੧੨ ਕੱਤਕ ੨੦੧੨ ਬਿਕ੍ਰਮੀ ਬਖ਼ਸ਼ੀਸ਼ ਸਿੰਘ ਦੇ ਗ੍ਰਹਿ ਕਾਦਰਾਬਾਦ ਜ਼ਿਲਾ ਗੁਰਦਾਸਪੁਰ
ਜਗਜੀਤ ਜਗਜੀਤ ਜਗਜੀਤ ਭਗਤ ਵਣਜਾਰਿਆ। ਜਗਜੀਤ ਜਗਜੀਤ ਜਗਜੀਤ ਜੋਤ ਮੇਲ ਪ੍ਰਭ ਸਾਚੇ ਮੀਤ, ਬ੍ਰਹਮ ਪਾਰਬ੍ਰਹਮ ਭੇਵ ਅਪਾਰਿਆ। ਜਗਜੀਤ ਜਗਜੀਤ ਜਗਜੀਤ ਕਾਇਆ ਸੀਤ, ਸ਼ਬਦ ਗੀਤ ਏਕਾ ਰਾਗ ਸੁਣਾ ਰਿਹਾ। ਜਗਜੀਤ ਜਗਜੀਤ ਜਗਜੀਤ ਕਲਜੁਗ ਔਧ ਗਈ ਬੀਤ, ਸੋਏ ਪੂਤ ਹਰਿ ਸਚ ਸਪੂਤ ਬਾਹੋਂ ਫੜ ਮਾਤ ਜਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸ਼ਬਦ ਸਰੂਪੀ ਵੇਸ ਕਰ, ਕਾਇਆ ਬੁੱਤ ਸੁਤ ਕਲਬੂਤ ਨਾ ਕੋਈ ਰਖਾ ਰਿਹਾ। ਜਗ ਜਾਨ ਜਗ ਜਾਨ ਜਗ ਜਾਨ ਗੁਰਮੁਖ ਗੁਰਮੁਖ ਗੁਰਮੁਖਿਆ। ਪਰਗਟ ਹੋਏ ਹਰਿ ਭਗਵਾਨ, ਜੀਆ ਦਾਨ ਦੇਵੇ ਸੁਣੇ ਸੁਣਾਏ ਸਚ ਬੇਨੰਤੀਆ। ਚਰਨ ਧੂੜ ਚਰਨ ਧੂੜ ਚਰਨ ਧੂੜ ਜਗਤ ਇਸ਼ਨਾਨ, ਸਾਚਾ ਧਾਮ ਇਕ ਸੁਹੰਤਿਆ। ਰੰਗ ਗੂੜ੍ਹ ਰੰਗ ਗੂੜ੍ਹ ਰੰਗ ਗੂੜ੍ਹ ਮਨ ਮੂੜ੍ਹ, ਮਿਲੇ ਮੇਲ ਭਗਤ ਭਗਵੰਤਿਆ। ਜਗਤ ਨਾਤਾ ਕੂੜੋ ਕੂੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਮਾਇਆ ਪਾਏ ਜਗਤ ਬੇਅੰਤ ਬੇਅੰਤਿਆ। ਕਲਜੁਗ ਮਾਇਆ ਕਾਲੀ ਰੈਣ, ਚਾਰੋਂ ਕੁੰਟ ਅੰਧੇਰ ਪਸਾਰਿਆ। ਏਕਾ ਵਗੇ ਕੁਫਰ ਹੰਕਾਰੀ ਵਹਿਣ, ਨਾ ਕੋਈ ਜਾਣੇ ਜੀਵ ਸੰਸਾਰਿਆ। ਦਰ ਦਰ ਘਰ ਘਰ ਰਸਨਾ ਕਹਿਣ, ਜ਼ਾਤੀ ਪਾਤੀ ਸ਼ਾਹ ਸਫਾਤੀ ਨਾ ਕਿਸੇ ਵਿਚਾਰਿਆ। ਗੁਰਮੁਖ ਵਿਰਲਾ ਦਰਸ਼ਨ ਪੇਖੇ ਸਾਚੇ ਨੈਣ, ਚੜ੍ਹ ਮਹੱਲ ਅਟੱਲ ਉਚ ਮੁਨਾਰਿਆ। ਅੰਮ੍ਰਿਤ ਬਖ਼ਸ਼ੇ ਬੂੰਦ ਸਵਾਤੀ, ਦੇਵੇ ਦਰਸ ਅਗੰਮ ਅਪਾਰਿਆ। ਦਰ ਘਰ ਸਾਚੇ ਪੁਛੇ ਵਾਤੀ, ਪਰਗਟ ਹੋਏ ਕਮਲਾਪਾਤੀ, ਜੋਤ ਜਗਾਏ ਆਤਮ ਬਾਤੀ, ਇਕ ਕਰਾਏ ਸੱਚਾ ਉਜਿਆਰਿਆ। ਗੁਰਮੁਖ ਸਾਚੇ ਸ਼ਬਦ ਵੈਰਾਗੀ, ਆਪੇ ਬਣਿਆ ਸਾਚਾ ਸਾਥੀ। ਸਤਿਜੁਗ ਜੋੜਾ ਸੋਹੰ ਘੋੜਾ, ਨਾਮ ਰਖਾਏ ਐਰਾਪਤ ਹਾਥੀ। ਧੁਰ ਦਰਗਾਹੀ ਆਏ ਦੌੜਾ, ਅੰਦਰ ਮੰਦਰ ਲਾਏ ਏਕ ਪੌੜਾ, ਕਿਰਪਾ ਕਰ ਤ੍ਰੈਲੋਕੀ ਨਾਥੀ। ਨਾ ਕੋਈ ਜਾਣੇ ਲੰਮਾ ਚੌੜਾ, ਏਕਾ ਰਸ ਗੁਰਮੁਖ ਵਿਰਲੇ ਰਿਹਾ ਦੱਸ, ਦੂਸਰ ਨਾ ਕੋਈ ਵੇਖੇ ਮਿੱਠਾ ਕੌੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਵੇਲੇ ਅੰਤਮ ਮਾਤ ਬਹੁੜਾ। ਓਅੰਕਾਰ ਅਕਾਰ ਸੋਹੰ ਪਸਾਰਿਆ। ਸੋ ਪੁਰਖ ਨਿਰੰਜਣ ਅਪਰ ਅਪਾਰ, ਜੀਵ ਜੰਤਾਂ ਦਏ ਅਧਾਰਿਆ। ਹੰਸਾ ਬੰਸਾ ਹਰਿ ਏਕਾ ਵਣਜ ਕਰਾਏ ਨਾਮ ਵਪਾਰਿਆ। ਆਪੇ ਖੋਲ੍ਹੇ ਬੰਦ ਕਿਵਾੜ, ਪਰ੍ਹੇ ਹਟਾਏ ਪੰਚਮ ਧਾੜ, ਦੂਈ ਦਵੈਤੀ ਪੜਦਾ ਸਾੜਿਆ। ਸਾਚੇ ਘਾੜਨ ਘੜੇ ਘਾੜ੍ਹ, ਸ਼ਬਦ ਘੋੜੇ ਦੇਵੇ ਚਾੜ੍ਹ, ਦਰ ਘਰ ਸਾਚੇ ਦੇਵੇ ਵਾੜਿਆ। ਵੇਖੇ ਧਰਮ ਇਕ ਅਖਾੜ, ਜੋਤੀ ਜਗੇ ਬਹੱਤਰ ਨਾੜ, ਵਜੇ ਨਾਦ ਸੱਚਾ ਧੁਨਕਾਰਿਆ। ਲਗੇ ਵਾ ਨਾ ਤੱਤੀ ਹਾੜ੍ਹ, ਨੌਂ ਅਠਾਰਾਂ ਚਬਾਏ ਦਾੜ੍ਹ, ਬਜਰ ਕਪਾਟੀ ਪੜਦਾ ਪਾੜ, ਮੇਲ ਮਿਲਾਏ ਸਾਚੇ ਲਾੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਪਿਛੇ ਅਗਾੜਿਆ। ਸਾਚਾ ਸ਼ਬਦ ਸ਼ਬਦ ਗੁਰ ਦੀਨਾ। ਪਾਰਬ੍ਰਹਮ ਬ੍ਰਹਮ ਪ੍ਰਭ ਮੇਲ ਅੱਖਰ ਵੱਖਰ ਆਪੇ ਲੀਣਾ। ਅੰਦਰ ਮੰਦਰ ਸੱਜਣ ਸੁਹੇਲ, ਸ਼ਬਦ ਸਰੂਪੀ ਦਾਨਾ ਬੀਨਾ। ਆਪੇ ਵਸੇ ਰੰਗ ਨਵੇਲ, ਗੁਰਮੁਖ ਦੇਵੇ ਨਾਮ, ਸੁੱਕਾ ਹਰਿਆ ਕਰੇ ਚਾਮ, ਹਰਿ ਦਾਤਾ ਵਡ ਪਰਬੀਨਾ। ਕੋਈ ਨਾ ਲਾਏ ਮਾਤ ਦਾਮ, ਅੰਮ੍ਰਿਤ ਪਿਆਏ ਸਾਚਾ ਜਾਮ। ਸ਼ਾਂਤ ਕਰਾਇਆ ਸਾਚਾ ਸੀਨਾ। ਮਿਟੇ ਰੈਣ ਅੰਧੇਰੀ ਸ਼ਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚਾ ਜਾਏ ਤਰ, ਆਪ ਆਪਣੇ ਜਿਹਾ ਕੀਨਾ। ਰਸਨਾ ਗਾਏ ਗੁਣ ਗਹਿਰ ਗੰਭੀਰ। ਅੱਠੇ ਪਹਿਰ ਸ਼ਾਂਤ ਸਰੀਰ। ਦਸਮ ਦਵਾਰੀ ਅੰਮ੍ਰਿਤ ਸੀਰ। ਹਉਮੇ ਕੱਢੇ ਵਿਚੋਂ ਪੀੜ। ਚੋਟੀ ਚੜ੍ਹੇ ਇਕ ਅਖ਼ੀਰ। ਸ਼ਬਦ ਸਰੂਪੀ ਬੰਨ੍ਹੇ ਧੀਰ। ਬਜਰ ਕਪਾਟੀ ਆਪੇ ਚੀਰ। ਸਾਚੀ ਹਾਟੀ ਸ਼ਬਦ ਅਮੋਲਾ, ਪੁਰਖ ਅਬਿਨਾਸ਼ੀ ਆਪੇ ਤੋਲਾ, ਲੱਭ ਲੱਭ ਥੱਕੇ ਸੰਤ ਫ਼ਕੀਰ। ਦਰ ਦਰਵਾਜ਼ੇ ਰਿਹਾ ਗੋਲਾ, ਭਾਗ ਨਾ ਲੱਗਾ ਕਾਇਆ ਚੋਲਾ, ਜੂਠਾ ਝੂਠਾ ਵਿਸ਼ਟਾ ਫੋਲਾ, ਸਰਬ ਘਟ ਵਾਸੀ ਨਾ ਅੰਦਰ ਬੋਲਾ। ਮਿਲਿਆ ਮੇਲ ਨਾ ਜੋਤ ਪਰਕਾਸ਼ੀ, ਨਾ ਕੋਈ ਸੁਣਾਏ ਸਾਚਾ ਢੋਲਾ। ਦਇਆ ਕਮਾਏ ਘਨਕਪੁਰ ਵਾਸੀ, ਗੁਰਮੁਖ ਤੇਰਾ ਦਸਮ ਦਵਾਰੀ ਕਾਇਆ ਮੰਦਰ ਅੰਦਰ ਆਪੇ ਹੋਏ ਵਿਚੋਲਾ। ਕਿਰਤ ਕਰਮ ਕਲ ਵੇਖ, ਲੱਖ ਚੁਰਾਸੀਆ। ਕਿਰਤ ਕਰਮ ਕਲ ਵੇਖ, ਗਲ ਪਾਏ ਮਾਲਾ ਫਾਸੀਆ। ਕਿਰਤ ਕਰਮ ਕਲ ਵੇਖ, ਹੋਏ ਵਿਛੋੜਾ ਹਰਿ ਗੁਣਤਾਸੀਆ। ਕਿਰਤ ਕਰਮ ਕਲ ਵੇਖ, ਮਾਇਆ ਦਿਵਸ ਰੈਣ ਰਹੇ ਉਦਾਸੀਆ। ਕਿਰਤ ਕਰਮ ਕਲ ਵੇਖ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਪਕੜ ਪਛਾੜੇ ਮਦਿਰ ਮਾਸੀਆ। ਕਿਰਤ ਕਰਮ ਕਲ ਵੇਖ, ਕਲ ਕਾਲ ਦੁਹਾਈਆ। ਕਿਰਤ ਕਰਮ ਕਲ ਵੇਖ, ਕਾਲੀ ਰੈਣ ਅੰਧੇਰੀ ਛਾਈਆ। ਕਿਰਤ ਕਰਮ ਕਲ ਵੇਖ, ਚਾਰੋਂ ਕੁੰਟ ਰਿਹਾ ਘੇਰੀ, ਸ਼ਬਦ ਡੋਰੀ ਇਕ ਰਖਾਈਆ। ਕਿਰਤ ਕਰਮ ਕਲ ਵੇਖ, ਜੋਤੀ ਜੋਤ ਸਰੂਪ ਹਰਿ, ਆਪੇ ਕਰੇ ਹੇਰਾ ਫੇਰੀ, ਸਿੰਘ ਸ਼ੇਰ ਸ਼ੇਰ ਦਲੇਰੀ, ਸ੍ਰਿਸ਼ਟ ਸਬਾਈ ਰਿਹਾ ਭੁਲਾਈਆ। ਸ੍ਰਿਸ਼ਟ ਸਬਾਈ ਭੁੱਲ, ਭਰਮ ਭਉ ਲੱਥਿਆ। ਨਾਮ ਵਿਹੁਣੀ ਗਈ ਰੁੱਲ, ਅੰਤਮ ਵੇਲੇ ਕੋਈ ਨਾ ਰੱਖਿਆ। ਕਾਇਆ ਦੀਪਕ ਹੋਏ ਗੁੱਲ, ਮਾਟੀ ਭਾਂਡਾ ਹੋਵੇ ਸਖਿਆ। ਲੱਖ ਚੁਰਾਸੀ ਕੋਈ ਨਾ ਚੁੱਗੇ ਤੇਰੇ ਫੁੱਲ, ਨਾ ਕੋਈ ਵੰਡਾਏ ਦੁੱਖਿਆ। ਮਾਨਸ ਦੇਹੀ ਸਿਮਲ ਬੂਟੇ ਗਏ ਹੁੱਲ, ਪ੍ਰਭ ਪੂਰੇ ਆਪ ਪਰਖਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵਿਰਲਾ ਮਾਤ ਰਖਿਆ। ਰੱਖੇ ਰੱਖਣਹਾਰ ਵਿਚ ਸੰਸਾਰਿਆ। ਆਪੇ ਜਾਣੇ ਆਪਣੇ ਭਾਣੇ, ਸਾਚਾ ਖੇਲ ਅਪਰ ਅਪਾਰਿਆ। ਪਕੜ ਉਠਾਏ ਰਾਜੇ ਰਾਣੇ, ਛੱਬੀ ਪੋਹ ਦਿਵਸ ਵਿਚਾਰਿਆ। ਤਨ ਛੁਹਾਏ ਕਾਲੇ ਬਾਣੇ, ਸਾਧਾਂ ਸੰਤਾਂ ਆਪ ਹਿਲਾ ਰਿਹਾ। ਆਪੇ ਜਾਣੇ ਦਰ ਦਰਬਾਨੇ, ਦਰ ਦਰਵੇਸ਼ਾ ਆਪ ਅਖਵਾ ਰਿਹਾ। ਗੁਰਮ੍ਰੁਖ ਸਾਚੇ ਆਪ ਜਗਾਏ, ਬ੍ਰਹਮਾ ਸੇਵਾ ਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਨਾ ਦੂਸਰ ਕੋਈ ਜਣਾ ਰਿਹਾ। ਕਾਲਾ ਤਨ ਸ਼ਿੰਗਾਰ ਧੁਰ ਦਰਗਾਹੀਆ। ਸਾਧਾਂ ਸੰਤਾਂ ਕਰੇ ਖ਼ਬਰਦਾਰ, ਛੋਟਾ ਮੁੰਡਾ ਬੇਪਰਵਾਹੀਆ। ਅੰਦਰ ਮੰਦਰ ਪੁੱਛੇ ਕਿਹੜਾ ਮਿਲਿਆ ਯਾਰ, ਫੜ ਫੜ ਬਾਂਹੋਂ ਦਏ ਹਿਲਾਈਆ। ਭਰਮ ਭੁਲਾਇਆ ਕਿਉਂ ਸੰਸਾਰ, ਗੁਰ ਪੂਰਾ ਨਜ਼ਰ ਨਾ ਆਈਆ। ਸ਼ਬਦ ਸਰੂਪੀ ਮਾਰੇ ਮਾਰ, ਨਾ ਕੋਈ ਸਕੇ ਮਾਤ ਛੁਡਾਈਆ। ਏਕਾ ਦਰ ਸੱਚੀ ਸਰਕਾਰ, ਲਹਿਣਾ ਦੇਣਾ ਦਏ ਚੁਕਾਈਆ। ਦੂਜਾ ਵੇਖ ਜਗਤ ਘਰ ਬਾਹਰ, ਭੇਖ ਪਖੰਡਾ ਦਏ ਮਿਟਾਈਆ। ਤੀਜੇ ਰਾਜੇ ਰਾਣਿਆਂ ਕਰੇ ਵਿਚਾਰ, ਸ਼ਬਦ ਡੰਡਾ ਮਗਰ ਲਗਾਈਆ। ਚੌਥੇ ਘਰ ਪਹਿਰੇਦਾਰ, ਗੁਰਮੁਖਾਂ ਰਿਹਾ ਸੇਵ ਕਮਾਈਆ। ਪੰਜਵੇਂ ਹੋਇਆ ਆਪ ਨਿਆਰ, ਅਚਰਜ ਰੀਤੀ ਮਾਤ ਚਲਾਈਆ। ਛੇਵੇਂ ਛੱਪਰ ਦੇਵੇ ਪਾੜ, ਦੇ ਮਤ ਰਿਹਾ ਸਮਝਾਈਆ। ਸਤਵੇਂ ਸਤਿ ਪੁਰਖ ਨਿਰੰਜਣ ਨਾਲ ਰਲਾਏ ਸ਼ਬਦ ਧਾੜ, ਨਾ ਸਕੇ ਕੋਈ ਛੁਡਾਈਆ। ਅੱਠਵੇਂ ਉਠ ਉਠ ਵੇਖੇ ਨਾੜ ਨਾੜ, ਗੁਰੂਆਂ ਪੀਰਾਂ ਭਰਮ ਗਵਾਈਆ। ਨੌਂ ਦਵਾਰੇ ਵੇਖੇ ਝੂਠੀ ਧਾੜ, ਨਾਵੇਂ ਨਾਵਾਂ ਸਾਚਾ ਲਾਈਆ। ਦਸਵੇਂ ਬੈਠ ਸੱਚੀ ਸਰਕਾਰ, ਆਤਮ ਕੁੰਡਾ ਆਪੇ ਲਾਹੀਆ। ਪਾਰਬ੍ਰਹਮ ਬ੍ਰਹਮ ਕਰ ਵਿਚਾਰ, ਲਹਿਣਾ ਦੇਣ ਮਾਤ ਚੁਕਾਈਆ। ਭਾਣਾ ਸਹਿਣਾ ਵਿਚ ਸੰਸਾਰ, ਗੁਰਮੁਖਾਂ ਹੁਕਮ ਸੁਣਾਈਆ। ਮਨਮੁਖ ਹੋਣਾ ਅੰਤਮ ਛਾਰ, ਉਡੇ ਖੇਹ ਦਿਸ ਨਾ ਆਈਆ। ਕਲਜੁਗ ਕਾਲਾ ਧੂੰਆਂਧਾਰ, ਸਚ ਧਾਰਾ ਕੋਈ ਨਾ ਪਾਈਆ। ਗੁਰਮੁਖ ਸਾਚੇ ਕਰ ਪਿਆਰ, ਸ਼ਬਦ ਭੰਡਾਰਾ ਰਿਹਾ ਵਿਖਾਈਆ। ਆਤਮ ਜੋਤੀ ਦੇ ਅਧਾਰ, ਨਿਰਮਲ ਗੋਤੀ ਰਿਹਾ ਬਣਾਈਆ। ਮਾਣਕ ਮੋਤੀ ਤਨ ਸ਼ਿੰਗਾਰ, ਸਾਚੇ ਧਾਗੇ ਰਿਹਾ ਜੁੜਾਈਆ। ਆਪ ਪਰੋਏ ਦਰ ਦਵਾਰ, ਸਾਚੀ ਸੂਈ ਨਾਮ ਰਖਾਈਆ। ਬੈਠਾ ਰਹੇ ਦਰ ਸੱਚੇ ਦਵਾਰ, ਅਗਣਤ ਅਗਣਤ ਅਗਣਤ ਗਣਿਆ ਮਾਤ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਸਾਚੀ ਰਚਨਾ ਆਪ ਰਚਾਉਣੀ, ਲਿਖ ਲਿਖ ਲੇਖਾ ਦਏ ਪੁਚਾਈਆ। ਛੱਬੀ ਪੋਹ ਖ਼ੁਸ਼ੀ ਮਨਾਉਣੀ। ਸਾਧਾਂ ਸੰਤਾਂ ਇਕ ਸੁਣਾਉਣੀ। ਸੁਰਤੀ ਸ਼ਬਦੀ ਆਪ ਭਵਾਉਣੀ। ਨੂਰੀ ਜੋਤ ਇਕ ਜਗਾਉਣੀ। ਸ਼ਬਦ ਧਾਰ ਨਾਲ ਰਖਾਉਣੀ। ਪਵਣ ਸਵਾਸ ਮਾਤ ਚਲਾਉਣੀ। ਚਿੱਟਾ ਜੋੜਾ ਚਿੱਟੇ ਕਾਗਜ ਰੱਖੇ ਪਾਸ, ਲੇਖਾ ਸਭ ਦਾ ਉਪਰ ਲਿਖਾਉਣੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਦਵਾਰਾ ਰਾਜ ਰਾਜਾਨ ਕਰੇ ਖੇਲ ਅਪਾਰਾ, ਪੰਚਾ ਪੰਚਾ ਮੋਹਰ ਲਗਾਉਣੀ। ਜਾਗਤ ਜਾਗਤ ਜਾਗਤ ਰੇ ਮਨ, ਗੁਰ ਜਗਾਇਓ ਰੀ। ਭਾਗਤ ਭਾਗਤ ਭਾਗਤ ਰੇ ਮਨ, ਕਲਜੁਗ ਠਗੋਰੀ ਪਾਇਓ ਰੀ। ਲਾਗਤ ਲਾਗਤ ਲਾਗਤ ਰੇ ਮਨ, ਗੁਰ ਚਰਨ ਪ੍ਰੀਤੀ ਲਾਇਓ ਰੀ। ਸਰਨਾਗਤ ਸਰਨਾਗਤ ਸਰਨਾਗਤ ਰੇ ਮਨ, ਹਰਿ ਸੂਰੇ ਸਰਬ ਕਲ ਭਰਪੂਰੇ ਹਾਜ਼ਰ ਹਜ਼ੂਰੇ ਸਚ ਸਰਨਾਇਓ ਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਹਲੂਣਾ ਮਾਰ ਆਪ ਜਗਾਇਓ ਰੀ। ਰੇ ਠਗੋਰੀ ਠੱਗ ਠੱਗਣ ਆਇਆ। ਆਪੇ ਵਸੇ ਉਪਰ ਸ਼ਾਹਰਗ, ਦਿਸ ਕਿਸੇ ਨਾ ਆਇਆ। ਅੱਠਸੱਠ ਫਿਰਦੇ ਮਾਟੀ ਪਗ, ਕਦਮ ਕਦਮ ਰਿਹਾ ਚਲਾਇਆ। ਗੁਰਮੁਖ ਵਿਰਲੇ ਮੇਲ ਸੂਰੇ ਸਰਬਗ, ਅੰਦਰ ਮੰਦਰ ਖੋਜ ਖੁਜਾਇਆ। ਰਾਹ ਸਾਚੇ ਗਿਆ ਲੱਗ, ਸਾਚੀ ਪੌੜੀ ਆਪ ਚੜ੍ਹਾਇਆ। ਆਪ ਮਿਟਾਈ ਤ੍ਰਿਸਨਾ ਅੱਗ, ਕੌੜਾ ਮਿੱਠਾ ਫਲ ਖਵਾਇਆ। ਨਿਰਮਲ ਜੋਤੀ ਗਈ ਜਗ, ਅਨਡਿਠਾ ਸ਼ਬਦ ਸੁਣਾਇਆ। ਸਾਚੀ ਕਾਇਆ ਰਹੀ ਮਘ, ਪੁਰਖ ਅਬਿਨਾਸ਼ੀ ਸਾਚਾ ਤੁੱਠਾ ਦਇਆ ਕਮਾਇਆ। ਗੁਰਮੁਖ ਹੰਸ ਬਣਿਆ ਕਗ, ਦਰ ਘਰ ਰੁੱਠਾ ਆਪ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚਾ ਸੰਤ ਸੁਹੇਲਾ ਏਕਾ ਮੁੱਠਾ ਚਾਰੋ ਕੁੰਟਾਂ ਰਿਹਾ ਵਖਾਇਆ। ਰੇ ਠੱਗ ਰੇ ਠੱਗ ਠਗੋਰੀ ਠੱਗਣ ਆਇਓ ਰੀ। ਕਲਜੁਗ ਵਾ ਤੱਤੀ ਗਈ ਵਗ, ਨਾ ਕੋਈ ਬਚਾਏ ਬਵਰੀ ਰੀ। ਮਾਇਆ ਰਾਣੀ ਤੁੱਟੇ ਤਗ, ਬੈਠੀ ਰਹੇ ਗਹਿਰ ਗਵਰੀ ਰੀ। ਗੁਰਮੁਖਾਂ ਮੁਖ ਲਗਾਏ ਸ਼ਬਦ ਸਾਚਾ ਸਗ, ਨਾ ਕੋਈ ਜਾਣੇ ਖੇਲ ਅਵਰ ਅਵਰੀ ਰੀ। ਜੋਤੀ ਜੋਤ ਸਰੂਪ ਹਰਿ, ਏਕਾ ਜੋਤ ਮਾਤ ਰਹੀ ਜਗ, ਲੱਖ ਚੁਰਾਸੀ ਮਨ ਸੁਰਤੀ ਮਨ ਸੁਰਤੀ ਪਾਈ ਕਾਇਆ ਕਵਰੀ ਰੀ। ਮਨ ਸੁਰਤੀ ਸ਼ਬਦ ਢੰਡੋਲ, ਆਤਮ ਅੰਧਿਆ। ਸਚ ਵਸਤ ਸਦ ਵਸੇ ਕੋਲ, ਭਾਗਾਂ ਮੰਦਿਆ। ਕਾਇਆ ਪੜਦਾ ਆਪਣਾ ਫੋਲ, ਰਸਨ ਵਿਕਾਰੀ ਝੂਠੇ ਗੰਦਿਆ। ਸ਼ਬਦ ਦਮਾਮਾ ਵੱਜੇ ਢੋਲ, ਬੰਦ ਕੁਆੜੀ ਖੋਲ੍ਹ ਜੰਦਿਆ। ਨਿਸ਼ਅੱਖਰ ਵੱਖਰ ਬੈਠਾ ਰਿਹਾ ਬੋਲ, ਸਾਚਾ ਰਾਗ ਇਕ ਸੁਣੰਦਿਆ। ਨਿਰਮਲ ਜੋਤੀ ਸਦਾ ਅਡੋਲ, ਘਰ ਸਾਚੇ ਆਪ ਵਸੰਦਿਆ। ਦਿਵਸ ਰੈਣ ਕਰੇ ਚੋਹਲ, ਸੱਜਣ ਸੁਹੇਲਾ ਸੰਗ ਵਸੰਦਿਆ। ਮਿਲੇ ਵਡਿਆਈ ਉਪਰ ਧੌਲ, ਚਰਨ ਪ੍ਰੀਤੀ ਇਕ ਰਖੰਦਿਆ। ਗੁਰਮੁਖ ਸਦਾ ਰਹੇ ਅਡੋਲ, ਪ੍ਰਭ ਸਾਚਾ ਆਪ ਬਖ਼ਸ਼ੰਦਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਬਣਾਏ ਆਪਣਾ ਬੰਦਿਆ। ਗਾਵਤ ਗਾਵਤ ਗਾਵਤ ਰੇ ਮਨ ਗਾਵਤ ਰੇ, ਰੈਣ ਵਿਹੂਣੀ ਆਈ। ਉਠ ਧਾਵਤ ਵਕਤ ਸੁਹਾਵਤ ਪ੍ਰਭ ਭਾਵਤ, ਹਰਿ ਨਰ ਸ਼ਬਦ ਤੂਰਤ ਇਕ ਵਜਾਈ ਤੂਰੀ। ਦਾਤਾ ਸਖੀ ਕਰੇ ਸਖਾਵਤ, ਪੰਚਾਂ ਚੋਰਾਂ ਸਦਾ ਬਗਾਵਤ, ਹਰਿਜਨ ਆਸਾ ਮਨਸਾ ਪੂਰੀ। ਉਠ ਉਠ ਜਾਗ ਮਨ ਗਾਵਤ ਗਾਵਤ ਗਾਵਤ ਰੇ ਮਨ, ਨਾ ਦੀਸੇ ਮਾਤ ਦੂਰੀ। ਕਵਣ ਗਾਵਤ ਕਵਣ ਗਿਣਾਵੇ, ਕਵਣ ਉਠਾਵਤ ਕਵਣ ਸੁਣਾਵੇ, ਗੁਰਮੁਖ ਸਾਚਾ ਪ੍ਰਭ ਸਾਚੇ ਵਾਚਾ, ਆਪ ਆਪਣੇ ਚਰਨ ਲਗਾਵਤ, ਦਰ ਘਰ ਸਾਚਾ ਏਕਾ ਪਾਵੇ। ਚਰਨ ਧੂੜ ਸੱਚਾ ਇਸ਼ਨਾਨ ਨ੍ਹਾਵਤ, ਅਮਰਾਪਤ ਘਰ ਸਾਚੇ ਸਦਾ ਮੋਖ ਮੁਕਤ ਪ੍ਰਭ ਆਪ ਦਵਾਵੇ। ਅੰਮ੍ਰਿਤ ਆਤਮ ਪਿਆਏ ਮਧ, ਸਦਾ ਖੁਮਾਰੀ ਕਰਮ ਵਿਚਾਰੀ ਆਪ ਕਰਾਵੇ। ਜੋਤੀ ਜੋਤ ਸਰੂਪ ਹਰਿ, ਆਪ ਵਖਾਏ ਆਪਣਾ ਦਰ ਸਾਚੀ ਹੱਦ, ਫੜ ਫੜ ਬਾਂਹੋਂ ਪਾਰ ਕਰਾਵੇ। ਫੜ ਬਾਹੋਂ ਕਰੇ ਪਾਰ, ਆਪ ਉਧਾਰਿਆ। ਨਾ ਕੋਈ ਜਾਣੇ ਪਾਰ ਕਿਨਾਰ, ਮਨਮੁਖ ਡੁੱਬੇ ਵਿਚ ਮੰਝਧਾਰ, ਭਰਮੇ ਸਰਬ ਸੰਸਾਰਿਆ। ਗੁਰਮੁਖ ਸਾਚੇ ਸਚ ਪਿਆਰ, ਇਕ ਕਰਾਇਆ ਵਣਜ ਵਪਾਰ, ਸ਼ਬਦ ਉਡਾਰੀ ਜੋਤ ਨਿਰੰਕਾਰ, ਆਪ ਸੁਹਾਏ ਬੰਕ ਦਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਬਹਾਏ ਦਇਆ ਕਮਾਏ ਸਾਚੇ ਮੰਦਰ ਉਚ ਅਟੱਲ ਸ਼ਬਦ ਮਹੱਲ ਉਚ ਮੁਨਾਰਿਆ। ਹਰਿ ਘਟ ਰਾਮ ਪਸਾਰ, ਜਗਤ ਵਣਜਾਰਿਆ। ਹਰਿ ਘਟ ਰਾਮ ਅਧਾਰ, ਨਾਮ ਜਪਾ ਰਿਹਾ। ਹਰਿ ਘਟ ਰਾਮ ਪਸਾਰ, ਤੀਰਥ ਤੱਟ ਇਕ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਘਟ ਘਟ, ਭਰਮਾਂ ਵਟ ਮੇਟ ਮਿਟਾ ਰਿਹਾ। ਭਰਮਾਂ ਕੱਢੇ ਕੰਧ, ਆਪੇ ਢਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਸਾਚੇ ਘਰ ਵਜੇ ਵਧਾਈਆ। ਇਕ ਉਪਜਾਏ ਪਰਮਾਨੰਦ, ਨਿਜ਼ਾਨੰਦ ਹਰਿ ਸਮਾਈਆ। ਗੁਰਮੁਖ ਚੜ੍ਹਾਏ ਸਾਚੇ ਚੰਦ, ਸੀਤਲ ਧਾਰਾ ਰਿਹਾ ਵਹਾਈਆ। ਆਪ ਮੁਕਾਏ ਅਗਲਾ ਪਿਛਲਾ ਪੰਧ, ਜਗਤ ਵਿਚੋਲਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਸੱਚਾ ਢੋਲਾ ਚਾਰ ਵਰਨਾਂ ਏਕਾ ਬੋਲਾ, ਗੀਤ ਸੁਹਾਗੀ ਰਿਹਾ ਸੁਣਾਈਆ। ਗੀਤ ਸੁਹਾਗੀ ਗਾਉਣਾ ਨਾਮ, ਆਤਮ ਮਧ ਰੱਤਿਆ। ਲੇਖੇ ਲੱਗੇ ਕਾਇਆ ਮਾਟੀ ਝੂਠਾ ਚਾਮ, ਸਾਚਾ ਬੀਜ ਬੀਜੇ ਸਾਚੇ ਵਤਿਆ। ਅੰਮ੍ਰਿਤ ਪੀਣਾ ਸਾਚਾ ਜਾਮ, ਲੇਖਾ ਚੁੱਕੇ ਮਾਤ ਤਮਾਮ, ਪੁਰਖ ਅਬਿਨਾਸ਼ੀ ਦੇ ਸਮਝਾਵੇ ਮਤਿਆ। ਪੂਰ ਕਰਾਏ ਸਗਲਾ ਕਾਮ, ਭਾਗ ਲਗਾਏ ਨਗਰ ਗਰਾਮ, ਪੰਜਾਂ ਚੋਰਾਂ ਕਰੇ ਹਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਨਾਮ ਵਰ, ਸ਼ਬਦ ਸਰੂਪੀ ਸਾਚੀ ਸੱਤਿਆ। ਸ਼ਬਦ ਸਰੂਪੀ ਸਤਿ ਆਪ ਆਧਾਰਿਆ। ਨਿਰਮਲ ਕਰੇ ਕਾਇਆ ਰਤ, ਭਰਮ ਭੁਲੇਖਾ ਦੂਰ ਕਰਾ ਰਿਹਾ। ਆਪ ਰਖਾਏ ਧੀਰਜ ਯਤ, ਸਾਚਾ ਲੇਖਾ ਲੇਖੇ ਲਿਖਾ ਰਿਹਾ। ਰੱਖੇ ਲਾਜ ਵਿਚ ਜਗਤ, ਸਾਚੇ ਭਗਤ ਆਪ ਬਣਾ ਰਿਹਾ। ਸ਼ਬਦ ਵਖਾਏ ਏਕਾ ਤੱਤ, ਸਾਚਾ ਰਾਹ ਆਪਾ ਜਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪੇ ਦੇ ਸਮਝਾਵੇ ਮਤ, ਸਾਚਾ ਨਾਮ ਪਕੜ ਦਾਮਨ, ਆਪਣਾ ਆਪ ਜਪਾ ਰਿਹਾ। ਸਾਚਾ ਨਾਮ ਜਪਾਏ, ਜਾਪ ਅਜਪਿਆ। ਪੂਰਨ ਇਛਿਆ ਆਪ ਕਰਾਏ, ਮਿਟਾਏ ਤੀਨੋ ਤਪਿਆ। ਸਾਚੀ ਭਿੱਛਿਆ ਨਾਮ ਪਾਏ, ਗੁਰਮੁਖ ਆਤਮ ਝੋਲੀ ਡਾਹੇ, ਦਿਵਸ ਰੈਣ ਕਰੇ ਰੱਖਿਆ। ਨਾਮ ਰੰਗਣ ਇਕ ਚੜ੍ਹਾਏ, ਦੂਜਾ ਦਰ ਨਾ ਮੰਗਣ ਜਾਏ, ਸਭਨੀ ਥਾਈਂ ਹੋਏ ਸਹਾਏ, ਦਰ ਘਰ ਸਾਚੇ ਸਾਚੀ ਸਿਖਿਆ। ਸਾਚੇ ਅੰਗਣ ਆਪ ਉਠਾਏ, ਸ਼ਬਦ ਕੰਗਣ ਤਨ ਪਹਿਨਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲੇਖਾ ਆਪੇ ਲਿਖਿਆ। ਲੇਖਾ ਲਿਖਣਹਾਰ ਲੇਖ ਲਿਖਾਰਿਆ। ਸ੍ਰਿਸ਼ਟ ਸਬਾਈ ਰਿਹਾ ਵੇਖ, ਆਪੇ ਗੁਪਤ ਆਪੇ ਜ਼ਾਹਰਿਆ। ਜੋਤੀ ਜਾਮਾ ਧਰਨਾ ਭੇਖ, ਵਡ ਬਲਕਾਰਿਆ। ਲੱਖ ਚੁਰਾਸੀ ਮੇਟਣ ਆਇਆ ਰੇਖ, ਆਪੇ ਕਰੇ ਆਪਣੀ ਕਾਰਿਆ। ਸਾਚਾ ਸ਼ਬਦ ਲਾਵਣ ਆਇਆ ਮੇਖ, ਨਾ ਕੋਈ ਸਕੇ ਜੜ੍ਹ ਉਖਾੜਿਆ। ਸਾਚੇ ਲੋਚਨ ਲੈਣਾ ਪੇਖ, ਡੇਰਾ ਲਾਏ ਵਿਚ ਪਹਾੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਕਾਇਆ ਛਤੇ ਪਾੜਿਆ। ਕਾਇਆ ਛੱਤੇ ਲਾਏ ਪਾੜ, ਸ਼ਬਦ ਸੁਨੇਹੜਿਆ। ਮਾਇਆ ਅਗਨੀ ਦੇਵੇ ਸਾੜ, ਆਪੇ ਲਾਏ ਇਕ ਉਖੇੜਿਆ। ਪੰਚਾਂ ਚਬਾਏ ਆਪਣੀ ਦਾੜ੍ਹ, ਕਰੇ ਹੱਕੋ ਹੱਕ ਨਿਬੇੜਿਆ। ਗੁਰਮੁਖ ਸਾਚਾ ਦਰ ਘਰ ਸਾਚੇ ਦੇਵੇ ਵਾੜ, ਜੂਠਾ ਝੂਠਾ ਜਗਤ ਝੇੜਿਆ। ਮੇਲ ਮਿਲਾਏ ਸਾਚਾ ਲਾੜ, ਖੁਲ੍ਹਾ ਦੀਸੇ ਏਕਾ ਵਿਹੜਿਆ। ਆਪੇ ਵਸਿਆ ਨਾੜ ਨਾੜ, ਬੱਤੀ ਦੰਦਾਂ ਭੇੜ ਭੇੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਨਾਮ ਵਰ, ਕਲਜੁਗ ਤੇਰਾ ਉਲਟਾ ਗੇੜ ਆਪਣੇ ਹੱਥੀਂ ਗੇੜਿਆ। ਕਲਜੁਗ ਉਲਟਾ ਗੇੜ ਆਪ ਗਿੜਾਇਆ। ਦਰ ਦਰ ਘਰ ਘਰ ਪਿਆ ਝੇੜ, ਨਾ ਸਕੇ ਕੋਈ ਨਿਬੇੜ, ਵਰਨ ਅਵਰਨਾਂ ਦੋਖ ਪਾਇਆ। ਨਾ ਕੋਈ ਜਾਣੇ ਸਾਚਾ ਨਗਰ ਖੇੜ, ਝੂਠੀ ਨਗਰੀ ਡੇਰਾ ਲਾਇਆ। ਆਪੇ ਮਾਰੇ ਭੇੜ ਭੇੜ, ਸਚ ਸਮਗਰੀ ਸਾਚੀ ਰਾਸ ਨਾ ਰਖੇ ਕੋਈ ਸਵਾਇਆ। ਆਪੇ ਛੇੜਾ ਰਿਹਾ ਛੇੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਭੰਡਾਰੇ ਰਿਹਾ ਭਰ, ਲੋਕਮਾਤੀ ਦਿਸ ਕਿਸੇ ਨਾ ਆਇਆ। ਲੋਕਮਾਤ ਪਿਆ ਅੰਧੇਰਾ, ਰੈਣ ਅੰਧੇਰੀ ਛਾਈਆ। ਪੁਰਖ ਅਬਿਨਾਸ਼ੀ ਪਾਇਆ ਫੇਰਾ, ਮੇਰੀ ਮੇਰੀ ਜਗਤ ਭੁਲਾਈਆ। ਪਰਗਟ ਹੋਏ ਸਿੰਘ ਸ਼ੇਰ ਸ਼ੇਰ ਦਲੇਰਾ, ਮੇਰੀ ਤੇਰੀ ਅੰਤਮ ਅੰਤ ਆਪੇ ਆਪ ਚੁਕਾਈਆ। ਨਾ ਕੋਈ ਜਾਣੇ ਸੰਞ ਸਵੇਰਾ, ਅੱਠੇ ਪਹਿਰ ਰਹੇ ਦੁਹਾਈਆ। ਮਾਇਆਧਾਰੀ ਝੂਠਾ ਡੇਰਾ, ਵੇਖ ਵਖਾਣੇ ਥਾਓ ਥਾਈਂਆ। ਗੁਰਮੁਖਾਂ ਬੰਨ੍ਹੇ ਆਪੇ ਬੇੜਾ, ਪਾਰ ਲੰਘਾਏ ਫੜ ਫੜ ਬਾਂਹੀਆ। ਦਰ ਘਰ ਸੱਚੇ ਸਚ ਨਿਬੇੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਇਕ ਇਕੇਲਾ, ਦੇਵੇ ਠੰਡੀਆਂ ਛਾਂਈਆ। ਦੇਵੇ ਠੰਡੀ ਛਾਂ, ਦੋ ਜਹਾਨਿਆ। ਆਪੇ ਪਿਤਾ ਆਪੇ ਮਾਂ, ਗੁਰਮੁਖ ਸਾਚੇ ਬਾਲ ਅਜਾਨਿਆ। ਹੋਏ ਸਹਾਈ ਸਭਨੀ ਥਾਂ, ਕਰੇ ਕਰਾਏ ਜਾਣ ਪਛਾਨਿਆ। ਇਕ ਜਪਾਏ ਸਾਚਾ ਨਾਂ, ਸਾਚਾ ਦੇਵੇ ਵੰਞ ਮੁਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਚਲੇ ਚਲਾਏ ਆਪਣੇ ਭਾਣਿਆ। ਹਰਿ ਭਾਣਾ ਅਨਮੋਲ, ਗੁਰਮੁਖ ਵਿਚਾਰਨਾ। ਅੰਤਮ ਤੁਲਣਾ ਪੂਰੇ ਤੋਲ, ਮਾਨਸ ਜਨਮ ਮਾਤ ਨਾ ਹਾਰਨਾ। ਆਪੇ ਪੜਦੇ ਰਿਹਾ ਖੋਲ੍ਹ, ਦੂਈ ਦਵੈਤੀ ਮਿੱਟੇ ਹੰਕਾਰਨਾ। ਸਾਚਾ ਸ਼ਬਦ ਵਜਾਵੇ ਢੋਲ, ਸਾਚਾ ਕਾਰਜ ਆਪ ਸਵਾਰਨਾ। ਸਾਚੇ ਮੰਦਰ ਰਿਹਾ ਮੌਲ, ਖਿੜੀ ਰਹੇ ਸ਼ਬਦ ਗੁਲਜਾਰਨਾ। ਉਲਟੀ ਕਰੇ ਨਾਭੀ ਕਵਲ, ਅੰਮ੍ਰਿਤ ਬਖ਼ਸ਼ੇ ਸਾਚੀ ਧਾਰਨਾ। ਮਿਲੇ ਵਡਿਆਈ ਉਪਰ ਧਵਲ, ਗੁਰਮੁਖ ਸਾਚੇ ਸੰਤ ਉਧਾਰਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇੜਾ ਅੰਤਮ ਪਾਰ ਉਤਾਰਨਾ। ਮਸਤਕ ਮਿਲੇ ਧੂੜ, ਚਰਨ ਦਵਾਰਿਆ। ਚਾੜ੍ਹੇ ਰੰਗ ਗੂੜ੍ਹ, ਪੁਰਖ ਅਪਾਰਿਆ। ਬਣੇ ਚਤੁਰ ਮਨਮੁਖ ਮੂੜ੍ਹ, ਸਿਰ ਰੱਖੇ ਹੱਥ ਸਮਰਥ ਕਰੇ ਪਾਰ ਉਤਾਰਿਆ। ਝੂਠੀ ਮਾਟੀ ਕਾਇਆ ਕੂੜ੍ਹੋ ਕੂੜ, ਜੋਤ ਨਿਰੰਜਣ ਆਪਣਾ ਮਹੱਲ ਉਸਾਰਿਆ। ਦਰ ਘਰ ਸਾਚੇ ਨਾਮ ਚਾਮ ਸਾਚੀ ਧੂੜ, ਗੁਰਮੁਖ ਸਾਚੇ ਹਰਿ ਦੁਲਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਸਾਚਾ ਨਾਮ ਵਰ, ਭਰਿਆ ਰਹੇ ਸ਼ਬਦ ਭੰਡਾਰਿਆ। ਨਾਮ ਰੰਗ ਰੰਗ ਨਾਮ ਨਾਮ ਕਾਇਆ ਚੋਲਿਆ। ਅੰਗ ਸੰਗ ਸੰਗ ਅੰਗ ਅੰਗ ਸੰਗ ਦਾਸੀ ਦਾਸ ਬਣਿਆ ਰਹੇ ਗੋਲਿਆ। ਭਗਤ ਮੰਗ ਮਨ ਤਰੰਗ, ਦੇਵੇ ਕਲਾ ਸੋਲਿਆ। ਦਰ ਦਵਾਰਾ ਰਿਹਾ ਲੰਘ, ਸ਼ਬਦ ਸਰੂਪੀ ਇਕ ਪਲੰਘ, ਆਦਿ ਅੰਤ ਕਦੇ ਨਾ ਡੋਲਿਆ। ਚਾਰੋਂ ਕੁੰਟ ਚਾਰ ਬੰਦ, ਵਿਚ ਰਖਾਏ ਪਰਮਾਨੰਦ, ਪੂਰਾ ਤੋਲ ਤੋਲਿਆ। ਮੇਟ ਮਿਟਾਏ ਭਰਮਾਂ ਕੰਧ, ਸ਼ਬਦ ਚੜ੍ਹਾਏ ਸਾਚਾ ਚੰਦ, ਸਾਚੇ ਮੰਦਰ ਕੁੰਡਾ ਖੋਲ੍ਹਿਆ। ਵੇਖ ਵਖਾਣੇ ਨਿਜਾਨੰਦ, ਜੋਤੀ ਜੋਤ ਸਰੂਪ ਹਰਿ, ਸਾਚੇ ਦਰ ਆਪੇ ਵੜ, ਸਾਚੇ ਮੰਦਰ ਆਪੇ ਬੋਲਿਆ। ਬੋਲੇ ਬੋਲਣਹਾਰ ਆਪ ਬੁਲਾਇਆ। ਕਾਇਆ ਮਾਟੀ ਛਾਛ ਵਰੋਲੇ, ਅਚਰਜ ਖੇਲ ਰਚਾਇਆ। ਲੱਗੇ ਭਾਗ ਕਾਇਆ ਚੋਲੇ, ਸਾਚੀ ਰੰਗਣ ਰੰਗ ਰੰਗਾਇਆ। ਹਰਿ ਸੰਤ ਕਦੇ ਨਾ ਡੋਲੇ, ਅਡੋਲ ਅਤੁੱਲ ਅਟੱਲ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਭਾਗ ਲਗਾਏ ਕਾਇਆ ਸਾਚੀ ਕੁਲ, ਗੁਰਮੁਖ ਮਿਲਿਆ ਸਹਿਜ ਸੁਭਾਇਆ। ਮਿਲੇ ਦਰਸ ਜਗਤ ਗੁਰ ਮੀਤ। ਏਕਾ ਰਾਖੋ ਚਰਨ ਪ੍ਰੀਤ। ਕਾਇਆ ਕਰੇ ਠੰਡੀ ਸੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਅਵਤ ਦਾਵਾ ਖੋਲ੍ਹੇ ਦਰ, ਸ਼ਬਦ ਸੁਣਾਏ ਨਾਦ ਅਨਾਦਾ ਸਾਚੇ ਮੰਦਰ ਏਕਾ ਗੀਤ।।