੯ ਚੇਤ ੨੦੧੩ ਬਿਕ੍ਰਮੀ ਸੰਤ ਤੇਜਾ ਸਿੰਘ ਦੇ ਪਾਸ ਜਾ ਕੇ ਸ਼ਬਦ ਉਚਾਰਿਆ ਪਿੰਡ ਸੈਦਪੁਰ ਜ਼ਿਲਾ ਅੰਮ੍ਰਿਤਸਰ
ਸ਼ਬਦ ਸਿੰਘਾਸਣ ਹਰਿ ਬਿਰਾਜੇ, ਲੋਕ ਲਾਜ ਤਜਾਈ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਹਰਿ ਦਾਤਾ ਸ਼ਾਹੋ ਸ਼ਾਬਾਸੀ ਆਤਮ ਵੇਖ ਸੇਜ ਵਿਛਾਈ। ਕਾਇਆ ਮੰਡਲ ਪਾਏ ਰਾਸੇ, ਕਵਣ ਦਵਾਰ ਵੱਜੇ ਸ਼ਬਦ ਵਧਾਈ। ਕਿਸੇ ਕੰਮ ਨਾ ਆਏ ਕਾਇਆ ਸੁਖ, ਕਾਇਆ ਝੂਠੀ ਮਾਟੀ ਅੰਤ ਵਿਨਾਸੇ। ਗੁਰਮੁਖ ਸਾਚੇ ਸੰਤ ਜਨਾਂ ਗਿਆਨ ਬੋਧ ਪ੍ਰਭ ਸ਼ਬਦ ਜਣਾਏ ਭਾਗ ਲਗਾਏ ਕਾਇਆ ਕਾਸੇ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਖ ਦਰ, ਸ਼ਬਦ ਸਿੰਘਾਸਣ ਡੇਰਾ ਲਾਏ। ਸ਼ਬਦ ਸਿੰਘਾਸਣ ਹਰਿ ਸੁਹਾਇਆ, ਕਰੇ ਖੇਲ ਅਪਾਰਿਆ। ਲੋਕਮਾਤ ਕਿਸੇ ਦਿਸ ਨਾ ਆਇਆ, ਭੁਲੇ ਜੀਵ ਗਵਾਰਿਆ। ਮਹੱਲ ਅਟੱਲ ਇਕ ਅਪਾਰਿਆ। ਦਰ ਘਰ ਸਾਚੇ ਆਪੇ ਡਾਹਿਆ, ਸ਼ਬਦ ਕਰਾਇਆ ਪਹਿਰੇਦਾਰਿਆ। ਜੋਤ ਸਰੂਪੀ ਆਸਣ ਲਾਇਆ, ਪ੍ਰਿਥਮੀ ਆਕਾਸ਼ਨ ਵੇਖਣ ਆਇਆ। ਸ਼ਬਦ ਸਵਾਸਨ ਲਏ ਬਚਾਇਆ। ਸਤਿ ਸਰੂਪੀ ਸਤਿ ਸਮਾਇਆ। ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਸ਼ਬਦ ਵਰ, ਜਗਤ ਸਿੰਘਾਸਣ ਮੂਲ ਨਾ ਭਾਇਆ। ਜਗਤ ਰਾਜ ਭਗਤਨ ਜੋਗ, ਗੁਰਮੁਖਾਂ ਸ਼ਬਦ ਕੁੜਮਾਈਆ। ਰਸਨਾ ਰਸ ਝੂਠਾ ਭੋਗ, ਆਤਮ ਰਸ ਏਕਾ ਮੰਗੇ, ਕਾਇਆ ਚੋਲੀ ਆਪਣੀ ਰੰਗੇ, ਕਾਲੀ ਲਾਹੇ ਗਲੋਂ ਛਾਹੀਆ। ਦਰ ਦਵਾਰੇ ਨਾ ਮੰਗੇ, ਸ਼ਬਦ ਘੋੜੇ ਕਸੇ ਤੰਗੇ, ਆਪੇ ਫਿਰੇ ਪੈਰੀਂ ਨੰਗੇ, ਭੇਖ ਭਿਖਾਰੀ ਆਪ ਅਖਵਾਈਆ। ਗੁਰ ਸ਼ਬਦ ਵੇਖੇ ਘਰ ਕਵਣ ਮੰਗੇ, ਵਜੇ ਨਾਮ ਇਕ ਮਰਦੰਗੇ, ਆਲਸ ਨਿੰਦਰਾ ਦਏ ਗਵਾਈਆ। ਅੰਮ੍ਰਿਤ ਆਤਮ ਵਗੇ ਗੰਗੇ, ਮਿਲੇ ਮੇਲ ਦਾਤੇ ਸੂਰੇ ਸਰਬੰਗੇ, ਸਦਾ ਸਹਾਈ ਅੰਗ ਸੰਗੇ, ਦੋ ਜਹਾਨਾਂ ਹਰਿ ਮਿਹਰਬਾਨ ਨਾ ਹੋਏ ਵਿਛੋੜਾ ਰਾਈਆ। ਨੌਂ ਦਵਾਰੇ ਆਏ ਲੰਘੇ, ਦਸਵੇਂ ਵੇਖੇ ਇਕ ਪਲੰਘੇ, ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਸ਼ਬਦ ਵਰ, ਸਾਚੀ ਕਿਰਪਾ ਦੇਣੀ ਕਰ, ਮੰਗੇ ਸਾਚੇ ਘਰ ਸੱਚੀ ਸਰਨਾਈਆ। ਜੋਤੀ ਜਾਮਾ ਹਰਿ ਜੀ ਪਾਇਆ, ਕਰੇ ਭੇਖ ਅਵੱਲਾ। ਸ਼ਬਦ ਸਤਿਗੁਰ ਇਕ ਉਠਾਇਆ, ਆਤਮ ਪਾਇਆ ਘਰ ਸਾਚੇ ਪੱਲਾ। ਵਡ ਦਾਤਾ ਜੋਧਨ ਜੋਧ ਆਪ ਅਖਵਾਇਆ, ਲੋਕਮਾਤ ਅੰਤਮ ਕਰ ਕੇ ਆਇਆ ਹੱਲਾ। ਜਿਸ ਜਨ ਹਿਰਦਾ ਸੋਧ ਵਖਾਇਆ, ਪ੍ਰਭ ਹੱਥ ਫੜਾਇਆ ਸਾਚਾ ਸ਼ਬਦ ਪੱਲਾ। ਗਿਆਨ ਬੋਧ ਬੋਧ ਗਿਆਨ ਆਪ ਅਖਵਾਇਆ, ਇਕ ਧਿਆਨ ਚਰਨ ਲਗਾਇਆ, ਦੂਈ ਦਵੈਤੀ ਮੇਟੇ ਸੱਲਾ। ਸੰਤ ਸੁਹੇਲੇ ਵੇਖਣ ਆਇਆ, ਨੇਤਰ ਲੋਚਨ ਪੇਖਣ ਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਕਿਰਪਾ ਦੇਵੇ ਕਰ, ਇਕ ਵਖਾਏ ਰੰਗ ਮਹੱਲਾ। ਆਤਮ ਅਟਾਰੀ, ਪ੍ਰਭ ਸਾਚੇ ਜੋਤ ਜਗਾਈਆ। ਕਿਸੇ ਦਿਸ ਨਾ ਆਏ ਚਾਰ ਦਿਵਾਰੀ, ਸ੍ਰਿਸ਼ਟ ਸਬਾਈ ਫਿਰੇ ਹਲਕਾਈਆ। ਗੁਰਮੁਖ ਵਿਰਲੇ ਆਤਮ ਬ੍ਰਹਮ ਪਾਰਬ੍ਰਹਮ ਕਰੇ ਵਿਚਾਰੀ, ਸਾਚੀ ਵਸਤ ਝੋਲੀ ਪਾਈਆ। ਪ੍ਰਭ ਪੜਦਾ ਦਏ ਉਤਾਰੀ, ਗੁਰ ਸੰਗਤ ਕਰੇ ਨਿਮਸਕਾਰੀ, ਦਰ ਦਵਾਰਾ ਇਕ ਸੁਹਾਈਆ। ਜਗੇ ਜੋਤ ਅਗੰਮ ਅਪਾਰੀ, ਮਿਲੇ ਨਾਮ ਸਚ ਖੁਮਾਰੀ, ਦੇਂਦਾ ਆਏ ਵਾਹੋ ਦਾਹੀਆ। ਭਗਤ ਸੁਹੇਲੇ ਆਪ ਕਰਾਏ ਆਪਣੇ ਮੇਲੇ, ਆਤਮ ਦਰਸ ਭੇਵ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪੇ ਬਣਿਆ ਦਰ ਭਿਖਾਰੀ, ਕਰੇ ਖੇਲ ਅਪਰ ਅਪਾਰੀ, ਕਾਲਾ ਸੂਸਾ ਵੇਖ ਵਖਾਏ ਮੂਸਾ ਈਸਾ ਈਸਾ ਮੂਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਗੇ ਸ਼ਬਦ ਸਿੰਘਾਸਣ, ਸੁਰਤ ਸਵਾਣੀ ਨਾ ਹੋਏ ਦੁਹਾਗਣ, ਜਗਤ ਰੰਡੇਪਾ ਦੇਣਾ ਕਟਾਈਆ। ਦੁਰਮਤ ਮੈਲ ਦੇਵੇ ਕੱਟ। ਦੇਵੇ ਭੰਡਾਰ ਇਕ ਅਤੁੱਟ, ਜੋਤੀ ਜਗੇ ਲਟ ਲਟ। ਇਕ ਵਖਾਏ ਸਾਚਾ ਹਟ। ਸਾਚੇ ਦਰ ਸਾਚੇ ਮਿਲੇ ਵਰ, ਇਕ ਸਿੰਘਾਸਣ ਆਦਿ ਪੁਰਖ ਅਬਿਨਾਸ਼ਣ ਆਪਣਾ ਮੇਲ ਮਿਲਾਈਆ। ਜਗ ਨਾਤਾ ਝੂਠ ਨਿਸ਼ਾਨ ਹੈ। ਏਕਾ ਪੁਰਖ ਬਿਧਾਤਾ, ਜਿਸ ਦੀਆ ਸ਼ਬਦ ਬਿਬਾਣ ਹੈ। ਉਡੇ ਉਡਾਵੇ ਵਿਚ ਜਹਾਨ ਹੈ। ਨਾਤਾ ਤੁੱਟੇ ਪੀਣ ਖਾਣ ਹੈ। ਅੰਮ੍ਰਿਤ ਆਤਮ ਸਰ ਸਰੋਵਰ ਕਰੇ ਸੱਚਾ ਇਸ਼ਨਾਨ ਹੈ। ਸਰਬ ਜੀਆਂ ਹਰਿ ਜਾਣੀ ਜਾਣ ਹੈ। ਕਾਇਆ ਵੇਖੇ ਸਚ ਮਕਾਨ ਹੈ। ਜਨ ਭਗਤਾਂ ਆਤਮ ਦੇਵੇ ਬ੍ਰਹਮ ਗਿਆਨ ਹੈ। ਧੁਰ ਦਰਗਾਹੀ ਏਕਾ ਦਾਨ, ਕਲਜੁਗ ਜੀਆਂ ਲਾਹੁਣ ਆਇਆ ਅੰਤ ਮਕਾਣ ਹੈ। ਫੜ ਸ਼ਬਦ ਤੀਰ ਕਮਾਨ, ਨੌਂ ਖੰਡ ਪ੍ਰਿਥਮੀ ਮਾਰ ਧਿਆਨ, ਸੱਤਾਂ ਦੀਪਾਂ ਇਕ ਨਿਸ਼ਾਨ, ਲੋਆਂ ਪੁਰੀਆਂ ਪਾਵੇ ਏਕਾ ਆਣ, ਹੋਏ ਮਿਹਰਵਾਨ ਹੈ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਤ ਸੁਹੇਲੇ ਮੰਗੇ ਵਰ, ਕਿਰਪਾ ਆਪਣੀ ਦੇਣੀ ਕਰ, ਗੇੜਾ ਤੁਟੇ ਆਵਣ ਜਾਣ। ਆਵਣ ਜਾਣ ਗੇੜਾ ਛੁੱਟੇ, ਮਿਲੇ ਪੁਰਖ ਅਬਿਨਾਸ਼ਾ। ਪੰਜਾਂ ਚੋਰਾਂ ਫੜ ਫੜ ਕੁੱਟੇ, ਹੋਏ ਦਾਸਨ ਦਾਸਾ। ਦੂਈ ਦਵੈਤੀ ਫੜ ਫੜ ਕੁੱਠੇ, ਕਾਇਆ ਮੰਡਲ ਵੇਖੇ ਰਾਸਾ। ਭੈਣਾਂ ਭਈਆਂ ਨਾਤਾ ਤੁੱਟੇ, ਸ਼ਬਦ ਚਲਾਏ ਸਵਾਸ ਸਵਾਸਾ। ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਸ਼ਬਦ ਵਰ, ਸੰਤ ਸੁਹੇਲੇ ਕਰੇ ਆਪਣੀ ਮਿਹਰ, ਜੋਤ ਜਗਾਏ ਕਾਇਆ ਕਾਸਾ। ਕਾਇਆ ਕਾਸਾ ਡੂੰਘੀ ਕੰਦਰ, ਵਸਤ ਹੱਥ ਨਾ ਆਈਆ। ਜਗਤ ਵਿਕਾਰੀ ਵੱਜਾ ਜੰਦਰ, ਨਾ ਸਕੇ ਕੋਈ ਤੁੜਾਈਆ। ਸੰਤ ਸੁਹੇਲਾ ਜੋ ਜਨ ਚੜ੍ਹਿਆ ਸਾਚੇ ਮੰਦਰ, ਆਤਮ ਕੁੰਡਾ ਦੇਵੇ ਲਾਹੀਆ। ਹੋਏ ਮਿਲਾਵਾ ਅੰਦਰੇ ਅੰਦਰ, ਗੁਰ ਸ਼ਬਦੀ ਜਨਮ ਦੁਹਾਈਆ। ਕਿਸੇ ਹੱਥ ਨਾ ਆਏ ਗੋਰਖ ਮਛੰਦਰ, ਉਚੇ ਟਿਲੇ ਲੱਭਣ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਸ਼ਬਦ ਵਰ, ਆਪਣੀ ਕਿਰਪਾ ਦੇਣੀ ਕਰ, ਜੋਤੀ ਸ਼ਬਦੀ ਸ਼ਬਦੀ ਜੋਤੀ ਪਵਣ ਸਵਾਸੀ ਏਕਾ ਰੰਗ ਰੰਗਾਈਆ। ਪਵਣ ਸਵਾਸੀ ਲੱਗੇ ਲੇਖੇ, ਸ਼ਬਦ ਮਿਲੇ ਵਡਿਆਈਆ। ਕਾਇਆ ਤੁੱਟੇ ਭਰਮ ਭੁਲੇਖੇ, ਵਜੇ ਸੱਚੀ ਵਧਾਈਆ। ਲਿਖਣਹਾਰਾ ਆਪੇ ਲੇਖੇ, ਲਿਖੀ ਰੇਖਾ ਦਏ ਮਿਟਾਈਆ। ਕਿਸੇ ਹੱਥ ਨਾ ਆਏ ਔਲੀਏ ਪੀਰ ਸ਼ੇਖ਼ੇ, ਕਲਜੁਗ ਭੁੱਲੀ ਸਰਬ ਲੋਕਾਈਆ। ਮਸਤਕ ਲਾਈ ਸਾਚੀ ਮੇਖੇ, ਦੀਪਕ ਜੋਤੀ ਸਾਚੀ ਜਗੇ, ਜਗਤ ਤ੍ਰਿਸ਼ਨਾ ਮੂਲ ਨਾ ਲੱਗੇ, ਹੋਏ ਸੱਚੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਸ਼ਬਦ ਵਰ, ਸਦਾ ਰਹਿਣ ਪਿੱਛੇ ਅੱਗੇ ਅੱਗੇ ਪਿਛੇ ਦੂਰ ਨੇੜੇ ਨੇੜੇ ਦੂਰ ਏਕਾ ਧਾਮ ਸੁਹਾਈਆ। ਸੰਤ ਭਿਖਾਰੀ ਆਪ ਹੈ, ਆਪੇ ਖੋਲ੍ਹਣਹਾਰ। ਭਗਤ ਦਵਾਰੀ ਆਪ ਹੈ, ਆਪੇ ਮੇਲਣਹਾਰ। ਜੋਤ ਨਿਰੰਕਾਰੀ ਆਪ ਹੈ, ਆਪੇ ਸ਼ਬਦ ਭੰਡਾਰ। ਜੀਵ ਜੰਤ ਉਧਾਰੀ ਆਪ ਹੈ, ਆਪੇ ਸਰਬ ਪਸਾਰ। ਸਾਚਾ ਕੰਤ ਪੁਰਖ ਭਤਾਰੀ ਆਪ ਹੈ, ਸ੍ਰਿਸ਼ਟ ਸਬਾਈ ਵੇਖੇ ਨਾਰ। ਜੋਤ ਅਗੰਮ ਅਪਾਰੀ ਆਪ ਹੈ, ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਸ਼ਬਦ ਵਰ, ਸੰਤ ਸੁਹੇਲੇ ਕਿਰਪਾ ਦੇਣੀ ਕਰ, ਆਏ ਸੰਤ ਦਵਾਰ। ਸੰਤ ਦਵਾਰਾ ਵੇਖੇ ਖੁਲ੍ਹਾ, ਆਇਆ ਜੋਤ ਜਗਾਏ। ਮਿਲੇ ਸ਼ਬਦ ਇਕ ਅਨਮੁਲਾ, ਦੂਸਰ ਕਿਸੇ ਹੱਥ ਨਾ ਆਏ। ਸੰਤ ਸੁਹੇਲਾ ਸਾਚੇ ਤੋਲ ਤੁਲਾ, ਆਪਣੀ ਕਿਰਪਾ ਆਪੇ ਕਰ, ਸਾਚੀ ਵਸਤ ਦੇਵੇ ਦਸਤ ਅਠੇ ਪਹਿਰ ਰਹੇ ਮਸਤ, ਅਗਿਆਨ ਅੰਧੇਰ ਮਿਟਾਏ। ਕਲਜੁਗ ਝੂਠਾ ਮਾਇਆ ਲੂਠਾ ਅੰਤਮ ਹੁੱਲਾ, ਅੰਮ੍ਰਿਤ ਫ਼ਲ ਨਾ ਕੋਈ ਲਗਾਏ। ਝੂਠਾ ਦਿਸੇ ਕਾਇਆ ਕੁਲਾ, ਅੰਤ ਖਾਲੀ ਰਹਿ ਜਾਏ। ਜਗਤ ਅੰਧੇਰ ਏਕਾ ਝੁੱਲਾ, ਜੂਠ ਝੂਠ ਰਹੀ ਸਤਾਏ। ਅੰਮ੍ਰਿਤ ਆਤਮ ਸਭ ਦਾ ਡੁਲ੍ਹਾ, ਗੁਰ ਸ਼ਬਦ ਜਾਮ ਨਾ ਕੋਈ ਪਿਲਾਏ। ਜੋਤੀ ਜੋਤ ਸਰੂਪ ਹਰਿ, ਦਰ ਦਵਾਰੇ ਆਇਆ ਭੁਲਾ, ਆਪਣੀ ਕਿਰਪਾ ਦਏ ਕਮਾਏ। ਦਰਸ਼ਨ ਮੰਗੇ ਨੇਤਨ ਨੇਤ, ਨੇਤਰ ਤੀਜਾ ਖੋਲ੍ਹ। ਨੌਂ ਦਵਾਰੇ ਛੱਡੇ ਨੌਂ ਨੌਂ ਚੇਤ, ਸਾਚੇ ਮੰਦਰ ਅੰਦਰ ਬੋਲ। ਪ੍ਰਭ ਵਸੇ ਸਾਚੇ ਕਾਇਆ ਖੇਤ, ਸਦ ਤੋਲੇ ਪੂਰੇ ਤੋਲ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸਾਚੇ ਘਰ ਆਤਮ ਪੜਦੇ ਰਿਹਾ ਖੋਲ੍ਹ। ਦਰਸ਼ਨ ਵੇਖੇ ਦਰਸ, ਹਰਿ ਦਰਸ ਰਹੇ ਬਿਲਲਾਏ। ਅੰਮ੍ਰਿਤ ਆਤਮ ਮੇਘ ਬਰਸ, ਹਰਿ ਜਗਤ ਤ੍ਰਿਸ਼ਨਾ ਰਿਹਾ ਮਿਟਾਏ। ਸਤਿ ਪੁਰਖ ਨਿਰੰਜਣ ਸਤਿ ਘਰ ਸਮਾਇਆ, ਆਪਣੀ ਬਣਤ ਬਣਾਇੰਦਾ। ਜੋਤੀ ਨੂਰ ਆਪ ਕਰਾਇਆ, ਦਿਸ ਕਿਸੇ ਨਾ ਆਇੰਦਾ। ਜੋਤੀ ਪੁਰਖਾ ਨਾਮ ਰਖਾਇਆ, ਸਾਚਾ ਧਾਮ ਸੁਹਾਇੰਦਾ। ਸ਼ਬਦ ਸੁਤ ਇਕ ਉਪਾਇਆ, ਘਰ ਛੇਵੇਂ ਆਪ ਟਿਕਾਇੰਦਾ। ਬੋਧ ਅਗਾਧਾ ਨਾਉਂ ਰਖਾਇਆ, ਗੁਣਵੰਤਾ ਧੰਨ ਧੰਨਵੰਤਾ, ਆਪ ਬਣਾਏ ਆਪਣੀ ਬਣਤਾ, ਸਾਚਾ ਮਾਣ ਦਵਾਇੰਦਾ। ਪੰਚਮ ਦਰ ਵੇਖੇ ਘਰ ਸਾਚਾ ਕੰਤ ਪਵਣ ਸਵਾਸੀ ਸਾਚਾ ਸੰਗ ਰਲਾਇੰਦਾ। ਜੋਤੀ ਸ਼ਬਦੀ ਏਕਾ ਰਾਸ, ਪੰਚਮ ਮੇਲਾ ਪੁਰਖ ਅਬਿਨਾਸ਼, ਲੇਖਾ ਗਣਤ ਗਿਣਾਇੰਦਾ। ਚੌਥੇ ਪਦ ਚੌਥੇ ਘਰ ਪਾਵੇ ਰਾਸੀ, ਆਪ ਬਣਾਏ ਲੱਖ ਚੁਰਾਸੀ, ਗੁਣ ਤ੍ਰੈਗੁਣ ਮਾਇਆ ਤੱਤ ਉਪਾਇੰਦਾ। ਤ੍ਰੈਗੁਣ ਮਾਇਆ ਦਾਸਨ ਦਾਸੀ, ਪੰਚਾਂ ਕਰੇ ਆਪ ਪਰਕਾਸ਼ੀ, ਪੰਝੀ ਪ੍ਰਕਿਰਤੀ ਸੰਗ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੇਖ ਹਰਿ, ਲੋਆਂ ਪੁਰੀਆਂ ਖੰਡ ਮੰਡਲ ਵਰਭੰਡ ਬ੍ਰਹਿਮੰਡੀ ਬਣਤ ਬਣਾਇੰਦਾ। ਵਰਭੰਡੀ ਹਰ ਬਣਤ ਬਣਾਈ, ਲੱਖ ਚੁਰਾਸੀ ਉਪਾਇਆ। ਹੱਡ ਮਾਸ ਨਾੜੀ ਰਕਤ ਬੂੰਦੀ ਰਿਹਾ ਉਪਾਈ, ਆਪਣਾ ਪਿੰਡ ਇਕ ਸੁਹਾਇਆ। ਮਨ ਮਤ ਬੁੱਧ ਵਿਚ ਟਿਕਾਈ, ਨੌਂ ਦਵਾਰੇ ਖੋਲ੍ਹ ਵਿਖਾਇਆ। ਸੁਰਤ ਸਵਾਣੀ ਵਿਚ ਸਮਾਈ, ਪੁਰਖ ਅਬਿਨਾਸ਼ੀ ਦਿਸ ਨਾ ਆਇਆ। ਸ਼ਬਦ ਵਿਚੋਲਾ ਸੰਗ ਬਣਾਈ, ਦਸਮ ਦਵਾਰੀ ਇਕ ਖੁਲ੍ਹਾਇਆ। ਸਾਚਾ ਢੋਲਾ ਰਿਹਾ ਸੁਣਾਈ, ਕਲਜੁਗ ਜੀਵ ਸੁਣਨ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਟ ਘਟ ਅੰਦਰ ਵੇਖੇ ਕਾਇਆ ਮੰਦਰ ਨਿਰਮਲ ਜੋਤੀ ਰਿਹਾ ਜਗਾਇਆ। ਨਿਰਮਲ ਜੋਤੀ ਕਰ ਆਕਾਰ, ਪ੍ਰਭ ਵੇਖੇ ਜਗਤ ਤਮਾਸ਼ਾ। ਸਾਧਾਂ ਸੰਤਾਂ ਸੱਚਾ ਯਾਰ, ਆਪੇ ਵੇਖੇ ਨੇਤਰ ਪੇਖੇ, ਲੇਖੇ ਲਾਏ ਪਵਣ ਸੁਵਾਸਾ। ਜੋ ਜਨ ਰਹੇ ਭਰਮ ਭੁਲੇਖੇ, ਅੰਦਰ ਮੰਦਰ ਸਾਚੇ ਵੇਖੇ, ਝੂਠਾ ਭੰਨਾਏ ਕਾਇਆ ਕਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਨੌਂ ਦਰ, ਦਸਵੇਂ ਘਰ ਜਿਸ ਜਨ ਮਿਲਾਵਾ ਪੁਰਖ ਅਬਿਨਾਸ਼ਾ। ਪੁਰਖ ਅਬਿਨਾਸ਼ੀ ਜਿਸ ਜਨ ਪਾਇਆ, ਹੋਵੇ ਸ਼ਬਦ ਕੁੜਮਾਈਆ। ਪੋਥੀ ਗ੍ਰੰਥ ਕੋਈ ਪੜ੍ਹਨ ਨਾ ਪਾਇਆ, ਸ਼ਬਦੀ ਧਾਰ ਇਕ ਵਹਾਈਆ। ਮਨਮੁਖ ਜੀਵ ਸਾਚੇ ਮੰਦਰ ਚੜ੍ਹਨ ਨਾ ਪਾਇਆ, ਨਾ ਤ੍ਰਿਸ਼ਨਾ ਅਗਨ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੱਖਰ ਜਗਤ ਵਖਰ, ਜਨ ਭਗਤਾਂ ਪਾੜੇ ਬਜਰ ਕਪਾਟੀ ਪੱਥਰ, ਸੋਹੰ ਸਾਚਾ ਲੇਖ ਲਿਖਾਇਆ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਏਕਾ ਸ਼ਬਦ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਗੁਣ ਨਿਧਾਨ, ਸੰਤ ਅਸੰਤਾਂ ਜੀਵ ਜੰਤਾਂ ਰਿਹਾ ਜਗਾਇਆ। ਗੁਰ ਸੰਗਤ ਧੰਨ ਕਮਾਈਆ। ਦਰ ਘਰ ਸਾਚਾ ਪਾਇਆ, ਜਗੀ ਜੋਤ ਇਕ ਰਘੁਰਾਈਆ। ਆਪਣਾ ਭੇਦ ਰਿਹਾ ਛੁਪਾਇਆ, ਭਰਮੇ ਭੁੱਲੀ ਜਗਤ ਲੋਕਾਈਆ। ਗੁਣ ਨਿਧਾਨਾ ਦਿਸ ਨਾ ਆਇਆ, ਅੰਤਮ ਵੱਜੇ ਸ਼ਬਦ ਡੰਕ, ਘਰ ਸਾਚੇ ਇਕ ਵਧਾਈਆ। ਕਲਜੁਗ ਵੇਲਾ ਅੰਤਮ ਆਇਆ, ਰਾਜ ਰਾਜਾਨਾਂ ਦਰ ਦਰ ਰਿਹਾ ਫਿਰਾਈਆ। ਭੇਖਾਧਾਰੀ ਭੇਖ ਅਪਾਰਾ, ਕਲਜੁਗ ਸਤਿਜੁਗ ਟਿੱਕਾ ਲਾਹੇ ਛਾਹੀਆ। ਕਾਲਾ ਸੂਸਾ ਤਨ ਪਹਿਨਾਇਆ, ਹਰਿ ਦਾਤਾ ਧੁਰ ਦਰਗਾਹੀਆ। ਈਸਾ ਮੂਸਾ ਰਿਹਾ ਹਿਲਾਇਆ, ਜੋਤੀ ਜੋਤ ਸਰੂਪ ਹਰਿ, ਸੰਮਤ ਵੀਹ ਸਦ ਉਨੀਂ ਆਪੇ ਲਾਹੇ ਕਾਲੀ ਚੁੰਨੀ, ਮੱਕੇ ਮਦੀਨੇ ਚਰਨ ਛੁਹਾਈਆ। ਮੱਕੇ ਮਦੀਨੇ ਜਾਏ ਚੜ੍ਹ, ਪ੍ਰਭ ਜੋਤੀ ਜਾਮਾ ਪਾਇਆ। ਸ਼ਬਦ ਘੋੜਾ ਲਿਆ ਫੜ, ਦਿਸ ਕਿਸੇ ਨਾ ਆਇਆ। ਜੋਤ ਨਿਰੰਜਣ ਨਾ ਕੋਈ ਸੀਸ ਨਾ ਕੋਈ ਧੜ, ਲੱਖ ਚੁਰਾਸੀ ਨਾਲ ਰਿਹਾ ਲੜ ਨੌਂ ਖੰਡ ਪ੍ਰਿਥਮੀ ਵੇਖ ਵਖਾਇਆ। ਕੋਈ ਨਾ ਸਕੇ ਅਗੇ ਖੜ, ਦਰ ਦਰ ਘਰ ਘਰ ਬੈਠੇ ਰਹੇ ਪੜ੍ਹ, ਏਕਾ ਅੱਖਰ ਨਰ ਨਿਰੰਕਾਰ, ਸ਼ਬਦ ਨਾ ਕੀਆ ਤਨ ਸ਼ਿੰਗਾਰ, ਪੰਜਾਂ ਤੱਤਾਂ ਵਿਚ ਸਮਾਇਆ। ਜਿਸ ਜਨ ਮੇਲਾ ਪੁਰਖ ਭਤਾਰਾ, ਦੋ ਜਹਾਨੀ ਕਰੇ ਪਾਰਾ, ਨਾਮ ਦੇਵੇ ਜਗਤ ਭੰਡਾਰਾ, ਤੋਟ ਕਦੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸ਼ਬਦ ਦੇਵੇ ਸਾਚਾ ਵਰ, ਸਤਿ ਸੰਤੋਖੀ ਆਤਮ ਮੋਖੀ ਬ੍ਰਹਮ ਗਿਆਨ ਜਣਾਇਆ। ਸੋਹੰ ਸ਼ਬਦ ਜਗਤ ਧਾਰ ਹੈ, ਧੁਰ ਦਰਗਾਹੀ ਆਈ। ਕਲਜੁਗ ਅੰਤਮ ਹੋਵੇ ਪਾਰ ਹੈ, ਸਤਿਜੁਗ ਵੱਜੇ ਸੱਚੀ ਵਧਾਈ। ਜਨ ਭਗਤਾਂ ਫੜ ਫੜ ਬਾਹੋਂ ਰਿਹਾ ਤਾਰ ਹੈ, ਮਨਮੁਖ ਨੀਂਦ ਦੁਹਾਗਣ ਰਿਹਾ ਸਵਾਈ। ਏਕਾ ਏਕ ਓਅੰਕਾਰ ਹੈ, ਜੋਤੀ ਜਾਮਾ ਭੇਖ ਅਪਾਰ ਹੈ, ਸ਼ਬਦ ਖੰਡਾਂ ਰਿਹਾ ਉਠਾਈ। ਲੋਆਂ ਪੁਰੀਆਂ ਆਰ ਪਾਰ ਹੈ, ਆਪੇ ਜਾਣੇ ਆਪਣੀ ਧਾਰ ਹੈ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰ ਸੰਗਤ ਦੇਵੇ ਦਰਸ ਦਰ, ਆਤਮ ਤ੍ਰਿਸ਼ਨਾ ਜਗਤ ਮਿਟਾਈ। ਹਰਿ ਸ਼ਬਦ ਅਪਾਰ ਗੁਰ ਜਣਾਈਆ। ਗੁਰ ਸ਼ਬਦ ਅਪਾਰ, ਸੁਣੇ ਸਰਬ ਲੋਕਾਈਆ। ਗੁਰਮੁਖ ਵਿਰਲਾ ਪਾਵੇ ਸਾਰ, ਆਤਮ ਬੂਝ ਬੁਝਾਈਆ। ਹਰਿ ਸ਼ਬਦ ਅਪਾਰ, ਗੁਰ ਪੂਰੇ ਦ੍ਰਿੜਾਈਆ। ਗੁਰ ਪੂਰਾ ਕਰੇ ਪਿਆਰ, ਲਿਵ ਅੰਤਰ ਏਕਾ ਲਾਈਆ। ਗੁਰਮੁਖਾਂ ਦੇਵੇ ਕਰ ਪਿਆਰ, ਆਪ ਆਪਣੀ ਦਇਆ ਕਮਾਈਆ। ਗੁਰਮੁਖ ਸਾਚੇ ਉਧਰੇ ਪਾਰ, ਗੁਰ ਪੂਰੇ ਸ਼ਬਦ ਕਮਾਈਆ। ਹਰਿ ਸ਼ਬਦ ਅਪਾਰ, ਗੁਰ ਪੂਰੇ ਝੋਲੀ ਪਾਇਆ। ਗੁਰ ਸ਼ਬਦ ਅਪਾਰ, ਗੁਰਮੁਖਾਂ ਕੰਨ ਸੁਣਾਇਆ। ਗੁਰਮੁਖ ਸਾਚਾ ਸੰਤ ਦੁਲਾਰ, ਦਰ ਘਰ ਆਪਣੇ ਲਏ ਵਸਾਇਆ। ਅਗਿਆਨ ਅੰਧੇਰਾ ਦਏ ਨਿਵਾਰ, ਦੀਪਕ ਜੋਤੀ ਇਕ ਜਗਾਇਆ। ਸਾਚਾ ਮੇਲਾ ਇਕ ਦਵਾਰ, ਏਕਾ ਦੂਜਾ ਭਉ ਚੁਕਾਇਆ। ਲੋਕਮਾਤੀ ਵੇਖ ਕਰੇ ਵਿਹਾਰ, ਆਵਣ ਜਾਵਣ ਖੇਲ ਰਚਾਇਆ। ਜੁਗਾਂ ਜੁਗੰਤਰ ਸਾਚੀ ਕਾਰ, ਹਰਿ ਭਗਵੰਤਾ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਰੂਪ ਵਟਾਇਆ। ਹਰਿ ਸ਼ਬਦ ਅਡੋਲ, ਕਦੇ ਨਾ ਡੋਲਿਆ। ਗੁਰ ਸ਼ਬਦ ਸਾਚਾ ਬੋਲ, ਸ੍ਰਿਸ਼ਟ ਸਬਾਈ ਏਕਾ ਬੋਲਿਆ। ਜਨ ਭਗਤਾਂ ਆਪਣੇ ਪੜਦੇ ਰਿਹਾ ਖੋਲ੍ਹ, ਭਾਗ ਲਗਾਏ ਕਾਇਆ ਚੋਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਕਲਾ ਸੋਲਿਆ। ਹਰਿ ਸ਼ਬਦ ਅਥਾਹ, ਬੇਪਰਵਾਹ ਹੈ। ਗੁਰ ਸ਼ਬਦ ਜਗਤ ਮਲਾਹ, ਸਾਚਾ ਦੱਸੇ ਏਕਾ ਰਾਹ ਹੈ। ਜਨ ਭਗਤਾਂ ਮੇਲਾ ਰਿਹਾ ਮਿਲਾ, ਫੜ ਫੜ ਸਾਚੀ ਬਾਂਹ ਹੈ। ਸਾਚਾ ਧਾਮ ਰਿਹਾ ਸੁਹਾ, ਦੀਪਕ ਜੋਤੀ ਇਕ ਜਗਾ ਹੈ। ਇਕ ਜਪਾਏ ਸਾਚਾ ਨਾਮ, ਨਿਸ਼ਅੱਖਰ ਵੱਖਰ ਆਪ ਰਖਾ ਹੈ। ਹਰਿਜਨ ਬਣਾਏ ਹੰਸ ਫੜ ਫੜ ਕਾਂ, ਸਾਚੀ ਜੋਤ ਰਿਹਾ ਜਗਾ ਹੈ। ਦੋ ਜਹਾਨੀ ਰੱਖੇ ਠੰਢੀ ਥਾਂ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸ੍ਰਿਸ਼ਟ ਸਬਾਈ ਵੇਖ ਦਰ, ਹਰਿਜਨ ਸੰਤ ਸੁਹੇਲੇ ਆਪ ਕਰਾਏ ਆਪਣੇ ਮੇਲੇ, ਆਪੇ ਪਿਤਾ ਆਪੇ ਮਾਂ ਹੈ। ਹਰਿ ਸ਼ਬਦ ਅਬਿਨਾਸ਼, ਜਗਤ ਪਰਕਾਸ਼ਿਆ। ਗੁਰ ਪੂਰਾ ਦਾਸਨ ਦਾਸ, ਮਿਲੇ ਮੇਲ ਸ਼ਾਹੋ ਸ਼ਾਬਾਸਿਆ। ਜਨ ਭਗਤਾਂ ਪੂਰਨ ਕਰੇ ਆਸ, ਇਕ ਜਪਾਏ ਸਵਾਸ ਸਵਾਸ, ਵੇਖ ਵਖਾਣੇ ਪ੍ਰਿਥਮੀ ਆਕਾਸ਼, ਸਾਚੇ ਮੰਡਲ ਪਾਵੇ ਰਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਗਲਾ ਸਾਥਿਆ। ਹਰਿ ਸ਼ਬਦ ਅਜੂਨ, ਕਿਸੇ ਨਾ ਜੂਨੀਆ। ਗੁਰ ਸ਼ਬਦ ਅਮੋਲ, ਗੁਰਮੁਖ ਵਿਰਲਾ ਸੁਣੇ ਸੁਣਾਏ ਖੋਲ੍ਹੇ ਮੁੰਨ ਸੁੰਨਿਆ। ਆਪੇ ਵਸੇ ਪੜਦੇ ਉਹਲ, ਵਡ ਦਾਤਾ ਗੁਣੀ ਗੁਨਿਆ। ਗੁਰਮੁਖ ਵਿਰਲਾ ਅੱਠੇ ਪਹਿਰ ਕਰੇ ਕਰਾਏ ਕਾਇਆ ਮੰਦਰ ਸਾਚੇ ਚੋਹਲ, ਕਿਸੇ ਹੱਥ ਨਾ ਆਏ ਰਿਖੀ ਮੁਨੀਆ। ਮਾਇਆ ਭਰਮ ਭੁਲਾਇਆ, ਕਲਜੁਗ ਵੇਲਾ ਅੰਤਮ ਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਦੇਵੇ ਨਾਮ ਧਨਾ, ਗੁਰ ਸ਼ਬਦ ਸਾਚੀ ਚੁੰਨੀਆ। ਹਰਿ ਸ਼ਬਦ ਅਸਵਾਰ ਘੋੜ ਦੁੜਾਇੰਦਾ। ਗੁਰ ਸ਼ਬਦ ਅਪਾਰ, ਲੋਕਮਾਤੀ ਜੋੜ ਜੁੜਾਇੰਦਾ। ਜਨ ਭਗਤਾਂ ਦੇਵੇ ਕਰ ਪਿਆਰ, ਮਿੱਠਾ ਕੌੜ ਵੇਖ ਵਖਾਇੰਦਾ। ਅੰਮ੍ਰਿਤ ਆਤਮ ਬਖ਼ਸ਼ੇ ਸਾਚੀ ਧਾਰ, ਦੁਰਮਤ ਮੈਲ ਰੋਗ ਗਵਾਇੰਦਾ। ਵੇਖ ਵਖਾਏ ਮਹੱਲ ਅਪਾਰ, ਦੀਪਕ ਜੋਤੀ ਕਰ ਉਜਿਆਰ, ਅਗਿਆਨ ਅੰਧੇਰ ਮਿਟਾਇੰਦਾ। ਆਪ ਵਖਾਏ ਸਗਲ ਪਸਾਰ, ਆਪੇ ਵਸੇ ਸਭ ਤੋਂ ਬਾਹਰ, ਨਗਰ ਖੇੜਾ ਆਪ ਸੁਹਾਇੰਦਾ। ਆਪੇ ਗੁਪਤ ਆਪੇ ਜ਼ਾਹਿਰ, ਆਪੇ ਰਹੇ ਖ਼ਬਰਦਾਰ, ਸ਼ਬਦ ਬਣਾਏ ਪਹਿਰਦਾਰ, ਗੁਰਮੁਖ ਸੋਏ ਮਾਤ ਜਗਾਇੰਦਾ। ਆਪੇ ਪੁਰਖ ਨਾਰੀ ਨਾਰ, ਸ਼ਬਦ ਭੰਡਾਰਾ ਸਾਚਾ ਯਾਰ, ਆਪੇ ਸਾਚੀ ਸੇਜ ਹੰਢਾਇੰਦਾ। ਪੂਤ ਸਪੂਤਾ ਕਰ ਤਿਆਰ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਲੱਖ ਚੁਰਾਸੀ ਵੇਖ ਕਰ, ਕਰੇ ਖੇਲ ਅਪਾਰ। ਹਰਿ ਸ਼ਬਦ ਅਪਾਰ, ਭਰਿਆ ਰਹੇ ਭੰਡਾਰਿਆ। ਗੁਰ ਪੂਰੇ ਬਖ਼ਸ਼ੀ ਸਾਚੀ ਧਾਰ, ਨਿਝਰ ਧਾਰ ਇਕ ਵਹਾ ਰਿਹਾ। ਏਕਾ ਏਕ ਦਿਸਾਏ ਚਰਨ ਪਿਆਰ, ਦੂਸਰ ਕੋਇ ਦਿਸਨਾ ਆ ਰਿਹਾ। ਸ਼ਬਦ ਚੋਟ ਲੱਗੇ ਕਾਇਆ ਤਨ ਨਗਾਰ, ਨਗਾਰਾ ਇਕ ਵਜਾ ਰਿਹਾ। ਆਪ ਸੁਹਾਏ ਬੰਕ ਦਵਾਰ, ਗੁਰਦਵਾਰਾ ਇਕ ਵਖਾ ਰਿਹਾ। ਗੁਰ ਸ਼ਬਦ ਸ਼ਬਦ ਗੁਰ ਪਰਗਟ ਹੋਏ ਵੇਖ ਵਖਾਏ ਤ੍ਰੈ ਤ੍ਰੈਲੋਏ ਏਕਾ ਰੰਗ ਸਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਕਾਲਖ ਟਿੱਕਾ, ਕਿਸੇ ਨਾ ਦਿਸੇ ਨੀਕਨ ਨੀਕਾ, ਮਾਇਆ ਰਸ ਫੀਕਨ ਫੀਕਾ, ਵੇਲਾ ਅੰਤਮ ਅੰਤ ਅੰਤ ਅੰਤ ਮਿਟਾ ਰਿਹਾ। ਨਿਹਕਲੰਕ ਕਲ ਜਾਮਾ ਪਾਇਆ, ਕਰੇ ਖੇਲ ਅਵੱਲਾ। ਸ਼ਬਦ ਡੰਕ ਇਕ ਵਜਾਇਆ, ਨੌਂ ਖੰਡ ਪ੍ਰਿਥਮੀ ਵੇਖੇ ਜਗਤ ਮਹੱਲਾ। ਰਾਓ ਰੰਕ ਰਿਹਾ ਵਖਾਇਆ, ਆਪੇ ਹੋਇਆ ਅਛਲ ਅਛੱਲਾ। ਵਾਸੀ ਪੁਰੀ ਘਨਕ ਅਖਵਾਇਆ, ਸ਼ਬਦ ਸੁਨੇਹੜਾ ਏਕਾ ਘਲਾ। ਬਾਰ ਅਨਕ ਜੋਤ ਜਗਾਇਆ, ਕਲਜੁਗ ਵੇਖੇ ਜੂਹਾਂ ਜੰਗਲ ਜਲ ਥਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਪਵਣੀ ਆਪੇ ਰਲਾ। ਜਗੀ ਜੋਤ ਅਗੰਮ ਅਪਾਰ, ਲੋਕਮਾਤ ਵੱਜੇ ਵਧਾਈਆ। ਸੰਮਤ ਤੇਰਾਂ ਬੰਨ੍ਹੇ ਧਾਰ, ਸਾਧਾਂ ਸੰਤਾਂ ਰਿਹਾ ਜਗਾਈਆ। ਰੰਕ ਰਾਜਾਨਾਂ ਕਰੇ ਖ਼ਬਰਦਾਰ, ਸ਼ਬਦ ਡੰਡਾ ਮਗਰ ਲਗਾਈਆ। ਵਾਲੀ ਹਿੰਦ ਹੋ ਤਿਆਰ, ਅੱਸੂ ਤਿੰਨ ਨੇੜੇ ਆਈਆ। ਮਿਲੇ ਮੇਲ ਪ੍ਰਭ ਸਚਾ ਯਾਰ, ਭਿੰਨ ਭਿੰਨ ਖੇਲ ਰਚਾਈਆ। ਲੱਖ ਚੁਰਾਸੀ ਪਾਵੇ ਸਾਰ, ਗਿਣ ਗਿਣ ਵਕਤ ਲੰਘਾਈਆ। ਨਾਮ ਕਟਾਰੀ ਪਹਿਨ ਹਥਿਆਰ, ਸ਼ਬਦ ਖੰਡਾ ਹੱਥ ਉਠਾਈਆ। ਜਗਤ ਖੁਮਾਰੀ ਲਾਹੇ ਬੁਖਾਰ, ਕਲਜੁਗ ਅੰਤਮ ਕੰਢਾ ਆਈਆ। ਮੇਟ ਮਿਟਾਏ ਝੂਠੀ ਧਾੜ, ਭੇਖ ਪਖੰਡਾ ਰਿਹਾ ਮਿਟਾਈਆ। ਸ਼ਬਦ ਘੋੜੇ ਹੋ ਅਸਵਾਰ, ਜੋਤੀ ਜੋੜੇ ਮੇਲ ਮਿਲਾਈਆ। ਪੁਰੀਆਂ ਲੋਆਂ ਪਾਵੇ ਸਾਰ, ਆਪੇ ਰਿਹਾ ਹਿਲਾਈਆ। ਬ੍ਰਹਮਾ ਚਾਰੇ ਮੁੱਖੜੇ ਦਏ ਉਘਾੜ, ਆਪ ਆਪਣਾ ਰੰਗ ਵਖਾਈਆ। ਅੰਤਮ ਕਲਜੁਗ ਕਰੇ ਖੁਆਰ, ਦੇਵੇ ਇਕ ਦੁਹਾਈਆ। ਸ਼ਿਵ ਸ਼ੰਕਰ ਖੋਲ੍ਹੇ ਬੰਦ ਕਿਵਾੜ, ਬਾਸ਼ਕ ਤਸ਼ਕਾ ਗਲ ਲਟਕਾਈਆ। ਸ਼ਬਦ ਅਗੰਮੀ ਦਿਸੇ ਧਾੜ, ਪੁਰਖ ਅਬਿਨਾਸ਼ੀ ਏਕਾ ਰਿਹਾ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਆਪੇ ਰਿਹਾ ਹਿਲਾਈਆ। ਸੁਰਪਤ ਰਾਜਾ ਇੰਦ ਹਰਿ ਹਿਲਾਇੰਦਾ। ਗੁਰਮੁਖ ਸਾਚਾ ਲੇਖੇ ਲਾਏ ਸਾਚੀ ਬਿੰਦ, ਸਗਲੀ ਚਿੰਦ ਮਿਟਾਇੰਦਾ। ਪਰਗਟ ਹੋਏ ਵਿਚ ਹਿੰਦ, ਨਿਹਕਲੰਕੀ ਡੰਕ ਵਜਾਇੰਦਾ। ਵਡ ਦਾਤਾ ਸੂਰਾ ਸਰਬੰਗ ਆਪ ਅਖਵਾਇੰਦਾ। ਮਨਮੁਖ ਜੀਵਾਂ ਕੱਢੇ ਜਿੰਦ, ਚਾਰੋਂ ਕੁੰਟ ਕਰਨ ਨਿੰਦ, ਦਹਿ ਦਿਸ਼ਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਸ਼ਬਦ ਧਾਰਾ ਸਚ ਵਹਾਏ ਆਤਮ ਗੰਗ, ਇਕ ਵਖਾਏ ਡੂੰਘੀ ਡਲੇ ਸਾਗਰ ਸਿੰਧ, ਗੁਰਮੁਖ ਸਾਚੇ ਵਿਚ ਸਮਾਇੰਦਾ। ਤੇਰਾਂ ਤੇਰਾਂ ਤੇਰੀ ਧਾਰ। ਵੇਖੇ ਜਾਏ ਦਇਆ ਕਮਾਏ, ਸੰਤ ਸੁਹੇਲੇ ਸਾਚੇ ਯਾਰ। ਸੰਮਤ ਚੌਦਾਂ ਚੌਦਾਂ ਹੱਟ, ਕਰੇ ਕਰਾਏ ਖ਼ਬਰਦਾਰ। ਚਰਨ ਛੁਹਾਏ ਅੱਠ ਸੱਠ, ਉਲਟੀ ਗੇੜੇ ਆਪੇ ਲੱਠ, ਕਿਸੇ ਨਾ ਦੇਵੇ ਕੋਈ ਸਹਾਰ। ਸੰਮਤ ਪੰਦਰਾਂ ਪ੍ਰਭ ਜਾਣੇ ਸਭ ਦੀਆਂ ਅੰਦਰਾਂ, ਜੋਗੀ ਯਤੀ ਤਪੀ ਸਤੀ ਫੜ ਫੜ ਬਾਹੋਂ ਕੱਢੇ ਬਾਹਰ। ਸੰਮਤ ਸੋਲਾਂ ਘਰ ਘਰ ਗਲੀ ਗਲੀ ਫਿਰਨ ਲੱਖ ਚੁਰਾਸੀ ਰੋਲ ਝਕੋਲਾ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਰਾਹ ਖੇੜਾ ਦਿਸ ਨਾ ਆਈਆ। ਸੱਤ ਸਤਾਰਾਂ ਲਾੜੀ ਮੌਤ ਲਏ ਬਹਾਰਾ, ਚਾਰੋਂ ਕੁੰਟ ਦਿਸੇ ਉਜਾੜਾ, ਦੇਣਾ ਲਹਿਣਾ ਰੂਸਾ ਧਾੜਾ, ਮਨਮੁਖਾਂ ਲੱਖ ਚੁਰਾਸੀ ਲਏ ਪਰਨਾਈਆ। ਸੰਮਤ ਚੜ੍ਹੇ ਅੱਠ ਦੱਸ ਅਠਾਰਾਂ, ਕਿਸੇ ਨਾ ਦਿਸੇ ਪੱਲੇ ਭਾੜਾ, ਬਹੱਤਰ ਨਾੜੀ ਵੱਜੇ ਤਾੜਾ, ਧਰਤ ਮਾਤ ਮਾਰ ਝਾਤ ਗੂੜ੍ਹਾ ਰੰਗ ਲਾਲ ਮਹੰਦੀ ਹੱੱਥੀਂ ਲਾਈਆ। ਸੰਮਤ ਚੜ੍ਹੇ ਬੀਸ ਉਨੀ, ਕੋਈ ਨਾ ਦਿਸੇ ਮੁਸਲਿਮ ਸੁੰਨੀ, ਸਭ ਦੀ ਚੋਟੀ ਜਾਏ ਮੁੰਨੀ, ਸਿਰੋਂ ਲਾਹੇ ਕਾਲੀ ਚੁੰਨੀ, ਈਸਾ ਮੂਸਾ ਦਏ ਦੁਹਾਈਆ। ਸੰਮਤ ਹੋਏ ਬੀਸ ਬੀਸਾ, ਪਰਗਟ ਹੋਏ ਜਗਤ ਜਗਦੀਸਾ, ਏਕਾ ਛਤਰ ਝੁਲਾਏ ਸੀਸਾ, ਆਪ ਆਪਣਾ ਆਪ ਉਪਾਈਆ। ਬੀਸ ਇਕ ਇਕੀਸ, ਸ੍ਰਿਸ਼ਟ ਸਬਾਈ ਜਾਏ ਪੀਸ, ਨਾ ਕੋਈ ਗਾਏ ਰਾਗ ਛਤੀਸ, ਲੇਖਾ ਮੁੱਕੇ ਕੁਰਾਨ ਅੰਜ਼ੀਲ ਹਦੀਸ, ਵੇਦ ਪੁਰਾਨ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਸਾਚਾ ਝੰਡਾ, ਆਪ ਝੁਲਾਏ ਵਿਚ ਬ੍ਰਹਿਮੰਡਾਂ ਨੌਵਾਂ ਖੰਡਾਂ ਸੱਤਾਂ ਦੀਪਾਂ ਵੰਡ ਵੰਡਾਈਆ। ਕਲਜੁਗ ਤੇਰਾ ਅੰਤਮ ਕੰਢਾ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣਾ ਵੇਸ ਕਰ, ਗੁਰਮੁਖ ਸਾਚੇ ਸੰਤ ਸੁਹੇਲੇ, ਸ਼ਬਦ ਸੁਨੇਹੜੇ ਰਿਹਾ ਜਗਾਈਆ। ਸ਼ਬਦ ਸੁਨੇਹੜਾ ਰਿਹਾ ਘੱਲ, ਕਰੇ ਖੇਲ ਦਿਵਸ ਰੈਣਾ। ਸ੍ਰਿਸ਼ਟ ਸਬਾਈ ਆਪ ਭੁਲਾਏ ਕਰ ਕਰ ਵਲ ਛਲ, ਕਿਸੇ ਦਿਸ ਨਾ ਆਏ ਜਗਤ ਨੈਣਾ। ਜੋਤੀ ਸ਼ਬਦੀ ਆਪੇ ਗਿਆ ਰਲ, ਆਪ ਆਪੇ ਵਹਿਣ ਵਹਿਣਾ। ਪ੍ਰਭ ਕਾ ਭਾਣਾ ਨਾ ਜਾਏ ਟਲ, ਗੁਰੂਆਂ ਪੀਰਾਂ ਸਾਧਾਂ ਸੰਤਾਂ ਅੰਤਮ ਸਿਰ ਤੇ ਸਹਿਣਾ। ਵੇਖੇ ਖੇਲ ਅੱਜ ਕਿ ਕੱਲ, ਕਲਜੁਗ ਤੇਰਾ ਆਪ ਚੁਕਾਏ ਲਹਿਣਾ ਦੇਣਾ। ਧਰਤੀ ਉਪਰ ਉਪਰ ਜਲ, ਏਕਾ ਮਾਰੇ ਸ਼ਬਦ ਉਛੱਲ, ਡੂੰਘੀ ਡਲ ਮਨਮੁਖ ਜੀਵਾਂ ਅੰਤਮ ਵਹਿਣਾ। ਗੁਰਮੁਖ ਸਾਚੇ ਸੰਤ ਸੁਹੇਲੇ ਗੁਰ ਸੰਗਤ ਸਾਚੀ ਰਲ, ਦੂਈ ਦਵੈਤੀ ਮੇਟਣ ਆਇਆ ਸਲ, ਚਰਨ ਦਵਾਰੇ ਸਾਚੇ ਬਹਿਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਘਰ, ਏਕਾ ਏਕ ਸਚ ਮਹੱਲਾ ਪੁਰਖ ਅਬਿਨਾਸ਼ੀ ਆਪੇ ਮਲਾ, ਆਪੇ ਬੈਠੇ ਰਹਿਣਾ। ਪੂਰਨ ਸੰਤ ਜਾਣ ਕੇ, ਦਰਸ਼ਨ ਪਾਏ ਨੇਤਰ ਨੈਣ। ਪੂਰਨ ਸੰਤ ਆਪਣਾ ਆਪ ਜੀਵ ਜਾਣ ਕੇ, ਰਸਨਾ ਸਕੇ ਕੁੱਛ ਨਾ ਕਹਿਣ। ਜਗਤ ਛੋੜੇ ਮਾਣ ਤਾਣ ਬਣ ਅੰਞਾਣ ਸਾਕ ਸੈਣ। ਸੰਤ ਦਰਸ ਨੇਤਰ ਪਰਸ ਮਿੱਟੇ ਹਰਸ, ਅੰਮ੍ਰਿਤ ਆਤਮ ਮੇਘ ਦੇਵੇ ਬਰਸ, ਚੁਕਾਏ ਲਹਿਣ ਦੇਣ।