Granth 06 Likhat 002: Pahili Sawan 2013 Bikarmi Har Bhagat Dwar Jethuwal to Rashtarpati Rajinder Parsad nu Shabad Bhejia

ਪਹਿਲੀ ਸਾਵਣ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਤੋਂ ਰਾਸ਼ਟਰਪਤੀ ਰਾਜਿੰਦਰ ਪ੍ਰਸ਼ਾਦ ਨੂੰ ਸ਼ਬਦ ਭੇਜਿਆ

ਰਾਸ਼ਟਰਪਤ ਮਿਲੇ ਵਧਾਈ, ਨੌ ਖੰਡ ਪ੍ਰਿਥਮੀ ਗੇੜਾ। ਗੁਰ ਗੋਬਿੰਦੇ ਜੋਤ ਜਗਾਈ, ਸੰਬਲ ਨਗਰੀ ਕਾਇਆ ਖੇੜਾ। ਵਾਲੀ ਹਿੰਦੇ ਸ਼ਬਦ ਜਣਾਈ, ਪ੍ਰਭ ਬੰਨ੍ਹਣ ਆਇਆ ਬੇੜਾ। ਵਡ ਮਰਗਿੰਦੇ ਜੋਤ ਪਰਗਟਾਈ, ਖੁਲ੍ਹਾ ਕਰਾਏ ਧਰਤ ਮਾਤ ਵਿਹੜਾ। ਚਾਰੋਂ ਕੁੰਟ ਪਏ ਦੁਹਾਈ, ਲੱਖ ਚੁਰਾਸੀ ਚੁੱਕੇ ਝੇੜਾ। ਗੁਰਮੁਖ ਵਿਰਲੇ ਹੋਏ ਸ਼ਬਦ ਕੁੜਮਾਈ, ਪੁਰਖ ਅਬਿਨਾਸ਼ੀ ਨਾਮ ਬੰਨ੍ਹੇ ਸੀਸ ਸਾਚਾ ਸਿਹਰਾ। ਰਾਜ ਰਾਜਾਨਾ ਸ਼ਾਹ ਸੁਲਤਾਨਾ ਤਖ਼ਤ ਤਾਜ ਜੁਦਾਈ, ਕਰੇ ਅੰਤਮ ਹੱਕ ਨਿਬੇੜਾ। ਚਾਰ ਵਰਨ ਬਣਾਏ ਨਾਤਾ ਭੈਣਾ ਭਾਈ, ਆਪੇ ਬੰਨ੍ਹਣਹਾਰਾ ਬੇੜਾ। ਜੋਤੀ ਜੋਤ ਸਰੂਪ ਹਰਿ, ਜੋਤੀ ਨੂਰ ਰਿਹਾ ਉਪਾਈ, ਕਲਜੁਗ ਵਕਤ ਲਿਆਏ ਨੇੜਾ। ਸੰਬਲ ਨਗਰ ਮਾਤ ਉਜਾਗਰ, ਹਰਿ ਹਰਿ ਸ਼ਬਦ ਜੋਤ ਵਸਾਈਆ। ਅੰਮ੍ਰਿਤ ਤਾਲ ਸੁਹਾਇਆ ਕਾਇਆ ਗਾਗਰ, ਸਚ ਉਛਾਲ ਰਿਹਾ ਲਗਾਈਆ। ਦਰ ਦਵਾਰੇ ਬਣਨਾ ਇਕ ਸ਼ਬਦ ਸੌਦਾਗਰ, ਕਾਲ ਮਹਾਂਕਾਲ ਦਰ ਦਵਾਰੇ ਆਪ ਰਖਾਈਆ। ਅੱਸੂ ਤਿੰਨ ਸੁਹਾਏ ਬੰਕ ਦਵਾਰ, ਭੇਖਾਧਾਰੀ ਭੇਖ ਅਪਾਰ, ਦਰ ਦਰਵੇਸ਼ਾ ਦਰਸ ਦਿਖਾਈਆ। ਧਾਰੀ ਕੇਸਾ ਰੂਪ ਅਪਾਰ, ਜੋਤ ਪਰਵੇਸ਼ਾ ਹਰਿ ਨਿਰੰਕਾਰ, ਬ੍ਰਹਮਾ ਸ਼ਿਵ ਗਣੇਸ਼ਾ ਦਰ ਆਏ ਸੀਸ ਰਹੇ ਝੁਕਾਈਆ। ਰਾਜ ਰਾਜਾਨਾਂ ਦਰ ਦਰਬਾਨਾਂ ਸ਼ਾਹ ਸੁਲਤਾਨਾਂ ਕੋਈ ਨਾ ਚਲੇ ਪੇਸ਼ਾ, ਸ਼ਬਦ ਖੰਡਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸੰਬਲ ਨਗਰੀ ਜੋਤ ਧਰ, ਬ੍ਰਹਿਮੰਡਾਂ ਖੋਜ ਖੁਜਾਈਆ। ਅੱਸੂ ਤਿੰਨ ਚਿਤ ਚਿਤਾਵਨੀ, ਦੇਵਣਹਾਰ ਭਗਵਾਨ। ਕਰੇ ਕਰਾਏ ਪੂਰ ਭਾਵਨੀ, ਜਨ ਮੰਗੇ ਦਰ ਦਵਾਰ। ਕਲਜੁਗ ਮਿਟੇ ਅੰਤਮ ਰੈਣ ਅੰਧੇਰੀ ਸ਼ਾਮਨੀ, ਹਰਿ ਜੋਤੀ ਨੂਰ ਹੋਏ ਉਜਿਆਰ। ਚੰਡੀ ਚਮਕੇ ਤੇਜ਼ ਦਮਕ ਦਾਮਨੀ, ਨਾ ਕੋਈ ਸੁਣੇ ਸੁਣਾਏ ਪੁਕਾਰ। ਦੁਸ਼ਟ ਸੰਘਾਰੇ ਜਿਉਂ ਰਾਮਾ ਰਾਮਣੀ, ਭਗਤ ਭਬੀਖਣ ਰਹਿਣਾ ਖ਼ਬਰਦਾਰ। ਨਾ ਕੋਈ ਦੇਵੇ ਧੁਰਦਰਗਾਹੀ ਸੱਚੀ ਜਾਮਨੀ, ਜੂਠੇ ਝੂਠੇ ਮੀਤ ਮੁਰਾਰ। ਨਾ ਕੋਈ ਮਿਟਾਏ ਕਲਜੁਗ ਤ੍ਰਿਸ਼ਨਾ ਤਾਮਨੀ, ਕਾਮ ਕਰੋਧ ਮੋਹ ਲੋਭ ਤਨ ਹੰਕਾਰ। ਜੋਤੀ ਜੋਤ ਸਰੂਪ ਹਰਿ, ਸੰਬਲ ਨਗਰ ਵੇਸ ਕਰ, ਆਏ ਦਰ ਦਿੱਲੀ ਦਰਬਾਰ। ਦਿੱਲੀ ਦਰਬਾਰ ਸ਼ਬਦ ਸਿੰਘਾਸਣ, ਬੀਸ ਬੀਸਾ ਇਕ ਰਖਾਈਆ। ਵੇਖ ਵਖਾਣੇ ਪ੍ਰਿਥਮੀ ਆਕਾਸ਼ਨ, ਜਗਤ ਜਗਦੀਸਾ ਜੋਤ ਜਗਾਈਆ। ਕਰੋੜ ਤੇਤੀਸਾ ਦਾਸੀ ਦਾਸਨ, ਇੰਦਲੋਕ ਰਿਹਾ ਕਰਾਈਆ। ਬ੍ਰਹਮਾ ਸ਼ਿਵ ਸਵਾਸ ਸਵਾਸਨ, ਦਿਵਸ ਰੈਣ ਰਹੇ ਗਾਈਆ। ਪਰਗਟ ਹੋਇਆ ਸ਼ਾਹੋ ਸ਼ਾਬਾਸਨ, ਨਿਹਕਲੰਕ ਨਾਉਂ ਰਖਾਈਆ। ਸਾਚੇ ਮੰਡਲ ਪਾਵੇ ਰਾਸਨ, ਦਵਾਰ ਬੰਕਾ ਦਏ ਸੁਹਾਈਆ। ਨਾ ਕੋਈ ਖਾਏ ਮਦਿਰਾ ਮਾਸਨ, ਹਰਿ ਸ਼ਬਦ ਮਾਤ ਜਣਾਈਆ। ਜੋਤੀ ਜੋਤ ਸਰੂਪ ਹਰਿ, ਸੰਬਲ ਨਗਰੀ ਵੇਸ ਧਰ, ਪੰਚਮ ਮੀਤਾ ਪੰਚਮ ਰਿਹਾ ਮੋਖ ਦਵਾਈਆ। ਪੰਚਮ ਮੁਖ ਪੰਚਮ ਤਾਜ, ਹਰਿ ਸਾਚੀ ਬਣਤ ਬਣਾਇੰਦਾ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਏਕਾ ਰਾਜ, ਰਾਜ ਰਾਜਾਨਾ ਆਪ ਅਖਵਾਇੰਦਾ। ਸ਼ਬਦ ਘੋੜੇ ਪਕੜੇ ਵਾਗ, ਜੋਤੀ ਜੋੜੇ ਮੇਲ ਮਿਲਾਇੰਦਾ। ਸਾਚੇ ਪੌੜੇ ਚੜ੍ਹਿਆ ਦੇਸ ਮਾਝ, ਸ਼ਬਦ ਸਿੰਘਾਸਣ ਇਕ ਰਖਾਇੰਦਾ। ਲੱਖ ਚੁਰਾਸੀ ਰਚਿਆ ਕਾਜ, ਨੌ ਦਵਾਰੇ ਖੋਲ੍ਹ ਵਖਾਇੰਦਾ। ਜਨ ਭਗਤਾਂ ਰੱਖੇ ਅੰਤਮ ਲਾਜ, ਦਸਮ ਦਵਾਰੀ ਕੁੰਡਾ ਲਾਹਿੰਦਾ। ਜੋਤ ਸਰੂਪੀ ਮਾਰੇ ਆਵਾਜ਼, ਸੁਰਤ ਸਵਾਣੀ ਸੁੱਤੀ ਆਪ ਜਗਾਇੰਦਾ। ਬੀਸ ਇਕੀਸਾ ਸਿਰ ਸੋਹੇ ਤਾਜ, ਭਾਰਤ ਖੰਡ ਤੇਰੀ ਰੱਖੇ ਲਾਜ, ਮਹਿੰਮਾ ਅਗਣਤ ਨਾ ਕੋਈ ਗਿਣਾਇੰਦਾ। ਸ਼ਬਦ ਤਾਜ ਜਗਤ ਜਗਦੀਸ, ਬਣਾਏ ਬਣਤ ਬਨਵਾਰੀ। ਸ੍ਰਿਸ਼ਟ ਸਬਾਈ ਜਾਏ ਪੀਸ, ਨਾ ਕੋਈ ਦੀਸੇ ਜੀਵ ਹੰਕਾਰੀ। ਨਾ ਕੋਈ ਗਾਏ ਰਾਗ ਛਤੀਸ, ਵੇਦ ਪੁਰਾਨ ਨਾ ਰਸਨ ਉਚਾਰੀ। ਕੁਰਾਨ ਹਦੀਸ ਸੰਗ ਮੁਹੰਮਦ ਤੁਟੀ ਯਾਰੀ। ਹਰਿ ਵੇਖੇ ਖੇਲ ਬੀਸ ਇਕੀਸ, ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰੀ। ਏਕਾ ਛਤਰ ਝੁੱਲੇ ਪ੍ਰਭ ਸਾਚੇ ਸੀਸ, ਸ੍ਰਿਸ਼ਟ ਸਬਾਈ ਹੋਏ ਚਰਨ ਪਨਿਹਾਰੀ। ਜੋਤੀ ਜੋਤ ਸਰੂਪ ਹਰਿ, ਸੰਬਲ ਨਗਰੀ ਵੇਸ ਕਰ, ਪੰਚਮ ਤਾਜ ਮਾਤ ਬਣਾਏ, ਅੱਸੂ ਤਿੰਨ ਲਿਆਏ ਬੰਕ ਦਵਾਰੀ। ਮੁਖ ਪੰਚਮ ਤਾਜ ਸੰਗ ਪੰਚ ਕਰਾਉਣਾ ਸਚ ਨਿਸ਼ਾਨ ਬਣਾਇਆ। ਆਪੇ ਜਾਣੇ ਆਪਣਾ ਕਾਜ, ਜਗਤ ਨਾਦਾਨ ਭੇਵ ਨਾ ਰਾਇਆ। ਸਾਚੀ ਸਾਜਣ ਰਿਹਾ ਸਾਜ, ਸਤ ਰੰਗ ਨਿਸ਼ਾਨ ਉਪਾਇਆ। ਕਰੇ ਖੇਲ ਦੇਸ ਮਾਝ, ਬੀਸ ਬੀਸਾ ਅਵਤਾਰ ਚੌਬੀਸਾ ਆਇਆ। ਜਗਤ ਨਾਤਾ ਤੁੱਟੇ ਸਾਂਝ, ਇਕ ਇਕੀਸਾ ਦਏ ਦੁਹਾਇਆ। ਜੋਤੀ ਜੋਤ ਸਰੂਪ ਹਰਿ, ਸੰਬਲ ਨਗਰ ਵੇਸ ਕਰ, ਦਰ ਦਵਾਰੇ ਅੱਗੇ ਖੜ੍ਹ, ਅੱਸੂ ਤਿੰਨ ਦੇਵੇ ਦਿਵਸ ਸੁਹਾਇਆ। ਸ਼ਬਦ ਸੋਟੀ ਜਗਤ ਸਹਾਰ, ਪ੍ਰਭ ਵਾਲੀ ਹਿੰਦ ਫੜਾਇੰਦਾ। ਕਰੇ ਕਰਾਏ ਖ਼ਬਰਦਾਰ, ਭੇਦ ਅਭੇਦ ਚੁਕਾਇੰਦਾ। ਸਰਬ ਜੀਆਂ ਪ੍ਰਭ ਸਾਂਝਾ ਯਾਰ, ਵੇਦ ਕਿਤੇਬਾਂ ਦਿਸ ਨਾ ਆਇੰਦਾ। ਭਰਮੇ ਭੁੱਲਾ ਭਰਮ ਸੰਸਾਰ, ਭਰਮ ਗੜ੍ਹ ਨਾ ਕੋਈ ਤੁੜਾਇੰਦਾ। ਮਾਇਆ ਮੋਹ ਆਤਮ ਹੰਕਾਰ, ਉਪਰ ਚੜ੍ਹ ਮਹੱਲ ਅਟਾਰੀ, ਅੰਦਰ ਵੜ ਦਰਸ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਸੰਬਲ ਨਗਰੀ ਵੇਸ ਕਰ, ਦਰ ਦਵਾਰੇ ਅੱਗੇ ਖੜ, ਏਕਾ ਪੱਲਾ ਨਾਮ ਫੜਾਇੰਦਾ। ਪੰਚਮ ਜੋੜਾ ਚਰਨ ਕਵਲ, ਚਰਨ ਧੂੜ ਇਸ਼ਨਾਨ। ਸ਼ਬਦ ਘੋੜਾ ਉਪਰ ਧਵਲ, ਮਿਲੇ ਮੇਲ ਸ੍ਰੀ ਭਗਵਾਨ। ਪ੍ਰਭ ਉਲਟੀ ਕਰੇ ਨਾਭ ਕਵਲ, ਉਪਜੇ ਆਤਮ ਬ੍ਰਹਮ ਗਿਆਨ। ਦਰਸ ਦਿਖਾਏ ਸਾਵਲ ਸਵਲ, ਕਾਹਨ ਘਨਈਆ ਕ੍ਰਿਸ਼ਨਾ ਕਾਹਨ। ਸ੍ਰਿਸ਼ਟ ਸਬਾਈ ਆਪੇ ਰਿਹਾ ਮਵਲ, ਜੋਤੀ ਸ਼ਬਦ ਮਾਤ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਰਗਟ ਹੋਏ ਵਡ ਜੋਧਾ ਸੂਰ ਬਲੀ ਬਲਵਾਨ। ਅੱਸੂ ਤਿੰਨ ਜਗਤ ਵਿਹਾਰ, ਦਰ ਦਿੱਲੀ ਦਰਬਾਰਿਆ। ਮਿਲਿਆ ਵਰ ਭਬੀਖਣ ਯਾਰ, ਪਰਗਟ ਹੋਏ ਰਾਮ ਰਾਮਾ ਅਵਤਾਰਿਆ। ਲੰਕਾ ਤੁੱਟਾ ਗੜ੍ਹ ਹੰਕਾਰ, ਕੰਚਨ ਗੜ੍ਹ ਮਹੱਲ ਉਸਾਰਿਆ। ਦੁਆਪਰ ਅੰਤਮ ਆਈ ਹਾਰ, ਦੁਰਯੋਧਨ ਖਾਲੀ ਹੋਏ ਦਵਾਰਿਆ। ਕਲਜੁਗ ਅੰਤਮ ਵੇਖ ਵਿਚਾਰ, ਚਾਰੋਂ ਕੁੰਟ ਅੰਧੇਰ ਪਸਾਰਿਆ। ਜਗਤ ਸਿਆਸਤ ਆਈ ਹਾਰ, ਨਾ ਕੋਈ ਦਿਸੇ ਕਿਸੇ ਵਿਰਾਸਤ, ਨਾ ਕੋਈ ਮਾਤ ਸਹਾਰਿਆ। ਪਰਗਟ ਹੋਏ ਨਿਹਕਲੰਕ ਨਰ ਅਵਤਾਰ, ਲੱਖ ਚੁਰਾਸੀ ਧਰਤ ਮਾਤ ਤੇਰੀ ਵੇਖੇ ਕਾਸ਼ਤ, ਸੋਲਾਂ ਸੋਲਾਂ ਸੋਲਾਂ ਬੀਸ ਦੋ ਹਜ਼ਾਰਿਆ। ਆਪੇ ਹੋਏ ਆਸਤਕ ਨਾਸਤਕ ਆਪੇ ਵਣਜ ਕਰੇ ਵਪਾਰਿਆ। ਆਪੇ ਬ੍ਰਹਮ ਜੋਤ ਵੇਦ ਪਰਕਾਸ਼ਤ, ਆਪੇ ਸ਼ਬਦ ਸ਼ਸਤਰ ਬਣਤ ਬਣਾ ਰਿਹਾ। ਆਪੇ ਵਾਸ ਦੇਵ ਆਤਮ ਵਾਸਤਕ, ਆਪੇ ਵਿਸ਼ਨ ਰੂਪ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਸੰਬਲ ਨਗਰ ਜੋਤ ਧਰ, ਏਕਾ ਸ਼ਬਦ ਸੁਨੇਹੜਾ ਦਰ ਦਵਾਰੇ ਆਪ ਘਲਾ ਰਿਹਾ। ਅੱਸੂ ਤਿੰਨ ਸਾਢੇ ਦਸ, ਜੋਤੀ ਨੂਰ ਸਵਾਈਆ। ਜਗਤ ਸ਼ਾਹ ਮਿਲਣਾ ਹੱਸ ਹੱਸ, ਪ੍ਰਭ ਦੇਵੇ ਮਾਤ ਵਡਿਆਈਆ। ਮੁਖ ਛੁਪਾ ਜੇ ਜਾਏਂ ਨੱਸ, ਨਾ ਹੋਏ ਕੋਈ ਸਹਾਈਆ। ਸੋਹੰ ਤੀਰ ਵੱਜੇ ਕਸ, ਤਖ਼ਤ ਤਾਜ ਦਏ ਉਲਟਾਈਆ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਚਰਨਾਂ ਹੇਠ ਰਿਹਾ ਝੱਸ, ਲੁਕਿਆ ਰਹਿਣ ਕੋਈ ਨਾ ਪਾਈਆ। ਸ਼ਾਹ ਸ਼ਹਾਨਾ ਸਾਚਾ ਰਾਹ ਰਿਹਾ ਦੱਸ, ਨਿਹਕਲੰਕ ਚਰਨ ਸਰਨ ਸੱਚੀ ਸਰਨਾਈਆ। ਕਲਜੁਗ ਰੈਣ ਅੰਧੇਰੀ ਮਿਟੇ ਮੱਸ, ਸਤਿਜੁਗ ਸਾਚਾ ਚੰਨ ਚੜ੍ਹਾਈਆ। ਕੋਈ ਨਾ ਚਲੇ ਕਿਸੇ ਦਾ ਵਸ, ਜੋ ਘੜਿਆ ਭੰਨ ਸੋ ਵਖਾਈਆ। ਦੂਰ ਦੁਰਾਡੇ ਤੱਕਣ ਰਵ ਸਸ, ਪ੍ਰਭ ਜੋਤੀ ਨੂਰ ਸਵਾਈਆ। ਸੰਮਤ ਸੰਮਤੀ ਹੋਏ ਬਸ, ਲਹਿਣਾ ਦੇਣਾ ਮੂਲ ਚੁਕਾਈਆ। ਅਗੰਮ ਅਗੰਮਾ ਆਏ ਨੱਸ, ਲੋਕਮਾਤੀ ਮਾਰ ਝਾਤੀ, ਗੁਰਮੁਖਾਂ ਦੇਵੇ ਲਹਿਣਾ ਦੇਣਾ ਬਾਕੀ, ਸ਼ਬਦ ਗਹਿਣਾ ਤਨ ਪਹਿਨਾਈਆ। ਨਾ ਕੋਈ ਜਾਣੇ ਬੰਦਾ ਖ਼ਾਕੀ, ਪੁਰਖ ਅਬਿਨਾਸ਼ੀ ਸ਼ਬਦ ਘੋੜੇ ਸਾਚੇ ਚੜ੍ਹਿਆ ਰਾਕੀ, ਨਾਮ ਤੋੜਾ ਜੋਤੀ ਜੋੜਾ, ਸਾਚੀ ਕਲਗੀ ਜਗਤ ਜਗਦੀਸ਼ ਆਪਣੇ ਸੀਸ ਟਿਕਾਈਆ। ਕਲਜੁਗ ਵੇਲੇ ਅੰਤਮ ਬਹੁੜਾ, ਵੇਖੇ ਪਰਖੇ ਮਿੱਠਾ ਕੌੜਾ, ਪੂਤ ਸਪੂਤਾ ਬ੍ਰਹਿਮਣ ਗੌੜਾ, ਵੇਦ ਵਿਆਸਾ ਗਿਆ ਲਿਖਾਈਆ। ਸੰਬਲ ਨਗਰ ਸਾਢੇ ਤਿੰਨ ਹੱਥ ਲੰਮਾ ਚੌੜਾ, ਉਚਾ ਪਰਬਤ ਉਚਾ ਟਿੱਲਾ ਬਜਰ ਕਪਾਟੀ ਲਾਏ ਸਿਲ੍ਹਾ, ਅੰਦਰ ਮੰਦਰ ਬੰਦ ਕਰਾਈਆ। ਕਲਜੁਗ ਅੰਤਮ ਕੱਟਿਆ ਸ਼ਿਲਾ, ਵੇਖੇ ਖੇਲ ਸ਼ਬਦ ਘੋੜਾ ਨੀਲਾ, ਵਾਗ ਆਪਣੇ ਹੱਥ ਰਖਾਈਆ। ਰਾਜ ਰਾਜਾਨਾ ਸ਼ਾਹ ਸੁਲਤਾਨਾ ਕਰਨਾ ਆਪਣਾ ਹੀਲਾ, ਦਰ ਦਵਾਰੇ ਆਏ ਜੋਤ ਸਰੂਪੀ ਛੈਲ ਛਬੀਲਾ, ਸੰਮਤ ਤੇਰਾਂ ਤੇਰੀ ਰੁੱਤ ਸੁਹਾਈਆ। ਤਨ ਬਸਤਰ ਪਾਏ ਚੋਲਾ ਪੀਲਾ, ਰੰਗ ਬਸੰਤੀ ਇਕ ਚੜ੍ਹਾਈਆ। ਰਾਜ ਮੰਤਰੀ ਵੇਖੇ ਜਗਤ ਕਬੀਲਾ, ਪੰਡਤ ਨਹਿਰੂ ਨਾਲ ਰਲਾਈਆ। ਮੌਲਾਨਾ ਆਜਾਦ ਪ੍ਰਭ ਵੇਖੇ ਦਾਦ, ਨੂਰ ਅਲਾਹੀ ਕਵਣ ਝੋਲੀ ਪਾਈਆ। ਦੇਸ ਪਰਦੇਸਾਂ ਸੁਣੇ ਫਰਿਆਦ, ਸ਼ਬਦ ਪਰਮੁਖ ਰਾਜ ਦਵਾਰੇ ਆਈਆ। ਧਰਤਮਾਤ ਤੇਰੀ ਸੁਫਲ ਕਰਾਏ ਕੁੱਖ, ਜਨ ਭਗਤਾਂ ਲਏ ਉਠਾਈਆ। ਗਊ ਗਰੀਬ ਨਿਮਾਣਿਆਂ ਆਤਮ ਕਟੇ ਦੁੱਖ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਊਚਾਂ ਨੀਚਾਂ ਏਕਾ ਥਾਂ ਬਹਾਈਆ। ਜਗਤ ਤ੍ਰਿਸ਼ਨਾ ਮੇਟੇ ਭੁੱਖ, ਗੋਪੀ ਕਾਹਨਾ ਕ੍ਰਿਸ਼ਨਾ ਰੂਪ ਅਨੂਪਾ, ਸਤਿ ਸਰੂਪਾ ਭੇਖਾਧਾਰੀ ਭੇਖ ਵਟਾਈਆ। ਬਿਰਲਾ ਸੇਠ ਵੇਖੇ ਕਵਣ ਦਵਾਰੇ ਧੁੱਖੇ ਧੂਪਾ, ਕਵਣ ਹਵਨ ਕਰਾਈਆ। ਅੰਤਮ ਲਹਿਣਾ ਦੇਣਾ ਚੁਕਣਾ ਮਹੀਨਾ ਜੇਠਾ, ਹਾੜ ਸਤਾਰਾਂ ਵਾਹੋ ਦਾਹੀਆ। ਭਰੇ ਰਹਿਣ ਜਗਤ ਭੰਡਾਰਾ, ਖਾਣਾ ਪੀਣਾ ਹੱਥ ਨਾ ਆਈਆ। ਜੋ ਜਨ ਹੋਏ ਭਿਖਾਰਾ ਚਰਨ ਦਵਾਰਾ, ਪ੍ਰਭ ਰੱਖੇ ਗੋਦ ਉਠਾਈਆ। ਅੱਸੂ ਤਿੰਨ ਰੱਖਣਾ ਯਾਦ ਦਿਵਸ ਦਿਹਾੜਾ, ਸੰਮਤ ਤੇਰਾਂ ਦਿੱਲੀ ਦਰਬਾਰ, ਨਰ ਨਿਰੰਕਾਰ ਆਵੇ ਜਾਵੇ ਫੇਰਾ ਪਾਈਆ। ਰਾਸ਼ਟਰਪਤ ਜੁਗਾਂ ਜੁਗਾਂ ਦਾ ਵਿਛਿੜਿਆ ਯਾਰ, ਜੁਗ ਤ੍ਰੇਤਾ ਯਾਦ ਕਰਾਈਆ। ਲਹਿਣਾ ਦੇਣਾ ਕਰਜ ਉਤਾਰ, ਅੰਤਮ ਆਪਣਾ ਮੇਲ ਮਿਲਾਈਆ। ਭਾਣਾ ਸਹਿਣਾ ਵਿਚ ਸੰਸਾਰ, ਨੇਤਰ ਨੈਣਾ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਬਲ ਨਗਰੀ ਵੇਖ ਘਰ, ਘਰ ਸਾਚੇ ਬੈਠਾ ਆਸਣ ਲਾਈਆ। ਘਰ ਮੰਦਰ ਸਾਚਾ ਮੀਤ, ਬੈਠਾ ਆਸਣ ਲਾਈਆ। ਇਕ ਸੁਣਾਏ ਸੁਹਾਗੀ ਗੀਤ, ਰਾਗ ਅਨਾਦਾ ਭੇਵ ਨਾ ਰਾਈਆ। ਚਰਨ ਕਵਲ ਜਨ ਰਾਖੋ ਚੀਤ, ਬ੍ਰਹਮ ਬ੍ਰਹਿਮਾਦਾ ਪਾਰਬ੍ਰਹਮ ਮੇਲ ਮਿਲਾਈਆ। ਕਾਇਆ ਕਰੇ ਠੰਢੀ ਸੀਤ, ਆਦਿ ਜੁਗਾਦਿ ਵਿਛੜ ਨਾ ਜਾਈਆ। ਦਰਸ ਦਿਖਾਏ ਇਕ ਅਤੀਤ, ਵਾਦ ਵਿਵਾਦਾ ਤਨ ਗਵਾਈਆ। ਨਾ ਕੋਈ ਜਾਣੇ ਹਸਤ ਕੀਟ, ਆਪਣੇ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਚਰਨ ਕਵਲ ਬਖ਼ਸ਼ੇ ਇਕ ਪਿਆਰ, ਸਾਚੀ ਰੀਤ ਮਾਤ ਚਲਾਈਆ। ਆਤਮ ਸੇਜਾ ਸਚ ਘਰ, ਦਿਵਸ ਰੈਣ ਵਸੇਰਾ। ਸਦ ਖੁੱਲ੍ਹਾ ਰਹੇ ਦਰ, ਚੁੱਕੇ ਮੇਰਾ ਤੇਰਾ। ਧੁਰ ਦਰਗਾਹੀ ਮਿਲੇ ਵਰ, ਲੋਕਮਾਤ ਰੈਣ ਵਸੇਰਾ। ਨਾ ਜਨਮੇ ਨਾ ਜਾਏ ਮਰ, ਸਾਚਾ ਮੇਲਾ ਗੁਰੂ ਗੁਰ ਚੇਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਸਚ ਘਰ, ਅੱਠੇ ਪਹਿਰ ਏਕਾ ਹਰਿ, ਨਾ ਸੰਞ ਸਵੇਰ ਨਾ ਦੂਸਰ ਰਾਤ। ਗੁਰਮੁਖ ਅੰਦਰ ਮੰਦਰ ਵੇਖ ਮਾਰ ਝਾਤ। ਮਿਲੇ ਮੇਲ ਪਰਮ ਪਰਮਾਤਮ, ਸ਼ਬਦ ਦੇਵੇ ਸਾਚੀ ਦਾਤ। ਆਤਮ ਝੂਟੇ ਜ਼ਾਤੀ ਜ਼ਾਤਮ, ਮਿਲੇ ਮੇਲ ਕਮਲਾਪਾਤ। ਨਾ ਕੋਈ ਜਾਣੇ ਧਰਮ ਸਨਾਤਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਵਸ ਰੈਣ ਰੱਖੇ ਸਦ ਪਰਭਾਤ। ਦਿਵਸ ਰੈਣ ਏਕਾ ਰੰਗ, ਗੁਰਚਰਨ ਚਿਤ ਲਾਇਆ। ਸਤਿਗੁਰ ਸਾਚਾ ਹੋਏ ਸੰਗ, ਮੀਤ ਮੀਤਾ ਆਪ ਅਖਵਾਇਆ। ਚਿੱਟੇ ਅਸਵ ਕਸੇ ਤੰਗ, ਨਾਮ ਪਲਾਣਾ ਪਾਇਆ। ਨੌ ਦਵਾਰੇ ਆਪੇ ਲੰਘ, ਦਸਵੇਂ ਕੁੰਡਾ ਆਪੇ ਲਾਹਿਆ। ਸ਼ਬਦ ਰੰਗੀਲਾ ਵੇਖ ਪਲੰਘ, ਸੋਹੰ ਡੰਡਾ ਹਰਿ ਟਿਕਾਇਆ। ਆਪ ਰਖਾਏ ਆਪਣੇ ਅੰਗ, ਪਾਰ ਕੰਢਾ ਨਾ ਕਿਸੇ ਵਖਾਇਆ। ਪੰਚ ਵਜਾਇਣ ਸਚ ਮਰਦੰਗ, ਰਾਗ ਰਾਗਨੀ ਰਹੇ ਅਲਾਇਆ। ਅੰਮ੍ਰਿਤ ਆਤਮ ਵਗੇ ਗੰਗ, ਸਤਿ ਸਰੋਵਰ ਨੀਰ ਵਹਾਇਆ। ਗੁਰਮੁਖ ਮੰਗ ਸਾਚੀ ਮੰਗ, ਆਪੇ ਕਟੇ ਭੁੱਖ ਨੰਗ, ਜੋਤੀ ਨੂਰ ਹਰਿ ਹਜ਼ੂਰ, ਆਸਾ ਮਨਸਾ ਭਗਤ ਪੂਰ, ਤਾਮਸ ਤ੍ਰਿਸ਼ਨਾ ਦਏ ਗਵਾਇਆ। ਵਸਿਆ ਘਰ ਹਰਿ ਧਨ ਪਾਇਆ, ਹੋਈ ਬੁਧ ਬਿਬੇਕਾ। ਚੁੱਕਿਆ ਡਰ ਤਨ ਮਨ ਵਸਾਇਆ, ਚਰਨ ਓਟ ਰਖਾਇਆ ਏਕਾ। ਹਰਿ ਹਰਿ ਭਾਣਾ ਰਿਹਾ ਜਰ, ਮਸਤਕ ਲਾਏ ਸਾਚੀ ਰੇਖਾ। ਸਾਚਾ ਮਾਰਗ ਰਿਹਾ ਵਖਾਇਆ, ਧੁਰ ਦਰਗਾਹੀ ਏਕਾ ਵਰ, ਆਪ ਚੁਕਾਏ ਅਗਲਾ ਪਿਛਲਾ ਲੇਖਾ। ਸ਼ਬਦ ਘੋੜੇ ਰਿਹਾ ਚੜ੍ਹਾਇਆ। ਇਕ ਸੁਹਾਏ ਬੰਕ ਦਵਾਰ, ਲਹਿਣਾ ਦੇਣਾ ਮੂਲ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਗੀ ਅੰਗ ਏਕਾ ਨਾਮ ਅਨਾਮੀ ਰਿਹਾ ਚੜ੍ਹਾਇਆ। ਹਰਿ ਜੋਤ ਸਰੂਪ ਸਮਾਇਆ, ਸ਼ਬਦੀ ਸ਼ਬਦ ਪਰਤੱਖ। ਵਡ ਸ਼ਾਹੋ ਭੂਪ ਦਿਸ ਕਿਸੇ ਨਾ ਆਇਆ, ਸੰਤ ਸੁਹੇਲੇ ਕਰੇ ਵੱਖ। ਅੰਧਕੂਪ ਚਾਰੋਂ ਕੁੰਟ ਅੰਧੇਰਿਆ, ਨਰ ਨਰਾਇਣ ਕਿਸੇ ਹੱਥ ਨਾ ਆਇਆ, ਮਾਇਆ ਮਮਤਾ ਕਰੋੜੀ ਲੱਖ। ਨੇਤਰ ਲੋਚਨ ਨੈਣ ਦਰਸ ਕਿਸੇ ਨਾ ਪਾਇਆ, ਜਗਤ ਵਸੂਰਾ ਨਾ ਗਿਆ ਲੱਥ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਰੁੱਲਾ ਸ਼ਬਦ ਚੜ੍ਹਾਏ ਸਾਚੇ ਰਥ। ਸ਼ਬਦ ਰਥ ਹਰਿ ਦਾਤਾਰ, ਕਲਜੁਗ ਮਾਤ ਚਲਾਇਆ। ਸਰਬ ਕਲਾ ਸਮਰਥ ਸਿਰਜਣਹਾਰ, ਇਕ ਇਕਾਂਤ ਰੂਪ ਸਮਾਇਆ। ਆਪੇ ਰੱਖੇ ਦੇ ਕਰ ਹੱਥ, ਗੁਰਮੁਖ ਸਾਚੇ ਪਿਤਾ ਪੂਤ ਗੋਦ ਉਠਾਇਆ। ਮਸਤਕ ਲਹਿਣਾ ਵੇਖੇ ਮੱਥ, ਸ਼ਬਦ ਸੂਤ ਸਾਚਾ ਤੰਦ ਬਣਾਇਆ। ਪਰਗਟ ਹੋਏ ਤ੍ਰੈਲੋਕੀ ਨਾਥ, ਨਾਥ ਅਨਾਥਾਂ ਦਇਆ ਕਮਾਇਆ। ਜਗਤ ਸੁਣਾਏ ਸਾਚੀ ਗਾਥ, ਸ਼ਬਦ ਸੰਦੇਸ਼ਾ ਇਕ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਸਾਚਾ ਮੀਤ, ਆਪ ਆਪਣੇ ਰੰਗ ਰੰਗਾਇਆ। ਰੰਗ ਗੁਲਾਲਾ ਰੰਗੇ ਚੋਲੀ, ਤਨ ਬਸਤਰ ਆਪ ਰੰਗਾਇਆ। ਹਰਿਜਨ ਉਠਾਏ ਸਾਚੀ ਡੋਲੀ, ਅਸਤਰ ਬਸਤਰ ਸਾਚਾ ਸ਼ਬਦ ਤਨ ਪਹਿਨਾਇਆ। ਪੰਚ ਆਤਮ ਬੋਲੇ ਹੌਲੀ ਹੌਲੀ, ਦਿਵਸ ਰੈਣ ਰੈਣ ਦਿਵਸ ਏਕਾ ਧਾਰ ਵਹਾਇਆ। ਅੰਦਰ ਮੰਦਰ ਪਰਦੇ ਖੋਲ੍ਹੀ, ਡੂੰਘੀ ਕੰਦਰ ਦੀਪਕ ਜੋਤ ਜਗਾਇਆ। ਜਗਤ ਮਾਇਆ ਜਗਤ ਵਿਚੋਲੀ, ਭਗਤਾਂ ਦਰ ਦਰ ਗਾਇਆ। ਨੌ ਦਵਾਰੇ ਹੋਈ ਗੋਲੀ, ਦਸਵੇਂ ਮੁਖ ਛੁਪਾਇਆ। ਸ਼ਬਦ ਸ਼ਬਦੀ ਲੇਖਨੇ ਜੋਤੀ, ਰੰਗ ਬਸੰਤੀ ਇਕ ਚੜ੍ਹਾਇਆ। ਪੂਰੇ ਤੋਲ ਆਪੇ ਤੋਲੀ, ਦਸਵੇਂ ਦਿਸ ਨਾ ਆਇਆ। ਜਗਤ ਭਿਛਿਆ ਪਾਏ ਝੋਲੀ, ਹਰਿ ਜਨ ਜਨ ਹਰਿ ਚਰਨ ਦਵਾਰੇ ਗੋਲੀ, ਸਗਲੀ ਚਿੰਤ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿੰਦਕ ਦੁਸ਼ਟ ਦੁਰਾਚਾਰ ਦੋਏ ਲਏ ਤਰਾਇਆ। ਦਰ ਘਰ ਹਰਿ ਨਿਰੰਕਾਰ, ਦਰ ਦਰਵਾਜ਼ਾ ਦਿਸ ਨਾ ਆਇਆ। ਸ਼ਬਦ ਸਿੰਘਾਸਣ ਅਪਰ ਅਪਾਰ, ਗਰੀਬ ਨਿਵਾਜ਼ਾ ਆਸਣ ਲਾਇਆ। ਜੋਤੀ ਨੂਰ ਕਰ ਆਕਾਰ, ਸੁਰਤ ਸਵਾਣੀ ਸਾਜਨ ਸਾਜਾ, ਆਪ ਆਪਣਾ ਵਿਚ ਵਸਾਇਆ। ਸ਼ਬਦ ਜਣਾਈ ਸੱਚੇ ਨਿਰੰਕਾਰ, ਅਨਹਦ ਰਾਗ ਵੱਜੇ ਵਧਾਈ, ਪੰਚਮ ਪੰਚਾਂ ਸੰਗ ਮਿਲਾਇਆ। ਗੁਰਮੁਖ ਸਾਚਾ ਸੰਗੀ ਸਾਥੀ, ਸਾਚਾ ਮੇਲ ਕਰਾਇਆ। ਅੰਦਰ ਮੰਦਰ ਰਿਹਾ ਸੁਣਾਈ। ਸਚ ਮਰਦੰਗਾ ਹਰਿ ਹਰਿ ਰੰਗਾ ਅੰਤ ਤਰੰਗਾ ਆਤਮਕ ਧੁਨ ਰਿਹਾ ਉਪਜਾਈ। ਵਡ ਦਾਤਾ ਸੂਰਾ ਸਰਬੰਗਾ, ਚਰਨ ਧੂੜ ਆਤਮ ਅੰਦਰ ਇਸ਼ਨਾਨ ਗੰਗਾ, ਦੁਰਮਤ ਮੈਲ ਰਿਹਾ ਗਵਾਈ। ਗੁਰਸਿਖ ਤ੍ਰਿਸ਼ਨਾ ਚਰਨ ਪਿਆਸ ਭੁੱਖਾ ਨੰਗਾ, ਅੰਮ੍ਰਿਤ ਆਤਮ ਮੇਘ ਰਿਹਾ ਮੁਖ ਚੁਆਈ। ਆਪੇ ਜਾਣੇ ਆਪਣਾ ਸੰਗਾ, ਪੰਚ ਵਿਕਾਰਾ ਤੋੜੇ ਕਾਚੀ ਵੰਗਾ, ਸ਼ਬਦ ਸ਼ਿੰਗਾਰ ਤਨ ਕਰਾਈ। ਆਤਮ ਅੰਤਰ ਹੋਏ ਅਨੰਦਾ, ਜੋਗ ਜੁਗਤ ਰੰਗ ਰਖੰਦਾ, ਸੋਹੰ ਢੋਲਾ ਰਸਨਾ ਗਾਈ। ਜੋਗ ਜੁਗਤ ਹਰਿ ਆਪ ਬਖ਼ਸ਼ਿੰਦਾ, ਹਰਿਜਨ ਉਪਜਾਏ ਸਾਚੀ ਬਿੰਦਾ, ਜਗਤ ਮਿਟਾਏ ਝੂਠੀ ਚਿੰਦਾ, ਅੰਮ੍ਰਿਤ ਆਤਮ ਧਾਰ ਵਹਾਏ ਸਾਗਰ ਸਿੰਧਾ, ਨੀਰ ਸੀਰ ਮੁਖ ਚੁਆਈ। ਜੋਤੀ ਜੋਤ ਸਰੂਪ ਹਰਿ, ਵਡ ਦਾਤਾ ਗੁਣੀ ਗਹਿੰਦਾ, ਤਨ ਪਹਿਨਾਏ ਬਸਤਰ ਚੀਰ, ਹਉਮੇ ਕੱਢੇ ਵਿਚੋਂ ਪੀੜ, ਸਾਚਾ ਮਾਰਗ ਇਕ ਰਖਾਈ। ਸਾਚ ਮਾਰਗ ਜਗਤ ਮਲਾਹ, ਧੁਰ ਦਰਗਾਹ ਰਖਾਇਆ। ਧਰਮ ਰਾਏ ਪਾਏ ਫਾਹ, ਲੱਖ ਚੁਰਾਸੀ ਫੰਦ ਕਟਾਇਆ। ਪ੍ਰਭ ਮਿਲਣ ਦਾ ਸਾਚਾ ਲਾਹ, ਮਾਨਸ ਦੇਹੀ ਲੇਖੇ ਲਾਇਆ। ਹੰਸ ਬਣਾਏ ਫੜ ਫੜ ਕਾਂ, ਜੁਗ ਜੁਗ ਵਿਛੜੇ ਮੇਲ ਮਿਲਾਇਆ। ਦਰਸ ਦਿਖਾਏ ਸਭਨੀ ਥਾਂ, ਆਪ ਆਪਣਾ ਰੂਪ ਵਟਾਇਆ। ਆਪੇ ਪਿਤਾ ਆਪੇ ਮਾਂ, ਗੁਰਮੁਖ ਸਾਚਾ ਬਾਲ ਅੰਞਾਣਾ, ਆਪ ਆਪਣੀ ਗੋਦ ਉਠਾਇਆ। ਦੋ ਜਹਾਨੀ ਦੇਵੇ ਠੰਡੀ ਛਾਂ, ਅਗਾਧ ਬੋਧ ਸ਼ਬਦ ਜਣਾਇਆ। ਸੋਹੰ ਸੋ ਸਾਚਾ ਨਾਂ, ਸਤਿਜੁਗ ਸਾਚਾ ਮਾਰਗ ਲਾਇਆ। ਚਾਰ ਵਰਨ ਰਖਾਏ ਫੜ ਫੜ ਬਾਂਹ, ਊਚਾਂ ਨੀਚਾਂ ਭੇਵ ਮਿਟਾਇਆ। ਪੁਰਖ ਅਬਿਨਾਸ਼ੀ ਅਗੰਮ ਅਥਾਹ, ਰਾਜ ਰਾਜਾਨਾ ਸ਼ਾਹ ਸੁਲਤਾਨ ਰਿਹਾ ਜਣਾਇਆ। ਢਾਹੇ ਵਸਾਏ ਬੇਪਰਵਾਹ, ਭੇਵ ਅਭੇਦਾ ਅੰਤ ਕਲ ਵੇਦ ਕਿਤੇਬਾਂ ਸਾਰ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਸਿਰ ਹੱਥ ਟਿਕਾਇਆ।

Leave a Reply

This site uses Akismet to reduce spam. Learn how your comment data is processed.