੪ ਚੇਤ ੨੦੧੩ ਬਿਕ੍ਰਮੀ ਸੰਤ ਈਸ਼ਰ ਸਿੰਘ ਪਾਸ ਜਾ ਕੇ ਸ਼ਬਦ ਉਚਾਰਿਆ ਗੁਰੂਦਵਾਰਾ ਨਾਨਕਸਰ ਜ਼ਿਲਾ ਲੁਧਿਆਣਾ
ਆਇਆ ਦਰ ਭਿਖਾਰ, ਬਣ ਸਵਾਲੀਆ। ਆਪੇ ਵੇਖੇ ਸ਼ਾਹ ਕੰਗਾਲ, ਵਾਲੀ ਦੋ ਜਹਾਨੀਆ। ਸ਼ਬਦ ਵਿਚੋਲਾ ਜਗਤ ਦਲਾਲ, ਜੋਤ ਲਿਲਾਟ ਇਕ ਜਗਾਲੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋਵੇਂ ਹੱਥਾਂ ਰਖੇ ਖਾਲੀਆ। ਆਪੇ ਸ਼ਾਹ ਆਪੇ ਕੰਗਾਲਾ। ਆਪੇ ਨਾਮ ਸੱਚਾ ਧਨ ਮਾਲਾ। ਭਗਤ ਜਨਾਂ ਹਰਿ ਦੇਵਣਹਾਰ, ਆਦਿ ਅੰਤ ਦਿਵਸ ਰੈਣ ਹੋਏ ਰਖਵਾਲਾ। ਮਨਮੁਖ ਜੀਵਾਂ ਮਾਇਆ ਪਾਏ ਬੇਅੰਤ, ਹਰਿਜਨ ਉਠਾਏ ਸਾਚੇ ਸੰਤ, ਆਪੇ ਦੱਸੇ ਰਾਹ ਸੁਖਾਲਾ। ਗੁਰਮੁਖ ਵਿਰਲੇ ਮੇਲ ਮਿਲਾਵਾ ਸਾਚੇ ਕੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰੋਂ ਕੁੰਟ ਚਾਰ ਵਰਨਾਂ ਇਕ ਵਖਾਏ ਸ਼ਿਵਦਵਾਲਾ। ਕਲਜੁਗ ਮਾਇਆ ਪਾਏ ਬੇਅੰਤ, ਕੋਇ ਸਾਰ ਨਾ ਪਾਈਆ। ਪਰਗਟ ਹੋਇਆ ਹਰਿ ਸਾਚਾ ਕੰਤ, ਸ਼ਬਦ ਡੰਕ ਰਿਹਾ ਵਜਾਈਆ। ਨਾ ਕੋਈ ਜਾਣੇ ਜੀਵ ਜੰਤ, ਕਲਜੁਗ ਮਾਇਆ ਰਹੀ ਭੁਲਾਈਆ। ਆਦਿ ਪੁਰਖ ਅਪਰੰਪਰ ਸਵਾਮੀ, ਘਟ ਘਟਾਂ ਅੰਤਰਜਾਮੀ, ਹਰ ਘਟ ਮੇਂ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਤੀਰਥ ਤਟ ਕਵਣ ਦਵਾਰੇ ਜਗੇ ਜੋਤ ਇਕ ਰਘੁਰਾਈਆ। ਜਗੇ ਜੋਤ ਕਵਣ ਦਵਾਰ। ਸ਼ਬਦ ਸਰੂਪੀ ਭਰੇ ਭੰਡਾਰ। ਹਰਿ ਹਰਿ ਸਾਚਾ ਹਿਰਦੇ ਵਸੇ, ਬਿਨ ਰੰਗ ਰੂਪੀ ਏਕਾ ਏਕ ਕਰਾਏ ਕਾਰ। ਸਤਿ ਪੁਰਖ ਨਿਰੰਜਣ ਸਤਿ ਸਰੂਪੀ, ਪਾਰਬ੍ਰਹਮ ਬ੍ਰਹਮ ਰਿਹਾ ਪਸਾਰ। ਜੀਵ ਜੰਤ ਕਲ ਅੰਧ ਕੂਪੀ, ਹੋਇਆ ਅੰਧ ਅੰਧਿਅਰ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸ੍ਰਿਸ਼ਟ ਸਬਾਈ ਵੇਖ ਦਰ, ਵੇਖ ਵਖਾਣੇ ਸੰਤ ਸੁਹੇਲੇ ਧੁਰ ਦਰਗਾਹੀ ਸਾਚਾ ਯਾਰ। ਆਪੇ ਨਰ ਆਪੇ ਨਰੇਸ਼, ਆਪਣਾ ਆਪ ਉਪਾਇੰਦਾ। ਜੋਤੀ ਜਾਮਾ ਧਾਰੇ ਭੇਸ, ਗੁਰ ਦਸਮੇਸ਼ ਤਨ ਸੁਹਾਇੰਦਾ। ਆਪੇ ਵੇਖੇ ਧਾਰੀ ਕੇਸ, ਬਸਤਰ ਸ਼ਸਤਰ ਤਨ ਸਜਾਇੰਦਾ। ਕਲਜੁਗ ਅੰਤਮ ਕਰਿਆ ਵੇਸ, ਗਗਨ ਗਗਨੰਤਰ ਵਿਚ ਸਮਾਇੰਦਾ। ਭਾਗ ਲਗਾਏ ਮਾਝੇ ਦੇਸ, ਸੰਬਲ ਨਗਰੀ ਨਾਮ ਉਪਾਇੰਦਾ। ਸਾਲ ਤੇਰ੍ਹਵਾਂ ਜੋਤ ਵਰੇਸ, ਆਪ ਆਪਣੇ ਰੰਗ ਸਮਾਇੰਦਾ। ਵੇਖੇ ਖੇਲ ਦੇਸ ਪਰਦੇਸ, ਸ਼ਾਹ ਸੁਲਤਾਨਾਂ ਪਕੜ ਹਿਲਾਇੰਦਾ। ਸਾਧ ਸੰਤ ਰਿਹਾ ਵੇਖ, ਕਾਇਆ ਖੇਤ ਫੋਲ ਫੁਲਾਇੰਦਾ। ਦਿਵਸ ਦਿਹਾੜਾ ਮਹੀਨਾ ਚੇਤ, ਚੌਥੀ ਥਿਤ ਵਾਰ ਲਿਖਾਇੰਦਾ। ਦਰ ਦਵਾਰੇ ਆਇਆ ਨੇਤਨ ਨੇਤ, ਨੇਤ ਨੇਤੀ ਵੇਖ ਵਖਾਇੰਦਾ। ਵੇਖ ਵਖਾਣੇ ਜਿੰਨ ਪ੍ਰੇਤ, ਭੇਵ ਅਭੇਦਾ ਅਛਲ ਅਛ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਗੁਰ ਦਸਮੇਸ਼ ਜਨਮ ਦਵਾਇਆ, ਜੋਤੀ ਵਿਚ ਟਿਕਾਈਆ। ਮੁਛ ਦਾਹੜੀ ਕੇਸ ਸਜਾਇਆ, ਵਰਨ ਗੋਤੀ ਭਰਮ ਮਿਟਾਈਆ। ਕੰਗਾ ਕੱਛ ਕੜਾ ਕਿਰਪਾਨ ਕਿਸੇ ਦਿਸ ਨਾ ਆਇਆ, ਸ਼ਬਦ ਗਾਤਰੇ ਇਕ ਰਖਾਈਆ। ਸਾਚਾ ਹਿਸਾ ਰਿਹਾ ਵੰਡਾਇਆ, ਲੋਕਮਾਤ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਬਲ ਨਗਰੀ ਭਾਗ ਲਗਾਈਆ। ਸੰਬਲ ਨਗਰ ਆਪ ਸੁਹਾਇਆ, ਗੁਰ ਗੋਬਿੰਦ ਉਪਾਇਆ। ਪੁਰਖ ਨਿਰੰਜਣ ਜੋਤ ਟਿਕਾਏ, ਸਦ ਬਖ਼ਸ਼ਿੰਦਾ ਆਇਆ। ਵਰਨ ਗੋਤ ਕੋਈ ਰਹਿਣ ਨਾ ਪਾਇਆ, ਏਕਾ ਰੰਗਣ ਰਿਹਾ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਭੇਖ ਧਰ, ਭੇਖਾਧਾਰੀ ਨਰ ਨਿਰੰਕਾਰੀ ਦਰ ਦਰਵੇਸ਼ ਸੰਮਤ ਤੇਰਾਂ ਬੀਸ ਸੰਤ ਸੁਹੇਲੇ ਮੰਗਣ ਆਇਆ। ਮੰਗਣ ਆਇਆ ਚਰਨ ਪ੍ਰੀਤੀ, ਧੁਰ ਦਰਗਾਹੀ ਦਾਤਾ। ਗੁਰੂਦਵਾਰ ਅੰਦਰ ਵੇਖੇ ਨੀਤੀ, ਸਰਬ ਜੀਆਂ ਪ੍ਰਭ ਗਿਆਤਾ। ਕਲਜੁਗ ਔਧ ਅੰਤਮ ਬੀਤੀ, ਜੂਠਾ ਝੂਠਾ ਟੁੱਟੇ ਨਾਤਾ। ਸਤਿਜੁਗ ਚਲੇ ਸਾਚੀ ਰੀਤੀ, ਪ੍ਰਭ ਸਾਚਾ ਖੇਲ ਰਚਾਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਟ ਮਿਟਾਏ ਅੰਧੇਰੀ ਰਾਤਾ । ਆਇਆ ਦਰ ਸ਼ਬਦ ਭੰਡਾਰੀ, ਲੈ ਕੇ ਧੁਰ ਫ਼ਰਮਾਣਾ। ਵੇਖੇ ਖਾਲੀ ਮਹੱਲ ਅਟਾਰੀ, ਨਾ ਕੋਈ ਸੁਘੜ ਸਿਆਣਾ। ਸੰਤ ਸੁਹੇਲਾ ਹੋਇਆ ਬਾਹਰੀ ਭੁੱਲਿਆ ਗੁਣ ਨਿਧਾਨਾ। ਕਲਜੁਗ ਅੰਤਮ ਹੋਏ ਖਵਾਰੀ, ਨਾ ਕੋਈ ਦੀਸੇ ਰਾਹ ਟਿਕਾਣਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰੀ, ਸੋਹੰ ਸ਼ਬਦ ਰਖਾਏ ਸਚ ਬਿਬਾਣਾ। ਕਰੇ ਖੇਲ ਅਪਰ ਅਪਾਰੀ, ਦਰ ਦਰ ਫਿਰਾਏ ਰਾਜਾ ਰਾਣਾ। ਏਕਾ ਏਕ ਕਰੇ ਜੈਕਾਰੀ, ਲੋਆਂ ਪੁਰੀਆਂ ਏਕਾ ਏਕ ਧਿਆਨ ਰਖਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਵਾਲੀ ਦੋ ਜਹਾਨਾਂ। ਮਹੱਲ ਅਟੱਲ ਉਚ ਮੁਨਾਰਾ, ਲੋਕਮਾਤ ਬਣਾਇਆ। ਦਿਸ ਨਾ ਆਇਆ ਓਅੰਕਾਰਾ। ਨਿਰੰਕਾਰਾ ਭੇਵ ਨਾ ਰਾਇਆ, ਤਨ ਮੰਦਰ ਅੰਦਰ ਧੁੰਦੂਕਾਰਾ, ਆਤਮ ਗਿਆਨ ਨਾ ਪਾਇਆ। ਰਸਨ ਰਸਾਇਣੀ ਬੋਲ ਵਿਕਾਰਾ, ਪੜ੍ਹ ਪੜ੍ਹ ਵਾਦ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਨੇਹੜਾ ਇਕ ਘਲਾਇਆ। ਸ਼ਬਦ ਸੁਨੇਹੜਾ ਆਇਆ ਦਵਾਰ, ਆਤਮ ਸਾਰ ਨਾ ਪਾਈਆ। ਮਾਇਆ ਜੇੜਾ ਬੰਦੀ ਚਾਰ, ਕਾਇਆ ਖੇੜਾ ਭਰਮ ਭੁਲਾਈਆ। ਅੰਤਮ ਕਰੇ ਹੱਕ ਨਿਬੇੜਾ, ਨਿਹਕਲੰਕ ਨਰਾਇਣ ਨਰ ਅਵਤਾਰ, ਭਰਮਾਂ ਕੰਧੀ ਦੇਵੇ ਢਾਹੀਆ। ਸਿੰਘ ਈਸ਼ਰ ਰਹਿਣਾ ਖ਼ਬਰਦਾਰ, ਪਰਗਟ ਹੋਇਆ ਹਰਿ ਰਘੁਰਾਈਆ। ਜੋਤ ਸਰੂਪੀ ਕਰ ਆਕਾਰ, ਸ਼ਬਦ ਘੋੜਾ ਰਿਹਾ ਦੁੜਾਈਆ। ਨੀਲੀ ਛੱਤੋਂ ਆਇਆ ਬਾਹਰ, ਨਾਮ ਤੋੜਾ ਸੀਸ ਲਗਾਈਆ। ਆਪੇ ਹੋਏ ਸ਼ਾਹ ਅਸਵਾਰ, ਕਲਗੀ ਤੋੜਾ ਜਗਤ ਵਖਾਈਆ। ਨੌਂ ਖੰਡ ਪ੍ਰਿਥਮੀ ਮਾਰੇ ਮਾਰ, ਚੌਥਾ ਪੌੜਾ ਰਿਹਾ ਉਠਾਈਆ। ਸੰਬਲ ਨਗਰੀ ਕਰ ਆਕਾਰ, ਮਿੱਠਾ ਕੌੜਾ ਵੇਖ ਵਖਾਈਆ। ਗੋਬਿੰਦ ਕਾਇਆ ਰੂਪ ਅਪਾਰ, ਸਤਿ ਸਰੂਪੀ ਵਿਚ ਸਮਾਈਆ। ਭਰਮੇ ਭੁੱਲੇ ਭਰਮ ਗਵਾਰ, ਸ਼ਾਹੋ ਭੂਪੀ ਦਿਸ ਨਾ ਆਈਆ। ਅੰਤਮ ਅੰਤ ਕਰੇ ਖੁਆਰ, ਕਲਜੁਗ ਰੈਣ ਅੰਧੇਰੀ ਅੰਧ ਕੂਪੀ ਦਏ ਦੁਹਾਈਆ। ਲੋਆਂ ਪੁਰੀਆਂ ਪਾਵੇ ਸਾਰ, ਖੰਡ ਮੰਡਲ ਵਰਭੰਡ ਬ੍ਰਹਿਮੰਡ ਜੇਰਜ ਅੰਡ ਲੁਕਿਆ ਕੋਈ ਰਹਿਣ ਨਾ ਪਾਈਆ। ਸ੍ਰਿਸ਼ਟ ਸਬਾਈ ਮੇਟ ਮਿਟਾਏ ਭੇਖ ਪਖੰਡ, ਸਤਿਜੁਗ ਸਾਚੀ ਦਾਤ ਏਕਾ ਨਾਮ ਦਏ ਵੰਡ, ਬੀਸ ਇਕੀਸਾ ਹਰਿ ਜਗਦੀਸਾ ਆਤਮ ਝੋਲੀ ਦਏ ਭਰਾਈਆ। ਏਕਾ ਛਤਰ ਝੁਲਾਏ ਸੀਸਾ, ਵੇਖ ਵਖਾਣੇ ਰਾਗ ਛਤੀਸਾ, ਅੰਜ਼ੀਲ ਕੁਰਾਨਾਂ ਵੇਦ ਪੁਰਾਨਾਂ ਜਾਣੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣ ਆਇਆ ਸਚ ਦਰ, ਚੇਤਰ ਚਾਰ ਦਿਵਸ ਵਿਚਾਰ, ਖਾਲੀ ਬੰਕ ਦਵਾਰ, ਸੰਤ ਸਾਜਨ ਦਿਸ ਨਾ ਆਈਆ।