Granth 05 Likhat 117: 20 Harh 2013 Bikarmi HarBhajan Singh de Greh Pind Mehniya Jila Amritsar

੨੦ ਹਾੜ ੨੦੧੩ ਬਿਕ੍ਰਮੀ ਹਰਭਜਨ ਸਿੰਘ ਦੇ ਗ੍ਰਹਿ ਪਿੰਡ ਮੈਹਣੀਆਂ ਜ਼ਿਲਾ ਅੰਮ੍ਰਿਤਸਰ

ਜਗਤ ਵਿਛੋੜਾ ਜੁਗੋ ਜੁਗ, ਹਰਿ ਭਗਤ ਸੁਹਾਗੀ ਮੇਲ। ਗੁਰਸਿਖ ਮਾਣਕ ਮੋਤੀ ਚੁਗ, ਪ੍ਰਭ ਜੁਗ ਜੁਗ ਰੰਗ ਰੰਗਾਏ ਨਵੇਲ। ਲੋਆਂ ਪੁਰੀਆਂ ਵੇਖੇ ਝੁਕ ਝੁਕ, ਆਪੇ ਖੇਲਣਹਾਰਾ ਖੇਲ। ਲੱਖ ਚੁਰਾਸੀ ਝੂਠੀ ਜੂਠੀ ਚਾਰੋਂ ਕੁੰਟ ਪਏ ਥੁੱਕ, ਨਾ ਕੋਇ ਸੱਜਣ ਸੁਹੇਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਚੜ੍ਹੇ ਸ਼ਬਦ ਤੇਲ। ਜਗਤ ਜੁਦਾਈ ਜੁਗ ਜੁਗ ਗੁਰਮੁਖ ਜਗਾਇਆ। ਹਰਿ ਭਗਤ ਕੁੜਮਾਈ ਜੁਗ ਜੁਗ, ਜੁਗ ਜੁਗ ਸ਼ਬਦ ਤਾਜ ਸੀਸ ਪਹਿਨਾਇਆ। ਮਿਲੇ ਵਡਿਆਈ ਜੁਗ ਜੁਗ, ਜੁਗ ਜੁਗ ਮੰਗਲਾਚਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਵਿਛੋੜਾ ਜੁਗੋ ਜੁਗ, ਕਲਜੁਗ ਅੰਤਮ ਦਏ ਮਿਟਾਇਆ। ਜੁਗ ਜੁਗ ਲਹਿਣੇਦਾਰ, ਹਰਿ ਵਡਾ ਸ਼ਾਹ ਸੁਲਤਾਨਾ। ਗੁਰਮੁਖ ਦੇਵਣ ਦੇਵਣਹਾਰ, ਕਲ ਕਰੇ ਆਪ ਪਛਾਣਾ। ਹਰਿ ਦਰਸ਼ਨ ਨੈਣਾ ਨੈਣ ਮੁਧਾਰ, ਮਨ ਚੁਕੇ ਮਾਣ ਅਭਿਮਾਨਾ। ਨਾਰੀ ਮੇਲਾ ਕੰਤ ਭਤਾਰ, ਹਰਿ ਮਿਲਿਆ ਸ੍ਰੀ ਭਗਵਾਨਾ। ਹਰਿ ਸੰਤ ਸ਼ਬਦ ਪਿਆਰ, ਆਤਮ ਉਪਜੇ ਬ੍ਰਹਮ ਗਿਆਨਾ। ਦਰ ਭਰਿਆ ਰਹੇ ਭੰਡਾਰ, ਦਾਤਾਂ ਦੇਵੇ ਗੁਣ ਨਿਧਾਨਾ। ਜੁਗ ਜੁਗ ਕਰੇ ਕਰਾਏ ਸਾਚੀ ਕਾਰ, ਗੁਰਮੁਖ ਸਾਚੇ ਮੇਲ ਮਿਲਾਨਾ। ਸ਼ਬਦ ਕਰਾਏ ਤਨ ਸ਼ਿੰਗਾਰ, ਹੱਥੀਂ ਬੰਨ੍ਹੇ ਨਾਮ ਗਾਨਾ। ਸਾਚੇ ਘੋੜੇ ਕਰ ਅਸਵਾਰ, ਪਾਰ ਕਰਾਏ ਦੋ ਜਹਾਨਾਂ। ਇਕ ਵਖਾਏ ਮਹੱਲ ਅਟੱਲ ਉਚ ਮਨਾਰ, ਦੀਪਕ ਜੋਤੀ ਇਕ ਜਗਾਨਾ। ਜੋਤ ਸਰੂਪੀ ਕਰ ਅਕਾਰ, ਸ਼ਬਦ ਸੁਣਾਏ ਸਚ ਤਰਾਨਾ। ਅਨਹਦ ਖਿਚੇ ਆਪ ਸਿਤਾਰ, ਧੁਨੀ ਨਾਦ ਵੱਜੇ ਮਹਾਨਾ। ਆਪੇ ਸੁਣੇ ਸੁਣਾਏ ਸੁਣਨੇਹਾਰ, ਆਪੇ ਰੂਪ ਵਟਾਏ ਗੋਪੀ ਕਾਹਨਾ। ਆਪੇ ਸੁਰਤ ਸ਼ਬਦੀ ਕੰਤ ਭਤਾਰ, ਆਪੇ ਆਪਣੀ ਸੇਜ ਹੰਢਾਨਾ। ਆਪ ਆਪਣਾ ਕਰੇ ਪਿਆਰ, ਆਪ ਆਪਣੇ ਵਿਚ ਸਮਾਨਾ। ਆਪ ਆਪਣਾ ਵੇਖੇ ਰੂਪ ਅਪਾਰ, ਆਪ ਆਪਣਾ ਲੇਖ ਲਿਖਾਨਾ। ਆਪੇ ਭੂਪ ਸਚ ਸਰੂਪ ਸੱਚੀ ਸਰਕਾਰ, ਆਪੇ ਰਾਜ ਰਾਜਾਨ ਸ਼ਾਹ ਸੁਲਤਾਨਾ। ਆਪੇ ਬੈਠ ਤਖ਼ਤ ਸੱਚੇ ਦਰਬਾਰ, ਲੋਆਂ ਪੁਰੀਆਂ ਵੇਖੇ ਮਾਰ ਧਿਆਨਾ। ਆਪ ਬਣਾਏ ਕੰਚਨ ਗੜ੍ਹ ਅਪਰ ਅਪਾਰ, ਚਾਰ ਦੀਵਾਰ ਨਾ ਕੋਈ ਰਖਾਨਾ। ਬੈਠੇ ਚੜ੍ਹ ਨਰ ਨਿਰੰਕਾਰ, ਦਿਸ ਕਿਸੇ ਨਾ ਆਨਾ। ਨਾ ਕੋਈ ਕਾਮ ਕਰੋਧ ਲੋਭ ਮੋਹ ਹੰਕਾਰ, ਹਰਿ ਏਕਾ ਰੂਪ ਸਮਾਨਾ। ਤ੍ਰੈਗੁਣ ਮਾਇਆ ਨਾ ਦੀਸੇ ਪਸਰ ਪਸਾਰ, ਪੰਜ ਪੰਝੀ ਨਾ ਮਿਲੇ ਨਿਸ਼ਾਨਾ। ਹੱਡ ਮਾਸ ਨਾੜੀ ਰਤ ਨਾ ਕੋਈ ਆਕਾਰ, ਏਕਾ ਏਕ ਡਗਮਗਾਨਾ। ਰੂਪ ਰੰਗ ਨਾ ਪਾਵੇ ਕੋਈ ਸਾਰ, ਸੀਸ ਜਗਦੀਸ ਨਾ ਕੋਈ ਰਖਾਨਾ। ਨਾ ਕੋਈ ਕਪੜ ਰੂਪ ਅਪਾਰ, ਬਸਤਰ ਸ਼ਸਤਰ ਨਾ ਕੋਈ ਬਿਬਾਣਾ। ਨਾ ਕੋਈ ਸੰਗੀ ਸਾਥੀ ਸਗਲਾ ਯਾਰ, ਨਾ ਕੋਈ ਦੀਸੇ ਮੀਤ ਮੁਰਾਰ, ਨਾ ਲਾਏ ਕੋਈ ਯਰਾਨਾ। ਨਾ ਕੋਈ ਡੰਕ ਮਰਦੰਗ ਢੋਲ ਨਗਾਰ, ਵਜਾਏ ਤਾਲ ਗੁਣ ਨਿਧਾਨਾ। ਜੋਧਾ ਸੂਰਾ ਬਲ ਬਲ ਨਾ ਕੋਈ ਬਲਕਾਰ, ਨਾ ਕੋਈ ਚਤੁਰ ਸੁਘੜ ਸਿਆਣਾ। ਆਪੇ ਜਾਣੇ ਆਪਣੀ ਧਾਰ, ਹਰਿ ਆਪਣੇ ਰੰਗ ਸਮਾਨਾ। ਤ੍ਰੈਗੁਣ ਰੂਪ ਅਨੂਪ ਅਪਾਰ, ਸਤਿ ਸਰੂਪ ਸਚ ਸੁਘੜ ਸਿਆਣਾ। ਆਪੇ ਜਾਣੇ ਆਪਣੀ ਧਾਰ, ਸ਼ਬਦ ਸਮਗਰੀ ਇਕ ਅਪਾਰ, ਹਰਿ ਸਾਚੀ ਵਸਤ ਰਖਾਨਾ। ਆਪੇ ਵੰਡੇ ਵੰਡਣਹਾਰ, ਪੁਰੀਆਂ ਲੋਆਂ ਵੰਡ ਵੰਡਾਨਾ। ਪਵਣ ਸੁਵਾਸੀ ਕਰ ਤਿਆਰ, ਪ੍ਰਭ ਸਾਚਾ ਸੰਗ ਨਿਭਾਣਾ। ਦਰ ਪੰਚ ਮੇਲ ਮਿਲਾਰ, ਤਿੰਨਾਂ ਏਕਾ ਏਕ ਨਿਸ਼ਾਨਾ। ਚੌਥਾ ਪਦ ਘਰ ਅਪਾਰ, ਸੰਤ ਸੁਹੇਲੇ ਸਾਚੇ ਸੱਦ, ਪ੍ਰਭ ਦੇਵੇ ਸਾਚਾ ਦਾਨਾ। ਤ੍ਰੈਗੁਣ ਮਾਇਆ ਬੱਧਾ ਬੱਧ, ਨਾ ਕੋਈ ਜਾਣੇ ਉਚਾਂ ਲੰਮਾ ਕੱਦ, ਸ੍ਰਿਸ਼ਟ ਸਬਾਈ ਲਏ ਪਸਾਰ। ਬ੍ਰਹਮਾ ਉਪਜੇ ਵਿਸ਼ਨੂੰ ਯੱਦ, ਵੇਦ ਵਿਦਾਂਤਾ ਹਰਿ ਸ਼ਬਦ ਧੁਨਕਾਰ। ਸ਼ਬਦ ਸਰੂਪੀ ਪੀਵੇ ਮਧ, ਨਾਭੀ ਕਵਲੀ ਸਦਾ ਖੁਮਾਰ। ਪੁਰਖ ਅਬਿਨਾਸ਼ੀ ਆਪਣੀ ਗੋਦ ਲਡਾਨਾ ਲਡ, ਆਪੇ ਖੇਲ ਖਿਲਾਵਣਹਾਰ। ਸਚ ਦਵਾਰਾ ਲਿਆ ਛੱਡ, ਪੁਰੀ ਬ੍ਰਹਮ ਮਹੱਲ ਉਸਾਰ। ਵੇਲੇ ਅੰਤਮ ਪੁਰਖ ਅਬਿਨਾਸ਼ੀ ਦੇਵੇ ਕੱਢ, ਗੁਰਮੁਖ ਸਾਚੇ ਸੰਤ ਸੁਹੇਲੇ ਸੀਸ ਬੰਨੇ ਦਸਤਾਰ। ਧਰਮ ਨਿਸ਼ਾਨਾ ਦੇਵੇ ਗੱਡ, ਸੋਹੰ ਹੋਵੇ ਜੈ ਜੈਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਸੁਹੇਲੇ ਜੁਗ ਜੁਗ ਵਿਛੜੇ ਯਾਂ ਆਪੇ ਮੇਲਣਹਾਰ। ਜਗਤ ਵਿਛੋੜਾ ਅੰਧ, ਗੁਰਮੁਖ ਪੰਧ ਮੁਕਾਇਆ। ਪ੍ਰਭ ਖ਼ੁਸ਼ੀ ਕਰਾਏ ਬੰਦ ਬੰਦ, ਆਤਮ ਜੋਤੀ ਚੰਦ ਚੜ੍ਹਾਇਆ। ਰਸਨਾ ਗਾਏ ਬੱਤੀ ਦੰਦ, ਮਦਿਰਾ ਮਾਸ ਗੰਦ ਤਜਾਇਆ। ਇਕ ਸੁਣਾਏ ਸੁਹਾਗੀ ਛੰਦ, ਪਰਮਾਨੰਦ ਵਿਚ ਸਮਾਇਆ। ਆਪੇ ਢਾਹੇ ਭਰਮਾਂ ਕੰਧ, ਪਿਤਾ ਪੂਤ ਏਕਾ ਮਾਰਗ ਲਾਇਆ। ਕੋਈ ਨਾ ਦੀਸੇ ਭਾਗ ਮੰਦ, ਜਿਸ ਘਰ ਪ੍ਰਭ ਸਾਚੇ ਚਰਨ ਛੁਹਾਇਆ। ਨੰਗੀ ਹੋਵੇ ਨਾ ਕਦੀ ਕੰਢ, ਹਰਿ ਆਪਣਾ ਹੱਥ ਟਿਕਾਇਆ। ਧਰਮ ਰਾਏ ਨਾ ਦੇਵੇ ਦੰਡ, ਪ੍ਰਭ ਸਾਚੇ ਦਰ ਦੁਰਕਾਇਆ। ਧੁਰਦਰਗਾਹੀ ਏਕਾ ਨਾਮ ਰਿਹਾ ਵੰਡ, ਜੋਤ ਸਰੂਪੀ ਲੈ ਕੇ ਆਇਆ। ਮਨਮੁਖ ਜੀਵਾਂ ਜੂਠੀ ਝੂਠੀ ਚੁੱਕੀ ਪੰਡ, ਨਾ ਕੋਈ ਸਕੇ ਭਾਰ ਵੰਡਾਇਆ। ਗੁਰਮੁਖਾਂ ਆਤਮ ਪਾਏ ਠੰਡ, ਹਰਿ ਜੋਤੀ ਦਰਸ ਦਿਖਾਇਆ। ਪ੍ਰਭ ਫੜੇ ਹੱਥ ਚੰਡ ਪਰਚੰਡ, ਵੇਖੇ ਖੇਲ ਵਿਚ ਬ੍ਰਹਿਮੰਡ, ਲੱਖ ਚੁਰਾਸੀ ਦੇਵੇ ਦੰਡ, ਦੰਡਣਹਾਰ ਆਪ ਅਖਵਾਇਆ। ਪੱਲੇ ਕਿਸੇ ਨਾ ਦਿਸੇ ਨਾਮ ਗੰਢ, ਜਗਤ ਵਿਕਾਰਾ ਬੈਠੇ ਵੰਡ, ਨਾਰ ਦੁਹਾਗਣ ਹੋਈ ਰੰਡ, ਪੁਰਖ ਅਬਿਨਾਸ਼ੀ ਸਾਚਾ ਕੰਤ ਨਾ ਕੋਇ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚਾ ਵਿਛੜਿਆ ਮੀਤ, ਆਪ ਆਪਣੇ ਰੱਖਿਆ ਚੀਤ, ਜੁਗ ਜੁਗ ਪਰਖਣਹਾਰਾ ਨੀਤ, ਬੈਠਾ ਰਹੇ ਸਦਾ ਅਤੀਤ, ਕਿਸੇ ਹੱਥ ਨਾ ਆਏ ਗੁਰਦਵਾਰੇ ਦਿਹੁਰੇ ਮੰਦਰ ਮਸੀਤ, ਘਰ ਸਾਚੇ ਡੇਰਾ ਲਾਇਆ। ਘਰ ਸਾਚਾ ਸ਼ਾਹ ਸੁਲਤਾਨ, ਆਪਣਾ ਸਾਜਿਆ। ਨਾ ਕੋਈ ਮੰਦਰ ਨਾ ਮਕਾਨ, ਹਰਿ ਦਿਸੇ ਗਰੀਬ ਨਿਵਾਜਿਆ। ਨਾ ਕੋਈ ਜੰਗਲ ਜੂਹ ਉਜਾੜ ਬੀਆਬਾਨ ਨਾ ਕੋਈ ਅਸਤਰ ਸ਼ਸਤਰ ਹਾਥੀ ਘੋੜਾ ਤਾਜਿਆ। ਨਾ ਕੋਈ ਜੋਧਾ ਦਿਸੇ ਸੂਰ ਬਲੀ ਬਲਵਾਨ, ਨਾ ਕੋਈ ਦੀਸੇ ਮੁਲਾਂ ਕਾਜੀਆ। ਨਾ ਕੋਈ ਪੀਣ ਨਾ ਕੋਈ ਖਾਣ, ਨਾ ਕੋਈ ਦੀਸੇ ਧਰਤ ਨਿਸ਼ਾਨ, ਨਾ ਕੋਈ ਮਾਰੇ ਜਨ ਅਵਾਜਿਆ। ਆਪੇ ਜਾਣੇ ਆਪਣੀ ਸ਼ਾਨ, ਜੋਤ ਸਰੂਪੀ ਹਰਿ ਭਗਵਾਨ, ਆਪੇ ਰੱਖਣਹਾਰਾ ਲਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਸੁਹੇਲੇ ਸਾਚਾ ਮੇਲ ਕਰਾਏ ਚਰਨ ਕਵਲ ਕਲ ਚਰਨ ਉਪਰ ਧਵਲ ਏਕ ਕਰਾਏ ਸਾਚਾ ਹਾਜਿਆ। ਚਰਨ ਕਵਲ ਜਨ ਧੂੜ, ਮਸਤਕ ਲਾਈਆ। ਚਤੁਰ ਬਣਾਏ ਮੂਰਖ ਮੂੜ, ਆਤਮ ਜੋਤੀ ਨੂਰ ਸਵਾਈਆ। ਕਾਇਆ ਰੰਗ ਚੜ੍ਹਾਏ ਗੂੜ੍ਹ, ਦੁਰਮਤ ਮੈਲ ਜਾਏ ਧੋਤੀ, ਹਰਿ ਸ਼ਬਦੀ ਮੇਲ ਮਿਲਾਈਆ। ਜਗਤ ਨਾਤਾ ਕੂੜੋ ਕੂੜ, ਬਿਨ ਗੁਰ ਪੂਰੇ ਕੋਇ ਨਾ ਪਾਰ ਲੰਘਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸ਼ਬਦ ਵਰ, ਨਾਤਾ ਤੋੜੇ, ਘਰ ਸਾਚੇ ਪਿਤਾ ਪੂਤ ਨਾ ਕਰੇ ਨਿੰਦਿਆ। ਪਿੱਤਾ ਪੂਤ ਪਤ ਏਕ ਹੈ, ਰੱਖਣਹਾਰ ਕਰਤਾਰ। ਹਰਿ ਸ਼ਬਦ ਸਾਚਾ ਸੂਤ ਹੈ, ਪ੍ਰਭ ਬੰਨੇ ਸਰਬ ਸੰਸਾਰ। ਹਰਿ ਨਾਉਂ ਵਡਾ ਦੂਤ ਹੈ, ਸਦ ਰਹੇ ਪਹਿਰੇਦਾਰ। ਕਾਇਆ ਮਾਟੀ ਪੰਚਕ ਪੰਚ ਭੂਤ ਹੈ, ਘਰ ਵਸੇ ਨਿਰੰਕਾਰ। ਜਗਤ ਤ੍ਰਿਸ਼ਨਾ ਝੂਠਾ ਸੂਤ ਹੈ, ਮਨਮੁਖਾਂ ਵਣਜ ਵਾਪਾਰ। ਹਰਿਜਨ ਸਾਚੇ ਦਰ ਘਰ ਸਾਚੇ ਸਚ ਸਪੂਤ ਹੈ, ਪ੍ਰਭ ਪਰਖੇ ਪਰਖਣਹਾਰ। ਵੇਖ ਵਖਾਣੇ ਚਾਰੇ ਕੂਟ ਹੈ, ਵਜਾਏ ਸ਼ਬਦ ਡੰਕ ਅਪਾਰ। ਸ਼ਬਦ ਹੁਲਾਰਾ ਰਿਹਾ ਝੂਟ ਹੈ, ਗੁਰਮੁਖ ਸਾਚੇ ਲਾਏ ਪਾਰ। ਆਵਣ ਜਾਵਣ ਜਾਏ ਛੂਟ ਹੈ, ਜੋ ਜਨ ਦਰਸ਼ਨ ਪਾਏ ਦਰ ਦਰਬਾਰ। ਏਕਾ ਘਰ ਏਕਾ ਦਰ ਨਾ ਕੋਈ ਦੂਜੀ ਦਿਸੇ ਕੂਟ ਹੈ, ਪ੍ਰਭ ਮੇਲੇ ਮੇਲਣਹਾਰ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਦੁਲਾਰੇ, ਆਪ ਕਰਾਏ ਵਣਜ ਵਪਾਰੇ ਚਰਨ ਸੱਚਾ ਪਿਆਰ। ਚਰਨ ਪਿਆਰ ਸੱਚਾ ਨਾਤਾ, ਪ੍ਰਭ ਸਾਚਾ ਮਾਤ ਵਖਾਇੰਦਾ। ਜਗਤ ਮੇਲਾ ਪੁਰਖ ਵਿਧਾਤਾ, ਗੁਰ ਚੇਲਾ ਰਾਹ ਵਖਾਇੰਦਾ। ਰੂਪ ਅਨੂਪਾ ਕਮਲਾਪਾਤਾ, ਸਤਿ ਸਰੂਪੀ ਰੰਗ ਵਟਾਇੰਦਾ। ਸ਼ਾਹੋ ਭੂਪ ਉਤਮ ਜ਼ਾਤਾ, ਜ਼ਾਤ ਪਾਤ ਵਿਚ ਨਾ ਆਇੰਦਾ। ਬੈਠਾ ਰਹੇ ਇਕ ਇਕਾਂਤਾ, ਦਿਵਸ ਰੈਣ ਏਕਾ ਰੰਗ ਸਮਾਇੰਦਾ। ਅੰਦਰ ਬਾਹਰ ਵੇਖੇ ਮਾਰ ਝਾਤਾ, ਗੁਰਮੁਖ ਕਵਣ ਸੁਵੇਲੇ ਹਰਿ ਗੁਣ ਗਾਇੰਦਾ। ਗੁਰਮੁਖ ਬਣਾਏ ਸਚ ਬਰਾਤਾ, ਸ਼ਬਦ ਘੋੜੇ ਆਪ ਚੜ੍ਹਾਇੰਦਾ। ਆਪੇ ਬਣੇ ਪਿਤਾ ਮਾਤਾ, ਮਸਤਕ ਲਹਿਣਾ ਪੂਰਬ ਕਰਮ ਚੁਕਾਇੰਦਾ। ਧੁਰ ਦਰਗਾਹੀ ਦੇਵੇ ਦਾਤਾ, ਸ਼ਬਦ ਗਹਿਣਾ ਤਨ ਪਹਿਨਾਇੰਦਾ। ਪੰਚ ਵਿਕਾਰਾ ਨੇੜ ਨਾ ਆਏ ਨਾਰ ਕਮਜ਼ਾਤਾ, ਪ੍ਰਭ ਸਾਚਾ ਦੁਰਕਾਇੰਦਾ। ਏਕਾ ਸ਼ਬਦ ਸੁਣਾਏ ਸਾਚੀ ਗਾਥਾ, ਓਅੰਕਾਰਾ ਦੇਸ ਸੁਹਾਇੰਦਾ। ਆਪ ਚੜ੍ਹਾਏ ਸਾਚੇ ਰਾਥਾ, ਪਾਰ ਕਿਨਾਰਾ ਇਕ ਵਖਾਇੰਦਾ। ਸਾਚਾ ਮੇਲਾ ਤ੍ਰੈਲੋਕੀ ਨਾਥਾ, ਦਰ ਦਵਾਰਾ ਬੰਕ ਸੁਹਾਇੰਦਾ। ਆਪੇ ਹੋਏ ਅਕਥਨਾ ਅਕਾਥਾ, ਕਥ ਕਥ ਕੋਇ ਭੇਵ ਨਾ ਪਾਇੰਦਾ। ਸਰਬ ਕਲਾ ਆਪੇ ਸਮਰਾਥਾ, ਜੁਗ ਜੁਗ ਭੇਖ ਵਟਾਇੰਦਾ। ਲੇਖ ਚੁਕਾਏ ਸਾਢੇ ਤਿੰਨ ਤਿੰਨ ਹਾਥਾ, ਲੱਖ ਚੁਰਾਸੀ ਫੰਦ ਕਟਾਇੰਦਾ। ਮਸਤਕ ਲਹਿਣਾ ਵੇਖ ਵਖਾਏ ਸਾਚੇ ਮਾਥਾ, ਕੌਸਤਕ ਮਣੀਆ ਤਿਲਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸ਼ਬਦ ਵਰ, ਦਰਸ ਤੀਜੇ ਨੈਣਾ ਆਪ ਵਖਾਇੰਦਾ। ਸ਼ਬਦ ਅਨਾਦੀ ਆਪੇ ਬੋਲ, ਆਪ ਆਪਣਾ ਭੇਵ ਖੁਲ੍ਹਾਇੰਦਾ। ਬੋਧ ਅਗਾਧੀ ਤੋਲੇ ਸਾਚਾ ਤੋਲ, ਸਾਚਾ ਕੰਡਾ ਨਾਮ ਲਗਾਇੰਦਾ। ਸਚ ਬ੍ਰਹਿਮਾਦੀ ਵਸੇ ਕੋਲ, ਦਸਮ ਦਵਾਰੀ ਕੁੰਡਾਂ ਲਾਹਿੰਦਾ। ਸ਼ਬਦ ਸਿੰਘਾਸਣ ਕਰੇ ਚੋਲ੍ਹ, ਜੋਤੀ ਨੂਰ ਇਕ ਰਖਾਇੰਦਾ। ਨਾਦ ਅਨਾਦੀ ਵੱਜੇ ਢੋਲ, ਹਰਿ ਦੁਹਰਾ ਤਾਲ ਲਗਾਇੰਦਾ। ਚਰਨ ਕਵਲ ਕਵਲ ਚਰਨ ਗੁਰਸਿਖ ਪ੍ਰੀਤੀ ਘੋਲ, ਏਕਾ ਰੰਗ ਮਹੱਲ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸ਼ਬਦ ਵਰ, ਕਲਾ ਸੋਲ ਦਇਆ ਕਮਾਇੰਦਾ। ਸੋਲਾਂ ਕਲ ਕਲਜੁਗ ਧਾਰ, ਰੈਣ ਅੰਧੇਰੀ ਛਾਈਆ। ਪਰਗਟ ਹੋਵੇ ਨਰ ਨਿਰੰਕਾਰ, ਅਕਲ ਕਲਾ ਅਖਵਾਈਆ। ਨਾ ਕੋਈ ਬਸਤਰ ਸ਼ਸਤਰ ਤੀਰ ਕਟਾਰ, ਤੀਰ ਬੰਦੂਕ ਨਾ ਹੱਥ ਉਠਾਈਆ। ਸ਼ਬਦ ਖੰਡਾ ਹੱਥ ਦੋ ਧਾਰ, ਚਾਰੋਂ ਕੁੰਟਾਂ ਵੇਖ ਵਖਾਈਆ। ਸ਼ਬਦ ਘੋੜੇ ਹੋ ਅਸਵਾਰ, ਚਾਰੇ ਕੂਟਾਂ ਵੇਖ ਵਖਾਈਆ। ਆਪ ਆਪਣੀ ਜੋਤ ਧਾਰ, ਦਹਿ ਦਿਸ਼ਾ ਭੇਵ ਖੁਲ੍ਹਾਈਆ। ਜੋਤ ਨਿਰੰਜਣ ਕਰ ਅਕਾਰ, ਲੱਖ ਚੁਰਾਸੀ ਵੰਡ ਵੰਡਾਈਆ। ਸਾਚਾ ਅੰਜਨ ਕਰ ਤਿਆਰ, ਸੋਹੰ ਗੁਰਸਿਖ ਨੇਤਰ ਪਾਈਆ। ਦੁੱਖ ਭੰਜਨ ਪਰਗਟ ਵਿਚ ਸੰਸਾਰ, ਚਰਨੀ ਧੂੜ ਮਜਨ ਇਕ ਕਰਾਈਆ। ਜੋਤੀ ਨੂਰ ਕਰ ਆਕਾਰ, ਸ਼ਬਦ ਘੋੜੇ ਪੌੜ ਉਠਾਈਆ। ਲੋਆਂ ਪੁਰੀਆਂ ਮਾਰੇ ਮਾਰ, ਬ੍ਰਹਮਾ ਸ਼ਿਵ ਦਏ ਦੁਹਾਈਆ। ਕਰੋੜ ਤੇਤੀਸਾ ਹਾਹਾਕਾਰ, ਨਿਹਕਲੰਕੀ ਜੋਤ ਜਗਾਈਆ। ਨੀਲੀ ਛੱਤੋਂ ਆਇਆ ਬਾਹਰ, ਏਕਾ ਡੰਕ ਸ਼ਬਦ ਵਜਾਈਆ। ਰਾਜ ਰਾਜਾਨਾ ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰ, ਰਾਓ ਰੰਕਾ ਰਿਹਾ ਜਗਾਈਆ। ਗੋਬਿੰਦ ਗੋਬਿੰਦ ਗੋਬਿੰਦ ਤੇਰੀ ਧਾਰ, ਨਰ ਹਰਿ ਸਾਚਾ ਰਿਹਾ ਚਲਾਈਆ। ਪੁਰਖ ਅਗੰਮਾ ਪਰਗਟ ਹੋ ਵਿਚ ਸੰਸਾਰ, ਨੌਂ ਖੰਡ ਪ੍ਰਿਥਮੀ ਵੇਖ ਵਖਾਈਆ। ਸੱਤਾਂ ਦੀਪਾਂ ਮਾਰੇ ਮਾਰ, ਬ੍ਰਹਿਮੰਡ ਪਏ ਦੁਹਾਈਆ। ਲੱਖ ਚੁਰਾਸੀ ਨਾ ਕੋਈ ਦੀਸੇ ਮੀਤ ਮੁਰਾਰ, ਧਰਮ ਰਾਏ ਦੀ ਫਾਸੀ ਗਲ ਲਟਕਾਈਆ। ਗੁਰਮੁਖ ਵਿਰਲਾ ਸੰਤ ਸੁਹੇਲਾ ਉਤਰੇ ਪਾਰ, ਜੋ ਹਰਿ ਚਰਨ ਰਹੇ ਸੱਚੀ ਸਰਨਾਈਆ। ਕਲਜੁਗ ਮਾਇਆ ਮਮਤਾ ਬੱਧਾ ਭਾਰ, ਜੂਠ ਝੂਠ ਸਿਰ ਉਠਾਈਆ। ਚਾਰੋਂ ਕੁੰਟ ਕੂੜ ਕੁੜਿਆਰ, ਸੰਗ ਮੁਹੰਮਦ ਚਾਰ ਯਾਰ ਦਏ ਦੁਹਾਈਆ। ਈਸਾ ਮੂਸਾ ਹੋਏ ਖੁਆਰ, ਚੀਨਾ ਰੂਸਾ ਸੰਗ ਨਿਭਾਈਆ। ਕਰੇ ਖੇਲ ਕਲ ਕਰਤਾਰ, ਕੁਰਾਨ ਹਦੀਸਾ ਨਾ ਕੋਇ ਗਾਈਆ। ਜੋਧਾ ਸੂਰਾ ਵਡ ਬਲਕਾਰ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਲਹਿੰਦੀ ਦਿਸ਼ਾ ਲਹਿੰਦੀ ਧਾਰ, ਆਪੇ ਰਿਹਾ ਵਹਾਈਆ। ਅਮਾਮ ਮਹਿੰਦੀ ਜੋਤ ਉਜਿਆਰ, ਰੰਗ ਗੂੜਾ ਲਾਲ ਚੜ੍ਹਾਈਆ। ਅੰਜੀਲ ਕੁਰਾਨ ਇਕੱਠੀ ਹੋ ਹੋ ਬਹਿੰਦੀ, ਕਲਜੁਗ ਅੰਤਮ ਦਏ ਸਲਾਹੀਆ। ਪ੍ਰਭ ਦਾ ਭਾਣਾ ਅੰਤਮ ਸਹਿੰਦੀ, ਸੰਮਤ ਅਠਾਰਾਂ ਪਏ ਦੁਹਾਈਆ। ਉਤਮ ਨਬੀ ਰਸੂਲ ਦੀ ਏਕਾ ਗਾਹੇ ਗਹਿੰਦੀ, ਹਰਿ ਸਾਚੀ ਲਿਖਤ ਲਿਖਾਈਆ। ਲਾੜੀ ਮੌਤ ਆਪਣੀ ਹੱਥੀਂ ਲਾਏ ਮਹਿੰਦੀ, ਸਗਨਾ ਚੂੜਾ ਹੱਥੀਂ ਪਾਈਆ। ਧਰਮ ਰਾਏ ਨੂੰ ਉਠ ਉਠ ਕਹਿੰਦੀ, ਕਲਜੁਗ ਲਜ ਪਤ ਮੇਰੀ ਸ਼ਰਮ ਗੁਵਾਈਆ। ਮੈਂ ਦਰ ਘਰ ਤੇਰੇ ਮੂਲ ਨਾ ਬਹਿੰਦੀ, ਲੋਕਮਾਤ ਜਾਵਾਂ ਕਰ ਕਰ ਧਾਈਆ। ਰਸਨਾ ਉਠ ਉਠ ਮੂੰਹੋਂ ਕਹਿੰਦੀ, ਕੁਵਾਰ ਕੰਨਿਆਂ ਲਭਾਂ ਵਰ, ਲੱਖ ਚੁਰਾਸੀ ਏਕਾ ਨਾਉਂ ਤੇਰਾ ਜਵਾਈਆ। ਮਹੱਲ ਅਟੱਲ ਉਚ ਮੁਨਾਰ, ਆਪਣੀ ਅੱਖੀਂ ਵੇਖਾਂ ਜਾ ਜਾ ਢਹਿੰਦੀ, ਤੇਰਾ ਘਰ ਦਵਾਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਜਹਾਨਾਂ ਦੇ ਦੇ ਵਰ, ਧਰਤ ਮਾਤ ਰਹੀ ਕੁਰਲਾਈਆ। ਲਾੜੀ ਮੌਤ ਕਰ ਸ਼ਿੰਗਾਰ, ਦਰ ਰਾਏ ਧਰਮ ਪੁਕਾਰੇ। ਕਿਰਪਾ ਕਰ ਇਕ ਅਪਾਰ, ਪਰਗਟ ਵਿਚ ਸੰਸਾਰੇ। ਏਕਾ ਦੇ ਸਿਰ ਪਿਆਰ, ਮਾਰਾਂ ਜੀਵ ਜੰਤ ਗਵਾਰੇ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਪਹਿਲਾਂ ਜਾ ਕਰਾਂ ਨਿਮਸਕਾਰੇ। ਸੰਬਲ ਨਗਰੀ ਧਾਮ ਅਪਾਰ, ਜਗੇ ਜੋਤ ਇਕ ਗਿਰਧਾਰੇ। ਗੌੜ ਬ੍ਰਹਿਮਣ ਪੂਤ ਪਿਆਰ, ਉਚੇ ਪਰਬਤ ਟਿੱਲੇ ਪੱਥਰ ਪਾੜੇ। ਪਰਗਟ ਹੋਏ ਏਕੰਕਾਰ, ਏਕਾ ਧਾਰ ਬੰਨ੍ਹੇ ਸੰਸਾਰੇ। ਇਕ ਕਰਾਏ ਸ਼ਬਦ ਜੈ ਕਾਰ, ਚਾਰੋਂ ਕੁੰਟ ਜੈ ਜੈ ਕਾਰੇ। ਵਰਨ ਬਰਨ ਨਾ ਦੀਸੇ ਚਾਰ ਵਰਨ ਨਾ ਮਿਲੇ ਢੋਈ, ਸ੍ਰਿਸ਼ਟ ਸਬਾਈ ਰਹੀ ਰੋਈ, ਹਰਿ ਬਿਨ ਅਵਰ ਨਾ ਦੀਸੇ ਕੋਈ, ਪੁਰਖ ਅਬਿਨਾਸ਼ੀ ਮੰਨ ਅਰਜੋਈ, ਦਰ ਸਾਚੇ ਰਹੀ ਪੁਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੰਮਤੀ ਦੇਵੇ ਵਰ, ਸੋਲਾਂ ਸੋਲਾਂ ਕਰ ਵਿਚਾਰ। ਦਰ ਘਰ ਸਾਚੇ ਕਰ ਸਲਾਹ, ਏਕਾ ਮਤਾ ਪਕਾਇਆ। ਪੁਰਖ ਅਬਿਨਾਸ਼ੀ ਜਗਤ ਮਲਾਹ, ਲੋਕਮਾਤ ਵਿਚ ਆਇਆ। ਜਨ ਭਗਤਾਂ ਦੱਸੇ ਸਾਚਾ ਰਾਹ, ਮਾਰਗ ਸਾਚਾ ਲਾਇਆ। ਪਕੜ ਉਠਾਏ ਫੜ ਫੜ ਬਾਂਹ, ਆਪਣਾ ਭੇਵ ਛੁਪਾਇਆ। ਆਪੇ ਪਿਤਾ ਆਪੇ ਮਾਂ, ਆਪ ਆਪਣੀ ਗੋਦ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸ਼ਬਦ ਵਰ, ਜੁਗ ਜੁਗ ਵਿਛੜੇ ਕਲਜੁਗ ਅੰਤਮ ਦਏ ਮਿਲਾਇਆ। ਜਗਤ ਵਿਛੋੜਾ ਕਟ, ਘਰ ਸੁਹਾਇੰਦਾ। ਦੂਈ ਦਵੈਤੀ ਮੇਟੇ ਫੱਟ, ਏਕਾ ਸਾਚਾ ਹੱਟ ਖੁਲ੍ਹਾਇੰਦਾ। ਆਤਮ ਜੋਤੀ ਲਟ ਲਟ, ਅੰਧ ਅੰਧੇਰ ਮਿਟਾਇੰਦਾ। ਹੋਏ ਪਰਕਾਸ਼ ਕਾਇਆ ਮਟ, ਘਟ ਘਟ ਨਜ਼ਰੀ ਆਇੰਦਾ। ਲੇਖਾ ਚੁੱਕੇ ਤੀਰਥ ਅਠ ਸਠ, ਕਾਇਆ ਸਰੋਵਰ ਆਤਮ ਅੰਮ੍ਰਿਤ ਇਕ ਵਖਾਇੰਦਾ। ਜੋਗ ਅਭਿਆਸ ਤਪ ਜਪ ਸਚਾ ਹਠ, ਗੁਰ ਚਰਨ ਪ੍ਰੀਤ ਰਖਾਇੰਦਾ। ਕਾਇਆ ਮੰਦਰ ਜੂਠਾ ਝੂਠਾ ਅੰਤਮ ਜਾਏ ਢੱਠ, ਨਾ ਫੇਰ ਕੋਇ ਬਣਾਇੰਦਾ। ਰਾਏ ਧਰਮ ਉਲਟੀ ਗੇੜੇ ਲੱਠ, ਕੁੰਭੀ ਵਾਸ ਰਖਾਇੰਦਾ। ਗੁਰ ਚਰਨ ਦਵਾਰੇ ਇਕ ਇਕੱਠ, ਹਰਿ ਸੰਗਤ ਮੇਲ ਮਿਲਾਇੰਦਾ। ਨਾ ਕੋਈ ਦੀਸੇ ਸ਼ਿਵਦਵਾਲਾ ਮੱਠ, ਆਪ ਆਪਣੀ ਦਇਆ ਕਮਾਇੰਦਾ। ਹਰਿ ਦਰਸ਼ਨ ਲੋਚਣ ਨੇਤਰ ਨੱਠ, ਨਿਜ ਆਤਮ ਰੂਪ ਵਟਾਇੰਦਾ। ਪੱਲੇ ਬੰਨੇ ਨਾਮ ਗੱਠ, ਦੋ ਜਹਾਨ ਸੰਗ ਰਖਾਇੰਦਾ। ਧੁਰ ਦਰਗਾਹੀ ਸਾਚੀ ਵੱਥ, ਏਕਾ ਨਾਮ ਰਖਾਇੰਦਾ। ਸਰਬ ਕਲਾ ਆਪੇ ਸਮਰਥ, ਦੰਡਣਹਾਰ ਸਰਬ ਅਖਵਾਇੰਦਾ। ਸਗਲ ਵਸੂਰੇ ਜਾਇਣ ਲੱਥ, ਘਰ ਘਰ ਮੰਦਰ ਅੰਦਰ ਜੋ ਜਨ ਦਰਸ਼ਨ ਪਾਇੰਦਾ। ਪੰਚ ਵਿਕਾਰਾ ਪਾਏ ਨੱਥ, ਡੋਰ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵਿਛੜੇ ਮੀਤ ਮੁਰਾਰ, ਬਖ਼ਸ਼ਣਹਾਰ ਚਰਨ ਪਿਆਰ, ਹੋਏ ਉਧਾਰ ਪੰਚ ਵਿਕਾਰ ਹਰਿਜਨ ਭਾਂਡਾ ਭਰਮ ਭਉ ਭੰਨਾਇੰਦਾ। ਤੋੜ ਗੜ੍ਹ ਹੰਕਾਰ, ਕਾਇਆ ਗੜ੍ਹ ਭਰਮ ਭਉ ਕੱਢਿਆ। ਬਖ਼ਸ਼ੇ ਚਰਨ ਪਿਆਰ, ਪੰਚ ਵਿਕਾਰਾ ਹਰਿਜਨ ਵੱਢਿਆ। ਦੋ ਜਹਾਨੀ ਪਾਵੇ ਸਾਰ, ਸਾਚਾ ਮੇਲਾ ਮੀਤ ਮੁਰਾਰ, ਜੋਤੀ ਨੂਰ ਅਗੰਮ ਅਪਾਰ , ਸ਼ਬਦ ਧਾਰ ਲਡਾਵੇ ਲੱਡਿਆ। ਇਕ ਸੁਹਾਏ ਬੰਕ ਦਵਾਰ, ਹਰਿ ਹਰਿ ਸਾਚਾ ਸਾਜਣਹਾਰ, ਨਾ ਕੋਈ ਦੀਸੇ ਚਾਰ ਦਿਵਾਰ, ਨਾ ਪਾਈ ਉਪਰ ਛੱਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੇਲਾ ਇਕ ਘਰ, ਜੁਗ ਜੁਗ ਦੇ ਸਮਝਾਵੇ ਮੱਤਿਆ। ਮਤ ਬੁੱਧ ਮਨ ਤਨ ਵਿਚਾਰ, ਪ੍ਰਭ ਸਾਚੀ ਜੋਤ ਜਗਾਇਆ। ਪੰਚ ਤੱਤ ਝੂਠਾ ਵਣਜ ਵਪਾਰ, ਵਰਨ ਗੋਤ ਭਰਮ ਭੁਲਾਈਆ। ਸਾਚਾ ਸ਼ਬਦ ਹੱਟ ਵਣਜਾਰ, ਘਰ ਸਾਚੇ ਵਸਤ ਟਿਕਾਈਆ। ਨੌਂ ਖੰਡ ਦਰ ਜਗਤ ਮਾਇਆ ਪਸਰ ਪਸਾਰ, ਮੀਤ ਮੁਰਾਰ ਦਿਸ ਨਾ ਆਈਆ। ਸਰਬ ਜੀਆਂ ਦਾ ਸਾਂਝਾ ਯਾਰ, ਸ਼ਬਦ ਸਿੰਘਾਸਣ ਬੈਠਾ ਆਸਣ ਲਾਈਆ। ਆਪੇ ਬੈਠਾ ਕਰ ਬੰਦ ਕਿਵਾੜ, ਨਾ ਕੁੰਡਾ ਕੋਈ ਲਾਹੀਆ। ਪਹਿਰੇਦਾਰ ਪੰਚਮ ਧਾੜ, ਮਨਮੁਖ ਜੀਵ ਰਹੀ ਦੁਰਕਾਈਆ। ਗੁਰਮੁਖ ਸਾਚਾ ਸੰਤ ਸੁਹੇਲਾ ਆਏ ਦਰ ਦਰਬਾਰ, ਸ਼ਬਦ ਕਟਾਰ ਤਨ ਪਹਿਨਾਈਆ। ਚੋਰਾਂ ਯਾਰਾਂ ਠੱਗਾਂ ਕਰੇ ਖ਼ਬਰਦਾਰ, ਏਕਾ ਸੋਹਲਾ ਗੋਬਿੰਦ ਗੋਬਿੰਦ ਗੋਬਿੰਦ ਗਾਈਆ। ਪੁਰਖ ਅਬਿਨਾਸ਼ੀ ਖ਼ਬਰਦਾਰ, ਅੰਦਰ ਦੇਵੇ ਬੂਹਾ ਲਾਹੀਆ। ਭੀੜੀ ਗਲੀ ਰਾਹ ਅਪਾਰ, ਗੁਰ ਸ਼ਬਦੀ ਪਾਰ ਲੰਘਾਈਆ। ਆਪੇ ਹੋਏ ਪਿਛੇ ਅਗਾੜ, ਸਾਚਾ ਲਾੜਾ ਘੋੜ ਚੜ੍ਹਾਈਆ। ਦਰ ਘਰ ਸਾਚੇ ਦੇਵੇ ਵਾੜ, ਆਪ ਆਪਣੀ ਦਇਆ ਕਮਾਈਆ। ਵਾ ਲੱਗੇ ਨਾ ਤੱਤੀ ਹਾੜ, ਅੰਮ੍ਰਿਤ ਧਾਰਾ ਸੀਤਲ ਇਕ ਵਹਾਈਆ। ਨਾ ਕੋਈ ਦੀਸੇ ਬਹੱਤਰ ਨਾੜ, ਤਿੰਨ ਸੌ ਸੱਠ ਹਾਡੀ ਨਜ਼ਰ ਨਾ ਆਈਆ। ਨਾ ਕੋਈ ਦੀਸੇ ਜੰਗਲ ਜੂਹ ਉਜਾੜ ਪਹਾੜ, ਮਹੱਲ ਅਟੱਲ ਨਾ ਵੇਖ ਵਖਾਈਆ। ਜੋਤ ਸਰੂਪੀ ਇਕ ਅਕਾਰ, ਨੂਰੋ ਨੂਰ ਸੁਵਾਈਆ। ਸ਼ਬਦ ਡੰਕ ਧੁਨ ਅਨਾਹਦ ਵੱਜੇ ਸਾਚੀ ਤਾਰ, ਸ਼ਬਦ ਸੁਰੰਗਾ ਆਪ ਹਿਲਾਈਆ। ਸ਼ਬਦ ਸਿੰਘਾਸਣ ਬੈਠ ਸੱਚੀ ਸਰਕਾਰ, ਆਪੇ ਸੁਣਨੇਹਾਰ ਅਖਵਾਈਆ। ਰਾਗ ਨਾਦ ਨਾ ਪਾਵਣ ਸਾਰ, ਤਾਲ ਤਲਵਾੜਾ ਇਕ ਵਜਾਈਆ। ਧੁਰ ਦਰਗਾਹੀ ਦਰ ਸੱਚਾ ਦਰਬਾਰ, ਧਰਮ ਅਖਾੜਾ ਇਕ ਲਗਾਈਆ। ਜੋਤ ਨਿਰੰਜਣ ਕਰ ਤਿਆਰ, ਲੋਕਮਾਤ ਵਿਦਾ ਕਰਾਈਆ। ਲੱਖ ਚੁਰਾਸੀ ਪਸਰ ਪਸਾਰ, ਉਤਮ ਜ਼ਾਤੀ ਨਾਉਂ ਰਖਾਈਆ। ਬੂੰਦ ਸਵਾਂਤੀ ਠੰਡੀ ਧਾਰ, ਅੰਮ੍ਰਿਤ ਆਤਮ ਝੋਲੀ ਪਾਈਆ। ਦੀਪਕ ਜੋਤੀ ਕਰ ਉਜਿਆਰ, ਆਪਣੀ ਹੱਥੀਂ ਜੋਤ ਜਗਾਈਆ। ਸ਼ਬਦ ਨਾਦ ਅਪਰ ਅਪਾਰ, ਸਾਚਾ ਡੰਕ ਵਜਾਈਆ। ਦਸਮ ਦਵਾਰੀ ਮਹੱਲ ਉਸਾਰ, ਪ੍ਰਭ ਸਾਚੇ ਵਿਚ ਟਿਕਾਈਆ। ਚਾਰੋਂ ਕੁੰਟਾਂ ਬੰਦ ਕਿਵਾੜ, ਦਿਸ ਕਿਸੇ ਨਾ ਆਈਆ। ਸ਼ਬਦ ਸਰੂਪੀ ਕਰ ਕਰ ਵਾੜ, ਆਪੇ ਬੰਦ ਕਰਾਈਆ। ਸੁਰਤੀ ਲਾਏ ਏਕਾ ਪਾੜ, ਆਤਮ ਨਾਮ ਰਖਾਈਆ। ਪਰਮ ਆਤਮ ਤੇਰੀ ਧਾਰ, ਉਪਰ ਨੀਚੇ ਆਈਆ। ਨੌਂ ਦਵਾਰੇ ਖੋਲ੍ਹੇ ਬਾਹਰ, ਨੌਂ ਖੰਡ ਖੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਿਮੰਡ ਵੰਡ ਵੰਡਾਈਆ। ਨੌਂ ਦਵਾਰੇ ਜਗਤ ਨਾਤਾ, ਪ੍ਰਭ ਸਾਚੇ ਮਾਤ ਰਖਾਇਆ। ਲੱਖ ਚੁਰਾਸੀ ਦਿਤੀ ਦਾਤਾ, ਵਿਕਾਰ ਹੰਕਾਰ ਅਕਾਰ ਜੂਠਾ ਝੂਠਾ ਪਸਰ ਪਸਾਰ, ਪੱਲੇ ਗੰਢ ਬੰਨ੍ਹਾਇਆ। ਆਪੇ ਵਸਿਆ ਹਰਿ ਹਰਿ ਬਾਹਰ, ਮਾਇਆ ਮਮਤਾ ਜਗਤੀ ਧਾਰ, ਕਾਮ ਕਰੋਧ ਲੋਭ ਮੋਹ ਹੰਕਾਰ ਚੁਕਾਇਆ। ਨੌਂ ਦਵਾਰੇ ਵੇਖੇ ਗੁਪਤ ਜ਼ਾਹਿਰ, ਕੋਈ ਨਾ ਪਾਵੇ ਕਿਸੇ ਸਾਰ, ਜੀਵ ਜੰਤ ਫਿਰੇ ਹਲਕਾਇਆ। ਗੁਰਮੁਖ ਵਿਰਲਾ ਉਤਰੇ ਪਾਰ, ਜਿਸ ਜਨ ਬਖ਼ਸ਼ੇ ਚਰਨ ਪਿਆਰ, ਆਤਮ ਸਾਂਤਕ ਸਤਿ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਹਰਿਜਨ ਮੇਲਾ ਸਚ ਘਰ, ਏਕਾ ਤੱਤ ਰਿਹਾ ਬੁਝਾਇਆ। ਸ਼ਬਦ ਗਿਆਨ ਸਚ ਤੱਤ, ਧੁਰ ਦਰਗਾਹੀ ਬਾਣ। ਬਹੱਤਰ ਨਾੜ ਨਾ ਉਬਲੇ ਰਤ, ਸਾਚਾ ਮੇਲਾ ਸ੍ਰੀ ਭਗਵਾਨ। ਆਪੇ ਰੱਖਣਹਾਰਾ ਪਤ, ਹਰਿ ਹਰਿ ਵਾਲੀ ਦੋ ਜਹਾਨ। ਸ਼ਬਦ ਤਨ ਨਗਾਰ ਲਾਏ ਸੱਟ, ਦੁਰਮਤ ਮੈਲ ਪ੍ਰਭ ਸਾਚਾ ਕੱਟ, ਜੋ ਜਨ ਰਸਨਾ ਹਰਿ ਗੁਣ ਗਾਨ। ਨੂਰ ਉਜਾਲਾ ਆਪ ਕਰਾਏ ਗੁਰ ਗੋਪਾਲਾ ਹਰਿ ਜੋਤੀ ਲਟ ਲਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਸ਼ਬਦ ਵਰ, ਜਗਤ ਤੋੜੇ ਮੋਹ ਜੰਜਾਲ। ਘਰ ਆ ਸੰਤ ਵਣਜਾਰਿਆ, ਕਰ ਆਪਣੀ ਬੁੱਧ ਬਿਬੇਕ। ਖੋਲ੍ਹ ਆਪਣਾ ਬੰਦ ਕਿਵਾੜਿਆ, ਤਨ ਲੱਗਾ ਮਾਇਆ ਸੇਕ। ਪੰਜਾਂ ਚੋਰਾਂ ਆਪ ਲਤਾੜਿਆ, ਗੁਰ ਪੂਰੇ ਨਾ ਦਿਤੀ ਟੇਕ। ਮਾਇਆ ਮਮਤਾ ਲੱਗਾ ਅਖਾੜਿਆ, ਨਾ ਮਿਲਿਆ ਏਕਾ ਏਕ। ਏਕਾ ਤਨ ਹੰਕਾਰੀ ਵਾ ਤੱਤੀ ਹਾੜਿਆ, ਗੁਰ ਸ਼ਬਦ ਨਾ ਧਰਿਆ ਭੇਖ। ਦਰ ਘਰ ਸਾਚੇ ਕਿਸੇ ਨਾ ਵਾੜਿਆ, ਨੇਤਰ ਲੋਚਨ ਦਰਸ ਨਾ ਲਿਆ ਪੇਖ। ਫਿਰੇ ਕਾਇਆ ਪਿੰਡ ਜੰਗਲ ਜੂਹ ਉਜਾੜਿਆ, ਬ੍ਰਹਿਮੰਡ ਨਾ ਲਿਆ ਵੇਖ। ਬਹੱਤਰ ਨਾੜੀ ਮਮਤਾ ਸਾੜਿਆ, ਮਸਤਕ ਉਘੜੀ ਨਾ ਅਜੇ ਰੇਖ। ਗੁਰ ਘਰ ਨਾ ਬਣਿਆ ਸਾਚਾ ਲਾੜਿਆ, ਸਾਚੀ ਆਇਆ ਨਾ ਸਾਇਆ ਹੇਠ। ਚਿੱਟੇ ਘੋੜੇ ਕਿਸੇ ਨਾ ਚਾੜ੍ਹਿਆ, ਕੌੜਾ ਹੋਇਆ ਕਾਇਆ ਰੇਠ। ਅਨਾਦ ਵੱਜੇ ਤਾਲ ਤਲਵਾੜਿਆ, ਨਾ ਕੋਈ ਵੇਖੇ ਅਨ ਅਨਡੀਠ। ਜੋਤੀ ਜੋਤ ਸਰੂਪ ਹਰਿ, ਏਕਾ ਪੁੱਛੇ ਸਚ ਘਰ, ਕਵਣ ਦਰਵਾਜ਼ਾ ਗਰੀਬ ਨਿਵਾਜਾ ਸਾਜਣ ਸਾਚਾ ਅਨਹਦ ਮਾਰੇ ਅਵਾਜਾ, ਗੁਰਮੁਖ ਸਾਚੇ ਵੇਖ ਲੇਖ। ਕਵਣ ਦਰਵਾਜਾ ਖੋਲ੍ਹ, ਅਵਾਜ ਲਗਾਇੰਦਾ। ਕਵਣ ਸ਼ਬਦ ਬੋਲ, ਮਰਦੰਗ ਵਜਾਇੰਦਾ। ਅਨਹਦ ਰੱਖਿਆ ਕਿਥੇ ਢੋਲ, ਕਵਣ ਤਾਲ ਲਗਾਇੰਦਾ। ਕਵਣ ਢੋਲ ਪੁਲਾੜਾ ਰਿਹਾ ਬੋਲ, ਉਪਰ ਕਾਇਆ ਖਲੜੀ ਲਾਇੰਦਾ। ਬਹੱਤਰ ਨਾੜੀ ਪਾਈ ਨੱਥ ਵਿੱਚੋਂ ਰੱਖਿਆ ਪੋਲ, ਕੋਇ ਨਾ ਕੁੰਡਾ ਲਾਹਿੰਦਾ। ਕੋਟਨ ਵਸਤ ਜਨ ਤੇਰੇ ਕੋਲ, ਜਨ ਸਾਚਾ ਪੁੱਛ ਪੁਛਾਇੰਦਾ। ਕਵਣ ਦਰ ਆਤਮ ਘਰ ਸ਼ਬਦ ਅਨਹਦ ਟੰਗਿਆ ਢੋਲ, ਕਿਸ ਹੱਥ ਸਮਰਥ ਵਜਾਇੰਦਾ। ਆਪਣਾ ਪਰਦਾ ਆਪੇ ਖੋਲ੍ਹ, ਗੁਰ ਪੂਰੇ ਅੱਗੇ ਰਸਨਾ ਬੋਲ, ਨਿਸ਼ਅੱਖਰ ਵੱਖਰ ਨਾ ਕੋਇ ਜਣਾਇੰਦਾ। ਬਜਰ ਕਪਾਟੀ ਅਜੇ ਨਾ ਪਾਟਾ ਪੱਥਰ, ਪੰਜਾਂ ਚੋਰਾਂ ਪਿਆ ਸੱਥਰ, ਗੁਰ ਪੂਰਾ ਨਾ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਏਕਾ ਪੁਛੇ ਸਚ ਘਰ, ਨੌਂ ਦਵਾਰੇ ਫੋਲ ਫੁਲਾਇੰਦਾ। ਕਵਣ ਦਰ ਗੁਰਮੁਖ ਤੇਰਾ ਰਚਿਆ ਮਾਤ ਕਾਜਾ। ਕਵਣ ਦਰ ਮਿਲੇ ਸ਼ਬਦ ਸੱਚਾ ਸਾਜਣ ਸਾਜਾ। ਕਵਣ ਹਰਿ ਰਖੇ ਲਾਜਨ ਲਾਜਾ। ਕਵਣ ਸਰ ਤੀਰਥ ਨੁਹਾਏ, ਦੁਰਮਤ ਜਾਏ ਮੈਲ ਭਾਜਾ। ਕਵਣ ਦਰ ਢੋਲ ਮਰਦੰਗ ਵਜਾਏ, ਅਨਹਦ ਅਨਾਹਦ ਧੁਨ ਆਤਮਕ ਪਰਮ ਪਰਮਾਤਮਕ ਗੁਣ ਗੰਭੀਰ, ਸ਼ਬਦ ਚੋਟੀ ਚੜ੍ਹ ਅਖ਼ੀਰ, ਕੋਈ ਤੱਤ ਨਾ ਦੀਸੇ ਗੁਰ ਪੀਰ, ਕਵਣ ਡੰਕਾ ਕਵਣ ਵੇਖ ਨਾ ਪਾਏ, ਰਾਓ ਰੰਕਾਂ ਸ਼ਾਹ ਫ਼ਕੀਰ ਦਸਤਗੀਰ ਭੇਵ ਨਾ ਰਾਏ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਾਇਆ ਮੰਦਰ ਸਾਚੇ ਅੰਦਰ ਅਟੱਲ ਮੁਨਾਰ ਹੋ ਤਿਆਰ ਡੰਕ ਅਪਾਰ ਕਵਣ ਕੂਟੇ ਰਿਹਾ ਵਾਜਾ। ਕਵਣ ਕੂਟ ਕਾਇਆ ਮਹੱਲ ਅਪਾਰ, ਪ੍ਰਭ ਅਨਹਦ ਸ਼ਬਦ ਵਜਾਈਆ। ਪੰਚਮ ਮੀਤਾ ਪੰਚਮ ਯਾਰ ਪੰਚਮ ਜਾਣੇ ਸਾਚੀ ਰੀਤਾ, ਪੰਚਮ ਧੁਨੀ ਧੁਨਕਾਰ ਸੁਣਾਈਆ। ਪੰਚਮ ਸੁਣਾਏ ਰਾਗ ਅਤੀਤਾ, ਪੰਚਮ ਕਰੇ ਪਤਤ ਪੁਨੀਤਾ, ਪੰਚਾਂ ਪੰਚ ਹਰਿ ਹਰਿ ਜੀਤਾ, ਪੰਚਮ ਪੰਚਾਂ ਸੀਤਲ ਸੀਤਾ, ਪੰਚਮ ਦੇਵੇ ਸਾਚੀ ਧਾਰਾ, ਤਾਲ ਤਲਵਾੜਾ ਇਕ ਅਖਾੜਾ, ਪੰਚ ਸ਼ਬਦ ਧੁਨ ਨਾਦ ਅਪਰ ਅਪਾਰਾ, ਆਪ ਵਜਾਏ ਵਾਰੋ ਵਾਰਾ, ਪੁਰਖ ਅਬਿਨਾਸ਼ੀ ਕਰ ਪਿਆਰਾ, ਕਵਣ ਸੁ ਵੇਲੇ ਬੰਨੇ ਧਾਰਾ, ਬੱਤੀ ਦੰਦ ਨਾ ਗਾਏ ਰਸਨ ਹਲਕਾਈਆ। ਆਤਮ ਹੋਈ ਅੰਧ, ਭੇਵ ਨਾ ਰਾਈਆ। ਗੁਰ ਸ਼ਬਦ ਨਾ ਚੜ੍ਹਿਆ ਚੰਦ, ਸੀਤਲ ਧਾਰ ਨਾ ਕਿਸੇ ਵਹਾਈਆ। ਜੀਵੜਾ ਭਾਗਾਂ ਮੰਦ, ਆਤਮ ਘਰ ਨਾ ਵੱਜੀ ਵਧਾਈਆ। ਮਾਇਆ ਮਮਤਾ ਫੱਸਿਆ ਝੂਠੇ ਧੰਦ, ਗੁਰ ਪੂਰੇ ਕੰਡ ਵਖਾਈਆ। ਸੁਰਤ ਸੁਵਾਣੀ ਹੋਈ ਰੰਡ, ਸਾਚਾ ਕੰਤ ਦਿਸ ਨਾ ਆਈਆ। ਭੇਵ ਨਾ ਜਾਣੇ ਕੋਈ ਬ੍ਰਹਿਮੰਡ, ਨਾ ਜੀਓ ਪਿੰਡ ਤਜਾਈਆ। ਪੰਜ ਚੋਰ ਨਾ ਹੋਏ ਖੰਡ ਖੰਡ, ਜੇਰਜ ਅੰਡ ਉਤਭੁਜ ਸੇਤਜ ਖਾਣੀ ਚਾਰੇ ਆਪ ਭੁਵਾਈਆ। ਸ਼ਬਦ ਨਾਮ ਗੁਰ ਪੂਰਾ ਰਿਹਾ ਵੰਡ, ਗੁਰਮੁਖ ਆਤਮ ਅੰਦਰ ਆਪ ਟਿਕਾਈਆ। ਆਪਣੀ ਹੱਥੀਂ ਦੇਵੇ ਗੰਢ, ਨਾ ਸਕੇ ਕੋਈ ਖੁਲ੍ਹਾਈਆ। ਜੀਵਾਂ ਜੰਤਾਂ ਭਰਮਾਂ ਚੁੱਕੀ ਸਿਰ ਝੂਠੀ ਪੰਡ, ਰਸਨਾ ਪੜ੍ਹ ਪੜ੍ਹ ਵਾਦ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਪੁਛੇ ਤੇਰਾ ਘਰ, ਕਵਣ ਦਰਵਾਜਾ ਗਰੀਬ ਨਿਵਾਜਾ ਅੰਦਰ ਬੈਠਾ ਲਾਈਆ। ਬੰਦ ਦਰਵਾਜਾ ਜਿਸ ਕਰਾਇਆ। ਕਵਣ ਸਿੰਘਾਸਣ ਡੇਰਾ ਲਾਇਆ। ਕਵਣ ਮੰਡਲ ਪਾਵੇ ਰਾਸਨ, ਕਵਣ ਵੇਖੇ ਪ੍ਰਿਥਮੀ ਆਕਾਸਨ, ਕਾਇਆ ਵਿਚ ਪੁਲਾੜ ਰਖਾਇਆ। ਮਨਮੁਖ ਜੀਵ ਜੰਤ ਵਿਨਾਸਨ, ਨਾ ਹੋਏ ਕੋਏ ਸਹਾਇਆ। ਕਲਜੁਗ ਮਾਇਆ ਲੱਗੀ ਤਨ ਬਸੰਤਰ, ਗੁਰ ਸ਼ਬਦ ਨਾ ਪਾਇਆ ਸਾਚਾ ਮੰਤਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਪੁੱਛੇ ਤੇਰਾ ਘਰ, ਕਵਣ ਮਹੱਲ ਇਕ ਰਖਾਇਆ। ਸਚ ਮਹੱਲ ਸਚ ਦਵਾਰ, ਪ੍ਰਭ ਤੇਰੇ ਵਿਚ ਟਿਕਾਈਆ। ਨਾ ਕੋਈ ਦੀਸੇ ਚਾਰ ਦਿਵਾਰ, ਉਪਰ ਛੱਤ ਦਿਸ ਨਾ ਆਇਆ। ਨਾ ਕੋਈ ਚੰਦ ਸੂਰਜ ਨਾ ਤਾਰਾ ਮੰਡਲ ਕਰੇ ਆਕਾਰ, ਆਕਾਸ਼ ਆਕਾਸ਼ੀ ਹਰਿ ਸਮਾਇਆ। ਗੁਰ ਪੂਰੇ ਧੁਰ ਚਰਨ ਧਰਵਾਸ, ਜਿਸ ਦਸ ਮਾਸ ਗਰਭਵਾਸ ਸਿਰ ਤੇਰੇ ਹੱਥ ਟਿਕਾਇਆ। ਆਪ ਨਾ ਵਸਿਆ ਆਸ ਪਾਸ, ਕਾਇਆ ਮੰਡਲ ਨਾ ਪਾਈ ਰਾਸ ਸ਼ਬਦ ਨਾ ਚਲਿਆ ਵਿਚ ਸਵਾਸ ਸਰਗੁਣ ਨਿਰਗੁਣ ਭੇਵ ਨਾ ਪਾਇਆ। ਲੇਖੇ ਲੱਗਾ ਨਾ ਹੱਡ ਚੰਮ ਨਾੜੀ ਮਾਸ, ਹਰਿ ਸ਼ਬਦ ਨਾ ਹੋਏ ਦਾਸੀ ਦਾਸ, ਮਿਲਿਆ ਮੇਲ ਨਾ ਹਰਿ ਸਰਬ ਗੁਣਤਾਸ, ਤ੍ਰਿਸ਼ਨਾ ਆਸ ਨਾ ਮਾਤ ਬੁਝਾਇਆ। ਰਸਨ ਵਿਕਾਰਾ ਲੱਗੀ ਪਿਆਸ, ਗੁਰ ਸ਼ਬਦ ਵਸਤ ਨਾ ਰਹੀ ਪਾਸ, ਜੋਤੀ ਜੋਤ ਸਰੂਪ, ਗੁਰਸਿਖ ਪੁੱਛੇ ਤੇਰਾ ਇਕ ਘਰ, ਕਵਣ ਦਵਾਰੇ ਆਸਣ ਲਾਇਆ। ਸਚ ਘਰ ਆਸਣ ਲਾ, ਵੇਖ ਤਮਾਸ਼ਿਆ। ਕੀ ਜਗਤ ਕੋਲੋਂ ਪੁੱਛੇ ਰਾਹ, ਜੀਆਂ ਜੰਤਾਂ ਕਲਜੁਗ ਮਾਇਆ ਫਾਸ ਫਾਸਿਆ। ਗੁਰ ਸ਼ਬਦੀ ਅੰਦਰ ਮਲਾਹ, ਫੜ ਫੜ ਬਾਹੋਂ ਰਾਹੇ ਰਿਹਾ ਪਾ, ਨੇਤਰ ਤੀਜਾ ਦਏ ਖੁਲ੍ਹਾ, ਸਾਚੀ ਜੋਤ ਕਰੇ ਪਰਕਾਸ਼ਿਆ। ਆਪੇ ਪੁਰਖ ਅਗੰਮੜਾ ਬੇਪਰਵਾਹ ਅਥਾਹ, ਹੋਏ ਸਹਾਈ ਸਭਨੀ ਥਾਂ, ਇਕ ਜਪਾਏ ਸਾਚਾ ਨਾਂ, ਨਿੱਝ ਘਰ ਆਤਮ ਰੱਖੇ ਵਾਸਿਆ। ਆਪੇ ਪਿਤਾ ਆਪੇ ਮਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਪੁੱਛੇ ਇਕ ਘਰ, ਕਵਣ ਚਲੇ ਪਵਣ ਸੁਵਾਸਿਆ। ਮਹਿੰਮਾ ਅਗਾਧ ਬੋਧ ਸ਼ਬਦ ਭੰਡਾਰ ਭਰਪੂਰ ਹੈ। ਦੇਵਣਹਾਰ ਦਾਤਾਰ, ਜੋ ਆਏ ਚਲ ਹਜ਼ੂਰ ਹੈ। ਸਹਿੰਸਾ ਰੋਗ ਦਏ ਨਿਵਾਰ, ਸ਼ਬਦ ਉਪਜਾਏ ਸਾਚੀ ਤੂਰ ਹੈ। ਨਿਰਮਲ ਜੋਤ ਕਰ ਆਕਾਰ, ਜਿਸ ਜਾਣੋ ਦੂਰਨ ਦੂਰ ਹੈ। ਸਦ ਰੱਖੇ ਵਿਚ ਪਸਾਰ, ਜਗਤ ਨਾਤਾ ਕੂੜੋ ਕੂੜ ਹੈ। ਸਚ ਮੇਲਾ ਪੁਰਖ ਭਤਾਰ, ਜਨ ਲਾਹੇ ਮਸਤਕ ਧੂੜ ਹੈ। ਖੇਲ੍ਹੇ ਬੰਦ ਕਿਵਾੜ, ਕਾਇਆ ਚਾੜ੍ਹੇ ਰੰਗ ਗੂੜ੍ਹ ਹੈ। ਲੱਖ ਚੁਰਾਸੀ ਉਤਰੇ ਪਾਰ, ਮਨਮੁਖ ਨਾ ਜਾਣੇ ਮੂੜ੍ਹ ਹੈ। ਨਿਹਕਲੰਕ ਲਿਆ ਅਵਤਾਰ, ਲੱਖ ਚੁਰਾਸੀ ਪੀੜੇ ਵੇਲਣੇ ਬੂੜ ਹੈ। ਸ਼ਬਦ ਡੰਕ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ੍ਰਿਸ਼ਟ ਸਬਾਈ ਵੇਖ ਵਖਾਏ, ਲੱਖ ਚੁਰਾਸੀ ਆਤਮ ਅੰਦਰ ਮੰਦਰ ਕਾਇਆ ਪਾਵੇ ਸਾਰ ਹੈ। ਆਏ ਦਰ ਦਵਾਰ, ਬਣ ਸਵਾਲੀਆ। ਪ੍ਰਭ ਦੇਵੇ ਪੈਜ ਸਵਾਰ, ਆਤਮ ਜੋਤ ਜਗੇ ਅਕਾਲੀਆ। ਮੇਲ ਮਿਲਾਏ ਮੀਤ ਮੁਰਾਰ, ਮਿਟੇ ਰੈਣ ਅੰਧੇਰੀ ਕਾਲੀਆ। ਸ਼ਬਦ ਘੋੜੇ ਹੋ ਅਸਵਾਰ, ਦਿਵਸ ਰੈਣ ਕਰੇ ਰਖਵਾਲੀਆ। ਫੜ ਫੜ ਬਾਹੋਂ ਲਾਏ ਪਾਰ, ਦੋ ਜਹਾਨਾਂ ਵਾਲੀਆ। ਆਪੇ ਅੰਦਰ ਆਪੇ ਬਾਹਰ, ਆਪੇ ਗੁਪਤ ਆਪੇ ਜਾਹਿਰ, ਦੋਵੇਂ ਹੱਥਾਂ ਰਖੇ ਖਾਲੀਆ। ਸ਼ਬਦ ਕਰਾਏ ਇਕ ਜੈਕਾਰ, ਗੁਰਮੁਖ ਸਾਚੇ ਕਰ ਪਿਆਰ, ਘਰ ਆਤਮ ਵੱਜੇ ਤਾਲੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਫਲ ਲਗਾਏ ਕਾਇਆ ਡਾਲੀਆ। ਕਾਇਆ ਡਾਲੀ ਫਲ ਲਗਾਉਣਾ, ਪ੍ਰਭ ਦਰਸ਼ਨ ਨੇਤਰ ਪਾਇਆ। ਆਪ ਆਪਣਾ ਮਨ ਸਮਝਾਉਣਾ, ਗੁਰ ਚਰਨ ਚਿੱਤ ਲਾਇਆ। ਭਾਂਡਾ ਭਰਮ ਭੰਨ ਵਖਾਉਣਾ, ਗੁਰ ਸ਼ਬਦ ਹਥੌੜਾ ਹੱਥ ਫੜਾਇਆ। ਆਪਣਾ ਬੇੜਾ ਬੰਨ੍ਹ ਵਖਾਉਣਾ, ਸਾਚਾ ਰਾਗ ਕੰਨ ਸੁਣਾਇਆ। ਸ਼ਬਦ ਸਿੰਘਾਸਣ ਇਕ ਵਿਛਾਉਣਾ, ਸੁਰਤ ਸੁਵਾਣੀ ਆਸਣ ਲਾਉਣਾ, ਸ਼ਬਦ ਮਿਲਾਵਾ ਕੰਤ ਕਰਾਉਣਾ, ਦੋਵਾਂ ਸਾਂਝਾ ਪਿਆਰ ਕਰਾਉਣਾ, ਏਕਾ ਰੰਗ ਰੰਗਾਇਆ। ਪਵਣ ਉਨੰਜਾ ਛਤਰ ਝੁਲਾਉਣਾ, ਸ਼ਬਦ ਬਵੰਜਾ ਧਾਰ ਰਖਾਉਣਾ, ਗੁਰ ਭਗਤ ਅਕਵੰਜਾ ਨਾਲ ਰਲਾਉਣਾ, ਸਵੇਰ ਸੰਞ ਇਕ ਵਖਾਉਣਾ, ਸੂਰਜ ਚੰਦ ਕੋਈ ਦਿਸ ਨਾ ਆਉਣਾ, ਰਸਨਾ ਗੰਦ ਨਾ ਰਸ ਵਖਾਉਣਾ, ਪਰਮਾਨੰਦ ਵਿਚ ਸਮਾਉਣਾ, ਬੱਤੀ ਦੰਦ ਲੇਖ ਮਿਟਾਉਣਾ, ਏਕਾ ਸ਼ਬਦ ਸੁਹਾਗੀ ਛੰਦ ਪੁਰਖ ਅਬਿਨਾਸ਼ੀ ਆਪਣਾ ਆਪ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਸ਼ਬਦ ਵਰ, ਖ਼ੁਸ਼ੀ ਖ਼ੁਸ਼ੀ ਬੰਦ ਬੰਦ ਕਰਾਇਆ। ਜਗਤ ਨਿਸ਼ਾਨੀ ਨਾਮ ਹੈ, ਭਗਤ ਵਣਜਾਰਿਆ। ਜਗਤ ਵਣਜ ਨਾ ਆਏ ਕਾਮ ਹੈ, ਕੂੜੋ ਕੂੜ ਪਸਾਰਿਆ। ਏਕਾ ਏਕ ਸੱਚਾ ਦਾਮ ਹੈ, ਦੋ ਜਹਾਨੀ ਪਾਰ ਵਖਾਵੇ ਇਕ ਕਿਨਾਰਿਆ। ਕਲਜੁਗ ਰੈਣ ਅੰਧੇਰੀ ਸ਼ਾਮ ਹੈ, ਨਾ ਦੇਵੇ ਕੋਈ ਸਹਾਰਿਆ। ਅੰਮ੍ਰਿਤ ਆਤਮ ਏਕਾ ਜਾਮ ਹੈ, ਮਦਿ ਮਮਤਾ ਪੀਵਣ ਹਾਰਿਆ। ਨਿਸ਼ਅੱਖਰ ਵੱਖਰ ਏਕਾ ਨਾਮ ਹੈ, ਪ੍ਰਭ ਆਪਣਾ ਆਪ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਧੁਰ ਸੰਜੋਗ ਸੰਜੋਗੀ ਮੇਲ ਮਿਲਾ ਰਿਹਾ। ਸਤਿਜੁਗ ਤੇਰੀ ਸਾਚੀ ਧਾਰ, ਸਤਿ ਪੁਰਖ ਮਾਤ ਚਲਾਈਆ। ਜੁਗ ਜੁਗ ਜਾਣੇ ਆਪਣੀ ਕਾਰ, ਸਾਚਾ ਧਾਮ ਸੁਹਾਈਆ। ਜੁਗ ਜੁਗ ਹੋਵੇ ਪਹਿਰੇਦਾਰ, ਸ਼ਬਦ ਪਹਿਰਾ ਇਕ ਲਗਾਈਆ। ਜੁਗ ਜੁਗ ਹੋਵੇ ਲਹਿਣੇਦਾਰ, ਲੱਖ ਚੁਰਾਸੀ ਹਿਸਾਬ ਮੁਕਾਈਆ। ਜੁਗ ਜੁਗ ਹੋਵੇ ਕਹਿਣੇਹਾਰ, ਸ਼ਬਦ ਸੁਨੇਹੜਾ ਇਕ ਘਲਾਈਆ। ਜੁਗ ਜੁਗ ਵਰਤੇ ਵਿਚ ਸੰਸਾਰ, ਜੁਗ ਜੁਗ ਭੇਖ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਈਆ। ਸਤਿਜੁਗ ਤੇਰਾ ਸਾਚਾ ਰੰਗ, ਹਰਿ ਸਾਚਾ ਮਾਤ ਚੜ੍ਹਾਇੰਦਾ। ਧਰਤ ਮਾਤ ਦਰ ਮੰਗੀ ਮੰਗ, ਸੋਇਆ ਪੂਤ ਆਪ ਉਠਾਇੰਦਾ। ਸ਼ਬਦ ਸਰੋਵਰ ਦੇਵੇ ਗੰਗ, ਜਨ ਭਗਤਾਂ ਤਨ ਵਹਾਇੰਦਾ। ਆਪੇ ਹੋਏ ਅੰਗ ਸੰਗ, ਗਹਿਰ ਗੰਭੀਰ ਸਾਗਰ ਅਖਵਾਇੰਦਾ। ਮਾਇਆ ਮਮਤਾ ਕਰੇ ਭੰਗ, ਸਾਂਤਕ ਸਾਂਤਕ ਸਾਂਤ ਵਰਤਾਇੰਦਾ। ਹਰਿ ਸ਼ਬਦ ਡੋਰੀ ਬੰਨ੍ਹ ਪਤੰਗ, ਰਾਜ ਰਾਜਾਨਾ ਸ਼ਾਹ ਸੁਲਤਾਨਾ ਵੇਖ ਵਖਾਇੰਦਾ। ਸੋਹੰ ਵਜਾਏ ਇਕ ਮਰਦੰਗ, ਸਤਿਜੁਗ ਸਾਚੀ ਚੋਟ ਨਗਾਰੇ ਲਾਇੰਦਾ। ਭਰਮਾਂ ਢਾਹੇ ਦੂਜੀ ਕੰਧ, ਬਰਨ ਅਠਾਰਾਂ ਵਰਨ ਚਾਰ ਏਕਾ ਰੰਗ ਰੰਗਾਇੰਦਾ। ਸਰਬ ਜੀਆਂ ਆਪੇ ਬਖ਼ਸ਼ੰਦ, ਜੁਗ ਜੁਗ ਧਰਮ ਚਲਾਇੰਦਾ। ਜਨ ਭਗਤਾਂ ਖ਼ੁਸ਼ੀ ਕਰੇ ਬੰਦ ਬੰਦ, ਰਸਨਾ ਗੋਬਿੰਦ ਗੀਤ ਸੁਣਾਇੰਦਾ। ਸਤਿਜੁਗ ਸਾਚਾ ਚੜ੍ਹਿਆ ਚੰਦ, ਭਾਰਤ ਖੰਡ ਅੰਧੇਰ ਮਿਟਾਇੰਦਾ। ਸੰਤ ਸੁਹੇਲਾ ਗਾਏ ਬੱਤੀ ਦੰਦ, ਸੰਞ ਸਵੇਰ ਇਕ ਵਖਾਇੰਦਾ। ਜੋ ਜਨ ਤਜਾਏ ਮਦਿਰਾ ਮਾਸ ਗੰਦ, ਹਰਿ ਸਾਚੇ ਘਰ ਵਸਾਇੰਦਾ। ਇਕ ਸੁਣਾਏ ਸੁਹਾਗੀ ਛੰਦ, ਗੁਰਮੁਖ ਨਾਰੀ ਕਾਜ ਰਚਾਇੰਦਾ। ਮੇਟਣਹਾਰਾ ਭੇਖ ਪਖੰਡ, ਸ਼ਬਦ ਚੰਡ ਹੱਥ ਉਠਾਇੰਦਾ। ਸਚ ਵਸਤ ਪ੍ਰਭ ਦੇਵੇ ਵੰਡ, ਹਰਿ ਭਗਤਾਂ ਝੋਲੀ ਪਾਇੰਦਾ। ਜੋਤ ਨਿਰੰਜਣ ਦੇਵੇ ਗੰਢ, ਪੱਲੂ ਕਿਸੇ ਦਿਸ ਨਾ ਆਇੰਦਾ। ਅੰਦਰ ਮੰਦਰ ਰੱਖੇ ਠੰਢ, ਧਾਰਾ ਅੰਮ੍ਰਿਤ ਸੀਰ ਪਿਆਇੰਦਾ। ਸੁਰਤ ਸੁਵਾਣੀ ਨਾ ਹੋਏ ਰੰਡ, ਸੰਤ ਸੁਹਾਗੀ ਕੰਤ ਮਿਲਾਇੰਦਾ। ਖੇਲੇ ਖੇਲ ਵਿਚ ਬ੍ਰਹਿਮੰਡ, ਜੇਰਜ ਅੰਡ ਆਪ ਸਮਾਇੰਦਾ। ਆਪੇ ਸੁੱਤਾ ਦੇ ਕਰ ਕੰਡ, ਆਤਮ ਸੇਜਾ ਇਕ ਹੰਢਾਇੰਦਾ। ਚਲੇ ਚਾਲ ਇਕ ਬੇਹੰਗ, ਅਚਰਜ ਆਪਣੀ ਰੀਤ ਰਖਾਇੰਦਾ। ਨੌਂ ਦਵਾਰੇ ਆਪੇ ਲੰਘ, ਕਾਇਆ ਮੰਦਰ ਮਸੀਤ ਗੁਰੂਦਵਾਰ ਸਚ ਸੁਹਾਇੰਦਾ। ਸੁਖਮਨ ਤੇਰਾ ਡੂੰਘਾ ਪੰਧ, ਸ਼ਬਦ ਘੋੜੇ ਆਪ ਦੁੜਾਇੰਦਾ। ਮੇਟ ਮਿਟਾਏ ਧੁੰਦੂਕਾਰ ਅੰਧ, ਗਿਆਨ ਪਰਕਾਸ਼ ਇਕ ਕਰਾਇੰਦਾ। ਆਤਮ ਉਪਜੇ ਪਰਮਾਨੰਦ, ਬ੍ਰਹਮ ਬ੍ਰਹਮ ਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰਾ ਸਾਚਾ ਰਾਹ, ਸ਼ਬਦ ਸਰੂਪੀ ਬਣ ਮਲਾਹ, ਲੋਕਮਾਤ ਚਲਾਇੰਦਾ। ਸਤਿਜੁਗ ਤੇਰੀ ਮਤ, ਸਚ ਸੁੱਚ ਰਿਹਾ ਵਰਤਾ। ਪ੍ਰਭ ਏਕਾ ਰੱਖੇ ਤੱਤ, ਮਿਟੇ ਲੋਭ ਹੰਕਾਰਿਆ। ਨਾਮ ਬੰਧਾਏ ਧੀਰਜ ਯਤ, ਸਤਿ ਸੰਤੋਖੀ ਸ਼ਬਦ ਸੁਹਾ ਰਿਹਾ। ਦੁਰਮਤ ਮੈਲ ਦੇਵੇ ਕਟ, ਤਨ ਨਿਰਮਲ ਜੋਤ ਕਰ ਅਕਾਰਿਆ। ਚੌਦਾਂ ਲੋਕਾਂ ਇਕ ਵਖਾਏ ਸਾਚਾ ਹੱਟ, ਗੁਰ ਸ਼ਬਦੀ ਭਰੇ ਭੰਡਾਰਿਆ। ਵੇਖੇ ਖੇਲ ਕਾਇਆ ਮਟ, ਬਾਜ਼ੀਗਰ ਨਟ ਭਰਮ ਭੁਲਾ ਰਿਹਾ। ਕਲਜੁਗ ਅੰਤਮ ਜੀਆਂ ਜੰਤਾਂ ਦੂਈ ਦਵੈਤੀ ਲੱਗਾ ਫੱਟ, ਨਾ ਕੋਈ ਮੇਟ ਮਿਟਾ ਰਿਹਾ। ਪੁਰਖ ਅਬਿਨਾਸ਼ੀ ਵਸੇ ਘਟ ਘਟ, ਘਟ ਅੰਤਰ ਸਰਬ ਜਣਾ ਰਿਹਾ। ਲੱਖ ਚੁਰਾਸੀ ਫਿਰ ਫਿਰ ਥੱਕੀ ਤੀਰਥ ਤਟ, ਤਟ ਕਿਨਾਰਾ ਦਿਸ ਨਾ ਆ ਰਿਹਾ। ਜਗੀ ਜੋਤ ਨਾ ਆਤਮ ਲਟ, ਉਚੇ ਟਿੱਲੇ ਮੰਦਰ ਫਿਰਾ ਰਿਹਾ। ਕੋਟਨ ਬਹਿ ਬਹਿ ਥੱਕੇ ਜਟਾ ਜੂਟ ਧਾਰ ਜੱਟ, ਆਤਮ ਨੂਰ ਨਾ ਕੋਇ ਉਪਾ ਰਿਹਾ। ਤਨ ਲੰਗੋਟੀ ਬੰਨੀ ਬੈਠੇ ਕੋਟਨ ਪਟ, ਮਨਸਾ ਪੂਰ ਨਾ ਕੋਇ ਅਖਵਾ ਰਿਹਾ। ਸੂਰਜ ਦੇਵਤਾ ਪਾਣੀ ਕੋਟਨ ਰਹੇ ਝਟ, ਆਤਮ ਤ੍ਰਿਸ਼ਨਾ ਨਾ ਕੋਇ ਬੁਝਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰਾ ਸਾਚਾ ਰਾਹ ਏਕਾ ਏਕ ਵਖਾ ਰਿਹਾ। ਸਤਿਜੁਗ ਤੇਰਾ ਸਤਿ ਸਤਿਵਾਦ, ਪ੍ਰਭ ਸਾਚੇ ਹੱਥ ਵਡਿਆਈਆ। ਵੇਖੇ ਖੇਲ ਵਿਚ ਬ੍ਰਹਿਮਾਦ, ਆਦਿ ਜੁਗਾਦਿ ਬਣਤ ਬਣਾਈਆ। ਧੁਨ ਆਤਮਕ ਵੱਜੇ ਸਾਚਾ ਨਾਦ, ਵਜਾਵਣਹਾਰ ਆਪ ਅਖਵਾਈਆ। ਸੋਹੰ ਸ਼ਬਦ ਦੇਵੇ ਸਾਚੀ ਦਾਦ, ਪਤਤ ਪਾਵਨ ਹਰਿ ਰਘੁਰਾਈਆ। ਦਿਵਸ ਰੈਣ ਸਦ ਰੱਖਣਾ ਯਾਦ, ਅੰਤਮ ਵੇਲੇ ਹੋਏ ਸਹਾਈਆ। ਵੇਖਣਹਾਰਾ ਕਰਮ ਕਾਂਡ, ਕੁਕਰਮਾਂ ਮੇਟ ਮਿਟਾਈਆ। ਸਾਚਾ ਧਰਮ ਵਿਚ ਬ੍ਰਹਿਮਾਂਡ, ਲੋਆਂ ਪੂਰੀਆਂ ਆਪ ਚਲਾਈਆ। ਰਚਨ ਰਚਾਏ ਹਰਿ ਨੌਂ ਖਾਂਡ, ਨੌਂ ਖੰਡਾਂ ਸ਼ਬਦ ਜਣਾਈਆ। ਸੱਤਾਂ ਦੀਪਾਂ ਦੇਵੇ ਵਾਂਡ, ਆਪਣੀ ਹੱਥੀਂ ਵੰਡਾਂ ਪਾਈਆ। ਲੱਖ ਚੁਰਾਸੀ ਵੇਖੇ ਕਾਇਆ ਭਾਂਡ, ਆਤਮ ਵਸਤੂ ਕਵਣ ਟਿਕਾਈਆ। ਕਵਣ ਦਵਾਰੇ ਵਰਤੇ ਠਾਂਢ, ਅੰਮ੍ਰਿਤ ਆਤਮ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰਾ ਸਾਚਾ ਦਰ, ਆਪੇ ਆਪ ਰਿਹਾ ਖੁਲ੍ਹਾਈਆ। ਸਤਿਜੁਗ ਤੇਰਾ ਸਾਚਾ ਮਤ, ਪ੍ਰਭ ਸਾਚਾ ਮਾਤ ਧਰਾਏ। ਸੰਤਾਂ ਭਗਤਾਂ ਰੱਖੇ ਪਤ, ਪਤ ਪਤਵੰਤਾ ਆਪ ਅਖਵਾਏ। ਸਰਬ ਜੀਆਂ ਜਾਣੇ ਮਿਤ ਗਤ, ਘਟ ਘਟ ਮੇਂ ਰਿਹਾ ਸਮਾਏ। ਇਕ ਚਲਾਏ ਸਾਚਾ ਰਥ, ਰਥਵਾਹੀ ਆਪ ਅਖਵਾਏ। ਸਤਿਜੁਗ ਤੇਰੀ ਸਾਚੀ ਗਥ, ਸੋਹੰ ਨਾਮ ਰਖਾਏ। ਮਸਤਕ ਟਿੱਕਾ ਲਾਏ ਮੱਥ, ਕੌਸਤਕ ਮਨੀ ਡਗਮਗਾਏ। ਲੇਖਾ ਚੁਕੇ ਸੀਆਂ ਸਾਢੇ ਤਿੰਨ ਹੱਥ, ਸਮਰਥ ਦਇਆ ਕਮਾਏ। ਏਕਾ ਜਾਪ ਅਕਥਨਾ ਅਕਥ, ਕੋਈ ਕਥ ਨਾ ਸਕੇ ਰਾਏ। ਸਗਲ ਵਸੂਰੇ ਜਾਇਣ ਲੱਥ, ਜੋ ਹਰਿਜਨ ਹਰਿ ਹਰਿ ਦਰਸ਼ਨ ਪਾਏ। ਜਗਤ ਵਿਕਾਰਾ ਦੇਵੇ ਮਥ, ਸ਼ਬਦ ਮਧਾਣਾ ਤਨ ਟਿਕਾਏ। ਛਾਛ ਵਿਰੋਲ ਉਪਰ ਕਰੇ ਇਕੱਠ, ਅਗਨੀ ਜੋਤੀ ਡਾਹੇ ਮੱਠ, ਉਲਟੇ ਗੇੜੇ ਗੇੜ ਲੱਠ, ਗੁਰਮੁਖ ਸਚ ਵਿਰੋਲ ਵਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਦੇਵੇ ਸਾਚਾ ਵਰ, ਏਕਾ ਸੋਹੰ ਢੋਲ ਮਰਦੰਗ ਵਜਾਏ। ਸਤਿਜੁਗ ਵੱਜੇ ਢੋਲ ਮਰਦੰਗ, ਚਾਰੋਂ ਕੁੰਟ ਜੈ ਜੈਕਾਰਿਆ। ਜੀਆਂ ਜੰਤਾਂ ਸਾਧਾਂ ਸੰਤਾਂ ਇਕ ਚੜ੍ਹਾਏ ਨਾਮ ਰੰਗ, ਸਾਚਾ ਵਣਜ ਕਰਾਏ ਹਰਿ ਵਾਪਾਰਿਆ। ਸ਼ਬਦ ਘੋੜੇ ਕਸ ਤੰਗ, ਆਪੇ ਵੇਖੇ ਵਾਰੋ ਵਾਰਿਆ। ਸ਼ਬਦ ਰੰਗੀਲਾ ਸਚ ਪਲੰਘ, ਆਤਮ ਸੇਜਾ ਇਕ ਸੁਹਾ ਰਿਹਾ। ਆਪੇ ਅੰਦਰ ਜਾਏ ਲੰਘ, ਆਪਣੀ ਹੱਥੀਂ ਕੁੰਡਾ ਲਾ ਰਿਹਾ। ਮਾਨ ਸਰੋਵਰ ਸਾਚਾ ਗੰਗ, ਸਾਚਾ ਤੀਰਥ ਨੁਹਾਵਣ ਨੁਹਾ ਰਿਹਾ। ਅਨਾਦ ਅਨਾਦਾ ਵੱਜੇ ਮਰਦੰਗ, ਸੁਨ ਸਮਾਧੀ ਆਪ ਤੁੜਾ ਰਿਹਾ। ਆਪੇ ਹੋਏ ਅੰਗ ਸੰਗ, ਬੋਧ ਅਗਾਧੀ ਸ਼ਬਦ ਜਣਾ ਰਿਹਾ। ਏਕਾ ਚਾਲ ਚਲੇ ਬੇਹੰਗ, ਸਾਚੇ ਪੌੜੇ ਆਪ ਚੜ੍ਹਾ ਰਿਹਾ। ਵਡ ਦਾਤਾ ਸੂਰਾ ਸਰਬੰਗ, ਮਿੱਠਾ ਕੌੜਾ ਵੇਖ ਵਖਾ ਰਿਹਾ। ਮਾਨਸ ਦੇਹੀ ਨਾ ਹੋਏ ਭੰਗ, ਜੋ ਜਨ ਗੁਰ ਚਰਨੀ ਚਿਤ ਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਰੂਪੀ ਦੇਵੇ ਵਰ, ਸਤਿਜੁਗ ਤੇਰੀ ਬਣਤ ਬਣਾ ਰਿਹਾ। ਸਤਿਜੁਗ ਬਣਤ ਬਣਾਏ, ਸਖੀ ਸੁਲਤਾਨਿਆ। ਵੇਦ ਪੁਰਾਨ ਅੰਜੀਲ ਕੁਰਾਨ ਨਾ ਕੋਈ ਗਾਏ, ਏਕਾ ਨਾਮ ਜਪੇ ਜਪਾਏ ਸ੍ਰੀ ਭਗਵਾਨਿਆ। ਆਪੇ ਵਰਤੇ ਹਰਿ ਹਰ ਥਾਂਏ, ਖਾਣੀ ਬਾਣੀ ਵੇਖ ਵਖਾਏ, ਸ਼ਬਦ ਜਣਾਏ ਸਾਚੀ ਬਾਣੀਆ। ਪ੍ਰਿਥਮੀ ਆਕਾਸ਼ ਵਾਸ ਰਖਾਏ, ਪਰਮ ਆਤਮਾ ਪਰਮਾਤਮਾ ਵਿਚ ਸਮਾਏ, ਬ੍ਰਹਮ ਬ੍ਰਹਮ ਰੂਪ ਪਰਕਾਸ਼ੀਆ। ਪੂਰਨ ਆਸ ਸਰਬ ਕਰਾਏ, ਸ਼ਬਦ ਧਰਵਾਸ ਇਕ ਧਰਾਏ, ਨਾ ਕੋਈ ਦੀਸੇ ਮਦਿਰਾ ਮਾਸੀਆ। ਪੰਡਤ ਕਾਸ਼ੀ ਗਿਆਨ ਗਵਾਏ, ਇਕ ਧਿਆਨ ਚਰਨ ਹਰਿ ਰਘੁਰਾਏ, ਦੂਸਰ ਕੋਇ ਨਾ ਆਏ, ਘਰ ਮੇਲਾ ਸਚ ਨਿਵਾਸੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਦੇਵੇ ਵਰ, ਦੇ ਮਤ ਮਾਤ ਸਮਝਾਈਆ। ਸਤਿਜੁਗ ਮਤ ਜਗਤ ਜੋਗ, ਜੁਗਤ ਆਪਣੇ ਹੱਥ ਰਖਾਈਆ। ਨਾ ਕਦੇ ਹਿਰਖ ਨਾ ਕਦੇ ਸੋਗ, ਹਰਿ ਭਗਤ ਸਦਾ ਵਡਿਆਈਆ। ਪ੍ਰਭ ਦੇਵਣਹਾਰਾ ਦਰਸ ਅਮੋਘ, ਏਕਾ ਸ਼ਬਦ ਚੋਗ ਚੁਗਾਈਆ। ਏਕਾ ਮੇਲਾ ਧੁਰ ਸੰਜੋਗ, ਜੁਗ ਜੁਗ ਵਿਛੜੇ ਆਪ ਮਿਲਾਈਆ। ਆਪੇ ਕੱਟਣਹਾਰਾ ਰੋਗ, ਰਸਨਾ ਭੋਗ ਇਕ ਕਰਾਈਆ। ਜਗਤ ਵਿਛੋੜਾ ਚੁੱਕੇ ਵਿਜੋਗ, ਪ੍ਰਭ ਦਰ ਦਰਸ ਦਵਾਰੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਦੇਵੇ ਵਰ, ਆਪ ਆਪਣੀ ਦਇਆ ਕਮਾਈਆ। ਸਤਿਜੁਗ ਤੇਰਾ ਸਾਚਾ ਯਤ, ਪ੍ਰਭ ਜੀਵਣ ਜੁਗਤ ਬਤਾਈਆ। ਗਊ ਗਰੀਬਾਂ ਰੱਖਣੀ ਪਤ, ਦੇ ਮਤ ਰਿਹਾ ਸਮਝਾਈਆ। ਰਾਜਾ ਰਾਣਾ ਕੋਈ ਨਾ ਪੀਵੇ ਕਿਸੇ ਰਤ, ਮਦਿਰਾ ਮਾਸ ਨਾ ਕੋਈ ਰਸਨਾ ਲਾਈਆ। ਇਕ ਚੜ੍ਹਾਉਣਾ ਸਾਚੇ ਰਥ, ਊਚਾਂ ਨੀਚਾਂ ਭੇਵ ਮਿਟਾਈਆ। ਸ਼ਬਦ ਚਲਾਉਣੀ ਸਾਚੀ ਗੱਥ, ਸੋਹੰ ਸੋ ਦਏ ਵਡਿਆਈਆ। ਚਰਨ ਦਵਾਰੇ ਇਕ ਇਕੱਠ, ਅਠ ਸਠ ਤੀਰਥ ਗੰਗਾ ਗੋਦਾਵਰੀ ਦਏ ਦੁਹਾਈਆ। ਕਲਜੁਗ ਵਿਕਾਰਾ ਚਾਰੋਂ ਕੁੰਟ ਰਿਹਾ ਨੱਠ, ਜੂਠ ਝੂਠ ਫਿਰੇ ਹਲਕਾਈਆ। ਨਾ ਕੋਈ ਦੀਸੇ ਸ਼ਿਵਦਵਾਲਾ ਮੱਠ, ਮੰਦਰ ਅੰਦਰ ਪੰਡਤ ਪਾਂਧਾ ਮਾਇਆ ਤ੍ਰਿਸ਼ਨ ਵਧਾਈਆ। ਹਰਿ ਚਰਨ ਸਰਨ ਇਕ ਇਕੱਠ, ਗੁਰ ਮੰਤਰ ਸ਼ਬਦ ਗੁਣ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਦੇਵੇ ਵਰ, ਸਤਿ ਸੰਤੋਖੀ ਧਾਰ ਬੰਨ੍ਹਾਈਆ। ਸਤਿਜੁਗ ਤੇਰਾ ਸਾਚਾ ਹੱਠ, ਘਰ ਸਾਚੇ ਆਪ ਨਿਭਾਵਣਾ। ਪੱਲੇ ਬੰਨ੍ਹੇ ਨਾਮ ਗੱਠ, ਲੋਕਮਾਤੀ ਗੰਢ ਖੁਲ੍ਹਾਵਣਾ। ਗੁਰ ਚਰਨ ਦਵਾਰੇ ਜੋ ਜਨ ਜਾਏ ਢੱਠ, ਫੜ ਬਾਹੋਂ ਪਾਰ ਕਰਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਦੇਵੇ ਵਰ, ਸਭ ਥਾਈਂ ਹੋਏ ਸਹਾਰਨਾ। ਸਤਿਜੁਗ ਸਾਚੇ ਵਰ ਘਰ ਪਾਇਆ, ਤਨ ਮਨ ਵੱਜੀ ਵਧਾਈ। ਪੁਰਖ ਅਬਿਨਾਸ਼ੀ ਦਇਆ ਕਮਾਇਆ, ਧਰਤ ਮਾਤ ਸੋਈ ਆਪ ਉਠਾਈ। ਸਾਚਾ ਮਾਰਗ ਇਕ ਵਖਾਇਆ, ਸਾਚੀ ਗੋਦੀ ਦਏ ਟਿਕਾਈ। ਸ਼ਬਦ ਹੁਲਾਰਾ ਇਕ ਕਰਾਇਆ, ਆਲਸ ਨਿੰਦਰਾ ਮਗਰੋਂ ਲਾਹੀ। ਪਾਰ ਕਿਨਾਰਾ ਇਕ ਵਖਾਇਆ, ਦੋ ਜਹਾਨਾਂ ਫੜ ਫੜ ਬਾਹੀਂ। ਵਰਨ ਗੋਤ ਕੋਈ ਰਹਿਣ ਨਾ ਪਾਇਆ, ਊਚਾਂ ਨੀਚਾਂ ਏਕਾ ਰੰਗ ਸਮਾਈ। ਸਚ ਸਰਨਾਈ ਜੋ ਜਨ ਆਇਆ, ਆਪ ਆਪਣੀ ਗੋਦ ਉਠਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਦਿਤਾ ਵਰ, ਵਡ ਦਾਤਾ ਜੋਧਾ ਜੋਧ ਸੂਰ ਹੋਏ ਸਭਨੀ ਥਾਈਂ। ਕਲਜੁਗ ਉਠ ਨਿਧਾਨ, ਸੋਇਆ ਜਾਗਿਆ। ਹਰਿ ਦਰਸ ਕਰ ਮਿਹਰਵਾਨ, ਨਿਰਮਲ ਜੋਤ ਜਗੀ ਚਿਰਾਗਿਆ। ਸ਼ਬਦ ਮਿਲਿਆ ਇਕ ਬਲਵਾਨ, ਲੋਕਮਾਤ ਆਵੇ ਭਾਗਿਆ। ਮੇਟ ਮਿਟਾਏ ਜੀਵ ਸ਼ੈਤਾਨ, ਕਲਜੁਗ ਧੋਵੇ ਕਾਲਾ ਦਾਗ਼ਿਆ। ਇਕ ਝੁਲਾਏ ਧਰਮ ਨਿਸ਼ਾਨ, ਗੁਰਮੁਖ ਹੰਸ ਬਣਾਏ ਕਾਗਿਆ। ਗੁਣਵੰਤਾ ਹਰਿ ਗੁਣ ਨਿਧਾਨ, ਜਗਤ ਬੁਝਾਏ ਤ੍ਰਿਸ਼ਨਾ ਆਗਿਆ। ਪੰਚਮ ਮੀਤਾ ਪੰਚ ਪਰਧਾਨ, ਪੰਚ ਸੁਣਾਏ ਸਾਚਾ ਰਾਗਿਆ। ਪੰਚਮ ਜੋਤੀ ਇਕ ਮਹਾਨ, ਪੰਚਮ ਫਿਰੇ ਵਿਚ ਵੈਰਾਗਿਆ। ਪੰਚਮ ਗੋਲੀ ਇਕ ਮਕਾਨ, ਪੰਚਮ ਸਚ ਸਰਨ ਸਰਨਾਈ ਲਾਗਿਆ। ਪੰਚਮ ਮੀਤਾ ਇਕ ਧਿਆਨ, ਪੰਚਮ ਉਪਜਾਏ ਇਕ ਵੈਰਾਗਿਆ। ਪੰਚਮ ਅਤੀਤ ਹਰਿ ਭਗਵਾਨ, ਹੱਥ ਪਕੜੇ ਆਪਣੇ ਵਾਗਿਆ। ਮੰਦਰ ਮਸੀਤ ਕੋਈ ਨਾ ਦੀਸੇ ਵਿਚ ਜਹਾਨ, ਕਲਜੁਗ ਢਾਏ ਹਰਿ ਸ਼ਬਦ ਫੇਰ ਸੁਹਾਗਿਆ। ਏਕਾ ਗੁਣ ਜੀਵ ਜੰਤ ਸਭ ਗਾਨ, ਸੋਹੰ ਪ੍ਰਭ ਸੁਰਤ ਲਗਾਏ ਜਾਗਿਆ। ਏਕਾ ਰਾਗ ਉਪਜੇ ਕਾਨ, ਕਾਸ਼ੀ ਅਯੁਧਿਆ ਜਗਤ ਪਰਾਗਿਆ। ਨਾ ਕੋਈ ਖਾਏ ਪੂਜਾ ਧਾਨ, ਗ੍ਰੰਥੀ ਪੰਥੀ ਪੰਡਤ ਪਾਂਧਾ ਕੋਈ ਨਾ ਫਿਰੇ ਦਰ ਦਰ ਭਾਗਿਆ। ਏਕਾ ਏਕ ਸ੍ਰੀ ਭਗਵਾਨ, ਜੋਤ ਜਗਾਏ ਮਾਤ ਮਹਾਨ, ਸ਼ਬਦ ਝੁਲਾਏ ਇਕ ਨਿਸ਼ਾਨ, ਸਤਿਜੁਗ ਸੋਇਆ ਮਾਤ ਜਾਗਿਆ। ਗੁਰਮੁਖਾਂ ਬਖ਼ਸ਼ੇ ਚਰਨ ਧਿਆਨ, ਆਤਮ ਸੁੱਖਾ ਮਿਟੇ ਦੁੱਖਾ ਦਰ ਘਰ ਸਾਚੇ ਮਿਲੇ ਮਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਦੇਵੇ ਸਾਚਾ ਵਰ, ਸਾਚਾ ਰਾਹ ਵਖਾਨਿਆ। ਸਤਿਜੁਗ ਤੇਰਾ ਸਾਚਾ ਰਥ, ਪ੍ਰਭ ਸਾਚੇ ਆਪ ਚਲਾਵਣਾ। ਸਰਬ ਕਲਾ ਆਪ ਸਮਰਥ, ਸਭ ਘਟ ਮੇਂ ਡੇਰਾ ਲਾਵਣਾ। ਆਪੇ ਲੇਖਾ ਲਿਖਣਹਾਰਾ ਮਥ, ਮਸਤਕ ਰੇਖਾ ਫੋਲ ਵਖਾਵਣਾ। ਗੁਰਮੁਖ ਸਾਚੇ ਲਏ ਰੱਖ, ਫੜ ਬਾਹੋਂ ਉਪਰ ਚੜ੍ਹਾਵਣਾ। ਸ੍ਰਿਸ਼ਟ ਸਬਾਈ ਪਾਏ ਨੱਥ, ਮਨਮੁਖਾਂ ਜੀਵਾਂ ਰਾਏ ਧਰਮ ਦਰ ਫਿਰਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਦੇਵੇ ਵਰ, ਸਿਰ ਆਪਣਾ ਹੱਥ ਟਿਕਾਵਣਾ। ਹਰ ਘਟ ਵਸਿਆ ਆਪ, ਜੋਤ ਜਗਾਈਆ। ਸ੍ਰਿਸ਼ਟ ਸਬਾਈ ਮਾਈ ਬਾਪ, ਸ਼ਬਦ ਜਣਾਈਆ। ਆਪੇ ਜਾਣੇ ਆਪਣਾ ਆਪ, ਦਿਸ ਕਿਸੇ ਨਾ ਆਈਆ। ਜੁਗ ਜੁਗ ਵਡ ਪਰਤਾਪ, ਲੋਕਮਾਤ ਬਣਤ ਬਣਾਈਆ। ਆਪ ਜਪਾਏ ਸਾਚਾ ਜਾਪ, ਅਜਪਾ ਜਾਪ ਭੇਵ ਨਾ ਰਾਈਆ। ਮੇਟ ਮਿਟਾਏ ਤੀਨੋ ਤਾਪ, ਗੁਰਮੁਖਾਂ ਹਉਮੇ ਰੋਗ ਗਵਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪਣੇ ਹੱਥ ਰੱਖੇ ਵਡਿਆਈਆ। ਜੁਗ ਜੁਗ ਧਾਰੇ ਭੇਖ, ਦਇਆ ਕਮਾਇੰਦਾ। ਸ੍ਰਿਸ਼ਟ ਸਬਾਈ ਵੇਖ, ਨੌਂ ਦਵਾਰੇ ਫੋਲ ਫੁਲਾਇੰਦਾ। ਹਰਿ ਭਗਤ ਸੁਹੇਲਾ ਨੇਤਰ ਨੈਣ ਲੋਚਣ ਸਾਚੇ ਵੇਖ, ਦਰਸ ਦਰਸ ਵਖਾਇੰਦਾ। ਆਪੇ ਪਰਖਣਹਾਰਾ ਮਸਤਕ ਸਾਚੀ ਰੇਖ, ਜੁਗ ਜੁਗ ਵਿਛੜੇ ਮੇਲ ਮਿਲਾਇੰਦਾ। ਨਾ ਕੋਈ ਜਾਣੇ ਔਲੀਆ ਪੀਰ ਸ਼ੇਖ਼, ਸੰਗ ਮੁਹੰਮਦ ਚਾਰ ਯਾਰ ਦਰ ਫਿਰਾਇੰਦਾ। ਜੋਤ ਨਿਰੰਜਣ ਅਵੱਲੜਾ ਭੇਖ, ਸ਼ਬਦ ਖੰਡਾ ਹੱਥ ਫੜਾਇੰਦਾ। ਕਲਜੁਗ ਅੰਤਮ ਮੇਟੇ ਰੇਖ, ਭੇਖ ਪਖੰਡਾ ਨਸ਼ਟ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਮੇਲ ਸਾਚੇ ਸੰਤ ਦੁਲਾਰ, ਨਿਰਮਲ ਜੋਤੀ ਕਰ ਅਕਾਰ, ਏਕਾ ਭਰਿਆ ਸ਼ਬਦ ਭੰਡਾਰ, ਦਰ ਦਵਾਰੇ ਬੰਕ ਸੁਹਾਇੰਦਾ। ਸੋਹੇ ਬੰਕ ਦਵਾਰ, ਗੁਰਮੁਖ ਚਤੁਰ ਸੁਘੜ ਸਿਆਣਿਆਂ। ਸਾਚਾ ਮੇਲਾ ਮੀਤ ਮੁਰਾਰ, ਚਲੇ ਚਲਾਏ ਆਪਣੇ ਭਾਣਿਆ। ਕਲਗੀ ਤੋੜਾ ਨਾਮ ਦਸਤਾਰ, ਸ਼ਬਦ ਬਾਜ ਜਗਤ ਉਡਾਰਿਆ। ਚਿੱਟੇ ਅਸਵ ਹੋ ਅਸਵਾਰ, ਨੀਲੀ ਛੱਤੋਂ ਆਏ ਬਾਹਰਿਆ। ਸਤਿ ਪੁਰਖ ਨਿਰੰਜਣ ਸਾਚਾ ਹਰਿ, ਸਤਿ ਸਤਿਵਾਦੀ ਸਾਚੀ ਬਣਤ ਬਣਾ ਰਿਹਾ। ਅਗੰਮ ਅਗੰਮਾ ਵੇਖ ਵਿਚਾਰ, ਨਾੜੀ ਚੰਮਾ ਭਾਗ ਲਗਾ ਰਿਹਾ। ਸ਼ਬਦ ਡੰਕ ਅਪਰ ਅਪਾਰ, ਕਲਜੁਗ ਅੰਤਮ ਪਾਰ ਉਤਾਰਿਆ। ਰਾਓ ਰੰਕਾਂ ਕਰੇ ਖ਼ਬਰਦਾਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਭੇਵ ਚੁਕਾ ਰਿਹਾ। ਚਾਰ ਵਰਨਾਂ ਇਕ ਪਿਆਰ, ਊਚਾਂ ਨੀਚਾਂ ਰੰਗ ਰੰਗਾ ਰਿਹਾ। ਦਰ ਘਰ ਬੈਠ ਸੱਚੀ ਸਰਕਾਰ, ਸ਼ਬਦ ਸਿੰਘਾਸਣ ਡੇਰਾ ਲਾ ਰਿਹਾ। ਲੋਆਂ ਪੁਰੀਆਂ ਪਾਵੇ ਸਾਰ, ਬ੍ਰਹਮਾ ਸ਼ਿਵ ਆਪ ਉਲਟਾ ਰਿਹਾ। ਕਰੋੜ ਤੇਤੀਸਾ ਦਰ ਭਿਖਾਰ, ਸੁਰਪਤ ਰਾਜਾ ਇੰਦ ਦਰ ਪੁਕਾਰਿਆ। ਪਰਗਟ ਹੋਏ ਹਰਿ ਦਾਤਾ ਜੋਧਾ ਸੂਰਾ ਮਰਗਿੰਦ, ਨਿਹਕਲੰਕਾ ਨਾਉਂ ਰਖਾ ਰਿਹਾ। ਭਾਗ ਲਗਾਏ ਭਾਰਤ ਖੰਡੀ ਵਿਚ ਹਿੰਦ ਨੌਵਾਂ ਖੰਡਾਂ ਖੰਡ ਕਰਾ ਰਿਹਾ। ਸੱਤਾਂ ਦੀਪਾਂ ਇਕ ਬਣਾਏ ਸਾਚੀ ਬਿੰਦ, ਭੇਖ ਪਖੰਡਾ ਜਗਤ ਮਿਟਾ ਰਿਹਾ। ਜਨ ਭਗਤਾਂ ਮਿਟਾਏ ਸਗਲੀ ਚਿੰਦ, ਦਰਸ ਅਮੋਘਾ ਧੁਰ ਸੰਜੋਗਾ ਆਪਣਾ ਮੇਲ ਮਿਲਾ ਰਿਹਾ। ਅੰਮ੍ਰਿਤ ਆਤਮ ਧਾਰ ਵਹਾਏ ਸਾਗਰ ਸਿੰਧ, ਬਜਰ ਕਪਾਟੀ ਪਰਦਾ ਲਾ ਰਿਹਾ। ਵਡ ਦਾਤਾ ਗੁਣੀ ਗਹਿੰਦ, ਕਾਇਆ ਮੰਦਰ ਸਾਚੇ ਅੰਦਰ ਸ਼ਬਦ ਸਿੰਘਾਸਣ ਜੋਤ ਬਿਰਾਜੇ, ਦਿਸ ਕਿਸੇ ਨਾ ਆ ਰਿਹਾ। ਨਾ ਕੋਈ ਜਾਣੇ ਗੋਰਖ ਮਛੰਦਰ, ਉਚੇ ਟਿੱਲੇ ਬਹਿ ਬਹਿ ਰੋ ਰੋ ਧਾਂਹੀ ਮਾਰ ਰਿਹਾ। ਕੋਈ ਨਾ ਤੋੜੇ ਆਤਮ ਵੱਜਾ ਜੰਦਰ, ਪੰਚਮ ਪੰਚਾਂ ਹੱਥ ਫੜਾ ਰਿਹਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਭਾਗ ਲਗਾਏ ਕਾਇਆ ਡੂੰਘੀ ਕੰਦਰ, ਜਿਸ ਜਨ ਆਪਣਾ ਦਰਸ ਦਿਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਆਤਮ ਵੇਖ ਘਰ, ਘਰ ਸਾਚੇ ਆਪ ਸੁਹਾ ਰਿਹਾ। ਸਾਚਾ ਘਰ ਅਟੱਲ ਹਰਿ ਸੁਹਾਇੰਦਾ। ਨਿਰਮਲ ਜੋਤੀ ਕਰ ਆਕਾਰ, ਅੰਧ ਅਗਿਆਨ ਮਿਟਾਇੰਦਾ। ਧੁਨ ਆਤਮਕ ਸੱਚੀ ਧੁਨਕਾਰ, ਨਾਦ ਅਨਾਦਾ ਤਾਲ ਵਜਾਇੰਦਾ। ਸੁਨ ਅਗੰਮੋ ਸੁਣ ਪੁਕਾਰ, ਸੁਨ ਸਮਾਧੀ ਖੇਲ ਵਖਾਇੰਦਾ। ਓਅੰਕਾਰ ਏਕਾ ਧਾਰ, ਆਪਣਾ ਰੰਗ ਵਟਾਇੰਦਾ। ਸ਼ਬਦ ਇਸ਼ਟ ਗੁਰਦੇਵ, ਮਸਤਕ ਚਰਨ ਧੂੜ। ਪਾਰਬ੍ਰਹਮ ਬ੍ਰਹਮ ਸਾਚੀ ਸੇਵ, ਲੇਖੇ ਲਾਵੇ ਮੂਰਖ ਮੂੜ। ਅੰਮ੍ਰਿਤ ਆਤਮ ਰਸ ਸਾਚੀ ਜਿਹਵ, ਜੀਵ ਜਗਤ ਰਸ ਨਾਤਾ ਕੂੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਏਕਾ ਰੰਗ ਚੜ੍ਹਾਏ ਗੂੜ੍ਹ। ਗੁਰਮਤ ਸਾਚੀ ਧਾਰ, ਜਗਤ ਅਤੀਤਿਆ। ਪੰਚਮ ਨਾਤਾ ਤੁਟੇ ਜੂਠੇ ਝੂਠੇ ਯਾਰ, ਆਪੇ ਬਖ਼ਸ਼ੇ ਚਰਨ ਪ੍ਰੀਤਿਆ। ਆਤਮ ਸੇਜਾ ਸਾਚਾ ਮੇਲਾ ਕੰਤ ਭਤਾਰ, ਕਾਇਆ ਸੁਰਤੀ ਸੁਰਤ ਸਵਾਣੀ ਸੀਤਲ ਸੀਤਿਆ। ਉਪਜਾਏ ਧੁਨ ਸ਼ਬਦ ਸੱਚੀ ਧੁਨਕਾਰ, ਪੰਚਮ ਪੰਚਾਂ ਰਿਹਾ ਜੀਤਿਆ। ਰਾਗ ਅਨਾਦਾ ਇਕ ਸੁਣਾਏ ਸੁਣਨਹਾਰ, ਬੋਧ ਅਗਾਧਾ ਸ਼ਬਦ ਜਣਾਏ ਗੀਤਿਆ। ਸਾਚਾ ਕਰਨਾ ਵਣਜ ਵਪਾਰ, ਪੁਰਖ ਅਬਿਨਾਸ਼ੀ ਘਟ ਘਟ ਵਾਸ ਆਪੇ ਪਰਖਣਹਾਰ ਨੀਤਿਆ। ਆਦਿ ਅੰਤਾ ਜੁਗਾ ਜੁਗੰਤਾ ਪੂਰਨ ਭਗਵੰਤਾ ਏਕਾ ਦੇਵੇ ਨਾਮ ਅਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਏਕਾ ਏਕ ਇਕ ਵਖਾਏ, ਤਨ ਮੰਦਰ ਅੰਦਰ ਗੁਰਦਵਾਰਾ ਸਚ ਮਸੀਤਿਆ। ਚਰਨ ਕਵਲ ਪ੍ਰਭ ਲਾਗ, ਆਤਮ ਜੋਤ ਜਗਾਇੰਦਾ। ਦੁਰਮਤ ਮੈਲ ਧੋਏ ਦਾਗ਼, ਏਕਾ ਅੰਮ੍ਰਿਤ ਜਾਮ ਪਿਆਇੰਦਾ। ਹੰਸ ਬਣਾਏ ਫੜ ਫੜ ਕਾਗ, ਵਾਗ ਆਪਣੇ ਹੱਥ ਰਖਾਇੰਦਾ। ਸਾਚਾ ਮੇਲਾ ਕੰਤ ਸੁਹਾਗ, ਦੋ ਜਹਾਨੀ ਵਿਛੜ ਨਾ ਜਾਇੰਦਾ। ਜਗਤ ਤ੍ਰਿਸ਼ਨਾ ਬੁਝਾਏ ਆਗ, ਏਕਾ ਸਾਚੀ ਚੋਗ ਚੁਗਾਇੰਦਾ। ਮਾਇਆ ਡੱਸਣੀ ਨਾ ਡੱਸੇ ਨਾਗ, ਚਰਨ ਕਵਲ ਉਪਰ ਧਵਲ ਸਾਵਲ ਸਵਲ, ਸ਼ਬਦ ਬੰਨੇ ਤਨ ਸਾਚਾ ਤਾਗ, ਉਲਟੀ ਕਰੇ ਨਾਭ ਕਵਲ, ਬੂੰਦ ਸਵਾਂਤੀ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਦਰ ਦਵਾਰਾ ਇਕ ਵਖਾਇੰਦਾ। ਇਕ ਦਵਾਰਾ ਧੁਰ ਦਰਗਾਹ, ਹਰਿ ਸਾਚਾ ਧਾਮ ਸੁਹਾਇੰਦਾ। ਸ਼ਬਦ ਬਣਾਏ ਜਗਤ ਮਲਾਹ, ਗੁਰਮਖਾਂ ਬੇੜਾ ਬੰਨ੍ਹ ਵਖਾਇੰਦਾ। ਹੋਏ ਸਹਾਈ ਸਭਨੀ ਥਾਂ, ਭੇਵ ਅਭੇਦਾ ਅਛਲ ਅਛੇਦਾ, ਦਿਸ ਨਾ ਆਏ ਚਾਰੇ ਵੇਦਾ, ਆਪ ਆਪਣੇ ਅੰਗ ਸਮਾਇੰਦਾ। ਜਨ ਭਗਤਾਂ ਦੇਵੇ ਠੰਡੀ ਛਾਂ, ਅੰਦਰ ਬਾਹਰ ਗੁਪਤ ਜਾਹਿਰ ਦਹਿ ਦਿਸ਼ਾ ਵੇਖ ਵਖਾਇੰਦਾ। ਆਪੇ ਬਣੇ ਪਿਤਾ ਮਾਂ, ਆਪ ਆਪਣੀ ਗੋਦ ਉਠਾਇੰਦਾ। ਇਕ ਜਪਾਏ ਸਾਚਾ ਨਾਂ, ਜੁਗ ਜੁਗ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਸ਼ਬਦ ਵਰ, ਆਪਣਾ ਪਲੂ ਮਾਤ ਫੜਾਇੰਦਾ। ਸ਼ਬਦ ਲੜ ਸਾਚਾ ਫੜ, ਗੁਰਮਤ ਰੀਤ ਚਲਾਈਆ। ਪੰਚ ਵਿਕਾਰਾ ਉਖੜੇ ਜੜ੍ਹ, ਸਾਚਾ ਮਾਰਗ ਰਿਹਾ ਵਖਾਈਆ। ਸਾਚੇ ਪੌੜੇ ਜਾਣਾ ਚੜ੍ਹ, ਸ਼ਬਦ ਘੋੜੇ ਤੰਗ ਕਸਾਈਆ। ਨਾ ਕੋਈ ਸੀਸ ਨਾ ਕੋਈ ਧੜ, ਪੁਰਖ ਅਬਿਨਾਸ਼ੀ ਆਪੇ ਰਿਹਾ ਜਗਾਈਆ। ਕਾਇਆ ਮੰਦਰ ਆਪੇ ਵੜ, ਦੀਪਕ ਜੋਤੀ ਆਪ ਜਗਾਈਆ। ਨਿਸ਼ਅੱਖਰ ਵੱਖਰ ਆਪੇ ਪੜ੍ਹ, ਹਰਿ ਅੰਤਰ ਸ਼ਬਦ ਜਣਾਈਆ। ਆਦਿ ਅੰਤ ਨਾ ਜਾਏ ਸੜ, ਘਰ ਸਾਚੇ ਸਹਿਜ ਸਮਾਧ ਸਮਾਈਆ। ਆਪ ਬਣਾਇਆ ਆਪਣਾ ਗੜ੍ਹ, ਨੌਂ ਦਵਾਰ ਦਰ ਰਖਾਈਆ। ਆਪੇ ਬੈਠਾ ਅੰਦਰ ਵੜ, ਸ਼ਬਦ ਮਹੱਲ ਰਚਨ ਰਚਾਈਆ। ਜਨ ਭਗਤਾਂ ਘਾੜਨ ਰਿਹਾ ਘੜ, ਉਚ ਅਟੱਲਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਸ਼ਬਦ ਵਰ, ਲੱਖ ਚੁਰਾਸੀ ਧਰਮ ਰਾਏ ਦੀ ਕਟੇ ਫਾਸੀ, ਸਾਚਾ ਮੇਲਾ ਸ਼ਾਹੋ ਸ਼ਾਬਾਸ਼ੀ, ਘਰ ਸਾਚੇ ਧਾਮ ਬਹਾਈਆ। ਹਰਿ ਸ਼ਬਦ ਕੁੜਮਾਈ, ਕਾਜ ਰਚਾਇਆ। ਜਨ ਭਗਤਾਂ ਮਨ ਵਧਾਈ, ਪ੍ਰਭ ਸੋਹੰ ਸਾਚਾ ਦਾਜ ਬਣਾਇਆ। ਦਰਗਾਹ ਸਾਚੀ ਜਾਣਾ ਚਾਈਂ ਚਾਈਂ, ਲਹਿਣਾ ਦੇਣਾ ਹਿਸਾਬ ਮੁਕਾਇਆ। ਚਤੁਰਭੁਜ ਆਪੇ ਪਕੜੇ ਆਪਣੀ ਬਾਹੀਂ, ਆਪਣੀ ਗੋਦੀ ਲਏ ਬਿਠਾਇਆ। ਭੇਵ ਚੁਕਾਏ ਏਕਾ ਦੂਜ, ਏਕ ਏਕਾ ਰੰਗ ਸਮਾਇਆ। ਸਚ ਦਵਾਰਾ ਜਾਏ ਬੂਝ, ਜੋ ਜਨ ਦਰ ਸਚ ਸਰਨਾਈ ਆਇਆ। ਆਪੇ ਜਾਣੇ ਭੇਵ ਗੂਝ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਦਰ, ਦਰ ਦਰਵਾਜ਼ਾ ਇਕ ਖੁਲ੍ਹਾਇਆ। ਦਰ ਦਰਵਾਜ਼ਾ ਏਕ, ਚਾਰ ਵਰਨ ਉਪਦੇਸਿਆ। ਨਰ ਨਿਰੰਕਾਰਾ ਏਕ, ਸ੍ਰਿਸ਼ਟ ਸਬਾਈ ਵਿਚ ਪਰਵੇਸ਼ਿਆ। ਸ਼ਬਦ ਜੈਕਾਰਾ ਏਕ, ਜੁਗੋ ਜੁਗ ਕਰੇ ਆਦੇਸਿਆ। ਨਾਮ ਭੰਡਾਰਾ ਏਕ, ਦਰ ਮੰਗਣ ਬ੍ਰਹਮ ਸ਼ਿਵ ਮਹੇਸ਼ ਗਣੇਸ਼ਿਆ। ਜਨ ਭਗਤਾਂ ਬਖ਼ਸ਼ੇ ਚਰਨ ਟੇਕ, ਜਗਤ ਮਿਟਾਏ ਲਿਖੀ ਰੇਖਿਆ। ਜੋਤੀ ਜਾਮਾ ਧਾਰੇ ਭੇਖ, ਗੁਰਮੁਖ ਵਿਰਲੇ ਨੇਤਰ ਪੇਖਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਘਰ, ਸਤਿਜੁਗ ਲਾਏ ਸਾਚੀ ਮੇਖਿਆ।

Leave a Reply

This site uses Akismet to reduce spam. Learn how your comment data is processed.