੯ ਜੇਠ ੨੦੧੨ ਬਿਕ੍ਰਮੀ ਡਾ: ਰਾਜਿੰਦਰ ਪਰਸ਼ਾਦਿ ਰਾਸ਼ਟਰਪਤੀ ਲਈ ਸ਼ਬਦ ਲਿਖਾਇਆ ਦਿੱਲੀ
ਸ਼ਬਦ ਤਾਜ ਜਗਦੀਸ ਛਤਰ ਝੁਲਾਰਿਆ। ਰੰਗਣ ਰੰਗ ਬੀਸ ਇਕੀਸ, ਸ੍ਰਿਸ਼ਟ ਸਬਾਈ ਜਾਏ ਪੀਸ, ਸੋਹੰ ਸਾਚਾ ਜੈ ਜੈਕਾਰਿਆ। ਮਿਟਦੀ ਜਾਏ ਕੁਰਾਨ ਹਦੀਸ, ਨਾ ਕੋਈ ਗਾਏ ਰਾਗ ਛਤੀਸ, ਵੇਦ ਪੁਰਾਨੀ ਆਈ ਹਾਰਿਆ। ਕਵਣ ਕਰੇ ਪ੍ਰਭ ਤੇਰੀ ਰੀਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਿੰਘਾਸਣ ਤਖ਼ਤ ਬਿਰਾਜ ਸਾਜਨ ਸਾਜ ਕਲ ਕਿ ਆਜ ਆਪਣੀ ਬਣਤ ਬਣਾ ਰਿਹਾ। ਸਾਜਨ ਸਾਜ ਸਾਜੇ ਸਗਲ ਰਘੁਨਾਥ। ਆਪੇ ਜਾਣੇ ਤਖ਼ਤ ਤਾਜੇ, ਕਵਣ ਰਾਜ ਕਵਣ ਰਾਜੇ, ਕਵਣ ਨਿਭਾਏ ਸਾਚਾ ਸਾਥ। ਕਵਣ ਪਿਤ ਰੱਖੇ ਲਾਜੇ, ਕਵਣ ਮਸਤਕ ਲੇਖ ਲਿਖੇ ਮਾਤ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਰਖਾਏ ਸਾਥ। ਰਾਜ ਜੋਗ ਜੋਗ ਤਪੀਸ਼ਰ। ਦਰਸ ਅਮੋਘ ਹਰਿ ਰਖੀਸ਼ਰ। ਹਉਮੇ ਰੋਗ ਜਗਤ ਮੁਨੀਸ਼ਰ। ਧੁਰ ਸੰਜੋਗ ਏਕਾ ਈਸ਼ਰ। ਮਾਇਆ ਲਗਾ ਕਰਮ ਵਿਜੋਗ, ਜੋਤੀ ਜੋਤ ਸਰੂਪ ਹਰਿ, ਸਾਚਾ ਦੇਵੇ ਇਕ ਵਰ, ਆਤਮ ਖੋਲ੍ਹਣਾ ਬੰਦ ਦਰ, ਰਾਜ ਰਾਜਾਨੇ ਸ਼ਾਹ ਭਬੀਖਣ। ਸ਼ਾਹ ਭਬੀਖਣ ਬਲ ਬੁਧ ਧਾਰ। ਕਵਣ ਰਾਮਾ ਕਵਣ ਰਾਵਣ ਕਵਣ ਬਧ ਕਰੇ ਸੰਸਾਰ। ਕਵਣ ਜੋਤੀ ਕਵਣ ਜਾਮਾ ਕਵਣ ਕਵਲ ਕੀਆ ਅਕਾਰ। ਕਵਣ ਮਾਣਕ ਮੋਤੀ ਤਨ ਕਰਾਏ ਸ਼ਿੰਗਾਰ। ਕਵਣ ਉਠਾਏ ਕਾਇਆ ਸੋਤੀ, ਕਵਣ ਪਹਿਨਾਏ ਤਨ ਸ਼ਬਦ ਹਾਰ। ਕਵਣ ਜਗਾਏ ਆਤਮ ਜੋਤੀ, ਕਵਣ ਮੇਲ ਮਿਲਾਏ ਸੀਤਾ ਰਾਮ ਰਾਮ ਅਵਤਾਰ। ਕਵਣ ਨਾਮ ਕਵਣ ਜਗੇ ਜੋਤੀ, ਕਵਣ ਭਿਬੂਤੀ ਵਿਚ ਸੰਸਾਰ। ਕਵਣ ਸਮਗਰੀ ਵਿਚ ਕਾਇਆ ਨਗਰੀ ਕਵਣ ਹੋਏ ਪਹਿਰੇਦਾਰ। ਕਵਣ ਧਾਰ ਵਿਚ ਮਾਤ ਉਜਗਰੀ, ਕਵਣ ਪ੍ਰੀਤ ਨਗਰ ਪ੍ਰਭ ਚਰਨ ਦਵਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮੇਲ ਮਿਲਾਏ ਵਿਛੜੇ ਯਾਰ। ਤ੍ਰੇਤਾ ਜੁਗ ਤ੍ਰੀਆ ਵੇਸ। ਪ੍ਰਭ ਅਬਿਨਾਸ਼ੀ ਧਾਰੇ ਭੇਸ। ਰੂਪ ਰੰਗ ਨਾ ਕੋਈ ਵਖਾਏ, ਮੁੱਛ ਦਾਹੜੀ ਨਾ ਦਿਸੇ ਕੇਸ। ਆਪਣਾ ਸੰਗ ਆਪ ਨਿਭਾਏ ਜੋਤ ਨਿਰੰਜਣ ਮਾਝੇ ਦੇਸ। ਗੁਰਮੁਖ ਸੋਏ ਆਪ ਜਗਾਏ, ਨਾੜ ਬਹੱਤਰ ਹੋ ਪਰਵੇਸ਼। ਆਪ ਆਪਣੇ ਰੰਗ ਰੰਗਾਏ, ਕੋਈ ਨਾ ਜਾਣੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼। ਦਰ ਦਰਬਾਰਾ ਇਕ ਰਖਾਏ ਚਾਰ ਵਰਨਾਂ ਦੇਵੇ ਮਾਣੇ ਗਊ ਗਰੀਬਾਂ ਸਦ ਹਮੇਸ਼। ਸੋਏ ਉਠਾਏ ਰਾਜੇ ਰਾਣੇ, ਭੁੱਲੇ ਨਾਮ ਗੁਣ ਨਿਧਾਨੇ, ਮਿਟਦੀ ਜਾਏ ਆਤਮ ਰੇਖ। ਇਕ ਚੜ੍ਹਾਏ ਸ਼ਬਦ ਬਿਬਾਣੇ ਸੋਹੰ ਦੇਵੇ ਪੀਣੇ ਖਾਣੇ, ਸਤਿ ਪੁਰਖ ਹਰਿ ਸਦਾ ਆਦੇਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪੇ ਨਰ ਆਪੇ ਦਰ ਦਰਵੇਸ਼। ਦਰ ਦਰਵੇਸ਼ ਦੂਰ ਦੁਰਾਨਿਆ। ਧਰ ਧਰ ਆਇਆ ਕਾਲਾ ਭੇਖ, ਵੇਖ ਵਖਾਣੇ ਸ਼ਾਹ ਸੁਲਤਾਨਿਆ। ਆਪੇ ਜਾਣੇ ਆਪਣੀ ਰੇਖ, ਨਾ ਕੋਈ ਕਰੇ ਪਛਾਨਿਆ। ਪੰਡਤ ਪਾਂਧੇ ਰਹੇ ਵੇਖ, ਪਰਾਗ ਕਾਂਸ਼ੀ ਮਾਰ ਧਿਆਨਿਆ। ਨਾ ਕੋਈ ਜਾਣੇ ਔਲੀਆ ਪੀਰ ਸ਼ੇਖ਼, ਪੜ੍ਹ ਪੜ੍ਹ ਥੱਕੇ ਅੰਜੀਲ ਕੁਰਾਨਿਆ। ਹਰਿ ਭਗਤ ਸੁਹੇਲਾ ਲਏ ਵੇਖ, ਨੇਤਰ ਖੋਲ੍ਹੇ ਅੰਧ ਅੰਧਿਆਨਿਆ। ਜੋਤੀ ਜਾਮਾ ਧਾਰਿਆ ਭੇਖ, ਨਿਹਕਲੰਕ ਸ੍ਰੀ ਭਗਵਾਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਲੇ ਮੇਲ ਵਾਲੀ ਹਿੰਦ ਹਰਿ ਸਰਬ ਬਖ਼ਸ਼ਿੰਦ, ਦੇਵੇ ਵਿਚ ਜਹਾਨ ਚਤੁਰ ਸੁਘੜ ਸਿਆਣਿਆ। ਚਤੁਰ ਸੁਘੜ ਸਿਆਣ ਹਰਿ ਸੁਰਜੀਤਿਆ। ਨੌਂ ਖੰਡ ਪ੍ਰਿਥਮੀ ਇਕ ਮੈਦਾਨ, ਅਚਰਜ ਚਲੇ ਮਾਤ ਰੀਤਿਆ। ਸੋਹੰ ਝੁਲਾਏ ਸ਼ਬਦ ਨਿਸ਼ਾਨ, ਚਾਰ ਵਰਨਾਂ ਏਕਾ ਰੀਤਿਆ। ਬੈਠਾ ਰਹੇ ਸ਼ਬਦ ਬਬਾਣ, ਕਿਸੇ ਹੱਥ ਨਾ ਆਏ ਮੰਦਰ ਗੁਰਦਵਾਰੇ ਮਸੀਤਿਆ। ਉਡਦਾ ਰਹੇ ਨਾਮ ਉਡਾਨ , ਲੱਖ ਚੁਰਾਸੀ ਹਰਿ ਹਰਿ ਜੀਤਿਆ। ਆਪੇ ਜਾਣੇ ਆਪਣੀ ਆਣ, ਅੰਮ੍ਰਿਤ ਮਧੁ ਏਕਾ ਰਸਨ ਪੀਤਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਅੱਖਰ ਅੱਖ ਵਖਾਏ, ਯਾਦ ਕਰਾਏ ਵੇਲਾ ਬੀਤਿਆ। ਰੱਖਣਾ ਯਾਦ ਸੁਣੀ ਫਰਿਯਾਦ, ਧੁਰ ਦਰਬਾਰ ਸੱਚੀ ਸਰਕਾਰਿਆ। ਏਕਾ ਜੋਤੀ ਸਾਚੀ ਦਾਦ, ਲਹਿਣਾ ਦੇਣਾ ਵਾਰੋ ਵਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਤਮ ਵੇਖ ਸਚ ਘਰ ਸਚ ਦਵਾਰੇ ਲੈਣਾ ਲਾਧਿਆ। ਸ਼ਬਦ ਵਸਤ ਨਾਮ ਅਨਮੋਲ, ਏਕਾ ਮੰਗਣ ਕੀੜਾ ਹਸਤ, ਦਿਵਸ ਰੈਣ ਰੱਖੇ ਮਸਤ, ਸੋਹੰ ਅੱਖਰ ਲੈਣਾ ਬੋਲ। ਆਪੇ ਦੇਵੇ ਸਾਚੇ ਘਰ ਆਤਮ ਦਸਤ, ਗੁਰਮੁਖ ਉਤਰੇ ਪੂਰੇ ਤੋਲ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਜੈ, ਸਦਾ ਸਦ ਵਸੇ ਕੋਲ। ਰਸਨਾ ਬੋਲ ਸ਼ਬਦ ਜੈਕਾਰਾ। ਰਸਨਾ ਕਰਨਾ ਸੱਚਾ ਘੋਲ, ਮਦਿਰਾ ਮਾਸ ਆਤਮ ਵਿਕਾਰਾ। ਵੱਜੇ ਮਰਦੰਗ ਸੱਚਾ ਢੋਲ, ਕਾਇਆ ਤਨ ਇਕ ਨਗਾਰਾ। ਪ੍ਰਭ ਅਬਿਨਾਸ਼ੀ ਪੜਦੇ ਦੇਵੇ ਖੋਲ੍ਹ, ਬਣਿਆ ਰਹੇ ਸਦ ਲਿਖਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਮੰਗਣਾ ਨਰ ਹਰਿ ਸੱਚਾ ਦਵਾਰਾ। ਰਸਨਾ ਰਸ ਸ਼ਬਦ ਗੁਣ ਗੀਤ। ਭਾਗ ਲੱਗੇ ਕਾਇਆ ਮਾਟੀ ਜਗਤ ਮਸੀਤ। ਮਿਲੇ ਵਸਤ ਸਾਚੀ ਹਾਟੀ, ਨਰ ਨਰਾਇਣਾ ਰਾਖੋ ਚੀਤ। ਦੁਰਮਤ ਮੈਲ ਰੋਗ ਸੋਗ ਰਿਹਾ ਕਾਟੀ, ਆਪੇ ਕਰੇ ਪਤਤ ਪੁਨੀਤ। ਗੁਰ ਚਰਨ ਸਰਨ ਏਕਾ ਏਕ ਤੀਰਥ ਤਾਟੀ, ਕਾਇਆ ਰੱਖੇ ਠੰਡੀ ਸੀਤ। ਲੋਕਮਾਤ ਮਾਨਸ ਦੇਹੀ ਚੜ੍ਹਨਾ ਔਖੀ ਘਾਟੀ, ਅਚਰਜ ਚਲਾਈ ਹਰਿ ਜੀ ਰੀਤ। ਅੰਮ੍ਰਿਤ ਪੀਣਾ ਕਾਇਆ ਬਾਟੀ, ਲੋਕਮਾਤ ਰਹਿਣਾ ਸਦਾ ਸੁਰਜੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹਣਾ ਗਾਉਣਾ ਏਕਾ ਏਕ ਸੁਹਾਗੀ ਗੀਤ। ਮਾਇਆ ਮਮਤਾ ਰਿਹਾ ਭੱਜ। ਸਤਾਰਾਂ ਹਾੜੀ ਸਭ ਦੇ ਪੜਦੇ ਦੇਵੇ ਕੱਜ। ਸ਼ਬਦ ਸਿੰਘਾਸਣ ਹਰਿ ਬਿਰਾਜੇ, ਜੋਤੀ ਜਾਮਾ ਪਹਿਨੇ ਸੱਜ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਇਆ ਮਧ ਕਰੇ ਦੱਜ। ਸ਼ਬਦ ਦਾਨ ਗੁਰੂ ਗੁਰ ਮੰਤ। ਮਿਲੇ ਮੇਲ ਲਿਖਿਆ ਧੁਰ, ਗੁਰਮੁਖ ਸਾਚੇ ਸਾਚੇ ਸੰਤ। ਚਰਨ ਕਵਲ ਜਨ ਜਾਏ ਜੁੜ, ਪੰਚ ਪੰਚਾਇਣ ਹੋਏ ਭਸਮੰਤ। ਆਪ ਚੜ੍ਹਾਏ ਸਾਚੇ ਘੋੜ, ਰੀਤ ਅਵੱਲੜੀ ਆਦਿ ਅੰਤ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਲ ਮਿਲਾਵਾ ਸਾਚੇ ਕੰਤ।