Granth 06 Likhat 052: Pahili Chet 2014 Bikarmi Saver samen Shabad di Rehmat kiti Har Bhagat Dwar Jethuwal Jila Amritsar

ਪਹਿਲੀ ਚੇਤ ੨੦੧੪ ਬਿਕ੍ਰਮੀ ਸਵੇਰ ਦੇ ਸਮੇਂ ਸ਼ਬਦ ਦੀ ਰਹਿਮਤ ਕੀਤੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਹਰਿ ਕਾ ਨਾਉਂ ਅਪਾਰ ਹੈ, ਸਮਰਥ ਕਲ ਵਰਤਾਈਆ। ਹਰਿ ਕਾ ਨਾਉਂ ਅਪਾਰ ਹੈ, ਅਕੱਥ ਕਥਾ ਕਹਾਈਆ। ਹਰਿ ਕਾ ਨਾਉਂ ਅਪਾਰ ਹੈ, ਸਾਚੀ ਵਥਾ ਇਕ ਵਖਾਈਆ। ਹਰਿ ਕਾ ਨਾਉਂ ਅਪਾਰ ਹੈ, ਲੱਖ ਚੁਰਾਸੀ ਪਾਏ ਨੱਥਾ, ਦਿਸ ਕਿਸੇ ਨਾ ਆਈਆ। ਹਰਿ ਕਾ ਨਾਉਂ ਅਪਾਰ ਹੈ, ਸਗਲ ਵਸੂਰਾ ਤਿਸ ਜਨ ਲੱਥਾ, ਜੋ ਜਨ ਰਸਨਾ ਗਾਈਆ। ਹਰਿ ਕਾ ਨਾਉਂ ਅਪਾਰ ਹੈ, ਮਸਤਕ ਲਹਿਣਾ ਲੇਖ ਸਾਚੇ ਮੱਥਾ, ਜੋਤ ਨਿਰਜੰਣ ਆਪ ਜਗਾਈਆ। ਹਰਿ ਕਾ ਨਾਉਂ ਅਪਾਰ ਹੈ, ਦੋ ਜਹਾਨੀ ਸਾਚਾ ਰਥਾ, ਜਨ ਭਗਤਾਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਵਟਾਈਆ। ਹਰਿ ਕਾ ਨਾਉਂ ਅਪਾਰ, ਹਰਿ ਸਮਾਇਆ। ਹਰਿ ਕਾ ਨਾਉਂ ਅਧਾਰ, ਜੀਵ ਜੰਤਾਂ ਰਿਹਾ ਤਰਾਇਆ। ਹਰਿ ਕਾ ਨਾਉਂ ਅਪਾਰ, ਹਰਿਜਨ ਸਾਚੇ ਆਪ ਪਿਆਰ ਕਰਾਇਆ। ਹਰਿ ਕਾ ਨਾਉਂ ਜੈਕਾਰ, ਜੈ ਜੈਕਾਰਾ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਆਪੇ ਵੇਖੇ ਵੇਖ ਵਖਾਇਆ। ਹਰਿ ਕਾ ਨਾਉਂ ਅਪਾਰ, ਲੇਖ ਅਮੋਲਿਆ। ਹਰਿ ਕਾ ਨਾਉਂ ਅਪਾਰ, ਪੂਰਾ ਤੋਲ ਕਿਸੇ ਨਾ ਤੋਲਿਆ। ਹਰਿ ਕਾ ਨਾਉਂ ਅਪਾਰ, ਆਦਿ ਅੰਤ ਕਦੇ ਨਾ ਡੋਲਿਆ। ਹਰਿ ਕਾ ਨਾਉਂ ਅਪਾਰ, ਸਾਧ ਸੰਤ ਜੀਵ ਜੰਤ ਭੰਡਾਰਾ ਖੋਲ੍ਹਿਆ। ਹਰਿ ਕਾ ਨਾਉਂ ਅਪਾਰ, ਸਚਖੰਡ ਬਣਾਏ ਗੋਲਿਆ। ਹਰਿ ਕਾ ਨਾਉਂ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਕਲਾ ਸੋਲਿਆ। ਹਰਿ ਕਾ ਨਾਉਂ ਅਪਾਰ, ਜੋਗ ਜਗਤ ਹੈ। ਹਰਿ ਕਾ ਨਾਉਂ ਅਪਾਰ, ਹਰਿਜਨ ਸਾਚੀ ਭਗਤ ਹੈ। ਹਰਿ ਕਾ ਨਾਉਂ ਅਪਾਰ, ਸਚ ਦਵਾਰਾ ਏਕਾ ਮੁਕਤ ਹੈ। ਹਰਿ ਕਾ ਨਾਉਂ ਅਪਾਰ, ਪਾਰ ਕਰਾਏ ਨਿੰਦਕ ਦੁਸ਼ਟ ਹੈ। ਹਰਿ ਕਾ ਨਾਉਂ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਸਾਰ। ਹਰਿ ਕਾ ਨਾਉਂ ਅਪਾਰ, ਜਗਤ ਦਲਾਲਿਆ। ਹਰਿ ਕਾ ਨਾਉਂ ਅਪਾਰ, ਗੁਰਮੁਖ ਵਿਰਲੇ ਰਸਨਾ ਗਾ ਲਿਆ। ਹਰਿ ਕਾ ਨਾਉਂ ਅਪਾਰ, ਏਕਾ ਏਕ ਸਚ ਧਨ ਮਾਲਿਆ। ਹਰਿ ਕਾ ਨਾਉਂ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਚਲੇ ਅਵੱਲੜੀ ਚਾਲਿਆ। ਹਰਿ ਕਾ ਨਾਉਂ ਅਪਾਰ, ਰੰਗ ਮਜੀਠਿਆ। ਹਰਿ ਕਾ ਨਾਉਂ ਅਪਾਰ, ਨੇਤਰ ਨੈਣ ਕਿਸੇ ਨਾ ਡੀਠਿਆ। ਹਰਿ ਕਾ ਨਾਉਂ ਅਪਾਰ, ਮਿੱਠੇ ਕਰੇ ਕਰਾਏ ਰੀਠਿਆ। ਹਰਿ ਕਾ ਨਾਉਂ ਅਪਾਰ, ਗੁਰਮੁਖ ਵਿਰਲੇ ਲੈਣ ਰਸਨਾ ਸਾਚਾ ਮੀਠਿਆ। ਹਰਿ ਕਾ ਨਾਉਂ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਰੇ ਪਰੀਖਿਆ। ਹਰਿ ਕਾ ਨਾਉਂ ਅਪਾਰ, ਦੋ ਜਹਾਨਿਆ। ਹਰਿ ਕਾ ਨਾਉਂ ਅਪਾਰ, ਮੇਲ ਭਗਵਾਨਿਆ। ਹਰਿ ਕਾ ਨਾਉਂ ਅਪਾਰ, ਗੁਰਮੁਖ ਸਾਚੇ ਸੰਤ ਜਗਾਨਿਆ। ਹਰਿ ਕਾ ਨਾਉਂ ਅਪਾਰ, ਨਾ ਕੋਈ ਜਾਣੇ ਜੀਵ ਨਿਧਾਨਿਆ। ਹਰਿ ਕਾ ਨਾਉਂ ਅਪਾਰ, ਆਦਿ ਅੰਤ ਨਾ ਹੋਏ ਪੁਰਾਣਿਆ। ਹਰਿ ਕਾ ਨਾਉਂ ਅਪਾਰ, ਨੇਤਰ ਨੈਣ ਨਾ ਕੋਈ ਵਖਾਨਿਆ। ਹਰਿ ਕਾ ਨਾਉਂ ਅਪਾਰ, ਰਸਨਾ ਜਿਹਵਾ ਹਰਿਜਨ ਗਾ ਲਿਆ। ਹਰਿ ਕਾ ਨਾਉਂ ਅਪਾਰ, ਤਿੱਖਾ ਤੀਰ ਬਾਣ ਨਿਰਾਲਿਆ। ਹਰਿ ਕਾ ਨਾਉਂ ਅਪਾਰ, ਸ਼ਬਦ ਚੀਰ ਤਨ ਪਹਿਨਾਨਿਆ। ਹਰਿ ਕਾ ਨਾਉਂ ਅਪਾਰ, ਸ਼ਬਦ ਸੀਰ ਮੁਖ ਚੁਆਨਿਆ। ਹਰਿ ਕਾ ਨਾਉਂ ਅਪਾਰ, ਕੱਟਣਹਾਰਾ ਭੁੱਖ ਨੰਗ, ਮੇਟ ਮਿਟਾਏ ਪੰਜ ਸ਼ੈਤਾਨਿਆ। ਹਰਿ ਕਾ ਨਾਉਂ ਅਪਾਰ, ਏਕਾ ਰੰਗ ਰੰਗਾਏ ਭੇਵ ਚੁਕਾਏ ਸ਼ਾਹ ਸੁਲਤਾਨਿਆ। ਹਰਿ ਕਾ ਨਾਉਂ ਅਪਾਰ, ਆਦਿ ਜੁਗਾਦੀ ਸੰਗ ਨਿਭਾਏ ਸਗਲਾ ਸਾਥ ਨਿਭਾਨਿਆ। ਹਰਿ ਕਾ ਨਾਉਂ  ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੇ ਭਾਣਿਆ। ਹਰਿ ਕਾ ਨਾਉਂ ਅਪਾਰ, ਰਾਗ ਅਨਾਦਿਆ। ਹਰਿ ਕਾ ਨਾਉਂ ਅਪਾਰ, ਖੇਲੇ ਖੇਲ ਵਿਚ ਬ੍ਰਹਿਮਾਦਿਆ। ਹਰਿ ਕਾ ਨਾਉਂ ਅਪਾਰ, ਧੁਰਦਰਗਾਹੀ ਸਾਚੀ ਦਾਦਿਆ। ਹਰਿ ਕਾ ਨਾਉਂ ਅਪਾਰ, ਗੁਰਮੁਖ ਵਿਰਲੇ ਮਾਤ ਲਾਧਿਆ। ਹਰਿ ਕਾ ਨਾਉਂ ਅਪਾਰ, ਭੇਵ ਅਭੇਦਾ ਬੋਧ ਅਗਾਧਿਆ। ਹਰਿ ਕਾ ਨਾਉਂ ਅਪਾਰ, ਗੁਰਮੁਖ ਵਿਰਲੇ ਰਸਨ ਅਰਾਧਿਆ। ਹਰਿ ਕਾ ਨਾਉਂ ਅਪਾਰ, ਦੋ ਜਹਾਨ ਸੁਣੇ ਫਰਿਆਦਿਆ। ਹਰਿ ਕਾ ਨਾਉਂ ਅਪਾਰ, ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਚਰਨ ਨਾਤਾ ਏਕਾ ਬਾਧਿਆ। ਹਰਿ ਕਾ ਨਾਮ ਅਪਾਰ, ਸਤਿ ਸਤਿਵੰਤ ਹੈ। ਹਰਿ ਕਾ ਨਾਮ ਅਪਾਰ, ਪੂਰਨ ਭਗਵੰਤ ਹੈ। ਹਰਿ ਕਾ ਨਾਮ ਅਪਾਰ, ਅਧਾਰ ਜੀਵ ਜੰਤ ਹੈ। ਹਰਿ ਕਾ ਨਾਮ ਅਪਾਰ, ਪਿਆਰ ਸਾਧ ਸੰਤ ਹੈ। ਹਰਿ ਕਾ ਨਾਮ ਅਪਾਰ, ਏਕਾ ਧਾਰ ਏਕਾ ਕੰਤ ਹੈ। ਹਰਿ ਕਾ ਨਾਮ ਅਪਾਰ, ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਰੱਖਣਹਾਰਾ ਪਤ ਪਤਵੰਤ ਹੈ। ਹਰਿ ਕਾ ਨਾਉਂ ਅਪਾਰ, ਜੁਗੋ ਜੁਗ ਅਤੀਤਿਆ। ਹਰਿ ਕਾ ਨਾਉਂ ਅਪਾਰ, ਠਾਂਢਾ ਸੀਤਿਆ। ਹਰਿ ਕਾ ਨਾਉਂ ਅਪਾਰ, ਪਰਖਣਹਾਰਾ ਨੀਤਿਆ। ਦਿਵਸ ਰੈਣ ਕਰੇ ਵਿਚਾਰ, ਹਰਿ ਕਾ ਨਾਉਂ ਅਪਾਰ, ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਆਪੇ ਵੇਖੇ ਹਸਤ ਕੀਟਿਆ। ਹਰਿ ਕਾ ਨਾਉਂ ਅਪਾਰ, ਹਰਿ ਹਰਿ ਗਾਇਆ। ਭੇਵ ਅਭੇਦਾ ਵਿਚ ਸੰਸਾਰ, ਦਿਸ ਕਿਸੇ ਨਾ ਆਇਆ। ਅਛਲ ਅਛੇਦਾ ਦਾਤਾ ਦਾਤਾਰ, ਚਾਰ ਵੇਦਾਂ ਸੇਵਾ ਲਾਇਆ। ਪੁਰਾਨ ਅਠਾਰਾਂ ਰਹੇ ਪੁਕਾਰ, ਹੱਥ ਕਿਸੇ ਨਾ ਆਇਆ। ਖਾਣੀ ਬਾਣੀ ਕਰੇ ਵਿਚਾਰ, ਚਾਰੇ ਕੁੰਟਾਂ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਛੁਪਾਇਆ। ਹਰਿ ਕਾ ਨਾਮ ਅਪਾਰ, ਦਿਸ ਨਾ ਆਇੰਦਾ। ਅੰਜੀਲ ਕੁਰਾਨ ਰਹੇ ਪੁਕਾਰ, ਪਰਵਰਦਿਗਾਰ ਮੁਖ ਛੁਪਾਇੰਦਾ। ਕਲਜੁਗ ਕਾਲਾ ਹੋ ਤਿਆਰ, ਤੇਰਾ ਤੇਰੇ ਵਿਚ ਸਮਾਇੰਦਾ। ਭੇਖਾਧਾਰੀ ਹਰਿ ਨਿਰੰਕਾਰ, ਲੇਖਾ ਆਪਣੇ ਹੱਥ ਰਖਾਇੰਦਾ। ਨਾਨਕ ਗੋਬਿੰਦ ਲਾਏ ਕਾਰ, ਸੇਵਕ ਸੇਵਾ ਸਚ ਕਰਾਇੰਦਾ। ਮੰਗਣ ਆਏ ਦਰ ਦਰਬਾਰ, ਏਕਾ ਭਿੱਛਿਆ ਝੋਲੀ ਪਾਇੰਦਾ। ਲੋਕਮਾਤ ਰਹਿਣਾ ਖ਼ਬਰਦਾਰ, ਆਤਮ ਇਛਿਆ ਪੂਰ ਕਰਾਇੰਦਾ। ਸ਼ਬਦ ਵਿਚੋਲਾ ਮੀਤ ਮੁਰਾਰ, ਸਾਚਾ ਹਿੱਸਾ ਆਪ ਵੰਡਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਕਾਰ, ਏਕਾ ਰੂਪ ਸਮਾਇੰਦਾ। ਦੂਰ ਦੁਰਾਡਾ ਸਾਂਝਾ ਯਾਰ, ਮੇਲ ਵਿਛੋੜਾ ਆਪ ਕਰਾਇੰਦਾ। ਨਾਨਕ ਢਹਿ ਪਿਆ ਦਵਾਰ, ਗੋਬਿੰਦ ਗੋਬਿੰਦ ਗਾਇੰਦਾ। ਪਾਰਬ੍ਰਹਮ ਪ੍ਰਭ ਪੁਰਖ ਅਪਾਰ, ਸਤਿ ਪੁਰਖਾ ਰੂਪ ਵਟਾਇੰਦਾ। ਆਦਿ ਅੰਤ ਏਕੰਕਾਰ, ਏਕਾ ਰੰਗ ਸਮਾਇੰਦਾ। ਨਾਨਕ ਬੈਠਾ ਦਰ ਭਿਖਾਰ, ਭੀਖਕ ਭਿਛਿਆ ਏਕਾ ਨਾਉਂ ਪਾਇੰਦਾ। ਮਸਤਕ ਲੇਖਾ ਅਪਰ ਅਪਾਰ, ਆਪਣਾ ਆਪ ਲਿਖਾਇੰਦਾ। ਇਕ ਕਰਾਇਆ ਵਣਜ ਵਪਾਰ, ਆਪ ਆਪਣੀ ਬਣਤ ਬਣਾਇੰਦਾ। ਆਪੇ ਵਸਣਾ ਸਭ ਤੋਂ ਬਾਹਰ, ਸਾਚੀ ਸਰਨ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਬਣਤ ਬਣਾਇੰਦਾ। ਏਕਾ ਨਾਉਂ ਅਪਾਰ, ਨਾਨਕ ਦਰ ਭਿਖਾਰਿਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਸੁਹਾਏ ਬੰਕ ਦਵਾਰਿਆ। ਨਿਰਮਲ ਜੋਤੀ ਕਰ ਅਕਾਰ, ਵੱਜੇ ਸ਼ਬਦ ਧੁਨ ਜੈਕਾਰਿਆ। ਸਾਚੀ ਸੋਟੀ ਹੱਥ ਦਾਤਾਰ, ਲੈ ਕੇ ਆਏ ਪਾਰ ਕਿਨਾਰਿਆ। ਉਪਰ ਚੋਟੀ ਦਸਮ ਦਵਾਰ, ਸਾਚਾ ਮਾਰਗ ਇਕ ਰਖਾ ਲਿਆ। ਕੋਟਨ ਕੋਟੀ ਗਏ ਹਾਰ, ਸਾਧ ਸੰਤ ਭੇਵ ਨਾ ਪਾ ਲਿਆ। ਕਬੀਰ ਲੰਗੋਟੀ ਬੋਟੀ ਕਰ ਪਿਆਰ, ਅਤੁਟ ਅਤੋਟੀ ਮੇਲ ਮਿਲਾ ਰਿਹਾ। ਨਾਨਕ ਜੋਤੀ ਇਕ ਅਪਾਰ, ਹਰਿ ਜੋਤੀ ਖੇਲ ਖਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਜਗਾ ਰਿਹਾ। ਹਰਿ ਕਾ ਨਾਉਂ ਅਪਾਰ, ਨੂਰ ਨਿਰਾਲਿਆ। ਗੋਬਿੰਦ ਸਾਚੀ ਧਾਰ, ਗੋਬਿੰਦ ਵਿਚ ਸਮਾ ਲਿਆ। ਸਰਗੁਣ ਮੇਲ ਅਪਾਰ, ਨਿਰਗੁਣ ਵੇਖ ਵਖਾ ਲਿਆ। ਨਾਨਕ ਨਿਰਧਨ ਪਾਵੇ ਸਾਰ, ਸਰਧਨ ਹਰਿ ਸੁਲਤਾਨਿਆ। ਸਤਿ ਸੰਤੋਖੀ ਧਰਮ ਜੈਕਾਰ, ਏਕਾ ਰਾਹ ਵਖਾ ਲਿਆ। ਨਾ ਕੋਈ ਜਾਣੇ ਆਰ ਪਾਰ, ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਆਪਣਾ ਧਾਮ ਸੁਹਾ ਲਿਆ। ਹਰਿ ਕਾ ਨਾਉਂ ਅਪਾਰ, ਸਾਚੇ ਧਾਮ ਸੁਹਾਇੰਦਾ। ਨਾਨਕ ਨਾਮਾ ਵਣਜ ਵਪਾਰ, ਏਕਾ ਏਕ ਕਰਾਇੰਦਾ। ਸਾਚਾ ਮੇਲਾ ਮੀਤ ਮੁਰਾਰ, ਗੁਰ ਚੇਲਾ ਰੂਪ ਵਟਾਇੰਦਾ। ਇਕ ਇਕੇਲਾ ਹਰਿ ਨਿਰੰਕਾਰ, ਪੰਚਮ ਸੁਹੇਲਾ ਆਪ ਅਖਵਾਇੰਦਾ। ਅੰਮ੍ਰਿਤ ਆਤਮ ਸਾਚੀ ਧਾਰ, ਸਾਚਾ ਮੇਘ ਬਰਸਾਇੰਦਾ। ਆਪੇ ਵਸਿਆ ਸਭ ਤੋਂ ਬਾਹਰ, ਆਪ ਆਪਣਾ ਰੂਪ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾਇੰਦਾ। ਆਪ ਆਪਣਾ ਰੰਗ ਰੰਗਾਏ, ਪਾਰਬ੍ਰਹਮ ਬੇਅੰਤ ਬੇਅੰਤਾ। ਹਰਿਜਨ ਸਾਚਾ ਸਾਚੀ ਮੰਗ ਮੰਗਾਏ, ਮੇਲ ਮਿਲਾਏ ਸਾਚੇ ਕੰਤਾ। ਏਕਾ ਨਾਉਂ ਸ਼ਬਦ ਮਰਦੰਗ ਵਜਾਏ, ਜੁਗ ਜੁਗ ਸੁਣਾਏ ਸਾਧ ਸੰਤਾ। ਹਰਿਜਨ ਸਾਚੇ ਅੰਗ ਲਗਾਏ, ਲੋਕਮਾਤ ਬਣਾਏ ਸਾਚੀ ਬਣਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰ ਇਕ ਸੁਹੰਤਾ। ਹਰਿ ਕਾ ਨਾਉਂ ਅਪਾਰ, ਸ਼ਬਦ ਅਮੋਲਿਆ। ਜੁਗ ਜੁਗ ਬੰਨ੍ਹੇ ਧਾਰ, ਸਾਚਾ ਤੋਲਣ ਆਪੇ ਤੋਲਿਆ। ਲੋਕਮਾਤ ਲਏ ਅਵਤਾਰ, ਅੱਖਰ ਵੱਖਰ ਆਪੇ ਬੋਲਿਆ। ਸਾਧਾਂ ਸੰਤਾਂ ਪਾਵੇ ਸਾਰ, ਵੇਖ ਵਖਾਏ ਕਾਇਆ ਚੋਲਿਆ। ਵਰਨ ਬਰਨ ਕਰਮ ਵਿਚਾਰ, ਊਚਾਂ ਨੀਚਾਂ ਰਿਹਾ ਵਿਰੋਲਿਆ। ਸਤਿਜੁਗ ਸਾਚੇ ਕਰ ਪਿਆਰ, ਸਤਿ ਫੁਲਵਾੜੀ ਆਪੇ ਮੌਲਿਆ। ਤ੍ਰੇਤਾ ਤ੍ਰੀਆ ਉਤਰੇ ਪਾਰ, ਰਾਮ ਰਾਮਾ ਘੋਲ ਘੋਲਿਆ। ਦੁਆਪਰ ਤੇਰੀ ਤਿੱਖੀ ਧਾਰ, ਕਾਹਨਾ ਕਿਸ਼ਨਾ ਖੇਲੇ ਹੋਲਿਆ। ਕਲਜੁਗ ਕਾਲਾ ਰਿਹਾ ਪੁਕਾਰ, ਜੂਠ ਝੂਠ ਬੂਹਾ ਖੋਲ੍ਹਿਆ। ਧਰਤਮਾਤ ਰੋਵੇ ਧਾਹਾਂ ਮਾਰ, ਪੇਟ ਆਪਣਾ ਆਪੇ ਫੋਲਿਆ। ਪੂਤ ਸਪੂਤਾ ਹੋਇਆ ਗਵਾਰ, ਲੱਖ ਚੁਰਾਸੀ ਬਣਿਆ ਗੋਲਿਆ। ਮਾਇਆ ਮਮਤਾ ਮੋਹ ਹੰਕਾਰ, ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਅੰਤਮ ਤੋਲੇ ਪੂਰਾ ਤੋਲਿਆ। ਕਲਜੁਗ ਕਾਇਆ ਸਾਚਾ ਰੰਗ, ਆਤਮ ਇਕ ਚੜ੍ਹਾਇਆ। ਪੰਜ ਤਤ ਵੱਜੇ ਮਰਦੰਗ, ਮਤ ਬੁਧ ਫਿਰੇ ਹਲਕਾਇਆ। ਮਨਮਤ ਰਲਾਏ ਸਾਚਾ ਸੰਗ, ਚਾਰੋਂ ਕੁੰਟ ਡੰਕ ਵਜਾਇਆ। ਹਉਮੇ ਹੰਗਤਾ ਧਾਰਾ ਗੰਗ, ਸਾਧਾਂ ਸੰਤਾਂ ਨੀਰ ਵਹਾਇਆ। ਮਾਨਸ ਦੇਹੀ ਹੋਈ ਭੰਗ, ਰਾਮ ਰਾਮਾ ਮਨੋਂ ਭੁਲਾਇਆ। ਕਾਇਆ ਮਾਟੀ ਕਾਚੀ ਵੰਗ, ਜੂਠ ਝੂਠ ਤਨ ਸ਼ਿੰਗਾਰ ਕਰਾਇਆ। ਮਾਤ ਪਿਤ ਭਾਈ ਭੈਣ ਸਾਕ ਸੱਜਣ ਸੈਣ ਕੋਈ ਨਾ ਜਾਏ ਸੰਗ, ਕੂੜ ਕੁੜਿਆਰਾ ਮੋਹ ਚੁਕਾਇਆ। ਸੰਮਤ ਤੇਰਾਂ ਰਿਹਾ ਲੰਘ, ਨਾਨਕ ਦੋਏ ਜੋੜ ਬੈਠਾ ਸੀਸ ਝੁਕਾਇਆ। ਦਰ ਦਵਾਰੇ ਮੰਗੀ ਮੰਗ, ਪ੍ਰਭ ਅਬਿਨਾਸ਼ੀ ਦਇਆ ਕਮਾਇਆ। ਸਾਚਾ ਨਾਉਂ ਸਦਾ ਸੰਗ, ਸਚ ਵਸਤੂ ਇਕ ਰਖਾਇਆ। ਸ਼ਬਦ ਘੋੜੇ ਪ੍ਰਭ ਕਸੇ ਤੰਗ, ਜੋਤ ਨਿਰੰਜਣ ਸੇਵਾ ਲਾਇਆ। ਪੰਚ ਵਜਾਏ ਇਕ ਮਰਦੰਗ, ਸੋਹੰ ਡੌਰੂ ਹੱਥ ਫੜਾਇਆ। ਲੋਆਂ ਪੁਰੀਆਂ ਵੇਖੇ ਪਾਰ ਲੰਘ, ਬ੍ਰਹਮਾ ਸ਼ਿਵ ਦੇਵਤ ਸੁਰ ਬੈਠੇ ਸੀਸ ਝੁਕਾਇਆ। ਮਾਤਲੋਕ ਸਾਢੇ ਤਿੰਨ ਹੱਥ ਪਾਰਬ੍ਰਹਮ ਤੇਰਾ ਇਕ ਪਲੰਘ, ਕਲਜੁਗ ਅੰਤਮ ਸੇਜ ਵਿਛਾਇਆ। ਲੱਖ ਚੁਰਾਸੀ ਹੋਣਾ ਨੰਗ, ਕੋਇ ਨਾ ਪਰਦਾ ਪਾਇਆ। ਮਾਇਆ ਰਾਣੀ ਮਾਰੇ ਡੰਗ, ਡਸ ਡਸਣੀ ਰੂਪ ਵਟਾਇਆ। ਗੁਰਮੁਖਾਂ ਮੰਗੀ ਏਕਾ ਮੰਗ, ਗੋਬਿੰਦ ਨਾਨਕ ਨਾਲ ਰਲਾਇਆ। ਕਲਜੁਗ ਤੇਰਾ ਮੁੱਕਣਾ ਪੰਧ, ਦੋਏ ਕਰਮਾਂ ਰਿਹਾ ਉਠਾਇਆ। ਸਤਿਜੁਗ ਸਾਚਾ ਲਾਇਆ ਅੰਗ, ਗੁਰਮੁਖ ਸਾਚੇ ਲਏ ਜਗਾਇਆ। ਅੰਮ੍ਰਿਤ ਆਤਮ ਧਾਰਾ ਨਿਜ ਬਰਖੇ ਗੰਗ, ਆਪ ਆਪਣੀ ਸੇਵਾ ਲਾਇਆ। ਦੋ ਜਹਾਨਾਂ ਨਿਭਾਏ ਸਾਚਾ ਸੰਗ, ਵਿਛੜ ਕਦੇ ਨਾ ਜਾਇਆ। ਗੁਰਮੁਖ ਸਾਚੇ ਨੌ ਦਵਾਰੇ ਆਏ ਲੰਘ, ਨੇਤਰ ਦਰਸ਼ਨ ਸਾਚਾ ਪਾਇਆ। ਸ਼ਬਦ ਰੰਗੀਲੀ ਸੇਜ ਇਕ ਪਲੰਘ, ਦਸਮ ਦਵਾਰੀ ਆਪ ਵਿਛਾਇਆ। ਪੰਚਮ ਵਜਾਇਣ ਸਚ ਮਰਦੰਗ, ਪੰਚਮ ਆਪਣਾ ਸਾਥ ਨਿਭਾਇਆ। ਆਪੇ ਬੈਠਾ ਅੱਧ ਵਿਚ ਟੰਗ, ਜੋਤ ਨਿਰੰਜਣ ਰਾਹ ਰਿਹਾ ਵਖਾਇਆ। ਸੁਰਤ ਸਵਾਣੀ ਹੀਰ ਸਿਆਲੀ ਝੰਗ, ਸੋਹੰ ਰਾਂਝਾ ਗੁਰਮੁਖ ਪ੍ਰੇਮ ਧਾਰਾ ਨਾਮ ਚਰਨ ਸੇਵਾ ਸਾਚੀ ਵੰਝਲੀ ਰਿਹਾ ਵਜਾਇਆ। ਆਪ ਲਗਾਏ ਆਪਣੇ ਅੰਗ, ਕੱਟਣਹਾਰਾ ਭੁੱਖ ਨੰਗ, ਜੁਗ ਜੁਗ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਪੂਰ ਕਰਿਆ ਵਰ, ਤੇਰਾਂ ਤੇਰਾਂ ਤੋਲ ਤੁਲਾਇਆ। ਤੇਰਾਂ ਤੇਰਾਂ ਤੋਲ ਤੁਲਾਵਣਹਾਰਾ, ਪਾਰਬ੍ਰਹਮ ਬੇਅੰਤਾ। ਸਾਚਾ ਬੋਲ ਬੋਲਣਹਾਰਾ, ਜੁਗਾ ਜੁਗ ਜੁਗੰਤਾ। ਸ਼ਬਦ ਭੰਡਾਰਾ ਖੋਲ੍ਹਣਹਾਰਾ, ਆਦਿ ਪੁਰਖ ਆਦਿਨ ਅੰਤਾ। ਸਚ ਜੈਕਾਰਾ ਬੋਲਣਹਾਰਾ, ਆਪ ਸੁਣਾਏ ਸਾਧਨ ਸੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਮੇਲੇ ਗੁਰ ਗੁਰ ਚੇਲੇ, ਆਪੇ ਨਾਰੀ ਆਪੇ ਕੰਤਾ। ਗੁਰ ਚੇਲਾ ਨਾਰੀ ਕੰਤ ਸਮਾਇੰਦਾ। ਦਰ ਦਵਾਰੇ ਸਾਚਾ ਮੇਲਾ, ਸਾਚੀ ਬਣਤ ਬਣਾਇੰਦਾ। ਕਲਜੁਗ ਤੇਰਾ ਵਕਤ ਸੁਹੇਲਾ, ਗੁਰਮੁਖ ਸੋਏ ਮਾਤ ਉਠਾਇੰਦਾ। ਆਪ ਚੜ੍ਹਾਏ ਸਾਚਾ ਤੇਲਾ, ਜੋਤ ਨਿਰੰਜਣ ਸੇਵਾ ਲਾਇੰਦਾ। ਆਪਣਾ ਖੇਲ ਆਪੇ ਖੇਲਾ, ਭੇਵ ਕੋਇ ਨਾ ਪਾਇੰਦਾ। ਨਾਨਕ ਗੋਬਿੰਦ ਇਕ ਇਕੇਲਾ, ਗੋਬਿੰਦ ਹਰਿ ਧਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਤੇਰਾਂ ਤੇਰਾ ਪਿਆਰ, ਤ੍ਰੈਗੁਣ ਮਾਇਆ ਕਰੇ ਵਿਚਾਰ, ਪੰਜ ਤਤ ਰੋਵੇ ਧਾਹਾਂ ਮਾਰ, ਨਾ ਕੋਇ ਮੂਲ ਚੁਕਾਇੰਦਾ। ਸੰਮਤ ਤੇਰਾਂ ਅੰਤਮ ਬੀਤਾ, ਸਤਿਗੁਰ ਦਇਆ ਕਮਾਈਆ। ਆਪ ਚਲਾਏ ਆਪਣੀ ਰੀਤਾ, ਧੁਰ ਦੀ ਇਹ ਵਡਿਆਈਆ। ਨਾ ਕੋਈ ਦਿਹੁਰਾ ਗੁਰੂਦਵਾਰਾ ਮੰਦਰ ਮਸੀਤਾ, ਪ੍ਰਭ ਚਰਨ ਸਰਨ ਸਰਨ ਚਰਨ ਸੱਚੀ ਸਰਨਾਈਆ। ਨਾ ਕੋਈ ਹਸਤ ਨਾ ਕੋਈ ਕੀਟਾ, ਊਚ ਨੀਚ ਰਾਓ ਰੰਕ ਸ਼ਾਹ ਸੁਲਤਾਨ ਏਕਾ ਰੰਗ ਰੰਗਾਈਆ। ਨਾਮ ਜਣਾਏ ਜੁਗੋ ਜੁਗ ਅਨਡੀਠਾ, ਅਨਡਿੱਠੀ ਵਸਤ ਹਰਿ ਝੋਲੀ ਪਾਈਆ। ਗੁਰ ਸ਼ਬਦ ਗੁਰ ਲਾਗਾ ਮੀਠਾ, ਅੰਮ੍ਰਿਤ ਆਤਮ ਫਲ ਖਵਾਈਆ। ਮਨਮਤੀ ਜੀਵ ਜੂਠਾ ਝੂਠਾ ਪੀਸਣ ਪੀਸਾ, ਵੇਲੇ ਅੰਤਮ ਹੋਏ ਜੁਦਾਈਆ। ਕਲਜੁਗ ਕਾਇਆ ਕੌੜਾ ਰੀਠਾ, ਪ੍ਰਭ ਸਾਚਾ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਜੋਤ ਸਮਾਈਆ। ਜੋਤ ਸਮਾਇਆ ਜੋਤੀ ਜਾਮਾ, ਜੁਗਤ ਜਗਤ ਨਾ ਆਈਆ। ਆਪੇ ਜਾਣੇ ਆਪਣਾ ਕਾਮਾ, ਭਗਤ ਭੁਗਤ ਰਿਹਾ ਬਣਾਈਆ। ਲੱਖ ਚੁਰਾਸੀ ਕਰੇ ਏਕਾ ਤਾਮਾ, ਆਦਿ ਸ਼ਕਤ ਏਕਾ ਕਲ ਵਰਤਾਈਆ। ਕਲਜੁਗ ਮਿਟੇ ਰੈਣ ਅੰਧੇਰੀ ਸ਼ਾਮਾ, ਸਤਿਜੁਗ ਸਾਚਾ ਚੰਨ ਚੜ੍ਹਾਈਆ। ਸੰਮਤ ਚੌਦਾਂ ਵੱਜੇ ਨਾਮ ਦਮਾਮਾ, ਸੋਹੰ ਜੈ ਜੈ ਜੈਕਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਚੇਤਰ ਸਵਾ ਪੰਜ ਤੇਰਾ ਬੈਠਾ ਰਾਹ ਤਕਾਈਆ।

Leave a Reply

This site uses Akismet to reduce spam. Learn how your comment data is processed.