੧੭ ਸਾਵਣ ੨੦੧੩ ਬਿਕ੍ਰਮੀ ਕਰਤਾਰ ਸਿੰਘ ਦੇ ਗ੍ਰਹਿ ਤਰਨ ਤਾਰਨ ਜ਼ਿਲਾ ਅੰਮ੍ਰਿਤਸਰ
ਸ਼ਬਦ ਸਿੰਘਾਸਣ ਇਕ ਆਕਾਸ਼ੀ, ਪ੍ਰਭ ਅਬਿਨਾਸੀ ਡੇਰਾ ਲਾਇਆ। ਜਨ ਭਗਤਾਂ ਬਖ਼ਸ਼ੇ ਅੰਮ੍ਰਿਤ ਬੂੰਦ ਸਵਾਂਤੀ, ਇੰਦ ਇੰਦਰਾਸਣ ਸੇਵਾ ਲਾਇਆ। ਦੇਵੇ ਦਰਸ ਬਹੁ ਬਹੁ ਭਾਂਤੀ, ਭੇਵ ਅਭੇਦਾ ਭੇਵ ਨਾ ਰਾਇਆ। ਹਰਿਜਨ ਆਤਮ ਕਰੇ ਰਾਸੀ, ਚਾਰ ਵੇਦਾਂ ਦਿਸ ਨਾ ਆਇਆ। ਧੁਰ ਦਰਗਾਹੀ ਏਕਾ ਦਾਤੀ, ਆਤਮ ਝੋਲੀ ਸ਼ਬਦ ਭਰਾਇਆ। ਆਪੇ ਪਿਤਾ ਆਪੇ ਮਾਤੀ, ਆਪ ਆਪਣੀ ਗੋਦ ਉਠਾਇਆ। ਮੇਟ ਮਿਟਾਏ ਅੰਧੇਰੀ ਰਾਤੀ, ਦੀਪਕ ਜੋਤੀ ਚੰਦ ਚੜ੍ਹਾਇਆ। ਨਿਰਮਲ ਦੀਵਾ ਜਗੇ ਬਾਤੀ, ਹਰ ਘਟ ਵਾਸੀ ਰਿਹਾ ਜਗਾਇਆ। ਆਤਮ ਅੰਦਰ ਵੇਖੇ ਤਾਕੀ, ਬੰਦ ਕਿਵਾੜਾ ਆਪ ਕਰਾਇਆ। ਅੰਤਮ ਲਹਿਣਾ ਦੇਣਾ ਦੇਵੇ ਬਾਕੀ, ਸਿੰਘ ਬੱਗਾ ਹਿਸਾਬ ਮੁਕਾਇਆ। ਨਾ ਕੋਈ ਜਾਣੇ ਬੰਦਾ ਖ਼ਾਕੀ, ਸਾਧ ਸੰਤ ਸਾਰ ਨਾ ਰਾਇਆ। ਆਪੇ ਚੜ੍ਹਿਆ ਚਿੱਟੇ ਅਸਵ ਸਾਚੇ ਰਾਕੀ, ਲੋਆਂ ਪੁਰੀਆਂ ਵੇਖ ਵਖਾਇਆ। ਬੱਗਾ ਰੱਖੇ ਚਾਲ ਬਾਂਕੀ, ਅੱਠੇ ਪਹਿਰ ਹਰਿ ਰਘੁਰਾਇਆ। ਆਪ ਲਿਖਾਏ ਭਵਿਖਤ ਬਾਕੀ, ਕਲਜੁਗ ਮਿਟੇ ਅੰਧੇਰੀ ਰਾਤੀ, ਨਾ ਕੋਈ ਸਕੇ ਮੇਟ ਮਿਟਾਇਆ। ਅੰਤਮ ਢਹਿ ਢਹਿ ਢੇਰੀ ਹੋਏ ਖ਼ਾਕੀ, ਸੰਮਤ ਸੰਮਤੀ ਨੇੜੇ ਆਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਮਾਰਗ ਰਿਹਾ ਬਤਾਇਆ। ਹਰਿ ਪੁਰਖ ਅਥਾਹ ਬੇਪਰਵਾਹੀਆ। ਸੰਤ ਬਣਾਏ ਜਗਤ ਮਲਾਹ, ਵੇਖ ਵਖਾਣੇ ਥਾਉਂ ਥਾਈਂਆ। ਇਕ ਜਪਾਏ ਆਪਣਾ ਨਾਂ, ਨੌ ਦਵਾਰੇ ਬੰਦ ਕਰਾਈਆ। ਸ਼ਬਦ ਸੁਹੇਲਾ ਦੇਵੇ ਠੰਢੀ ਛਾਂ, ਆਤਮ ਤ੍ਰਿਸ਼ਨਾ ਅਗਨ ਮਿਟਾਈਆ। ਫੜ ਫੜ ਹੰਸ ਬਣਾਏ ਕਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਭੇਖ ਵਟਾਈਆ। ਹਰਿ ਦੁਲਾਰਾ ਸੰਤ, ਸੰਤ ਉਪਨਿਆ। ਹਰਿ ਬਖ਼ਸ਼ੇ ਚਰਨ ਪਿਆਰ, ਭਰਮ ਭੁਲੇਖਾ ਕੱਢੇ ਜਨਿਆ। ਅੰਮ੍ਰਿਤ ਆਤਮ ਠੰਢੀ ਧਾਰ, ਕਾਇਆ ਮੰਦਰ ਆਪੇ ਬੰਨ੍ਹਿਆ। ਜੋਤੀ ਨੂਰ ਅਪਰ ਅਪਾਰ, ਦਰ ਦਵਾਰੇ ਏਕਾ ਚੰਨਿਆ। ਹਰਿ ਸ਼ਬਦੀ ਸ਼ਬਦ ਭੰਡਾਰ, ਨਾ ਕੋਈ ਲਾਏ ਡੰਨਿਆ। ਗੁਰਮੁਖ ਵਿਰਲਾ ਕਰੇ ਵਣਜ ਵਪਾਰ, ਹੱਥ ਆਵੇ ਨਾ ਜੀਵ ਅੰਨ੍ਹਿਆ। ਜੁਗ ਜੁਗ ਮੇਲ ਮਿਲਾਏ ਵਿਛੜੇ ਯਾਰ, ਕਿਲ੍ਹਾ ਗੜ੍ਹ ਹੰਕਾਰੀ ਭੰਨਿਆ। ਪਰਗਟ ਹੋਏ ਨਰ ਹਰਿ ਸੱਚੀ ਸਰਕਾਰ, ਲੱਖ ਚੁਰਾਸੀ ਬੇੜਾ ਬੰਨ੍ਹਿਆ। ਕਲਜੁਗ ਅੰਤਮ ਵੇਖ ਵਿਚਾਰ, ਲੋਆਂ ਪੁਰੀਆਂ ਦੇਵੇ ਡੰਨਿਆ। ਬ੍ਰਹਮਾ ਬ੍ਰਹਮ ਕਰੇ ਵਿਚਾਰ, ਅੰਤਮ ਭਾਣਾ ਏਕਾ ਮੰਨਿਆ। ਸ਼ਿਵ ਸ਼ੰਕਰ ਹਾਹਾਕਾਰ, ਲੱਗੀ ਬਸੰਤਰ ਏਕਾ ਤਨਿਆ। ਕਰੋੜ ਤੇਤੀਸ ਕਰੇ ਨਿਮਸਕਾਰ, ਸੁਰਪਤ ਰਾਜਾ ਇੰਦ ਜਾਵੇ ਡੰਨਿਆ। ਰਵ ਸਸ ਧੁੰਦੂਕਾਰ, ਜੋ ਘੜਿਆ ਸੋ ਅੰਤਮ ਭੰਨਿਆ। ਲੱਖ ਚੁਰਾਸੀ ਉਤਰੇ ਪਾਰ, ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਦੇਵੇ ਡੰਨਿਆ। ਗੁਰਮੁਖ ਵਿਰਲਾ ਉਤਰੇ ਪਾਰ, ਜਿਸ ਭਾਣਾ ਹਰਿ ਹਰਿ ਮੰਨਿਆ। ਦੇਵੇ ਦਰਸ ਅਗੰਮ ਅਪਾਰ, ਏਕਾ ਰਾਗ ਸੁਣਾਏ ਕੰਨਿਆ। ਖੋਲ੍ਹੇ ਆਤਮ ਬੰਦ ਕਿਵਾੜ, ਸਾਚਾ ਘਰ ਇਕ ਵਖਾਏ ਦਇਆ ਕਮਾਏ ਨਾ ਕੋਈ ਛੱਪਰ ਛੰਨਿਆ। ਨਾ ਕੋਈ ਦੀਸੇ ਚਾਰ ਦਿਵਾਰ, ਨਾ ਕੋਈ ਸਾਂਝਾ ਮੀਤ ਮੁਰਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਬੇੜਾ ਆਪੇ ਬੰਨ੍ਹਿਆ। ਹਰਿ ਸੰਤ ਦੁਲਾਰਾ ਸੁਤ, ਮਾਤ ਉਪਾਇਆ। ਕਲਜੁਗ ਸੁਹਾਈ ਰੁੱਤ, ਕਾਇਆ ਖੇੜਾ ਇਕ ਵਸਾਇਆ। ਮਿਲਿਆ ਮੇਲ ਪੁਰਖ ਅਬਿਨਾਸ਼ੀ ਅਚੁੱਤ, ਪੰਚਾਂ ਝੇੜਾ ਆਪ ਮੁਕਾਇਆ। ਅੰਮ੍ਰਿਤ ਆਤਮ ਪੀਣਾ ਘੁੱਟ, ਖੁਲ੍ਹਾ ਵਿਹੜਾ ਇਕ ਰਖਾਇਆ। ਆਵਣ ਜਾਵਣ ਗਿਆ ਛੁੱਟ, ਸਾਚੇ ਪੌੜੇ ਸ਼ਬਦ ਚੜ੍ਹਾਇਆ। ਨਾਮ ਖਜ਼ਾਨਾ ਲਿਆ ਲੁਟ, ਆਤਮ ਪੱਲੂ ਅੱਗੇ ਡਾਹਿਆ। ਪੰਚ ਵਿਕਾਰਾ ਜੜ੍ਹ ਪੁੱਟ, ਸਚ ਦਵਾਰਾ ਇਕ ਵਸਾਇਆ। ਮਨਮੁਖ ਜੀਵਾਂ ਕੱਢੇ ਕੁੱਟ, ਹਰਿ ਹਰਿ ਸਾਚਾ ਖੇਲ ਰਚਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜੁਗ ਜੁਗ ਆਪਣਾ ਭੇਖ ਵਟਾਇਆ। ਹਰਿ ਸੰਤ ਪਿਆਰਾ ਮੀਤ, ਸਾਚਾ ਸੱਜਣਾ। ਆਪ ਚਲਾਏ ਸਾਚੀ ਰੀਤ, ਆਪੇ ਹੋਏ ਪੜਦਾ ਕੱਜਣਾ। ਕਾਇਆ ਦਿਹੁਰਾ ਗੁਰੂਦਵਾਰਾ ਮੰਦਰ ਮਸੀਤ, ਗੁਰਮੁਖ ਸਾਚੇ ਹਰਿ ਹਰਿ ਸਜਨਾ। ਇਕ ਸੁਣਾਏ ਅਨਾਦੀ ਗੀਤ, ਰਾਗ ਅਨਾਦਾ ਏਕਾ ਵੱਜਣਾ। ਦਿਵਸ ਰੈਣ ਪਰਖੇ ਨੀਤ, ਮਦਿਰਾ ਮਾਸ ਰਸਨਾ ਤਜਨਾ। ਚਰਨ ਕਵਲ ਉਪਰ ਧਵਲ ਸਾਚੀ ਪ੍ਰੀਤ, ਚਰਨ ਧੂੜੀ ਸਾਚਾ ਮਜਨਾ। ਕਾਇਆ ਕਰੇ ਠੰਡੀ ਸੀਤ, ਵੇਲੇ ਅੰਤਮ ਰੱਖੇ ਲਜਨਾ। ਆਪੇ ਹਸਤ ਆਪੇ ਕੀਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸਿਆ ਕਾਇਆ ਘਰ ਆਪੇ ਚੋਲਾ ਤਜਨਾ। ਆਤਮ ਸੱਜਣ ਸਾਚਾ ਮੀਤੜਾ, ਪ੍ਰਭ ਸਾਚਾ ਮਾਤ ਬਣਾਇੰਦਾ। ਕਾਇਆ ਚੋਲੀ ਰੰਗੇ ਚੀਥੜਾ, ਏਕਾ ਰੰਗਣ ਨਾਮ ਚੜ੍ਹਾਇੰਦਾ। ਮੇਲ ਮਿਲਾਵਾ ਹਰਿ ਹਰਿ ਸਾਚੇ ਮੀਤੜਾ, ਹਰਿ ਸੰਜੋਗੀ ਮੇਲ ਮਿਲਾਇੰਦਾ। ਪੰਚਮ ਤਤ ਕੌੜਾ ਰੀਠੜਾ, ਆਪਣੀ ਹੱਥੀਂ ਭੰਨ ਵਖਾਇੰਦਾ। ਨਿਝ ਘਰ ਨਿਝ ਆਤਮ ਨਿਝ ਪਤ ਪਤਵੰਤਾ ਡੀਠੜਾ, ਨਿਝ ਆਸਣ ਆਪ ਸੁਹਾਇੰਦਾ। ਏਕਾ ਏਕ ਸੁਣਾਏ ਸੁਹਾਗੀ ਗੀਤੜਾ, ਸਾਚਾ ਮੰਗਲ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਅੰਤ ਕੰਤ ਪਿਤਾ ਪੂਤ ਸੁਤ ਭਗਵੰਤ, ਭਗਵਾਨ ਮੇਲ ਮਿਲਾਇੰਦਾ। ਹਰਿ ਧਾਮ ਅਪਾਰ ਆਪ ਉਪਾਇਆ। ਜੋਤੀ ਜੋਤ ਕਰ ਆਕਾਰ, ਪਰਕਾਸ਼ ਪਰਕਾਸ਼ ਸਵਾਇਆ। ਚਾਰੋਂ ਕੁੰਟ ਏਕਾ ਧਾਰ, ਵਡ ਦਾਤਾ ਆਪ ਵਹਾਇਆ। ਅੰਦਰ ਬਾਹਰ ਗੁਪਤ ਜਾਹਰ, ਆਪ ਆਪਣਾ ਰੂਪ ਵਟਾਇਆ। ਆਪੇ ਪੁਰਖ ਆਪੇ ਨਾਰ, ਆਪੇ ਪਿਤਾ ਪੂਤ ਅਖਵਾਇਆ। ਆਪੇ ਜਨਣੀ ਜਣ ਸੰਸਾਰ, ਆਪੇ ਆਪਣੀ ਗੋਦ ਉਠਾਇਆ। ਆਪੇ ਆਪਣਾ ਕਰ ਅਧਾਰ, ਆਪ ਆਪਣੇ ਬਲ ਜਿਵਾਇਆ। ਆਪੇ ਜਾਣੇ ਆਪਣੀ ਕਾਰ, ਆਪ ਆਪਣੇ ਧੰਦੇ ਲਾਇਆ। ਸਾਚੀ ਚੋਲੀ ਹਰਿ ਕਰਤਾਰ, ਏਕਾ ਏਕ ਆਪ ਸੁਹਾਇਆ। ਆਪੇ ਬੈਠ ਸੱਚੀ ਸਰਕਾਰ, ਆਪ ਆਪਣਾ ਮਤਾ ਪਕਾਇਆ। ਨਾ ਕੋਈ ਦੀਸੇ ਮੀਤ ਮੁਰਾਰ, ਭੈਣਾ ਭਾਈ ਨਾ ਕੋਈ ਅਖਵਾਇਆ। ਬਸਤਰ ਸ਼ਸਤਰ ਨਾ ਕੋਈ ਕਟਾਰ, ਤੀਰ ਤਲਵਾਰ ਨਾ ਕੋਈ ਰਖਾਇਆ। ਜਲ ਥਲ ਨਾ ਕੋਈ ਪਹਾੜ, ਉਚਾ ਪਰਬਤ ਦਿਸ ਨਾ ਆਇਆ। ਜੰਗਲ ਜੂਹ ਨਾ ਕੋਈ ਉਜਾੜ, ਨਗਰ ਖੇੜਾ ਨਾ ਬਣਤ ਬਣਾਇਆ। ਨਾ ਕੋਈ ਦੀਸੇ ਪੰਚਮ ਧਾੜ, ਪੰਚਮ ਤਤ ਨਾ ਕੋਈ ਉਪਾਇਆ। ਪੰਝੀ ਪ੍ਰਕਿਰਤੀ ਨਾ ਲਾੜੀ ਲਾੜ, ਅੱਠਾਂ ਅੱਠਾਂ ਵੱਖ ਰਖਾਇਆ। ਨਾ ਕੋਈ ਦੀਸੇ ਨੌ ਦਵਾਰ, ਪੈਰ ਹੱਥ ਨਾ ਮੁਖ ਰਖਾਇਆ। ਨਾ ਕੋਈ ਦਿਸੇ ਧੁੰਦੂਕਾਰ, ਸੂਰਜ ਚੰਦ ਨਾ ਕੋਈ ਚੜ੍ਹਾਇਆ। ਨਾ ਕੋਈ ਦੀਪ ਲੋਅ ਪਤਾਲ, ਧਰਤ ਧਵਲ ਨਾ ਕੋਈ ਸਹਾਇਆ। ਨਾ ਕੋਈ ਕਾਲ ਨਾ ਮਹਾਂਕਾਲ, ਜਗਤ ਜੰਜਾਲ ਨਾ ਕੋਈ ਰਖਾਇਆ। ਨਾ ਕੋਈ ਤੀਰਥ ਨਾ ਕੋਈ ਤਾਲ, ਨਾ ਕੋਈ ਸ਼ਬਦ ਤਾਲ ਵਜਾਇਆ। ਨਾ ਕੋਈ ਪਵਣ ਪਾਣੀ ਮਸਾਨ, ਨਾ ਕੋਈ ਅਗਨੀ ਹਵਨ ਕਰਾਇਆ। ਨਾ ਕੋਈ ਖਾਣੀ ਬਾਣੀ ਵੇਦ ਪੁਰਾਨ, ਅੰਜੀਲ ਕੁਰਾਨ ਨਾ ਕੋਈ ਗਾਇਆ। ਨਾ ਕੋਈ ਵੇਖੇ ਮਾਰ ਧਿਆਨ, ਪੁਰਖ ਅਗੰਮਾ ਕਵਣ ਕੂਟੇ ਡੇਰਾ ਲਾਇਆ। ਨਾ ਕੋਈ ਚਤਰ ਸੁਘੜ ਸਿਆਣ, ਗਿਆਨੀ ਧਿਆਨੀ ਨਾ ਕੋਇ ਰਖਾਇਆ। ਨਾ ਕੋਈ ਵੇਦ ਕਤੇਬ ਸੁਜਾਨ, ਕਾਇਆ ਮਾਟੀ ਨਾ ਹੱਟ ਵਿਕਾਇਆ। ਨਾ ਕੋਈ ਮੱਕਾ ਕਾਅਬਾ ਦੋ ਦੋ ਆਬਾ ਪੀਣ ਖਾਣ, ਪੀਰ ਪੈਗ਼ੰਬਰ ਨਾ ਕੋਈ ਰਖਾਇਆ। ਗੁਰਦਵਾਰਾ ਮੰਦਰ ਨਾ ਦੀਸੇ ਕੋਈ ਕਵਲ ਨਾਭਾ, ਅੰਮ੍ਰਿਤ ਆਤਮ ਨਾ ਮੁਖ ਚੁਆਇਆ। ਨਾ ਕੋਈ ਪੁੰਨ ਨਾ ਸਵਾਬਾ, ਨਾ ਕੋਈ ਦੇਵੇ ਅੰਤ ਅਜਾਬਾ, ਨਾ ਕੋਈ ਸ਼ਾਹ ਨਾ ਨਵਾਬਾ, ਰਾਜ ਰਾਜਾਨਾ ਕੋਈ ਦਿਸ ਨਾ ਆਇਆ। ਨਾ ਕੋਈ ਘੋੜਾ ਜੋੜਾ ਚਰਨ ਰਕਾਬਾ, ਸ਼ਾਹ ਸੁਲਤਾਨ ਨਾ ਨਜ਼ਰੀ ਆਇਆ। ਨਾ ਕੋਈ ਮਹੀਨਾ ਜੇਠ ਨਾ ਮਜਨ ਮਾਘਾ, ਸਾਧ ਸੰਤ ਨਾ ਨਜ਼ਰੀ ਆਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਆਪਣੇ ਘਰ ਆਪੇ ਵੱਡੇ ਭਾਗਾ, ਦੂਸਰ ਕੋਇ ਨਾ ਸੰਗ ਰਲਾਇਆ। ਆਪੇ ਸੁਰਤ ਸਵਾਣੀ ਆਪੇ ਕੰਤ ਭਤਾਰ ਸੁਹਾਗਾ, ਆਪ ਆਪਣੀ ਸੇਜ ਹੰਡਾਇਆ। ਆਪੇ ਸੋਇਆ ਆਪੇ ਜਾਗਾ, ਆਪ ਆਪਣਾ ਵੇਖ ਵਖਾਇਆ। ਆਪ ਆਪਣੀ ਹੱਥੀਂ ਬੰਨ੍ਹੇ ਤਾਗਾ, ਆਪ ਆਪਣਾ ਸਗਨ ਮਨਾਇਆ। ਆਪੇ ਮਿਲ ਮਿਲ ਗਾਏ ਰਾਗਾ, ਆਪ ਆਪਣਾ ਗੀਤ ਅਲਾਇਆ। ਆਪੇ ਹੰਸ ਆਪੇ ਕਾਗਾ, ਆਪੇ ਪੰਖੀ ਪੰਛੀ ਸਰਵਰ ਆਪ ਆਪਣਾ ਰੂਪ ਵਟਾਇਆ। ਆਪ ਆਪਣੀ ਸਰਨੀ ਲਾਗਾ, ਆਪ ਆਪਣਾ ਨਾਉਂ ਰਖਾਇਆ। ਆਪ ਆਪਣੀ ਪਕੜੇ ਵਾਗਾ, ਡੋਰੀ ਆਪਣੇ ਹੱਥ ਰਖਾਇਆ। ਆਪੇ ਬਾਸ਼ਕ ਸੇਜ ਮਾਣੇ ਨਾਗਾ, ਸਾਗੋਂ ਪਾਂਗ ਸੇਜ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸੇ ਘਰ, ਸਦ ਆਪਣਾ ਥਾਂ ਸੁਹਾਇਆ। ਹਰਿ ਸੁਹਾਏ ਥਾਂ ਅਗੰਮ ਅਗੋਚਰਾ, ਨਜ਼ਰ ਕਿਸੇ ਨਾ ਆਇਆ। ਸ੍ਰਿਸ਼ਟ ਸਬਾਈ ਕਰੇ ਸੋਚ, ਸੰਤ ਸਾਧ ਚੜ੍ਹ ਚੜ੍ਹ ਥੱਕੇ ਭੇਵ ਕਿਸੇ ਨਾ ਪਾਇਆ। ਪ੍ਰਭ ਦਰਸ਼ਨ ਕੋ ਸ੍ਰਿਸ਼ਟ ਸਬਾਈ ਰਹੀ ਲੋਚ, ਵਿਰਲੇ ਗੁਰਮੁਖ ਪਾਇਆ। ਘਰ ਘਰ ਬੈਠੇ ਸਾਰੇ ਕਹਿਣ, ਅੱਗੇ ਹੋ ਨਾ ਕੋਇ ਅਲਾਇਆ। ਖੱਬੇ ਖੜੀ ਮੌਤ ਲਾੜੀ ਡੈਣ, ਸੱਜੇ ਕਾਲ ਰਿਹਾ ਡਰਾਇਆ। ਮਾਇਆ ਮਮਤਾ ਰੁੜ੍ਹੇ ਝੂਠੇ ਵਹਿਣ, ਗੁਰ ਪੂਰਾ ਅੰਤਮ ਲੈਣ ਨਾ ਆਇਆ। ਜਗਤ ਨਾਤਾ ਝੂਠਾ ਬਣਾਇਆ ਭਾਈ ਭੈਣ, ਸੰਗਤ ਤੇਰਾ ਲਹਿਣਾ ਦੇਣ ਕਿਸੇ ਨਾ ਮੂਲ ਚੁਕਾਇਆ। ਬਿਨ ਗੁਰ ਪੂਰੇ ਨੌ ਦਵਾਰੇ ਸਾਰੇ ਰਹਿਣ, ਦਸਵਾਂ ਘਰ ਨਾ ਕਿਸੇ ਵਖਾਇਆ। ਨਾ ਕੋਈ ਸਾਕ ਸੱਜਣ ਸੈਣ, ਪ੍ਰਭ ਲੇਖਾ ਆਪਣੇ ਹੱਥ ਰਖਾਇਆ। ਜਨ ਭਗਤਾਂ ਚੁਕਾਏ ਲਹਿਣ ਦੇਣ, ਦੇਵਣਹਾਰ ਆਪ ਅਖਵਾਇਆ। ਸ਼ਬਦ ਪਹਿਨਾਏ ਗਹਿਣਾ ਗਹਿਣ, ਤਨ ਬਸਤਰ ਇਕ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸੇ ਸਚ ਘਰ, ਸਾਚਾ ਆਪਣਾ ਧਾਮ ਸੁਹਾਇਆ। ਸਚ ਸੁਹਾਏ ਧਾਮ, ਹਰਿ ਬਨਵਾਰੀਆ। ਜੋਤੀ ਨੂਰ ਰਮਈਆ ਰਾਮ, ਹਰਿ ਜੋਤੀ ਕ੍ਰਿਸ਼ਨ ਮੁਰਾਰੀਆ। ਆਪੇ ਆਪ ਘਨਈਆ ਸ਼ਾਮ, ਭੇਖਧਾਰੀ ਭੇਖ ਅਪਾਰੀਆ। ਆਪੇ ਅੰਮ੍ਰਿਤ ਆਤਮ ਜਾਮ, ਆਪੇ ਭਰਿਆ ਸ਼ਬਦ ਭੰਡਾਰੀਆ। ਆਪ ਜਪਾਏ ਆਪਣਾ ਨਾਮ, ਆਪੇ ਦੇਵੇ ਚਰਨ ਪਿਆਰੀਆ। ਆਪ ਮਿਟਾਏ ਅੰਧੇਰੀ ਸ਼ਾਮ, ਦੀਪਕ ਜੋਤ ਕਰੇ ਉਜਿਆਰੀਆ। ਅੰਮ੍ਰਿਤ ਆਤਮ ਪਿਆਏ ਜਾਮ, ਦਿਵਸ ਰੈਣ ਰਹੇ ਖੁਮਾਰੀਆ। ਪੰਚਾਂ ਤਤਾਂ ਕਰੇ ਏਕਾ ਤਾਮ, ਤਨ ਲਾਹੇ ਦੂਈ ਦਵੈਤ ਬੀਮਾਰੀਆ। ਲੇਖੇ ਲੱਗੇ ਕਾਇਆ ਚਾਮ, ਜੋ ਜਨ ਆਏ ਬੰਕ ਦਵਾਰੀਆ। ਅੱਗੇ ਕੋਈ ਨਾ ਲਾਏ ਦਾਮ, ਸ਼ਬਦ ਦੇਵੇ ਜਗਤ ਸਹਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਆਪੇ ਅੰਦਰ ਆਪੇ ਬਾਹਰੀਆ। ਆਪ ਆਪਣਾ ਘਰ ਵਸਾਇਆ, ਚਾਰੇ ਕੁੰਟ ਵਖਾਨੀਆ। ਦਹਿ ਦਹਿ ਦਿਸ਼ਾ ਪ੍ਰਭ ਡੇਰਾ ਲਾਇਆ, ਸਭ ਘਟ ਜਾਣੀ ਜਾਨੀਆ। ਸੰਞ ਸਵੇਰਾ ਇਕ ਕਰਾਇਆ, ਏਕਾ ਸ਼ਬਦ ਏਕਾ ਬਾਣੀਆ। ਸਪਤਮ ਘਰ ਉਠ ਉਠ ਧਾਇਆ, ਛੇਵੇਂ ਵੇਖੇ ਗੁਣ ਨਿਧਾਨੀਆ। ਜੋਤੀ ਨਾਰੀ ਦਇਆ ਕਮਾਇਆ, ਸ਼ਬਦ ਸੁਤ ਪ੍ਰਭ ਝੋਲੀ ਪਾਇਆ, ਛੇਵੇਂ ਅੰਦਰ ਬੰਦ ਕਰਾਇਆ, ਅੰਮ੍ਰਿਤ ਦੇਵੇ ਠੰਢਾ ਪਾਣੀਆ। ਬੱਤੀ ਦੰਦ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖੇ ਆਪਣਾ ਘਰ, ਜੋਤੀ ਸ਼ਬਦੀ ਏਕਾ ਵਰ, ਸਾਚਾ ਮੇਲਾ ਹਾਣੀ ਹਾਣੀਆ। ਸ਼ਬਦ ਜੋਤੀ ਇਕ ਸਲਾਹ, ਘਰ ਸਾਚੇ ਮਤਾ ਪਕਾਇਆ। ਪੁਰਖ ਅਬਿਨਾਸ਼ੀ ਇਕ ਮਲਾਹ, ਗਤਮਿਤ ਨਾ ਕੋਇ ਜਣਾਇਆ। ਨਾ ਕੋਈ ਜਾਣੇ ਸਾਚਾ ਰਾਹ, ਥਿਰ ਘਰ ਦਿਸ ਕਿਸੇ ਨਾ ਆਇਆ। ਸ਼ਬਦ ਸਿੰਘਾਸਣ ਬੈਠਾ ਬੇਪਰਵਾਹ, ਜੋਤੀ ਨੂਰ ਸਵਾਇਆ। ਸਾਚਾ ਆਸਣ ਏਕਾ ਥਾਂ, ਲੋਕਮਾਤੀ ਦਿਸ ਨਾ ਆਇਆ। ਆਪੇ ਪਕੜਨਹਾਰਾ ਬਾਂਹ, ਆਪ ਆਪਣੀ ਗੋਦ ਉਠਾਇਆ। ਦਰ ਦਵਾਰੇ ਦੇਵੇ ਠੰਡੀ ਛਾਂ, ਸਤਿ ਸ਼ਬਦੀ ਹੁਕਮ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋਹਾਂ ਵਖਾਏ ਇਕ ਘਰ, ਸਚ ਮੇਲਾ ਮੇਲ ਮਿਲਾਇਆ। ਜੋਤੀ ਸ਼ਬਦ ਇਕ ਦਵਾਰ, ਘਰ ਸਾਚੇ ਮੇਲ ਮਿਲਾਇੰਦਾ। ਆਪੇ ਖੋਲ੍ਹੇ ਬੰਦ ਕਿਵਾੜ, ਪੰਚਮ ਕੁੰਡਾ ਲਾਹਿੰਦਾ। ਪਵਣ ਸਵਾਸੀ ਕਰ ਤਿਆਰ, ਸ਼ਬਦੀ ਰੂਪ ਚੜ੍ਹਾਇੰਦਾ। ਤਿੰਨਾਂ ਮੇਲਾ ਇਕ ਦਵਾਰ, ਪੁਰਖ ਅਬਿਨਾਸ਼ੀ ਬਣਤ ਬਣਾਇੰਦਾ। ਆਪੇ ਜਾਣੇ ਆਪਣੀ ਧਾਰ, ਆਪ ਆਪਣੀ ਕਰ ਵਿਚਾਰ, ਦੂਸਰ ਕੋਈ ਭੇਵ ਨਾ ਪਾਇੰਦਾ। ਤਿੰਨਾਂ ਨਾਤਾ ਇਕ ਪਿਆਰ, ਪਵਣ ਜੋਤੀ ਸ਼ਬਦ ਅਧਾਰ, ਏਕਾ ਰੂਪ ਸਮਾਇੰਦਾ। ਨਿਰਗੁਣ ਰੂਪ ਅਗੰਮ ਅਪਾਰ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖੇ ਚੌਥਾ ਘਰ, ਸਾਚਾ ਮੰਡਲ ਫੋਲ ਫੁਲਾਇੰਦਾ। ਚੌਥੇ ਘਰ ਸਾਚੀ ਰਾਸ, ਪ੍ਰਭ ਆਪਣੀ ਆਪ ਪਾਈਆ। ਨਾ ਕੋਈ ਦੀਸੇ ਹੱਡ ਨਾੜੀ ਮਾਸ, ਨਾ ਕੋਈ ਅੰਡਜ ਜੇਰਜ ਉਤਭੁਜ ਸੇਤਜ ਖਾਣੀਆ। ਨਾ ਕੋਈ ਪ੍ਰਿਥਮੀ ਨਾ ਆਕਾਸ਼, ਨਾ ਕੋਈ ਰਾਗ ਨਾਦ ਗਾਏ ਕੋਈ ਬਾਣੀਆ। ਨਾ ਕੋਈ ਚਲੇ ਪਵਣ ਸਵਾਸ, ਨਾ ਕੋਈ ਮੇਲੇ ਹਾਣੀ ਹਾਣੀਆ। ਨਾ ਕੋਈ ਜੰਗਲ ਨਾ ਪਰਭਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਰੇ ਆਪ ਪਛਾਣੀਆ। ਚੌਥੇ ਘਰ ਖੇਲ ਨਿਆਰਾ, ਹਰਿ ਸਾਚਾ ਆਪ ਰਚਾਇੰਦਾ। ਦਰ ਘਰ ਸਾਚੇ ਬੈਠ ਸੱਚੀ ਸਰਕਾਰਾ, ਆਪਣੀ ਬਣਤ ਬਣਾਇੰਦਾ। ਨੂਰ ਅਗੰਮੀ ਸ਼ਬਦੀ ਧਾਰਾ, ਪਵਣੀ ਦੇਵੇ ਇਕ ਹੁਲਾਰਾ, ਸਾਚਾ ਝੂਲਾ ਆਪ ਝੁਲਾਇੰਦਾ। ਆਪੇ ਵਸਿਆ ਸਭ ਤੋਂ ਬਾਹਰਾ, ਆਪ ਆਪਣੇ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਆਪਣਾ ਘਰ, ਮਹਿੰਮਾ ਅਗਣਤ ਨਾ ਕੋਈ ਗਿਣਾਇੰਦਾ। ਅਗਣਤ ਨਾ ਗਣਿਆ ਜਾਏੇ, ਭੇਵ ਨਾ ਭੇਵਿਆ। ਦੇਵ ਦੰਤ ਨਾ ਜਾਣੇ ਰਾਏ, ਰਸਨਾ ਕੋਇ ਨਾ ਕਿਸੇ ਸੇਵਿਆ। ਜੀਵ ਜੰਤ ਫਿਰੇ ਹਲਕਾਏ, ਗੁਰਮੁਖ ਵਿਰਲੇ ਸਾਚੇ ਸੰਤ ਮੇਲ ਮਿਲਾਏ, ਮਸਤਕ ਲਾਏ ਸਾਚਾ ਥੇਵਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਤੇਰਾ ਤਤ, ਸਾਚੀ ਬਣਤ ਬਣਾਈਆ। ਤ੍ਰੈਗੁਣ ਮਾਇਆ ਤਖ਼ਤ ਰਚਾਇਆ, ਪ੍ਰਭ ਸਾਚੇ ਸੇਜ ਵਿਛਾਈਆ। ਆਪ ਆਪਣਾ ਰਾਜ ਕਮਾਇਆ, ਰਾਜ ਦੂਤ ਆਪ ਅਖਵਾਈਆ। ਲੱਖ ਚੁਰਾਸੀ ਕਾਜ ਰਚਾਇਆ, ਆਪ ਆਪੇ ਲਏ ਉਪਾਈਆ। ਕਵਲ ਨਾਭੀ ਆਵਾਜ਼ ਲਗਾਇਆ, ਅੰਮ੍ਰਿਤ ਮੁਖ ਚੁਆਇਆ, ਬ੍ਰਹਮਾ ਬ੍ਰਹਮ ਉਪਾਈਆ। ਸਾਜਨ ਸਾਜ ਆਪ ਅਖਵਾਇਆ, ਗਰੀਬ ਨਿਵਾਜ ਹਰ ਹਰ ਥਾਂਇਆ, ਆਪ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਦਵਾਰ ਬੰਕ, ਆਪ ਆਪਣੇ ਧਾਮ ਸੁਹਾਈਆ। ਸਚ ਦਵਾਰਾ ਬੰਕ, ਹਰਿ ਸੁਹਾਨਿਆ। ਨਾ ਕੋਈ ਰਾਓ ਨਾ ਕੋਈ ਰੰਕ, ਨਾ ਕੋਈ ਰਾਜ ਸ਼ਾਹ ਸੁਲਤਾਨਿਆ। ਏਕਾ ਜੋਤੀ ਨੂਰ ਸ਼ਬਦ ਤਨਕ, ਆਪ ਲਗਾਏ ਵਾਲੀ ਦੋ ਜਹਾਨਿਆ। ਜੋਤੀ ਭੇਖਾ ਬਾਰ ਅਨਕ, ਅੰਕ ਅਨਕ ਕਰਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਵਖਾਏ ਦਿਸਾਏ ਸਚ ਘਰ, ਜੋਤੀ ਨੂਰ ਸ੍ਰੀ ਭਗਵਾਨਿਆ। ਕਵਣ ਘਾਟ ਜਨ ਉਤਰੇ ਪਾਰ, ਕਵਣ ਮਲਾਹ ਬਣਾਈਆ। ਕਵਣ ਵਖਾਏ ਇਕ ਲਿਲਾਟ, ਜੋਤ ਨਿਰੰਜਣ ਇਕ ਜਗਾਈਆ। ਕਵਣ ਮਾਰ ਸ਼ਬਦ ਸਾਟ, ਓਅੰਕਾਰਾ ਰੂਪ ਵਟਾਈਆ। ਕਵਣ ਵਖਾਏ ਤੀਰਥ ਤਾਟ, ਅੰਮ੍ਰਿਤ ਆਤਮ ਜਾਮ ਪਿਆਈਆ। ਕਵਣ ਪਾੜੇ ਬਜਰ ਕਪਾਟ, ਤੀਰ ਨਿਰਾਲਾ ਸ਼ਬਦ ਚਲਾਈਆ। ਕਵਣ ਵਣਜ ਕਰਾਏ ਸਾਚਾ ਹਾਟ, ਸਾਚਾ ਨਾਮ ਝੋਲੀ ਪਾਈਆ। ਕਵਣ ਦੁਰਮਤ ਮੈਲ ਦੇਵੇ ਕਾਟ, ਕਾਗ ਹੰਸ ਉਡਾਈਆ। ਕਵਣ ਬਹਾਏ ਸਾਚੀ ਖਾਟ, ਪਾਵਾ ਚੂਲ ਨਾ ਕੋਈ ਰਖਾਈਆ। ਕਵਣ ਰਸ ਹਰਿਜਨ ਲਏ ਚਾਟ, ਆਤਮ ਰਸ ਆਪਣਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਵਖਾਣੇ ਥਾਉਂ ਥਾਈਂਆ। ਕਵਣ ਆਤਮ ਰਸ ਰਸ, ਕਵਣ ਮੁਖ ਚਵੀਜੇ। ਕਵਣ ਰਾਗ ਸੁਣਾਏ ਹੱਸ ਹੱਸ, ਕਵਣ ਨਾਦ ਸੁਣੀਜੇ। ਕਵਣ ਮੇਲ ਮਿਲਾਏ ਰਾਹ ਦੱਸ ਦੱਸ, ਸੁਰਤ ਸ਼ਬਦੀ ਬੀਜ ਬੀਜੇ। ਕਵਣ ਪਰਕਾਸ਼ ਕਰਾਏ ਕੋਟਨ ਰਵ ਸਸ, ਕਵਣ ਕਾਰਜ ਕੀਜੇ। ਕਵਣ ਪੰਜ ਵਿਕਾਰਾ ਦੇਵੇ ਝੱਸ, ਕਵਣ ਪੱਲੂ ਨਾਮ ਫੜਾਏ ਖੜ ਦਰ ਦਹਿਲੀਜੇ। ਕਵਣ ਮੇਟੇ ਰੈਣ ਅੰਧੇਰੀ ਮੱਸ, ਤਨ ਮਨ ਆਤਮ ਏਕਾ ਸੀਜੇ। ਕਵਣ ਸ਼ਬਦ ਜਨ ਕਰੇ ਵਸ, ਮਨ ਮੰਦਰ ਇਕ ਗਵੀਜੇ। ਕਵਣ ਨੌ ਦਵਾਰੇ ਕਰੇ ਵਸ, ਕਵਣ ਦਸਵਾਂ ਦਰ ਖੁਲ੍ਹੀਜੇ। ਕਵਣ ਦੇਵੇ ਸਾਚਾ ਵਰ, ਦਰਸ ਦਿਖਾਏ ਨੈਣ ਤੀਜੇ। ਕਵਣ ਚੁਕਾਏ ਜਮ ਦਾ ਡਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵੇਖੇ ਸਚ ਘਰ, ਕਵਣ ਦਵਾਰਾ ਹਰਿ ਨਿਰੰਕਾਰਾ, ਸ਼ਬਦ ਭੰਡਾਰਾ ਸੰਤ ਦਵਾਰਾ ਗੁਰਮੁਖਾਂ ਕਰੇ ਸਾਚੀ ਰੀਝੇ। ਕਵਣ ਅੰਧ ਕਵਣ ਅੰਧੇਰਾ, ਕਵਣ ਗੁਫਾ ਸੁਹਾਈਆ। ਕਵਣ ਪੰਧ ਆਵਣ ਜਾਵਣ ਗੇੜਾ, ਕਵਣ ਲੱਖ ਚੁਰਾਸੀ ਵਿਚ ਭਵਾਈਆ। ਕਵਣ ਬੰਨ੍ਹਣਹਾਰਾ ਬੇੇੜਾ, ਕਵਣ ਆਪਣੇ ਕੰਧ ਉਠਾਈਆ। ਕਵਣ ਵਸਾਏ ਕਾਇਆ ਨਗਰ ਖੇੜਾ, ਪੰਚਮ ਝੇੜਾ ਦਏ ਚੁਕਾਈਆ। ਕਵਣ ਕਰਾਏ ਕਾਇਆ ਖੁਲ੍ਹਾ ਵੇਹੜਾ, ਦੂਈ ਦਵੈਤੀ ਭਰਮਾਂ ਕੰਧ ਰਿਹਾ ਹੱਥੀਂ ਢਾਹੀਆ। ਕਵਣ ਕਰੇ ਹੱਕ ਨਬੇੜਾ, ਕਵਣ ਤੋੜੇ ਜਮ ਕੀ ਫਾਹੀਆ। ਕਵਣ ਬੰਨੇ ਸੀਸ ਸਾਚਾ ਸਿਹਰਾ, ਕਵਣ ਮਸਤਕ ਤਿਲਕ ਲਗਾਈਆ। ਕਵਣ ਪਾਏ ਸ਼ਬਦ ਘੇਰਾ, ਸਾਚਾ ਰਾਹ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪੇ ਵੇਖੇ ਸਚ ਘਰ, ਸੰਤ ਦਵਾਰਾ ਇਕ ਵਰ, ਨਾਰੀ ਨਾਰਾ ਰੂਪ ਵਟਾਈਆ। ਕਵਣ ਰਾਗ ਕਵਣ ਕੰਨ, ਕਵਣ ਜਨ ਸੁਣਾਇੰਦਾ। ਕਵਣ ਮਾਲ ਕਵਣ ਧਨ, ਕਵਣ ਝੋਲੀ ਪਾਇੰਦਾ। ਕਵਣ ਵਸੇ ਛੱਪਰੀ ਛੰਨ, ਕਵਣ ਮਹੱਲ ਅਟੱਲ ਬਣਾਇੰਦਾ। ਕਵਣ ਜੋਤ ਜਗਾਏ ਤਨ, ਕਵਣ ਰੂਪ ਸ਼ਾਹੋ ਭੂਪ ਭੇਖੀ ਭੇਖ ਵਟਾਇੰਦਾ। ਕਵਣ ਮਨ ਪ੍ਰਭ ਦੇਵੇ ਬੰਨ੍ਹ, ਸਾਚੇ ਮੰਦਰ ਨਾ ਲਾਏ ਸੰਨ੍ਹ, ਦਰ ਦਵਾਰ ਦੁਰਕਾਇੰਦਾ। ਜੋਤੀ ਜੋਤ ਸਰੂਪ ਹਰਿ, ਏਕਾ ਵੇਖੇ ਸਚ ਘਰ, ਸੰਤ ਦਵਾਰਾ ਵਸਿਆ ਘਰ, ਹਰੀ ਹਰਿ ਕਵਣ ਮਿਲਾਇੰਦਾ। ਕਵਣ ਹਰਿ ਕਵਣ ਮਿਲਾਵਾ, ਕਵਣ ਸੰਗ ਰਖਾਈਆ। ਕਵਣ ਘਰ ਕਵਣ ਥਾਉਂ, ਕਵਣ ਗੜ੍ਹ ਤੁੜਾਈਆ। ਕਵਣ ਪਕੜੇ ਆਪਣੇ ਹੱਥੀਂ ਬਾਹੋਂ, ਉਪਰ ਚੜ੍ਹ ਹੋਏ ਸਹਾਈਆ। ਨਾ ਕੋਈ ਸੀਸ ਨਾ ਕੋਈ ਧੜ, ਸਭ ਦੇ ਅੰਦਰ ਬੈਠਾ ਵੜ, ਦਿਵਸ ਰੈਣ ਰਿਹਾ ਲੜ, ਜੀਵ ਜੰਤ ਭੇਵ ਨਾ ਜਾਣੇ ਰਾਈਆ। ਜਿਸ ਫੜਾਏ ਆਪਣਾ ਲੜ, ਪੌੜੇ ਪੌੜੇ ਜਾਏ ਚੜ੍ਹ, ਏਕਾ ਅੱਖਰ ਜਾਏ ਪੜ੍ਹ, ਸਾਚੀ ਧਾਰਾ ਸ਼ਬਦ ਚਲਾਏ, ਦਰਸ ਦਿਖਾਏ ਅੱਗੇ ਖੜ੍ਹ, ਜੋਤ ਜਗਾਏ ਬਹੱਤਰ ਨੜ, ਆਪ ਆਪਣਾ ਪਰਕਾਸ਼ ਵਖਾਈਆ। ਮਨਮਤੀ ਜੀਵ ਰਹੇ ਸੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਦਵਾਰਾ ਵੇਖੇ ਸਚ ਘਰ, ਕਵਣ ਸਾਜਣ ਮਿਲਿਆ ਸਾਜ, ਸੱਜਣ ਸਾਚੀ ਬਣਤ ਬਣਾਈਆ। ਕਵਣ ਰਾਜ ਕਵਣ ਜੋਗ, ਕਵਣ ਸ਼ਾਹ ਕਵਣ ਸੁਲਤਾਨ। ਕਵਣ ਰਸ ਆਤਮ ਭੋਗ, ਕਵਣ ਹੋਏ ਵਸ ਮੇਲਾ ਧੁਰ ਸੰਜੋਗ, ਕਵਣ ਮੀਠਾ ਪੀਣ ਖਾਣ। ਕਵਣ ਕਟੇ ਹਉਮੇ ਰੋਗ, ਦੇਵੇ ਦਰਸ ਇਕ ਅਮੋਘ, ਸ਼ਬਦ ਚੁਗਾਏ ਇਕ ਚੋਗ, ਗੁਣਵੰਤਾ ਹਰਿ ਗੁਣ ਨਿਧਾਨ। ਨਾ ਕੋਈ ਹਰਖ ਨਾ ਕੋਈ ਸੋਗ, ਆਦਿ ਅੰਤ ਨਾ ਜਗਤ ਵਿਯੋਗ, ਏਕਾ ਏਕ ਜਨ ਭਗਤ ਟੇਕ, ਸਾਚਾ ਬਖ਼ਸ਼ੇ ਚਰਨ ਧਿਆਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਵੇਖੇ ਸਚ ਦਰ, ਕਵਣ ਸ਼ਬਦ ਕਵਣ ਬਾਣੀ ਕਵਣ ਲਾਇਆ ਆਤਮ ਬਾਣ। ਕਵਣ ਸ਼ਬਦ ਕਵਣ ਸੁਰਤ, ਕਵਣ ਮੇਲ ਮਿਲਾਇੰਦਾ। ਕਵਣ ਅਕਾਲ ਕਵਣ ਮੂਰਤ, ਕਵਣ ਨਾਦ ਕਵਣ ਤੂਰਤ, ਕਵਣ ਰੂਪ ਕਵਣ ਸੂਰਤ, ਕਵਣ ਆਸਾ ਮਨਸਾ ਪੂਰਤ, ਕਵਣ ਜੋਤੀ ਮੇਲ ਮਿਲਾਇੰਦਾ। ਕਵਣ ਨੇੜੇ ਕਵਣ ਦੂਰਤ, ਕਵਣ ਸਵਣ ਭਵਣ ਅਵਣ ਗਵਣ ਕਵਣ ਬੈਠਾ ਰਿਹਾ ਝੂਰਤ, ਕਵਣ ਰੋਗ ਸੋਗ ਚਿੰਤ ਮਿਟਾਇੰਦਾ। ਕਵਣ ਨਾਤਾ ਦੀਸੇ ਕੂੜਤ, ਕਵਣ ਬਿਧਾਤਾ ਬਖ਼ਸ਼ੇ ਚਰਨ ਧੂੜਤ, ਜੁਗ ਜੁਗ ਵਿਛੜੇ ਮੇਲ ਮਿਲਾਇੰਦਾ। ਕਵਣ ਮੂਰਖ ਕਵਣ ਮੂੜ੍ਹਤ, ਕਵਣ ਰੰਗ ਚੜ੍ਹਾਏ ਗੂੜ੍ਹਤ, ਕਵਣ ਗਿਆਨ ਕਵਣ ਧਿਆਨ ਕਵਣ ਇਸ਼ਨਾਨ ਕਵਣ ਸਰ ਕਵਣ ਅੰਮ੍ਰਿਤ ਆਤਮ ਤਾਲ ਸੁਹਾਇੰਦਾ। ਕਵਣ ਘਰ ਕਵਣ ਦਰ ਕਵਣ ਦੇਵੇ ਸਾਚਾ ਵਰ, ਆਦਿ ਅੰਤ ਚੁੱਕੇ ਡਰ, ਨਾ ਜਨਮੇ ਨਾ ਜਾਏ ਮਰ, ਏਕਾ ਰੰਗ ਸਮਾਇੰਦਾ। ਕਵਣ ਰੂਪ ਕਵਣ ਰੰਗ, ਕਵਣ ਸ਼ਾਹੋ ਭੂਪ ਕਵਣ ਸਾਚਾ ਸੰਗ ਨਿਭਾਇੰਦਾ। ਕਵਣ ਘੋੜਾ ਕਵਣ ਜੋੜਾ ਕਵਣ ਕਸੇ ਤੰਗ, ਕਵਣ ਵਜਾਏ ਨਾਮ ਮਰਦੰਗ, ਕਵਣ ਕੂਟ ਕਵਣ ਦਿਸ਼ਾ, ਕਵਣ ਪਾਏ ਸਾਚਾ ਹਿੱਸਾ, ਕਵਣ ਸਾਚੀ ਵੰਡ ਵੰਡਾਇੰਦਾ। ਕਵਣ ਈਸਾ ਕਵਣ ਮੂਸਾ, ਕਵਣ ਗਾਏ ਰਾਗ ਛਤੀਸਾ, ਕਵਣ ਅੰਜੀਲ ਕੁਰਾਨ ਹਦੀਸਾ, ਕਵਣ ਪਦ ਬੀਸ ਬੀਸਾ, ਕਵਣ ਘਰ ਸਦ ਲੇਖ ਚੁਕਾਏ ਦੰਦ ਬਤੀਸਾ। ਕਵਣ ਬ੍ਰਹਮ ਕਵਣ ਬ੍ਰਹਿਮਾਦ, ਕਵਣ ਖੇਲ ਇਕ ਇਕੀਸਾ। ਕਵਣ ਬੰਸ ਕਵਣ ਯਦ, ਦਸਮ ਦਵਾਰੀ ਅੱਧ ਵਿਚ ਹੱਦ, ਛਤਰ ਝੁੱਲੇ ਪ੍ਰਭ ਸਾਚੇ ਸੀਸਾ। ਲੱਖ ਚੁਰਾਸੀ ਜਾਂਦਾ ਲੱਦ, ਨਾ ਕੋਈ ਮਦਿਰਾ ਮਦਿ, ਕਲਜੁਗ ਤੇਰੀ ਅੰਤਮ ਹੋਈ ਹੱਦ, ਨਾ ਕੋਈ ਦੀਸੇ ਸੂਰਬੀਰ ਬਲਵਾਨ ਸ਼ਾਹ ਸੁਲਤਾਨ ਨਾ ਕੋਈ ਊਚ ਨੀਚ ਵੱਡਾ ਛੋਟਾ ਦਿਸੇ ਕੱਦ, ਨਾ ਕੋਈ ਦੀਸੇ ਮੰਦਰ ਮਕਾਨ, ਏਕਾ ਸ਼ਬਦ ਏਕਾ ਧਾਰ, ਆਪ ਕਰਾਏ ਵਣਜ ਵਪਾਰ, ਪੁਰਖ ਅਬਿਨਾਸ਼ੀ ਜਾਮਾ ਧਾਰ, ਨਿਹਕਲੰਕ ਨਰ ਅਵਤਾਰ ਲੋਆਂ ਪੁਰੀਆਂ ਪਾਵੇ ਸਾਰ, ਬ੍ਰਹਮਾ ਰੋਵੇ ਧਾਂਹਾ ਮਾਰ, ਸ਼ਿਵਦਵਾਰੇ ਹਾਹਾਕਾਰ, ਕਰੋੜ ਤੇਤੀਸਾ ਇੰਦ ਕਰੇ ਪੁਕਾਰ, ਮਾਤਲੋਕ ਪ੍ਰਭ ਕਰਾਏ ਜੈ ਜੈਕਾਰ, ਜਨ ਭਗਤਾਂ ਦਰ ਸੁਹਾਈਆ। ਆਪੇ ਜਾਣੇ ਆਪਣੀ ਕਾਰ, ਸ਼ਬਦ ਘੋੜੇ ਹੋ ਅਸਵਾਰ, ਬਸਤਰ ਭੂਸ਼ਨ ਲਾਲ ਧਾਰ, ਲਛਮੀ ਵੇਖੇ ਦਰ ਦਵਾਰ, ਕੰਚਨ ਰੂਪ ਨਿਰੰਕਾਰ, ਨੀਲੀ ਧਾਰੋਂ ਆਏ ਬਾਹਰ, ਚਿੱਟਾ ਕਰ ਆਕਾਰ ਸੂਹਾ ਵੇਸ ਪਸਰ ਪਸਾਰ, ਪੀਲਾ ਬਸਤਰ ਵਿਚ ਸੰਸਾਰ, ਕਾਲਾ ਕਾਲੀ ਘਟਾ ਅੰਧ ਅੰਧਿਆਰ, ਕਲਜੁਗ ਰੈਣ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਇਕ ਦਰ, ਕਵਣ ਸੰਤ ਕਵਣ ਕੰਤ ਕਵਣ ਸਾਚਾ ਮੇਲ ਮਿਲਾਈਆ। ਕਵਣ ਰਾਗ ਕੰਨ ਸੁਣਾਏ, ਕਵਣ ਦਰਸ ਦਿਖਾਇੰਦਾ। ਕਵਣ ਦਾਗ਼ ਕਲ ਮਿਟਾਏ, ਆਪ ਆਪਣਾ ਤਰਸ ਕਮਾਇੰਦਾ। ਕਵਣ ਦੀਪਕ ਜੋਤੀ ਚਿਰਾਗ ਤਨ ਜਗਾਏ, ਆਪਣੀ ਦਇਆ ਕਮਾਇੰਦਾ। ਕਵਣ ਵਾਗ ਆਪਣੇ ਹੱਥ ਰਖਾਏ, ਕਵਣ ਸਿੱਧੇ ਰਾਹੇ ਪਾਇੰਦਾ। ਕਵਣ ਹੰਸ ਦਰ ਕਾਗ ਬਣਾਏ, ਸੋਹੰ ਮੋਤੀ ਚੋਗ ਚੁਗਾਇੰਦਾ। ਚਰਨ ਲਾਗ ਜੋ ਜਨ ਭੁੱਲ ਬਖ਼ਸ਼ਾਏ, ਕੰਤ ਸੁਹਾਗ ਇਕ ਹੰਢਾਏ, ਆਤਮ ਸਾਚੀ ਸੇਜ ਇਕ ਵਖਾਇੰਦਾ। ਵਡ ਵਡ ਭਾਗ ਪ੍ਰਭ ਦਰਸ਼ਨ ਪਾਏ, ਦੁਰਮਤ ਮੈਲ ਧੋਇਆ ਝੂਠਾ ਦਾਗ਼, ਆਪ ਆਪਣੀ ਬਣਤ ਬਣਾਏ, ਸਰਨ ਸਰਨਾਈ ਹਰਿ ਰਘੁਰਾਏ ਜੋ ਜਨ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਵੇਖੇ ਸਾਚਾ ਰਾਹ, ਕਵਣ ਦਵਾਰੇ ਉਡੇ ਕਾਂ, ਕਵਣ ਕਾਗੀ ਕਾਗ ਸੁਹਾਇੰਦਾ। ਕਵਣ ਕਾਗ ਕਾਗੀ ਰਲਿਆ, ਕਵਣ ਹੰਸ ਹੰਸਾ। ਕਵਣ ਸੁਹਾਗੀ ਕੰਤ ਵਰਿਆ, ਕਵਣ ਮਾਣੀ ਸਾਚੀ ਸੇਜਾ। ਕਵਣ ਨੀਰ ਜਲ ਅੰਮ੍ਰਿਤ ਪਾਣੀ ਭਰਿਆ, ਕਵਣ ਦਵਾਰੇ ਵੇਖੇ ਨੌ ਨੌ ਨੇਜਾ। ਕਵਣ ਰੂਪ ਅਗੰਮਾ, ਜਨ ਵੇਖੇ ਏਕਾ ਦੂਜਾ। ਕਵਣ ਦਵਾਰੇ ਅੱਗੇ ਖੜਿਆ, ਲਹਿਣ ਦੇਣ ਮੁਕਾਏ ਜਿਉਂ ਜਨਮੇਜਾ। ਭੇਵ ਨਾ ਜਾਣੇ ਲੇਹਜਾ ਫੇਹਜਾ। ਕਵਣ ਮਹੱਲਾ ਉਪਰ ਚੜ੍ਹਿਆ, ਕਵਣ ਨੂਰ ਹਰਿ ਹਜ਼ੂਰ ਕਵਣ ਵਖਾਏ ਤੀਜਾ। ਕਵਣ ਦਵਾਰੇ ਅੱਗੇ ਖੜਿਆ, ਕਵਣ ਸ਼ਬਦ ਸੁਨੇਹੜਾ ਭੇਜਾ। ਕਵਣ ਪੱਲੂ ਮਾਤ ਫੜਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਇਕ ਘਰ, ਸ਼ਬਦ ਸਿੰਘਾਸਣ ਵਿਛੀ ਸੇਜਾ।
ਹਰਿ ਅਭੇਦ ਅਪਾਰ ਭੇਵ ਨਾ ਰਾਇਆ। ਚਾਰੇ ਵੇਦ ਲਿਖਾਰ, ਮੁਖ ਚਾਰੇ ਰਸਨਾ ਗਾਇਆ। ਪੁਰਾਨ ਅਠਾਰ ਕਿਤੇਬ ਅਧਾਰ, ਵੇਦ ਵਿਆਸਾ ਗਿਆ ਜਣਾਇਆ। ਪ੍ਰਿਥਮੀ ਆਕਾਸ਼ਾ ਸਾਚੀ ਧਾਰ, ਸਾਚਾ ਮਾਰਗ ਇਕ ਰਖਾਇਆ। ਸਰਬ ਭਰਵਾਸਾ ਹਰਿ ਨਿਰੰਕਾਰ, ਆਸਾ ਮਨਸਾ ਪੂਰ ਕਰਾਇਆ। ਕਾਇਆ ਕਾਸਾ ਕਰ ਤਿਆਰ, ਸਾਚੀ ਵਸਤ ਇਕ ਟਿਕਾਇਆ। ਨੌ ਦਵਾਰੇ ਖੋਲ੍ਹ ਦਵਾਰ, ਜਗਤ ਗਿਆਨ ਰਿਹਾ ਦਵਾਇਆ। ਆਪਣਾ ਕਰ ਬੰਦ ਕਿਵਾੜ, ਮੋਹਣ ਮੁਖੜਾ ਰਿਹਾ ਛੁਪਾਇਆ। ਤ੍ਰੈਗੁਣ ਅਗਨੀ ਤਤੀ ਹਾੜ, ਵਿਸ਼ਨਾ ਰੂਪ ਰਹੀ ਜਣਾਇਆ। ਬ੍ਰਹਮਾ ਉਪਾਏ ਪੰਜੇ ਲਾੜ, ਪੰਜਾਂ ਚੋਰਾਂ ਸੰਗ ਰਲਾਇਆ। ਸ਼ਿਵ ਚਬਾਏ ਆਪਣੀ ਦਾੜ੍ਹ, ਲਹਿਣਾ ਦੇਣਾ ਦਏ ਮੁਕਾਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪੇ ਵਸੇ ਦਰ ਦਵਾਰੇ ਹੱਸੇ ਜੋਤ ਨੂਰ ਬਹੱਤਰ ਨਾੜ, ਆਪ ਆਪਣਾ ਰੂਪ ਵਖਾਇਆ। ਸਚ ਦਵਾਰ ਸ਼ਬਦ ਅਖਾੜ, ਰਾਗ ਰਾਗਨੀ ਆਪਣਾ ਤਾਲ ਵਜਾਇਆ। ਆਪੇ ਘੜਿਆ ਸਾਚਾ ਘਾੜ, ਤਾਲ ਤਲਵਾੜਾ ਅਨਹਦ ਰਖਾਇਆ। ਆਪੇ ਪਿੱਛੇ ਆਪੇ ਅਗਾੜ, ਪੰਚਮ ਪੰਚਾਂ ਦਏ ਬਹਾਇਆ। ਦਰ ਦਵਾਰੇ ਪੰਚਮ ਵਾੜ, ਸਾਚਾ ਪੌੜਾ ਇਕ ਰਖਾਇਆ। ਆਪੇ ਵੇਖੇ ਸ਼ਬਦ ਘੋੜੇ ਚੜ੍ਹ ਕੇ ਸਾਚਾ ਲਾੜ, ਪੰਚਮ ਨਾਤਾ ਕਵਣ ਨਾਰੀ ਸਾਚੇ ਕੰਤ ਰਖਾਇਆ। ਪੰਚਮ ਮੀਤਾ ਆਪੇ ਲਏ ਬਾਹੋਂ ਫੜ, ਸੁਹਾਗੀ ਗੀਤਾ ਛੰਤ ਸੁਣਾਇਆ। ਨਿਸ਼ਅੱਖਰ ਵੱਖਰ ਰਿਹਾ ਪੜ੍ਹ, ਪਰਾ ਪਸੰਤੀ ਮਧਮ ਬੈਖਰੀ ਭੇਵ ਜਰਾ ਨਾ ਆਇਆ। ਸਚ ਮਹੱਲੇ ਬੈਠਾ ਅੜ, ਦੇਵੀ ਦੇਵ ਨਾ ਕੋਇ ਮਿਲਾਇਆ। ਜਿਸ ਜਨ ਫੜਾਏ ਆਪਣਾ ਲੜ, ਦਰ ਦਰਵਾਜ਼ਾ ਦਏ ਖੁਲ੍ਹਾਇਆ। ਕਿਲ੍ਹਾ ਤੋੜ ਹੰਕਾਰੀ ਗੜ੍ਹ, ਆਪ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਦੁਲਾਰ, ਕਾਇਆ ਮੰਦਰ ਜੋਤ ਅਕਾਰ, ਦੀਪਕ ਨੂਰੀ ਇਕ ਜਗਾਇਆ। ਨੂਰੀ ਦੀਪ ਸਚ ਉਜਾਲਾ, ਸਚ ਪਰਕਾਸ਼ ਕਰਾਈਆ। ਸਾਚਾ ਮੇਲਾ ਗੁਰ ਗੋਪਾਲਾ, ਪ੍ਰਿਥਮੀ ਆਕਾਸ਼ ਇਕ ਵਖਾਈਆ। ਗੁਰ ਸ਼ਬਦ ਬਣਾਇਆ ਜਗਤ ਦਲਾਲਾ, ਹਰਿ ਰਸਨਾ ਹਰਿ ਗੁਣ ਗਾਈਆ। ਲਹਿਣਾ ਦੇਣ ਚੁਕਾਏ ਕਾਲ ਮਹਾਂਕਾਲਾ, ਦੀਨ ਦਿਆਲਾ ਦਇਆ ਕਮਾਈਆ। ਦਰਸ ਦਿਖਾਏ ਸੱਚੀ ਧਰਮਸਾਲਾ, ਤਨ ਮੰਦਰ ਇਕ ਸੁਹਾਈਆ। ਮਾਰੇ ਸ਼ਬਦ ਸੱਚੀ ਉਛਾਲਾ, ਮਾਣਕ ਮੋਤੀ ਬਾਹਰ ਕਢਾਈਆ। ਚਲੇ ਚਲਾਏ ਅਵੱਲੜੀ ਚਾਲਾ, ਜੁਗ ਜੁਗ ਜੋਤੀ ਨੂਰ ਉਪਾਈਆ। ਕਲਜੁਗ ਅੰਤਮ ਵੇਖੇ ਸ੍ਰਿਸ਼ਟ ਸਬਾਈ ਭਰਮ ਭੁਲੇਖੇ, ਲੱਖ ਚੁਰਾਸੀ ਭਰਮੀ ਭਰਮ ਭੁਲਾਈਆ। ਸੰਗ ਮੁਹੰਮਦ ਚੁੱਕੇ ਲੇਖੇ, ਚਾਰ ਯਾਰੀ ਨੇਤਰ ਪੇਖੇ, ਸਚ ਹਦੀਸ ਨਾ ਕੋਈ ਪੜ੍ਹਾਈਆ। ਮੇਟ ਮਿਟਾਏ ਔਲੀਏ ਪੀਰ ਸ਼ੇਖ਼ੇ, ਅੰਤਮ ਲਹਿਣਾ ਦੇਣਾ ਮਿਟੇ ਕਾਲੀ ਧਾਰ ਕਲਜੁਗ ਵੇਖੇ, ਪ੍ਰਭ ਸਾਚਾ ਆਪ ਮਿਟਾਈਆ। ਸੰਮਤ ਉਨੀਸਾ ਇਕ ਕਰਾਏ, ਮੂਸਾ ਈਸਾ ਚਰਨ ਛੁਹਾਏ, ਮੱਕਾ ਮਦੀਨਾ ਕਾਲਾ ਸੂਸਾ ਤਨ ਛੁਹਾਈਆ। ਸੰਮਤ ਉਨੀ ਚਰਨ ਲਗਾਏ, ਚੀਨਾ ਰੂਸਾ ਇਕ ਕਰਾਏ, ਸ਼ਬਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵੇਖੇ ਲੋਕਮਾਤ ਹੁੰਦੀ ਜੁਦਾਈਆ। ਲੋਕਮਾਤ ਅੰਤ ਜੁਦਾਈ, ਕਲਜੁਗ ਵਹਿਣ ਵਹਾਇੰਦਾ। ਲਾੜੀ ਮੌਤ ਕਰੇ ਕੁੜਮਾਈ, ਲੱਖ ਚੁਰਾਸੀ ਬਣਤ ਬਣਾਇੰਦਾ। ਧਰਮ ਰਾਏ ਦਰ ਇਕੱਠੇ ਧੀ ਜਵਾਈ, ਏਕਾ ਨਾਤਾ ਜੋੜ ਜੁੜਾਇੰਦਾ। ਲੇਖਾ ਚੁੱਕਣਾ ਭਾਈ ਭਾਈ, ਲੁਕਿਆ ਕੋਈ ਰਹਿਣ ਨਾ ਪਾਇੰਦਾ। ਨੌ ਖੰਡ ਪ੍ਰਿਥਮੀ ਵੇਖੇ ਥਾਉਂ ਥਾਈਂ, ਸੱਤਾਂ ਦੀਪਾਂ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਘਰ, ਕਰੇ ਖੇਲ ਅਗੰਮ ਅਥਾਹੀ। ਕਲਜੁਗ ਅੰਤਮ ਨਾਤਾ ਗੂੜ੍ਹ, ਹੋਣੀ ਮਾਤ ਜੁਦਾਈਆ। ਲੱਖ ਚੁਰਾਸੀ ਜਾਣਾ ਛੋੜ, ਘਰ ਸਾਚੇ ਮਿਲੇ ਵਧਾਈਆ। ਪੂਤ ਸਪੂਤਾ ਬ੍ਰਹਿਮਣ ਗੌੜ, ਧੁਰਦਰਗਾਹੀ ਆਇਆ ਦੌੜ, ਵੇਖੇ ਪਰਖੇ ਮਿੱਠਾ ਕੌੜ, ਸ਼ਬਦ ਹਥੌੜਾ ਹੱਥ ਰਖਾਈਆ। ਸੰਬਲ ਨਗਰੀ ਏਕਾ ਪੌੜ, ਸਾਢੇ ਤਿੰਨ ਹੱਥ ਰਖਾਏ ਸਾਚੀ ਡੋਰ, ਆਪੇ ਜਾਣੇ ਲੰਮਾ ਚੌੜ, ਨੌ ਦਵਾਰੇ ਜਗਤ ਡੰਡਾ ਬ੍ਰਹਿਮੰਡਾਂ ਭੇਵ ਨਾ ਰਾਈਆ। ਕਲਜੁਗ ਤੇਰਾ ਅੰਤਮ ਕੰਡਾ, ਪ੍ਰਭ ਮੇਟ ਮਿਟਾਏ ਭੇਖ ਪਖੰਡਾ, ਗੁਰ ਸ਼ਬਦੀ ਜਾਣੇ ਸਾਚੀ ਵੰਡਾ, ਫੜੇ ਨਾਮ ਕਲ ਚੰਡ ਪਰਚੰਡਾ, ਚਾਰੋਂ ਕੁੰਟ ਖੋਜ ਖੁਜਾਈਆ। ਮਨਮੁਖ ਜੀਵਾਂ ਵੱਢੇ ਕੰਡਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਦਰ, ਸਾਚੀ ਰਚਨਾ ਰਿਹਾ ਰਚਾਈਆ। ਕਲਜੁਗ ਤੇਰਾ ਰਚਿਆ ਕਾਜ, ਸਾਚਾ ਵਕਤ ਸੁਹਾਇਆ ਏ। ਲੱਖ ਚੁਰਾਸੀ ਪੱਲੇ ਬੰਨ੍ਹੇ ਦਾਜ, ਮਾਇਆ ਮਮਤਾ ਮੋਹ ਵਿਕਾਰਾ ਸੰਗ ਰਖਾਇਆ ਏ। ਸੰਬਲ ਨਗਰੀ ਵੱਜੇ ਸਾਜ, ਅਨਹਦ ਰਾਗੀ ਨਾਦ ਅਨਾਦਾ ਇਕ ਵਜਾਇਆ ਏ। ਮਾਤਲੋਕ ਅੰਤ ਜਾਣਾ ਤਿਆਗ, ਏਕਾ ਉਪਜੇ ਮਨ ਵੈਰਾਗ, ਜੂਠਾ ਝੂਠਾ ਨਾਤ ਤੁੜਾਇਆ ਏ। ਚਾਰੇ ਕੁੰਟਾਂ ਕਾਲਾ ਦਾਗ਼, ਮਿਲਿਆ ਮੇਲ ਨਾ ਕੰਤ ਸੁਹਾਗ, ਸਾਚਾ ਰੰਗ ਪ੍ਰਭ ਸਾਚੇ ਸੰਗ ਲੱਗ ਸਾਚੇ ਅੰਗ ਨਾ ਕੋਈ ਮਿਟਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਵੇਖੇ ਗੰਗ, ਕਵਣ ਧਾਰਾ ਰਿਹਾ ਵਹਾਇਆ ਏ। ਕਲਜੁਗ ਲਹਿਣਾ ਦੇਣਾ ਚੁੱਕਣਾ ਬਾਕੀ, ਪ੍ਰਭ ਸਾਚਾ ਆਪ ਮੁਕਾਇੰਦਾ। ਨਾ ਕੋਈ ਜਾਣੇ ਬੰਦਾ ਖ਼ਾਕੀ, ਪਾਕੀ ਪਾਕ ਆਪ ਅਖਵਾਇੰਦਾ। ਨਾ ਕੋਈ ਮੀਤ ਮੁਰਾਰਾ ਸਾਕੀ, ਅੰਮ੍ਰਿਤ ਜਾਮ ਨਾ ਕੋਈ ਪਿਲਾਇੰਦਾ। ਨਾ ਕੋਈ ਖੋਲ੍ਹੇ ਬੰਦ ਤਾਕੀ, ਤਾਕੀ ਤਾਕ ਨਾ ਖੋਲ੍ਹ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਵੇਖ ਦਰ, ਦਰ ਦਰਵਾਜ਼ਾ ਬੰਦ ਕਰਾਇੰਦਾ। ਦਰ ਦਰਵਾਜ਼ਾ ਬੰਦ ਕਿਵਾੜ, ਪ੍ਰਭ ਸਾਚੇ ਆਪ ਕਰਾਵਣਾ। ਸੰਮਤ ਬੀਸ ਸਤਾਰਾਂ ਹਾੜ, ਲਹਿਣਾ ਦੇਣ ਚੁਕਾਵਣਾ। ਨੌ ਖੰਡ ਪ੍ਰਿਥਮੀ ਇਕ ਅਖਾੜ, ਸ਼ਬਦ ਅਖਾੜਾ ਮਾਤ ਲਗਾਵਣਾ। ਜਗਤ ਵਿਕਾਰਾ ਆਤਮ ਤ੍ਰਿਸ਼ਨਾ ਸ਼ਕਤੀ ਭੁਗਤੀ ਜੋਤੀ ਜੁਗਤੀ ਦੇਵੇ ਸਾੜ, ਸਾਚਾ ਰਾਹ ਚਲਾਵਣਾ। ਲੇਖਾ ਚੁੱਕੇ ਪੰਚਮ ਧਾੜ, ਤ੍ਰੈਗੁਣ ਤਤ ਦੇਵੇ ਸਾੜ, ਹੱਡ ਮਾਸ ਨਾੜੀ ਨਾ ਉਬਲੇ ਰੱਤ, ਪਤ ਪਤਵੰਤਾ ਪਤ ਰਖਾਵਣਾ। ਸ਼ਬਦ ਚਲਾਏ ਏਕਾ ਰਥ, ਜੋਤ ਸਰੂਪੀ ਹਰਿ ਸਮਰਥ, ਲੱਖ ਚੁਰਾਸੀ ਪਾਵੇ ਨੱਥ, ਵਾਗ ਆਪਣੇ ਹੱਥ ਰਖਾਵਣਾ। ਸ਼ਬਦ ਚਲਾਏ ਇਕ ਅਕੱਥ, ਸਗਲ ਵਸੂਰੇ ਜਾਇਣ ਲੱਥ, ਲੇਖਾ ਚੁੱਕੇ ਸੀਆਂ ਸਾਢੇ ਤਿੰਨ ਹੱਥ, ਜਿਸ ਜਨ ਦਰਸ਼ਨ ਪਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌ ਖੰਡ ਪ੍ਰਿਥਮੀ ਏਕਾ ਰਾਜ, ਸ਼ਬਦ ਸਰੂਪੀ ਸਾਚਾ ਤਾਜ, ਪੰਚਮ ਮੁਖ ਰਖਾਵਣਾ। ਪੰਚਮ ਮੁਖ ਸਾਚਾ ਤਾਜ, ਪ੍ਰਭ ਸਾਚੇ ਮਾਤ ਬਣਾਵਣਾ। ਸ੍ਰਿਸ਼ਟ ਸਬਾਈ ਮੇਟੇ ਦੁੱਖ, ਪੂਰ ਕਰਾਏ ਆਤਮ ਭਾਵਨਾ। ਸੁਫਲ ਕਰਾਏ ਮਾਤ ਕੁੱਖ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਰਸਨਾ ਗਾਵਨਾ। ਗਰਭਵਾਸ ਨਾ ਉਲਟਾ ਰੁੱਖ, ਲੱਖ ਚੁਰਾਸੀ ਫੰਦ ਕਟਾਵਣਾ। ਮਾਨਸ ਦੇਹੀ ਮਿਲੇ ਮਨੁਖ, ਆਪ ਆਪਣਾ ਦਰਸ ਦਿਖਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਤੇਰਾਂ ਤੇਰੀ ਧਾਰ, ਸਤਿ ਸਰੂਪੀ ਰੂਪ ਵਟਾਵਣਾ। ਸੰਮਤ ਤੇਰਾਂ ਸਾਚੀ ਧਾਰ, ਗੁਰਮੁਖ ਸ਼ਬਦ ਜਣਾਈਆ। ਭਰਿਆ ਰਹੇ ਭੰਡਾਰ, ਦੇਵਣਹਾਰ ਆਪ ਅਖਵਾਈਆ। ਇਕ ਕਰਾਏ ਵਣਜ ਵਪਾਰ, ਨਾਮ ਵਣਜਾਰਾ ਹਰਿ ਰਘੁਰਾਈਆ। ਜੁਗ ਜੁਗ ਜਾਣੇ ਆਪਣੀ ਕਾਰ, ਕਰਨ ਕਰਾਵਣਹਾਰ ਆਪ ਅਖਵਾਈਆ। ਕਲਜੁਗ ਅੰਤਮ ਜਾਮਾ ਧਾਰ, ਨਿਹਕਲੰਕਾ ਡੰਕ ਵਜਾਈਆ। ਪਰਗਟ ਹੋਏ ਵਿਚ ਸੰਸਾਰ, ਰਾਓ ਰੰਕਾਂ ਰਿਹਾ ਜਗਾਈਆ। ਸ਼ਬਦ ਖੰਡਾ ਹੱਥ ਕਟਾਰ, ਮਾਰੀ ਜਾਏ ਵਾਹੋ ਦਾਹੀਆ। ਜੋਧਾ ਸੂਰਾ ਹਰਿ ਬਲਕਾਰ, ਸ਼ਬਦ ਸ਼ਸਤਰ ਤੀਰ ਰਖਾਈਆ। ਚਰਨ ਛੁਹਾਏ ਦਿੱਲੀ ਦਰਬਾਰ, ਅੱਸੂ ਤਿੰਨ ਰੁੱਤ ਸੁਹਾਈਆ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਵਾਲੀ ਹਿੰਦ ਆਪ ਉਠਾਈਆ। ਅੰਤਮ ਆਉਣਾ ਚਰਨ ਦਵਾਰ, ਰਾਜ ਮੰਤਰੀ ਹੋਏ ਭਿਖਾਰ, ਬੀਸ ਬੀਸਾ ਦਏ ਦੁਹਾਈਆ। ਸ਼ਬਦੀ ਜੋਤੀ ਇਕ ਅਧਾਰ, ਵਰਨ ਗੋਤੀ ਵਸੇ ਬਾਹਰ, ਇਕ ਇਕਲੌਤੀ ਨੂਰ ਸਵਾਈਆ। ਟਿੱਕਾ ਧੋਤੀ ਨਾ ਸੀਸ ਦਸਤਾਰ, ਮੁੱਛ ਦਾਹੜੀ ਨਾ ਕੇਸ ਕੋਈ ਰਖਾਈਆ। ਆਪੇ ਚੜ੍ਹਿਆ ਸਾਚੀ ਚੋਟੀ, ਫੜ ਫੜ ਥੱਕੇ ਕੋਟਨ ਕੋਟੀ, ਸਾਧਾਂ ਸੰਤਾਂ ਹੱਥ ਨਾ ਆਈਆ। ਕਲਜੁਗ ਮੰਗੇ ਬੋਟੀ ਬੋਟੀ, ਲੱਖ ਚੁਰਾਸੀ ਨੀਤੀ ਖੋਟੀ, ਸਾਚਾ ਨਾਉਂ ਨਾ ਕੋਈ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮਾਰਗ ਏਕਾ ਰਾਹ, ਸ਼ਬਦ ਸਰੂਪੀ ਬਣ ਮਲਾਹ, ਨੌ ਖੰਡ ਪ੍ਰਿਥਮੀ ਰਿਹਾ ਚਲਾਈਆ। ਨੌ ਖੰਡ ਪ੍ਰਿਥਮੀ ਏਕਾ ਰਾਹ, ਪ੍ਰਭ ਸਾਚੇ ਮਾਤ ਚਲਾਵਣਾ। ਅੱਸੂ ਤਿੰਨ ਜਣਾਏ ਸਾਚੇ ਸ਼ਾਹ, ਵਾਲੀ ਹਿੰਦ ਉਠਾਵਣਾ। ਦੇਸ ਪਰਦੇਸਾਂ ਬੇਪਰਵਾਹ, ਆਪਣਾ ਗੀਤ ਗਵਾਵਣਾ। ਵੇਖ ਵਖਾਣੇ ਸਾਰੇ ਥਾਂ, ਨਾਉਂ ਨਿਰੰਕਾਰਾ ਇਕ ਜਪਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੁਖ ਏਕਾ ਤਾਜ, ਧੁਰ ਦਰਗਾਹੀ ਏਕਾ ਰਾਜ, ਸ਼ਬਦ ਪ੍ਰਮੁਖ ਆਪੇ ਆਪ ਬਣਾਵਣਾ। ਸ਼ਬਦ ਪ੍ਰਮੁਖ ਹਰਿ ਨਿਰੰਕਾਰਾ, ਸਾਚੀ ਬਣਤ ਬਣਾਇੰਦਾ। ਜਾਏ ਦਰ ਦਿੱਲੀ ਦਰਬਾਰਾ, ਅੱਸੂ ਤਿੰਨ ਵਕਤ ਸੁਹਾਇੰਦਾ। ਪੰਚਮ ਮੁਖ ਤਾਜ ਨਿਆਰਾ, ਆਪਣੇ ਹੱਥ ਟਿਕਾਇੰਦਾ। ਵਾਲੀ ਹਿੰਦ ਰਹਿਣਾ ਖ਼ਬਰਦਾਰਾ, ਬੀਸ ਬੀਸਾ ਵੇਖ ਵਖਾਇੰਦਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਸੰਮਤ ਸੋਲਾਂ ਯਾਦ ਕਰਾਇੰਦਾ। ਰਾਜ ਰਾਜਾਨਾ ਛੱਡਣਾ ਬੰਕ ਦਵਾਰਾ, ਭਿੱਛਿਆ ਕੋਇ ਨਾ ਦਰ ਤੇ ਪਾਇੰਦਾ। ਚਾਰੋਂ ਕੁੰਟ ਹਾਹਾਕਾਰਾ, ਸਾਧ ਸੰਤ ਨਾ ਕੋਈ ਛੁਡਾਇੰਦਾ। ਪੰਚਮ ਮਾਰੇ ਤੇਜ ਕਟਾਰਾ, ਸ਼ਬਦ ਸ਼ਸਤਰ ਦਿਸ ਨਾ ਆਇੰਦਾ। ਨਾ ਕੋਈ ਕਰੇ ਬ੍ਰਹਮ ਵਿਚਾਰਾ, ਜਗਤ ਦੂਜਾ ਭਰਮ ਭੁਲਾਇੰਦਾ। ਜੋਤ ਸਰੂਪੀ ਹਰਿ ਨਿਰੰਕਾਰਾ, ਕਲਜੁਗ ਤੇਰੀ ਅੰਤਮ ਵਾਰਾ, ਸੰਬਲ ਨਗਰੀ ਖੇਲ ਅਪਾਰਾ, ਜੋਤੀ ਨੂਰ ਕਰਾਇੰਦਾ। ਗੁਰ ਗੋਬਿੰਦਾ ਮੀਤ ਮੁਰਾਰਾ, ਸਰਬ ਬਖ਼ਸ਼ਿੰਦਾ ਹਰਿ ਗਿਰਧਾਰਾ, ਲੱਖ ਚੁਰਾਸੀ ਕਰੇ ਨਿੰਦਾ ਭੇਵ ਕੋਈ ਨਾ ਪਾਇੰਦਾ। ਕਾਮੀ ਕਰੋਧੀ ਵੱਜਾ ਜਿੰਦਾ, ਘਰ ਸਾਚੇ ਨਾ ਉਪਜੇ ਸਾਚੀ ਬਿੰਦਾ, ਮਾਤ ਕੁੱਖ ਨਾ ਸੁਫਲ ਕੋਈ ਕਰਾਇੰਦਾ। ਭਾਗ ਲਗਾਏ ਭਾਰਤ ਖੰਡੀ ਸਾਚੀ ਹਿੰਦਾ, ਪੰਚਮ ਖੰਡਾ ਲੇਖ ਲਿਖਾਇੰਦਾ। ਪੁਰਖ ਅਬਿਨਾਸ਼ੀ ਵਡ ਮਰਗਿੰਦਾ, ਪੀਰ ਪੀਰਾਂ ਅਖਵਾਇੰਦਾ। ਕਲਜੁਗ ਤੇਰੀ ਧਾਰ ਵਹਾਏ ਸਾਗਰ ਸਿੰਧਾ, ਨਾ ਕੋਈ ਮਾਤ ਅਟਕਾਇੰਦਾ। ਭਗਤ ਜਨਾਂ ਸਦਾ ਸਦ ਬਖ਼ਸ਼ਿੰਦਾ, ਆਪ ਆਪਣੀ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਬਣਤ ਬਣਾਇੰਦਾ ਪੰਚਮ ਤਾਜ ਪੰਚ ਪਰਵਾਨ, ਪੰਚਮ ਰੂਪ ਵਟਾਇਆ। ਪੰਚਮ ਫੜ ਤੀਰ ਕਮਾਨ, ਪੰਚਮ ਘੋੜੇ ਚੜ੍ਹ ਬਲਵਾਨ, ਪੰਚਮ ਜੋੜੇ ਮੇਲ ਮਿਲਾਇਆ। ਪੰਚਮ ਬਹੁੜੇ ਹਰਿ ਸੁਲਤਾਨ, ਪੰਚਮ ਕੌੜੇ ਵਿਚ ਜਹਾਨ, ਪੰਚਮ ਪੰਚਾਂ ਭੰਨ ਵਖਾਇਆ। ਪੰਚਮ ਪੌੜੇ ਕਾਇਆ ਮੰਦਰ ਸਚ ਮਕਾਨ, ਪੰਚਮ ਗੌੜੇ ਰਾਗ ਸੁਣਾਇਆ। ਪੰਚਮ ਲੱਗੀ ਔੜੇ ਆਤਮ ਬ੍ਰਹਮ ਧਿਆਨ, ਪੰਚਮ ਬ੍ਰਹਮ ਗਿਆਨ ਵਖਾਇਆ। ਪੰਚਮ ਵਖਾਏ ਪੰਚ ਨਿਧਾਨ, ਸੱਤ ਨਿਸ਼ਾਨਾ ਸੰਗ ਰਲਾਇਆ। ਵੇਖੇ ਖੇਲ ਸ੍ਰੀ ਭਗਵਾਨ, ਗੋਪੀ ਕਾਹਨਾ ਕ੍ਰਿਸ਼ਨਾ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੀ ਸਾਚੀ ਸੇਵਾ, ਸੇਵਕ ਸੇਵਾ ਲਾਇਆ। ਠਾਕਰ ਸਿੰਘ ਠਾਕਰ ਅਰਦਾਸ, ਪੈਜ ਸਵਾਰੇ ਤੇਰੀ। ਸਤਿ ਪੁਰਖ ਨਿਰੰਜਣ ਵਸੇ ਪਾਸ, ਕਰ ਕਰ ਆਪਣੀ ਮਿਹਰੀ। ਸ਼ਬਦ ਉਡਾਨ ਪ੍ਰਿਥਮੀ ਆਕਾਸ਼, ਕਰੇ ਕਰਾਏ ਨਾ ਲਾਏ ਦੇਰੀ। ਨਿਝ ਘਰ ਆਤਮ ਰੱਖੇ ਵਾਸ, ਗੁਰ ਪਾਰਬ੍ਰਹਮ ਗੁਰਮੁਖ ਸਾਚੀ ਚੇਰੀ। ਸ਼ਬਦ ਜਣਾਈ ਸਵਾਸ ਸਵਾਸ, ਕਾਇਆ ਮੰਡਲ ਵੇਖੇ ਰਾਸ, ਭਰਮਾਂ ਢਾਹੇ ਢੇਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਕ ਸੇਵਾ ਲਾਏ ਤੇਰੀ। ਪਹਿਲੀ ਸੇਵਾ ਹਰਿ ਭਗਵਾਨ, ਆਪਣੀ ਆਪ ਲਾਈਆ। ਸਵਾ ਪੰਝੀ ਕਰੇ ਦਾਨ, ਸੱਤ ਰੰਗ ਨਿਸ਼ਾਨ ਬਣਾਈਆ। ਦੂਜੀ ਭੇਟਾ ਸ਼ਬਦ ਮਹਾਨ, ਸਿੰਘ ਠਾਕਰ ਆਪ ਕਰਾਈਆ। ਸਿੰਘ ਪ੍ਰੀਤਮ ਬਣਨਾ ਨਾਲ ਜਵਾਨ, ਦਸ ਦਸਵਾਂ ਰਿਹਾ ਜਗਾਈਆ। ਗੁਰਮੁਖ ਤੇਰੀ ਵਧਦੀ ਸ਼ਾਨ, ਅੱਠ ਅਠਾਰਵਾਂ ਹਿੱਸਾ ਪਾਈਆ। ਸਿੰਘ ਪਾਲ ਤੇਰੀ ਨਾਮ ਦੁਕਾਨ, ਚਲਦੀ ਵਾਹੋ ਦਾਹੀਆ। ਸਿੰਘ ਇੰਦਰ ਬਖ਼ਸ਼ੇ ਚਰਨ ਧਿਆਨ, ਸ਼ਬਦ ਸਹਾਰਾ ਡੰਡਾ ਹੱਥ ਫੜਾਈਆ। ਸਿੰਘ ਬਿਸ਼ਨ ਤੇਰਾ ਰੱਖੇ ਮਾਣ, ਕਲਜੁਗ ਅੰਤਮ ਕੰਢਾ ਨੇੜੇ ਆਈਆ। ਪੁਰਖ ਅਬਿਨਾਸ਼ੀ ਚਤਰ ਸੁਜਾਨ, ਸਾਚੀ ਵੰਡਾ ਮਾਤ ਵੰਡਾਈਆ। ਨੌ ਖੰਡ ਪ੍ਰਿਥਮੀ ਦੇਵੇ ਦੰਡਾ, ਏਕਾ ਡੰਡਾ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਲੇਖਾ ਪੰਚਮ ਲੇਖ, ਜੋਤੀ ਜਾਮਾ ਧਰ ਧਰ ਭੇਖ, ਲਹਿਣਾ ਦੇਣਾ ਰਿਹਾ ਮੂਲ ਚੁਕਾਈਆ। ਆਪਣੀ ਸੇਵਾ ਆਪੇ ਲਾਏ, ਸਰਬ ਜੀਆਂ ਜਗ ਦਾਤਾ। ਗੁਰਮੁਖ ਸਾਚੇ ਸੰਗ ਰਲਾਏ, ਆਪ ਪਿਤਾ ਪਿਤ ਮਾਤਾ। ਕਾਇਆ ਚੋਲੀ ਰੰਗ ਚੜ੍ਹਾਏ, ਬਖ਼ਸ਼ੇ ਸਾਚੀ ਦਾਤਾ। ਸ਼ਬਦ ਡੋਲੀ ਵਿਚ ਬਿਠਾਏ, ਨਾ ਕੋਈ ਪੁੱਛੇ ਜ਼ਾਤਾ ਪਾਤਾ। ਦਰ ਦਵਾਰੇ ਗੋਲੀ ਇਕ ਰਖਾਏ, ਏਕਾ ਇਕ ਇਕਾਂਤਾ। ਹੌਲੀ ਹੌਲੀ ਸ਼ਬਦ ਜਣਾਏ, ਅੰਮ੍ਰਿਤ ਬੂੰਦ ਪਿਆਏ ਸਵਾਂਤਾ। ਆਤਮ ਗੰਢ ਆਪਣੀ ਹੱਥੀਂ ਖੋਲ੍ਹੇ ਖੋਲ੍ਹ ਵਖਾਏ, ਮੇਲ ਮਿਲਾਏ ਕਮਲਾਪਾਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਲਹਿਣਾ ਦੇਣਾ, ਗੁਰਮੁਖਾਂ ਪਹਿਨਾਏ ਸ਼ਬਦ ਗਹਿਣਾ, ਸਾਚੀ ਬਣਤ ਬਣਾਤਾ। ਪੰਚਮ ਤਾਜ ਜਗਤ ਜਗਦੀਸ਼, ਏਕਾ ਇਕ ਸੁਹਾਇੰਦਾ। ਛਤਰ ਝੁੱਲੇ ਪ੍ਰਭ ਸਾਚੇ ਸੀਸ, ਸ਼ਾਹ ਸ਼ਹਾਨਾ ਆਪ ਅਖਵਾਇੰਦਾ। ਸ੍ਰਿਸ਼ਟ ਸਬਾਈ ਗਾਏ ਦੰਦ ਬਤੀਸ, ਇਕ ਹਦੀਸ ਸੁਣਾਇੰਦਾ। ਲਹਿਣਾ ਦੇਣਾ ਬੀਸ ਇਕੀਸ, ਕਲਜੁਗ ਕਲ ਮੁਕਾਇੰਦਾ। ਵੇਖ ਵਖਾਣੇ ਰਾਗ ਛਤੀਸ, ਰਾਗ ਰਾਗਣੀ ਸੰਗ ਮਿਲਾਇੰਦਾ। ਆਪੇ ਜਾਣੇ ਕੁਰਾਨ ਹਦੀਸ, ਵੇਦ ਪੁਰਾਨਾ ਫੋਲ ਫੁਲਾਇੰਦਾ। ਪਰਗਟ ਹੋਵੇ ਅਵਤਾਰ ਚੌਬੀਸ, ਨਰ ਨਰਾਇਣ ਆਪ ਅਖਵਾਇੰਦਾ। ਨਾ ਕੋਈ ਧੜ ਨਾ ਕੋਈ ਸੀਸ, ਤਨ ਬਸਤਰ ਨਾ ਕੋਈ ਸਜਾਇੰਦਾ। ਲੱਖ ਚੁਰਾਸੀ ਪੀਸਣ ਰਿਹਾ ਪੀਸ, ਕਲਜੁਗ ਚੱਕੀ ਆਪਣੀ ਹੱਥੀਂ ਆਪ ਚਲਾਇੰਦਾ। ਅੰਤਮ ਵੇਲਾ ਵਿਚ ਉਨੀਸ, ਅਲ੍ਹਾ ਰਾਣੀ ਆਪ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੌਲਾਨਾ ਆਜ਼ਾਦ ਵੇਖੇ ਆਤਮ ਸਵਾਦ, ਨੂਰ ਅਲਾਹੀ ਕਵਣ ਦਵਾਰੇ ਝੋਲੀ ਪਾਇੰਦਾ। ਮੌਲਾਨਾ ਆਜ਼ਾਦ ਮੌਲਾ ਆਇਆ, ਅੱਸੂ ਆਸ ਰਖਾਈਆ। ਕਵਲ ਕੌਲ ਇਕ ਕਰਾਇਆ, ਸੰਗ ਮੁਹੰਮਦ ਚਾਰ ਯਾਰ ਦਏ ਗਵਾਹੀਆ। ਉਪਰ ਧਵਲ ਡੇਰਾ ਲਾਇਆ, ਬਸਤਰ ਅਸਤਰ ਸ਼ਸਤਰ ਬਸਤਰ ਨੀਲ ਪਹਿਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੱਸੂ ਤਿੰਨ ਆਏ ਦਰ ਦਿੱਲੀ ਦਰਬਾਰ, ਭਰਮ ਭੁਲੇਖਾ ਦੇਵੇ ਮਾਤ ਕਢਾਈਆ। ਭਗਤ ਭੰਡਾਰ ਹਰਿ ਅਤੋਲ, ਹਰਿ ਰਖਾਇਆ। ਆਪੇ ਤੋਲੇ ਸਾਚਾ ਤੋਲ, ਤੋਲਣਹਾਰ ਸ੍ਰਿਸ਼ਟ ਸਬਾਇਆ। ਸਚ ਦਵਾਰਾ ਏਕਾ ਖੋਲ੍ਹ, ਚਾਰ ਵਰਨਾਂ ਰਿਹਾ ਜਣਾਇਆ। ਸ਼ਬਦ ਦੋ ਅੱਖਰ ਏਕਾ ਬੋਲ, ਚੌਹ ਅੱਖਰ ਭੇਵ ਮਿਟਾਇਆ। ਆਪੇ ਵਸੇ ਸਦਾ ਕੋਲ, ਆਪ ਆਪਣਾ ਭੇਵ ਛੁਪਾਇਆ। ਨਾਮ ਮਰਦੰਗਾ ਵਜਾਏ ਸਾਚਾ ਢੋਲ, ਤਾਲ ਆਪਣੇ ਹੱਥ ਰਖਾਇਆ। ਸ਼ਬਦ ਭੰਡਾਰਾ ਏਕਾ ਖੋਲ੍ਹ, ਜਗਤ ਦਵਾਰਾ ਬੰਦ ਕਰਾਇਆ। ਪਰਗਟ ਹੋਇਆ ਸੋਲਾਂ ਸੋਲ, ਨਾਉਂ ਨਿਰੰਕਾਰਾ ਆਪ ਅਖਵਾਇਆ। ਜਨ ਭਗਤਾਂ ਕਰੇ ਆਤਮ ਚੋਲ੍ਹ, ਸਾਚੀ ਬੋਲੀ ਆਪ ਪਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚਾ ਨਾਮ ਵਣਜਾਰਾ, ਸਾਚਾ ਵਣਜ ਨਾਮ ਕਰਾਇਆ। ਨਾਮ ਵਸਤ ਵਣਜ ਸੱਚ, ਹਰਿ ਦਰ ਸਾਚੇ ਪਾਵਣੀ। ਦੇਵਣਹਾਰਾ ਦਸਤ ਦਸਤ, ਪੂਰ ਕਰਾਏ ਭਾਵਨੀ। ਅੱਠੇ ਪਹਿਰ ਰਹਿਣਾ ਮਸਤ, ਸੁਰਤ ਸੁਰਤੀ ਸ਼ਬਦ ਮਿਲਾਵਣੀ। ਤਨ ਪਹਿਨਾਏ ਬਸਤ ਸ਼ਸਤ, ਤਿੱਖੀ ਧਾਰਾ ਆਪ ਰਖਾਵਣੀ। ਆਪੇ ਕੀਟ ਆਪੇ ਹਸਤ, ਆਪੇ ਰਾਮ ਰਾਮਾ ਰਾਵਣ ਰਾਵਣੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਵਖਾਏ ਇਕ ਘਰ, ਸ਼ਬਦ ਭੰਡਾਰ ਹਰਿ ਨਿਰੰਕਾਰ, ਵਣਜ ਕਰਾਏ ਜਗਤ ਵਪਾਰ, ਅੰਤਮ ਦੇਵੇ ਧੁਰਦਰਗਾਹੀ ਸਾਚੀ ਜਾਮਨੀ। ਹਰਿ ਸੰਗਤ ਹਰਿ ਰੰਗ ਮਾਣਿਆ, ਆਈ ਚਰਨ ਦਵਾਰ। ਪ੍ਰਭ ਲੇਖੇ ਲਾਏ ਬਿਰਧ ਬਾਲ ਅੰਞਾਣਿਆਂ, ਪਾਰ ਉਤਾਰੇ ਨਾਰੀ ਨਾਰ। ਹਉਮੇ ਹੰਗਤਾ ਰੋਗ ਨਿਵਾਰਿਆ, ਜਗਤ ਸਹਿੰਸਾ ਦੁੱਖ ਨਿਵਾਰ। ਦਰਸ ਅਮੋਘ ਇਕ ਵਖਾ ਲਿਆ, ਆਪ ਸੁਹਾਏ ਬੰਕ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਦੇਵੇ ਇਕ ਵਰ, ਖਾਲੀ ਭਰੇ ਭੰਡਾਰ। ਆਤਮ ਰੋਗ ਚਿੰਤ ਮਿਟਾਏ, ਰੋਗ ਸੋਗ ਜਨ ਕੱਟ। ਸਾਚਾ ਸੁਖ ਇਕ ਉਪਜਾਏ, ਦੂਈ ਦਵੈਤੀ ਮੇਟੇ ਫੱਟ। ਤ੍ਰਿਸ਼ਨਾ ਭੁੱਖ ਮਾਤ ਗਵਾਏ, ਸ਼ਬਦ ਰਖਾਏ ਸਾਚਾ ਹੱਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਹੰ ਸ਼ਬਦ ਦੇਵੇ ਸਾਚਾ ਵਰ, ਤਨ ਪਹਿਨਾਏ ਸਾਚਾ ਪਟ। ਬਿਰਧ ਬਾਲ ਨੌਜਵਾਨ, ਦਰ ਆਏ ਆਸ ਰਖਾਈਆ। ਆਪੇ ਬਖ਼ਸ਼ੇ ਜੀਆਂ ਦਾਨ, ਜਗਤ ਪਿਆਸ ਮਿਟਾਈਆ। ਆਵਣ ਜਾਵਣ ਚੁੱਕੇ ਕਾਨ, ਜੋ ਜਨ ਰਸਨਾ ਸਾਚੀ ਗਾਣ, ਢੋਲਾ ਸੋਹਲਾ ਇਕ ਸੁਣਾਈਆ। ਸ਼ਬਦੀ ਜੋਤੀ ਮੇਲਾ ਵਿਚ ਜਹਾਨ, ਕਾਇਆ ਚੋਲੀ ਰੰਗ ਰੰਗਾਈਆ। ਮਨਮੁਖ ਜੀਵ ਆਪਣਾ ਕੀਤਾ ਆਪੇ ਪਾਣ, ਅੰਤਮ ਮਿਟੇ ਜਗਤ ਨਿਸ਼ਾਨ, ਧੂੰਆਂਧਾਰ ਸ੍ਰਿਸ਼ਟ ਸਬਾਈਆ। ਗੁਰਮੁਖ ਸਾਚੇ ਕਰ ਪਛਾਨ, ਆਪੇ ਹੋਏ ਨਿਗਾਹਬਾਨ, ਪਹਿਰੇਦਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਇਕ ਵਰ, ਦਰ ਦਵਾਰੇ ਆਈਆ। ਆਤਮ ਤ੍ਰਿਸ਼ਨ ਬੁਝਾਈ, ਸ਼ਬਦ ਦਾਤ ਪ੍ਰਭ ਝੋਲੀ ਪਾਈ, ਮਿਲੇ ਮਾਤ ਵਡਿਆਈਆ। ਬਾਲਕ ਸੀਰ ਰਸਨ ਮੁਖ। ਦਰਸ ਲੋਚਨ ਨੈਣ, ਜਗਤ ਵਸੂਰਾ ਉਤਰੇ ਦੁੱਖ। ਰਸਨਾ ਸਕੇ ਨਾ ਕਹਿਣ, ਪਿਤਾ ਪੂਤ ਘਰ ਸਾਚਾ ਸੁਖ। ਆਪ ਚੁਕਾਏ ਲਹਿਣ ਦੇਣ, ਜੋਤੀ ਜੋਤ ਸਰੂਪ ਹਰਿ, ਦਰ ਦਵਾਰੇ ਦੇਵੇ ਇਕ ਵਰ, ਚਰਨ ਧੂੜ ਜੋ ਜਨ ਨਹਾਤਾ ਸਾਚੇ ਸਰ, ਉਜਲ ਕਰੇ ਮਾਤ ਮੁਖ।