੧੮ ਚੇਤ ੨੦੧੩ ਬਿਕ੍ਰਮੀ ਇੰਦਰ ਸਿੰਘ ਦੇ ਗ੍ਰਹਿ ਪਿੰਡ ਬੰਡਾਲਾ ਜ਼ਿਲਾ ਅੰਮ੍ਰਿਤਸਰ
ਗੁਰਸਿਖ ਦਵਾਰਾ ਧੰਨ ਹੈ, ਵੱਜੇ ਸ਼ਬਦ ਅਨਾਦ। ਗੁਰਮੁਖ ਦਵਾਰਾ ਧੰਨ ਹੈ, ਵਡ ਵਡਿਆਈ ਵਿਚ ਬ੍ਰਹਿਮਾਦ। ਗੁਰਮੁਖ ਦਵਾਰਾ ਧੰਨ ਹੈ, ਗੁਰ ਪੂਰਾ ਲਿਆ ਲਾਧ। ਗੁਰਮੁਖ ਦਵਾਰਾ ਧੰਨ ਹੈ, ਮਿਲੇ ਸ਼ਬਦ ਸਾਚੀ ਦਾਦ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜਗਤ ਜਣਾਈ ਬੋਧ ਅਗਾਧ। ਹਰਿਜਨ ਦਵਾਰਾ ਧੰਨ ਹੈ, ਮਨ ਤਨ ਖੋਜ ਖੁਜਾਇਆ। ਭਰਮ ਭੁਲੇਖਾ ਕੱਢੇ ਜਨ, ਆਤਮ ਗਿਆਨ ਬ੍ਰਹਮ ਪਾਰਬ੍ਰਹਮ ਜਣਾਇਆ। ਨਿਰਮਲ ਜੋਤ ਜਗਾਏ ਸਾਚੇ ਤਨ, ਅੰਧ ਅੰਧੇਰ ਰਿਹਾ ਮਿਟਾਇਆ। ਰਾਗ ਸੁਹਾਗੀ ਇਕ ਸੁਣਾਏ ਕੰਨ, ਜਗਤ ਤ੍ਰਿਸ਼ਨਾ ਰਿਹਾ ਬੁਝਾਇਆ। ਜਗਤ ਬੇੜਾ ਰਿਹਾ ਬੰਨ੍ਹ, ਆਪ ਆਪਣਾ ਕਰਮ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗਊ ਨਿਮਾਣਿਆਂ ਹੋਏ ਅੰਤ ਸਹਾਇਆ। ਗਊ ਗਰੀਬ ਨਿਮਾਣ, ਪ੍ਰਭ ਸਾਚੇ ਓਟ ਰਖਾਈਆ। ਏਕਾ ਬਖ਼ਸ਼ੇ ਚਰਨ ਧਿਆਨ, ਨਾਤਾ ਬਿਧਾਤਾ ਆਪ ਜੁੜਾਈਆ। ਸ਼ਬਦ ਫੜਾਏ ਤੀਰ ਕਮਾਨ, ਸਾਚੋ ਸਾਚ ਰਾਹ ਵਖਾਈਆ। ਦਰ ਘਰ ਸਾਚੇ ਦੇਵੇ ਮਾਣ, ਦਰ ਦਵਾਰਾ ਇਕ ਵਖਾਈਆ। ਜਗਤ ਵਿਛੋੜਾ ਚੁੱਕੇ ਕਾਣ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਲੋਕਮਾਤ ਦੇਵੇ ਵਡਿਆਈਆ। ਵਡ ਵਡੀ ਵਡਿਆਈ, ਗੁਰਮੁਖ ਦਵਾਰਿਆ। ਮਿਲੀ ਜਗਤ ਸੱਚੀ ਸਰਨਾਈ, ਪ੍ਰਭ ਆਤਮ ਪਾਏ ਸਾਰਿਆ। ਘਰ ਸਾਚੇ ਵੱਜੀ ਵਧਾਈ, ਮੰਗਲਾਚਾਰ ਇਕ ਕਰਾ ਰਿਹਾ। ਗਹਿਰ ਗੰਭੀਰ ਗਾਉਣਾ ਚਾਈਂ ਚਾਈਂ, ਆਤਮ ਸੀਰ ਇਕ ਪਿਆ ਰਿਹਾ। ਪਕੜ ਉਠਾਏ ਫੜ ਫੜ ਬਾਂਹੀ, ਧੀਰਜ ਧੀਰ ਇਕ ਵਖਾ ਰਿਹਾ। ਸਦਾ ਸੁਹੇਲਾ ਦੇਵੇ ਠੰਢੀਆਂ ਛਾਂਈ, ਦਰ ਦਹਿਲੀਜ਼ ਨਿਵਾਜ਼ ਗਰੀਬ ਏਕਾ ਏਕ ਵਖਾ ਰਿਹਾ। ਗੁਰਮੁਖ ਆਤਮ ਤਨ ਮਨ ਜਾਏ ਭੀਜ, ਸੀਤਲ ਧਾਰਾ ਮੁਖ ਚਵਾ ਰਿਹਾ। ਜਗਤ ਵਿਚੋਲਾ ਇਕ ਸੁਣਾਏ ਸਾਚਾ ਢੋਲਾ ਜਗਤ ਕਰਾਏ ਰੀਝ, ਤਨ ਸ਼ਿੰਗਾਰ ਹਰਿ ਨਿਰੰਕਾਰ ਸ਼ਬਦ ਅਪਾਰ ਕਰਾ ਰਿਹਾ। ਵੇਖੇ ਖੇਲ ਵਾਰੋ ਵਾਰ, ਕਲਜੁਗ ਲਹਿਣਾ ਦੇਣਾ ਰਿਹਾ ਉਤਾਰ, ਭਾਣਾ ਸਹਿਣਾ ਸੱਚੀ ਸਰਕਾਰ, ਸਾਚਾ ਹੁਕਮ ਸੁਣਾ ਰਿਹਾ। ਨੇਤਰ ਨੈਣ ਦਰਸ ਸਾਚੇ ਨੈਣਾ, ਆਤਮ ਧੁਨ ਸੱਚੀ ਧੁਨਕਾਰ, ਨਾ ਕੋਈ ਜਾਣੇ ਰਿਖ ਮੁਨ ਪੜ੍ਹ ਪੜ੍ਹ ਥੱਕੇ ਵੇਦ ਵਿਚਾਰ, ਸ੍ਰਿਸ਼ਟ ਸਬਾਈ ਛਾਣ ਪੁਣ ਗੁਰਮੁਖ ਸਾਚੇ ਸੰਤ ਵਰੋਲੇ। ਆਤਮ ਅੰਦਰ ਆਪੇ ਬੋਲੇ। ਆਦਿ ਅੰਤ ਕਦੇ ਨਾ ਡੋਲੇ। ਕਰੇ ਖੇਲ ਅਪਰ ਅਪਾਰ, ਭਾਗ ਲਗਾਇਆ ਕਾਇਆ ਚੋਲੇ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪੇ ਵਸੇ ਪੜਦੇ ਉਹਲੇ। ਜਗਤ ਭੁਲੇਖਾ ਭਰਮ, ਪ੍ਰਭ ਸਾਚਾ ਮਾਤ ਰਖਾਇੰਦਾ। ਆਪੇ ਜਾਣੇ ਆਪਣਾ ਕਰਮ, ਲਿਖ ਲਿਖ ਨਾ ਕੋਇ ਸੁਣਾਇੰਦਾ। ਜੁਗਾ ਜੁਗੰਤਰ ਸਾਚਾ ਧਰਮ, ਜੁਗਾ ਜੁਗੰਤ ਬਣਤ ਬਣਾਇੰਦਾ। ਦੂਈ ਦਵੈਤੀ ਮਿਟੇ ਵਰਮ, ਸਤਿਜੁਗ ਸਾਚੇ ਜਨਮ ਦਵਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸੁਹਾਏ ਇਕ ਦਰ, ਅਲਖ ਨਿਰੰਜਣ ਇਕ ਅਲਖ ਜਗਾਇੰਦਾ। ਹਰਿ ਅਲਖ ਜਗਾਏ, ਮੰਗਣ ਆਇਆ ਚਰਨ ਪ੍ਰੀਤ। ਗੁਰਮੁਖ ਸਾਚੇ ਵੱਖ ਕਰਾਏ, ਕਲਜੁਗ ਅਚਰਜ ਚਲਾਈ ਰੀਤ। ਪਰਗਟ ਹੋਏ ਹਰਿ ਪਰਤਖ, ਹਰਿ ਦਰਸ ਦਿਖਾਏ ਕਿਸੇ ਦਿਸ ਨਾ ਆਏ ਦਿਹੁਰੇ ਮੰਦਰ ਮਸੀਤ। ਵੇਖੇ ਅੰਤਮ ਹਰਿਜਨ ਸਾਚੇ ਵੇਖ ਵਖਾਏ, ਇਕ ਸੁਣਾਏ ਅਨਾਦੀ ਗੀਤ। ਸ੍ਰਿਸ਼ਟ ਸਬਾਈ ਖਾਲੀ ਹੱਥ ਵਖਾਏ, ਅੱਠੇ ਪਹਿਰ ਪਰਖੇ ਨੀਤ। ਗੁਰਮੁਖਾਂ ਮੇਲ ਸਮਰਥ ਆਪ ਮਿਲਾਏ, ਅੱਠੇ ਪਹਿਰ ਵਸੇ ਚੀਤ। ਨੌਂ ਖੰਡ ਪ੍ਰਿਥਮੀ ਸਤਿ ਸਰੂਪੀ ਨੱਥ ਪਵਾਏ, ਨਾ ਕੋਈ ਜਾਣੇ ਹਸਤ ਕੀਟ। ਏਕਾ ਏਕ ਸਤਿਜੁਗ ਸਾਚਾ ਰਥ ਚਲਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਹਾਏ ਪੀਤੰਬਰ ਪੀਤ। ਪੀਤ ਪੀਤੰਬਰ ਲਾਏ ਛਹਿਬਰ, ਅਕਲ ਕਲਾ ਕਲ ਧਾਰੀਆ। ਸ੍ਰਿਸ਼ਟ ਸਬਾਈ ਏਕਾ ਰਹਿਬਰ, ਕਰੇ ਖੇਲ ਨਿਆਰੀਆ। ਸੰਮਤ ਚੌਦਾਂ ਛੇੜ ਛਿੜਾਏ ਦਰਾ ਖ਼ੈਬਰ, ਆਪਣਾ ਗੇੜਾ ਆਪ ਗਿੜਾਈਆ। ਮੁਗਲ ਪਠਾਣੀ ਵੇਖੇ ਬਹਿ ਦਰ, ਦਰ ਦਰਵੇਸ਼ਾ ਆਪ ਅਖਵਾਈਆ। ਸ਼ਬਦ ਸਿੰਘਾਸਣ ਸਾਚੇ ਘਰ ਜਗਤ ਕਲਾਮੀ ਨੇਹ ਨੇਹਕਾਮੀ ਅੰਤਰਜਾਮੀ ਘਟ ਘਟ ਬੂਝ ਬੁਝਾਈਆ। ਸੋਇਆ ਮਾਤ ਜਗਤ ਨਿਧਾਨੀ, ਮਾਇਆ ਸੁਰਤ ਨਾ ਆਈਆ। ਪਰਗਟ ਹੋਏ ਹਰਿ ਬਲਵਾਨੀ, ਨਾਦ ਤੂਰਤ ਇਕ ਵਜਾਈਆ। ਨੌਂ ਖੰਡ ਪ੍ਰਿਥਮੀ ਮਾਰ ਧਿਆਨੀ, ਕੂੜੋ ਕੂੜਤ ਵੇਖ ਵਖਾਈਆ। ਸ਼ਬਦ ਉਡਾਏ ਇਕ ਬਿਬਾਣੀ, ਧੂੜੋ ਧੂੜਤ ਰਿਹਾ ਉਡਾਈਆ। ਗੁਰਮੁਖ ਸਾਚੇ ਆਤਮ ਅੰਦਰ ਏਕਾ ਗਾਣ, ਮੂੜ੍ਹਤ ਮੂੜ੍ਹ ਰਹੇ ਕੁਰਲਾਈਆ। ਮੇਲ ਮਿਲਾਵਾ ਸਾਚੇ ਕਾਹਨ, ਸੁਰਤੀ ਰਾਧਾ ਕ੍ਰਿਸ਼ਨ ਮਿਲਾਈਆ। ਆਪਣਾ ਕੀਤਾ ਆਪੇ ਪਾਣ, ਚੌਦਾਂ ਹੱਟ ਸਚ ਦੁਕਾਨ, ਤੀਰਥ ਤਟ ਹੋਏ ਵੈਰਾਨ, ਘਟ ਘਟ ਲੇਖਾ ਰਿਹਾ ਲਿਖਾਈਆ। ਸਰਬ ਜੀਆਂ ਪ੍ਰਭ ਜਾਣੀ ਜਾਣ, ਆਪੇ ਕਰੇ ਜਾਣ ਪਛਾਣ, ਸ੍ਰਿਸ਼ਟ ਸਬਾਈ ਆਪੇ ਵੇਖ ਵਖਾਈਆ। ਵੇਖਣ ਆਇਆ ਸ਼ਬਦ ਗੁਰ, ਜਗਤ ਦਮਾਮਾ ਵਜੇ। ਏਕਾ ਚੜ੍ਹਿਆ ਸ਼ਬਦ ਘੋੜ, ਜਨ ਭਗਤਾਂ ਪੜਦੇ ਕੱਜੇ, ਧੁਰ ਦਰਗਾਹੀ ਆਇਆ ਦੌੜ, ਲੱਖ ਚੁਰਾਸੀ ਅੰਤਮ ਵੇਖੇ ਜੋ ਘੜਿਆ ਸੋ ਭੱਜੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਇਕ ਜਨਾਂ ਸੁਣਾਏ ਰਾਗ ਕੰਨਾ, ਆਤਮ ਮੋਘੀ ਦਰਸ ਦਿਖਾਏ, ਸਾਚਾ ਹੱਜ ਕਰਾਏ ਮੱਕਾ ਕਾਅਬਾ ਏਕਾ ਹੱਜੇ। ਮੱਕਾ ਕਾਅਬਾ ਹੱਕ ਜ਼ਨਾਬ, ਨਬੀ ਰਸੂਲਾਂ ਰਿਹਾ ਜਗਾਈਆ। ਸਾਚਾ ਮੇਲਾ ਦੋ ਦੋਆਬ, ਏਕਾ ਕਿਲ੍ਹਾ ਰਿਹਾ ਵਖਾਈਆ। ਕੋਇ ਨਾ ਝੱਲੇ ਨੇਤਰ ਤਾਬ, ਏਕਾ ਇਕ ਪਰਕਾਸ਼ ਵਖਾਈਆ। ਆਪੇ ਜਾਣੇ ਪੁੰਨ ਸਵਾਸ, ਆਬੇ ਹਯਾਤ ਹੱਥ ਰਖਾਈਆ। ਲਹਿਣਾ ਦੇਣਾ ਚੁਕਾਏ ਅੰਤ ਹਿਸਾਬ, ਲਿਖਣਹਾਰਾ ਹਰਿ ਰਘੁਰਾਈਆ। ਸੰਗ ਮੁਹੰਮਦ ਕੱਢੇ ਇਕ ਕਿਤਾਬ, ਚਾਰ ਯਾਰਾਂ ਰਿਹਾ ਸੁਣਾਈਆ। ਪਰਗਟ ਹੋਏ ਹੱਕ ਜ਼ਨਾਬ, ਜਗਤ ਉਧਾਰਾ ਰਿਹਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਜਗਤ ਨਿਮਾਣੇ, ਦਰ ਦਵਾਰ ਕਰੇ ਪਰਵਾਨੇ, ਪਰਮਾਨੰਦ ਵਿਚ ਸਮਾਈਆ। ਦਰ ਦਵਾਰਾ ਵੇਖ, ਦਇਆ ਕਮਾਇੰਦਾ। ਸੰਗ ਮੁਹੰਮਦ ਵੇਖੇ ਰੇਖ, ਯਾਰ ਚਾਰ ਨਾਲ ਉਪਾਇੰਦਾ। ਪਕੜ ਉਠਾਏ ਔਲੀਏ ਪੀਰ ਸ਼ੇਖ਼, ਦਸਤਗੀਰ ਹਕੀਰ ਸ਼ਬਦ ਜੰਜ਼ੀਰ ਇਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤਨ ਛੁਹਾਏ ਚੋਲਾ ਨੀਲ, ਜਗਤ ਮਲੰਗ ਆਪੇ ਆਪ ਬਣ ਜਾਇੰਦਾ। ਚੋਲਾ ਨੀਲਾ ਨੀਲੀ ਧਾਰ। ਵੇਖ ਵਖਾਣੇ ਸੰਗ ਮੁਹਮੰਦੀ ਚਾਰ ਯਾਰ। ਧਰਤ ਮਾਤ ਵੇਖ ਵੇਖ ਕੰਬਦੀ, ਅੰਤਮ ਪੈਣੀ ਕਲਜੁਗ ਮਾਰ। ਉਮਤ ਨਬੀ ਰਸੂਲ ਦੀ ਨਿੱਜ ਮੇਰੇ ਘਰ ਜੰਮਦੀ, ਦਿਵਸ ਰੈਣ ਕੱਢੇ ਹਾੜ। ਵੇਖੇ ਖੇਲ ਪੁਰਖ ਅਗੰਮ ਦੀ, ਆਪ ਉਠਾਈ ਅਗੰਮੀ ਧਾੜ। ਮੇਟੇ ਰੇਖ ਹੱਡ ਮਾਸ ਨਾੜੀ ਚੰਮ ਦੀ, ਜੋਤੀ ਅਗਨੀ ਦੇਵੇ ਸਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਬਣਾਏ ਸਾਚੇ ਲਾੜ। ਧਰਤ ਮਾਤ ਕਰੇ ਪੁਕਾਰ, ਰੋ ਰੋ ਧਾਹਾਂ ਮਾਰਦੀ। ਪ੍ਰਭ ਸਾਚੇ ਸੁਣ ਪੁਕਾਰ, ਕਲਜੁਗ ਹੋਣਾ ਅੰਤ ਖੁਆਰ, ਮਾਇਆ ਰਾਣੀ ਪਾਸਾ ਹਾਰਦੀ। ਏਕਾ ਏਕ ਸਚ ਦਰਬਾਰ, ਸਚ ਨਿਆਉਂ ਸੱਚੀ ਸਰਕਾਰ, ਸਦੀ ਚੌਧਵੀਂ ਵਹਿੰਦੀ ਧਾਰ, ਵੇਖੇ ਖੇਲ ਆਰ ਪਾਰ ਦੀ। ਬੀਸ ਬੀਸਾ ਕਰ ਆਕਾਰ, ਹਰਿ ਜਗਦੀਸਾ ਡੰਕ ਅਪਾਰ, ਰਾਓ ਰੰਕਾਂ ਕਰੇ ਖ਼ਬਰਦਾਰ, ਕਰੇ ਖੇਲ ਪਰਵਰਦਿਗਾਰ ਦੀ। ਚਾਰੋਂ ਕੁੰਟਾਂ ਹਾਹਾਕਾਰ, ਗੁਰਮੁਖ ਵਿਰਲੇ ਕਰੇ ਜੈ ਜੈਕਾਰ, ਮਿਲਿਆ ਮੇਲ ਪੁਰਖ ਭਤਾਰ, ਸੋਲਾਂ ਕਲੀਆਂ ਤਨ ਸ਼ਿੰਗਾਰ ਦੀ। ਕਲਜੁਗ ਦੇਵੇ ਪੈਜ ਸਵਾਰ, ਦੋਵੇਂ ਭੁਜਾ ਆਪ ਉਭਾਰ, ਗੁਰਮੁਖ ਸਾਚੇ ਸੰਤ ਜਨਾਂ ਦਿਵਸ ਰੈਣ ਨੇਤਰ ਖੋਲ੍ਹ, ਹਿਰਦੇ ਅੰਦਰ ਸਾਚੇ ਬੋਲ, ਸ਼ਬਦ ਸਰੂਪੀ ਅਵਾਜਾਂ ਮਾਰਦੀ। ਆਪੇ ਵਸੇ ਸਦਾ ਕੋਲ, ਬੈਠੀ ਰਹੇ ਜਗਤ ਅਡੋਲ, ਸ੍ਰਿਸ਼ਟ ਸਬਾਈ ਰਹੀ ਤੋਲ, ਜੋਤੀ ਖੇਲ ਅਕਲ ਅਕਾਲ ਦੀ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖਾਂ ਮੇਲ ਸਚ ਘਰ, ਸਾਚੀ ਵੇਲ ਦੀਨ ਦਿਆਲ ਦੀ। ਹਰਿ ਸਾਜਨ ਜਗ ਸੱਜਣਾ, ਜੁਗ ਜੁਗ ਮੀਤ ਮੁਰਾਰ। ਚਰਨ ਧੂੜ ਕਰਾਏ ਸਾਚਾ ਮਜਨਾ, ਇਕ ਵਖਾਏ ਦਵਾਰ ਬੰਕ ਦਵਾਰ। ਪੀ ਅੰਮ੍ਰਿਤ ਦਰ ਘਰ ਸਾਚੇ ਰੱਜਣਾ, ਮਿਲੇ ਭਗਤ ਭੰਡਾਰ। ਕਲਜੁਗ ਕਾਇਆ ਪੜਦਾ ਕਜਨਾ, ਨਾ ਹੋਏ ਅੰਤ ਖੁਆਰ, ਜੋ ਘੜਿਆ ਸੋ ਭੱਜਣਾ, ਸ਼ਬਦ ਖੰਡਾ ਪ੍ਰਭ ਰਿਹਾ ਹੁਲਾਰ। ਦਰ ਦਵਾਰਾ ਸਭ ਨੇ ਤਜਣਾ, ਨਾ ਕੋਈ ਦੀਸੇ ਮਹੱਲ ਅਟਾਰ। ਏਕਾ ਤਾਲ ਜਗਤ ਵੱਜਣਾ, ਸ੍ਰਿਸ਼ਟ ਸਬਾਈ ਹਾਹਾਕਾਰ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪੇ ਜਾਣੇ ਆਪਣੀ ਧਾਰ। ਹਰਿ ਸਾਜਣ ਜਗ ਮੀਤ, ਜੋਤ ਜਗਾਇੰਦਾ। ਜੁਗਾ ਜੁਗੰਤਰ ਸਾਚੀ ਰੀਤ, ਦਿਸ ਕਿਸੇ ਨਾ ਆਇੰਦਾ। ਹਰਿ ਜਨ ਵਿਰਲੇ ਏਕਾ ਬਖ਼ਸ਼ੇ ਚਰਨ ਪ੍ਰੀਤ, ਆਪ ਆਪਣੀ ਦਇਆ ਕਮਾਇੰਦਾ। ਜੀਵਾਂ ਜੰਤਾਂ ਪਰਖਣਹਾਰਾ ਨੀਤ, ਨੀਤ ਅਨੀਤਾ ਸਦ ਅਖਵਾਇੰਦਾ। ਕਲਜੁਗ ਰੈਣ ਅੰਧੇਰੀ ਰਹੀ ਬੀਤ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਗੁਰਮੁਖ ਵਿਰਲੇ ਕਾਇਆ ਸੀਤਲ ਸੀਤ, ਅੰਮ੍ਰਿਤ ਧਾਰਾ ਮੁਖ ਚੁਆਇੰਦਾ। ਆਪ ਜਾਣੇ ਹਸਤ ਕੀਟ, ਸ਼ਾਹ ਸੁਲਤਾਨਾਂ ਭਿਖ ਮੰਗਾਇੰਦਾ। ਸ੍ਰਿਸ਼ਟ ਸਬਾਈ ਮੀਤ, ਖੇਵਟ ਖੇਟ ਸਾਚਾ ਬੇੜਾ ਨਾਮ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਨਗਰ ਸਾਚਾ ਖੇੜਾ ਆਪਣਾ ਆਪ ਵਸਾਇੰਦਾ। ਕਾਇਆ ਖੇੜਾ ਵਸਿਆ ਨਗਰ, ਪ੍ਰਭ ਸਾਚੇ ਜੋਤ ਜਗਾਈਆ। ਨਿਰਮਲ ਕਰਮ ਹੋਇਆ ਉਜਾਗਰ, ਜ਼ਾਤ ਪਾਤੀ ਭੇਵ ਚੁਕਾਈਆ। ਜਨ ਭਗਤ ਬਣਾਏ ਨਾਮ ਸੁਦਾਗਰ, ਸਚ ਵਣਜਾਰਾ ਇਕ ਅਖਵਾਈਆ। ਸ਼ਬਦ ਜਣਾਈ ਕਾਇਆ ਗਾਗਰ, ਆਤਮ ਧੁਨ ਰਿਹਾ ਉਪਜਾਈਆ। ਮਿਲੇ ਨਾਮ ਰਤਨ ਰਤੀ ਰਤਨਾਗਰ, ਰੰਗ ਗੁਲਾਲਾ ਰਿਹਾ ਚੜ੍ਹਾਈਆ। ਕਾਇਆ ਡੂੰਘੀ ਗਹਿਰ ਗਵਰ, ਸਤ ਸਾਗਰ ਨੀਰ ਸਰੋਵਰ ਸਚ ਵਖਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਹਰਿਜਨ ਸਾਚੇ ਸਾਚੇ ਘਰ ਇਕ ਵਸਾਏ ਸ਼ਬਦ ਮਹੱਲਾ। ਸ਼ਬਦ ਮਹੱਲਾ ਭਗਤ ਅਪਾਰ, ਪ੍ਰਭ ਸਾਚਾ ਮਾਤ ਬਣਾਇੰਦਾ। ਨਾਮ ਸਰੂਪੀ ਚਾਰ ਦਿਵਾਰ, ਦਹਿ ਦਿਸ਼ਾ ਮੁਖ ਰਖਾਇੰਦਾ। ਆਪੇ ਕਰੇ ਬੰਦ ਕਿਵਾੜ, ਦਿਸ ਕਿਸੇ ਨਾ ਆਇੰਦਾ। ਪੰਚਮ ਰਖੇ ਬਾਹਰ ਧਾੜ, ਮਨਮੁਖ ਝੂਠੇ ਧੰਦੇ ਲਾਇੰਦਾ। ਗੁਰਮੁਖ ਸਾਚੇ ਸੰਤ ਸੁਹੇਲੇ ਦਰ ਘਰ ਸਾਚੇ ਦੇਵੇ ਵਾੜ, ਆਪ ਆਪਣਾ ਤਰਸ ਕਮਾਇੰਦਾ। ਆਪੇ ਹੋਏ ਪਿਛੇ ਅਗਾੜ, ਸ਼ਬਦ ਘੋੜੇ ਦੇਵੇ ਚਾੜ੍ਹ, ਜਗੇ ਜੋਤ ਬਹੱਤਰ ਨਾੜ, ਅੰਧੇਰ ਅਗਿਆਨ ਜਗਤ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਦੇਵੇ ਨਾਮ ਧੰਨਾ, ਰੰਗ ਰੰਗੀਲਾ ਮੋਹਣ ਮਾਧਵ ਏਕਾ ਰੰਗਣ ਰੰਗ ਚੜ੍ਹਾਇੰਦਾ। ਰੰਗਣ ਰੰਗ ਹਰਿ ਚੜ੍ਹਾਏ, ਏਕਾ ਏਕ ਮਜੀਠ। ਦੂਜਾ ਦਰ ਨਾ ਮੰਗਣ ਜਾਏ, ਦਰ ਘਰ ਸਾਚਾ ਇਕ ਬਸੀਠ। ਹਰਿਜਨ ਸਾਚਾ ਸਾਚੇ ਅੰਗਣ ਆਪ ਰਖਾਏ, ਦਿਸ ਨਾ ਆਏ ਹਰਿ ਅਨਡੀਠ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਲੱਖ ਚੁਰਾਸੀ ਵੇਖੇ ਪਰਖੇ ਕੌੜੇ ਮਿੱਠੇ ਰੀਠ। ਵੇਖਣਹਾਰਾ ਵੇਖਣ ਆਇਆ, ਕਲਜੁਗ ਰੈਣ ਅੰਧਿਆਰੀ। ਨੇਤਰ ਲੋਚਣ ਸਾਚੇ ਪੇਖਣ ਆਇਆ, ਸੋਲਾਂ ਕਲੀਆਂ ਕਰ ਤਨ ਸ਼ਿੰਗਾਰੀ। ਕਲਜੁਗ ਰੇਖ ਮੇਟਣ ਆਇਆ, ਫੜ ਸ਼ਬਦ ਦੋ ਧਾਰੀ। ਗੁਰਮੁਖ ਸਾਚੇ ਸੰਤ ਸੁਹੇਲੇ ਸ਼ਬਦ ਦੁਸ਼ਾਲੇ ਆਪ ਲਪੇਟਣ ਆਇਆ, ਕਰੇ ਕਰਾਏ ਸਾਚੀ ਕਾਰੀ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜਗਤ ਅਵੱਲੜੀ ਬੰਨ੍ਹੇ ਧਾਰੀ। ਜਗਤ ਅਵੱਲੜੀ ਬੰਨ੍ਹੇ ਧਾਰ, ਧਾਰੀ ਨਰ ਨਰੇਸ਼ਿਆ। ਚਿੱਟੇ ਅਸਵ ਹੋ ਅਸਵਾਰ, ਦਰ ਦਰ ਘਰ ਘਰ ਗੁਰ ਦਸਮੇਸਿਆ। ਪੁਰੀਆਂ ਲੋਆਂ ਖ਼ਬਰਦਾਰ, ਆਪ ਜਗਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਿਆ। ਪਕੜ ਉਠਾਏ ਸੰਗ ਮੁਹੰਮਦ ਚਾਰ ਯਾਰ, ਕਾਲੀ ਧਾਰੀ ਦਰ ਦਰਵੇਸਿਆ। ਈਸਾ ਮੂਸਾ ਕਰੇ ਕਰਾਏ ਖ਼ਬਰਦਾਰ, ਦਾਤਾ ਜੋਧਾ ਸੂਰਾ ਨਰ ਨਰੇਸ਼ਿਆ। ਲੋਆਂ ਪੁਰੀਆਂ ਏਕਾ ਮਾਰੇ ਸ਼ਬਦ ਮਾਰ, ਬ੍ਰਹਮਾ ਬ੍ਰਹਮ ਕਰੇ ਆਦੇਸਿਆ। ਸ਼ਿਵ ਸ਼ੰਕਰ ਦਰ ਰਿਹਾ ਪੁਕਾਰ, ਸੰਗ ਰਲਾਏ ਗਣਪਤ ਗਣੇਸ਼ਿਆ। ਸੁਰਪਤ ਰਾਜਾ ਇੰਦ ਰੋਵੇ ਧਾਹਾਂ ਮਾਰ, ਨਾਤਾ ਤੁੱਟੇ ਦੇਵੀ ਕਰੋੜ ਤੇਤੀਸਿਆ। ਵਰਭੰਡੀ ਜੇਰਜ ਅੰਡੀ ਹਾਹਾਕਾਰ, ਗਾ ਗਾ ਥੱਕੇ ਦੰਦ ਬਤੀਸਿਆ। ਭਰਮੇ ਭੁੱਲੇ ਜੀਵ ਗਵਾਰ, ਮਾਇਆ ਪੜਦਾ ਰਾਗ ਛਤੀਸਿਆ। ਅੰਜ਼ੀਲ ਕੁਰਾਨ ਨਾ ਪਾਇਣ ਸਾਰ, ਨਾ ਕੋਈ ਜਾਣੇ ਸਚ ਹਦੀਸਿਆ। ਵੇਦ ਪੁਰਾਨਾ ਆਈ ਹਾਰ, ਪਰਗਟ ਹੋਏ ਹਰਿ ਜਗਦੀਸਿਆ। ਖੇਲੇ ਖੇਲ ਵਿਚ ਸੰਸਾਰ, ਖੇਲਣਹਾਰ ਬੀਸ ਇਕੀਸਿਆ। ਚਾਰ ਵਰਨ ਕਰਾਏ ਏਕਾ ਧਾਰ, ਸ਼ਬਦ ਝੁਲਾਏ ਸਾਚਾ ਸੀਸਿਆ। ਪਰਗਟ ਹੋਏ ਨਰ ਨਿਰੰਕਾਰ, ਰਾਜ ਰਾਜਾਨਾਂ ਖਾਲੀ ਕਰੇ ਖੀਸਿਆ। ਇਕ ਸੁਹਾਏ ਦਰ ਦਰਬਾਰ, ਚਾਰੋਂ ਕੁੰਟ ਜਗਤ ਇਕੀਸਿਆ। ਸ੍ਰਿਸ਼ਟ ਸਬਾਈ ਏਕਾ ਧਾਰ ਆਪ ਚਲਾਏ, ਦੂਸਰ ਨਾ ਕੋਈ ਕਰੇ ਰੀਸਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣਾ ਪੀਸਣ ਪੀਸਿਆ। ਸਤਿਗੁਰ ਸਤਿ ਸਰੂਪ ਸਮਾਇਆ। ਪਰਗਟ ਹੋਏ ਅੰਧ ਕੂਪ, ਅੰਧ ਅੰਧੇਰਾ ਰਿਹਾ ਮਿਟਾਇਆ। ਦੋ ਜਹਾਨਾਂ ਸ਼ਾਹੋ ਭੂਪ, ਸ਼ਾਹ ਸੁਲਤਾਨਾਂ ਆਪ ਅਖਵਾਇਆ। ਏਕਾ ਏਕ ਸਤਿ ਸਰੂਪ, ਜਨ ਭਗਤਾਂ ਹਿਰਦੇ ਵਿਚ ਸਮਾਇਆ। ਕਿਸੇ ਦਿਸ ਨਾ ਆਏ ਰੰਗ ਰੂਪ, ਅਨੂਪਾ ਹਰਿ ਰਘੁਰਾਇਆ। ਗੁਰਮੁਖ ਉਪਜਾਏ ਸਚ ਸਪੂਤ, ਪਿਤਾ ਮਾਤ ਆਪ ਅਖਵਾਇਆ। ਵੇਖ ਵਖਾਣੇ ਚਾਰੇ ਕੂਟ, ਦਹਿ ਦਿਸ਼ਾ ਵੇਖ ਵਖਾਇਆ। ਹਰਿਜਨ ਸਾਚੇ ਸਾਚਾ ਲਾਹਾ ਰਹੇ ਲੂਟ, ਮਨਮੁਖਾਂ ਭੇਵ ਨਾ ਰਾਇਆ। ਨੌਂ ਦਵਾਰੇ ਰਹੀ ਫੂਟ, ਅੰਮ੍ਰਿਤ ਜਾਮ ਨਾ ਕਿਸੇ ਪਿਆਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਹਰਿ ਜਨ ਸਾਚੇ ਸੰਤ ਦੁਲਾਰ ਆਪੇ ਰਿਹਾ ਜਗਾਇਆ। ਹਰਿ ਸੰਤ ਜਗਾਏ ਆਪ ਪ੍ਰਭ, ਆਪਣੀ ਦਇਆ ਕਮਾਇੰਦਾ। ਉਲਟੀ ਕਰੇ ਕਵਲ ਨਭ, ਅੰਮ੍ਰਿਤ ਮੁਖ ਚੁਆਇੰਦਾ। ਪੰਜ ਵਿਕਾਰਾ ਦੇਵੇ ਦੱਬ, ਸ਼ਬਦ ਜੈਕਾਰਾ ਕਰੇ ਸਭ, ਕਾਇਆ ਮੰਡਲ ਵੇਖ ਵਖਾਇੰਦਾ। ਦਰਸ ਦਿਖਾਏ ਪਰਗਟ ਝੱਬ, ਹਰਿ ਸੰਤ ਸੁਹੇਲੇ ਆਪੇ ਲੱਭ, ਨਿਰਮਲ ਜੋਤੀ ਕਰ ਆਕਾਰ, ਸ਼ਬਦ ਕਰਾਏ ਇਕ ਜੈਕਾਰ, ਸਾਚਾ ਡੰਕ ਵਜਾਇੰਦਾ। ਕਲਜੁਗ ਰੈਣ ਅੰਧੇਰੀ ਧੁੰਦੂਕਾਰ, ਜੀਵਾਂ ਜੰਤਾਂ ਹਾਹਾਕਾਰ, ਜੂਠਾ ਝੂਠਾ ਪਸਰ ਪਸਾਰ, ਸਚ ਸੁੱਚ ਨਾ ਕੋਈ ਰਖਾਇੰਦਾ। ਸ਼ਬਦ ਫੜ ਪ੍ਰਭ ਤੇਜ ਕਟਾਰ, ਪਰਗਟ ਹੋਏ ਵਿਚ ਸੰਸਾਰ, ਨੌਂ ਖੰਡ ਪ੍ਰਿਥਮੀ ਮਾਰੇ ਮਾਰ, ਸਤਾਂ ਦੀਪਾਂ ਵੰਡ ਵੰਡਾਇੰਦਾ। ਚਿੱਟੇ ਅਸਵ ਹੋ ਅਸਵਾਰ, ਕਲਗੀ ਤੋੜਾ ਅਪਰ ਅਪਾਰ, ਜੋਤੀ ਜੋੜਾ ਸ਼ਬਦ ਸਰਦਾਰ, ਵੇਖ ਵਖਾਣੇ ਨਾਰੀ ਨਾਰ, ਲੱਖ ਚੁਰਾਸੀ ਭੇਵ ਖੁਲ੍ਹਾਇੰਦਾ। ਅੱਠੇ ਪਹਿਰ ਖ਼ਬਰਦਾਰ, ਸੰਤ ਸੁਹੇਲਾ ਸਾਚਾ ਯਾਰ, ਜਨ ਭਗਤਾਂ ਬਖ਼ਸ਼ੇ ਚਰਨ ਪਿਆਰ, ਏਕਾ ਨਾਤਾ ਜੋੜ ਜੁੜਾਇੰਦਾ। ਹਉਮੇ ਹੰਗਤਾ ਰੋਗ ਨਿਵਾਰ, ਸਾਚੀ ਸੰਗਤਾ ਦਰ ਦਰਬਾਰ, ਜੋ ਜਨ ਆਏ ਨਾਮ ਮੰਗਤਾ, ਕਰੇ ਕਰਾਏ ਖੇਲ ਵਣਜ ਵਾਪਾਰ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸ਼ਬਦ ਸੁਨੇਹੜਾ ਦੇਵੇ ਵਰ, ਅਗਾਧ ਬੋਧੀ ਬੋਧ ਅਗਾਧੀ ਏਕਾ ਏਕ ਜਣਾਇੰਦਾ। ਸ਼ਬਦ ਸੁਨੇਹੜਾ ਲੈ ਕੇ ਆਇਆ, ਧੁਰ ਦਰਗਾਹੀ ਸਾਚਾ ਦਾਤਾ, ਲੱਖ ਚੁਰਾਸੀ ਵੇਖ ਵਖਾਣੇ ਘਨਕਪੁਰ ਵਾਸੀ, ਸ਼ਬਦ ਸਵਾਸੀ ਲਏ ਬਚਾਇਆ। ਸਚਖੰਡ ਵੇਖ ਬ੍ਰਹਿਮੰਡ ਜੇਰਜ ਅੰਡ ਭੇਖ ਪਖੰਡ, ਕਲਜੁਗ ਅੰਤਮ ਦਏ ਮਿਟਾਇਆ। ਸਾਚਾ ਨਾਮ ਏਕਾ ਵੰਡ, ਨੌਂ ਦਵਾਰੇ ਖੰਡ ਖੰਡ, ਦਰ ਘਰ ਸਾਚੇ ਬੂਝ ਬੁਝਾਇਆ। ਹੱਥ ਫੜਾਏ ਚੰਡ ਪਰਚੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਮੰਦਰ ਅੰਮ੍ਰਿਤ ਤਾਲ ਇਕ ਸੁਹਾਇਆ। ਹਰਿ ਮੰਦਰ ਹਰਿ ਜੋਤ ਜਗਾਏ, ਅੰਮ੍ਰਿਤ ਸੀਰ ਭਰਿਆ। ਵਰਨ ਗੋਤ ਕੋਈ ਦਿਸ ਨਾ ਆਏ, ਏਕਾ ਦੇਵੇ ਸ਼ਬਦ ਸੀਰ ਚੁਕਾਏ ਡਰਿਆ। ਆਪ ਆਪਣੇ ਰੰਗ ਰੰਗਾਏ, ਜਨ ਸਾਚੇ ਸੰਤ ਤਰਾਏ, ਦੋ ਜਹਾਨੀ ਸਾਚਾ ਦੇਵੇ ਵਰਿਆ। ਜਗਤ ਦਵਾਰਾ ਲੰਘ ਵਖਾਏ, ਸ਼ਬਦ ਮਰਦੰਗ ਇਕ ਵਜਾਏ, ਭਾਗ ਲਗਾਏ ਸਾਚੇ ਘਰਿਆ। ਚਾਲ ਬੇਹੰਗ ਇਕ ਰਖਾਏ, ਸ਼ਬਦ ਘੋੜਾ ਰਿਹਾ ਦੁੜਾਏ, ਜੋਤੀ ਜੋੜਾ ਮੇਲ ਮਿਲਾਏ, ਨਾ ਜਨਮੇ ਨ ਕਦੇ ਮਰਿਆ। ਜਨ ਭਗਤਾਂ ਭੁੱਖ ਨੰਗ ਕਟਾਏ, ਸਾਚਾ ਸੰਗ ਆਪ ਨਿਭਾਏ, ਅੰਮ੍ਰਿਤ ਆਤਮ ਗੰਗ ਵਹਾਏ, ਦੁਰਮਤ ਮੈਲ ਦੇਵੇ ਹਰਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਤ ਸੁਹੇਲਾ ਦੇਵੇ ਵਰ, ਸਰਨ ਸਰਨਾਈ ਜੋ ਜਨ ਪੜਿਆ। ਸਰਨ ਪੜੇ ਸਰਨਾਗਤ, ਪ੍ਰਭ ਵੇਖਣਹਾਰ ਦਾਤਾਰਾ। ਦਰ ਦਵਾਰੇ ਨਾਮ ਮਾਂਗਤ, ਕਰਾਏ ਵਣਜ ਸੱਚਾ ਵਪਾਰਾ। ਏਕਾ ਏਕ ਚੜ੍ਹਾਏ ਸਾਚੀ ਰੰਗਤ, ਨਾ ਕੋਈ ਰੰਗੇ ਰੰਗ ਲਲਾਰਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਚਰਨ ਪਿਆਰਾ। ਚਰਨ ਪ੍ਰੀਤੀ ਨਾਤਾ ਜੋੜ, ਮੇਲਾ ਧੁਰ ਦਰਗਾਹੀ ਦਾ। ਸ਼ਬਦ ਚੜ੍ਹਾਏ ਸਾਚੇ ਘੋੜ, ਦਰ ਦਵਾਰੇ ਪਾਰ ਕਰਾਇੰਦਾ। ਅੰਤਮ ਅੰਤਮ ਆਪੇ ਬਹੁੜ, ਸ਼ਬਦ ਦਵਾਰੇ ਲਾਏ ਪੌੜਾ, ਉਚੇ ਟਿੱਲੇ ਕਾਇਆ ਕਿਲ੍ਹੇ ਕੋਟ ਗੜ੍ਹ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਸ਼ਬਦ ਵਰ, ਦਰਸ ਅਮੋਘਾ ਧੁਰ ਸੰਜੋਗਾ ਆਪਣਾ ਆਪ ਵਖਾਇੰਦਾ। ਦੇਵੇ ਦਰਸ ਧੁਰ ਸੰਜੋਗ, ਪ੍ਰਭ ਸਾਚਾ ਮੇਲ ਮਿਲਾਇਆ। ਹਉਮੇ ਚੁੱਕੇ ਜਗਤ ਰੋਗ, ਅਚਰਜ ਖੇਲ ਖਿਲਾਇਆ। ਜਗਤ ਨਾਤਾ ਤੁੱਟੇ ਵਿਜੋਗ, ਸੱਜਣ ਸੁਹੇਲਾ ਸਾਚਾ ਮੀਤਾ, ਦਰ ਘਰ ਸਾਚੇ ਦਰ ਘਰ ਏਕਾ ਪਾਇਆ। ਆਪੇ ਵਸੇ ਰੰਗ ਨਵੇਲ, ਪਰਖਣਹਾਰਾ ਨੀਤਨ ਨੀਤਾ, ਦਵਾਰ ਬੰਕ ਇਕ ਸੁਹਾਇਆ। ਸ਼ਬਦ ਚੜ੍ਹਾਏ ਸਾਚਾ ਤੇਲ, ਭਗਤ ਜਨਾਂ ਪ੍ਰਭ ਮੀਤਨ ਮੀਤਾ, ਜੋਤ ਨਿਰੰਜਣ ਰਿਹਾ ਜਗਾਇਆ। ਜੋਤੀ ਜੋਤ ਸਰੂਪ ਹਰਿ, ਹਰਿਜਨ ਨੇਤਰ ਪਾਏ ਅੰਜਨ, ਖੇਲ ਕਰਾਏ ਅਪਰ ਅਪਾਰੀ, ਨਾਮ ਖੁਮਾਰੀ ਏਕਾ ਰਿਹਾ ਚੜ੍ਹਾਇਆ। ਨਾਮ ਖੁਮਾਰੀ ਦਿਵਸ ਰੈਣ, ਗੁਰਮੁਖਾਂ ਹਰਿ ਚੜ੍ਹਾਇੰਦਾ। ਨਾਤਾ ਤੁਟੇ ਭਾਈ ਭੈਣ, ਸਾਕ ਸੱਜਣ ਸੈਣਾ ਕੋਈ ਦਿਸ ਨਾ ਆਇੰਦਾ। ਰਸਨਾ ਕਿਸੇ ਨਾ ਸਕੇ ਕਹਿਣ, ਆਤਮ ਰਸ ਨਿਜ ਘਰ ਸਾਚੇ ਮੁਖ ਚੁਆਇੰਦਾ। ਲਾੜੀ ਮੌਤ ਨਾ ਖਾਏ ਡੈਣ, ਏਕਾ ਰਾਹ ਸਾਚਾ ਦੱਸ, ਗੁਰਮਤੀ ਤੱਤ ਬੁਝਾਇੰਦਾ। ਦਰ ਦਵਾਰੇ ਮੇਲ ਮਿਲਾਵਾ ਨੱਸ ਨੱਸ, ਪੁਰਖ ਅਬਿਨਾਸ਼ੀ ਹਿਰਦੇ ਵਸ, ਆਪ ਆਪਣੀ ਬਣਤ ਬਣਾਇੰਦਾ। ਕਲਜੁਗ ਰੈਣ ਅੰਧੇਰੀ ਮੱਸ, ਕਰੇ ਪਰਕਾਸ ਕੋਟਨ ਰਵ ਸੱਸ, ਤੇਜਨ ਭਾਨਾ ਹਰਿ ਭਗਵਾਨਾ, ਸ਼ਬਦ ਉਠਾਏ ਤੀਰ ਕਮਾਨਾ, ਰਸਨਾ ਚਿਲ੍ਹੇ ਆਪ ਚੜ੍ਹਾਇੰਦਾ। ਹਰਿਜਨ ਮੇਲ ਹੱਸ ਹੱਸ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜਨ ਭਗਤਾਂ ਦੇਵੇ ਆਤਮ ਬ੍ਰਹਮ ਗਿਆਨਾ, ਚਰਨ ਧਿਆਨਾ ਇਕ ਵਖਾਇੰਦਾ। ਆਤਮ ਬ੍ਰਹਮ ਗਿਆਨ, ਸ਼ਬਦ ਜਣਾਇਆ। ਜਿਸ ਜਨ ਬਖ਼ਸ਼ੇ ਚਰਨ ਧਿਆਨ, ਪਾਰਬ੍ਰਹਮ ਬ੍ਰਹਮ ਮੇਲ ਮਿਲਾਇਆ। ਕਲਜੁਗ ਸੇਕ ਨਾ ਲੱਗੇ ਤਨ, ਪੰਚਮ ਡੰਨ ਨਾ ਲਾਇਆ। ਭਰਮ ਭੁਲੇਖਾ ਕੱਢ ਜਨ, ਨੌਂ ਦਵਾਰਾ ਜੋ ਜਨ ਫਿਰੇ ਹਲਕਾਇਆ। ਇਕ ਵਖਾਏ ਸੱਚਾ ਨਾਮ ਧੰਨ, ਸਚ ਖ਼ਜ਼ਾਨਾ ਆਪਣਾ ਆਪੇ ਰਿਹਾ ਛੁਪਾਇਆ। ਆਤਮ ਰਾਗ ਸੁਣਾਏ ਕੰਨ, ਅਨਾਦ ਅਨਾਦੀ ਧੁਨ ਉਪਜਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸ੍ਰਿਸ਼ਟ ਸਬਾਈ ਵੇਖ ਹਰਿ, ਜੋਤੀ ਜੋਤ ਰਿਹਾ ਉਪਜਾਇਆ। ਲੱਖ ਚੁਰਾਸੀ ਗਾਵੇ ਥਾਂਓ ਥਾਈਂ, ਸਾਚਾ ਰਾਹ ਦਿਸ ਨਾ ਆਇਆ। ਹਰਿਜਨ ਸਾਚੇ ਸੰਤ ਸੁਹੇਲੇ ਆਪ ਉਠਾਏ ਫੜ ਫੜ ਬਾਂਹੀਂ, ਧਰਮ ਅਖਾੜਾ ਇਕ ਵਖਾਇਆ। ਦੋ ਜਹਾਨ ਦੇਵੇ ਠੰਢੀਆਂ ਛਾਂਈ, ਜੰਗਲ ਜੂਹ ਉਜਾੜ ਪਹਾੜਾਂ ਏਕਾ ਏਕ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਭਗਵਾਨ, ਆਪਣੀ ਆਪੇ ਬਣਤ ਬਣਾਇਆ।