੮ ਚੇਤ ੨੦੧੩ ਬਿਕ੍ਰਮੀ ਬਿਆਸ ਸਤਿਸੰਗ ਘਰ ਡੇਰਾ ਬਾਬਾ ਜੈਮਲ ਸਿੰਘ, ਚਰਨ ਸਿੰਘ ਦੇ ਨਾਲ ਸ਼ਬਦ ਉਚਾਰਿਆ
ਸੋਈ ਸੁਰਤ ਸਵਾਣੀ, ਸੁਰਤ ਨਾ ਰਾਈਆ। ਮਿਲੇ ਮੇਲ ਨਾ ਸਾਚੇ ਹਾਣੀ, ਸਾਰ ਸ਼ਬਦ ਸਾਰ ਨਾ ਪਾਈਆ। ਅੰਮ੍ਰਿਤ ਆਤਮ ਮਿਲੇ ਨਾ ਠੰਢਾ ਪਾਣੀ, ਠੰਢੀ ਧਾਰ ਨਾ ਕੋਈ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਧਾਂ ਸੰਤਾਂ ਜੀਆਂ ਜੰਤਾਂ ਆਤਮ ਪੁਣ ਛਾਣ ਛਾਣ ਪੁਣ ਰਿਹਾ ਕਰਾਈਆ। ਕਲਜੁਗ ਸੰਤ ਜਗਤ ਦੁਹਾਗਣ, ਸੁਹਾਗੀ ਕੰਤ ਨਾ ਕੋਈ ਹੰਢਾਈਆ। ਦਰ ਦਵਾਰੇ ਛੱਡ ਛੱਡ ਭਾਗਣ, ਮਾਇਆ ਰਾਣੀ ਬਣਤ ਬਣਾਈਆ। ਮਾਨਸ ਦੇਹੀ ਹੰਸ ਬਣੇ ਕਾਗਣ, ਏਕਾ ਵਿਸ਼ਟਾ ਮੁਖ ਰਖਾਈਆ। ਗੁਰਮੁਖ ਵਿਰਲੇ ਸੋਏ ਮਾਤ ਜਾਗਣ, ਆਤਮ ਦ੍ਰਿਸ਼ਟਾ ਜਿਨ ਖੁਲ੍ਹਾਈਆ। ਉਪਜਾਏ ਸ਼ਬਦ ਸੱਚਾ ਵੈਰਾਗਣ, ਵਿਚ ਸ੍ਰਿਸ਼ਟ ਦਏ ਵਡਿਆਈਆ। ਦਰਸ ਦਿਖਾਏ ਵਡ ਵਡਭਾਗਣ, ਏਕਾ ਇਸ਼ਟ ਜੋਤ ਰਘੁਰਾਈਆ। ਹੰਸ ਬਣਾਏ ਫੜ ਫੜ ਕਾਗਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਓ ਰੰਕ ਰੰਕ ਰਾਜਾਨ ਸ਼ਾਹ ਸੁਲਤਾਨ ਵਾਲੀ ਦੋ ਜਹਾਨ ਏਕਾ ਰਾਹ ਵਖਾਈਆ। ਸਾਧ ਸੰਤ ਹੋਏ ਗਵਾਰ, ਮਾਇਆ ਭਰਮ ਭੁਲਾਇਆ। ਭਰਮੇ ਭੁੱਲੇ ਜੀਵ ਗਵਾਰ, ਪ੍ਰਭ ਅਬਿਨਾਸ਼ੀ ਦਿਸ ਨਾ ਆਇਆ। ਜੂਠਾ ਝੂਠਾ ਤਨ ਬੁਖਾਰ, ਕਾਇਆ ਰੰਗਣ ਸਾਚੀ ਰੰਗਤ ਨਾ ਸਕੇ ਕੋਇ ਚੜ੍ਹਾਇਆ। ਪੰਜ ਵਿਕਾਰਾ ਅੱਠੇ ਪਹਿਰ ਕਰੇ ਖਵਾਰ, ਜਗਤ ਧੁੰਦੂਕਾਰਾ ਤਨ ਰਖਾਇਆ। ਹਰਿ ਜਨ ਸਾਚਾ ਦਰ ਘਰ ਸਾਚਾ ਏਕਾ ਮਾਣੇ ਗੁਰ ਚਰਨ ਪ੍ਰੀਤੀ ਏਕਾ ਰੰਗਤ ਸ਼ਬਦ ਰਾਗ ਆਤਮ ਧੁਨ ਆਪੇ ਆਪ ਦਏ ਉਪਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਘਰ ਘਰ ਏਕਾ ਸਾਚਾ ਢੋਲ ਵਜਾਇਆ। ਵਜੇ ਢੋਲ ਮਰਦੰਗ, ਨਾ ਨਗਾਰਿਆ। ਆਰ ਪਾਰ ਕਿਨਾਰਾ ਜਾਏ ਲੰਘ, ਵੇਖ ਵਖਾਣੇ ਵਿਚ ਮੰਞਧਾਰਿਆ। ਜਨ ਭਗਤਾਂ ਕਟੇ ਭੁੱਖ ਨੰਗ, ਦੇਵੇ ਸ਼ਬਦ ਸੱਚਾ ਭੰਡਾਰਿਆ। ਚਿੱਟੇ ਅਸਵ ਕਸੇ ਤੰਗ, ਸਾਧਾਂ ਸੰਤਾਂ ਪਾਵੇ ਸਾਰਿਆ। ਅੰਮ੍ਰਿਤ ਆਤਮ ਵੇਖੇ ਗੰਗ, ਸਚ ਸੁਰਸਤੀ ਵਹਿੰਦੀ ਧਾਰਿਆ। ਜੋਤੀ ਜੋਤ ਸਰੂਪ ਹਰਿ, ਲੋਆਂ ਪੁਰੀਆਂ ਰਿਹਾ ਲੰਘ, ਬ੍ਰਹਿਮੰਡ ਖੰਡ ਪ੍ਰਭ ਜਾਏ ਵੰਡ, ਜੇਰਜ ਅੰਡ ਵਿਚ ਸਮਾ ਰਿਹਾ। ਵੰਡੇ ਵੰਡ ਅਪਾਰ, ਭੇਵ ਨਾ ਰਾਇਆ। ਮੇਟ ਮਿਟਾਏ ਭੇਖ ਪਖੰਡ, ਜੋਤੀ ਜਾਮਾ ਭੇਖ ਵਟਾ ਰਿਹਾ। ਸ਼ਬਦ ਫੜ ਚੰਡ ਪਰਚੰਡ ਨੌਂ ਖੰਡ ਪ੍ਰਿਥਮੀ ਕਰੇ ਖੰਡ ਖੰਡ, ਸਾਚਾ ਖੰਡਾ ਹੱਥ ਉਠਾ ਰਿਹਾ। ਮਨਮੁਖ ਜੀਵਾਂ ਵੱਢੇ ਕੰਡ, ਵੇਲੇ ਅੰਤਮ ਦੇਵੇ ਦੰਡ, ਨਾ ਸਕੇ ਕੋਈ ਛੁਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬਿਆਸ ਕਿਨਾਰਾ ਰਿਹਾ ਲੰਘ, ਵੇਖੇ ਖੇਲ ਦੋ ਜਹਾਨੀ ਲਾਲ, ਸ਼ਬਦ ਤੇਲ ਕਿਸੇ ਤਨ ਚੜ੍ਹਾਇਆ। ਸ਼ਬਦ ਵਣਜਾਰਾ ਕਲਜੁਗ ਕਵਣ, ਕਰੇ ਜੋਤ ਕੁੜਮਾਈਆ। ਕਵਣ ਫਿਰੇ ਅਵਣ ਗਵਣ, ਵਰਨੀ ਵਰਨ ਰਹੇ ਭਵਾਈਆ। ਕਵਣ ਆਤਮ ਮੇਘ ਬਰਸੇ ਸਵਣ, ਸਾਵਣ ਸੁਰਤੀ ਸ਼ਬਦ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਚਮਕੇ ਦਾਮਨੀ ਦਾਮਨ, ਕਾਮਨ ਕਮਨ ਖੇਲ ਖਿਲਾਈਆ। ਆਪੇ ਵੇਖੇ ਅੰਦਰ ਬਾਹਰ, ਸਚ ਦਵਾਰੇ ਵੜਿਆ। ਨੌਂ ਦਵਾਰੇ ਭੇਖ ਭਿਖਾਰ, ਉਚੇ ਟਿੱਲੇ ਆਪੇ ਚੜ੍ਹਿਆ। ਡੂੰਘੀ ਕੰਦਰ ਪਾਵੇ ਸਾਰ, ਜੋਤ ਨਿਰੰਜਣ ਕਰ ਆਕਾਰ, ਆਪੇ ਬਹੇ ਆਪੇ ਖੜ੍ਹਿਆ। ਸ਼ਬਦ ਫੜੇ ਤੇਜ ਕਟਾਰ, ਮਾਰੀ ਜਾਏ ਵਾਰੋ ਵਾਰ, ਮੇਟ ਮਿਟਾਏ ਸੀਸ ਧੜਿਆ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰ, ਦਰ ਦਰ ਲੋਚਨ ਦਰਸ ਅਪਾਰ, ਦਰ ਦਵਾਰੇ ਅੱਗੇ ਖੜ੍ਹਿਆ। ਸ਼ਬਦ ਕਰਾਏ ਵਣਜ ਵਾਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਘੋੜੇ ਚਿੱਟੇ ਅਸਵ ਹੋ ਅਸਵਾਰ, ਸਾਚੀ ਘੋੜੀ ਰਿਹਾ ਚੜ੍ਹਾਇਆ। ਸਾਚੇ ਘੋੜੇ ਆਪ ਚੜ੍ਹਿਆ, ਨਾਮ ਵਾਗ ਗੁੰਦਾਈਆ। ਸੱਤਾਂ ਦੀਪਾਂ ਵੇਖੇ ਖੜ੍ਹ, ਏਕਾ ਆਵਾਜ਼ ਰਿਹਾ ਲਗਾਈਆ। ਰਹਿਣ ਨਾ ਦੇਵੇ ਕਿਸੇ ਦੀ ਲੱਗੀ ਜੜ੍ਹ, ਸ਼ਬਦ ਉਖੇੜਾ ਇਕ ਲਗਾਈਆ। ਏਕਾ ਅੱਖਰ ਨਾ ਗਿਆ ਪੜ੍ਹ, ਕੁਰਾਨ ਹਦੀਸਾ ਹਰਿ ਜਗਦੀਸਾ ਬੀਸ ਇਕੀਸਾ ਆਪਣੇ ਭਾਣੇ ਵਿਚ ਸਮਾਈਆ। ਵੇਖ ਵਖਾਣੇ ਰਾਗ ਛਤੀਸਾ, ਕਾਲਾ ਸੂਸਾ ਈਸਾ ਮੂਸਾ ਨਾ ਕੋਈ ਗਾਏ ਦੰਦ ਬਤੀਸਾ, ਵੇਦ ਪੁਰਾਨਾਂ ਏਕਾ ਵੇਖੇ ਵਾਲੀ ਦੋ ਜਹਾਨਾਂ ਭੇਵ ਰਹੇ ਨਾ ਰਾਈਆ। ਸ਼ਬਦ ਝੁਲਾਏ ਸਚ ਨਿਸ਼ਾਨਾ, ਉਡੇ ਇਕ ਬਿਬਾਣ ਜਨ ਭਗਤਾਂ ਬ੍ਰਹਮ ਗਿਆਨਾ, ਪੂਰਨ ਬੂਝ ਬੁਝਾਈਆ। ਆਪੇ ਗੋਪੀ ਆਪੇ ਕਾਹਨਾ, ਆਪੇ ਰਾਮ ਰਹੀਮ ਰਹਿਮਾਨਾ, ਜੁਗਾ ਜੁਗੰਤ ਬਣਤ ਬਣਾਈਆ। ਕਰੇ ਖੇਲ ਘਨਈਆ ਸ਼ਾਮਾ, ਲੱਖ ਚੁਰਾਸੀ ਕਰੇ ਏਕਾ ਤਾਮਾ, ਏਕਾ ਬਾਣ ਜਗਤ ਨਿਸ਼ਾਨ ਆਪਣਾ ਰਿਹਾ ਝੁਲਾਈਆ। ਗੁਰਮੁਖਾਂ ਕਰੇ ਮਾਤ ਪਛਾਨਾ। ਨਾਥ ਤ੍ਰੈਲੋਕੀ ਮਾਰ ਧਿਆਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਜਗਤ ਮਹਾਨਾ। ਕਰੇ ਖੇਲ ਮਹਾਨ ਜਗਤ ਬਨਵਾਰਿਆ। ਨਾ ਕੋਈ ਜਾਣੇ ਜੀਵ ਜਹਾਨ, ਆਤਮ ਸ਼ਬਦੀ ਕਲ ਹੰਕਾਰਿਆ। ਹਰਿਜਨ ਸਾਚਾ ਚਤੁਰ ਸੁਜਾਨ, ਏਕਾ ਰੱਖੇ ਪ੍ਰਭ ਚਰਨ ਧਿਆਨ, ਸਾਚਾ ਦੇਵੇ ਜੀਆ ਦਾਨ, ਦੇਵਣਹਾਰ ਸਰਬ ਸੰਸਾਰਿਆ। ਅੰਮ੍ਰਿਤ ਆਤਮ ਪੀਣ ਖਾਣ, ਆਪ ਚੁਕਾਏ ਜਮ ਕੀ ਕਾਨ, ਰਾਏ ਧਰਮ ਦਰ ਦੁਰਕਾਰਿਆ। ਫ਼ਲ ਲੱਗੇ ਕਾਇਆ ਡਾਲ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਕਿਰਪਾ ਦੇਵੇ ਕਰ, ਸ਼ਬਦ ਭੰਡਾਰਾ ਦੇਵੇ ਭਰ, ਮਿਲੇ ਮੇਲ ਪ੍ਰਭ ਸਾਚੇ ਸੱਜਣ, ਭਾਂਡੇ ਭਰਮ ਮਾਤ ਭੱਜਣ, ਦਰਸ ਪੇਖਤ ਦੋਏ ਦੋਏ ਨੈਣਾ। ਸਤਿਗੁਰ ਸਾਚਾ ਸਾਖਿਆਤ, ਨੇਤਰ ਜੋਤ ਬਲੋਏ। ਆਤਮ ਅੰਦਰ ਵੇਖੇ ਮਾਰ ਝਾਤ, ਅਗਿਆਨ ਅੰਧੇਰ ਰਹੇ ਨਾ ਕੋਏ। ਮੇਲ ਮਿਲਾਵਾ ਕਮਲਾਪਾਤ, ਆਤਮ ਸੇਜਾ ਇਕੱਠੇ ਰਹਿਣ ਦੋਏ। ਚਰਨ ਕਵਲ ਬਖ਼ਸ਼ੇ ਸਾਚਾ ਨਾਤ, ਨਾ ਜਨਮੇ ਨਾ ਕਦੇ ਮੋਏ। ਗੁਰਮੁਖ ਸਾਚਾ ਪਾਰਜ਼ਾਤ, ਦਰ ਘਰ ਸਾਚੇ ਰਿਹਾ ਖਲੋਏ। ਨਾ ਕੋਈ ਪੁਛੇ ਜ਼ਾਤ ਪਾਤ, ਧੁਰ ਦਰਗਾਹੀ ਏਕਾ ਸੱਚਾ ਢੋਏ। ਸ਼ਬਦ ਦੇਵੇ ਜਨ ਸਾਚੀ ਦਾਤ, ਦੁਰਮਤ ਮੈਲ ਕਾਇਆ ਧੋਏ। ਆਪੇ ਰੱਖੇ ਦੇ ਕਰ ਹਾਥ, ਆਦਿ ਅੰਤ ਸਾਧ ਸੰਤ ਹਰਿ ਭਗਵੰਤ ਜਗਤ ਵਿਛੋੜਾ ਕਦੇ ਨਾ ਹੋਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਦਿਖਾਏ ਦਇਆ ਕਮਾਏ ਵੇਖ ਵਖਾਏ ਤੀਜੇ ਲੋਏ। ਲੋਇਣ ਤੀਜਾ ਸਾਚਾ ਨੇਤਰ, ਗੁਰਮੁਖ ਵਿਰਲੇ ਪਾਇਆ। ਵੇਖੇ ਸਗਲ ਕਾਇਆ ਖੇਤਰ, ਆਪ ਆਪਣੀ ਬੂਝ ਬੁਝਾਇਆ। ਲੱਗੇ ਬਹਾਰ ਮਹੀਨੇ ਚੇਤਰ, ਚਿਤ ਵਿਤ ਨਿਤ ਨਵਿਤ ਹਰਿ ਹਰਿ ਕਰਦਾ ਆਇਆ। ਸਾਚਾ ਹਿਤ ਜਗਤ ਠਗੋਰੀ ਦਏ ਮਿਟਾਇਆ। ਆਪੇ ਹੋਏ ਮਾਤ ਪਿਤ ਨਾ ਕੋਈ ਵੇਖੇ ਵਾਰ ਥਿਤ, ਅੰਮ੍ਰਿਤ ਆਤਮ ਕਾਇਆ ਸਿਤ, ਠੰਢੀ ਠਾਰ ਕਰਾਇਆ। ਨੌਂ ਦਵਾਰੇ ਲੈਣ ਜਿਤ, ਜੋਤੀ ਜੋਤ ਸਰੂਪ ਹਰਿ, ਜਿਸ ਜਨ ਏਕਾ ਨਾਮ ਮਿਲੇ ਦਾਮ, ਧੁਰ ਦਰਗਾਹੀ ਦਏ ਸੁਣਾਇਆ। ਕਾਇਆ ਅੰਦਰ ਸਚ ਟਿਕਾਣਾ, ਹਰਿ ਹਰਿ ਵੇਸ ਅਨੇਕਾ। ਗੁਰਮੁਖ ਵਿਰਲਾ ਚੜ੍ਹੇ ਸ਼ਬਦ ਬਿਬਾਣਾ, ਇਕ ਰਖਾਏ ਪ੍ਰਭ ਚਰਨ ਧਿਆਨਾ। ਦਰ ਘਰ ਸਾਚੇ ਨਰ ਹਰਿ ਸਾਚਾ ਏਕਾ ਇਕ ਪਛਾਨਾ। ਹੋਏ ਬੁੱਧ ਬਿਬੇਕਾ, ਧੁਰ ਦਰਗਾਹੀ ਦੇਵੇ ਮਾਣਾ। ਕਲਜੁਗ ਮਾਇਆ ਨਾ ਲਾਏ ਸੇਕਾ, ਸਰਨ ਸਰਨਾਈ ਰਾਜਾ ਰਾਣਾ। ਸਾਧ ਸੰਤ ਬੇਮੁਹਾਣਾ, ਗੁਰਮੁਖ ਵਿਰਲੇ ਆਤਮ ਨੇਤਰ ਪੁਰਖ ਅਬਿਨਾਸ਼ੀ ਸਾਚਾ ਪੇਖਾ, ਆਪ ਚਲਾਏ ਆਪਣੇ ਭਾਣਾ। ਹਰਿ ਸਮਰਥ ਅਕਥਨਾ ਅਕੱਥ, ਲੱਖ ਚੁਰਾਸੀ ਪਾਏ ਨੱਥ, ਸੋਹੰ ਡੰਡਾ ਹੱਥ ਉਠਾਨਾ। ਲੋਆਂ ਪੁਰੀਆਂ ਰਿਹਾ ਮਥ, ਜਨ ਭਗਤਾਂ ਦੇਵੇ ਸਾਚੀ ਦਾਤ ਵਥ, ਸਾਚੇ ਰਥ ਚੜ੍ਹਾਨਾ। ਸਗਲ ਵਸੂਰੇ ਜਾਇਣ ਲਥ, ਲੇਖਾ ਚੁਕੇ ਸੀਆਂ ਸਾਢੇ ਤਿੰਨ ਹੱਥ, ਸਰਨ ਸਰਨਾਈ ਹਰਿ ਰਘੁਰਾਈ ਏਕਾ ਓਟ ਰਖਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਏ, ਆਤਮ ਬ੍ਰਹਮ ਬ੍ਰਹਮ ਗਿਆਨ, ਪਾਰਬ੍ਰਹਮ ਜਨ ਮੇਲ ਮਿਲਾਨਾ। ਮਿਲੇ ਮੇਲ ਪਾਰਬ੍ਰਹਮ ਆਤਮ ਧੁਨ ਵੱਜੀ ਵਧਾਈਆ। ਲੇਖੇ ਲੱਗੇ ਕਾਇਆ ਚੰਮ, ਸੁਨ ਮੁਨ ਰਿਹਾ ਤੁੜਾਈਆ। ਪਲੇ ਬੰਨ੍ਹੇ ਨਾਮ ਦਮ, ਦੋ ਜਹਾਨਾ ਹੋਏ ਸਹਾਈਆ। ਏਕਾ ਏਕ ਰਮਈਆ ਰਾਮ ਜੁਗਾ ਜੁਗੰਤ ਭੇਖ ਵਟਾਈਆ। ਕਾਇਆ ਮਾਟੀ ਝੂਠੀ ਹਾਟੀ ਅੰਤਮ ਕਿਸੇ ਨਾ ਆਵੇ ਕੰਮ, ਮਾਇਆ ਮਮਤਾ ਰੋਗ ਹੰਗਤਾ ਤਨ ਰਖਾਈਆ। ਲੇਖੇ ਲੱਗੇ ਪਵਣ ਸਵਾਸੀ ਸਾਚਾ ਦਮ, ਨਰ ਹਰਿ ਸਾਚਾ ਰਸਨਾ ਗਾਈਆ। ਨੇਤਰ ਨੀਰ ਵਰੋਲੇ ਛੰਮ ਛੰਮ, ਬਿਰਹੋਂ ਰੋਗ ਇਕ ਲਗਾਈਆ। ਅੰਮ੍ਰਿਤ ਆਤਮ ਪੀਵੇ ਸਾਚਾ ਜਾਮ, ਇਕ ਖੁਮਾਰੀ ਰਿਹਾ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਨਰ ਨਿਰੰਕਾਰੀ ਜੋਤ ਅਧਾਰੀ ਦੇਵੇ ਦਾਤ ਸ਼ਬਦ ਭੰਡਾਰੀ ਅਤੁਟ ਭੰਡਾਰਾ ਇਕ ਰਖਾਈਆ। ਰੋਗ ਸੋਗ ਤਨ ਵਗੇ ਨਥੂਰ, ਪੁਰਖ ਅਬਿਨਾਸ਼ੀ ਕਿਰਪਾ ਕਰ, ਆਸਾ ਮਨਸਾ ਦੇਵੇ ਪੂਰ। ਰਸਨਾ ਗਾਉਣਾ ਏਕਾ ਨਾਉਂ ਸਾਚਾ ਹਰਿ ਸਾਚੀ ਬਖ਼ਸ਼ੇ ਚਰਨ ਧੂੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਵਾਰੇ ਦੇਵੇ ਵਰ, ਕਾਇਆ ਰੰਗਣ ਰੰਗ ਚੜ੍ਹਾਏ ਗੂੜ੍ਹ। ਕਰਮ ਜਰਮ ਪ੍ਰਭ ਹੱਥ, ਜਿਸ ਜਨ ਬਣਤ ਬਣਾਈਆ। ਲੇਖਾ ਲੇਖ ਲਿਖੇ ਮਸਤਕ ਮਾਥ, ਪੂਰਬ ਕਰਮਾਂ ਰਿਹਾ ਜਗਾਈਆ। ਕਾਇਆ ਮਾਟੀ ਚੜ੍ਹੇ ਸਾਚੇ ਰਥ, ਵਿਚ ਬੈਠਾ ਰਿਹਾ ਚਲਾਈਆ। ਪੰਜਾਂ ਚੋਰਾਂ ਪਾਈ ਨੱਥ, ਡੋਰ ਆਪਣੇ ਹੱਥ ਰਖਾਈਆ। ਪੰਚਾਂ ਲਾਹੇ ਆਤਮ ਸਥ, ਸਾਚਾ ਸਾਥ ਨਾ ਕੋਈ ਨਿਭਾਈਆ। ਰਸਨਾ ਗਾਏ ਅਕਥਨਾ ਅਕਥ, ਅਕਥ ਕਥੀ ਦਇਆ ਕਮਾਈਆ। ਸਗਲ ਵਸੂਰੇ ਜਾਇਣ ਲਥ, ਮਨ ਚਿੰਦਿਆ ਜਗਤ ਨਿੰਦਿਆ ਆਪ ਬਣਾਏ ਸਾਚੀ ਬਿੰਦਿਆ, ਮਾਨਸ ਦੇਹੀ ਵੇਖ ਵਖਾਈਆ। ਤਨ ਮਨ ਵੱਜਾ ਏਕਾ ਜੰਦਿਆ, ਜੋਤੀ ਜੋਤ ਸਰੂਪ ਹਰਿ, ਜੀਵ ਜੰਤ ਜੰਤ ਜੀਵ ਜਗਤ ਜੋਤ ਧਰ, ਲਹਿਣਾ ਦੇਣਾ ਰਿਹਾ ਚੁਕਾਈਆ। ਆਤਮ ਬਿਧ ਆਪੇ ਜਾਣੇ, ਅੰਦਰ ਮੰਦਰ ਡੇਰਾ ਲਾਈਆ। ਨੌਂ ਅਠਾਰਾਂ ਨਾ ਕੋਈ ਪਛਾਣੇ, ਸਤਿ ਵਸਤੂ ਵਿਚ ਸਮਾਈਆ। ਦਰ ਦਵਾਰੇ ਹੋਏ ਨਿਮਾਣੇ, ਏਕਾ ਏਕ ਰੱਖੀ ਸਰਨਾਈਆ। ਜਗਤ ਫੰਦ ਪ੍ਰਭ ਆਪ ਕਟਾਨੇ, ਬੱਤੀ ਦੰਦਾਂ ਜਾਪ ਜਪਾਈਆ। ਸਾਚਾ ਚੰਦ ਆਪ ਚੜ੍ਹਾਨੇ, ਜਗਤ ਵਿਕਾਰਾ ਗੰਦ ਮਿਟਾਈਆ। ਖ਼ੁਸ਼ੀ ਬੰਦ ਬੰਦ ਕਰਾਨੇ, ਆਸਾ ਮਨਸਾ ਪੂਰ ਕਰਾਈਆ। ਪਾਰਬ੍ਰਹਮ ਪ੍ਰਭ ਏਕ, ਸ਼ਬਦ ਜਣਾਈਆ। ਗੁਰ ਪੂਰਾ ਰੱਖੇ ਸਾਚੀ ਟੇਕ, ਆਤਮ ਵੱਜੇ ਸੱਚੀ ਵਧਾਈਆ। ਜੀਵਾਂ ਜੰਤਾਂ ਕਰੇ ਬੁੱਧ ਬਿਬੇਕ, ਗੀਤ ਸੁਹਾਗੀ ਇਕ ਸੁਣਾਈਆ। ਕਲਜੁਗ ਮਾਇਆ ਨਾ ਲਾਏ ਸੇਕ, ਜਿਸ ਜਨ ਉਤੇ ਹੱਥ ਟਿਕਾਈਆ। ਲੱਖ ਚੁਰਾਸੀ ਰਿਹਾ ਵੇਖ, ਆਪ ਦਿਸ ਕਿਸੇ ਨਾ ਆਈਆ। ਮਾਇਆ ਭੁੱਲੇ ਭਰਮ ਭੁਲੇਖ, ਘਟ ਘਟ ਵਾਸੀ ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਹਰਿ, ਕਰੇ ਖੇਲ ਆਪ ਰਘੁਰਾਈਆ। ਕਲਜੁਗ ਜੋਤੀ ਜਾਮਾ ਪਾਇਆ, ਕਰਿਆ ਭੇਖ ਅਵੱਲਾ। ਸਾਚਾ ਸ਼ਬਦ ਡੰਕ ਵਜਾਇਆ, ਇਕ ਵਖਾਇਆ ਸਚ ਮਹੱਲਾ। ਅੰਦਰ ਸੁਤਿਆਂ ਰਿਹਾ ਜਗਾਇਆ, ਸ਼ਬਦ ਸੁਨੇਹੜਾ ਏਕਾ ਘੱਲਾ। ਸਾਧਾਂ ਸੰਤਾਂ ਰਿਹਾ ਜਗਾਇਆ, ਹੱਥੀਂ ਫੜਿਆ ਸੋਹੰ ਭੱਲਾ। ਪੂਰਬ ਲਹਿਣਾ ਕਰਮ ਕਮਾਇਆ, ਵਲੀਆ ਛਲੀਆ ਹਰਿ ਰਘੁਰਾਇਆ, ਆਪੇ ਵਸੇ ਜਲਾਂ ਥਲਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਵਾਰਾ ਬੰਕ ਏਕਾ ਏਕ ਸੁਹਾਇਆ। ਖੁਲ੍ਹੇ ਬੰਕ ਦਵਾਰ, ਦਸਮ ਦਵਾਰਿਆ। ਕਲਜੁਗ ਜੀਵ ਭੁੱਲੇ ਨਾਮ ਗਵਾਰ, ਨੌਂ ਦਰ ਭਰੇ ਹੰਕਾਰਿਆ। ਗੁਰਮੁਖ ਸਾਚੇ ਉਤਰੇ ਪਾਰ, ਗੁਰ ਪੂਰੇ ਨਿਮਸਕਾਰ, ਫੜ ਫੜ ਬਾਹੋਂ ਕਰਾਏ ਪਾਰ, ਪਾਰ ਕਿਨਾਰਾ ਵਹਿੰਦੀ ਧਾਰ, ਆਤਮ ਖੋਲ੍ਹੇ ਬੰਦ ਕੁਆੜ, ਮੇਟ ਮਿਟਾਏ ਪੰਚਮ ਧਾੜ, ਮਾਰੇ ਖੰਡਾ ਦੋ ਧਾਰਿਆ। ਜਗਤ ਵਿਕਾਰਾ ਦੇਵੇ ਸਾੜ, ਜੋਤ ਜਗਾਏ ਬਹੱਤਰ ਨਾੜ, ਇਕ ਵਖਾਏ ਧਰਮ ਅਖਾੜ, ਉਪਜੇ ਸ਼ਬਦ ਸੱਚੀ ਧੁਨਕਾਰਿਆ। ਧੁਰ ਦਰਗਾਹੀ ਸਾਚਾ ਲਾੜ, ਸ਼ਬਦ ਘੋੜੇ ਦੇਵੇ ਚਾੜ੍ਹ, ਆਪੇ ਹੋਏ ਪਿਛੇ ਅਗਾੜ, ਡੂੰਘੀ ਕਵਰੀ ਕਾਇਆ ਬਵਰੀ ਆਪੇ ਪਾਰ ਉਤਾਰਿਆ। ਮਾਨਸ ਦੇਹੀ ਸਵਰੀ, ਮਿਲਿਆ ਮੇਲ ਪ੍ਰਭ ਗਹਿਰ ਗਵਰੀ, ਲੇਖਾ ਲਿਖਣਹਾਰ ਦਾਤਾਰਿਆ। ਦੋ ਜਹਾਨੀ ਪਾਵੇ ਸਾਰ, ਅੰਦਰ ਬਾਹਰ ਗੁਪਤ ਜ਼ਾਹਿਰ, ਆਪ ਕਰਾਏ ਇਕ ਵਣਜ ਵਾਪਾਰ, ਆਪ ਆਪਣੇ ਰੰਗ ਸਮਾ ਰਿਹਾ। ਆਪ ਆਪਣੇ ਅੰਕ ਸਮਾਏ, ਜੋਤੀ ਜਾਮਾ ਧਾਰਿਆ। ਵੇਖਣ ਆਏ ਅਛਲ ਅਛੱਲ ਅਟੱਲ ਮਹੱਲ ਕਵਣ ਸ਼ਬਦ ਵੱਜੇ ਸਾਚੀ ਧੁਨਕਾਰਿਆ। ਸਰਬ ਜੀਆਂ ਪ੍ਰਭ ਆਪੇ ਜਾਣੇ, ਸੰਤ ਸੁਹੇਲੇ ਜਾਣ ਪਛਾਣੇ, ਸਚ ਕਰਾਏ ਵਣਜ ਵਾਪਾਰੋ, ਪਕੜ ਉਠਾਏ ਰਾਜੇ ਰਾਣੇ, ਮਾਰੇ ਤੀਰ ਏਕਾ ਬਾਣਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਰਾਓ ਰੰਕਾਂ ਵੇਖ ਹਰਿ, ਆਪ ਆਪਣੇ ਅੰਕ ਸਮਾਣਿਆ। ਆਪ ਆਪਣੇ ਅੰਕ ਸਮਾਏ, ਸ਼ਬਦ ਕਲਾ ਕਲ ਧਾਰੀ। ਪਾਰਬ੍ਰਹਮ ਬ੍ਰਹਮ ਭੇਵ ਨਾ ਰਾਏ, ਵਸੇ ਸਚ ਮਹੱਲ ਉਚ ਅਟਾਰੀ। ਗੁਰਮੁਖ ਵਿਰਲੇ ਦਰਸ਼ਨ ਪਾਇਆ, ਲੇਖਾ ਚੁਕੇ ਨੌਂ ਦਵਾਰੀ। ਆਤਮ ਸਹਿੰਸਾ ਰੋਗ ਗਵਾਇਆ, ਜਗੇ ਜੋਤ ਅਗੰਮ ਅਪਾਰੀ। ਪੰਚਮ ਮੇਲਾ ਆਪ ਮਿਲਾਇਆ, ਕਰੇ ਕਰਾਏ ਸਚ ਪਿਆਰੀ। ਸਾਚਾ ਦਰ ਇਕ ਸੁਹਾਇਆ, ਜੋਤ ਸਰੂਪੀ ਡਗਮਗਾਇਆ, ਸ਼ਬਦ ਸਿੰਘਾਸਣ ਡੇਰਾ ਲਾਇਆ, ਨਰਾਇਣ ਨਰਾਇਣ ਨਰਾਇਣ ਜੋਤ ਨਿਰੰਕਾਰੀ। ਨਿਰੰਕਾਰ ਨਿਰੰਕਾਰ ਨਿਰੰਕਾਰ, ਸ਼ਬਦ ਸੱਚਾ ਜਣਾਈਆ। ਏਕਾ ਸ਼ਬਦ ਸੱਚੀ ਧੁਨਕਾਰ, ਲੋਆਂ ਪੁਰੀਆਂ ਰਿਹਾ ਸੁਣਾਈਆ। ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸੁਰਪਤ ਰਾਜਾ ਇੰਦ, ਪ੍ਰਭ ਵੇਖ ਵਖਾਏ ਗੁਣੀ ਗਹਿੰਦ, ਦਿਵਸ ਰੈਣ ਸੁਣੇ ਪੁਕਾਰ, ਘਰ ਸਾਚੇ ਬੈਠਾ ਤਾੜੀ ਲਾਈਆ। ਲੱਖ ਚੁਰਾਸੀ ਕਰਮ ਕੁਕਰਮਾਂ ਰਿਹਾ ਵਿਚਾਰ, ਜੋਤ ਨਿਰੰਜਣ ਕਰ ਪਸਾਰ, ਕਾਇਆ ਮੰਦਰ ਡੂੰਘੀ ਕੰਦਰ ਬੈਠਾ ਸੇਜ ਵਿਛਾਈਆ। ਹਰਿਜਨ ਮੇਟੇ ਅੰਧ ਅੰਧਿਆਰ, ਸ਼ਬਦ ਲਪੇਟੇ ਤਨ ਕਰੇ ਸ਼ਿੰਗਾਰ, ਗੁਰ ਪੂਰਾ ਹੋਏ ਖੇਵਟ ਖੇਟੇ, ਫੜ ਫੜ ਬਾਹੋਂ ਲਾਏ ਪਾਰ, ਪਾਰ ਕਿਨਾਰਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਚੇਤਰ ਅੱਠ ਦਰ ਆਏ ਨੱਠ, ਵੇਖੇ ਰੰਗ ਘਰ ਸਾਚਾ ਸੰਗ, ਕਸੇ ਘੋੜ ਤੰਗ, ਤੀਜੇ ਨੈਣ ਮੁਧਾਰਿਆ। ਸ਼ਬਦ ਘੋੜੇ ਤੰਗ ਕਸਾਇਆ। ਚਿੱਟੇ ਅਸਵ ਅਸਵਾਰਾ ਨੌਂ ਦਵਾਰੇ ਲੰਘ ਵਖਾਇਆ। ਦਸਵੇਂ ਸ਼ਬਦ ਹੁਲਾਰਾ, ਦੂਸਰ ਨਾ ਕੋਈ ਸੰਗ ਰਖਾਇਆ। ਆਪ ਆਪਣਾ ਕਰ ਆਕਾਰਾ, ਨਾਮ ਮਰਦੰਗਾ ਇਕ ਵਜਾਇਆ। ਜਗਤ ਮੇਟੇ ਧੁੰਦੂਕਾਰਾ ਅੰਮ੍ਰਿਤ ਆਤਮ ਗੰਗ ਵਹਾਇਆ। ਜਨ ਭਗਤਾਂ ਕਰੇ ਠੰਢੀ ਠਾਰ, ਭੁੱਖ ਨੰਗ ਕਲ ਰਿਹਾ ਕਟਾਇਆ। ਦੇਵੇ ਸ਼ਬਦ ਆਧਾਰ, ਭੇਖਾਧਾਰੀ ਭੇਖ ਧਾਰਾ ਦਰ ਦਰਵੇਸ਼ਾ ਬਣਕੇ ਆਇਆ। ਮੰਗੇ ਸ਼ਬਦ ਅਪਾਰ, ਕਲਜੁਗ ਸੂਸਾ ਤਨ ਸੁਹਾਇਆ। ਈਸਾ ਮੂਸਾ ਦਿਸ ਨਾ ਆਇਆ। ਵੇਦ ਪੁਰਾਨਾਂ ਸਾਰ ਨਾ ਰਾਇਆ। ਅੰਜ਼ੀਲ ਕੁਰਾਨਾ ਦਏ ਦੁਹਾਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਆਪ ਆਪਣਾ ਵੇਸ ਵਟਾਇਆ। ਜੋਤੀ ਜਾਮਾ ਭੇਖ ਵਟਾਏ, ਵੇਖੇ ਖੇਲ ਮੰਦਰ, ਗੁਰਮੁਖ ਸਾਚੇ ਸੰਤ ਜਗਾਏ, ਆਤਮ ਬੈਠਾ ਅੰਦਰ। ਰਾਜੇ ਰਾਣੇ ਕਿਸੇ ਦਿਸ ਨਾ ਆਏ, ਖਾਲੀ ਦਿਸਣ ਮੰਦਰ। ਗੁਰਮੁਖ ਸਾਚਾ ਸਾਚੇ ਘਰ ਏਕਾ ਹਿਸਾ ਰਿਹਾ ਵੰਡਾਏ, ਬਜਰ ਕਪਾਟੀ ਤੋੜੇ ਜੰਦਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੇਤੀ ਜਾਮਾ ਭੇਖ ਹਰਿ, ਕਰੇ ਖੇਲ ਕਲੰਦਰ। ਸਾਵਣ ਸਾਵਣ ਸਾਵਣ ਕਹਿੰਦੇ, ਸਤਿਗੁਰ ਸਾਵਣ ਕਿਸੇ ਨਾ ਪਾਇਆ। ਸਤਿਗੁਰ ਸਾਵਣ ਪਕੜੇ ਦਾਮਨ, ਮੇਟ ਮਿਟਾਏ ਕਾਮਨੀ ਕਾਮਨ, ਨਿਜ ਘਰ ਆਤਮ ਜਿਸ ਵਸਾਇਆ। ਕਲਜੁਗ ਰੈਣ ਅੰਧੇਰੀ ਸ਼ਾਮਨ, ਨਾ ਕੋਈ ਫੜੇ ਕਿਸੇ ਦਾਮਨ, ਪੱਲਾ ਨਾਮ ਨਾ ਕਿਸੇ ਫੜਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਆਪ ਆਪਣੇ ਰੰਗ ਸਮਾਇਆ। ਸਤਿਗੁਰ ਸਚ ਦਵਾਰ ਹੈ, ਕਰੇ ਸਚ ਨਿਆਉਂ। ਲਿਖਿਆ ਲੇਖਾ ਅਪਰ ਅਪਾਰ ਹੈ, ਗੁਰਚਰਨ ਸਿੰਘ ਰਹਿਣਾ ਸਾਚੇ ਥਾਉਂ। ਦਰ ਆਏ ਬਣ ਭਿਖਾਰ ਹੈ, ਮੰਗੇ ਸਾਚਾ ਨਾਉਂ। ਇਕ ਕਰਾਉਣਾ ਵਣਜ ਵਾਪਾਰ ਹੈ, ਮਿਲੇ ਮੇਲ ਅਗੰਮ ਅਥਾਹੋ। ਲੇਖਾ ਤੁੱਟੇ ਨੌਂ ਦਵਾਰ ਹੈ, ਮਸਤਕ ਟਿੱਕਾ ਲੱਥੇ ਛਾਹੀ, ਮਿਲੇ ਮੇਲ ਪ੍ਰਭ ਸਾਚੇ ਮਾਹੀ, ਧੁਰ ਦਰਗਾਹੀ ਹੰਸ ਬਣਾਏ ਕਾਉਂ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਦਰ ਦਰਵੇਸ਼ਾ ਆਇਆ, ਵੇਖ ਵਖਾਣੇ ਸਭਨੀ ਥਾਉਂ। ਸਚ ਸਗਨ ਪ੍ਰਭ ਸ਼ਬਦ ਲਗਾਇਆ, ਜੋਤੀ ਸ਼ਬਦੀ ਵੇਖੇ ਮੰਗਣ ਆਏ, ਹਰ ਘਟ ਸਮਾਇਆ ਏ। ਸਰਨ ਸਰਨਾਈ ਜੋ ਜਨ ਮੰਗਣ ਸੰਤ ਸੁਹੇਲੇ ਇਕ ਇਕੇਲੇ ਧੁਰ ਦਰਗਾਹੀ ਸਾਚੇ ਮੇਲੇ ਅੰਤਮ ਅੰਤ ਦਰ ਘਰ ਸਾਚੇ ਦਏ ਮਿਲਾਇਆ ਏ। ਆਪੇ ਗੁਰ ਆਪੇ ਚੇਲੇ ਅਚਰਜ ਖੇਲੇ ਪਾਰਬ੍ਰਹਮ ਕਲ ਖੇਲੇ, ਸ਼ਬਦ ਸੁਨੇਹੜਾ ਅੰਤਮ ਤੁੱਟੇ ਜਮ ਕਾ ਜੇੜਾ, ਪੰਚਾਂ ਚੋਰਾਂ ਕਟੇ ਗੇੜਾ, ਲੱਖ ਚੁਰਾਸੀ ਗੇੜ ਗੇੜਾ, ਕਰੇ ਕਰਾਏ ਹੱਕ ਨਿਬੇੜਾ, ਕਾਇਆ ਦਿਸੇ ਨਗਰ ਖੇੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਧਰ, ਦਰ ਦਰਵੇਸ਼ਾ ਨਰ ਨਰੇਸ਼ਾ ਮੰਗਣ ਆਇਆ ਬਣ ਭਿਖਾਰੀ, ਆਪੇ ਬਣ ਕੇ ਸ਼ਬਦ ਅਧਾਰੀ, ਦੋ ਜਹਾਨਾਂ ਪਾਰ ਕਰਾਏ ਵਸਤ ਨਾਮ ਅਨਮੋਲ, ਗੁਰਮੁਖ ਵਿਰਲੇ ਮਾਤ ਪਾਇਆ ਏ। ਪੂਰੇ ਤੋਲ ਰਿਹਾ ਤੋਲ, ਨਿਸ਼ਅੱਖਰ ਵੱਖਰ ਆਪੇ ਬੋਲ, ਦਿਸ ਕਿਸੇ ਨਾ ਆਈਆ। ਜਿਸ ਜਨ ਪਾੜੇ ਬਜਰ ਕਪਾਟੀ ਪੱਥਰ, ਨੇਤਰ ਨੀਰ ਵਰੋਲੇ ਅੱਥਰ, ਪੰਚ ਪੰਚਾਇਣ ਲਥੇ ਸੱਥਰ, ਸਚ ਸਮਗਰੀ ਹਰਿ ਰਘੁਰਾਈਆ। ਕਾਇਆ ਮੰਦਰ ਸਾਚੇ ਅੰਦਰ ਜੋਤ ਨਿਰੰਜਣ ਡਗਮਗਾਈਆ। ਏਕਾ ਸ਼ਬਦ ਧੁਨ ਅਨਾਦ ਸਾਚਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਦੇਵੇ ਨਾਮ ਧਨਾ, ਦਰ ਘਰ ਸਾਚੇ ਏਕਾ ਏਕ ਕਰੇ ਸ਼ਬਦ ਕੁੜਮਾਈਆ। ਸ਼ਬਦ ਕੁੜਮਾਈ ਘਰ ਸਾਚੇ ਹੋਵੇ, ਆਤਮ ਵੱਜੇ ਵਧਾਈ। ਦਿਵਸ ਰੈਣ ਨਾ ਹੋਵੇ ਜੁਦਾਈ, ਅੱਠੇ ਪਹਿਰ ਮੰਗਲਾਚਾਰ ਕਰਾਈ, ਨਾਤਾ ਤੁੱਟੇ ਭੈਣ ਭਾਈ ਸਾਕ ਸੱਜਣ ਸੈਣ ਏਕਾ ਏਕ ਅਖਵਾਈਆ। ਦਰਸ ਦਿਖਾਏ ਤੀਜੇ ਨੈਣਾ, ਆਪ ਚੁਕਾਏ ਲਹਿਣਾ ਦੇਣਾ, ਸ਼ਬਦ ਪਹਿਨਾਏ ਤਨ ਸਾਚਾ ਗਹਿਣਾ, ਹਰਿ ਸ਼ਿੰਗਾਰ ਕਰਾਈਆ। ਦਰ ਦਵਾਰੇ ਸਾਚੇ ਬਹਿਣਾ, ਪੁਰਖ ਅਬਿਨਾਸ਼ੀ ਭਾਣਾ ਸਹਿਣਾ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਕਰੇ ਖੇਲ ਰਘੁਰਾਈਆ। ਕਲਜੁਗ ਅੰਤਮ ਅੰਤ ਕਰਾਏ, ਸ਼ਬਦ ਵਜਾਏ ਡੰਕਾ। ਸੰਤ ਜਨਾਂ ਦਰ ਮੇਲ ਮਿਲਾਏ, ਭੇਵ ਮਿਟਾਏ ਰਾਓ ਰੰਕਾ। ਏਕਾ ਨਾਮ ਤੇਲ ਚੜ੍ਹਾਏ, ਭਰਮ ਮਿਟਾਏ ਜੀਵ ਜਨ ਕਾ। ਧਰਮ ਰਾਏ ਦੀ ਜੇਲ੍ਹ ਕਟਾਏ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਇਕ ਸੁਹਾਏ ਦਵਾਰ ਬੰਕਾ। ਗੁਰਮਤ ਜਗਤ ਪਰਧਾਨ ਹੈ, ਹਰਿਜਨ ਵਿਰਲਾ ਪਾਏ। ਮਨਮੁਖ ਸੁੱਤੇ ਜੀਵ ਨਾਦਾਨ ਹੈ, ਆਲਸ ਨਿੰਦਰਾ ਮਗਰ ਲਗਾਏ। ਸਤਿਗੁਰ ਸਾਚਾ ਸਦਾ ਸਦਾ ਮਿਹਰਵਾਨ ਹੈ। ਸੁਰਤ ਸਵਾਣੀ ਲਏ ਜਗਾਏ। ਜਿਸ ਜਨ ਦੇਵੇ ਨਾਮ ਦਾਨ ਹੈ, ਆਤਮ ਬ੍ਰਹਮ ਗਿਆਨ ਜਣਾਏ। ਚਰਨ ਧੂੜ ਸੱਚਾ ਇਸ਼ਨਾਨ ਹੈ, ਆਵਣ ਜਾਵਣ ਗੇੜ ਕਟਾਏ। ਦਰ ਘਰ ਸਾਚੇ ਏਕਾ ਮਾਣ ਹੈ, ਰੰਕ ਰਾਜਾਨਾ ਸ਼ਾਹ ਸੁਲਤਾਨਾਂ ਏਕਾ ਧਾਮ ਸੁਹਾਏ। ਜਿਸ ਜਨ ਮਿਲੇ ਮੇਲ ਸ੍ਰੀ ਭਗਵਾਨ ਹੈ, ਸਚ ਨਿਸ਼ਾਨਾ ਇਕ ਰਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੇਖ ਹਰਿ, ਘਟ ਘਟ ਮੇਂ ਰਿਹਾ ਸਮਾਏ। ਘਟ ਘਟ ਵਸਿਆ ਆਪ, ਸਰਬ ਕਲ ਧਾਰੀਆ। ਸ੍ਰਿਸ਼ਟ ਸਬਾਈ ਮਾਈ ਬਾਪ, ਖਿਲਾਏ ਖੇਲ ਖੇਲਨ ਹਾਰਿਆ। ਤ੍ਰੈਗੁਣ ਮਾਇਆ ਜਗਤ ਤਾਪ, ਪੰਜਾਂ ਤੱਤਾਂ ਤੱਤ ਪਸਾਰਿਆ। ਜਨ ਭਗਤਾਂ ਜਪਾਏ ਸਾਚਾ ਜਾਪ, ਅੰਦਰ ਮੰਦਰ ਧੁਨ ਉਪਜਾ ਰਿਹਾ। ਆਪ ਵਖਾਏ ਆਪਣਾ ਆਪ, ਮੇਟ ਮਿਟਾਏ ਜਗਤ ਸੰਤਾਪ, ਦੇਵੇ ਦਰਸ ਅਗੰਮ ਅਪਾਰਿਆ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਆਪੇ ਬਖ਼ਸ਼ੇ ਅੰਮ੍ਰਿਤ ਆਤਮ ਨਿਜ ਘਰ ਵਾਸੀ ਸਾਜਨ ਸਾਚੀ ਧਾਰਿਅ। ਅੰਮ੍ਰਿਤ ਆਤਮ ਸਾਚਾ ਜਾਮ, ਗੁਰ ਪੂਰਾ ਮਾਤ ਪਿਆਇੰਦਾ। ਮੇਟ ਮਿਟਾਏ ਕਾਮਨੀ ਕਾਮ, ਸਾਚਾ ਦਾਮ ਇਕ ਫੜਾਇੰਦਾ। ਜਿਸ ਜਨ ਜਪਿਆ ਸਾਚਾ ਨਾਮ, ਪੂਰਨ ਆਪਣਾ ਕਾਮ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਵਖਾਏ ਸਾਚਾ ਘਰ, ਸ਼ਬਦ ਸੁਹਾਗੀ ਏਕਾ ਗੀਤ ਧੁਰ ਦਰਗਾਹੀ ਸਾਚੀ ਰੀਤ, ਕਾਇਆ ਮੰਦਰ ਸਚ ਮਸੀਤ, ਹਾਜ਼ੀ ਕਾਜ਼ੀ ਵਿਰਲਾ ਏਕਾ ਗਾਇੰਦਾ। ਰੋਗ ਸੋਗ ਤਿਸ ਤਨ ਮਨ ਜਾਪੇ, ਜਿਸ ਸਤਾਇਆ ਦੋਖ, ਚਿੰਤਾ ਸੋਗ ਹਰਿ ਹਰਿ ਸੰਤ ਨਾ ਵਿਆਪੇ, ਸ਼ਬਦ ਮਿਲੀ ਸਾਚੀ ਮੋਖ। ਸਹਿੰਸਾ ਚੁੱਕੇ ਮਾਤ ਸੰਤਾਪੇ, ਪਾਇਆ ਦਰਸ ਦਰ ਅਮੋਘ, ਨੇੜ ਨਾ ਆਇਣ ਤੀਨੋ ਤਾਪੇ, ਜਿਸ ਮਿਲਿਆ ਧੁਰ ਸੰਜੋਗ। ਕੋਟਨ ਕੋਟ ਉਤਰਨ ਪਾਪੇ, ਆਤਮ ਰਸ ਸਾਚਾ ਸ਼ਬਦ ਜਿਸ ਏਕਾ ਪਾਇਆ ਭੋਗ। ਏਕਾ ਰੂਪ ਵਖਾਏ ਪੰਜੇ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਨਾਮ ਸ਼ਬਦ ਗੁਰ ਮੰਤਰ ਅੰਤਰ ਇਕ ਚੁਗਾਏ ਸਾਚੀ ਚੋਗ। ਲੱਥਾ ਦੁੱਖ ਸਗਲ ਵਸੂਰਾ, ਆਤਮ ਉਜਿਆਰਾ ਏਕਾ ਸੁਖ। ਪਾਇਆ ਪਾਰਬ੍ਰਹਮ ਸਤਿਗੁਰ ਸਾਚਾ, ਹਰਿ ਹਰਿ ਲੇਖੇ ਲੱਗੀ ਮਾਨਸ ਦੇਹੀ ਜਗਤ ਮਨੁੱਖ। ਇਕ ਉਪਜਾਏ ਨਾਦ ਅਨਾਦੀ ਸਾਚੀ ਤੂਰਾ, ਮਾਤ ਗਰਭ ਕਟਾਇਆ ਡਰ ਚੁਕਾਇਆ ਉਲਟਾ ਰੁਖ਼। ਜੋਤੀ ਨੂਰ ਪਾਇਆ ਹਾਜ਼ਰ ਹਜ਼ੂਰ ਸਤਿ ਸਤਵੰਤਾ ਪੂਰਨ ਭਗਵੰਤਾ ਹਾਜ਼ਰ ਹਜ਼ੂਰਾ ਰੋਗ ਸਹਿੰਸਾ ਚਿੰਤ ਮਿਟਾਈ, ਮਿਟਿਆ ਜਗਤ ਅੰਧੇਰਾ। ਪੁਰਖ ਅਗੰਮਾ ਜੋਤ ਜਗਾਈ, ਇਕ ਵਖਾਇਆ ਸੰਞ ਸਵੇਰਾ। ਨੇਤਰ ਨੈਣ ਹਰਿਜਨ ਪ੍ਰਭ ਦਰਸ ਦਿਖਾਈ, ਲੇਖੇ ਲਾਇਆ ਕਾਇਆ ਚੰਮਾ। ਸਾਚੇ ਸ਼ਬਦ ਹੋਈ ਕੁੜਮਾਈ, ਸੁਰਤ ਸਵਾਣੀ ਨੇਤਰ ਨੀਰ ਵਹਾਏ ਛੰਮ ਛੰਮਾ। ਘਰ ਮੰਦਰ ਅੰਦਰ ਵੱਜੀ ਵਧਾਈ, ਧੁਰ ਦਰਗਾਹੀ ਦਇਆ ਕਮਾਈ, ਏਕਾ ਪੂਤ ਸਪੂਤਾ ਸ਼ਬਦ ਗੁਰ ਸਾਚਾ ਜੰਮਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵਖਾਏ ਘਰ, ਰੋਗ ਸੋਗ ਜਗਤ ਚਿੰਤ ਮਿਟਾਏ, ਜੂਠ ਝੂਠ ਸਭ ਜਗਤ ਵਖਾਏ, ਮਾਇਆ ਛਾਇਆ ਕਿਸੇ ਨਾ ਆਏ ਕੰਮਾ। ਭਰਿਆ ਸ਼ਬਦ ਭੰਡਾਰ, ਪ੍ਰਭ ਸਾਚੇ ਦਇਆ ਕਮਾਈਆ। ਨਿਰਮਲ ਜੋਤ ਇਕ ਆਕਾਰ, ਅਗਿਆਨ ਅੰਧੇਰ ਮਿਟਾਈਆ। ਏਕਾ ਬਖ਼ਸ਼ੇ ਚਰਨ ਪਿਆਰ, ਨਾਤਾ ਤੋੜੇ ਨਾ ਕੋਈ ਜੋੜੇ ਜਗਤ ਭਗਤ ਏਕਾ ਆਪਣੇ ਸੰਗ ਜੁੜਾਈਆ। ਆਦਿ ਅੰਤ ਜੁਗਾ ਜੁਗੰਤ ਸਾਚੀ ਧਾਰ, ਸੰਤ ਸੁਹੇਲੇ ਮੀਤ ਮੁਰਾਰ, ਗੁਰ ਸ਼ਬਦ ਕਰਾਏ ਇਕ ਪਿਆਰ, ਦੇਵਣਹਾਰ ਹਰਿ ਹਰਿ ਥਾਈਂਆ। ਗੁਰਮੁਖ ਵਿਰਲਾ ਕਰੇ ਵਣਜ ਵਾਪਾਰ, ਮਾਨਸ ਦੇਹੀ ਪਾਏ ਸਾਰ, ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਇਕ ਵਖਾਏ ਸਚ ਘਰ, ਨੌਂ ਦਵਾਰੇ ਬੰਦ ਕਰਾਈਆ। ਨੌਂ ਦਵਾਰ ਤੁੱਟਾ ਨਾਤਾ, ਪਾਇਆ ਪੁਰਖ ਬਿਧਾਤਾ। ਲੇਖਾ ਚੁੱਕੇ ਜ਼ਾਤ ਪਾਤਾ, ਮਿਲਿਆ ਮੇਲ ਹਰਿ ਕਮਲਾਪਾਤਾ। ਧੁਰ ਦਰਗਾਹੀ ਪ੍ਰਭ ਦਇਆ ਕਮਾਈ, ਏਕਾ ਰਤੀ ਨਾਮ ਸੱਚੀ ਸੁਗਾਤਾ। ਆਦਿ ਅੰਤ ਸਾਜਨ ਸਾਚੇ ਸੰਤ ਤੋਟ ਰਹੇ ਨਾ ਰਾਈ, ਜਿਸ ਜਨ ਸੁਣਾਏ ਸ਼ਬਦ ਸਾਚੀ ਗਾਥਾ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਆਪ ਆਪਣਾ ਦੱਸੇ ਘਰ, ਸਦਾ ਨਿਭਾਏ ਅਪਣਾ ਸਾਥਾ। ਸੰਗੀ ਸਾਥੀ ਪੁਰਖ ਅਬਿਨਾਸ਼ੀ, ਘਟ ਮੰਦਰ ਅੰਦਰ ਡੇਰਾ ਲਾਇਆ। ਆਪ ਆਪਣੀ ਜੋਤ ਪਰਕਾਸ਼ੀ, ਸਹਿੰਸਾ ਰੋਗ ਗਵਾਇਆ। ਮਿਲਿਆ ਮੇਲ ਸ਼ਾਹੋ ਸ਼ਾਬਾਸੀ, ਸ਼ਬਦ ਸਿੰਘਾਸਣ ਡੇਰਾ ਲਾਇਆ। ਆਦਿ ਸ਼ਕਤ ਆਦਿ ਭਵਾਨੀ, ਜੋਤ ਨਿਰੰਜਣ ਮਾਤ ਨਿਸ਼ਾਨੀ, ਸਾਚੀ ਧੁਨ ਰਿਹਾ ਉਪਜਾਇਆ। ਇਕ ਸੁਣਾਏ ਸਾਚੀ ਬਾਣੀ, ਅੱਖਰ ਵੱਖਰ ਕਿਸੇ ਨਾ ਜਾਣੀ, ਪਰ੍ਹਾ ਪਸੰਤੀ ਰੂਪ ਵਟਾਇਆ। ਗੁਣਵੰਤਾ ਹਰਿ ਗੁਣ ਨਿਧਾਨੀ, ਸਾਚੇ ਸੰਤਾਂ ਰਿਹਾ ਪਛਾਨੀ, ਮਾਰੇ ਤੀਰ ਸ਼ਬਦ ਕਾਨੀ, ਬਜਰ ਕਪਾਟੀ ਪਾਰ ਕਰਾਇਆ। ਸ੍ਰਿਸ਼ਟ ਸਬਾਈ ਦਿਸੇ ਫਾਨੀ, ਏਕਾ ਨੂਰ ਅਲਾਹੀ ਬੇਪਰਵਾਹੀ ਸ਼ਾਹ ਸੁਲਤਾਨੀ, ਸ਼ਬਦ ਤਾਜ ਸੀਸ ਟਿਕਾਇਆ। ਸਰਬ ਜੀਆਂ ਵਡ ਦਾਤਾ ਦਾਨੀ, ਦੇਵੇ ਦਾਤ ਸ਼ਬਦ ਨਿਸ਼ਾਨੀ, ਸੰਤ ਜਨਾਂ ਹਰਿ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਇਕ ਵਖਾਏ ਆਪਣਾ ਘਰ, ਰੋਗ ਸੋਗ ਕੋਈ ਰਹਿਣ ਨਾ ਪਾਇਆ। ਮਿਟਿਆ ਜਗਤ ਰੋਗ ਵਸੂਰਾ, ਸੁਰਤ ਸਵਾਣੀ ਆਪ ਜਗਾਈਆ। ਦਰ ਘਰ ਸਾਚਾ ਪਾਇਆ ਸੂਰਾ, ਸ਼ਬਦ ਹਾਣੀ ਮੇਲ ਮਿਲਾਈਆ। ਦੀਪਕ ਜੋਤ ਜਗੇ ਨੂਰੀ ਨੂਰਾ, ਅਗਿਆਨ ਅੰਧੇਰ ਮਿਟਾਈਆ। ਰਾਗ ਰਾਗਣੀ ਗਾਏ ਰਾਗ ਏਕਾ ਨਾਦ ਵਜਾਏ ਸਾਚੀ ਤੂਰਾ, ਢੋਲ ਮਰਦੰਗ ਦਾਤਾ ਸੂਰਾ ਸਰਬੰਗ, ਏਕਾ ਏਕ ਰਿਹਾ ਵਜਾਈਆ। ਪੰਚਮ ਪੰਚਾਇਣ ਕਰੇ ਭੰਗ, ਸ਼ਬਦ ਘੋੜੇ ਕਸੇ ਤੰਗ, ਗੁਰਮੁਖ ਚੋਲੀ ਰੰਗੇ ਰੰਗ, ਫੜ ਬਾਹੋਂ ਉਪਰ ਚੜ੍ਹਾਈਆ। ਡੂੰਘੀ ਕੰਦਰ ਆਪੇ ਲੰਘ, ਆਤਮ ਜੰਦਰ ਤੋੜੇ ਬੰਦ, ਇਕ ਸੁਣਾਏ ਸਾਚਾ ਛੰਦ, ਸਚ ਘਰ ਸਵੱਛ ਸਰੂਪੀ ਪਰਗਟ ਹੋਏ ਆਪ ਆਪਣਾ ਰੂਪ ਸਤਿ ਸਰੂਪ ਨਿਜ ਘਰ ਅੰਦਰ ਮੰਦਰ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਵਖਾਏ ਇਕ ਘਰ, ਰੋਗ ਸੋਗ ਰਹਿਣ ਨਾ ਪਾਈਆ। ਹਰਿਜਨ ਸਾਚਾ ਘਰ ਵਸਾਇਆ। ਪੁਰਖ ਅਬਿਨਾਸ਼ੀ ਦਇਆ ਕਮਾਇਆ। ਮਹੱਲ ਅਟੱਲ ਅਚੱਲ ਇਕ ਰਖਾਇਆ। ਚਾਰੇ ਦਿਸ਼ਾ ਵੇਖ ਵਖਾਇਆ। ਅੰਮ੍ਰਿਤ ਧਾਰ ਰਿਹਾ ਵਹਾਇਆ। ਸਰ ਸਰੋਵਰ ਰਿਹਾ ਭਰਾਇਆ। ਹਰਿਜਨ ਸਾਚਾ ਆਪ ਤਜਾਏ ਜੀਓ ਪਿੰਡ ਕਾਚਾ, ਬ੍ਰਹਿਮੰਡ ਖੋਜ ਖੁਜਾਈਆ। ਹਿਰਦੇ ਅੰਦਰ ਹਰਿ ਹਰਿ ਵਾਚਾ, ਏਕਾ ਮਾਰੇ ਸ਼ਬਦ ਤਮਾਚਾ, ਨੌਂ ਦਵਾਰੇ ਖੰਡ ਖੰਡ ਖੰਡ ਕਰਾਈਆ। ਦਰਸ ਦਿਖਾਏ ਸਾਚੋ ਸਾਚਾ, ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਇਕ ਵਖਾਏ ਸਾਚਾ ਘਰ, ਚਾਰ ਦਿਵਾਰੀ ਕੋਈ ਦਿਸ ਨਾ ਆਈਆ। ਚਾਰ ਦਿਵਾਰੀ ਮਾਇਆ ਕੰਧ। ਲੱਖ ਚੁਰਾਸੀ ਪਾਇਆ ਫੰਦ। ਕਲਜੁਗ ਭੁੱਲੇ ਜੀਵ ਅੰਧ। ਨੌਂ ਦਵਾਰੇ ਖਾਇਣ ਗੰਦ। ਪੁਰਖ ਅਬਿਨਾਸ਼ੀ ਸਾਰ ਨਾ ਪਾਈ, ਰਸਨ ਨਾ ਗਾਇਆ ਬੱਤੀ ਦੰਦ। ਆਤਮ ਘਰ ਨਾ ਵੱਜੇ ਵਧਾਈ, ਸਚ ਮਹੱਲੇ ਉਚ ਅਟੱਲੇ ਸ਼ਬਦ ਨਾ ਚੜ੍ਹਿਆ ਸਾਚਾ ਚੰਦ। ਮਿਲੇ ਮੇਲ ਨਾ ਇਕ ਇਕੱਲੇ, ਵੇਖ ਵਖਾਣੇ ਜੂਹਾ ਜਲ ਥਲੇ, ਜੰਗਲ ਪਹਾੜਾਂ ਵਿਚ ਸਮਾਈਆ। ਗੁਰਮੁਖ ਵਿਰਲੇ ਮੇਲੇ ਦੂਈ ਦਵੈਤੀ ਮੇਟੇ ਸੱਲੇ, ਇਕ ਫੜਾਏ ਸ਼ਬਦ ਸਾਚਾ ਭੱਲੇ, ਨਾਮ ਤ੍ਰਿਸੂਲ ਕੰਤ ਕੰਤੂਹਲ, ਸ਼ਬਦ ਪੰਘੂੜਾ ਰਿਹਾ ਝੂਲ, ਪਾਵਾ ਚੂਲ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਇਕ ਵਖਾਏ ਸਚ ਘਰ, ਰੋਗ ਸੋਗ ਚਿੰਤ ਰਹਿਣ ਨਾ ਪਾਈਆ। ਸਚ ਘਰ ਸਚ ਟਿਕਾਣਾ, ਗੁਰਮੁਖ ਵਿਰਲੇ ਪਾਇਆ। ਏਕਾ ਮਿਲਿਆ ਗੁਰ ਸ਼ਬਦ ਧੁਰ ਬਿਬਾਣਾ, ਦਰ ਘਰ ਸਾਚੇ ਦਏ ਪੁਚਾਇਆ। ਦੀਨ ਦਿਆਲਾ ਗੁਰ ਗੋਪਾਲਾ ਚਰਨ ਦਵਾਰੇ ਦੇਵੇ ਮਾਣਾ, ਆਵਣ ਜਾਵਣ ਗੇੜ ਕਟਾਇਆ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਇਕ ਵਖਾਏ ਸਚ ਘਰ, ਪੀਣਾ ਖਾਣਾ ਮਾਤ ਚੁਕਾਇਆ। ਜਗਤ ਨਾਤਾ ਵਿਕਾਰ ਹੈ, ਭੁੱਲੀ ਸਰਬ ਲੋਕਾਈ। ਗੁਰਮੁਖ ਵਿਰਲਾ ਪਾਵੇ ਸਾਰ ਹੈ, ਸਾਰ ਸ਼ਬਦ ਜਿਸ ਜਨ ਪੂਰੇ ਗੁਰ ਬੂਝ ਬੁਝਾਈ। ਮਾਇਆ ਰਾਣੀ ਪਾਵੇ ਅੰਧ ਅੰਧਿਆਰ ਹੈ, ਜੀਵ ਜੰਤ ਸਾਧ ਸੰਤ ਆਤਮ ਹੋਈ ਹਲਕਾਈ। ਏਕਾ ਏਕ ਏਕੰਕਾਰ ਹੈ, ਸ੍ਰਿਸ਼ਟ ਸਬਾਈ ਪਸਰ ਪਸਾਰ ਹੈ, ਜਨ ਭਗਤਾਂ ਮੀਤ ਮੁਰਾਰ ਹੈ, ਹੋਏ ਸਹਾਈ ਸਭਨੀ ਥਾਈਂ। ਕਲਜੁਗ ਰੈਣ ਅੰਧੇਰੀ ਕਾਲੀ ਧਾਰ ਹੈ, ਭੇਖਾਧਾਰੀ ਭੇਖ ਅਪਾਰ ਹੈ, ਸ੍ਰਿਸ਼ਟ ਸਬਾਈ ਹੋਈ ਵਿਭਚਾਰ ਹੈ, ਦੁਹਾਗਣ ਨਾਰ ਕੰਤ ਸੁਹਾਗੀ ਨਾ ਕੋਈ ਹੰਢਾਈ। ਸੰਤ ਸੁਹੇਲੇ ਗੁਰਮੁਖ ਵਿਰਲੇ ਚਰਨ ਪਿਆਰ ਹੈ। ਜਿਨ ਜਨ ਪ੍ਰਭ ਸਾਚਾ ਦੇਵੇ ਕਿਰਪਾ ਧਾਰ ਹੈ, ਕਰੇ ਕਰਾਏ ਏਕਾ ਵਣਜ ਵਾਪਾਰ ਹੈ, ਅਗਿਆਨ ਅੰਧੇਰ ਸਰਬ ਮਿਟ ਜਾਈ। ਨੌਂ ਖੰਡ ਪ੍ਰਿਥਮੀ ਧੂੰਆਂਧਾਰ ਹੈ, ਸੱਤਾਂ ਦੀਪਾਂ ਹਾਹਾਕਾਰ ਹੈ, ਲੋਆਂ ਪੁਰੀਆਂ ਕੋਈ ਨਾ ਪਾਵੇ ਸਾਰ ਹੈ, ਜੂਠ ਝੂਠ ਵੱਜੀ ਮਾਤ ਵਧਾਈ। ਪਰਗਟ ਹੋਏ ਨਰ ਨਿਰੰਕਾਰ ਹੈ। ਸ਼ਬਦ ਖੰਡਾ ਫੜੇ ਹੱਥ ਤਿੱਖੀ ਰੱਖੇ ਦੋਵੇਂ ਧਾਰ। ਸ੍ਰਿਸ਼ਟ ਸਬਾਈ ਵੇਖੇ ਪਰਖੇ ਕਰੇ ਕਰਾਏ ਆਰ ਪਾਰ ਹੈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਸਚ ਘਰ, ਦੀਪਕ ਜੋਤੀ ਨਾ ਕੋਈ ਵਰਨ ਨਾ ਕੋਈ ਗੋਤੀ, ਅੱਠੇ ਪਹਿਰ ਆਲਸ ਨਿੰਦਰਾ ਕਦੇ ਨਾ ਸੋਤੀ, ਸ਼ਬਦ ਵਜਾਏ ਉਪਜਾਏ ਸੱਚੀ ਧੁਨਕਾਰ ਹੈ।।