੧੪ ਚੇਤ ੨੦੧੩ ਸਵੇਰੇ ਨਿਰੰਜਣ ਸਿੰਘ ਦੇ ਗ੍ਰਹਿ ਪਿੰਡ ਅਜਿਤਵਾਲ ਜ਼ਿਲਾ ਫਿਰੋਜ਼ਪੁਰ
ਖੋਜ ਖੋਜ ਥੱਕੇ ਗੁਰ ਮੰਦਰ, ਗੁਰ ਪੂਰਾ ਦਿਸ ਨਾ ਆਇਆ। ਜਗਤ ਹੰਕਾਰੀ ਵੱਜੇ ਜੰਦਰ, ਰਾਗ ਛਤੀਸ ਭੇਵ ਨਾ ਰਾਇਆ। ਬੈਠੇ ਰਹੇ ਅੰਧੇਰੀ ਕੰਦਰ, ਅਗਿਆਨ ਅੰਧੇਰ ਨਾ ਕਿਸੇ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਕਲਜੁਗ ਕਾਲਾ ਵੇਖ ਦਰ, ਆਪਣੀ ਰਚਨਾ ਰਿਹਾ ਰਚਾਇਆ। ਕਲਜੁਗ ਕਾਲ ਦੁਹਾਈ, ਸੰਤ ਸਬਾਇਆ। ਵੇਲੇ ਅੰਤਮ ਹੋਏ ਜੁਦਾਈ, ਨਾ ਦੀਸੇ ਕੋਈ ਸਹਾਇਆ। ਗੁਰਦਵਾਰ ਮੰਦਰ ਬੈਠੇ ਰੋਵਣ ਮਾਰਨ ਧਾਂਹੀ ਨਾ ਕੋਈ ਕਰੇ ਪਾਰ ਕਿਨਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਵੇਖੇ ਵੀਹ ਸੌ ਤੇਰਾਂ ਭੇਖ ਭਿਖਾਰੀ ਫੇਰਾ ਮਾਰਿਆ। ਭੇਖ ਭਿਖਾਰੀ ਸ਼ਬਦ ਜਰਵਾਣਾ, ਇਕ ਰਖਾਏ ਭੱਲਾ। ਕਰੇ ਕਰਾਏ ਖ਼ਬਰਦਾਰੀ, ਭਰਮ ਭੁਲੇਖਾ ਪਾਏ ਕਰ ਕਰ ਵਲਾ ਛਲਾ। ਜੀਵ ਜੰਤ ਨਾ ਪਾਇਣ ਸਾਰੀ, ਦਿਸ ਨਾ ਆਏ ਨਿਹਚਲ ਧਾਮ ਅਟੱਲਾ। ਰੈਣ ਅੰਧੇਰੀ ਕਰੇ ਖੁਆਰੀ, ਡੂੰਘੀ ਧਾਰੀ ਜਲ ਥਲਾ। ਗੁਰਮਤ ਆਤਮ ਤਨ ਵਿਸਾਰੀ, ਮਨਮੁਖ ਕਾਗੀ ਕਾਗ ਰਲਾ। ਸ਼ਬਦ ਫੜ ਪ੍ਰਭ ਤੇਜ ਕਟਾਰੀ, ਆਪ ਕਰਾਏ ਆਪਣਾ ਹੱਲਾ। ਆਪੇ ਢਾਹੇ ਉਚੇ ਬੰਕ ਦਵਾਰੀ, ਨਾ ਕੋਈ ਲਾਏ ਘੜੀ ਪਲਾ। ਏਕਾ ਧਾੜ ਰਿਹਾ ਚਾੜ੍ਹੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਬੁਲਾਏ ਏਕਾ ਹੱਲਾ। ਨਾਮ ਹੱਲਾ ਦੇਵੇ ਬੋਲ, ਸ਼ਬਦ ਵਡ ਵਡਿਆਈਆ। ਜਗਤ ਵਜਾਏ ਸਾਚਾ ਢੋਲ, ਦੂਤਾਂ ਦੁਸ਼ਟਾਂ ਦਏ ਸਜਾਈਆ। ਗੁਰਮੁਖ ਸਾਚੇ ਸੰਤ ਵਰੋਲ, ਸਾਚੀ ਦ੍ਰਿਸ਼ਟਾ ਆਪ ਖੁਲ੍ਹਾਈਆ। ਨਿਜ ਘਰ ਵਾਸੀ ਵਸੇ ਕੋਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਜਗਤ ਜੁਦਾਈਆ। ਕਲਜੁਗ ਸੰਤ ਮਾਇਆ ਮਤੇ, ਆਤਮ ਅੰਧ ਅੰਧਿਆਰੀ। ਦਰ ਘਰ ਸਾਚੇ ਰਹਿਣ ਤੱਤੇ, ਹੋਏ ਦੁਸ਼ਟ ਦੁਰਾਚਾਰੀ। ਗੁਰਮੁਖ ਵਿਰਲਾ ਪ੍ਰਭ ਆਪ ਜਣਾਏ ਆਪਣੀ ਮਿਤ ਗਤੇ, ਮੇਲ ਮਿਲਾਏ ਜੋਤ ਨਿਰੰਕਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੋਲਾਂ ਸਾਧਨ ਸੰਤਾਂ ਚੁੱਕੇ ਡੋਲਾ ਸ਼ਬਦ ਹੋਲਾ ਖੇਲ ਖਿਲਾਰੀ। ਸ਼ਬਦ ਹੋਲਾ ਦੇਵੇ ਖੇਲ, ਖੇਲ ਖਿਲਾਵਣ ਆਇਆ। ਮੌਤ ਲਾੜੀ ਚਾੜ੍ਹੇ ਤੇਲ, ਗੁਰ ਚੇਲ ਮਿਟਾਵਣ ਆਇਆ। ਵੇਖੇ ਖੇਲ ਰੰਗ ਨਵੇਲ, ਸੱਜਣ ਸੁਹੇਲ ਦਿਸ ਨਾ ਆਇਆ। ਜਨ ਭਗਤ ਕਰਾਏ ਆਪਣਾ ਮੇਲ, ਜੋਤ ਸਰੂਪੀ ਦਰਸ ਦਿਖਾਇਆ। ਧਰਮ ਰਾਏ ਦੀ ਕਟੇ ਜੇਲ੍ਹ, ਕਲਜੁਗ ਅੰਤਮ ਤਰਸ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਨਮੁਖ ਜੀਵਾਂ ਦਏ ਸਜਾਇਆ। ਮਨਮੁਖ ਮੁਗਧ ਅੰਞਾਣ, ਜਗਤ ਵਿਕਾਰਿਆ। ਮਿਲਿਆ ਮੇਲ ਨਾ ਹਰਿ ਭਗਵਾਨ, ਭਾਂਡਾ ਭਰਿਆ ਤਨ ਹੰਕਾਰਿਆ। ਜੂਠਾ ਝੂਠਾ ਵੇਖ ਮਕਾਨ, ਮੰਦਰ ਸੁੱਤਾ ਪੈਰ ਪਸਾਰਿਆ। ਕਲਜੁਗ ਝੂਠੀ ਪਏ ਦੁਕਾਨ, ਸਤਿਜੁਗ ਸਾਚਾ ਹਟ ਖੁਲ੍ਹਾ ਰਿਹਾ। ਆਪੇ ਕਰੇ ਪੁਣ ਛਾਣ, ਲੱਖ ਚੁਰਾਸੀ ਮੇਟ ਮਿਟਾ ਰਿਹਾ। ਜਗਤ ਜਵਾਨੀ ਭੰਨੇ ਟਾਹਣ, ਤੀਰਥ ਤੱਟ ਸਥ ਵਿਕਾਰਿਆ। ਜਨ ਭਗਤਾਂ ਦੇਵੇ ਜੀਆ ਦਾਨ, ਨਾਮ ਰਥ ਇਕ ਚੜ੍ਹਾ ਰਿਹਾ। ਦੀਪਕ ਜੋਤੀ ਜਗੇ ਮਹਾਨ, ਸਾਚੀ ਗਾਥ ਰਸਨ ਸੁਣਾ ਰਿਹਾ। ਨਿਜਾਨੰਦ ਨਿਜ ਘਰ ਆਤਮ ਆਪਣੇ ਪਾਣ, ਆਪ ਆਪਣਾ ਆਪ ਵਖਾ ਰਿਹਾ। ਰਾਗ ਹਦੀਸਾ ਏਕਾ ਗਾਨ, ਅਜਪਾ ਜਾਪ ਹਰਿ ਜਪਾ ਰਿਹਾ। ਸ਼ਬਦ ਛਤਰ ਸੀਸ ਝੁਲਾਨ, ਅਮਰਾਪਦ ਪੁਰਖ ਅਬਿਨਾਸ਼ੀ ਦਰ ਘਰ ਸਾਚੇ ਸਦ ਸ਼ਬਦ ਬਿਬਾਣੇ ਆਪ ਬਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਵੇਖ ਵਖਾਣੇ ਕਲਜੁਗ ਯੱਦ, ਕਵਣ ਦਵਾਰੇ ਵੱਜੇ ਨਦ, ਧੁਨੀ ਨਾਦ ਕਵਣ ਅਪਾਰਿਆ। ਵੱਜੇ ਨਾਦ ਸ਼ਬਦ ਜਣਾਈ, ਸੋਹੰ ਸੱਚਾ ਢੋਲਾ। ਜਨ ਭਗਤਾਂ ਬਣਤ ਰਿਹਾ ਬਣਾਈ, ਚਰਨ ਦਵਾਰ ਕਰਾਏ ਗੋਲਾ। ਸਾਚੇ ਸੰਤ ਮਿਲੇ ਵਡਿਆਈ, ਏਕਾ ਤੋਲ ਆਤਮ ਤੋਲਾ। ਮਹਿੰਮਾ ਅਗਣਤ ਗਣੀ ਨਾ ਜਾਈ, ਦੇਵੇ ਸ਼ਬਦ ਨਾਮ ਝਕੋਲਾ। ਗੁਰਮੁਖ ਸਾਚੇ ਸੰਤ ਰਿਹਾ ਜਗਾਈ। ਮਨਮੁਖਾਂ ਗੂੜ੍ਹੀ ਨੀਂਦ ਸਵਾਈ, ਆਪ ਰੱਖਿਆ ਪੜਦਾ ਉਹਲਾ। ਦਰ ਘਰ ਸਾਚੇ ਵੱਜੇ ਵਧਾਈ, ਮੰਗਲਾਚਾਰ ਰੈਣ ਸਬਾਈ, ਗੁਰਮੁਖ ਸ਼ਬਦ ਹੋਏ ਕੁੜਮਾਈ, ਭਾਗ ਲਗਾਏ ਕਾਇਆ ਚੋਲਾ। ਦਿਵਸ ਰੈਣ ਨਾ ਹੋਏ ਜੁਦਾਈ, ਮਿਲੇ ਮੇਲ ਪ੍ਰਭ ਸਾਚੇ ਮਾਹੀ, ਦਰਸ ਦਿਖਾਏ ਕਲਾ ਸੋਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਰਹਿਣ ਨਾ ਦੇਵੇ ਤਨ ਪਾਇਆ ਸ਼ਬਦ ਚੋਲਾ। ਗੁਰਮੁਖ ਦਵਾਰਾ ਧੰਨ ਹੈ, ਮਿਲੇ ਮੇਲ ਹਰਿ ਰਾਏ। ਆਤਮ ਬੇੜਾ ਰਿਹਾ ਬੰਨ੍ਹ ਹੈ, ਦੇਵੇ ਚਰਨ ਸੱਚੀ ਸਰਨਾਏ। ਜਗਤ ਅਮੋਲਾ ਨਾਮ ਧਨ ਹੈ, ਗੁਰਮੁਖ ਸਾਚੇ ਲਏ ਛੁਡਾਏ। ਜੋਤ ਨਿਰੰਜਣ ਚਾੜ੍ਹੇ ਸਾਚਾ ਚੰਨ ਹੈ, ਕਲਜੁਗ ਰੈਣ ਅੰਧੇਰੀ ਡਗਮਗਾਏ। ਗੁਰਮੁਖ ਸਾਚੇ ਆਤਮ ਜਾਏ ਮੰਨ ਹੈ, ਏਕਾ ਦੂਜਾ ਭਉ ਚੁਕਾਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਏਕਾ ਰੰਗਣ ਸ਼ਬਦ ਚੜ੍ਹਾਏ। ਸ਼ਬਦ ਚੋਲੀ ਮਾਤ ਰੰਗਾਈਆ। ਨਾਮ ਡੋਲੀ ਇਕ ਵਖਾਏ, ਹੌਲੀ ਹੌਲੀ ਰਿਹਾ ਉਠਾਈਆ। ਸਾਚੀ ਬੋਲੀ ਇਕ ਸੁਣਾਏ, ਸੋਹੰ ਸਾਚਾ ਜਾਪ ਜਪਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਵਿਚ ਸਮਾਈਆ। ਨਿਰਗੁਣ ਤੇਰੀ ਧਾਰ, ਭੇਵ ਨਾ ਰਾਇਆ। ਸਰਗੁਣ ਰਿਹਾ ਵਿਚਾਰ, ਦਿਸ ਨਾ ਆਇਆ। ਸਭ ਘਟ ਰਿਹਾ ਪਸਾਰ, ਆਸਣ ਲਾਇਆ। ਤੀਰਥ ਤਟ ਨਾ ਦਏ ਆਧਾਰ, ਕਲਜੁਗ ਵੇਲਾ ਅੰਤਮ ਆਇਆ। ਲੱਖ ਚੁਰਾਸੀ ਕਾਇਆ ਮੱਟ, ਖਾਲੀ ਦਿਸੇ ਸ਼ਬਦ ਹੱਟ, ਸਾਚਾ ਵਣਜ ਨਾ ਕਿਸੇ ਕਰਾਇਆ। ਜੂਠਾ ਝੂਠਾ ਖੇਲ ਬਾਜ਼ੀਗਰ ਨਟ, ਮਾਇਆ ਰਾਣੀ ਭਰਮ ਭੁਲਾਇਆ। ਮਸਤਕ ਜੋਤ ਨਾ ਜਗੇ ਲਟ ਲਟ, ਦੁਰਮਤ ਮੈਲ ਦਏ ਕੱਟ, ਅੰਮ੍ਰਿਤ ਆਤਮ ਸਾਚਾ ਜਾਮ ਨਾ ਕਿਸੇ ਪਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਖੇਲ ਸ੍ਰਿਸ਼ਟ ਸਬਾਇਆ। ਵੇਖੇ ਖੇਲ ਜਗਤ ਭਿਖਾਰੀ, ਕਲਜੁਗ ਵੇਖਣ ਆਇਆ। ਕਵਣ ਦਵਾਰੇ ਸ਼ਬਦ ਭੰਡਾਰੀ, ਗੁਰ ਗੋਬਿੰਦ ਚਰਨੀ ਚਿਤ ਲਾਇਆ। ਮਾਇਆਰਾਣੀ ਪਸਰ ਪਸਾਰੀ, ਜੀਵਾਂ ਜੰਤਾਂ ਆਤਮ ਅੰਧੀ ਅੰਧ ਅੰਧਿਆਰੀ, ਸਚ ਵਸਤ ਕਿਸੇ ਹੱਥ ਨਾ ਆਇਆ। ਜੂਠੀ ਝੂਠੀ ਚਾਰ ਯਾਰੀ, ਪੰਚਮ ਭੁੱਲਿਆ ਮੀਤ ਮੁਰਾਰੀ, ਨੈਣ ਮੁਧਾਰੀ ਮੁਖ ਛੁਪਾਇਆ। ਨਾ ਕੋਈ ਦੇਵੇ ਜਗਤ ਅਧਾਰੀ, ਆਤਮ ਭੁਗਤੀ ਹੋਈ ਖੁਆਰੀ, ਆਤਮ ਤ੍ਰਿਸ਼ਨਾ ਮੋਹ ਵਧਾਇਆ। ਦੀਪਕ ਜੋਤ ਨਾ ਹੋਏ ਉਜਿਆਰੀ, ਸ਼ਬਦ ਨਾ ਉਪਜੇ ਸੱਚੀ ਧੁਨਕਾਰੀ, ਧੁਨੀ ਨਾਦ ਕਾਇਆ ਬ੍ਰਹਿਮਾਦ ਸਾਚੇ ਤਨ ਨਾ ਕਿਸੇ ਵਜਾਇਆ। ਪੁਰਖ ਅਗੰਮਾ ਨਾ ਆਇਆ ਯਾਦ, ਦਰ ਦਵਾਰਾ ਨਰ ਨਿਰੰਕਾਰਾ ਜੋਤ ਸਰੂਪੀ ਨਾ ਕੋਈ ਲਏ ਲਾਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਅਪਰ ਅਪਾਰਾ। ਅਪਰ ਅਪਾਰਾ ਹਰਿ ਹਰਿ ਖੇਲ, ਜੁਗਾ ਜੁਗੰਤ ਬਣਾਈਆ। ਹਰਿ ਸੰਤ ਸੁਹੇਲਾ ਗੁਰਮੁਖ ਸਾਚੇ ਰਿਹਾ ਮੇਲ, ਮਨਮੁਖ ਜੀਵਾਂ ਦਿਸ ਨਾ ਆਈਆ। ਸ਼ਬਦ ਚਾੜ੍ਹੇ ਸਾਚਾ ਤੇਲ, ਸਾਚਾ ਧਾਮ ਇਕ ਸੁਹਾਈਆ। ਆਪੇ ਵਸੇ ਰੰਗ ਨਵੇਲ, ਦਿਵਸ ਰੈਣ ਡਗਮਗਾਈਆ। ਆਪ ਚੁਕਾਏ ਲਹਿਣ ਦੇਣ, ਦਰਸ ਦਿਖਾਏ ਤੀਜੇ ਨੈਣ, ਕਿਲ੍ਹਾ ਕੋਟ ਹੰਕਾਰੀ ਗੜ ਕਾਇਆ ਮੰਦਰ ਦਏ ਤੁੜਾਈਆ। ਆਪੇ ਗੁਰ ਆਪੇ ਚੇਲ, ਧਰਮ ਰਾਏ ਦੀ ਕਟੇ ਜੇਲ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਆਤਮ ਬ੍ਰਹਮ ਜਣਾਈਆ। ਆਤਮ ਬ੍ਰਹਮ ਜਣਾਈ, ਸ਼ਬਦ ਅਭੇਦਿਆ। ਕਲਜੁਗ ਜੀਵ ਨਾ ਪਾਏ ਸਾਰ, ਪੜ੍ਹ ਪੜ੍ਹ ਥੱਕੇ ਚਾਰੇ ਵੇਦਿਆ। ਜੋਤ ਨਿਰੰਜਣ ਅਪਰ ਅਪਾਰ, ਆਦਿਨ ਅੰਤਾ ਅਛਲ ਅਛੇਦਿਆ। ਕਾਇਆ ਮੰਦਰ ਰਿਹਾ ਪਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਵੇਦ ਕਤੇਬਿਆ। ਵੇਦ ਕਿਤੇਬਾਂ ਪੜ੍ਹ ਪੜ੍ਹ ਥੱਕੇ, ਜੀਵ ਜੰਤ ਜਹਾਨਾ। ਕਾਜ਼ੀ ਮੁਲਾਂ ਸ਼ੇਖ਼ ਫਿਰਨ ਮੱਕੇ, ਬਗਲੀਂ ਪਕੜ ਕੁਰਾਨਾ। ਕਲਜੁਗ ਅੰਤਮ ਪੈਣ ਧੱਕੇ, ਏਕਾ ਸ਼ਬਦ ਤੀਰ ਨਿਸ਼ਾਨਾ। ਹੋਏ ਨਿਮਾਣੀ ਅਲ੍ਹਾ ਰਾਣੀ ਤਕੇ, ਲੱਖ ਚੁਰਾਸੀ ਪੁਰਖ ਅਬਿਨਾਸ਼ੀ ਲਾੜੀ ਮੌਤ ਜਗਾਈ, ਹੱਥੀਂ ਬੰਨ੍ਹੇ ਗਾਨਾ। ਗੁਰਮੁਖ ਪੂਰੇ ਆਤਮ ਦਰ ਵੱਜੇ ਵਧਾਈ, ਸਾਧਾਂ ਸੰਤਾਂ ਸੁਰਤ ਨਾ ਆਈ, ਗਿਆਨੀ ਧਿਆਨੀ ਭੇਵ ਨਾ ਰਾਈ, ਮਾਇਆ ਮਮਤਾ ਰਹੀ ਭੁਲਾਈ, ਉਪਜੇ ਨਾਮ ਨਾ ਸਚ ਤਰਾਨਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਅੰਤਮ ਜੋਤ ਧਰ, ਲਹਿਣਾ ਦੇਣਾ ਜਗਤ ਚੁਕਾਏ, ਹਰਿਜਨ ਸਾਚੇ ਲਏ ਬਚਾਏ, ਦੇਵੇ ਜਗਤ ਸੱਚੀ ਵਡਿਆਈ। ਹਰਿਜਨ ਸਾਜਨ ਸਾਚਾ ਮੀਤ ਹੈ, ਲੋਚਨ ਪੇਖੇ ਨੈਣਾ। ਅਚਰਜ ਚਲਾਈ ਰੀਤ ਹੈ, ਲੱਖ ਚੁਰਾਸੀ ਆਪ ਵਹਾਏ ਵਹਿੰਦੇ ਵਹਿਣਾ। ਨਾ ਕੋਈ ਗੁਰੂਦਵਾਰ ਮੰਦਰ ਮਸੀਤ ਹੈ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਾਇਆ ਮੰਦਰ ਸਾਚੇ ਅੰਦਰ ਧਾਮ ਸੁਹੇਲੇ ਏਕਾ ਬਹਿਣਾ। ਇਕ ਸੁਣਾਏ ਸੁਹਾਗੀ ਗੀਤ ਹੈ, ਬੈਠਾ ਰਹੇ ਸਦਾ ਅਤੀਤ ਹੈ, ਦਿਵਸ ਰੈਣ ਪਰਖੇ ਨੀਤ ਹੈ, ਆਪ ਚੁਕਾਏ ਲਹਿਣਾ ਦੇਣਾ। ਗੁਰਮੁਖ ਸਾਚੇ ਮਾਨਸ ਦੇਹੀ ਜਾਣਾ ਜੀਤ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਨਾਮ ਵਰ, ਸ਼ਬਦ ਪਹਿਨਾਏ ਸਾਚਾ ਗਹਿਣਾ। ਸ਼ਬਦ ਗਹਿਣਾ ਤਨ ਪਹਿਨਾਏ, ਕਰੇ ਤਨ ਸ਼ਿੰਗਾਰੀ। ਗੁਰਮੁਖ ਸਾਚੇ ਸੰਤ ਜਗਾਏ, ਦੇਵੇ ਸ਼ਬਦ ਭੰਡਾਰੀ। ਆਪ ਆਪਣੀ ਸਰਨ ਰਖਾਏ, ਪਾਰਬ੍ਰਹਮ ਬ੍ਰਹਮ ਭੇਵ ਨਿਆਰੀ। ਮਾਨਸ ਜਨਮ ਲੇਖੇ ਲਾਏ, ਜਗੇ ਜੋਤ ਅਗੰਮ ਅਪਾਰੀ। ਪੂਰਬ ਕਰਮਾਂ ਵੇਖੇ ਧਰਮਾਂ, ਇਕ ਇਕੱਲਾ ਆਪੇ ਵਸੇ ਸਚ ਮਹੱਲਾ, ਦਿਸ ਨਾ ਆਏ ਜਲ ਥਲਾ, ਸਚ ਟਿਕਾਣਾ ਦਸਮ ਦਵਾਰੀ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਵਰ, ਇਕ ਬਹਾਏ ਸ਼ਬਦ ਬਿਬਾਣੇ, ਲੋਆਂ ਪੁਰੀਆਂ ਪਾਰ ਕਰਾਨਾ, ਮੇਲ ਮਿਲਾਏ ਜੋਤ ਨਿਰੰਕਾਰੀ। ਜੋਤ ਨਿਰੰਕਾਰੀ ਮੇਲ ਮਿਲਾਏ, ਕਰੇ ਖੇਲ ਅਵੱਲਾ। ਸ਼ਬਦ ਜੈਕਾਰੀ ਇਕ ਕਰਾਏ ਏਕਾ ਹੱਲਾ। ਵਣਜ ਵਾਪਾਰੀ ਭਗਤ ਕਰਾਏ, ਦੇਵੇ ਨਾਮ ਧਨ ਸਾਚਾ ਧਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸ਼ਬਦ ਵਰ, ਪੰਜਾਂ ਦੇਵੇ ਆਪੇ ਡੰਨਾ। ਪੰਚਾਂ ਦੇਵੇ ਡੰਨ, ਸ਼ਬਦ ਜਣਾਈਆ। ਭਾਂਡਾ ਭਰਮ ਦੇਵੇ ਭੰਨ, ਆਤਮ ਅੰਤਰ ਅਗਨ ਬੁਝਾਈਆ। ਹੋਏ ਪਰਕਾਸ਼ ਆਤਮ ਅੰਨ੍ਹ, ਅਗਿਆਨ ਅੰਧੇਰਾ ਦਏ ਮਿਟਾਈਆ। ਆਪ ਚੜ੍ਹਾਏ ਸਾਚਾ ਚੰਨ, ਜੋਤ ਲਿਲਾਟੀ ਰਿਹਾ ਜਗਾਈਆ। ਦੋ ਜਹਾਨੀ ਬੇੜਾ ਦੇਵੇ ਬੰਨ੍ਹ, ਔਖੀ ਘਾਟੀ ਪਾਰ ਕਰਾਈਆ। ਸਾਚਾ ਘਰ ਇਕ ਵਖਾਏ ਨਾ ਕੋਈ ਛੱਪਰੀ ਨਾ ਕੋਈ ਛੰਨ, ਜੋਤ ਸਰੂਪੀ ਡਗਮਗਾਈਆ। ਦੋ ਜਹਾਨੀ ਬੇੜਾ ਦੇਵੇ ਬੰਨ੍ਹ, ਔਖੀ ਘਾਟੀ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੇਖੇ ਦਰ, ਸੰਤ ਅਸੰਤਾ ਭੇਵ ਅਭੇਦਾ ਆਤਮ ਭੇਵ ਰਿਹਾ ਖੁਲ੍ਹਾਈਆ। ਵੇਖੇ ਸੰਤ ਸਾਜਣ ਕਵਣ ਧਨ ਕਵਣ ਮਾਲ, ਕਵਣ ਸ਼ਾਹ ਕਵਣ ਕੰਗਾਲ, ਕਵਣ ਜਗਤ ਭਗਤ ਦਲਾਲ, ਦੇਵੇ ਵਡ ਵਡਿਆਈਆ। ਕਾਇਆ ਫ਼ਲ ਪਰਖੇ ਡਾਲ੍ਹ, ਅੰਮ੍ਰਿਤ ਆਤਮ ਵੇਖੇ ਤਾਲ, ਸ਼ਬਦ ਸਰੂਪੀ ਮਾਰੇ ਛਾਲ, ਦਹਿ ਦਿਸ਼ਾ ਵੇਖ ਵਖਾਈਆ। ਮਾਇਆ ਤੋੜੇ ਜਗਤ ਜੰਜ਼ਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਰ ਘਰ ਘਰ ਆਪੇ ਵੇਖੇ, ਲੋਚਨ ਨੇਤਰ ਸਾਚੇ ਪੇਖੇ, ਕਰੇ ਖੇਲ ਬੇਪਰਵਾਹੀਆ। ਵੇਖੇ ਵਖਾਏ ਥਾਉਂ ਥਾਂ, ਕਰੇ ਖੇਲ ਮਹਾਨਾ। ਦਰ ਦਰ ਘਰ ਘਰ ਉਡਣੇ ਕਾਂ, ਉਚ ਮਹੱਲ ਅਟੱਲ ਰਹਿਣ ਨਾ ਪਾਨਾ। ਨਾ ਕੋਈ ਦੀਸੇ ਪਿਤਾ ਮਾਂ, ਨਾਤਾ ਤੁੱਟੇ ਭੈਣ ਭਰਾਨਾ। ਏਕਾ ਏਕ ਪ੍ਰਭ ਸਾਚੇ ਤੇਰਾ ਨਾਂ, ਝੁਲੇ ਧਰਮ ਨਿਸ਼ਾਨਾ। ਪੁਰਖ ਅਬਿਨਾਸ਼ੀ ਪਰਗਟ ਹੋਏ ਪਕੜੇ ਬਾਂਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਬੰਨ੍ਹੇ ਹੱਥੀਂ ਨਾਮ ਗਾਨਾ। ਗੁਰ ਸੰਗਤ ਧੰਨ ਕਮਾਈ, ਧੰਨ ਹਰਿ ਨਾਮਾ ਪਾਇਆ। ਸਾਚੇ ਘਰ ਵੱਜੀ ਵਧਾਈ, ਮੰਗਲਾਚਾਰ ਰਸਨਾ ਗਾਇਆ। ਨਾਤਾ ਤੁੱਟੇ ਜਗਤ ਜੁਦਾਈ, ਪੁਰਖ ਅਬਿਨਾਸ਼ੀ ਸਾਚਾ ਪਾਇਆ। ਹੋਏ ਸਹਾਈ ਸਭਨੀਂ ਥਾਂਈ, ਘਟ ਘਟ ਵਾਸੀ ਘਟ ਘਟ ਨਜ਼ਰੀ ਆਇਆ। ਪਾਰ ਉਤਾਰੇ ਫੜ ਫੜ ਬਾਂਹੀ, ਅੰਤਮ ਬੇੜਾ ਬੰਨ੍ਹੇ ਲਾਇਆ। ਸਦਾ ਸੁਹੇਲਾ ਦੇਵੇ ਠੰਢੀ ਛਾਂਈ, ਜਿਸ ਜਨ ਆਏ ਦਰ ਦਰਸਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਲਾਏ ਆਇਆ ਜਾਇਆ। ਆਏ ਦਰ ਪਰਵਾਨ, ਆਤਮ ਮੰਨਿਆ। ਦੇਵੇ ਵਰ ਧੁਰ ਫ਼ਰਮਾਣ, ਸਾਚਾ ਰਾਗ ਸੁਣਾਏ ਕੰਨਿਆ। ਮਨਮੁਖ ਮੂਰਖ ਮੁਗਧ ਅੰਞਾਣ, ਚਰਨ ਕਵਲ ਇਕ ਧਿਆਨ, ਭਾਂਡਾ ਭਰਮ ਦਰ ਘਰ ਭੰਨਿਆ। ਗੁਰਮੁਖ ਸਾਚੇ ਚਤੁਰ ਸੁਜਾਨ, ਮਿਲੇ ਦਾਤ ਜੀਆ ਦਾਨ, ਚੜ੍ਹੇ ਚੰਨ ਸਾਚਾ ਚੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਦੇਵੇ ਜਗਤ ਵਰ, ਦਿਸ ਨਾ ਆਏ ਆਤਮ ਅੰਨ੍ਹਿਆ। ਆਤਮ ਅੰਧ ਅੰਧ ਅਗਿਆਨ। ਭਾਗਾਂ ਮੰਦ ਜਗਤ ਨਿਧਾਨ। ਆਤਮ ਵਿਕਾਰਾ ਜਗਤ ਹੰਕਾਰਾ, ਬੰਦ ਬੰਦ ਮਾਇਆ ਮਮਤਾ ਮਾਣ ਤਾਨ। ਅੰਤ ਖੁਆਰਾ ਦੁਸ਼ਟ ਦੁਰਾਚਾਰਾ, ਹਾਹਾਕਾਰਾ ਜੀਵ ਕੁਰਲਾਨ। ਹਰਿਜਨ ਸਾਚੇ ਚਰਨ ਪਿਆਰਾ, ਮਿਲੇ ਨਾਮ ਸ਼ਬਦ ਅਧਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਹਾਂ ਵੇਖੇ ਇਕ ਦਰ ਆਪੇ ਜਾਣੇ ਜਾਨਣਹਾਰ। ਲੱਗੇ ਭੋਗ ਸ਼ਬਦ ਭਗਵਾਨ। ਰਸਨਾ ਚੋਗ ਜੀਵ ਜਹਾਨ। ਲਿਖਿਆ ਲੇਖਾ ਧੁਰ ਸੰਜੋਗ, ਕਲ ਮੇਲਾ ਮਿਲਿਆ ਆਣ। ਜਗਤ ਨਾਤਾ ਹੋਏ ਵਿਜੋਗ, ਨਾਮ ਰਖਾਏ ਸਾਚੀ ਆਣ। ਦਰ ਦਵਾਰੇ ਦਰਸ ਅਮੋਘ, ਨਾਮ ਜੋਗ ਸਾਚਾ ਪੀਣ ਖਾਣ। ਦੂਈ ਦਵੈਤੀ ਹਉਮੇ ਮਿਟੇ ਰੋਗ, ਸ਼ਰਅ ਸ਼ਰਾਇਤੀ ਕਾਇਆ ਮੰਦਰ ਅੰਦਰ ਇਕ ਮਕਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸੰਗਤ ਦੇਵੇ ਸ਼ਬਦ ਵਰ, ਦੇਵਤ ਦੇਵਤ ਦੇਵਤ ਜੀਆ ਦਾਨ। ਜੀਆ ਦਾਨ ਜਗਤ ਆਸ, ਪ੍ਰਭ ਪੂਰਨ ਆਪ ਕਰਾਈਆ। ਲੇਖੇ ਲਾਏ ਸਵਾਸ ਸਵਾਸ, ਰਸਨਾ ਗੋਬਿੰਦ ਗੋਬਿੰਦ ਗਾਈਆ। ਜੋ ਜਨ ਤਜਾਏ ਮਦਿਰਾ ਮਾਸ, ਪ੍ਰਭ ਸਗਲੀ ਚਿੰਤ ਮਿਟਾਈਆ। ਲੇਖੇ ਲਾਏ ਹੱਡ ਨਾੜੀ ਮਾਸ, ਪ੍ਰਿਥਮੀ ਆਕਾਸ਼ ਕਾਇਆ ਮੰਡਲ ਸਾਚੇ ਗਗਨ ਆਪੇ ਆਪ ਚੜ੍ਹਾਈਆ। ਜੋਤ ਸਰੂਪੀ ਪਾਏ ਰਾਸ, ਪੁਰਖ ਅਗੰਮਾ ਸਦਾ ਅਬਿਨਾਸ, ਆਤਮ ਸੇਜਾ ਬੈਠਾ ਆਸਣ ਲਾਈਆ। ਹਰਿਜਨ ਸਾਚੇ ਵਸੇ ਪਾਸ, ਦਿਵਸ ਰੈਣ ਨਾ ਹੋਏ ਉਦਾਸ, ਰਾਗ ਅਨਾਦ ਅਨਾਹਦ ਧੁਨ, ਅਨਹਦ ਸਾਚਾ ਰਾਗ ਸੁਣਾਈਆ। ਦਰ ਘਰ ਸਾਚੇ ਰਿਹਾ ਸੁਣ, ਸੰਤ ਸੁਹੇਲੇ ਆਪੇ ਚੁਣ, ਜੋਗੀ ਜੁਗਤਾ ਜਾਣੇ ਗੁਣ ਅਵਗੁਣ, ਸ੍ਰਿਸ਼ਟ ਸਬਾਈ ਛਾਣ ਪੁਣ, ਅੱਖਰ ਵਖਰ ਧਾਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸ਼ਬਦ ਵਰ, ਸ਼ਬਦ ਸਿੰਘਾਸਣ ਇਕ ਅਪਾਰ, ਜੋਤ ਨਿਰੰਜਣ ਸਚ ਆਕਾਰ, ਸ਼ਬਦ ਕਰਾਏ ਜੈ ਜੈਕਾਰ, ਆਪ ਆਪਣਾ ਰਾਗ ਸੁਣਾਈਆ। ਸ਼ਬਦ ਸਿੰਘਾਸਣ ਹਰਿ ਬਿਰਾਜੇ, ਦਿਸ ਕਿਸੇ ਨਾ ਆਇਆ। ਸੀਸ ਰਖਾਏ ਏਕਾ ਤਾਜੇ, ਹਰਿ ਜਗਦੀਸ ਅਖਵਾਇਆ। ਲੋਆਂ ਪੁਰੀਆਂ ਕਰੇ ਕਾਜੇ, ਪਰਗਟ ਹੋਏ ਦੇਸ ਮਾਝੇ, ਸੰਬਲ ਨਗਰੀ ਡੰਕ ਵਜਾਇਆ। ਭਗਤ ਜਨਾਂ ਪ੍ਰਭ ਰਖੇ ਲਾਜੇ, ਸ਼ਬਦ ਸਰੂਪੀ ਮਾਰੇ ਅਵਾਜ਼ੇ, ਅੰਦਰੇ ਅੰਦਰ ਰਿਹਾ ਜਗਾਇਆ। ਮਨਮੁਖ ਜੀਵ ਜਾਇਣ ਭਾਜੇ, ਜੂਠਾ ਝੂਠਾ ਸਾਜਨ ਸਾਜੇ, ਪੰਚਮ ਚੋਰ ਅੰਦਰ ਗਾਜੇ, ਬੰਕ ਦਵਾਰਾ ਦਿਸ ਨਾ ਆਇਆ। ਹਰਿ ਹਰਿ ਸਾਚਾ ਰਾਜਨ ਰਾਜੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਸਾਚੇ ਬਹਿਣਾ, ਆਪ ਆਪਣਾ ਰੰਗ ਵੇਖਣ ਆਇਆ। ਵੇਖੇ ਰੰਗ ਅਪਾਰ, ਖੇਲ ਸਬਾਇਆ। ਸ੍ਰਿਸ਼ਟ ਸਬਾਈ ਹਾਹਾਕਾਰ, ਗੁਣਵੰਤਾ ਹਰਿ ਗੁਣ ਭਤਾਰ, ਕੰਤ ਨਾਰੀ ਦਿਸ ਨਾ ਆਇਆ। ਗੁਰਮੁਖ ਸਾਚਾ ਮੀਤ ਮੁਰਾਰ, ਆਤਮ ਭਰਿਆ ਸ਼ਬਦ ਭੰਡਾਰ, ਮਾਇਆ ਮਮਤਾ ਮੋਹ ਗਵਾਇਆ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਅੰਮ੍ਰਿਤ ਆਤਮ ਠੰਢੀ ਧਾਰ, ਕਵਲ ਨਾਭੀ ਮੁਖ ਚੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਸ਼ਬਦ ਵਰ, ਆਤਮ ਅੰਦਰ ਕਾਇਆ ਸੇਜਾ ਆਪ ਆਪਣਾ ਚਰਨ ਛੁਹਾਇਆ। ਸ਼ਬਦ ਸਿੰਘਾਸਣ ਹਰਿ ਬਣਾਇਆ, ਨਾਮ ਚੜ੍ਹਾਏ ਫੂਲ। ਪੁਰਖ ਅਬਿਨਾਸ਼ੀ ਆਸਣ ਲਾਇਆ, ਆਪੇ ਕੰਤ ਆਪ ਕੰਤੂਹਲ। ਦੂਸਰ ਕੋਇ ਦਿਸ ਨਾ ਆਇਆ, ਨਾ ਕੋਈ ਪਾਵਾ ਨਾ ਕੋਈ ਚੂਲ। ਗਗਨ ਮੰਡਲ ਵਿਚ ਸਮਾਇਆ। ਆਪੇ ਜਾਣੇ ਆਪਣਾ ਮੂਲ। ਜੋਤੀ ਜੋਤ ਸਰੂਪ ਹਰਿ, ਸ਼ਬਦ ਸੁਨੇਹੜਾ ਲੈ ਕੇ ਆਇਆ, ਸੱਤਵੇਂ ਅੰਦਰ ਬਹਿ ਕੇ ਆਇਆ, ਗੁਰਮੁਖ ਸਾਜਣ ਸਾਚੇ ਸੰਤ ਹੋਏ ਵਿਭਚਾਰੀ, ਸਾਚਾ ਕੰਤ ਦਿਸ ਨਾ ਆਇਆ। ਜਗਤ ਤ੍ਰਿਸ਼ਨਾ ਚੜ੍ਹੀ ਖੁਮਾਰੀ, ਆਦਿ ਅੰਤ ਅੰਤ ਆਦਿ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਬੰਕ ਦਵਾਰੀ, ਫੜੇ ਸ਼ਬਦ ਸਚ ਕਟਾਰੀ, ਚਾਰੋਂ ਕੁੰਟ ਰਿਹਾ ਚਲਾਇਆ।।