Granth 05 Likhat 018: 9 Jeth 2012 Bikarmi Lachhman Singh Darshan Singh de Greh Pahad Ganj Navi Delhi

੯ ਜੇਠ ੨੦੧੨ ਬਿਕ੍ਰਮੀ ਲਛਮਣ ਸਿੰਘ ਦਰਸ਼ਨ ਸਿੰਘ ਦੇ ਗ੍ਰਹਿ ਪਹਾੜ ਗੰਜ ਨਵੀਂ ਦਿੱਲੀ

ਮਨੀ ਸਿੰਘ ਬੱਧੀ ਡੋਰ। ਲੋਕਮਾਤ ਅੰਧੇਰ ਘੋਰ। ਦਿਨ ਦਿਹਾੜੇ ਲੁੱਟੀ ਜਾਇਣ ਬੇਮੁਖਾਂ ਅੰਦਰ ਪੰਜੇ ਚੋਰ। ਮੂੰਹ ਦੇ ਭਾਰ ਸੁਟੀ ਜਾਂਦੇ, ਵਢਣ ਕੰਡਾ ਹਰਾਮ ਖੋਰ। ਗੁਰਮੁਖ ਅੰਮ੍ਰਿਤ ਆਤਮ ਰਸ ਚੱਟੀ ਜਾਂਦੇ, ਪ੍ਰਭ ਆਪ ਚੁਕਾਏ ਮੋਰ ਤੋਰ। ਸਾਚਾ ਲਾਹਾ ਦਰ ਸਾਚੇ ਖਟੀ ਜਾਦੇ, ਸੰਗ ਸੁਹੇਲਾ ਗੁਰ ਸੰਗਤ ਸੰਗ ਰਿਹਾ ਤੋਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਹਰਿ ਰਘੁਰਾਈ ਵੇਲੇ ਅੰਤ ਅੰਧ ਘੋਰ। ਸੰਤ ਮਨੀ ਸਿੰਘ ਰਖੇ ਲਾਜ। ਸ਼ਬਦ ਪਹਿਨਾਇਆ ਦਇਆ ਕਮਾਇਆ ਸਿਰ ਸੱਚਾ ਤਾਜ। ਲਿਖਿਆ ਲੇਖਾ ਲੇਖੇ ਲਾਇਆ, ਭਰਮ ਭੁਲੇਖਾ ਦੂਰ ਕਰਾਇਆ, ਸ਼ਬਦ ਸਰੂਪੀ ਮਾਰੇ ਅਵਾਜ। ਸਾਚੀ ਮੇਖ ਮਸਤਕ ਲਾਇਆ, ਜੋਤੀ ਭੇਖ ਦਇਆ ਕਮਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਵਿਚੋਲਾ ਇਕ ਰਖਾਇਆ, ਗੁਰਮੁਖਾਂ ਸਵਾਰੇ ਆਪੇ ਕਾਜ। ਆਤਮ ਅੰਦਰ ਸਾਚੇ ਮੰਦਰ, ਮਿਲਿਆ ਮੇਲ ਕਮਲਾਪਾਤ। ਜਗਤ ਤਰਨੀ ਗਏ ਤਰ, ਲੇਖਾ ਚੁੱਕੇ ਆਦਿ ਜੁਗਾਦਿ। ਮਾਨਸ ਦੇਹੀ ਮਿਲੇ ਵਰ, ਸੋਹੰ ਸ਼ਬਦ ਸਾਚੀ ਦਾਤ। ਸੰਤ ਮਨੀ ਸਿੰਘ ਸੁਹਾਏ ਦਰ, ਇਕ ਵਜਾਏ ਸਾਚਾ ਨਾਦ। ਚਰਨ ਸਰਨ ਜਨ ਜਾਏ ਪੜ੍ਹ, ਪੁਰਖ ਅਬਿਨਾਸ਼ੀ ਜਾਏ ਲਾਧ। ਵੇਲਾ ਅੰਤ ਅੰਤ ਸੰਤ ਪ੍ਰਭ ਲਏ ਬਾਂਹੋਂ ਫੜ, ਸ਼ਬਦ ਜਣਾਏ ਬੋਧ ਅਗਾਧ। ਸਾਚੇ ਪੌੜੇ ਜਾਣਾ ਚੜ੍ਹ, ਮਿਲੇ ਮੇਲ ਮਾਧਵ ਮਾਧ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰਸਨ ਰਸਾਇਣੀ ਲੈਣਾ ਅਰਾਧ। ਰਸਨਾ ਗਾਓ ਗੁਣ ਗੁਣਵੰਤਾ। ਦਰਸ਼ਨ ਪਾਉਣਾ ਦੁੱਖ ਰੋਗ ਗਵਾਉਣਾ ਪੂਰਨ ਭਗਵੰਤਾ। ਕਾਇਆ ਰੰਗਣ ਰੰਗ ਰੰਗਾਉਣਾ, ਆਤਮ ਕਾਇਆ ਸੇਜ ਬਹਾਉਣਾ, ਮਿਲੇ ਵਡਿਆਈ ਜੀਵ ਜੰਤਾ। ਚੰਦ ਨੌਚੰਦਾ ਆਪ ਚੜ੍ਹਾਉਣਾ, ਬੰਧਨ ਬੰਦੀ ਤੋੜ ਦਰ ਦਰਸ਼ਨ ਪਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸ਼ਬਦ ਲੜ ਇਕ ਫੜਾਉਣਾ। ਸ਼ਬਦ ਪੱਲੂ ਲੜ ਫੜਾਏ। ਆਤਮ ਦਰ ਦਵਾਰੇ ਅੱਗੇ ਖੜ, ਸੰਤ ਮਨੀ ਸਿੰਘ ਸੰਗ ਰਲਾਏ। ਸਾਚੇ ਅੰਦਰ ਜਾਏ ਵੜ, ਜੋਤ ਸਰੂਪੀ ਡਗਮਗਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਰ ਘਰ ਘਰ ਸਾਚੇ, ਹਰਿ ਹਰਿ ਹਰਿ ਹਿਰਦੇ ਵਾਚੇ, ਸਾਚੋ ਸਾਚੇ ਦਰਸ ਦਿਖਾਏ।