੨ ਜੇਠ ੨੦੧੩ ਬਿਕ੍ਰਮੀ ਆਤਮਾ ਸਿੰਘ ਦੇ ਗ੍ਰਹਿ ਪਿੰਡ ਮਲੂਵਾਲ ਜ਼ਿਲਾ ਅੰਮ੍ਰਿਤਸਰ
ਵਡਭਾਗੀ ਗੁਰ ਪਾਇਆ, ਮੇਲਾ ਸਹਿਜ ਸੁਭਾਏ। ਹੰਸ ਕਾਗੀ ਮਾਤ ਬਣਾਇਆ, ਮੋਹ ਮਮਤਾ ਰੋਗ ਮਿਟਾਏ। ਧੁਰ ਸੰਜੋਗੀ ਮੇਲ ਮਿਲਾਇਆ, ਪੱਲਾ ਨਾਮ ਫੜਾਏ। ਆਤਮ ਭੋਗੀ ਆਤਮ ਰਸ ਚਖਾਇਆ, ਏਕਾ ਸਾਚੀ ਚੋਗ ਚੁਗਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਬੰਕ ਦਵਾਰ ਸੁਹਾਏ। ਦਰ ਦਵਾਰਾ ਏਕ ਏਕੰਕਾਰਿਆ। ਜਨ ਭਗਤਾਂ ਦੇਵੇ ਸਾਚੀ ਟੇਕ ਨਾਮ ਉਜਿਆਰਿਆ। ਕਾਇਆ ਕਰੇ ਬੁੱਧ ਬਿਬੇਕ, ਮਾਨਸ ਦੇਹੀ ਪੈਜ ਸਵਾਰਿਆ। ਕਲਜੁਗ ਮਾਇਆ ਨਾ ਲਾਏ ਸੇਕ, ਦੇਵੇ ਦਰਸ ਅਗੰਮ ਅਪਾਰਿਆ। ਸ੍ਰਿਸ਼ਟ ਸਬਾਈ ਰਿਹਾ ਵੇਖ, ਆਪ ਦਿਸ ਕਿਸੇ ਨਾ ਆ ਰਿਹਾ। ਜੋਤੀ ਜਾਮਾ ਧਰਿਆ ਭੇਖ, ਸ਼ਬਦ ਡੰਕਾ ਇਕ ਵਜਾ ਰਿਹਾ। ਆਪੇ ਲਿਖਣਹਾਰਾ ਲੇਖ, ਆਦਿ ਅੰਤ ਜੁਗਾ ਜੁਗੰਤ ਗੁਰਮੁਖ ਸਾਚੇ ਸੰਤ ਜਨਾਂ ਸਾਚੀ ਬਣਤ ਬਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਲਜੁਗ ਅੰਤਮ ਵੇਖ ਦਰ, ਭਾਂਡਾ ਭਰਮ ਭੰਨਾ ਰਿਹਾ। ਭਾਂਡਾ ਭਰਮ ਦੇਵੇ ਭੰਨ, ਆਪਣੀ ਦਇਆ ਕਮਾਇੰਦਾ। ਨਾ ਕੋਈ ਪੁਛੇ ਜ਼ਾਤ ਪਾਤ, ਊਚਾਂ ਨੀਚਾਂ ਰੰਕ ਰਾਜਾਨਾ ਏਕਾ ਰੰਗ ਰੰਗਾਇੰਦਾ। ਆਪੇ ਪਿਤਾ ਆਪੇ ਮਾਤ, ਗੁਰਮੁਖ ਸਾਚੇ ਬਾਲ ਅੰਞਾਣੇ ਆਪਣੀ ਗੋਦ ਉਠਾਇੰਦਾ। ਧੁਰ ਦਰਗਾਹੀ ਸਾਚੀ ਦਾਤ, ਏਕਾ ਅੱਖਰ ਜਗਤ ਵੱਖਰ ਦਹਿ ਦਿਸ਼ਾ ਵੇਖ ਵਖਾਇੰਦਾ। ਪੁਰਖ ਅਬਿਨਾਸ਼ੀ ਕਮਲਾਪਾਤ, ਦਿਸ ਕਿਸੇ ਨਾ ਆਇੰਦਾ। ਕਲਜੁਗ ਰੈਣ ਅੰਧੇਰੀ ਰਾਤ, ਮਾਇਆ ਭਰਮ ਭੁਲਾਇੰਦਾ। ਅੰਦਰ ਮੰਦਰ ਵੇਖੇ ਮਾਰ ਝਾਤ, ਨੌਂ ਦਵਾਰੇ ਬੰਦ ਕਰਾਇੰਦਾ। ਸ਼ਬਦ ਰਖਾਇਆ ਸਾਚਾ ਰਾਹ, ਗੁਰਮੁਖ ਸਾਚੇ ਪਾਰ ਕਰਾਇੰਦਾ। ਲੇਖਾ ਲਿਖਿਆ ਮਾਥ ਮਸਤਕ ਕੌਸਤਕ ਮਣੀਆ ਤਿਲਕ ਲਗਾਇੰਦਾ। ਪਰਗਟ ਹੋਇਆ ਤ੍ਰੈਲੋਕੀ ਨਾਥ, ਲੋਆਂ ਪੁਰੀਆਂ ਬਣਤ ਬਣਾਇੰਦਾ। ਆਪ ਨਿਭਾਏ ਸਗਲਾ ਸਾਥ, ਸੰਗੀ ਸਾਥੀ ਆਪ ਅਖਵਾਇੰਦਾ। ਅੰਤਮ ਰੱਖੇ ਦੇ ਕਰ ਹਾਥ, ਰਾਏ ਧਰਮ ਨਾ ਡੰਨ ਲਗਾਇੰਦਾ। ਭਾਗ ਲੱਗੇ ਸਾਢੇ ਤਿੰਨ ਹਾਥ, ਕਲਜੁਗ ਸੀਆਂ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਜੋਤ ਜਗਾਇੰਦਾ। ਇਕ ਕਰਾਏ ਸ਼ਬਦ ਜੈਕਾਰ, ਚਾਰੋਂ ਕੁੰਟ ਧੁਰ ਦਰਗਾਹੀਆ। ਲੋਆਂ ਪੁਰੀਆਂ ਕਰੇ ਖ਼ਬਰਦਾਰ, ਸ਼ਿਵ ਬ੍ਰਹਮਾ ਰਹੇ ਤਕਾਈਆ। ਦਰ ਦਰਬਾਨਾ ਪਹਿਰੇਦਾਰ, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਰਿਹਾ ਜਗਾਈਆ। ਖੇਲੇ ਖੇਲ ਹਰਿ ਭਗਵਾਨਾ, ਆਪੇ ਗੋਪੀ ਆਪੇ ਕਾਹਨਾ, ਆਪ ਆਪਣੇ ਅੰਕ ਸਮਾਈਆ। ਕਲਜੁਗ ਤੇਰਾ ਅੰਤਮ ਤੀਰ ਕਮਾਨਾ, ਸੋਹੰ ਚਲੇ ਤੀਰ ਨਿਸ਼ਾਨਾ, ਮਾਰੇ ਜੋਧਾ ਹਰਿ ਬਲਵਾਨਾ, ਗੜ੍ਹ ਕੋਟ ਰਹਿਣ ਨਾ ਪਾਈਆ। ਜੋਤੀ ਨੇਤਰ ਕੋਟਨ ਭਾਨਾ, ਗੁਰਮੁਖ ਵਿਰਲੇ ਚਰਨ ਧਿਆਨਾ, ਅੰਮ੍ਰਿਤ ਆਤਮ ਸਤਿ ਸਰੋਵਰ ਇਕ ਇਸ਼ਨਾਨ ਕਰਾਈਆ। ਸਰਬ ਘਟਾਂ ਘਟ ਜਾਣੀ ਜਾਣ, ਆਪੇ ਕਰੇ ਮਾਤ ਪਛਾਣਾ, ਅੰਦਰ ਬਾਹਰ ਗੁਪਤ ਜ਼ਾਹਿਰ ਪ੍ਰਭ ਸਾਚਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਰੰਗ ਮਹੱਲ ਉਚ ਅਟੱਲ ਆਦਿ ਅੰਤ ਆਪ ਆਪਣੀ ਜੋਤ ਜਗਾਈਆ। ਨਾਮ ਵਸਤ ਪ੍ਰਭ ਸਾਚੇ ਲਾਲ, ਬੰਕ ਦਵਾਰ ਰਖਾਈਆ। ਦਸ ਦਸ ਸਾਲ ਪ੍ਰਭ ਦਲੀਲ, ਵਡਾ ਗੁਰ ਸ਼ਬਦ ਬਣਾਈਆ। ਬਾਲ ਅਵਸਥਾ ਛੈਲ ਛਬੀਲ, ਸੂਹਾ ਪੀਲਾ ਕੰਚਨ ਕਾਇਆ ਗੜ੍ਹ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਦਸਮ ਦਵਾਰੀ ਉਪਰ ਚੜ੍ਹ, ਦਸ ਧਾਰੀ ਰਿਹਾ ਵਹਾਈਆ। ਦਸ ਦਸ ਧਾਰੀ ਦਹਿ ਦਿਸ਼ਾ ਵਿਚਾਰ। ਕਲਜੁਗ ਖੇਲ ਕਰੇ ਅਪਾਰੀ, ਮਿਲੇ ਮੇਲ ਜੋਤ ਨਿਰੰਕਾਰੀ, ਬੀਸ ਬੀਸਾ ਸ਼ਬਦ ਭੰਡਾਰ। ਆਪੇ ਗੁਪਤ ਆਪੇ ਜ਼ਾਹਿਰ, ਆਪੇ ਕੰਤ ਆਪੇ ਨਾਰ, ਆਪੇ ਦਾਤਾ ਵਡ ਸੰਸਾਰੀ ਜੁਗ ਜੁਗ ਧਾਰੇ ਭੇਖ ਮੇਲ ਮਿਲਾਇੰਦਾ। ਆਪੇ ਮਸਤਕ ਲਾਏ ਮੇਖ, ਨੇਤਰ ਲੋਚਨ ਸਾਚੇ ਪੇਖ, ਸਾਚੇ ਮਾਰਗ ਲਾਇੰਦਾ। ਸ੍ਰਿਸ਼ਟ ਸਬਾਈ ਰਿਹਾ ਵੇਖ, ਨਾ ਕੋਈ ਜਾਣੇ ਔਲੀਆ ਪੀਰ ਸ਼ੇਖ਼, ਸੰਗ ਮੁਹੰਮਦ ਮਤਾ ਪਕਾਇੰਦਾ। ਜੋਤ ਨਿਰੰਜਣ ਧਾਰੇ ਭੇਖ, ਮੰਗੇ ਦਰ ਭਿਖਾਰ ਵਰ ਸਵਾਲੀਆ। ਦੇਵਣਹਾਰ ਜੋਤ ਅਕਾਲੀਆ। ਖਾਲੀ ਭਰੇ ਭੰਡਾਰ, ਸ਼ਬਦ ਦਲਾਲੀਆ। ਕਰਾਏ ਨਾਮ ਸੱਚਾ ਵਣਜ ਵਪਾਰ, ਮਾਨਸ ਦੇਹੀ ਪੈਜ ਸਵਾਰ, ਫ਼ਲ ਲਗਾਏ ਕਾਇਆ ਡਾਲੀਆ। ਸ਼ਬਦ ਘੋੜੇ ਕਰ ਅਸਵਾਰ, ਪਾਰ ਕਰਾਏ ਘਟਾ ਕਾਲੀਆ। ਪੁਰੀਆਂ ਲੋਆਂ ਜੈ ਜੈਕਾਰ, ਗੁਰਮੁਖ ਸਾਚੇ ਸਾਚਾ ਰਾਹ ਵਖਾਲੀਆ। ਰਾਏ ਧਰਮ ਕਰੇ ਨਿਮਸਕਾਰ, ਜੋਤੀ ਜੋਤ ਸਰੂਪ ਹਰਿ, ਜਿਸ ਜਨ ਦੇਵੇ ਕਿਰਪਾ ਕਰ, ਕਰੇ ਮਾਲ ਮਾਲੀਆ। ਖਵਾਜਾ ਖਿਜਰ ਸ਼ਾਹ ਤੱਕੇ ਜਾਣੇ ਜਾਫਰ ਹਕੀਕ ਤਹਿਕੀਕ। ਅਲਾਓ ਅਲ੍ਹਾ ਅੱਠੇ ਪਹਿਰ ਮਿਲਿਅ ਹਰਿ ਸ਼ੇਖ਼ ਰਫੀਕ। ਸਦਾ ਮਿਹਰਵਾਨ ਕਰੇ ਸਦਾ ਮਿਹਰ ਨਜ਼ਰ, ਨਜ਼ਰ ਨਾ ਆਏ ਜਗਤ ਬਰੀਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਦੂਸਰ ਨਾ ਕੋਈ ਬਣੇ ਜਗਤ ਸ਼ਰੀਕ। ਤੁਲਸੀ ਜੈਮਲ ਸਾਵਣ ਰੁੱਤ ਬਸੰਤਿਆ। ਆਪੇ ਜਾਣੇ ਵੇਲਾ ਵਕਤ ਸਤਵੰਤਿਆ। ਸਾਧਾਂ ਸੰਤਾਂ ਕਰੇ ਖਾਲੀ ਬੁੱਤ, ਏਕਾ ਨਾਉਂ ਪੂਰਨ ਭਗਵੰਤਿਆ। ਪੰਦਰ੍ਹਾਂ ਅੰਦਰਾਂ ਪਏ ਫੁੱਟ, ਤੀਰ ਰਸਨ ਕਮਾਨੋ ਰਿਹਾ ਛੁਟ ਜੁਗਾ ਜੁਗੰਤਿਆ। ਘਰ ਘਰ ਬੈਠੀ ਰਹੀ ਲੁੱਟ, ਸੋਭਾਵੰਤੀ ਨਰ ਸੁਹੰਤਿਆ। ਗੁਰਮੁਖਾਂ ਅੰਮ੍ਰਿਤ ਆਤਮ ਦੇਵੇ ਇਕ ਘੁਟ, ਮਿਲੇ ਵਡਿਆਈ ਵਿਚ ਜੀਵ ਜੰਤਿਆ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਦੇਵੇ ਸ਼ਬਦ ਵਰ, ਲੋਕਮਾਤ ਬਣਾਏ ਸਾਚੀ ਬਣਤਿਆ। ਕਬੀਰ ਕਰੀਮ ਰਹਿਮਾਨ ਰਹੀਮ ਸ਼ਬਦ ਵਖਾਏ ਇਕ ਨਿਸ਼ਾਨ। ਧਰਮੀ ਧਰਮ ਕਮਾਏ, ਚਾਰ ਵਰਨ ਕਰਾਏ ਏਕਾ ਆਣ। ਗੁਰਮੁਖ ਸਤਿਜੁਗ ਏਕਾ ਘਰ ਜਨਮ ਦਵਾਏ, ਪਾਰਬ੍ਰਹਮ ਕਰੇ ਕਰਾਏ ਆਪ ਪਛਾਣ। ਕਰੇ ਕਰਾਏ ਕੁੱਖ ਸੁਫਲ ਵਸੇ ਕਾਇਆ ਚੰਮ, ਜੁਗਾ ਜੁਗੰਤਰ ਸਾਚੀ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਲੋਕਮਾਤ ਚੁਕਾਏ ਆਵਣ ਜਾਣ। ਜੀਤ ਅਜੀਤ ਸਦਾ ਜੀਤ, ਜਨ ਅਤੀਤ ਰਖਾਈਆ। ਆਪੇ ਜਾਣੇ ਪ੍ਰਭ ਆਪਣੀ ਰੀਤ, ਕਿਸੇ ਹੱਥ ਨਾ ਆਏ ਮੰਦਰ ਮਸੀਤ, ਆਪ ਆਪਣੇ ਰੰਗ ਸਮਾਈਆ। ਏਕਾ ਗਾਏ ਸੁਹਾਗੀ ਗੀਤ, ਜਗਤ ਜਗਦੀਸ਼ ਦਰਸ਼ਨ ਪਾਈਆ। ਕਾਇਆ ਹੋਏ ਠੰਢੀ ਸੀਤ, ਆਪੇ ਪਰਖਣਹਾਰਾ ਨੀਤ, ਨਿੱਤ ਨਵਿਤਾ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਾਚਾ ਬੀਜ ਬਿਜਾਇਆ। ਸਿੰਘ ਜਗੀਰ ਗੁਰ ਤੇਗ ਗੁਰ ਸ਼ਬਦ ਤੇਜ ਕਟਾਰ। ਸਚ ਲਾਲ ਜਾਏ ਸਜ, ਜਿਸ ਬਖ਼ਸ਼ੇ ਚਰਨ ਪਿਆਰ। ਚਰਨ ਕਵਲ ਜਾਏ ਸਜ, ਮਿਲੇ ਜਗਤ ਅਧਾਰ। ਜੋਤੀ ਜੋਤ ਸਰੂਪ ਹਰਿ, ਦਰਸ ਦਿਖਾਏ ਚਾਰੇ ਭੁਜਾ ਪਸਾਰ। ਚਤਰਭੁਜ ਦਰਸ ਬਹੁ ਰੂਪਾ, ਰੰਗ ਰੂਪ ਵਟਾਈਆ। ਕਰੇ ਖੇਲ ਹਰਿ ਸ਼ਾਹੋ ਭੂਪਾ, ਨਾਮ ਮਰਦੰਗ ਅੰਗ ਅੰਗ ਵਜਾਈਆ। ਕਰੇ ਪਰਕਾਸ਼ ਅੰਧ ਕੂਪਾ, ਸਾਚਾ ਸੰਗ ਆਪ ਨਿਭਾਈਆ। ਪਰਗਟ ਹੋਏ ਸਤਿ ਸਰੂਪਾ, ਧੁਨ ਨਾਦ ਅਨਾਦ ਧੁਨ ਆਤਮ ਸੁਨ ਤੁੱਟੇ ਮੁਨ ਗੁਣ ਗਹਿਰ ਗੰਭੀਰ ਸੁਨ ਸ਼ਨਵਾਈਆ। ਵੱਜੇ ਬੀਨ ਸੰਖ ਘੰਟਾ ਸੁਣ, ਘੜੀ ਘੜਿਆਲ ਹਰਿ ਦਿਆਲ ਆਪਣੀ ਆਪ ਚਲਾਈਆ। ਮਨੋਹਰ ਮੁਕੰਦ ਲਖਮੀ ਨਰਾਇਣ ਕਾਹਨ ਘਨਈਆ। ਇਕ ਵਖਾਏ ਨਈਆ ਸੁਣਾਏ ਬੈਂਸਰੀ ਰਾਗ ਗਾਏ ਜੈਤਸਰੀ ਮਲ੍ਹਾਰ ਸਾਰ ਗੌਂਡ ਸੁਣਾਈਆ। ਆਤਮਕ ਧੁਨ ਗਾਏ ਹਰਿ ਹਰੀ, ਕਿਰਪਾ ਕਰੇ ਨਰ ਨਰੀ, ਜੋਤ ਨਿਰੰਜਣ ਰਾਹ ਵਖਾਈਆ। ਸ਼ਬਦ ਭੰਡਾਰਾ ਤਨ ਭਰੀ, ਪਾਇਆ ਪੁਰਖ ਘਰ ਸਚ ਵਰੀ, ਦਸ ਗਿਰਹਾ ਗ੍ਰਹਿ ਮੰਦਰ ਅੰਦਰ ਸਮਾਈਆ। ਆਪੇ ਹੂਰ ਆਪੇ ਪਰੀ, ਸਦਾ ਵਸੇ ਬਾਹਰ ਨੌਂ ਦਰੀ, ਇਕ ਖੁਲ੍ਹਾਏ ਸਾਚਾ ਘਰ ਦਸਮ ਗਲੀ। ਦਸਮ ਗਲੀ ਬੰਦ ਕਿਵਾੜ ਖੋਲ੍ਹ ਵਖਾਈਆ। ਅੰਮ੍ਰਿਤ ਆਤਮ ਮੇਘ ਬਰਸੇ ਠੰਢੀ ਝੜੀ, ਦਿਵਸ ਰੈਣ ਛਹਿਬਰ ਲਾਈਆ। ਸਰਨ ਸਰਨਾਈ ਜੋ ਜਨ ਸਵਾਣੀ ਸਾਚੀ ਪੜੀ, ਸਚ ਮਹੱਲ ਉਚ ਅਟੱਲ ਸਚ ਕੰਤੇ ਮੇਲ ਮਿਲਾਈਆ। ਸ਼ਬਦ ਸਰੂਪੀ ਬਾਂਹ ਸਾਚੀ ਫੜੀ, ਇਕ ਬੰਧਾਏ ਸ਼ਬਦ ਡੋਰ ਸਾਚੀ ਲੜੀ, ਰਸਨਾ ਗਾਇਆ ਸੁਲੱਖਣੀ ਘੜੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵ ਆਤਮ ਵਰ, ਦਰ ਦਰਵਾਜ਼ਾ ਨਜ਼ਰੀ ਆਈਆ। ਦਰ ਮਾਂਗੇ ਜਨ ਮੰਗਤਾ, ਏਕਾ ਏਕ ਭਗਵਾਨ। ਤੋੜੇ ਹਉਮੇ ਰੋਗ ਹੰਗਤਾ, ਦੇਵੇ ਸ਼ਬਦ ਸੱਚਾ ਨਿਸ਼ਾਨ। ਹੋਏ ਸਹਾਈ ਜਿਉਂ ਨਾਨਕ ਅੰਗਦਾ, ਪਾਰਬ੍ਰਹਮ ਬ੍ਰਹਮ ਏਕਾ ਜਾਣ। ਜੋਤੀ ਜੋਤ ਸਰੂਪ ਹਰਿ, ਕਾਇਆ ਚੋਲੀ ਸਾਚੀ ਰੰਗਤਾ, ਦੇਵੇ ਜੀਆ ਦਾਨ। ਗੁਰਮੁਖਾਂ ਪ੍ਰਭ ਦਇਆ ਕਮਾਏ, ਸਾਚਾ ਧਾਮ ਸੁਹਾਇੰਦਾ। ਰਾਏ ਧਰਮ ਨਾ ਲੇਖਾ ਲਿਖੇ, ਚਿੱਤਰ ਗੁਪਤ ਮੁਖ ਭਵਾਇੰਦਾ। ਬ੍ਰਹਮਾ ਚਾਰੇ ਮੁਖ ਉਠਾਏ, ਅੱਠੇ ਨੇਤਰ ਵੇਖ ਵਖਾਇੰਦਾ। ਹਰਿਜਨ ਸਾਚਾ ਸਾਚਾ ਸੁਖ ਸਹਿਜ ਸਮਾਏ, ਪੁਰੀਆਂ ਲੋਆਂ ਪਾਰ ਕਰਾਇੰਦਾ। ਪੁਰਖ ਅਬਿਨਾਸ਼ੀ ਦਇਆ ਕਮਾਏ, ਗਗਨ ਗਗਨੰਤਰ ਵੇਖ ਵਖਾਇੰਦਾ। ਸਾਚੀ ਨਈਆ ਨਾਮ ਚੜ੍ਹਾਏ, ਅਲਖ ਅਲੱਖ ਵਿਚ ਸਮਾਇੰਦਾ। ਸਾਚਾ ਸਈਆ ਆਪ ਹੋ ਜਾਏ, ਨਿਹਕਾਮੀ ਨਿਹਕਾਮੀ ਕਰਮ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਨਾਮ ਵਡਿਆਇੰਦਾ। ਘਟ ਘਟ ਵੇਖੇ ਅੰਤਰਜਾਮੀ ਸਾਚੇ ਦੇਸ਼ ਕਰ ਪਰਵੇਸ਼ ਨਰ ਨਰੇਸ਼ ਜੋਤੀ ਜੋਤ ਸਰੂਪ ਹਰਿ, ਨਾ ਕੋਈ ਜਾਣੇ ਸ਼ਿਵ ਸ਼ੰਕਰ ਗਣੇਸ਼ ਬ੍ਰਹਮਾ ਵਿਸ਼ਨ ਮਹੇਸ਼ ਦਰ ਦਰਵੇਸ਼ ਥਾਉਂ ਥਾਈਂਆ। ਗਣਪਤ ਗਣੇਸ਼ ਜਨ ਭਗਤਾਂ ਕਰੇ ਸਦਾ ਆਦੇਸ, ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪ ਆਪਣੇ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਦੇਵੇ ਸ਼ਬਦ ਵਰ, ਆਵਣ ਜਾਵਣ ਚੁੱਕੇ ਡਰ, ਧਾਮ ਸੁਹੰਜਣਾ ਜੋਤ ਨਿਰੰਜਣ ਇਕ ਵਖਾਇੰਦਾ। ਪਤ ਪਤਵੰਤਾ ਰੱਖੇ ਪਤ, ਪੀਤ ਪੀਤੰਬਰ ਸੋਹੇ ਲਾਲ। ਸ਼ਬਦ ਚੜ੍ਹਾਏ ਸਾਚੇ ਰਥ, ਦਇਆਵੰਤ ਹਰਿ ਦੀਨ ਦਿਆਲ। ਸਗਲ ਵਸੂਰੇ ਜਾਇਣ ਲੱਥ, ਦਰਸ਼ਨ ਪਾਇਣ ਸ਼ਾਹ ਕੰਗਾਲ। ਸ਼ਬਦ ਸੁਹਾਗੀ ਅਕਥਨਾ ਅਕੱਥ, ਜੁਗਾ ਜੁਗੰਤ ਅਵੱਲੜੀ ਚਾਲ। ਪੁਰਖ ਨਿਰੰਜਣ ਰਿਹਾ ਮਥ, ਕਲਜੁਗ ਅੰਤਮ ਵੇਖ ਉਛਾਲ। ਲੱਖ ਚੁਰਾਸੀ ਲੱਥੀ ਸੱਥ, ਸੱਥਰ ਵਰੋਲੇ ਬੇ ਬੇਹਾਲ। ਲਾੜੀ ਮੌਤ ਨੱਕ ਪਾਏ ਨੱਥ, ਸੰਗ ਕਹਾਰਾ ਰੱਖਿਆ ਕਾਲ। ਸੀਆਂ ਮਿਣੇ ਸਾਢੇ ਤਿੰਨ ਹੱਥ, ਜਗਤ ਅਵੱਲੜੀ ਚਲੇ ਚਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਸ਼ਬਦ ਆਤਮ ਅੰਦਰ ਸਾਚਾ ਤਾਲ। ਆਤਮ ਤਾਲ ਸ਼ਬਦ ਧੁਨ, ਨਾਦ ਨਾਦੀ ਨਾਦ ਵਜਾਇੰਦਾ। ਵੇਖ ਵਖਾਣੇ ਜੇਰਜ ਖਾਣੀ, ਉਤਭੁਜ ਸੇਤਜ ਅੰਡਜ ਵੇਖ ਵਖਾਇੰਦਾ। ਪਰ੍ਹਾ ਪਸੰਤੀ ਜਾਣੇ ਬਾਣੀ ਮਧਮ ਬੈਖਰੀ ਬੋਲ ਬੁਲਾਇੰਦਾ। ਸੋਹੰ ਅੱਖਰ ਵਖਰ ਸਾਚਾ ਜਾਣੀ, ਸਾਚੇ ਧਾਮ ਆਪ ਸੁਹਾਇੰਦਾ। ਓਅੰ ਸੋਹੰ ਬਣੇ ਜਾਣੀ, ਪੁਣ ਛਾਣ ਮਾਤ ਕਰਾਇੰਦਾ। ਸੋ ਪੁਰਖ ਨਿਰੰਜਣ ਏਕਾ ਕਾਨੀ, ਸਚ ਨਿਸ਼ਾਨੀ ਤੀਰ ਚਲਾਇੰਦਾ। ਹੰ ਹੰਗਤਾ ਜਿਹਵਾ ਨਿਧਾਨੀ, ਹਉਮੇ ਰੋਗ ਮਿਟਾਇੰਦਾ। ਸੋ ਮੇਲਾ ਵਿਚ ਦੋ ਜਹਾਨੀ, ਸਤਿਗੁਰ ਪੂਰਾ ਆਪ ਕਰਾਇੰਦਾ। ਸ੍ਰਿਸ਼ਟ ਸਬਾਈ ਦਿਸੇ ਫਾਨੀ, ਸਾਚੀ ਬਾਣੀ ਨਾ ਕੋਈ ਦਿਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਬ੍ਰਹਮ ਗਿਆਨੀ, ਆਤਮ ਬ੍ਰਹਮ ਗਿਆਨ ਜਣਾਇੰਦਾ। ਸੋ ਸਤਿਗੁਰ ਸਾਚਾ ਸਾਖਿਆਤ, ਨਿਸ਼ ਅੱਖਰ ਰਿਹਾ ਸਮਾਏ। ਹੋੜਾ ਜੋੜਾ ਇਕ ਇਕਾਂਤ, ਸ਼ਬਦ ਘੋੜਾ ਸੰਗ ਰਖਾਏ। ਜੋਤੀ ਜੋੜਾ ਬਹੁ ਬਹੁ ਭਾਂਤ, ਤੋੜਾ ਜੋੜਾ ਉਪਰ ਨਜ਼ਰ ਨਾ ਆਏ। ਬੈਠਾ ਰਹੇ ਇਕ ਇਕਾਂਤ, ਗੌੜ ਗੌੜਾ ਮਾਤ ਉਪਾਏ। ਸ੍ਰਿਸ਼ਟ ਸਬਾਈ ਵੇਖੇ ਮਾਰ ਝਾਤ, ਧੁਰ ਦਰਗਾਹੀ ਆਇਆ ਦੌੜ, ਆਪਣਾ ਰੂਪ ਵਟਾਏ। ਲੱਖ ਚੁਰਾਸੀ ਵੇਖੇ ਫ਼ਲ ਮਿੱਠਾ ਕੌੜ, ਰਸ ਰਸਨਾ ਰਿਹਾ ਚਖਾਏ। ਸੰਬਲ ਨਗਰੀ ਲਾਏ ਪੌੜ, ਦਾਸਨ ਦਾਸ ਵਕਤ ਸੁਹਾਏ। ਆਪ ਜਾਣੇ ਲੰਮਾ ਚੌੜਾ, ਨੱਸ ਨੱਸ ਪਾਰ ਕਰਾਏ। ਸੱਸੇ ਉਪਰ ਲਾਏ ਹੋੜਾ, ਕਿਲ੍ਹਾ ਕੋਟ ਰਿਹਾ ਬਣਾਏ। ਦੋਵੇਂ ਮੁਖ ਰਿਹਾ ਮੋੜ, ਨਿਰਗੁਣ ਸਰਗੁਣ ਭੇਵ ਨਾ ਰਾਏ। ਸਰਗੁਣ ਨਿਰਗੁਣ ਨਿਰਗੁਣ ਸਰਗੁਣ ਏਕਾ ਧਾਮ ਵਸਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਸੋ ਸਾਚਾ ਦਰ ਵਖਾਏ। ਦਸ ਉਧਰੇ ਦਸ ਦੇਵੇ ਮਾਰ। ਦਸ ਸੁਧਰੇ ਦਸ ਕਰੇ ਖਵਾਰ। ਦਸ ਮੂਧੜੇ ਦਸ ਕਵਲ ਨਾਭੀ ਹੋਏ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸ ਦਸ ਵੇਖੇ ਅੱਧਵਿਚਕਾਰ। ਦਸ ਜਣਾਇਆ ਦਸ ਗਿਣਾਇਆ। ਦਸ ਮਿਲਾਇਆ ਦਸ ਗਵਾਇਆ। ਦਸ ਉਪਜਾਇਆ ਦਸ ਰੁਲਾਇਆ। ਘਰ ਸਹਿਜ ਸਮਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਸਵਾਂ ਇਕ ਵਖਾਇਆ। ਦਸਵਾਂ ਦਰ ਦੂਰ ਦੁਰਾਡਾ, ਪ੍ਰਭ ਸਾਚੀ ਬਣਤ ਬਣਾਈਆ। ਨਾ ਕੋਈ ਦੀਸੇ ਨਾੜੀ ਮਾਸ ਹਾਡਾ, ਸਾਚੀ ਕਾਢਾ ਰਿਹਾ ਕਢਾਈਆ। ਚਾਰੋਂ ਕੁੰਟ ਅੰਧੇਰੀ ਖਾਡਾ, ਦੂਸਰ ਕੋਈ ਦਿਸ ਨਾ ਆਈਆ। ਬਿਰਧ ਬਾਲ ਲਡਾਏ ਲਾੜਾ, ਨੌਜਵਾਨਾ ਜੋਬਨ ਰਿਹਾ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਕਾਇਆ ਭਾਂਡਾ, ਝੂਠੀ ਮਾਟੀ ਪੋਚ ਪੁਚਾਈਆ।। ਨੱਨਾ ਯ ਨੱਨਾ ਨਿਰਗੁਣ ਰਿਹਾ ਸਮਾਏ। ਨੱਨਾ ਨਿਰੰਕਾਰ ਸਚ ਭੂਪ ਹੈ, ਸ਼ਬਦੀ ਸ਼ਬਦ ਸਮਾਏ। ਕਕਾ ਕਰਮਾ ਮਹਿੰਮਾ ਰੂਪ ਹੈ, ਜਗ ਮੇਲਾ ਮੇਲ ਮਿਲਾਏ। ਤਿੰਨ ਅੱਖਰ ਸਤਿ ਸਰੂਪ ਹੈ, ਨਿਰਗੁਣ ਮਾਇਆ ਸੰਗ ਰਲਾਏ। ਆਪੇ ਵੇਖੇ ਚਾਰੇ ਕੂਟ ਹੈ, ਦਹਿ ਦਿਸ਼ਾ ਵੇਖ ਵਖਾਏ। ਜਗਤ ਨੇਤਰ ਨੈਣਾ ਝੂਠ ਹੈ, ਮਨਮੁਖਾਂ ਰਿਹਾ ਜਗਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਭੇਖ ਵਟਾਏ। ਨਾਨਕ ਨਾਮ ਨਿਰੰਜਣ ਨਿਰਗੁਣ ਵਿਚ ਸਮਾਇਆ। ਹਰਿਜਨ ਪਾਏ ਨੇਤਰ ਅੰਜਨ, ਭਾਂਡਾ ਭਰਮ ਭੁੰਨਾਇਆ। ਸਾਚੀ ਧੂੜ ਪ੍ਰੇਮ ਮਜਨ, ਕਰਮੀ ਕਰਮ ਕਮਾਇਆ। ਸਾਚ ਤਾਲ ਆਤਮ ਵਜਣ, ਦਰ ਦਵਾਰਾ ਬੰਦ ਖੁਲ੍ਹਾਇਆ। ਧਰਮ ਦਵਾਰੇ ਬਹਿ ਬਹਿ ਸੱਜਣ, ਸਤਿ ਸੰਤੋਖੀ ਨਜ਼ਰੀ ਆਇਆ। ਪੰਚਾਂ ਚੋਰਾਂ ਪੜਦਾ ਕੱਜਣ, ਪੰਚਾਂ ਪੰਚਾਂ ਰਿਹਾ ਜਗਾਇਆ। ਗੁਰ ਨਾਨਕ ਜਿਸ ਜਨ ਸੱਜਨ, ਲੋਕ ਲਾਜ ਦਏ ਤਜਾਇਆ। ਏਕਾ ਡੰਕ ਆਤਮ ਵੱਜਣਾ, ਨਿਹਕਲੰਕ ਰਿਹਾ ਜਗਾਇਆ। ਗੁਰ ਗੋਬਿੰਦਾ ਸ਼ਬਦ ਗੁਰ ਸੱਜਣਾ, ਸਾਚੇ ਸਾਜਣ ਰਿਹਾ ਮਿਲਾਇਆ। ਜਗਤ ਵਿਕਾਰਾ ਰਸਨਾ ਤਜਨਾ, ਅੰਮ੍ਰਿਤ ਧਾਰਾ ਮੁਖ ਚੁਆਇਆ। ਕਾਇਆ ਕਾਅਬਾ ਕਰਾਏ ਸਾਚਾ ਹੱਜਨਾ, ਹਾਜੀ ਹੱਜ ਕਰਾਵਣ ਆਇਆ। ਨੌਂ ਦਵਾਰੇ ਲੇਖਾ ਤਜਨਾ, ਆਤਮ ਤ੍ਰਿਸ਼ਨਾ ਦਏ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਨਾਨਕ ਰਿਹਾ ਸਮਾਇਆ। ਨਾਨਕ ਨਿੱਜ ਘਰ ਵਾਸ ਹੈ, ਨਿਰੰਜਣ ਜੋਤ ਬਲੋਏ। ਹਰਿਜਨ ਹੋਏ ਦਾਸਨ ਦਾਸ ਹੈ, ਆਪ ਖੁਲ੍ਹਾਏ ਲੋਚਨ ਲੋਏ। ਉਡੇ ਉਡਾਏ ਪ੍ਰਿਥਮੀ ਆਕਾਸ਼ ਹੈ, ਹਰਿ ਬਿਨ ਅਵਰ ਨਾ ਜਾਣੇ ਕੋਏ। ਧਰਮ ਸਤਿ ਸੰਤੋਖੀ ਆਤਮ ਧਰਵਾਸ ਹੈ, ਧਰਮ ਰਥ ਰਥਵਾਹੀ ਹੋਏ। ਹੱਥ ਆਏ ਨਾ ਨੌਂ ਨਾਥ ਹੈ, ਸਿੱਧ ਚੁਰਾਸੀ ਰਹੇ ਰੋਏ। ਜਨ ਭਗਤਾਂ ਸਗਲਾ ਸਾਥ ਹੈ, ਅੱਠੇ ਪਹਿਰ ਪਹਿਰੇਦਾਰ ਹੋਏ। ਆਪੇ ਆਪ ਤ੍ਰੈਲੋਕੀ ਨਾਥ ਹੈ, ਨਾਥ ਅਨਾਥਾਂ ਆਪੇ ਹੋਏ। ਮਸਤਕ ਲੇਖਾ ਲਿਖੇ ਮਾਥ ਹੈ, ਨੇਤਰ ਲੋਚਨ ਪਰਖੇ ਦੋਏ। ਸਰਬ ਕਲਾ ਆਪੇ ਸਮਰਾਥ ਹੈ, ਜੁਗਾ ਜੁਗੰਤ ਭੇਵ ਨਾ ਕੋਏ। ਆਪੇ ਰੱਖੇ ਦੇ ਕਰ ਹਾਥ ਹੈ, ਦਿਵਸ ਰੈਣ ਕਦੇ ਨਾ ਸੋਏ। ਜਿਉਂ ਰਾਮਾ ਘਰ ਦਸਰਾਥ ਹੈ, ਕ੍ਰਿਸ਼ਨ ਮੁਰਾਰੀ ਮੋਹੇ। ਏਕ ਰਖਾਏ ਸਾਚੀ ਵਥ ਹੈ, ਅੰਜਨ ਨੇਤਰ ਨਾਮ ਬਲੋਏ। ਜਗਤ ਚਲਾਏ ਮਹਿੰਮਾ ਅਕੱਥ ਹੈ, ਕਥਨੀ ਕਥ ਨਾ ਸਕੇ ਕੋਏ। ਕਲਜੁਗ ਜਿਨ ਚਲਾਇਆ ਰਥ ਹੈ, ਸਮਰਥ ਗੁਰ ਸੋਹੰ ਸੋ ਨਾਨਕ ਹੋਏ। ਸ੍ਰਿਸ਼ਟ ਸਬਾਈ ਰਿਹਾ ਮਥ ਹੈ, ਲੱਖ ਚੁਰਾਸੀ ਰਿਹਾ ਪਰੋਏ। ਲੇਖ ਚੁਕਾਏ ਸਾਢੇ ਤਿੰਨ ਹੱਥ ਹੈ, ਨਿਹਕਲੰਕਾ ਪਰਗਟ ਹੋਏ। ਹਰਿਜਨ ਸਾਚੇ ਲਏ ਰੱਖ ਹੈ, ਰਾਓ ਰੰਕਾਂ ਪੁੱਛੇ ਨਾ ਕੋਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਦਰਸ, ਦਰਸ ਮਿਲਾਵਾ ਹੋਏ। ਸ਼ਬਦ ਰੂਪ ਗੁਰ ਨਾਨਕ, ਰੂਪ ਭੂਪ ਸਮਾਏ। ਆਪੇ ਜਾਣੇ ਜਾਣੀ ਜਣਕਾ, ਨਿੱਜ ਘਰ ਵਾਸ ਰਖਾਏ। ਆਪੇ ਬਾਣੀ ਬਾਨਕਾ, ਬਵੰਜਾ ਅੱਖਰ ਰਿਹਾ ਉਪਾਏ। ਪੈਂਤੀ ਅੱਖਰ ਜਗਤ ਨਿਸ਼ਾਨਕਾ, ਸਤਾਰਾਂ ਭੇਵ ਨਾ ਰਾਏ। ਏਕਾ ਲੇਖਾ ਧੁਰ ਫ਼ਰਮਾਣ ਕਾ, ਕਲਜੁਗ ਮਾਤ ਕਰੇ ਰੁਸ਼ਨਾਏ। ਲੱਖ ਚੁਰਾਸੀ ਖੇਲ ਖਿਲਾਨਕਾ, ਗੁਣਵਤਾ ਗੁਣ ਰਹਾਏ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਦੇਵੇ ਸਾਚਾ ਵਰ, ਏਕਾ ਆਣ ਰਖਾਏ। ਨਾਨਕ ਦਰਸ ਕਵਣ ਹੰਸ ਮੰਗੇ ਸੁਰਤ ਸਵਾਣੀ। ਰਸਨਾ ਸਕੇ ਨਾ ਕਹਿਣ, ਮਿਲੇ ਮੇਲ ਪ੍ਰਭ ਸਾਚੇ ਹਾਣੀ। ਜੁਗਾ ਜੁਗੰਤਰ ਚੁਕਾਏ ਲਹਿਣ ਦੇਣ, ਆਤਮ ਦੇਵੇ ਠੰਢਾ ਪਾਣੀ। ਨਾਤਾ ਤੁੱਟੇ ਭਾਈ ਭੈਣ, ਅੱਖਰ ਵੱਖਰ ਇਕ ਪੜ੍ਹਾਏ, ਆਪੇ ਹੋਏ ਸਾਕ ਸੱਜਣ ਸੈਣੀ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਦੇਵੇ ਸ਼ਬਦ ਵਰ, ਨਾਨਕ ਰਸਨ ਵਖਾਣੀ। ਨਾਨਕ ਗਾਇਆ ਗਹਿਰ ਗੁਣ, ਗੋਬਿੰਦ ਸਾਰ ਨਾ ਪਾਇਆ। ਛੱਤੀ ਰਾਗਾਂ ਰਹੇ ਸੁਣ, ਨਾਦ ਅਨਾਦਾ ਆਤਮ ਧੁਨ ਨਾ ਕੋਇ ਵਜਾਇਆ। ਬਹੱਤਰ ਨਾੜੀ ਛਾਣ ਪੁਣ, ਬੋਧ ਅਗਾਧਾ ਹੋਏ ਸ਼ਬਦ ਜਣਾਇਆ। ਗੁਰ ਗੋਬਿੰਦਾ ਅੰਦਰ ਮੰਦਰ ਏਕਾ ਰਸ ਸੁਰਤ ਸ਼ਬਦੀ ਮੇਲ ਮਿਲਾਇਆ। ਹਰਿ ਭਗਤ ਸੁਹੇਲਾ ਜਾਣੇ ਗੁਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਖਾਧਾਰੀ ਨਰ ਨਿਰੰਕਾਰੀ ਏਕੰਕਾਰਾ ਸ਼ਬਦ ਜੈਕਾਰ ਕਰਾਇਆ। ਦਰ ਘਰ ਸਾਚੇ ਵੱਜੀ ਵਧਾਈ, ਹਉਮੇ ਰੋਗ ਗਵਾਇਆ। ਗੁਰ ਨਾਨਕ ਰਸ ਰਸਨਾ ਗਾਈ, ਪਰਮ ਪੁਰਖ ਪ੍ਰਭ ਪਾਇਆ। ਮਿਲਿਆ ਮੇਲ ਨਾ ਹੋਏ ਜੁਦਾਈ, ਰੋਗ ਵਿਜੋਗ ਜਗਤ ਗਵਾਇਆ। ਜੋਤੀ ਨਾਰੀ ਹੋਈ ਕੁੜਮਾਈ, ਸ਼ਬਦ ਸੁਹਾਗੀ ਕੰਤ ਹੰਢਾਇਆ। ਜੋਤ ਨਿਰੰਜਣ ਨੈਣ ਨਾਈ, ਨੇਤਰ ਕੱਜਲ ਪਾਇਆ। ਸੁਖਮਣ ਨਾੜੀ ਧਾਰ ਬਣਾਈ, ਕਾਲੀ ਧਾਰ ਬਣਾਇਆ। ਸਾਚੇ ਘੋੜ ਸ਼ਿੰਗਾਰ ਕਰਾਈ, ਨਰ ਨਿਰੰਕਾਰ ਨਾਮ ਰਖਾਇਆ। ਨੌਂ ਦਵਾਰੇ ਬਾਹਰ ਕਰਾਈ, ਦਸਵੇਂ ਵਾਗ ਗੁੰਦਾਇਆ। ਪੁਰਖ ਅਬਿਨਾਸ਼ੀ ਦਇਆ ਕਮਾਈ, ਦਸਵੀਂ ਗਲੀ ਰਿਹਾ ਲਟਕਾਇਆ। ਸਾਚੇ ਘਰ ਹੋਏ ਸ਼ਨਵਾਈ, ਮਹੱਲ ਅਗੰਮਾ ਇਕ ਸੁਹਾਇਆ। ਦੋਹਾਂ ਏਕਾ ਮੇਲ ਮਿਲਾਈ, ਏਕਾ ਸੇਜਾ ਰਿਹਾ ਬਹਾਇਆ। ਦਿਵਸ ਰੈਣ ਨਾ ਹੋਏ ਜੁਦਾਈ, ਪੰਚਮ ਮੀਤਾ ਰਾਗ ਸੁਣਾਇਆ। ਆਪ ਆਪਣੇ ਵਿਚ ਸਮਾਈ, ਦੂਸਰ ਅੰਗ ਕੋਈ ਦਿਸ ਨਾ ਆਇਆ। ਨਾਨਕ ਨਾਨਕ ਨਾਨਕ ਅਮਰਾਪਦ ਬਾਨੀ ਪਦ ਨਿਰਬਾਣ ਸ਼ਬਦ ਬਿਬਾਣ ਗੁਣ ਨਿਧਾਨ ਇਕ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੇਵੇ ਸਾਚਾ ਵਰ, ਸਾਚੀ ਰੰਗਣ ਰਿਹਾ ਰੰਗਾਇਆ। ਇਕ ਚੜ੍ਹਾਏ ਨਾਮ ਰੰਗ, ਰੰਗਤ ਰੰਗ ਅਮੋਲਿਆ। ਮਾਨਸ ਦੇਹੀ ਨਾ ਹੋਏ ਭੰਗ, ਕਾਇਆ ਮਾਟੀ ਭਾਗ ਲਗਾਏ ਸਾਚੇ ਚੋਲਿਆ। ਆਤਮ ਘਰ ਵੱਜੇ ਮਰਦੰਗ, ਪੰਚਾਂ ਘਰ ਨਾ ਹੋਏ ਗੋਲਿਆ। ਪੁਰਖ ਅਬਿਨਾਸ਼ੀ ਸਾਚੀ ਸੰਗ, ਹੌਲੇ ਭਾਰ ਉਠਾਏ ਡੋਲਿਆ। ਆਪ ਰਖਾਏ ਆਪਣੇ ਅੰਗ, ਸ਼ਬਦ ਅਨਾਦੀ ਇਕ ਸੁਣਾਏ ਸਾਚਾ ਢੋਲਿਆ। ਸ਼ਬਦ ਘੋੜੇ ਕਸੇ ਤੰਗ, ਸਚ ਦਵਾਰਾ ਏਕਾ ਖੋਲ੍ਹਿਆ। ਗੁਰਮੁਖ ਵਿਰਲਾ ਜਾਏ ਲੰਘ, ਚਰਨ ਪ੍ਰੀਤੀ ਘੋਲ ਘੋਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਮੇਲ ਮਿਲਾਏ ਕਲਾ ਸੋਲਿਆ। ਨਾਨਕ ਰੂਪ ਅਗੰਮ ਹੈ, ਅਗੰਮ ਰੂਪ ਸਮਾਏ। ਨਾ ਮਰਿਆ ਨਾ ਪਏ ਜੰਮ ਹੈ, ਜਨਮ ਮਰਨ ਵਿਚ ਨਾ ਆਏ। ਵੇਖ ਵਖਾਣੇ ਪਵਣ ਸਵਾਸੀ ਦਮ ਹੈ, ਦਮ ਦਮਾਂ ਵਿਚ ਸਮਾਏ। ਸਦਾ ਵਸੇ ਕਾਇਆ ਚੰਮ ਹੈ, ਨਿਰਗੁਣ ਰੂਪ ਵਟਾਏ। ਗੁਰਮੁਖ ਵਿਰਲਾ ਆਪੇ ਜਾਏ ਮਨ ਹੈ, ਹਰਿ ਹਰਿ ਰਸਨਾ ਗਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਨਾਨਕ ਨਾਨਕ ਨਾਨਕ ਦਾਦਕ ਮਾਤ ਮਿਲਾਏ।।