Granth 05 Likhat 019: 10 Jeth 2012 Bikarmi Avtar Singh Nirankari nu mile te Nirankar di puch kiti par aggo koi uttar na milia Delhi

੧੦ ਜੇਠ ੨੦੧੨ ਬਿਕ੍ਰਮੀ ਅਵਤਾਰ ਸਿੰਘ ਨਿਰੰਕਾਰੀ ਨੂੰ ਮਿਲੇ ਤੇ ਨਿਰੰਕਾਰ ਦੀ ਪੁਛ ਕੀਤੀ ਪਰ ਅਗੋਂ ਕੋਈ ਉਤਰ ਨਾ ਮਿਲਿਆ ਦਿੱਲੀ

ਨਿਰੰਕਾਰ ਨਿਰੰਕਾਰ ਨਿਰੰਕਾਰ ਕਿਸ ਵਸੇ ਟਿਕਾਣਾ। ਨਿਰੰਕਾਰ ਨਿਰੰਕਾਰ ਨਿਰੰਕਾਰ ਕਵਣ ਰੱਖੇ ਬਿਬਾਣਾ। ਨਿਰੰਕਾਰ ਨਿਰੰਕਾਰ ਨਿਰੰਕਾਰ ਕਵਣ ਜੋਤੀ ਹਵਣ ਕਰਾਨਾ। ਨਿਰੰਕਾਰ ਨਿਰੰਕਾਰ ਨਿਰੰਕਾਰ ਕਵਣ ਵਰਨ ਕਵਣ ਗੋਤੀ, ਕਵਣ ਪਾਰਬ੍ਰਹਮ ਕਵਣ ਸਰਬ ਸਮਾਣਾ। ਨਿਰੰਕਾਰ ਨਿਰੰਕਾਰ ਨਿਰੰਕਾਰ ਕਵਣ ਸਚ ਘਰ ਕਵਣ ਧਾਮ ਕਵਣ ਪਹਿਨੇ ਤਨ ਬਾਣਾ। ਨਿਰੰਕਾਰ ਨਿਰੰਕਾਰ ਨਿਰੰਕਾਰ ਕਵਣ ਕਰਮ ਕਵਣ ਅਹਾਰ ਪੀਣਾ ਖਾਣਾ। ਨਿਰੰਕਾਰ ਨਿਰੰਕਾਰ ਨਿਰੰਕਾਰ ਕਵਣ ਹੱਡ ਮਾਸ ਨਾੜੀ ਚਰਮ ਕਵਣ ਬੋਲੇ ਬੋਲ ਸ਼ਬਦ ਮਹਾਨਾ। ਨਿਰੰਕਾਰ ਨਿਰੰਕਾਰ ਨਿਰੰਕਾਰ ਕਰ ਅਕਾਰ ਵੇਖ ਸੰਸਾਰ ਜੋਤ ਅਧਾਰ ਸ਼ਬਦ ਗੁੰਜਾਰ ਪਵਣ ਅਸਵਾਰ ਤ੍ਰੈਲੋਆਂ ਵਰਤੇ ਆਪਣਾ ਭਾਣਾ। ਜੋਤੀ ਜੋਤ ਸਰੂਪ ਹਰਿ, ਏਕਾ ਪੁੱਛੇ ਸਚ ਘਰ ਕਵਣ ਨਿਰੰਕਾਰ ਮਾਤ ਪਛਾਣਾ।।