੧੭ ਹਾੜ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜੋਤ ਸਰੂਪ ਦਰਸ਼ਨ ਦੇ ਕੇ ਦਰਸ਼ਨ ਸਿੰਘ ਦਿੱਲੀ ਵਾਲੇ ਤੋਂ ਕਿਰਪਾਨ ਮੰਗਾਈ
ਦਰਸ਼ਨ ਸਿੰਘ ਪ੍ਰਭ ਦਰਸ ਦਿਖਾਇਆ, ਮੇਲਾ ਧੁਰ ਦਰਗਾਹੀ ਦਾ। ਕੰਚਨ ਬਸਤਰ ਰੰਗ ਰੰਗਾਇਆ, ਗੁਰ ਸ਼ਬਦ ਮੇਲਾ ਸਾਚੇ ਮਾਹੀ ਦਾ। ਬਸਤਰ ਤਨ ਲਏ ਛੁਹਾਇਆ, ਗੁਰਮੁਖਾਂ ਲੇਖ ਕਟੇ ਲੱਖ ਚੁਰਾਸੀ ਫਾਹੀ ਦਾ। ਵਾਲੀ ਹਿੰਦ ਲਏ ਜਗਾਇਆ, ਨਾਤਾ ਤੁਟੇ ਝੂਠੀ ਸ਼ਾਹੀ ਦਾ। ਗੁਰ ਸੰਗਤ ਸਾਚਾ ਮਾਣ ਦਵਾਇਆ, ਸ਼ਬਦ ਦਵਾਰ ਆਪ ਅਖਵਾਇਆ, ਜਨ ਸਾਚੀ ਸੇਵ ਕਮਾਈ ਦਾ। ਸਾਚਾ ਮਾਰਗ ਇਕ ਵਖਾਇਆ, ਸੋਹੰ ਮੰਤਰ ਜਾਪ ਜਪਾਇਆ, ਦੋਵੇਂ ਨੇਤਰ ਬੰਦ ਕਰਾਇਆ, ਆਤਮ ਗਵਰਾ ਮਨ ਬੰਧਾਇਆ, ਦੀਪਕ ਜੋਤ ਜਗਾਈ ਦਾ। ਆਪਣਾ ਖੰਡਾ ਆਪਣੇ ਹੱਥ ਰਖਾਇਆ, ਸ਼ਬਦ ਸਿੰਘਾਸਣ ਹੇਠ ਦਏ ਦਬਾਇਆ, ਗੁਰਸਿਖ ਨਾ ਕੋਇ ਹੱਥ ਉਠਾਇਆ, ਏਕਾ ਸ਼ਬਦ ਖੰਡਾ ਚਾਰੋਂ ਕੁੰਟ ਵਾਹੀ ਦਾ। ਜਗਤ ਸ਼ਬਦ ਜਿਸ ਮਾਤ ਸਜਾਇਆ, ਆਪੇ ਅੰਤਮ ਹੋਏ ਸਹਾਇਆ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖਾਂ ਸਾਚਾ ਵਣਜ ਕਰਾਏ ਏਕਾ ਮੇਲਾ ਪ੍ਰਭ ਸੱਜਣ ਸੁਹੇਲਾ ਗੁਰ ਚੇਲਾ ਏਕਾ ਧਾਮ ਸੁਹਾਈ ਦਾ। ਗੁਰ ਚੇਲਾ ਸਾਚਾ ਮੀਤੜਾ, ਮਿਤਰ ਪਿਆਰੇ ਮੀਤ। ਕਿਉਂ ਕਰੇ ਜਗਤ ਚਲਿਤਰਾ, ਕਰ ਕਾਇਆ ਗੋਬਿੰਦ ਠਾਂਢੀ ਸੀਤ। ਅੰਮ੍ਰਿਤ ਆਤਮ ਸਾਚਾ ਨਿਤਰਾ, ਕਾਇਆ ਹੋਏ ਪਤਤ ਪੁਨੀਤ। ਬਾਕੀ ਵਕਤ ਰਹਿ ਗਿਆ ਕਿਤੜਾ, ਢਹਿ ਜਾਣੇ ਦਿਹੁਰੇ ਮੰਦਰ ਮਸੀਤ। ਗੁਰਮੁਖਾਂ ਮੰਤਰ ਏਕਾ ਦੀਤੜਾ, ਗਾਏ ਸ਼ਬਦ ਸੁਹਾਗੀ ਗੀਤ। ਨਾ ਕੋਈ ਵਾਰ ਨਾ ਕੋਈ ਥਿਤੜਾ, ਅੱਠੇ ਪਹਿਰ ਪਤਤ ਪੁਨੀਤ। ਬਾਕੀ ਵਕਤ ਰਹਿ ਗਿਆ ਕਿਤੜਾ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪੇ ਜਾਣੇ ਆਪਣਾ ਚੀਥੜਾ, ਗੁਰ ਸੰਗਤ ਤੇਰੀ ਸ਼ਬਦ ਨਰੇਲ, ਪ੍ਰਭ ਸਾਚੇ ਗੋਦ ਉਠਾਈਆ। ਆਪੇ ਕਰੇ ਆਪਣੀ ਮਿਹਰ, ਮਤ ਬੁਧ ਨਾ ਕੋਈ ਚਤੁਰਾਈਆ। ਚਰਨ ਲਿਆਏ ਘੇਰ ਘੇਰ, ਸ਼ਬਦ ਲਹਿਣਾ ਰਿਹਾ ਚੁਕਾਈਆ। ਦਾਤਾ ਸੂਰਾ ਸ਼ੇਰ ਦਲੇਰ, ਜੋਤੀ ਜਾਮਾ ਭੇਖ ਵਟਾਈਆ। ਸੋਹੰ ਗਰਜੇ ਸਾਚਾ ਕਿਹਰ, ਚਾਰੋਂ ਕੁੰਟ ਪਏ ਦੁਹਾਈਆ। ਲੱਖ ਚੁਰਾਸੀ ਢਹਿ ਢਹਿ ਢੇਰ, ਨੌਂ ਖੰਡੀ ਖ਼ਾਕ ਉਡਾਈਆ। ਨਾ ਕੋਈ ਦਿਸੇ ਸੰਞ ਸਵੇਰ, ਸੂਰਜ ਚੰਦ ਮੁਖ ਛੁਪਾਈਆ। ਤਾਰਾ ਮੰਡਲ ਇਕ ਅੰਧੇਰ, ਦੀਪ ਲੋਅ ਦਿਸ ਨਾ ਆਈਆ। ਗੁਰਮੁਖਾਂ ਚੁਕਾਏ ਮੇਰ ਤੇਰ, ਏਕਾ ਧਾਮ ਸੁਹਾਈਆ। ਪ੍ਰਭ ਅਬਿਨਾਸ਼ੀ ਨਾ ਲਾਏ ਦੇਰ, ਆਤਮ ਪੜਦਾ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪਣੀ ਹੱਥੀਂ ਇਕ ਨਰੇਲ, ਪਹਿਲੀ ਚੇਤਰ ਕਾਇਆ ਖੇਤਰ ਵੇਖ ਵਖਾਈਆ। ਜਗਤ ਨਰੇਲ ਭਗਤ ਵਰ, ਗੁਰ ਸੰਗਤ ਵੰਡ ਵੰਡਾਈਆ। ਚਾਰੋਂ ਕੁੰਟ ਅਗਨੀ ਜੇਠ, ਕਲਜੁਗ ਜੀਵਾਂ ਰਹੀ ਤਪਾਈਆ। ਅੰਮ੍ਰਿਤ ਆਤਮ ਕਾਇਆ ਵੇਖ, ਕਿਸੇ ਹੱਥ ਨਾ ਆਈਆ। ਪਰਮ ਪਰਮਾਤਮ ਗੁਰਮੁਖ ਵਿਰਲਾ ਰਿਹਾ ਵੇਖ, ਜਿਸ ਜਨ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦਾ ਲਹਿਣਾ ਦੇਣਾ ਤਾਣਾ ਪੇਟਾ ਸਾਚਾ ਸੂਤਾ ਅੰਤਮ ਰਿਹਾ ਚੁਕਾਈਆ। ਗੋਬਿੰਦ ਲਹਿਣਾ ਮਾਤ ਚੁਕਾਇਆ, ਸਾਚਾ ਖੇਲ ਖਿਲਾਇਆ ਏ। ਗੁਰਮੁਖਾਂ ਗਹਿਣਾ ਤਨ ਪਹਿਨਾਇਆ, ਸ਼ਬਦ ਨਾਮ ਅਖਵਾਇਆ ਏ। ਆਪੇ ਨੇਤਰ ਤੀਜੇ ਦਰਸ ਦਿਖਾਏ, ਆਤਮ ਪੜਦਾ ਲਾਹਿਆ ਏ। ਸ਼ਬਦ ਤੂਰ ਘਰ ਰਾਗ ਅਲਾਉਣਾ, ਅੰਤਮ ਵਕਤ ਚੁਕਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਹੰ ਅੱਖਰ ਏਕਾ ਦੋ ਦੋ ਏਕਾ ਮੇਲ ਮਿਲਾਇਆ ਏ। ਕਲਜੁਗ ਕਾਇਆ ਲੱਗੇ ਸੇਕ, ਨਾ ਅੰਤ ਕਿਸੇ ਛੁਡਾਵਣਾ। ਗੁਰਸਿਖ ਵਿਰਲੇ ਵੇਖੇ ਬੁਧ ਬਿਬੇਕ, ਇਕ ਧਿਆਨ ਲਗਾਵਣਾ। ਸਾਚੇ ਨੇਤਰ ਰਿਹਾ ਵੇਖ, ਪਾਰਬ੍ਰਹਮ ਬ੍ਰਹਮ ਸਮਝਾਵਣਾ। ਨਾ ਕੋਈ ਦਿਸੇ ਔਲੀਆ ਪੀਰ ਸ਼ੇਖ਼, ਅੰਤ ਫੜਾਏ ਦਾਮਨਾ। ਅੰਤਮ ਮਿਟਣੀ ਸਭ ਦੀ ਰੇਖ, ਕਰੇ ਖੇਲ ਭੇਖਾਧਾਰੀ ਭੇਖ ਬਾਵਨ ਬਾਵਨਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰ ਸ਼ਬਦ ਦੇਵੇ ਜਗਤ ਵਰ, ਨਰ ਨਰੇਸ਼ਾ ਹੋ ਦਲੇਰ ਧੁਰ ਦਰਗਾਹੀ ਬਣਾਏ ਸਾਚਾ ਜਾਮਨਾ। ਜਗਤ ਨਰੇਲ ਮਾਤ ਵਡਿਆਈ, ਧੁਰ ਦਰਗਾਹੀ ਫ਼ਰਮਾਣਾ। ਕਰੇ ਖੇਲ ਪਹਿਲੀ ਵੇਰ, ਪੁਰਖ ਅਬਿਨਾਸ਼ੀ ਚਤੁਰ ਸੁਘੜ ਸਿਆਣਾ। ਆਪੇ ਜਾਣੇ ਅੰਡਜ ਜੇਰਜ, ਉਤਭੁਜ ਸੇਤਜ ਵਿਚ ਸਮਾਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵਰਤੇ ਅੰਤਮ ਭਾਣਾ। ਕਲਜੁਗ ਭਾਣਾ ਹੱਥ, ਪ੍ਰਭ ਸ਼ਬਦ ਡੋਰ ਬੰਧਾਈਆ। ਸਰਬ ਕਲਾ ਸਮਰਥ, ਪ੍ਰਭ ਕਲਜੁਗ ਘੋਰ ਵਖਾਈਆ। ਸ੍ਰਿਸ਼ਟ ਸਬਾਈ ਪਾਏ ਨੱਥ, ਜੋਰੂ ਜੋਰ ਨਾ ਕੋਈ ਛੁਡਾਈਆ। ਲੇਖਾ ਵੇਖੇ ਸੀਆਂ ਸਾਢੇ ਤਿੰਨ ਹੱਥ, ਪ੍ਰਭ ਲਾੜੀ ਮੌਤ ਸੰਗ ਮੰਗਾਈਆ। ਗੁਰਮੁਖਾਂ ਦੇਵੇ ਅਕਥਨਾ ਅਕੱਥ, ਪ੍ਰਭ ਸੋਹੰ ਸਾਚਾ ਜਾਪ ਜਪਾਈਆ। ਸਗਲ ਵਸੂਰੇ ਜਾਇਣ ਲੱਥ, ਜੋ ਦਰ ਦਰਸ਼ਨ ਪਾਈਆ। ਜਗਤ ਵਿਕਾਰਾ ਦਏ ਮਥ, ਗੁਰ ਸ਼ਬਦ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰ ਚੇਲਾ ਸੁਹਾਏ ਇਕ ਘਰ, ਸਾਚੀ ਬਣਤ ਬਣਾਈਆ। ਬਣਤ ਬਣਾਏ ਅੰਤ ਕਲ, ਜੁਗ ਜੁਗ ਬੇੜਾ ਬੰਨ੍ਹਣਾ। ਸ੍ਰਿਸ਼ਟ ਸਬਾਈ ਵਲ ਛਲ, ਗੁਰਮੁਖ ਵਿਰਲਾ ਮਾਤ ਮੰਨਣਾ। ਆਪ ਚਲਾਏ ਕਰਮੀ ਹਲ, ਨਿਹਕਰਮੀ ਬੀਜ ਬੀਜਣਾ। ਜਗਤ ਦਵੈਤੀ ਮਿਟੇ ਸਲ, ਦਰ ਦਵਾਰਾ ਜਿਸ ਜਨ ਮੱਲਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਨੇਹੜਾ ਏਕਾ ਘੱਲਣਾ। ਸ਼ਬਦ ਸੁਨੇਹੜਾ ਰਿਹਾ ਘਲ, ਜਗੀ ਜੋਤ ਅਕਾਲਿਆ। ਆਪੇ ਵਸੇ ਜਲ ਥਲ, ਹਰ ਘਟ ਮੇਂ ਆਪ ਸਮਾ ਲਿਆ। ਸਾਚੀ ਜੋਤੀ ਬਲ, ਕਲਜੁਗ ਰੈਣ ਅੰਧੇਰੀ ਘਟਾ ਕਾਲਿਆ। ਕਾਇਆ ਮਾਟੀ ਵੇਖੇ ਖਲ, ਸਾਚਾ ਸ਼ਬਦ ਜਗਤ ਦਲਾਲਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਪਰਗਟ ਹੋਇਆ ਵਾਲੀ ਦੋ ਜਹਾਨਿਆ। ਦੋ ਜਹਾਨਾ ਵਾਲੀ ਗੋਬਿੰਦ ਰਾਇਆ। ਦੋਹਾਂ ਹੱਥਾਂ ਰਖੇ ਖਾਲੀ, ਸ੍ਰਿਸ਼ਟ ਸਬਾਈ ਸ਼ਬਦ ਬੰਧਾਇਆ। ਗੁਰਮੁਖਾਂ ਫ਼ਲ ਵੇਖੇ ਕਾਇਆ ਡਾਲ੍ਹੀ, ਅੰਮ੍ਰਿਤ ਮੇਵਾ ਇਕ ਖੁਵਾਇਆ। ਜੁਗ ਜੁਗ ਧਾਰੇ ਭੇਖ, ਭੇਖਾਧਾਰੀ ਭੇਖ ਵਟਾਇਆ। ਨਾ ਕੋਈ ਜਾਣੇ ਕਲਜੁਗ ਅਕਾਲ ਅਕਾਲੀ, ਰੂਪ ਕਵਣ ਦਵਾਰ ਸੁਹਾਇਆ। ਮਾਇਆਰਾਣੀ ਗੁਰ ਮੰਦਰ ਦਲਾਲੀ, ਸਾਚਾ ਭੂਪ ਮਨੋਂ ਭੁਲਾਇਆ। ਨਾ ਕੋਈ ਜਾਣੇ ਹੱਕ ਹਲਾਲੀ, ਕਲਜੁਗ ਪੜਦਾ ਪਾਇਆ। ਉਚੇ ਮੰਦਰ ਦਿਸਣ ਖਾਲੀ, ਗੁਰ ਗੋਬਿੰਦੇ ਮੁਖ ਛੁਪਾਇਆ। ਫ਼ਲ ਨਾ ਦਿਸੇ ਕਿਸੇ ਡਾਲ੍ਹੀ, ਚੂੜੀਦਾਰ ਪਜਾਮਾ ਪਾਇਆ। ਕੱਛ ਕਛਿਹਰਾ ਝੂਠੀ ਸ਼ਾਲੀ, ਤਨ ਪੜਦਾ ਨਾ ਕਿਸੇ ਲਗਾਇਆ। ਹੱਥ ਕੜਾ ਨਾ ਧੁਰ ਦਾ ਵਾਲੀ, ਸਾਚਾ ਤੰਦਨ ਤੰਦ ਨਾ ਕਿਸੇ ਬੰਧਾਇਆ। ਸ਼ਬਦ ਨਾ ਪਾਈ ਜਗਤ ਕਿਰਪਾਨ, ਅਠੇ ਪਹਿਰ ਰਹੇ ਕਾਇਆ ਵਿਚ ਮਿਆਨ, ਨਾ ਕੋਈ ਜਾਣੇ ਜੀਵ ਨਿਧਾਨੀ, ਕੰਘਾ ਕਰੇ ਮਾਤ ਸਫਾਇਆ। ਗੁਰਮੁਖ ਸਾਚੇ ਚਤੁਰ ਸੁਜਾਨੀ, ਤ੍ਰੈ ਸੌ ਸਠ ਹਾਡੀ ਨਾੜ ਬਹੱਤਰ ਜੋੜੀ ਜੋੜ ਦੂਈ ਦਵੈਤੀ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣਾ ਵੇਸ ਕਰ, ਗੁਰ ਗੋਬਿੰਦਾ ਵਾਲੀ ਹਿੰਦੇ ਸਦ ਬਖ਼ਸ਼ਿੰਦੇ ਏਕਾ ਮਾਰਗ ਰਿਹਾ ਲਗਾਇਆ। ਏਕਾ ਮਾਰਗ ਗੁਰ ਗੋਬਿੰਦਾ, ਗੁਰ ਨਾਨਕ ਰੀਤ ਚਲਾਈਆ। ਨਾ ਕੋਈ ਕਰੇ ਕਿਸੇ ਨਿੰਦਾ, ਵਰਨ ਅਵਰਨ ਭੈਣਾਂ ਭਾਈਆ। ਸਰਬ ਜੀਆਂ ਪੁਰਖ ਅਬਿਨਾਸ਼ੀ ਆਪ ਬਖ਼ਸ਼ਿੰਦਾ, ਅਠਾਰਾਂ ਵਰਨਾਂ ਵਿਚ ਸਮਾਈਆ। ਜੋਤੀ ਜਾਮਾ ਧਰੇ ਹਰਿ ਮਰਗਿੰਦਾ, ਗੁਰ ਦਸਵੇਂ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਏਕਾ ਮੇਲਾ ਸਚ ਘਰ, ਸੰਬਲ ਨਗਰੀ ਰੁੱਤ ਸੁਹਾਈਆ। ਸੰਬਲ ਨਗਰੀ ਰੁੱਤ ਬਸੰਤਾ, ਖਿੜੀ ਮਾਤ ਫੁਲਵਾੜੀ। ਪਰਗਟ ਹੋਇਆ ਸਾਚਾ ਕੰਤਾ, ਖੇਲ ਕਰਾਏ ਸਤਾਰਾਂ ਹਾੜੀ। ਗੁਰਮੁਖ ਸਾਚੀ ਨਾਰੀ ਆਪੇ ਹੋਏ ਪਤ ਪਤਵੰਤਾ, ਲਾਜ ਰਖਾਏ ਚਰਨ ਛੁਹਾਈ ਦਾਹੜੀ। ਮਾਣ ਦਵਾਏ ਸਾਚੇ ਸੰਤਾ, ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜੀ। ਜੁਗੋ ਜੁਗ ਮਹਿੰਮਾ ਅਗਣਤਾ, ਵੇਦ ਪੁਰਾਨ ਰਹੇ ਪੁਕਾਰੀ। ਆਪੇ ਪੁਰਖ ਅਗੰਮ ਅਗੰਮੜਾ, ਖਾਣੀ ਬਾਣੀ ਨਾ ਪਾਵੇ ਸਾਰੀ। ਨਾ ਕੋਈ ਲਏ ਦੰਮ ਦਮੜਾ, ਨਾ ਕੋਈ ਅਠੇ ਪਹਿਰ ਪਵਣ ਚਲਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਵੇਖ ਘਰ, ਭਾਗ ਲਗਾਏ ਕਾਇਆ ਮਹੱਲ ਸਚ ਅਟਾਰੀ। ਸੰਬਲ ਨਗਰੀ ਧਾਮ ਨਿਆਰਾ, ਗੋਬਿੰਦ ਆਪ ਉਪਾਇਆ। ਆਪੇ ਲਾਇਆ ਮਿਟੀ ਗਾਰਾ, ਲਹੂ ਮਿਝ ਸੰਗ ਰਲਾਇਆ। ਨਾ ਕੋਈ ਜਾਣੇ ਵੇਖਣ ਪਰਖਣਹਾਰਾ, ਸ੍ਰਿਸ਼ਟ ਸਬਾਈ ਭਰਮ ਭੁਲਾਇਆ। ਜੋਤ ਜਗਾਏ ਪੁਰਖ ਅਪਾਰਾ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਦਰ, ਸਚ ਵਿਹਾਰਾ ਰਿਹਾ ਕਰਾਇਆ। ਸ਼ਬਦ ਵਿਹਾਰ ਕਰਾਏ ਜਗਤ ਜਗਦੀਸਿਆ। ਹਰਿ ਮੰਤਰ ਧਾਰ ਚਲਾਏ ਬੀਸ ਇਕੀਸਿਆ। ਸੰਗ ਮੁਹੰਮਦ ਚਾਰ ਯਾਰ ਮਿਟਾਏ ਵਿਚ ਉਨੀਸਿਆ। ਅੱਠ ਅਠਾਰਾਂ ਜਲ ਜਲ ਧਾਰ, ਚਾਰੋਂ ਕੁੰਟ ਦੁਹਾਈ ਦੰਦ ਬਤੀਸਿਆ। ਸੰਮਤ ਸਤਾਰਾਂ ਮਾਰੇ ਮਾਰ, ਸ਼ਾਹ ਸੁਲਤਾਨਾਂ ਖਾਲੀ ਖੀਸਿਆ। ਸੰਮਤ ਸੋਲਾਂ ਹੋਏ ਉਜਿਆਰ, ਵੇਖੇ ਖੇਲ ਰਾਗ ਛਤੀਸਿਆ। ਪੰਦਰ੍ਹਾਂ ਪੰਦਰ੍ਹਾਂ ਵੇਖ ਵਿਚਾਰ, ਅੰਦਰੇ ਅੰਦਰ ਮਾਰੇ ਚੀਸਿਆ। ਚੌਦਾਂ ਚੌਦਾਂ ਹੱਟ ਵਣਜ ਵਪਾਰ, ਗੁਰਮੁਖਾਂ ਆਪ ਕਰਾਏ ਜਗਤ ਜਗਦੀਸਿਆ। ਤੇਰਾਂ ਤੇਰਾਂ ਤੇਰੀ ਧਾਰ, ਪ੍ਰਭ ਸਾਚਾ ਕਿਸੇ ਨਾ ਦੀਸਿਆ। ਸੰਬਲ ਨਗਰੀ ਅਪਰ ਅਪਾਰ, ਪ੍ਰਭ ਬੈਠਾ ਚੜ੍ਹ ਕੇ ਟੀਸਿਆ। ਨੌਂ ਦਰ ਵੇਖਣ ਜੀਵ ਗਵਾਰ, ਛਤਰ ਦਿਸੇ ਨਾ ਕਿਸੇ ਸੀਸਿਆ। ਗੁਰਮੁਖਾਂ ਬੇੜਾ ਲਾਏ ਪਾਰ, ਵਕਤ ਸੁਹਾਏ ਬੀਸ ਇਕੀਸਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸਾਚਾ ਮੇਲਾ ਇਕ ਇਕੀਸਿਆ। ਇਕ ਇਕੀਸਾ ਅਕਲ ਕਲ, ਮਾਤਲੋਕ ਵਰਤਾਇੰਦਾ। ਸੋਲਾਂ ਕਲਾਂ ਵਲ ਛਲ, ਕਾਇਆ ਭੇਖ ਵਟਾਇੰਦਾ। ਧੁਰ ਦਰਗਾਹੀ ਇਕ ਦਵਾਰਾ ਬੈਠਾ ਮਲ, ਆਵਣ ਜਾਵਣ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੰਗ ਵਟਾਇੰਦਾ। ਰੰਗ ਵਟਾਏ ਸਤਿਗੁਰੂ, ਗੁਰ ਸਤਿਗੁਰ ਮਾਤ ਜਣਾਈਆ। ਪੁਰਖ ਅਬਿਨਾਸ਼ੀ ਏਕਾ ਸੁਰ, ਨਰ ਨਿਰੰਕਾਰਾ ਰਿਹਾ ਜਗਾਈਆ। ਲੇਖਾ ਚੁੱਕੇ ਚੇਲਾ ਗੁਰ, ਨਾਦ ਤੂਰਤ ਇਕ ਵਜਾਈਆ। ਸ਼ਬਦੀ ਜੋਤੀ ਗਿਆ ਜੁੜ, ਅਕਾਲ ਮੂਰਤ ਰੂਪ ਸਮਾਈਆ। ਸਾਚੇ ਚੜ੍ਹਿਆ ਨੀਲੇ ਘੋੜ, ਨੀਲੀ ਛਤੋਂ ਬਾਹਰ ਕਰਾਈਆ। ਤਾਰਾ ਮੰਡਲ ਰਿਹਾ ਰੁੜ੍ਹ ਚੰਦ ਸੂਰਜ ਦਏ ਦੁਹਾਈਆ। ਪ੍ਰਭ ਚਰਨੀ ਉਪਰ ਰਿਹਾ ਜੁੜ, ਹੇਠਾਂ ਭਾਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਬਲ ਨਗਰੀ ਭਾਗ ਲਗਾਈਆ। ਸੰਬਲ ਨਗਰੀ ਸਚ ਨਿਥਾਨੋ, ਨਿਥਾਵਿਆਂ ਦਿਸ ਨਾ ਆਇਆ। ਪੁਰਖ ਅਬਿਨਾਸ਼ੀ ਇਕ ਗਰਾਮ, ਸਾਚਾ ਨਾਮ ਵਸਾਇਆ। ਅੰਮ੍ਰਿਤ ਪਿਆਏ ਸਾਚਾ ਜਾਮ, ਤ੍ਰਿਸ਼ਨਾ ਭੁੱਖ ਰਹੇ ਨਾ ਰਾਇਆ। ਆਪ ਸਵਾਰੇ ਆਪਣਾ ਕਾਮ, ਗੁਰ ਗੋਬਿੰਦੇ ਮਾਣ ਦੁਵਾਇਆ। ਗੁਰਮੁਖਾਂ ਪਿਆਏ ਆਤਮ ਜਾਮ, ਸਾਚਾ ਨਾਂਓ ਨਾਮ ਉਪਾਇਆ। ਗਗਨ ਪਾਤਾਲਾਂ ਸਾਚਾ ਧਾਮ, ਕਾਇਆ ਮੰਦਰ ਇਕ ਰਖਾਇਆ। ਰਾਮ ਰਹਿਮਾਨ ਸਾਚਾ ਰਾਮ ਗੁਣੀ ਗਣੀਮਾ ਆਪ ਅਖਵਾਇਆ। ਲੱਖ ਚੁਰਾਸੀ ਕਰੇ ਤਾਮ, ਲਾੜੀ ਮੌਤ ਰਿਹਾ ਸੁਣਾਇਆ। ਧਰਮ ਰਾਏ ਮੰਗੇ ਆਤਮ ਦਾਮ, ਕਲਜੁਗ ਲੇਖਾ ਰਿਹਾ ਵਖਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਵੇਖੇ ਇਕ ਦਰ, ਗੁਰ ਸੰਗਤ ਸੰਗ ਰਲਾਇਆ। ਗੁਰ ਗੋਬਿੰਦਾ ਸਾਚਾ ਚੇਲਾ, ਜੋਤੀ ਜੋਤ ਵਿਚ ਵੱਸਿਆ। ਸਚ ਦਵਾਰਾ ਏਕਾ ਮੇਲਾ, ਦਰ ਦਵਾਰਾ ਏਕਾ ਦੱਸਿਆ। ਪੁਰਖ ਅਬਿਨਾਸ਼ੀ ਇਕ ਇਕੇਲਾ, ਕਾਇਆ ਮੰਦਰ ਆਕਾਸ਼ਿਆ। ਗੁਰ ਸੰਗਤ ਸਾਚਾ ਸੱਜਣ ਸੁਹੇਲਾ, ਮੇਟਣ ਆਇਆ ਰੈਣ ਅੰਧੇਰੀ ਮੱਸਿਆ। ਜੋਤ ਸਰੂਪੀ ਜਗਤ ਅਭੇਦ, ਤੀਰ ਕਮਾਨੋ ਇਕੋ ਕਸਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰ ਗੋਬਿੰਦਾ ਇਕ ਘਰ ਗੁਰ ਪੂਰਾ ਦਰ ਘਰ ਸਾਚੇ ਏਕਾ ਵਸਿਆ। ਘਰ ਦਵਾਰਾ ਇਕ ਹੈ, ਏਕੰਕਾਰ ਬਣਾਇਆ। ਆਪੇ ਬੈਠਾ ਅੰਦਰ ਟਿਕ ਹੈ, ਦਿਸ ਕਿਸੇ ਨਾ ਆਇਆ। ਗੁਰਮੁਖ ਤੇਰੀ ਸਦ ਰੱਖੇ ਟੇਕ ਹੈ, ਹੱਥ ਕੰਡੇ ਉਪਰ ਟਿਕਾਇਆ। ਚਰਨ ਪ੍ਰੀਤੀ ਜੋ ਜਨ ਗਿਆ ਲਗ ਹੈ, ਪ੍ਰਭ ਸ਼ਬਦ ਸਿੰਘਾਸਣ ਲਏ ਬਿਠਾਇਆ। ਜਗਤ ਮਿਟਾਏ ਤ੍ਰਿਸ਼ਨਾ ਤ੍ਰਿਖ ਹੈ, ਸਾਚੀ ਸਿਖਿਆ ਸਿੱਖ ਸਿਖਾਇਆ। ਦੋ ਜਹਾਨਾਂ ਲੇਖਾ ਰਿਹਾ ਲਿੱਖ ਹੈ, ਨਾ ਸਕੇ ਕੋਈ ਮਿਟਾਇਆ। ਗੁਰ ਸੰਗਤ ਮੰਗੀ ਸਾਚੀ ਮੰਗ ਹੈ, ਪ੍ਰਭ ਆਤਮ ਝੋਲੀ ਦਏ ਭਰਾਇਆ। ਦਰਸ ਦੇਖਣਾ ਸਾਚੇ ਨੇਤਰ ਪੇਖਣਾ ਆਤਮ ਲਾਹੇ ਦੂਈ ਦਵੈਤੀ ਵਿਖ ਹੈ, ਅੰਮ੍ਰਿਤ ਆਤਮ ਜਾਮ ਪਿਆਇਆ। ਗੁਰ ਦਸਮੇਸ ਸਾਚਾ ਗੁਰ ਪੁਰਖ ਅਬਿਨਾਸ਼ੀ ਤੇਰਾ ਸਾਚਾ ਸਿੱਖ ਹੈ, ਭਾਣਾ ਉਪਰ ਸੀਸ ਟਿਕਾਇਆ। ਤੇਗ ਬਹਾਦਰ ਲੇਖ ਲਿਖਾਇਆ ਸ਼ਬਦ ਹੈ, ਦਿੱਲੀ ਸੀਸ ਲਗਾਇਆ। ਮਾਤਾ ਗੁਜਰੀ ਉਪਰ ਚੜ੍ਹ ਚੜ੍ਹ ਵੇਖੇ ਬੁਰਜ ਹੈ, ਨੇਤਰ ਦਿਸ ਨਾ ਆਇਆ। ਦਰ ਮੰਗੀ ਸਾਚੀ ਭਿਖ ਹੈ, ਲਾਲ ਗੋਦੀ ਦਏ ਬਿਠਾਇਆ। ਆਪੇ ਲੇਖਾ ਲਿਖਣਹਾਰਾ ਲੇਖ ਹੈ, ਸ਼ਬਦ ਕਲਮੀ ਕਲਮ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਵਕਤ ਸੁਹਾਇਆ। ਗੁਰ ਗੋਬਿੰਦ ਸਾਚਾ ਚੇਲਾ, ਲੋਕਮਾਤ ਅਖਵਾਇਆ। ਗੁਰ ਸੰਗਤ ਤੇਰੀ ਝੋਲੀ ਪਾਈ ਸਾਚੀ ਵੇਲਾ, ਚਾਰੇ ਪੂਤ ਸਪੂਤ ਝੋਲੀ ਪਾਇਆ। ਕਲਜੁਗ ਅੰਤਮ ਆਇਆ ਵੇਲਾ, ਚਾਰੇ ਕੂਟਾਂ ਰਿਹਾ ਜਗਾਇਆ। ਜਨ ਭਗਤਾਂ ਸਾਚਾ ਸੱਜਣ ਸੁਹੇਲਾ, ਸਾਢੇ ਤਿੰਨ ਹੱਥ ਸੀਆਂ ਰਿਹਾ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦਾ ਵੇਖ ਘਰ, ਜਗਤ ਦਿਤਾ ਸਾਚਾ ਵਰ, ਸਿੰਘ ਮਨਜੀਤਾ ਸਦਾ ਅਤੀਤਾ ਸਾਚੀ ਸੇਵ ਲਗਾਇਆ। ਸਾਚੀ ਸੇਵਾ ਆਪ ਲਗਾਈ, ਕਲਜੁਗ ਅੰਤਮ ਵਾਰਿਆ। ਪਰਗਟ ਹੋਇਆ ਦੇਵੀ ਦੇਵਾ, ਨਿਹਕਲੰਕ ਨਰ ਅਵਤਾਰਿਆ। ਰਸਨਾ ਕੋਈ ਨਾ ਗਾਏ ਹਰਿ ਹਰਿ ਜੇਹਵਾ, ਜੋਧਾ ਸੂਰਾ ਬਲਕਾਰਿਆ। ਗੁਰਮੁਖਾਂ ਕੌਸਤਕ ਮਨੀਆ ਮਸਤਕ ਲਾਏ ਥੇਵਾ, ਨੂਰੋ ਨੂਰ ਅਪਾਰਿਆ। ਜੋਤ ਨਿਰੰਜਣ ਅਲੱਖ ਅਭੇਵਾ, ਸਾਢੇ ਤਿੰਨ ਹੱਥ ਨੀਂਹ ਉਸਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਸਾਚਾ ਵਰ, ਕਰੋੜ ਤੇਤੀਸੇ ਛੁੱਟੇ ਘਰ, ਰਾਜਾ ਇੰਦਰ ਰੋਵੇ ਧਾਹਾਂ ਮਾਰਿਆ। ਸੁਰਪਤ ਰਾਜਾ ਇੰਦ ਦਏ ਦੁਹਾਈਆ। ਕਰੋੜ ਤੇਤੀਸਾ ਮਿਟਣੀ ਚਿੰਦ, ਦੇਵੀ ਦੇਵ ਰਹਿਣ ਨਾ ਪਾਈਆ। ਸਾਚੀ ਬਿੰਦ ਸਚ ਸਪੂਤਾ ਲੇਖੇ ਲਾਈਆ। ਵੇਖੇ ਖੇਲ ਪ੍ਰਭ ਅਬਿਨਾਸ਼ੀ ਵਿਚ ਹਿੰਦ, ਸਾਚੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਗੁਰ ਚੇਲਾ ਏਕਾ ਥਾਨ ਸੁਹਾਈਆ। ਚੇਲਾ ਗੁਰੂ ਗੋਬਿੰਦ ਹਰਿ ਨਿਰੰਕਾਰ ਦਾ। ਤਨ ਮਨ ਲਾਹੇ ਆਪਣੀ ਚਿੰਦ, ਦੋਏ ਜੋੜ ਸਦਾ ਨਿਮਸਕਾਰ ਦਾ। ਲੇਖੇ ਲਾਏ ਸਾਚੀ ਬਿੰਦ, ਮਾਤ ਪਿਤ ਪਿਤਾ ਪੂਤ ਮਾਤ ਵਾਰਦਾ। ਲੱਖ ਚੁਰਾਸੀ ਕਰੇ ਨਿੰਦ, ਗੁਰਮੁਖ ਸਾਚੇ ਮਾਤ ਸ਼ਿੰਗਾਰ ਦਾ। ਜੋਤੀ ਜੋਤ ਸਰੂਪ ਹਰਿ, ਮੇਲਾ ਕਰਾਏ ਇਕ ਘਰ, ਸਾਚਾ ਵੇਲਾ ਕੌਲ ਇਕਰਾਰ ਦਾ। ਕੌਲ ਇਕਰਾਰ ਕਰਕੇ ਆਇਆ, ਦੁਸ਼ਟ ਦਮਨ ਜਗ ਦਾਤਾ। ਮੀਤ ਮੁਰਾਰ ਬਣਕੇ ਆਇਆ, ਚਾਰ ਵਰਨ ਇਕ ਜ਼ਾਤਾ। ਸ਼ਬਦ ਕਟਾਰ ਫੜ ਕੇ ਆਇਆ, ਆਪੇ ਪੁਰਖ ਬਿਧਾਤਾ। ਹਾਰ ਸ਼ਿੰਗਾਰ ਕਰ ਕੇ ਆਇਆ, ਵੇਖੇ ਖੇਲ ਮਾਤ ਤਮਾਸ਼ਾ। ਇਕ ਜੈਕਾਰ ਕਰ ਕੇ ਆਇਆ, ਮਾਣ ਰਖਾਏ ਪ੍ਰਿਥਮੀ ਆਕਾਸ਼ਾ। ਦੋਏ ਜੋੜ ਚਰਨ ਨਿਮਸਕਾਰ ਕਰਕੇ ਆਇਆ, ਮੰਗਿਆ ਦਾਨ ਹਰਿ ਭਗਵਾਨ ਅੱਗੇ ਡਾਹਿਆ ਕਾਇਆ ਕਾਸਾ। ਕਿਰਪਾ ਕਰੀ ਆਪ ਮਹਾਨ, ਸ਼ਬਦ ਖੁਲ੍ਹਾਈ ਇਕ ਦੁਕਾਨ। ਜੋਤ ਜਗਾਈ ਹਰਿ ਭਗਵਾਨ, ਕਾਇਆ ਮੰਡਲ ਪਾਈ ਰਾਸਾ। ਹੋਈ ਬੁਧ ਮਾਤ ਬਲਵਾਨ, ਗੁਣਵੰਤਾ ਕਰੇ ਸੁਧ ਜੁਵਾਨ। ਤੋੜੇ ਮਾਣ ਅਭਿਮਾਨ। ਸਤਿ ਸਰੂਪੀ ਕਰੇ ਯੁੱਧ, ਧੁਰ ਦਰਗਾਹੀ ਇਕ ਫ਼ਰਮਾਣ। ਸੱਚੇ ਘੋੜੇ ਬਹੇ ਕੁੱਦ, ਆਪੇ ਵੇਖੇ ਜ਼ਿਮੀ ਅਸਮਾਨ। ਪੁਰਖ ਅਬਿਨਾਸ਼ੀ ਕਾਰਜ ਕਰਨਹਾਰਾ ਸੁਧ, ਜਗਤ ਰਖਾਏ ਮਾਣ ਤਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਦਿਤਾ ਵਰ, ਕਲਜੁਗ ਵੇਖੇ ਮਾਰ ਧਿਆਨ। ਗੁਰ ਗੋਬਿੰਦੇ ਦਿਤਾ ਵਰ, ਪ੍ਰਭ ਆਤਮ ਬੂਝ ਬੁਝਾਈਆ। ਅੰਤਮ ਵਸਣਾ ਏਕਾ ਘਰ, ਏਕਾ ਦੂਜਾ ਭਉ ਚੁਕਾਈਆ। ਜ਼ਾਤੀ ਪਾਤੀ ਚੁੱਕਣਾ ਡਰ, ਹਰਿ ਸਾਚਾ ਸਹਿਜ ਸਮਾਈਆ। ਅੰਧੇਰੀ ਰਾਤੀ ਦਏ ਹਰਿ, ਕਲਜੁਗ ਅੰਤਮ ਕਾਜ ਰਚਾਈਆ। ਚਾਰੋਂ ਕੁੰਟਾਂ ਚੁਕਣਾ ਡਰ, ਨਾ ਕੋਈ ਲਾਜ ਰਖਾਈਆ। ਨਾ ਕੋਈ ਦਿਸੇ ਤੀਰਥ ਸਰ, ਚਾਰੋਂ ਕੁੰਟ ਪਏ ਦੁਹਾਈਆ। ਯਤ ਸਤਿ ਕਲ ਜਾਏ ਹਰ, ਨਾ ਸਕੇ ਕੋਈ ਬਚਾਈਆ। ਗੁਰਮੁਖ ਵਿਰਲਾ ਏਕਾ ਵਸੇ ਸਾਚੇ ਘਰ, ਪ੍ਰਭ ਸਾਚਾ ਦਇਆ ਕਮਾਈਆ। ਪੁਰਖ ਪੁਰਖੋਤਮ ਨਾਰੀ ਨਰ, ਆਪੇ ਪਿਤਾ ਪੂਤ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸਰੂਪੀ ਅੰਦਰ ਵੜ, ਸਭ ਘਟ ਮੇਂ ਰਿਹਾ ਸਮਾਈਆ। ਸਤਿ ਸਰੂਪੀ ਅੰਦਰ ਵੜਿਆ, ਗੁਰ ਗੋਬਿੰਦ ਗੋਪਾਲਾ। ਲੱਖ ਚੁਰਾਸੀ ਕਿਸੇ ਨਾ ਫੜਿਆ, ਕਾਇਆ ਲਾਇਆ ਬਾਹਰ ਤਾਲਾ। ਸੰਤ ਸੁਹੇਲਾ ਆਤਮ ਚੋਟੀ ਕੋਈ ਚੜ੍ਹਿਆ, ਤੋੜੇ ਜਗਤ ਜੰਜ਼ਾਲ। ਸਿੰਘ ਪਾਲ ਪ੍ਰਭ ਸਾਚੇ ਫੜਿਆ, ਫ਼ਲ ਲਗਾ ਕਾਇਆ ਡਾਲ੍ਹਾ। ਲੋਕਮਾਤ ਕਲ ਘਾੜਨ ਘੜਿਆ, ਆਪੇ ਬਣਿਆ ਹਾਲੀ ਹਾਲਾ। ਬਹੱਤਰ ਨਾੜੀ ਤਾਣਾ ਭਣਿਆ, ਜਗਤ ਅਵੱਲੜੀ ਚਾਲਾ। ਕਾਇਆ ਬੁਤ ਮਾਤ ਪਿਤ ਜਣਿਆ, ਆਪੇ ਹੋਏ ਆਪ ਰਖਵਾਲਾ। ਅੰਤਮ ਵੇਲੇ ਕੋਇ ਨਾ ਬਣਿਆ, ਤੁੱਟਾ ਮਾਣ ਤਾਣਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਇਕ ਘਰ ਇਕ ਦਰ ਏਕਾ ਗੁਰਮੁਖ ਵਰਿਆ। ਗੁਰਮੁਖਾਂ ਵਰ ਪਾਇਆ, ਏਕਾ ਏਕ ਪੁਰਖ ਅਬਿਨਾਸਿਆ। ਘਰ ਮੰਦਰ ਇਕ ਸੁਹਾਇਆ, ਹੋਏ ਦਾਸਨ ਦਾਸਿਆ। ਆਤਮ ਜੰਦਰ ਇਕ ਤੁੜਾਇਆ, ਮੰਡਲ ਵੇਖੇ ਸਾਚੀ ਰਾਸਿਆ। ਡੂੰਘੀ ਕੰਦਰ ਹੋਏ ਰੁਸ਼ਨਾਇਆ, ਘਟ ਘਟ ਕਰੇ ਪਰਕਾਸਿਆ। ਸਾਚਾ ਮੰਦਰ ਇਕ ਸੁਹਾਇਆ, ਰਸਨਾ ਗਾਏ ਸਵਾਸ ਸਵਾਸਿਆ। ਅੰਦਰੇ ਅੰਦਰ ਮੇਲ ਮਿਲਾਇਆ, ਗੁਰ ਪੂਰੇ ਬਲ ਬਲ ਜਾਸਿਆ। ਹਰਿ ਮੰਦਰ ਨਾਮ ਰਖਾਇਆ, ਨਾ ਕੋਈ ਜਾਣੇ ਪ੍ਰਿਥਮੀ ਆਕਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਦ ਰੱਖੇ ਸਾਚਾ ਵਾਸਿਆ। ਗੁਰ ਸੰਗਤ ਤੇਰੀ ਵਸਤ, ਪ੍ਰਭ ਸਾਚੇ ਹੱਥ ਉਠਾਈਆ। ਦੇਵਣ ਆਇਆ ਦਸਤੀ ਦਸਤ, ਸਮਰਥ ਕਲ ਵਖਾਈਆ। ਅੱਠੇ ਪਹਿਰ ਮਸਤੀ ਮਸਤ, ਅੰਤਮ ਕਲ ਜੋ ਜਨ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਮਾਤ ਵਰ, ਮੁਖ ਸਗਨ ਗੁਰ ਸ਼ਬਦ ਜਗਤ ਕੁੜਮਾਈਆ। ਵਡ ਵਡਿਆਈ ਧਰਨਾ ਪਤ, ਬਖ਼ਸ਼ੇ ਚਰਨ ਸਰਨ ਸਰਨਾਈਆ। ਆਪ ਕਰਾਏ ਉਤਪਤ, ਮੇਟਣਹਾਰ ਆਪ ਅਖਵਾਈਆ। ਆਪ ਬਣਾਏ ਕਾਇਆ ਬੁੱਤ, ਆਪੇ ਅੰਤਮ ਢਾਹੀਆ। ਆਪ ਉਪਾਏ ਲੱਖ ਚੁਰਾਸੀ ਸਾਚੇ ਸੁੱਤ, ਆਪੇ ਮੇਟ ਮਿਟਾਈਆ। ਆਪ ਸੁਹਾਏ ਆਪਣੀ ਰੁੱਤ, ਰੰਗ ਬਸੰਤ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਦਿ ਅੰਤ ਰਚਨ ਰਚਾਈਆ। ਸਤਿਜੁਗ ਆਦਿ ਆਦਿ ਅਵਤਾਰਾ। ਪਾਰਬ੍ਰਹਮ ਰੂਪ ਅਨੂਪ ਅਪਾਰਾ। ਸਚ ਧਰਮ ਚਾਰ ਵਰਨ ਜੈਕਾਰਾ। ਹਰਿਜਨ ਵੇਖੇ ਆਪਣੇ ਕਰਮ, ਸਾਚਾ ਨਾਤਾ ਚਰਨ ਪਿਆਰਾ। ਉਤਮ ਜ਼ਾਤੀ ਨਾਮ ਵਰਨ, ਗੋਬਿੰਦ ਲੇਖਾ ਅਪਰ ਅਪਾਰਾ। ਸਾਚੇ ਨੇਤਰ ਹਰਨ ਫਰਨ, ਮੇਟੇ ਅੰਧ ਅੰਧਿਆਰਾ। ਲੇਖਾ ਚੁੱਕੇ ਮਰਨ ਡਰਨ, ਪ੍ਰਭ ਪਾਇਆ ਅਗੰਮ ਅਪਾਰਾ। ਸਤਿ ਸਚ ਸਰਨਾਈ ਨਿਹਕਲੰਕ ਨਰਾਇਣ ਨਰ ਅਵਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਸੁਹਾਏ ਬੰਕ ਦਵਾਰਾ। ਬੰਕ ਦਵਾਰ ਹਰਿ ਅਪਾਰ, ਆਪਣਾ ਆਪ ਸਾਜਿਆ। ਜੋਤ ਸਰੂਪੀ ਕਰ ਆਕਾਰ, ਵਸੇ ਗਰੀਬ ਨਿਵਾਜ਼ਿਆ। ਸ਼ਬਦ ਰੱਖੇ ਸਾਚੀ ਧਾਰ, ਮਾਰੇ ਸਾਚੀ ਆਵਾਜ਼ਿਆ। ਪਵਣ ਸਰੂਪੀ ਹੋ ਅਸਵਾਰ, ਸ਼ਬਦੀ ਪਵਣੀ ਅਵਣੀ ਗਵਣੀ ਆਪ ਸਵਾਰੇ ਆਪਣਾ ਕਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਬੰਨ੍ਹੇ ਧਾਰ। ਜੁਗ ਜੁਗ ਧਾਰੇ ਭੇਖ, ਭੇਖ ਵਟਾਇੰਦਾ। ਕਲਜੁਗ ਅੰਤਮ ਲਿਆ ਵੇਖ, ਰੋਗ ਸੋਗ ਚਿੰਤ ਵਿਜੋਗ ਮਾਇਆ ਭਰਮ ਭੁਲਾਇੰਦਾ। ਨਾ ਕੋਈ ਦਿਸੇ ਔਲੀਆ ਪੀਰ ਸ਼ੇਖ਼, ਲਿਖਿਆ ਅੰਤਮ ਯਾਰ ਯਾਰੀ ਆਪ ਚੁਕਾਇੰਦਾ। ਆਪੇ ਜਾਣੇ ਧਾਰੀ ਕੇਸ ਦਸ ਦਸਮੇਸ, ਪੰਚਮ ਮੀਤਾ ਆਪ ਅਖਵਾਇੰਦਾ। ਆਪੇ ਬਣੇ ਦਰ ਦਰਵੇਸ਼, ਮੂੰਡ ਮੁੰਡਾਏ ਨਰ ਨਰੇਸ਼, ਬਾਲ ਅਵਸਥਾ ਅਲੜ੍ਹ ਵਰੇਸ, ਤੇਰਾਂ ਤੇਰੀ ਧਾਰ ਵਹਾਇੰਦਾ। ਪਰਗਟ ਹੋਇਆ ਮਾਝੇ ਦੇਸ, ਸੰਬਲ ਨਗਰੀ ਸਾਚਾ ਵੇਸ, ਗੌੜ ਬ੍ਰਹਿਮਣ ਸੁਤ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਬਜਰ ਕਪਾਟੀ ਉਚਾ ਟਿੱਲਾ, ਸ਼ਬਦ ਪਹਾੜੀ ਦਿਸੇ ਕਿਲ੍ਹਾ, ਪਰਗਟ ਹੋਏ ਦਰਸ ਦਿਖਾਇੰਦਾ। ਸ਼ਬਦ ਪਹਾੜੀ ਚਾਰ ਦਿਵਾਰ, ਕਿਲਾ ਕੋਟ ਉਸਾਰਿਆ। ਅੰਦਰ ਵੜਿਆ ਹਰਿ ਨਿਰੰਕਾਰ, ਕਿਸੇ ਦਿਸ ਨਾ ਆਏ ਅੰਦਰ ਬਾਹਰ, ਸ਼ਬਦ ਵਹਾਏ ਸਾਚੀ ਧਾਰ, ਆਪੇ ਜਾਣੇ ਆਪਣੀ ਕਾਰਿਆ। ਲੱਖ ਚੁਰਾਸੀ ਵੇਖੇ ਨੌਂ ਦਵਾਰ, ਸ਼ਬਦ ਸਿੰਘਾਸਣ ਅਪਰ ਅਪਾਰਿਆ। ਗੁਰਮੁਖਾਂ ਦੇਵੇ ਨਾਮ ਅਧਾਰ, ਏਕਾ ਰਾਗ ਸੁਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਦਰ, ਏਕਾ ਬੰਕ ਦਵਾਰ ਖੁਲ੍ਹਾ ਰਿਹਾ। ਬੰਕ ਦਵਾਰ ਇਕ ਖੁਲ੍ਹਾਏ, ਹੋਏ ਸ਼ਬਦ ਜਣਾਈਆ। ਸਾਚਾ ਸ਼ਬਦ ਮਰਦੰਗ ਵਜਾਏ, ਚਾਰੋਂ ਕੁੰਟ ਪਏ ਦੁਹਾਈਆ। ਰਾਓ ਰੰਕ ਰਿਹਾ ਉਠਾਏ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਰ ਦਰ ਰਿਹਾ ਫਿਰਾਈਆ। ਗੁਰਮੁਖਾਂ ਬੰਨ੍ਹੇ ਹੱਥੀਂ ਗਾਨਾ, ਆਤਮ ਉਪਜੇ ਬ੍ਰਹਮ ਗਿਆਨਾ, ਨਾਮ ਦਾਤ ਝੋਲੀ ਪਾਈਆ। ਚਰਨ ਧੂੜ ਸਾਚਾ ਇਸ਼ਨਾਨਾ, ਸਾਚਾ ਨਹਾਵਣ ਅੰਮ੍ਰਿਤ ਸਾਚੇ ਆਤਮ ਨੀਰ ਨੁਹਾਈਆ। ਜੋਤੀ ਜੋਤ ਸਰੂਪ ਹਰਿ, ਆਪੇ ਗੋਪੀ ਆਪੇ ਕਾਹਨਾ, ਆਪੇ ਕਾਇਆ ਸਾਚਾ ਮੰਦਰ ਬਨ ਬਿੰਦਰਾ ਸਾਚੀ ਸੇਜ ਵਿਛਾਈਆ। ਸਾਚੀ ਸੇਜਾ ਆਤਮ ਘਰ, ਪ੍ਰਭ ਆਪਣੀ ਆਪ ਵਿਛਾਇੰਦਾ। ਗੁਰਮੁਖ ਨੁਹਾਏ ਸਾਚੇ ਸਰ, ਸਾਚਾ ਸੰਗ ਨਿਭਾਇੰਦਾ। ਆਪਣੀ ਹੱਥੀਂ ਖੋਲ੍ਹੇ ਦਰ, ਨਾਮ ਰੰਗ ਚੜ੍ਹਾਇੰਦਾ। ਆਵਣ ਜਾਵਣ ਚੁੱਕੇ ਡਰ, ਸੰਤ ਸੁਹੇਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਅੰਗੀਕਾਰ ਹਰਿ ਗਿਰਧਾਰ ਜਨ ਭਗਤਾਂ ਆਪ ਅਖਵਾਇੰਦਾ। ਭਗਤ ਸੁਹੇਲਾ ਸਾਚਾ ਮੀਤ, ਜੁਗ ਜੁਗ ਰੀਤ ਚਲਾਈਆ। ਆਪੇ ਪਰਖਣਹਾਰ ਨੀਤ, ਹਰਿਜਨ ਸਾਚੇ ਮੇਲ ਮਿਲਾਈਆ। ਬੈਠਾ ਰਹੇ ਸਦਾ ਅਤੀਤ, ਦਿਸ ਕਿਸੇ ਨਾ ਆਈਆ। ਦੋ ਜਹਾਨ ਸਦਾ ਅਤੀਤ, ਮਰ ਕਦੇ ਨਾ ਜਾਈਆ। ਸਦੀ ਬੀਸਵੀਂ ਰਹੀ ਬੀਤ, ਪ੍ਰਭ ਸਾਚੀ ਰਚਨ ਰਚਾਈਆ। ਨਾ ਕੋਈ ਦਿਹੁਰਾ ਮੰਦਰ ਮਸੀਤ, ਅਠਾਰਾਂ ਦੇਵੇ ਢਾਹੀਆ। ਸੋ ਇਕ ਸੁਣਾਏ ਸੁਹਾਗੀ ਗੀਤ, ਸੋਹੰ ਅੱਖਰ ਰਿਹਾ ਮਾਤ ਜਗਾਈਆ। ਚਰਨ ਛੁਹਾਏ ਰੋੜੀ ਸਖਰ, ਸੰਮਤ ਉਨੀ ਆਪਣੀ ਦਇਆ ਕਮਾਈਆ। ਸੰਗ ਮੁਹੰਮਦ ਚਾਰ ਯਾਰੀ ਮੱਕਾ ਮਦੀਨਾ ਚਰਨ ਹੇਠ ਛੁਹਾਈਆ। ਨੇਤਰ ਨੀਰ ਵਰੋਲੇ ਅੱਥਰ, ਉਮਤ ਨਬੀ ਰਸੂਲੇ ਦਏ ਦੁਹਾਈਆ। ਲੱਖ ਚੁਰਾਸੀ ਹੋਣੀ ਸੱਥਰ, ਧਰਤ ਮਾਤ ਸੇਜ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਦਰ, ਧਰਮ ਰਾਏ ਤੇਰੀ ਸਚ ਸਪੁੱਤਰੀ ਲਾੜੀ ਮੌਤ ਆਪਣੀ ਹੱਥੀਂ ਕਰੇ ਕੁੜਮਾਈਆ। ਕਲਜੁਗ ਤੇਰਾ ਅੰਤਮ ਵੇਲਾ, ਪ੍ਰਭ ਸਾਚਾ ਨਾਤਾ ਆਪ ਬੰਨ੍ਹਾਇੰਦਾ। ਪਰਗਟ ਹੋਇਆ ਗੁਰ ਦਰ ਚੇਲਾ, ਪੁਰਖ ਬਿਧਾਤਾ ਦਇਆ ਕਮਾਇੰਦਾ। ਆਪ ਕਰਾਇਆ ਆਪਣਾ ਮੇਲਾ, ਆਪਣਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਰੰਗ ਰੰਗਾਇੰਦਾ। ਹਰਿ ਠਾਕਰ ਅਬਿਨਾਸ਼, ਜੋਤ ਪਰਕਾਸ਼ਿਆ। ਹਰਿ ਠਾਕਰ ਅਬਿਨਾਸ਼, ਸਰਬ ਘਟ ਵਾਸਿਆ। ਹਰਿ ਠਾਕਰ ਅਬਿਨਾਸ਼, ਜਨ ਭਗਤਾਂ ਦਾਸਨ ਦਾਸਿਆ। ਹਰਿ ਠਾਕਰ ਅਬਿਨਾਸ਼, ਸਾਚੇ ਮੰਡਲ ਪਾਵੇ ਰਾਸਿਆ। ਹਰਿ ਠਾਕਰ ਅਬਿਨਾਸ਼, ਵੇਖੇ ਖੇਲ ਪੰਡਤ ਕਾਸ਼ਿਆ। ਹਰਿ ਠਾਕਰ ਅਬਿਨਾਸ਼, ਪੰਚ ਚਲਾਏ ਸ਼ਬਦ ਸਵਾਸਿਆ। ਹਰਿ ਠਾਕਰ ਅਬਿਨਾਸ਼, ਮੇਲ ਮਿਲਾਏ ਪ੍ਰਿਥਮੀ ਆਕਾਸ਼ਿਆ। ਹਰਿ ਠਾਕਰ ਅਬਿਨਾਸ਼, ਜੋਤੀ ਜੋਤ ਸਰੂਪ ਹਰਿ, ਆਦਿ ਪੁਰਖ ਪੁਰਖ ਅਬਿਨਾਸ਼ਿਆ। ਹਰਿ ਠਾਕਰ ਰਤਨਾਗਰਾ, ਹਰ ਘਟ ਜੋਤ ਬਲੋਏ। ਕਾਇਆ ਹਾਟੀ ਡੂੰਘਾ ਸਾਗਰਾ, ਸਚ ਵਸਤ ਨਾ ਜਾਣੇ ਕੋਏ। ਅੰਮ੍ਰਿਤ ਭਰਿਆ ਏਕਾ ਗਾਗਰਾ, ਹਰਿ ਬਿਨ ਅਵਰ ਨਾ ਦੇਵੇ ਕੋਇ। ਹਰਿਜਨ ਬਣੇ ਸਚ ਸੌਦਾਗਰਾ, ਦੁਰਮਤ ਮੈਲ ਪਾਪਾਂ ਧੋਏ। ਬੈਠਾ ਰਹੇ ਇਕ ਇਕਾਗਰਾ, ਨਿਰਮਲ ਜੋਤੀ ਰਿਹਾ ਬਲੋਏ। ਨਿਰਮਲ ਕਰਮ ਕਰੇ ਉਜਾਗਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮੇਲਾ ਮੇਲ ਮਿਲਾਏ ਘਰ ਇਕ ਵਸਾਏ ਦੋਏ। ਏਕਾ ਘਰ ਏਕਾ ਵਾਸ, ਏਕਾ ਆਪ ਰਖਾਈਆ। ਏਕਾ ਮੰਡਲ ਏਕਾ ਰਾਸ, ਏਕਾ ਬੂਝ ਬੁਝਾਈਆ। ਏਕਾ ਪਵਣ ਏਕਾ ਸਵਾਸ, ਏਕਾ ਪਵਣ ਚਲਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਦਰ, ਸਾਚੀ ਰਚਨ ਰਿਹਾ ਰਚਾਈਆ।
