Granth 05 Likhat 098: 16 Chet 2013 Bikarmi Sarup Singh de Greh Pind Mudh Jila Jalandhar

੧੬ ਚੇਤ ੨੦੧੩ ਬਿਕ੍ਰਮੀ ਸਰੂਪ ਸਿੰਘ ਦੇ ਗ੍ਰਹਿ ਪਿੰਡ ਮੁਧ ਜ਼ਿਲਾ ਜਲੰਧਰ

ਹਰਿ ਦਾਤਾ ਦਾਤਾਰ ਹੈ, ਦੇਵਣਹਾਰ ਸੰਸਾਰ। ਜੀਵ ਜੰਤ ਗਵਾਰ ਹੈ, ਪ੍ਰਭ ਅਬਿਨਾਸ਼ੀ ਨਾ ਪਾਇਣ ਸਾਰ। ਜਿਸ ਜਨ ਦੇਵੇ ਕਿਰਪਾ ਧਾਰ ਹੈ, ਸੋ ਜਨ ਉਧਰੇ ਮਾਤ ਪਾਰ। ਚਰਨ ਪ੍ਰੀਤੀ ਸੱਚਾ ਇਕ ਵਿਹਾਰ ਹੈ, ਵਣਜ ਕਰਾਏ ਨਾਮ ਵਾਪਾਰ। ਜੂਠ ਝੂਠ ਚੁੱਕਣਾ ਕਲਜੁਗ ਭਾਰ ਹੈ, ਵੇਲੇ ਅੰਤਮ ਹੋਏ ਖੁਆਰ। ਖਾਲੀ ਠੂਠਾ ਕਾਇਆ ਉਜਾੜ ਹੈ, ਨਾ ਕੋਈ ਲਗਾਵੇ ਅੰਤਮ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਪਿਆਰੇ ਦਰ ਘਰ ਸਾਚੇ ਦੇਵੇ ਵਾੜ। ਗੁਰਮੁਖ ਸਾਚਾ ਧੰਨ, ਧੰਨ ਜਣੇਂਦੀ ਮਾਈਆ। ਆਪਣਾ ਬੇੜਾ ਆਪੇ ਲਿਆ ਬੰਨ੍ਹ, ਗਲੋਂ ਕਟੇ ਜਮ ਕੀ ਫਾਹੀਆ। ਰਸਨ ਵਿਕਾਰ ਤਜੇ ਤਨ, ਮਸਤਕ ਟਿੱਕਾ ਲਾਹੇ ਕਾਲੀ ਛਾਹੀਆ। ਧਰਮ ਰਾਏ ਨਾ ਦੇਵੇ ਡੰਨ, ਪ੍ਰਭ ਅਬਿਨਾਸ਼ੀ ਹੋਏ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਆਪ ਆਪਣੀ ਦਇਆ ਕਮਾਈਆ। ਗੁਰ ਭੰਡਾਰ ਆਤਮ ਅਨੰਦ ਹੈ, ਗੁਰ ਮੰਤਰ ਹੀਨ ਨਾ ਖਾਏ। ਨਿੱਝ ਘਰ ਆਤਮ ਪਰਮਾਨੰਦ ਹੈ, ਜਲ ਮੀਨ ਰਹੀ ਬਿਲਲਾਏ। ਝੂਠੀ ਮਾਇਆ ਭਰਮਾ ਕੰਧ ਹੈ, ਭਾਗਾਂਹੀਣ ਕੋਈ ਨਾ ਢਾਹੇ। ਮਦਿਰਾ ਮਾਸ ਬੱਤੀ ਦੰਦ ਹੈ, ਪੀਣ ਖਾਣ ਸੁੱਝ ਨਾ ਪਾਏ। ਗੁਰਮੁਖ ਸਾਚੇ ਆਤਮ ਚੜ੍ਹਿਆ ਸਾਚਾ ਚੰਦ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਹਰਿ ਰਘੁਰਾਏ। ਸਾਚਾ ਖਾਣ ਰਸਨਾ ਮੁਖ, ਜਗਤ ਵਿਕਾਰ ਗਵਾਵਣਾ। ਪੁਰਖ ਅਬਿਨਾਸ਼ੀ ਲਏ ਰਖ, ਨਾਮ ਅਧਾਰ ਦਵਾਵਣਾ। ਦਰਸ ਦਿਖਾਏ ਹੋ ਪਰਤਖ, ਹਰਿ ਏਕਾ ਕਰਮ ਕਮਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਆਹਾਰ ਇਕ ਕਰਾਵਣਾ। ਸ਼ਬਦ ਆਹਾਰਾ ਤਨ ਮਨ ਸੀਤਾ, ਸੀਤਲ ਧਾਰ ਵਹਾਈਆ। ਗੁਰ ਅੰਮ੍ਰਿਤ ਆਤਮ ਸਾਚਾ ਪੀਤਾ, ਠੰਢਾ ਠਾਰ ਰਖਾਈਆ। ਮਿਲੇ ਮੇਲ ਪ੍ਰਭ ਸਾਚੇ ਮੀਤਾ, ਦੇਵੇ ਪਿਆਰ ਦਰ ਦਵਾਰ ਸੱਚੀ ਸਰਨਾਈਆ। ਆਪੇ ਪਰਖੇ ਕਾਇਆ ਨੀਤਾ, ਕਾਇਆ ਮਹੱਲ ਅਟੱਲ ਉਚ ਮੁਨਾਰ ਬੈਠਾ ਆਸਣ ਲਾਈਆ। ਭਗਤ ਜਨਾਂ ਦਰ ਸਾਚੀ ਰੀਤਾ, ਸਾਚਾ ਰਾਹ ਇਕ ਵਖਾਈਆ। ਸੰਤ ਸੁਹੇਲੇ ਸਦਾ ਅਤੀਤਾ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਵਾਰੇ ਬਖ਼ਸ਼ੇ ਘਰ, ਰਸਨਾ ਭੋਗ ਇਕ ਲਵਾਈਆ। ਜਗਤ ਖਿਲਾੜੀ ਆਪ, ਆਪ ਖਲਾਇੰਦਾ। ਦਰ ਦਰਬਾਰੀ ਆਪ, ਦਰ ਸੁਹਾਇੰਦਾ। ਨਰ ਨਿਰੰਕਾਰੀ ਆਪ, ਜੋਤ ਜਗਾਇੰਦਾ। ਸ਼ਬਦ ਅਧਾਰੀ ਆਪ, ਜਾਪ ਜਪਾਇੰਦਾ। ਕਰਮ ਵਿਹਾਰੀ ਆਪ, ਸਭ ਘਟ ਵੇਖ ਵਖਾਇੰਦਾ। ਧਰਮ ਜੈਕਾਰੀ ਆਪ, ਸਾਚਾ ਧਾਮ ਇਕ ਜਣਾਇੰਦਾ। ਜਨਮ ਅਧਾਰੀ ਆਪ, ਪੂਰਬ ਲਹਿਣਾ ਝੋਲੀ ਪਾਇੰਦਾ। ਪੈਜ ਸਵਾਰੀ ਆਪ, ਜਿਸ ਜਨ ਦਇਆ ਕਮਾਇੰਦਾ। ਨਾਮ ਖੁਮਾਰੀ ਵਡ ਪਰਤਾਪ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਆਪੇ ਹੋਏ ਮਾਈ ਬਾਪ, ਗੁਰਮੁਖ ਸਾਚੇ ਗੋਦ ਉਠਾਇੰਦਾ। ਨੇੜ ਨਾ ਆਇਣ ਤੀਨੋ ਤਾਪ, ਸ਼ਬਦ ਕਟਾਰੀ ਤਨ ਪਹਿਨਾਇੰਦਾ। ਪੰਚ ਵਿਕਾਰਾ ਰਿਹਾ ਕਾਂਪ, ਨਾਮ ਡੰਡਾ ਇਕ ਉਠਾਇੰਦਾ। ਆਦਿਨ ਅੰਤਾ ਆਪੇ ਆਪ, ਆਪ ਆਪਣੇ ਰੰਗ ਸਮਾਇੰਦਾ। ਸਾਧਨ ਸੰਤਾਂ ਵੇਖੇ ਪਾਪ, ਸਚ ਦਵਾਰਾ ਦਿਸ ਨਾ ਆਇੰਦਾ। ਨੌਂ ਖੰਡ ਪ੍ਰਿਥਮੀ ਥਾਪਨ ਰਿਹਾ ਥਾਪ, ਆਪ ਆਪਣੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਭੇਖਧਾਰੀ ਭੇਖ ਵਟਾਇੰਦਾ। ਭੇਖਾਧਾਰੀ ਆਪ ਭੇਖ ਵਟਾਇਆ। ਜਗਤ ਪਸਾਰੀ ਆਪ, ਸਰਬ ਸਮਾਇਆ। ਸ਼ਬਦ ਭਿਖਾਰੀ ਆਪ, ਨਿਹਕਲੰਕ ਨਾਮ ਰਖਾਇਆ। ਵਣਜ ਵਪਾਰੀ ਆਪ, ਸਾਚਾ ਵਣਜ ਨਾਮ ਕਰਾਇਆ। ਜੋਤ ਉਜਿਆਰੀ ਆਪ, ਦੀਪਕ ਜੋਤ ਰਿਹਾ ਜਗਾਇਆ। ਸ਼ਬਦ ਉਡਾਰੀ ਆਪ, ਲੋਆਂ ਪੁਰੀਆਂ ਵਿਚ ਸਮਾਇਆ। ਬ੍ਰਹਮ ਅਧਾਰੀ ਆਪ, ਪਾਰਬ੍ਰਹਮ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਖ ਵਟਾਇਆ। ਜਗਤ ਅਨਾਦੀ ਆਪ, ਸ਼ਬਦ ਨਾਦ ਵਜਾਇਆ। ਬ੍ਰਹਮ ਬ੍ਰਹਿਮਾਦੀ ਆਪ, ਬ੍ਰਹਿਮੰਡ ਖੰਡ ਸਮਾਇਆ। ਬੋਧ ਅਗਾਧੀ ਆਪ, ਬੋਧ ਅਗਾਧਾ ਸ਼ਬਦ ਜਣਾਇਆ। ਮਾਧਵ ਮਾਧੀ ਆਪ, ਆਦਿ ਅੰਤ ਭੇਵ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਗੀ ਜੁਗਤ ਜਗਤ ਜੁਗਾਦੀ ਆਪਣਾ ਭੇਖ ਵਟਾਇਆ। ਭੇਖਧਾਰੀ ਆਪ ਭੇਖ ਵਟਾਇੰਦਾ। ਲੇਖਾ ਲਿਖੇ ਬਣ ਲਿਖਾਰੀ, ਲਿਖਣਹਾਰ ਆਪ ਅਖਵਾਇੰਦਾ। ਲਿਖਿਆ ਲੇਖ ਮੇਟ ਸੰਸਾਰੀ, ਮੇਟਣਹਾਰ ਸਰਬ ਜਣਾਇੰਦਾ। ਵੇਖ ਵਖਾਏ ਦਰ ਦਵਾਰੀ, ਜੁਗਾ ਜੁਗੰਤਰ ਬਣਤ ਬਣਾਇੰਦਾ। ਸਤਿਜੁਗ ਦੁਆਪਰ ਤ੍ਰੇਤਾ ਪਾਵੇ ਸਾਰੀ, ਕਲਜੁਗ ਅੰਤਮ ਅੰਤ ਜਗਾਇੰਦਾ। ਦੇਵੇ ਦਾਨ ਸ਼ਬਦ ਭੰਡਾਰੀ, ਜੀਵ ਜੰਤ ਵਿਚ ਟਿਕਾਇੰਦਾ। ਆਤਮ ਕਰੇ ਸਾਚੀ ਕਾਰੀ, ਵਿਕਾਰ ਹੰਕਾਰੀ ਨਸ਼ਟ ਕਰਾਇੰਦਾ। ਆਪੇ ਧੁਨ ਸੱਚੀ ਧੁਨਕਾਰੀ, ਆਤਮ ਧੁਨ ਇਕ ਉਪਜਾਇੰਦਾ। ਸ਼ਬਦ ਫੜ ਖੰਡਾ ਦੋ ਧਾਰੀ, ਸੁਨ ਮੁਨ ਤੋੜ ਤੁੜਾਇੰਦਾ। ਆਪੇ ਵਸੇ ਹੋ ਹੋ ਬਾਹਰੀ, ਗੁਰਮੁਖ ਸਾਚੇ ਸਾਜਣ ਚੁਣ ਆਪਣਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਆਪੇ ਲੇਖਾ ਲਿਖਣਹਾਰਾ, ਸ੍ਰਿਸ਼ਟ ਸਬਾਈ ਮਾਪਾ। ਆਪੇ ਪਰਖੇ ਪਰਖਣਹਾਰਾ, ਆਪੇ ਜਾਣੇ ਆਪਣਾ ਆਪ। ਆਪੇ ਰੱਖੇ ਰਖਣਹਾਰਾ, ਹਰਿਜਨ ਹੋਏ ਵਡ ਵਡ ਪਰਤਾਪਾ। ਸ੍ਰਿਸ਼ਟ ਸਬਾਈ ਮਥਨਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਪੁੰਨ ਪਾਪਾ। ਸ਼ਬਦ ਆਧਾਰ ਬ੍ਰਹਿਮੰਡ ਹੈ, ਬ੍ਰਹਿਮੰਡ ਖੰਡ ਪ੍ਰਭ ਹੋਏ। ਜੋਤ ਸਰੂਪ ਇਕ ਆਕਾਰ ਹੈ, ਪੁਰੀਆਂ ਲੋਆਂ ਜੋਤ ਬਲੋਏ। ਏਕਾ ਸ਼ਬਦ ਸੱਚੀ ਜੈਕਾਰ ਹੈ, ਜੁਗਾ ਜੁਗੰਤਰ ਪਰਗਟ ਹੋਏ। ਪ੍ਰਭ ਤਿੱਖੀ ਰਖੇ ਧਾਰ ਹੈ, ਕਾਇਆ ਅੰਤਰ ਨਾ ਵੇਖੇ ਕੋਏ। ਜਨ ਭਗਤਾਂ ਪਹਿਰੇਦਾਰ ਹੈ, ਆਪੇ ਆਪ ਉਠਾਏ ਸੋਏ। ਏਕਾ ਬਖ਼ਸ਼ੇ ਚਰਨ ਪਿਆਰ ਹੈ, ਕਲਜੁਗ ਦੁਰਮਤ ਮੈਲ ਧੋਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਨਿਰੰਜਣ ਪਰਗਟ ਹੋਏ। ਜੋਤ ਨਿਰੰਜਣ ਨਿਰਾਕਾਰ, ਜੋਤੀ ਜਾਮਾ ਪਾਇਆ। ਸ਼ਬਦ ਰੱਖੇ ਭਗਤ ਭੰਡਾਰ, ਆਪਣਾ ਕਾਮ ਆਪ ਕਰਾਇਆ। ਨੌਂ ਖੰਡ ਪ੍ਰਿਥਮੀ ਪਰਖਣਹਾਰ, ਸੱਤਾਂ ਦੀਪਾਂ ਖੇਲ ਨਿਆਰਾ, ਕਰੇ ਕਰਾਏ ਗੁਪਤ ਜ਼ਾਹਿਰਾ, ਆਪ ਆਪਣਾ ਮੁਖ ਛੁਪਾਇਆ। ਕਲਜੁਗ ਰੈਣ ਅੰਧੇਰੀ ਧੁੰਦੂਕਾਰਾ, ਗਿਆਨ ਗੁਰ ਸ਼ਬਦ ਕਿਸੇ ਹੱਥ ਨਾ ਆਇਆ। ਗੁਰਮੁਖ ਵਿਰਲੇ ਲਏ ਉਧਾਰੀ, ਆਤਮ ਜੋਤ ਜਗੇ ਨਿਰੰਕਾਰੀ, ਪਾਰਬ੍ਰਹਮ ਬ੍ਰਹਮ ਪਾਵੇ ਸਾਰੀ, ਮਿਲੇ ਮੇਲ ਪੁਰਖ ਭਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਕਰਾਏ ਭਗਤ ਵਿਹਾਰਾ। ਜਗਤ ਵਿਹਾਰ ਕਰਾਵਣ ਆਇਆ, ਪੁਰਖ ਅਬਿਨਾਸ਼ੀ ਭੇਵ ਅਭੇਦਾ। ਸ਼ਬਦ ਜੈਕਾਰ ਕਰਾਵਣ ਆਇਆ, ਆਪੇ ਆਪ ਅਛਲ ਅਛੇਦਾ। ਜੋਤ ਨਿਰੰਜਣ ਕਰ ਆਕਾਰ, ਸ਼ਬਦ ਖੰਡਾ ਫੜ ਦੋ ਧਾਰ, ਮੇਟ ਮਿਟਾਏ ਚਾਰੇ ਵੇਦਾ। ਮਨਮੁਖ ਜੀਵਾਂ ਭਰਮ ਨਿਵਾਰ, ਅੰਤਮ ਕਲਜੁਗ ਕਰੇ ਖੁਆਰ, ਸੋਹੰ ਮਾਰੇ ਤਿੱਖਾ ਨੇਜਾ। ਗੁਰਮੁਖ ਸਾਚੇ ਲਾਏ ਪਾਰ, ਆਪ ਆਪਣੀ ਕਿਰਪਾ ਧਾਰ, ਚਰਨ ਛੁਹਾਏ ਆਤਮ ਸੇਜਾ। ਆਤਮ ਸੇਜਾ ਹਰਿ ਵਿਚਾਰ, ਜੋਤ ਸਰੂਪੀ ਕਰੇ ਆਕਾਰ, ਦਸਮ ਦਵਾਰੀ ਖੋਲ੍ਹ ਕਿਵਾੜ, ਬੈਠਾ ਰਹੇ ਦਰ ਦਹਿਲੀਜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਕਿਰਪਾ ਦੇਵੇ ਕਰ, ਤਨ ਮਨ ਕਾਇਆ ਆਤਮ ਸੇਜਾ। ਤਨ ਮਨ ਕਾਇਆ ਸੀਤਲ ਧਾਰੀ, ਪ੍ਰਭ ਦਰਸ਼ਨ ਪਾਇਆ ਨੈਣਾ। ਹਉਮੇ ਤ੍ਰਿਸ਼ਨਾ ਅਗਨ ਨਿਵਾਰੀ, ਨਾਤਾ ਤੁੱਟੇ ਭਾਈ ਭੈਣਾਂ। ਪਾਰਬ੍ਰਹਮ ਬ੍ਰਹਮ ਪਾਵੇ ਸਾਰੀ, ਏਕਾ ਏਕ ਨਜ਼ਰੀ ਆਏ ਸਾਕ ਸੱਜਣ ਸੈਣਾ। ਕਲਜੁਗ ਤੇਰੀ ਅੰਤਮ ਵਾਰੀ, ਜਗੇ ਜੋਤ ਨਰ ਨਿਰੰਕਾਰੀ, ਗੁਰਮੁਖਾਂ ਦੇਵੇ ਸ਼ਬਦ ਭੰਡਾਰੀ, ਤਨ ਪਹਿਨਾਏ ਸਾਚਾ ਗਹਿਣਾ। ਸ੍ਰਿਸ਼ਟ ਸਬਾਈ ਅੰਧ ਅੰਧਿਆਰੀ, ਅੱਠੇ ਪਹਿਰ ਰਹੇ ਦੁੱਖਿਆਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸ਼ਬਦ ਵਰ, ਸਾਚਾ ਹੁਕਮ ਭਾਣਾ ਸਹਿਣਾ। ਹਰਿ ਭਾਣਾ ਅਡੋਲ, ਅਡੋਲ ਰਖਾਇਆ। ਸ੍ਰਿਸ਼ਟ ਸਬਾਈ ਰਿਹਾ ਤੋਲ, ਤੋਲਣਹਾਰ ਆਪ ਅਖਵਾਇਆ। ਸ਼ਬਦ ਅਟੱਲਾ ਰਿਹਾ ਬੋਲ, ਆਪ ਆਪਣਾ ਰਾਗ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚਾ ਮੇਲਾ ਕੰਤ ਸੁਹਾਗ ਮਿਲਾਇਆ। ਕੰਤ ਸੁਹਾਗੀ ਸਾਚਾ ਪਾਇਆ, ਸੁਰਤ ਸਵਾਣੀ ਜਾਗੀ। ਸ਼ਬਦ ਅਨਾਦੀ ਨਾਦ ਵਜਾਇਆ, ਦੁਰਮਤ ਮੈਲ ਭਾਗੀ। ਆਦਿ ਜੁਗਾਦੀ ਦਰਸ਼ਨ ਪਾਇਆ, ਹੰਸ ਬਣਿਆ ਕਾਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਇਕ ਘਰ, ਦੇਵੇ ਦਰਸ ਵਡ ਵਡਭਾਗੀ। ਵਡਭਾਗੀ ਵਡਭਾਗ, ਗੁਰ ਮੰਤਰ ਜਾਣਿਆ। ਆਤਮ ਦੀਪਕ ਜਗੇ ਚਿਰਾਗ, ਮਾਣ ਨਿਮਾਣਿਆ। ਕਲਜੁਗ ਕਾਇਆ ਧੋਵੇ ਦਾਗ਼, ਸਾਚਾ ਦੇਵੇ ਪੀਣ ਖਾਣਿਆ। ਜਗਤ ਤ੍ਰਿਸ਼ਨਾ ਬੁਝਾਏ ਆਗ, ਦਰ ਦਵਾਰਾ ਜਿਸ ਜਨ ਮਾਣਿਆ। ਚਰਨ ਕਵਲ ਜਨ ਜਾਏ ਲਾਗ, ਲੇਖਾ ਚੁੱਕੇ ਆਵਣ ਜਾਣਿਆ। ਮਾਇਆ ਡੱਸੇ ਨਾ ਡੱਸਣੀ ਨਾਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚੇ ਦੇਵੇ ਮਾਣਿਆ। ਦਰ ਘਰ ਸਾਚਾ ਦਰ ਦਰਬਾਰ, ਪ੍ਰਭ ਸਾਚਾ ਇਕ ਸੁਹਾਇੰਦਾ। ਲੱਖ ਚੁਰਾਸੀ ਪਾਵੇ ਸਾਰ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਜਨ ਭਗਤਾਂ ਵੇਖੇ ਕਰ ਵਿਚਾਰ, ਜਗਤ ਵਿਚੋਲਾ ਆਪ ਅਖਵਾਇੰਦਾ। ਮਨਮੁਖ ਰੋਵੇ ਧਾਹਾਂ ਮਾਰ, ਕਾਇਆ ਡੋਲਾ ਨਾ ਕੋਈ ਉਠਾਇੰਦਾ। ਧਰਮ ਰਾਏ ਕਰੇ ਖੁਆਰ, ਕਲਜੁਗ ਹੋਲਾ ਅੰਤ ਵਖਾਇੰਦਾ। ਲਾੜੀ ਮੌਤ ਕਰੇ ਖ਼ਬਰਦਾਰ, ਪੂਰਾ ਤੋਲਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਵੇਖ ਘਰ, ਆਪ ਆਪਣਾ ਰੰਗ ਵਖਾਇੰਦਾ। ਰੰਗ ਵਖਾਏ ਸਤਿ ਸਰੂਪ, ਨਿੱਜ ਘਰ ਆਤਮ ਵੱਸਿਆ। ਹਰਿ ਹਰਿ ਵਡਾ ਸ਼ਾਹੋ ਭੂਪ, ਮਿਟਾਏ ਰੈਣ ਅੰਧੇਰੀ ਮਸਿਆ। ਜੁਗਾ ਜੁਗੰਤਰ ਮਹਿੰਮਾ ਅਨੂਪ, ਕਲਜੁਗ ਤੇਰੀ ਅੰਤਮ ਵਾਰ ਤੀਰ ਨਿਰਾਲਾ ਕੱਸਿਆ। ਪਵਣ ਉਨੰਜਾ ਦੇਵੇ ਧੂਪ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਕਿਰਪਾ ਦੇਵੇ ਕਰ, ਏਕਾ ਜੋਤ ਕਰੇ ਪਰਕਾਸ਼ ਕੋਟਨ ਕੋਟ ਰਵ ਸੱਸਿਆ। ਕੋਟਨ ਕੋਟ ਰਵ ਸੱਸ ਕਰੇ ਪਰਕਾਸ਼ਿਆ। ਏਕਾ ਰਾਹ ਸਾਚਾ ਦੇਵੇ ਦੱਸ, ਆਦਿ ਪੁਰਖ ਅਬਿਨਾਸ਼ਿਆ। ਜਨ ਭਗਤਾਂ ਮੇਲ ਮਿਲਾਏ ਨੱਸ ਨੱਸ, ਵੇਖ ਵਖਾਣੇ ਪ੍ਰਿਥਮੀ ਆਕਾਸਿਆ। ਮਨਮੁਖ ਜੀਵਾਂ ਅੰਤਮ ਰਿਹਾ ਝੱਸ, ਹੋਏ ਕਲਜੁਗ ਮਾਤ ਵਿਨਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਸ਼ਬਦ ਵਰ, ਰਸਨ ਤਜਾਏ ਮਦਿਰਾ ਮਾਸਿਆ। ਮਦਿਰਾ ਮਾਸ ਰਸਨ ਤਜਾਏ, ਆਤਮ ਬ੍ਰਹਮ ਜਣਾਈਆ। ਪ੍ਰਭ ਅਬਿਨਾਸ਼ੀ ਦਇਆ ਕਮਾਏ, ਨਿਰਮਲ ਜੋਤੀ ਆਪ ਜਗਾਈਆ। ਸਾਚੀ ਨਈਆ ਜਗਤ ਚੜ੍ਹਾਏ, ਪਾਰ ਕਿਨਾਰਾ ਇਕ ਵਖਾਈਆ। ਸਾਕ ਸੱਜਣ ਸੈਣ ਇਕ ਅਖਵਾਏ, ਸ਼ਬਦ ਅਸਵਾਰਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਇਕ ਹੁਲਾਰਾ ਰਿਹਾ ਦਵਾਈਆ। ਇਕ ਹੁਲਾਰਾ ਸ਼ਬਦ ਝੂਲਾ, ਕਾਇਆ ਮੰਦਰ ਹਰਿ ਟਿਕਾਇਆ। ਮਿਲੇ ਮੇਲ ਕੰਤ ਕੰਤੂਹਲਾ, ਭਾਂਡਾ ਭਰਮ ਹਰਿ ਭੰਨਾਇਆ। ਪੁਰਖ ਅਬਿਨਾਸ਼ੀ ਦੂਲ੍ਹੋ ਦੂਲਾ, ਮਾਨਸ ਜਨਮ ਲੇਖੇ ਲਾਇਆ। ਮਨਮੁਖ ਜੀਵ ਮਾਇਆ ਮਮਤਾ ਭੂਲਾ, ਹਉਮੇ ਚਿੰਤਾ ਰੋਗ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚਾ ਸੰਤ ਸੁਹੇਲਾ ਧੁਰ ਸੰਜੋਗ ਮਿਲਾਇਆ। ਧੁਰ ਸੰਜੋਗੀ ਸਾਚਾ ਮੇਲਾ, ਪ੍ਰਭ ਸਾਚਾ ਆਪ ਮਿਲਾਇੰਦਾ। ਆਪੇ ਗੁਰ ਆਪੇ ਚੇਲਾ, ਗੁਰ ਮੰਤਰ ਸ਼ਬਦ ਜਣਾਇੰਦਾ। ਕਲਜੁਗ ਤੇਰਾ ਅੰਤਮ ਵੇਲਾ ਕਲਜੁਗ ਕਾਇਆ ਪੰਚ ਬਸੰਤਰ ਲੱਗੀ ਨਾ ਕੋਇ ਬੁਝਾਇੰਦਾ। ਕੋਈ ਨਾ ਦਿਸੇ ਸੱਜਣ ਸੁਹੇਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਸ਼ਬਦ ਵਰ, ਆਪ ਆਪਣੇ ਰੰਗ ਸਮਾਇੰਦਾ। ਆਪ ਆਪਣੇ ਰੰਗ ਸਮਾਇਆ, ਵਡ ਵਡ ਨੀਕਨ ਨੀਕਾ। ਰਾਓ ਰੰਕਾਂ ਰਿਹਾ ਜਗਾਇਆ, ਰਸਨਾ ਰਸ ਰਹੇ ਕਲ ਫੀਕਾ। ਏਕਾ ਡੰਕ ਰਿਹਾ ਵਜਾਇਆ, ਭੇਵ ਖੁਲ੍ਹਾਏ ਜੀਵ ਜੀਅ ਕਾ। ਗੁਰਮੁਖ ਸਾਚਾ ਭਗਤ ਜਗਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖ ਚੁਕਾਏ ਸਾਢੇ ਤਿੰਨ ਹੱਥ ਸੀਂ ਕਾ। ਜਗਤ ਗਿਆਨਾ ਗੁਰ ਸ਼ਬਦ ਹੈ, ਘਟ ਘਟ ਪਰਗਟ ਹੋਏ। ਆਪੇ ਪਿਤਾ ਆਪੇ ਮਾਤ ਹੈ, ਦੂਸਰ ਦਿਸੇ ਨਾਹੀ ਕੋਏ। ਪੁਰਖ ਅਬਿਨਾਸ਼ੀ ਆਤਮ ਦਾਤ ਹੈ, ਊਚ ਨੀਚ ਨੀਚ ਊਚ ਵਿਚ ਬਲੋਏ। ਆਪ ਬੈਠਾ ਰਹੇ ਇਕਾਂਤ ਹੈ, ਦਿਵਸ ਰੈਣ ਕਦੇ ਨਾ ਸੋਏ। ਜਨ ਭਗਤਾਂ ਦਿਵਸ ਰੈਣ ਅਠੇ ਪਹਿਰ ਰਹੇ ਪਰਭਾਤ ਹੈ, ਸ਼ਬਦ ਜਣਾਏ ਤ੍ਰੈ ਤ੍ਰੈ ਲੋਏ। ਏਕਾ ਦੇਵੇ ਧੁਰ ਦਰਗਾਹੀ ਸਾਚੀ ਦਾਤ ਹੈ, ਸ਼ਬਦ ਸੁਨੇਹੜਾ ਸਾਚਾ ਢੋਏ। ਅੰਮ੍ਰਿਤ ਆਤਮ ਦੇਵੇ ਬੂੰਦ ਸਵਾਂਤ ਹੈ, ਨਾ ਜਨਮੇ ਨਾ ਕਦੇ ਮੋਏ। ਮੇਟ ਮਿਟਾਏ ਅੰਧੇਰੀ ਰਾਤ ਹੈ, ਤਨ ਮਨ ਬੀਜ ਸਾਚਾ ਬੋਏ। ਇਕ ਚਲਾਏ ਗਾਥ ਹੈ, ਸਤਿਜੁਗ ਸਾਚਾ ਪਰਗਟ ਹੋਏ। ਸਗਲ ਵਸੂਰੇ ਜਾਣ ਲਾਥ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਮਿਲੇ ਮੇਲ ਤ੍ਰਿਲੋਕੀ ਨਾਥ ਹੈ। ਤ੍ਰੈਲੋਕੀ ਨਾਥਾ ਹਰਿ ਰਘੁਨਾਥਾ, ਜੋਤੀ ਜੋਤ ਜਗਾਈਆ। ਸ੍ਰਿਸ਼ਟ ਸਬਾਈ ਸਗਲਾ ਸਾਥਾ, ਲੇਖਾ ਲੇਖ ਮਸਤਕ ਮਾਥਾ, ਲਿਖਣਹਾਰ ਆਪ ਅਖਵਾਈਆ। ਜਨ ਭਗਤ ਚੜ੍ਹਾਏ ਸਾਚੇ ਰਾਥਾ, ਸ਼ਬਦ ਬਿਬਾਣਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਕੜ ਉਠਾਏ ਰਾਜਾ ਰਾਣਾ, ਨਾ ਕੋਈ ਦਿਸੇ ਸ਼ਾਹ ਸੁਲਤਾਨਾਂ, ਵਾਲੀ ਦੋ ਜਹਾਨਾ ਆਪਣਾ ਭਾਣਾ ਆਪਣੇ ਹੱਥ ਰਖਾਈਆ। ਸ਼ਾਹ ਸੁਲਤਾਨਾਂ ਰੰਕ ਰਾਜਾਨਾਂ, ਏਕਾ ਰੰਗ ਰੰਗਾਇੰਦਾ। ਅੱਠੇ ਪਹਿਰ ਕਰੇ ਧਿਆਨ ਦਵਾਰ ਬੰਕ, ਸਾਜਨ ਸਾਚਾ ਆਪ ਸੁਹਾਇੰਦਾ। ਗੁਰਮੁਖ ਵਿਰਲੇ ਆਤਮ ਜੋਤੀ ਲਾਏ ਤਨਕ, ਸਾਚਾ ਨਾਮ ਤਿੱਖਾ ਬਾਣ ਆਰ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਸੋਲਾਂ ਕਰ ਤਨ ਸ਼ਿੰਗਾਰ, ਸ਼ਬਦ ਭਰੇ ਨਾਮ ਭੰਡਾਰਾ ਹਉਮੇ ਤ੍ਰਿਸ਼ਨਾ ਰੋਗ ਨਿਵਾਰ, ਇਕ ਉਜਾਲਾ ਗੁਰ ਗੋਪਾਲਾ ਜੋਤ ਨਿਰੰਜਣ ਆਪਣਾ ਮੇਲ ਮਿਲਾਇੰਦਾ। ਗੁਰਮੁਖ ਸਤਿ ਸਰੂਪ ਹੈ, ਸਤਿ ਪੁਰਖ ਭਗਵਾਨ। ਨਾ ਕੋਈ ਰੰਗ ਰੂਪ ਹੈ, ਆਦਿ ਅੰਤ ਏਕਾ ਜਾਣ। ਆਪੇ ਦੀਪਕ ਜੋਤ ਸੱਚਾ ਧੂਪ ਹੈ, ਸਾਚਾ ਮੇਲਾ ਪਵਣ ਮਸਾਣ। ਜੁਗਾ ਜੁਗੰਤ ਮਹਿੰਮਾ ਅਨੂਪ ਹੈ, ਆਪੇ ਵੇਖੇ ਆਵਣ ਜਾਣ। ਮਿਲਿਆ ਮੇਲ ਹਰਿ ਸ਼ਾਹੋ ਭੂਪ ਹੈ, ਹੋਏ ਸਹਾਈ ਦੋ ਜਹਾਨ। ਦਇਆ ਕਮਾਏ ਅੰਧ ਕੂਪ ਹੈ, ਜੋਤੀ ਜਗੇ ਜਗਤ ਮਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਆਏ ਦਇਆ ਕਮਾਏ, ਏਕਾ ਬਖ਼ਸ਼ੇ ਜੀਆ ਦਾਨ। ਜੀਆ ਦਾਨ ਦੇਵੇ ਦਾਤਾ, ਭਰਿਆ ਸ਼ਬਦ ਭੰਡਾਰਾ। ਆਤਮ ਅੰਤਰ ਬ੍ਰਹਮ ਗਿਆਤਾ, ਅੰਮ੍ਰਿਤ ਦੇਵੇ ਬੂੰਦ ਸਵਾਂਤਾ, ਕਾਇਆ ਕਰੇ ਠੰਢੀ ਠਾਰਾ। ਚਰਨ ਕਵਲ ਬੰਧਾਏ ਸਾਚਾ ਨਾਤਾ, ਉਪਰ ਧਵਲ ਚਲਾਏ ਗਾਥਾ, ਕਰਮ ਧਰਮ ਧਰਮ ਕਰਮ ਆਪਣੇ ਹੱਥ ਰਖਾਤਾ, ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਭਰਿਆ ਰਹੇ ਜਗਤ ਭੰਡਾਰਾ। ਕਲਜੁਗ ਭੰਡਾਰ ਭਰਪੂਰ, ਪ੍ਰਭ ਸਾਚਾ ਦਇਆ ਕਮਾਇੰਦਾ। ਅਠੇ ਪਹਿਰ ਹਾਜ਼ਰ ਹਜ਼ੂਰ, ਜਿਸ ਜਨ ਸਾਚੀ ਦਇਆ ਕਮਾਇੰਦਾ। ਆਪੇ ਦਾਤਾ ਜੋਧਾ ਸੂਰ, ਜੋਤੀ ਦੇਵੇ ਸਾਚਾ ਨੂਰ, ਸ਼ਬਦ ਸਾਚਾ ਨਾਦ ਵਜਾਇੰਦਾ। ਸ੍ਰਿਸ਼ਟ ਸਬਾਈ ਕੂੜੋ ਕੂੜ, ਗੁਰਮੁਖ ਸਾਚੇ ਮਸਤਕ ਧੂੜ, ਕਾਇਆ ਰੰਗਣ ਰੰਗ ਗੂੜ੍ਹ ਚੜ੍ਹਾਇੰਦਾ। ਮਨਮੁਖ ਜੀਵ ਨਾ ਜਾਨਣ ਮੂੜ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਸੁਹੇਲੇ ਇਕ ਇਕੇਲੇ ਦਰ ਦਵਾਰੇ ਆਪਣੇ ਮੇਲੇ, ਆਪ ਆਪਣਾ ਹੱਥ ਸਮਰਥ ਸਿਰ ਟਿਕਾਇੰਦਾ। ਰਖ ਹੱਥ ਸਮਰਥ, ਜਗਤ ਵਡਿਆਈਆ। ਪੰਚ ਵਿਕਾਰਾ ਦੇਵੇ ਮਥ, ਬੂੰਦ ਰਕਤ ਲੇਖੇ ਲਾਈਆ। ਸ਼ਬਦ ਜਣਾਏ ਅਕਥਨਾ ਅਕਥ, ਕਥਾ ਨਾ ਕਥਨੀ ਜਾਈਆ। ਪੰਜਾਂ ਚੋਰਾਂ ਪਾਏ ਨੱਥ, ਡੋਰ ਆਪਣੇ ਹੱਥ ਰਖਾਈਆ। ਸਗਲ ਵਸੂਰੇ ਜਾਇਣ ਲੱਥ, ਦਰ ਦਵਾਰੇ ਜੋ ਜਨ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਕਿਰਪਾ ਦੇਵੇ ਕਰ, ਬਖ਼ਸ਼ੇ ਸਰਨ ਸੱਚੀ ਸਰਨਾਈਆ।

Leave a Reply

This site uses Akismet to reduce spam. Learn how your comment data is processed.