Granth 05 Likhat 101: 17 Chet 2013 Bikarmi Tara Singh de Greh Pind Chambal Jila Amritsar

੧੭ ਚੇਤ ੨੦੧੩ ਬਿਕ੍ਰਮੀ ਤਾਰਾ ਸਿੰਘ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ

ਹਰਿ ਸ਼ਬਦ ਬਲਵਾਨ, ਜਗਤ ਉਪਾਇਆ। ਪੁਰਖ ਅਬਿਨਾਸ਼ੀ ਮਾਰ ਧਿਆਨ, ਲੋਕਮਾਤੀ ਖੇਲ ਰਚਾਇਆ। ਨੌਂ ਖੰਡ ਪ੍ਰਿਥਮੀ ਆਪੇ ਵੇਖ ਵਿਖਾਣ, ਸੱਤਾਂ ਦੀਪਾਂ ਰਿਹਾ ਜਣਾਇਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾ ਮਾਰੇ ਏਕਾ ਬਾਣ, ਸ਼ਬਦ ਤੀਰ ਰਿਹਾ ਚਲਾਇਆ। ਸਾਧਾਂ ਸੰਤਾਂ ਕਰੇ ਪਛਾਣ, ਆਤਮ ਜੋਤੀ ਵੇਖ ਵਖਾਇਆ। ਕਲਜੁਗ ਜੀਵਾਂ ਜਗਤ ਗਿਆਨ, ਅਗਿਆਨ ਅੰਧੇਰ ਵਧਾਇਆ। ਗੁਰਮੁਖ ਸਾਚੇ ਚਤੁਰ ਸੁਜਾਨ, ਪ੍ਰਭ ਚਰਨੀ ਚਿੱਤ ਲਾਇਆ। ਆਤਮ ਉਪਜੇ ਬ੍ਰਹਮ ਗਿਆਨ, ਦੂਈ ਦਵੈਤੀ ਭਰਮ ਮਿਟਾਇਆ। ਏਕਾ ਮਿਲੇ ਸ਼ਬਦ ਨਿਸ਼ਾਨ, ਦਰ ਦਵਾਰਾ ਇਕ ਸੁਹਾਇਆ। ਨੌਂ ਦਵਾਰੇ ਬੰਦ ਦੁਕਾਨ, ਦਸਵੇਂ ਬੂਝ ਬੁਝਾਇਆ। ਦੀਪਕ ਜੋਤੀ ਜਗੇ ਮਹਾਨ, ਗੁਰ ਮੰਤਰ ਸ਼ਬਦ ਜਣਾਇਆ। ਆਤਮਕ ਰਾਗ ਸੁਣਾਵੇ ਅਨਹਦ ਕਾਨ, ਕਵਣ ਆਤਮਕ ਧੁਨ ਰਿਹਾ ਉਪਜਾਇਆ। ਪੜ੍ਹ ਪੜ੍ਹ ਥੱਕੇ ਵੇਦ ਪੁਰਾਨ, ਅੰਜ਼ੀਲ ਕੁਰਾਨਾਂ ਸਾਰ ਨਾ ਰਾਇਆ। ਹਰਿਜਨ ਸਾਚਾ ਚਤੁਰ ਸੁਜਾਨ, ਪੁਰਖ ਅਬਿਨਾਸ਼ੀ ਚਰਨ ਧਿਆਨ ਏਕਾ ਓਟ ਰਖਾਇਆ। ਮਿਲੇ ਮੇਲ ਹਰਿ ਗੁਣ ਨਿਧਾਨ, ਜਗਤ ਜੰਜ਼ਾਲਾ ਫੰਦ ਕਟਾਣ, ਏਕਾ ਮਾਰਗ ਰਿਹਾ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰਸ ਅਮੋਘ ਧੁਰ ਸੰਜੋਗ ਆਪੇ ਆਪ ਕਰਾਇਆ। ਹਰਿ ਸ਼ਬਦ ਹਰਿ ਦਾਨ, ਮਿਹਰ ਕਮਾਈਆ। ਜਨ ਭਗਤਾਂ ਦੇਵੇ ਜੀਆ ਦਾਨ, ਆਤਮ ਤ੍ਰਿਸ਼ਨਾ ਅਗਨ ਬੁਝਾਈਆ। ਦਰ ਦਵਾਰੇ ਸਾਚਾ ਮਾਣ, ਕਾਮ ਕਰੋਧ ਨੇੜ ਨਾ ਆਈਆ। ਸ਼ਬਦ ਬਿਠਾਏ ਇਕ ਬਿਬਾਣ, ਜੋਧਨ ਜੋਧ ਆਪ ਅਖਵਾਈਆ। ਲੱਖ ਚੁਰਾਸੀ ਫੰਦ ਕਟਾਨ, ਜਿਸ ਜਨ ਮਿਲੇ ਨਾਮ ਧਨ, ਆਤਮ ਜਾਏ ਮੰਨ, ਹਉਮੇ ਰੋਗ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਹਰਿ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜਾਮਾ ਹਰਿ ਜੀ ਪਾਇਆ, ਕਰਿਆ ਖੇਲ ਅਵੱਲਾ, ਵਰਨ ਗੋਤ ਕਿਸੇ ਦਿਸ ਨਾ ਆਇਆ, ਵਸਿਆ ਸਚ ਮਹੱਲਾ। ਭਰਮ ਭੁਲੇਖੇ ਜਗਤ ਭੁਲਾਇਆ, ਦੂਈ ਦਵੈਤੀ ਲਾਇਆ ਸਲਾ। ਹਰਿਜਨ ਸਾਚਾ ਭਗਤ ਜਗਾਇਆ, ਨਾਮ ਫੜਾਇਆ ਸਾਚਾ ਪੱਲਾ। ਪਾਰਬ੍ਰਹਮ ਬ੍ਰਹਮ ਮੇਲ ਮਿਲਾਇਆ, ਹੋਏ ਸਹਾਏ ਜਲ ਥਲਾ। ਜਲ ਥਲ ਪ੍ਰਭ ਆਪ ਸਮਾਇਆ, ਵੇਖ ਵਖਾਏ ਉਜਾੜ ਪਹਾੜ ਡੂੰਘੀ ਡੱਲਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਦਰ, ਆਪ ਆਪਣੇ ਰੰਗ ਸਮਾਇਆ। ਹਰਿ ਸ਼ਬਦ ਜਗਜੀਤ, ਸ੍ਰਿਸ਼ਟ ਸਬਾਈ ਜਿਤਿਆ। ਗੁਰਮੁਖਾਂ ਬਖ਼ਸ਼ੇ ਚਰਨ ਪ੍ਰੀਤ, ਕਰੇ ਕਰਾਏ ਸਾਚਾ ਹਿਤਿਆ। ਕਾਇਆ ਕਰੇ ਠੰਢੀ ਸੀਤ, ਅੰਮ੍ਰਿਤ ਆਤਮ ਬਖ਼ਸ਼ੇ ਸਾਚਾ ਮਿਤਿਆ। ਇਕ ਸੁਣਾਏ ਸੁਹਾਗੀ ਗੀਤ, ਦਰਸ ਦਿਖਾਏ ਨਿਤ ਨਵਿਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਦੇਵੇ ਵਰ, ਵੇਖੇ ਲੱਖ ਚੁਰਾਸੀ ਵਾਰ ਥਿਤਿਆ। ਸ਼ਬਦ ਗੁਰ ਜਗਤ ਦਾਤ ਹੈ, ਦੇਵਣਹਾਰ ਦਾਤਾਰ। ਚਰਨ ਕਵਲ ਗੁਰ ਸੱਚਾ ਨਾਤ ਹੈ, ਮੇਲ ਮਿਲਾਏ ਧੁਰ ਦਰਬਾਰ। ਸਾਚਾ ਮੇਲਾ ਪੁਰਖ ਬਿਧਾਤ ਹੈ, ਘਰ ਦਿਸਾਏ ਇਕ ਏਕੰਕਾਰ। ਏਕੰਕਾਰਾ ਉਤਮ ਜ਼ਾਤ ਹੈ, ਜ਼ਾਤ ਪਾਤੀ ਵਿਚ ਨਾ ਆਏ। ਸ੍ਰਿਸ਼ਟ ਸਬਾਈ ਪਿਤਾ ਮਾਤ ਹੈ, ਨਿਰਮਲ ਜੋਤੀ ਰਿਹਾ ਜਗਾਏ। ਆਪੇ ਆਪ ਕਮਲਾਪਾਤ ਹੈ, ਸਚ ਸਿੰਘਾਸਣ ਆਸਣ ਲਾਏ। ਸਤਿ ਪੁਰਖ ਨਿਰੰਜਣ ਸਾਚਾ ਮਾਤ ਹੈ, ਸਤਿ ਸਤਿਵਾਦੀ ਹਰਿ ਹਰਿ ਰਘੁਰਾਏ। ਸ਼ਬਦ ਬ੍ਰਹਿਮਾਦੀ ਵਿਚ ਬ੍ਰਹਿਮਾਦ ਹੈ, ਧੁਨ ਅਨਾਦੀ ਇਕ ਵਜਾਏ। ਬੋਧ ਅਗਾਧੀ ਮਾਧਵ ਮਾਧ ਹੈ, ਭੇਵ ਅਭੇਦਾ ਆਪ ਅਖਵਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤ ਆਦਿ ਅੰਤ ਸਾਧ ਸੰਤ ਭਗਤ ਭਗਵੰਤ ਆਪਣੀ ਰਚਨ ਰਚਾਏ। ਸ਼ਬਦ ਅਨਾਦੀ ਬੋਲ ਹਰਿ ਸੁਣਾਇੰਦਾ। ਸ੍ਰਿਸ਼ਟ ਸਬਾਈ ਤੋਲੇ ਪੂਰਾ ਤੋਲ, ਦਿਸ ਕਿਸੇ ਨਾ ਆਇੰਦਾ। ਗੁਰਮੁਖ ਵਿਰਲੇ ਆਤਮ ਪੜਦੇ ਦੇਵੇ ਖੋਲ੍ਹ, ਬਜਰ ਕਪਾਟੀ ਫੋਲ ਫੁਲਾਇੰਦਾ। ਕਾਇਆ ਮੰਦਰ ਸਾਚੇ ਅੰਦਰ ਕਰੇ ਚੋਹਲ, ਸਾਚਾ ਰਾਗ ਇਕ ਸੁਣਾਇੰਦਾ। ਆਦਿ ਅੰਤ ਨਾ ਜਾਏ ਹਰਿ ਭੂਲ, ਭਾਣੇ ਵਿਚ ਸਮਾਇੰਦਾ। ਲੱਖ ਚੁਰਾਸੀ ਕਾਇਆ ਮਟ ਸ਼ਬਦ ਮਧਾਣੇ ਰਿਹਾ ਵਰੋਲ, ਸਾਚੀ ਸੇਵ ਕਮਾਇੰਦਾ। ਗੁਰਮੁਖ ਸਾਚੇ ਸੰਤ ਜਨਾਂ ਦੁਰਮਤ ਮੈਲ ਦੇਵੇ ਕਟ, ਇਕ ਵਖਾਏ ਸਾਚਾ ਹਟ, ਚੌਦਾਂ ਲੋਕਾਂ ਭੇਵ ਮਿਟਾਇੰਦਾ। ਆਤਮ ਸਰ ਸਚ ਸਰੋਵਰ ਨਾ ਕੋਈ ਦੀਸੇ ਤੀਰਥ ਤਟ, ਹਰਿ ਹਰਿ ਵਸਿਆ ਘਟ ਘਟ, ਘਟ ਭੀਤਰ ਆਪ ਸਮਾਇੰਦਾ। ਜੋਤ ਜਗਾਏ ਕਾਇਆ ਮਟ, ਦਿਵਸ ਰੈਣ ਲਟ ਲਟ, ਅਗਿਆਨ ਅੰਧੇਰ ਰਹਿਣ ਨਾ ਪਾਇੰਦਾ। ਲੇਖਾ ਚੁਕੇ ਅੱਠ ਸੱਠ, ਗੁਰ ਚਰਨ ਸਰੋਵਰ ਸਾਚਾ ਮੱਠ, ਲੱਖ ਚੁਰਾਸੀ ਹੋਵੇ ਭੱਠ, ਅੰਤਮ ਜੋਤੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰ ਵਰਨ ਬਣਾਏ ਏਕਾ ਗੋਤੀ, ਗੁਰਮੁਖ ਉਪਜਾਏ ਸਾਚੇ ਮਾਣਕ ਮੋਤੀ, ਮਾਣਕ ਮਣੀਆ ਆਪ ਅਖਵਾਇੰਦਾ। ਮਾਣਕ ਮੋਤੀ ਗੁਰਮੁਖ ਲਾਲ ਉਪੰਨਿਆ। ਤਨ ਪਹਿਨਾਏ ਸ਼ਬਦ ਦੁਸ਼ਾਲ, ਜਗਤ ਚੜ੍ਹਾਏ ਸਾਚਾ ਚੰਨਿਆ। ਆਪੇ ਸ਼ਾਹ ਆਪੇ ਕੰਗਾਲ, ਦੇਵੇ ਵਸਤ ਨਾਮ ਧਨ ਮਾਲ, ਵਡ ਦਾਤਾ ਹਰਿ ਧੰਨ ਧੰਨਿਆ। ਫ਼ਲ ਲਗਾਏ ਕਾਇਆ ਡਾਲ੍ਹ, ਅੰਮ੍ਰਿਤ ਆਤਮ ਸੁਹਾਏ ਏਕਾ ਤਾਲ, ਨੇੜ ਨਾ ਆਏ ਕਾਲ ਮਹਾਂਕਾਲ, ਜਗਤ ਮਿਟਾਏ ਝੂਠਾ ਜਨਿਆ। ਜਗਤ ਅਵੱਲੜੀ ਚਲੇ ਚਾਲ, ਧੁਰ ਦਰਗਾਹੀ ਸ਼ਬਦ ਦਲਾਲ, ਸੰਤ ਸੁਹੇਲੇ ਲਏ ਭਾਲ, ਕਲਜੁਗ ਵੇਖੇ ਅੰਤਮ ਬੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਆਤਮ ਘਰ ਦਿਵਸ ਰੈਣ ਲਗਾਏ ਸੰਨ੍ਹਿਆ। ਲੱਖ ਚੁਰਾਸੀ ਕਾਲੀ ਧਾਰ, ਕਲਜੁਗ ਰੈਣ ਵਿਹਾਈਆ। ਵੇਲੇ ਅੰਤਮ ਪੈਣੀ ਮਾਰ, ਬੀਸ ਇਕੀਸਾ ਜੋਤ ਜਗਾਈਆ। ਸ਼ਬਦ ਖੰਡਾ ਫੱੜ ਹੱਥ ਕਟਾਰ, ਲੋਆਂ ਪੁਰੀਆਂ ਰਿਹਾ ਹਿਲਾਈਆ। ਬ੍ਰਹਮਾ ਸ਼ਿਵ ਕਰੇ ਖ਼ਬਰਦਾਰ, ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਹਰਿ ਜਗਦੀਸਾ ਰਿਹਾ ਜਗਾਈਆ। ਵਰਭੰਡੀ ਖੇਲ ਵਿਚ ਉਨੀਸਾ, ਨਾ ਕੋਈ ਦਿਸੇ ਮੂਸਾ ਈਸਾ, ਕਾਲਾ ਸੂਸਾ ਰਹਿਣ ਨਾ ਪਾਈਆ। ਨਾ ਕੋਈ ਪੜ੍ਹੇ ਕੁਰਾਨ ਹਦੀਸਾ, ਅੰਜ਼ੀਲ ਕੁਰਾਨਾਂ ਵੇਦ ਪੁਰਾਨਾਂ, ਹਰਿ ਹਰਿ ਸੱਚਾ ਸ਼ਾਹ ਸੁਲਤਾਨਾ, ਵੇਖ ਵਖਾਏ ਖਾਣੀ ਬਾਣੀ, ਗੁਰਮੁਖ ਸਾਚੇ ਬ੍ਰਹਮ ਗਿਆਨੀ, ਏਕਾ ਹਰਿ ਹਰਿ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਨੇਹੜਾ ਜਗਤ ਵਰ, ਅਗੰਮ ਅਗੰਮਾ ਭਗਤ ਜਣਾਈਆ। ਸ਼ਬਦ ਸੁਨੇਹੜਾ ਧੁਰ ਦਰਗਾਹ, ਪ੍ਰਭ ਸਾਚਾ ਮਾਤ ਪੁਜਾਇੰਦਾ। ਕਲਜੁਗ ਜੀਵਾਂ ਅੰਤਮ ਦੇਣਾ ਫਾਹ, ਰਾਏ ਧਰਮ ਬਣਤ ਬਣਾਇੰਦਾ। ਲਾੜੀ ਮੌਤ ਕਰੇ ਇਕ ਨਕਾਹ, ਕਲਜੁਗ ਵੇਲਾ ਵਕਤ ਸੁਹਾਇੰਦਾ। ਵੇਖ ਵਖਾਣੇ ਥਾਉਂ ਥਾਂ, ਨੌਂ ਖੰਡ ਵੰਡ ਵੰਡਾਇੰਦਾ। ਨਾ ਕੋਈ ਸਹਾਈ ਪਿਤਾ ਮਾਂ, ਪੁੱਤਰ ਧੀਆਂ ਦਿਸ ਨਾ ਆਇੰਦਾ। ਗੁਰਮੁਖ ਵਿਰਲੇ ਸੰਤ ਸੁਹੇਲੇ ਗੁਰ ਪੂਰਾ ਆਪੇ ਪਕੜੇ ਬਾਂਹ, ਏਕਾ ਏਕ ਚਰਨ ਟੇਕ ਸਾਚਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਨੇਹੜਾ ਦੇਵੇ ਵਰ, ਜੀਵ ਜੰਤ ਪ੍ਰਭ ਮਾਇਆ ਪਾਈ ਕਲ ਬੇਅੰਤ, ਗੂੜ੍ਹੀ ਨੀਂਦ ਸਵਾਇੰਦਾ। ਕਲਜੁਗ ਜੀਵ ਜਾਗ ਜਗਤ ਜਲਨਿਆ। ਅੰਤਮ ਜੋਤੀ ਦੀਪਕ ਬੁਝੇ ਚਿਰਾਗ, ਹੋਏ ਅੰਧੇਰ ਕਾਇਆ ਮੱਸਿਆ। ਮਾਇਆ ਮਮਤਾ ਹੰਸ ਬਣਾਇਆ ਕਾਗ, ਪੰਚ ਪੰਚਾਇਣੀ ਬਹਿ ਬਹਿ ਡੰਨਿਆ। ਮਾਇਆ ਡਸਣੀ ਡੱਸੇ ਨਾਗ, ਸਾਚਾ ਧਨ ਦਰ ਘਰ ਦਿਸ ਨਾ ਆਏ ਆਤਮ ਅੰਨ੍ਹਿਆ। ਚਰਨ ਕਵਲ ਪ੍ਰਭ ਸਾਚੇ ਲਾਗ, ਆਦਿ ਅੰਤ ਜੁਗਾ ਜੁਗੰਤ ਹਰਿ ਸਾਚੇ ਬੇੜਾ ਬੰਨ੍ਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਕੋਇ ਨਾ ਲਾਏ ਮਾਤ ਸੰਨ੍ਹਿਆ। ਸ਼ਬਦ ਚਲੇ ਏਕਾ ਲਹਿਰ, ਪ੍ਰਭ ਸਾਚਾ ਮਾਤ ਚਲਾਇੰਦਾ। ਲੇਖਾ ਲਿਖੇ ਸਵਾ ਪਹਿਰ, ਕਾਇਆ ਨਗਰ ਕਾਇਆ ਸ਼ਹਿਰ ਸਾਚਾ ਨਗਰ ਖੇੜਾ ਇਕ ਵਸਾਇੰਦਾ। ਭਰਮ ਭੁਲੇਖਾ ਕੱਢੇ ਐਰ ਗੈਰ, ਜੋ ਦਰ ਆਏ ਭੇਵ ਖੁਲ੍ਹਾਇੰਦਾ। ਸ਼ਬਦ ਦਾਤਾ ਆਤਮ ਹਰਿ ਹਰਿ ਗਿਆਤਾ ਵਡ ਸ਼ਾਇਰੀ ਸ਼ਾਇਰ, ਦੇਵੀ ਦੇਵ ਆਪ ਅਖਵਾਇੰਦਾ। ਕਲਜੁਗ ਅੰਤਮ ਵਰਤੇ ਕਹਿਰ, ਪਰਗਟ ਹੋਏ ਗੰਭੀਰ ਗਹਿਰ, ਭੇਵ ਕੋਈ ਨਾ ਪਾਇੰਦਾ। ਹਰਿ ਭਗਤ ਉਧਾਰੇ ਕਰ ਕਰ ਆਪਣੀ ਮਿਹਰ, ਹਰਿ ਦਾਤਾ ਹੱਥੀਂ ਆਪਣੀ ਬੰਨ੍ਹ ਸ਼ਬਦ ਗਾਨਾ, ਤੰਦ ਸੁੱਚਾ ਨਾਮ ਰਖਾਇੰਦਾ। ਆਪੇ ਆਪ ਆਪ ਹਰਿ ਨਿਰਵੈਰ ਨੌਂ ਖੰਡ ਪ੍ਰਿਥਮੀ ਰਿਹਾ ਘੇਰ, ਸਾਚੀ ਵੰਡਾਂ ਵੰਡ ਵੰਡਾਇੰਦਾ। ਵੇਖ ਵਖਾਣੇ ਅੰਡਜ ਜੇਰ, ਜੇਰਜ ਅੰਡ ਵਿਚ ਵਰਭੰਡ ਆਤਮ ਬ੍ਰਹਮ ਬ੍ਰਹਮ ਵਖਾਇੰਦਾ। ਲੱਖ ਚੁਰਾਸੀ ਸੁੱਤੀ ਦੇ ਕਰ ਕੰਡ, ਨਾਰ ਦੁਹਾਗਣ ਹੋਈ ਰੰਡ, ਸੰਤ ਸੁਹਾਗੀ ਜਗਤ ਵੈਰਾਗੀ ਗੁਰਮੁਖ ਮਾਤ ਬਣਾਇੰਦਾ। ਸੋਈ ਸੁਰਤੀ ਜਿਸ ਜਨ ਜਾਗੀ, ਦਰ ਘਰ ਸਾਚੇ ਬਣੇ ਹੰਸ ਮਾਤ ਕਾਗੀ, ਚਰਨ ਸਰੋਵਰ ਸਾਚੀ ਧੂੜ, ਮਨਮੁਖ ਮੂੜ ਇਕ ਇਸ਼ਨਾਨ ਕਰਾਇੰਦਾ। ਕਾਇਆ ਰੰਗਣ ਰੰਗ ਚਾੜ੍ਹੇ ਗੂੜ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਵਜਾਏ ਡੰਕ ਆਪ ਉਠਾਏ ਰਾਓ ਰੰਕ, ਰੰਕ ਰਾਜਾਨਾ ਸ਼ਾਹ ਸੁਲਤਾਨਾ ਵਾਲੀ ਦੋ ਜਹਾਨਾਂ ਆਪਣਾ ਆਪ ਜਣਾਇੰਦਾ। ਦੋ ਜਹਾਨਾਂ ਹਰਿ ਹਰਿ ਵਾਲੀ, ਸ਼ਬਦ ਗੁਰ ਉਪਜਾਇਆ। ਲਿਖਿਆ ਜਾਣੇ ਧੁਰ, ਵਰਨ ਅਵਰਨੀ ਭੇਵ ਨਾ ਰਾਇਆ। ਨਾ ਕੋਈ ਜਾਣੇ ਦੇਵਤ ਸੁਰ, ਕਰੋੜ ਤੇਤੀਸਾ ਭੇਵ ਨਾ ਪਾਇਆ। ਸ਼ਬਦ ਚੜ੍ਹੇ ਪ੍ਰਭ ਸਾਚੇ ਘੋੜ, ਚਿੱਟੇ ਅਸਵ ਤੰਗ ਕਸਾਇਆ। ਦੋ ਜਹਾਨੀ ਰਿਹਾ ਦੌੜ, ਪੁਰੀਆਂ ਲੋਆਂ ਬਾਹਰ ਕਰਾਇਆ। ਲੱਖ ਚੁਰਾਸੀ ਵੇਖੇ ਪਰਖੇ ਮਿੱਠੇ ਕੌੜ, ਕਲਜੁਗ ਅੰਤਮ ਚੌਥਾ, ਪੌੜ ਸਾਚਾ ਪੌੜਾ ਰਿਹਾ ਉਠਾਇਆ। ਪਰਗਟ ਹਰਿ ਘਰ ਬ੍ਰਹਿਮਣ ਗੌੜ, ਨਾ ਕੋਈ ਜਾਣੇ ਲੰਮਾ ਚੌੜ, ਸਾਢੇ ਤਿੰਨ ਹੱਥ ਝੇੜਾ ਜਗਤ ਮੁਕਾਇਆ। ਸਾਚਾ ਸ਼ਬਦ ਇਕ ਰਖਾਏ ਸਾਚਾ ਸ਼ਬਦ ਸਾਚਾ ਪੌੜ, ਗੁਰਮੁਖ ਸਾਚੇ ਸੰਤ ਜਨਾਂ ਸਾਚਾ ਦਰ ਰਿਹਾ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਹਰਿ, ਕਾਲਾ ਵੇਸ ਦਰ ਦਰਵੇਸ਼ ਨਰ ਨਰੇਸ਼, ਨਾ ਕੋਈ ਮੁਛ ਦਾਹੜੀ, ਨਾ ਦੀਸੇ ਕੇਸ, ਆਪ ਆਪਣਾ ਰੂਪ ਵਟਾਇਆ। ਕੇਸਾਧਾਰੀ ਨਰ ਨਿਰੰਕਾਰੀ। ਜੋਤ ਅਗੰਮ ਅਗੰਮ ਅਪਾਰੀ। ਸ਼ਬਦ ਤੇਜ ਜਗਤ ਕਟਾਰੀ। ਬ੍ਰਹਿਮੰਡ ਖੰਡ ਖੰਡ ਵੰਡ ਜਲ ਕਾਰੀ। ਚੰਡ ਪਰਚੰਡ ਪਾਵੇ ਵੰਡਾਂ, ਬੇਹੰਡ ਖੰਡ ਰੰਡ ਨਰ ਨਰ ਨਾਰੀ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਮੇਟ ਮਿਟਾਏ ਭੇਖ ਪਖੰਡ, ਏਕਾ ਸ਼ਬਦ ਏਕਾ ਗੁਰ, ਏਕਾ ਹਰਿ ਏਕਾ ਨਰ, ਏਕਾ ਦਰ ਏਕਾ ਸਰ, ਏਕਾ ਵਰ ਚਾਰ ਵਰਨ ਖੜੇ ਰਹਿਣ ਦਵਾਰੀ। ਚਾਰ ਵਰਨ ਪ੍ਰਭ ਏਕਾ ਦਾਤਾ, ਜੋਤੀ ਭੇਖ ਵਟਾਇੰਦਾ। ਸ਼ਬਦ ਦੇਵੇ ਘਰ ਸਾਚੇ ਸਾਚੀ ਦਾਤਾ, ਦਹਿ ਦਿਸ਼ਾ ਵੇਖ ਵਖਾਇੰਦਾ। ਹਰਿਜਨ ਅਪਾਰੇ ਪਾਰਜ਼ਾਤਾ, ਕੌਸਤਕ ਮਣੀਆ ਮਸਤਕ ਤਿਲਕ ਲਗਾਇੰਦਾ। ਮਿਲੇ ਮੇਲ ਪ੍ਰਭ ਕਮਲਾਪਾਤਾ, ਆਪ ਚੜ੍ਹਾਏ ਔਖੀ ਘਾਟੀ, ਇਕ ਵਖਾਏ ਸਾਚੀ ਹਾਟੀ, ਸਾਚਾ ਸੌਦਾ ਨਾਮ ਰਖਾਇੰਦਾ। ਬਜਰ ਕਪਾਟੀ ਜਿਸ ਜਨ ਪਾਟੀ, ਜਗੇ ਜੋਤ ਕਾਇਆ ਮਾਟੀ, ਲੇਖਾ ਚੁੱਕੇ ਤੀਰਥ ਤਾਟੀ, ਅੰਮ੍ਰਿਤ ਸਰ ਸਰੋਵਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਕਲ, ਘਰ ਅਵੱਲਾ ਇਕ ਇਕੱਲਾ ਆਪਣਾ ਆਪ ਸੁਹਾਇੰਦਾ। ਗੁਰ ਸੰਗਤ ਧੰਨ ਕਮਾਈ, ਹਰਿ ਹਰਿ ਮੰਗਲ ਗਾਇਆ। ਆਤਮ ਦਰ ਵੱਜੇ ਵਧਾਈ, ਅੰਧ ਅਗਿਆਨ ਅੰਧੇਰ ਰਿਹਾ ਮਿਟਾਇਆ। ਦੀਪਕ ਜੋਤੀ ਕਰੇ ਰੁਸ਼ਨਾਈ, ਜਿਸ ਜਨ ਕਾਇਆ ਤਨ ਭਾਂਡਾ ਭਰਮ ਭਉ ਭੰਨਾਇਆ। ਸ਼ਬਦ ਗੁਰਮੁਖ ਸਗਨ ਲਗਾਏ ਕਰੇ ਮਾਤ ਕੁੜਮਾਈਆ, ਨਾਮ ਦਾਤ ਸਾਚੀ ਆਤਮ ਝੋਲੀ ਰਿਹਾ ਭਰਾਇਆ। ਜੋਤੀ ਜੋਤ ਸਰੂਪ ਹਰਿ, ਗੁਰ ਸੰਗਤ ਦੇਵੇ ਨਾਮ ਵਰ, ਲੱਖ ਚੁਰਾਸੀ ਚੁੱਕੇ ਡਰ, ਚਰਨ ਸਰਨ ਸਰਨ ਚਰਨ ਗੁਰ ਇਕ ਧਿਆਨ ਜਿਸ ਜਨ ਲਗਾਇਆ। ਚਰਨ ਧਿਆਨ ਗੁਰਦੇਵ, ਗੁਰ ਮੰਤਰ ਜਗਤ ਜਣਾਈਆ। ਮਿਲੇ ਮੇਲ ਪ੍ਰਭ ਅਲਖ ਅਭੇਵ, ਅੰਮ੍ਰਿਤ ਆਤਮ ਸਾਚਾ ਫ਼ਲ ਖਵਾਈਆ। ਰਸਨਾ ਗਾਏ ਜਿਹਵਾ ਜਿਹਵ, ਆਵਣ ਜਾਵਣ ਪਤਤ ਪਾਵਣ ਸਾਚਾ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਦੇਵੇ ਜਗਤ ਵਰ, ਅੰਦਰ ਮੰਦਰ ਸਾਚੇ ਬਹਿ ਬਹਿ ਹਰਿਜਨ ਆਪੇ ਗਾਏ, ਆਪੇ ਸਕੇ ਸੁਣਾਈਆ। ਸਚ ਰਾਗ ਘਰ ਸਾਚੇ ਗਾਇਆ, ਸੁਣੇ ਸੁਣਾਏ ਕਾਨਾ। ਮਨਮੁਖ ਜੀਵਾਂ ਦਿਸ ਨਾ ਆਇਆ, ਨਾਦ ਅਨਾਦੀ ਇਕ ਤਰਾਨਾ। ਦਹਿ ਦਿਸ਼ਾ ਦਰ ਵੇਖ ਵਖਾਇਆ, ਗੁਣਵੰਤਾ ਹਰਿ ਗੁਣ ਨਿਧਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਸਾਚਾ ਹਿਸਾ ਮਾਤ ਵੰਡਾਇਆ। ਮਿਲੇ ਮੇਲ ਸ੍ਰੀ ਭਗਵਾਨ, ਸ੍ਰੀ ਭਗਵਾਨ ਸਚ ਸੁਲਤਾਨ ਘਰ ਸਾਚੇ ਤਖ਼ਤ ਬਿਰਾਜਿਆ। ਧਰਮ ਝੁਲਾਏ ਇਕ ਨਿਸ਼ਾਨ, ਸ਼ਬਦ ਸਰੂਪੀ ਮਾਰੇ ਆਵਾਜ਼ਿਆ। ਏਕਾ ਰਾਗ ਸੁਣਾਏ ਕਾਨ, ਖਾਣੀ ਬਾਣੀ ਵੇਦ ਪੁਰਾਨੀ ਸਾਰੇ ਗਾਣ, ਆਪੇ ਰੱਖੇ ਲਾਜਿਆ। ਜੋਤੀ ਜੋਤ ਸਰੂਪ ਹਰਿ, ਦਿਵਸ ਰੈਣ ਅੱਠੇ ਪਹਿਰ ਨਿਗਾਹਬਾਨ, ਜਨ ਭਗਤ ਸਵਾਰੇ ਜਗਤ ਕਾਜਿਆ। ਹਰਿ ਜੋਤ ਅਗੰਮ ਬੇਪਰਵਾਹ ਹੈ। ਆਪੇ ਆਪ ਪਏ ਜੰਮ, ਨਾ ਕੋਈ ਪਿਤਾ ਨਾ ਕੋਈ ਮਾਂ ਹੈ। ਪਵਣ ਸਵਾਸੀ ਨਾ ਕੋਈ ਦੀਸੇ ਦੰਮ, ਨਾ ਕੋਈ ਲਏ ਸਾਹ ਹੈ। ਆਪੇ ਆਪ ਆਪਣਾ ਜਾਣੇ ਕੰਮ, ਏਕਾ ਵਸੇ ਸਾਚੇ ਥਾਂ ਹੈ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਰਖਾਏ ਆਪਣਾ ਨਾਂ ਹੈ। ਜੁਗ ਜੁਗ ਧਾਰੇ ਭੇਖ ਭੇਖ ਵਟਾਇੰਦਾ। ਸ੍ਰਿਸ਼ਟ ਸਬਾਈ ਰਿਹਾ ਵੇਖ, ਦਿਸ ਕਿਸੇ ਨਾ ਆਇੰਦਾ। ਲੱਖ ਚੁਰਾਸੀ ਲਿਖੇ ਲੇਖ, ਲਿਖਣਹਾਰ ਆਪ ਅਖਵਾਇੰਦਾ। ਧੁਰ ਮਸਤਕ ਲਾਵੇ ਸਾਚੀ ਮੇਖ, ਭਾਣਾ ਆਪਣੇ ਹੱਥ ਰਖਾਇੰਦਾ। ਗੁਰਮੁਖ ਵਿਰਲਾ ਆਤਮ ਨੇਤਰ ਲਏ ਪੇਖ, ਮਨਮੁਖ ਜੀਵਾਂ ਦਿਸ ਨਾ ਆਇੰਦਾ। ਨਾ ਕੋਈ ਜਾਣੇ ਔਲੀਆ ਪੀਰ ਸ਼ੇਖ਼, ਮੁਲਾਂ ਕਾਜ਼ੀ ਸ਼ੇਖ਼ ਮੁਸਾਇਕ, ਨਾ ਕੋਈ ਜਾਣੇ ਸਾਚੇ ਨਾਇਕ, ਭਰਮੇ ਭਰਮ ਭੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣਾ ਵੇਖ ਹਰਿ, ਆਪ ਆਪਣੀ ਬਣਤ ਬਣਾਇੰਦਾ। ਆਪੇ ਨਰ ਆਪੇ ਨਰੇਸ਼, ਨਾ ਕੋਈ ਜਾਣੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਆਪਣਾ ਆਪ ਉਪਾਇਆ। ਆਪ ਆਪਣੇ ਰੰਗ ਸਮਾਏ, ਜੋਤੀ ਜਾਮਾ ਪਾਇਆ। ਸ਼ਬਦ ਮਰਦੰਗ ਇਕ ਵਜਾਏ, ਲੋਆਂ ਪੁਰੀਆਂ ਰਿਹਾ ਸੁਣਾਇਆ। ਲੱਖ ਚੁਰਾਸੀ ਭੰਗ ਕਰਾਏ, ਧਰਮ ਰਾਏ ਰਿਹਾ ਜਣਾਇਆ। ਲਾੜੀ ਮੌਤ ਮੰਗ ਮੰਗਾਏ, ਦੋਵੇਂ ਹੱਥੀਂ ਮਹਿੰਦੀ ਲਾਏ, ਵੇਲਾ ਅੰਤਮ ਦਏ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਜੋਤ ਜਗਾਇਆ। ਕਲਜੁਗ ਜੀਵਾਂ ਪੜਦਾ ਉਹਲਾ ਜਾਏ ਚੁਕ, ਵੇਲਾ ਅੰਤਮ ਆਇਆ ਏ। ਲੱਖ ਚੁਰਾਸੀ ਬੂਟਾ ਅੰਤਮ ਜਾਣਾ ਸੁੱਕ, ਚਾਰੋਂ ਕੁੰਟ ਮੂੰਹ ਵਿਚ ਪੈਣਾ ਥੁੱਕ, ਨਾ ਕੋਈ ਕਿਸੇ ਸਕੇ ਬਚਾਇਆ ਏ। ਪੰਜ ਤੱਤ ਪ੍ਰਭ ਦਇਆ ਕਮਾਈ। ਹਡ ਮਾਸ ਨਾੜੀ ਰਤ ਬੂੰਦ ਰਕਤੀ ਦੇਹ ਉਪਾਈ। ਆਪ ਬਣਾਏ ਜਗਤ ਜੁਗਤੀ, ਮਤ ਬੁਧ ਮਨ ਵਿਚ ਟਿਕਾਈ। ਨਾਲ ਰਲਾਈ ਆਤਮ ਸੁਰਤੀ, ਕਾਮ ਕਰੋਧ ਲੋਭ ਮੋਹ ਹੰਕਾਰ ਸੰਗ ਵਸਾਈ। ਇਕ ਰਖਾਏ ਸ਼ਬਦ ਨਾਦ ਤੂਰਤੀ, ਪੜਦਾ ਉਹਲਾ ਰਿਹਾ ਕਰਾਈ। ਜੋਤ ਨਿਰੰਜਣ ਅਕਾਲ ਮੂਰਤੀ, ਮੂਰਤ ਸੂਰਤ ਦਿਸ ਨਾ ਆਈ। ਜਗਤ ਵਿਕਾਰਾ ਵੇਖ ਵੇਖ ਨੇਤਰ ਪੇਖ ਆਤਮ ਤ੍ਰਿਸ਼ਨਾ ਰਹੀ ਝੂਰਤੀ, ਅੰਮ੍ਰਿਤ ਝਿਰਨਾ ਨਾ ਕੋਇ ਝਿਰਾਈ। ਦਰ ਦਵਾਰਾ ਦਿਸੇ ਦੂਰ ਦੂਰਤੀ, ਨੇਰਨ ਨੇਰ ਨਾ ਕੋਇ ਅਖਵਾਈ। ਭਰਮ ਭੁਲੇਖਾ ਕੂੜੋ ਕੂੜਤੀ, ਸ਼ਬਦ ਹਥੌੜਾ ਮਨ ਲੈਣਾ ਲਾਈ। ਆਸਾ ਮਨਸਾ ਹਰਿ ਸਾਚਾ ਪੂਰਨ ਪੂਰਤੀ, ਵੇਖ ਵਖਾਣੇ ਮਿੱਠਾ ਕੌੜਾ, ਜੋ ਜਨ ਆਏ ਚਰਨ ਸਰਨ ਸੱਚੀ ਸਰਨਾਈ। ਮਤ ਬੁਧ ਕਰੇ ਅਭਿਮਾਨ। ਭੁਲਿਆ ਨਾਂਓ ਗੁਣ ਨਿਧਾਨ। ਹੱਥ ਨਾ ਆਇਆ ਨਾਮ ਨਿਸ਼ਾਨ। ਪੰਚਮ ਬਲੀ ਹੋਏ ਬਲਵਾਨ। ਕਰਮ ਰੇਖ ਨਾ ਸਿਰ ਤੇ ਟਲੀ, ਭੁੱਲਿਆ ਜੀਵ ਨਿਧਾਨ। ਪ੍ਰਭ ਅਬਿਨਾਸ਼ੀ ਵਲੀ ਛਲੀ, ਵਸੇ ਕਾਇਆ ਮੰਦਰ ਵਿਚ ਮਕਾਨ। ਨਿਹਚਲ ਧਾਮ ਵਖਾਏ ਸਚ ਗਲੀ, ਸ਼ਬਦ ਝੁੱਲੇ ਇਕ ਨਿਸ਼ਾਨ। ਸੀਸ ਧਰਨਾ ਗੁਰ ਚਰਨ ਸਰਨ ਸਾਚੀ ਤਲੀ, ਆਤਮ ਉਪਜਾਏ ਬ੍ਰਹਮ ਗਿਆਨ। ਕਾਇਆ ਮਾਟੀ ਝੂਠੀ ਖਲੀ, ਅਠੇ ਪਹਿਰ ਰੈਣ ਅੰਧੇਰ ਅੰਧ ਅਗਿਆਨ। ਦੀਪਕ ਜੋਤੀ ਦਰ ਦਵਾਰੇ ਏਕਾ ਬਲੀ, ਮਤ ਦੇ ਸਮਝਾਵੇ ਪੰਜ ਤੱਤ, ਬਹੱਤਰ ਨਾੜੀ ਨਾ ਉਬਲੇ ਰਤ, ਤਿੰਨ ਸੌ ਸੱਠ ਹਾਡੀ ਪ੍ਰਭ ਬਣੇ ਗਾਡੀ, ਪੰਚ ਵਿਕਾਰਾ ਦੇਵੇ ਵਾਢੀ, ਚਰਨ ਦਵਾਰ ਲਡਾਵੇ ਸਾਚੀ ਲਾਡੀ, ਇਕ ਰਖਾਏ ਸਚ ਧਿਆਨ। ਰਸਨਾ ਗਾਇਆ ਪੜ੍ਹ ਪੜ੍ਹ ਥੱਕੇ, ਭੇਵ ਨਾ ਪਾਇਆ ਹਰਿ ਹਰਿ ਰਾਇਆ। ਸੁਰਤ ਸਵਾਣੀ ਨਾ ਨਿਕਲੀ ਵਿਚੋਂ ਸੂਈ ਨੱਕੇ, ਜਗਤ ਵਿਵਾਦ ਮੁਖ ਰਖਾਇਆ। ਅਗਾਧ ਬੋਧ ਕਿਸੇ ਹੱਥ ਨਾ ਆਇਆ। ਨਾ ਕੋਈ ਦੇਵੇ ਸ਼ਬਦ ਦਾਦ, ਬ੍ਰਹਿਮਾਦ ਖੋਜ ਨਾ ਕੋਈ ਖੁਜਾਇਆ। ਆਤਮ ਧੁਨ ਨਾ ਉਪਜੇ ਸਾਚਾ ਨਾਦ, ਸਹਿੰਸਾ ਰੋਗ ਦਏ ਮਿਟਾਇਆ। ਜੀਵ ਜੰਤ ਪੁਰਖ ਅਬਿਨਾਸ਼ੀ ਆਪੇ ਜਾਣੇ ਗੁਣ ਅਵਗੁਣ ਗੁਣਵੰਤਾ ਗੁਣ ਨਿਧਾਨ, ਵੇਖ ਵਖਾਣੇ ਸੁਰਤ ਸਵਾਣੀ ਜਗਤ ਨਾਦਾਨ, ਅੰਦਰ ਬਾਹਰ ਗੁਪਤ ਜ਼ਾਹਿਰ ਘਟ ਘਟ ਅੰਦਰ ਆਪ ਸਮਾਇਆ। ਕਾਇਆ ਖੇੜਾ ਨਗਰ ਅਪਾਰ। ਮਨ ਮਤ ਸਦ ਰਹੇ ਝੇੜਾ, ਕੋਇ ਨਾ ਉਤਰੇ ਪਾਰ। ਪੰਚ ਲਾਉਣੀ ਜੜ੍ਹ ਉਖੇੜਾ, ਵਿਚੋਂ ਦੇਵੇ ਜੜ੍ਹ ਉਖਾੜ। ਚੇਤਨ ਕਰੇ ਹੱਕ ਨਿਬੇੜਾ, ਅੱਠੇ ਪਹਿਰ ਖ਼ਬਰਦਾਰ। ਜਿਸ ਜਨ ਬੰਨ੍ਹਿਆ ਆਪਣਾ ਬੇੜਾ, ਗੁਰ ਪੂਰੇ ਚਰਨ ਕਰੇ ਨਿਮਸਕਾਰ। ਖੁਲ੍ਹਾ ਵਖਾਏ ਕਾਇਆ ਵਿਹੜਾ, ਬੁਧ ਮਤ ਨਾ ਸਕੇ ਵਿਚਾਰ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਏਕਾ ਬਖ਼ਸ਼ੇ ਚਰਨ ਪਿਆਰ। ਮੇਲ ਮਿਲਾਏ ਪੁਰਖ ਭਤਾਰ। ਪਾਰਬ੍ਰਹਮ ਬ੍ਰਹਮ ਜਣਾਏ ਜੀਵ ਜੰਤ ਆਪਣਾ ਕਰਮ ਆਪ ਕਮਾਏ। ਇਕ ਵਖਾਏ ਸਾਚਾ ਧਰਮ, ਚਰਨ ਨਾਤਾ ਪੁਰਖ ਬਿਧਾਤਾ ਜੋੜ ਜੁੜਾਏ। ਦੂਈ ਦਵੈਤੀ ਮਿਟੇ ਭਰਮ, ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਸਾਚੋ ਸਾਚਾ ਸਚ ਵਖਾਏ। ਸ਼ਬਦ ਧਾਰ ਪ੍ਰਭ ਗੰਗ ਵਹਾਉਣੀ। ਨਾਮ ਮਰਦੰਗ ਇਕ ਵਜਾਉਣੀ। ਸ਼ਬਦ ਝੁਲੇ ਇਕ ਨਿਸ਼ਾਨ, ਹਰਿ ਸਮਰਥ ਬਣਤ ਬਣਾਉਣੀ। ਜੋਤੀ ਜੋਤ ਸਰੂਪ ਹਰਿ, ਵਡ ਦਾਤੇ ਸੂਰੇ ਸਰਬੰਗ ਸਤਿਜੁਗ ਤੇਰੀ ਮਾਤ ਬਣਤ ਬਣਾਉਣੀ। ਹਰਿ ਸਾਜਣ ਸਾਚਾ ਮੀਤ, ਸਰਬ ਸੁਖਦਾਇਆ। ਜਗਤ ਚਲਾਏ ਅਵੱਲੜੀ ਰੀਤ, ਆਪ ਆਪਣੀ ਬਣਤ ਬਣਾਇਆ। ਵੇਖ ਵਖਾਣੇ ਦਿਹੁਰਾ ਮੰਦਰ ਮਸੀਤ, ਗੁਰੂਦਵਾਰਾ ਗੁਰ ਸੁਹਾਇਆ। ਲੱਖ ਚੁਰਾਸੀ ਪਰਖੇ ਨੀਤ, ਨੀਤ ਅਨੀਤਾ ਆਪ ਅਖਵਾਇਆ। ਸੁਣੇ ਸੁਣਾਏ ਰਾਗ ਛਤੀਸ ਗੀਤ, ਗੀਤਾ ਗਿਆਨ ਅਠਾਰਾਂ ਧਿਆਏ ਜਣਾਇਆ। ਸ੍ਰਿਸ਼ਟ ਸਬਾਈ ਰਾਖੇ ਚੀਤ, ਲਹਿਣਾ ਦੇਣਾ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣੇ ਰੰਗ ਸਮਾਇਆ। ਜੋਤੀ ਜਾਮਾ ਹਰਿ ਨਿਰੰਕਾਰ, ਕਲਜੁਗ ਖੇਲ ਰਚਾਈਆ। ਸ਼ਬਦ ਡੰਕ ਅਪਰ ਅਪਾਰ, ਰਾਓ ਰੰਕ ਰਿਹਾ ਜਗਾਈਆ। ਪਰਗਟ ਹੋਇਆ ਵਾਸੀ ਪੁਰੀ ਘਨਕ, ਏਕਾ ਰੰਗਣ ਰੰਗ ਚੜ੍ਹਾਈਆ। ਆਤਮ ਜੋਤੀ ਲਾਏ ਤਨਕ, ਕਲਜੁਗ ਤੇਰੀ ਰੁੱਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਭੇਖਾਧਾਰੀ ਆਪ ਅਖਵਾਈਆ। ਭੇਖਾਧਾਰੀ ਭੇਖ ਵਟਾਇਆ, ਭਰਮੇ ਭੁੱਲੀ ਲੋਕਾਈਆ। ਨੇਤਰ ਖੇਤਰ ਕਿਸੇ ਦਿਸ ਨਾ ਆਇਆ, ਮਾਇਆ ਰੁੱਲੇ ਜੀਵ ਜੁਦਾਈਆ। ਨੇਤਨ ਨੇਤ ਗੁਰਮੁਖ ਵਿਰਲੇ ਦਰਸ਼ਨ ਪਾਇਆ, ਦਰ ਘਰ ਸਾਚੇ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਬਲ ਨਗਰੀ ਰੁੱਤ ਸੁਹਾਈਆ। ਸੰਬਲ ਨਗਰ ਹਰਿ ਸੁਹਾਏ, ਜੋਤੀ ਮਾਤ ਜਗਾਈਆ। ਨੌਂ ਖੰਡ ਪ੍ਰਿਥਮੀ ਭਗਤ ਉਜਾਗਰ ਆਪ ਕਰਾਏ, ਸ਼ਬਦ ਸੌਦਾ ਗੁਰ ਆਪ ਕਰਾਈਆ। ਕਾਇਆ ਗਾਗਰ ਭਾਗ ਲਗਾਏ, ਵਣਜ ਵਪਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸਾਚੇ ਸ਼ਬਦ ਜਣਾਈਆ। ਸਾਚੇ ਸ਼ਬਦ ਹਰਿ ਜਣਾਈ, ਸਾਚਾ ਡੰਕ ਵਜਾਇਆ ਏ। ਸਾਚਾ ਧਾਮ ਆਪ ਸੁਹਾਈ, ਰਾਓ ਰੰਕ ਭੇਵ ਨਾ ਪਾਇਆ ਏ। ਚਾਰ ਦਵਾਰੀ ਆਪ ਬਣਾਈ, ਦਹਿ ਦਿਸ਼ਾ ਵੇਖ ਵਖਾਇਆ ਏ। ਮਹੱੱਲ ਅਟੱਲ ਉਚਾ ਨਾਮ ਰਖਾਈ ਇੱਟਾਂ ਗਾਰਾ ਕੋਈ ਨਾ ਲਾਇਆ ਏ। ਨਿਰਮਲ ਜੋਤੀ ਕਰ ਆਕਾਰ, ਦਿਵਸ ਰੈਣ ਕਰੇ ਰੁਸ਼ਨਾਈ, ਅਗਿਆਨ ਅੰਧੇਰ ਮਿਟਾਇਆ ਏ। ਸਾਚੇ ਸ਼ਬਦ ਵੱਜੇ ਵਧਾਈ, ਪ੍ਰਭ ਮੰਗਲਾਚਾਰ ਕਰਾਇਆ ਏ। ਗੁਰ ਗੋਬਿੰਦੇ ਹੋਈ ਕੁੜਮਾਈ, ਪ੍ਰਭ ਜੋਤੀ ਮੇਲ ਮਿਲਾਇਆ ਏ। ਵਾਲੀ ਹਿੰਦੇ ਦਇਆ ਕਮਾਈ, ਗੁਣੀ ਗਹਿੰਦੇ ਖੇਲ ਵਖਾਇਆ ਏ। ਆਪ ਮਿਟਾਏ ਸਗਲੀ ਚਿੰਦੇ, ਆਤਮ ਭਰਮਾ ਗੜ੍ਹ ਤੁੜਾਇਆ ਏ। ਗੁਰਮੁਖ ਵੇਖੇ ਸਾਚੀ ਬਿੰਦੇ, ਸ਼ਬਦ ਹਲੂਣਾ ਲਾਇਆ ਏ। ਸਰਬ ਜੀਆਂ ਆਪੇ ਬਖ਼ਸ਼ਿੰਦੇ, ਕਲਜੁਗ ਭੇਖ ਵਟਾਇਆ ਏ। ਲੱਖ ਚੁਰਾਸੀ ਕਰੇ ਨਿੰਦੇ, ਚੁਗਲੀ ਨਿੰਦਿਆ ਮੁਖ ਰਖਾਇਆ ਏ। ਗੁਰਮੁਖ ਵਿਰਲੇ ਅੰਮ੍ਰਿਤ ਆਤਮ ਧਾਰ ਵਗੇ ਸਿੰਧੇ, ਹਰਿ ਗੁਣ ਸਾਗਰ ਗਹਿਰ ਗੰਭੀਰ ਪਾਇਆ ਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਬਲ ਨਗਰੀ ਭਾਗ ਲਗਾਇਆ ਏ। ਸੰਬਲ ਨਗਰੀ ਰੁੱਤ ਸੁਹਾਈ, ਫੁੱਲੇ ਮਾਤ ਫੁਲਵਾੜੀ। ਪਾਰਬ੍ਰਹਮ ਅਬਿਨਾਸ਼ੀ ਅਚੁਤ ਦਇਆ ਕਮਾਈ, ਵੇਖੇ ਖੇਲ ਸਤਾਰਾਂ ਹਾੜੀ। ਬਿਨ ਹਰਿ ਨਾਮੇ ਖਾਲੀ ਬੁੱਤ ਵਖਾਈ, ਕਿਸੇ ਕੰਮ ਨਾ ਆਏ ਮੁੱਛ ਦਾਹੜੀ। ਕਾਇਆ ਮਾਟੀ ਚੰਮ ਬਣਾਈ, ਮੰਦਰ ਅੰਦਰ ਜੰਗਲ ਜੂਹ ਉਜਾੜ ਪਹਾੜੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਬਲ ਨਗਰੀ ਵੇਖ ਘਰ, ਆਪੇ ਫਿਰੇ ਪਿੱਛੇ ਅਗਾੜੀ। ਸੰਬਲ ਨਗਰੀ ਸਾਚਾ ਰਾਣਾ, ਹਰਿ ਹਰਿ ਹਰਿ ਜੂ ਆਇਆ ਏ। ਕਲਜੁਗ ਵਰਤੇ ਆਪਣਾ ਭਾਣਾ, ਏਕਾ ਦੂਜਾ ਭਉ ਚੁਕਾਇਆ ਏ। ਚਰਨ ਲਗਾਏ ਰਾਜਾ ਰਾਣਾ, ਸਾਧਾਂ ਸੰਤਾਂ ਰਿਹਾ ਹਿਲਾਇਆ ਏ। ਸ਼ਬਦ ਫੜੇ ਨਾਮ ਮਧਾਣਾ, ਲੱਖ ਚੁਰਾਸੀ ਰਿੜਕਣਾ ਪਾਇਆ ਏ। ਸੋਹੰ ਫੜੇ ਤੀਰ ਕਮਾਨਾ, ਰਸਨਾ ਚਿਲੇ ਤੀਰ ਚੜ੍ਹਾਇਆ ਏ। ਕਰੇ ਖੇਲ ਵਾਲੀ ਦੋ ਜਹਾਨਾ, ਬੂਰੇ ਕੱਕੇ ਬਿਲੇ ਆਪੇ ਰਿਹਾ ਹਿਲਾਇਆ ਏ। ਅੰਦਰ ਵੜ ਨਾ ਕਰੇ ਸ਼ਿਲੇ, ਸਭ ਦੇ ਅੰਗਣ ਕਰੇ ਢਿਲੇ, ਕਮਰਕਸਾ ਨਾ ਕੋਇ ਕਸਾਇਆ ਏ। ਗਗਨ ਪਤਾਲੀ ਥੰਮ੍ਹ ਹਿਲੇ, ਚੜ੍ਹਕੇ ਆਇਆ ਘੋੜੇ ਨੀਲੇ, ਛੱਤੋਂ ਬਾਹਰ ਕਰਾਇਆ ਏ। ਲਾਲ ਗੁਲਾਲਾ ਹਰਿ ਗੋਪਾਲਾ, ਧੁਰ ਦਰਗਾਹੀ ਸ਼ਬਦ ਦਲਾਲਾ, ਏਕਾ ਵਣਜ ਕਰਾਇਆ ਏ। ਬਸਤਰ ਪਾਏ ਸੂਹੇ ਪੀਲੇ, ਆਪੇ ਕਰ ਕਰ ਆਪਣੇ ਹੀਲੇ, ਨੀਲੇ ਚੋਲੇ ਤਨ ਸਜਾਇਆ ਏ। ਗੁਰਮੁਖ ਵੇਖੇ ਸਾਚੇ ਲਾਲਾ, ਦੀਪਕ ਜੋਤੀ ਜਗੇ ਮਸਤਕ ਸਾਚੇ ਥਾਲਾ, ਗਗਨ ਗਗਨੰਤਰ ਆਤਮ ਅੰਤਰ ਤਨ ਬੁਝਾਏ ਲੱਗੀ ਬਸੰਤਰ, ਜਿਸ ਜਨ ਦਇਆ ਕਮਾਇਆ ਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਬਣਾਏ ਆਪਣੀ ਬਣਤਰ ਸੰਬਲ ਨਗਰੀ ਡੇਰਾ ਲਾਇਆ ਏ। ਸੰਬਲ ਨਗਰੀ ਲਾਏ ਡੇਰਾ, ਹਰਿ ਹਰਿ ਕੰਤ ਸੁਹਾਗਿਆ। ਨੌਂ ਖੰਡ ਪ੍ਰਿਥਮੀ ਪਾਵੇ ਘੇਰਾ, ਦੀਪਕ ਜੋਤੀ ਜਗੇ ਚਿਰਾਗਿਆ। ਕੋਈ ਨਾ ਜਾਣੇ ਸੰਞ ਸਵੇਰਾ, ਸ਼ਬਦ ਘੋੜੇ ਚਰਨ ਦੇਵੇ ਇਕ ਰਕਾਬਿਆ। ਪਰਗਟ ਹੋਏ ਸ਼ੇਰ ਸ਼ੇਰ ਦਲੇਰਾ, ਹੱਕ ਹੱਕ ਜ਼ਨਾਬਿਆ। ਜਗਤ ਚੁਕਾਏ ਮੇਰਾ ਤੇਰਾ, ਜੋਤੀ ਜਾਮਾ ਭੇਖ ਧਰ, ਸੰਬਲ ਦੇਸ ਵੇਸ ਹਰਿ, ਆਪੇ ਕਰੇ ਹੱਕ ਨਿਬੇੜਾ। ਕਰੇ ਨਿਬੇੜਾ ਹੱਕ, ਹੱਕ ਜਲਾਲਿਆ। ਦੋ ਜਹਾਨਾਂ ਰਾਹ ਰਿਹਾ ਤੱਕ, ਦੋਵੇਂ ਹੱਥਾਂ ਰਖੇ ਖਾਲੀਆ। ਕਲਜੁਗ ਫ਼ਲ ਗਿਆ ਪੱਕ, ਲੱਖ ਚੁਰਾਸੀ ਫੜ ਫੜ ਝਾੜੇ ਡਾਲ੍ਹੀਆ। ਸ਼ਬਦ ਪਾਏ ਨਕੇਲ ਨੱਕ, ਜਗਤ ਚਲੇ ਅਵੱਲੜੀ ਚਾਲੀਆ। ਸੰਤ ਸੁਹੇਲੇ ਕਾਇਆ ਗੜ੍ਹ ਉਪਰ ਚੜ੍ਹ ਚੜ੍ਹ ਗਏ ਥੱਕ, ਮਿਲਿਆ ਮੇਲ ਨਾ ਵਾਲੀ ਦੋ ਜਹਾਨੀਆ। ਦਿਵਸ ਰੈਣ ਰਸਨਾ ਫੀਕਾ ਰਸ ਰਹੇ ਫਕ, ਆਤਮ ਬੁੱਧ ਅੰਮ੍ਰਿਤ ਰਸ ਨਾ ਪੀਤੀ ਸਚ ਪਿਆਲੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਦਰ, ਸੰਬਲ ਨਗਰੀ ਜੋਤ ਇਕਗਰੀ ਇਕ ਜਗਾਏ ਅਕਾਲ ਅਕਾਲੀਆ। ਸੰਬਲ ਨਗਰੀ ਧਾਮ ਸੁਹੰਜਣਾ, ਜਗੇ ਜੋਤ ਪੁਰਖ ਅਬਿਨਾਸ਼ੀਆ। ਜਨ ਭਗਤਾਂ ਨੇਤਰ ਪਾਏ ਸ਼ਬਦ ਅੰਜਨਾ, ਮੇਲ ਮਿਲਾਏ ਘਨਕਪੁਰ ਵਾਸੀਆ। ਪਰਗਟ ਹੋਏ ਦੋ ਜਹਾਨੀ ਸਾਕ ਸੈਣ ਸੱਜਣਾ, ਆਤਮ ਲਾਹੇ ਜਗਤ ਉਦਾਸੀਆ। ਚਰਨ ਧੂੜ ਕਰਾਏ ਸਾਚਾ ਮਜਨਾ, ਕਿਸੇ ਹੱਥ ਨਾ ਆਏ ਪੰਡਤ ਕਾਸ਼ੀਆ। ਏਕਾ ਤਾਲ ਕਲਜੁਗ ਅੰਤਮ ਵਜਣਾ, ਜੂਠਾ ਝੂਠਾ ਭਾਂਡਾ ਭੱਜਣਾ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸਾਚੇ ਮੰਡਲ ਪਾਏ ਸਾਚੀ ਰਾਸੀਆ। ਸਾਚੇ ਮੰਡਲ ਪਾਏ ਰਾਸ, ਜੋਤ ਅਗੰਮ ਜਗਾਈਆ। ਸ੍ਰਿਸ਼ਟ ਸਬਾਈ ਨਾ ਕੋਈ ਜਾਣੇ ਪ੍ਰਿਥਮੀ ਆਕਾਸ਼, ਗਗਨ ਪਾਤਾਲਾਂ ਸਾਰ ਨਾ ਪਾਈਆ। ਮਾਨਸ ਦੇਹੀ ਦਸ ਦਸ ਮਾਸ, ਰਸਨ ਵਿਕਾਰਾ ਰੱਖੀ ਆਸ, ਸ਼ਬਦ ਸਵਾਸ ਨਾ ਗਾਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਫੜੇ ਸ਼ਬਦ ਖੰਡਾ ਦੋ ਧਾਰਾ, ਕਲਜੁਗ ਤੇਰੀ ਅੰਤਮ ਵਾਰਾ, ਮਨਮੁਖ ਜੀਵਾਂ ਦਏ ਮਿਟਾਈਆ। ਏਕਾ ਸ਼ਬਦ ਕਰੇ ਜੈਕਾਰਾ, ਚਾਰ ਵਰਨਾਂ ਇਕ ਪਿਆਰਾ, ਊਚਾਂ ਨੀਚਾਂ ਇਕ ਦਵਾਰਾ, ਮਸਤੂਆਣਾ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਬਲ ਨਗਰੀ ਸ਼ਬਦ ਸਿੰਘਾਸਣ ਆਤਮ ਸੇਜਾ ਇੱਕ ਵਿਛਾਈਆ। ਸ਼ਬਦ ਸਿੰਘਾਸਣ ਹਰਿ ਦਾਤਾਰ, ਲੋਕਮਾਤ ਬਣਾਇਆ ਏ। ਜਗੇ ਜੋਤ ਅਗੰਮ ਅਪਾਰ, ਸ਼ਬਦ ਖੰਡਾ ਹੱਥ ਉਠਾਇਆ ਏ। ਲੋਆਂ ਪੁਰੀਆਂ ਕਰੇ ਖ਼ਬਰਦਾਰ, ਬ੍ਰਹਮਾ ਅੱਠੇ ਨੇਤਰ ਰਿਹਾ ਉਘਾੜ, ਸ਼ਬਦ ਸੁਨੇਹੜਾ ਇਕ ਘਲਾਇਆ ਏ। ਸ਼ਿਵ ਸ਼ੰਕਰ ਦਿਸ ਨਾ ਆਏ ਅਗੰਮੀ ਧਾੜ, ਭੇਖਾਧਾਰੀ ਭੇਖ ਵਟਾਇਆ ਏ। ਸ਼ਬਦ ਵੱਜੇ ਕਾੜ ਕਾੜ, ਸੁਰਪਤ ਰਾਜਾ ਇੰਦ ਰਿਹਾ ਘਬਰਾਇਆ ਏ। ਨੌਂ ਖੰਡ ਪ੍ਰਿਥਮੀ ਆਪ ਚਬਾਏ ਆਪਣੀ ਦਾੜ੍ਹ, ਆਪ ਆਪਣੀ ਕਲ ਵਰਤਾਇਆ ਏ। ਲੇਖਾ ਲਿਖੇ ਸਤਾਰਾਂ ਹਾੜ, ਭਰਮ ਭੁਲੇਖਾ ਦਏ ਕਢਾਇਆ ਏ। ਸੱਤਾਂ ਦੀਪਾਂ ਕਰ ਉਜਾੜ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰ ਸ਼ਬਦ ਬਣਾਏ ਸਾਚਾ ਲਾੜ, ਚਿੱਟੇ ਅਸਵ ਦਏ ਚੜ੍ਹਾਇਆ ਏ। ਚਿੱਟਾ ਅਸਵ ਹਰਿ ਦਾਤਾਰ, ਧੁਰ ਦਰਗਾਹੀ ਆਪ ਸਜਾਉਂਦਾ ਏ। ਨਾਮ ਪਹਿਨ ਤਨ ਸਾਚਾ ਗਹਿਣ ਬਸਤਰ ਇਕ ਹਥਿਆਰ, ਸਾਚਾ ਹੁਕਮ ਸੁਣਾਉਂਦਾ ਏ। ਦਿਵਸ ਰੈਣ ਅੱਠੇ ਪਹਿਰ ਰਹੇ ਤਿਆਰ, ਵੇਖ ਵਖਾਣੇ ਮੁਹੰਮਦੀ ਯਾਰ, ਈਸਾ ਮੂਸਾ ਮੇਟ ਮਿਟਾਉਂਦਾ ਏ। ਜੀਵ ਜੰਤਾਂ ਪੈਣੀ ਮਾਰ, ਘਰ ਘਰ ਹੋਵੇ ਹਾਹਾਕਾਰ, ਨਾਤਾ ਤੁਟੇ ਕੰਤ ਭਤਾਰ, ਨਾਰ ਪਿਆਰ ਨਾ ਕੋਈ ਹੰਢਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਬਲ ਨਗਰੀ ਰੁੱਤ ਸੁਹਾਉਂਦਾ ਏ। ਹਰਿ ਸ਼ਬਦ ਅਪਾਰ, ਗੁਰ ਜਣਾਈਆ। ਗੁਰ ਸ਼ਬਦ ਅਪਾਰ, ਸ੍ਰਿਸ਼ਟ ਸਬਾਈ ਰਿਹਾ ਸੁਣਾਈਆ। ਸ੍ਰਿਸ਼ਟ ਸਬਾਈ ਉਧਰੇ ਪਾਰ, ਜੋ ਜਨ ਹਿਰਦੇ ਰਿਹਾ ਵਸਾਈਆ। ਫੜ ਫੜ ਬਾਹੋਂ ਲਾਏ ਪਾਰ, ਬੇੜਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਨਈਆ ਇਕ ਚਲਾਈਆ। ਹਰਿ ਸ਼ਬਦ ਅਪਾਰ, ਗੁਰ ਪੂਰੇ ਅੰਦਰ ਵੱਸਿਆ। ਗੁਰ ਸ਼ਬਦ ਅਪਾਰ, ਸ੍ਰਿਸ਼ਟ ਸਬਾਈ ਏਕਾ ਰਾਹ ਦੱਸਿਆ। ਸ੍ਰਿਸ਼ਟ ਸਬਾਈ ਉਧਰੇ ਪਾਰ, ਮਿਟੇ ਰੈਣ ਅੰਧੇਰੀ ਮੱਸਿਆ। ਮਾਨਸ ਜਨਮ ਲੇਖੇ ਲਾਏ, ਸਾਚਾ ਮਾਰਗ ਦੱਸਿਆ। ਹਰਿ ਸ਼ਬਦ ਅਪਾਰ, ਸਦਾ ਅਡੋਲਿਆ। ਗੁਰ ਸ਼ਬਦ ਅਪਾਰ, ਸ੍ਰਿਸ਼ਟ ਸਬਾਈ ਅੰਦਰ ਮੌਲਿਆ। ਸ੍ਰਿਸ਼ਟ ਸਬਾਈ ਖ਼ਬਰਦਾਰ, ਸਚ ਭੰਡਾਰ ਹਰਿ ਹਰਿ ਖੋਲ੍ਹਿਆ। ਦੇਵਣਹਾਰ ਸਰਬ ਸੰਸਾਰ, ਆਦਿ ਅੰਤ ਏਕਾ ਤੋਲਿਆ। ਸਚ ਕਰਾਏ ਵਣਜ ਵਾਪਾਰ, ਭਾਗ ਲਗਾਏ ਕਾਇਆ ਚੋਲਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਰੇ ਖੇਲ ਕਲਾ ਸੋਲਿਆ। ਹਰਿ ਸ਼ਬਦ ਹਰਿ ਰੂਪ, ਗੁਰ ਪੂਰੇ ਵਿਚ ਸਮਾਈਆ। ਗੁਰ ਪੂਰਾ ਸਾਚਾ ਭੂਪ, ਸ੍ਰਿਸ਼ਟ ਸਬਾਈ ਸ਼ਾਹ ਅਖਵਾਈਆ। ਸ੍ਰਿਸ਼ਟ ਸਬਾਈ ਸਤਿ ਸਰੂਪ, ਗੁਰ ਮੰਤਰ ਰਿਦੇ ਵਸਾਈਆ। ਮੇਟ ਮਿਟਾਏ ਅੰਧ ਕੂਪ, ਨਿਰਮਲ ਜੋਤ ਜਗਾਈਆ। ਜੋਤ ਨਿਰੰਜਣ ਇਕ ਧੁਖਾਏ ਸਾਚਾ ਧੂਪ, ਸ਼ਬਦ ਸਾਚਾ ਰਾਗ ਏਕਾ ਏਕ ਉਪਜਾਈਆ। ਆਪ ਵਖਾਏ ਮਹਿੰਮਾ ਹਰਿਜਨ ਅਨੂਪ, ਕੰਤ ਸੁਹਾਗ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣੇ ਰੰਗ ਸਮਾਈਆ। ਹਰਿ ਸ਼ਬਦ ਬਲਵਾਨ ਗੁਰ ਪੂਰੇ ਜਾਣਿਆ। ਗੁਰ ਪੂਰਾ ਗੁਣ ਨਿਧਾਨ, ਮਿਲੇ ਮੇਲ ਸ੍ਰੀ ਭਗਵਾਨਿਆ। ਸ੍ਰਿਸ਼ਟ ਸਬਾਈ ਦੇਵੇ ਜੀਆ ਦਾਨ, ਧੁਰ ਫ਼ਰਮਾਣਾ ਨਾਮ ਦਾਨਿਆ। ਗੁਰਮੁਖ ਵਿਰਲਾ ਚਤੁਰ ਸੁਘੜ ਸਿਆਣ, ਗੁਰ ਪੀਰ ਸੁਣੇ ਸਾਚੇ ਕਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਬਖ਼ਸ਼ੇ ਸਾਚਾ ਨਾਮ, ਕਾਇਆ ਮਾਟੀ ਝੂਠੇ ਚਾਮ, ਜਗਤ ਭਗਤ ਸਚ ਨਿਸ਼ਾਨੀਆ। ਹਰਿ ਸ਼ਬਦ ਅਤੀਤ ਸਦਾ ਅਤੀਤਿਆ। ਗੁਰ ਪੂਰਾ ਕਰੇ ਪ੍ਰੀਤ, ਸਦਾ ਸਦਾ ਰਹੇ ਅਜੀਤਿਆ। ਸ੍ਰਿਸ਼ਟ ਸਬਾਈ ਪਰਖੇ ਨੀਤ, ਕਾਇਆ ਬੰਦ ਬੈਠੇ ਗੁਰੂਦਵਾਰੇ ਮੰਦਰ ਸਚ ਮਸੀਤਿਆ। ਗੁਰਮੁਖ ਵਿਰਲੇ ਕਾਇਆ ਠੰਢੀ ਸੀਤ, ਅੰਮ੍ਰਿਤ ਆਤਮ ਸਾਚਾ ਜਾਮ ਪੀਤਿਆ। ਇਕ ਸੁਣਾਏ ਸਾਚਾ ਗੀਤ, ਅੱਠੇ ਪਹਿਰ ਵਸੇ ਚੀਤ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪੇ ਜਾਣੇ ਹਸਤ ਕੀਟਿਆ। ਹਰਿ ਸ਼ਬਦ ਹਰਿ ਰੰਗ, ਗੁਰ ਪੂਰੇ ਵਿਚ ਸਮਾਇਆ। ਗੁਰ ਪੂਰੇ ਵੱਜੇ ਸ਼ਬਦ ਮਰਦੰਗ, ਸ੍ਰਿਸ਼ਟ ਸਬਾਈ ਰਿਹਾ ਸੁਣਾਇਆ। ਸ੍ਰਿਸ਼ਟ ਸਬਾਈ ਕਟੇ ਭੁੱਖ ਨੰਗ, ਸ਼ਬਦ ਦੁਸ਼ਾਲਾ ਤਨ ਪਹਿਨਾਇਆ। ਗੁਰਮੁਖ ਵਿਰਲਾ ਸਾਚੀ ਦਾਤ ਲਏ ਮੰਗ, ਮਨਮੁਖਾਂ ਮੁਖ ਛੁਪਾਇਆ। ਸਦਾ ਸੁਹੇਲਾ ਅੰਗ ਸੰਗ, ਸ਼ਬਦ ਘੋੜੇ ਤੰਗ ਕਸਾਇਆ। ਨੌਂ ਦਵਾਰੇ ਆਪੇ ਲੰਘ, ਸੁਖਮਨ ਤੇਰੀ ਕਰੇ ਸਹਾਇਆ। ਸ਼ਬਦ ਰੰਗੀਲਾ ਇਕ ਵਖਾਏ ਸਚ ਪਲੰਘ, ਆਤਮ ਸੇਜਾ ਇਕ ਵਿਛਾਇਆ। ਅੰਮ੍ਰਿਤ ਆਤਮ ਧਾਰਾ ਵਗੇ ਗੰਗ, ਅਠ ਸਠ ਤੀਰਥ ਹੱਥ ਨਾ ਆਇਆ। ਆਤਮ ਧੁਨ ਸ਼ਬਦ ਨਾਦ ਵੱਜੇ ਮਰਦੰਗ, ਰਾਗ ਛਤੀਸਾ ਨਾ ਕੋਇ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਹਰਿਜਨ ਸਾਚੇ ਰਿਹਾ ਤਰਾਇਆ। ਹਰਿ ਸ਼ਬਦ ਅਮੋਲ, ਗੁਰ ਪੂਰੇ ਜਣਾਈਆ। ਗੁਰ ਪੂਰਾ ਰਹੇ ਅਡੋਲ, ਸ੍ਰਿਸ਼ਟ ਸਬਾਈ ਰਿਹਾ ਤਰਾਈਆ। ਸ੍ਰਿਸ਼ਟ ਸਬਾਈ ਮਾਤ ਅਨਭੋਲ, ਗੁਰ ਸ਼ਬਦ ਸਾਰ ਨਾ ਪਾਈਆ। ਗੁਰਮੁਖ ਵਿਰਲੇ ਭਾਗ ਲਗਾਇਆ ਕਾਇਆ ਚੋਲ, ਕਾਇਆ ਡੋਲੀ ਇਕ ਉਠਾਈਆ। ਬਜਰ ਕਪਾਟੀ ਪੜਦਾ ਖੋਲ੍ਹ, ਸਾਚੀ ਹਾਟੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਕਾਇਆ ਮੰਦਰ ਕਿਲ੍ਹੇ ਕੋਟ, ਸ਼ਬਦ ਲਗਾਏ ਸਾਚੀ ਚੋਟ, ਔਖੀ ਘਾਟੀ ਆਪ ਚੜ੍ਹਾਈਆ। ਹਰਿ ਸ਼ਬਦ ਅਭੇਦ, ਭੇਵ ਨਾ ਰਾਇਆ। ਗੁਰ ਸ਼ਬਦ ਘਰ ਆਤਮ ਸਾਚੇ ਵੱਜੇ ਕਿਸੇ ਦਿਸ ਨਾ ਆਏ ਵਿਚ ਕਿਤੇਬ, ਰਸਨਾ ਜਿਹਵਾ ਕਿਸੇ ਨਾ ਗਾਇਆ। ਆਪੇ ਹੋਏ ਅਛਲ ਅਛੇਦ, ਭੇਵ ਨਾ ਪਾਵਣ ਚਾਰੇ ਵੇਦ, ਖਾਣੀ ਬਾਣੀ ਸਾਰ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਦੇਵੇ ਨਾਮ ਧਨਾ, ਸਾਚਾ ਮਾਰਗ ਰਿਹਾ ਵਖਾਇਆ। ਹਰਿ ਸ਼ਬਦ ਅਤੋਟ ਦੋ ਜਹਾਨ ਹੈ। ਗੁਰ ਸ਼ਬਦ ਉਧਾਰੇ ਕੋਟਨ ਕੋਟ, ਏਕਾ ਬਖ਼ਸ਼ੇ ਚਰਨ ਧਿਆਨ ਹੈ। ਕਲਜੁਗ ਜੀਵ ਆਲਣ੍ਹਿਓ ਡਿਗੇ ਬੋਟ, ਨਾ ਸਕੇ ਕੋਈ ਉਠਾਲ ਹੈ। ਗੁਰਮੁਖ ਵਿਰਲੇ ਤਨ ਨਗਾਰੇ ਵੱਜੇ ਸਾਚੀ ਚੋਟ, ਮਨਮੁਖ ਦਰ ਦਵਾਰੇ ਕੁਰਲਾਨ ਹੈ। ਜਨ ਭਗਤਾਂ ਕੱਢੇ ਕਾਇਆ ਖੋਟ, ਆਤਮ ਦੇਵੇ ਬ੍ਰਹਮ ਗਿਆਨ ਹੈ। ਮਨਮੁਖਾਂ ਅਜੇ ਭਰੀ ਨਾ ਕਾਇਆ ਪੋਟ, ਰਸਨਾ ਰਸ ਰਸਕ ਫਿਰੇ ਹਲਕਾਨ ਹੈ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ ਦੇਵਣ ਆਇਆ ਨਾਮ ਨਿਧਾਨ ਹੈ। ਹਰਿ ਸ਼ਬਦ ਅਧਾਰ, ਗੁਰ ਪੂਰੇ ਮਾਤ ਰਖਾਇਆ। ਗੁਰ ਸ਼ਬਦ ਜੈਕਾਰ, ਵਰਭੰਡੀ ਰਿਹਾ ਕਰਾਇਆ। ਵਰਭੰਡੀ ਖ਼ਬਰਦਾਰ, ਕਲਜੁਗ ਵੇਲਾ ਅੰਤਮ ਆਇਆ। ਭੇਖ ਪਖੰਡੀ ਚੋਰ ਯਾਰ, ਦਰ ਦਰ ਘਰ ਘਰ ਰਹੇ ਭੇਖ ਵਟਾਇਆ। ਸਾਚੀ ਡੰਡੀ ਇਕ ਸੰਸਾਰ, ਚਾਰਾਂ ਵਰਨਾਂ ਦਏ ਵਖਾਇਆ। ਨੌਂ ਖੰਡਾਂ ਕਰੇ ਖ਼ਬਰਦਾਰ, ਸ਼ਬਦ ਡੰਡਾ ਹੱਥ ਉਠਾਇਆ। ਚੰਡ ਪਰਚੰਡੀ ਤਿੱਖੀ ਧਾਰ, ਆਰ ਪਾਰ ਰਿਹਾ ਕਰਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜਨ ਭਗਤਾਂ ਦੇਵੇ ਨਾਮ ਵਰ, ਆਪ ਆਪਣੇ ਰੰਗ ਸਮਾਇਆ। ਹਰਿ ਸ਼ਬਦ ਹਰਿ ਨਾਉਂ, ਗੁਰ ਪੂਰੇ ਅੰਦਰ ਵੱਜਿਆ। ਗੁਰ ਪੂਰਾ ਦੇਵੇ ਸਭਨੀਂ ਥਾਉਂ, ਆਪ ਆਪਣਾ ਮਾਤ ਤਜਿਆ। ਫੜ ਫੜ ਹੰਸ ਬਣਾਏ ਕਾਉਂ, ਹਰਿਜਨ ਸਾਚੇ ਪੜਦਾ ਕੱਜਿਆ। ਕਲਜੁਗ ਪਾਰ ਕਰਾਏ ਫੜ ਬਾਹੋਂ, ਇਕ ਵਖਾਏ ਹਾਜਨ ਹੱਜਿਆ। ਸਦਾ ਸੁਹੇਲਾ ਦੇਵੇ ਠੰਡੀ ਛਾਂਓ, ਸਚ ਦਵਾਰਾ ਏਕਾ ਸੱਜਿਆ। ਆਪੇ ਪਿਤਾ ਆਪੇ ਮਾਂਓ, ਆਪੇ ਰੱਖਣ ਆਇਆ ਲੱਜਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਲੱਖ ਚੁਰਾਸੀ ਵੇਖ ਘਰ, ਗੁਰਮੁਖ ਵਿਰਲੇ ਇਕ ਦਰ ਸ਼ਬਦ ਤਾਲ ਮਾਤ ਵੱਜਿਆ। ਹਰਿ ਸ਼ਬਦ ਅਕਾਲ ਦਿਆਲ ਜਣਾਈਆ। ਦਿਆਲ ਸ਼ਬਦ ਗੁਰ ਗੋਪਾਲ, ਗੁਰ ਮੰਤਰ ਬਣਤ ਬਣਾਈਆ। ਗੁਰ ਮੰਤਰ ਜਗਤ ਪ੍ਰਿਤਪਾਲ, ਵੱਖਰ ਅੱਖਰ ਭੇਵ ਖੁਲ੍ਹਾਈਆ। ਗੁਰਮੁਖ ਵੇਖੇ ਸਾਚੇ ਲਾਲ, ਕਪਾਟੀ ਪੱਥਰ ਬਜਰ ਆਪ ਤੁੜਾਈਆ। ਕਾਇਆ ਮੰਦਰ ਸੱਚੀ ਧਰਮਸਾਲ, ਸਾਚੇ ਸ਼ਬਦ ਹੋਏ ਸ਼ਨਵਾਈਆ। ਫ਼ਲ ਲੱਗੇ ਕਾਇਆ ਡਾਲ, ਆਤਮ ਮੇਵਾ ਇਕ ਖਵਾਈਆ। ਮਿਲੇ ਵਿਚੋਲਾ ਧੁਰ ਦਲਾਲ, ਗੁਰ ਪੂਰਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਏਕਾ ਧਾਮ ਰਿਹਾ ਵਖਾਈਆ। ਹਰਿ ਹਰਿ ਧਾਮ ਸੁਹਾਏ, ਬਣਤ ਬਣਾਇੰਦਾ। ਗੁਰਮੁਖ ਵਿਰਲਾ ਪਾਏ, ਸੰਤ ਜਣਾਇੰਦਾ। ਸਾਚੇ ਨ੍ਹਾਵਣ ਤੀਰਥ ਨਹਾਏ, ਦੁਰਮਤ ਮੈਲ ਗਵਾਇੰਦਾ। ਫੜ ਫੜ ਹੰਸ ਬਣਾਏ ਕਾਂਏ, ਸਰ ਸਰੋਵਰ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮੰਦਰ ਸਚ ਦਵਾਰ, ਨਾ ਕੋਈ ਜਾਣੇ ਪਾਰ ਕਿਨਾਰ, ਭੇਵ ਅਭੇਦ ਨਾ ਕੋਈ ਪਾਇੰਦਾ। ਸਾਚਾ ਮੰਦਰ ਸਚ ਮਹੱਲਾ, ਪ੍ਰਭ ਸਾਚੇ ਆਪ ਉਪਾਇਆ। ਆਪੇ ਵਸੇ ਇਕ ਇਕੱਲਾ, ਦੂਸਰ ਕੋਇ ਦਿਸ ਨਾ ਆਇਆ। ਹਰਿਜਨ ਸਾਚਾ ਸੰਤ ਸੁਹੇਲਾ ਦਰ ਦਵਾਰੇ ਖਲਾ, ਦੋਏ ਜੋੜ ਸੀਸ ਨਿਵਾਇਆ। ਗੁਰ ਸ਼ਬਦ ਫੜਾਏ ਸਾਚਾ ਭੱਲਾ, ਪੰਚ ਪੰਚਾਇਣੀ ਮੇਟ ਮਿਟਾਇਆ। ਹਰਿ ਸ਼ਬਦ ਕਰਾਏ ਸਾਚਾ ਹੱਲਾ, ਨੌਂ ਦਵਾਰੇ ਪਾਰ ਕਰਾਇਆ। ਸ਼ਬਦ ਫੜਾਏ ਆਪਣਾ ਪੱਲਾ, ਡੂੰਘੀ ਕੰਦਰ ਹੋਏ ਸਹਾਇਆ। ਦਰ ਘਰ ਸਾਚੇ ਅੱਗੇ ਖਲਾ, ਰਾਗ ਅਨਾਦਾ ਰਿਹਾ ਵਜਾਇਆ। ਸੁਰਤੀ ਸ਼ਬਦੀ ਆਪੇ ਮਿਲਾ, ਆਪ ਆਪਣਾ ਮੇਲ ਮਿਲਾਇਆ। ਪਾਰ ਕਰਾਏ ਮਾਇਆ ਕੋਟ ਕਿਲ੍ਹਾ, ਝੂਠਾ ਭਰਮਾ ਡੇਰਾ ਢਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਦੁਲਾਰੇ ਦਰ ਘਰ ਸਾਚੇ ਇਕ ਵਖਾਇਆ। ਸਾਚਾ ਦਰ ਦਰਵਾਜਾ, ਦਿਸ ਕਿਸੇ ਨਾ ਆਇਆ ਏ। ਆਪੇ ਖੋਲ੍ਹੇ ਗਰੀਬ ਨਿਵਾਜਾ, ਗੁਰਮੁਖ ਵਿਰਲੇ ਹਿਸਾ ਮਾਤ ਵੰਡਾਇਆ ਏ। ਆਪ ਆਪਣਾ ਸਾਜਣ ਸਾਜਾ, ਦਹਿ ਦਿਸ਼ਾ ਵਿਚ ਸਮਾਇਆ ਏ। ਸਾਚੇ ਤਖ਼ਤ ਆਪ ਬਿਰਾਜੇ ਹਰਿ ਸ਼ਾਹੋ ਰਾਜਨ ਰਾਜਾ, ਜੋਤੀ ਨੂਰ ਸਵਾਇਆ ਏ। ਸ਼ਬਦ ਸਰੂਪੀ ਮਾਰੇ ਆਵਾਜਾ, ਚੋਬਦਾਰ ਆਪ ਅਖਵਾਇਆ ਏ। ਆਪੇ ਰੱਖੇ ਗੁਰਮੁਖ ਲਾਜਾ, ਲਾਜਾਵੰਤ ਸਰਬ ਸੁਖਦਾਇਆ ਏ। ਦਸਮ ਦਵਾਰੀ ਰਚਿਆ ਕਾਜਾ, ਪਾਰਬ੍ਰਹਮ ਬ੍ਰਹਮ ਦੋਹਾਂ ਮੇਲ ਮਿਲਾਇਆ ਏ। ਸੀਸ ਪਹਿਨਾਏ ਸਾਜਾ ਤਾਜਾ, ਸਾਚਾ ਗਹਿਣਾ ਤਨ ਸਜਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰਾ ਇਕ ਸੁਹਾਇਆ ਏ। ਦਰ ਦਵਾਰਾ ਆਪ ਸੁਹਾਏ, ਹਰਿ ਸਾਚਾ ਕੰਤ ਸੁਹਾਗੀਆ। ਗੁਰਮੁਖ ਸਾਚੇ ਮੇਲ ਮਿਲਾਏ, ਹੋਏ ਵਡ ਵਡਭਾਗੀਆ। ਸਾਚਾ ਸੱਜਣ ਸੁਹੇਲ ਆਪ ਅਖਵਾਏ, ਦੁਰਮਤ ਮੈਲ ਧੋਵੇ ਦਾਗ਼ੀਆ। ਧਰਮ ਰਾਏ ਦੀ ਜੇਲ੍ਹ ਕਟਾਏ, ਲਾੜੀ ਮੌਤ ਹੋਏ ਦੁਰਾਡੀਆ। ਅਚਰਜ ਖੇਲ ਆਪ ਕਰਾਏ, ਚਰਨ ਕਵਲ ਉਪਰ ਧਵਲ ਜਿਸ ਜਨ ਗੁਰ ਪੂਰੇ ਹਾਜ਼ਰ ਹਜੂਰੇ ਚਰਨ ਪ੍ਰੀਤੀ ਲਾਗੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਲ ਮਿਲਾਏ ਕੰਤ ਸੁਹਾਗੀਆ। ਕੰਤ ਸੁਹਾਗੀ ਹਰਿ ਸੁਲਤਾਨ, ਘਰ ਮੰਦਰ ਅੰਦਰ ਪਾਇਆ। ਮਿਲਿਆ ਮੇਲ ਸ੍ਰੀ ਭਗਵਾਨ, ਹਉਮੇ ਹੰਗਤਾ ਵੱਜਾ ਜੰਦਰ, ਆਪਣਾ ਆਪ ਤੁੜਾਇਆ। ਸ਼ਬਦ ਵਖਾਇਆ ਸਚ ਨਿਸ਼ਾਨ, ਡੂੰਘੀ ਕੰਦਰ ਭਾਗ ਲਗਾਇਆ। ਗੁਰ ਪੂਰਾ ਸਦਾ ਸਦਾ ਸਦਾ ਮਿਹਰਵਾਨ, ਗੁਰਮੁਖਾਂ ਦੇ ਮਤ ਰਿਹਾ ਸਮਝਾਇਆ। ਲੱਖ ਚੁਰਾਸੀ ਚੁੱਕੇ ਕਾਨ, ਜਮ ਕੀ ਫਾਸੀ ਫੰਦ ਕਟਾਇਆ। ਆਪ ਬਿਠਾਏ ਸ਼ਬਦ ਬਿਬਾਣ, ਗੁਣ ਨਿਧਾਨਾ ਦਇਆ ਕਮਾਇਆ। ਪੁਰੀਆਂ ਲੋਆਂ ਇਕ ਉਡਾਨ, ਤਿੰਨਾਂ ਲੋਕਾਂ ਬਾਹਰ ਰਖਾਇਆ। ਚੌਥੇ ਘਰ ਸਚ ਮਕਾਨ, ਗੁਰਮੁਖ ਸਾਚੇ ਲਏ ਬਹਾਇਆ। ਪੰਚਮ ਮੇਲਾ ਗੁਣ ਨਿਧਾਨ, ਪਵਣ ਪਵਣੀ ਵਿਚ ਸਮਾਇਆ। ਛੇਵੇਂ ਮੇਲ ਸ਼ਬਦ ਬਲਵਾਨ, ਸ਼ਬਦੀ ਰੰਗ ਰੰਗਾਇਆ। ਸੱਤਵੇ ਸਤਿ ਪੁਰਖ ਨਿਗਾਹਬਾਨ, ਜੋਤੀ ਜੋਤ ਰਿਹਾ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਮੰਡਲ ਘਰ ਸਾਚੇ ਆਸਣ ਲਾਇਆ। ਘਰ ਸਾਚਾ ਵੇਖ, ਗੁਰਮੁਖ ਸਾਚੇ ਖ਼ੁਸ਼ੀ ਮਨਾਈਆ। ਨੇਤਰ ਲੋਚਣ ਸਾਚੇ ਪੇਖ, ਆਤਮ ਤ੍ਰਿਸ਼ਨਾ ਜਗਤ ਮਿਟਾਈਆ। ਪ੍ਰਭ ਲਿਖਣ ਵਾਲਾ ਲੇਖ, ਬ੍ਰਹਮ ਪਾਰਬ੍ਰਹਮ ਹੋਏ ਜਣਾਈਆ। ਕਲਜੁਗ ਅੰਤਮ ਧਾਰੇ ਭੇਖ, ਨਿਹਕਲੰਕਾ ਨਾਉਂ ਰਖਾਈਆ। ਸ੍ਰਿਸ਼ਟ ਸਬਾਈ ਰਿਹਾ ਵੇਖ, ਆਪ ਦਿਸ ਕਿਸੇ ਨਾ ਆਈਆ। ਗੁਰਮੁਖਾਂ ਕਰੇ ਬੁੱਧ ਬਿਬੇਕ, ਚਰਨ ਟੇਕ ਇਕ ਰਖਾਈਆ। ਕਲਜੁਗ ਮਾਇਆ ਨਾ ਲਾਏ ਸੇਕ, ਸਿਰ ਆਪਣਾ ਹੱਥ ਰਖਾਈਆ। ਮਨਮੁਖ ਜੀਵ ਰਹੇ ਵੇਖੀ ਵੇਖ, ਅਕਾਲ ਮੂਰਤ ਨਜ਼ਰ ਨਾ ਆਈਆ। ਅੰਤਮ ਮੇਟੇ ਬਿਧਨਾ ਲਿੱਖੀ ਰੇਖ, ਸਾਚੀ ਸੂਰਤ ਦਏ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਸਰਬ ਲੁਕਾਈਆ। ਸਚ ਦਵਾਰਾ ਵੇਖ ਗੁਰਮੁਖ ਹੱਸਿਆ। ਜੋਤੀ ਜਾਮਾ ਗੁਰ ਦਸਮੇਸ, ਪੰਚ ਵਿਕਾਰਾ ਦਰ ਤੋਂ ਨੱਸਿਆ। ਆਪੇ ਦਾਤਾ ਜੋਧਾ ਸੂਰਾ ਨਰ ਨਰੇਸ਼, ਸ਼ਬਦ ਕਰਾਏ ਕਮਰਕੱਸਿਆ। ਕੋਈ ਨਾ ਚਲੇ ਕਿਸੇ ਪੇਸ਼, ਚਾਰ ਵਰਨਾਂ ਰਾਹ ਏਕਾ ਦੱਸਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਰੈਣ ਅੰਧੇਰੀ ਮੇਟੇ ਅੰਧੇਰਾ ਮਸਿਆ। ਗੁਰਮੁਖ ਵੇਖੇ ਸਚ ਦਵਾਰ, ਪ੍ਰਭ ਸਾਚੇ ਜੋਤ ਜਗਾਈਆ। ਚਾਰੇ ਕੁੰਟਾਂ ਬੰਦ ਕਿਵਾੜ, ਦੂਸਰ ਕੋਇ ਦਿਸ ਨਾ ਆਈਆ। ਆਪੇ ਘੜਿਆ ਆਪਣਾ ਘਾੜ, ਘੜਨਹਾਰ ਸਰਬ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦਿਸੇ ਸਚ ਘਰ, ਦਵਾਰ ਬੰਕਾ ਇਕ ਸੁਹਾਈਆ। ਕਲਜੁਗ ਕਾਲੀ ਧਾਰ, ਕਾਲ ਪੁਕਾਰਿਆ। ਲੇਖਾ ਚੁੱਕੇ ਮੁਹੰਮਦੀ ਯਾਰ, ਪ੍ਰਭ ਅਬਿਨਾਸ਼ੀ ਸੁਣ ਪੁਕਾਰਿਆ। ਮੰਗੇ ਮੰਗ ਦਰ ਭਿਖਾਰ, ਨਾ ਦਿਸੇ ਪਾਸਾ ਹਾਰਿਆ। ਭਿਛਿਆ ਪਾਉਣੀ ਅਪਰ ਅਪਾਰ, ਲਾੜੀ ਮੌਤ ਨਾਲ ਤਿਆਰ, ਧਰਮ ਰਾਏ ਵੇਖੇ ਦਰ ਦਵਾਰਿਆ। ਦੋ ਜਹਾਨਾਂ ਦੇਣਾ ਇਕ ਪਿਆਰ, ਲੋਕਮਾਤ ਰਹੀਏ ਖ਼ਬਰਦਾਰ, ਕਰੇ ਕਰਾਏ ਸਚ ਵਿਹਾਰਿਆ। ਮਨਮੁਖ ਜੀਵ ਹੋਏ ਗਵਾਰ, ਘਰ ਘਰ ਧੂੰਏ ਰਹੇ ਧੁਖ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਗੁਰਮੁਖਾਂ ਕਰੇ ਉਜਲ ਮੁਖ ਮਨਮੁਖਾਂ ਮਾਰੇ ਸ਼ਬਦ ਕਟਾਰ, ਸਾਰ ਕੋਈ ਨਾ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਸ਼ਬਦ ਸਿੰਘਾਸਣ ਜੋਤ ਬਿਰਾਜ ਕਲਜੁਗ ਅੰਤਮ ਰਚਿਆ ਕਾਜ, ਕਾਲ ਮਹਾਂਕਾਲ ਦੀਨ ਦਿਆਲ ਹੁਕਮ ਸੁਣਾ ਰਿਹਾ। ਕਾਲ ਪੁਕਾਰ ਦਾਤਾਰ ਕਰ, ਦੋਏ ਜੋੜ ਕਰੇ ਬੇਨੰਤੀਆ। ਕਿਰਪਾ ਅਪਰ ਅਪਾਰ ਕਰ, ਵੇਖਾਂ ਖੇਲ ਜੁਗਾਂ ਜੁਗੰਤੀਆ। ਲਾੜੀ ਮੌਤ ਤਨ ਸ਼ਿੰਗਾਰ ਕਰ, ਰੰਗ ਚੜ੍ਹਾਏ ਤਨ ਬਸੰਤੀਆ। ਆਪ ਆਪਣਾ ਸ਼ਬਦ ਉਧਾਰ ਧਰ, ਗੁਰਮੁਖ ਸਾਚੇ ਪਾਰ ਕਰ, ਧਨਵੰਤੇ ਹਰਿ ਧੰਨਵੰਤੀਆ। ਜੋਤੀ ਜੋਤ ਸਰੂਪ ਹਰਿ, ਮੰਗਣ ਆਏ ਵਰ ਦਰ, ਜਗਤ ਭਰਨਾ ਸਾਚਾ ਘਰ ਲੱਖ ਚੁਰਾਸੀ ਜੀਵ ਜੰਤੀਆ। ਕਲਜੁਗ ਕਾਲ ਕਰੀ ਸਲਾਹ, ਵੇਲਾ ਅੰਤਮ ਆਇਆ। ਲੱਖ ਚੁਰਾਸੀ ਅੰਤਮ ਬਣੇ ਕਵਣ ਮਲਾਹ, ਸਾਧ ਸੰਤ ਆਤਮ ਰਸਨ ਹੋਏ ਹਲਕਾਇਆ। ਕਵਣ ਕਟਾਏ ਜਮ ਕਾ ਫਾਹ, ਧਰਮ ਰਾਏ ਰਿਹਾ ਖ਼ੁਸ਼ੀ ਮਨਾਇਆ। ਲਾੜੀ ਮੌਤ ਵੇਖੇ ਥਾਂ, ਨੌਂ ਖੰਡਾਂ ਖੇਲ ਰਿਹਾ ਖਿਲਾਇਆ। ਗੁਰਮੁਖ ਵਿਰਲੇ ਪੁਰਖ ਅਬਿਨਾਸ਼ੀ ਆਪੇ ਪਕੜੇ ਬਾਂਹ, ਸ਼ਬਦ ਸਰੂਪੀ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਸ਼ਬਦ ਵਰ, ਜਗਤ ਕੂਟ ਪੈ ਜਾਏ ਫੂਟ, ਲਹਿੰਦੀ ਦਿਸ਼ਾ ਪਾਏ ਹਿੱਸਾ, ਦਹਿ ਦਿਸ਼ਾ ਵੇਖ ਵਖਾਇਆ। ਕਾਲ ਦਿਆਲ ਪ੍ਰਭ ਸ਼ਬਦ ਜਣਾਈ, ਰਹਿਣਾ ਖ਼ਬਰਦਾਰ। ਕਲਜੁਗ ਅੰਤਮ ਹੋਏ ਕੁੜਮਾਈ, ਜਗਤ ਵਿਚੋਲਾ ਮੁਹੰਮਦ ਯਾਰ। ਲੱਖ ਚੁਰਾਸੀ ਪੈਣੀ ਫਾਹੀ, ਸੋਹੰ ਢੋਲਾ ਕਰੇ ਖ਼ਬਰਦਾਰ। ਮਸਤਕ ਟਿੱਕਾ ਕਵਣ ਮੇਟੇ ਮਸਤਕ ਕਾਲੀ ਸ਼ਾਹੀ, ਜੰਤ ਅੰਤ ਹੋਣਾ ਦੁਸ਼ਟ ਦੁਰਾਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸ਼ਬਦ ਵਰ, ਮੰਗੇ ਮੰਗ ਦਰ ਭਿਖਾਰ। ਆਤਮ ਭਿਛਿਆ ਪ੍ਰਭ ਸਾਚੇ ਪਾਈ, ਮੰਗੀ ਮੰਗ ਅਪਾਰ। ਜਗਤ ਇਛਿਆ ਪੂਰ ਕਰਾਈ, ਸ੍ਰਿਸ਼ਟ ਸਬਾਈ ਹੋਏ ਭੰਗ, ਨਾ ਕੋਈ ਦੀਸੇ ਮੀਤ ਮੁਰਾਰ। ਦਹਿ ਦਿਸ਼ਾ ਵੇਖ ਵਖਾਈ ਸਰਬੰਗ, ਰੰਗ ਮੂਲ ਨਾ ਕੋਈ ਹੰਢਾਈ, ਗੁਰਮੁਖ ਵਿਰਲੇ ਸਾਚੀ ਸਿਖਿਆ ਗੁਰਮਤ ਪਾਈ, ਗੁਰ ਚਰਨ ਪ੍ਰੀਤੀ ਸਚ ਪਿਆਰ। ਮਿਤ ਗਤ ਗਤ ਮਿਤ ਪ੍ਰਭ ਸ਼ਬਦ ਜਣਾਈ, ਭਰਿਆ ਰਹੇ ਭਗਤ ਭੰਡਾਰ। ਧਰਨੀ ਧਰ ਆਪ ਅਖਵਾਈ, ਕਰਨੀ ਕਰਨ ਸ੍ਰਿਸ਼ਟ ਸਬਾਈ ਆਪੇ ਜਾਣੇ ਆਪਣੀ ਧਾਰ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਰੇ ਖੇਲ ਅਪਰ ਅਪਾਰ। ਅਪਰ ਅਪਾਰਾ ਖੇਲ ਰਚਾਇਆ, ਹਰਿ ਸਾਚੀ ਵੰਡ ਵੰਡਾਈਆ। ਸੰਮਤ ਤੇਰਾਂ ਮਾਤ ਚੜ੍ਹਾਇਆ, ਰਾਜ ਰਾਜਾਨਾ ਸ਼ਬਦ ਜਣਾਈਆ। ਸਾਧਾਂ ਸੰਤਾਂ ਰਿਹਾ ਹਿਲਾਇਆ, ਆਤਮ ਗਿਆਨ ਵੇਖ ਵਖਾਈਆ। ਆਪ ਆਪਣਾ ਰੰਗ ਵਟਾਇਆ, ਸ਼ਬਦ ਨਿਸ਼ਾਨੇ ਤੀਰ ਉਠਾਈਆ। ਵੇਖੇ ਖੇਲ ਸ੍ਰੀ ਭਗਵਾਨਾ, ਭਗਤ ਭਗਵੰਤਾ ਦੇਰ ਨਾ ਲਾਈਆ। ਪੁਰੀਆਂ ਲੋਆਂ ਇਕ ਨਿਸ਼ਾਨਾ, ਗੁਣ ਨਿਧਾਨਾ ਰਿਹਾ ਬਣਾਈਆ। ਬ੍ਰਹਮਲੋਕ ਹੋਏ ਅੰਤ ਵੈਰਾਨਾ, ਬ੍ਰਹਮਾ ਮੇਟ ਮਿਟਾਈਆ। ਸ਼ਿਵ ਸ਼ੰਕਰ ਬੈਠਾ ਲਾਏ ਧਿਆਨਾ, ਬਾਸ਼ਕ ਤਸ਼ਕਾ ਗਲ ਲਟਕਾਈਆ। ਸੁਰਪਤ ਰਾਜਾ ਇੰਦ ਰਹੇ ਮਸਤਾਨਾ, ਕਰੋੜ ਤੇਤੀਸਾ ਸੀਸ ਝੁਕਾਈਆ। ਵਰਭੰਡੀ ਹੋਏ ਜੀਵ ਨਾਦਾਨ, ਕਲਜੁਗ ਭੰਡੀ ਪਾਈਆ। ਪਰਗਟ ਹੋਏ ਹਰਿ ਬਲਵਾਨਾ, ਨੌਂ ਖੰਡੀ ਜੋਤ ਜਗਾਈਆ। ਏਕਾ ਰੱਖੇ ਸ਼ਬਦ ਨਿਸ਼ਾਨਾ, ਚੰਡ ਪਰਚੰਡੀ ਆਪ ਉਠਾਈਆ। ਜਨ ਭਗਤਾਂ ਬੰਨ੍ਹੇ ਹੱਥੀਂ ਗਾਨਾ, ਮਨਮੁਖਾਂ ਕੰਡੀ ਰਿਹਾ ਵਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਬੀਸ ਸਦ ਤੇਰਾਂ ਆਪ ਚੁਕਾਏ, ਹੇਰਾ ਫੇਰਾ ਰਿਹਾ ਮਿਟਾਈਆ। ਹੇਰਾ ਫੇਰਾ ਜਗਤ ਮਿਟਾਏ, ਹਰਿ ਸਾਚਾ ਵਕਤ ਸੁਹਾਉਣਾ ਏ। ਅਸੂ ਤਿੰਨ ਦਇਆ ਕਮਾਏ, ਦਿੱਲੀ ਦਰਬਾਰ ਜਾ ਹਿਲਾਉਣਾ ਏ। ਭਿੰਨ ਭਿੰਨ ਪ੍ਰਭ ਜੋਤ ਜਗਾਏ, ਸ਼ਾਹ ਸ਼ਹਾਨਾ ਹਰਿ ਭਗਵਾਨਾ ਇਕ ਅਲਖ ਜਗਾਉਣਾ ਏ। ਵਾਲੀ ਹਿੰਦ ਉਠ ਨਿਧਾਨਾ, ਪਰਗਟ ਹੋਏ ਨਿਹਕਲੰਕ ਬਲੀ ਬਲਵਾਨਾ, ਸ੍ਰਿਸ਼ਟ ਸਬਾਈ ਤੁਟੇ ਮਾਣਾ, ਸ਼ਾਹ ਸੁਲਤਾਨਾਂ ਕੋਈ ਦਿਸ ਨਾ ਆਉਣਾ ਏ। ਇਕ ਝੁਲਾਏ ਧਰਮ ਨਿਸ਼ਾਨਾ, ਚਾਰ ਵਰਨਾ ਬ੍ਰਹਮ ਗਿਆਨਾ, ਹਿੰਦੂ ਸਿੱਖ ਇਸਾਈ ਮੁਸਲਮ ਕੋਈ ਦਿਸ ਨਾ ਆਉਣਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਰਖਾਏ ਧੁਰ ਫ਼ਰਮਾਣਾ, ਵੇਦ ਪੁਰਾਨਾ ਭੇਵ ਨਾ ਪਾਉਣਾ ਏ। ਸੰਮਤ ਚੌਦਾਂ ਚੌਦਾਂ ਹੱਟ, ਪ੍ਰਭ ਸਾਚਾ ਮਾਤ ਖੁਲ੍ਹਾਇੰਦਾ। ਇਕ ਦਿਖਾਏ ਸ਼ਬਦ ਪਟ, ਗੁਰਮੁਖਾਂ ਤਨ ਪਹਿਨਾਇੰਦਾ। ਜੋਤ ਜਗਾਏ ਲਟ ਲਟ, ਅਗਿਆਨ ਅੰਧੇਰ ਮਿਟਾਇੰਦਾ। ਮਨਮੁਖਾਂ ਦੂਈ ਦਵੈਤੀ ਲੱਗਾ ਫੱਟ, ਨਾ ਕੋਇ ਰੋਗ ਗਵਾਇੰਦਾ। ਗੁਰਮੁਖਾਂ ਦੁਰਮਤ ਮੈਲ ਕੱਟ, ਧੁਰ ਸੰਜੋਗ ਮਿਲਾਇੰਦਾ। ਵੇਖ ਵਖਾਏ ਅੱਠ ਸੱਠ ਆਪ ਆਪਣੀ ਬਣਤ ਬਣਾਇੰਦਾ। ਦਰ ਦਵਾਰੇ ਇਕ ਇਕੱਠ, ਕਲਜੁਗ ਤੇਰੀ ਉਲਟੀ ਲੱਠ ਹਰਿ ਸਮਰਥ ਆਪੇ ਆਪ ਗਿੜਾਇੰਦਾ। ਜਗਤ ਵਿਦਿਆ ਹੋਣੀ ਭੱਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਇੰਦਾ। ਦਸ ਪੰਜ ਪੰਜ ਦਸ ਤੇਰੀ ਧਾਰ। ਗੁਰਮੁਖਾਂ ਪ੍ਰਭ ਨੱਸ ਨੱਸ ਕਰੇ ਕਰਾਏ ਖ਼ਬਰਦਾਰ। ਸਾਚਾ ਰਾਹ ਏਕਾ ਦੱਸ, ਇਕ ਵਖਾਏ ਪਾਰ ਬਿਆਸ ਕਿਨਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਹਰਿ ਭਗਤ ਮੇਲ ਜੋਤ ਨਿਰੰਜਣ ਨਰ ਨਿਰੰਕਾਰ। ਸੰਮਤ ਪੰਦਰਾਂ ਪੰਧ ਮੁਕਾਏ, ਜੂਠੀ ਝੂਠੀ ਯਾਰੀ ਦਾ। ਕਲਜੁਗ ਜੀਆਂ ਅੰਧ ਮਿਟਾਏ, ਕਰੇ ਖੇਲ ਹਰਿ ਗੁਣਵੰਤ ਗੁਣਾ ਗੁਣਕਾਰੀ ਦਾ। ਮਦਿਰਾ ਮਾਸ ਨਾ ਕੋਈ ਦੰਦ ਲਗਾਏ, ਲੇਖਾ ਚੁੱਕੇ ਜਗਤ ਵਿਹਾਰੀ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਚੰਦ ਲੋਕਮਾਤ ਚੜ੍ਹਾਏ, ਮੇਲ ਮਿਲਾਏ ਧੁਰ ਦਰਬਾਰੀ ਦਾ। ਸੋਲਾਂ ਸੋਲਾਂ ਕਲ ਧਾਰ, ਆਪਣੀ ਕਲ ਵਰਤਾਇੰਦਾ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਸ਼ਾਹ ਸੁਲਤਾਨਾਂ ਭਿਖ ਮੰਗਾਇੰਦਾ। ਆਪੇ ਬੈਠ ਸਚ ਸੱਚੇ ਦਰਬਾਰ, ਗੁਣ ਨਿਧਾਨਾ ਵੇਖ ਵਖਾਇੰਦਾ। ਚਾਰੋਂ ਕੁੰਟ ਹਾਹਾਕਾਰ, ਭੈਣ ਭਈਆ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਮਿਲੇ ਸਾਚਾ ਸਈਆ, ਨਾਮ ਚੜ੍ਹਾਏ ਸਾਚੀ ਨਈਆ, ਕਲਜੁਗ ਬੇੜਾ ਪਾਰ ਕਰਾਇੰਦਾ। ਸੰਮਤ ਸਤਾਰਾਂ ਹੋਏ ਵਿਛੋੜਾ ਕੰਤ ਨਾਰਾ, ਚਾਰੋਂ ਕੁੰਟ ਅਗੰਮੀ ਧਾੜਾ, ਕਿਸੇ ਨਾ ਦਿਸੇ ਪਿਛੇ ਅਗਾੜਾ, ਹਾੜ ਸਤਾਰਾਂ ਵਕਤ ਸੁਹਾਇੰਦਾ। ਸੰਮਤ ਚੜ੍ਹੇ ਦਸ ਅਠ ਅਠਾਰਾਂ, ਧਰਮ ਰਾਏ ਘਰ ਲੱਗੇ ਬਹਾਰਾਂ, ਲਾੜੀ ਮੌਤ ਲੱਖ ਚੁਰਾਸੀ ਵੇਖੇ ਏਕਾ ਲਾੜਾ, ਹੱਥੀਂ ਗਾਨਾ ਬੰਨ੍ਹ ਵਖਾਈਆ। ਸੰਮਤ ਚੜ੍ਹੇ ਜਗਤ ਉਨੀਸਾ, ਕੋਈ ਨਾ ਦਿਸੇ ਜਗਤ ਹਦੀਸਾ, ਮਾਇਆ ਰਾਣੀ ਜੂਠਾ ਝੂਠਾ ਪੀਸਣ ਪੀਸਾ, ਖਾਲੀ ਹੋਏ ਸਰਬ ਦਾ ਖੀਸਾ, ਜਗਤ ਭੁੱਖ ਕਿਸੇ ਮੁਨ ਰਿਖ ਲੋਕਮਾਤ ਹੱਥ ਨਾ ਆਈਆ। ਬੀਸ ਬੀਸਾ ਹਰਿ ਜਗਦੀਸਾ ਛਤਰ ਝੁਲਾਏ ਸਾਚੇ ਸੀਸਾ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਏਕਾ ਵਰਨ ਏਕਾ ਸਰਨ ਏਕਾ ਰਾਗ ਏਕਾ ਜਾਗ ਮੇਲ ਮਿਲਾਵਾ ਕੰਤ ਸੁਹਾਗ, ਸਾਚਾ ਮੇਲਾ ਆਪ ਮਿਲਾਈਆ। ਬੀਸ ਇਕ ਇਕੀਸ ਸ੍ਰਿਸ਼ਟ ਸਬਾਈ ਰਹਿ ਜਾਏ ਨਿੱਕੀ, ਰਵ ਸੱਸ ਸੱਸ ਰਵ ਨਾਮ ਨੌਕਾ ਸਾਚੀ ਚੜ੍ਹ, ਦਰ ਦਵਾਰੇ ਅੱਗੇ ਖੜ੍ਹ, ਪੁਰਖ ਅਬਿਨਾਸ਼ੀ ਲੜ ਸਾਚਾ ਫੜ। ਏਕਾ ਵਰ ਮੰਗਣ ਸੀਸ ਧੜ। ਲੋਕਮਾਤੀ ਲੱਗੇ ਜੜ੍ਹ। ਸੋਹੰ ਅੱਖਰ ਸਤਿਜੁਗ ਵਖਰ ਲੈਣੇ ਪੜ੍ਹ। ਦਰ ਦਵਾਰੇ ਸਾਚੇ ਵੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਦੇ ਦੇ ਵਰ, ਗਗਨ ਗਗਨੰਤਰ ਜਾਇਣ ਚੜ੍ਹ। ਇਕੀਸ ਇਕੀਸ ਕਰੇ ਵਿਹਾਰਾ, ਕਲਗੀ ਧਰ ਜਗਦੀਸ। ਨੌਂ ਖੰਡ ਪ੍ਰਿਥਮੀ ਏਕਾ ਧਾਰਾ, ਸ਼ਬਦ ਰਖਾਏ ਸਾਚੇ ਸੀਸ। ਪਾਰਬ੍ਰਹਮ ਬ੍ਰਹਮ ਰੂਪ ਨਿਆਰਾ, ਕੋਈ ਨਾ ਕਰੇ ਮਾਤ ਵੇਸ। ਸਾਚਾ ਸ਼ਬਦ ਧਰਮ ਜੈਕਾਰਾ, ਜੈ ਜੈਕਾਰ ਇਕ ਹਦੀਸ। ਏਕਾ ਏਕ ਏਕੰਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਨੇਹੜਾ ਜਗਤ ਵਰ ਦੇਵੇ ਅਲੱਖ ਅਭੇਵੇ, ਸ੍ਰਿਸ਼ਟ ਸਬਾਈ ਰਸਨਾ ਸੇਵੇ, ਗਾਏ ਗੁਣ ਜਿਹਵਾ ਜਿਹਵੇ ਇਕ ਇਕੀਸ। ਭਗਤ ਦਵਾਰ ਹਰਿ ਸਾਚੇ ਭਾਏ, ਜੁਗਾ ਜੁਗੰਤਰ ਰੀਤੀ। ਨਾਮ ਅਧਾਰਾ ਇਕ ਰਖਾਏ, ਕਾਇਆ ਕਰੇ ਪਤਤ ਪੁਨੀਤੀ। ਸੋਲਾਂ ਤਨ ਸ਼ਿੰਗਾਰ ਕਰਾਏ, ਵਣਜ ਵਪਾਰ ਇਕ ਕਰਾਏ, ਬੈਠਾ ਦਿਸੇ ਇਕ ਅਤੀਤੀ। ਕੰਤ ਭਤਾਰ ਮੇਲ ਮਿਲਾਏ, ਆਤਮ ਸੇਜਾ ਇਕ ਵਖਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਮ੍ਰਿਤ ਧਾਰਾ ਮੁਖ ਚੁਆਏ, ਕਾਇਆ ਕਰੇ ਸੀਤਲ ਸੀਤੀ। ਗੁਰਮੁਖ ਪਾਇਆ ਰਾਮ, ਧਾਮ ਬਿਰਾਜਿਆ। ਅੰਮ੍ਰਿਤ ਆਤਮ ਪੀਆ ਜਾਮ, ਪੂਰਨ ਹੋਏ ਕਾਜਿਆ। ਕਾਇਆ ਨਗਰ ਖੇੜਾ ਸਚ ਗਰਾਮ, ਦੀਪਕ ਜੋਤੀ ਜਗੇ ਮਿਟੇ ਅੰਧੇਰੀ ਸ਼ਾਮਿਆ। ਲੇਖੇ ਲੱਗਾ ਕਾਇਆ ਮਾਟੀ ਚਾਮ, ਮਿਲੇ ਮੇਲ ਪ੍ਰਭ ਅੰਤਰਜਾਮੀਆ। ਪੱਲੇ ਬੰਨ੍ਹੇ ਸੱਚਾ ਦਾਮ, ਦੋ ਜਹਾਨਾਂ ਕਰੇ ਰਖਵਾਲੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤ ਦਵਾਰਾ ਮੰਗੇ ਮੰਗ, ਚਰਨ ਪਿਆਰਾ ਬਣ ਸਵਾਲੀਆ। ਚਰਨ ਪਿਆਰ ਮੰਗੇ ਮੰਗ, ਹਰਿ ਦਾਤਾ ਜਗਤ ਸਵਾਲੀਆ। ਕਾਇਆ ਚੋਲੀ ਚਾੜ੍ਹੇ ਰੰਗ, ਮਿਟੇ ਹਰਿ ਜਨ ਘਟਾ ਕਾਲੀਆ। ਵਜੇ ਸ਼ਬਦ ਨਾਮ ਮਰਦੰਗ, ਬਹੱਤਰ ਨਾੜੀ ਸਾਚਾ ਤਾੜਾ ਦਿਵਸ ਦਿਹਾੜਾ ਇਕ ਵਖਾਈਆ। ਮਾਨਸ ਦੇਹੀ ਨਾ ਹੋਏ ਭੰਗ, ਪੁਰਖ ਅਬਿਨਾਸ਼ੀ ਸਾਚਾ ਸੰਗ, ਮਿਲੇ ਮੇਲ ਜੋਤ ਅਕਾਲੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਤਮ ਵੇਖੇ ਸਚ ਘਰ, ਦੀਪਕ ਜੋਤ ਜਗੇ ਦਿਵਾਲੀਆ। ਦੀਪਕ ਜੋਤੀ ਤਨ ਉਜਿਆਰ, ਮਿਟੇ ਅੰਧ ਅਗਿਆਨਾ। ਏਕਾ ਏਕ ਕਰ ਆਕਾਰ, ਵੇਖ ਵਖਾਏ ਸ੍ਰੀ ਭਗਵਾਨਾ। ਦਸਮ ਦਵਾਰੀ ਖੋਲ੍ਹ ਕਿਵਾੜ, ਸਾਚੀ ਧੂੜ ਕਰੇ ਇਸ਼ਨਾਨਾ। ਨੌਂ ਦਵਾਰ ਤੱਤੀ ਅਗਨੀ ਹਾੜ, ਮਨਮੁਖ ਜੀਵ ਵੰਡ ਵੰਡਾਨਾ। ਜਗਤ ਵਿਕਾਰ ਮਗਰ ਲੱਗੀ ਧਾੜ, ਪੰਜਾਂ ਚੋਰਾਂ ਇਕ ਅਖਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਜਾਏ ਤਾਰ, ਏਕਾ ਦੇਵੇ ਸ਼ਬਦ ਹੁਲਾਰ, ਧੁਰ ਦਰਗਾਹੀ ਧੁਰ ਬਿਬਾਣਾ। ਨਾਮ ਬਿਬਾਣੇ ਸਾਚੇ ਚੜ੍ਹ, ਗੁਰਮੁਖ ਮਿਟੀ ਜੁਦਾਈਆ। ਨੌਂ ਦਵਾਰੇ ਅਗੇ ਖੜ, ਪ੍ਰਭ ਸਾਚੇ ਦਇਆ ਕਮਾਈਆ। ਸ਼ਬਦ ਘਾੜਨ ਸਾਚਾ ਘੜ, ਰਥ ਰਥਵਾਹੀ ਆਪ ਹੋ ਜਾਈਆ। ਏਕਾ ਨਾਮ ਫੜਾਏ ਲੜ, ਸ਼ਬਦ ਡੰਡਾ ਰਿਹਾ ਵਖਾਈਆ। ਹਰਿ ਜਨ ਸਾਚਾ ਜਾਏ ਚੜ੍ਹ, ਕਲਜੁਗ ਅੰਤਮ ਕੰਢਾ ਨੇੜੇ ਆਈਆ। ਦਰ ਦਵਾਰੇ ਨਰ ਨਿਰੰਕਾਰੇ ਅੱਗੇ ਖੜ, ਸੀਸ ਧੜ ਕੋਇ ਦਿਸ ਨਾ ਆਈਆ। ਏਕਾ ਅੱਖਰ ਜਗਤ ਵੱਖਰ ਜਾਏ ਪੜ੍ਹ, ਆਪ ਉਧਾਰੇ ਪੁਰਖ ਅਬਿਨਾਸ਼ੀ ਬਾਹੋਂ ਫੜ, ਸਾਚੇ ਮੰਦਰ ਭਗਤ ਅੰਦਰ ਏਕਾ ਏਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੀਨਾਂ ਬੰਧਪ ਦੀਨ ਦਿਆਲ ਸਰਬ ਪ੍ਰਿਤਪਾਲ ਕਾਲ ਮਹਾਂਕਾਲ ਭਾਣੇ ਵਿਚ ਰਖਾਈਆ। ਸਿੰਘ ਤਾਰਾ ਪ੍ਰਭ ਸ਼ਬਦ ਤਾਰ ਹਿਲਾਈ। ਆਤਮ ਉਪਜੀ ਧੁਨ ਸੱਚੀ ਧੁਨਕਾਰ, ਸੁਨ ਮੁਨ ਤੁੜਾਈ। ਗੁਰ ਸ਼ਬਦ ਕਰ ਉਜਿਆਰ, ਤਨ ਸਾਚੀ ਜੋਤ ਜਗਾਈ। ਭਾਂਡਾ ਭਰਮ ਜਗਤ ਨਿਵਾਰ, ਹਉਮੇ ਤ੍ਰਿਸ਼ਨਾ ਰੋਗ ਜਲਾਈ। ਮਿਲਿਆ ਮੇਲ ਪੁਰਖ ਅਪਾਰ, ਅਗੰਮ ਅਗੰਮੜਾ ਅਗੰਮੀ ਕਾਰ ਕਰਾਈ। ਨਾਮ ਕਰਾਏ ਵਣਜ ਵਪਾਰ, ਨਾ ਕੋਈ ਪੱਲੇ ਪੈਸਾ ਦੰਮੜੀ ਦਮੜਾ ਸਾਚਾ ਧੰਨ ਇਕ ਵਖਾਈ। ਏਕਾ ਦੇਵੇ ਚਰਨ ਪਿਆਰ, ਲੇਖੇ ਲਾਏ ਕਾਇਆ ਚੰਮੜਾ, ਬੋਧ ਅਗਾਧ ਸ਼ਬਦ ਜਣਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਤਮ ਵੇਖੇ ਸ਼ਬਦ ਘਰ, ਸ਼ਬਦ ਸ਼ਬਦੀ ਮੇਲ ਮਿਲਾਈ। ਮਿਲੇ ਮੇਲ ਸ਼ਬਦ ਗੁਰ, ਸੁਰਤੀ ਸੁਰਤ ਭਵਾਈਆ। ਆਪ ਚੜ੍ਹਾਏ ਸਾਚੇ ਘੋੜ, ਧੁਰ ਦਰਗਾਹੀ ਆਇਆ ਦੌੜ, ਉਚਾ ਪੌੜਾ ਇਕ ਵਖਾਈਆ। ਨਾ ਕੋਈ ਜਾਣੇ ਲੰਮਾ ਚੌੜ, ਸਤਿ ਪੁਰਖ ਨਿਰੰਜਣ ਬ੍ਰਹਿਮਣ ਗੌੜ, ਗੌੜ ਸਪੂਤਾ ਹਰਿ ਅਵਧੂਤਾ ਜੋਤੀ ਸੁਤ ਏਕਾ ਸ਼ਬਦ ਆਪਣੀ ਗੋਦ ਉਠਾਈਆ। ਕਲਜੁਗ ਸੁਹਾਏ ਸਾਚੀ ਰੁੱਤ, ਮਨਮੁਖ ਜੀਵਾਂ ਵੱਢੇ ਨੱਕ ਗੁਤ, ਸ਼ਬਦ ਖੰਡਾਂ ਰਿਹਾ ਉਠਾਈਆ। ਜਨ ਭਗਤਾਂ ਅੰਮ੍ਰਿਤ ਆਤਮ ਦੇਵੇ ਘੁਟ, ਮਨਮੁਖਾਂ ਜੜ੍ਹ ਦੇਵੇ ਪੁਟ, ਹਰਿਜਨ ਸਾਚਾ ਲਾਹਾ ਲੈਣ ਲੁਟ, ਨੇਤਰ ਨੈਣ ਲੋਚਨ ਦਰ ਦਵਾਰੇ ਦਰਸ਼ਨ ਪਾਈਆ। ਰਸਨਾ ਤੀਰ ਕਮਾਨੋਂ ਰਿਹਾ ਛੁਟ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਇਕ ਵਖਾਏ ਸਚ ਘਰ, ਗੁਰਮੁਖ ਸਾਚੇ ਦਇਆ ਕਮਾਈਆ। ਗੁਰਮੁਖ ਸਾਚਾ ਗੁਣ ਨਿਧਾਨ, ਗੁਣਵੰਤਾ ਹਰਿ ਪਾਇਆ। ਏਕਾ ਏਕ ਗੁਰ ਚਰਨ ਧਿਆਨ, ਧੁਰ ਭਗਵੰਤਾ ਮੇਲ ਮਿਲਾਇਆ। ਅੰਤਮ ਚੁੱਕੇ ਜਮ ਕੀ ਕਾਣ, ਸਾਚੇ ਸੰਤਾਂ ਸਰਨ ਸਰਨਾਈ ਇਕ ਵਖਾਇਆ। ਜੋਤੀ ਜਗਤ ਜੁਗਤ ਜੁਗੀਸ਼ਰ ਦੇਵੇ ਸੱਚਾ ਦਾਨ, ਧੁਰ ਫ਼ਰਮਾਣਾ ਹੁਕਮ ਜਣਾਇਆ। ਤਪੀ ਤਪੀਸ਼ਰ ਰਿਖੀ ਮੁਨੀਸ਼ਰ ਇਕ ਗਿਆਨ, ਆਤਮ ਬ੍ਰਹਮ ਜਣਾਇਆ। ਸਰਬ ਜੀਆਂ ਪ੍ਰਭ ਆਪੇ ਜਿੱਤ, ਈਸ਼ਰ ਜਗਤ ਜਗਦੀਸ਼ਰ ਜਗਤ ਪਿਤ, ਨਿੱਤ ਨਵਿਤ ਭਗਤਨ ਹਿਤ ਜੋਤੀ ਜਾਮਾ ਭੇਖ ਵਟਾਇਆ। ਆਪੇ ਜਾਣੇ ਵਾਰ ਥਿਤ, ਪਤਤ ਪਵਿਤ ਆਪੇ ਰਿਹਾ ਕਰਾਇਆ। ਭਗਤ ਜਨਾਂ ਪ੍ਰਭ ਸਾਚਾ ਮਿਤ, ਸਿਰ ਸੁਹਾਏ ਪੀਤ ਪੀਤੰਬਰ ਜਗਤ ਕਾਜ ਰਚਾਇਆ ਸਵੰਬਰ, ਮੇਟ ਮਿਟਾਏ ਝੂਠਾ ਅਡੰਬਰ, ਸਾਚਾ ਰਾਹ ਰਿਹਾ ਵਖਾਇਆ। ਏਕਾ ਰਾਹ ਜਗਤ ਮਲਾਹ, ਹੋਏ ਸ੍ਰਿਸ਼ਟ ਸਬਾਈਆ। ਚਾਰ ਵਰਨ ਵਖਾਏ ਏਕਾ ਥਾਂ, ਆਪੇ ਪਿਤਾ ਆਪੇ ਮਾਂ, ਆਪਣੀ ਗੋਦ ਉਠਾਈਆ। ਰੰਕ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਥਾਂ ਦਏ ਬਹਾ, ਊਚ ਨੀਚ ਕੋਇ ਰਹਿਣ ਨਾ ਪਾਈਆ। ਮਹੱਲ ਅਟੱਲ ਉਚੇ ਮੰਦਰ ਅੰਦਰ ਉਡੇ ਕਾਂ, ਸੁੰਞ ਮਸਾਣਾ ਰਿਹਾ ਵਖਾਈਆ। ਭਗਤ ਸੁਹੇਲਾ ਭਗਤਨ ਪਕੜੇ ਬਾਂਹ, ਪਵਣ ਬਿਬਾਣੇ ਰਿਹਾ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਾਤਾ ਜੋਧਾ ਸੂਰ ਬਲੀ ਬਲਵਾਨ, ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਡੰਕ ਦਵਾਰ ਬੰਕ ਵਜਾਈਆ। ਗੁਰਮੁਖ ਵਿਰਲੇ ਆਤਮ ਦਰ ਵੱਜੇ ਵਧਾਈ, ਜੈ ਜੈਕਾਰ ਨਰ ਨਿਰੰਕਾਰ। ਏਕਾ ਏਕ ਏਕ ਏਕੰਕਾਰ। ਸਤਿ ਸਰੂਪ ਸਰਬ ਪਸਾਰ। ਹਰਿ ਵਡਾ ਸ਼ਾਹੋ ਭੂਪ, ਰੰਗ ਅਨੂਪ ਸਤਿ ਸਰੂਪ ਜੋਤ ਸਰੂਪ ਜੋਤ ਅਧਾਰ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਪਰਗਟ ਹੋਏ ਕਲਜੁਗ ਅੰਧ ਕੂਪ, ਗਊ ਗਰੀਬ ਨਿਮਾਣਿਆਂ ਪਾਵੇ ਸਾਰ। ਕਲਜੁਗ ਅੰਧ ਅੰਧੇਰਾ ਛਾਇਆ। ਜੂਠ ਝੂਠ ਹੋ ਦਲੇਰ, ਮਾਇਆ ਰਾਣੀ ਘੇਰਾ ਪਾਇਆ। ਭਰਮੀ ਭਰਮ ਨਿਹਕਰਮੀ ਕਰਮ ਦਏ ਨਿਬੇੜਾ, ਜਗਤ ਝੇੜਾ ਰਿਹਾ ਮਿਟਾਇਆ। ਵਰਨੀ ਵਰਨਾ ਤਰਨੀ ਤਰਨਾ ਕਰਨੀ ਕਰਨਾ ਲਾਏ ਏਕਾ ਸ਼ਬਦ ਉਖੇੜਾ, ਨਗਰ ਖੇੜਾ ਕੋਈ ਦਿਸ ਨਾ ਆਇਆ। ਧਰਤ ਮਾਤ ਮਾਰ ਝਾਤ ਪੁਰਖ ਬਿਧਾਤ ਤੇਰਾ ਖੁਲ੍ਹਾ ਕਰਾਏ ਵਿਹੜਾ, ਗੁਰਮੁਖ ਵਿਰਲੇ ਨਾਤਾ ਚਰਨ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਏਕਾ ਸਾਤਾ, ਬੈਠਾ ਰਹੇ ਇਕ ਇਕਾਂਤਾ, ਆਪਣੇ ਰੰਗ ਸਮਾਇਆ। ਮੰਗੇ ਮੰਗ ਦਵਾਰ ਸ਼ਬਦ ਭੰਡਾਰਿਆ। ਦੇਵਣਹਾਰ ਦਾਤਾਰ ਵਿਚ ਸੰਸਾਰਿਆ। ਜਨ ਭਗਤਾਂ ਦੇਵੇ ਕਰ ਪਿਆਰ, ਵੇਖ ਵਖਾਣੇ ਵਾਰੋ ਵਾਰਿਆ। ਆਤਮ ਤਾਕੀ ਖੋਲ੍ਹ ਬੰਦ ਕੁਆੜ, ਦੇਵੇ ਜੀਆ ਦਾਨ ਆਤਮ ਸ਼ਬਦ ਆਧਾਰਿਆ। ਤੱਤੀ ਵਾ ਨਾ ਲੱਗੇ ਕਲਜੁਗ ਹਾੜ, ਮਾਇਆ ਮਮਤਾ ਤ੍ਰਿਸ਼ਨਾ ਪ੍ਰਭ ਦੇਵੇ ਸਾੜ, ਪੰਜਾਂ ਚੋਰਾਂ ਕਰੇ ਖੁਆਰਿਆ। ਸੁਰਤ ਸਵਾਣੀ ਸ਼ਬਦ ਮਿਲਾਏ ਸਾਚੇ ਹਾਣੀ, ਅੰਮ੍ਰਿਤ ਆਤਮ ਜਲ ਪਿਆਏ ਠੰਢਾ ਪਾਣੀ, ਜੋਤ ਜਗਾਏ ਬਹੱਤਰ ਨਾੜਿਆ। ਆਤਮ ਧੁਨ ਉਪਜੇ ਸੱਚੀ ਬਾਣੀ, ਭਰਮੇ ਭੁੱਲੀ ਜੇਰਜ ਖਾਣੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਾਨ ਹਰਿ ਮਿਹਰਵਾਨ ਗੁਣਵੰਤਾ ਹਰਿ ਗੁਣ ਨਿਧਾਨਿਆ। ਨਾਮ ਵਸਤ ਪ੍ਰਭ ਝੋਲੀ ਪਾਏ। ਗੁਰਮੁਖ ਕਾਇਆ ਰੰਗੇ, ਚਰਨ ਘੋਲੀ ਹਉਂ ਘੋਲ ਘੁਮਾਏ। ਵੱਜੇ ਨਾਮ ਸ਼ਬਦ ਸਚ ਮਰਦੰਗੇ, ਹੋਏ ਸਹਾਈ ਸਦਾ ਅੰਗ ਸੰਗੇ, ਸੰਗ ਅੰਗ ਆਪ ਅਖਵਾਏ। ਸ਼ਬਦ ਘੋੜੇ ਕਸ ਤੰਗੇ, ਦਹਿ ਦਿਸ਼ਾ ਰਿਹਾ ਦੁੜਾਏ। ਭਗਤ ਦਵਾਰੇ ਮੂਲ ਨਾ ਸੰਗੇ, ਦੇਵੇ ਦਰਸ ਕਰ ਕਰ ਤਰਸ ਆਪੇ ਆਪ ਰਘੁਰਾਏ। ਜੋਤੀ ਜੋਤ ਸਰੂਪ ਹਰਿ, ਹਰਿਜਨ ਦੇਵੇ ਸ਼ਬਦ ਵਰ, ਮਿਲੇ ਮੇਲ ਹਰਿ ਸਜਣ ਸੁਹੇਲ, ਸਾਚਾ ਮੇਲਾ ਸਹਿਜ ਸੁਭਾਏ। ਜਗਤ ਗਿਆਨੀਆਂ ਮਨ ਮਤ ਉਪਜਾਏ। ਪਾਰਬ੍ਰਹਮ ਚਰਨ ਧਿਆਨਿਆਂ, ਗੁਰਮੁਖ ਵਿਰਲਾ ਮਾਤ ਵਖਾਏ। ਸ਼ਬਦ ਜਾਣੇ ਜੋ ਸਚ ਨਿਸ਼ਾਨੀਆਂ, ਭਾਂਡਾ ਭਰਮ ਭਉ ਭੰਨ ਵਖਾਏ। ਆਤਮ ਵੱਜੇ ਤੀਰ ਸਾਚੀ ਕਾਨੀਆ, ਕਰਮ ਕੁਕਰਮ ਮਾਨਸ ਜਨਮ ਹਰਿਜਨ ਵੇਖ ਵਖਾਏ। ਧੁਨ ਆਤਮਕ ਸ਼ਬਦ ਅਨਾਦ ਅਨਾਦੀ ਕਵਣ ਦਵਾਰੇ ਉਪਜੇ ਧੁਨ, ਕਵਣ ਜਣਾਏ ਬੋਧ ਅਗਾਧੀ ਸਾਚੀ ਬਾਣੀਆ। ਜਗਤ ਵਿਦਿਆ ਪੜ੍ਹ ਪੜ੍ਹ ਇਕ ਦੂਜੇ ਤੋਂ ਰਹੇ ਸੁਣ, ਗੁਰਮੁਖ ਵਿਰਲਾ ਬ੍ਰਹਮ ਗਿਆਨੀਆ। ਪੁਰਖ ਅਬਿਨਾਸ਼ੀ ਆਪੇ ਕਰੇ ਸ੍ਰਿਸ਼ਟ ਸਬਾਈ ਛਾਣ ਪੁਣ, ਗੁਣਵੰਤਾ ਹਰਿ ਗੁਣ ਨਿਧਾਨੀਆ। ਸਰਬ ਪੁਕਾਰ ਰਿਹਾ ਸੁਣ, ਗੁਰਮੁਖ ਉਧਾਰੇ ਵਿਰਲੇ ਚੁਣ, ਜੁਗਾ ਜੁਗੰਤ ਸਾਚੀ ਬਾਣੀਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਖੇਲ ਅਪਰ ਅਪਾਰ, ਏਕਾ ਭਰਿਆ ਸ਼ਬਦ ਭੰਡਾਰ, ਨਾ ਕੋਈ ਜਾਣੇ ਜਗਤ ਗਿਆਨੀ ਜੇਰਜ ਖਾਣੀਆ। ਗਿਆਨ ਗੁਰ ਜਗ ਸ਼ਬਦ ਹੈ, ਸ਼ਬਦ ਗੁਰ ਜਗਤ ਗਿਆਨ। ਗੁਰ ਸ਼ਬਦ ਜਿਸ ਜਨ ਪਰਵਾਨ ਹੈ, ਜਾਣੇ ਖੇਲ ਸ੍ਰੀ ਭਗਵਾਨ। ਆਪ ਰਖਾਏ ਆਪਣਾ ਬਿਰਦ ਹੈ, ਜੁਗਾ ਜੁਗੰਤ ਵੇਖ ਵਖਾਣ। ਨਿਹਕਲੰਕ ਨਰਾਇਣ ਨਰ, ਜੋਤ ਸਰੂਪ ਵਾਲੀ ਦੋ ਜਹਾਨ, ਨਾ ਕੋਈ ਜੀਵ ਜੰਤ ਨਾ ਜਗਤ ਸੰਤ ਕਰੇ ਪਛਾਣ। ਜਗਤ ਨਾਮ ਹਰਿ ਅੰਸ, ਲੋਕਮਾਤ ਉਪਾਇੰਦਾ। ਹਰਿਜਨ ਬਣਾਏ ਸਾਚਾ ਬੰਸ, ਸਾਚੀ ਦਾਤ ਝੋਲੀ ਪਾਇੰਦਾ। ਦੁਸ਼ਟ ਸੰਘਾਰੇ ਜਿਉਂ ਕਾਹਨਾ ਕੰਸ, ਭੇਖ ਪਖੰਡਾ ਅੰਤ ਮਿਟਾਇੰਦਾ। ਧਰੇ ਜੋਤ ਵਾਰ ਸਹੰਸ, ਰੂਪ ਰੰਗ ਨਾ ਕੋਇ ਭੇਵ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਜੋਤ ਜਗਾਇੰਦਾ। ਕਲਜੁਗ ਅੰਤਮ ਜੋਤ ਜਗਾਏ, ਕਰੇ ਖੇਲ ਅਪਾਰੀ। ਸ਼ਬਦ ਡੰਕ ਸੰਗ ਰਲਾਏ, ਚਾਰੋਂ ਕੁੰਟ ਕਰਾਏ ਜੈ ਜੈਕਾਰੀ। ਨਾਮ ਮਰਦੰਗ ਇਕ ਵਜਾਏ, ਵਜੇ ਨਾਦ ਅਪਰ ਅਪਾਰੀ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਲੱਖ ਚੁਰਾਸੀ ਵੇਖ ਦਰ, ਕਰੇ ਕਰਾਏ ਆਪਣੀ ਕਾਰੀ। ਕਰਨ ਕਰਾਵਣਹਾਰ ਹਰਿ ਜਗਦੀਸਿਆ। ਭੇਖਾਧਰੀ ਭੇਖ ਬਾਵਨ, ਵੇਖ ਖੇਲ ਬੀਸ ਇਕੀਸਿਆ। ਇਕ ਫੜਾਏ ਸ਼ਬਦ ਸੱਚਾ ਦਾਮਨ, ਨਾਮ ਛਤਰ ਝੁਲਾਏ ਸੀਸਿਆ। ਨੇੜ ਨਾ ਆਏ ਕਾਮਨੀ ਕਾਮਨ, ਮਾਇਆ ਰਾਣੀ ਜੂਠਾ ਝੂਠਾ ਪੀਸਣ ਪੀਸਿਆ। ਕਲਜੁਗ ਮਿਟੇ ਰੈਣ ਅੰਧੇਰੀ ਸ਼ਾਮਨ, ਸ਼ਾਹ ਸੁਲਤਾਨਾਂ ਖਾਲੀ ਖੀਸਿਆ। ਗੁਰਮੁਖ ਸਾਚੇ ਆਤਮ ਅੰਦਰ ਬਹਿ ਬਹਿ ਗਾਵਨ, ਕਥਨੀ ਕਥ ਨਾ ਸਕੇ ਦੰਦ ਬਤੀਸਿਆ। ਮੇਲ ਮਿਲਾਵਾ ਪੁਰਖ ਅਬਿਨਾਸ਼ਨ ਘਟ ਘਟ ਵਾਸਨ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਦਰ, ਵੇਖ ਵਖਾਣੇ ਜਗਤ ਹਦੀਸਿਆ। ਜਗਤ ਹਦੀਸ ਜਗਤ ਭਾਵਨੀ, ਕਲਜੁਗ ਅੰਤਮ ਵੇਖੇ ਖੇਲ ਪੁਰਖ ਅਬਿਨਾਸ਼ਨ ਕਮਲਾਪਾਤੀ। ਸੱਜਣ ਸੁਹੇਲੇ ਆਪੇ ਮੇਲ, ਦੇਵੇ ਸ਼ਬਦ ਗੁਰ ਮੰਤਰ ਸ਼ਬਦ ਦਾਤੀ। ਜੋਤ ਸਰੂਪੀ ਚਾੜ੍ਹੇ ਤੇਲ, ਕਰੇ ਵਿਹਾਰਾ ਇਕ ਇਕਾਂਤੀ। ਕਲਜੁਗ ਅੰਤਮ ਅਚਰਜ ਖੇਲ, ਦੀਪਕ ਜੋਤ ਜਗੇ ਬਿਨ ਦੀਵਾ ਤੇਲ ਬਾਤੀ। ਆਪੇ ਵਸੇ ਰੰਗ ਨਵੇਲ, ਜਨ ਭਗਤਾਂ ਅੰਮ੍ਰਿਤ ਦੇਵੇ ਬੂੰਦ ਸਵਾਂਤੀ। ਧਰਮ ਰਾਏ ਦੀ ਕਟੇ ਜੇਲ੍ਹ, ਆਵਣ ਜਾਵਣ ਫੰਦ ਕਟਾਤੀ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਜਿਸ ਜਨ ਦੇਵੇ ਸ਼ਬਦ ਵਰ, ਅੱਠੇ ਪਹਿਰ ਦਿਵਸ ਰੈਣ ਰਹੇ ਪਰਭਾਤੀ। ਸਾਚੇ ਮੰਦਰ ਰਹੇ ਪਰਭਾਤ, ਨਾ ਹੋਏ ਸੰਞ ਸਵੇਰਾ। ਹਰਿ ਜਨ ਵਿਰਲਾ ਆਤਮ ਅੰਦਰ ਵੇਖੇ ਮਾਰ ਝਾਤ, ਸ਼ਬਦ ਸਿੰਘਾਸਣ ਹਰਿ ਬਿਰਾਜੇ ਕਰੇ ਹੱਕ ਨਿਬੇੜਾ। ਮਿਟੇ ਰੈਣ ਅੰਧੇਰੀ ਭਰਮਾ ਰਾਤ, ਭਾਗ ਲੱਗੇ ਕਾਇਆ ਨਗਰ ਸਾਚੇ ਖੇੜਾ, ਨਾ ਕੋਈ ਜਾਣੇ ਜ਼ਾਤ ਪਾਤ, ਪੁਰਖ ਨਿਰੰਜਣ ਸਾਚੋ ਸਾਚ, ਇਕ ਵਖਾਏ ਖੁਲ੍ਹਾ ਵਿਹੜਾ। ਕਾਇਆ ਮਾਟੀ ਝੂਠਾ ਕਾਚ, ਨੌਂ ਦਵਾਰੇ ਮਨਮੁਖ ਜੀਵ ਰਿਹਾ ਨਾਚ, ਮਾਇਆ ਮਮਤਾ ਪਾਇਆ ਝੇੜਾ। ਗੁਰਮੁਖ ਵਿਰਲਾ ਗੁਰ ਪੂਰੇ ਸ਼ਬਦ ਹਿਰਦੇ ਲਏ ਵਾਚ, ਆਦਿ ਅੰਤ ਜੁਗਾ ਜੁਗੰਤ ਹਰਿ ਭਗਵੰਤ ਜਨ ਭਗਤਾਂ ਬੰਨ੍ਹੇ ਆਪੇ ਬੇੜਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਦਰ, ਲੱਖ ਚੁਰਾਸੀ ਦੇਵੇ ਗੇੜਾ। ਲੱਖ ਚੁਰਾਸੀ ਦਏ ਗੇੜਾ, ਹਰਿ ਜੋਤੀ ਜੋਤ ਜਗਾਈਆ। ਦੰਦ ਬਤੀਸਾ ਭੇੜ ਭੇੜਾ, ਕਿਸੇ ਨਾ ਦੀਸੇ ਕਾਇਆ ਨਗਰ ਖੇੜਾ, ਭਰਮੇ ਭੁੱਲੀ ਲੋਕਾਈਆ। ਹਰਿਜਨ ਸਾਚਾ ਆਪ ਜਗਾਇਆ। ਪਾਰਬ੍ਰਹਮ ਬ੍ਰਹਮ ਮੇਲ ਮਿਲਾਇਆ। ਪੂਰਬ ਲਹਿਣਾ ਝੋਲੀ ਪਾਇਆ। ਸਾਚੀ ਰੰਗਣ ਨਾਮ ਰੰਗਾਇਆ। ਪੰਚ ਪੰਚਾਇਣੀ ਲਾਏ ਇਕ ਉਖੇੜਾ, ਕਾਇਆ ਡੋਲੀ ਰਿਹਾ ਉਠਾਇਆ। ਹੌਲੀ ਹੌਲੀ ਕਾਇਆ ਮੰਦਰ ਆਪੇ ਬੋਲੀ, ਸਾਚਾ ਰਾਹ ਰਿਹਾ ਵਖਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜਿਸ ਜਨ ਦੇਵੇ ਸ਼ਬਦ ਵਰ, ਆਤਮ ਸਹਿੰਸਾ ਰੋਗ ਗਵਾਇਆ। ਆਤਮ ਅੰਦਰ ਆਪੇ ਵੜ, ਪ੍ਰਭ ਸਾਚੇ ਜੋਤ ਜਗਾਈਆ। ਆਪੇ ਜਾਣੇ ਸੀਸ ਧੜ, ਕਿਲ੍ਹਾ ਕੋਟ ਨਾ ਕੋਈ ਵਖਾਈਆ। ਜਗਤ ਅੱਖਰ ਨਾ ਜਾਏ ਪੜ੍ਹ, ਨਿਸ਼ਅੱਖਰ ਵੱਖਰ ਆਪ ਸਮਾਈਆ। ਪਰਾ ਪਸੰਤੀ ਨਾ ਕੋਈ ਜੜ੍ਹ, ਮਧਮ ਬੈਖਰੀ ਨਾ ਰਚਨ ਰਚਾਈਆ। ਗੁਰਮੁਖ ਵਿਰਲਾ ਸੰਤ ਸੁਹੇਲਾ ਏਕਾ ਅੱਖਰ ਲਏ ਪੜ੍ਹ, ਜਿਸ ਜਨ ਆਪਣਾ ਲੜ ਫੜਾਈਆ। ਜੀਵ ਜੰਤ ਮਨ ਮਤੀ ਘਾੜਨ ਰਹੇ ਘੜ, ਗੁਰਮਤੀ ਬੂਝ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦਵਾਰੇ ਆਪੇ ਖੜ, ਸਵੱਛ ਸਰੂਪੀ ਹਰਿ ਹਰਿ ਵਡਾ ਸ਼ਾਹੋ ਭੂਪੀ, ਮੇਟ ਮਿਟਾਏ ਅੰਧ ਕੂਪੀ, ਸਤਿ ਸਰੂਪੀ ਦਰਸ ਦਿਖਾਈਆ। ਸਤਿ ਸਰੂਪ ਵਿਸਮਾਦ, ਹਰਿ ਰਘੁਰਾਇਆ। ਵੇਖ ਵਖਾਣੇ ਵਿਚ ਬ੍ਰਹਿਮਾਦ, ਬ੍ਰਹਿਮਾਦੀ ਖੇਲ ਰਚਾਇਆ। ਸ਼ਬਦ ਵਜਾਏ ਸਾਚਾ ਨਾਦ, ਅਨਾਹਦ ਤੂਰ ਇਕ ਵਖਾਇਆ। ਸ਼ਬਦ ਜਣਾਏ ਅਗਾਧ ਬੋਧ, ਬੋਧ ਅਗਾਧ ਹਰਿ ਰਘੁਰਾਇਆ। ਜਨ ਭਗਤਾਂ ਹਿਰਦਾ ਦੇਵੇ ਸੋਧ, ਦੁਰਮਤ ਮੈਲ ਗਵਾਇਆ। ਦਾਤਾ ਸੂਰਾ ਜੋਧਨ ਜੋਧ, ਸ਼ਬਦ ਖੰਡਾ ਹੱਥ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਸ਼ਬਦ ਵਰ, ਕਾਇਆ ਕੰਚਨ ਸਾਚਾ ਰੰਗ ਚੜ੍ਹਾਇਆ। ਕਾਇਆ ਰੰਗ ਚੜ੍ਹਾਏ ਸੱਚ, ਸੱਚੀ ਵਡਿਆਈਆ। ਕਲਜੁਗ ਜੀਵ ਨੌਂ ਦਵਾਰੇ ਰਹੇ ਨੱਚ, ਦਸਵੇਂ ਭੇਵ ਨਾ ਰਾਈਆ। ਜਗਤ ਤ੍ਰਿਸ਼ਨਾ ਰਹੇ ਮੱਚ, ਕਲਜੁਗ ਅਗਨ ਰਹੀ ਜਲਾਈਆ। ਸ਼ਬਦ ਗੁਰ ਨਾ ਮਿਲਿਆ ਧੁਰ ਸਾਚੇ ਅੰਦਰ ਨਾ ਗਿਆ ਪਚ, ਰਸਨਾ ਰਸਕ ਹਲਕਾਈਆ। ਕਾਇਆ ਮਾਟੀ ਭਾਂਡਾ ਕੱਚ, ਅੰਤਮ ਅੰਤ ਜੀਵ ਜੰਤ ਸਾਧ ਸੰਤ ਗੁਰ ਪੀਰ ਔਲੀਏ ਸ਼ੇਖ਼ ਮੁਸਾਇਕ ਦਸਤਗੀਰ ਸ਼ਾਹ ਹਕੀਰ ਕੋਈ ਰਹਿਣ ਨਾ ਪਾਈਆ। ਆਤਮ ਬ੍ਰਹਮ ਪਾਰਬ੍ਰਹਮ ਅਸਤ, ਏਕ ਸਰੂਪ ਕੀਟ ਹਸਤ, ਨਾਮ ਦੇਵੇ ਸਾਚੀ ਵਸਤ, ਲੇਖ ਮਿਟਾਏ ਦਸਤ ਬਦਸਤ, ਤਨ ਬਸਤਰ ਸਾਚਾ ਚੀਰ ਪਹਿਨਾਈਆ। ਇਕ ਵਖਾਏ ਸ਼ਬਦ ਸਸਤ, ਅੱਠੇ ਪਹਿਰ ਰਹੇ ਮਸਤ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜਿਸ ਜਨ ਬੂਝ ਬੁਝਾਈਆ। ਆਪ ਆਪਣੀ ਬੂਝ ਬੁਝਾਈ, ਦੂਈ ਦਵੈਤੀ ਮੇਟੇ ਸੱਲਾ। ਆਪਣਾ ਭੇਵ ਗੂਝ ਖੁਲ੍ਹਾਏ, ਦਰਸ ਦਿਖਾਏ ਇਕ ਇਕੱਲਾ। ਬ੍ਰਹਮ ਪਾਰਬ੍ਰਹਮ ਜਨ ਸੂਝ ਸੁਝਾਏ, ਵੇਖ ਵਖਾਏ ਸਚ ਮਹੱਲਾ। ਲੋਚਨ ਨੇਤਰ ਤੀਜਾ ਖੋਲ੍ਹ ਵਖਾਏ, ਦਰਸ ਵਖਾਏ ਵਸੇ ਨਿਹਚਲ ਧਾਮ ਅਟੱਲਾ। ਅੰਮ੍ਰਿਤ ਆਤਮ ਬੀਜ ਸਾਚਾ ਬੀਜ ਬਿਜਾਏ, ਨਾਮ ਲਗਾਏ ਸਾਚੇ ਫ਼ਲਾ। ਜਨ ਭਗਤਾਂ ਜੁਗਾ ਜੁਗੰਤ ਰੀਝ ਕਰਾਏ, ਦਰ ਦਹਿਲੀਜ਼ ਇਕ ਵਖਾਏ, ਪੰਜਾਂ ਚੋਰਾਂ ਦੇਵੇ ਡੰਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦੇਵੇ ਨਾਮ ਧੰਨ, ਧੰਨ ਧੰਨੀ ਆਪ ਅਖਵਾਏ। ਨਾਮ ਧਨ ਭਗਤ ਖਜਾਨਾ, ਗੁਰਮੁਖ ਵਿਰਲੇ ਪਾਇਆ ਏ। ਪੁਰਖ ਅਬਿਨਾਸ਼ੀ ਬੀਨਾ ਦਾਨਾ, ਦੇਵਣਹਾਰ ਸਰਬ ਸਬਾਇਆ ਏ। ਅੱਖਰ ਵੱਖਰ ਆਪੇ ਕੀਨਾ, ਬਜਰ ਕਪਾਟੀ ਰੱਖਿਆ ਪੱਥਰ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣਾ ਰਿਹਾ ਛੁਪਾਇਆ ਏ। ਨਰ ਨਰਾਇਣ ਪ੍ਰਭ ਆਪ, ਘਟ ਘਟ ਵਿਚ ਸਮਾਇੰਦਾ। ਸ੍ਰਿਸ਼ਟ ਸਬਾਈ ਮਾਈ ਬਾਪ, ਪੂਤ ਸਪੂਤਾ ਮਾਤ ਜਣਾਇੰਦਾ। ਆਪੇ ਜਾਣੇ ਆਪਣਾ ਵਡ ਪਰਤਾਪ, ਲੇਖਾ ਲੇਖ ਨਾ ਕੋਈ ਗਿਣਾਇੰਦਾ। ਕਲਜੁਗ ਕਾਇਆ ਅੰਤ ਸੰਤਾਪ, ਸਤੋ ਗੁਣ ਦਿਸ ਨਾ ਆਇੰਦਾ। ਰਜੋ ਗੁਣ ਵਧਿਆ ਪਾਪ, ਤਮੋ ਜਗਤ ਤ੍ਰਿਸ਼ਨਾ ਆਪ ਤਪਾਇੰਦਾ। ਬ੍ਰਹਿਮੰਡ ਖੰਡ ਰਿਹਾ ਕਾਂਪ, ਪ੍ਰਭ ਸਾਚੀ ਵੰਡ ਵੰਡਾਇੰਦਾ। ਹੱਥ ਖੜਗ ਸ਼ਬਦ ਚੰਡ ਪਰਚੰਡ, ਜੇਰਜ ਅੰਡ ਲੇਖ ਮਿਟਾਇੰਦਾ। ਆਪੇ ਸੁੱਤਾ ਦੇ ਕਰ ਕੰਡ, ਆਪੇ ਉਠ ਉਠ ਦਹਿ ਦਿਸ਼ ਧਾਇੰਦਾ। ਲੱਖ ਚੁਰਾਸੀ ਵੇਖੇ ਨਾਰ ਦੁਹਾਗਣ ਰੰਡ, ਗੁਰਮੁਖ ਵਿਰਲਾ ਕੰਤ ਸੁਹਾਗੀ ਇਕ ਹੰਢਾਇੰਦਾ। ਨੌਂ ਖੰਡ ਨੌਂ ਦਰ ਭਰਿਆ ਭੇਖ ਪਖੰਡ, ਭੇਖ ਪਖੰਡੀ ਸਾਰ ਨਾ ਪਾਇੰਦਾ। ਪਰਗਟ ਹੋਏ ਵਿਚ ਵਰਭੰਡ, ਮਨਮੁਖ ਜੀਵਾਂ ਦੰਡ ਲਗਾਇੰਦਾ। ਕਲਜੁਗ ਵੰਡਣ ਆਇਆ ਗੰਢ, ਗੁਰਮੁਖ ਵਿਰਲੇ ਆਤਮ ਠੰਢ ਰਖਾਇੰਦਾ। ਜਗਤ ਵਿਕਾਰਾ ਆਤਮ ਹੰਕਾਰਾ ਮਨਮੁਖ ਜੀਵਾਂ ਸਿਰ ਉਠਾਈ ਝੂਠੀ ਪੰਡ, ਝੂਠੇ ਮਾਰਗ ਭਰਮ ਭੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਤੇਰੀ ਵਰਤੇ ਕਲ, ਕਲਧਾਰੀ ਆਪ ਅਖਵਾਇੰਦਾ। ਕਲਜੁਗ ਵਰਤੇ ਕਲ, ਕਾਲ ਦੁਹਾਈਆ। ਪਰਗਟ ਹੋਏ ਅਛਲ ਅਛੱਲ, ਅਛਲ ਅਛੱਲ ਆਪ ਅਖਵਾਈਆ। ਵੇਖੇ ਖੇਲ ਘੜੀ ਘੜੀ ਪਲ ਪਲ, ਜੋਤੀ ਦੀਪ ਜਗੇ ਪ੍ਰਬਲ, ਬਜਰ ਕਪਾਟੀ ਉਚੇ ਪਰਬਤ ਸ਼ਬਦ ਸਿੰਘਾਸਣ ਏਕਾ ਡਾਹੀਆ। ਸਤ ਸਾਗਰਾਂ ਵੇਖੇ ਜਲ, ਚੌਦਾਂ ਲੋਕ ਰਿਹਾ ਮੱਲ, ਅੱਠਾਂ ਸੱਠਾਂ ਡੂੰਘੀ ਡਲ, ਭੇਵ ਅਭੇਦਾ ਭੇਵ ਨਾ ਰਾਈਆ। ਸਚ ਸਿੰਘਾਸਣ ਸਾਚਾ ਹਲ, ਸੋਹੰ ਬੀਜ ਰਿਹਾ ਬਿਜਾਈਆ। ਸਤਿਜੁਗ ਸਾਚੇ ਲੱਗੇ ਫ਼ਲ, ਭਾਗ ਲਗੇ ਕਾਇਆ ਡਲ, ਕਾਇਆ ਧਰਤੀ ਆਪੇ ਮਵਲੇ, ਉਲਟੀ ਕਰੇ ਨਾਭ ਕਵਲੇ, ਅੰਮ੍ਰਿਤ ਝਿਰਨਾ ਆਤਮ ਰਸ ਏਕਾ ਮੁਖ ਚੁਆਈਆ। ਮਿਲੇ ਮੇਲ ਪ੍ਰਭ ਸਾਵਲ ਸਵਲੇ, ਜਗਤ ਵਿਦਿਆ ਹੀਣ ਗੁਰਮੁਖ ਬਾਵਲ ਬਵਲੇ, ਏਕਾ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨਾ ਰਿਹਾ ਰਚਾਈਆ। ਰਚਨ ਰਚਾਈ ਜਗਤ ਪ੍ਰਭ, ਖੇਲੇ ਖੇਲ ਖਿਲਾਰੀ। ਆਪ ਉਠਾਏ ਭਗਤ ਜਨ, ਦੇਵੇ ਨਾਮ ਸ਼ਬਦ ਭੰਡਾਰੀ। ਭਾਗ ਲਗਾਏ ਕਾਇਆ ਚੋਲੀ ਸਾਚੇ ਤਨ, ਦਿਵਸ ਰੈਣ ਰਹੇ ਖੁਮਾਰੀ। ਭਰਮ ਭੁਲੇਖਾ ਕੱਢੇ ਜਨ, ਜੋ ਜਨ ਮੰਗੇ ਚਰਨ ਦਵਾਰੀ। ਸਾਚੇ ਧਾਮ ਆਪ ਵਸਾਏ। ਪੁਰਖ ਅਬਿਨਾਸ਼ੀ ਦਇਆ ਕਮਾਏ। ਨਾ ਕੋਈ ਦੀਸੇ ਛੱਪਰੀ ਛੰਨ, ਜੋਤ ਸਰੂਪੀ ਡਗਮਗਾਏ। ਏਕਾ ਰਾਗ ਸੁਣਾਏ ਕੰਨ, ਦੋ ਜਹਾਨੀ ਬੇੜਾ ਬੰਨ੍ਹ, ਰਸਨਾ ਮੁਖ ਨਾ ਕੋਈ ਗਾਏ। ਸੰਤ ਸੁਹੇਲਾ ਇਕ ਇਕੇਲਾ ਸਦਾ ਕਰਾਏ ਧੰਨ ਧੰਨ, ਜੈ ਜੈਕਾਰ ਇਕ ਕਰਾਏ। ਦਰ ਘਰ ਸਾਚੇ ਸ਼ਬਦ ਸੰਧੇਵੇ ਲਾਵੇ ਸੰਨ੍ਹ, ਦਰ ਦਰਵਾਜਾ ਗਰੀਬ ਨਿਵਾਜਾ ਆਪਣਾ ਆਪ ਖੁਲ੍ਹਾਏ। ਹਰਿਜਨ ਆਤਮ ਬ੍ਰਹਮ ਪਾਰਬ੍ਰਹਮ ਘਰ ਸਾਚੇ ਜਾਏ ਮੰਨ, ਏਕਾ ਜੋਤੀ ਏਕਾ ਗੋਤੀ ਏਕਾ ਹਵਨ ਕਰਾਏ। ਅੰਮ੍ਰਿਤ ਆਤਮ ਸਚ ਸਰੋਵਰ ਦੁਰਮਤ ਮੈਲ ਜਾਏ ਧੋਤੀ, ਜਨ ਹਰਿ ਸਾਚਾ ਹੰਸ ਕਾਗ ਕਾਗ ਹੰਸ ਹੋ ਜਾਏ। ਸ਼ਬਦ ਫੜਾਏ ਸਾਚੀ ਸੋਟੀ, ਆਪ ਚੜ੍ਹਾਏ ਉਚੀ ਚੋਟੀ, ਗੁਰਮੁਖ ਵਿਰਲਾ ਵਿਚੋਂ ਕੋਟਨ ਕੋਟੀ ਕੋਟ ਬ੍ਰਹਿਮੰਡ ਆਪੇ ਵੰਡ ਗੁਰਮੁਖ ਸਾਚੇ ਧਾਮ ਸੁਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸ਼ਬਦ ਵਰ, ਸੁਰਤ ਸਵਾਣੀ ਅੰਤ ਪਰਨਾਏ। ਅੰਤ ਕੰਤ ਪ੍ਰਭ ਮੇਲ, ਲੋਕਮਾਤ ਹੋਏ ਜੁਦਾਈਆ। ਹਰਿਜਨ ਮੇਲਾ ਹਰਿ ਸੱਜਣ ਸੁਹੇਲ, ਪ੍ਰਭ ਸਾਚੀ ਬਣਤ ਬਣਾਈਆ। ਇਕ ਵਸਾਏ ਧਾਮ ਨਵੇਲ, ਚਾਰ ਦਿਵਾਰੀ ਕੋਈ ਦਿਸ ਨਾ ਆਈਆ। ਅਚਰਜ ਕਰੇ ਆਪਣੇ ਆਪੇ ਖੇਲ, ਜੋਤ ਨਿਰੰਕਾਰੀ ਏਕਾ ਏਕ ਰੰਗ ਮਹੱਲ ਸਚ ਪਰਕਾਸ਼ ਰਹੀ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਪ੍ਰਿਥਮੀ ਆਕਾਸ਼, ਅਕਾਸ਼ ਅਕਾਸ਼ਾਂ ਉਪਰ ਆਪ ਸਮਾਈਆ। ਉਪਰ ਆਕਾਸ਼ ਹਰਿ ਬਿਰਾਜੇ, ਤਖ਼ਤ ਤਾਜ ਸੁਹਾਇਆ। ਅਸੁਤੇ ਪਰਕਾਸ਼ ਕਰੇ ਪਰਕਾਸ਼ੇ, ਆਪ ਆਪਣਾ ਪਰਕਾਸ਼ ਕਰਾਇਆ। ਆਦਿ ਅੰਤ ਨਾ ਕਦੇ ਵਿਨਾਸੇ, ਨਾ ਕੋਈ ਜਾਪ ਜਪਤ ਆਤਮ ਰਸ ਪਾਇਆ। ਆਪੇ ਜਾਣੇ ਆਪਣਾ ਵਡ ਪਰਤਾਪੇ, ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਘਰ ਸਤਵੇਂ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵੇਖੇ ਸਚ ਘਰ, ਸਾਚਾ ਸੁਤ ਸ਼ਬਦ ਦਏ ਉਪਾਇਆ। ਸੁਤ ਸ਼ਬਦ ਹਰਿ ਉਪਾਏ, ਜੋਤੀ ਮਾਤ ਬਣਾਈਆ। ਪੁਰਖ ਅਬਿਨਾਸ਼ੀ ਦੇਵੇ ਵਰ, ਵਰਨ ਗੋਤੀ ਨਾ ਕੋਈ ਬਣਾਈਆ। ਇਕ ਭੰਡਾਰਾ ਰਿਹਾ ਭਰ, ਅਤੋਟੀ ਅਤੋਟ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਵੇਖੇ ਖੇਲ ਛੇਵੇਂ ਘਰ, ਸਚ ਸਮਗਰੀ ਇਕ ਟਿਕਾਈਆ। ਸਚ ਸਮਗਰੀ ਹਰਿ ਟਿਕਾਏ, ਭਰੇ ਸ਼ਬਦ ਭੰਡਾਰਾ। ਨਿਰਮਲ ਜੋਤ ਇਕਗਰੀ ਇਕ ਵਖਾਏ, ਏਕਾ ਬਖ਼ਸ਼ੇ ਚਰਨ ਧਿਆਨਾ। ਸਾਚੀ ਨਗਰੀ ਸਾਚਾ ਧਾਮ ਆਪਣਾ ਆਪ ਉਪਾਏ, ਆਪੇ ਆਪ ਸ੍ਰੀ ਭਗਵਾਨਾ। ਪੰਚਮ ਘਰ ਖੋਲ੍ਹੇ ਦਰ, ਪਵਣ ਮਸਾਣੀ ਲਏ ਫੜ, ਸਾਚਾ ਝੂਲਾ ਰਿਹਾ ਝੁਲਾਇਆ। ਪੰਚਮ ਦਰ ਦਰ ਸੁਹਾਇਆ। ਜੋਤੀ ਸ਼ਬਦ ਪਵਣ ਪ੍ਰਭ ਮੇਲ ਮਿਲਾਇਆ। ਆਪੇ ਵੇਖੇ ਅਵਣ ਗਵਣ, ਗਵਣ ਅਵਣ ਵਿਚ ਹਰਿ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਇਕ ਵਰ, ਪਵਣ ਸੁਨੇਹੜਾ ਰਿਹਾ ਘਲਾਇਆ। ਪੰਚਮ ਦਰ ਦਰ ਪਰਵਾਨ। ਪੁਰਖ ਅਬਿਨਾਸ਼ੀ ਹੋਵੇ ਮਿਹਰਵਾਨ। ਤਿੰਨਾਂ ਜੋਤੀ ਇਕ ਨਿਸ਼ਾਨ। ਆਪੇ ਬੈਠਾ ਨਰ ਹਰਿ ਜੋਤੀ ਰਾਜ ਰਾਜਾਨਾ ਸ਼ਾਹ ਸੁਲਤਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਵਖਾਣੇ ਚੌਥਾ ਘਰ, ਸ੍ਰਿਸ਼ਟ ਸਬਾਈ ਦੇਵੇ ਵਰ, ਸੰਤ ਸੁਹੇਲਾ ਇਕ ਗਿਆਨ। ਚੌਥੇ ਘਰ ਪ੍ਰਭ ਆਸਣ ਲਾਇਆ। ਸ਼ਬਦ ਸਿੰਘਾਸਣ ਇਕ ਬਣਾਇਆ। ਤ੍ਰੈਗੁਣ ਮਾਇਆ ਲਏ ਉਪਾਇਆ। ਆਪ ਆਪਣੀ ਰਿਹਾ ਬਣਤ ਬਣਾਇਆ। ਜੋਤੀ ਜੋਤ ਸਰੂਪ ਹਰਿ, ਨਾ ਕੋਈ ਜਾਣੇ ਜੀਵ ਜੰਤ, ਆਪਣੇ ਰੰਗ ਸਮਾਇਆ। ਸਤਿ ਪੁਰਖ ਨਿਰੰਜਣ ਏਕ, ਸ੍ਰਿਸ਼ਟ ਸਬਾਈਆ। ਜੁਗਾ ਜੁਗੰਤਰ ਧਾਰੇ ਪੇਖ, ਆਪ ਆਪਣਾ ਰੰਗ ਵਟਾਈਆ। ਕਲਜੁਗ ਅੰਤਮ ਮੇਟੇ ਰੇਖ, ਸੋ ਪੁਰਖ ਨਿਰੰਜਣ ਆਪਣੀ ਦਇਆ ਕਮਾਈਆ। ਸਤਿਜੁਗ ਸਾਚੀ ਲਾਏ ਮੇਖ, ਹੰ ਹੰਗਤਾ ਦਏ ਗਵਾਈਆ। ਏਕਾ ਨੇਤਰ ਸ੍ਰਿਸ਼ਟ ਸਬਾਈ ਵੇਖ, ਸੋ ਸਾਚਾ ਜਾਪ ਜਪਾਈਆ। ਨਾ ਕੋਈ ਦੀਸੇ ਔਲੀਆ ਪੀਰ ਸ਼ੇਖ਼, ਈਸਾ ਮੂਸਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਵਖਾਏ ਇਕ ਘਰ, ਸੋਹੰ ਸੋ ਸਾਚਾ ਜਾਪ ਜਪਾਈਆ। ਮਾਨਸ ਦੇਹੀ ਤੁੱਟਾ ਨਾਤਾ, ਹੋਇਆ ਸ਼ਬਦ ਸਨੇਹੀ। ਜੋਤੀ ਜਾਮਾ ਪੁਰਖ ਬਿਧਾਤਾ, ਗੁਰਮੁਖ ਕਰਾਏ ਸਾਚੇ ਨੇਹੀ। ਕਲਜੁਗ ਵੇਖ ਅੰਧੇਰੀ ਰਾਤਾ, ਮਾਟੀ ਚਾਟੀ ਦਿਸੇ ਥੇਹੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੰਗ ਆਪੇ ਜਾਣੇ, ਨਾ ਕੋਈ ਜਾਣੇ ਕਥਨਾ ਜਿਹਵੀ। ਜੋਤੀ ਜਾਮਾ ਭੇਖ ਵਟਾਇਆ, ਗੁਰਮੁਖ ਸਾਚੇ ਵਿਚ ਸਮਾਈਆ। ਖੇਵਟ ਖੇਟ ਆਪ ਅਖਵਾਇਆ, ਮਾਤ ਪਿਤ ਬੇਟ ਕੋਈ ਨਾ ਜਾਈਆ। ਪੰਜ ਤੱਤ ਆਪਣਾ ਆਪ ਲਪੇਟ ਵਖਾਇਆ, ਆਵਣ ਜਾਵਣ ਸ਼ਬਦ ਰੂਪ ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸਦ ਬੀਸ ਜੋਤ ਜਗਾਈਆ। ਬੀਸ ਸਦ ਪ੍ਰਭ ਜੋਤ ਜਗਾਈ। ਸ਼ਬਦ ਵਜਾਇਆ ਸਾਚਾ ਨਾਦ, ਬੋਧ ਅਗਾਧ ਆਪ ਅਖਵਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਵਕਤ ਰਿਹਾ ਸੁਹਾਈ। ਜੋਤੀ ਜਾਮਾ ਭੇਖ ਨਿਆਰ, ਸਾਚੇ ਘਰ ਕਰਾਇਆ ਏ। ਜੋਤ ਸਰੂਪ ਕਰ ਆਕਾਰ, ਸ਼ਬਦ ਡੰਕ ਵਜਾਇਆ ਏ। ਦਹਿ ਦਿਸ਼ਾ ਇਕ ਉਡਾਰ, ਦਹਿ ਦਿਸ਼ਾ ਵਿਚ ਸਮਾਇਆ। ਭਰਮੇ ਭੁਲੇ ਜੀਵ ਗਵਾਰ, ਕਲਜੁਗ ਮਾਇਆ ਪੜਦਾ ਪਾਇਆ ਏ। ਜੋਤੀ ਜਾਮਾ ਭੇਖ ਨਿਆਰ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਰੰਗ ਵਟਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਸਮਾਇਆ ਏ। ਰੋਗ ਸੋਗ ਪ੍ਰਭ ਹੱਥ, ਦਇਆ ਕਮਾਇੰਦਾ। ਸ਼ਬਦ ਚੁਗੇ ਜਨ ਸਾਚੀ ਚੋਗ, ਦਰਸ ਅਮੋਘ ਦਿਖਾਇੰਦਾ। ਰਸਨਾ ਰਸ ਸਾਚਾ ਭੋਗ, ਅੰਮ੍ਰਿਤ ਆਤਮ ਸਾਚਾ ਰਸ ਮੁਖ ਚੁਆਇੰਦਾ। ਜਗਤ ਨਾਤਾ ਤੁਟੇ ਹੋਏ ਵਿਜੋਗ, ਧੁਰ ਸੰਜੋਗੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਤ ਮਨ ਬੁੱਧ ਧੀਰਜ ਯਤ ਸਤਿ ਇਕ ਰਖਾਇੰਦਾ। ਹਰਿ ਪਾਇਆ ਘਰ ਆਪਣੇ, ਮਿਟਿਆ ਜਗਤ ਅੰਦੇਸਾ। ਲੇਖਾ ਚੁੱਕੇ ਜਾਪ ਜਪਨੇ, ਜੋਤ ਨਿਰੰਜਣ ਸਦਾ ਸਦਾ ਅਦੇਸਾ। ਕਾਇਆ ਤਪੇ ਨਾ ਮਾਇਆ ਤਪਨੇ, ਦਇਆ ਕਮਾਏ ਨਰ ਨਰੇਸ਼ਾ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਸ਼ਬਦ ਜਗਤ ਸਾਚਾ ਵਰ, ਮੇਲ ਮਿਲਾਏ ਵੇਸ ਅਨੇਕਾ। ਕੋਟਨ ਕੋਟ ਜੁਗ ਗਏ ਬੀਤ, ਭੇਵ ਨਾ ਕਿਸੇ ਰਾਇਆ। ਕੋਟਨ ਕੋਟ ਬ੍ਰਹਮਾ ਸ਼ਿਵ ਹੋਏ ਸੀਤਲ ਸੀਤ, ਕਰੋੜ ਤੇਤੀਸਾ ਦੇਵੀ ਦੇਵ ਦਿਸ ਕਿਸੇ ਨਾ ਆਇਆ। ਕੋਟੀ ਕੋਟ ਹੋਏ ਗੁਰੂਦਵਾਰੇ ਮੰਦਰ ਮਸੀਤ, ਭੈ ਭੀਤ ਖੇਲ ਆਪਣੀ ਆਪ ਰਿਹਾ ਰਚਾਇਆ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਆਪ ਆਪਣਾ ਆਪੇ ਮੀਤ, ਸ੍ਰਿਸ਼ਟ ਸਬਾਈ ਰਿਹਾ ਉਪਾਇਆ। ਸ੍ਰਿਸ਼ਟ ਸਬਾਈ ਹਰਿ ਆਪ ਉਪਾਈ, ਆਪ ਉਪਾਵਣਹਾਰਾ। ਅਗਣਤ ਅਗਣਤ ਮਹਿੰਮਾ ਗਣੀ ਨਾ ਜਾਈ, ਜੁਗ ਜੁਗ ਜੀਵ ਜੰਤ ਕਰੇ ਵਿਚਾਰਾ। ਲੱਖ ਤ੍ਰਤਾਲੀ ਹਜ਼ਾਰ ਬੀਸ ਇਕ ਚੌਕੜੀ ਲੇਖ ਲਿਖਾਈ ਮੇਟ ਮਿਟਾਵਣਹਾਰਾ। ਚੌਦਾਂ ਮਨਵੰਤਰ ਬ੍ਰਹਮ ਬ੍ਰਹਮ ਸਮਾਈ, ਇਕੱਤਰ ਜੁਗ ਚੌਕੜੀ ਇਕ ਮਨਵੰਤਰ ਲੇਖ ਲਿਖਾਰਾ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਉਤਪਤ, ਜੁਗੋ ਜੁਗ ਜਗਤ ਜੋਗ ਨਾ ਕੋਈ ਜਾਣੇ ਲੇਖ ਲਿਖਾਰਾ। ਗੁਰਮੁਖ ਸੋਹਣ ਬੰਕ ਦਵਾਰ, ਮਨਮੁਖ ਦੇਣ ਦੁਹਾਈਆ। ਜਨ ਭਗਤਾਂ ਕਰੇ ਤਨ ਸ਼ਿੰਗਾਰ, ਫੂਲਨ ਬਰਖਾ ਸੀਸ ਲਗਾਈਆ। ਮਨਮੁਖਾਂ ਆਤਮ ਹਾਹਾਕਾਰ, ਆਤਮ ਵਿਕਾਰਾ ਰਿਹਾ ਸੁਣਾਈਆ। ਦੋਹਾਂ ਮੇਲਾ ਇਕ ਦਰਬਾਰ, ਅਪੇ ਵੇਖੇ ਵੇਖਣਹਾਰ ਭੁਲਿਆ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਮਾਤ ਵਡਿਆਈਆ।

Leave a Reply

This site uses Akismet to reduce spam. Learn how your comment data is processed.