੧੭ ਹਾੜ ੨੦੧੩ ਬਿਕ੍ਰਮੀ ਡਾ੦ ਰਾਜਿੰਦਰਾ ਪ੍ਰਸਾਦ ਵਾਸਤੇ ਸ਼ਬਦ ਲਿਖਾਇਆ ਹਰਿ ਭਗਤ ਦਵਾਰ ਜੇਠੂਵਾਲ
ਵਾਲੀ ਹਿੰਦ ਉਠ ਜਾਗ, ਪ੍ਰਭ ਅੰਤਮ ਵਾਰ ਜਗਾਏ। ਹੰਸ ਬਣਨਾ ਕਲਜੁਗ ਕਾਗ, ਦਰ ਦਵਾਰੇ ਦਰਸ਼ਨ ਪਾਏ। ਆਤਮ ਉਪਜੇ ਇਕ ਵੈਰਾਗ, ਪ੍ਰਭ ਚਰਨੀ ਚਿਤ ਲਾਏ। ਦੁਰਮਤ ਮੈਲ ਧੋਵੇ ਦਾਗ਼, ਆਪਣੀ ਸਰਨ ਲਗਾਏ। ਦੀਪਕ ਜੋਤੀ ਜਗੇ ਚਿਰਾਗ, ਹਰਨ ਫਰਨ ਖੁਲ੍ਹਾਏ। ਸ਼ਬਦ ਸਰੂਪੀ ਪਕੜੇ ਵਾਗ, ਸਚ ਸੁਨੇਹੜਾ ਰਿਹਾ ਘਲਾਏ। ਅੱਸੂ ਤਿੰਨ ਬੁਝਾਏ ਤ੍ਰਿਸ਼ਨਾ ਆਗ, ਬੇੜਾ ਬੰਨ ਵਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਸਦਾ ਰਿਹਾ ਜਾਗ, ਗੁਰਮੁਖ ਸਾਚੇ ਰਿਹਾ ਜਗਾਏ। ਵਾਲੀ ਹਿੰਦ ਸ਼ਾਹ ਭਬੀਖਣ, ਵੇਲਾ ਅੰਤਮ ਆਇਆ। ਆਪੇ ਜਾਣੇ ਹਰਿ ਜਗਦੀਸ਼ਨ, ਜੁਗਾ ਜੁਗੰਤਰ ਬਣਤ ਬਣਾਇਆ। ਸ੍ਰਿਸ਼ਟ ਸਬਾਈ ਪੀਸੇ ਪੀਸਣ, ਜੀਵ ਜੰਤ ਹੋਏ ਹਲਕਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਅਸੂ ਤਿੰਨ ਦਰ ਦਵਾਰੇ ਦੇਵੇ ਚਰਨ ਛੁਹਾਇਆ। ਅੱਸੂ ਤਿੰਨ ਵਕਤ ਸੁਹਾਉਣਾ, ਵਾਲੀ ਹਿੰਦ ਸਦ ਮਾਨਿਆ। ਪ੍ਰਭ ਅਬਿਨਾਸ਼ੀ ਚਰਨ ਛੁਹਾਉਣਾ, ਦਿੱਲੀ ਦਰ ਦਰਬਾਨਿਆ। ਸਾਚਾ ਤਖ਼ਤ ਇਕ ਸੁਹਾਉਣਾ, ਧੁਰ ਦਰਗਾਹੀ ਧੁਰ ਫੁਰਮਾਨਿਆ। ਸ਼ਬਦ ਜਣਾਈ ਹੁਕਮ ਸੁਣਾਉਣਾ, ਕਰਨਾ ਘਰ ਪਰਵਾਨਿਆ। ਦੀਨ ਅਲਾਹੀ ਮੇਟ ਮਿਟਾਉਣਾ, ਨਾ ਕੋਈ ਦੀਸੇ ਪੰਚ ਸ਼ੈਤਾਨਿਆ। ਊਚਾਂ ਨੀਚਾਂ ਇਕ ਕਰਾਉਣਾ, ਰਾਜਾ ਰਾਣਾ ਤਖ਼ਤੋਂ ਲਾਹੁਣਾ, ਮਾਰੇ ਸ਼ਬਦ ਤੀਰ ਨਿਸ਼ਾਨਾ, ਸ਼ਾਹ ਸੁਲਤਾਨਾ ਮਾਣ ਗਵਾਨਿਆ। ਸੰਮਤ ਅਠਾਰਾਂ ਖ਼ਾਕ ਰੁਲਾਉਣਾ, ਗੁਰਮੁਖਾਂ ਬਖ਼ਸ਼ੇ ਏਕਾ ਚਰਨ ਧਿਆਨਿਆ। ਪਾਕੀ ਪਾਕ ਆਪ ਅਖਵਾਉਣਾ, ਸਾਚਾ ਸਾਕੀ ਏਕਾ ਅੰਮ੍ਰਿਤ ਜਾਮ ਪਿਆਉਣਾ, ਆਤਮ ਖੋਲ੍ਹੇ ਬੰਦ ਤਾਕੀ, ਨੂਰੀ ਜੋਤ ਸਵੱਛ ਸਰੂਪੀ ਦਰਸ ਦਿਖਾਉਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣ ਆਏ ਜਗਤ ਦਰ, ਨਾ ਬਣਨਾ ਮਾਤ ਨਾਦਾਨਿਆ। ਅੱਸੂ ਤਿੰਨ ਦਸ ਤੀਸ, ਆਏ ਬੰਕ ਦਵਾਰ। ਸ਼ਬਦ ਝੁਲੇ ਸਾਚਾ ਸੀਸ, ਨਾ ਕੋਈ ਜਾਣੇ ਜੀਵ ਗਵਾਰ। ਲਹਿਣਾ ਦੇਣਾ ਬੀਸ ਇਕੀਸ, ਰਖੇ ਸਿਰ ਉਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਪੰਚਮ ਮੁਖ ਪੰਚਮ ਤਾਜ, ਸੋਹੰ ਉਡੇ ਸਾਚਾ ਬਾਜ, ਧੁਰ ਦਰਗਾਹੀ ਏਕਾ ਕਾਜ, ਜੋਤ ਨਿਰੰਜਣ ਖੋਲ੍ਹੇ ਪਾਜ, ਸ਼ਬਦ ਰਚਾਏ ਮਾਤ ਕਾਜ, ਸਾਚਾ ਗੀਤ ਗੋਬਿੰਦ ਏਕਾ ਗਾਈਆ। ਗੀਤ ਗੋਬਿੰਦ ਏਕਾ ਗਾਏ, ਸ਼ਬਦ ਅਨਾਦ ਸੁਹਾਗੀ। ਵਾਲੀ ਹਿੰਦ ਰਿਹਾ ਉਠਾਏ, ਪ੍ਰਭ ਖੋਜੇ ਜੂਹ ਪਿੰਡ ਬ੍ਰਹਿਮੰਡ ਬ੍ਰਹਿਮਾਦੀ। ਪੁਰਖ ਅਬਿਨਾਸ਼ੀ ਤੁਠਾ ਦਇਆ ਕਮਾਈ ਮੇਲ ਮਿਲਾਏ ਮੁਰਾਰੀ ਕ੍ਰਿਸ਼ਨ ਹਰਿ ਮਾਧਵ ਮਾਧੀ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪੇ ਜਾਣੇ ਆਪਣੀ ਹਾਦੀ।