Granth 05 Likhat 082: 5 Chet 2023 Bikarmi Sant Randhir Singh di Kothi Shabad Ucharia Ludhiana Purana Model Town

੫ ਚੇਤ ੨੦੧੩ ਬਿਕ੍ਰਮੀ ਸੰਤ ਰਣਧੀਰ ਸਿੰਘ ਦੀ ਕੋਠੀ ਸ਼ਬਦ ਉਚਾਰਿਆ ਲੁਧਿਆਣਾ ਪੁਰਾਣਾ ਮਾਡਲ ਟਾਊਨ

ਆਇਆ ਗਿਆ ਬੰਕ ਦਵਾਰ, ਦਿਸ ਕਿਸੇ ਨਾ ਆਇਆ। ਆਪੇ ਜਾਣੇ ਆਪਣੀ ਧਾਰ, ਜੋਤੀ ਸ਼ਬਦੀ ਰੰਗ ਰੰਗਾਇਆ। ਕਰੇ ਖੇਲ ਅਪਰ ਅਪਾਰ, ਸਚ ਮਰਦੰਗਨ ਰਿਹਾ ਵਜਾਇਆ। ਹੋਏ ਵਿਛੋੜਾ ਮੀਤ ਮੁਰਾਰ, ਮੀਤ ਮੀਤਾ ਦਿਸ ਨਾ ਆਇਆ। ਸ਼ਬਦ ਖੰਡਾ ਰੱਖੇ ਤਿੱਖੀ ਧਾਰ, ਵੇਲੇ ਅੰਤਮ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਅੰਤ ਸੰਤ ਸੰਤ ਕੰਤ ਜਗਤ ਵਿਛੋੜਾ ਧੁਰ ਦਾ ਲੇਖ ਲਿਖਾਇਆ।