੨੧ ਮਾਘ ੨੦੧੧ ਬਿਕ੍ਰਮੀ ਸੰਤ ਲਾਭ ਸਿੰਘ ਨਾਲ ਬਚਨ ਹੋਏ ਪਿੰਡ ਸੈਦਪੁਰ ਜ਼ਿਲਾ ਅੰਮ੍ਰਿਤਸਰ
ਗੁਰ ਪ੍ਰਸਾਦਿ ਕਿਰਪਾ ਧਾਰੀ। ਸੰਤ ਸੁਹੇਲੇ ਲਾਧ, ਦੇਵੇ ਵਸਤ ਇਕ ਅਪਾਰੀ। ਕਿਰਪਾ ਕਰ ਮਾਧਵ ਮਾਧ, ਦੇਵੇ ਦਰਸ ਅਗੰਮ ਅਪਾਰੀ। ਜੋਤੀ ਜੋਤ ਸਰੂਪ ਹਰਿ, ਵਡ ਦਾਤਾ ਸ਼ਬਦ ਭੰਡਾਰੀ। ਇਕ ਵਜਾਏ ਆਤਮ ਨਾਦ, ਅਨਾਦ ਅਨਾਦਾ ਧੁਨ ਧੁਨਕਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਏਕਾ ਸ਼ਬਦ ਤਨ ਅਧਾਰੀ। ਗੁਰ ਪ੍ਰਸਾਦਿ ਗੁਰ ਚਰਨ ਪਿਆਰਾ। ਪ੍ਰਭ ਅਬਿਨਾਸ਼ੀ ਸਾਚੀ ਧਾਰਾ। ਲੋਕਮਾਤ ਕਲ ਵਣਜ ਕਰਾਏ, ਏਕਾ ਨਾਮ ਅਪਰ ਅਪਾਰਾ। ਸਵੇਰ ਸੰਞ ਨਾ ਕੋਈ ਰਖਾਏ, ਮੇਟ ਮਿਟਾਏ ਅੰਧ ਅੰਧਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਨਿਸ਼ਾਨਾ ਹਰਿ ਭਗਵਾਨਾ ਸ਼ਬਦ ਮੁਹਾਣਾ ਵੰਝ ਲਿਆਇਆ। ਸ਼ਬਦ ਵੰਞ ਨਾਮ ਮੁਹਾਣਾ। ਪ੍ਰਭ ਅਬਿਨਾਸ਼ੀ ਲੋਕਮਾਤ ਮਾਰ ਝਾਤ ਆਪ ਲਗਾਣਾ। ਆਪੇ ਰਹੇ ਇਕ ਇਕਾਂਤ, ਜਲ ਥਲ ਵਲ ਛਲ ਕਰ ਕਰ ਬਲ ਬਲ ਆਪ ਆਪਣਾ ਖੇਲ ਰਚਾਣਾ। ਜੋਤੀ ਜੋਤ ਸਰੂਪ ਹਰਿ, ਗੁਰ ਪ੍ਰਸਾਦੀ ਆਦਿ ਜੁਗਾਦੀ ਅਨਾਦ ਅਨਾਦੀ ਸ਼ਬਦ ਬ੍ਰਹਿਮਾਦੀ ਗੁਰਮੁਖ ਆਤਮ ਭਰਪੂਰਿਆ, ਸਤਿ ਸਰੋਵਰ ਏਕਾ ਨੂਰ ਹਾਜ਼ਰ ਹਜ਼ੂਰ ਆਪ ਆਪਣਾ ਦਰਸ ਦਿਖਾਣਾ। ਮਨ ਤ੍ਰਿਪਤ ਕਾਇਆ ਤ੍ਰਿਪਤਾਸ। ਆਪੇ ਕਟੇ ਜਗਤ ਬਿਪਤ, ਦੁੱਖ ਨਾ ਲੱਗੇ ਕਾਇਆ ਨਾੜੀ ਹੱਡ ਮਾਸ। ਪੁਰਖ ਅਬਿਨਾਸ਼ੀ ਸਾਚੀ ਸਿਫਤ, ਸਦਾ ਸੁਹੇਲਾ ਵਸੇ ਆਸ ਪਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮਾਨਸ ਜਨਮ ਕਰਾਏ ਰਾਸ। ਸੋਹੰ ਬੰਕ ਦਵਾਰ, ਦਰ ਦਵਾਰਿਆ। ਕਿਰਪਾ ਕਰ ਹਰਿ ਨਿਰੰਕਾਰ, ਚੜ੍ਹ ਕੇ ਆਏ ਸਾਚੇ ਤਾਜਿਆ। ਆਪੇ ਸ਼ਬਦੀ ਬੋਲੇ ਖੋਲ੍ਹੇ ਬੰਦ ਕਵਾੜ, ਸਾਚਾ ਸਾਜਨ ਜਿਸ ਜਨ ਸਾਜਿਆ। ਵਾ ਲੱਗੇ ਅੱਗੇ ਤੱਤੀ ਹਾੜ, ਨਾ ਵੱਜੇ ਸਾਚਾ ਵਾਜਿਆ। ਦਰ ਘਰ ਸਾਚੇ ਲੈਣਾ ਵਾੜ, ਜਗੇ ਜੋਤ ਬਹੱਤਰ ਨਾੜ, ਭਰਮ ਭੁਲੇਖਾ ਜਾਏ ਭਾਗਿਆ। ਮਾਇਆ ਜੋਤੀ ਦੇਣੀ ਸਾੜ, ਸ਼ਬਦ ਮਾਰੇ ਕਾੜ ਕਾੜ, ਪਰ੍ਹੇ ਹੋਏ ਝੂਠੀ ਧਾੜ, ਰੱਖੇ ਲਾਜ ਲਾਜਨ ਲਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਆਏ ਏਕਾ ਏਕ ਭਾਗਿਆ। ਸਾਚਾ ਦਰ ਦਵਾਰ ਬੰਦ ਦਵਾਰਿਆ। ਦਸਵੇਂ ਨੂਰ ਅਪਾਰ ਗਰੀਬ ਨਿਵਾਜਿਆ। ਜੋਤੀ ਭੇਖ ਅਪਾਰ, ਸ਼ਬਦੀ ਨਾਦਿਆ। ਏਕਾ ਏਕ ਅਪਾਰ, ਹਰਿ ਨਿਰੰਕਾਰ, ਗੁਰਮੁਖ ਵਿਰਲੇ ਮਾਤ ਲਾਧਿਆ। ਸੋਲਾਂ ਕਰੇ ਸ਼ਿੰਗਾਰ, ਗੁਰਮੁਖ ਸਾਚਾ ਸਾਚੀ ਨਾਰ, ਮਿਲੇ ਮੇਲ ਕੰਤ ਭਤਾਰ, ਦੇਵੇ ਨਾਮ ਸੱਚਾ ਦਾਜਿਆ। ਸਾਚਾ ਕਰੇ ਵਣਜ ਵਪਾਰ, ਮਾਨਸ ਦੇਹੀ ਅਪਰ ਅਪਾਰ, ਵੇਲੇ ਅੰਤ ਨਾ ਜਾਏ ਹਾਰਿਆ। ਦਰ ਘਰ ਸਾਚੇ ਮੇਲੇ ਇਕ ਅਕੇਲੇ, ਆਪ ਸਵਾਰੇ ਲੋਕਮਾਤ ਜਨ ਭਗਤਾਂ ਜੋਤੀ ਕਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਵਾਰੇ ਉਚ ਮਹੱਲ ਜਗਤ ਮੁਨਾਰੇ ਆਇਆ ਭਾਜਿਆ। ਉਚ ਮਹੱਲ ਇਕ ਅਟੱਲਾ। ਪੁਰਖ ਅਬਿਨਾਸ਼ੀ ਵੇਖ ਵਿਚਾਰੇ, ਜੰਗਲ ਜੂਹ ਉਜਾੜ ਪਹਾੜ ਜਲ ਥਲਾ। ਗੁਰਮੁਖ ਸਾਚੇ ਸੰਤ ਦੁਲਾਰੇ, ਆਪ ਵਸਾਏ ਘਰ ਅਪਾਰੇ, ਜੋਤੀ ਜੋਤ ਸਰੂਪ ਹਰਿ, ਸਦਾ ਵਸੇਰਾ ਇਕ ਘਰ ਨਿਹਚਲਾ ਧਾਮ ਅਚੱਲਾ। ਆਏ ਦਰ ਦਵਾਰ ਸੰਤ ਸੁਜਾਨਿਆ। ਖੋਲ੍ਹ ਬੰਦ ਕਵਾੜ, ਵਿਸ਼ਨੂੰ ਭਗਵਾਨਿਆ। ਨੇੜ ਨਾ ਆਏ ਪੰਚਾਂ ਧਾੜ, ਸ਼ਬਦ ਫਿਰੇ ਪਿੱਛੇ ਅਗਾੜ, ਸਾਚਾ ਸਮਾਂ ਸੁਹਾਨਿਆ। ਜੋਤੀ ਨੂਰ ਇਕ ਅਕਾਲਾ ਹਰਿ ਕਿਰਪਾਲਾ ਦੀਨ ਦਿਆਲਾ ਜਗੇ ਜੋਤ ਬਹੱਤਰ ਨਾੜ, ਕਲਜੁਗ ਲਾਹੇ ਦਾਗ ਕਾਲਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਦੱਸਣ ਆਇਆ ਇਕ ਰਾਹ ਸੁਖਾਲਿਆ। ਸੱਚਾ ਰਾਹ ਏਕਾ ਦੱਸੇ, ਗੁਰਮੁਖਾਂ ਦੇ ਹਿਰਦੇ ਵਸੇ। ਬੇਮੁਖਾਂ ਤੋਂ ਡਰ ਡਰ ਨੱਸੇ। ਸ਼ਬਦ ਤੀਰ ਏਕਾ ਕਸੇ। ਕਲਜੁਗ ਅੰਧੇਰੀ ਰੈਣ ਜਿਉਂ ਚੰਦ ਮੱਸੇ। ਗੁਰਮੁਖ ਸਾਚਾ ਸੰਤ ਸੁਹੇਲਾ ਆਏ ਚਲ ਬੰਕ ਦਵਾਰੀ ਖਿੜ ਖਿੜ ਹੱਸੇ। ਸਾਚੇ ਬੰਕ ਦਵਾਰ ਆਪ ਸੁਹਾਨਿਆ। ਨਾਵੇਂ ਦਰ ਨਾ ਦਿਸੇ ਹਰਿ, ਪੂਰਬ ਕਰਮ ਆਪ ਪਛਾਨਿਆ। ਆਪ ਚੁਕਾਏ ਅਗਲਾ ਪਿਛਲਾ ਡਰ, ਏਕਾ ਜੋਤ ਸ੍ਰੀ ਭਗਵਾਨਿਆ। ਨਾ ਜਨਮੇ ਨਾ ਜਾਏ ਮਰ, ਆਦਿ ਪੁਰਖ ਦੀ ਸਚ ਨਿਸ਼ਾਨੀਆ। ਸਾਚੀ ਕਰਨੀ ਰਿਹਾ ਕਰ, ਲੋਕਮਾਤ ਮਾਰ ਝਾਤ ਹਰਿ ਵਡ ਬਲੀ ਬਲਵਾਨਿਆ। ਜਨ ਭਗਤਾਂ ਦੇਵੇ ਸ਼ਬਦ ਸੁਗਾਤ, ਆਤਮ ਮਿਟੇ ਅੰਧੇਰੀ ਰਾਤ, ਵੱਜੇ ਤੀਰ ਏਕਾ ਕਾਨੀਆ। ਆਤਮ ਵੇਖ ਮਾਰ ਝਾਤ, ਬੈਠਾ ਦਿਸੇ ਇਕ ਇਕਾਂਤ, ਸਤਿ ਸਰੂਪ ਸਤਿ ਸਤਿਵਾਦੀ ਬੋਧ ਅਗਾਧੀ, ਅੰਤਮ ਹਰਿ ਗੁਣ ਨਿਧਾਨਿਆ। ਆਤਮ ਘਰ ਗੁਣ ਨਿਧਾਨ। ਵਸੇ ਹਰਿ ਸਰਬ ਘਟ ਜਾਣ। ਗੁਰਮੁਖਾਂ ਖੋਲ੍ਹੇ ਬੰਦ ਦਰ ਨੌਂ ਨਿਧ ਨਿਧ ਨਿਧਾਨ। ਇਕ ਵਖਾਏ ਸਚ ਘਰ, ਜਗੇ ਜੋਤ ਹਰਿ ਬਲਵਾਨ। ਆਪ ਆਪਣੀ ਕਿਰਪਾ ਕਰ, ਚਲ ਕੇ ਆਇਆ ਸਾਚੇ ਘਰ, ਝੁੱਲਦਾ ਦਿਸੇ ਇਕ ਨਿਸ਼ਾਨ, ਏਕਾ ਝੂਲੇ ਮਾਤ ਨਿਸ਼ਾਨ। ਸੋਹੰ ਲੇਖ ਲੇਖ ਲਿਖਾਨ। ਏਕਾ ਦੂਜਾ ਭੇਵ ਮਿਟਾਨ। ਗੁਰਮੁਖ ਸਾਚਾ ਨਾ ਕਦੇ ਸੋਇਆ, ਪੁਰਖ ਅਬਿਨਾਸ਼ੀ ਆਪ ਜਗਾਨ। ਅੰਮ੍ਰਿਤ ਮੇਘ ਸਾਚਾ ਚੋਇਆ ਮਿਲੇ ਹਰਿ ਜਗਤ ਨਿਧਾਨ। ਧੁਰਦਰਗਾਹੀ ਸਾਚਾ ਢੋਆ, ਏਕਾ ਸ਼ਬਦ ਵਡ ਬਿਬਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਵਖਾਏ ਸਚ ਘਰ, ਨੌਂ ਨਿਧ ਅਠਾਰਾਂ ਸਿੱਧ, ਚਾਰੋਂ ਕੁੰਟਾਂ ਹੋਈ ਹੈਰਾਨ। ਸਤਿਗੁਰ ਪੂਰਾ ਜਾਗੇ ਜਗਤ ਜਗਾਇੰਦਾ। ਗੁਰਮੁਖ ਵਿਰਲਾ ਚਰਨੀ ਲਾਗੇ, ਸਚ ਵਸਤ ਹਰਿ ਝੋਲੀ ਪਾਇੰਦਾ। ਲੋਕਮਾਤ ਹੋਏ ਵਡ ਵਡਭਾਗੇ, ਮਾਨਸ ਜਨਮ ਸੁਫ਼ਲ ਕਰਾਇੰਦਾ। ਇਕ ਸੁਣਾਏ ਸਾਚਾ ਰਾਗੇ, ਸ਼ਬਦ ਧੁਨ ਇਕ ਉਪਜਾਇੰਦਾ। ਆਪ ਬਣਾਏ ਹੰਸ ਕਾਗੇ, ਸੋਹੰ ਸਾਚੀ ਚੋਗ ਚੁਗਾਇੰਦਾ। ਅਗਲੇ ਪਿੱਛਲੇ ਧੋਵੇ ਦਾਗੇ, ਮਿਲਿਆ ਮੇਲ ਕੰਤ ਸੁਹਾਗੇ, ਲੱਖ ਚੁਰਾਸੀ ਫੰਦ ਕਟਾਇੰਦਾ। ਬੇਮੁਖ ਦਰ ਤੋਂ ਜਾਇਣ ਭਾਗੇ, ਆਤਮ ਬੁਝੇ ਨਾ ਤ੍ਰਿਸ਼ਨਾ ਆਗੇ, ਮਾਇਆ ਮਮਤਾ ਜਾਲ ਵਿਛਾਇੰਦਾ। ਗੁਰਮੁਖਾਂ ਪਕੜੇ ਆਪੇ ਵਾਗੇ, ਖੇਲ ਰਚਾਏ ਇੱਕੀ ਮਾਘੇ ਸੰਤ ਸੁਹੇਲਾ ਦਰ ਘਰ ਸਾਚੇ ਆਪੇ ਆਵੇ ਆਪ ਕਰਾਏ ਆਪਣਾ ਕਾਜੇ, ਡੋਰ ਆਪਣੇ ਹੱਥ ਰਖਾਇੰਦਾ। ਆਪੇ ਗੁਰ ਆਪੇ ਚੇਲਾ, ਬੇਮੁਖਾਂ ਹੋਏ ਵਕਤ ਦੁਹੇਲਾ, ਅਚਰਜ ਖੇਲ ਪਾਰਬ੍ਰਹਮ ਕਲ ਖੇਲਾ, ਸਾਚੀ ਬਣਤ ਬਣਾਇੰਦਾ। ਧਰਮ ਰਾਏ ਦੀ ਕਟੇ ਜੇਲਾ, ਗੁਰਮੁਖਾਂ ਰੱਖੇ ਏਕਾ ਸੰਗ ਸਾਚੇ ਧਾਮ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰੂਆਂ ਪੀਰਾਂ ਸ਼ਬਦ ਧਾਰ ਬੰਨ੍ਹਾਇੰਦਾ। ਸ਼ਬਦ ਧਾਰ ਹਰਿ ਨਿਰੰਕਾਰ। ਲੋਕਮਾਤ ਦੇਵੇ ਵਾਰੋ ਵਾਰ। ਗੁਰਮੁਖ ਸਾਚੇ ਆਤਮ ਵੇਖ ਮਾਰ ਝਾਤ, ਅੰਮ੍ਰਿਤ ਦੇਵੇ ਬੂੰਦ ਸਵਾਂਤ, ਕਾਇਆ ਰੱਖੇ ਠੰਡੀ ਠਾਰ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪ ਬੰਨ੍ਹਾਏ ਚਰਨ ਨਾਤ, ਆਪੇ ਪਿਤਾ ਆਪੇ ਮਾਤਾ ਸਤਿਗੁਰ ਪੂਰਾ ਨੀਰ ਵਿਰੋਲੇ ਸਾਚੀ ਜੋਤੀ ਨੂਰ ਟਿਕਾਇੰਦਾ। ਮਿਲੇ ਵਡਿਆਈ ਲੋਕਮਾਤ, ਗੁਰਮੁਖ ਬਣਾਏ ਸਚ ਬਰਾਤ, ਏਕਾ ਜੋਤੀ ਹਰਿ ਟਿਕਾਇੰਦਾ। ਸਚ ਮਹੱਲ ਇਕ ਅਟੱਲ ਇਕਾਂਤ, ਨਾ ਕੋਈ ਦਿਵਸ ਨਾ ਕੋਈ ਰਾਤ, ਅੱਠੇ ਪਹਿਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸੇ ਘਰ, ਸਤਿਗੁਰ ਪੂਰੇ ਹਾਜ਼ਰ ਹਜ਼ੂਰੇ, ਸ਼ਬਦ ਤੂਰੇ ਏਕਾ ਨਾਦ ਵਜਾਇੰਦਾ। ਏਕਾ ਨਾਦ ਧੁਨ ਅਨਹਦ ਤੂਰੇ। ਤੁਟੇ ਮੁਨ ਸੁਨ ਹਾਜ਼ਰ ਹਜ਼ੂਰੇ। ਕਵਣ ਜਾਣੇ ਪ੍ਰਭ ਤੇਰੇ ਗੁਣ, ਬੇਮੁਖਾਂ ਦਿਸਣ ਦੂਰੇ। ਲੱਖ ਚੁਰਾਸੀ ਵਿਚੋਂ ਚੁਣ, ਆਪੇ ਕਰੇ ਛਾਣ ਪੁਣ, ਆਪੇ ਲਾਹੇ ਜਗਤ ਵਸੂਰੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਉਪਜਾਏ ਸਾਚੇ ਸੂਰੇ। ਹਰਿ ਸ਼ਬਦ ਅਪਾਰ ਚਾਰੋਂ ਕੁੰਟ ਢੰਡੋਰਿਆ। ਗੁਰਮੁਖ ਵਿਰਲਾ ਪਾਏ ਸਾਰ, ਪੁਰਖ ਅਬਿਨਾਸ਼ੀ ਚਾਰੋਂ ਕੁੰਟ ਫਿਰੇ ਦੌੜਿਆ। ਏਕਾ ਕਰੇ ਚਾਰ ਵਰਨ ਚਾਰ ਕੁੰਟ ਬੰਨ੍ਹੇ ਧਾਰ, ਵੇਖ ਵਖਾਣੇ ਸਰਬ ਸੰਸਾਰਿਆ, ਆਪੇ ਵੇਖੇ ਮਿੱਠੇ ਕੌੜਿਆ। ਸ਼ਬਦ ਰੱਖੇ ਤਿੱਖੀ ਧਾਰ, ਬਜ਼ਰ ਕਪਾਟੀ ਜਾਏ ਪਾੜ, ਨੇੜ ਨਾ ਆਏ ਮੌਤ ਲਾੜ, ਗੁਰਮੁਖ ਚੜ੍ਹਿਆ ਸਾਚੇ ਘੋੜਿਆ। ਪੰਜਾਂ ਚੋਰਾਂ ਦੇਵੇ ਝਾੜ, ਜੋਤ ਜਗੇ ਬਹੱਤਰ ਨਾੜ, ਦਰ ਘਰ ਸਾਚੇ ਦੇਵੇ ਵਾੜ, ਧੁਰਦਰਗਾਹੀ ਬੇਪਰਵਾਹੀ ਲੋਕਮਾਤ ਆਵੇ ਦੌੜਿਆ। ਲੋਕਮਾਤ ਬਣਾਏ ਇਕ ਅਖਾੜ, ਨੌਂ ਖੰਡ ਪ੍ਰਿਥਮੀ ਦੇਵੇ ਸਾੜ, ਲੇਖ ਲਿਖਾਏ ਸਤਾਰਾਂ ਹਾੜ, ਨਾ ਕੋਈ ਜਾਣੇ ਬ੍ਰਾਹਮਣ ਗੌੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਨਾਮ ਵਰ, ਆਪ ਚੜ੍ਹਾਏ ਸਾਚੇ ਪੌੜਿਆ। ਏਕਾ ਪੌੜਾ ਮਾਤ ਲਗਾਉਣਾ। ਗੁਰਮੁਖ ਸਾਚਾ ਪਾਰ ਲੰਘਾਉਣਾ। ਸ਼ਬਦ ਧਾਰ ਇਕ ਚਲਾਉਣਾ। ਅਠਾਰਾਂ ਬਰਨ ਇਕ ਕਰਾਉਣਾ। ਸੁਘੜ ਸਿਆਣਾ ਚਤੁਰ ਸੁਜਾਨਾ, ਹਰਿ ਭਗਵਾਨ ਆਪ ਅਖਵਾਉਣਾ। ਜਨ ਭਗਤਾਂ ਬੰਨ੍ਹੇ ਹੱਥੀਂ ਗਾਨਾ, ਏਕਾ ਬਖ਼ਸ਼ੇ ਚਰਨ ਧਿਆਨਾ, ਬੇਮੁਖਾਂ ਮਿਟੇ ਨਾਮ ਨਿਸ਼ਾਨਾ, ਰਸਨਾ ਤੀਰ ਇਕ ਚਲਾਉਣਾ। ਜਗਤ ਛੁਡਾਏ ਪੀਣਾ ਖਾਣਾ, ਦਰ ਬਹਾਏ ਬੀਨਾ ਦਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਏਕਾ ਰੰਗਣ ਰੰਗ ਰੰਗਾ ਰਿਹਾ। ਚਾੜ੍ਹੇ ਰੰਗਣ ਰੰਗ ਨਾਮ ਭਗਤ ਲਲਾਰੀਆ। ਏਕਾ ਦਰ ਲੈਣਾ ਮੰਗ, ਨਾ ਹੋਏ ਮਾਤ ਖੁਆਰੀਆ। ਪੁਰਖ ਅਬਿਨਾਸ਼ੀ ਸਦਾ ਸੁਹੇਲਾ ਅੰਗ ਸੰਗ, ਅੱਠੇ ਪਹਿਰ ਪਹਿਰੇਦਾਰਿਆ। ਆਪੇ ਕਟੇ ਭੁੱਖ ਨੰਗ, ਸ਼ਬਦ ਘੋੜੇ ਕਸੇ ਤੰਗ, ਬੇਮੁਖ ਭੰਨੇ ਕੱਚੀ ਵੰਗ, ਹੋਏ ਆਪ ਅਸਵਾਰਿਆ। ਧਰਤ ਮਾਤ ਲਹੂ ਰੰਗੇ ਰੰਗ, ਲੱਖ ਚੁਰਾਸੀ ਹੋਏ ਭੰਗ, ਏਕਾ ਮਾਰੇ ਸ਼ਬਦ ਡੰਗ, ਤਿੱਖੀ ਧਾਰ ਅਪਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਹਰਿ ਜੋਤ ਧਰ, ਏਕਾ ਬੰਨ੍ਹੇ ਧਾਰ ਵਿਚ ਸੰਸਾਰਿਆ। ਸਾਚੀ ਬੰਨ੍ਹੇ ਧਾਰ ਜਗਤ ਸੁਣਾਇੰਦਾ। ਪੂਰਬ ਕਰਮ ਰਿਹਾ ਵਿਚਾਰ, ਗੁਰਮੁਖ ਸਾਚੇ ਸੰਤ ਸੁਹੇਲੇ ਆਪ ਉਠਾਇੰਦਾ। ਭੁਲੇ ਫਿਰਨ ਜੀਵ ਗਵਾਰ, ਸਾਚਾ ਰਾਹ ਨਾ ਕੋਈ ਵਖਾਇੰਦਾ। ਏਕਾ ਦੇਵੇ ਸ਼ਬਦ ਅਧਾਰ, ਆਤਮ ਜੋਤੀ ਕਰ ਅਕਾਰ। ਧੁਨੀ ਨਾਦ ਮਾਰੇ ਅਵਾਜ਼, ਗੁਰਮੁਖ ਸੋਏ ਆਪ ਉਠਾਇੰਦਾ। ਗੁਰਮੁਖ ਸਾਚੇ ਲਏ ਲਾਧ, ਪ੍ਰਗਟ ਹੋਏ ਮਾਧਵ ਮਾਧ, ਜੋਤੀ ਜਾਮਾ ਹਰਿ ਬਲਵਾਨਾ, ਵਾਲੀ ਦੋ ਜਹਾਨਾਂ ਲੋਕਮਾਤ ਪਾਇੰਦਾ। ਸ਼ਬਦ ਪਕੜੇ ਤੀਰ ਕਮਾਨਾ, ਮੇਟ ਮਿਟਾਏ ਰਾਜ ਰਾਜਾਨਾ, ਨਾ ਕੋਈ ਚਤੁਰ ਸੁਜਾਨਾ, ਨਾ ਕੋਈ ਜਾਣੇ ਬ੍ਰਹਮ ਗਿਆਨਾ, ਭੇਦ ਨਾ ਪਾਇਣ ਵੇਦ ਪੁਰਾਨਾ, ਅੰਜੀਲ ਕੁਰਾਨ ਦਿਸ ਨਾ ਆਇੰਦਾ। ਆਪੇ ਜਾਣੇ ਆਪਣਾ ਭਾਣਾ, ਹਰਿ ਵਡਾ ਸ਼ਾਹ ਸੁਲਤਾਨਾ, ਕਲਜੁਗ ਅੰਤਮ ਅੰਤ ਗੁਰਮੁਖ ਸਾਚੇ ਸੰਤ, ਫੜ ਫੜ ਬਾਹੋਂ ਆਪ ਉਠਾਇੰਦਾ। ਕਲਜੁਗ ਜੀਵਾਂ ਮਾਇਆ ਪਾਏ ਬੇਅੰਤ, ਨਾ ਕੋਈ ਜਾਣੇ ਸਾਧ ਸੰਤ, ਸਾਚਾ ਕੰਤ ਦਿਸ ਨਾ ਆਇੰਦਾ। ਲੱਖ ਚੁਰਾਸੀ ਭੁੱਲੀ ਮਾਇਆ ਰੁਲੀ, ਜੀਵ ਜੰਤ ਭਰਮ ਭੁਲੇਖੇ ਹਰਿ ਭੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਸਾਚੀ ਬਣਤ ਬਣਾਇੰਦਾ। ਆਤਮ ਭਾਗ ਮੇਲ ਮਿਲਾਵਾ ਸਾਚੇ ਕੰਤਿਆ। ਮਾਇਆ ਡੱਸਣੀ ਨਾ ਡੱਸੇ ਨਾਗ, ਗੁਰਮੁਖ ਨਾ ਬਣੇ ਹੰਸ ਕਾਗ, ਮਾਨਸ ਦੇਹੀ ਨਾ ਲੱਗੇ ਦਾਗਿਆ। ਪੁਰਖ ਅਬਿਨਾਸ਼ੀ ਗਿਆ ਜਾਗ, ਗੁਰਸਿਖਾਂ ਬੁਝਾਏ ਤ੍ਰਿਸ਼ਨਾ ਆਗ, ਦਰ ਦਵਾਰੇ ਆਤਮ ਘਰ ਸਾਚੇ ਸਰ ਆਵੇ ਭਾਗਿਆ। ਮੇਲ ਮਿਲਾਵਾ ਕੰਤ ਸੁਹਾਗ, ਸ਼ਬਦ ਮਿਲੇ ਕਾਇਆ ਤਾਗ, ਇਕ ਵਜਾਏ ਸਾਚਾ ਨਾਦ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਸੋਹੰ ਸ਼ਬਦ ਵਡ ਅਨਰਾਗਿਆ। ਸਤਿਗੁਰ ਪੂਰਾ ਜਾਣੀਏ, ਹੋਏ ਚਤੁਰ ਸੁਜਾਨਾ। ਸਤਿਗੁਰ ਪੂਰਾ ਜਾਣੀਏ, ਏਕਾ ਦੇਵੇ ਬ੍ਰਹਮ ਗਿਆਨਾ। ਸਤਿਗੁਰ ਪੂਰਾ ਜਾਣੀਏ, ਏਕਾ ਦੇਵੇ ਨਾਮ ਨਿਧਾਨਾ। ਸਤਿਗੁਰ ਪੂਰਾ ਜਾਣੀਏ, ਇਕ ਰਖਾਏ ਸਚ ਨਿਸ਼ਾਨਾ। ਸਤਿਗੁਰ ਪੂਰਾ ਜਾਣੀਏ, ਫੰਦਨ ਫੰਦ ਕਟਾਨਾ। ਸਤਿਗੁਰ ਪੂਰਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਰੰਗ ਸਮਾਨਾ। ਸਤਿਗੁਰ ਪੂਰਾ ਜਾਣੀਏ, ਸਤਿ ਸੰਤੋਖਿਆ। ਸਤਿਗੁਰ ਪੂਰਾ ਜਾਣੀਏ, ਏਕਾ ਦੇਵੇ ਅੰਤਮ ਮੋਖਿਆ। ਸਤਿਗੁਰ ਪੂਰਾ ਜਾਣੀਏ, ਲੋਕਮਾਤ ਨਾ ਦੇਵੇ ਧੋਖਿਆ। ਸਤਿਗੁਰ ਪੂਰਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਗਰਭਵਾਸ ਨਾ ਹੋਏ ਉਲਟਾ ਰੋਖਿਆ। ਸਤਿਗੁਰ ਪੂਰਾ ਜਾਣੀਏ, ਦੀਨ ਦਿਆਲਾ। ਸਤਿਗੁਰ ਪੂਰਾ ਜਾਣੀਏ, ਅੱਠੇ ਪਹਿਰ ਹੋਏ ਰਖਵਾਲਾ। ਸਤਿਗੁਰ ਪੂਰਾ ਜਾਣੀਏ, ਕਲਜੁਗ ਜਾਮਾ ਹਰਿ ਨੇ ਪਾਇਆ, ਲਾਹੇ ਹੱਡੀਂ ਪਾਲਾ। ਸਤਿਗੁਰ ਪੂਰਾ ਜਾਣੀਏ, ਲੱਖ ਚੁਰਾਸੀ ਵਿੱਚੋਂ ਬਾਹਰ ਕੱਢੇ ਨਾ ਪੱਲਾ ਤੇਰਾ ਛੱਡੇ, ਨਾ ਕੱਢੇ ਕੋਈ ਦਵਾਲਾ। ਜੋਤੀ ਜੋਤ ਸਰੂਪ ਹਰਿ, ਸਾਚਾ ਸਾਕ ਸੈਣ ਸੱਜਣਾ। ਹਰਿ ਜੋਤੀ ਨੂਰ ਅਵੱਲੜਾ। ਸਦ ਵਸੇ ਇਕ ਇਕੱਲੜਾ। ਗੁਰਮੁਖ ਸਾਚੇ ਸੰਤ ਜਨਾਂ, ਆਤਮ ਦਰ ਦਵਾਰੇ ਸਦਾ ਖੱਲੜਾ। ਜੋਤੀ ਜੋਤ ਸਰੂਪ ਹਰਿ, ਇਕ ਦਵਾਰਾ ਸਾਚਾ ਮਲੜਾ। ਏਕਾ ਜੋਤੀ ਸਦਾ ਜਗਾਈਆ। ਆਦਿ ਅੰਤ ਖੇਲ ਰਘੁਰਾਈਆ। ਇਕ ਜੋਤੀ ਸਦਾ ਟਿਕਾਈਆ। ਸੰਤ ਲਾਭ ਸਿੰਘ ਜਿਸ ਤੇਰੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵੰਡ ਆਪ ਕਰਾਈਆ। ਏਕਾ ਜੋਤੀ ਸਰਬ ਉਜਾਲਾ ਹੈ। ਜਿਸ ਦੇਵੇ ਗੁਰ ਗੋਪਾਲਾ ਹੈ। ਅੱਠੇ ਪਹਿਰ ਸਦਾ ਰਖਵਾਲਾ ਹੈ। ਜੋਤੀ ਜੋਤ ਸਰੂਪ ਹਰਿ, ਸਚ ਘਰ ਦੀ ਸੈਰ, ਨਾ ਵੜੇ ਕੋਈ ਐਰ ਗੈਰ ਨਾ ਰੱਖੇ ਕੋਈ ਦਲਾਲਾ ਹੈ। ਨਾ ਕੋਈ ਦਲਾਲ ਨਾ ਕੋਈ ਵਿਚੋਲਾ, ਇਕ ਪਹਿਨਾਏ ਪ੍ਰਭ ਅਬਿਨਾਸ਼ੀ ਗੁਰਮੁਖ ਤੇਰੇ ਤਨ ਚੋਲਾ, ਫਲ ਲਗਾਏ ਕਾਇਆ ਡਾਲਾ ਹੈ। ਜੋਤੀ ਜੋਤ ਸਰੂਪ ਹਰਿ, ਚਰਨ ਪ੍ਰੀਤੀ ਇਕ ਨਿਭਾਏ ਆਪਣੇ ਨਾਲਾ ਹੈ। ਆਤਮ ਦਰ ਇਕ ਦਵਾਰਾ ਹੈ। ਜਿਥੇ ਵਸੇ ਇਕ ਨਿਰੰਕਾਰਾ ਹੈ। ਕਦੇ ਗੁਪਤ ਕਦੇ ਜ਼ਾਹਰਾ ਹੈ। ਸਾਧ ਸੰਤ ਪੂਰਨ ਭਗਵੰਤ ਆਪ ਬੰਨ੍ਹਾਏ ਸਾਚੀ ਧਾਰਾ ਹੈ। ਜੋਤੀ ਜੋਤ ਸਰੂਪ ਹਰਿ ਆਪਣੇ ਰੰਗ ਵਸੇ ਕਰਤਾਰਾ ਹੈ। ਜੋਤੀ ਨੂਰ ਸਚ ਟਿਕਾਣਿਆ। ਕਿਸੇ ਹੱਥ ਨਾ ਆਏ ਰਾਜੇ ਰਾਣਿਆ। ਕਲਜੁਗ ਭੁੱਲੇ ਜੀਵ ਨਿਧਾਨਿਆ। ਮਾਇਆ ਰੁਲੇ ਪਾਣੀ ਪਿਆ ਕਾਇਆ ਚੁੱਲ੍ਹੇ, ਬੁਝੀ ਜੋਤ ਭਗਵਾਨਿਆ। ਪੂਰੇ ਤੋਲ ਗੁਰਮੁਖ ਵਿਰਲੇ ਤੁਲੇ, ਦਰ ਘਰ ਸਾਚੇ ਮਿਲੇ ਮਾਣਿਆ। ਜੋਤੀ ਜੋਤ ਸਰੂਪ ਹਰਿ ਸਦ ਮਿਲੇ ਸਤਿ ਟਿਕਾਣਿਆ। ਸਤਿ ਪੁਰਖ ਸਤਿ ਟਿਕਾਣਾ ਹੈ। ਏਕਾ ਜੋਤ ਡਗਮਗਾਣਾ ਹੈ। ਨਾ ਕੋਈ ਰਾਗ ਨਾ ਕੋਈ ਧੁਨ ਗਾਨਾ ਹੈ। ਏਕਾ ਛਤਰ ਝੁਲਾਏ ਸੀਸਾ, ਆਪਣੇ ਘਰ ਕਰੇ ਵਸੇਰਾ ਹੈ। ਗੁਰਮੁਖਾਂ ਦਿਸੇ ਨੇਰਨ ਨੇਰਾ, ਬੇਮੁਖਾਂ ਦੂਰਨ ਦੂਰਾ ਹੈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਤਾਰੇ ਕਰ ਕਰ ਆਪਣੀ ਮਿਹਰਾ ਹੈ। ਆਤਮ ਜੋਤੀ ਜਿਸ ਜਗਾਈਆ। ਕਾਇਆ ਸੋਤੀ ਮਾਤ ਉਠਾਈਆ। ਦੁਰਮਤ ਮੈਲ ਜਗਤ ਗਵਾਈਆ। ਅੱਠ ਸੱਠ ਤੀਰਥ ਰਹੀ ਫੈਲ, ਕਿਸੇ ਹੱਥ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਾਰ, ਆਪਣੀ ਰਚਨ ਰਚਾਈਆ। ਸੰਤ ਜਨਾਂ ਹਰਿ ਮੰਗਲ ਗਾਇਆ। ਪ੍ਰਭ ਅਬਿਨਾਸ਼ੀ ਘਰ ਬਹਾਇਆ। ਏਕਾ ਦੇਵੇ ਨਾਮ ਧਨਾ, ਆਤਮ ਝੋਲੀ ਦਏ ਭਰਾਇਆ। ਸ਼ਬਦ ਸੁਣਾਏ ਸਚ ਕੰਨਾ, ਸੋਹੰ ਰਾਗ ਇਕ ਅਲਾਇਆ। ਆਪ ਮਿਟਾਏ ਜੀਵ ਜੰਨਾ, ਭਾਂਡਾ ਭਰਮ ਦਏ ਭੰਨਾਇਆ। ਜੋਤ ਜਗਾਏ ਸਚ ਤਨਾ, ਆਤਮ ਅੰਧੇਰ ਦਏ ਮਿਟਾਇਆ। ਧਰਮ ਰਾਏ ਨਾ ਦਏ ਡੰਨਾ, ਲੱਖ ਚੁਰਾਸੀ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਏਕਾ ਰੰਗਣ ਨਾਮ ਚੜ੍ਹਾਇਆ। ਰੰਗਣ ਨਾਮ ਹਰਿ ਚੜ੍ਹਾਇੰਦਾ। ਕਾਇਆ ਮਾਟੀ ਝੂਠਾ ਚਾਮ, ਨਾ ਕੋਈ ਦਾਮ ਲਗਾਇੰਦਾ। ਪੂਰ ਕਰਾਏ ਆਤਮ ਕਾਮ, ਇਕ ਪਿਆਏ ਅੰਮ੍ਰਿਤ ਜਾਮ, ਆਤਮ ਤ੍ਰਿਸ਼ਨਾ ਭੁੱਖ ਗਵਾਇੰਦਾ। ਮੇਟ ਮਿਟਾਏ ਕਲਜੁਗ ਰੈਣ ਅੰਧੇਰੀ ਸ਼ਾਮ, ਨੇੜ ਨਾ ਆਏ ਕਾਮਨੀ ਕਾਮ, ਗੁਰਮੁਖ ਸਾਚੇ ਸੰਤ ਜਨਾਂ, ਸਾਚੇ ਮਾਰਗ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਹੱਲ ਇਕ ਅਟੱਲ ਸਾਚੇ ਧਾਮ ਬਹਾਇੰਦਾ। ਸਾਚਾ ਦਿਸੇ ਹਰਿ ਨਿਰੰਕਾਰਾ। ਪੁਰਖ ਅਬਿਨਾਸ਼ੀ ਖੇਲ ਅਪਾਰਾ। ਬੇਮੁਖਾਂ ਆਤਮ ਰਹੇ ਉਦਾਸੀ, ਆਤਮ ਵਿਕਾਰ ਜਗਤ ਹੰਕਾਰਾ। ਧਰਮ ਰਾਏ ਗਲ ਪਾਏ ਫਾਸੀ, ਵੇਲੇ ਅੰਤ ਨਾ ਹੋਏ ਛੁਟਕਾਰਾ। ਮੇਟ ਮਿਟਾਏ ਮਦਿਰਾ ਮਾਸੀ, ਪਰਗਟ ਹੋਏ ਘਨਕਪੁਰ ਵਾਸੀ, ਜੋਤੀ ਜੋਤ ਸਰੂਪ ਹਰਿ, ਏਕਾ ਰੰਗਣ ਰੰਗੇ ਨਾਮ, ਕਰੇ ਖੇਲ ਅਪਰ ਅਪਾਰਾ। ਅਪਰ ਅਪਾਰ ਖੇਲ ਹਰਿ ਬਨਵਾਰਿਆ। ਸ਼ਬਦ ਚੜ੍ਹਾਏ ਸਾਚਾ ਤੇਲ, ਨਾਲ ਵਿਆਹੇ ਜੋਤੀ ਲਾੜਿਆ। ਮਿਲਿਆ ਮੇਲ ਸਾਚੇ ਸੱਜਣ ਸੁਹੇਲ, ਸਦ ਫਿਰੇ ਪਿੱਛੇ ਅਗਾੜਿਆ। ਸਾਚਾ ਧਾਮ ਇਕ ਨਵੇਲ, ਜੋਤੀ ਜੋਤ ਸਰੂਪ ਹਰਿ, ਮਿਲਿਆ ਮੇਲ ਭਤਾਰ, ਆਤਮ ਕੀਆ ਸ਼ਿੰਗਾਰ, ਤੁੱਟਾ ਮਾਣ ਤਾਣਿਆ। ਸਾਚੀ ਸੇਜਾ ਸੁੱਤੇ ਪੈਰ ਪਸਾਰ, ਆਤਮ ਉਤੇ ਖਿੜ੍ਹੀ ਗੁਲਜ਼ਾਰ ਫਲ ਫੁੱਲ ਲੱਗੇ ਕਾਇਆ ਡਾਲਿਆ। ਨਾ ਕੋਈ ਜਾਣੇ ਜੀਵ ਗਵਾਰ, ਗੁਰਮੁਖ ਵਿਰਲਾ ਪਾਵੇ ਸਾਰ, ਸ਼ਬਦ ਆਵੇ ਤਿਖੀ ਧਾਰ, ਦਰ ਦਵਾਰ ਦੀਪਕ ਜੋਤੀ ਜਗੇ ਮਹਾਨਿਆ। ਸੁਰਤੀ ਖਿੱਚੀ ਜਾਏ ਦਸਮ ਦਵਾਰ, ਆਪੇ ਖੋਲ੍ਹੇ ਬੰਦ ਕਵਾੜ, ਪੰਜਾਂ ਚਬਾਏ ਆਪਣੀ ਦਾੜ੍ਹ, ਜੋਤੀ ਜੋਤ ਸਰੂਪ ਹਰਿ, ਆਪਣੇ ਘਰ ਦੇਵੇ ਵਰ, ਕਰੇ ਖੇਲ ਵਡ ਮਹਾਨਿਆ। ਆਤਮ ਦਰ ਹਰਿ ਖੁਲ੍ਹਾਇੰਦਾ। ਸਾਚੇ ਸਰ ਇਸ਼ਨਾਨ ਕਰਾਇੰਦਾ। ਨਾ ਕੋਈ ਜਾਣੇ ਨਾਰੀ ਨਾਰ, ਏਕਾ ਪੁਰਖ ਹਰਿ ਭਤਾਰ, ਲੱਖ ਚੁਰਾਸੀ ਆਪ ਪ੍ਰਨਾਇੰਦਾ। ਗੁਰਮੁਖ ਜਾਣੇ ਸ਼ਬਦ ਸਵਾਸੀ, ਵੇਖ ਵਖਾਣੇ ਪ੍ਰਿਥਮੀ ਅਕਾਸ਼ੀ, ਲੋਆਂ ਪੁਰੀਆਂ ਧਾਰ ਬੰਨ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਆਪਣੇ ਰੰਗ ਸਮਾਇੰਦਾ। ਕਲਜੁਗ ਤੇਰੀ ਅੰਤਮ ਵਾਰਿਆ। ਲੱਖ ਚੁਰਾਸੀ ਗਈ ਹਾਰਿਆ। ਚਾਰੋਂ ਕੁੰਟ ਰੈਣ ਅੰਧਿਆਰਿਆ। ਨਾ ਕੋਈ ਭਾਈ ਭੈਣ ਸਾਕ ਸੱਜਣ ਸੈਣ, ਮਾਇਆ ਰਾਣੀ ਖਾਏ ਡੈਣ, ਘਰ ਘਰ ਪਾਉਂਦੀ ਜਾਏ ਵੈਣ, ਦੇਂਦੀ ਜਾਏ ਬਹਾਰੀਆ। ਨਾ ਕੋਈ ਚੁਕਾਏ ਲਹਿਣ ਦੇਣ, ਬੇਮੁਖ ਝੂਠੇ ਵਹਣ ਵਹਿਣ, ਨਾ ਮਿਲਿਆ ਸ਼ਬਦ ਭੰਡਾਰਿਆ। ਗੁਰਮੁਖ ਸਾਚੇ ਸੰਤ ਜਨ ਪ੍ਰਭ ਕਾ ਭਾਣਾ ਸਿਰ ਤੇ ਸਹਿਣ, ਗੁਰ ਸੰਗਤ ਸਾਰੇ ਮਿਲ ਮਿਲ ਬਹਿਣ, ਰੰਗ ਚੜ੍ਹਾਏ ਹਰਿ ਕਰਤਾਰਿਆ। ਰਸਨਾ ਕਿਸੇ ਨਾ ਸਕੇ ਕਹਿਣ, ਦਰਸ ਦਿਖਾਏ ਤੀਜੇ ਨੈਣ, ਜੋਤ ਜਗਾਏ ਡਗਮਗਾਏ ਨਰ ਨਿਰੰਕਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਹਰਿ ਜੋਤ ਧਰ, ਕਰੇ ਖੇਲ ਅਪਰ ਅਪਾਰਿਆ। ਕਲਜੁਗ ਤੇਰਾ ਕਰਮ ਵਿਚਾਰੇ। ਪ੍ਰਭ ਅਬਿਨਾਸ਼ੀ ਕਿਰਪਾ ਧਾਰੇ। ਧਰਤ ਮਾਤ ਕਰੇ ਪੁਕਾਰੇ। ਸਾਧਾਂ ਸੰਤਾਂ ਤੁੱਟਾ ਨਾਤਾ, ਭਰਮ ਭੁਲੇਖੇ ਜਾਤ ਪਾਤ ਊਚਾਂ ਨੀਚਾਂ ਗਊ ਗਰੀਬਾਂ ਕੋਈ ਨਾ ਪਾਵੇ ਸਾਰੇ। ਨਾ ਕੋਈ ਪਿਤਾ ਨਾ ਕੋਈ ਮਾਤ, ਖ਼ਾਲੀ ਦਿਸਣ ਸਰਬ ਭੰਡਾਰੇ। ਏਕਾ ਮਿਲੇ ਪੁਰਖ ਬਿਧਾਤ, ਸਾਚੀ ਦੇਵੇ ਸ਼ਬਦ ਸੁਗਾਤ, ਆਪ ਆਪਣੀ ਕਿਰਪਾ ਧਾਰੇ। ਕਲਜੁਗ ਨਾਰ ਕੁਲੱਖਣੀ ਵਡ ਕਮਜ਼ਾਤ, ਨਾ ਮਿਲਿਆ ਕੰਤ ਸੁਹਾਗ, ਚਾਰੋਂ ਕੁੰਟ ਅੰਧ ਅੰਧਿਆਰੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਰੰਗ ਸਮਾਰੇ। ਆਪਣਾ ਰੰਗ ਆਪੇ ਜਾਣੇ। ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਕਿਸੇ ਹੱਥ ਨਾ ਆਏ ਸੁਘੜ ਸਿਆਣੇ। ਸਾਚੀ ਜੋਤ ਮਾਤ ਪ੍ਰਕਾਸ਼ੀ, ਗੁਣਵੰਤ ਹਰਿ ਗੁਣ ਨਿਧਾਨੇ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਆਪ ਆਪਣੇ ਰੰਗ ਸਮਾਣੇ। ਵੇਖੇ ਰੰਗ ਰੰਗ ਰੰਗਾਨਿਆ। ਸ਼ਬਦ ਘੋੜੇ ਕਸਿਆ ਤੰਗ, ਲੋਆਂ ਪੁਰੀਆਂ ਰਿਹਾ ਲੰਘ, ਸਾਚੀ ਰੱਖੇ ਇਕ ਉਡਾਨਿਆ। ਨਾ ਕੋਈ ਢੋਲ ਨਾ ਮਰਦੰਗ, ਨਾ ਕੋਈ ਦੂਜਾ ਵਸੇ ਸੰਗ, ਸੁਰ ਤਾਲ ਨਾ ਕੋਈ ਰਖਾਨਿਆ। ਵਡ ਦਾਤਾ ਹਰਿ ਸੂਰਾ ਸਰਬੰਗ, ਗੁਰਮੁਖਾਂ ਕਟੇ ਭੁੱਖ ਨੰਗ, ਆਤਮ ਤ੍ਰਿਸ਼ਨਾ ਦੂਰ ਕਰਾਨਿਆ। ਲੱਖ ਚੁਰਾਸੀ ਹੋਣੀ ਭੰਗ, ਸ਼ਬਦ ਚਲਾਏ ਤੀਰ ਤੁਫ਼ੰਗ, ਏਕਾ ਧਾਰ ਵਹਾਏ ਗੰਗ, ਲਹੂ ਮਿੱਝ ਮਾਤ ਮਹਾਨਿਆ। ਗੁਰਮੁਖਾਂ ਮੰਗੀ ਸਾਚੀ ਮੰਗ, ਪ੍ਰਭ ਅਬਿਨਾਸ਼ੀ ਹੋਇਆ ਸੰਗ, ਆਤਮ ਦਰ ਦਵਾਰ ਸਚ ਘਰ ਬਾਹਰ ਆਪੇ ਜਾਏ ਲੰਘ, ਆਪੇ ਖੋਲ੍ਹੇ ਬੰਦ ਕਿਵਾੜਿਆ। ਪੰਜਾਂ ਤੱਤਾਂ ਦੇਵੇ ਮਤਾਂ, ਏਕਾ ਬੰਧਾਏ ਚਰਨ ਨਤ, ਸਾਚਾ ਦੇਵੇ ਸ਼ਬਦ ਸਹਾਰਿਆ। ਸ਼ਬਦ ਸਹਾਰਾ ਕਲਜੁਗ ਤੇਰਾ ਪ੍ਰਭ ਅਬਿਨਾਸ਼ੀ ਦਇਆ ਕਮਾਏ, ਆਪ ਆਪਣਾ ਦਰਸ ਦਿਖਾਏ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨਾਂ ਏਕਾ ਸਰਨਾ ਰਖਾ ਰਿਹਾ। ਚਾਰ ਵਰਨਾ ਏਕਾ ਸਰਨਾ, ਕਲਜੁਗ ਅੰਤਮ ਵਾਰਿਆ। ਗੁਰਮੁਖਾਂ ਮਿਲਿਆ ਹਰਿ ਧਰਨੀ ਧਰਨਾ ਤਰਨੀ ਤਰਨਾ , ਆਪ ਖੁਲ੍ਹਾਏ ਹਰਨਾ ਫਰਨਾ, ਜਗਤ ਚੁਕਾਏ ਮਰਨਾ ਡਰਨਾ, ਦੇਵੇ ਦਰਸ ਅਗੰਮ ਅਪਾਰਿਆ। ਪ੍ਰਭ ਕਾ ਭਾਣਾ ਸਿਰ ਤੇ ਜਰਨਾ, ਸਾਚਾ ਫ਼ਰਮਾਣ ਧੁਰ ਦਰਬਾਰਿਆ। ਜੋਤੀ ਜੋਤ ਸਰੂਪ ਹਰਿ, ਲੋਕਮਤ ਹਰਿ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਰਾਜੇ ਰਾਣੇ ਬਾਹੋਂ ਫੜ, ਸ਼ਬਦ ਜਕੜ ਆਪ ਉਠਾ ਰਿਹਾ। ਵੱਜੇ ਸ਼ਬਦ ਜੰਜੀਰ ਜਗਤ ਅਮੋਲਿਆ। ਕੋਈ ਨਾ ਕਟੇ ਭੀੜ, ਨਾ ਕਿਸੇ ਜੰਦਰਾ ਖੋਲ੍ਹਿਆ। ਨਾ ਕੋਈ ਜਾਣੇ ਹਸਤ ਕੀੜ, ਹਰਿ ਅੰਦਰੇ ਅੰਦਰ ਬੋਲਿਆ। ਗੁਰਮੁਖਾਂ ਕੱਢੇ ਹਉਮੇ ਪੀੜ, ਦੇਵੇ ਸ਼ਬਦ ਨਾਮ ਅਨਮੋਲਿਆ। ਲੱਖ ਚੁਰਾਸੀ ਸ਼ਬਦ ਵੇਲਣੇ ਦੇਵੇ ਪੀੜ, ਕਲਜੁਗ ਅੰਤਮ ਪੜਦਾ ਫੋਲਿਆ। ਏਕਾ ਬੰਨ੍ਹੇ ਸਾਚੀ ਬੀੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਅਨਮੋਲਿਆ। ਸੋਹੰ ਸ਼ਬਦ ਚਲਾਏ ਸਾਚਾ ਤੀਰ। ਸੱਤਾਂ ਦੀਪਾਂ ਵੰਡ ਵੰਡਾਏ, ਲੋਆਂ ਪੁਰੀਆਂ ਹੁਕਮ ਸੁਣਾਏ, ਸੁਰਪਤ ਰਾਜਾ ਇੰਦ ਪਕੜ ਉਠਾਏ, ਵਡ ਦਾਤਾ ਗੁਣੀ ਗਹੀਰ। ਜੋਤੀ ਜੋਤ ਸਰੂਪ ਹਰਿ, ਏਕਾ ਧਾਰ ਵਿਚ ਸੰਸਾਰ ਚਲਾਏ ਕਲਜੁਗ ਤੇਰਾ ਅਖ਼ੀਰ। ਨਾ ਕੋਈ ਜਾਣੇ ਗਹਿਰ ਗਵਰ। ਗੁਰਮੁਖ ਵਿਰਲੇ ਮਾਨਸ ਜਨਮ ਜਾਏ ਸਵਰ। ਲੱਖ ਚੁਰਾਸੀ ਇਕ ਬਿਠਾਈ ਧਰਤ ਮਾਤ ਤੇਰੀ ਗੋਦ ਕਬਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਜਨਾਂ, ਏਕਾ ਸੱਚਾ ਰਾਹ ਦਿਸਾਨੇ, ਜਗਤ ਜੰਜਾਲਾ ਫਾਹ ਕਟਾਨੇ, ਜਗਤ ਮਲਾਹ ਆਪ ਅਖਵਾਨੇ, ਦੇਵੇ ਨਾਮ ਸੱਚਾ ਧਨ ਮਾਲ, ਕੋਈ ਨਾ ਜਾਣੇ ਅਵਰ। ਸੱਜਣ ਸੁਹੇਲਾ ਮੀਤ ਹਰਿ ਰਘੁਰਾਈਆ। ਅੱਠੇ ਪਹਿਰ ਵਸੇ ਚੀਤ, ਸਾਚੇ ਮੰਦਰ ਰਿਹਾ ਸੁਹਾਈਆ। ਭਗਤ ਸੁਹੇਲਾ ਪਰਖੇ ਨੀਤ, ਪੜਦਾ ਉਹਲਾ ਨਾ ਕੋਈ ਰਖਾਈਆ। ਜੋਤ ਨਿਰਾਲਮ ਇਕ ਅਤੀਤ, ਘਰ ਸਾਚੇ ਡਗਮਗਾਈਆ। ਹਰਿ ਸੰਤਾਂ ਦੱਸੇ ਸਾਚੀ ਚਰਨ ਪ੍ਰੀਤ, ਹਰਿ ਮੰਦਰ ਅੰਦਰ ਡੂੰਘੀ ਕੰਦਰ ਇਕ ਰਖਾਈਆ। ਜੋਤ ਨਿਰੰਜਣ ਦਰਦ ਦੁੱਖ ਭੰਜਨ, ਸਾਚਾ ਸੱਜਣ ਹੱਥ ਕਿਸੇ ਨਾ ਆਈਆ। ਹਰਿ ਸੰਤ ਪਿਆਰਾ ਪੁਰਖ ਅਪਾਰਾ ਹਰਿ ਗਿਰਧਾਰਾ, ਜੋਤੀ ਖੇਲ ਅਪਰ ਅਪਾਰਾ ਆਪ ਕਰਾਏ ਸਾਚੇ ਮੇਲ, ਸ਼ਬਦ ਕਰਾਏ ਇਕ ਵਣਜਾਰਾ। ਜੋਤੀ ਜੋਤ ਸਰੂਪ ਹਰਿ, ਅਨਾਦ ਅਨਾਦਾ ਬੋਧ ਅਗਾਧਾ, ਗੁਰਮੁਖ ਵਿਰਲੇ ਰਸਨ ਅਰਾਧਾ, ਏਕਾ ਦੱਸੇ ਸਾਚੀ ਧਾਰਾ ਪੁਰਖ ਅਪਾਰਿਆ। ਕਿਸੇ ਹੱਥ ਨਾ ਆਏ ਜੰਗਲ ਜੂਹ ਉਜਾੜ ਪਹਾੜ, ਜੋਤੀ ਜੋਤ ਸਰੂਪ ਹਰਿ, ਆਤਮ ਨੁਹਾਏ ਸਾਚੇ ਸਰ, ਦੁਰਮਤ ਮੈਲ ਰਿਹਾ ਉਤਾਰਿਆ। ਦੁਰਮਤ ਮੈਲ ਦੇਵੇ ਕਟ। ਦੂਈ ਦਵੈਤੀ ਮੇਟੇ ਫੱਟ। ਆਪੇ ਖੇਵਟ ਆਪੇ ਖੇਟੇ, ਨਾ ਕੋਈ ਖੇਲ ਬਾਜ਼ੀਗਰ ਨਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਸੰਤਾਂ ਮੈਲ ਦੇਵੇ ਕਟ। ਮਿਲਿਆ ਮੇਲ ਕੰਤ ਸੁਹਾਗਾ। ਛੁੱਟਾ ਤਾਣ ਛੱਤੀ ਰਾਗਾ। ਆਤਮ ਸੋਈ ਆਪ ਜਗਾਏ ਵਡ ਵਡਭਾਗਾ। ਨਾਮ ਜਪਾਏ ਏਕਾ ਏਕ ਏਕ ਅਨੁਰਾਗਾ। ਜੋਤੀ ਜੋਤ ਸਰੂਪ ਹਰਿ, ਧੋਵੇ ਕਾਇਆ ਦਾਗਾ। ਹਰਿ ਨਾਉਂ ਜਗਤ ਅਨਰਾਗਿਆ। ਵਸੇ ਸਾਚੇ ਥਾਉਂ, ਅਗੰਮ ਅਥਾਹ ਬੇਪ੍ਰਵਾਹ ਨਾ ਸੋਇਆ ਨਾ ਜਾਗਿਆ। ਜਨ ਭਗਤਾਂ ਕਰੇ ਠੰਡੀ ਛਾਉਂ, ਆਪੇ ਪਿਤਾ ਆਪੇ ਮਾਉਂ, ਕਾਇਆ ਧੋਏ ਲੱਗੇ ਦਾਗਿਆ। ਸਚ ਸਰੋਵਰ ਹੰਸ ਬਣਾਏ ਕਾਉਂ, ਚਰਨ ਪ੍ਰੀਤੀ ਜੋ ਜਨ ਸਾਚੀ ਲਾਗਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਜੁਗਾ ਜੁਗੰਤ ਆਵੇ ਜਾਵੇ ਭਾਗਿਆ। ਆਦਿ ਅੰਤੀ ਏਕਾ ਕਾਰ। ਜੁਗਾ ਜੁਗੰਤੀ ਪਾਏ ਸਾਰ। ਭਗਤ ਭਗਵੰਤੀ ਖੇਲ ਅਪਾਰ। ਸਾਧਨ ਸੰਤੀ ਸ਼ਬਦ ਧਾਰ। ਲੋਕਮਾਤ ਬਣਾਏ ਬਣਤੀ, ਆਏ ਚੱਲ ਦਵਾਰ। ਮੇਲ ਮਿਲਾਵਾ ਸਾਚੇ ਕੰਤੀ, ਗੁਰਮੁਖ ਨਾਰੀ ਸਚ ਭਤਾਰ। ਪੁਰਖ ਅਬਿਨਾਸ਼ੀ ਸੋਲਾਂ ਸ਼ਿੰਗਾਰ ਆਪ ਸ਼ਿੰਗਾਰੀ, ਕਾਇਆ ਨਾਮ ਸ਼ਬਦ ਕੰਗਣ ਤਨ ਪਹਿਨਾਇਆ। ਏਕਾ ਰੰਗਣ ਨਾਮ ਚੜ੍ਹਾਇਆ, ਦੂਜਾ ਦਰ ਨਾ ਮੰਗਣ ਜਾਏ, ਦੇਵਣਹਾਰ ਸਰਬ ਸੰਸਾਰਿਆ। ਅੰਗਣ ਸੰਗਣ ਆਪ ਰਹਾਏ, ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਸਾਰਿਆ। ਕਾਇਆ ਕਿਲ੍ਹਾ ਕੋਟ ਗੜ ਅਪਾਰਿਆ। ਦੁੱਖਾਂ ਧਾੜ ਰਹੀ ਚੜ੍ਹ, ਢਹਿੰਦਾ ਜਾਏ ਵਾਰੋ ਵਾਰਿਆ। ਕੋਈ ਨਾ ਸਕੇ ਅੱਗੇ ਅੜ, ਨਾ ਕੋਈ ਸਕੇ ਨਾੜੀ ਫੜ, ਵੇਲਾ ਚੁੱਕਿਆ ਹੱਥ ਨਾ ਆ ਰਿਹਾ। ਨਾ ਕੋਈ ਰਖਾਏ ਕਾਇਆ ਧੜ, ਹੋਏ ਸਹਾਈ ਨਾ ਕੋਈ ਬਚਾ ਰਿਹਾ। ਨਾ ਕੋਈ ਜਾਏ ਅੰਦਰ ਵੜ੍ਹ, ਰੋਗਾਂ ਸੋਗਾਂ ਲਏ ਫੜ, ਚਿੰਤਾ ਰੋਗ ਮਿਟਾ ਰਿਹਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਅੱਠੇ ਪਹਿਰ ਰਿਹਾ ਲੜ, ਭੇਵ ਆਪ ਛੁਪਾ ਰਿਹਾ। ਗੁਰਮੁਖ ਸਾਚਾ ਗੁਰ ਪੂਰੇ ਦਾ ਪਕੜੇ ਲੜ, ਜਗਤ ਜੰਜਾਲਾ ਹਰਿ ਦਿਆਲਾ ਆਪੇ ਤੋੜ ਤੁੜਾ ਰਿਹਾ। ਮਾਨਸ ਦੇਹੀ ਨਾ ਜਾਏ ਹੜ੍ਹ, ਬੁਝੇ ਅੱਗ ਬਹੱਤਰ ਨਾੜ, ਅੰਮ੍ਰਿਤ ਜਾਮ ਇਕ ਪਿਆ ਰਿਹਾ। ਦਰ ਦਵਾਰੇ ਆਤਮ ਖੜ੍ਹ, ਰੋਗਾਂ ਸੋਗਾਂ ਦੇਵੇ ਝਾੜ, ਕਾਇਆ ਮੰਦਰ ਸਾਫ ਕਰਾਏ ਸੁਹਣਾ ਵਸੇਰਾ ਸੁੱਚਾ ਘਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਦੇਵੇ ਨਾਮ ਵਰ, ਰਸਨ ਗੁਣ ਗਵਾ ਰਿਹਾ। ਕਾਇਆ ਮਿਟੇ ਰੋਗ ਸੋਗ, ਚਿੰਤ ਵਿਜੋਗ ਦੂਰ ਕਰਾਵਣਾ। ਪ੍ਰਭ ਦਰਸ ਦਿਖਾਏ ਅਮੋਘ, ਮਿਲਾਏ ਮੇਲ ਲਿਖਿਆ ਧੁਰ ਸੰਜੋਗ, ਏਕਾ ਦੂਜਾ ਭਉ ਚੁਕਾਵਣਾ। ਆਪ ਚੁਗਾਏ ਸ਼ਬਦ ਚੋਗ, ਮਾਣਕ ਮੋਤੀ ਗੁਰਮੁਖ ਸਾਚਾ ਆਤਮ ਜੋਤੀ ਆਪ ਜਗਾਵਣਾ। ਆਪ ਬਣਾਏ ਮਾਣਕ ਮੋਤੀ, ਦੁਰਮਤ ਮੈਲ ਜਾਏ ਧੋਤੀ, ਸਤਿ ਸਰੋਵਰ ਆਤਮ ਇਸ਼ਨਾਨ ਇਕ ਕਰਾਵਣਾ। ਸਾਚਾ ਦੇਵੇ ਬ੍ਰਹਮ ਗਿਆਨ, ਪੁਰਖ ਅਬਿਨਾਸ਼ੀ ਚਰਨ ਧਿਆਨ, ਨੇਤਰ ਨੈਣ ਲੋਚਨ ਤੀਜੇ ਮਨ ਤਨ ਭੀਜੇ, ਕਾਇਆ ਸਿੰਚੇ ਠੰਡੀ ਠਾਰ ਕਰਾਵਣਾ। ਏਕਾ ਸ਼ਬਦ ਨਾਮ ਬੀਜੇ, ਗੁਰਮੁਖਾਂ ਆਤਮ ਇਕ ਪਤੀਜੇ, ਪੁਰਖ ਅਬਿਨਾਸ਼ੀ ਆਪ ਕਰਾਏ ਮਾਤ ਰੀਝੇ, ਸ਼ਬਦ ਹਾਰ ਤਨ ਸ਼ਿੰਗਾਰ ਏਕਾ ਤਨ ਪਹਿਨਾਵਣਾ। ਮਾਨਸ ਦੇਹੀ ਨਾ ਆਏ ਹਾਰ, ਲੱਖ ਚੁਰਾਸੀ ਕਰੇ ਪਾਰ, ਸ਼ਬਦ ਘੋੜੇ ਕਰ ਅਸਵਾਰ, ਸਾਚੇ ਧਾਮ ਆਪ ਬਹਾਵਣਾ। ਦਰਸ ਦਿਖਾਏ ਹਰਿ ਨਿਰੰਕਾਰ, ਹਰਸ ਮਿਟਾਏ ਕਰ ਪਿਆਰ, ਅੰਮ੍ਰਿਤ ਮੇਘ ਬਰਸ ਵਖਾਏ ਕਾਇਆ ਠੰਡੀ ਠਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਸੱਚਾ ਨਾਮ ਵਰ, ਕਾਇਆ ਮੰਦਰ ਅੰਦਰ ਰੋਗ ਸੋਗ ਦਏ ਨਿਵਾਰ। ਦੇਵੇ ਸ਼ਬਦ ਅਧਾਰ, ਨਾਮ ਭਰਪੂਰਿਆ। ਬਖ਼ਸ਼ੇ ਚਰਨ ਪਿਆਰ, ਆਸਾ ਮਨਸਾ ਪੂਰਿਆ। ਮਾਨਸ ਦੇਹੀ ਨਾ ਆਏ ਦੂਜੀ ਵਾਰ, ਏਕਾ ਜਾਮਾ ਜੋਤੀ ਨੂਰਿਆ। ਲੱਖ ਚੁਰਾਸੀ ਗਈ ਹਾਰ, ਕਲਜੁਗ ਭਰਿਆ ਅੰਤਮ ਪੂਰਿਆ। ਗੁਰਮੁਖ ਵਿਰਲਾ ਪਾਵੇ ਸਾਰ, ਪ੍ਰਭ ਅਬਿਨਾਸ਼ੀ ਸਾਚੀ ਧਾਰ, ਜੋਤੀ ਜਾਮਾ ਖੇਲ੍ਹ ਅਪਾਰ, ਸਰਬ ਕਲਾ ਭਰਪੂਰਿਆ। ਰੱਖੇ ਸ਼ਬਦ ਇਕ ਅਪਾਰ, ਮਾਰੀ ਜਾਏ ਵਾਰੋ ਵਾਰ, ਗੁਰਮੁਖ ਸੁਹੇਲੇ ਆਪ ਉਠਾਏ, ਖਿੱਚ ਲਿਆਏ ਚਰਨ ਦਵਾਰਿਆ। ਬੇਮੁਖਾਂ ਦਿਸੇ ਦੂਰਨ ਦੂਰਿਆ। ਜੋਤੀ ਨੂਰਾ ਕਰ ਅਕਾਰ, ਖੋਲ੍ਹੇ ਆਤਮ ਬੰਦ ਕਵਾੜ, ਅੱਗੇ ਦਿਸੇ ਸਾਚਾ ਲਾੜ, ਆਤਮ ਸੇਜਾ ਸੁੱਤਾ ਵਡ ਦਾਤਾ ਵਡ ਵਡ ਸੂਰਿਆ। ਆਪੇ ਧੀਆ ਆਪੇ ਪੁੱਤਾ, ਆਪੇ ਆਪਣੇ ਨਾਮ ਵਿਗੁੱਤਾ, ਪੁਰਖ ਅਬਿਨਾਸ਼ੀ ਸਚ ਅਚੁੱਤਾ, ਆਪ ਸੁਹਾਏ ਕਾਇਆ ਰੁੱਤਾ, ਫਲ ਫੁੱਲ ਲਗਾਏ ਸੱਚੇ ਡਾਲਿਆ। ਏਕਾ ਹੱਲ ਸੱਚਾ ਜੁਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਜਨਾਂ, ਸਾਚਾ ਨਾਮ ਬੀਜ ਅੰਮ੍ਰਿਤ ਧਰਾ ਲਿਆ। ਅੰਮ੍ਰਿਤ ਆਤਮ ਬੀਜ ਹਰਿ ਕਢਾਈਆ। ਤਨ ਮਨ ਅੰਮ੍ਰਿਤ ਸੀਜ, ਏਕਾ ਧਾਰ ਅੰਮ੍ਰਿਤ ਫੁਹਾਰ ਕਾਇਆ ਮੰਦਰ ਸਾਚੇ ਅੰਦਰ ਆਪੇ ਆਪ ਰਖਾਈਆ। ਨਾ ਹਰਿ ਜਾਣੇ ਡੂੰਘੀ ਕੰਦਰ, ਆਪੇ ਤੋੜੇ ਵੱਜਾ ਜੰਦਰ, ਸਚ ਦਵਾਰਾ ਆਪ ਖੁਲ੍ਹਾਈਆ। ਜਗੇ ਜੋਤ ਅੰਦਰੇ ਅੰਦਰ, ਗੁਰਮੁਖ ਸਾਚੇ ਸੰਤ ਜਨਾਂ ਸਾਚਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਨਾਮ ਵਰ, ਸਵਛ ਸਰੂਪੀ ਦਰਸ ਦਿਖਾਈਆ। ਸਵਛ ਸਰੂਪ ਅਨਾਦ ਅਨਾਦ। ਆਵੇ ਜਾਵੇ ਆਦਿ ਜੁਗਾਦਿ। ਵੇਖ ਵਖਾਣੇ ਸਰਬ ਬ੍ਰਹਿਮਾਦ। ਪੁਰੀਆਂ ਲੋਆਂ ਰਿਹਾ ਸਾਧ। ਬ੍ਰਹਮਾ ਅੱਠੇ ਪਹਿਰ ਗਾਏ ਚਾਰੇ ਮੁਖ ਰਿਹਾ ਉਠਾਏ, ਸੁਣੇ ਸੁਣਾਏ ਇਕ ਅਵਾਜ। ਸ਼ਿਵ ਸ਼ੰਕਰ ਕਰੇ ਵਿਚਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਜਟਾ ਜੂਟੀ ਖੇਲ ਅਪਾਰ। ਏਕਾ ਪਾਏ ਹਰਿ ਜੀ ਸਾਰ। ਦੇਵੇ ਦਰਸ ਅਗੰਮ ਅਪਾਰ। ਪੁਰੀਆਂ ਲੋਆਂ ਬੰਨ੍ਹੇ ਧਾਰ। ਜੋਤੀ ਜਾਮਾ ਸ੍ਰੀ ਭਗਵਾਨਾ ਆਦਿ ਅੰਤਾ ਏਕਾ ਬੰਨ੍ਹੇ ਧਾਰ। ਕਰੋੜ ਤੇਤੀਸਾ ਗਾਏ ਬਤੀਸਾ, ਸੁਰਪਤ ਰਾਜਾ ਇੰਦ ਮੇਟ ਮਿਟਾਏ, ਖੇਲ ਰਚਾਏ ਬੀਸ ਇਕੀਸਾ। ਜੋਤੀ ਜਾਮਾ ਸ੍ਰੀ ਭਗਵਾਨਾ, ਆਪ ਆਪਣੇ ਰੰਗ ਸਮਾਨਾ। ਆਪੇ ਜਾਣੇ ਆਪਣੀ ਕਾਰ। ਏਕਾ ਏਕ ਇਕ ਅਕਾਲਾ। ਸਾਚੇ ਘਰ ਖੇਲ ਨਿਰਾਲਾ। ਅੰਤਮ ਖਾਏ ਸਭ ਨੂੰ ਕਾਲਾ। ਸੰਤ ਜਨਾਂ ਹਰਿ ਹਿਰਦੇ ਵਸੇ, ਸ਼ਬਦ ਤੀਰ ਏਕਾ ਕਸੇ, ਦੱਸੇ ਰਾਹ ਸੁਖਾਲਾ। ਪੰਜੇ ਚੋਰ ਜਾਇਣ ਨੱਸੇ, ਨਿਝਰ ਧਾਰ ਏਕਾ ਵਸੇ, ਕਿਰਪਾ ਕਰੇ ਹਰਿ ਗੋਪਾਲਾ। ਆਤਮ ਪ੍ਰਕਾਸ਼ ਕੋਟਨ ਭਾਨ ਰਵ ਰਵ ਸੱਸੇ, ਮਿਟੇ ਅੰਧੇਰੀ ਰੈਣ ਮੱਸੇ, ਨੇੜ ਨਾ ਆਏ ਕੋਈ ਸ਼ੈਤਾਨਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਏਕਾ ਦੇਵੇ ਨਾਮ ਧਨਾ, ਪਿਠ ਦੇ ਕਦੇ ਨਾ ਨੱਸੇ। ਗੁਰ ਸੰਗਤ ਆਈ ਦਰ ਨਾਮ ਭਿਖਾਰੀ ਹੈ। ਦੇਣਾ ਦਰਸ ਅਗੰਮ, ਜੋਤ ਨਿਰੰਕਾਰੀ ਹੈ। ਅੰਮ੍ਰਿਤ ਝਿਰਨਾ ਝਿਰੇ ਛੰਮ ਛੰਮ, ਏਕਾ ਦਿਸੇ ਸੀਤਲ ਧਾਰੀ ਹੈ। ਮਾਨਸ ਦੇਹੀ ਕਿਸੇ ਨਾ ਆਉਣੀ ਕੰਮ, ਅੰਤਮ ਜਾਣੀ ਸਾੜੀ ਹੈ। ਆਤਮ ਜੋਤੀ ਰਮਈਆ ਰਮ, ਪੂਰਨ ਬ੍ਰਹਮ ਵਿਚਾਰੀ ਹੈ। ਕੋਈ ਨਾ ਮੰਗੇ ਦਰ ਘਰ ਸਾਚੇ ਦਮ, ਨਾ ਕਰੇ ਕੋਈ ਉਧਾਰੀ ਹੈ। ਆਪ ਮਿਟਾਏ ਜਗਤ ਕੰਮ, ਦਰਸ਼ਨ ਦੇਣਾ ਕਿਰਪਾ ਕਰ, ਅਪਰ ਅਪਾਰੀ ਹੈ। ਜੋਤੀ ਜੋਤ ਸਰੂਪ ਹਰਿ, ਸਾਚਾ ਬੈਠਣ ਸਾਚੇ ਘਰ, ਏਕਾ ਏਕ ਗੁਜ਼ਾਰੀ ਹੈ। ਏਕਾ ਦਰਸ ਭਗਤ ਭਗਵਾਨ। ਆਤਮ ਜੋਤੀ ਸ਼ਕਤ ਮਹਾਨ। ਬੂੰਦ ਰਕਤੀ ਚੁੱਕੇ ਕਾਨ। ਸਾਚੀ ਜੁਗਤੀ ਵਿਚ ਜਹਾਨ। ਅੰਤਮ ਮਿਲੇ ਸਾਚੀ ਮੁਕਤੀ, ਰਹਿਣਾ ਨਾਮ ਨਿਸ਼ਾਨ। ਦਸਵੇਂ ਘਰ ਜਾਏ ਚੜ੍ਹ, ਅੱਗੇ ਹਰਿ ਜੀ ਸੁਰਤੀ ਲਏ ਫੜ, ਨਾ ਖਿੱਚੇ ਕੋਈ ਕਮਾਨ। ਏਕਾ ਜੋਤ ਸਾਚੀ ਜਗੀ, ਮਿਲੇ ਮੇਲ ਸ੍ਰੀ ਭਗਵਾਨ। ਜੋਤੀ ਜੋਤ ਸਰੂਪ ਹਰਿ, ਸਚ ਮਹੱਲ ਅਟੱਲ ਬੈਠਾ ਹੱਥ ਨਾ ਆਏ ਵਡ ਬਲੀ ਬਲਵਾਨ। ਵਡ ਬਲੀ ਬਲਵਾਨਾ, ਨਰ ਨਿਰੰਕਾਰਿਆ। ਆਪਣੇ ਭੇਵ ਸਮਾਣਾ, ਖੇਲ ਅਪਾਰਿਆ। ਜੋਤੀ ਜੋਤ ਮਹਾਨਾ, ਨਾ ਕਿਸੇ ਵਿਚਾਰਿਆ। ਗੁਰਮੁਖ ਵਿਰਲਾ ਬੰਨ੍ਹੇ ਹੱਥੀਂ ਸੱਚਾ ਗਾਨਾ, ਇਕ ਧਿਆਨ ਲਗਾ ਰਿਹਾ। ਕਲਜੁਗ ਤੁੱਟੇ ਮਾਣ ਤਾਣਾ, ਅੱਠੇ ਪਹਿਰ ਸੰਞ ਸਵੇਰ ਏਕਾ ਏਕ ਸਮਾ ਰਿਹਾ। ਸੰਗਤ ਨਹੀਂ ਐਰ ਗੈਰ, ਗੁਰਮੁਖ ਸਾਚੇ ਸੰਤ ਸ਼ਾਇਰ ਆਤਮ ਬ੍ਰਹਮ ਗਿਆਨਾ, ਦਰਸ ਦਿਖਾਏ ਦਇਆ ਕਮਾਏ ਦਰ ਘਰ ਆਏ ਸ੍ਰੀ ਭਗਵਾਨਾ, ਸਾਚੀ ਭਿਛਿਆ ਪਾ ਰਿਹਾ। ਆਤਮ ਇਛਿਆ ਹੋ ਸਹਾਏ, ਫੰਦਨ ਫੰਦ ਲੱਖ ਚੁਰਾਸੀ ਗੇੜ ਮਾਤ ਕਟਾਓ, ਜੋਤੀ ਜੋਤ ਸਰੂਪ ਹਰਿ, ਸਾਾਚੇ ਮਾਰਗ ਪਾ ਰਿਹਾ। ਕਾਇਆ ਮੰਦਰ ਖੁਲ੍ਹਾ ਵਿਹੜਾ, ਸ਼ਬਦ ਬਗੀਚਾ ਇਕ ਲਗਾਓ। ਗੁਰ ਸੰਗਤ ਨਾਮ ਵਣਜਾਰੀ ਹੈ। ਕਾਇਆ ਮੰਦਰ ਇਕ ਕਿਆਰੀ ਹੈ। ਗੁਰ ਪੂਰਾ ਬੀਜ ਬੀਜੇ ਵਾਰੋ ਵਾਰੀ ਹੈ। ਅੰਮ੍ਰਿਤ ਧਾਰ ਏਕਾ ਬਖ਼ਸ਼ੇ ਸਾਚਾ ਬਣ ਜਾਏ ਸਜ, ਲੱਗੇ ਫਲ ਇਕ ਅਪਾਰੀ ਹੈ। ਨੇਤਰ ਖੋਲ੍ਹੇ ਤੇਜਨ ਤੇਜ, ਗੁਰ ਸੰਗਤ ਕਰਾਓ ਸਾਚੀ ਰੀਝ, ਨਾ ਹੋਏ ਬੰਦ ਕਵਾੜੀ ਹੈ। ਸਤਿਗੁਰ ਪੂਰੇ ਹਾਜ਼ਰ ਹਜ਼ੂਰੇ ਸਰਬ ਕਲਾ ਭਰਪੂਰੇ, ਘਰ ਸਾਚੇ ਦੇਣਾ ਵਾੜੀ ਹੈ। ਦਸ ਦਸ ਇਕ ਗਿਆਰਾਂ। ਘਰ ਲੱਗੀਆਂ ਰਹਿਣ ਸਚ ਬਹਾਰਾਂ। ਗੁਰਮੁਖ ਸਾਚੇ ਸੰਤ ਸੁਹੇਲੇ, ਆਪ ਕਰਾਣੇ ਸਾਚੇ ਮੇਲੇ, ਕੰਤ ਸੁਹਾਗੀ ਮਿਲਣ ਨਾਰਾਂ। ਸ਼ਬਦ ਗੁਰ ਸੁਰਤੀ ਮੇਲ ਮਿਲਾਨਾ। ਅੰਤਮ ਵੇਲੇ ਧਰਮ ਰਾਏ ਦੀ ਤੁਟੀ ਜੇਲੇ, ਖਿੱਚ ਲਿਆਉਣਾ ਚਰਨ ਦਵਾਰਾ। ਪੱਲੇ ਨਾਹੀਂ ਕੁਛ ਪੈਸੇ ਧੇਲੇ, ਆਤਮ ਜੋਤੀ ਇਕ ਇਕੇਲੇ, ਵਸੇ ਸਚ ਮਹੱਲ ਮੁਨਾਰੇ, ਜੋਤੀ ਜੋਤ ਸਰੂਪ ਹਰਿ, ਇਕ ਗਿਆਰਾਂ ਕਰ ਵਿਚਾਰ, ਆਪਣਾ ਖੇਲ ਆਪੇ ਖੇਲੇ। ਗੁਰਮਤ ਗੁਰ ਕੀ ਧਾਰ, ਜਗਤ ਵਡਿਆਈਆ। ਆਤਮ ਦੇਵੇ ਧੀਰਜ ਜਤ, ਕਾਮ ਕਾਮਨੀ ਵਸ ਕਰਾਈਆ। ਬਹੱਤਰ ਨਾੜੀ ਨਾ ਉਬਲੇ ਰੱਤ, ਆਤਮ ਵਿਕਾਰ ਗਵਾਈਆ। ਦੇਵੇ ਸ਼ਬਦ ਨਾਮ ਗੁਰਮਤ, ਗੁਰਮੁਖ ਤੁੱਟੇ ਮਾਤ ਨਾ ਜਤ ਧੀਰ ਧਰਾਈਆ। ਆਪ ਚੜ੍ਹਾਏ ਸਾਚੇ ਰਥ, ਸਤਿਗੁਰ ਪੂਰਾ ਜਗਤ ਸਮਰਥ, ਨਾ ਦਾਮਨ ਕੋਈ ਛੁਡਾਈਆ। ਸ਼ਬਦ ਚਲਾਏ ਜਗਤ ਅਕਥ, ਲੱਖ ਚੁਰਾਸੀ ਜਾਏ ਮਥ, ਰਾਜੇ ਰਾਣਿਆਂ ਪਾਏ ਨੱਥ, ਡੋਰੀ ਆਪਣੇ ਹੱਥ ਰਖਾਈਆ। ਗੁਰਮੁਖਾਂ ਦੇਵੇ ਨਾਮ ਵਥ, ਸਗਲ ਵਸੂਰੇ ਜਾਇਣ ਲੱਥ, ਏਕਾ ਚਰਨ ਧਿਆਨ ਰਖਾਈਆ। ਕਲਜੁਗ ਸੀਆਂ ਸਾਢੇ ਤਿੰਨ ਹੱਥ, ਜੋਤੀ ਜੋਤ ਸਰੂਪ ਹਰਿ, ਰੰਕ ਰਾਜਾਨਾ ਵੰਡ ਕਰਾਈਆ। ਵੰਡੇ ਵੰਡ ਆਪ ਬਲਕਾਰ। ਸ਼ਬਦ ਖੰਡੇ ਤਿੱਖੀ ਧਾਰ। ਕਲਜੁਗ ਅੰਤਮ ਆਇਆ ਕੰਢੇ, ਨਾ ਕੋਈ ਜਾਣੇ ਜੀਵ ਗਵਾਰ। ਕਰੇ ਖੇਲ ਹਰਿ ਵਰਭੰਡੇ, ਜੋਤ ਸਰੂਪੀ ਜਾਮਾ ਧਾਰ। ਚਾਰ ਕੁੰਟ ਚਮਕਾਏ ਚੰਡ ਪ੍ਰਚੰਡੇ ਬੇਮੁਖਾਂ ਨੰਗੀ ਹੋਈ ਕੰਡੇ, ਅੰਤਮ ਵੇਲਾ ਆਈ ਹਾਰ। ਮੇਟ ਮਿਟਾਏ ਭੇਖ ਪਖੰਡੇ, ਹੱਥ ਉਠਾਏ ਸੋਹੰ ਖੰਡੇ, ਚਾਰੋਂ ਕੁੰਟ ਰਿਹਾ ਹੁਲਾਰ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਰੇ ਖੇਲ ਅਪਰ ਅਪਾਰ। ਪੁਰਖ ਅਬਿਨਾਸ਼ੀ ਵੰਡ ਵੰਡਾਉਣੀ। ਆਪਣੀ ਬਣਤ ਆਪ ਬਣਾਉਣੀ। ਲੱਖ ਚੁਰਾਸੀ ਅੰਤ ਵਿਨਾਸ਼ੀ, ਨਾ ਕੋਈ ਸਮਝਾਏ ਹਾੜੀ ਸਾਉਣੀ। ਏਕਾ ਜੋਤ ਮਾਤ ਪ੍ਰਕਾਸ਼ੀ, ਨਾ ਕੋਈ ਜਾਣੇ ਅਵਣ ਗਵਣੀ। ਦਰ ਦਰ ਘਰ ਘਰ ਕਰਨ ਹਾਸੀ, ਅੰਮ੍ਰਿਤ ਮੇਘ ਨਾ ਬਰਸੇ ਸਵਣ ਸਵਣੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਹਰਿ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਆਪ ਆਪਣੀ ਰਚਨ ਰਚਾਉਣੀ। ਕਲਜੁਗ ਅੰਤਮ ਹਰਿ ਵਿਚਾਰੇ। ਪੁਰਖ ਅਬਿਨਾਸ਼ੀ ਜਾਮਾ ਧਾਰੇ। ਪੁਰੀ ਘਨਕ ਖੇਲ ਅਪਾਰੇ। ਸ਼ਬਦ ਵਜਾਏ ਏਕਾ ਡੰਕ, ਆਪ ਉਠਾਏ ਰਾਓ ਰੰਕ, ਜਨ ਭਗਤਾਂ ਸੋਹਣਾ ਬੰਕ ਦਵਾਰੇ। ਸ਼ਬਦ ਦਮਾਮਾ ਲਾਏ ਤਨਕ, ਜਨ ਭਗਤਾਂ ਜੋਤੀ ਦੇਵੇ ਕਨਕ, ਅੱਠੇ ਪਹਿਰ ਨਾਮ ਹੁਲਾਰੇ। ਆਪ ਫਿਰਾਏ ਮਨ ਕਾ ਮਣਕ, ਸੋਹੰ ਸ਼ਬਦ ਅਪਰ ਅਪਾਰੇ। ਜੋਤੀ ਜਾਮਾ ਸ੍ਰੀ ਭਗਵਾਨਾ, ਕਲਜੁਗ ਅੰਤਮ ਵਕਤ ਪਛਾਨਾ, ਆਪੇ ਬੀਨਾ ਆਪੇ ਦਾਨਾ, ਆਪੇ ਪ੍ਰਭ ਚਤੁਰ ਸੁਜਾਨਾ, ਕਰੇ ਖੇਲ ਹਰਿ ਨਿਰੰਕਾਰੇ। ਹਰਿ ਕਾ ਖੇਲ ਅਗੰਮ, ਜਗਤ ਵਡ ਸੰਸਾਰਿਆ। ਇਕ ਝੁਲਾਏ ਸ਼ਬਦ ਨਿਸ਼ਾਨ, ਮੇਟ ਮਿਟਾਏ ਬੇਈਮਾਨ, ਚਾਰ ਕੁੰਟ ਕਰਾਏ ਹਾਹਾਕਾਰਿਆ। ਨਾ ਕੋਈ ਦੀਸੇ ਸ਼ਾਹ ਸੁਲਤਾਨ, ਪ੍ਰਗਟ ਹੋਏ ਵਾਲੀ ਦੋ ਜਹਾਨ, ਫੜੇ ਸ਼ਬਦ ਖੰਡਾ ਦੋ ਧਾਰਿਆ। ਏਕਾ ਜੋਧਾ ਬਲੀ ਬਲਵਾਨ, ਨਾ ਕੋਈ ਰੱਖੇ ਤੀਰ ਕਮਾਨ, ਸ਼ਬਦ ਤੀਰ ਇਕ ਚਲਾ ਰਿਹਾ। ਲਾੜੀ ਮੌਤ ਆਏ ਖਾਣ, ਪੁਰਖ ਅਬਿਨਾਸ਼ੀ ਕਰੇ ਧਿਆਨ, ਧਰਮ ਰਾਏ ਦੀ ਖੁਲ੍ਹੇ ਦੁਕਾਨ, ਚਾਰੋਂ ਕੁੰਟ ਪਏ ਵਹੀਰ ਨਾ ਕੋਈ ਮੜ੍ਹੀ ਨਾ ਮਸਾਣ, ਬੇਮੁਖਾਂ ਲਾਹੁਣ ਆਇਆ ਮਕਾਣ, ਸ਼ਬਦ ਨਿਸ਼ਾਨ ਹਰਿ ਝੁਲਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਬਲੀ ਬਲਵਾਨ, ਆਪ ਆਪਣੇ ਰੰਗ ਸਮਾ ਰਿਹਾ। ਇਕ ਦਾਤਾ ਜਗਤ ਭਿਖਾਰੀਆ। ਪੁਰਖ ਬਿਧਾਤਾ ਵਡ ਸੰਸਾਰੀਆ। ਜਨ ਭਗਤਾਂ ਦੇਵੇ ਸਚ ਸੁਗਾਤਾ, ਆਤਮ ਨਾਮ ਸ਼ਬਦ ਧਨ ਅਪਰ ਅਪਾਰਿਆ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ ਬਣਿਆ ਰਹੇ ਮਾਤ ਵਰਤਾਰਿਆ। ਗੁਰਮੁਖਾਂ ਮੰਗੀ ਇਕ ਮੰਗ। ਤਨ ਮਨ ਕਾਇਆ ਰੰਗੇ ਰੰਗ। ਝੂਠੀ ਮਾਇਆ ਨਾ ਡੱਸੇ ਡੰਗ। ਪੁਰਖ ਅਬਿਨਾਸ਼ੀ ਤੇਰੀ ਸੱਚੀ ਛਾਇਆ, ਅੱਠੇ ਪਹਿਰ ਏਕਾ ਸੰਗ। ਜਨ ਭਗਤਾਂ ਹਰਿ ਜੀ ਗੋਦ ਉਠਾਇਆ, ਬੇਮੁਖ ਭੰਨੇ ਕਾਚੀ ਵੰਗ। ਸ਼ਬਦ ਬੋਧ ਅਗਾਧ ਝੋਲੀ ਪਾਇਆ। ਹਉਮੇ ਵਿੱਚੋਂ ਰੋਗ ਗਵਾਇਆ। ਚਿੰਤਾ ਸੋਗ ਜਗਤ ਮਿਟਾਇਆ। ਆਤਮ ਪੜਦਾ ਉਹਲਾ ਲਾਹਿਆ। ਆਪ ਆਪਣਾ ਭੇਵ ਖੁਲ੍ਹਾਇਆ। ਦਰ ਘਰ ਸਾਚੇ ਮੇਲ ਮਿਲਾਇਆ। ਜਗਤ ਵਿਛੋੜਾ ਇਕ ਕਟਾਇਆ। ਚਰਨ ਪ੍ਰੀਤੀ ਜੋੜ ਜੋੜਾ ਲਿਖਿਆ ਧੁਰ ਸੰਜੋਗਾ, ਆਤਮ ਰਸ ਭੋਗ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਦਰਸ ਅਮੋਘਾ ਇਕ ਵਖਾਇਆ। ਗੁਰਮੁਖ ਮੰਗੇ ਦਰਸ ਅਮੋਘ, ਕਟੇ ਕਾਇਆ ਹਉਮੇ ਰੋਗ, ਝੂਠੀ ਮਾਇਆ ਚਿੰਤਾ ਸੋਗ, ਕਲਜੁਗ ਜੀਵਾਂ ਭੇਦ ਨਾ ਪਾਇਆ। ਪਰਮਾਨੰਦ ਇਕ ਗਵਾਇਆ। ਨਾਮ ਰੰਗਣ ਨਾ ਕਾਇਆ ਚੋਲੀ, ਭਰਮ ਭੁਲੇਖੇ ਜਨਮ ਗਵਾਇਆ। ਅੰਤਮ ਵੇਲੇ ਪਿਠ ਹੋਈ ਨੰਗੀ, ਤੁੱਟਾ ਨਾਤਾ ਵਡ ਦਾਤਾ ਸੂਰਾ ਸਰਬੰਗੀ, ਏਥੇ ਓਥੇ ਨਾ ਕੋਈ ਸਹਾਇਆ। ਗੁਰਮੁਖਾਂ ਦਾਤ ਏਕਾ ਮੰਗੀ, ਵਜੇ ਸ਼ਬਦ ਨਾਮ ਮਰਦੰਗੀ, ਮਾਨਸ ਜਨਮ ਨਾ ਹੋਏ ਭੰਗੀ, ਅੰਤਮ ਵੇਲੇ ਕਟੇ ਤੰਗੀ, ਏਕਾ ਵਸਤ ਹਰਿ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਦਿਨ ਅੰਤਾ ਸਾਚਾ ਸੰਗੀ, ਆਪ ਆਪਣਾ ਸੰਗ ਬਣਾਇਆ। ਹਰਿ ਵਡਾ ਵਡ ਭੰਡਾਰ ਹੈ। ਦੇਵੇ ਨਾਮ ਇਕ ਅਧਾਰ ਹੈ। ਅੰਮ੍ਰਿਤ ਪਿਆਏ ਸਾਚਾ ਜਾਮ, ਅੱਠੇ ਪਹਿਰ ਹੁਲਾਰ ਹੈ। ਆਪ ਕਰਾਏ ਪੂਰਨ ਕਾਮ, ਇਕ ਕਰਾਏ ਵਣਜ ਵਪਾਰ ਹੈ। ਜੋਤੀ ਜੋਤ ਰਮਈਆ ਰਾਮ, ਪੱਲੇ ਕੋਈ ਨਾ ਰੱਖੇ ਦਾਮ, ਜਗਤ ਜੰਜਾਲਾ ਵਸੇ ਬਾਹਰ ਹੈ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਦੇਵੇ ਨਾਮ ਵਰ, ਸ਼ਬਦ ਭੰਡਾਰੇ ਰਿਹਾ ਭਰ, ਤੋੜੇ ਜਗਤ ਹੰਕਾਰ ਹੈ। ਆਤਮ ਭੰਡਾਰ ਜੀਆ ਦਾਨ। ਦੇਵੇ ਗੁਰ ਕਰ ਧਿਆਨ। ਮਿਲੇ ਮੇਲ ਸ਼ਬਦ ਸੁਰਤ ਸਾਚੀ ਸੁਰ, ਆਤਮ ਦੇਵੇ ਬ੍ਰਹਮ ਗਿਆਨ। ਚਰਨ ਪ੍ਰੀਤੀ ਜਾਏ ਜੁੜ, ਆਤਮ ਮਿਟੇ ਅੰਧ ਅੰਧਿਆਨ। ਛੁਟੇ ਰਸਨਾ ਰਸ ਫੀਕਾ ਕੌੜ, ਨੇੜ ਨਾ ਆਏ ਪੰਜ ਸ਼ੈਤਾਨ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਵਰ, ਆਪ ਆਪਣੀ ਕਿਰਪਾ ਕਰ, ਲੋਕਮਾਤ ਖੋਲ੍ਹੇ ਇਕ ਸੱਚੀ ਦੁਕਾਨ। ਸਚ ਦੁਕਾਨ ਹਰਿ ਖੁਲ੍ਹਾਈਆ। ਕਿਲ੍ਹਾ ਮਕਾਨ ਨਾ ਕੋਈ ਰਖਾਈਆ। ਏਕਾ ਵਸਤ ਨਾਮ ਨਿਧਾਨ ਵਿਚ ਟਿਕਾਈਆ। ਗੁਰਮੁਖਾਂ ਦੇਵੇ ਕਰ ਧਿਆਨ, ਅੰਦਰੇ ਅੰਦਰ ਸਰਬ ਰਖਾਈਆ। ਭਰਮੇ ਭੁੱਲੇ ਜੀਵ ਨਿਧਾਨ, ਸਚ ਵਸਤ ਕਿਸੇ ਹੱਥ ਨਾ ਆਈਆ। ਗੁਰਮੁਖਾਂ ਦੇਵੇ ਹਰਿ ਮਿਹਰਵਾਨ, ਆਤਮ ਜੋਤੀ ਰਿਹਾ ਜਗਾਈਆ। ਧੁਰਦਰਗਾਹੀ ਸਚ ਫ਼ਰਮਾਨ, ਜਪੇ ਜਪਾਏ ਵਿਚ ਜਹਾਨ, ਗੁਰ ਗੁਰੂਆਂ ਬਣਤ ਬਣਾਈਆ। ਇਕ ਅਡੋਲ ਅਤੋਲ ਅਮੋਲ ਹੋ ਹੋ ਨੀਵਾਂ, ਸਦ ਭਾਣੇ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਏਕਾ ਦੇਵੇ ਸੋਹੰ ਸੱਚਾ ਨਾਮ ਧਨਾ, ਕਲਜੁਗ ਤੇਰੀ ਅੰਤਮ ਅੰਤ ਦੇਵਣ ਆਇਆ ਲੋਕਮਾਤ ਸ਼ਬਦ ਵਧਾਈਆ।