੧੦ ਕੱਤਕ ੨੦੧੨ ਬਿਕ੍ਰਮੀ ਮਾਤਾ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ ਹਰਿ ਭਗਤ ਦਵਾਰ ਜ਼ਿਲਾ ਅੰਮ੍ਰਿਤਸਰ
ਹਰਿ ਸ਼ਬਦ ਅਮੋਲ, ਜਗਤ ਅਮੋਲਿਆ। ਜਨ ਭਗਤਾਂ ਆਤਮ ਪੜਦੇ ਰਿਹਾ ਖੋਲ੍ਹ, ਪੂਰਾ ਤੋਲ ਆਪੇ ਤੋਲਿਆ। ਆਦਿ ਅੰਤ ਨਾ ਜਾਏ ਡੋਲ, ਆਵੇ ਜਾਵੇ ਵਸੇ ਹਸੇ ਕਾਇਆ ਚੋਲਿਆ। ਮਨਮੁਖ ਜੀਵਾਂ ਆਤਮ ਕੱਢੇ ਕਲਜੁਗ ਪੋਲ, ਵਰਤੇ ਖੇਲ ਕਲਾ ਸੋਲਿਆ। ਲੱਖ ਚੁਰਾਸੀ ਹੋਈ ਮਾਤ ਅਨਭੋਲ, ਦੁਰਮਤ ਦਾਗ਼ ਨਾ ਕਿਸੇ ਧੋ ਲਿਆ। ਗੁਰਮੁਖ ਵਿਰਲਾ ਜਾਏ ਜਾਗ, ਜਿਸ ਸੁਣਾਇਆ ਪੁਰਖ ਅਬਿਨਾਸ਼ੀ ਘਨਕਪੁਰ ਵਾਸੀ ਏਕਾ ਸ਼ਬਦ ਸੱਚਾ ਢੋਲਿਆ। ਆਤਮ ਉਪਜੇ ਇਕ ਵੈਰਾਗ, ਤਨ ਮਨ ਕਾਇਆ ਸੀਤਲ ਮਨੂਆ ਮਨ ਹਰਿ ਮੋਹ ਲਿਆ। ਆਤਮ ਜੋਤੀ ਜਗੇ ਚਿਰਾਗ, ਆਪੇ ਉਲਟੇ ਨਭੀ ਕਵਲਿਆ। ਦਰ ਘਰ ਸਾਚੇ ਲੱਗਾ ਭਾਗ, ਕਲਜੁਗ ਮਾਇਆ ਤ੍ਰਿਸਨਾ ਬੁਝੇ ਆਗ, ਮਿਲੇ ਵਡਿਆਈ ਉਪਰ ਧਵਲਿਆ। ਹਰਿ ਜਨ ਬਣਾਏ ਹਰਿ ਹੰਸ ਕਾਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਅੰਦਰ ਮੰਦਰ ਕਾਇਆ ਮੌਲਿਆ। ਹਰਿ ਸ਼ਬਦ ਬ੍ਰਹਿਮੰਡ ਪੂਰਨ ਭਗਵੰਤਿਆ। ਵੇਖੇ ਖੇਲ ਨਵ ਨਵ ਖੰਡ, ਜਨ ਪਛਾਣੇ ਸਾਧਨ ਸੰਤਿਆ। ਲੱਖ ਚੁਰਾਸੀ ਨਾਰ ਦੁਹਾਗਣ ਰੰਡ, ਗੁਰਮੁਖ ਵਿਰਲੇ ਮੇਲ ਮਿਲਾਵਾ ਸਾਚੇ ਕੰਤਿਆ। ਹੱਥ ਫੜਾਏ ਸ਼ਬਦ ਚੰਡ ਪਰਚੰਡ, ਕਲਜੁਗ ਅੰਤਮ ਪਾਵੇ ਵੰਡ, ਬੇਮੁਖਾਂ ਵੱਢੇ ਹਰਿ ਜੀ ਕੰਡ, ਨਾ ਕੋਈ ਜਾਣੇ ਜੀਵ ਜੰਤਿਆ। ਭੇਖਾਧਾਰੀ ਦੇਵਣ ਆਇਆ ਦੰਡ, ਮੇਟ ਮਿਟਾਏ ਮਾਤ ਪਖੰਡ, ਮਹਿੰਮਾ ਅਗਣਤ ਨਾ ਕੋਈ ਗਣੰਤਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਲਜੁਗ ਵੇਖੇ ਖੇਲ ਕਲ ਕਲਵੰਤਿਆ। ਹਰਿ ਸ਼ਬਦ ਅਪਾਰ ਗੁਰਮੁਖ ਜਾਣਿਆ। ਗੁਰਮੁਖ ਵਿਰਲਾ ਉਤਰੇ ਪਾਰ, ਚਲੇ ਚਲਾਏ ਆਪਣੇ ਭਾਣਿਆ। ਹਉਮੇ ਮਾਇਆ ਦਏ ਨਿਵਾਰ, ਖੇਲ ਖਿਲਾਏ ਦਇਆ ਕਮਾਏ, ਮੇਟ ਮਿਟਾਏ ਆਵਣ ਜਾਣਿਆ। ਸ਼ਬਦ ਘੋੜੇ ਕਰ ਅਸਵਾਰ, ਨੌਂ ਖੰਡ ਪ੍ਰਿਥਮੀ ਵਸੇ ਬਾਹਰ, ਦਹਿ ਦਿਸ਼ਾ ਆਪ ਭੁਵਾਨਿਆ। ਸ਼ਿਵ ਸ਼ੰਕਰ ਰਿਹਾ ਪੁਕਾਰ, ਕਰੋੜ ਤੇਤੀਸਾ ਆਈ ਹਾਰ, ਇੰਦ ਇੰਦਰਾਸਣ ਸਰਬ ਕੁਰਲਾਨਿਆ। ਸ਼ਬਦ ਸਰੂਪੀ ਮਾਰੇ ਸ਼ਬਦ ਮਾਰ, ਨਾ ਕੋਈ ਜਾਣੇ ਜੀਵ ਗਵਾਰ, ਸਾਧ ਸੰਤ ਕਲਜੁਗ ਅੰਤਮ ਬੇਮੁਹਾਰ। ਗੁਰਮੁਖ ਵਿਰਲੇ ਬਣੇ ਬਣਤ ਜਿਸ ਜਨ ਦੇਵੇ ਕਿਰਪਾ ਕਰ ਸਾਚਾ ਹਰਿ ਦਰਸ ਅਗੰਮ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਭੰਡਾਰਾ ਰਿਹਾ ਭਰ, ਜਨ ਭਗਤਾਂ ਦੇਵੇ ਇਕ ਵਰ, ਆਦਿ ਅੰਤ ਜੁਗਾ ਜੁਗੰਤ ਨਾ ਆਏ ਹਾਰ। ਹਰਿ ਸ਼ਬਦ ਅਲੱਖ ਅਲਖ ਅਲੱਖਣਾ। ਗੁਰਮੁਖ ਵਿਰਲੇ ਕੀਨੇ ਵੱਖ, ਸ੍ਰਿਸ਼ਟ ਸਬਾਈ ਲਾਉਂਦੇ ਭੱਖ, ਲੱਖ ਚੁਰਾਸੀ ਛਾਛ ਵਿਰੋਲੇ ਉਪਰ ਮੱਖਨਾ। ਜੋਤੀ ਜਾਮਾ ਹਰਿ ਪਰਤਖ, ਸਾਧਾਂ ਸੰਤਾਂ ਜੀਵਾਂ ਜੰਤਾਂ ਭਾਂਡਾ ਦੀਸੇ ਸੱਖਣਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਵਿਰਲਾ ਸੰਤ ਸੁਹੇਲਾ ਇਕ ਇਕੇਲਾ ਦਰ ਦਵਾਰੇ ਨਰ ਨਿਰੰਕਾਰੇ ਏਕਾ ਏਕ ਰੱਖਣਾ। ਹਰਿ ਦਰਸ, ਅਗੰਮ ਅਗੰਮ ਅਪਾਰਿਆ। ਜਨ ਭਗਤਾਂ ਲੇਖੇ ਲਾਏ ਮਾਟੀ ਚੰਮ, ਜਨ ਹਰਿ ਕਰੇ ਚਰਨ ਨਿਮਸਕਾਰਿਆ। ਆਪ ਸੁਵਾਰੇ ਕਾਰਜ ਕੰਮ, ਅੱਠੇ ਪਹਿਰ ਰਹੇ ਦੁਵਾਰਿਆ। ਨਾ ਮਰੇ ਨਾ ਪਏ ਜੰਮ, ਭਗਤ ਸੁਹੇਲਾ ਪਹਿਰੇਦਾਰਿਆ। ਦੋ ਜਹਾਨੀ ਏਕਾ ਥੰਮ, ਆਵਣ ਜਾਵਣ ਪਤਤ ਪਾਵਨ ਲੱਖ ਚੁਰਾਸੀ ਫੰਦ ਕਟਾ ਰਿਹਾ। ਲੱਖ ਚੁਰਾਸੀ ਭੁੱਲੀ ਮਾਇਆ ਭਰਮ, ਜੋਤ ਨਿਰੰਜਣ ਨਿਹਕਲੰਕ ਸ਼ਬਦ ਡੰਕ ਚਾਰ ਕੁੰਟ ਦਹਿ ਦਿਸ਼ਾ ਏਕਾ ਏਕ ਵਜਾ ਰਿਹਾ। ਕਲਜੁਗ ਅੰਤਮ ਪਾਇਆ ਹਿੱਸਾ, ਅੰਜ਼ੀਲ ਕੁਰਾਨੀ ਮੂਲ ਨਾ ਦਿਸਾ, ਵੇਦ ਪੁਰਾਨੀ ਗਾਇਣ ਬਤੀਸਾ, ਖਾਣੀ ਬਾਣੀ ਇਕ ਹਦੀਸਾ, ਪੜ੍ਹ ਪੜ੍ਹ ਥੱਕੇ ਰਾਗ ਛਤੀਸਾ, ਭੇਵ ਕਿਸੇ ਨਾ ਜਾਣਿਆ। ਵੇਖ ਵਖਾਏ ਰਾਜੇ ਰਾਣੇ ਮੁਹੰਮਦੀ ਈਸਾ ਮੂਸਾ, ਕਵਣ ਦਵਾਰੇ ਨਰ ਨਿਰੰਕਾਰੇ ਛਤਰ ਝੁਲਾਏ ਸਾਚੇ ਸੀਸਾ, ਚਾਰੋਂ ਕੁੰਟ ਹੋਏ ਵੈਰਾਨਿਆ। ਮਾਇਆ ਰਾਣੀ ਜੂਠਾ ਝੂਠਾ ਪੀਸਣ ਪੀਸਾ, ਲੇਖਾ ਚੁੱਕੇ ਵਿਚ ਉਨੀਸਾ, ਨਾ ਕੋਈ ਜਾਣੇ ਚਤੁਰ ਸੁਘੜ ਸਿਆਣਿਆ। ਕਵਣ ਕਰੇ ਪ੍ਰਭ ਤੇਰੀ ਰੀਸਾ, ਜੋਤੀ ਜਾਮਾ ਹਰਿ ਜਗਦੀਸਾ, ਰੰਗ ਨਵੇਲਾ ਇਕ ਇਕੇਲਾ ਬੀਸ ਇਕੀਸਾ, ਆਪੇ ਜਾਣੇ ਭਾਣਿਆ। ਸ਼ਬਦ ਭਾਣਾ ਹੱਥ ਕਰਤਾਰ, ਨਾ ਕੋਈ ਜਾਣੇ ਰਾਜਾ ਰਾਣਾ। ਗਿਆਨੀ ਧਿਆਨੀ ਕਰਨ ਵਿਚਾਰ, ਗੁਰਮੁਖ ਸਾਚਾ ਸੁਘੜ ਸਿਆਣਾ। ਜਿਸ ਜਨ ਦੇਵੇ ਹਰਿ ਨਾਮ ਨਿਧਾਨਾ। ਕਿਰਪਾ ਕਰ ਅਪਰ ਅਪਾਰ, ਹੱਥੀਂ ਬੰਨ੍ਹੇ ਸ਼ਬਦ ਗਾਨਾ। ਅਨਹਦ ਧੁੰਨੀ ਨਾਦ ਅਨਾਹਦ, ਆਤਮ ਘਰ ਇਕ ਤਰਾਨਾ। ਦਿਵਸ ਰੈਣ ਰੈਣ ਦਿਵਸ ਏਕਾ ਰਾਗ ਸੁਣਾਏ ਕੰਨਾ। ਲਾਏ ਕਾਇਆ ਭਾਗ ਆਪ ਆਪਣੇ ਸੰਗ ਸਮਾਨਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਰੇ ਖੇਲ ਜਨ ਭਗਤ ਮੇਲ ਚੜ੍ਹੇ ਸ਼ਬਦ ਤੇਲ ਵਾਲੀ ਦੋ ਜਹਾਨਾਂ। ਵਾਲੀ ਦੋ ਜਹਾਨ ਹਰਿ ਸੁਲਤਾਨਿਆ। ਮੇਟ ਮਿਟਾਏ ਜੀਵ ਸ਼ੈਤਾਨ, ਨਾ ਕੋਈ ਦੀਸੇ ਮੁਲਾ ਕਾਜ਼ੀਆ। ਫੜੇ ਸ਼ਬਦ ਤੀਰ ਕਮਾਨ, ਉਠੇ ਨਰ ਹਰਿ ਬਲੀ ਬਲਵਾਨ, ਅੱਠੇ ਪਹਿਰ ਨੌਜਵਾਨ, ਖਿੱਚੇ ਰਸਨਾ ਇਕ ਕਮਾਨ, ਚਿੱਲਾ ਚੜ੍ਹੇ ਦੋ ਜਹਾਨਿਆ। ਨੌਂ ਖੰਡ ਪ੍ਰਿਥਮੀ ਏਕਾ ਗਿਆਨ, ਸੱਤਾਂ ਦੀਪਾਂ ਪੁਣ ਛਾਣ, ਚੌਦਾਂ ਲੋਕਾਂ ਏਕਾ ਆਣ, ਤਿੰਨਾਂ ਲੋਆਂ ਜਾਣੀ ਜਾਣਿਆ। ਆਪੇ ਵੇਖੇ ਵੇਦ ਪੁਰਾਨ, ਖਾਣੀ ਬਾਣੀ ਮਾਰ ਧਿਆਨ, ਅੰਜ਼ੀਲ ਕੁਰਾਨ ਵਿਚ ਮੈਦਾਨ, ਗੁਣਵੰਤ ਹਰਿ ਗੁਣ ਨਿਧਾਨਿਆ। ਸਾਧ ਸੰਤ ਸੁਘੜ ਸਿਆਣ, ਆਦਿ ਅੰਤ ਇਕ ਗਿਆਨ, ਜੁਗਾ ਜੁਗੰਤ ਭਗਤ ਭਗਵਾਨ, ਦੇਵੇ ਨਾਮ ਨਿਸ਼ਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਖੋਲ੍ਹੇ ਬੰਦ ਦਰ, ਧਰਮ ਰਾਏ ਦਾ ਚੁੱਕੇ ਡਰ, ਦਰ ਘਰ ਸਾਚੇ ਇਕ ਬਹਾਏ ਦਇਆ ਕਮਾਏ ਚੁਕਾਏ ਆਵਣ ਜਾਣਿਆ। ਪੰਜ ਤੱਤ ਅਪਾਰ, ਹਰਿ ਉਪਨਿਆ। ਪੰਚਾਂ ਕਰ ਤਿਆਰ, ਤਨ ਮਨ ਬੰਨ੍ਹਿਆ। ਮਾਇਆ ਮਮਤਾ ਕਰ ਸ਼ਿੰਗਾਰ, ਆਪੇ ਡੰਨਿਆ। ਆਪੇ ਕਰੇ ਸ਼ਬਦ ਪਿਆਰ, ਰਾਗ ਸੁਣਾਏ ਸਾਚਾ ਕੰਨਿਆ। ਦੋਏ ਧਾਰਾਂ ਹਰਿ ਅਪਾਰ, ਕਾਇਆ ਮੰਦਰ ਛੱਪਰ ਛੰਨਿਆ। ਨੌਂ ਦਵਾਰੇ ਜੀਵ ਭਿਖਾਰ, ਚਾਰੋਂ ਕੁੰਟ ਦੀਸੇ ਅੰਨ੍ਹਿਆ। ਗੁਰਮੁਖ ਮੰਗੇ ਮੰਗ ਅਪਾਰ, ਏਕਾ ਲਿਵ ਸੱਚੀ ਸਰਕਾਰ, ਪੰਚ ਪੰਚਾਇਣੀ ਦੇਵੇ ਡੰਨਿਆ। ਆਪੇ ਪੇਖੇ ਤੀਜੀ ਧਾਰ, ਚੌਥੇ ਘਰ ਸਾਚੀ ਧਾਰ, ਨਾ ਕੋਈ ਲਾਏ ਦੂਸਰ ਸੰਨ੍ਹਿਆ। ਗੁਰਮੁਖ ਸਾਚੇ ਸੰਤ ਦੁਲਾਰ, ਭਰਮ ਨਾ ਭੁੱਲੇ ਵਿਚ ਸੰਸਾਰ, ਚੜ੍ਹੇ ਚੜ੍ਹਾਏ ਸਾਚੇ ਚੰਨਿਆ। ਆਤਮ ਸੇਜਾ ਕੰਤ ਭਤਾਰ, ਆਪੇ ਮਿਲੇ ਭੁਜਾ ਪਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਂਡਾ ਭਰਮ ਭਰਮ ਭਉ ਭਾਂਡਾ ਤਨ ਮੰਦਰ ਅੰਦਰ ਕਾਇਆ ਅੰਧੇਰੀ ਡੂੰਘੀ ਕੰਦਰ, ਕਿਸੇ ਹੱਥ ਨਾ ਆਏ ਗੌਰਖ ਮਛੰਦਰ, ਜਗਤ ਹੰਕਾਰੀ ਵੱਜਾ ਜੰਦਰ, ਲੱਖ ਚੁਰਾਸੀ ਦਰ ਦਰ ਭੌਂਦੀ ਬੰਦਰ, ਗੁਰਮੁਖ ਵਿਰਲੇ ਏਕਾ ਏਕ ਸ਼ਬਦ ਟੇਕ ਰਖੰਨਿਆ। ਹਰਿ ਨਰ ਮੰਨਿਆ ਮਨ ਬੈਰਾਗੀ ਚਿਤ ਬੁਧ ਬਿਬੇਕਾ ਸਦਾ ਸੁਹੇਲਾ ਸਾਚਾ ਆਕੀਆ, ਜਗਤ ਸੁਹੇਲਾ ਮੀਤ ਦਰ ਪੁਕਾਰਿਆ। ਹੋਏ ਵਕਤ ਦੁਹੇਲਾ ਕਾਇਆ ਰਹੇ ਠੰਡੀ ਸੀਤ, ਕਿਰਪਾ ਕਰੇ ਆਪ ਗਿਰਧਾਰਿਆ। ਦਿਵਸ ਰੈਣ ਪਰਖੇ ਨੀਤ, ਬੈਠਾ ਰਹੇ ਸਦਾ ਅਤੀਤ, ਅੰਦਰ ਬਾਹਰ ਗੁਪਤ ਜ਼ਾਹਰਿਆ। ਹਰਿ ਪਾਵੇ ਸਾਰ ਕਾਇਆ ਮੰਦਰ ਮਸੀਤ, ਮਾਨਸ ਦੇਹੀ ਲੈਣੀ ਜੀਤ, ਦਸਵੇਂ ਘਰ ਮਿਲੇ ਸਾਚਾ ਹਰਿ, ਏਕਾ ਗੁਰ ਗੁਰੂਦਵਾਰਿਆ। ਜਗਤ ਚਲਾਉਣੀ ਅਵੱਲੜੀ ਰੀਤ, ਗਊ ਗਰੀਬਾਂ ਇਕ ਪ੍ਰੀਤ, ਦੇਣਾ ਮਾਣ ਦਰ ਪਰਵਾਨ ਵਡ ਵਡ ਪਰਉਪਕਾਰਿਆ। ਝੁਲੇ ਧਰਮ ਸ਼ਬਦ ਨਿਸ਼ਾਨ, ਆਪ ਝੁਲਾਏ ਵਾਲੀ ਦੋ ਜਹਾਨ, ਕਰੇ ਖੇਲ ਸ੍ਰੀ ਭਗਵੰਤਿਆ। ਜੁਗਾ ਜੁਗੰਤ ਭੇਵ ਕੋਈ ਨਾ ਪਾਏ ਸ਼ਾਹ ਸੁਲਤਾਨਿਆ। ਮਨ ਮਨੂਆ ਜਗਤ ਵੈਰਾਗ, ਬੁਝੇ ਤ੍ਰਿਸਨਾ ਆਗ, ਚਰਨ ਕਵਲ ਜਨ ਲਾਗਿਆ। ਉਪਜੇ ਇਕ ਵੈਰਾਗ, ਜਗਤ ਵਿਕਾਰਾ ਜਾਏ ਭਾਗਿਆ। ਮਿਲੇ ਮੇਲ ਕੰਤ ਸੁਹਾਗ, ਸੋਇਆ ਜੀਵ ਉਠ ਉਠ ਜਾਗਿਆ। ਏਕਾ ਉਪਜੇ ਸ਼ਬਦ ਵੈਰਾਗ, ਵਜੇ ਅਨਹਦ ਅਨਾਹਦ ਵਾਜਿਆ। ਹੋਏ ਮਾਤ ਵਡ ਵਡਭਾਗ, ਗੁਰਮੁਖ ਸੂਰਾ ਸਾਚਾ ਜਾਗਿਆ। ਆਪ ਬਣਾਏ ਫੜ ਫੜ ਹੰਸ ਕਾਗ, ਦਰ ਘਰ ਸਾਚੇ ਪੜਦਾ ਕਾਜਿਆ। ਆਪਣੇ ਹੱਥ ਹਰਿ ਰਖੇ ਵਾਗ, ਲੋਆਂ ਪੁਰੀਆਂ ਫਿਰੇ ਭਾਗਿਆ। ਆਤਮ ਜੋਤੀ ਜਗੇ ਚਿਰਾਗ, ਸ਼ਬਦ ਚੜ੍ਹਾਏ ਸਾਚੇ ਤਾਜਿਆ। ਗੁਰ ਸਰਨ ਸਰਨ ਗੁਰ ਜਨ ਹਰਿ ਹਰਿ ਜਨ ਜਾਏ ਲਾਗ, ਲੇਖਾ ਚੁਕੇ ਕਲ ਕਿ ਆਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਸਰ ਸਚ ਇਸ਼ਨਾਨ ਕਰਾਏ, ਇਕ ਭੰਡਾਰਾ ਨਾਮ ਭਰਾਏ, ਹਰਿ ਵਰਤਾਰਾ ਆਪ ਅਖਵਾਏ, ਮਾਇਆ ਡਸੇ ਨਾ ਡਸਣੀ ਨਾਗਿਆ। ਆਤਮ ਇਛਿਆ ਹਰਿ ਪੁਜਾਈਆ। ਦੂਜੀ ਦਿਸ਼ਾ ਨਾ ਕੋਈ ਵਖਾਈਆ। ਤੀਜਾ ਪਾਏ ਆਪੇ ਹਿਸਾ, ਤੀਜਾ ਲੋਚਨ ਰਿਹਾ ਖੁਲ੍ਹਾਈਆ। ਚੌਥੇ ਦਿਸੇ ਹਰਿ ਜਗਦੀਸਾ, ਦਰ ਦਵਾਰਾ ਇਕ ਸੁਹਾਈਆ। ਪੰਚਮ ਤਾਜ ਸੋਹੇ ਸੀਸਾ, ਪ੍ਰਭ ਦੇਵੇ ਮਾਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਮਰਦੰਗ ਵਾਸੀ ਪੁਰੀ ਘਨਕ ਆਪ ਆਪਣਾ ਰਿਹਾ ਵਜਾਈਆ। ਸਿਰ ਰਖ ਹੱਥ ਸਮਰਥ, ਦਰ ਦਰਵੇਸ਼ਿਆ। ਪੰਜਾਂ ਚੋਰਾਂ ਪਾਏ ਨੱਥ, ਅੰਗ ਸੰਗ ਤੁਟੇ ਹਮੇਸ਼ਿਆ। ਦੂਈ ਦਵੈਤੀ ਰਿਹਾ ਮਥ, ਰਖੇ ਲਾਜ ਦਰ ਦਰ ਕੇਸਿਆ। ਅੰਤਮ ਸੀਆਂ ਸਾਢੇ ਤਿੰਨ ਹੱਥ, ਨਾ ਚਲੇ ਕੋਈ ਕਿਸੇ ਪੇਸ਼ਿਆ। ਸਰਬ ਕਲਾ ਆਪ ਸਮਰਥ, ਲੋਕਮਾਤ ਆਵੇ ਜਾਵੇ ਕਰ ਕਰ ਵੇਸਿਆ। ਜਗਤ ਮਹਿੰਮਾ ਚਲੇ ਅਕੱਥ, ਨੇਤਰ ਲੋਚਨ ਨੈਣ ਗੁਰਮੁਖ ਵਿਰਲੇ ਸਾਚੇ ਮਾਤ ਪੇਖਿਆ। ਸ਼ਬਦ ਦੇਵੇ ਸਾਚੀ ਵਥ, ਸਗਲ ਵਸੂਰੇ ਜਾਇਣ ਲੱਥ, ਨਾਮ ਚੜ੍ਹਾਏ ਸਾਚੇ ਰਥ, ਆਪ ਮਿਟਾਏ ਪਿਛਲੀ ਰੇਖਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਜਨ ਦੇਵੇ ਏਕਾ ਵਰ, ਲੇਖਾ ਲਿਖੇ ਸ਼ਬਦ ਤੀਰ ਪੱਥਰ ਮਸਤਕ ਸਾਚੇ ਮਾਥਿਆ। ਕੌਸਤਕ ਮਨੀ ਮਸਤਕ ਲਾਲ। ਦੇਵੇ ਨਾਮ ਧੰਨ ਧਨੀ, ਗੁਰ ਗੋਬਿੰਦਾ ਗੁਰ ਗੋਪਾਲ। ਲੋਕਮਾਤ ਬਣਤ ਬਣੀ, ਲੇਖੇ ਲਾਏ ਜਨਣੀ ਜਣੀ, ਫਲ ਲਗਾਏ ਕਾਇਆ ਡਾਲ੍ਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਇਕ ਵਰ, ਸਾਕ ਸੱਜਣ ਸੈਣ ਬਣੀ। ਅਚੱਲ ਅਟੱਲ ਮਹੱਲ ਹਰਿ ਵਸੰਦਿਆ। ਨਾ ਕੋਈ ਜਲ ਥਲ ਡੂੰਘੀ ਡਲ, ਸਾਚੇ ਧਾਮ ਆਪ ਬਹੰਦਿਆ। ਆਪੇ ਕਰੇ ਵਲ ਛਲ, ਭਰਮ ਭੁਲਾਏ ਘੜੀ ਘੜੀ ਪਲ ਪਲ, ਕਾਇਆ ਮੰਦਰ ਅੰਦਰ ਸਦ ਵਸੰਦਿਆ। ਸ਼ਬਦ ਸਰੂਪੀ ਚਲੇ ਹੱਲ, ਜਗਤ ਵਿਛੋੜਾ ਮਿਟੇ ਸਲ, ਜੋਤੀ ਜੋੜਾ ਅਜ ਕਲ, ਸ਼ਬਦੀ ਘੋੜਾ ਰਿਹਾ ਪਲ, ਆਪ ਚੜ੍ਹਾਏ ਹਰਿ ਬਖ਼ਸ਼ੰਦਿਆ। ਸਚ ਦਵਾਰਾ ਲੈਣਾ ਮਲ, ਆਤਮ ਜੋਤੀ ਜਾਏ ਬਲ, ਸਾਚਾ ਧਾਮ ਏਕਾ ਰਾਮ ਏਕਾ ਏਕ ਰਖੰਤਿਆ। ਕਾਇਆ ਮੰਡਪ ਮੰਡ, ਹਰਿ ਉਪਾਇਆ। ਆਪ ਬਣਾਇਆ ਜੀਓ ਪਿੰਡ, ਪੰਜਾਂ ਤੱਤਾਂ ਨਾਲ ਸੁਹਾਇਆ। ਆਪ ਵਸਾਇਆ ਹਰਿ ਬ੍ਰਹਿਮੰਡ, ਵੰਡ ਆਪਣੀ ਆਪ ਵੰਡਾਇਆ। ਆਪੇ ਸੁੱਤਾ ਦੇ ਕਰ ਕੰਡ, ਦਿਸ ਕਿਸੇ ਨਾ ਆਇਆ। ਸੱਤਾਂ ਨੌਵਾਂ ਚੰਡ ਪਰਚੰਡ, ਨੌਂ ਅਠਾਰਾਂ ਭੇਵ ਨਾ ਰਾਇਆ। ਮਾਨਸ ਦੇਹੀ ਵਿਚ ਵਰਭੰਡ, ਪੁਰਖ ਅਬਿਨਾਸ਼ੀ ਆਪ ਸੁਹਾਇਆ। ਕਾਇਆ ਸੁਹਾਗਣ ਨਾ ਹੋਈ ਰੰਡ, ਕੰਤ ਕੰਤੂਹਲਾ ਇਕ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸ਼ਬਦ ਝੂਲਾ, ਜਗਤ ਚੁਕਾਏ ਅਗਲਾ ਪਿਛਲਾ ਮੂਲਾ, ਲਹਿਣਾ ਦੇਣਾ ਆਪੇ ਆਪ ਮਾਤ ਚੁਕਾਇਆ। ਜਗਤ ਵਿਹਾਰ ਅਪਾਰ ਨੌਂ ਦਰਵਾਜ਼ਿਆ। ਏਕਾ ਏਕ ਸਾਚੀ ਕਾਰ, ਗੁਰਮੁਖ ਵਿਰਲਾ ਕਰੇ ਵਣਜ ਵਪਾਰ, ਦਰ ਦਵਾਰੇ ਗਰੀਬ ਨਿਵਾਜਿਆ। ਭਾਈ ਭੈਣਾ ਮਾਤ ਪਿਤ ਸਾਕ ਸੱਜਣ ਮਿਲ ਮਿਲ ਬਹਿਣਾ। ਦਰਸ ਪੇਖੇ ਲਗੇ ਲੇਖੇ ਨੇਤਰ ਨੈਣ ਸਾਚੇ ਨੈਣਾ। ਮਿਲੇ ਮੇਲ ਕੰਤ ਭਤਾਰ, ਭਾਣਾ ਪ੍ਰਭ ਕਾ ਸਿਰ ਤੇ ਸਹਿਣਾ। ਸ਼ਬਦ ਪਹਿਨਾਏ ਤਨ ਹਰਿ ਗਹਿਣਾ। ਲਾੜੀ ਮੌਤ ਨਾ ਖਾਏ ਡੈਣਾ। ਝੂਠੇ ਵਹਿਣ ਜਗ ਨਾ ਵਹਿਣਾ। ਅੰਤਮ ਲੇਖਾ ਆਪ ਚੁਕਾਏ ਨਾ ਕਰੇ ਕੋਈ ਹੁਦਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਜਾਣੇ ਜੀਵ ਜੰਤ ਗਵਾਰਾ।