੧੮ ਚੇਤ ੨੦੧੩ ਬਿਕ੍ਰਮੀ ਹੀਰਾ ਨੰਦ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ
ਬਾਲ ਅਵਸਥਾ ਬਾਲੀ ਬੁਧ, ਮਤ ਸਾਚੀ ਜਗਤ ਰਖਾਈਆ। ਸ਼ਬਦ ਸਿੰਘਾਸਣ ਚੜ੍ਹਿਆ ਕੁੱਦ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਮਨ ਮਨੂਆ ਤਨ ਕੀਤਾ ਸੁੱਧ, ਕੰਚਨ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਪ੍ਰੀਤ ਇਕ ਵਖਾਈਆ। ਚਰਨ ਪ੍ਰੀਤ ਜਗਤ ਗੁਰਦੇਵ, ਗੁਰ ਮੰਤਰ ਸ਼ਬਦ ਜਣਾਇਆ। ਪਾਰਬ੍ਰਹਮ ਬ੍ਰਹਮ ਸਾਚੀ ਸੇਵ, ਜਗਤ ਬਸੰਤਰ ਦਏ ਬੁਝਾਇਆ। ਜਿਹਵਾ ਰਸਨਾ ਕਥਨੀ ਗਾਏ ਜਿਹਵ, ਆਤਮ ਅੰਤਰ ਮੇਲ ਮਿਲਾਇਆ। ਕੌਸਤਕ ਮਨੀਆ ਮਸਤਕ ਲਾਏ ਸਾਚਾ ਥੇਵ, ਆਕਾਸ਼ ਪਰਕਾਸ਼ ਅਬਿਨਾਸ਼ ਕਰਾਇਆ। ਮਿਲੇ ਮੇਲ ਅਲੱਖ ਅਭੇਵ, ਦਾਤਾ ਵਡ ਦੇਵੀ ਦੇਵ, ਸਵਾਸ ਸਵਾਸ ਲੇਖੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਾਲ ਅੰਞਾਣਾ ਚਤੁਰ ਸੁਘੜ ਸਿਆਣਾ ਦਰ ਦਵਾਰ ਬੰਕ ਸੁਹਾਇਆ। ਬੰਕ ਦਵਾਰਾ ਦਰ ਹਰਿ ਦਾਨ, ਜਗੇ ਜੋਤ ਰਘੁਰਾਈਆ। ਏਕਾ ਝੁੱਲੇ ਸ਼ਬਦ ਨਿਸ਼ਾਨ, ਸਾਚਾ ਰਾਹ ਹਰਿ ਵਖਾਈਆ। ਨਾਮ ਬਿਠਾਏ ਵਿਚ ਬਿਬਾਣ, ਦੋ ਜਹਾਨਾਂ ਮਲਾਹ ਆਪ ਅਖਵਾਈਆ। ਚਰਨ ਪ੍ਰੀਤੀ ਬਖ਼ਸ਼ੇ ਸਚ ਧਿਆਨ, ਬ੍ਰਹਮ ਗਿਆਨ ਬ੍ਰਹਮ ਜਣਾਈਆ। ਜਗਤ ਰਖਾਏ, ਮਾਣ ਤਾਣ, ਦਰ ਨਿਮਾਣਾ ਜੋ ਜਨ ਸੀਸ ਝੁਕਾਈਆ। ਮਿਲੇ ਮੇਲ ਨਰ ਹਰਿ ਪੁਰਖ ਭਗਵਾਨ, ਪੀਣ ਖਾਣ ਰਸਨਾ ਗਾਨ, ਜੀਆ ਦਾਨ ਦੇਵਣਹਾਰ ਸਰਬ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਾਲ ਅਵਸਥਾ ਨਾਮ ਅਧਾਰੇ, ਪੂਰਬ ਕਰਮ ਜਰਮ ਵਿਚਾਰ, ਲਹਿਣਾ ਦੇਣਾ ਆਪੇ ਆਪ ਚੁਕਾਈਆ। ਲਹਿਣਾ ਦੇਣਾ ਦੇਵਣਹਾਰ, ਹਰਿ ਹਰਿ ਪੁਰਖ ਸਮਰਥਾ। ਮੰਗੇ ਮੰਗ ਸ਼ਬਦ ਅਧਾਰ, ਨਾਮ ਚੜ੍ਹਾਏ ਸਾਚੇ ਰਥਾ। ਦਰ ਦਵਾਰੇ ਕਰੇ ਖ਼ਬਰਦਾਰ, ਦੇਵੇ ਦਰਸ ਅਗੰਮ ਅਪਾਰ, ਸਗਲ ਵਸੂਰਾ ਘਰ ਸਾਚੇ ਲੱਥਾ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਏਕਾ ਬਖ਼ਸ਼ੇ ਚਰਨ ਪਿਅਰ, ਸਰਬ ਕਲ ਆਪੇ ਸਮਰਥਾ। ਸ਼ਬਦ ਗੁਰ ਜਾਗੇ ਜਗਤ ਜਗਾਇੰਦਾ। ਮੇਲ ਮਿਲਾਏ ਲਿਖਿਆ ਧੁਰ, ਲੇਖਾ ਆਪਣੇ ਹੱਥ ਰਖਾਇੰਦਾ। ਨਾ ਕੋਈ ਜਾਣੇ ਦੇਵਤ ਸੁਰ, ਪਤ ਪਰਮੇਸ਼ਵਰ ਇਕ ਅਖਵਾਇੰਦਾ। ਚੜ੍ਹਿਆ ਰਹੇ ਸ਼ਬਦ ਘੋੜ, ਪੁਰੀਆਂ ਲੋਆਂ ਵੇਖ ਵਖਾਇੰਦਾ। ਲੋਕਮਾਤੀ ਧੁਰ ਦਰਗਾਹੀ ਆਇਆ ਦੌੜ, ਜੋਤੀ ਜਾਮਾ ਭੇਖ ਵਟਾਇੰਦਾ। ਗੁਰਮੁਖਾਂ ਆਤਮ ਲੱਗੀ ਔੜ, ਅੰਮ੍ਰਿਤ ਆਤਮ ਮੇਘ ਬਰਸਾਇੰਦਾ। ਕਲਜੁਗ ਜੀਵ ਵੇਖੇ ਪਰਖੇ ਮਿੱਠਾ ਕੌੜ, ਸ਼ਬਦ ਤੇਗ ਹੱਥ ਉਠਾਇੰਦਾ। ਇਕ ਦਵਾਰਾ ਨਰ ਨਿਰੰਕਾਰਾ ਜੋਤ ਆਕਾਰਾ ਨਾ ਕੋਈ ਜਾਣੇ ਲੰਮਾ ਚੌੜ, ਸ਼ਬਦ ਸਿੰਘਾਸਣ ਹਰਿ ਸੁਹਾਇੰਦਾ। ਜਗਤ ਮਲਾਹੀ ਬੇਪਰਵਾਹੀ ਏਕਾ ਲਾਏ ਸ਼ਬਦ ਪੌੜ, ਊਚਾ ਡੰਡਾ ਵਿਚ ਬ੍ਰਹਿਮੰਡਾ ਆਪਣਾ ਆਪ ਵਖਾਇੰਦਾ। ਕਲਜੁਗ ਰੈਣ ਅੰਧੇਰੀ ਅੰਤਮ ਕੰਢਾ, ਚਾਰੋਂ ਕੁੰਟ ਭੇਖ ਪਖੰਡਾ, ਗੁਰਮਤ ਗੁਰ ਮੰਤਰ ਲੱਗੀ ਬੁਝਾਏ ਤਨ ਬਸੰਤਰ ਪੰਚਮ ਮੀਤਾ ਨੀਕਨ ਨੀਕਾ ਆਤਮ ਰਸ ਹਿਰਦੇ ਵਸ ਰਾਹ ਸਾਚਾ ਦੱਸ ਆਪਣਾ ਮੇਲ ਮਿਲਾਇੰਦਾ। ਸ਼ਬਦ ਗੁਰ ਜੁਗਾ ਜੁਗ ਤਾਜ, ਜੁਗਾ ਜੁਗੰਤਰ ਰੀਤਾ। ਸ੍ਰਿਸ਼ਟ ਸਬਾਈ ਸਾਜਣ ਆਪੇ ਰਿਹਾ ਸਾਜ, ਲੱਖ ਚੁਰਾਸੀ ਪਰਖਣਹਾਰਾ ਆਪੇ ਨੀਤਾ। ਜਨ ਭਗਤਾਂ ਆਦਿ ਅੰਤ ਜੁਗਾ ਜਗੰਤ ਰੱਖੇ ਲਾਜ, ਅੰਮ੍ਰਿਤ ਆਤਮ ਨਾਮ ਨਿਧਾਨ ਗੁਰ ਚਰਨ ਦਵਾਰ ਜਿਸ ਜਨ ਪੀਤਾ। ਮੇਲ ਮਿਲਾਵਾ ਕਮਲਾਪਾਤ, ਸ਼ਬਦ ਚੜ੍ਹਾਏ ਸਾਚੇ ਰਥ, ਸਰਬ ਕਲ ਆਪੇ ਸਮਰਥ, ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਕਾਇਆ ਕਰੇ ਠੰਢੀ ਠਾਰ ਸੀਤਲ ਸੀਤਾ। ਸੀਤਲ ਧਾਰਾ ਅੰਮ੍ਰਿਤ ਰਸ, ਗੁਰ ਪੂਰਾ ਮੁਖ ਚੁਆਇੰਦਾ। ਏਕਾ ਏਕ ਪ੍ਰਭ ਚਰਨ ਟੇਕ ਰਾਹ ਸਾਚਾ ਦੱਸ, ਹਉਮੇ ਰੋਗ ਗਵਾਇੰਦਾ। ਕਲਜੁਗ ਮਾਇਆ ਨਾ ਲਾਏ ਸੇਕ, ਤਨ ਬੁਧੀ ਰਹੇ ਸਦਾ ਬਿਬੇਕ, ਤ੍ਰਿਸ਼ਨਾ ਭੁੱਖ ਮਿਟਾਇੰਦਾ। ਸ੍ਰਿਸ਼ਟ ਸਬਾਈ ਰਿਹਾ ਵੇਖ, ਲੇਖਾ ਲਿਖਣਹਾਰਾ ਲੇਖ, ਆਪ ਦਿਸ ਕਿਸੇ ਨਾ ਆਇੰਦਾ। ਦਰ ਦਵਾਰਾ ਸ਼ਬਦ ਭਿਖਾਰੀ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ ਦਾਤਾ ਸੂਰਾ ਜੋਤੀ ਨੂਰਾ ਸ਼ਬਦ ਭਰਪੂਰਾ, ਸਾਚੀ ਵਸਤ ਏਕਾ ਝੋਲੀ ਪਾਇੰਦਾ। ਚਤੁਰ ਸੁਘੜ ਸਿਆਣ ਸਿਆਣੇ ਮੂੜ੍ਹ ਮੂੜ੍ਹਾ, ਜਿਸ ਜਨ ਬਖ਼ਸ਼ੇ ਚਰਨ ਧੂੜਾ, ਕਾਇਆ ਰੰਗ ਚੜ੍ਹਾਏ ਗੂੜ੍ਹਾ, ਨਾਮ ਪਹਿਨਾਏ ਸਾਚਾ ਚੂੜਾ, ਸ਼ਬਦ ਡੋਲੀ ਇਕ ਵਖਾਇੰਦਾ। ਜਗਤ ਨਾਤਾ ਕੂੜ ਕੂੜਾ, ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਆਤਮ ਦੇਵੇ ਸ਼ਬਦ ਵਰ, ਸੁਰਤੀ ਸ਼ਬਦੀ ਸ਼ਬਦ ਸੁਰਤ ਅਕਾਲ ਮੂਰਤ ਨਾਦ ਤੂਰਤ ਧੁਨ ਆਤਮ ਮੇਲ ਪਰਮਾਤਮ ਬੰਦੀ ਬੰਦ ਕਟਾਇੰਦਾ। ਬੰਦੀ ਬੰਦ ਦੇਵੇ ਕੱਟ, ਕਟਣਹਾਰ ਸਵਾਮੀ। ਏਕਾ ਰਾਗ ਸੁਣਾਏ ਸਾਚਾ ਛੰਦ, ਨਿਹਕਰਮ ਕਰੇ ਨਿਹਕਾਮੀ। ਭਰਮ ਭੁਲੇਖਾ ਦੂਈ ਦਵੈਤੀ ਢਾਹੇ ਕੰਧ, ਸਰਬ ਜੀਆਂ ਪ੍ਰਭ ਅੰਤਰਜਾਮੀ। ਜੋਤੀ ਜੋਤ ਸਰੂਪ ਹਰਿ, ਨਾਮ ਚੜ੍ਹਾਏ ਸਾਚਾ ਚੰਦ, ਗਗਨ ਮੰਡਲ ਰਵ ਸੱਸ ਸਿਤਾਰ ਖ਼ਬਰਦਾਰ ਮਿਟੇ ਰੈਣ ਅੰਧੇਰੀ ਸ਼ਾਮੀ। ਖੇਲੇ ਖੇਲਾ ਜਗਤ ਖਿਲਾਰੀ, ਕਰ ਕਰ ਭੇਖ ਅਵੱਲਾ। ਗੁਰਮੁਖ ਸਾਚੇ ਰਿਹਾ ਉਭਾਰੀ, ਮਨਮੁਖ ਜੀਵਾਂ ਕਰੇ ਖ਼ਬਰਦਾਰੀ, ਪੰਚ ਪੰਚਾਇਣੀ ਕਰਾਏ ਹੱਲਾ। ਸ਼ਬਦ ਗਿਆਨਾ ਵਡ ਭੰਡਾਰੀ, ਆਤਮ ਜੋਤ ਨਰ ਨਿਰੰਕਾਰੀ, ਜਿਸ ਜਨ ਬਖ਼ਸ਼ੇ ਚਰਨ ਪਿਆਰੀ, ਹੋਏ ਸਹਾਈ ਜਲ ਥਲਾ। ਕਾਇਆ ਕੰਦਰ ਅੰਧ ਅੰਧਿਆਰੀ, ਗੁਰ ਪੂਰੇ ਬਿਨ ਕੋਇ ਨਾ ਉਤਰੇ ਪਾਰੀ, ਜੀਵ ਜੰਤ ਚੜ੍ਹ ਚੜ੍ਹ ਥੱਕੇ, ਦਿਸ ਨਾ ਆਏ ਮਹੱਲ ਅਟੱਲ ਉਚ ਅਟਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਆਪ ਖੁਲ੍ਹਾਏ ਬੰਦ ਕਿਵਾੜੀ। ਬੰਦ ਕਿਵਾੜੀ ਖੋਲ੍ਹ ਦਇਆ ਕਮਾਇੰਦਾ। ਨਿਸ਼ ਅੱਖਰ ਵੱਖਰ ਆਪੇ ਬੋਲ, ਆਪਣੇ ਸੰਗ ਆਪ ਮਿਲਾਇੰਦਾ। ਆਪੇ ਬੈਠਾ ਰਹੇ ਅਡੋਲ, ਡੋਲ ਕਦੇ ਨਾ ਜਾਇੰਦਾ। ਸਦਾ ਸੁਹੇਲਾ ਏਕਾ ਤੋਲੇ ਸਾਚਾ ਤੋਲ, ਤੋਲਣਹਾਰ ਆਪ ਅਖਵਾਇੰਦਾ। ਲੱਖ ਚੁਰਾਸੀ ਦਰ ਦਰ ਘਰ ਘਰ ਆਤਮ ਪੜਦੇ ਰਿਹਾ ਫੋਲ, ਪੜਦਾ ਉਹਲਾ ਨਾ ਕੋਈ ਰਖਾਇੰਦਾ। ਗੁਰਮੁਖ ਵਿਰਲਾ ਚਰਨ ਪ੍ਰੀਤੀ ਗੁਰ ਪੂਰੇ ਚਰਨ ਰਿਹਾ ਘੋਲ, ਨਾਮ ਅਮੋਲ ਵਸਤ ਝੋਲੀ ਪਾਇੰਦਾ। ਮਾਣਕ ਮੋਤੀ ਹਰਿਜਨ ਸਾਚੇ ਪੁਰਖ ਅਬਿਨਾਸ਼ੀ ਆਪ ਵਿਰੋਲ, ਨਾਮ ਨਿਧਾਨਾ ਸ੍ਰੀ ਭਗਵਾਨਾ ਵਾਲੀ ਦੋ ਜਹਾਨਾਂ ਪੁਣ ਛਾਣ ਵਿਚ ਜਹਾਨ ਆਪਣੀ ਆਪ ਕਰਾਇੰਦਾ। ਏਕਾ ਰਾਗ ਸੁਣੇ ਸੁਣਾਏ ਕਾਨ, ਸ਼ਬਦ ਵਖਾਏ ਹਰਿ ਭਗਤ ਨਿਸ਼ਾਨ, ਝੁੱਲੇ ਝੁਲਾਏ ਦਰ ਦਰਬਾਨ, ਜੋਤੀ ਜੋਤ ਸਰੂਪ ਹਰਿ, ਸ਼ਬਦ ਸਿੰਘਾਸਣ ਜੋਤ ਧਰ, ਜੋਤੀ ਜੋਤ ਡਗਮਗਾਇੰਦਾ। ਰਸਨਾ ਭੋਗ ਹਰਿ ਭਗਵਾਨ, ਗੁਰ ਪਰਸਾਦੀ ਪਾਇਆ। ਜੀਆਂ ਦੇਵੇ ਦਾਤਾ ਦਾਨ, ਮਾਧਵ ਮਾਧੀ ਮੇਲ ਮਿਲਾਇਆ। ਨਾਮ ਅਮੋਲਾ ਪੀਣ ਖਾਣ, ਬੋਧ ਅਗਾਧੀ ਸ਼ਬਦ ਜਣਾਇਆ। ਗੁਰਮੁਖ ਵਿਰਲੇ ਸ਼ਬਦ ਚੜ੍ਹੇ ਸਚ ਬਿਬਾਣ, ਨਾਦ ਅਨਾਦੀ ਦਰਸ਼ਨ ਪਾਇਆ। ਆਪ ਮਿਟਾਏ ਜਮ ਕੀ ਕਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸੰਗਤ ਦੇਵੇ ਜਗਤ ਵਰ, ਲੱਖ ਚੁੁਰਾਸੀ ਫੰਦ ਕਟਾਇਆ। ਭੋਗ ਭਗਵੰਤ ਘਰ ਸਾਚੇ ਲੱਗੇ, ਲੇਖੇ ਲਾਏ ਰਾਸ। ਜਗਤ ਤ੍ਰਿਸ਼ਨਾ ਬੁਝੇ ਅੱਗੇ, ਨਿੱਜ ਘਰ ਆਤਮ ਰਖੇ ਵਾਸ। ਦਰਸ ਪਾਇਆ ਗੁਰ ਪੂਰੇ ਸਰਬਗੇ, ਰਸਨਾ ਗਾਇਆ ਸਵਾਸ ਸਵਾਸ। ਵੇਲ ਵਧਾਈ ਪ੍ਰਭ ਸਾਚੇ ਸਿੰਘ ਬੱਗੇ, ਗੁਰਮੁਖ ਕਾਇਆ ਕੀਨੀ ਰਾਸ। ਆਪੇ ਫਿਰੇ ਪਿਛੇ ਅੱਗੇ, ਖੰਡ ਬ੍ਰਹਿਮੰਡ ਵਿਚ ਬ੍ਰਹਿਮਾਦ। ਸਰਨ ਸਰਨਾਈ ਜੋ ਜਨ ਸਾਚੀ ਲੱਗੇ, ਦੇਵਣਹਾਰ ਗੁਰ ਸ਼ਬਦ ਦਾਦ। ਕਲਜੁਗ ਰੈਣ ਅੰਧੇਰੀ ਵਾ ਤੱਤੀ ਵੱਗੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖ ਵਖਾਣੇ ਹਰ ਘਟ ਜਾਣੇ ਸੰਤ ਸਾਧ। ਦਰ ਦਵਾਰਾ ਆਸ ਪਿਆਸ ਜਗਤ ਤ੍ਰਿਸ਼ਨਾ, ਗੁਰ ਪੂਰਾ ਦਏ ਬੁਝਾਈਆ। ਜਗਤ ਵਿਕਾਰਾ ਜੂਠੀ ਝੂਠੀ ਲਾਹੇ ਵਿਸਨਾ, ਤਨ ਨਾਮ ਸ਼ਿੰਗਾਰ ਕਰਾਈਆ। ਏਕਾ ਏਕ ਜਣਾਏ ਸਚ ਹਦੀਸਾ, ਰੋਗ ਸੋਗ ਚਿੰਤ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਗੁਰ ਸੰਗਤ ਦੇਵੇ ਸ਼ਬਦ ਵਰ, ਆਤਮ ਰਸ ਸਾਚਾ ਭੋਗ, ਰਸਨਾ ਹਰਿ ਗੁਣ ਗਾਈਆ। ਮੰਗੇ ਮੰਗ ਆਤਮ ਘਰ, ਵੇਖ ਵਖਾਣੇ ਸਾਚਾ ਹਰਿ, ਜੀਓ ਪਿੰਡ ਪਿੰਡ ਜੀਓ ਕਾਚਾ, ਨੌਂ ਦਵਾਰੇ ਰਿਹਾ ਨਾਚਾ, ਅੰਮ੍ਰਿਤ ਆਤਮ ਨਾ ਮਿਲਿਆ ਸੀਰ। ਏਕਾ ਏਕ ਸ਼ਬਦ ਗੁਰ ਵਾਚਾ, ਲੱਖ ਚੁਰਾਸੀ ਚੁੱਕੇ ਡਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਜਗਤ ਵਰ, ਗੁਰਮੁਖ ਵਖਾਏ ਸਾਜਣ ਸਾਚਾ।