੭ ਚੇਤ ੨੦੧੧ ਬਿਕ੍ਰਮੀ ਬਿਸ਼ਨ ਸਿੰਘ ਦੇ ਗ੍ਰਹਿ ਗੁੜਗਾਉਂ
ਚਰਨ ਲਗਣ ਔਖੀ ਘਾਟੀ। ਏਥੇ ਖੁਲ੍ਹਦੀ ਬਜ਼ਰ ਕਪਾਟੀ। ਸਾਚਾ ਮੁਲ ਪੈਂਦਾ ਕਾਇਆ ਝੂਠੀ ਮਾਟੀ। ਦਰ ਘਰ ਸਾਚੇ ਸੱਚੀ ਲੱਗੀ ਰਹੇ ਹਾਟੀ। ਗੁਰਮੁਖ ਵਿਰਲਾ ਚਾਰੋਂ ਕੁੰਟ ਉਠ ਉਠ ਵੇਖੇ, ਖੋਲ੍ਹੇ ਕਿਹੜਾ ਸੱਚੀ ਤਾਕੀ। ਸ੍ਰਿਸ਼ਟ ਸਬਾਈ ਲੱਖ ਚੁਰਾਸੀ ਵੇਖੇ ਖੇਲ ਜਿਉਂ ਬਾਜੀਗਰ ਨਾਟੀ। ਗੁਰਮੁਖ ਸਾਚੇ ਸੰਤ ਜਨ ਸਾਚਾ ਲਾਹਾ ਗੁਰ ਦਰ ਲੈਣ, ਅੰਮ੍ਰਿਤ ਰਸ ਰਸਨਾ ਰਹੇ ਚਾਟੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਧਾਗਾ ਹੱਥ ਵਿਚ ਫੜਿਆ ਆਪਣੀ ਹੱਥੀਂ ਸੀਵੇ ਗੁਰਮੁਖਾਂ ਕਾਇਆ ਚੋਲੀ ਪਾਟੀ। ਸੋਹੰ ਧਾਗਾ ਹੱਥ ਵਿਚ ਫੜਿਆ। ਗੁਰਮੁਖਾਂ ਦਿਸੇ ਅੰਦਰ ਵੜਿਆ। ਚੁੱਪ ਚੁਪੀਤਾ ਰਹੇ ਦੜਿਆ। ਆਪੇ ਜਾਣੇ ਜਾਣ ਪਛਾਣੇ, ਜਿਸ ਗੁਰਸਿਖ ਤੇਰਾ ਘਾੜਨ ਘੜਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਪ ਬੰਨ੍ਹੇ ਆਪਣੇ ਸਾਚੇ ਲੜਿਆ। ਸੱਚਾ ਲੜ ਸੱਚਾ ਦਾਮਨ। ਦਰਗਹਿ ਸਾਚੀ ਬਣੇ ਜਾਮਨ। ਗੁਰਸਿਖ ਤੇਰੇ ਪੂਰ ਕਰਾਏ, ਵਿਚ ਮਾਤ ਸਾਰੇ ਕਾਮਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਧਾਰੇ ਭੇਖ। ਗੁਰਸਿਖਾਂ ਅੱਠੇ ਪਹਿਰ ਲਿਖਦਾ ਰਹੇ ਲੇਖ। ਆਪਣਾ ਭੇਵ ਨਾ ਕਿਸੇ ਜਣਾਏ ਨਾ ਜਾਣੇ ਕੋਈ ਰੂਪ ਰੇਖ। ਗੁਰਮੁਖ ਸਾਚੇ ਵਿਚ ਸਮਾਏ, ਗੁਰਸਿਖ ਨੇਤਰ ਲੈਣਾ ਪੇਖ। ਨੇਤਰ ਤੀਜਾ ਦੇਵੇ ਖੋਲ੍ਹ। ਪੰਜਾਂ ਨਾਲ ਨਾ ਕਰਨਾ ਪਏ ਘੋਲ। ਸੋਹੰ ਸ਼ਬਦ ਅੱਠੇ ਪਹਿਰ ਵੱਜਦਾ ਰਹੇ ਢੋਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਾਚੀ ਰੀਤ ਬਣਾਈ, ਚਰਨ ਪ੍ਰੀਤ ਇਕ ਰਖਾਈ, ਗੁਰਸਿਖਾਂ ਵਿਚ ਰਿਹਾ ਮੌਲ। ਗੁਰਸਿਖ ਗੁਰ ਦਰ ਸੱਚਾ ਰਾਹ। ਗੁਰਸਿਖ ਭੁੱਲੇ, ਗਲ ਵਿਚ ਪਾਏ ਫਾਹ। ਮਦਿਰਾ ਮਾਸ ਮੁਖ ਲਗਾਏ, ਦਰਗਹਿ ਸਾਚੀ ਦਏ ਦੁਰਕਾਏ, ਨਾ ਮਿਲੇ ਕੋਈ ਥਾਂ। ਪ੍ਰਭ ਅਬਿਨਾਸ਼ੀ ਨਾ ਚਰਨ ਬਹਾਏ, ਨਾ ਦੇਵੇ ਕੋਈ ਠੰਡੀ ਛਾਂ। ਗੁਰਸਿਖ ਸਾਚੇ ਸੰਤ ਜਨਾਂ ਆਪਣੀ ਹੱਥੀਂ ਸੀਰ ਪਿਲਾਏ, ਜਿਉਂ ਬਾਲਕ ਪਿਤਾ ਮਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਜਪਾਏ ਸੱਚਾ ਨਾਂ। ਗੁਰਮੁਖਾਂ ਦੇ ਮਤ ਆਪ ਸਮਝਾਇੰਦਾ। ਏਕਾ ਸ਼ਬਦ ਹਰਿ ਹਰਿ ਦਿਸਾਇੰਦਾ। ਆਪ ਨਿਭਾਵੇ ਚਰਨ ਨਤ, ਨਾ ਮਾਤ ਕੋਈ ਤੁੜਾਇੰਦਾ। ਗੁਰਸਿਖ ਤੇਰੀ ਆਤਮ ਸਾਚਾ ਵੱਤ, ਸੋਹੰ ਬੀਜ ਹਰਿ ਬਿਜਾਇੰਦਾ। ਰਸਨਾ ਚਰਖਾ ਲੈਣਾ ਕੱਤ, ਸਾਚੇ ਰਾਹੇ ਹਰਿ ਜੀ ਪਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਬਾਲ ਅੰਞਾਣਿਆਂ, ਦੇ ਮਤ ਆਪ ਸਮਝਾਇੰਦਾ। ਗੁਰਸਿਖ ਆਤਮ ਵੇਖ ਵਿਚਾਰ। ਆਉਣਾ ਫੇਰ ਸੱਚੇ ਦਰਬਾਰ। ਏਥੇ ਪੈਂਦੀ ਸ਼ਬਦ ਮਾਰ। ਅੱਠੇ ਪਹਿਰ ਹਰਿ ਜੀ ਸਾਚਾ ਮਗਰ ਲੱਗਾ, ਆਪ ਬੰਧਾਵੇ ਸਾਚੀ ਧਾਰ। ਦੀਪਕ ਜੋਤੀ ਗੁਰਸਿਖ ਜਗੇ, ਜੋਤ ਅਪਰ ਅਪਾਰ। ਆਪ ਬੰਧਾਵੇ ਸੋਹੰ ਸ਼ਬਦ ਸਾਚੇ ਧਾਗੇ, ਨਾ ਤੁਟੇ ਵਿਚ ਸੰਸਾਰ। ਗੁਰਮੁਖ ਭੁੱਲੇ ਪ੍ਰਭ ਪਕੜੇ ਸ਼ਾਹ ਰਗੇ, ਲਿਆਏ ਖਿਚ ਚਰਨ ਦਵਾਰ। ਨਾ ਦਿਸੇ ਕਿਸੇ ਪਿੱਛਾ ਅੱਗੇ, ਸ੍ਰਿਸ਼ਟ ਸਬਾਈ ਰਹੀ ਝੱਖ ਮਾਰ। ਜੋ ਜਨ ਗੁਰ ਚਰਨ ਸਰਨ ਸਾਚੀ ਲੱਗੇ, ਬਾਹੋਂ ਪਕੜ ਕਲ ਜਾਏ ਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਆ ਜੰਤ ਆਪੇ ਪਾਏ ਸਾਰ। ਨਾਮ ਨਿਧਾਨ ਨਰ ਨਿਰਵੈਰ ਹੈ। ਗੁਰ ਦਰ ਸਾਚੇ ਘਰ, ਵਰਤੇ ਕਦੇ ਨਾ ਕਹਿਰ ਹੈ। ਮਿਲਦਾ ਸਾਚਾ ਵਰ, ਪ੍ਰਭ ਅਬਿਨਾਸ਼ੀ ਦੇਵੇ ਕਰ ਕਰ ਆਪਣੀ ਮਿਹਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤੀ ਆਪ ਜਗਾਏ, ਅੱਠੇ ਪਹਿਰ ਕਰੇ ਰੁਸ਼ਨਾਏ, ਚੁਕਾਏ ਮੇਰ ਤੇਰ ਹੈ। ਮੇਰ ਤੇਰ ਜਾਏ ਚੁੱਕ। ਵੇਲਾ ਨੇੜੇ ਆਇਆ ਢੁੱਕ। ਕਲਜੁਗ ਜੂਠੇ ਝੂਠੇ ਜੀਵ ਅੰਤਮ ਜਾਣ ਸੁੱਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਪਣੀ ਸਰਨ ਬਹਾਏ, ਬੇਮੁਖਾਂ ਮੁਖ ਪਾਏ ਥੁੱਕ। ਸੁਰਤ ਸ਼ਬਦ ਗੁਰ ਧਿਆਨ। ਸੁਰਤ ਸ਼ਬਦ ਨਾਮ ਬਬਾਣ। ਸੁਰਤ ਸ਼ਬਦ ਦੇਵੇ ਹਰਿ ਭਗਵਾਨ। ਸੁਰਤ ਸ਼ਬਦ ਗੁਰਮੁਖਾਂ ਮੇਲ ਮਿਲਾਨ। ਸੁਰਤ ਸ਼ਬਦ ਆਤਮ ਜੋਤ ਜਗਾਏ ਮਹਾਨ। ਸੁਰਤ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸੁਰਤ ਸ਼ਬਦ ਸਹਿਜ ਧੁਨ। ਸੁਰਤ ਸ਼ਬਦ ਖੁਲ੍ਹੇ ਸੁੰਨ। ਸੁਰਤ ਸ਼ਬਦ ਗੁਰਸਿਖਾਂ ਦੇਵੇ ਹਰਿ ਸਾਚਾ ਚੁਣ। ਸੁਰਤ ਸ਼ਬਦ ਵਿਚ ਮਾਤ, ਗੁਰਸਿਖ ਸਾਚਾ ਗੁਣ। ਸੁਰਤ ਸ਼ਬਦ ਦੇਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਵਿਚਾਰ ਗੁਣ ਅਵਗੁਣ। ਸੁਰਤ ਸ਼ਬਦ ਸਚ ਸੱਚਿਆਰੀ। ਸੁਰਤ ਸ਼ਬਦ ਦੇਵੇ ਨਾਮ ਖ਼ਮਾਰੀ। ਸੁਰਤ ਸ਼ਬਦ ਹਉਮੇ ਕਟੇ ਤਨ ਬਿਮਾਰੀ। ਸੁਰਤ ਸ਼ਬਦ ਹਰਿ ਦੇਵੇ ਸੱਚੀ ਉਡਾਰੀ। ਸੁਰਤ ਸ਼ਬਦ ਗੁਰਸਿਖਾਂ ਉਡਾਏ, ਲੈ ਜਾਏ ਤਿੰਨਾਂ ਲੋਆਂ ਬਾਹਰੀ। ਸੁਰਤ ਸ਼ਬਦ ਆਪ ਦਵਾਏ, ਹਰਿ ਨਰ ਸੱਚਾ ਨਿਰੰਕਾਰੀ। ਸੁਰਤ ਸ਼ਬਦ ਸਾਚੇ ਧਾਮ ਮੇਲ ਮਿਲਾਏ, ਸਾਚੇ ਕੰਤ ਹਰਿ ਸੰਤ ਬਨਵਾਰੀ। ਸੁਰਤ ਸ਼ਬਦ ਗੁਰਮੁਖਾਂ ਹਰਿ ਸਾਚਾ ਦੇਵੇ, ਜੋ ਜਨ ਆਏ ਚਰਨ ਸਰਨ ਨਿਮਸਕਾਰੀ। ਸੁਰਤ ਸ਼ਬਦ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦੇਵੇ ਕਿਰਪਾ ਕਰ ਅਪਰ ਅਪਾਰੀ। ਸੁਰਤ ਸ਼ਬਦ ਸਹਿਜ ਸੁਖ। ਸੁਰਤ ਸ਼ਬਦ ਉਤਰੇ ਭੁੱਖ। ਸੁਰਤ ਸ਼ਬਦ ਮਾਤ ਗਰਭ ਨਾ ਹੋਏ ਉਲਟਾ ਰੁੱਖ। ਸੁਰਤ ਸ਼ਬਦ ਲੱਖ ਚੁਰਾਸੀ ਲੇਖੇ ਲਾਏ ਮਿਟਾਏ ਤ੍ਰਿਸ਼ਨਾ ਭੁੱਖ। ਸੁਰਤ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਫਲ ਕਰਾਏ ਮਾਤਾ ਕੁੱਖ। ਸੁਰਤ ਸ਼ਬਦ ਭਗਤ ਨਿਸ਼ਾਨਾ। ਸੁਰਤ ਸ਼ਬਦ ਆਤਮ ਦੇਵੇ ਹਰਿ, ਨਾਮ ਸੱਚਾ ਬ੍ਰਹਮ ਗਿਆਨਾ। ਸੁਰਤ ਸ਼ਬਦ ਦੇਵੇ ਹਰਿ ਕਿਰਪਾ ਕਰ, ਗੁਰਸਿਖ ਬਣਾਏ ਚਤੁਰ ਸੁਜਾਨਾ। ਸੁਰਤ ਸ਼ਬਦ ਚੁਕਾਏ ਜਮ ਕਾ ਡਰ, ਵਸਾਏ ਸਾਚੇ ਘਰ, ਮੇਲ ਮਿਲਾਏ ਹਰਿ ਭਗਵਾਨਾ। ਸੁਰਤ ਸ਼ਬਦ ਦੇਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੜ੍ਹਾਏ ਏਕਾ ਸ਼ਬਦ ਸੱਚੇ ਬਬਾਣਾ। ਹਰਿ ਖੁਲ੍ਹੜੇ ਕੇਸ ਭੇਖ ਨਿਰਾਲਾ। ਕਲਜੁਗ ਅੰਤਮ ਵੇਸ ਹਰਿ ਗੋਪਾਲਾ। ਭਾਗ ਲੱਗਾ ਮਾਝੇ ਦੇਸ, ਗੁਰਸਿਖਾਂ ਨੇਤਰ ਲੈਣਾ ਪੇਖ, ਨਾ ਲੈਣਾ ਵਿਚ ਕੋਈ ਦਲਾਲਾ। ਆਪ ਮਿਟਾਏ ਔਲੀਏ ਪੀਰ ਸ਼ੇਖ਼, ਬੇਮੁਖਾਂ ਮੁਖ ਕਰੇ ਕਾਲਾ। ਗੁਰਸਿਖਾਂ ਮਿਟਾਏ ਬਿਧਨਾ ਲਿਖੀ ਰੇਖ, ਦੇਵੇ ਸ਼ਬਦ ਨਾਮ ਧਨ ਕਰੇ ਮਾਲ ਮਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ ਦੇਵੇ ਵਰ, ਨਾ ਗੁਰਸਿਖ ਹੋਏ ਕਦੇ ਕੰਗਾਲਾ। ਗੁਰਸਿਖਾਂ ਦੇਵੇ ਆਤਮ ਸੱਚਾ ਨਾਮ ਧਨ। ਆਪ ਮਿਟਾਏ ਦੁੱਖਾਂ ਭੁੱਖਾਂ, ਆਤਮ ਤ੍ਰਿਖਾ ਮਿਟਾਏ ਕਢਾਏ ਝੂਠਾ ਜਨ। ਕਲਜੁਗ ਉਤਾਰੇ ਮਾਇਆ ਰੂਪੀ ਝੂਠੀ ਵਿਖਾ, ਸ੍ਰਿਸ਼ਟ ਸਬਾਈ ਛਾਣ ਪੁਣ। ਸਾਚਾ ਲੇਖ ਹਰਿ ਜੀ ਲਿਖਾ, ਗੁਰਸਿਖਾਂ ਵਿਚਾਰ ਗੁਣ ਅਵਗੁਣ। ਸੋਹੰ ਸ਼ਬਦ ਤੀਰ ਤਿਖਾ, ਨਾ ਜਾਣੇ ਕੋਈ ਰਿਖ ਮੁਨ। ਦਰ ਆਇਆਂ ਪਾਏ ਸਾਚੀ ਭਿੱਛਾ, ਆਤਮ ਖੁਲ੍ਹਾਏ ਮੁਨ ਸੁੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਇਕ ਜਗਾਏ, ਗੁਰਸਿਖ ਤੇਰੀ ਆਤਮ ਇਕ ਉਪਜਾਏ ਸ਼ਬਦ ਧੁਨ। ਸ਼ਬਦ ਧੁਨ ਉਪਜਾਏ ਧੁਨਕਾਰ। ਆਪ ਖੁਲ੍ਹਾਏ ਦਸਮ ਦਵਾਰ। ਜਗੇ ਜੋਤ ਅਗੰਮ ਅਪਾਰ। ਏਕਾ ਜੋਤੀ ਗੁਰਸਿਖ ਜਗਾਈ ਤੇਰੀ ਆਤਮ ਸੋਤੀ, ਸੋਹੰ ਫੁੰਕਾਰਾ ਮਾਰ। ਨਾ ਕੋਈ ਵਰਨ ਨਾ ਕੋਈ ਗੋਤੀ। ਹਰਿ ਜੀ ਸੱਚਾ ਮਾਣਕ ਮੋਤੀ, ਦੁਰਮਤ ਮੈਲ ਜਿਸ ਦਰ ਧੋਤੀ, ਸ੍ਰਿਸ਼ਟ ਸਬਾਈ ਘਰ ਘਰ ਬੈਠੀ ਰੋਤੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਏ ਸਰਬ ਸਾਰ। ਸ੍ਰਿਸ਼ਟ ਸਬਾਈ ਰਹੀ ਰੋ। ਕਲਜੁਗ ਜੀਵਾਂ ਸਾਚਾ ਨਾਤਾ ਤੁੱਟਾ ਮੋਹ। ਅੰਤਮ ਵੇਲਾ ਕਲਜੁਗ ਆਇਆ, ਮੌਤ ਡੈਣ ਸਭ ਵਾਲ ਦੇਵੇ ਖੋਹ। ਗੁਰਸਿਖਾਂ ਅੱਗੇ ਹਰਿ ਸੋਹੰ ਸ਼ਬਦ ਰਖਾਇਆ। ਤੱਤੀ ਵਾ ਨਾ ਲੱਗੇ ਕੋ। ਫੜ ਫੜ ਬਾਹੋਂ ਰਾਹੇ ਪਾਇਆ, ਸਤਿਜੁਗ ਸਾਚਾ ਰਾਹ ਦਿਖਾਇਆ, ਸਾਧਾਂ ਸੰਤਾਂ ਸੰਗ ਰਲਾਇਆ, ਏਕਾ ਨਾਤਾ ਚਰਨ ਰਖਾਇਆ, ਦੂਸਰ ਸਕੇ ਨਾ ਕੋਈ ਛੋਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ, ਸਾਚਾ ਬੀਜ ਗੁਰ ਆਤਮ ਰਿਹਾ ਬੋ। ਸਾਚਾ ਬੀਜ ਸਚ ਬਿਜਾਰਾ। ਗੁਰਸਿਖ ਤੇਰੀ ਆਤਮ ਕੀਨੀ ਵੱਖ, ਬਣਾਇਆ ਇਕ ਸੱਚਾ ਕਿਆਰਾ। ਬੇਮੁਖ ਜੀਵਾਂ ਲਾਉਂਦੇ ਭੱਖ, ਕੋਈ ਨਾ ਪਾਵੇ ਸਾਰਾ। ਪ੍ਰਭ ਅਬਿਨਾਸ਼ੀ ਫੜ ਫੜ ਕੀਨੇ ਵਖ, ਦਰ ਬਹਿਣ ਨਾ ਦੇਵੇ ਮਦਿਰਾ ਮਾਸੀ ਦੁਸ਼ਟ ਦੁਰਾਚਾਰਾ। ਜਿਨ੍ਹਾਂ ਪੱਲੇ ਬੰਨ੍ਹੇ ਲੱਖ, ਅੰਤਮ ਵੇਲਾ ਨੇੜੇ ਆਇਆ ਵੇਖੋ ਕਿਵੇਂ ਪੈਂਦੀ ਮਾਰਾ। ਚਾਰੋਂ ਤਰਫ ਖਾਲੀ ਦਿਸਣ ਸਖ, ਕਿਸੇ ਕੁਛ ਨਾ ਆਏ ਹੱਥ, ਭੈਣਾਂ ਛੱਡਣ ਭਾਈ ਨਾਰਾਂ ਛੱਡਣ ਭਤਾਰਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਸਿੰਘਾਸਣ ਬੈਠਾ ਏਕਾ ਸ਼ਬਦ ਤੀਰ ਚਲਾਏ, ਚਾਰ ਕੁੰਟ ਵਹੀਰ ਕਰਾਏ, ਸਾਚਾ ਸੀਰ ਕਿਸੇ ਹੱਥ ਨਾ ਆਏ, ਨਾ ਕੋਈ ਪਾਵੇ ਕਿਸੇ ਸਾਰਾ। ਤੀਰ ਨਿਰਾਲਾ ਗਿਆ ਛੁਟ। ਸਤਿਜੁਗ ਪੋਹ ਗਈ ਫੁੱਟ। ਕਲਜੁਗ ਨਾਤਾ ਗਿਆ ਤੁੱਟ। ਜੂਠਾ ਝੂਠਾ ਇਕ ਪਿਆਇਆ ਹਰਿ ਜੀ ਮਾਇਆ ਰੂਪੀ ਘੁਟ। ਅੱਠੇ ਪਹਿਰ ਖੇਲ ਰਚਾਏ, ਗੁਰਸਿਖਾਂ ਦੀ ਬਣਤ ਬਣਾਏ, ਬੇਮੁਖਾਂ ਜੜ੍ਹ ਰਿਹਾ ਪੁੱਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਰਚਨਾ ਆਪ ਰਚਾਈ, ਨੌਂ ਖੰਡ ਪ੍ਰਿਥਮੀ ਆਪ ਭਵਾਏ ਦੋਹੀਂ ਪਾਸੀਂ ਘੁੱਟ। ਨੌਂ ਖੰਡ ਪ੍ਰਿਥਮੀ ਤਣਿਆ ਤਾਣ। ਸੱਤਾਂ ਦੀਪਾਂ ਕਰੇ ਪਛਾਣ। ਜੋਤ ਸਰੂਪੀ ਮਾਰ ਉਡਾਨ। ਨਾ ਕੋਈ ਛੱਡੇ ਰਾਜ ਰਾਜਾਨ। ਮੂੰਹ ਦੇ ਭਾਰ ਡਿੱਗੇ, ਵਡੇ ਵਡੇ ਸ਼ਾਹ ਸੁਲਤਾਨ। ਆਪ ਗਿਰਾਏ ਰਣ ਭੂਮੀ ਸੁੱਤੇ ਨੌਜਵਾਨ। ਲੱਖ ਚੁਰਾਸੀ ਆਪ ਬਣਾਈ ਜੂਠੇ ਝੂਠੇ ਢੱਗੇ, ਲਾਏ ਧਰਮ ਰਾਏ ਦੇ ਅੱਗੇ, ਬੰਦੀਖਾਨੇ ਸਰਬ ਖਪਾਣ। ਗੁਰਸਿਖ ਤੇਰੀ ਆਤਮ ਸਾਚੀ ਜੋਤ ਜਗੇ, ਦੇਵੇ ਹਰਿ ਸੱਚਾ ਭਗਵਾਨ, ਸ੍ਰਿਸ਼ਟ ਸਬਾਈ ਏਕਾ ਅਗਨ ਲੱਗੇ, ਨਾ ਕੋਈ ਸਕੇ ਹਰਿ ਪਛਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਨਕਪੁਰ ਵਾਸੀ ਸ੍ਰਿਸ਼ਟ ਸਬਾਈ ਕਰੇ ਦਾਸੀ, ਜਨ ਭਗਤਾਂ ਕਰੇ ਬੰਦ ਖਲਾਸੀ, ਦਰ ਘਰ ਸਾਚੇ ਆਪ ਕਰਾਏ ਜਾਣ ਪਛਾਣ। ਹੱਡ ਹੱਡ ਜੋੜ ਜੋੜ, ਅੱਠੇ ਪਹਿਰ ਰਹੇ ਤੋੜ। ਪ੍ਰਭ ਅਬਿਨਾਸ਼ੀ ਵਾਗਾਂ ਮੋੜ। ਤੇਰੀ ਪੈ ਗਈ ਲੋੜ। ਕਾਇਆ ਲੱਗਾ ਝੂਠਾ ਕੋਹੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸਾਚੇ ਹਰਿ ਇਕ ਰਿਹਾ ਤੋੜ ਵਿਛੋੜ। ਕਾਇਆ ਦੁੱਖ ਅਗਨ ਪਾਇਆ, ਕੋਈ ਨਾ ਲਏ ਸੌਖਾ ਸਾਹ। ਗਲੋਂ ਕਟ ਹਰਿ ਜੀ ਫਾਹ। ਆਪਣੀ ਦਇਆ ਦੇ ਕਮਾ। ਤਨ ਮਨ ਬੱਧਾ ਦੇ ਛੁਡਾ। ਆਤਮ ਜੋਤੀ ਦੀਪਕ ਜਗਾ। ਚਿੰਤਾ ਸੋਗ ਹਰਿ ਗਵਾ। ਦਰਸ ਅਮੋਘ ਦੇ ਦਿਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਨਈਆ ਦੇ ਚੜ੍ਹਾ। ਅੰਮ੍ਰਿਤ ਧਾਰ ਸਹਿਜ ਸੁਖਦਾਈ ਹੈ। ਕਾਇਆ ਰੋਗ ਦਏ ਸਰਬ ਗਵਾਈ ਹੈ। ਚਿੰਤਾ ਸੋਗ ਨਾ ਰਹੇ ਰਾਈ ਹੈ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਅੰਮ੍ਰਿਤ ਬੂੰਦ ਮੁਖ ਚੁਆਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਆਂ ਜੰਤਾਂ ਤੇਰੇ ਹੱਥ ਵਡਿਆਈ ਹੈ। ਰੋਗ ਸੋਗ ਦੇਵੇ ਕਟ। ਆਪ ਮੇਟੇ ਲੱਗੇ ਫੱਟ। ਸ਼ਬਦ ਸਰੂਪੀ ਉਤੇ ਬੰਨ੍ਹੇ ਸਾਚਾ ਪਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਾਚੀ ਜੋਤ ਜਗਾਏ, ਵਸੇ ਘਟ ਘਟ। ਘਟ ਘਟ ਹਰਿ ਵਸੇਰਾ। ਦੁੱਖਾਂ ਦਰਦਾਂ ਢਾਹੇ ਡੇਰਾ। ਸੋਹੰ ਸ਼ਬਦ ਰਸਨਾ ਗਾਏ, ਰੋਗ ਸੋਗ ਨਾ ਆਏ ਨੇੜਾ। ਪ੍ਰਭ ਅਬਿਨਾਸ਼ੀ ਦਇਆ ਕਮਾਏ, ਕਰੇ ਸਚ ਨਬੇੜਾ। ਕਾਇਆ ਅੰਦਰ ਸਾਚੇ ਮੰਦਰ ਤੋੜੇ ਜੰਦਰ, ਮੁਕਾਏ ਝੂਠਾ ਝੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੀ ਸਾਚੇ ਹਰੀ, ਆਪ ਵਸਾਏ ਕਾਇਆ ਨਗਰ ਖੇੜਾ। ਬਹੱਤਰ ਨਾੜੀ ਦਇਆ ਕਮਾਈ। ਤਿੰਨ ਸੌ ਸੱਠ ਹੱਡੀਆਂ ਕਾਇਆ ਵਿਚ ਟਿਕਾਈ। ਆਪੇ ਕਰੇ ਵਖੋ ਵੱਖ, ਆਪੇ ਦੇਵੇ ਜੋੜ ਜੁੜਾਈ। ਨਾ ਕੋਈ ਲੈਂਦਾ ਹਰਿ ਜੀ ਵੱਢੀ, ਸੋਹੰ ਦੇਵੇ ਨਾਮ ਸੱਚੀ ਵਡਿਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਏਕਾ ਦੇਵੇ ਮਾਣ ਸੱਚੀ ਸਰਨਾਈ। ਆਪ ਮਿਟਾਏ ਆਤਮ ਘੇਰ। ਫੇਰ ਨਾ ਹੋਏ ਦੂਜੀ ਵੇਰ। ਦੁੱਖਾਂ ਢਾਹੇ ਝੂਠਾ ਢੇਰ। ਆਪ ਭੁਲਾਏ ਕਰ ਕਰ ਹੇਰ ਫੇਰ। ਜੋਤੀ ਜੋਤ ਸਰੂਪ ਹਰਿ, ਅੰਮ੍ਰਿਤ ਸਾਚਾ ਸੀਰ ਪਿਲਾਏ ਕਰੇ ਆਪਣੀ ਮਿਹਰ। ਕਰੇ ਮਿਹਰ ਹਰਿ ਭਗਵਾਨ। ਦੇਵੇ ਜੀਆ ਸਾਚਾ ਦਾਨ। ਅੰਮ੍ਰਿਤ ਘੁੱਟ ਸਾਚਾ ਪੀਆ। ਦੁੱਖ ਦਰਦ ਸਭ ਮਿਟ ਜਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਵਾਲੀ ਦੋ ਜਹਾਨ। ਗੁਰਸਿਖਾਂ ਕਰੇ ਹਰਿ ਪਿਆਰ, ਰਿਹਾ ਤਾਰ ਹੈ। ਸਾਚਾ ਮਿਲਿਆ ਹਰਿ ਭਤਾਰ, ਸੁਖੀ ਹੋਈ ਗੁਰਸਿਖ ਨਾਰ ਹੈ। ਦਰ ਘਰ ਸਾਚੇ ਪਾਵੇ ਸਾਰ, ਮਾਨਸ ਜਨਮ ਰਿਹਾ ਸਵਾਰ ਹੈ। ਕਲਜੁਗ ਅੰਤ ਨਾ ਆਏ ਹਾਰ, ਲੱਖ ਚੁਰਾਸੀ ਗੇੜ ਨਿਵਾਰ ਹੈ। ਕਲਜੁਗ ਤਨ ਲੱਗੀ ਲਾਹੇ ਛਾਰ, ਅੰਮ੍ਰਿਤ ਪਿਆਏ ਸੱਚੀ ਧਾਰ ਹੈ। ਗੁਰਸਿਖਾਂ ਅੰਮ੍ਰਿਤ ਮੁਖ ਚੁਆਏ ਪਿਆਏ ਵਾਰੋ ਵਾਰ, ਖੋਲ੍ਹੇ ਦਸਮ ਦਵਾਰ ਹੈ। ਸਾਚੀ ਜੋਤ ਕਰੇ ਰੁਸ਼ਨਾਏ, ਮਿਟਾਏ ਅੰਧ ਅੰਧਿਆਰ ਹੈ। ਬੇਮੁਖ ਜੀਵ ਕਰਨ ਹਾਏ ਹਾਏ, ਨਾ ਮਿਲੇ ਕੋਇ ਥਾਂਏ, ਭੁੱਲੇ ਫਿਰਨ ਸਭੇ ਗਵਾਰ ਹੈ। ਦਰ ਘਰ ਸਾਚੇ ਮਿਲੇ ਨਿਥਾਵਿਆਂ ਥਾਂਏ, ਬਹਾਏ ਠੰਡੀ ਛਾਂਏ। ਪੂਰਬ ਕਰਮ ਰਿਹਾ ਵਿਚਾਰ ਹੈ। ਧੰਨ ਧੰਨ ਜਣੇਂਦੀ ਮਾਏ, ਗੁਰਮੁਖ ਸਾਚੇ ਸੰਤ ਜਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰੰਗ ਰੰਗਾਏ, ਦੇਵੇ ਨਾਮ ਸ਼ਬਦ ਸੱਚੀ ਖੁਮਾਰ ਹੈ। ਨਾਮ ਖੁਮਾਰੀ ਸਚ ਅਟਾਰੀ, ਨਾ ਕੋਈ ਦਿਸੇ ਚਾਰ ਦੀਵਾਰੀ। ਏਕਾ ਏਕ ਹਰਿ ਜੀ ਵਸੇ, ਜਗਾਏ ਜੋਤ ਅਪਰ ਅਪਾਰੀ। ਬੇਮੁਖਾਂ ਆਤਮ ਅੰਧੇਰ ਹੋਈ ਜਿਉਂ ਚੰਦ ਮੱਸੇ, ਕਾਇਆ ਹੋਈ ਰੈਣ ਅੰਧਿਆਰੀ। ਗੁਰਮੁਖ ਸਾਚਾ ਦਰ ਘਰ ਸਾਚੇ ਸਦਾ ਸਦ ਵਸੇ, ਮਿਲਿਆ ਹਰਿ ਸੱਚਾ ਭਤਾਰੀ। ਫੜ ਫੜ ਬਾਹੋਂ ਵਸਾਏ ਘਰ, ਹਰਿ ਨਰ ਨਿਰੰਕਾਰੀ। ਹਰਿ ਘਰ ਸੱਚਾ ਟਿਕਾਣਾ। ਲੈ ਜਾਏ ਚੜ੍ਹਾਏ ਸ਼ਬਦ ਬਬਾਣਾ। ਓਥੇ ਕੋਇ ਨਾ ਜਾਏ, ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਅਬਿਨਾਸ਼ੀ ਸਾਚੇ ਧਾਮ ਬਹਾਏ, ਅੰਮ੍ਰਿਤ ਸਾਚਾ ਜਾਮ ਪਿਆਏ, ਦੇਵੇ ਨਾਮ ਨਿਧਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਗੁਣਵੰਤ ਹਰਿ ਭਗਵੰਤ, ਜੀਵ ਜੰਤ ਸਾਧ ਸੰਤ, ਆਦਿ ਅੰਤ ਦੇਂਦਾ ਆਇਆ ਮਾਣਾ। ਮਾਣ ਤਾਣ ਹਰਿ ਰਖਾਇੰਦਾ। ਸ਼ਬਦ ਬਬਾਣ ਹਰਿ ਚੜ੍ਹਾਇੰਦਾ। ਇਕ ਉਡਾਨ ਹਰਿ ਕਰਾਇੰਦਾ। ਸਚ ਅਸਥਾਨ ਗੁਰਮੁਖ ਸਾਚੇ ਆਪ ਵਖਾਇੰਦਾ। ਓਥੇ ਛੁੱਟੇ ਪੀਣ ਖਾਣ, ਅੰਮ੍ਰਿਤ ਜਾਮ ਇਕ ਪਿਆਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਇਕੱਲੜਾ ਵਸੇ ਧਾਮ ਅਵਲੜਾ, ਗੁਰਮੁਖ ਸਾਚੇ ਹਿਰਦੇ ਵਾਚੇ, ਹਰਿ ਜੀ ਤੇਰੇ ਦਰ ਘਰ ਆਤਮ ਨਾਚੇ, ਨਾ ਭੇਵ ਕੋਈ ਰਖਾਇੰਦਾ। ਨਾ ਭੇਵ ਕੋਈ ਰਖਾਇਆ। ਮਾਇਆ ਪਰਦਾ ਹਰਿ ਜੀ ਲਾਹਿਆ। ਜੋਤ ਸਰੂਪੀ ਪ੍ਰਗਟ ਜੋਤ, ਦਰਸ ਅਮੋਘ ਦਿਖਾਇਆ। ਨਾ ਹੋਏ ਕਦੇ ਵਿਜੋਗ, ਸਚ ਸੰਜੋਗ ਧੁਰਦਰਗਾਹੀ ਸਾਚਾ ਲੇਖ ਆਪ ਲਿਖਾਇਆ। ਸਾਚਾ ਰਸ ਲੈਣਾ ਭੋਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਧਾਰ ਗੁਰਸਿਖਾਂ ਪਾ ਸਾਰ ਦੇਵੇ ਮੁਖ ਚੁਆਇਆ। ਅੰਮ੍ਰਿਤ ਧਾਰ ਜਗਤ ਨਿਰਾਲੀ। ਗੁਰਸਿਖਾਂ ਆਤਮ ਦੀਪਕ ਬਾਲੀ। ਚੜ੍ਹਦੀ ਜਾਏ ਦਿਨੋਂ ਦਿਨ ਗੁਰਸਿਖ ਤੇਰੇ ਮਸਤਕ ਲਾਲੀ। ਆਉਂਦੀ ਜਾਏ ਦਰ ਘਰ ਸਾਚੇ, ਸ਼ਰਮਾਉਂਦੇ ਜਗੇ ਜੋਤ ਭਵਾਨੀ। ਨਿਹਕਲੰਕ ਨਰਾਇਣ ਨਰ ਧਰਨੀ ਧਰ, ਸਾਚਾ ਹਰਿ ਦੇਵੇ ਵਰ, ਕਿਰਪਾ ਕਰ ਚੁੱਕੇ ਡਰ, ਨੁਹਾਏ ਅੰਮ੍ਰਿਤ ਸਾਚੇ ਸਰ, ਦੇਵੇ ਸੱਚੀ ਨਾਮ ਨਿਸ਼ਾਨੀ। ਦੀਆ ਨਾਮ ਹਰਿ ਧੰਨਵੰਤ। ਗੁਰਸਿਖ ਆਏ ਚਲ ਸਰਨਾਈ, ਹਰਿ ਘਰ ਸਾਚੇ ਸੰਤ। ਬੇਮੁਖਾਂ ਹਰਿ ਦਏ ਦੁਰਕਾਈ, ਮਾਇਆ ਪਾਏ ਬੇਅੰਤ। ਆਪਣਾ ਭੇਵ ਰਿਹਾ ਛੁਪਾਈ, ਨਾ ਮੇਲ ਮਿਲਾਵਾ ਕਿਸੇ ਸਾਚੇ ਕੰਤ। ਗੁਰਮੁਖਾਂ ਬੱਧਾ ਸਾਚਾ ਦਾਅਵਾ, ਪ੍ਰਭ ਅਬਿਨਾਸ਼ੀ ਅੱਗੋਂ ਮਿਲਦਾ ਕਰ ਕੇ ਲੰਮੀਆਂ ਬਾਹਵਾਂ, ਆਣ ਬਾਣ ਜੁਗਾ ਜੁਗੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹਰਿ ਜੋਤ ਸਰੂਪੀ ਸਮਾਏ ਵਿਚ ਜੀਵ ਜੰਤ। ਜੀਅ ਜੰਤ ਜੋਤ ਅਧਾਰੀ। ਸਾਧਾਂ ਸੰਤਾਂ ਪਾਏ ਸਾਰੀ। ਆਪ ਬਿਠਾਏ ਆਪਣੇ ਚਰਨ ਦਵਾਰੀ। ਗੁਰਮੁਖ ਸਾਚੇ ਸੰਤ ਜਨਾਂ ਅੰਮ੍ਰਿਤ ਸਾਚਾ ਸੀਰ ਪਿਆਏ, ਬਜ਼ਰ ਕਪਾਟੀ ਚੀਰ ਵਖਾਏ, ਏਕਾ ਨਾਮ ਤੀਰ ਲਗਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਆਪ ਮਿਟਾਏ, ਸੰਗ ਮੁਹੰਮਦ ਚਾਰ ਯਾਰੀ। ਸੰਗ ਮੁਹੰਮਦ ਚਾਰ ਯਾਰ। ਅੰਤਮ ਕਲਜੁਗ ਹੋਣ ਖੁਆਰ। ਡੁੱਬਦੇ ਜਾਣ ਵਹਿੰਦੀ ਧਾਰ। ਕੁਰਾਨ ਅੰਜੀਲ ਕੋਇ ਨਾ ਸੁਣੇ ਪੁਕਾਰ। ਖਾਣੀ ਬਾਣੀ ਕਲਜੁਗ ਅੰਤਮ ਪਛਤਾਉਣੀ, ਵੇਲੇ ਅੰਤ ਆਈ ਹਾਰ। ਪੁਰਾਨ ਅਠਾਰਾਂ ਵੇਦ ਚਾਰ ਪਾਵੇ ਸਾਰ, ਹੋਏ ਖੁਆਰ ਨਾ ਕੋਇ ਬੰਧੇ ਧਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਮਾਤ ਚਲਾਏ, ਤਿੰਨਾਂ ਲੋਕਾਂ ਹਰਿ ਦਏ ਜਣਾਏ, ਆਪ ਰਖਾਏ ਆਪਣੀ ਸੱਚੀ ਧਾਰ। ਏਕਾ ਧਾਰ ਸੱਚੀ ਰਖਾਇੰਦਾ। ਚਾਰ ਵਰਨ ਸਾਚੀ ਸਰਨ ਖੋਲ੍ਹੇ ਹਰਨ ਫਰਨ ਕਿਰਪਾ ਕਰੇ ਧਰਨੀ ਧਰ, ਜੋ ਜਨ ਚਰਨੀ ਸੀਸ ਨਿਵਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸੀਰ ਕੱਢੇ ਹਉਮੇ ਪੀੜ, ਗੁਰਸਿਖਾਂ ਆਤਮ ਸ਼ਾਂਤ ਕਰਾਇੰਦਾ। ਆਤਮ ਸ਼ਾਂਤ ਕਰਾਏ ਸੀਨਾ। ਹਰਿ ਜੀ ਵਡਾ ਦਾਨਾ ਬੀਨਾ। ਅੰਮ੍ਰਿਤ ਘੁੱਟ ਸਾਚਾ ਪੀਣਾ। ਸਦਾ ਸਦ ਵਿਚ ਮਾਤ ਜਗ ਜੀਣਾ। ਸਚ ਦਾਤ ਹਰਿ ਝੋਲੀ ਪਾਏ, ਗੁਰਸਿਖ ਤੇਰੀ ਡੋਲੀ ਆਪਣੀ ਕੰਧੀਂ ਆਪ ਉਠਾਏ, ਬਿਠਾਏ ਵਿਚ ਸ਼ਬਦ ਸੱਚੇ ਬਬਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਅੰਮ੍ਰਿਤ ਧਾਰ ਕਰ ਪਿਆਰ ਪਾਈ ਸਾਰ, ਹੋ ਤਿਆਰ ਧੁਰਦਰਗਾਹੀ ਆਇਆ ਦਰ ਦਰਬਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਤ੍ਰਿਸ਼ਨਾ ਭੁੱਖ ਦਏ ਗਵਾਏ। ਸਚ ਧਾਮ ਸਚ ਦਵਾਰ, ਮਾਤਲੋਕ ਆਇਆ ਨਰ ਹਰਿ ਹਰਿ ਨਰ ਪਹਿਲੀ ਵਾਰ। ਅਚਰਜ਼ ਖੇਲ ਆਪ ਕਰਾਇਆ। ਜੋਤ ਸਰੂਪੀ ਭੇਖ ਵਟਾਇਆ। ਕਿਸੇ ਹਿੱਸੇ ਨਾ ਹਰਿ ਜੀ ਆਇਆ। ਏਕਾ ਆਤਮ ਗੁਰਸਿਖ ਤੇਰੀ ਦਿਸੇ, ਦੂਸਰ ਨਾਹੀਂ ਕੋਇ ਥਾਂਇਆ। ਆਪ ਉਤਾਰੇ ਆਤਮ ਝੂਠੀ ਵਿਸੇ, ਅੰਮ੍ਰਿਤ ਦੇਵੇ ਜਾਮ ਪਿਆਇਆ। ਗੁਰਮੁਖ ਸਾਚੇ ਦਰ ਘਰ ਸਾਚੇ ਨਵਾਇਣ ਸੀਸੇ, ਪ੍ਰਭ ਸਾਚਾ ਦੇਵੇ ਸੀਸ ਛਤਰ ਝੁਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਦੇਵੇ ਸਾਚਾ ਸੀਰ ਕਾਇਆ ਧੀਰ, ਗੁਰਮੁਖਾਂ ਮੁਖ ਚਵਾਇਆ। ਗੁਰ ਪੂਰਾ ਪੂਰੀ ਵਡਿਆਈ ਹੈ। ਗੁਰ ਪੂਰਾ ਰਸਨਾ ਭੋਗ ਰਿਹਾ ਲਗਾਈ ਹੈ। ਗੁਰ ਪੂਰਾ ਸੱਚਾ ਸੂਰਾ ਹਾਜ਼ਰ ਹਜ਼ੂਰਾ, ਨਾ ਰੱਖੇ ਭੇਵ ਰਾਈ ਹੈ। ਬੇਮੁਖਾਂ ਦਿਸੇ ਦੂਰਾ, ਰਿਹਾ ਮੁਖ ਛੁਪਾਈ ਹੈ। ਸਰਬ ਕਲਾ ਨਰ ਹਰਿ ਹਰਿ ਨਰ ਭਰਪੂਰਾ, ਦੇਵੇ ਸ਼ਬਦ ਸੱਚੀ ਵਡਿਆਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੈਣ ਸਬਾਈ ਗੁਰ ਸੰਗਤ ਰਿਹਾ ਬਣਤ ਬਣਾਈ ਹੈ। ਭਾਗਾਂ ਭਰੀ ਭਿੰਨੜੀ ਰੈਣ। ਗੁਰ ਸੰਗਤ ਸੰਗ ਏਕਾ ਧਾਮ ਵਸੇ, ਵੇਖੋ ਸਾਰੇ ਨੈਣ। ਪ੍ਰਗਟ ਜੋਤ ਰਾਹ ਸਾਚਾ ਦੱਸੇ, ਗੁਰ ਸੰਗਤ ਬਣਾਏ ਭਾਈ ਭੈਣ। ਬੇਮੁਖ ਦਰ ਤੋਂ ਜਾਇਣ ਨੱਸੇ, ਖਾਏ ਮਾਇਆ ਡੈਣ। ਮਾਇਆ ਰਾਣੀ ਦਰ ਘਰ ਸਾਚੇ ਖਿੜ ਖਿੜ ਹੱਸੇ, ਬੇਮੁਖਾਂ ਵਹਾਏ ਵਹਿੰਦੇ ਵਹਿਣ। ਝੂਠੀ ਫਾਹੀ ਬੇਮੁਖ ਜੀਵ ਫਸੇ, ਧਰਮ ਰਾਏ ਚੁਕਾਏ ਲੈਣ ਦੇਣ। ਆਤਮ ਤੀਰ ਹਰਿ ਜੀ ਕਸੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਬਣੇ ਮਾਤ ਪਿਤ ਭੈਣ ਭਾਈ ਸਾਕ ਸੱਜਣ ਸੈਣ। ਸਾਕ ਸੱਜਣ ਸੈਣ ਸਾਚਾ ਮੀਤ। ਅੱਠੇ ਪਹਿਰ ਰਾਖੋ ਚੀਤ। ਗੁਰਸਿਖ ਸਾਚੇ ਸੰਤ ਜਨਾਂ, ਨਾ ਡੋਲੇ ਕਦੇ ਨੀਤ। ਸਾਚਾ ਦੇਵੇ ਨਾਮ ਧਨਾ, ਕਾਇਆ ਕਰੇ ਠੰਡੀ ਸੀਤ। ਸਾਚਾ ਸ਼ਬਦ ਸੁਣਾਏ ਹਰਿ ਕੰਨਾਂ, ਇਕ ਸੁਹਾਗੀ ਗੀਤ। ਭਾਂਡਾ ਭਰਮ ਹਰਿ ਭੰਨਾ, ਮਾਨਸ ਜਨਮ ਜਾਣਾ ਜੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਜਗਾਏ, ਸਤਿਜੁਗ ਸਾਚਾ ਮਾਤ ਧਰਾਏ, ਕਲਜੁਗ ਝੂਠਾ ਬਾਹਰ ਕਢਾਏ, ਆਪ ਚਲਾਏ ਸਾਚੀ ਰੀਤ। ਸਾਚੀ ਰੀਤ ਜਗਤ ਚਲਾਉਣੀ। ਗੁਰਮੁਖਾਂ ਲੱਗੀ ਪ੍ਰੀਤ ਤੋੜ ਨਿਭਾਉਣੀ। ਆਪ ਕਰਾਏ ਕਾਇਆ ਠੰਡੀ ਸੀਤ, ਸ਼ਬਦ ਵਸਤ ਵਿਚ ਟਿਕਾਉਣੀ। ਨਾ ਕਿਸੇ ਮੰਦਰ ਨਾ ਮਸੀਤ, ਉਲਟੀ ਹਰਿ ਜੀ ਏਕਾ ਰੱਖੀ ਰੀਤ, ਗੁਰਮੁਖ ਆਤਮ ਏਕਾ ਧਾਮ, ਏਕਾ ਸ਼ਾਮ, ਹਰਿਆ ਕਰੇ ਸੁੱਕਾ ਚਾਮ, ਸੋਹੰ ਸ਼ਬਦ ਧਾਰ ਬੰਧਾਉਣੀ। ਸੋਹੰ ਸ਼ਬਦ ਤਿੱਖੀ ਧਾਰ। ਗੁਰ ਪੂਰਾ ਗੁਰਸਿਖੀ ਆਪੇ ਲਏ ਵਿਚਾਰ। ਦਰ ਮੰਗਣ ਸਾਚੇ ਭਿਖੀ, ਸਾਚੀ ਰੇਖ ਹਰਿ ਜੀ ਲਿਖੀ, ਦੇਵੇ ਸਚ ਭੰਡਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਉਠਾਏ ਡੋਲੀ, ਬਣ ਜਾਏ ਗੋਲੀ, ਸਾਚਾ ਬਣ ਆਪ ਕਹਾਰ। ਗੁਰਮੁਖਾਂ ਡੋਲੀ ਆਪ ਉਠਾਇੰਦਾ। ਬੇਮੁਖਾਂ ਬੋਲੀ ਹਰਿ ਵਿਆਹਿੰਦਾ। ਤੋਰੀ ਜਾਏ ਹੌਲੀ ਹੌਲੀ, ਸ਼ਬਦ ਡੋਰੀ ਹੱਥ ਫੜਾਇੰਦਾ। ਨਾ ਕੋਈ ਸਰ ਸਰੋਵਰ ਨਾ ਕੋਈ ਕੂੰਆਂ ਬੌਲੀ, ਆਤਮ ਤੀਰਥ ਇਸ਼ਨਾਨ ਕਰਾਇੰਦਾ। ਗੁਰਸਿਖ ਤੇਰੀ ਕਾਇਆ ਆਤਮ ਭੋਲੀ, ਪ੍ਰਭ ਹਉਮੈ ਪੀੜ ਗਵਾਇੰਦਾ। ਬਜ਼ਰ ਕਪਾਟੀ ਆਪੇ ਖੋਲ੍ਹੀ, ਪੂਰੇ ਤੋਲ ਗੁਰਸਿਖ ਤੇਰੀ ਆਤਮ ਤੋਲੀ, ਨਾ ਘਾਟ ਕੋਈ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸੱਚਾ ਨਾਮ ਏਕਾ ਹੱਟ ਵਿਕਾਇੰਦਾ। ਪੁਰਖ ਅਬਿਨਾਸ਼ੀ ਦਇਆ ਕਮਾਇਆ। ਸਾਚਾ ਹੱਟ ਹਰਿ ਖੁਲ੍ਹਾਇਆ। ਨਾ ਕੋਈ ਤੀਰਥ ਨਾ ਕੋਈ ਤਟ, ਨਾ ਕੋਈ ਤਾਲ ਜਲ ਭਰਾਇਆ। ਨਾ ਕੋਈ ਬੰਨਾ ਨਾ ਕੋਈ ਵੱਟ, ਵਸੇ ਘਟ ਘਟ ਅੰਮ੍ਰਿਤ ਸਾਚਾ ਆਤਮ ਰਖਾਇਆ। ਬੇਮੁਖ ਜੀਵ ਝੂਠਾ ਖੇਲ ਜਿਉਂ ਬਾਜ਼ੀਗਰ ਨਟ, ਨਾ ਭੇਵ ਜਾਣੇ ਜਾਣ ਪਛਾਣੇ ਰਿਹਾ ਹਰਿ ਛੁਪਾਇਆ। ਗੁਰਸਿਖ ਤੇਰੀ ਆਤਮ ਲਾਏ ਸੋਹੰ ਸ਼ਬਦ ਸਾਚੀ ਸੱਟ, ਪਰਦਾ ਉਹਲਾ ਦਏ ਚੁਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਮਸਤਕ ਧੂੜ ਲਗਾਏ, ਰਸਨਾ ਰਸ ਸਾਚਾ ਲਿਆ ਚੱਟ, ਅਗਿਆਨ ਅੰਧੇਰ ਸਰਬ ਮਿਟਾਇਆ। ਮਿਟੇ ਅਗਿਆਨ ਅੰਧੇਰ ਜੋਤ ਜਗਾਈਆ। ਨਾ ਕੋਈ ਸੰਞ ਸਵੇਰ, ਏਕਾ ਵੇਰ ਕਰ ਕਰ ਹੇਰ ਫੇਰ, ਦੀਪਕ ਜੋਤੀ ਸੱਚੀ ਆਪ ਟਿਕਾਈਆ। ਪ੍ਰਗਟ ਹੋ ਸ਼ੇਰ ਦਲੇਰ, ਬੇਮੁਖਾਂ ਮਾਰੇ ਘੇਰ ਘੇਰ। ਲਾੜੀ ਮੌਤ ਮਗਰ ਲਾਈਆ। ਆਪੇ ਛੇੜੇ ਛੇੜ, ਧਰਤ ਮਾਤ ਤੇਰਾ ਖੁਲ੍ਹਾ ਕਰੇ ਵਿਹੜ, ਦਰਗਹਿ ਸਾਚੀ ਖੇਲ ਰਚਾਈਆ। ਦੋਹਾਂ ਧਿਰਾਂ ਦਾ ਝਗੜਾ ਕਰਿਆ ਨਬੇੜ। ਦੋਹੀਂ ਹੱਥੀਂ ਲਾਏ ਦੋਹਾਂ ਉਖੇੜ। ਮਾਰੇ ਇਕ ਲਫੇੜ, ਆਪਣਾ ਭਾਣਾ ਨਾ ਕਿਸੇ ਜਣਾਏ, ਮਾਰੇ ਭੇੜ ਭੇੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚੀ ਚੱਕੀ ਆਪ ਬਣਾਈ। ਕਲਜੁਗ ਸਤਿਜੁਗ ਦੋਵੇਂ ਪੁੜ, ਸੋਹੰ ਕਿਲੀ ਵਿਚ ਰਖਾਈ। ਪੰਚਮ ਜੇਠ ਦੇਵੇ ਗੇੜਾ, ਬੇਮੁਖਾਂ ਰਿਹਾ ਪਿਸਾਈ। ਦੇਵੇ ਗੇੜਾ ਕਰੇ ਨਬੇੜਾ, ਕੋਇ ਜੀਵ ਰਹਿਣ ਨਾ ਪਾਈ। ਵੇਖੋ ਆਪੇ ਛੇੜੇ ਛੇੜਾਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਆਪ ਰਿਹਾ ਛੁਪਾਈ। ਸਾਚੀ ਖੇਲ ਹਰਿ ਕਰ। ਕਲਜੁਗ ਸਤਿਜੁਗ ਇਕ ਦੂਜੇ ਦੇ ਉਪਰ ਲਏ ਧਰ। ਆਪੇ ਭੰਨੇ ਭੰਨ ਵਖਾਏ, ਲੱਖ ਚੁਰਾਸੀ ਲਈ ਘੜ। ਆਪੇ ਡੰਨੇ ਡੰਨ ਲਗਾਏ, ਕੋਇ ਨਾ ਸਕੇ ਅੱਗੇ ਅੜ। ਗੁਰਸਿਖ ਚੜ੍ਹਾਏ ਸਾਚੇ ਚੰਨੇ, ਦਰ ਦਵਾਰੇ ਅੱਗੇ ਖੜ੍ਹ। ਇਕ ਦੂਜੇ ਨਾਲ ਮਿਲਾਏ ਬੰਨੇ ਨਾਲ ਬੰਨੇ, ਘਨਕਪੁਰ ਵਾਸੀ ਹੀਰਾ ਘਾਟ ਉਪਰ ਖੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਪਾਣੀ ਪੀਣ ਨਾ ਦੇਵੇ ਵਿਚ ਥਾਲੀ ਛੰਨੇ, ਕਲਜੁਗ ਜੀਵ ਝੂਠੇ ਜੂਠੇ ਦੇਵੇ ਛੜ। ਆਉਂਦੀ ਜਾਏ ਪਹਿਲੀ ਹਾੜ। ਏਕਾ ਉਠੇ ਰੂਸਾ ਧਾੜ। ਚਾਰੋਂ ਤਰਫ ਹੋ ਜਾਏ ਵਾੜ। ਧਰਮ ਰਾਏ ਦੀ ਸਚ ਦੁਲਾਰੀ ਮੌਤ ਲਾੜੀ, ਵਿਆਹਵਣ ਆਏੇ ਬੇਮੁਖ ਜੀਵ ਸਾਰੇ ਲਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਦੋਹੀਂ ਹੱਥੀਂ ਰਿਹਾ ਸਾੜ ਪਾੜ। ਲਾੜੀ ਮੌਤ ਆਈ ਦਰ। ਪ੍ਰਭ ਅਬਿਨਾਸ਼ੀ ਸਾਚੇ ਘਰ। ਇਕੋ ਦੇ ਦੇ ਸਾਚਾ ਵਰ। ਲੱਖ ਚੁਰਾਸੀ ਪੁਰਖ ਅਬਿਨਾਸ਼ੀ ਮੈਂ ਲਵਾਂ ਵਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲਜੁਗ ਨੇੜੇ ਆਇਆ, ਸਿਰ ਮੇਰੇ ਉਪਰ ਹੱਥ ਧਰ। ਪ੍ਰਭ ਅਬਿਨਾਸ਼ੀ ਦਇਆ ਕਮਾਈ। ਲਾੜੀ ਮੌਤ ਭੱਜੀ ਆਈ ਚਾਈਂ ਚਾਈਂ। ਫੜ ਕੇ ਬਾਹੋਂ ਲਾੜੀ ਮੌਤ ਵਿਚ ਮਾਤ ਪਾਏ ਰਾਹੀਂ। ਪਹਿਲੀ ਕੂਟ ਇਕ ਵਖਾਣੀ, ਮੱਕਾ ਮਦੀਨਾ ਪਹਿਲੇ ਢਾਹੀਂ। ਉਚ ਮੁਨਾਰਾ ਕੋਈ ਛੱਡੀ ਨਾ। ਦੂਜਾ ਹੁਕਮ ਦੇਵਾਂ ਫੇਰ ਸੁਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਰ ਦੁਰਾਡਾ ਹਰਿ ਜੀ ਵਸੇ, ਆਪਣੇ ਭਾਣੇ ਸ਼ਬਦ ਤੂਰ ਰਿਹਾ ਵਜਾ। ਲਾੜੀ ਮੌਤ ਚੜ੍ਹਿਆ ਚਾਅ। ਹਰਿ ਜੀ ਸਾਚੇ ਕਿਰਪਾ ਕਰ, ਮੈਂ ਪਹਿਲਾਂ ਮਾਰਾਂ ਕਿਹੜਾ ਥਾਂ। ਮੁੱਲਾਂ ਮਸੀਤ ਮਾਰ ਮੈਂ ਢਾਹਵਾਂ। ਪੀਰ ਫ਼ਕੀਰ ਔਲੀਏ ਗੌਂਸ ਨਾ ਕੋਈ ਮਾਰੇ ਧੌਂਸ, ਪਾਣੀ ਪੀਣ ਕਿਸੇ ਦੇਵੇ ਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਔਧ ਮੁਕਾਈ, ਵੇਲਾ ਗਿਆ ਕਿਸੇ ਹੱਥ ਨਾ ਆਈ, ਨਾ ਕੋਈ ਫੜੇ ਕਿਸੇ ਬਾਂਹ। ਲਾੜੀ ਮੌਤ ਹੋ ਤਿਆਰ। ਪ੍ਰਭ ਅਬਿਨਾਸ਼ੀ ਜਾਂਦੀ ਵਾਰੀ ਦੇਵੇ ਦੋ ਹੱਥਾਂ ਦਾ ਇਕ ਪਿਆਰ। ਸਾਚਾ ਵਰ ਝੋਲੀ ਪਾਈਂ, ਨਾ ਸਿਰ ਮੇਰੇ ਤੋਂ ਹੱਥ ਉਠਾਈਂ, ਮੈਂ ਘਰ ਘਰ ਰਵਾਵਾਂ ਨਰ ਨਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸਾਚੇ ਹਰੀ ਬੇਮੁਖ ਜੀਵਾਂ ਸਾਢੇ ਤਿੰਨ ਹੱਥ ਦੇਵਾਂ ਸੀਆਂ। ਸਾਚੀ ਫੇਰਾਂ ਜਗਤ ਬਹਾਰੀ। ਚਾਰ ਕੁੰਟਾਂ ਵਾਰੋ ਵਾਰੀ। ਪਹਿਲਾਂ ਮੁਕਾਵਾਂ ਸੰਗ ਮੁਹੰਮਦ ਚਾਰ ਯਾਰੀ। ਦੂਜੀ ਕੂਟੇ ਜਾਵਾਂ, ਮਾਰਾਂ ਬੂਰੇ ਕੱਕੇ। ਜਿਨ੍ਹਾਂ ਕੋਲੋਂ ਸਾਰੇ ਅੱਕੇ। ਚਾਰੋਂ ਤਰਫ ਪੈਣ ਧੱਕੇ। ਪ੍ਰਭ ਅਬਿਨਾਸ਼ੀ ਧਰਮ ਰਾਏ ਦੇ ਦਵਾਰੇ ਧੱਕੇ। ਨਾ ਕੋਈ ਮਿਲੇ ਕਿਸੇ ਮਦੀਨੇ ਮੱਕੇ। ਘਰ ਘਰ ਰਹਿ ਜਾਣ ਖਾਣੇ ਪੱਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਖੇਲ ਆਪ ਵਖਾਏ, ਨਾ ਭੇਵ ਕਿਸੇ ਜਣਾਏ, ਨਾ ਦਿਸ ਕਿਸੇ ਆਏ, ਗੁਰਮੁਖ ਸਾਚੇ ਵਿਚ ਸਮਾਏ। ਫੜਿਆਂ ਹੱਥ ਕਿਸੇ ਨਾ ਆਏ। ਮਾਰ ਉਡਾਰ ਸਚਖੰਡ ਨਿਵਾਸੀ ਸਚਖੰਡ ਨਿਵਾਸ ਰਖਾਏ। ਕਲਜੁਗ ਜੀਆਂ ਆਇਆ ਪਾਸਾ ਹਾਰੀ, ਨਾ ਹੋਏ ਕੋਈ ਸਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਵੰਡੀ ਵਿਚ ਵਰਭੰਡੀ। ਮੌਤ ਲਾੜੀ ਪਾਈ ਏਕਾ ਸਿਧੀ ਡੰਡੀ। ਨਾ ਫੇਰ ਵਖਾਏ ਕੰਡੀ। ਪਹਿਲਾਂ ਜਾ ਖੜਕਾਈ ਚੰਡੀ। ਨਾ ਕੋਈ ਦਿਸੇ ਸੁਹਾਗਣ ਨਾਰ, ਘਰ ਘਰ ਦਿਸੇ ਨਾਰ ਰੰਡੀ। ਕਲਜੁਗ ਜੀਵ ਹੋਏ ਖਵਾਰ, ਆਪ ਮਿਟਾਵੇ ਸਰਬ ਪਖੰਡੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਡੰਡਾ ਹੱਥ ਰਖਾਇਆ, ਸਭ ਦੀ ਲਾਹੁੰਦਾ ਜਾਏ ਝੰਡੀ। ਫੜਿਆ ਸ਼ਬਦ ਹੱਥ ਹਥੌੜਾ। ਦੂਜਾ ਅਸਵ ਮਾਰੇ ਪੌੜਾ। ਧੁਰਦਰਗਾਹੀ ਆਇਆ ਦੌੜਾ। ਚਿੱਟਾ ਅਸਵ ਸਤ ਸਫ਼ੇਦੀ ਘੋੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਅੰਮ੍ਰਿਤ ਸਾਚਾ ਜਾਮ ਪਿਆਏ ਨਾ ਮਿੱਠਾ ਨਾ ਕੌੜਾ। ਲਾੜੀ ਮੌਤ ਮਾਤ ਆਈ, ਉਠ ਉਠ ਵੇਖੇ ਸਾਰੇ ਥਾਈਂ। ਪ੍ਰਭ ਅਬਿਨਾਸ਼ੀ ਕਿਰਪਾ ਕਰ ਵਖਾਲ ਦਰ, ਫੜ ਕੇ ਦੋਵੀਂ ਬਾਹੀਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਸਾਚੇ ਲੇਖ ਸਰਬ ਲਿਖਾਏ, ਭਰਮ ਭੁਲੇਖਾ ਨਾਹੀਂ। ਭਰਮ ਭੁਲੇਖਾ ਨਾ ਕੋਈ ਰਖਾਉਣਾ। ਜੋ ਲਿਖਾਉਣਾ ਸੋ ਵਰਤਾਉਣਾ। ਰਾਜਾ ਰਾਣਾ ਸਰਬ ਪਛਤਾਉਣਾ। ਨਿਹਕਲੰਕ ਕਿਸੇ ਦਿਸ ਨਾ ਆਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦਇਆ ਕਮਾਏ, ਦੇ ਮਤ ਆਪ ਸਮਝਾਉਣਾ। ਹਰਿ ਦੇਵੇ ਸੱਚੀ ਮਤ, ਨਾਮ ਤੱਤ ਆਤਮ ਜਤ, ਸੱਚੀ ਧੀਰ ਰੱਖੇ ਪਤਿ, ਜਾਣੇ ਮਿਤ ਗਤ, ਮਾਨਸ ਜਨਮ ਨਾ ਆਏ ਹਾਰ। ਆਪੇ ਮਾਤ ਪਿਤ, ਆਤਮ ਕਾਇਆ ਦੇਵੇ ਸਿਤ, ਅੰਮ੍ਰਿਤ ਝਿਰਨਾ ਝਿਰਾਏ ਅਪਰ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਗਾਏ ਨਿਤ ਨਵਿਤ, ਕਰ ਕਰ ਹਿੱਤ, ਗੁਰਮੁਖਾਂ ਬਣੇ ਸਾਚਾ ਮਿਤ, ਕਰਦਾ ਰਹੇ ਸਦਾ ਪਿਆਰ। ਗੁਰਮੁਖ ਜੀਓ ਕਰ ਕਰ ਹੀਆ। ਨਿਰਮਲ ਕਰੋ ਸਾਚਾ ਜੀਆ। ਸਾਚਾ ਬੀਜ ਹਰਿ ਜੀ ਬੀਆ। ਜਿਸ ਦਾ ਨਾ ਕੋਈ ਪੁੱਤਰ ਨਾ ਕੋਈ ਧੀਆ। ਏਕਾ ਵੇਸ ਹਰਿ ਦਰਵੇਸ਼ ਮਾਝੇ ਦੇਸ ਕੀਆ। ਰੱਖੇ ਖੁਲ੍ਹੜੇ ਕੇਸ ਨਰ ਨਰੇਸ਼, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਰਖਾਏ ਆਪਣੀ ਹੱਥੀਂ ਸਾਚੀ ਨੀਂਹਾ। ਦਿੱਲੀ ਹਰਿ ਜੀ ਦਏ ਦਿਲਾਸਾ। ਆਪੇ ਵੇਖੇ ਖੜ੍ਹ ਤਮਾਸ਼ਾ। ਚਰਨ ਕਰਾਏ ਪਾਰ ਬਿਆਸਾ। ਸਾਚਾ ਕਰੇ ਆਪਣਾ ਵਾਸਾ। ਸੋਹੰ ਸ਼ਬਦ ਚਲਾਏ ਸਵਾਸ ਸਵਾਸਾ। ਗੁਰਮੁਖ ਸਾਚੇ ਸੰਤ ਜਨ, ਆਪ ਬਣਾਏ ਜਿਉਂ ਕੰਚਨ ਪਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਘਰ ਆਪਣਾ ਕਰੇ ਆਪੇ ਵਾਸਾ। ਦਿੱਲੀ ਵੇਖੇ ਵੇਖ ਵਿਚਾਰੇ। ਕਰੇ ਖੇਲ ਹਰਿ ਨਿਰੰਕਾਰੇ। ਅੱਸੂ ਤਿੰਨ ਨੇੜੇ ਆਏ, ਗੁਰਸਿਖਾਂ ਵਾਜਾਂ ਮਾਰੇ। ਬੇਮੁਖਾਂ ਆਤਮ ਹੋਈ ਹੰਕਾਰੇ, ਸੀਨੇ ਪਾੜੇ। ਲੇਖਾ ਲਏ ਗਿਣ ਗਿਣ, ਆਪੇ ਪਰਖੇ ਚੰਗੇ ਮਾੜੇ। ਜੋਤ ਪ੍ਰਗਟਾਏ ਘੜੀ ਘੜੀ ਛਿਨ ਛਿਨ, ਭਰਮ ਭੁਲੇਖੇ ਲਾਹੇ ਸਾਰੇ। ਗੁਰਸਿਖ ਸਾਚੇ ਦਰ ਬਹਾਏ ਦਿਨ ਦਿਹਾੜੇ। ਕਲਜੁਗ ਵੇਲਾ ਨੇੜੇ ਆਏ, ਬੇਮੁਖ ਜੀਵ ਧਰਮ ਰਾਏ ਤੇਰੇ ਬਣਾਏ ਟੱਟੂ ਭਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਕੁੰਡਾ ਆਪੇ ਲਾਹਿਆ, ਸਾਚਾ ਦਰ ਇਕ ਖੁਲ੍ਹਾਇਆ। ਬੇਮੁਖ ਸਾਰੇ ਇਕੋ ਵਾਰ ਏਥੇ ਵਾੜੇ। ਸਾਚਾ ਕੁੰਡਾ ਆਪ ਖੜਕਾ। ਦੋਹੀਂ ਹੱਥੀਂ ਦਰ ਦਿਤਾ ਖੁਲ੍ਹਾ। ਨਾ ਕੋਈ ਵਾਰ ਨਾ ਕੋਈ ਥਿਤ, ਸੁਤਿਆਂ ਜੀਆਂ ਪ੍ਰਭ ਆਪ ਸਵਾਏ, ਨਾ ਬੱਚੇ ਉਠਾਏ ਸੁੱਤੇ ਮਾਂ। ਵੇਲਾ ਅੰਤਮ ਨੇੜੇ ਆਇਆ, ਗੁਰਸਿਖ ਤੇਰਾ ਨਗਰ ਖੇੜਾ ਹਰਿ ਜੀ ਇਕ ਵਸਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਸੁੰਞ ਮਸਾਣ ਕਰਾਈ, ਘਰ ਘਰ ਉਡਦੇ ਦਿਸਣ ਕਾਂ। ਸ੍ਰਿਸ਼ਟ ਸਬਾਈ ਹੋਏ ਉਦਾਸੀ। ਵੇਖੋ ਕਿਵੇਂ ਫਿਰਦੇ ਮਦਿਰਾ ਮਾਸੀ। ਕਰੇ ਖੇਲ ਪ੍ਰਭ ਅਬਿਨਾਸ਼ੀ। ਜੂਠੇ ਝੂਠੇ ਦਰ ਘਰ ਸਾਚੇ ਆਇਣ, ਕਰ ਕਰ ਜਾਣ ਹਾਸੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਮਾਤ ਪਤਾਲ ਅਕਾਸ਼ੀ। ਮਾਤ ਪਤਾਲ ਅਕਾਸ਼ ਹਰਿ ਪ੍ਰਕਾਸ਼। ਗੁਰਸਿਖਾਂ ਦੇਵੇ ਸ਼ਬਦ ਸਵਾਸ। ਕਿਰਪਾ ਕਰ ਅਪਰ ਅਪਾਰ। ਆਤਮ ਬੈਠਾ ਪਾਉਂਦਾ ਰਹੇ ਰਾਸ। ਜੋਤ ਜਗਾਏ ਅਗੰਮ ਅਪਾਰ, ਜੋਤ ਜਗਾਏ ਸ਼ਾਹ ਸ਼ਾਬਾਸ਼, ਆਪਣਾ ਭੇਵ ਆਪ ਖੁਲ੍ਹਾ ਰਿਹਾ। ਗੁਰ ਸੰਗਤ ਹਿਰਦੇ ਰੱਖੇ ਵਾਸ, ਭਰਮ ਭੁਲੇਖੇ ਦੂਰ ਕਰਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਲਹਿਣਾ ਦੇਣਾ ਆਪ ਚੁਕਾ ਰਿਹਾ। ਲਹਿਣਾ ਦੇਣਾ ਜਾਏ ਜਗਤ ਚੁੱਕ। ਬੇਮੁਖਾਂ ਹਰੇ ਡਾਲ ਜਾਇਣ ਸੁੱਕ। ਅੰਤਮ ਕਲ ਮੁਖ ਪਾਏ ਥੁੱਕ। ਭਾਣਾ ਸਾਚਾ ਹਰਿ ਵਰਤਾਏ, ਨਾ ਸਕੇ ਕਿਸੇ ਕੋਲੋਂ ਰੁਕ। ਬੇਮੁਖਾਂ ਹਰਿ ਆਪ ਮਿਟਾਏ, ਦੂਈ ਦਵੈਤੀ ਕੋਈ ਰਹਿਣ ਨਾ ਪਾਏ, ਧਰਤ ਮਾਤ ਤੇਰੀ ਗੋਦ ਸਵਾਏ, ਜੋ ਮੂੰਹ ਨਾਲ ਪੀਂਦੇ ਹੁੱਕ। ਹੁੱਕਾ ਪੀਂਦੇ ਰਸਨਾ ਗੰਦ। ਬੇਮੁਖ ਲਾਇਣ ਬੱਤੀ ਦੰਦ। ਇਕ ਗਵਾਇਆ ਪਰਮਾਨੰਦ। ਗੁਰਸਿਖ ਉਪਜਾਏ, ਸੋਹੰ ਦਾਤ ਝੋਲੀ ਪਾਏ, ਮਾਤ ਉਪਜਾਏ ਸਤਿਜੁਗ ਸਾਚੇ ਚੰਦ। ਆਪ ਆਪਣੀ ਦਇਆ ਕਮਾਏ, ਆਤਮ ਸਾਚੀ ਜੋਤ ਜਗਾਏ, ਸਾਚਾ ਨਰ ਹਰਿ ਜਨ ਭਗਤਾਂ ਸਦਾ ਬਖ਼ਸ਼ੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਛਾਣ ਪੁਣ, ਪੰਚਮ ਜੇਠ ਵੱਖੋ ਵੱਖ ਕਰਾਏ ਗੰਦ। ਦਿਲੀ ਦਿਲ ਕਰ ਵਿਚਾਰ। ਪ੍ਰਭ ਅਬਿਨਾਸ਼ੀ ਆਇਆ ਜਾਮਾ ਧਾਰ। ਤੇਰੇ ਦਰ ਤੇਰੇ ਘਰ ਚਰਨ ਛੁਹਾਏ, ਬੇਮੁਖ ਸੁੱਤੇ ਗੂੜ੍ਹੀ ਨੀਂਦ ਪੈਰ ਪਸਾਰ। ਅੰਤਮ ਵੇਲਾ ਨੇੜੇ ਆਇਆ, ਵੱਜੇ ਸ਼ਬਦ ਮਾਰ। ਸਾਚਾ ਹੁਕਮ ਹਰਿ ਸੁਣਾਇਆ, ਚੁੱਕਣਾ ਮਿਲੇ ਨਾ ਕਿਸੇ ਬੱਧਾ ਭਾਰ। ਆਪਣਾ ਭਾਣਾ ਆਪਣੇ ਹੱਥ ਰਖਾਇਆ, ਰਾਜੇ ਰਾਣੇ ਕਿਸੇ ਭੇਵ ਨਾ ਪਾਇਆ, ਝੂਠੇ ਬਣੇ ਜਗਤ ਸਿਕਦਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਆਪੇ ਆਇਆ, ਤੀਜਾ ਫੇਰ ਚਰਨ ਛੁਹਾਇਆ, ਸਿੰਘ ਆਸਣ ਬੈਠੇ ਜੋਤ ਜਗਾਇਆ, ਵਾਲੀ ਹਿੰਦ ਸੀਸ ਨਿਵਾਏ, ਆਪ ਬਣੇ ਸੱਚੀ ਸਰਕਾਰ। ਬਣੇ ਹਰਿ ਸੱਚੀ ਸਰਕਾਰਾ। ਰਾਓ ਰੰਕਾਂ ਸੱਚਾ ਦਰਬਾਰਾ। ਵਾਲੀ ਹਿੰਦ ਦੋਏ ਜੋੜ ਕਰੇ ਨਿਮਸਕਾਰਾ। ਹਰਿ ਜੀ ਆਸਣ ਸਚ ਬੈਠਾ, ਪ੍ਰਭ ਮਾਰੇ ਸ਼ਬਦ ਡਾਹਢੀ ਮਾਰਾ। ਆਪੇ ਭੰਨੇ ਕੌੜਾ ਰੀਠਾ, ਕਲਜੁਗ ਅੰਤਮ ਆਈ ਹਾਰਾ। ਗੁਰਸਿਖਾਂ ਆਤਮ ਰੰਗ ਚੜ੍ਹਾਏ ਮਜੀਠਾ, ਸੋਹੰ ਸ਼ਬਦ ਇਕ ਅਪਾਰਾ। ਗੁਰਸਿਖਾਂ ਗੁਰ ਸਾਚਾ ਡੀਠਾ, ਦਿੱਲੀ ਆਏ ਪਹਿਲੀ ਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਭੇਵ ਆਪ ਖੁਲ੍ਹਾਉਣਾ, ਪੰਚਮ ਜੇਠ ਨਾ ਕਰਨਾ ਕੋਈ ਉਧਾਰਾ। ਦਿੱਲੀ ਬੈਠੀ ਦੂਰ ਦੁਰਾਡੀ। ਪ੍ਰਭ ਅਬਿਨਾਸ਼ੀ ਸਭ ਦਾ ਗਾਡੀ। ਧਰਮ ਰਾਏ ਦੇ ਦਰ ਬਹਾਏ ਇਕ ਚੜ੍ਹਾਏ ਗਾਡੀ। ਗੁਰਸਿਖਾਂ ਪ੍ਰਭ ਦਇਆ ਕਮਾਏ, ਅੱਠੇ ਪਹਿਰ ਲਡਾਏ ਲਾਡੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੀ ਸਾਚੇ ਹਰੀ, ਭਰਮ ਭੁਲੇਖੇ ਸਾਰੇ ਕਾਢੀ। ਦੇਣਾ ਸ਼ਬਦ ਜਗਤ ਢੰਡੋਰਾ। ਕਰਨਾ ਨਹੀਂ ਕੋਈ ਚੋਰੀ ਚੋਰਾ। ਗੁਰਸਿਖ ਪੱਲੂ ਤੇਰੇ ਹੱਥ ਫੜਾਏ, ਅੱਗੇ ਅੱਗੇ ਜਾਏ ਤੋਰਾ। ਪਿਛੇ ਹਰਿ ਜੀ ਆਪੇ ਆਏ, ਸ਼ਬਦ ਚੜ੍ਹਿਆ ਘੋੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਵਕਤ ਆਪ ਲਿਆਏ, ਪੈਰੀਂ ਪਾਉਣ ਨਾ ਦੇਵੇ ਕਿਸੇ ਆਪਣਾ ਜੋੜਾ। ਦਿੱਲੀ ਤੇਰੇ ਦਿਲ ਦੀ ਆਸ। ਪੂਰੀ ਕਰੇ ਪ੍ਰਭ ਅਬਿਨਾਸ਼। ਘਟ ਘਟ ਰੱਖੇ ਹਰਿ ਜੀ ਵਾਸ। ਵੇਖੋ ਬੇਮੁਖ ਜੀਵ ਹੁੰਦੇ ਕਿਵੇਂ ਉਦਾਸ। ਗੁਰਮੁਖ ਸਾਚੇ ਸੰਤ ਜਨਾਂ ਸੋਹੰ ਸ਼ਬਦ ਜਪਾਏ ਸਵਾਸ ਸਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਦਾਸਨ ਦਾਸ। ਦਾਸਨ ਦਾਸ ਆਪ ਰਘੁਰਾਈ। ਦੇਵੇ ਨਾਮ ਧਨ ਸੱਚੀ ਵਡਿਆਈ। ਬੇਮੁਖਾਂ ਲੇਖਾ ਆਪ ਚੁਕਾਏ, ਰਹਿਣ ਨਾ ਦੇਵੇ ਕਿਸੇ ਵਡਿਆਈ। ਸਾਚਾ ਹੁਕਮ ਆਪ ਸੁਣਾਏ, ਭੁੱਲ ਨਾ ਜਾਏ ਗੁਰਸਿਖ ਭਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਚਰਨ ਸਰਨਾਈ। ਵਡੀ ਵਡਿਆਈ ਹਰਿ ਕਾ ਨਾਉਂ ਹੈ। ਗੁਰਮੁਖਾਂ ਆਪਣੀ ਗੋਦ ਆਪ ਉਠਾਏ, ਜਿਉਂ ਬਾਲਕ ਪਿਆਰੀ ਮਾਉਂ ਹੈ। ਗੁਰ ਸੰਗਤ ਸਾਰੀ ਸੰਗ ਰਲਾਏ, ਵਿਚ ਫੇਰਾ ਪਾਏ ਗੁੜਗਾਉਂ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਬਿਸ਼ਨ ਤੇਰੇ ਸਾਚੇ ਲੇਖ ਲਿਖਾਏ, ਫੜ ਕੇ ਸਾਚੀ ਬਾਹੋਂ ਹੈ। ਮਨੀ ਸਿੰਘ ਤੇਰੀ ਵਜਦੀ ਰਹੇ ਵਧਾਈ। ਪ੍ਰਭ ਆਪ ਮਿਟਾਏ ਕਲਜੁਗ ਲੱਗੀ ਝੂਠੀ ਛਾਹੀ। ਦਰਸ ਦਿਖਾਇਣ ਘਰ ਘਰ ਜਾਇਣ, ਗੁਰਸਿਖ ਸੋਇਆ ਆਪ ਜਗਾਈ। ਪ੍ਰਭ ਅਬਿਨਾਸ਼ੀ ਜੋਤ ਪ੍ਰਗਟਾਏ, ਵੇਖੀ ਵੇਖਾ ਕੋਈ ਗੁਰਸਿਖ ਭੁੱਲ ਨਾ ਜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਰੱਖੇ ਆਪਣੀ ਸਰਨਾਈ। ਸੰਤ ਮਨੀ ਸਿੰਘ ਆਤਮ ਸਚ ਵਸੇਰਾ। ਚਾਰੋਂ ਤਰਫ ਹਰਿ ਜੀ ਵਸੇ, ਆਤਮ ਪਾਇਆ ਸਾਚਾ ਘੇਰਾ। ਸਾਚਾ ਲੇਖਾ ਆਪ ਲਿਖਾਇਆ, ਕੀਆ ਅੰਤ ਨਬੇੜਾ। ਜੋਤ ਸਰੂਪੀ ਧਾਰ ਭੇਖਾ, ਦੂਰ ਦੁਰਾਡਾ ਗੁਰਸਿਖ ਬੈਠਾ ਆਤਮ ਜੋਤੀ ਵੇਖਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਲੇਖ ਲਿਖਾਇਆ, ਸਾਚਾ ਬਣ ਲਿਖਾਰਾ। ਸਾਚਾ ਲੇਖਾ ਆਪ ਲਿਖਾਇਆ। ਸੋਇਆ ਪੂਤ ਆਪ ਉਠਾਇਆ। ਸਾਚੇ ਧਾਗੇ ਨਾਲ ਬੰਧਾਇਆ। ਪਹਿਲੀ ਮਾਘੇ ਸ਼ਬਦ ਸੁਣਾਇਆ। ਫੜੀ ਵਾਗੇ ਤੁਨਕ ਲਗਾਇਆ। ਪੁਰੀ ਘਨਕ ਦਾ ਰਾਹ ਵਖਾਇਆ। ਸਾਚੇ ਰਾਹੇ ਆਪੇ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਕਵਲ ਕਵਲ ਚਰਨ ਆਪੇ ਖਿਚ ਬਹਾਇਆ। ਚਰਨ ਕਵਲ ਨੈਣ ਮੁਧਾਰੀ। ਖਿਚੀ ਆਵੇ ਵਾਰੋ ਵਾਰੀ। ਪੂਰਬ ਕਰਮ ਰਿਹਾ ਵਿਚਾਰੀ। ਬੇਮੁਖ ਮਾਨਸ ਜਨਮ ਗਏ ਜੂਏ ਹਾਰੀ। ਨਾ ਕੋਈ ਦਿਸੇ ਮੁੱਲਾਂ ਕਾਜ਼ੀ, ਨਾ ਕੋਈ ਦਿਸੇ ਸ਼ਾਹ ਤਾਜ਼ੀ, ਵੇਖੀ ਹੁੰਦੀ ਕਿਵੇਂ ਖੁਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਏਕਾ ਸੱਚਾ ਸੁਤ ਬਣਿਆ ਹਾਜੀ, ਆਇਆ ਘਨਕਪੁਰ ਚਲ ਸੱਚੇ ਘਰ ਬਾਹਰੀ। ਦੇਵੇ ਨਾਮ ਸ਼ਬਦ ਗਿਆਨਿਆ। ਏਕਾ ਦੇਵੇ ਚਰਨ ਧਿਆਨਿਆ। ਕਿਰਪਾ ਕਰ ਨਰ ਹਰਿ, ਦਰ ਸੱਚੇ ਕਰੇ ਪ੍ਰਵਾਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਿਆ, ਸਾਚਾ ਵਰ ਸ਼ਬਦ ਭੰਡਾਰਾ। ਵੰਡੀ ਜਾਏ ਵਾਰੋ ਵਾਰਾ। ਚੱਲ ਕੇ ਆਏ ਹਰਿ ਦਵਾਰਾ। ਗੁਰਸਿਖਾਂ ਪਾਏ ਆਤਮ ਸਾਰਾ। ਬੇਮੁਖਾਂ ਤਨ ਰੱਖੇ ਸਦਾ ਅਫਾਰਾ। ਗੁਰਸਿਖਾਂ ਕੱਢੇ ਜਨ, ਆਪ ਬੰਨ੍ਹਾਏ ਏਕਾ ਮਨ, ਬੇੜਾ ਦੇਵੇ ਬੰਨ੍ਹ, ਆਪ ਲਗਾਏ ਸੱਚੇ ਇਕ ਕਿਨਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਆਇਆ, ਗੁਰਸਿਖਾਂ ਮਿਲ ਮੰਗਲ ਗਾਇਆ, ਆਪੇ ਬਣਾਏ ਸਾਚੀ ਨਾਰਾ। ਘਰ ਸਚ ਬਸੰਤ ਖਿੜੀ ਗੁਲਜ਼ਾਰ। ਗੁਰਮੁਖ ਸਾਚੇ ਸੰਤ ਦੁਲਾਰ। ਪ੍ਰਭ ਅਬਿਨਾਸ਼ੀ ਸਾਚਾ ਮਾਲੀ, ਬਣ ਕੇ ਮਾਲਣ ਆਇਆ, ਮਾਤਲੋਕ ਲਿਆ ਅਵਤਾਰ। ਗੁਰਸਿਖ ਹਿਰਦਾ ਦਿਸੇ ਕੋਈ ਨਾ ਖਾਲੀ, ਪ੍ਰਭ ਆਪ ਲਗਾਏ ਸਾਚੇ ਫਲ ਸਾਚੀ ਡਾਲ। ਸਾਚੇ ਫੁੱਲ ਲਿਆਏ ਤੋੜ, ਆਪ ਬਣਾਏ ਆਪਣਾ ਇਕ ਸ਼ਿੰਗਾਰ ਸੋਹਣਾ ਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰੇ ਏਕਾ ਇਕ ਪਿਆਰ। ਸਤਿਜੁਗ ਤੇਰਾ ਚਿੱਟਾ ਦੁੱਧ। ਗੁਰਸਿਖ ਉਤਮ ਹੋਈ ਬੁੱਧ। ਆਪ ਦਵਾਏ ਅਗਲੀ ਪਿਛਲੀ ਸੁੱਧ। ਪੰਜ ਜੇਠ ਨੇੜੇ ਆਈ, ਚਿੱਟੇ ਅਸਵ ਤੰਗ ਕਸਾਈ, ਮਾਰ ਛਾਲ ਉਤੇ ਬਹੇ ਕੁੱਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ਼ ਖੇਲ ਰਚਾਈ, ਵੇਖੋ ਪਹਿਲੀ ਕੂਟ ਕਿਵੇਂ ਹੋਵੇ ਯੁੱਧ। ਗੁਰਸਿਖ ਨਿਰਮਲ ਦੁੱਧ ਸਚ ਦਲਾਸਾ। ਸ੍ਰਿਸ਼ਟ ਸਬਾਈ ਅੰਤ ਕਲ ਹੋਏ ਵਿਨਾਸਾ। ਗੁਰਸਿਖਾਂ ਕਲਜੁਗ ਮਿਲਿਆ ਸ਼ਾਹ ਸ਼ਾਬਾਸ਼ਾ। ਗੁਰਮੁਖਾਂ ਸਦ ਦਰ ਦਵਾਰੇ ਰੱਖੇ, ਬੇਮੁਖਾਂ ਦਾ ਵੇਖੇ ਤਮਾਸ਼ਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਾੜੀ ਮੌਤ ਮਗਰ ਲਗਾਈ, ਨਾਲ ਕਾਲਕਾ ਭੈਣ ਰਲਾਈ, ਇਕੋ ਖੱਪਰ ਇਕੋ ਕਾਸਾ । ਏਕਾ ਕਾਸਾ ਹੱਥ ਫੜਾਏ। ਬੇਮੁਖਾਂ ਦੇ ਮਗਰ ਲਗਾਏ। ਸ਼ਬਦ ਤੀਰ ਇਕ ਚਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਆਪ ਰਚਾਏ, ਪਹਿਲੋਂ ਪੀਰ ਫ਼ਕੀਰ ਦਸਤਗੀਰ ਸ਼ਾਹ ਹਕੀਰ ਵਿਚ ਮਾਤ ਟਿਕਾਏ। ਗੁਰਸਿਖ ਤੇਰੇ ਦੁੱਧ ਦੀ ਧਾਰ। ਸਤਿਜੁਗ ਬੰਨ੍ਹੇ ਏਕਾ ਸਾਚੀ ਧਾਰ। ਗੁਰਮੁਖ ਸਾਚੇ ਸੰਤ ਜਨਾਂ ਆਪ ਦੇਵੇ ਨਾਮ ਧਨ, ਕਰ ਕਰ ਪਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਆਪ ਪਿਲਾਏ, ਆਪਣੇ ਘਰ ਸੱਚੇ ਦਰਬਾਰ। ਪੀਣਾ ਅੰਮ੍ਰਿਤ ਰਸ ਆਤਮ ਸਾਚਾ ਜਾਨਣਾ। ਅੱਠੇ ਪਹਿਰ ਦੇਵੇ ਤੇਰੀ ਆਤਮ ਸੱਚਾ ਚਾਨਣਾ ਰਸਨਾ ਤੇਰੀ ਸਦਾ ਸਦਾ ਹਰਿ ਗਾਏ, ਏਕਾ ਦੇਵੇ ਬ੍ਰਹਮ ਗਿਆਨਣਾ। ਤੇਰੇ ਲੱਗੇ ਫਲ ਸਾਚੇ ਮੇਵੇ, ਸੱਚਾ ਬਣੇ ਇਕ ਨਿਸ਼ਾਨਣਾ। ਕਰੋੜ ਤੇਤੀਸ ਤੇਰੀ ਸਰਨ ਲਗਾਏ ਦੇਵੀ ਦੇਵੇ, ਸਾਚੀ ਜੋਤ ਕਰੇ ਪ੍ਰਕਾਸ਼ ਕੋਟਨ ਭਾਨਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹਰਿ, ਨਾ ਜਾਣੋ ਕੋਈ ਬਾਲ ਅੰਞਾਨਣਾ। ਨਾ ਹਰਿ ਬਾਲ ਨਾ ਬਿਰਧ ਨਾ ਜਵਾਨ। ਇਕੋ ਰੰਗ ਇਕੋ ਸੰਗ ਇਕੋ ਕਸਿਆ ਸਾਚਾ ਤੰਗ, ਫੜਿਆ ਹੱਥ ਤੀਰ ਕਮਾਨ। ਕਿਸੇ ਦਰ ਨਾ ਜਾਏ ਮੰਗੇ ਕੋਈ ਮੰਗ, ਦੇਵਣਹਾਰ ਸਰਬ ਜਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਕਟੇ ਭੁੱਖ ਨੰਗ, ਆਪੇ ਵਸੇ ਅੰਗ ਸੰਗ, ਦੇਵੇ ਦਰਸ ਹਰਿ ਘਰ ਸਾਚੇ ਆਣ। ਅੰਮ੍ਰਿਤ ਪੀਣਾ ਏਕਾ ਏਕ ਘੁਟ। ਲੱਖ ਚੁਰਾਸੀ ਜਾਏ ਛੁਟ। ਸਾਚਾ ਭੰਡਾਰਾ ਹਰਿ ਜੀ ਦੀਆ, ਨਾ ਜਾਏ ਕਦੇ ਨਿਖੁਟ। ਆਤਮ ਜੋਤ ਜਗਾਇਆ, ਅਗਿਆਨ ਅੰਧੇਰ ਦੀਆ ਪੁੱਟ। ਸਾਚਾ ਸ਼ਬਦ ਮਗਰ ਲਗਾਏ, ਪੰਜਾਂ ਚੋਰਾਂ ਬਾਹਰ ਕੱਢੇ ਕੁੱਟ। ਗੁਰਸਿਖ ਸਾਚੇ ਤੇਰਾ ਚੰਦ ਮਾਤ ਚੜ੍ਹਾਇਆ, ਪੰਚਮ ਜੇਠ ਪਹੁ ਜਾਣੀ ਫੁੱਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਘੋੜਾ ਆਪਣੇ ਪਾਸ ਮੰਗਾਇਆ, ਦੂਜਾ ਜੋੜਾ ਨਾਲ ਰਲਾਇਆ, ਕਲਗੀ ਤੋੜਾ ਹੱਥ ਰਖਾਇਆ, ਵੇਖੋ ਸ੍ਰਿਸ਼ਟ ਸਬਾਈ ਕਿਵੇਂ ਪੈਂਦੀ ਫੁੱਟ। ਅੰਮ੍ਰਿਤ ਪੀ ਪਿਆਲਾ। ਕਿਰਪਾ ਕਰੇ ਦੀਨ ਦਿਆਲਾ। ਗੁਰਸਿਖ ਆਤਮ ਹੋਈ ਮਾਲੋ ਮਾਲਾ। ਵਿਚ ਮਾਤ ਨਾ ਹੋਏ ਕਦੇ ਕੰਗਾਲਾ। ਵੇਲਾ ਅੰਤ ਅਖੀਰ ਨੇੜੇ ਆਇਆ, ਗੁਰਸਿਖ ਉਠੋ ਮਾਰੋ ਛਾਲਾ। ਪੀਰ ਫ਼ਕੀਰ ਸਰਬ ਮਿਟਾਇਆ, ਗਲ ਵਿਚ ਤੋੜੇ ਪਾਈਆਂ ਮਾਲਾ। ਸਾਚਾ ਨੀਰ ਕਿਸੇ ਹੱਥ ਨਾ ਆਇਆ, ਗੁਰਸਿਖ ਸਾਚੇ ਦਇਆ ਕਮਾਇਆ, ਗੁਰਸਿਖਾਂ ਪਿਆਇਆ ਇਕੋ ਸਚ ਪਿਆਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਜੋਤੀ ਮਾਣਕ ਮੋਤੀ, ਆਪ ਜਗਾਏ ਕਰੇ ਰੁਸ਼ਨਾਏ, ਜਿਉਂ ਖਿਚ ਲਿਆਏ ਵਿਚੋਂ ਪਹਾੜਾਂ ਜੋਤ ਜਵਾਲਾ। ਸ੍ਰਿਸ਼ਟ ਸਬਾਈ ਜਾਏ ਹੱਲ। ਬੇਮੁਖਾਂ ਹਰਿ ਲਾਹੁਣੀ ਖੱਲ। ਝੂਠੀ ਕੁਠਾਲੀ ਗਏ ਗਲ। ਵਾਂਗ ਸਿੱਕੇ ਜਾਇਣ ਢਲ। ਗੁਰਸਿਖਾਂ ਹਰਿ ਆਇਆ ਹਿੱਸੇ, ਇਕੋ ਲਗਾਏ ਸਾਚਾ ਫਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਆਸਣ ਡੇਰਾ ਲਾਇਆ ਵਸੇ ਧਾਮ ਅਚਲ। ਗੁਰਸਿਖ ਤੇਰਾ ਸੱਚਾ ਸਚ ਪ੍ਰਸਾਦਿ। ਕਰਾਉਂਦਾ ਆਏ ਸੰਤ ਮਨੀ ਸਿੰਘ ਪਿਛਲੀ ਤੇਰੀ ਯਾਦ। ਪ੍ਰਭ ਅਬਨਾਸ਼ੀ ਦਇਆ ਕਮਾਏ, ਸਾਚੀ ਸੁਰਤ ਆਪ ਰਖਾਏ, ਹਰਨ ਫਰਨ ਖੁਲ੍ਹਾਏ, ਏਕਾ ਧਾਰ ਚਲਾਏ ਸ਼ਬਦ ਜਣਾਏ ਬੋਧ ਅਗਾਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਚਲ ਕੇ ਆਏ, ਆਤਮ ਜਾਏ ਸਾਧ। ਪੂਰੇ ਗੁਰ ਕੀਨੀ ਸੇਵਾ। ਮਿਲਿਆ ਫਲ ਸਾਚਾ ਮੇਵਾ। ਘਰ ਆਇਆ ਵਡ ਦੇਵੀ ਦੇਵਾ। ਆਤਮ ਸਾਚਾ ਭੇਵ ਚੁਕਾਏ, ਹਰਿ ਜੀ ਸੱਚੀ ਦਾਤ ਝੋਲੀ ਪਾਏ, ਗਾਓ ਰਸਨਾ ਜਿਹਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰਾ ਮਾਤ ਜਨਮ ਦਵਾਇਆ, ਤੇਰੇ ਮੱਥੇ ਤਿਲਕ ਲਗਾਇਆ, ਸਾਚਾ ਮੁਖ ਵਿਚ ਰਖਾਇਆ ਥੇਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਘਾਲ ਪੂਰ ਕਰਾਏ, ਆਪ ਕਰਾਏ ਸੇਵਾ। ਪੂਰੀ ਸੇਵਾ ਪਈ ਘਾਲ। ਆਤਮ ਸਰ ਸਰੋਵਰ ਪ੍ਰਭ ਭਰ ਕੇ ਜਾਏ ਤੇਰਾ ਤਾਲ। ਸਾਚੇ ਤੀਰਥ ਆਪ ਨੁਹਾਏ, ਪਹਿਲੀ ਮਾਰ ਉਠਾਏ ਛਾਲ। ਅੰਮ੍ਰਿਤ ਸੀਰ ਆਪ ਪਿਆਏ, ਚੜ੍ਹਾਏ ਰੰਗ ਗੁਲਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਤੇਰਾ ਮੁੱਲ ਪਵਾਇਆ ਨਾ ਕੋਈ ਰੱਖੇ ਵਿਚ ਦਲਾਲ। ਗੁਰਸਿਖ ਇਕੋ ਲਾਲ ਅਨਮੁੱਲਾ। ਕੋਈ ਨਾ ਪਾਏ ਸਾਰ, ਨਾ ਕਿਸੇ ਤੋਲ ਹੋਰ ਕੋਈ ਤੁੱਲਾ। ਸਾਚੇ ਘਰ ਭਾਗ ਲਗਾਏ, ਚਲ ਕੇ ਸਾਚਾ ਹਰਿ ਜੀ ਆਇਆ, ਵਸਾਇਆ ਸਾਚਾ ਕੁੱਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਖੰਡਾ ਹੱਥ ਉਠਾਇਆ, ਵੇਖੋ ਕਿਵੇਂ ਮੇਟ ਮਿਟਾਏ ਵਡ ਮੁਲਾਣੇ ਨਾਲ ਮੁੱਲਾ। ਪਰਮ ਪੁਰਖ ਹਰਿ ਕਿਰਪਾਲ ਹੈ। ਕਿਰਪਾ ਕਰੇ ਦੀਨ ਦਿਆਲ ਹੈ। ਗੁਰਮੁਖਾਂ ਰਿਹਾ ਸੁਰਤ ਸੰਭਾਲ ਹੈ। ਸਾਚੀ ਦੇਵੇ ਦਾਤ, ਕਰਦਾ ਮਾਲੋ ਮਾਲ ਹੈ। ਏਕਾ ਸ਼ਬਦ ਸੱਚੀ ਕਰਾਮਾਤ, ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਭੇ ਚਰਨ ਪ੍ਰੀਤੀ ਨਾਲ ਹੈ। ਗੁਰਸਿਖ ਤੇਰੀ ਆਤਮ ਗਾਂਦੀ। ਸ਼ਬਦ ਡੋਰੀ ਹਰਿ ਏਕਾ ਬਾਂਧੀ। ਗੁਰ ਪੂਰਾ ਵਿਚ ਫਸਾਇਆ ਬਣ ਗਿਆ ਸੱਚਾ ਫਾਂਦੀ। ਹਿਰਦੇ ਵਿਚ ਵਸਾਇਆ, ਢਾਹੀ ਭਰਮਾਂ ਕਾਂਧੀ। ਫੇਰ ਆਪਣਾ ਦਰ ਬੰਦ ਕਰਾਇਆ, ਨਾ ਛੁੱਟੇ ਭਗਤਾਂ ਬਾਂਧੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਘਰ ਸੁਹੰਜਣੀ ਰੈਣ ਅੱਜ ਆਂਦੀ। ਸੁਹੰਜਣੀ ਰੈਣ ਆਈ ਮਾਤ। ਗੁਰਸਿਖ ਬਣਾਏ ਨਾਲ ਬਰਾਤ। ਸਾਚੀ ਝੋਲੀ ਪਾਈ, ਇਕ ਸ਼ਬਦ ਸੱਚੀ ਦਾਤ। ਗੁਰਸਿਖ ਸਾਚੇ ਤੇਰੇ ਘਰ ਸਾਚੀ ਡੋਲੀ ਆਈ ਬੰਧਾਏ ਚਰਨ ਸੱਚਾ ਨਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਪਿਆਏ ਅੰਮ੍ਰਿਤ ਬੂੰਦ ਸਵਾਂਤ। ਸਾਚਾ ਸਿਹਰਾ ਕਰ ਕਰ ਮਿਹਰਾ ਹਰਿ ਜੀ ਆਪ ਗੁੰਦਾਇਆ। ਆਪ ਮਿਟਾਏ ਤੇਰਾ ਮੇਰਾ, ਹੇਰਾ ਫੇਰਾ ਕਰ ਤੇਰੇ ਸੀਸ ਬੰਧਾਇਆ। ਆਪੇ ਢਾਹੇ ਭਰਮਾਂ ਡੇਰਾ, ਪਹਿਲੀ ਵੇਰਾਂ ਸੱਚਾ ਪੱਲਾ ਆਪ ਫੜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ੇਰ ਦਲੇਰਾ, ਚਾਰੋਂ ਤਰਫ ਪਾਏ ਸ਼ਬਦ ਘੇਰਾ, ਵੇਲਾ ਵਕਤ ਕਲ ਚੁਕਾਏ, ਅੰਤਮ ਆਇਆ ਨੇੜਾ। ਦਰਗਹਿ ਸਾਚੀ ਆਪ ਰਖਵਾਲਾ, ਗੁਰਸਿਖ ਮਸਤਕ ਚੜ੍ਹਦੀ ਜਾਏ ਲਾਲੀ। ਦੀਪਕ ਜੋਤੀ ਆਪ ਬਿਲੋਏ, ਬੇਮੁਖਾਂ ਪਾਏ ਆਪੇ ਚਾਲੀ। ਚਾਰੋਂ ਤਰਫ ਧਰਮ ਰਾਏ ਦਏ ਸਜ਼ਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਪਣੇ ਘਰ ਸੁਰਤ ਸੰਭਾਲੀ। ਭਿੰਨੜੀ ਰੈਣ ਸੰਤ ਵਣਜਾਰੀਏ। ਗੁਰਸਿਖਾਂ ਕਰੇ ਪਿਆਰ, ਦੇਵੇ ਧਾਰ ਇਕ ਅਪਾਰੀਏ। ਮਿਲਿਆ ਹਰਿ ਸੱਚਾ ਭਤਾਰ, ਗੁਰਸਿਖ ਨਾਰ ਸੁਘੜ ਸਿਆਣੀਏ। ਆਪੇ ਪਾਏ ਸਾਚੀ ਸਾਰ, ਲੇਖਾ ਕੋਇ ਨਾ ਮੰਗੇ ਨਾ ਕਰੇ ਕੋਈ ਉਧਾਰੀਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਇਕ ਸੱਚੀ ਵਡਿਆਈ, ਗੁਰਸਿਖਾਂ ਆਤਮ ਜੋਤ ਜਗਾਈ, ਮਿਟਾਈ ਅੰਧ ਅੰਧਿਆਰੀਏ। ਭਿੰਨੜੀ ਰੈਣ ਉਠ ਨੇਤਰ ਖੋਲ੍ਹ। ਪ੍ਰਭ ਅਬਿਨਾਸ਼ੀ ਜੋਤ ਜਗਾਈ, ਗੁਰਸਿਖ ਸਿੱਖ ਗੁਰ ਬੈਠੇ ਕੋਲ ਕੋਲ। ਸਾਰੇ ਰਲ ਮਿਲ ਦਿਉ ਵਧਾਈ। ਸਾਚਾ ਸ਼ਬਦ ਵੱਜੇ ਚਾਰ ਕੁੰਟ ਢੋਲ। ਗੁਰਸਿਖ ਗਾਓ ਚਾਈ ਚਾਈਂ, ਮਿਲਿਆ ਨਾਮ ਜਗਤ ਅਨਮੋਲ। ਫੜ ਕੇ ਤਾਰੇ ਆਪੇ ਬਾਹੀਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕੰਡਾ ਸੋਹੰ ਡੰਡਾ ਹੱਥ ਉਠਾਇਆ ਤੋਲੇ ਪੂਰੇ ਤੋਲ। ਭਿੰਨੜੀ ਰੈਣ ਉਠ ਮਾਰ ਝਾਤੀ। ਪ੍ਰਭ ਅਬਿਨਾਸ਼ੀ ਆਪ ਚੁਕਾਏ ਗੁਰਸਿਖਾਂ ਬਾਕੀ। ਗੁਰਸਿਖ ਆਤਮ ਦਰ ਦਵਾਰ ਖੁਲ੍ਹਾਏ, ਦੋਵੇਂ ਹੱਥੀਂ ਖੋਲ੍ਹੇ ਤਾਕੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹਰਿ ਦੇਵੇ ਵਰ, ਗੁਰਸਿਖਾਂ ਰਿਹਾ ਪਰਦੇ ਢਾਕੀ। ਭਿੰਨੜੀ ਰੈਣ ਹਰਿ ਦਰ ਆ। ਗੁਰਸਿਖ ਸਾਚੇ ਗੁਰ ਚਰਨ ਬਹਾਏ, ਬਣਾਏ ਭੈਣ ਭਰਾ। ਏਕਾ ਪੱਲੂ ਹਰਿ ਜੀ ਫੜ, ਸਾਚਾ ਨਾਮ ਲਈਂ ਧਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਜੋਤ ਜਗਾਈ, ਸੰਤ ਮਨੀ ਸਿੰਘ ਦੇਵੇ ਵਡਿਆਈ, ਗੁਰਸਿਖਾਂ ਗੁਰ ਪੂਰਾ ਰਿਹਾ ਮਿਲਾ। ਸਾਚੇ ਸੰਤ, ਸਾਚੀ ਸੇਵ ਕਮਾਈਆ। ਬਣ ਗਈ ਸਾਚੀ ਬਣਤ, ਮਿਲੀ ਸੱਚੀ ਵਡਿਆਈਆ। ਮਹਿੰਮਾ ਜਗਤ ਅਗਣਤ, ਨਾ ਸਕੇ ਕੋਈ ਗਿਣਾਈਆ। ਮੇਲ ਮਿਲਦਾ ਆਇਆ ਆਦਿ ਅੰਤ, ਜੁਗਾ ਜੁਗੰਤ ਸਾਧ ਸੰਤ ਹਰਿ ਰਘੁਰਾਈਆ। ਏਕਾ ਸਾਚਾ ਮਿਲਿਆ ਸਾਚਾ ਕੰਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਚਾਰੋਂ ਕੁੰਟ ਸਠਅਠ ਦਏ ਦੁਹਾਈਆ। ਸਾਚਾ ਸੰਤ ਆਇਆ ਸਚ ਦਵਾਰੇ। ਅੱਗੋਂ ਮਿਲਿਆ ਏਕਾ ਨਾਮ ਸੱਚੇ ਘਰ ਬਾਹਰੇ। ਆਤਮ ਮਿਟਾਈ ਇਕੋ ਅੰਧੇਰੀ ਸ਼ਾਮ, ਨਾ ਕੋਈ ਲੱਗਾ ਏਥੇ ਦਾਮ ਕਾਰਜ ਹੋਏ ਪੂਰੇ। ਸੱਚੇ ਧਾਮ ਹਰਿ ਜੀ ਵਸੇ ਸਦ ਹਜੂਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਲਿਖਤ ਲੇਖ ਕਰਾਏ, ਆਪ ਕਰਾਏ ਅੰਤ ਪੂਰੇ। ਸਾਚੇ ਸੰਤ ਤੇਰੀ ਵਡਿਆਈ। ਸਚ ਦਾਤ ਹਰਿ ਝੋਲੀ ਪਾਈ। ਕਾਇਆ ਚੋਲੀ ਤੇਰੀ ਆਪਣੀ ਹੱਥੀਂ ਆਪ ਰੰਗਾਈ। ਏਕਾ ਦਿਤੀ ਸ਼ਬਦ ਡੋਲੀ, ਉਪਰ ਦਿਤਾ ਬਿਠਾਈ। ਆਪ ਬਣਾਈ ਵਾਹ ਵਾਹ ਸਾਚੀ ਗੋਲੀ, ਸ੍ਰਿਸ਼ਟ ਸਬਾਈ ਮਾਰੇ ਤੈਨੂੰ ਇਕੋ ਬੋਲੀ, ਤੇਰੀ ਕਾਇਆ ਆਲੀ ਭੋਲੀ ਪ੍ਰਭ ਅਬਿਨਾਸ਼ੀ ਪੂਰੇ ਤੋਲ ਤੁਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਫੋਲਣ ਰਿਹਾ ਫੋਲੀ, ਦਿੱਲੀ ਦਿਤੀ ਆਪ ਸੱਚੀ ਵਡਿਆਈਆ। ਗੁਰ ਪੂਰੇ ਦਾ ਚਿੱਟਾ ਬਾਣਾ। ਪੰਚਮ ਜੇਠ ਹਰਿ ਜੀ ਪਾਣਾ। ਸੰਤ ਮਨੀ ਸਿੰਘ ਤੇਰਾ ਲਿਖਿਆ ਲੇਖ, ਪੂਰਾ ਫਿਰ ਵਿਚ ਮਾਤ ਕਰਾਨਾ। ਗੁਰਮੁਖ ਸਾਚੇ ਸੰਤ ਜਨਾਂ ਨੇਤਰ ਲੈਣਾ ਪੇਖ, ਹਰਿ ਜੀ ਧਾਰੇ ਕਿਹੜਾ ਭੇਖ, ਆਪ ਲਿਖਾਏ ਸਾਚੇ ਲੇਖ, ਨਾ ਜਾਣੇ ਕੋਈ ਸੁਘੜ ਸਿਆਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਤੇਰੀ ਸਚ ਕੁਆਏ। ਹਰਿ ਜੀ ਆਪਣੇ ਤਨ ਛੁਹਾਏ। ਕਲਜੁਗ ਕਾਲਾ ਸੂਸਾ ਮਿਟਾਏ। ਈਸਾ ਮੂਸਾ ਸੰਗ ਮੁਹੰਮਦ ਪਹਿਲੋਂ ਹਰਿ ਰੁੜ੍ਹਾਏ। ਆਪ ਕਰਾਏ ਰੂਸਾ ਚੀਨਾ ਸੰਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੁਹੰਮਦੀ ਦੀਨਾ ਵੱਖ ਕੀਨਾ ਧੱਕਾ ਦੋਹੀਂ ਹੱਥੀਂ ਆਪੇ ਲਾਏ। ਸੰਤ ਮਨੀ ਸਿੰਘ ਤੇਰਾ ਚਿੱਟਾ ਤਾਜ। ਪ੍ਰਭ ਅਬਿਨਾਸ਼ੀ ਸ਼ਬਦ ਉਡਾਇਆ ਇਕੋ ਬਾਜ। ਚਾਰੋਂ ਕੁੰਟ ਉਠ ਉਠ ਵੇਖੋ ਕਿਵੇਂ ਛੁਟਦੇ ਰਾਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਆਪ ਸੁਣਾਏ, ਰਾਜੇ ਰਾਣਿਆਂ ਸਿਰ ਤੋਂ ਲੱਥੇ ਤਾਜ। ਤਖ਼ਤ ਤਾਜ ਦੇਣਾ ਛੱਡ। ਆਪ ਡੁਬਾਏ ਡੂੰਘੀ ਖੱਡ। ਬੇਮੁਖਾਂ ਹੱਥ ਪੈਰ ਦੋਵੇਂ ਦੇਵੇ ਵੱਢ। ਦਰ ਘਰ ਸਾਚੇ ਵਿਚੋਂ ਬਾਹਰ ਕੱਢ। ਗੁਰਮੁਖ ਸਾਚੇ ਸੰਤ ਜਨਾਂ, ਆਪ ਲਡਾਏ ਸਾਚੇ ਲਡ। ਗੁਰਮੁਖ ਸਾਚੇ ਸੰਤ ਤੇਰੀ ਸਚ ਨਿਸ਼ਾਨੀਆਂ। ਗੁਰਮੁਖ ਸਾਚੇ ਸੰਤ ਰੰਗਣ ਨਾਮ ਹਰਿ ਚੜ੍ਹਾਨੀਆਂ। ਗੁਰਮੁਖ ਸਾਚੇ ਸੰਤ, ਸਾਚੇ ਕੰਗਣ ਤਨ ਪਹਿਨਾਨਿਆਂ। ਗੁਰਮੁਖ ਸਾਚੇ ਸੰਤ ਦਰ ਘਰ ਸਾਚੇ ਮੰਗਣ, ਦੇਵੇ ਵਰ ਭਗਵਾਨਿਆਂ। ਗੁਰਮੁਖ ਸਾਚੇ ਸੰਤ ਮੇਲ ਮਿਲਾਵਾ ਸਾਚੇ ਕੰਤ, ਦੇਵੇ ਨਾਮ ਹਰਿ ਨਿਧਾਨਿਆਂ। ਗੁਰਮੁਖ ਸਾਚੇ ਸੰਤ, ਮਿਲੇ ਵਡਿਆਈ ਵਿਚ ਜੀਵ ਜੰਤ, ਲੱਖ ਚੁਰਾਸੀ ਗੇੜ ਚੁਕਾਨਿਆਂ। ਗੁਰਮੁਖ ਸਾਚੇ ਸੰਤ ਬਣ ਗਈ ਸਾਚੀ ਬਣਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਾਈ ਸ਼ਬਦ ਤੀਰ ਸਾਚੀ ਕਾਨੀਆ। ਗੁਰਮੁਖ ਸਾਚੇ ਸੰਤ ਤੇਰਾ ਸਚਾ ਚੋਲਾ। ਗੁਰਮੁਖ ਸਾਚੇ ਸੰਤ ਗੁਰਮੁਖਾਂ ਬਣੇ ਵਿਚ ਆਪ ਵਿਚੋਲਾ। ਗੁਰਮੁਖ ਸਾਚੇ ਸੰਤ ਆਪਣੀ ਹੱਥੀਂ ਚੁੱਕਿਆ ਗੁਰਸਿਖਾਂ ਕਾਇਆ ਵਾਲਾ ਡੋਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਾਤ ਤੇਰੀ ਝੋਲੀ ਪਾਈ ਦਿਤਾ ਨਾਮ ਅਮੋਲਾ। ਗੁਰਮੁਖ ਸਾਚੇ ਸੰਤ ਸੱਚੀ ਤੇਰੀ ਦਾਤ। ਗੁਰਮੁਖ ਸਾਚੇ ਸੰਤ ਗੁਰਮੁਖਾਂ ਪੁੱਛੇ ਅੰਤਮ ਵਾਤ। ਗੁਰਮੁਖ ਸਾਚੇ ਸੰਤ ਗੁਰਮੁਖਾਂ ਅੰਮ੍ਰਿਤ ਬੂੰਦ ਪਿਆਏ ਸਵਾਂਤ। ਗੁਰਮੁਖ ਸਾਚੇ ਸੰਤ ਸਾਚੇ ਘਰ ਮਿਲੀ ਵਡਿਆਈ, ਬੈਠਾ ਰਹੇ ਇਕ ਇਕਾਂਤ। ਗੁਰਮੁਖ ਸਾਚੇ ਸੰਤ ਤੇਰੀ ਚਿੱਟੀ ਚਾਦਰ। ਗੁਰਮੁਖ ਸਾਚੇ ਸੰਤ ਆਦਿ ਅੰਤ ਪ੍ਰਭ ਸਾਚਾ ਕਰਦਾ ਆਇਆ ਆਦਰ। ਗੁਰਮੁਖ ਸਾਚੇ ਸੰਤ ਕਲਜੁਗ ਸਾਚਾ ਮੇਲ ਮਿਲਾਇਆ, ਮਿਲਿਆ ਕਰਤਾ ਕਾਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਚਰਨ ਬੰਨ੍ਹ ਲਿਆਏ, ਜਿਸ ਫੜਾਇਆ ਤੈਨੂੰ ਨਾਦਰ। ਸਚ ਸੰਤ ਤੇਰੀ ਸਾਚੀ ਬਾਣੀ। ਪ੍ਰਭ ਅਬਿਨਾਸ਼ੀ ਰਸਨਾ ਬੋਲੇ ਸੁਣੇ ਰਾਤ ਹਾਣੀ। ਆਤਮ ਹਿਰਦੇ ਸਭ ਦੇ ਖੋਲ੍ਹੇ, ਸਾਚੀ ਕਾਇਆ ਤਣੇ ਇਕਾ ਤਾਣੀ। ਅੰਦਰ ਬੈਠਾ ਹਰਿ ਜੀ ਬੋਲੇ, ਗੁਰਸਿਖ ਸਾਚੇ ਸੰਤ ਸਾਚੀ ਬਾਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣ ਨਿਧਾਨ ਚਤੁਰ ਸੁਜਾਨ, ਹਰਿ ਮਿਹਰਵਾਨ ਦੇਵੇ ਦਾਨ ਕਰ ਧਿਆਨ ਗੁਰਸਿਖਾਂ ਕਰ ਪਛਾਣ, ਬੇਮੁਖ ਭੁੱਲੇ ਜੀਵ ਅੰਞਾਣੀ। ਗੁਰਮੁਖ ਸਾਚੇ ਸੰਤ ਹਰਿ ਦੇਵੇ ਸਤਿ ਸੰਤੋਖੀ ਦਾਤ। ਸਤਿ ਸੰਤੋਖੀ ਗੁਰਸਿਖ ਸਾਚੇ ਸੰਤ ਸੋਹੰ ਨਾਮ ਨਿਧਾਨੀ। ਅੰਤਮ ਦਿਤਾ ਸਾਚਾ ਮੋਖ, ਗੁਰਮੁਖ ਸਾਚੇ ਸੰਤ ਆਪ ਗਵਾਏ ਤ੍ਰਿਸ਼ਨਾ ਰੋਗ, ਕਾਇਆ ਜੂਠੇ ਝੂਠੇ ਸੋਗ, ਆਪ ਚੁਗਾਏ ਸੋਹੰ ਸ਼ਬਦ ਸੱਚੀ ਚੋਗ, ਤ੍ਰਿਸ਼ਨਾ ਭੁੱਖ ਰਹਿਣ ਨਾ ਪਾਏ। ਗੁਰਸਿਖ ਸਾਚੇ ਸੰਤ ਆਪ ਦਿਖਾਏ ਦਰਸ ਅਮੋਘ, ਆਤਮ ਤ੍ਰਿਸ਼ਨਾ ਸਰਬ ਗਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਮ ਸ਼ਬਦ ਦੇਵੇ ਜੋਗ, ਕੌਡੀ ਮੁੱਲ ਕੋਈ ਨਾ ਲਏ। ਸਾਚੇ ਸੰਤ ਸਚ ਦੀਬਾਣ। ਗੁਰਸਿਖਾਂ ਕਰਾਏ ਜਾਣ ਪਛਾਣ। ਸੰਤ ਮਨੀ ਸਿੰਘ ਤੇਰਾ ਲੇਖਾ ਹਰਿ ਚੁਕਾਏ, ਸ੍ਰਿਸ਼ਟ ਸਬਾਈ ਸ਼ਬਦ ਸਰੂਪੀ ਲਾਇਆ ਬਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬਣਿਆ ਜਾਣੀ ਜਾਣ। ਸੰਤ ਮਨੀ ਸਿੰਘ ਕਲਮ ਚਲਾਈ। ਪ੍ਰਭ ਅਬਿਨਾਸ਼ੀ ਦੇਹ ਤਜਾਈ। ਸਾਚੀ ਜੋਤ ਮਾਤ ਪ੍ਰਗਟਾਈ। ਨਿਹਕਲੰਕ ਨਾਉਂ ਧਰਾਈ। ਸ੍ਰਿਸ਼ਟ ਸਬਾਈ ਤਨਕ ਲਗਾਈ। ਦਵਾਰ ਬੰਕ ਆਣ ਸੁਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧਾਂ ਸੰਤਾਂ ਪਾਉਂਦਾ ਜਾਂਦਾ ਫਾਹੀ। ਹਰਿ ਸੱਚਾ ਸਚ ਦਰਬਾਰਿਆ। ਸਿੰਘ ਆਸਣ ਡੇਰਾ ਲਾਏ, ਨਰ ਹਰਿ ਹਰਿ ਮੁਰਾਰਿਆ। ਲੋਕਮਾਤ ਫੇਰਾ ਪਾਏ, ਕਲੰਕ ਨਿਹ ਨਾਉਂ ਰਖਾ ਲਿਆ। ਗੁਰਸਿਖ ਆਤਮ ਡੇਰਾ ਲਾਏ, ਬੇਮੁਖਾਂ ਭੇਵ ਛੁਪਾ ਰਿਹਾ। ਸ਼ਬਦ ਘੇਰਾ ਇਕ ਰਖਾਏ, ਠਗ ਚੋਰ ਯਾਰ ਦਰ ਦੁਰਕਾਰਿਆ। ਆਤਮ ਦਰ ਨੇਰਨ ਨੇਰਾ ਆਪ ਵਖਾਏ, ਔਖੀ ਘਾਟੀ ਆਪ ਚੜ੍ਹਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਗੇ ਨੇੜੇ ਆਈ ਵਾਟੀ, ਸਾਚਾ ਲੇਖਾ ਆਪ ਲਿਖਾ ਰਿਹਾ। ਅੱਗੇ ਨੇੜੇ ਆਈ ਵਾਟ। ਗੁਰਮੁਖਾਂ ਪੂਰੀ ਹੋਵੇ ਘਾਟ। ਸਾਚੀ ਜੋਤ ਮਸਤਕ ਜਗਾਏ, ਜਗੇ ਜੋਤ ਵਿਚ ਲਲਾਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਸੰਤ ਜਨਾਂ ਦੁਰਮਤ ਮੈਲ ਰਿਹਾ ਕਾਟ। ਦੁਰਮਤ ਮੈਲ ਦੇਵੇ ਕਟ। ਦੂਈ ਦਵੈਤੀ ਮਿਟੇ ਫੱਟ। ਪ੍ਰਗਟ ਜੋਤ ਵਸੇ ਘਟ ਘਟ। ਬੇਮੁਖ ਜੀਵ ਝੂਠੇ ਬੰਦਰ, ਖੇਲ ਜਾਨਣ ਬਾਜ਼ੀਗਰ ਨੱਟ। ਸਾਚਾ ਨਾਮ ਹੱਥ ਨਾ ਆਏ, ਮਾਤਲੋਕ ਜੂਠਿਆਂ ਝੂਠਿਆਂ ਖੋਲ੍ਹੇ ਹੱਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਗੁਰਸਿਖਾਂ ਸਿਰ ਬੰਨ੍ਹਾਏ ਸ਼ਬਦ ਸਾਚਾ ਪਟ। ਸਾਚਾ ਪਟ ਸੱਚੀ ਪੱਟੀ। ਗੁਰਮੁਖ ਲਾਹਾ ਜਾਣ ਖੱਟੀ। ਏਕਾ ਰਸ ਨਾਮ ਪੂਰਨ ਕਰੇ ਕਾਮ, ਘਰ ਬਹਿ ਕੇ ਚੱਟੀਂ। ਨਾ ਹੋਏ ਅੰਧੇਰੀ ਸ਼ਾਮ, ਨਾ ਲੱਗੇ ਕੋਈ ਦਾਮ, ਮਿਲਣ ਆਇਆ ਸੱਚਾ ਰਾਮ, ਨੁਹਾਏ ਅੱਠ ਸੱਠ ਤੀਰਥ ਤਟੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਇਆ ਵਸੇ ਘਟ ਘਟੀ। ਅਠ ਸਠ ਤੀਰਥ ਹੋਏ ਖਵਾਰੀ। ਚਾਰੋਂ ਤਰਫ ਜੀਵ ਗਵਾਰੀ। ਬੇਮੁਖਾਂ ਕਾਲਾ ਸੂਸਾ ਤਨ ਪਹਿਨਾਏ, ਲਾੜੀ ਮੌਤ ਮਗਰ ਲਗਾਏ, ਦੇਂਦੀ ਜਾਏ ਬਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਕਰਾਏ ਵਾਰੋ ਵਾਰੀ। ਚਾਰ ਯਾਰੀ ਆਪ ਮੁਕਾਏ। ਅਹਿਮਦ ਮੁਹੰਮਦ ਤੇਰਾ ਵੇਲਾ ਅੰਤ ਲਿਆਏ। ਸਾਚਾ ਲੇਖ ਹਰਿ ਜੀ ਲਿਖਿਆ, ਨਾ ਸਕੇ ਕੋਈ ਮਿਟਾਏ। ਗੁਰਸਿਖਾਂ ਰੱਖੇ ਸਾਇਆ ਹੇਠ, ਅਗਨ ਜੋਤ ਜਗਤ ਲਗਾਏ। ਸਾਚਾ ਹੁਕਮ ਸੁਣਾਉਂਦਾ ਜਾਏ। ਝੂਠਾ ਭੇਖ ਮਿਟਾਉਂਦਾ ਜਾਏ। ਸੰਤ ਮਨੀ ਸਿੰਘ ਤੇਰਾ ਲਿਖਿਆ ਲੇਖ, ਪੂਰ ਕਰਾਉਂਦਾ ਜਾਏ। ਪ੍ਰਭ ਅਬਿਨਾਸ਼ੀ ਧਾਰੇ ਭੇਖ, ਮਾਝੇ ਦੇਸ ਭੁੱਲੇ ਨਰ ਨਰੇਸ਼, ਮਾਇਆ ਪਰਦਾ ਪਾਉਂਦਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਸਾਚੇ ਸੰਤ ਜਨਾ, ਫੜ ਫੜ ਬਾਹੋਂ ਦਰ ਘਰ ਲਿਆਏ, ਦਇਆ ਕਮਾਏ ਦਰਸ ਦਿਖਾਏ ਰਾਹੇ ਪਾਉਂਦਾ ਜਾਏ। ਫੜ ਕੇ ਬਾਹੋਂ ਪਾਏ ਡੰਡੀ। ਆਪ ਮਿਟਾਏ ਸਰਬ ਪਖੰਡੀ। ਬੇਮੁਖਾਂ ਆਤਮ ਹੋਈ ਰੰਡੀ। ਘਰ ਘਰ ਬੈਠੇ ਜੀਵ ਘਮੰਡੀ। ਚਾਰੋਂ ਤਰਫ ਚਮਕੇ ਚੰਡੀ। ਗੁਰਸਿਖ ਸਾਚੇ ਸੰਤ ਜਨਾਂ, ਸੋਹੰ ਨਾਮ ਘਰ ਘਰ ਜਾਏ ਵੰਡੀ। ਸਾਚਾ ਹੁਕਮ ਆਪ ਸੁਣਾਏ, ਤਨ ਵਿਚ ਦੇਵੇ ਘੁੱਟ ਘੁੱਟ ਗੰਢੀ। ਵੇਖੋ ਵੇਲਾ ਅੰਤਮ ਆਏ, ਨੌਂ ਖੰਡੀ ਹੁੰਦੀ ਭੰਡੀ ਵਰਭੰਡੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਖੰਡਾ ਹੱਥ ਉਠਾਇਆ ਸਾਚੀ ਚੰਡੀ। ਸਾਚੀ ਚੰਡੀ ਚਮਕੇ ਵਿਚ ਮੈਦਾਨ। ਆਪ ਉਠਾਏ ਵਡ ਬਲੀ ਬਲਵਾਨ। ਏਕਾ ਹਿਰਦੇ ਵਾਸ ਰਖਾਏ, ਉਠਣ ਨੌਜਵਾਨ। ਸ਼ਬਦ ਸਰੂਪੀ ਹੁਕਮ ਸੁਣਾਏ, ਬਿਠਾਏ ਵਿਚ ਬਿਬਾਨ। ਏਕਾ ਉਪਰ ਦਏ ਗੇੜਾ, ਧਰਤ ਮਾਤ ਤੇਰਾ ਖੁਲ੍ਹਾ ਵਿਹੜਾ। ਰਣਭੂਮੀ ਸੁੱਤੇ ਬੇਈਮਾਨ। ਆਪ ਮਿਟਾਏ ਜੂਠਾ ਝੂਠਾ ਜਗਤ ਝੇੜਾ, ਮਾਤਲੋਕ ਝੁਲਾਏ ਸੋਹੰ ਸੱਚਾ ਜਗਤ ਨਿਸ਼ਾਨ। ਕੋਈ ਨਾ ਦੀਸੇ ਨਗਰ ਖੇੜਾ, ਗੁਰਸਿਖਾਂ ਬੰਨ੍ਹੇ ਆਪੇ ਬੇੜਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਬਲ ਵਡ ਬਲਕਾਰਿਆ। ਉਠੇ ਦਲ ਵਡ ਹੰਕਾਰਿਆ। ਅੰਤਮ ਫਲ ਗਿਆ ਪੱਕ, ਸਦੀ ਚੌਧਵੀਂ ਆਈ ਭਾਰਿਆ। ਅਹਿਮਦ ਮੁਹੰਮਦ ਗਿਆ ਥੱਕ, ਅੰਤਮ ਪਾਸਾ ਆਇਆ ਹਾਰਿਆ। ਪ੍ਰਭ ਅਬਿਨਾਸ਼ੀ ਪੁਰੀ ਘਨਕ ਜੋਤ ਜਗਾ ਰਿਹਾ। ਲੱਗੀ ਪਤਾਲੀਂ ਜੜ੍ਹ ਦੋਹੀਂ ਹੱਥੀਂ ਦੇਵੇ ਚੁੱਕ, ਨਾ ਕੋਈ ਅਟਕਾ ਰਿਹਾ। ਫਿਰ ਮਾਰੇ ਬੂਰੇ ਕੱਕੇ, ਸ਼ਬਦ ਕੁਹਾੜਾ ਸਿਰ ਲਗਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਆਪੋ ਆਪਣੀ ਵਾਰਿਆ। ਆਏ ਦਰ ਮੁਹੰਮਦ ਕਰੇ ਪੁਕਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਸਦੀ ਚੌਧਵੀਂ ਅੰਤਮ ਹੋਈ, ਚੜ੍ਹਿਆ ਇਕ ਹੰਕਾਰੀ ਤਾਪ। ਆਤਮ ਮੇਰੀ ਸ਼ਾਂਤ ਕਰਾਈ, ਅੰਤਮ ਕਲਜੁਗ ਪਾਈ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਆਪ ਸੁਣਾਏ ਦਇਆ ਕਮਾਏ, ਦਰ ਆਇਆ ਮੁਹੰਮਦ ਸੰਗ ਲੈ ਕੇ ਚਾਰ ਯਾਰ। ਸੰਗ ਮੁਹੰਮਦ ਚਾਰ ਯਾਰੀ। ਦੋਏ ਜੋੜ ਚਰਨ ਕਰਨ ਨਿਮਸਕਾਰੀ। ਅੱਗੋਂ ਉਠੇ ਹਰਿ ਜੀ ਸੱਚਾ ਪੁੱਛੇ ਪਹਿਲੀ ਵਾਰੀ। ਕੀ ਕਰਮ ਵਿਚ ਮਾਤ ਕਮਾਇਆ, ਕੀ ਕੀਤੀ ਕਾਰੀ। ਅੱਗੋਂ ਮੁਹੰਮਦ ਫੇਰ ਸ਼ਰਮਾਇਆ, ਮੈਂ ਭੁੱਲਿਆ ਜੀਵ ਗਵਾਰੀ। ਮੁਹੰਮਦੀ ਦੀਨਾ ਮੈਂ ਦਿਤਾ ਤੇਰੀ ਝੋਲੀ ਡਾਰੀ। ਲਾੜੀ ਮੌਤ ਸਭਨਾਂ ਪਿੱਛੇ ਦੇਵੀਂ ਲਾ, ਇਕੋ ਪਾਈਂ ਸ਼ਬਦ ਫਾਹ, ਧਰਮ ਰਾਏ ਦੇ ਦਰ ਦਈਂ ਬਹਾ, ਬਾਹਰੋਂ ਕੁੰਡਾ ਦਈਂ ਲਾ, ਮੇਰਾ ਵਕਤ ਅੰਤ ਅਖੀਰ ਹੋਇਆ, ਹੁਣ ਆਈ ਤੇਰੀ ਵਾਰੀ। ਕਰੇ ਮੁਹੰਮਦ ਦਰ ਸਚ ਪੁਕਾਰੇ। ਨਿਹਕਲੰਕ ਕਲ ਜਾਮਾ ਧਾਰੇ। ਕੋਇ ਨਾ ਸੁਣੇ ਕਿਸੇ ਪੁਕਾਰੇ। ਅੱਲਾ ਹੂ ਤੇਰੇ ਮੁਕ ਗਏ ਨਾਅਰੇ। ਆਪਣੀ ਹੱਥੀਂ ਪੁੱਟੇ ਖੂਹ, ਇਕੋ ਧੱਕਾ ਮਾਰੇ। ਨਾ ਕੋਈ ਬਚੇ ਵਿਚ ਪਹਾੜ ਜੰਗਲ ਜੂਹ, ਸਿੰਘ ਸ਼ੇਰ ਸ਼ੇਰ ਜਾਮਾ ਧਾਰੇ। ਸ਼ਬਦ ਸਰੂਪੀ ਚਾਰ ਕੁੰਟ ਲੱਭਦਾ ਫਿਰਦਾ ਜੂਹ, ਕਿਥੇ ਬੈਠੇ ਵਡ ਹੰਕਾਰੇ। ਸੋਹੰ ਸ਼ਬਦ ਖੰਡਾ ਲਿਆ ਮਿਆਨੋ ਧੂ, ਮਾਰੇ ਵਿਚ ਮੈਦਾਨਾ ਹਰਿ ਲਲਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਭੇਵ ਆਪ ਲਿਖਾਏ ਪੰਚਮ ਜੇਠ ਪਹਿਲੀ ਵਾਰੇ। ਅੱਲਾ ਨੂਰ ਇਕ ਅਲਾਹੀਆ। ਅਥਰਬਣ ਵੇਦ ਤੇਰੇ ਹਿੱਸੇ ਇਹੋ ਆਈਆ। ਦਰ ਘਰ ਸਾਚੇ ਆਈ ਸੁਖਦਾਤੇ ਪਰਦਾ ਪਾਈਂ, ਨਿਹਕਲੰਕ ਤੇਰੀ ਸਰਨਾਈਆ। ਬਣੀ ਰਹੀ ਜਗਤ ਕਸਾਈ, ਨਾ ਮਿਲਿਆ ਕਿਸੇ ਸਾਚਾ ਮਾਹੀ, ਕਲਜੁਗ ਦੇਵੇ ਅੰਤ ਦੁਹਾਈਆ। ਨਿਹਕਲੰਕ ਹਰਿ ਜੋਤ ਜਗਾਈ, ਮਾਝੇ ਦੇਸ ਵੱਜੀ ਵਧਾਈ, ਪੁਰੀ ਘਨਕ ਭਾਗ ਲਗਾਈ, ਸ਼ਬਦ ਕਟਾਰ ਹੱਥ ਉਠਾਈਆ। ਆਪੇ ਮਾਰੇ ਸ਼ਬਦ ਮਾਰ, ਚਾਰ ਯਾਰ ਹੋਏ ਖੁਆਰ, ਆਈ ਅੱਲਾ ਰਾਣੀ ਸਚ ਦਰਬਾਰ, ਗਲ ਪੱਲਾ ਪਾ ਰਹੀ ਪੁਕਾਰ, ਪ੍ਰਭ ਅਬਿਨਾਸ਼ੀ ਬਖਸ਼ੀਂ ਕਿਰਪਾ ਧਾਰ, ਤੇਰੇ ਚਰਨ ਸੀਸ ਝੁਕਾਈਆ। ਕਲਜੁਗ ਅੰਤਮ ਵੇਲਾ ਨੇੜੇ ਆਇਆ। ਸਾਚਾ ਰਾਹ ਨਾ ਕਿਸੇ ਵਖਾਇਆ। ਮੱਕਾ ਮਦੀਨਾ ਫੋਲ ਵਖਾਇਆ। ਝੂਠੀ ਇਹ ਜਗਤ ਮਾਇਆ, ਅੰਤਮ ਵੇਲੇ ਹਰਿ ਜੀ ਸਾਚੇ ਕੀਨਾ ਵੱਖ, ਆਪਣਾ ਰੰਗ ਆਪ ਕਰਾਇਆ। ਬੇਮੁਖਾਂ ਘਰ ਲਾਉਂਦਾ ਭੱਖ, ਜੋਤ ਸਰੂਪੀ ਅਗਨ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਅੱਲਾ ਰਾਣੀ ਆਪਣਾ ਆਪ ਸੁਣਾਇਆ। ਆਈ ਅੱਲਾ ਰਾਣੀ ਹਰਿ ਦਵਾਰ। ਅੱਗੇ ਬੈਠਾ ਭੇਖਾਧਾਰੀ ਹਰਿ ਨਿਰੰਕਾਰ। ਗਲ ਵਿਚ ਪੱਲਾ ਪਾ, ਚਰਨ ਉਪਰ ਸਿਰ ਟਿਕਾ, ਕਰ ਰਹੀ ਪੁਕਾਰ। ਪ੍ਰਭ ਅਬਿਨਾਸ਼ੀ ਵੇਲੇ ਅੰਤ ਕਦੇ ਨਾ ਫੜਾਏ ਆਪਣਾ ਪੱਲਾ, ਦੇਵੇ ਦਰ ਦੁਰਕਾਰ। ਸਿੰਘ ਬਿਸ਼ਨ ਤੇਰਾ ਲੇਖ, ਸਿਰ ਉਹਦੇ ਵਿਚ ਦੇਵੇ ਮਾਰ। ਵੇਖੋ ਹਰਿ ਕਾ ਭਾਣਾ ਸੱਚਾ, ਵੇਖੋ ਕਿਹੜੀ ਕਰੇ ਕਾਰ। ਆਪ ਬਣੇ ਗਰੀਬ ਨਿਮਾਣਿਆਂ ਸੱਚੀ ਸਰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਉਠ ਉਠ ਵੇਖੇ, ਕਿਹੜੀ ਬੰਨ੍ਹੇ ਆਪਣੀ ਧਾਰ। ਅੱਲਾ ਰਾਣੀ ਇਕੋ ਵੇਖੇ ਥਾਂ। ਸੌਖਾ ਕੋਈ ਨਾ ਨਿਕਲੇ ਸਾਹ। ਪ੍ਰਭ ਅਬਿਨਾਸ਼ੀ ਪਾਇਆ ਫਾਹ। ਘਨਕਪੁਰ ਵਾਸੀ ਪਿਛੋਂ ਫੜ ਲਏ ਦੋ ਹੱਥਾਂ ਨਾਲ ਬਾਂਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਖੇਲ ਹਰਿ ਵਰਤਾਏ, ਪਹਿਲੀ ਕੂਟੇ ਖੇਲ ਰਚਾਏ, ਘਰ ਘਰ ਉਡਦੇ ਕਾਂ। ਅੱਲਾ ਰਾਣੀ ਤੇਰਾ ਸੱਚਾ ਨੂਰ। ਘਰ ਸਾਚੇ ਵਿਚ ਹੋਇਆ ਪੂਰ। ਤੇਰਾ ਭਰ ਗਿਆ ਵਾਹਵਾ ਪੂਰ। ਬੇਮੁਖਾਂ ਕਲਜੁਗ ਜੀਵਾਂ ਤੂੰ ਅੰਦਰ ਬੈਠੀ ਰਹੀ ਘੂਰ। ਵੇਖੋ ਕਲਜੁਗ ਅੰਤਮ ਨੇੜੇ ਆਇਆ, ਪ੍ਰਭ ਅਬਿਨਾਸ਼ੀ ਕਰੇ ਤੇਰੇ ਅੰਗ ਚੂਰ ਚੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਵਕਤ ਨੇੜ ਲਿਆਇਆ, ਜਿਸ ਨੂੰ ਸਿੱਖ ਜਾਨਣ ਦੂਰ। ਅੱਲਾ ਰਾਣੀ ਰੱਖ ਓਟ। ਪ੍ਰਭ ਅਬਿਨਾਸ਼ੀ ਅੱਗੋਂ ਕੱਢੇ ਹਉਮੇ ਖੋਟ। ਦੀਨ ਮੁਹੰਮਦੀ ਕੋਈ ਨਾ ਚੁੱਕੇ, ਆਲ੍ਹਣਿਉਂ ਡਿੱਗੇ ਬੋਟ। ਦਾਣਾ ਪਾਣੀ ਸਭ ਦਾ ਮੁੱਕੇ, ਗਈ ਫੁੱਟ ਪੋਟ। ਕਿਸੇ ਨਾ ਦਿਸੇ ਪਾਣੀ ਹੁੱਕੇ, ਨਾ ਮਿਲੇ ਕਿਸੇ ਰੋਟ। ਚਾਰੋਂ ਤਰਫ ਮੂੰਹ ਵਿਚ ਪੈਣ ਥੁੱਕੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਲਗਾਈ ਏਕਾ ਚੋਟ। ਆਈ ਅੱਲਾ ਰਾਣੀ ਕਰ ਧਿਆਨ। ਅੱਗੋਂ ਵੱਜੇ ਸ਼ਬਦ ਬਾਣ। ਸਾਚਾ ਘਰ ਵਸੇ ਹਰਿ, ਹੋਰ ਦਿਸੇ ਸੁੰਞ ਮਸਾਣ। ਅੰਤਮ ਕਲਜੁਗ ਆਵੇ ਡਰ, ਆਪਣਾ ਆਪ ਗਈ ਹਰ, ਲੱਖ ਚੁਰਾਸੀ ਕੀਨੇ ਜਿਸ ਵੈਰਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਮਿਟਾਏ ਲੇਖੇ ਲਾਏ ਮਿਟਦੀ ਜਾਏ ਕੁਰਾਨ। ਅੱਲਾ ਤੇਰੀ ਮਿਟੇ ਕੁਰਾਨੀ। ਨਾਲੇ ਮੁਕਣ ਸ਼ਾਹ ਦੁਰਾਨੀ। ਅੰਤਮ ਵੇਲਾ ਆਇਆ ਫਾਨੀ। ਇਕੋ ਵੱਜੇ ਸ਼ਬਦ ਕਾਨੀ। ਬੇਮੁਖਾਂ ਹਰਿ ਜੀ ਦਿਸ ਨਾ ਆਏ, ਗੁਰਸਿਖਾਂ ਬਣਿਆ ਆਪੇ ਬਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਆਪੇ ਜਾਨੀ। ਅੱਲਾ ਨੂਰ ਇਕ ਅਕਾਰ। ਅੰਤਮ ਕਲਜੁਗ ਹਰਿ ਸਾਚਾ ਪਾਵੇ ਸਾਰ। ਬੇਮੁਖ ਜੀਵ ਹੋਏ ਗਵਾਰ। ਸ਼ਬਦ ਖੰਡਾ ਹੱਥ ਉਠਾਇਆ, ਰੱਖੀ ਤਿੱਖੀ ਧਾਰ। ਪਹਿਲੀ ਵੰਡ ਆਪ ਕਰਾਇਆ, ਨਾ ਕੀਆ ਕੋਈ ਅਧਾਰ। ਸਾਚਾ ਡੰਡਾ ਆਪ ਲਗਾਇਆ, ਨਾ ਸਿਰ ਰਖਾਇਆ ਕਿਸੇ ਭਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਆਸਣ ਸੇਜਾ ਬੈਠਾ ਸਭ ਦੀ ਸੁਣਦਾ ਰਹੇ ਪੁਕਾਰ। ਅੱਲਾ ਰਾਣੀ ਆਈ ਦਰ ਪਿਆਸੀ। ਗੁਰਸਿਖ ਕਰੋ ਰੱਜ ਕੇ ਹਾਸੀ। ਦੋਏ ਜੋੜ ਮੰਗਦੀ ਪ੍ਰਭ ਅਬਿਨਾਸ਼ੀ। ਮੇਰੀ ਝੋਲੀ ਪਾ ਮਦਿਰਾ ਮਾਸੀ। ਮੈਂ ਨਾਲ ਖੂਨ ਹੱਥ ਰੰਗਦੀ, ਬਣ ਜਾਵਾਂ ਤੇਰੀ ਚਰਨ ਦਾਸੀ। ਦਰ ਘਰ ਸਾਚੇ ਮੂਲ ਨਾ ਸੰਗਦੀ, ਮੈਂ ਮੁਕਾਵਾਂ ਲੱਖ ਚੁਰਾਸੀ। ਮੈਂ ਗੁਰਸਿਖਾਂ ਦਾ ਬੂਹਾ ਅਗਾਂਹ ਨਾ ਲੰਘਦੀ, ਅੱਗੇ ਦਿਸੇ ਘਨਕਪੁਰ ਵਾਸੀ। ਦੂਰ ਖਲੋਤੀ ਦਰਸ ਦਾਨ ਗੁਰਸਿਖ ਤੇਰਾ ਮੰਗਦੀ, ਗਾਇਣ ਸਵਾਸ ਸਵਾਸੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਵਸੇ ਦੂਰ ਦੁਰਾਡਾ, ਗੁਰਸਿਖਾਂ ਘਰ ਆਏ ਮੰਗੇ ਵਰ ਮੇਰੀ ਕਰਾਓ ਬੰਦ ਖ਼ਲਾਸੀ। ਗੁਰਸਿਖਾਂ ਅੱਲਾ ਰਾਣੀ ਰਹੀ ਸੁਣਾ। ਮੇਰੀ ਬਣਤ ਦਿਓ ਬਣਾ। ਔਖਾ ਹੋਇਆ ਆਪਣਾ ਲੇਖਾ ਸਾਚੀ ਗਣਤ ਦਿਓ ਗਿਣਾ। ਔਖਾ ਹੋਇਆ ਭਾਣਾ ਸਹਿਣਾ, ਨਿਹਕਲੰਕ ਕਲ ਆਇਆ ਜਾਮਾ ਪਾ। ਨਾ ਚੁਕਾਇਆ ਜਾਏ ਲਹਿਣਾ ਦੇਣਾ, ਰਿਹਾ ਗਲ ਵਿਚ ਫਾਹੀਆਂ ਪਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜੋਤ ਜਗਾਈ, ਮੈਂ ਗੁਰਸਿਖਾਂ ਦੇ ਦਰ ਤੇ ਆਈ, ਮੇਰੀ ਦਿਓ ਬਾਂਹ ਫੜਾ। ਗੁਰਸਿਖਾਂ ਦੇ ਦਰ ਰਹੀ ਝੱਖ ਮਾਰ। ਦੇਣੀ ਨਾਮ ਦਾਤ, ਮੈਂ ਜਾਵਾਂ ਘਰ ਸਾਚੇ, ਜਿਥੇ ਵਸੇ ਹਰਿ ਨਿਰੰਕਾਰ। ਗੁਰਸਿਖ ਸਾਚੇ ਸੰਤ ਜਨ ਨਹੀਂ ਭਾਂਡੇ ਕਾਚੇ, ਇਹ ਘੜੇ ਹਰਿ ਸੱਚੇ ਘੁਮਿਆਰ। ਸਰਬ ਜੀਆਂ ਦੀ ਆਪੇ ਵਾਚੇ, ਬਹੱਤਰ ਨਾੜੀ ਵਿਚ ਰਾਚੇ, ਗੁਰਸਿਖਾਂ ਰਿਹਾ ਤਾਰ। ਸ਼ਬਦ ਲਿਖਾਏ ਸਾਚੋ ਸਾਚੇ, ਜੋ ਵਰਤਾਏ ਵਿਚ ਸੰਸਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰੇ ਸਰਬ ਖੁਆਰ। ਅੱਲਾ ਰਾਣੀ ਗਾਏ ਝੂਠਾ ਗੀਤ। ਹਰਿ ਜੀ ਢਾਹੇ ਸਰਬ ਮਸੀਤ। ਕਲਜੁਗ ਤੇਰੀ ਅੰਤ ਜੂਠੀ ਝੂਠੀ ਮਿਟ ਜਾਏ ਰੀਤ। ਗੁਰਸਿਖ ਸਾਚੇ ਸਾਧ ਸੰਤ ਪ੍ਰਭ ਆਪ ਨਿਭਾਏ ਚਰਨ ਪ੍ਰੀਤ। ਬੇਮੁਖਾਂ ਮਾਇਆ ਪਾਏ ਬੇਅੰਤ, ਸਾਚਾ ਕੰਤ ਉਲਟੀ ਤੇਰੀ ਨੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਤਮ ਸ਼ਾਂਤ ਕਰਾਏ, ਅੰਮ੍ਰਿਤ ਸਾਚਾ ਮੁਖ ਚੁਆਏ, ਗੁਰਸਿਖ ਸਾਚੇ ਮਾਨਸ ਜਨਮ ਲਿਆ ਜਗ ਜੀਤ। ਪ੍ਰਭ ਅਬਿਨਾਸ਼ੀ ਮਿਹਰਵਾਨ ਹੈ। ਗੁਰਸਿਖ ਤੇਰੀ ਆਤਮ ਅੰਦਰ ਸਦਾ ਵਸੇ ਹਰਿ ਸੱਚਾ ਨਿਗਾਹਬਾਨ ਹੈ। ਇਕੋ ਹਰਿ ਜੀ ਗੁਰਸਿਖਾਂ ਆਇਆ ਹਿੱਸੇ, ਲੱਖ ਚੁਰਾਸੀ ਖਾਏ ਧੱਕੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੈ। ਕਲਜੁਗ ਵੇਲਾ ਅੰਤ ਲਿਆਏ, ਗੁਰਸਿਖਾਂ ਛਤਰ ਝੁਲਾਏ ਤੇਰੇ ਸੀਸ। ਕਿਰਪਾ ਕਰੇ ਹਰਿ ਜਗਦੀਸ਼। ਤੇਰੀ ਕੋਈ ਨਾ ਕਰੇ ਰੀਸ। ਸ਼ਬਦ ਮਾਰੇ ਵਿਚ ਤੀਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਤੇਰਾ ਮਾਣ ਤਾਣ ਰਖਾਏ, ਏਕਾ ਦਾਨ ਤੇਰੀ ਝੋਲੀ ਪਾਏ, ਨਾ ਕੋਈ ਚੜ੍ਹਾਏ ਨਾ ਕੋਈ ਸ਼ਰਅ ਪੜ੍ਹਾਏ ਹਦੀਸ। ਸ਼ਰਅ ਹਦੀਸ ਨਾ ਕੋਈ ਪੜ੍ਹਾਏ। ਗੁਰਸਿਖ ਤੇਰੀ ਆਤਮ ਖੁਲ੍ਹਾਇਆ ਦਰ ਕਾਇਆ ਡੋਲੀ, ਨਾ ਕੋਈ ਮੁੱਲ ਚੁਕਾਏ ਲਾਖੇ। ਆਪੇ ਬਣ ਜਾਏ ਤੇਰੇ ਦਰ ਦੀ ਗੋਲੀ, ਕਰੇ ਤੇਰੀ ਰਾਖੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਫਲ ਤੇਰੇ ਆਤਮ ਡਾਲ ਲਗਾਇਆ, ਪੰਚਮ ਜੇਠ ਨੇੜੇ ਆਇਆ, ਵੇਖੋ ਕਿਵੇਂ ਫੁਟਦੀ ਸ਼ਾਖ਼ੇ। ਭਾਗ ਲਗਾਏ ਤੇਰੀ ਕੁਲ। ਰਸਨਾ ਜਪਿਆ ਨਾਮ ਤੇਰਾ ਪਾਏ ਮੁੱਲ। ਬੇਮੁਖ ਜੀਵ ਸੁੱਤੇ ਪੈਰ ਪਸਾਰ, ਪ੍ਰਭ ਅਬਿਨਾਸ਼ੀ ਗਏ ਭੁੱਲ। ਆਇਆ ਕਲ ਜਾਮਾ ਧਾਰ। ਪਾਏ ਸਾਰ ਨਰ ਨਾਰ। ਨਾ ਕੋਈ ਜਾਣੇ ਬੁਢਾ ਨਰ ਨਾਰ। ਪੂਰੇ ਤੋਲ ਗੁਰਸਿਖ ਤੁਲਾ, ਵੇਖੋ ਹੁੰਦਾ ਜਗਤ ਖੁਆਰ। ਵਹਿੰਦੇ ਜਾਣ ਵਹਿੰਦੀ ਧਾਰ, ਗੁਰਸਿਖਾਂ ਕਰਦਾ ਜਾਏ ਖਬਰਦਾਰ। ਹੋਏ ਸਹਾਏ ਪਹਿਰੇਦਾਰ। ਸ਼ਬਦ ਹਲੂਣਾ ਇਕ ਦੇਵੇ, ਗੁਰਸਿਖ ਨਾ ਸੋਇਆ ਪੈਰ ਪਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਸਾਚਾ ਹਰੇ, ਦਰ ਘਰ ਆਏ ਰਿਹਾ ਤਾਰ। ਗੁਰਸਿਖ ਸੱਚੇ ਵਣਜਾਰਿਆ। ਪ੍ਰਭ ਅਬਿਨਾਸ਼ੀ ਤੇਰੇ ਉਤੋਂ ਲਾਹੇ ਭਾਰਿਆ। ਆਪ ਉਠਾਇਆ ਘਰ ਬਾਹਰਿਆ। ਰੱਖੇ ਲਾਜ, ਵਟੀ ਤੇਰੀ ਮੇਰੀ ਇਕ ਦਸਤਾਰਿਆ। ਤੇਰਾ ਸਾਜਨ ਰਿਹਾ ਸਾਜ, ਤੇਰੇ ਸਿਰ ਤੇ ਧਰਿਆ ਤਾਜ, ਮਾਰੇ ਸ਼ਬਦ ਇਕ ਅਵਾਜ, ਤਿੰਨਾਂ ਲੋਕਾਂ ਬੂਝ ਬੁਝਾਰਿਹਾ। ਚਾਰ ਕੁੰਟ ਪਏ ਦੁਹਾਏ, ਤੇਰਾ ਪਰਦਾ ਹਰਿ ਜੀ ਲਾਹੇ, ਬੇਮੁਖਾਂ ਘਰ ਘਰ ਲੱਗੀ ਆਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਾਗ ਆਪਣੀ ਹੱਥੀਂ ਆਪ ਧਵਾ ਰਿਹਾ। ਗੁਰਸਿਖ ਤੇਰਾ ਸ਼ਬਦ ਘੋੜਾ। ਆਪ ਬਣਾਏ ਗੁਰਸਿਖਾਂ ਗੁਰ ਦੋਹਾਂ ਇੱਕਾ ਜੋੜਾ। ਸੰਤ ਮਨੀ ਸਿੰਘ ਸੰਗ ਰਲਾਇਆ, ਸ਼ੇਰ ਸਿੰਘ ਸਿਰ ਹੱਥ ਟਿਕਾਇਆ, ਫੜ ਕੇ ਬਾਹੋਂ ਆਪ ਚੜ੍ਹਾਇਆ ਉਚਾ ਪੌੜਾ। ਧੁਰਦਰਗਾਹੀ ਸਾਚਾ ਮਾਹੀਆ, ਘਰ ਤੇਰੇ ਆਇਆ ਦੌੜਾ ਦੌੜਾ। ਉਚੀ ਪੌੜੀ ਜਾਣਾ ਚੜ੍ਹ, ਰਾਹ ਵਿਚ ਨਾ ਜਾਣਾ ਅੜ। ਬੇਮੁਖ ਜੀਵ ਆਪ ਵਹਾਏ ਵਹਿੰਦੇ ਹੜ੍ਹ। ਗੁਰਮੁਖ ਸਾਚੇ ਨੇਤਰ ਵੇਖਣ, ਬੇਮੁਖ ਜੀਵ ਜਾਇਣ ਝੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫੜ ਫੜ ਬਾਹੋਂ ਪਾਰ ਕਰਾਏ ਬਿਆਸਾ ਕੰਢੇ ਆਪੇ ਖੜ੍ਹ। ਡੂੰਘਾ ਸਾਗਰ ਡੂੰਘੀ ਧਾਰ। ਡੂੰਘੀ ਚੁੱਭੀ ਮਾਰ। ਹਰਿ ਜੀ ਕਰੇ ਵਿਚਾਰ। ਆਤਮ ਡੂੰਘੀ ਕਾਇਆ ਡੂੰਘੀ ਨਾ ਕੋਈ ਪਾਵੇ ਸਾਰ। ਕਵਲ ਮੁਖ ਹੋਈ ਰਹੇ ਮੂੰਧੀ, ਨਾ ਖਿੜੇ ਸੱਚੀ ਗੁਲਜ਼ਾਰ। ਨਾ ਪਾਏ ਕੋਈ ਅੰਮ੍ਰਿਤ ਬੂੰਦੀ, ਨਾ ਆਏ ਆਤਮ ਘਰ ਸੱਚੀ ਬਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦਰ ਆਇਆਂ ਜਾਏ ਤਾਰ। ਸਾਚਾ ਘਰ ਤੇਰਾ ਵਸੇ ਗੁਰਸਿਖ। ਵੇਲਾ ਹੱਥ ਨਾ ਆਏ, ਵਡ ਵਡ ਬੈਠੇ ਮੁਨ ਰਿਖ। ਸਾਚਾ ਘਰ ਮੰਗਣ ਕੋਈ ਵਿਰਲਾ ਆਏ, ਏਥੇ ਪਏ ਨਾਮ ਭਿਖ। ਗੁਰਮੁਖਾਂ ਘਾਲ ਪਾਏ ਥਾਂਏ, ਮਿਟਾਏ ਆਤਮ ਤ੍ਰਿਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਸ਼ਬਦ ਗਿਆਨ ਦਵਾਏ, ਗੁਰਸਿਖਾਂ ਲੈਣਾ ਸਿੱਖ। ਆਏ ਦਰ ਹੋਏ ਅਧੀਨ। ਕਿਰਪਾ ਕਰੇ ਹਰਿ ਪ੍ਰਬੀਨ। ਤੀਨੋ ਤਾਪ ਲਏ ਛੀਨ। ਇਕ ਮਨਾਏ ਸ਼ਬਦ ਈਨ। ਰਸਨਾ ਲੈਣਾ ਹਰਿ ਜੀ ਚੀਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਸਮਝਾਏ, ਗੁਰਸਿਖਾਂ ਕੰਨ ਸੁਣਾਏ, ਇਕ ਅਵਲੜੀ ਬੀਨ। ਵੱਜੇ ਬੀਨ ਰਾਗ ਸਤਿ। ਗੁਰਸਿਖਾਂ ਦੇਵੇ ਹਰਿ ਜੀ ਮਤ। ਸੋਹੰ ਸ਼ਬਦ ਧੀਰਜ ਆਤਮ ਸਾਚਾ ਯਤ। ਅੰਤਮ ਵੇਲੇ ਰੱਖੇ ਪਤਿ। ਸਾਚੇ ਧਾਮ ਆਪ ਬਹਾਏ, ਗੁਰਸਿਖਾਂ ਸਾਚੇ ਸੰਤ ਜਨਾਂ, ਜਿਸ ਉਪਰ ਨਾ ਰੱਖੇ ਕੋਈ ਛੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸਾਚਾ ਬੀਜ ਬਿਜਾਏ, ਗੁਰਸਿਖ ਤੇਰੀ ਆਤਮ ਆਇਆ ਸਾਚਾ ਵੱਤ। ਆਤਮ ਸਾਚਾ ਵੱਤ ਬੀਜ ਬਿਜਾਈਆ। ਕਿਰਪਾ ਕਰ ਦੇਵੇ ਤਤ, ਨਾਮ ਦਾਤ ਝੋਲੀ ਪਾਈਆ। ਰਸਨਾ ਚਰਖਾ ਲੈਣਾ ਕਤ, ਸੋਹੰ ਸ਼ਬਦ ਵਡ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਅੰਤਮ ਕਲ ਆਪੇ ਆਪ ਭੁਲਾਈਆ। ਸੇਵਾ ਸੁਰਤ ਸਰਬ ਸੁਖਦਾਈਆ। ਪ੍ਰਭ ਸਾਚੇ ਲੇਖੇ ਲਾਈਆ। ਘਰ ਸਾਚੇ ਮਿਲੀ ਵਧਾਈਆ। ਗੁਰਸਿਖ ਗਾਇਣ ਗੀਤ, ਹਰਿ ਸਾਚੇ ਰੰਗ ਰੰਗਾਈਆ। ਹਰਿ ਮਿਲਿਆ ਸਾਚਾ ਮੀਤ, ਆਤਮ ਸੱਚਾ ਹਰਿ ਆਪ ਬੁਝਾਈਆ। ਕਰਨੀ ਇਕ ਸੱਚੀ ਪ੍ਰੀਤ, ਗੁਰਸਿਖ ਨਾਰ ਹਰਿ ਏਕਾ ਥਾਂ ਵਸਾਈਆ। ਮਾਨਸ ਜਨਮ ਲੀਆ ਜੀਤ, ਹੋਈ ਕਾਇਆ ਠੰਡੀ ਸੀਤ, ਘਰ ਆਇਆ ਹਰਿ ਰਘੁਰਾਈਆ। ਔਖਾ ਹੋ ਗਿਆ ਪੰਚਾ ਮੀਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਰੁਤ ਆਪ ਸੁਹਾਈਆ। ਇਕ ਗੁਰ ਇਕ ਗੋਬਿੰਦ। ਚਰਨ ਲਗਾਏ ਵਾਲੀ ਹਿੰਦ। ਸੰਤ ਮਨੀ ਸਿੰਘ ਸਾਚੀ ਬਿੰਦ। ਕਰ ਦਰਸ ਉਤਰੀ ਚਿੰਦ। ਸ੍ਰਿਸ਼ਟ ਸਬਾਈ ਕਰੇ ਨਿੰਦ। ਸਾਚੀ ਕਲਮ ਹੱਥ ਫੜਾਈ। ਅੱਠੇ ਪਹਿਰ ਰਿਹਾ ਚਲਾਈ। ਸ਼ਬਦ ਆਏ ਵਾਹੋ ਦਾਹੀ, ਨਾ ਥੱਕਣ ਬਾਹੀਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਆਸ ਰਖਾਈ ਮੇਰੀ ਆਤਮ ਤ੍ਰਿਖਾ ਬੁਝਾਈਂ। ਸਾਚਾ ਲੇਖ ਲਿਖਾਏ ਬਣ ਲਿਖਾਰਾ। ਸ੍ਰਿਸ਼ਟ ਸਬਾਈ ਹੋਈ ਅੰਧ ਅੰਧਿਆਰਾ। ਆਪ ਲਾਹੀ ਆਤਮ ਵਿਸੇ, ਜੋਤ ਜਗਾਈ ਅਗੰਮ ਅਪਾਰਾ। ਕਿਸੇ ਨਾ ਆਇਆ ਹਰਿ ਜੀ ਹਿੱਸੇ, ਗੁਰਸਿਖਾਂ ਦਰ ਦਵਾਰੇ ਆਏ, ਆਪਣਾ ਪੱਲੂ ਅੱਗੇ ਡਾਹੇ, ਮੰਗੇ ਇਕ ਸੱਚਾ ਪਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਆਇਆ ਮੰਗਣ, ਤੇਰਾ ਸੱਚਾ ਇਕ ਦਵਾਰਾ। ਸਚ ਪਿਆਰ ਭਿਛਿਆ ਪਾਉਣੀ। ਪੂਰੇ ਹਰਿ ਦੀ ਇਹ ਪੱਕੀ ਹਾੜੀ ਸਾਉਣੀ। ਤੇਰੇ ਆਤਮ ਅੰਮ੍ਰਿਤ ਸਾਚਾ ਤਾਲ ਰਖਾਇਆ, ਇਹ ਕੀਤੀ ਇਕੋ ਰੌਣੀ। ਅੰਮ੍ਰਿਤ ਜਲ ਵਿਚ ਭਰਾਇਆ, ਸੋਹੰ ਲਗਾਈ ਸਾਚੀ ਭੌਣੀ। ਆਪਣਾ ਆਪ ਵਿਚ ਛੁਪਾਇਆ ਡੂੰਘੀ ਚੁੱਭੀ ਇਕ ਲਗਾਉਣੀ। ਅੱਗੋਂ ਨੇਤਰ ਹਰਿ ਜੀ ਖੋਲ੍ਹੇ, ਏਕਾ ਮੁਖ ਤਾਂ ਰਖਾਇਆ। ਗੁਰਸਿਖ ਫੜ ਕੇ ਬਾਹੋਂ ਆਪਣੇ ਗਲੇ ਲਗਾਇਆ। ਏਕਾ ਦੇਵੇ ਸਚ ਸਰਨਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੰਗਣ ਦਾਨ ਬਣ ਅੰਞਾਣ ਦਰ ਤੇਰੇ ਤੇ ਆਇਆ। ਸਾਚਾ ਦਾਨ ਭਿਛਿਆ ਪਾ, ਪੂਰਨ ਇਛਿਆ ਆਪਣੀ ਅੱਜ ਕਰਾ। ਪ੍ਰਭ ਕਰਨ ਆਇਆ ਰੱਛਿਆ, ਸਿਰ ਦੇਵੇ ਹੱਥ ਟਿਕਾ। ਸਾਚਾ ਨਾਮ ਪੂਰੀ ਦਾਤ ਨਾ ਪਾਏ ਕੋਈ ਭਿੱਛਿਆ, ਬੈਠੇ ਮੂੰਹ ਛੁਪਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਜੋਤ ਜਗਾਈ, ਤਿੰਨਾਂ ਲੋਕਾਂ ਵੱਜੇ ਵਧਾਈ, ਸਾਧ ਸੰਤ ਧਿਆਉਂਦੇ ਥਾਈਂ ਥਾਈਂ, ਹਰਿ ਜੀ ਦਿਸੇ ਕਿਸੇ ਨਾ ਥਾਂ। ਬੈਠੇ ਵਿਚ ਉਜਾੜਾਂ ਕੰਦਰਾਂ। ਹਰਿ ਜੀ ਵਸੇ ਗੁਰਸਿਖ ਨੇਰਾ, ਆਪੇ ਤੋੜੇ ਤੇਰਾ ਵੱਜਾ ਜੰਦਰਾ। ਉਚੇ ਟਿੱੇਲੇ ਵਡੇ ਕਿਲੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੌਂਦੇ ਫਿਰਨ ਗੋਰਖ ਤੇ ਮਛੰਦਰਾ। ਮੰਗਣ ਆਏ ਹਰਿ ਦਵਾਰਾ। ਏਥੇ ਮਿਲਦਾ ਪ੍ਰੇਮ ਭੰਡਾਰਾ। ਸਿੰਘ ਸ਼ੇਰ ਕੀ ਕਰੇ ਬੇਚਾਰਾ। ਸਚ ਧਾਮ ਛਡ ਕੇ ਆਇਆ, ਨਿਹਕਲੰਕ ਬਣ ਕੇ ਆਇਆ, ਗੁਰਸਿਖਾਂ ਕਰੇ ਪਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰੀ ਆਤਮ ਸੋਇਆ, ਸਿੰਘ ਸ਼ੇਰ ਆਤਮ ਸੇਜਾ ਸਚ ਭਤਾਰਾ। ਨਾ ਕੋਈ ਮੰਗਦਾ ਹੋਰ ਦਵਾਰ। ਸਾਚੀ ਸੇਜਾ ਡੇਰਾ ਲਾਇਆ, ਰਿਹਾ ਪੈਰ ਪਸਾਰ। ਸਿੱਧਾ ਮੁਖ ਤੇਰੇ ਵੱਲ ਰਖਾਇਆ, ਚਰਨਾਂ ਉਪਰ ਕਰ ਨਿਮਸਕਾਰ। ਤੇਰਾ ਨਾਭ ਕਵਲ ਉਲਟਾਇਆ, ਅੰਮ੍ਰਿਤ ਦੇਵੇ ਬੂੰਦਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਦਇਆ ਆਪ ਕਮਾਏ, ਗੁਰਸਿਖ ਦੇਵੇ ਸਿਰ ਤੇਰੇ ਉਤੇ ਇਕ ਪਿਆਰ। ਦਿਤਾ ਇਕ ਸੱਚਾ ਪਿਆਰਾ। ਕੀਤਾ ਜਗਤ ਸੱਚਾ ਵਿਹਾਰਾ। ਰਸਨਾ ਗਾਇਣ ਨਾਰੀ ਨਾਰਾ। ਬਣਿਆ ਗੁਰ ਪੂਰੇ ਦਾ ਸੱਚਾ ਇਕ ਦਵਾਰਾ। ਸਿਰ ਤੋਂ ਲੱਥਾ ਅਗਲਾ ਪਿਛਲਾ ਭਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦਾਤ ਮੰਗਣ ਆਇਆ ਤੇਰੇ ਚਲ ਦਵਾਰਾ। ਸਾਚੀ ਦਾਤ ਤੇਰੀ ਨਾਮ ਤਾੜੀ। ਲਾਜ ਰੱਖੇ ਹਰਿ ਜੀ ਤੇਰੀ ਚਿੱਟੀ ਦਾਹੜੀ। ਇਕ ਨਿਗਾਹ ਗੁਰਸਿਖ ਰਖਾਈਂ ਛੱਤ ਗਗਨ ਪਾੜੀ। ਪ੍ਰਭ ਅਬਿਨਾਸ਼ੀ ਆਇਆ ਚਾਈਂ ਚਾਈਂ, ਸ੍ਰਿਸ਼ਟ ਸਬਾਈ ਹੋਈ ਕਿਸਮਤ ਮਾੜੀ। ਗੁਰਸਿਖ ਸਾਚਾ ਗਲੇ ਲਗਾਇਆ, ਫੜ ਕੇ ਆਪੇ ਬਾਹੀਂ। ਬੇਮੁਖਾਂ ਮਗਰ ਲਗਾਈ ਮੌਤ ਲਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਲਾਜ ਰਖਾਏ, ਜਿਹੜੀ ਚਰਨ ਛੁਹਾਈ ਦਾਹੜੀ। ਬਾਲ ਜਵਾਨੀ ਗਈ ਬੀਤ। ਅਜੇ ਨਾ ਹੋਈ ਕਾਇਆ ਸੀਤ। ਅੰਤਮ ਵੇਲੇ ਹਰਿ ਜੀ ਆਇਆ ਚੀਤ। ਸਾਚਾ ਘਰ ਨਜ਼ਰੀ ਆਇਆ, ਜਿਥੇ ਏਕਾ ਸਾਚੀ ਰੀਤ। ਮਾਨਸ ਜਨਮ ਜਿਸ ਦਵਾਇਆ, ਮਿਲਿਆ ਸਾਚਾ ਮੀਤ। ਆਉਣਾ ਜਾਣਾ ਲੇਖੇ ਲਾਇਆ। ਸਾਧ ਸੰਗਤ ਵਿਚ ਬਹਾਇਆ। ਸਾਧ ਸੰਗਤ ਤੇਰੀ ਧੂੜ, ਇਹਦੇ ਮੱਥੇ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸਾਚੇ ਹਰਿ, ਸਹਿੰਸਾ ਰੋਗ ਚਿੰਤਾ ਸੋਗ ਆਤਮ ਦੁੱਖ ਮਿਟਾਇਆ। ਸੰਗਤ ਸੰਗ ਮਿਲਿਆ ਮੇਲ। ਆਪ ਛੁਡਾਏ ਧਰਮ ਰਾਏ ਦੀ ਵਿਚੋਂ ਜੇਲ੍ਹ। ਸਾਚੇ ਮਾਰਗ ਪਾਇਆ ਗੁਰਸਿਖਾਂ ਦੇ ਸੰਗ ਰਲਾ ਕੇ, ਬਣ ਜਾਏ ਸੱਜਣ ਸੁਹੇਲ। ਕੌੜੀ ਵੇਲ ਫਲ ਲਗਾਏ, ਦਰ ਘਰ ਸਾਚੇ ਆਏ ਮੁੱਲ ਪਵਾਏ, ਅਚਰਜ ਖੇਲ ਰਿਹਾ ਖੇਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਲੇਖੇ ਲਾਏ, ਆਤਮ ਸਾਚੀ ਜੋਤ ਜਗਾਏ, ਨਾ ਕੋਈ ਬੱਤੀ ਨਾ ਕੋਈ ਤੇਲ। ਹੋਏ ਨਿਮਾਣੀ ਆਏ ਦਰ। ਅੱਗੇ ਮਿਲਿਆ ਸਾਚਾ ਹਰਿ। ਸਾਚਾ ਦੇਵੇ ਇਕੋ ਵਰ। ਜਾ ਵਸੇ ਸਾਚੇ ਘਰ। ਸਾਚਾ ਘਰ ਸਚ ਸਰੋਵਰ ਸਿੰਘ ਬਿਸ਼ਨ ਤੇਰਾ ਥਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਉਣਾ ਜਾਣਾ ਲੇਖੇ ਲਾਇਆ, ਫੜੇ ਨਾਲ ਆਪੇ ਤੇਰੀ ਬਾਂਹ। ਗੁਰਸਿਖ ਤੇਰੇ ਵਡੇ ਭਾਗ। ਸੋਗ ਜਾਏ ਘਰ ਤੇਰੇ ਵਿਚੋਂ ਭਾਗ। ਅੰਮ੍ਰਿਤ ਸਾਚੀ ਬੂੰਦ ਪਿਆਏ, ਆਪ ਬੁਝਾਏ ਲੱਗੀ ਆਗ। ਤੇਰਾ ਮਾਣ ਤਾਣ ਰਖਾਏ, ਆਪ ਫੜਾਏ ਹੱਥੀਂ ਵਾਗ। ਗੁਰਸਿਖ ਤੇਰੀ ਸ਼ਾਨ ਵਧਾਏ, ਅੰਮ੍ਰਿਤ ਸਾਚਾ ਸੀਰ ਛਿੜਕਾਏ, ਲਾਹੇ ਪਿਛਲੇ ਦਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰੇ ਦਰ ਬਹਾਏ ਦਇਆ ਕਮਾਏ, ਬੇਮੁਖ ਹੰਸ ਕਾਗ। ਸਾਚਾ ਬੰਸ ਆਪ ਬਣਾਇਆ। ਗੁਰਸਿਖ ਸਾਧ ਸੰਗਤ ਬਣ , ਏਕਾ ਬੰਸ ਗੁਰ ਬਣਾਇਆ। ਗੁਰਸਿਖ ਸਾਚਾ ਮਾਤ ਚੁਣ, ਸਾਚਾ ਰਾਗ ਕੰਨ ਸੁਣਾਇਆ। ਇਕ ਉਪਜਾਏ ਸ਼ਬਦ ਧੁਨ, ਕਿਲੀ ਸਿਤਾਰ ਨਾ ਕੋਇ ਰਖਾਇਆ। ਦੂਰ ਦੁਰਾਡਾ ਰਿਹਾ ਪੁਕਾਰਾਂ ਸੁਣ, ਪਰਦੇ ਉਹਲੇ ਕਾਇਆ ਡੋਲੇ ਜਿਸ ਨੇ ਡੇਰਾ ਲਾਇਆ। ਆਪੇ ਕਰੇ ਛਾਣ ਪੁਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ। ਸਚ ਘਰ ਗਿਆ ਆ। ਆਪਣੀ ਬਣਤ ਜਾਏ ਬਣਾ। ਦਰਗਾਹ ਸਾਚੀ ਹਰਿ ਜੀ ਸਾਚਾ ਦੇਵੇ ਨਾਲ ਰਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਗੇ ਦੇਵੇ ਠੰਡੀਆਂ ਛਾਵਾਂ, ਫੜ ਕੇ ਬਾਹੋਂ ਜਿਉਂ ਪੁੱਤਾਂ ਦੇਵੇ ਲੋਰੀਆਂ ਮਾਂ। ਆਤਮ ਚਿਰੀ ਵਿਛੁੰਨੀ। ਸਿਰੋਂ ਲੱਥੀ ਚਿੱਟੀ ਚੁੰਨੀ। ਮੈਂ ਮਿਲਾਂ ਹਰਿ ਜੀ ਕਿਹੜੇ ਗੁਣੀਂ। ਮੇਰੇ ਗੁਣ ਅਵਗੁਣ ਨਾ ਛਾਣੀ ਨਾ ਪੁਣੀਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਂ ਆਈ ਸਚ ਤੇਰੇ ਦਵਾਰੇ ਇਕ ਪੁਕਾਰ ਸੁਣੀਂ। ਮੇਰੀ ਪੁਕਾਰ ਏਕਾ ਸੁਣ, ਆਤਮ ਆਈ ਦਰ ਨਿਮਾਣੀ। ਅੰਮ੍ਰਿਤ ਪਿਆ ਹਰਿ ਜੀ ਇਕੋ ਸੱਚਾ ਪਾਣੀ। ਸੋਹੰ ਸ਼ਬਦ ਦਾਤ ਝੋਲੀ ਪਾ, ਗਾਵਾਂ ਸੱਚੀ ਬਾਣੀ। ਕਲਜੁਗ ਅੰਧੇਰੀ ਰਾਤ ਮਿਟਾ, ਗੁਰਸਿਖ ਸਾਰੇ ਰੰਗ ਰਲਾ, ਇਕੱਠੇ ਹੋਈਏ ਹਾਣੀ ਹਾਣੀ। ਏਕਾ ਰੱਖੀਂ ਠੰਡੀ ਛਾਂ। ਆਪੇ ਬਣ ਜਾਈਂ ਪਿਤਾ ਮੇਰੀ ਮਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਚਰਨਾਂ ਦੇਵੀਂ ਸੱਚਾ ਥਾਂ। ਆਈ ਆਤਮ ਸਾਚੇ ਦਰ। ਲੈ ਕੇ ਜਾਏ ਸਾਚਾ ਵਰ। ਖੁਲ੍ਹਾ ਰੱਖੇ ਹਰਿ ਜੀ ਘਰ। ਗੁਰਸਿਖ ਨਾ ਆਵੇ ਤੈਨੂੰ ਡਰ। ਮਾਤਲੋਕ ਨਾ ਜਾਵੇ ਅੰਤਮ ਮਰ। ਕਿਰਪਾ ਕਰੇ ਹਰਿ ਧਰਨੀ ਧਰ। ਆਪ ਨੁਹਾਏ ਅੰਮ੍ਰਿਤ ਸਾਚੇ ਸਰ। ਡੂੰਘਾ ਤਾਲ ਇਕ ਸੁਹਾਇਆ ਕਾਇਆ ਅੰਦਰ, ਸਾਚੇ ਮੰਦਰ ਅੰਮ੍ਰਿਤ ਸਾਚਾ ਰਿਹਾ ਭਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਿਰਪਾ ਰਿਹਾ ਕਰ। ਆਤਮ ਆਈ ਨਾਲ ਲਿਆਈ ਭਿੰਨੜੀ ਰੈਣ। ਦੋਹਾਂ ਇਕ ਸਲਾਹ ਬਣਾਈ, ਸਾਚਾ ਹਰਿ ਬਣ ਜਾਏ ਸਾਕ ਸੱਜਣ ਸੈਣ। ਸ੍ਰਿਸ਼ਟ ਸਬਾਈ ਆਪ ਤਜਾਈਏ, ਅੰਤਮ ਫੇਰ ਨਾ ਪਾਈਏ ਵੈਣ। ਮਾਤਲੋਕ ਆਉਣਾ ਜਾਣਾ ਲੇਖੇ ਲਾਈਏ, ਦਰਸ਼ਨ ਪਾਈਏ ਹਰਿ ਜੀ ਸਾਚੇ ਨੈਣ। ਪਿਛਲਾ ਲੇਖਾ ਸਰਬ ਚੁਕਾਈਏ, ਭਰਮ ਭੁਲੇਖਾ ਸਾਰਾ ਢਾਹੀਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਕਾਏ ਲੈਣ ਦੇਣ। ਪਿਛਲਾ ਲੇਖਾ ਹਰਿ ਚੁਕਾਏ। ਅੱਗੇ ਸਾਚੇ ਮਾਰਗ ਪਾਏ। ਸਾਰੰਗ ਧਰ ਭਗਵਾਨ ਬੀਠਲਾ, ਕਾਇਆ ਵਿਚੋਂ ਭੰਨੇ ਕੌੜਾ ਰੀਠਲਾ, ਉਤੇ ਅੰਮ੍ਰਿਤ ਛਿੜਕੇ ਸੀਤਲਾ, ਇਕ ਰਖਾਏ ਚਰਨ ਪ੍ਰੀਤਲਾ, ਨਾ ਲੱਗੀ ਕੋਈ ਤੋੜ ਤੁੜਾਏ। ਮਾਨਸ ਜਨਮ ਗੁਰਸਿਖ ਸਾਚੇ ਵਿਚ ਜਗਤ ਦੇ ਜੀਤਲਾ, ਲੱਖ ਚੁਰਾਸੀ ਆਪ ਕਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਮ ਕੀ ਫਾਸੀ ਘਨਕਪੁਰ ਵਾਸੀ ਆਪਣੀ ਹੱਥੀਂ ਗਲੋਂ ਲਾਹੇ। ਜਮ ਕੀ ਫਾਸੀ ਤੁਟਾ ਫਾਹ। ਕਲਜੁਗ ਭੁੱਲਿਆ ਰੁਲਿਆ ਪ੍ਰਭ ਫੜ ਕੇ ਬਾਹੋਂ ਸਾਚੇ ਰਾਹ ਦਿਤਾ ਪਾ। ਅੰਮ੍ਰਿਤ ਆਤਮ ਅਜੇ ਨਾ ਡੁੱਲਿਆ, ਪਿਛਲੀ ਭੁੱਲ ਲਈ ਬਖ਼ਸ਼ਾ। ਗੁਰਮੁਖ ਸਾਚਾ ਵਿਚ ਮਾਤ ਦੇ ਫਲਿਆ ਫੁਲਿਆ, ਗੁਰ ਦਰ ਆਏ ਚਰਨੀ ਸੀਸ ਲਿਆ ਝੁਕਾ। ਵਿਚ ਮਾਤ ਪਾਏ ਹਰਿ ਜੀ ਮੁੱਲਿਆ, ਭਾਗ ਲਗਾਏ ਕਾਇਆ ਕੁੱਲਿਆ, ਸਾਚੀ ਦੇਵੇ ਜੋਤ ਜਗਾ। ਕਲਜੁਗ ਜੀਵ ਬੇਮੁਖ ਝੂਠਾ ਜੂਠਾ ਅੰਤਮ ਹੁੱਲਿਆ, ਫਲ ਕਿਸੇ ਡਾਲੇ ਦਿਸੇ ਨਾ। ਗੁਰਸਿਖ ਸਾਚਾ ਪੂਰੇ ਤੋਲ ਤੁਲਿਆ, ਹੋਏ ਨਿਮਾਣਾ ਚਰਨੀ ਡਿੱਗਾ ਮੂੰਹ ਵਿਚ ਰੱਖਿਆ ਘਾਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਲੇਖੇ ਆਪੇ ਲਏ ਲਾ। ਜੋ ਜਨ ਰਹੇ ਭੁੱਲ ਭੁਲੇਖੇ । ਘਰ ਸਾਚੇ ਆਏ ਵੇਖੀ ਵੇਖੇ। ਪ੍ਰਭ ਲਿਖਦਾ ਰਹੇ ਲੇਖੇ। ਸਾਚੀ ਜੋਤ ਹਰਿ ਜਗਾਈ, ਸਿੰਘ ਸਿੰਘਾਸਣ ਡੇਰਾ ਲਾਈ, ਗੁਰਸਿਖ ਸਾਚਾ ਨੇਤਰ ਪੇਖੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਇਆਂ ਦਏ ਵਡਿਆਈ, ਪਿਛਲੀ ਭੁੱਲ ਦਏ ਬਖ਼ਸ਼ਾਈ, ਆਪੇ ਕੱਢੇ ਭਰਮ ਭੁਲੇਖੇ। ਹਰਿ ਰੱਖੇ ਸ਼ਬਦ ਡੋਰ। ਗੁਰਸਿਖਾਂ ਆਤਮ ਬੈਠਾ ਬੰਨ੍ਹਦਾ ਰਹੇ ਪੰਜ ਚੋਰ। ਦਰ ਘਰ ਸਾਚੇ ਇਹ ਨਾ ਪਾਇਣ ਜੂਠਾ ਝੂਠਾ ਸ਼ੋਰ। ਆਤਮ ਸਾਚੀ ਜੋਤ ਜਗਾਏ ਆਪ ਮਿਟਾਏ ਅੰਧਘੋਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਦਇਆ ਕਮਾਏ, ਗੁਰ ਸੰਗਤ ਨਾਲ ਰਲਾਏ, ਹੌਲੀ ਹੌਲੀ ਲਏ ਤੋਰ। ਆਪਣੀ ਉਂਗਲ ਲਏ ਫੜਾ। ਪਹਿਲੀ ਪੌੜੀ ਲਏ ਚੜ੍ਹਾ। ਸਚ ਵਖਾਇਆ ਇਕ ਥਾਂ। ਜਿਥੇ ਨਾ ਹੁੰਦੀ ਕਦੇ ਨਾਹ। ਨਾ ਕੋਈ ਧੀ ਨਾ ਕੋਈ ਮਾਂ। ਏਕਾ ਹਰਿ ਜੀ ਸਾਚਾ ਦਿਸੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸਦਾ ਠੰਡੀ ਛਾਂ। ਠੰਡੀ ਛਾਂ ਗੁਰਸਿਖ ਜਾਨਣੀ। ਹਰਿ ਸ਼ਬਦ ਤਾਣੇ ਉਤੇ ਚਾਨਣੀ। ਆਤਮ ਸਾਚੀ ਜੋਤ ਜਗਾਏ, ਕਰੇ ਪ੍ਰਕਾਸ਼ ਕੋਟ ਭਾਨਣੀ। ਆਤਮ ਦੁੱਖਾਂ ਨਾਸ ਕਰਾਏ, ਦੇਵੇ ਸ਼ਬਦ ਵਡ ਬ੍ਰਹਮ ਗਿਆਨਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਆਇਆ ਪੂਰ ਕਰਾਏ ਗੁਰਸਿਖਾਂ ਭਾਵਨੀ। ਬਖ਼ਸ਼ੇ ਚਰਨ ਧਿਆਨ ਨਾਮ ਨਿਧਾਨ ਸ਼ਬਦ ਉਡਾਨ ਹਰਿ ਮਿਹਰਵਾਨ। ਗੁਰਸਿਖ ਬਣਾਏ ਚਤੁਰ ਸੁਜਾਨ। ਆਪ ਮਿਟਾਏ ਜਮ ਕੀ ਕਾਨ। ਸੋਹੰ ਸ਼ਬਦ ਲਾਏ ਸੱਚੀ ਪਾਨ। ਸਾਚਾ ਨਾਮ ਮਾਲ ਧਨ ਦੋਏ ਜਹਾਨੀ ਬਹਿ ਕੇ ਖਾਨ। ਸਾਚੀ ਡੋਲੀ ਆਪ ਬਹਾਏ, ਹੋਰ ਕਹਾਰ ਨਾ ਕੋਈ ਰਖਾਏ, ਗੁਰਸਿਖ ਸਾਚੇ ਲਏ ਉਠਾਏ, ਆਪਣੇ ਨਾਲ ਤੋਰੀ ਜਾਏ ਹੌਲੀ ਹੌਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਸਰ ਇਸ਼ਨਾਨ ਕਰਾਏ, ਆਪਣਾ ਘਰ ਆਪ ਵਖਾਏ, ਆਪਣੀ ਹੱਥੀਂ ਬੂਹਾ ਲਾਹੇ, ਨਾ ਕੋਈ ਨੁਹਾਵਣ ਜਾਏ ਅਠਸਠ ਤੀਰਥ ਬੌਲੀ। ਅੱਠ ਸੱਠ ਤੀਰਥ ਹੋਏ ਵੈਰਾਨ। ਮਿਟਦੀ ਜਾਏ ਨਾਲ ਕੁਰਾਨ। ਏਕਾ ਵੱਜਾ ਸ਼ਬਦ ਬਾਣ। ਚੁੱਕਦੀ ਜਾਏ ਸਭ ਦੀ ਕਾਣ। ਗੰਗਾ ਆਏ ਚਰਨ ਭਗਵਾਨ। ਜਟਾ ਜੂਟ ਰਿਸ਼ੀ ਹਰਿ ਜੀ ਲਏ ਪਛਾਣ। ਸ਼ਿਵ ਸ਼ੰਕਰ ਵੱਜੀ ਕੰਕਰ ਗੰਗਾ ਚਲੀ ਬੇਮਹਾਨ। ਕਲਜੁਗ ਅੰਤਮ ਨੇੜੇ ਆਇਆ, ਸਾਰੇ ਮੇਟੇ ਮੇਟ ਮਿਟਾਨ। ਹੱਥ ਨਾ ਆਏ ਸਾਚਾ ਸੀਰਥ, ਮੁਖੀਂ ਪਾਇਣ ਝੂਠਾ ਨੀਰਥ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਨਾ ਛੱਡਿਆ ਮਾਣ ਤਾਨ। ਗੰਗਾ ਗੋਦਾਵਰੀ ਗਈ ਲੁੱਟੀ। ਨਿਹਕਲੰਕ ਜੜ੍ਹ ਪੁੱਟੀ। ਅੰਮ੍ਰਿਤ ਮਿਲੇ ਨਾ ਕਿਸੇ ਘੁਟੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਚੋਗ ਆਪ ਚੁਗਾਵੇ, ਵੇਲੇ ਅੰਤ ਸਭ ਦੀ ਚੋਗ ਨਿਖੁਟੀ। ਸਭ ਦੀ ਚੋਗ ਗਈ ਨਿਖੁਟ ਵਿਚ ਜਹਾਨ। ਬੇਮੁਖ ਹੋਏ ਮਦਿਰਾ ਮਾਸ ਪੀਣ ਖਾਣ। ਫੇਰ ਕਰਨ ਵਿਚ ਸਰੋਵਰ ਇਸ਼ਨਾਨ। ਆਤਮ ਅੰਧੇ ਪਾਪੀ ਗੰਦੇ ਝੂਠੇ ਬੰਦੇ ਦੁਰਮਤ ਮੈਲ ਮਲ ਮਲ ਵਿਚ ਤਾਰੀਆਂ ਲਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਕੋਈ ਨਾ ਸਕੇ ਜੀਵ ਪਛਾਣ। ਝੂਠੀਆਂ ਤਾਰੀਆਂ ਰਹੇ ਲਾ। ਪਾਪਾਂ ਮੈਲ ਰਹੇ ਚੜ੍ਹਾ। ਕੋਈ ਨਾ ਜਪਿਆ ਸਾਚਾ ਜਾਪਾ, ਜਿਹੜਾ ਮਾਰੇ ਤੀਨੋ ਤਾਪਾ, ਦੁਰਮਤ ਮੈਲ ਦਏ ਗੁਆ। ਵੇਲੇ ਅੰਤਮ ਕਲਜੁਗ ਕਾਂਪਾ, ਏਕਾ ਏਕ ਮਿਲੀ ਸਜ਼ਾ। ਮਾਝੇ ਦੇਸ ਘਰ ਘਰ ਵੇਸ, ਪੰਚਮ ਜੇਠ ਚਿੱਟੀਆਂ ਪਹਿਨੇ ਆਪ ਪੁਸ਼ਾਕਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸਾਚਾ ਹਰਿ, ਗੁਰਮੁਖਾਂ ਖੋਲ੍ਹੇ ਆਪਣੀ ਹੱਥੀਂ ਆਤਮ ਵੱਜੀਆਂ ਤਾਕਾਂ। ਆਤਮ ਤਾਕੀ ਪੜਦਾ ਖੋਲ੍ਹੇ। ਆਪ ਹਟਾਏ ਮਾਇਆ ਉਹਲੇ। ਵਿਚੋਂ ਹਰਿ ਜੀ ਸੱਚਾ ਬੋਲੇ। ਏਕਾ ਵਸੇ ਕਾਇਆ ਸਾਚੇ ਚੋਲੇ। ਸਾਚੀ ਚੋਲੀ ਤਨ ਰੰਗਾਈਆ। ਗੁਰ ਚਰਨ ਧੂੜ ਉਤੇ ਆਣ ਛੁਹਾਈਆ। ਵਾਹ ਵਾਹ ਦੁਰਮਤ ਮੈਲ ਗਵਾਈਆ। ਸਾਚੀ ਸੁਰਤ ਹਰਿ ਦਵਾਈਆ। ਕਰੇ ਮਿਹਰ ਰੱਖੇ ਰੁਸ਼ਨਾਈਆ। ਭੱਜਾ ਆਵੇ ਵਾਹੋ ਦਾਹੀਆ। ਗੁਰ ਸੰਗਤ ਸੰਗ ਰਲਾਏ, ਇਕੱਠੇ ਕਰਾਏ ਭੈਣਾਂ ਭਾਈਆ। ਚਿੱਟੇ ਘੋੜੇ ਤੰਗ ਕਸਾਇਆ, ਚੜ੍ਹ ਕੇ ਆਵੇ ਸਾਚਾ ਮਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡਾ ਦਾਤਾ ਸੂਰਬੀਰ, ਮਾਰੇ ਸ਼ਬਦ ਤੀਰ, ਸਭ ਦੇ ਸੀਨੇ ਰਿਹਾ ਚੀਰ, ਗੁਰਸਿਖਾਂ ਦਰ ਆਏ ਦਇਆ ਕਮਾਏ, ਠੰਡਾਂ ਦੇਵੇ ਪਾਏ ਸਭਨਾਂ ਦਿਸੇ ਵਿਚ ਪ੍ਰਭਾਸ, ਮੇਰਾ ਤੇਰਾ ਤੇਰਾ ਮੇਰਾ ਹੇਰਾ ਫੇਰਾ ਫੇਰਾ ਹੇਰਾ ਪਹਿਲੀ ਵਾਰਾ ਆਪਣਾ ਆਪ ਚੁਕਾਈਆ। ਆਪੇ ਬਣਿਆ ਸਾਚਾ ਦਾਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਤੇਰੇ ਆਤਮ ਮੰਡਲ ਜੋਤ ਸਰੂਪੀ ਅੱਠੇ ਪਹਿਰ ਪਾਉਂਦਾ ਰਹੇ ਰਾਸ। ਹਰਿ ਗੋਬਿੰਦ ਏਕਾ ਏਕ ਹੈ। ਗੁਰ ਰੱਖੇ ਗੋਬਿੰਦ ਟੇਕ ਹੈ। ਵਿਚ ਮਾਤ ਤਨ ਨਾ ਲੱਗੇ ਸੇਕ ਹੈ। ਆਪ ਲਿਖਾਏ ਸ਼ਬਦ ਜਣਾਏ ਸ੍ਰਿਸ਼ਟ ਸਬਾਈ ਲੇਖ ਹੈ। ਹਰਿ ਗੋਬਿੰਦ ਹਰਿ ਭਗਵਾਨ ਹੈ। ਬਣਿਆ ਸਾਚਾ ਗੁਰ ਸੰਤ ਮਨੀ ਸਿੰਘ ਚਤੁਰ ਸੁਜਾਨ ਹੈ। ਮਿਲਿਆ ਲਿਖਿਆ ਧੁਰ, ਚੜ੍ਹਿਆ ਸ਼ਬਦ ਸੱਚੇ ਬਬਾਣ ਹੈ। ਚਲ ਆਇਆ ਘਨਕਪੁਰ, ਅੱਗੋਂ ਮਿਲੇ ਸ੍ਰੀ ਭਗਵਾਨ ਹੈ। ਦੋਹਾਂ ਮਿਲ ਕੇ ਬਣ ਗਈ ਇਕੋ ਸੁਰ, ਨਾ ਘਰ ਜਾਏ ਤੁਰ, ਹੀਰੇ ਲੱਭਣੇ ਬਾਲ ਨਾਦਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਹੁਕਮ ਸੁਣਾਇਆ ਆਪੇ ਬਣਿਆ ਜਾਣੀ ਜਾਣ ਹੈ ,। ਸੰਤ ਮਨੀ ਸਿੰਘ ਕਹਿਣਾ ਮੰਨ, ਅੱਗੋਂ ਕਿਹਾ ਧੰਨ ਧੰਨ। ਮੈਂ ਜਾਵਾਂ ਸੱਚੇ ਸਿੱਖਾਂ ਦੇ ਦਰਬਾਰ, ਫੜੀ ਬਾਹਾਂ ਵਿਚ ਅਕਾਸ਼ਾਂ, ਮਾਤਲੋਕ ਚੜ੍ਹਾਵਾਂ ਚੰਨ। ਨਿਹਕਲੰਕ ਤੇਰੀ ਵਡਿਆਈ, ਮੇਰੀ ਜੋਤ ਮਾਤ ਜਗਾਈ, ਏਕਾ ਸ਼ਬਦ ਕੰਨ ਸੁਣਾਈ, ਮੇਰਾ ਆਤਮ ਗਿਆ ਮੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੇ ਸਿਰ ਤੇ ਹੱਥ ਰਖਾਈਂ, ਬੇੜਾ ਮੇਰਾ ਦਈਂ ਬੰਨ੍ਹ। ਅੱਗੋਂ ਹਰਿ ਜੀ ਆਖ ਸੁਣਾਇਆ। ਸੰਤ ਮਨੀ ਸਿੰਘ ਕਿਉਂ ਘਬਰਾਇਆ। ਪ੍ਰਭ ਅਬਿਨਾਸ਼ੀ ਆਪਣਾ ਪੱਲੂ ਤੇਰੇ ਹੱਥ ਫੜਾਇਆ। ਕਲਜੁਗ ਵੇਲਾ ਅੰਤਮ ਆਇਆ। ਮਿਟਦਾ ਜਾਏ ਕਲੂ, ਸ਼ਬਦ ਢੰਡੋਰਾ ਘਰ ਘਰ ਦਏ ਸੁਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਚੜ੍ਹ ਕੇ ਆਏ ਸ਼ਬਦ ਘੋੜ, ਪਹਿਲਾ ਮਾਰੇ ਸਿਰ ਵਿਚ ਪੌੜ, ਕਲਜੁਗ ਨਾ ਦਿਸੇ ਭਾਰਤ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਸੋਇਆ ਪੂਤ ਫੇਰ ਉਠਾਇਆ। ਸ਼ਬਦ ਮਾਰੇ ਇਕ ਉਡਾਰ। ਤਿੰਨਾਂ ਲੋਕਾਂ ਹੋਵੇ ਬਾਹਰ। ਆਵੇ ਜਾਵੇ ਵਾਰੋ ਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਵਸੇ ਸਾਚੇ ਘਰ। ਹਰਿ ਨਿਰੰਕਾਰ ਨਿਰ ਆਹਾਰਿਆ। ਸੱਚੀ ਸਰਕਾਰ ਜੋਤ ਅਧਾਰਿਆ। ਗੁਰਸਿਖ ਕਰ ਨਿਮਸਕਾਰ ਪਾਵੇ ਸਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਸੱਚਾ ਨਾਮ, ਪੂਰਨ ਹੋਵਣ ਜਗਤ ਕਾਮ, ਮੇਲ ਮਿਲਾਵਾ ਸੱਚੇ ਰਾਮ, ਆਪ ਚੜ੍ਹਾਏ ਸਾਚੀ ਨਈਆ। ਸਾਚੀ ਨਈਆ ਇਕ ਚਲਾਈ। ਚਾਰ ਵਰਨ ਲਏ ਬਹਾਈ। ਊਚ ਨੀਚ ਨਾ ਭੇਵ ਕੋਈ ਰਖਾਈ। ਰਾਓ ਰੰਕ ਸ਼ਾਹ ਸੁਲਤਾਨ ਵਡ ਬਲਵਾਨ ਏਕਾ ਬੇੜਾ ਹਰਿ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਤ ਪਾਤ ਵਡ ਕਮਜਾਤ ਝੇੜਾ ਆਪ ਚੁਕਾਈ। ਜਾਤ ਪਾਤ ਹੋਵੇ ਦੂਰ। ਸਤਿਜੁਗ ਤੇਰਾ ਇਕੋ ਬਣੇ ਸੱਚਾ ਪੂਰ। ਨਾ ਕੋਈ ਖਾਏ ਗਊ ਨਿਮਾਣੀ, ਨਾ ਕੋਈ ਵੱਢੇ ਹੱਥੀਂ ਸੂਰ। ਨਾ ਕੋਈ ਵੇਖੇ ਕਿਸੇ ਧੀ ਧਿਆਣੀ, ਗੁਰਮੁਖਾਂ ਆਤਮ ਹੋਏ ਸੁਘੜ ਸਿਆਣੀ, ਵਿਚ ਵਸੇ ਸਾਚਾ ਨੂਰ। ਦਰ ਘਰ ਸਾਚੇ ਭਰਦੇ ਰਹਿਣ ਪਾਣੀ, ਸੋਹੰ ਪੜ੍ਹਦੇ ਰਹਿਣ ਬਾਣੀ, ਸਤਿਜੁਗ ਤੇਰੀ ਸਚ ਨਿਸ਼ਾਨੀ, ਕਲਜੁਗ ਤਪਿਆ ਇਕ ਤੰਦੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪੇ ਬਾਨੀ, ਅੱਲਾ ਰਾਣੀ ਕੀਤੀ ਕਾਣੀ, ਝੂਠੀ ਤਾਣੀ ਜਿਸ ਨੇ ਤਾਣੀ, ਅੰਤ ਵੇਲੇ ਪੁਣੀ ਛਾਣੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਹਰਿ ਵਰਤਾਇਆ, ਹਾਣੀਆਂ ਛੱਡਣੇ ਹਾਣੀ। ਅੱਲਾ ਤੇਰੀ ਉਖੜੀ ਜੜ੍ਹ। ਕਿਹੜੇ ਚੁਬਾਰੇ ਜਾਏ ਚੜ੍ਹ। ਬੇਮੁਖ ਡਿੱਗੇ ਮੂੰਹ ਦੇ ਭਾਰ, ਹਰਿ ਜੀ ਵੇਖੇ ਖੜ੍ਹ। ਏਕਾ ਸ਼ਬਦ ਮਗਰ ਲਗਾਇਆ, ਵੱਜੇ ਕੜ ਕੜ। ਏਕਾ ਧਾੜ ਦਏ ਉਠਾਇਆ, ਰੂਸਾ ਚੀਨਾ ਸੰਗ ਰਲਾਇਆ ਬਾਹੋਂ ਫੜ ਫੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਗੇ ਸੋਹੰ ਡੰਡਾ ਲਾਇਆ, ਕਿਹੜਾ ਅੰਦਰ ਜਾਏ ਵੜ। ਅੱਗੇ ਹਰਿ ਜੀ ਰੱਖੇ ਡੰਡਾ। ਤੇਰਾ ਇਹੋ ਅਗਲਾ ਕੰਢਾ। ਦਾਣਾ ਪਾਣੀ ਆਪ ਮੁਕਾਇਆ, ਰਹਿਣ ਨਾ ਪਾਇਆ ਕੋਈ ਵਿਚ ਵਰਭੰਡਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਢਾਹੁੰਦਾ ਜਾਏ, ਸਾਚੀ ਬਣਤ ਬਣਾਉਂਦਾ ਜਾਏ, ਗੁਰਸਿਖ ਸੋਏ ਜਗਾਉਂਦਾ ਜਾਏ, ਅੰਮ੍ਰਿਤ ਬੂੰਦ ਸਵਾਂਤ ਪਿਲਾਉਂਦਾ ਜਾਏ, ਅੰਧੇਰੀ ਰਾਤ ਮਾਰ ਝਾਤ ਆਪ ਹਟਾਉਂਦਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸੋਹੰ ਸੁਹਾਗੀ ਗੀਤ ਪਰਖੇ ਨੀਤ ਆਪਣੀ ਰਸਨਾ ਆਪ ਸੁਣਾਉਂਦਾ ਜਾਏ। ਨਾ ਕੋਈ ਮੰਦਰ ਨਾ ਕੋਈ ਮਸੀਤ। ਜਿਥੇ ਪਰਖੇ ਗੁਰਸਿਖਾਂ ਨੀਤ। ਦੂਰ ਦੁਰਾਡਾ ਨੈਣ ਮੁਧਾਰੀ, ਲਾਈ ਰੱਖੇ ਇਕਾ ਤਾੜੀ, ਆਪੇ ਜਾਣੇ ਸੱਚੀ ਰੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਪਾਰ ਉਤਾਰੇ, ਜਿਨ੍ਹਾਂ ਲਾਈ ਚਰਨ ਸੱਚੀ ਪ੍ਰੀਤ। ਨਾ ਕੋਈ ਮਸੀਤ ਮੁੱਲਾ ਨਾ ਮੁਲਾਣਾ। ਸਰਬ ਜੀਆਂ ਹਰਿ ਆਪੇ ਜਾਣਾ। ਆਪ ਪਹਿਨਾਏ ਗੁਰਸਿਖਾਂ ਸੋਹੰ ਸ਼ਬਦ ਚਿੱਟਾ ਬਾਣਾ। ਸਾਚੇ ਤਖ਼ਤ ਆਪ ਬਿਰਾਜੇ ਸੱਚਾ ਸ਼ਾਹ ਸੁਲਤਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਅੰਤ ਜੂਠੇ ਝੂਠੇ ਮਾਇਆ ਲੂਠੇ, ਸੰਗਤ ਸਾਰੀ ਸੰਗ ਰਲਾਈ, ਤੇਰੀ ਆਪੇ ਲਾਹੇ ਮੁਕਾਣਾ। ਤੇਰੀ ਲਾਹੇ ਅੰਤ ਮੁਕਾਣ। ਸਤਿਜੁਗ ਸਾਚੇ ਦੇਵੇ ਮਾਣ। ਜਨਮ ਦਵਾਏ ਹਰਿ ਭਗਵਾਨ। ਮਾਤ ਧਰਾਏ ਗੁਰਸਿਖਾਂ ਸੰਗ ਰਲਾਏ, ਸਾਚਾ ਨਾਤਾ ਆਪ ਬੰਧਾਨ। ਭਿੰਨੜੀ ਰੈਣ ਰੰਗ ਰੰਗਾਏ, ਸਾਚਾ ਸੰਗ ਨਿਭਾਏ, ਤਿੰਨਾਂ ਮਿਲ ਇਕ ਬਣਾਏ ਸ਼ਬਦ ਬਬਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤ੍ਰੈਲੋਕੀ ਨਾਥ ਸਾਚੀ ਗਾਥ ਗੁਰਸਿਖ ਤੇਰਾ ਆਪੇ ਵੇਖੇ ਲਿਖਿਆ ਲੇਖ ਸਾਚੇ ਮਾਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਲੇਖ ਰਿਹਾ ਲਿਖਾਏ। ਸ਼ਬਦ ਡੰਡਾ ਰਿਹਾ ਉਠ। ਹਰਿ ਜੀ ਫੜਿਆ ਆਪਣੀ ਮੁੱਠ। ਅੱਲਾ ਰਾਣੀ ਘੇਰੀ ਪਹਿਲੀ ਗੁੱਠ। ਖਾਲੀ ਕਰੇ ਸਭ ਦੇ ਠੁੱਠ। ਆਪ ਲਟਕਾਏ ਧਰਮ ਰਾਏ ਦੇ ਘਰ ਪੁੱਠ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਫੇਰ ਮਨਾਏ, ਸੰਤ ਮਨੀ ਸਿੰਘ ਜੋ ਬਣਾਏ, ਘਰ ਸਾਚੇ ਵਿਚੋਂ ਜਿਹੜੇ ਬੈਠੇ ਰੁਠ। ਸ਼ਬਦ ਡੰਡਾ ਲਏ ਬਲਧਾਰ। ਸਭਨਾਂ ਕਰੇ ਖਬਰਦਾਰ। ਨਿਹਕਲੰਕ ਕਲ ਜਾਮਾ ਪਾਇਆ, ਏਕਾ ਹਰਿ ਸੱਚਾ ਸਰਦਾਰ। ਆਪਣਾ ਭੇਵ ਰਿਹਾ ਛੁਪਾਇਆ, ਬੇਮੁਖਾਂ ਮਾਰੇ ਡਾਹਢੀ ਮਾਰ। ਵੇਲਾ ਗਿਆ ਹੱਥ ਨਾ ਆਇਆ, ਕਿਵੇਂ ਸੁੱਤੇ ਪੈਰ ਪਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਸਭ ਦੀ ਸਾਰ। ਆਪ ਸੁਹਾਈ ਹਰਿ ਜੀ ਸਾਚੀ ਰੁੱਤ। ਅੱਲਾ ਤੇਰੀ ਪੰਚਮ ਜੇਠ ਵੱਢੇ ਨੱਕ ਗੁੱਤ। ਜੋਤ ਸਰੂਪੀ ਜਾਮਾ ਪਾਇਆ, ਪਾਰਬ੍ਰਹਮ ਪ੍ਰਭ ਅਬਿਨਾਸ਼ੀ ਅਚੁਤ। ਆਪਣੇ ਦਰ ਲਏ ਬਹਾਇਆ, ਬਣਾਏ ਸਾਚੇ ਸੁਤ। ਬੇਮੁਖਾਂ ਦਰ ਬੰਦ ਕਰਾਇਆ, ਸਾਚੇ ਘਰ ਵੜਨ ਨਾ ਪਾਇਆ, ਅੱਗੋਂ ਪੈਂਦੇ ਗੁਰਸਿਖਾਂ ਵਾਲੇ ਸਿਰ ਤੇ ਜੁੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦੁਰਕਾਇਆ, ਪੰਚਮ ਜੇਠ ਕੋਈ ਨੇੜ ਨਾ ਆਇਆ, ਮੂੰਹ ਵਿਚ ਪਾਏ ਸਭ ਦੇ ਥੁੱਕ। ਨੇਤਰ ਨੀਰ ਨੀਰ ਨਿਰਾਲਾ। ਧੋਇਆ ਕਲਜੁਗ ਦਾਗ ਕਾਲਾ। ਪੂਰਨ ਹੋਈ ਗੁਰਸਿਖ ਘਾਲਾ। ਆਪੇ ਲਾਹੇ ਜੂਠਾ ਝੂਠਾ ਨੇਤਰ ਲੱਗਾ ਜਾਲਾ। ਸ਼ਬਦ ਠੂਠਾ ਹੱਥ ਫੜਾਏ, ਦੱਸੇ ਰਾਹ ਸੁਖਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬਣੇ ਸੱਚਾ ਆਪ ਦਲਾਲਾ। ਨੇਤਰ ਨੀਰ ਅੰਮ੍ਰਿਤ ਜਲ। ਸਰ ਕਰਾਏ ਵਡ ਵਡ ਥਲ। ਸਾਚਾ ਧਾਮ ਆਪ ਵਖਾਏ ਦਇਆ ਕਮਾਏ, ਗੁਰਸਿਖ ਓਥੇ ਜਾਣਾ ਚਲ। ਹੇਰਾ ਫੇਰਾ ਦਾ ਰਾਹ ਨਾ ਕੋਈ ਵਖਾਏ, ਆਪਣਾ ਬੇੜਾ ਆਪ ਉਠਾਏ, ਏਕਾ ਦੇਵੇ ਨਾਮ ਉਛੱਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਕਿਆਰੀ ਆਪ ਚਲਾਏ ਸ਼ਬਦ ਸਰੂਪੀ ਸਾਚਾ ਹਲ। ਗੁਰਸਿਖ ਤੇਰਾ ਨੇਤਰ ਨੀਰ । ਬਣ ਜਾਏ ਮਾਤ ਸਾਚਾ ਸੀਰ। ਸਤਿਜੁਗ ਸਾਚੇ ਸੰਤ ਜਨਾਂ, ਮੇਲਾ ਅੰਤ ਅਖੀਰ। ਸਾਚੇ ਸ਼ਬਦ ਸੁਣਾਏ ਹਰਿ ਕੰਨਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਚਲਾਏ ਸ਼ਬਦ ਸਾਚਾ ਤੀਰ। ਨੇਤਰ ਨੀਰ ਵਹਿੰਦੀ ਧਾਰ। ਗੁਰਸਿਖ ਤੇਰਾ ਮੇਰਾ ਸਾਂਝਾ ਦਿਸੇ ਇਕ ਪਿਆਰ। ਗੁਰਸਿਖਾਂ ਗੁਰਮੁਖਾਂ ਮਿਲੇ ਹਰਿ ਜਿਉਂ ਹੀਰ ਰਾਂਝਾ ਯਾਰ। ਸੰਤ ਮਨੀ ਸਿੰਘ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਪਤੀ ਸਾਚੀ ਨਾਰ। ਕਲਜੁਗ ਹੋਣਾ ਅੰਤ ਖੁਆਰ। ਆਪ ਵਿਆਹੇ ਆਪਣਾ ਬੋਲਾ, ਤੇਰੇ ਤਨ ਪਹਿਨਾਏ ਚਿੱਟਾ ਚੋਲਾ ਉਤੇ ਕੇਸਰ ਛਿਟਕਾਰ। ਮਹਾਰਾਜ ਸ਼ੇਰ ਸਿੰਘ ਸਾਚਾ ਜਾਣੋ ਜਗਤ ਪਛਾਣੋ, ਬੇੜਾ ਕਰ ਜਾਏ ਪਾਰ। ਨੇਤਰ ਨੀਰ ਮਾਣਕ ਮੋਤੀ। ਵੇਖੋ ਕਿਵੇਂ ਜਗਦੀ ਜੋਤੀ। ਗੁਰਸਿਖ ਗੁਰ ਬਣ ਗਏ ਇਕੋ ਗੋਤੀ। ਦੁਰਮਤ ਮੈਲ ਹਰਿ ਨਰ ਪੂਰੇ ਆਪਣੀ ਹੱਥੀਂ ਧੋਤੀ। ਉਪਜੇ ਸ਼ਬਦ ਅਨਹਦ ਅਨਾਹਦ ਤੂਰੇ, ਘਰ ਸਾਚੇ ਗੁਰਸਿਖ ਸਵਾਣੀ, ਸਾਚੀ ਰਾਣੀ, ਗੁਰ ਚਰਨ ਬੈਠੀ ਸੁਹਾਣੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਤਨ ਸ਼ਿੰਗਾਰ ਪਹਿਨਾਏ, ਸ਼ਬਦ ਸੋਹਣਾ ਕੰਗਣ ਤਨ ਪਹਿਨਾਏ, ਸ਼ਬਦ ਕੰਗਣ ਗਲ ਆਪਣੇ ਹਰਿ ਲਟਕਾਏ, ਗੁਰਮੁਖ ਸਾਚੇ ਮਾਣਕ ਮੋਤੀ। ਆਪ ਬਣਾਏ ਗਲ ਦਾ ਹਾਰ। ਫੇਰ ਬੰਧਾਏ ਤੇਰੀ ਧਾਰ। ਕਲਜੁਗ ਵੇਖੋ ਕਿਵੇਂ ਪੈਂਦੀ ਮਾਰ। ਸਤਿਜੁਗ ਆਇਆ ਵਿਚ ਦਰਬਾਰ। ਗੁਰਮੁਖ ਸਾਚੇ ਸੰਤ ਜਨਾਂ, ਕਰੇ ਚਰਨ ਨਿਮਸਕਾਰ। ਸਾਚਾ ਵਰ ਹਰਿ ਜੀ ਪਾਇਆ, ਕਿੱਥੇ ਵਸੇ ਕਿੱਥੇ ਹੱਸੇ ਸੱਚਾ ਨਰ ਭਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਸੰਗ ਰਲਾਏ ਸਤਿਜੁਗ ਤੇਰੀ ਬਣਤ ਬਣਾਏ, ਆਪ ਬੰਨ੍ਹਾਏ ਤੇਰੀ ਸਾਚੀ ਧਾਰ। ਨੇਤਰ ਨੀਰ ਅੰਮ੍ਰਿਤ ਧਾਰ। ਗੁਰਸਿਖ ਤੇਰੇ ਨੇਤਰ ਡੁੱਲ੍ਹੀ, ਸਤਿਜੁਗ ਪਾਵੇ ਸਾਚੀ ਸਾਰ। ਆਪ ਰਖਾਏ ਚਰਨ ਤੇਰੀ ਆਤਮ ਨਿਘੀ, ਦੇਵੇ ਏਕਾ ਅੰਮ੍ਰਿਤ ਸਾਚੀ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸੰਤੋਖੀ ਅੰਤਮ ਮੋਖੀ ਗਏ ਦੋਖੀ, ਸਚ ਹੋਇਆ ਪਹਿਰੇਦਾਰ। ਨੇਤਰ ਨੀਰ ਮਾਰੇ ਉਛਲ। ਪ੍ਰਭ ਅਬਿਨਾਸ਼ੀ ਸਾਚੀ ਜੋਤੀ ਫਿਰ ਦਰ ਘਰ ਸਾਡੇ ਵਿਚ ਘਲ। ਪਰਦਾ ਉਹਲਾ ਬੜਾ ਰਖਾਇਆ ਨਾ ਕਰ ਵਲ ਛਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੜ ਹੱਥ ਫੜਾਇਆ, ਦਰਸ ਦਿਖਾਏ ਘੜੀ ਘੜੀ ਪਲ ਪਲ। ਨੇਤਰ ਨੀਰ ਵਗੇ ਸਵਣ। ਚਾਰੋਂ ਕੁੰਟ ਗੁਰਸਿਖ ਤੈਨੂੰ ਆਵੇ ਠੰਡੀ ਪਵਣ। ਅੱਠੇ ਪਹਿਰ ਦਿਵਸ ਰੈਣ, ਨਾ ਦੇਵੇ ਤੈਨੂੰ ਸਵਣ। ਸਚ ਘਰ ਸਚ ਅਵਤਾਰ ਨਰ, ਨਾ ਵਰਤੇ ਕਦੇ ਕਹਿਰ, ਗੁਰਸਿਖ ਸਾਚੇ ਸੰਤ ਜਨਾਂ ਚਰਨ ਲਗਾਏ ਦਇਆ ਕਮਾਏ ਬੇਮੁਖ ਖਪਾਏ ਜਿਉਂ ਰਾਮਾ ਰਾਵਨ। ਨੇਤਰ ਨੀਰ ਚਰਨ ਛੁਹਾਇਆ। ਪ੍ਰਭ ਅਬਿਨਾਸ਼ੀ ਲੇਖੇ ਲਾਇਆ। ਜਿਹੜੇ ਰਹੇ ਭੁਲ ਭੁਲੇਖੇ, ਉਹਦਾ ਫਲ ਇਹ ਖਵਾਇਆ। ਪੰਜ ਜੇਠ ਲਿਖੇ ਸਾਚੇ ਲੇਖੇ, ਨੇਤਰ ਪਰਦਾ ਦੇਵੇ ਲਾਹਿਆ। ਦੂਰ ਦੁਰਾਡਾ ਹਰਿ ਜੀ ਵੇਖੇ, ਕਰਦਾ ਰਹੇ ਠੰਡੀ ਛਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਦਾਨ ਰੱਖੇ ਮਾਣ ਤਾਣ ਜਗਤ ਜਹਾਨ, ਕਰੇ ਕਰਾਏ ਚਲੇ ਚਲਾਏ ਜੋ ਮਨ ਭਾਇਆ। ਨੇਤਰ ਨੀਰ ਠੰਡਾ ਠਾਰ ਗੁਰ ਪੂਰਾ ਤੇਰੇ ਚਰਨ ਦਵਾਰ। ਬੈਠਾ ਹਰਿ ਹਾਜ਼ਰ ਹਜੂਰੇ। ਜਿਹਨੂੰ ਜਾਨਣ ਜੀਵ ਦੂਰੇ, ਇਕ ਵਜਾਏ ਸ਼ਬਦ ਤੂਰੇ, ਸੁਣੇ ਹਰਿ ਪੁਕਾਰ। ਲੱਖ ਚੁਰਾਸੀ ਆਪੇ ਘੂਰੇ, ਗੁਰਸਿਖ ਬਣਾਏ ਸਾਚੇ ਸੂਰੇ, ਸ਼ਬਦ ਕੁਠਾਲੀ ਲਏ ਗਾਲ। ਕਾਰਜ ਕਰੇ ਹਰਿ ਜੀ ਪੂਰੇ, ਆਪ ਨੁਹਾਏ ਅੰਮ੍ਰਿਤ ਸੁਹਾਏ ਸਾਚੇ ਤਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਤੋੜੇ ਮਾਇਆ ਰਾਣੀ ਤੇਰਾ ਤਣਿਆ ਜਾਲ। ਬਲਿਹਾਰ ਬਲਿਹਾਰ ਬਲਿਹਾਰਿਆ। ਬਲਿਹਾਰ ਬਲਿਹਾਰ ਗੁਰਸਿਖਾਂ ਖੜਾ ਹਰਿ ਦਵਾਰਿਆ। ਬਲਿਹਾਰ ਬਲਿਹਾਰ ਪਾਵੇ ਸਾਰ ਵਿਚ ਸੰਸਾਰਿਆ। ਬਲਿਹਾਰ ਬਲਿਹਾਰ ਆਏ ਦਵਾਰ ਜਿਉਂ ਬਾਵਨ ਬਲ ਦਵਾਰਿਆ। ਬਲਿਹਾਰ ਬਲਿਹਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਜਿਨ੍ਹਾਂ ਮਿਲਿਆ ਹਰਿ ਨਿਰੰਕਾਰਿਆ। ਬਲਿਹਾਰ ਬਲਿਹਾਰ ਸੰਤ ਸੁਹੇਲਿਆ। ਬਲਿਹਾਰ ਬਲਿਹਾਰ ਗੁਰ ਮਨੀ ਸਿੰਘ, ਸਿੱਖ ਸੰਗਤ ਕੰਤ ਸਾਚੇ ਮੇਲ ਮਿਲਾ ਲਿਆ। ਬਲਿਹਾਰ ਬਲਿਹਾਰ ਹੋਇਆ ਧਨਵੰਤ, ਨਾਲ ਤੇਰੇ ਤਰੀ ਤੇਰੀ ਕੌਰ ਬਲਵੰਤ, ਨਾ ਹੋਏ ਵਕਤ ਦੁਹੇਲਿਆ। ਬਲਿਹਾਰ ਬਲਿਹਾਰ ਪ੍ਰਭ ਅਬਿਨਾਸ਼ੀ ਆਪ ਬਣਾਏ ਬਣਤ, ਅਚਰਜ ਖੇਲ ਵਿਚ ਮਾਤ ਦੇ ਖੇਲਿਆ। ਬਲਿਹਾਰ ਬਲਿਹਾਰ ਦੋਹਾਂ ਲੱਗੇ ਇਕਾ ਸੱਚਾ ਫਲ, ਲਿਖਿਆ ਧੁਰ ਦਰਬਾਰਿਆ। ਬਲਿਹਾਰ ਬਲਿਹਾਰ ਮਿਲਿਆ ਮੇਲ ਹਰਿ ਸੱਚੀ ਸਰਕਾਰ, ਕਲਜੁਗ ਅੰਤਮ ਵੇਲਿਆ। ਬਲਿਹਾਰ ਬਲਿਹਾਰ ਜੋਤ ਸਰੂਪੀ ਹਰਿ ਨਿਰਾਧਾਰ, ਗੁਰਸਿਖ ਤੇਰੀ ਆਤਮ ਕਰੇ ਸਚ ਆਕਾਰ, ਗੁਰ ਸੂਰਾ ਹਾਜ਼ਰ ਹਜ਼ੂਰਾ ਆਪੇ ਬਣੇ ਗੁਰ ਗੁਰ ਚੇਲਿਆ। ਬਲਿਹਾਰ ਬਲਿਹਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖਾਧਾ ਲੇਖੇ ਲਾਇਆ ਜੋ ਖਵਾਇਆ ਅਚਾਰ ਡੇਲਿਆ। ਤੇਰੇ ਡੇਲੇ ਰੋਡੇ ਭੋਡੇ। ਵੇਖੋ ਸ੍ਰਿਸ਼ਟ ਸਬਾਈ ਕਿਵੇਂ ਭੱਜਦੇ ਗੋਡੇ। ਗੁਰਮੁਖ ਚੁੱਕੇ ਹਰਿ ਜੀ ਆਪਣੇ ਸੱਜੇ ਮੋਢੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਰੀ ਸ੍ਰਿਸ਼ਟੀ ਆਪ ਖਪਾਏ, ਕਲਜੁਗ ਤੇਰੀ ਅੰਧੇਰੀ ਰਾਤ ਮਿਟਾਏ, ਬੇਮੁਖ ਕੋਈ ਰਹਿਣ ਨਾ ਪਾਏ, ਲਾੜੀ ਮੌਤ ਫਿਰੇ ਹਲਕਾਈ, ਏਕਾ ਦਰ ਘਰ ਗੁਰਸਿਖਾਂ ਦੇ ਛੋਡੇ। ਬਲਿਹਾਰ ਬਲਿਹਾਰ ਬਲਿਹਾਰ ਹਰਿ ਸੱਚੀ ਘੋਲ ਘੁਮਾਈਆ। ਬਲਿਹਾਰ ਬਲਿਹਾਰ ਬਲਿਹਾਰ ਗੁਰਸਿਖ ਸਾਚੇ ਤੋਲ ਤੁਲਾਈਆ। ਬਲਿਹਾਰ ਬਲਿਹਾਰ ਬਲਿਹਾਰ ਪ੍ਰਭ ਅਬਿਨਾਸ਼ੀ ਸਾਚੀ ਬੰਧੇ ਧਾਰ ਕਰੇ ਜਗਤ ਵਿਹਾਰ, ਸਤਿਜੁਗ ਸਾਚਾ ਮਾਤ ਧਰਾਈਆ। ਬਲਿਹਾਰ ਬਲਿਹਾਰ ਬਲਿਹਾਰ ਕਰੇ ਆਪਣਾ ਇਕ ਆਕਾਰ, ਕਲਜੁਗ ਮੂੰਹ ਦੇ ਭਾਰ ਸੁਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭਨਾਂ ਰੱਖੇ ਥਾਉਂ ਥਾਈਂਆ। ਬਲਿਹਾਰ ਬਲਿਹਾਰ ਬਲਿਹਾਰ ਗੁਰ ਚਰਨ ਦਵਾਰਿਆ। ਬਲਿਹਾਰ ਬਲਿਹਾਰ ਬਲਿਹਾਰ ਗੁਰਸਿਖ ਤੇਰੀ ਆਤਮ ਸੁੱਤਾ ਪੈਰ ਪਸਾਰਿਆ। ਬਲਿਹਾਰ ਬਲਿਹਾਰ ਬਲਿਹਾਰ ਆਪ ਬਣਾਏ ਲਹਿਜਾ ਫਹਿਜਾ, ਕਲਜੁਗ ਜੀਵ ਭੱਖ ਰਹੇ ਤੇਰੇ ਭੋਜਨ ਭੋਗ ਲਗਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਥੇ ਖਪਾਇਆ ਹੰਕਾਰੀ ਦੁਰਯੋਧਨ ਓਥੇ ਚਰਨ ਫੇਰ ਛੁਹਾ ਰਿਹਾ। ਆਪੇ ਜਾਣੇ ਅਗਾਧ ਬੋਧਾ, ਗੁਰਮੁਖ ਹਿਰਦਾ ਜਿਸ ਨੇ ਸੋਧਾ, ਧਰੀ ਜੋਤ ਕ੍ਰਿਸ਼ਨ ਮੁਰਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤ਼ੇਰੇ ਦਰ ਦਵਾਰ ਆਏ ਛੱਡ ਕੇ ਪੁਰੀ ਸੱਚੀ ਹਰਿ ਨਿਰੰਕਾਰਿਆ। ਦਵਾਪਰ ਤੇਰਾ ਅੰਤ ਵਿਚਾਰਿਆ। ਇਹ ਬਣਾਇਆ ਸਾਚਾ ਘਰ, ਜਿਥੇ ਪਏ ਵੇਖਣ ਸ਼ਾਹ ਸ਼ਾਹਕਾਰਿਆ। ਕੌਰੋਂ ਪਾਂਡੋ ਹੋਏ ਜਵਾਨ, ਤੀਰ ਖਿਚਣ ਇਕ ਦੂਜੇ ਨੂੰ ਮਾਰਨ ਵਾਰੋ ਵਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਣੋ ਹਰਿ ਇਹ ਕ੍ਰਿਸ਼ਨ ਮੁਰਾਰਿਆ। ਕ੍ਰਿਸ਼ਨ ਮੁਰਾਰੀ ਬਣ ਕੇ ਆਇਆ ਹਰਿ ਜੀ ਸ਼ਾਮ। ਪੱਲੇ ਨਾ ਰੱਖੇ ਕੋਈ ਦਾਮ। ਪੂਰੇ ਕਰ ਜਾਏ ਆਪਣੇ ਕਾਮ। ਹਰਿਆ ਕਰਾਏ ਗੁਰਸਿਖਾਂ ਦਾ ਆਪੇ ਚਾਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਈ ਵੱਜੀ ਵਧਾਈ ਸੁਣੇ ਲੋਕਾਈ ਜਿਉਂ ਤਰੇਤਾ ਰਾਮ ਰਮਈਆ ਨਰ ਨਰਾਇਣ। ਗੁਰਸਿਖ ਨੇਤਰ ਪੇਖ ਆਤਮ ਵੇਖ, ਨਾ ਰਸਨਾ ਸਕੇ ਕਹਿਣ। ਬੇਮੁਖ ਕਲਜੁਗ ਜੀਵ ਧਾਰੀ ਫਿਰਦੇ ਭੇਖ, ਨਾ ਲਿਖੇ ਕੋਈ ਲੇਖ, ਘਰ ਘਰ ਪੈਂਦੇ ਵੇਖੋ ਵੈਣ। ਗੁਰਸਿਖਾਂ ਮਿਲਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਾਕ ਸੱਜਣ ਸੈਣ। ਨਾ ਕੋਈ ਤੀਰ ਨਾ ਕੋਈ ਕਮਾਨ। ਨਾ ਕੋਈ ਯੋਧਾ ਨਾ ਕੋਈ ਬਲਵਾਨ। ਨਾ ਕਿਸੇ ਕੋਲੋਂ ਮੰਗਣ ਜਾਏ ਕੋਈ ਦਾਨ। ਨਾ ਜਾਏ ਕਿਸੇ ਦਰ, ਨਾ ਸਰ ਕਰੇ ਇਸ਼ਨਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਚਿੱਲਾ ਸ਼ਬਦ ਚੜ੍ਹਾਇਆ, ਤ੍ਰੈਲੋਕੀ ਕਿਲ੍ਹਾ ਦੇਵੇ ਢਾਹਿਆ, ਰਸਨਾ ਛੋਡੇ ਤੀਰ ਕਮਾਨ। ਤਿੰਨਾਂ ਲੋਕਾਂ ਬਣੀ ਇਕ ਤ੍ਰੈਲੋਕੀ। ਪ੍ਰਭ ਅਬਿਨਾਸ਼ੀ ਮਾਇਆ ਜਾਲ ਇਕੋ ਪਾਇਆ, ਬੈਠਾ ਸਭ ਨੂੰ ਰੋਕੀ। ਕਲਜੁਗ ਜੀਵ ਅੰਤਮ ਹਰਿ ਜੀ ਸਾਚੇ ਵੇਖੇ, ਅੰਦਰੋਂ ਹੋਈ ਸਭ ਦੀ ਫੋਕੀ। ਏਕਾ ਸਾਚਾ ਖੇਲ ਰਚਾਇਆ, ਛੋਟਾ ਬਾਲਾ ਅੱਗੇ ਲਾਇਆ, ਉਹਦੇ ਪਿੱਛੇ ਸਭ ਨੂੰ ਦੇਵੇ ਝੋਕੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਤੀਰ ਤਿਖਾ ਆਪਣੀ ਹੱਥੀਂ ਆਪ ਕਰਾਇਆ, ਤਿਖੀ ਰੱਖੀ ਇਹਦੀ ਨੋਕੀ। ਨਾ ਕੋਈ ਫੜਾਏ ਹੱਥ ਕਟਾਰ। ਨਾ ਕੋਈ ਸੱਦੇ ਨਾਲ ਵਡਾ ਸਰਦਾਰ। ਏਕਾ ਏਕ ਹਰਿ ਜੀ ਸੱਚਾ, ਚਾਰੋਂ ਕੁੰਟ ਕਰਦਾ ਜਾਏ ਖਬਰਦਾਰ। ਜਿਥੇ ਵੇਖੇ ਭਾਂਡੇ ਕਾਚੇ, ਬੇਮੁਖਾਂ ਸ਼ਬਦ ਹਥੌੜਾ ਦੇਵੇ ਮਾਰ। ਜਿਥੇ ਵੇਖੇ ਗੁਰਸਿਖ ਸੱਚਾ, ਏਕਾ ਪੌੜਾ ਦੇਵੇ ਚਾੜ੍ਹ। ਨਾ ਇਹ ਲੰਮਾ ਨਾ ਇਹ ਚੌੜਾ, ਗੁਰਸਿਖਾਂ ਵਖਾਏ ਪਹਿਲੀ ਹਾੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸ੍ਰਿਸ਼ਟ ਸਬਾਈ ਚਬਾਈ ਬੈਠਾ ਆਪਣੀ ਦਾੜ੍ਹ। ਨਾ ਰੋ ਰੌਲਾ ਪਾਈਂ, ਇਹ ਬਣਾਈ ਸਤਿਜੁਗ ਤੇਰੀ ਸੱਚੀ ਭੈਣ। ਸਾਕ ਸੱਜਣ ਸਭ ਤਜਾਈਂ, ਬੇਮੁਖਾਂ ਨੂੰ ਨਾ ਸੰਗ ਰਲਾਈਂ, ਮੰਨੀਂ ਸਾਚਾ ਕਹਿਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਜਗਤ ਜਗਾਈ, ਫੇਰ ਵਖਾਏ ਖੋਲ੍ਹ ਸੱਚੇ ਨੈਣ। ਸੱਚੇ ਨੈਣਾਂ ਦੇਵੇ ਚਾਨਣ। ਆਤਮ ਉਪਜੇ ਬ੍ਰਹਮ ਗਿਆਨਣ। ਹੋਏ ਤੇਜ ਕੋਟਨ ਭਾਨਣ। ਸਾਚਾ ਦਰ ਹਰਿ ਸਾਚੇ ਮਾਨਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਾਜ ਆਪ ਰਚਾਇਆ, ਕਲਜੁਗ ਸਤਿਜੁਗ ਦੋਵੇਂ ਕੁੜਮ ਕੁੜਾਮ ਜਾਨਣ। ਵਿਚ ਵਿਚੋਲਾ ਹਰਿ ਜੀ, ਨਾ ਕੋਈ ਰਖਾਇਆ ਪਰਦਾ ਉਹਲਾ, ਇਕ ਲਿਆ ਡੋਲਾ ਕਲਜੁਗ ਨਾਰੀ ਲਏ ਵਿਆਹਿਆ। ਮਾਤਲੋਕ ਵਿਚੋਂ ਬਾਹਰ ਕਢਾਏ, ਸ਼ਬਦ ਸਾਚਾ ਧਰਤ ਮਾਤ ਤੇਰੀ ਗੋਦ ਬਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਬਾਣਾ ਸੱਚਾ ਰਾਣਾ ਆਪਣਾ ਭਾਣਾ ਆਪਣੇ ਹੱਥ ਰਖਾਇਆ। ਚਲੇ ਤੀਰ ਸੱਚਾ ਤੁਫੰਗ। ਚਾਰੇ ਕੁੰਟ ਵੇਖੋ ਰੰਗ। ਕਿਵੇਂ ਵਹਿੰਦੀ ਖੂਨ ਗੰਗ। ਅਸ਼ਟਭੁਜਾ ਪ੍ਰਭ ਦਰ ਮੰਗੇ ਇਹੋ ਮੰਗ। ਹੱਥੀਂ ਮੇਰੇ ਮਹਿੰਦੀ ਲਾਵੀਂ, ਏਕਾ ਦੇਵੀਂ ਸੱਚਾ ਸੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਹੁਕਮ ਆਪ ਸੁਣਾਇਆ, ਸੱਚੇ ਰਾਹੇ ਆਪੇ ਪਾਇਆ ਪਹਿਲੀ ਮਾਘੀ ਰਹੇ ਬੈਠਾ ਚਿੱਟੇ ਅਸਵ ਕਸ ਤੰਗ। ਚਿੱਟੇ ਅਸਵ ਤੰਗ ਕਸਾਇਆ। ਸਾਚਾ ਰੰਗ ਹਰਿ ਕਰਾਇਆ। ਸਾਧ ਸੰਗਤ ਸੰਗ ਰਖਾਇਆ। ਆਪ ਵਸੇ ਅੰਗ ਸੰਗ, ਬੇਮੁਖਾਂ ਕਰੇ ਭੰਗ, ਪਹਿਲੀ ਕੂਟ ਜੰਗ ਕਰਾਇਆ। ਬੇਮੁਖ ਸਾਰੇ ਹੋਵਣ ਨੰਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਵੇਲਾ ਅੰਤਮ ਨੇੜੇ ਆਇਆ। ਗੁਰਸਿਖਾਂ ਸ਼ਬਦ ਸਰੂਪੀ ਦੇਵੇ ਦੋਸ਼ਾਲਾ। ਗੁਰਮੁਖ ਸਾਚਾ ਵਿਚ ਲਪੇਟਿਆ ਇਕੋ ਸਾਚਾ ਲਾਲਾ। ਆਪੇ ਬਣੇ ਖੇਵਟ ਖੇਟਿਆ, ਪ੍ਰਭ ਅਬਿਨਾਸ਼ੀ ਦੀਨ ਦਿਆਲਾ। ਏਕਾ ਮਨ ਗੁਰ ਚਰਨ ਭੇਟਿਆ, ਪੂਰਨ ਹੋਈ ਘਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰੇ ਗੁਰਸਿਖਾਂ ਪ੍ਰਿਤਪਾਲਾ। ਸਾਚਾ ਰੰਗ ਹਰਿ ਮਜੀਠੀ ਰੰਗਿਆ, ਕਰਨੀ ਇਕ ਵਿਚਾਰ। ਬੰਨ੍ਹੀ ਸ਼ਬਦ ਧਾਰ ਦਰ ਘਰ ਸਾਚੇ ਨਾ ਸੰਗਿਆ, ਮਾਨਸ ਜਨਮ ਨਾ ਆਵੇ ਵਾਰੋ ਵਾਰਿਆ, ਲੱਖ ਚੁਰਾਸੀ ਜਾਏ ਹਾਰ। ਨਾ ਕੋਈ ਪਹਿਨਾਏ ਤਨ ਸ਼ਬਦ ਸ਼ਿੰਗਾਰ। ਸੱਚਾ ਕੰਗਣ ਨਾ ਕੋਈ ਦੇਵੇ ਅੰਮ੍ਰਿਤ ਧਾਰ, ਨਾ ਖੁੱਲ੍ਹੇ ਬੰਦ ਕਵਾੜ, ਨਾ ਕੱਢੇ ਵਿਚੋਂ ਮਾਰ ਠਗ ਚੋਰ ਯਾਰ। ਨਾ ਤੋੜੇ ਕੋਈ ਫੰਦਿਆ, ਸ੍ਰਿਸ਼ਟ ਸਬਾਈ ਭਰਿਆ ਆਤਮ ਇਕ ਹੰਕਾਰ। ਦਰ ਘਰ ਘਰ ਰਹੇ ਝਖ ਮਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰੇ ਆਪਣੀ ਕਾਰ। ਗੁਰ ਪ੍ਰਸਾਦਿ ਹਰਿ ਵਰਤਾਇੰਦਾ। ਗੁਰਸਿਖਾਂ ਝੋਲੀ ਪਾਇੰਦਾ। ਵਾਰੋ ਵਾਰੀ ਹਰਿ ਪਿਲਾਇੰਦਾ। ਜਗਤ ਖੁਆਰੀ ਆਪ ਮਿਟਾਇੰਦਾ। ਕਲਜੁਗ ਅੰਤਮ ਭਾਰੀ, ਪ੍ਰਭ ਸਾਚਾ ਰਾਹ ਚਲਾਇੰਦਾ ਗੁਰਮੁਖਾਂ ਦੇਵੇ ਚਰਨ ਪਿਆਰੀ, ਸਚ ਪ੍ਰੀਤੀ ਆਪ ਵਖਾਇੰਦਾ। ਨਾ ਕੋਈ ਰਹੇ ਦਰ ਜੀਵ ਹੰਕਾਰੀ, ਭਰਮ ਭੁਲੇਖੇ ਸਾਰੇ ਲਾਹਿੰਦਾ। ਜੋ ਜਨ ਆਏ ਚਲ ਸੱਚੇ ਦਰਬਾਰੀ, ਪ੍ਰਭ ਤ੍ਰਿਸ਼ਨਾ ਭੁੱਖ ਮਿਟਾਇੰਦਾ। ਸਾਚੀ ਜੋਤ ਜਗੇ ਨਿਰੰਕਾਰੀ, ਨਿਹਕਲੰਕ ਨਾਉਂ ਰਖਾਇੰਦਾ। ਚਾਰੋਂ ਕੁੰਟ ਦਏ ਬਹਾਰੀ, ਬੇਮੁਖਾਂ ਸਿਰ ਖੇਹ ਆਪੇ ਆਪ ਪਾਇੰਦਾ। ਕਲਜੁਗ ਤੇਰੀ ਅੰਤਮ ਇਕੱਠੀ ਵੱਢੇ ਹਾੜੀ, ਧਰਮ ਰਾਏ ਤੇਰੇ ਦਰ ਬਹਾਇੰਦਾ। ਰਾਜੇ ਰਾਣੇ ਆਵਣ ਪਿੱਛੇ ਅਗਾੜੀ, ਨਾ ਕੋਈ ਕਿਸੇ ਅਟਕਾਇੰਦਾ। ਅੰਤਮ ਕਿਸਮਤ ਹੋਈ ਮਾੜੀ, ਕਲਜੁਗ ਝੂਠੀ ਚੋਲੀ ਪਾੜੀ, ਨਾ ਕੋਈ ਜਗਤ ਸਵਾਇੰਦਾ। ਮਗਰ ਲੱਗੀ ਮੌਤ ਲਾੜੀ, ਬੇਮੁਖਾਂ ਨਾਲ ਹਰਿ ਪਰਨਾਇੰਦਾ। ਗੁਰਸਿਖਾਂ ਸ਼ਬਦ ਘੋੜੀ ਰਿਹਾ ਚਾੜ੍ਹੀ, ਵਾਗ ਆਪਣੇ ਹੱਥ ਰਖਾਇੰਦਾ। ਆਪੇ ਰੱਖੇ ਲਾਜ ਗੁਰਸਿਖ ਸੱਚੀ ਤੇਰੀ ਵਾੜੀ, ਕਾਲਾ ਦਾਗ਼ ਕੋਈ ਤਨ ਰਹਿਣ ਨਾ ਪਾਇੰਦਾ। ਬੇਮੁਖਾਂ ਹਰਿ ਜੀ ਪਾਏ ਝਾੜੀ, ਧਰਮ ਰਾਏ ਦਰ ਜਾਏ ਵਾੜੀ, ਨਾ ਕੋਈ ਕਿਸੇ ਛੁਡਾਇੰਦਾ। ਗੁਰਸਿਖਾਂ ਆਤਮ ਜੋਤ ਜਗਾਏ ਵਿਚ ਬਹੱਤਰ ਨਾੜੀ, ਦੀਪਕ ਏਕਾ ਸੱਚਾ ਵਿਚ ਟਿਕਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਗੁਰ ਪ੍ਰਸਾਦੀ, ਗੁਰ ਪ੍ਰਸਾਦ ਆਪਣੀ ਹੱਥੀਂ ਵਰਤਾਇੰਦਾ। ਸਾਚੇ ਹਾਰ ਗਲ ਲਟਕਾਏ। ਅੱਗੇ ਪਿੱਛੇ ਸੱਜੇ ਖੱਬੇ ਗੁਰਸਿਖਾਂ ਨਾਲ ਬੰਧਾਏ, ਵਿਚ ਖਲੋਤਾ ਹਰਿ ਜੀ ਫੱਬੇ, ਚਾਰੋਂ ਤਰਫ ਗੁਰ ਸੰਗਤ ਸੰਗ ਰਲਾਏ, ਕਲਜੁਗ ਮਿਲਿਆ ਅੰਤਮ ਝੱਬੇ, ਹੌਲੀ ਹੌਲੀ ਧੁਰਦਰਗਾਹੀ ਆਏ ਬਾਹਰ ਵਿਚੋਂ ਪੜਦੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਰੀ ਸ੍ਰਿਸ਼ਟ ਜੂਹ ਜੰਗਲ ਵਿਚ ਪਹਾੜ, ਗੁਰਸਿਖ ਤੇਰੀ ਆਤਮ ਅੰਦਰ ਆਸਣ ਡੇਰਾ ਲਾਇਆ, ਸੋਹਣਾ ਲਾੜਾ ਆਸਣ ਫੱਬੇ। ਸਾਚੇ ਹਾਰ ਤਨ ਸ਼ਿੰਗਾਰੇ, ਗੁਰਸਿਖ ਵਿਆਹੀ ਸੁਲੱਖਣੀ ਨਾਰ। ਫੜ ਫੜ ਬਾਹੋਂ ਰਿਹਾ ਤਾਰ। ਵੇਖੋ ਕਲਜੁਗ ਅੰਤਮ ਕਿਹੜੀ ਵਰਤੇ ਕਾਰ। ਸ਼ਬਦ ਝੋਲੀ ਦਾਤ ਭਰਾਏ ਸੋਹੰ ਅਪਰ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਤੇਰੀ ਧੰਨ ਕਮਾਈ, ਤਿੰਨਾਂ ਲੋਕਾਂ ਮਿਲੇ ਵਡਿਆਈ, ਧਰਤ ਮਾਤ ਤੇਰੀ ਚਰਨੀ ਰਹੀ ਸੀਸ ਝੁਕਾਈ, ਨਿਹਕਲੰਕ ਤੇਰੇ ਆਇਆ ਦਰ ਦੇਣ ਸੱਚਾ ਵਰ, ਸ੍ਰਿਸ਼ਟ ਸਬਾਈ ਜਿਸ ਭੁਲਾਈ। ਸ੍ਰਿਸ਼ਟ ਸਬਾਈ ਵੱਜਾ ਤਾਅਨਾ। ਗੁਰਸਿਖ ਤੇਰੀ ਹੱਥੀਂ ਬੱਧਾ ਗਾਨਾ। ਦਰਗਹਿ ਸਾਚੀ ਮਾਣ ਦਵਾਏ, ਕਿਰਪਾ ਕਰ ਵਾਲੀ ਦੋ ਜਹਾਨਾ। ਓਥੇ ਕੋਈ ਹੋਰ ਨਾ ਜਾਏ, ਜਿਥੇ ਵਸੇ ਨੈਣ ਮੁਧਾਨਾ। ਏਕਾ ਰਾਹ ਗੁਰਸਿਖਾ ਦੱਸੇ, ਸਿੱਧਾ ਰੱਖੇ ਇਕ ਨਿਸ਼ਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਸਦ ਹਿਰਦੇ ਵਸੇ, ਆਪੇ ਬਣੇ ਜਾਣੀ ਜਾਣਾ। ਹਰਿ ਸਾਚੇ ਤਨ ਸ਼ਿੰਗਾਰਿਆ। ਕਲਜੁਗ ਅੰਤਮ ਜਿਸ ਨੇ ਮਾਰਿਆ। ਮੁਹੰਮਦ ਦੀਨਾ ਕਰੇ ਖੁਆਰਿਆ। ਦਾਨਾ ਬੀਨਾ ਆਪ ਨਿਰੰਕਾਰਿਆ। ਗੁਰਸਿਖਾਂ ਕਰੇ ਠੰਡਾ ਸੀਨਾ, ਅੰਮ੍ਰਿਤ ਮੇਘ ਆਪ ਬਰਸਾ ਰਿਹਾ। ਸਾਚਾ ਅੰਮ੍ਰਿਤ ਨਾਮ ਸਰੋਵਰ ਪੀਣਾ, ਹਰਿ ਸਾਚਾ, ਵੇਖ ਹਰਿ ਆਪੇ ਆਪ ਉਪਜਾ ਰਿਹਾ। ਸੋਹੰ ਦੇਵੇ ਸੱਚਾ ਜਾਪ, ਮਾਰੇ ਤੀਨੋ ਤਾਪ, ਗੁਰਸਿਖ ਲੱਗੇ ਨਾ ਕੋਈ ਪਾਪ, ਚਰਨ ਪ੍ਰੀਤ ਨਿਭਾ ਰਿਹਾ। ਪ੍ਰਗਟ ਹੋਇਆ ਆਪੇ ਆਪ, ਕਲਜੁਗ ਪਾਪੀ ਜਾਏ ਕਾਂਪ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਨਾ ਕੋਈ ਦਿਸੇ ਵਰਨ ਗੋਤ, ਸ੍ਰਿਸ਼ਟ ਸਬਾਈ ਏਕਾ ਏਕ ਬਣਾ ਰਿਹਾ। ਏਕਾ ਏਕ ਇਕ ਹੋਏ। ਗੁਰਸਿਖ ਤੇਰਾ ਖੋਲ੍ਹੇ ਤੀਜਾ ਲੋਏ। ਹਰਿ ਬਿਨ ਅਵਰ ਨਾ ਦਿਸੇ ਕੋਇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਰਖਾਏ ਚਰਨ ਸੀਸੇ, ਦੁਰਮਤ ਮੈਲ ਧੋਏ। ਸਾਚੀ ਮਾਲਣ ਤੇਰੇ ਘਰ ਆਈ, ਸਿਰ ਤੇ ਚੁੱਕੀ ਫੂੱਲਾਂ ਖਾਰੀ। ਤੇਰੀ ਰਿਹਾ ਬਣਤ ਬਣਾਈ, ਗੁਰਸਿਖਾਂ ਲੱਗੇ ਇਹ ਪਿਆਰੀ। ਕਲਜੁਗ ਤੇਰੀ ਅੰਤਮ ਵਾਰੀ, ਅੰਤਮ ਢੇਰੀ ਢਾਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰੰਕਾਰੀ ਤਨ ਸ਼ਿੰਗਾਰੀ ਕਿਰਪਾ ਧਾਰੀ ਪਹਿਲੀ ਵਾਰੀ ਦਰ ਦਰਬਾਰੀ, ਨਿਹਕਲੰਕ ਨਰਾਇਣ ਨਰ ਅਵਤਾਰੀ। ਗੁਰਮਤ ਹਰਿ ਸਮਝਾਇੰਦਾ। ਮਨਮਤ ਦੂਰ ਕਰਾਇੰਦਾ। ਦੁਰਮਤ ਮੈਲ ਸਰਬ ਗਵਾਇੰਦਾ। ਧੀਰਜ ਯਤ ਇਕ ਰਖਾਇੰਦਾ। ਏਕਾ ਦੇਵੇ ਸੱਚਾ ਤਤ, ਸੋਹੰ ਸ਼ਬਦ ਨਾਮ ਦਵਾਇੰਦਾ। ਆਪੇ ਰੱਖੇ ਵੇਲੇ ਅੰਤਮ ਪਤਿ, ਧਰਮ ਰਾਏ ਫੰਦ ਕਟਾਇੰਦਾ। ਸਾਚਾ ਬੀਜ ਬੀਜੇ ਆਤਮ ਸਾਚੇ ਵਤ, ਸਾਚੀ ਦਰਗਹਿ ਸਾਚਾ ਫਲ ਖਵਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਘਰ ਸਾਚੇ ਬਣ ਕੇ ਆਇਆ ਸਾਚਾ ਕਾਹਨ। ਸਾਚਾ ਕਾਹਨ ਆਪ ਘਨੱਈਆ। ਜਿਸ ਚਲਾਈ ਸਭ ਦੀ ਨਈਆ। ਚਾਰ ਵਰਨ ਕਰਾਏ ਭੈਣਾਂ ਭਈਆ। ਸ੍ਰਿਸ਼ਟ ਸਬਾਈ ਲੇਖ ਲਿਖਈਆ। ਨਾ ਕੋਈ ਕਲਮ ਦਵਾਤ, ਨਾ ਕੋਈ ਰੱਖੇ ਕੋਲ ਵਹੀਆ। ਗੁਰਮੁਖ ਸਾਚੇ ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰੀ ਬਣਤ ਆਪ ਬਣਈਆ। ਗੁਰ ਸੰਗਤ ਤੇਰੀ ਸੁਣ ਪੁਕਾਰ। ਪ੍ਰਭ ਅਬਿਨਾਸ਼ੀ ਆਇਆ ਕਿਰਪਾ ਧਾਰ। ਹੋਣ ਵਾਲਾ ਹਰਿ ਸੱਚਾ, ਸੱਚੇ ਸ਼ਬਦ ਅਸਵਾਰ। ਆਪੇ ਵੇਖੇ ਚਾਰੋਂ ਕੁੰਟ ਬੇਮੁਖ ਜੀਵ ਕੱਚਾ, ਗੁਰਸਿਖਾਂ ਬਾਹੋਂ ਫੜ ਫੜ ਵਿਚੋਂ ਕੱਢੇ ਬਾਹਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਖੇਲ ਆਪਣਾ ਰਚਾ, ਬਚਿਆ ਰਹੇ ਨਾ ਕੋਈ ਬੱਚਾ, ਘਰ ਘਰ ਰੰਡੀ ਹੋਵੇ ਨਾਰ। ਕਲਜੁਗ ਰੰਡੀ ਹੋਈ ਦੁਹਾਗਣ। ਮਿਲਿਆ ਹਰਿ ਸੱਚਾ ਨਾ ਕੋਈ ਜਗਤ ਸੁਹਾਗਣ। ਸਾਚਾ ਲੇਖ ਹਰਿ ਲਿਖਾਇਆ, ਪ੍ਰਗਟ ਜੋਤ ਪਹਿਲੀ ਮਾਘਨ। ਸਾਚਾ ਸ਼ਬਦ ਇਕ ਉਪਾਇਆ, ਸੋਹੰ ਜਿਸ ਦਾ ਨਾਮ ਰਖਾਇਆ, ਗੁਰਸਿਖਾਂ ਤਨ ਬੰਨ੍ਹੇ ਤਾਗਣ। ਏਕਾ ਨਾਦ ਆਪ ਵਜਾਇਆ, ਚਾਰ ਕੁੰਟ ਦਏ ਸੁਣਾਇਆ, ਸੁੱਤਾ ਕੋਈ ਰਹਿਣ ਨਾ ਪਾਇਆ, ਹਰਿ ਜੀ ਸੱਚਾ ਜਾਮਾ ਪਾਇਆ, ਪੁਰੀ ਘਨਕ ਭਾਗ ਲਗਾਇਆ, ਗੁਰਮੁਖਾਂ ਧੋਵੇ ਆਤਮ ਦਾਗ਼ਨ। ਭਰਮ ਭੁਲੇਖਾ ਦੂਰ ਕਰਾਇਆ। ਸਾਚਾ ਲੇਖਾ ਆਪ ਲਿਖਾਇਆ, ਵੇਖਾ ਵੇਖੀ ਜਗਤ ਭੁਲਾਇਆ, ਗੁਰਸਿਖਾਂ ਪਕੜੀ ਬੈਠਾ ਦੋ ਹੱਥੀਂ ਆਪੇ ਵਾਗਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਨੇਤਰ ਪੇਖਾ ਲੱਖ ਚੁਰਾਸੀ ਗੇੜ ਕਟਾਇਆ। ਆਤਮ ਵੱਜੀ ਸਚ ਵਧਾਈਆ। ਨੌਂ ਨਿਧਾਂ ਅਠਾਰਾਂ ਸਿੱਧਾਂ ਤੇਰੇ ਵਸ ਕਰਾਈਆ। ਆਪ ਕਰਾਈ ਸਾਚੀ ਬਿੱਧਾ, ਲੱਖ ਚੁਰਾਸੀ ਜਿਸ ਨੇ ਰਿੱਧਾ, ਆਪਣਾ ਭੱਤਾ ਆਪ ਪਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਸਾਚੇ ਸਿੱਖਾਂ ਸੱਚਾ ਰਾਹ ਇਕ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਮਾਰਗ ਪਾਈਆ। ਏਕਾ ਰਾਹ ਲੈਣਾ ਵੇਖ। ਜਗਤ ਛੱਡਣਾ ਝੂਠਾ ਭੇਖ। ਮਿਟਦੇ ਜਾਣ ਔਲੀਏ ਪੀਰ ਸ਼ੇਖ਼। ਗੁਰਸਿਖਾਂ ਤਨ ਨਾ ਲੱਗੇ ਸੇਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਨਰ ਨਰਾਇਣ ਨਿਰਾਹਾਰ, ਨਿਰਾਧਾਰ ਤਿੰਨਾਂ ਲੋਕਾਂ ਕਰੇ ਅਕਾਰ, ਲੱਖ ਚੁਰਾਸੀ ਪਾਵੇ ਸਾਰ, ਜੋਤ ਸਰੂਪੀ ਏਕਾ ਏਕ ਰੱਖ ਟੇਕ, ਕਰੇ ਬੁੱਧ ਬਬੇਕ, ਆਤਮ ਦਿਸੇ ਬਜਰ ਕਪਾਟੀ, ਸੋਹੰ ਸ਼ਬਦ ਨਾਲ ਕਰੇ ਛੇਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਪਣੀ ਹੱਥੀਂ ਲਿਖੇ ਲੇਖ। ਆਪੇ ਬਣੇ ਲੇਖ ਲਿਖਾਰਾ। ਗੁਰਸਿਖਾਂ ਕਰ ਆਪ ਪਿਆਰਾ। ਸਾਚਾ ਦੇਵੇ ਨਾਮ ਅਧਾਰਾ। ਜੋ ਜਨ ਮੰਗਣ ਆਏ ਪਹਿਲੀ ਵਾਰਾ। ਫੇਰ ਨਾ ਭੁਲੇ ਵਿਚ ਸੰਸਾਰਾ। ਆਤਮ ਸਰ ਸਾਚਾ ਖੁਲ੍ਹੇ, ਭਰਿਆ ਰਹੇ ਭੰਡਾਰਾ। ਨਾ ਕੋਈ ਲੈਂਦਾ ਹਰਿ ਜੀ ਮੁੱਲੇ, ਦੇਵੇ ਨਾਮ ਅਪਰ ਅਪਾਰਾ। ਆਪ ਵਸਾਏ ਕਾਇਆ ਕੁੱਲੇ, ਸੱਚਾ ਇਕ ਮੁਨਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਆਪ ਰਚਾਏ, ਸਾਚੀ ਜੋਤ ਆਪ ਟਿਕਾਏ, ਜੋਤ ਜਗਾਏ ਅਪਰ ਅਪਾਰਾ। ਨਾ ਕੋਈ ਲਵੇ ਹਰਿ ਜੀ ਮੁੱਲ। ਚਰਨੀ ਸੀਸ ਗੁਰਸਿਖ ਨਿਵਾਏ ਬਖ਼ਸ਼ੇ ਪਿਛਲੀ ਭੁੱਲ। ਸਿੱਧਾ ਰਾਹ ਫੇਰ ਵਖਾਏ ਭਾਗ ਲਗਾਏ ਸਾਚੀ ਕੁੱਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਅੰਮ੍ਰਿਤ ਸਾਚਾ ਸੀਰ ਪਿਆਏ ਆਪਣੇ ਭਰ ਭਰ ਚੁਲ। ਅੰਮ੍ਰਿਤ ਸੀਰ ਪੀਂਦੇ ਜਾਣਾ। ਤਨ ਸੋਹੰ ਧਾਗੇ ਨਾਲ ਸੀਂਦੇ ਜਾਣਾ। ਦਹਿ ਦਿਸ਼ ਭੌਂਦਾ ਫਿਰੇ ਮਨ, ਗੁਰਮੁਖ ਸਾਚੇ ਗੁਰਚਰਨ ਬਹਿੰਦੇ ਜਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਜਾਮ ਆਪ ਪਿਲਾਏ, ਸਾਚਾ ਦਾਨ ਝੋਲੀ ਪਾਏ, ਦਰਗਹਿ ਸਾਚੀ ਪੀਂਦੇ ਖਾਂਦੇ ਜਾਣਾ। ਅੰਮ੍ਰਿਤ ਸਾਚੀ ਧਾਰ ਠੰਡੀ ਠਾਰ। ਗੁਰਸਿਖਾਂ ਰੋਗ ਗਵਾਏ ਤ੍ਰਿਸ਼ਨਾ ਲਾਹੇ ਅਗਨ ਬੁਖ਼ਾਰ। ਸਾਚਾ ਜੋਗ ਨਾਮ ਦਵਾਏ, ਰੋਗ ਸੋਗ ਫੰਦ ਕਟਾਏ, ਮਾਨਸ ਜਨਮ ਲੇਖੇ ਲਾਏ, ਮਾਤ ਕੁੱਖ ਸੁਫਲ ਕਰਾਏ, ਗਰਭਵਾਸ ਫੇਰ ਨਾ ਹੋਏ ਦੂਜੀ ਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਮੁਖ ਚੁਆਏ, ਕਿਰਪਾ ਕਰ ਅਪਰ ਅਪਾਰ। ਸਾਚਾ ਮੇਘ ਹਰਿ ਬਰਸਾਇੰਦਾ। ਗੁਰਮੁਖਾਂ ਤ੍ਰਿਖਾ ਮਿਟਾਇੰਦਾ। ਦਰ ਘਰ ਸਾਚੇ ਮੰਗਣ ਸਾਚੀ ਭਿੱਖਾ, ਹਰਿ ਜੀ ਸਾਚੀ ਝੋਲੀ ਆਪ ਭਰਾਇੰਦਾ। ਸਾਚੀ ਸਿਖਿਆ ਸੋਹੰ ਸ਼ਬਦ ਲੈਣੀ ਸਿਖਾ, ਦੁਰਮਤ ਦੂਈ ਮੈਲ ਪ੍ਰਭ ਸਾਰੀ ਆਪੇ ਲਾਹਿੰਦਾ। ਸਾਚਾ ਲੇਖ ਹਰਿ ਜੀ ਲਿਖਾ, ਨਾ ਕੋਈ ਫੇਰ ਮਿਟਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਆਇਆ ਗੁਰਸਿਖਾਂ ਮਾਣ ਦਵਾਇੰਦਾ। ਗੁਰਸਿਖਾਂ ਮਿਲਿਆ ਸਾਚਾ ਮਾਣ। ਘਰ ਚਲ ਆਇਆ ਹਰਿ ਭਗਵਾਨ। ਸੋਹੰ ਦਿਤਾ ਸ਼ਬਦ ਧੁਰਦਰਗਾਹੀ ਆਪ ਬਬਾਣ। ਸਾਚਾ ਦਾਨ ਕਰ ਇਸ਼ਨਾਨ, ਚਰਨ ਧੂੜ ਲਾਣ। ਬੇਮੁਖ ਜੀਵ ਅੰਤਮ ਹੋਏ ਮੂੜ੍ਹ, ਚਾਰੋਂ ਤਰਫ ਪੈਣੇ ਜੂੜ, ਆਪ ਸ਼ਬਦ ਵੇਲਣੇ ਪੀੜੇ ਸਾਚੇ ਬੂੜ, ਗੁਰਸਿਖ ਬਣਾਏ ਚਤੁਰ ਸੁਜਾਨ। ਅੰਮ੍ਰਿਤ ਚਲੇ ਸਚ ਫੁਹਾਰਾ। ਗੁਰਮੁਖਾਂ ਦੇਵੇ ਸਾਚੀ ਧਾਰਾ। ਗੁਰਸਿਖ ਸਾਚੇ ਸੰਤ ਜਨਾਂ ਤੇਰੇ ਹੱਥ ਫੜਾਇਆ ਸੋਹੰ ਆਰਾ। ਦੋਹੀਂ ਹੱਥੀਂ ਖਿਚੀ ਜਾਈਂ, ਸ੍ਰਿਸ਼ਟ ਸਬਾਈ ਆਰਾ ਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਿਰਦੇ ਹਰਿ ਵਾਸ ਰਖਾਏ, ਤੇਰਾ ਦਾਸ ਆਪ ਬਣ ਜਾਏ, ਸਾਚਾ ਦੇਵੇ ਇਕੋ ਬਲ ਪਿਆਰਾ। ਦੇਵੇ ਬਲ ਵਡਾ ਬਲਕਾਰੀ। ਮਾਰੇ ਵਿਚ ਮੈਦਾਨਾ ਸ਼ਬਦ ਕਟਾਰੀ। ਵੇਖੋ ਹੁੰਦੀ ਜਗਤ ਖੁਆਰੀ। ਨਿਹਕਲੰਕ ਕਲ ਜਾਮਾ ਪਾਇਆ, ਹੋਣ ਵਾਲਾ ਚਿੱਟੇ ਅਸਵ ਅਸਵਾਰੀ। ਸਾਚਾ ਸ਼ਬਦ ਸੰਗ ਰਲਾਇਆ, ਗੁਰ ਸੰਗਤ ਤੇਰਾ ਪੱਲੂ ਆਪਣੇ ਨਾਲ ਬੰਧਾਇਆ, ਨਾ ਛੁੱਟੇ ਅੰਤਮ ਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦੇਵੇ ਜੀਆ ਦਾਨ ਹੋ ਮਿਹਰਵਾਨ, ਦੋਏ ਜੋੜ ਗੁਰ ਚਰਨ ਸਰਨ ਕਰੋ ਨਿਮਸਕਾਰੀ। ਅੰਮ੍ਰਿਤ ਰਸ ਸਾਚਾ ਚੱਟ, ਕਾਇਆ ਚੋਲੀ ਝੂਠੀ ਮਾਟੀ। ਕਲਜੁਗ ਜੀਵਾਂ ਅੰਤਮ ਪਾਟੀ। ਗੁਰਮੁਖ ਸਾਚੇ ਸੰਤ ਜਨ ਦਰ ਘਰ ਸਾਚੇ ਸਾਚਾ ਲਾਹਾ ਲੈਣ ਸੱਚੀ ਖੱਟੀ। ਘਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਾਚਾ ਹੱਟ ਖੁਲ੍ਹਾਇਆ, ਤੱਕੜ ਵੱਟਾ ਨਾ ਕੋਈ ਰਖਾਇਆ। ਸੋਹੰ ਸ਼ਬਦ ਉਪਜਾਏ ਗੁਰਸਿਖਾਂ ਦੇ ਹੱਥ ਫੜਾਏ ਬਹਾਏ ਸਾਚੀ ਹੱਟੀ। ਸਾਚੀ ਹੱਟੀ ਸਾਚਾ ਨਤ। ਨਾ ਕੋਈ ਖੇਲ ਬਾਜ਼ੀਗਰ ਨਟ। ਗੁਰਸਿਖਾਂ ਤਨ ਸ਼ਿੰਗਾਰ ਕਰਾਏ, ਆਤਮ ਸਾਚੀ ਜੋਤ ਜਗਾਏ, ਵਸੇ ਘਟ ਘਟ। ਅੰਮ੍ਰਿਤ ਮੇਘ ਆਪ ਵਰਸਾਏ ਜੋਤ ਜਗਾਏ ਲਟ ਲਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲਾ ਵਿਚ ਮਾਤ ਤੇਰੇ ਘਰ ਸਾਚੇ ਦਰ ਲਾਹਾ ਲਏ ਖਟ। ਗੁਰਮੁਖ ਵਿਰਲੇ ਦਰ ਸਾਚੇ ਲਾਹਾ ਖੱਟਣਾ। ਸੋਹੰ ਸਾਚਾ ਸ਼ਬਦ ਇਕ ਲਗਾਏ ਵੱਟਣਾ। ਸਾਚਾ ਸ਼ਬਦ ਸਵਾਸ ਚਲਾਏ, ਏਕਾ ਰਸ ਸਾਚਾ ਚੱਟਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਝੇ ਦੇਸ ਜੋਤ ਜਗਾਈ, ਭੁਲੀ ਰਹੀ ਸਰਬ ਲੋਕਾਈ, ਇਕੋ ਦੇਸ ਇਕੋ ਵੇਸ, ਕਰੇ ਕਰ ਆਵੇ ਭੇਸ, ਜਿਸ ਨੂੰ ਲੱਭਦੇ ਫਿਰਨ ਪ੍ਰਗਟ ਹੋਇਆ ਵਿਚ ਪਟਨਾ। ਆਪ ਸਵਾਰੇ ਆਪਣਾ ਕਾਜਾ। ਜੋਤ ਪ੍ਰਗਟਾਏ ਪ੍ਰਭ ਦੇਸ ਮਾਝਾ। ਬੇਮੁਖਾਂ ਹਰਿ ਜੀ ਦਿਸ ਨਾ ਆਏ, ਗੁਰਸਿਖਾਂ ਰੱਖੇ ਪ੍ਰਭ ਆਪੇ ਲਾਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜੋਤ ਜਗਾਏ, ਸ਼ਬਦ ਰੱਖੇ ਇਕੋ ਤਾਜਾ, ਨਿਹਕਲੰਕ ਜੋਤ ਜਗਾਈ, ਮਾਤ ਕਰਿਆ ਚਾਨਣਾ। ਗੁਰਸਿਖਾਂ ਹਰਿ ਦਏ ਵਧਾਈ, ਆਤਮ ਦੇਵੇ ਬ੍ਰਹਮ ਗਿਆਨਣਾ। ਆਪੇ ਤਾਰੇ ਫੜਕੇ ਬਾਹੀਂ, ਦਰਗਹਿ ਸਾਚੀ ਹੋਵੇ ਜਾਮਨਾ। ਕਲਜੁਗ ਲੱਗੀ ਝੂਠੀ ਛਾਹੀ, ਆਪਣੀ ਹੱਥੀਂ ਆਪ ਪੂਰ ਕਰਾਇਆ ਕਾਮਨਾ। ਬੇਮੁਖਾਂ ਗੂੜ੍ਹੀ ਨੀਂਦ ਸਵਾਈ, ਉਤੇ ਮਾਇਆ ਚਾਦਰ ਪਾਏ ਗੁਰਸਿਖਾਂ ਪੂਰਨ ਬੂਝ ਬੁਝਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਸਾਚਾ ਹਰਿ, ਆਪਣਾ ਭੇਵ ਵਡ ਦੇਵੀ ਦੇਵ ਆਪੇ ਰਿਹਾ ਛੁਪਾਈ। ਨਿਹਕਲੰਕ ਨਿਰਾਹਾਰ। ਜੋਤ ਸਰੂਪੀ ਇਕ ਅਕਾਰ। ਸ਼ਬਦ ਰੱਖੇ ਖੰਡਾ ਦੋ ਧਾਰ। ਪਾਉਂਦਾ ਜਾਏ ਵੰਡ ਨੌਂ ਖੰਡਾਂ ਪ੍ਰਿਥਮੀ ਦੇਂਦਾ ਜਾਏ ਸਭ ਨੂੰ ਦੰਡਾਂ, ਮਿਟਾਏ ਭੇਖ ਨੰਗੀਆਂ ਹੋਈਆਂ ਸਭ ਕੰਡਾਂ, ਨਾ ਕੋਇ ਦੇਵੇ ਕਿਸੇ ਸਹਾਰ। ਬੇਮੁਖਾਂ ਆਤਮ ਹੋਇਆ ਰੰਡਾ, ਘਰ ਘਰ ਜੀਵ ਫਿਰਨ ਘਮੰਡਾ, ਪ੍ਰਭ ਅਬਿਨਾਸ਼ੀ ਹੱਥ ਹਥੌੜਾ ਆਪ ਉਠਾਇਆ। ਸੋਹੰ ਜਿਸ ਦਾ ਨਾਮ ਰਖਾਇਆ। ਕਲਜੁਗ ਤੇਰੇ ਸਿਰ ਵਿਚ ਲਾਇਆ। ਘਰ ਸਾਚੇ ਵਿਚੋਂ ਬਾਹਰ ਕਢਾਇਆ। ਕਲਜੁਗ ਵੇਲਾ ਅੰਤਮ ਆਇਆ। ਤੇਰਾ ਨਾ ਕੋਈ ਦਿਸੇ ਨਗਰ ਖੇੜਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਸਾਰਾ ਭੇਵ ਦਏ ਖੁਲ੍ਹਾਇਆ। ਸਾਰਾ ਭੇਵ ਆਪ ਖੁਲ੍ਹਾਏ। ਨੌਂ ਖੰਡ ਪ੍ਰਿਥਮੀ ਜੋ ਵਰਤਾਏ। ਸੱਤ ਦੀਪ ਵਡ ਮਹੀਪ, ਖਾਲੀ ਕੋਈ ਰਹਿਣ ਨਾ ਪਾਏ। ਕਲਜੁਗ ਅੰਤਮ ਚਲਾਏ ਇਕ ਸਾਚੀ ਰੀਤ, ਸੋਹੰ ਸ਼ਬਦ ਸੁਣਾਏ ਸੁਹਾਗੀ ਗੀਤ, ਗੁਰਸਿਖਾਂ ਬੰਨ੍ਹਾਏ ਚਰਨ ਪ੍ਰੀਤ ਨਾ ਕੋਈ ਛੁਡਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਦੋ ਜਹਾਨ, ਸੱਚਾ ਝੁਲਾਏ ਇਕ ਨਿਸ਼ਾਨ, ਉਤੇ ਲਿਖੇ ਲੇਖ ਮਹਾਨ, ਸਾਚੀ ਧਾਰਾ ਆਪ ਬੰਨ੍ਹਾਏ। ਸਾਚੀ ਧਾਰ ਬੰਨ੍ਹੇ ਸ੍ਰਿਸ਼ਟ ਸਬਾਈ ਕਰਮ ਵਿਚਾਰ। ਕਲਜੁਗ ਅੰਤਮ ਆਈ ਹਾਰ। ਵਿਚ ਮਾਤ ਡਿੱਗਾ ਮੂੰਹ ਦੇ ਭਾਰ। ਉਤੋਂ ਵੱਜੇ ਸ਼ਬਦ ਮਾਰ। ਲੱਖ ਚੁਰਾਸੀ ਕੀਤੀ ਮਾਤ ਜਿਸ ਖ਼ਵਾਰ। ਗੁਰਮੁਖਾਂ ਆਤਮ ਹਰਿ ਜੀ ਰੱਖੇ ਭੀਨੀ, ਅੰਮ੍ਰਿਤ ਬਖ਼ਸ਼ੇ ਸਾਚੀ ਧਾਰ। ਏਕਾ ਦਾਤ ਵਡ ਕਰਾਮਾਤ ਸਚ ਸੁਗਾਤ ਹਰਿ ਜੀ ਸਾਚੇ ਦੀਨੀ, ਆਪ ਮਿਟਾਏ ਆਤਮ ਅੰਧੇਰੀ ਰਾਤ। ਗੁਰਸਿਖ ਸਾਚੇ ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸਾਚੀ ਜੋਤ ਜਗਾਏ, ਪ੍ਰਗਟ ਹੋਏ ਸਵਛ ਸਰੂਪੀ ਦਰਸ ਦਿਖਾਏ, ਬੈਠਾ ਇਕ ਇਕਾਂਤ। ਇਕ ਇਕੱਲੜਾ ਵਸੇ ਸਾਚੇ ਥਾਂ, ਨਾ ਫੜੇ ਬੇਮੁਖਾਂ ਬਾਂਹ, ਗੁਰਮੁਖ ਸਾਚੇ ਸੰਤ ਜਨਾਂ ਆਤਮ ਦਰ ਦਵਾਰੇ ਅੱਗੇ ਹਰਿ ਜੀ ਸਾਚਾ ਖਲ੍ਹੜਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਨੀ ਦਾਨ, ਗੁਰਸਿਖਾਂ ਦੇਵੇ ਚਰਨ ਧਿਆਨ ਸੱਚਾ ਇਸ਼ਨਾਨ, ਆਤਮ ਜੋਤ ਜਗਾਏ ਤੇਜ ਰਖਾਏ ਕੋਟਨ ਭਾਨਨਾ। ਹੋਏ ਜੋਤ ਸੱਚੀ ਪ੍ਰਕਾਸ਼। ਬਾਕੀ ਰਹਿ ਗਏ ਦੋ ਮਾਸ। ਗੁਰਸਿਖਾਂ ਕਰੇ ਬੰਦ ਖਲਾਸ। ਆਤਮ ਬੈਠ ਸਾਚੇ ਘਰ, ਹਰਿ ਜੀ ਪਾਵੇ ਸਾਚੀ ਰਾਸ। ਕਲਜੁਗ ਅੰਤਮ ਨੇੜੇ ਆਇਆ, ਗੁਰਸਿਖਾਂ ਕਰੇ ਬੰਦ ਖਲਾਸ। ਬੇਮੁਖਾਂ ਹਰਿ ਧੱਕਾ ਲਾਇਆ, ਦਰ ਘਰ ਸਾਚੇ ਬੇਮੁਖ ਕੋਈ ਰਹਿਣ ਨਾ ਪਾਇਆ, ਗੁਰਸਿਖਾਂ ਹੋਇਆ ਆਪੇ ਦਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਖੇਲ ਆਪ ਰਚਾਇਆ। ਜੋਤ ਸਰੂਪੀ ਜਾਮਾ ਪਾਇਆ। ਪੜਦਾ ਉਹਲਾ ਆਪ ਰਖਾਇਆ। ਰੇਖ ਰੂਪ ਨਾ ਕੋਈ ਰਖਾਇਆ। ਬੇਮੁਖਾਂ ਹਰਿ ਦਿਸ ਨਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ। ਨਰਾਇਣ ਨਰ ਧਰਨੀ ਧਰ। ਆਪਣੀ ਕਰਨੀ ਰਿਹਾ ਕਰ। ਗੁਰਸਿਖਾਂ ਦੇਵੇ ਸਾਚਾ ਵਰ, ਆਪ ਖੁਲ੍ਹਾਏ ਆਤਮ ਦਰ। ਸਰਬ ਭੰਡਾਰੇ ਦੇਵੇ ਭਰ। ਸਚ ਨੁਹਾਵੇ ਅੰਮ੍ਰਿਤ ਸਾਚੇ ਸਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਆਪ ਸੁਣਾਏ, ਗੁਰਸਿਖਾਂ ਰਿਹਾ ਬਣਤ ਬਣਾਏ, ਸਾਚਾ ਭਾਣਾ ਸਿਰ ਤੇ ਜਰ। ਭਾਣਾ ਮੰਨਣਾ ਹਰਿ ਭਗਵਾਨ। ਤਿੰਨਾਂ ਲੋਕਾਂ ਝੁੱਲੇ ਇਕ ਨਿਸ਼ਾਨ। ਜੋਤ ਧਰਾਏ ਸ੍ਰੀ ਭਗਵਾਨ। ਮਾਰੇ ਫੜ ਫੜ ਹੰਕਾਰੇ ਬੇਮੁਖ ਜੀਵ ਬੇਈਮਾਨ। ਗੁਰਸਿਖਾਂ ਪੈਜ ਸਵਾਰੇ, ਬਣਿਆ ਰਹੇ ਦਰ ਦਰਬਾਨ। ਜੋਤ ਸਰੂਪੀ ਜਾਮਾ ਪਾਇਆ, ਆਪਣਾ ਭੇਵ ਨਾ ਕਿਸੇ ਵਖਾਇਆ, ਗੁਰਮੁਖ ਸਾਚੇ ਤੇਰੀ ਆਤਮ ਸੇਜਾ ਹਰਿ ਜੀ ਡੇਰਾ ਲਾਇਆ। ਬੇਮੁਖ ਲੱਭਦੇ ਫਿਰਨ ਚਾਰ ਕੁੰਟ ਨਾ ਮਿਲੇ ਵਾਲੀ ਦੋ ਜਹਾਨ। ਨਾ ਹਰਿ ਨੀਲਾ ਨਾ ਹਰਿ ਕਾਲਾ ਨਾ ਹਰਿ ਪੀਲਾ ਨਾ ਹਰਿ ਲਾਲ ਗੁਲਾਲਾ। ਜੋਤ ਸਰੂਪੀ ਇਕੋ ਜਗੇ ਜੋਤ ਗੁਰਸਿਖ ਕਰੋ ਹੀਲਾ। ਹਰਿ ਬਣਿਆ ਆਪ ਦਲਾਲਾ। ਨਾ ਕੋਈ ਵਰਨ ਨਾ ਕੋਈ ਗੋਤ, ਦੁਰਮਤ ਮੈਲ ਰਿਹਾ ਧੋਤ, ਵਿਚ ਮਾਤ ਧਰ ਜੋਤ, ਸਾਚਾ ਹਰਿ ਦੀਨ ਦਿਆਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਤੇਰੀ ਆਤਮ ਵਾਸ ਰਖਾਏ, ਨਾ ਵਸੇ ਕਿਸੇ ਮੰਦਰ ਨਾ ਧਰਮਸਾਲਾ। ਗੁਰਸਿਖ ਤੇਰੀ ਕਾਇਆ ਸੱਚੀ ਧਰਮਸਾਲ। ਜਿਥੇ ਬੈਠਾ ਹਰਿ ਜੀ ਆਤਮ ਜੋਤੀ ਰਿਹਾ ਬਾਲ। ਗੁਰਸਿਖ ਸਾਚੇ ਸੰਤ ਜਨ ਵਿਚ ਮਾਤ ਲੱਖ ਚੁਰਾਸੀ ਵਿਚੋਂ ਲੱਭੇ ਆਪ ਅਨਮੁੱਲੜੇ ਲਾਲ। ਏਕਾ ਮੁੱਲ ਆਪ ਪਵਾਏ, ਦੂਜਾ ਕੋਈ ਨਾ ਪਰਖਣ ਆਏ, ਆਪੇ ਬਣਿਆ ਵਿਚ ਦਲਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਇਕ ਚਲਾਏ, ਸਤਿਜੁਗ ਤੇਰੀ ਬਣਤ ਬਣਾਏ, ਮਹਿੰਮਾ ਅਗਣਤ ਗਣੀ ਨਾ ਜਾਏ, ਚਾਰ ਵਰਨ ਦੇ ਵਸੇ ਕੋਲ। ਖਲੋ ਕੇ ਖਿੜ ਖਿੜ ਹੱਸੇ। ਸ਼ਬਦ ਤੀਰ ਏਕਾ ਕਸੇ। ਝੂਠੇ ਬਾਣੇ ਝੂਠੇ ਤ਼ਾਣੇ ਆਪ ਮਿਟਾਏ, ਕੋਈ ਰਹਿਣ ਨਾ ਪਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਘੋੜਾ ਚਿੱਟਾ ਅਸਵ ਆਇਆ ਕਸੇ। ਹਰਿ ਜੀ ਸਾਚੇ ਤੰਗ ਕਸਾਇਆ। ਸ਼ਬਦ ਘੋੜਾ ਦਰ ਬਹਾਇਆ। ਦੇਣ ਵਰ ਸਾਚੇ ਘਰ ਗੁਰਸਿਖ ਤੇਰੀ ਆਤਮ ਡੇਰਾ ਲਾਇਆ। ਜਿਸ ਦਾ ਖੁਲ੍ਹਾ ਰਹੇ ਦਰ, ਦੇਂਦਾ ਰਹੇ ਸੱਚਾ ਵਰ, ਚਰਨ ਲਾਗ ਜਾਣਾ ਤਰ, ਪੂਰਨ ਭਾਗ, ਧੋਇਆ ਦਾਗ ਚੁੱਕਿਆ ਡਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਸਾਚਾ ਘਰ ਜਿਸ ਇਕ ਵਖਾਇਆ। ਸਾਚਾ ਘਰ ਇਕ ਵਸੇਰਾ। ਗੁਰਸਿਖਾਂ ਵਸੇ ਨੇਰਨ ਨੇਰਾ। ਚਾਰੋਂ ਤਰਫ ਸ਼ਬਦ ਘੇਰਾ। ਅੰਤਮ ਵੇਲਾ ਕਲਜੁਗ ਆਇਆ ਆਪੇ ਕਰੇ ਨਬੇੜਾ। ਗੁਰਸਿਖਾਂ ਮਾਣ ਤਾਣ ਰਖਾਇਆ, ਆਪੇ ਬੰਨ੍ਹੇ ਸਿਹਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਆਪ ਲਿਖਾਇਆ, ਸ੍ਰਿਸ਼ਟ ਸਬਾਈ ਲੱਗੇ ਇਕ ਉਖੇੜਾ। ਇਕ ਉਖੇੜਾ ਆਪੇ ਲਾਇਆ। ਮੱਕਾ ਮਦੀਨਾ ਪਹਿਲੇ ਢਾਹਿਆ। ਮੱਕਾ ਮਦੀਨਾ ਜਾਣਾ ਢੱਠ। ਆਪ ਝੁਕਾਏ ਵੱਡਾ ਭੱਠ। ਸ੍ਰਿਸ਼ਟ ਸਬਾਈ ਗਿੜਾਏ ਉਲਟੀ ਲੱਠ। ਮਾਝਾ ਦੇਸ ਪਾਰ ਬਿਆਸੋਂ ਆਵੇ ਨੱਠ। ਨਿਹਕਲੰਕ ਅੱਗੇ ਮਿਲੇ ਜੋਤ ਸਰੂਪੀ ਪਿੰਡ ਭੰਡਾਲੀ ਕਰੇ ਇਕੱਠ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਸਾਚਾ ਹਾਲੀ ਸਾਚਾ ਪਾਲੀ, ਗੁਰਮੁਖਾਂ ਕਰੇ ਆਪ ਰਖਵਾਲੀ, ਨਾ ਵਸੇ ਕਿਸੇ ਤੀਰਥ ਨਾ ਵਸੇ ਕਿਸੇ ਤਟ। ਨਾ ਕੋਈ ਤੀਰਥ ਨਾ ਕੋਈ ਤਟ। ਹਰਿ ਜੀ ਵਸੇ ਘਟ ਘਟ। ਗੁਰਮੁਖ ਏਕਾ ਝਾਤੀ ਮਾਰ, ਆਪਣੀ ਕਾਇਆ ਮਟ। ਪ੍ਰਭ ਅਬਿਨਾਸ਼ੀ ਖੋਲ੍ਹੀ ਬੈਠਾ ਤਾਕੀ, ਅੱਗੇ ਜੋਤ ਜਗੇ ਲਟ ਲਟ। ਲੇਖਾ ਆਪ ਚੁਕਾਏ, ਗੁਰ ਗੋਬਿੰਦ ਜੋ ਹੋਏ ਤੈਥੋਂ ਆਕੀ। ਨਿਹਕਲੰਕ ਕਲ ਜਾਮਾ ਪਾਇਆ, ਬੇਮੁਖਾਂ ਚੋਲੀ ਸਾਰੀ ਪਾਟੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਡੰਕ ਸ਼ਬਦ ਸੁਣਾਇਆ। ਚਾਰ ਕੁੰਟ ਡੰਕ ਵਜਾਇਆ। ਉਠੋ ਸਿੱਖੋ ਬਲ ਧਾਰੋ, ਨਿਹਕਲੰਕ ਜੋਤ ਜਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪਣੇ ਹੱਥ ਰਖਾਇਆ। ਰੱਖੇ ਭਾਣਾ ਆਪਣੇ ਹੱਥ। ਸ੍ਰਿਸ਼ਟ ਸਬਾਈ ਪਕੜੀ ਨੱਥ। ਚਾਰੋਂ ਕੁੰਟ ਰਿਹਾ ਮੱਥ। ਗੁਰਮੁਖ ਸਾਚੇ ਸੰਤ ਜਨਾਂ, ਬਾਹੋਂ ਪਕੜ ਆਪ ਚੜ੍ਹਾਏ ਸੋਹੰ ਸਾਚੇ ਰਥ। ਕਲਜੁਗ ਅੰਤਮ ਬੇਮੁਖਾਂ ਹਰਿ ਜੀ ਪਾਏ ਨੱਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਜੋਤ ਜਗਾਈ ਰਸਨਾ ਕੋਈ ਰਹੇ ਨਾ ਖਾਲੀ, ਮਹਿੰਮਾ ਜਗਤ ਅਕਥ। ਸਚ ਦਰਬਾਰ ਸਚ ਸੁਲਤਾਨ। ਸਚ ਘਰ ਬਾਹਰ ਸਚ ਨਿਸ਼ਾਨ। ਸਚ ਸ਼ਬਦ ਸਚ ਅਸਵਾਰ ਸਚ ਮਿਹਰਵਾਨ। ਸਾਚੀ ਦੇਵੇ ਨਾਮ ਧਾਰ ਵਿਚ ਸੰਸਾਰ, ਕਿਰਪਾ ਕਰ ਮਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਾਨ ਦੇਵੇ ਦਾਨ, ਗੁਰਸਿਖ ਬਾਲ ਅੰਞਾਣ, ਬਣਾਏ ਚਤੁਰ ਸੁਜਾਨ ਵਾਲੀ ਦੋ ਜਹਾਨ। ਨਿਹਕਲੰਕ ਵਡ ਬਲੀ ਬਲਵਾਨ। ਕਲਜੁਗ ਵੇਲਾ ਅੰਤਮ ਅੰਤ ਆਪ ਉਠਾਏ ਸੱਤਰ ਲੱਖ ਪਠਾਨ। ਫੜ ਫੜ ਬਾਹੋਂ ਵੱਖ ਕਰਾਏ, ਮਾਝੇ ਦੇਸ ਸਿੱਧੇ ਆਣ। ਮਾਝੇ ਦੇਸ ਭੱਖ ਕਰਾਏ, ਗੁਰਸਿਖ ਸਾਚੇ ਰੱਖ ਵਖਾਏ। ਆਪ ਰਖਾਏ ਆਪਣੀ ਆਣ। ਜੋਤ ਸਰੂਪੀ ਜਾਮਾ ਪਾਇਆ, ਧਾਰੇ ਭੇਖ ਸ੍ਰੀ ਭਗਵਾਨ। ਮਾਝੇ ਦੇਸ ਜੋਤ ਜਗਾਈ। ਬੇਮੁਖਾਂ ਸਾਰ ਕੋਈ ਨਾ ਪਾਈ। ਗੁਰਮੁਖ ਸਾਚੇ ਸੰਤ ਜਨਾਂ ਹਰਿ ਆਪ ਮਿਟਾਏ ਆਤਮ ਤ੍ਰਿਖਾ, ਅੰਮ੍ਰਿਤ ਸੀਰ ਬੂੰਦ ਸਵਾਂਤ ਰਿਹਾ ਪਿਆਈ। ਸਾਚੀ ਦੇਵੇ ਹਰਿ ਜੀ ਸਿਖਾ, ਨਾਲ ਰਖਾਏ ਸੋਹੰ ਸ਼ਬਦ ਤੀਰ ਤਿਖਾ, ਦੁਰਮਤ ਮੈਲ ਰਿਹਾ ਲਾਹੀ। ਕਲਜੁਗ ਤੇਰੀ ਝੂਠੀ ਵਿਖਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਵਾਰੇ ਬਹਾਈ ਗੁਰਸਿਖਾਂ ਰਿਹਾ ਗਵਾਈ।