੫ ਜੇਠ ੨੦੧੨ ਬਿਕ੍ਰਮੀ ਸੰਤ ਰਣਧੀਰ ਸਿੰਘ ਨੂੰ ਸ਼ਬਦ ਭੇਜਿਆ ਗਿਆ ਪਿੰਡ ਜੇਠੂਵਾਲ
ਕਵਣ ਕੱਕਾ ਕਰ ਹੱਥ ਸ਼ਿੰਗਾਰ। ਕਲਜੁਗ ਫਲ ਏਕਾ ਪੱਕਾ, ਮੰਗਣ ਨਾ ਜਾਈਏ ਦਰ ਦਵਾਰ। ਕਵਣ ਦੇਵੇ ਦੋ ਜਹਾਨੀ ਪਾਰ ਧੱਕਾ, ਅੱਠੇ ਪਹਿਰ ਕਰੇ ਰਖਵਾਰ। ਕਵਣ ਕੱਕਾ ਮਾਤ ਪਿਤ ਭੈਣ ਭਾਈ ਸਕਾ, ਹੱਥ ਫੜੇ ਗੁਰ ਚਰਨ ਵਸਤ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਮੰਗੇ ਹੱਥ ਕੜਾ, ਨਾ ਕੋਈ ਸੀਸ ਨਾ ਕੋਈ ਧੜਾ, ਦੋਵੇਂ ਭੁਜਾਂ ਦਏ ਸਵਾਰ। ਦੋਵੇਂ ਭੁਜ ਧੁਰ ਦਰਗਾਹ। ਸਚ ਦਵਾਰਾ ਜਾਏ ਸੁਝ, ਭਰਮ ਭੁਲੇ ਜਗਤ ਨਾ। ਅੰਦਰੇ ਅੰਦਰ ਭੇਵ ਗੁਝ, ਬੰਦ ਕਿਵਾੜੀ ਖੁਲ੍ਹੇ ਨਾ। ਪੁਰਖ ਅਬਿਨਾਸ਼ੀ ਲੈਣਾ ਬੁੱਝ, ਦਿਵਸ ਸਤਾਰਾਂ ਹਾੜੀ ਭੁੱਲੇ ਨਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਏਕਾ ਪੀਈਏ ਆਦਿ ਅੰਤ ਕਦੇ ਡੁੱਲੇ ਨਾ। ਕਵਣ ਕੇਸ ਸੀਸ ਜਗਦੀਸ। ਕਵਣ ਦੇਸ ਕਵਣ ਭੇਸ, ਕਵਣ ਪੀਸਣ ਰਿਹਾ ਪੀਸ। ਕਵਣ ਨਰ ਕਵਣ ਨਰਾਇਣ, ਕਵਣ ਪੜ੍ਹਾਏ ਸ਼ਬਦ ਹਦੀਸ। ਕਵਣ ਕੇਸ ਸੀਸ ਰਿਹਾ ਧਰ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਵਣ ਦਵਾਰੇ ਰਹੇ ਪਰਵੇਸ਼। ਆਤਮ ਧਿਆਨ ਕਰ ਵਿਚਾਰ। ਕਵਣ ਨਿਸ਼ਾਨ ਹਰਿ ਪੁਰਖ ਅਪਾਰ। ਕਵਣ ਇਸ਼ਨਾਨ ਕਵਣ ਦਾਨ। ਕਵਣ ਮਾਣ ਕਵਣ ਅਭਿਮਾਨ। ਕਵਣ ਜੀਆ ਕਵਣ ਦਾਨ। ਕਵਣ ਅੰਮ੍ਰਿਤ ਮਧੁ ਪੀਆ, ਕਵਣ ਚੜ੍ਹਿਆ ਇਕ ਬਿਬਾਣ। ਕਵਣ ਜੋਤੀ ਜਗੇ ਦੀਆ, ਆਪੇ ਵੇਖੇ ਕਰ ਕਰ ਹੀਆ, ਕੇਸਾਧਾਰੀ ਨਾ ਕੋਈ ਨਿਸ਼ਾਨ। ਅੰਤਮ ਅੰਤ ਕਲਜੁਗ ਸਾਢੇ ਤਿੰਨ ਹੱਥ ਸੀਆਂ, ਸੰਤ ਰਣਧੀਰ ਸਿੰਘ ਮਿਟ ਜਾਏ ਜਗਤ ਨਿਸ਼ਾਨ। ਕਵਣ ਕੰਘਾ ਬੱਤੀ ਧਾਰ। ਕਵਣ ਬਾਡੀ ਕਰੇ ਵਿਚਾਰ। ਤਿੰਨ ਸੌ ਸੱਠ ਹਾਡੀ, ਨਾੜ ਬਹੱਤਰ ਖ਼ਬਰਦਾਰ। ਦੁਰਮਤ ਮੈਲ ਰਿਹਾ ਕਾਢੀ, ਕਰੇ ਖੇਲ ਵਾਰੋ ਵਾਰ। ਜੋਤੀ ਜੋਤ ਸਰੂਪ ਹਰਿ, ਏਕਾ ਕੰਗਾ ਦਰ ਸਾਚੇ ਮੰਗਾ, ਨਾਮ ਰੰਗਾ ਸਦਾ ਅੰਗ ਸੰਗਾ ਬਣਿਆ ਸਦਾ ਰਹੇ ਪਿਆਰ। ਸਚ ਸਹਾਰਾ ਬਣੇ ਦਲਾਲ। ਪੰਚ ਉਧਾਰਾ ਹੋਏ ਰਖਵਾਲ। ਸ਼ਬਦ ਉਡਾਰਾ ਸੁਹਾਏ ਤਾਲ। ਰੂਪ ਰੰਗ ਕਲ ਵਸੇ ਬਾਹਰਾ, ਜੂਠੀ ਝੂਠੀ ਨਾ ਦਿਸੇ ਤਨ ਮਾਇਆ ਖਾਲ। ਏਕਾ ਚਲਾਏ ਸੋਹੰ ਸ਼ਬਦ ਸਾਚਾ ਨਾਹਰਾ, ਦਰ ਘਰ ਸਾਚੇ ਏਕਾ ਤਾਲ। ਚਾਰ ਵਰਨਾਂ ਇਕ ਦਵਾਰਾ, ਭਰਿਆ ਰਹੇ ਸਦ ਭੰਡਾਰਾ, ਫਲ ਲਗਾਏ ਕਾਇਆ ਡਾਲ੍ਹ। ਸਤਾਰਾਂ ਹਾੜੀ ਦਿਵਸ ਵਿਚਾਰਾ, ਮੰਗਣ ਆਉਣਾ ਬਣ ਭਿਖਾਰਾ, ਮਿਲੇ ਨਾਮ ਅਪਰ ਅਪਾਰਾ, ਦੀਪਕ ਜੋਤੀ ਦੇਵੇ ਬਾਲ। ਜੋਤ ਨਿਰੰਜਣ ਮਾਤ ਪਸਾਰਾ, ਨੇਤਰ ਅੰਜਨ ਸਚ ਵਿਹਾਰਾ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਤੋੜੇ ਜਗਤ ਜੰਜਾਲ। ਜਗਤ ਜੰਜਾਲਾ ਤੋੜ, ਦਇਆ ਕਮਾਇੰਦਾ। ਚਰਨ ਪ੍ਰੀਤੀ ਨਾਤਾ ਜੋੜ, ਸਾਚੀ ਡੋਰੀ ਹਰਿ ਬੰਨ੍ਹਾਇੰਦਾ। ਆਪ ਚੜ੍ਹਾਏ ਸ਼ਬਦ ਘੋੜ, ਜੋਤੀ ਜੋਤ ਨਿਰੰਤਰ ਮੇਲ ਮਿਲਾਇੰਦਾ। ਚਾਰੋਂ ਕੁੰਟ ਰਿਹਾ ਦੌੜ, ਪੱਲੂ ਕੋਇ ਨਾ ਹੱਥ ਫੜਾਇੰਦਾ। ਨਾ ਕੋਈ ਜਾਣੇ ਬ੍ਰਹਿਮਣ ਗੌੜ, ਸੰਬਲ ਦੇਸ ਵੇਸ ਹਰਿ ਸਮਝਾਇੰਦਾ। ਧੁਰ ਦਰਗਾਹੀ ਏਕਾ ਲਾਇਆ ਪੌੜ, ਸੋਹੰ ਡੰਡਾ ਹੱਥ ਫੜਾਇੰਦਾ। ਨਾ ਕੋਈ ਲੰਮਾ ਨਾ ਕੋਈ ਚੌੜ, ਦਸਮ ਦਵਾਰੀ ਬਾਹਰ ਕਰਾਇੰਦਾ। ਚਰਨ ਸਰਨ ਕਲ ਆਉਣਾ ਦੌੜ, ਜੋਤ ਨਿਰੰਕਾਰੀ ਮੇਲ ਮਿਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਸੁਹੇਲੇ ਸਾਚੇ ਘਰ ਸਾਚੇ ਦਰ ਬਹਾਇੰਦਾ। ਅੰਮ੍ਰਿਤ ਦੇਣਾ ਆਤਮ ਧਾਰ। ਤੀਜਾ ਖੁਲ੍ਹੇ ਬੰਦ ਨੈਣਾ, ਦੀਪਕ ਜੋਤੀ ਕਰ ਉਜਿਆਰ। ਪੰਚ ਸੁਹਾਉਣਾ ਸ਼ਬਦ ਗਹਿਣਾ, ਸੋਹਣਾ ਕਰ ਤਨ ਸ਼ਿੰਗਾਰ। ਦਰ ਦਵਾਰੇ ਸਾਚੇ ਬਹਿਣਾ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਮੰਗੇ ਕਾਇਆ ਰੰਗੇ ਮੂਲ ਨਾ ਮੰਗੇ, ਦਸਮ ਦਵਾਰੀ ਦੇਣੀ ਠੰਡੀ ਧਾਰ।