Granth 06 Likhat 057: Pahili Chet 2014 Bikarmi Har Bhagat Dwar Jethuwal Jila Amritsar

ਪਹਿਲੀ ਚੇਤ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਹਰਿ ਸੰਗਤ ਹਰਿ ਰੰਗ ਰੱਤਿਆ, ਏਕਾ ਰੰਗ ਰੰਗਾਈਆ। ਪ੍ਰਭ ਦੇ ਸਮਝਾਵੇ ਮੱਤਿਆ, ਭੁੱਲ ਰਹੇ ਨਾ ਰਾਈਆ। ਮਿਲਿਆ ਮੇਲ ਕਮਲਾਪਤਿਆ, ਪਤ ਪਤਵੰਤ ਆਪ ਅਖਵਾਈਆ। ਆਪ ਰਖਾਏ ਧੀਰਜ ਯਤਿਆ, ਸਤਿ ਸੰਤੋਖ ਇਕ ਜਣਾਈਆ। ਬੀਜ ਬੀਜੇ ਸਾਚੇ ਵੱਤਿਆ, ਆਪਣੀ ਹੱਥੀਂ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿ ਸੰਗਤ ਰੂਪ ਸਮਾਈਆ। ਹਰਿ ਸੰਗਤ ਤਨ ਸਾਚਾ ਗਹਿਣਾ, ਏਕਾ ਤਨ ਛੁਹਾਵਣਾ। ਹਰਿ ਦਰਸ਼ਨ ਲੋਚਨ ਸਾਚੇ ਨੈਣਾ, ਨੇਤਰ ਸੁਰਮਾ ਪਾਵਣਾ। ਭਾਣੇ ਅੰਦਰ ਸਭ ਨੇ ਰਹਿਣਾ, ਏਕਾ ਪੁਰਖ ਮਨਾਵਣਾ। ਦਰ ਦਵਾਰੇ ਸਾਚੇ ਬਹਿਣਾ, ਬੰਕ ਦਵਾਰ ਇਕ ਸੁਹਾਵਣਾ। ਜੂਠੇ ਝੂਠੇ ਵਹਿਣ ਨਾ ਵਹਿਣਾ, ਮਾਇਆ ਮੋਹ ਚੁਕਾਵਣਾ। ਕਲਜੁਗ ਅੰਤਮ ਕੋਇ ਨਾ ਰਹਿਣਾ, ਨਾ ਕੋਈ ਕਿਸੇ ਬਚਾਵਣਾ। ਗੁਰਮੁਖਾਂ ਚੁਕਾਏ ਲਹਿਣਾ ਦੇਣਾ, ਗੁਰ ਗੋਬਿੰਦ ਸੰਗ ਉਠਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਹਿਲੀ ਚੇਤਰ ਚਰਨ ਉਠਾਵਣਾ। ਪਹਿਲੀ ਚੇਤਰ ਚਰਨ ਉਠਾਏ, ਜਾਏ ਬੰਕ ਦਵਾਰਿਆ। ਗੁਰਮੁਖ ਸਾਚੇ ਲਏ ਤਰਾਏ, ਸੋਹੰ ਦੇਵੇ ਨਾਮ ਸਹਾਰਿਆ। ਆਪ ਆਪਣੇ ਗਲ ਲਗਾਏ, ਦੋ ਜਹਾਨ ਕਰੇ ਪਿਆਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਾਚੀ ਸਿਖਿਆ ਦੇ ਸਮਝਾ ਰਿਹਾ। ਸਾਚੀ ਸਿਖਿਆ ਦੇਵੇ ਮਤ, ਅਕਲ ਕਲਾ ਭਰਪੂਰਿਆ। ਨਾੜੀ ਨਾੜ ਨਾ ਉਬਲੇ ਰੱਤ, ਪ੍ਰਭ ਆਸਾ ਮਨਸਾ ਪੂਰਿਆ। ਸ਼ਬਦ ਚੜ੍ਹਾਏ ਸਾਚੇ ਰਥ, ਜਗਤ ਨਾਤਾ ਕੂੜੋ ਕੂੜਿਆ। ਮਿਲੇ ਮੇਲ ਹਰਿ ਸਮਰਥ, ਬਖ਼ਸ਼ੇ ਚਰਨ ਧੂੜਿਆ। ਇਕ ਸੁਣਾਏ ਸਾਚੀ ਗੱਥ, ਸੋਹੰ ਹਾਜਰ ਹਜ਼ੂਰਿਆ। ਸਗਲ ਵਸੂਰੇ ਜਾਇਣ ਲੱਥ, ਪੰਚ ਵਿਕਾਰਾ ਚੂਰੋ ਚੂਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਨਾਮ ਸਰੂਰਿਆ। ਨਾਮ ਸਰੂਰ ਸ਼ਬਦ ਖੁਮਾਰੀ, ਸਾਚੇ ਤਨ ਚੜ੍ਹਾਈਆ। ਹਰਿ ਸੰਗਤ ਹਰਿ ਕਰ ਨਿਆਰੀ, ਬੇੜਾ ਬੰਨ੍ਹ ਵਖਾਈਆ। ਸੰਮਤ ਚੌਦਾਂ ਤੇਰੀ ਵਾਰੀ, ਗੁਰਮੁਖਾਂ ਵੰਡ ਵੰਡਾਈਆ। ਮਨਮੁਖਾਂ ਦਰ ਹਾਹਾਕਾਰੀ, ਨਾ ਕੋਈ ਹੋਏ ਸਹਾਈਆ। ਨੀਲਾ ਘੋੜਾ ਨਰ ਨਿਰੰਕਾਰੀ, ਗੋਬਿੰਦ ਸੰਗ ਨਿਭਾਈਆ। ਲਿਖਿਆ ਲੇਖ ਸ਼ਬਦ ਲਿਖਾਰੀ, ਹਰਿ ਸਰਨ ਸੱਚੀ ਸਰਨਾਈਆ। ਪੰਚਮ ਮੀਤਾ ਪੰਚ ਪਿਆਰੀ, ਪੰਚਮ ਨਾਲ ਰਖਾਈਆ। ਏਕਾ ਇੱਕੀ ਕਰ ਤਿਆਰੀ, ਗੋਬਿੰਦ ਭੁੱਜਾਂ ਰਿਹਾ ਉਠਾਈਆ। ਮੇਲ ਮਿਲਾਏ ਵਾਰੋ ਵਾਰੀ, ਆਪ ਆਪਣਾ ਪੰਧ ਮੁਕਾਈਆ। ਆਪੇ ਜਾਏ ਚਲ ਦਵਾਰੀ, ਸੇਵਕ ਸੇਵਾ ਆਪ ਕਮਾਈਆ। ਜਨ ਭਗਤਾਂ ਹਰਿ ਪੈਜ ਸਵਾਰੀ, ਫਲ ਮੇਵਾ ਇਕ ਖਵਾਈਆ। ਦੇਵੇ ਨਾਮ ਵਡ ਭੰਡਾਰੀ, ਸੋਹੰ ਨਾਉਂ ਰਖਾਈਆ। ਕਲਜੁਗ ਤੇਰੀ ਅੰਤਮ ਵਾਰੀ, ਏਕਾ ਦੂਜਾ ਭੇਵ ਚੁਕਾਈਆ। ਨੇਤਰ ਤੀਜਾ ਦਰਸ ਅਪਾਰੀ, ਹਰਿ ਨਰ ਸਾਚਾ ਰਿਹਾ ਕਰਾਈਆ। ਘਰ ਚੌਥੇ ਮੇਲਾ ਪੁਰਖ ਭਤਾਰੀ, ਸੰਤ ਸਾਜਨ ਆਪ ਮਿਲਾਈਆ। ਪੰਚਮ ਦਰ ਹਰਿ ਭਿਖਾਰੀ, ਪੰਚਮ ਰਿਹਾ ਬਣਾਈਆ। ਛੇਵੇਂ ਛੱਪਰ ਛੰਨ ਨਾ ਕੋਇ ਉਸਾਰੀ, ਘਰ ਸਾਚੇ ਆਸਣ ਲਾਈਆ। ਸਤਿ ਪੁਰਖ ਨਿਰੰਜਣ ਬੰਨ੍ਹੇ ਧਾਰੀ, ਕਲਜੁਗ ਰੁੱਤ ਸੁਹਾਈਆ। ਅੱਠਾਂ ਤਤਾਂ ਖੇਲ ਖਿਲਾਰੀ, ਖੇਲ ਆਪਣੇ ਹੱਥ ਰਖਾਈਆ। ਮਨਮੁਖ ਨੌ ਦਵਾਰੇ ਵਸੇ ਬਾਹਰੀ, ਮਦਿਰਾ ਮਾਸ ਰਸਨ ਤਜਾਈਆ। ਗੁਰਮੁਖ ਸਾਚੇ ਚਰਨ ਕਵਲ  ਬਲਿਹਾਰੀ, ਹਰਿ ਸਾਚੇ ਪੈਜ ਰਖਾਈਆ। ਮਿਲਿਆ ਮੇਲ ਹਰਿ ਸ਼ਾਹੋ ਗਿਰਧਾਰੀ, ਦਸਮ ਦਵਾਰੀ ਜੋਤ ਜਗਾਈਆ। ਸ਼ਬਦ ਧੁਨ ਸੱਚੀ ਧੁਨਕਾਰੀ, ਆਤਮ ਰਿਹਾ ਉਪਜਾਈਆ। ਨਾਰੀ ਕੰਤਾ ਸੰਤ ਭਤਾਰੀ, ਏਕਾ ਸੇਜ ਹੰਢਾਈਆ। ਆਪੇ ਸੁੱਤਾ ਪੈਰ ਪਸਾਰੀ, ਆਪੇ ਲਏ ਅੰਗੜਾਈਆ। ਕਲਜੁਗ ਤੇਰੀ ਅੰਤਮ ਵਾਰੀ, ਹਰਿ ਖੇਲੇ ਖੇਲ ਦਿਸ ਕਿਸੇ ਨਾ ਆਈਆ। ਗੁਰਮੁਖਾਂ ਫਿਰੇ ਪਿੱਛੇ ਅਗਾੜੀ, ਸਤਿਜੁਗ ਵੇਲ ਵਧਾਈਆ। ਮਾਛੀਵਾੜੇ ਲੁਕਿਆ ਅੰਦਰ ਝਾੜੀ, ਨਿਰੰਕਾਰਾ ਰਿਹਾ ਧਿਆਈਆ। ਰਾਜ ਤਾਜ ਨਾ ਕੋਇ ਸਿਕਦਾਰੀ, ਘੋੜਾ ਜੋੜਾ ਦਿਸ ਨਾ ਆਈਆ। ਪੰਚਮ ਸਿੱਖ ਨਾ ਕੋਇ ਪਿਆਰੀ, ਪੰਚਮ ਰਿਹਾ ਰਸਨਾ ਗਾਈਆ। ਪਾਰਬ੍ਰਹਮ ਤੇਰੀ ਖੇਲ ਨਿਆਰੀ, ਭੇਵ ਕੋਇ ਨਾ ਪਾਈਆ। ਗੋਬਿੰਦ ਬਣਿਆ ਦਰ ਭਿਖਾਰੀ, ਦੋਵੇਂ ਜੋੜ ਸੀਸ ਝੁਕਾਈਆ। ਪੂਤ ਸਪੂਤਾ ਹਰਿ ਗਿਰਧਾਰੀ, ਸੁਤ ਨਿਵਾਜ਼ ਦਿਤੀ ਸਰਨਾਈਆ। ਵੇਖੇ ਖੇਲ ਬਾਜ਼ੀ ਹਾਰੀ, ਜਿੱਤ ਹਾਰ ਕਿਸੇ ਹੱਥ ਨਾ ਆਈਆ। ਅੰਤਮ ਢਹਿ ਪਿਆ ਦਵਾਰੀ, ਪ੍ਰਭ ਤੇਰੀ ਵਡ ਵਡਿਆਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰੀ, ਦੋਵੇਂ ਭੁਜਾ ਲਏ ਉਠਾਈਆ। ਗੁਰ ਗੋਬਿੰਦਾ ਕਰੇ ਤਿਆਰੀ, ਸ਼ਬਦ ਹੁਲਾਰੇ ਰਿਹਾ ਝੁਲਾਈਆ। ਜੋਤੀ ਨੂਰ ਅਪਰ ਅਪਾਰੀ, ਸ੍ਰਿਸ਼ਟ ਸਬਾਈ ਵਿਖਾਈਆ। ਮੰਗੇ ਮੰਗ ਦਰ ਭਿਖਾਰੀ, ਆਤਮ ਵਪਾਰੀ ਇਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਸ਼ਬਦ ਜਣਾਈਆ। ਗੁਰ ਗੋਬਿੰਦੇ ਖ਼ੁਸ਼ੀ ਮਨਾਈ, ਮਿਲਿਆ ਪਾਰਬ੍ਰਹਮ। ਸਾਚੇ ਘਰ ਵੱਜੀ ਵਧਾਈ, ਲੇਖੇ ਲਾਇਆ ਦਮਾ। ਮਿਲਿਆ ਮੇਲ ਵਿਛੜ ਨਾ ਜਾਈ, ਨਾ ਮਰੇ ਨਾ ਮਰਿਆ ਜੰਮਾ। ਪਾਰਬ੍ਰਹਮ ਤੇਰੀ ਸਚ ਸਰਨਾਈ, ਪੂਰ ਕਰਾਉਣਾ ਅੰਤਮ ਮੇਰਾ ਕੰਮਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਰੂਪੀ ਦੇਵੇ ਸਾਚਾ ਥੰਮ੍ਹਾ। ਗੁਰ ਗੋਬਿੰਦੇ ਬਚਨ ਅਲਾਇਆ, ਏਕਾ ਮੰਗ ਮੰਗਾਈਆ। ਪੰਥ ਖਾਲਸਾ ਜਗਤ ਰਚਾਇਆ, ਗੁਰੂ ਗ੍ਰੰਥ ਬਣਾਈਆ। ਸਾਚਾ ਸਾਲਸ ਇਕ ਰਖਾਇਆ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਰ ਦਾਤਾ ਝੋਲੀ ਪਾਈਆ। ਮੰਗਿਆ ਵਰ ਦਰ ਦਰ ਦਰਬਾਰ, ਹਰਿ ਸਾਚਾ ਝੋਲੀ ਪਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਗੁਰ ਗੋਬਿੰਦਾ ਸੰਗ ਨਿਭਾਇੰਦਾ। ਨਿਹਕਲੰਕੀ ਲਏ ਅਵਤਾਰ, ਰੂਪ ਅਨੂਪਾ ਹਰਿ ਵਟਾਇੰਦਾ। ਸ਼ਬਦ ਡੰਕੀ ਸੱਚੀ ਧੁਨਕਾਰ, ਰਾਓ ਰੰਕਾਂ ਆਪ ਸੁਣਾਇੰਦਾ। ਖੇਲੇ ਖੇਲ ਵਾਸੀ ਪੁਰੀ ਘਨਕੀ, ਪੁਰ ਘਨਕ ਧਾਮ ਸੁਹਾਇੰਦਾ। ਰੱਖੇ ਲਾਜ ਜੀਵ ਜਨ ਜਨ ਕੀ, ਜਨ ਭਗਤਾਂ ਪੈਜ ਰਖਾਇੰਦਾ। ਪ੍ਰੀਤ ਤਜਾਏ ਝੂਠੇ ਤਨ ਤਨ ਕੀ, ਅਗਨੀ ਭੇਟ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਦਿਤਾ ਵਰ, ਗੋਬਿੰਦ ਕਾਇਆ ਵਿਚ ਸਮਾਇੰਦਾ। ਗੋਬਿੰਦ ਮੰਗੀ ਮੰਗ ਅਪਾਰ, ਏਕਾ ਏਕ ਅਕਾਲੀਆ। ਦਰ ਦਵਾਰੇ ਬਣੇ ਭਿਖਾਰ, ਹੋਏ ਸਚ ਸਵਾਲੀਆ। ਹਰਿਜਨ ਮੇਲਾ ਅੰਤਮ ਵਾਰ, ਸ਼ਬਦ ਵਜਾਉਣਾ ਮਾਤ ਦਮਾਲਿਆ। ਏਕਾ ਇੱਕੀ ਵਿਚ ਸੰਸਾਰ, ਸੋਨਾ ਪਾਸਾ ਦਿਸੇ ਢਾਲਿਆ। ਪੰਚਮ ਮੇਲਾ ਮੀਤ ਮੁਰਾਰ, ਨਿਰਮਲ ਜੋਤ ਜਗੇ ਅਕਾਲਿਆ। ਗ੍ਰੰਥਾਂ ਪੰਥਾਂ ਵਸੇ ਬਾਹਰ ਦੀਨਾਂ ਬੰਧਪ ਦੀਨ ਦਿਆਲਿਆ। ਲੱਖ ਚੁਰਾਸੀ ਪਾਵੇ ਸਾਰ, ਦਰ ਦਵਾਰ ਕਾਲ ਮਹਾਂਕਾਲਿਆ। ਆਪ ਉਪਾਏ ਆਪੇ ਦਏ ਸ਼ੰਘਾਰ, ਖੇਲੇ ਖੇਲ ਨਿਰਾਲਿਆ। ਗੁਰ ਗੋਬਿੰਦਾ ਕਰੇ ਪੁਕਾਰ, ਆਦਿ ਸ਼ਕਤ ਸਾਚੀ ਭਗਤ ਸਾਚਾ ਵਕਤ ਆਪ ਸੁਹਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਫਲ ਲਗਾਏ ਕਾਇਆ ਡਾਲਿਆ। ਫਲ ਲਗਾਇਆ ਸਾਚੇ ਡਾਲ, ਗੋਬਿੰਦ ਫਲ ਫੁਲਵਾੜੀਆ। ਕਲਜੁਗ ਚਲੀ ਅਵੱਲੜੀ ਚਾਲ, ਸਾਚਾ ਮੇਲ ਸਾਚੇ ਹਾਣੀਆ। ਗੁਰ ਗੋਬਿੰਦਾ ਆਪੇ ਭਾਲ, ਸਾਚੀ ਵਸਤ ਟਿਕਾਏ ਸਾਚੀ ਥਾਲੀਆ। ਆਪੇ ਹੋਇਆ ਹਾਲ ਬੇਹਾਲ, ਡੇਰਾ ਲਾਏ ਸੱਚੀ ਧਰਮਸਾਲਿਆ। ਦਿਵਸ ਰੈਣ ਨਾਲ ਨਾਲ, ਅਕਾਲ ਅਕਾਲਾ ਜੋਤ ਅਕਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਲੇ ਅੰਤ ਕਰੇ ਪ੍ਰਿਤਪਾਲਿਆ। ਵੇਲੇ ਅੰਤ ਕਰੇ ਪ੍ਰਿਤਪਾਲ, ਆਪਣਾ ਸੰਗ ਨਿਭਾਇੰਦਾ। ਪੁਰੀ ਅਨੰੰਦ ਦਾ ਸੱਚਾ ਦਲਾਲ, ਸਾਚਾ ਸੰਗ ਨਿਭਾਇੰਦਾ। ਸਰਸਾ ਭੇਟ ਕੀਤੇ ਸਾਚੇ ਲਾਲ, ਗੁਰਮੁਖ ਨਾਉਂ ਰਖਾਇੰਦਾ। ਜਗਤ ਸ਼ਹੀਦੀ ਬੇਮਿਸਾਲ, ਲੇਖ ਨਾ ਕੋਈ ਲਿਖਾਇੰਦਾ। ਜਨਮ ਦਵਾਏ ਕਲਜੁਗ ਭਾਲ, ਅੰਤਮ ਮੂਲ ਚੁਕਾਇੰਦਾ। ਜੋਤੀ ਜੋਤ ਮਿਲਾਏ ਇਕ ਅਕਾਲ, ਪੂਰਾ ਕੌਲ ਕਰਾਇੰਦਾ। ਸੰਸਾਰ ਸਾਗਰ ਮਾਰੇ ਇਕ ਉਛਾਲ, ਗੁਰਮੁਖ ਲਾਲ ਪਾਰ ਕਰਾਇੰਦਾ। ਇਕ ਇਕੀਸਾ ਜਗਤ ਦਲਾਲ, ਆਪ ਆਪਣੀ ਦਇਆ ਕਮਾਇੰਦਾ। ਪਹਿਲੀ ਚੇਤਰ ਹੋ ਰਖਵਾਲ, ਦਰ ਦਰ ਫੋਲ ਫੁਲਾਇੰਦਾ। ਸੰਮਤ ਸੋਲਾਂ ਲਏ ਉਠਾਲ, ਆਪਣੇ ਲੜ ਬੰਧਾਇੰਦਾ। ਸੋਹੰ ਦੇਵੇ ਸੱਚਾ ਧਨ ਮਾਲ, ਚੋਰ ਯਾਰ ਲੁੱਟ ਨਾ ਕੋਇ ਲੈ ਜਾਇੰਦਾ। ਫੜ ਫੜ ਬਾਹੋਂ ਲਾਏ ਪਾਰ, ਕਲਜੁਗ ਬੇੜਾ ਆਪ ਚਲਾਇੰਦਾ। ਏਕਾ ਇੱਕੀ ਏਕਾ ਵਾਰ, ਪਹਿਲਾ ਪੂਰ ਤਰਾਇੰਦਾ। ਸਾਚੀ ਸਿੱਖੀ ਕਰ ਤਿਆਰ, ਨਿੱਕੀ ਧਾਰ ਵਖਾਇੰਦਾ। ਨੇਤਰ ਪੇਖੀ ਆਪ ਕਰਤਾਰ, ਦਿਵਸ ਰੈਣ ਪੰਧ ਮਿਟਾਇੰਦਾ। ਭੇਖਨ ਭੇਖੀ ਵਡ ਕਰਤਾਰ, ਭੇਖਾ ਭੇਖੀ ਭੇਖ ਵਟਾਇੰਦਾ। ਨਰ ਨਰੇਸ਼ ਸਿਰਜਣਹਾਰ, ਨਿਰਗੁਣ ਰੂਪ ਸਮਾਇੰਦਾ। ਕਾਲ ਕਲੇਸ਼ੀ ਦਰ ਦੇਵੇ ਦੁਰਕਾਰ, ਸਾਂਤਕ ਸਤਿ ਵਰਤਾਇੰਦਾ। ਬ੍ਰਹਮਾ ਵਿਸ਼ਨ ਮਹੇਸ਼ੀ ਬਣਨ ਭਿਖਾਰ, ਗੁਰਮੁਖ ਸਾਚੇ ਆਪਣੇ ਸੰਗ ਨਿਭਾਇੰਦਾ। ਧੁਰਦਰਗਾਹੀ ਇਕ ਦਰਬਾਰ, ਦੂਸਰ ਕੋਈ ਨਾ ਵੇਖ ਵਖਾਇੰਦਾ। ਸੋਹੰ ਸੋ ਕਰੇ ਪਾਰ, ਦਸਮ ਦਵਾਰੀ ਵਸਿਆ ਬਾਹਰ, ਏਕਾ ਰਾਹ ਵਖਾਇੰਦਾ। ਸਤਿ ਪੁਰਖ ਨਿਰੰਜਣ ਆਵੇ ਉਤੋਂ ਏਕਾ ਵਾਰ, ਗੁਰਮੁਖ ਸਾਚੇ ਲਏ ਉਭਾਰ, ਮਨਮੁਖਾਂ ਗੂੜ੍ਹੀ ਨੀਂਦ ਸਵਾਇੰਦਾ। ਤੀਜਾ ਨੇਤਰ ਨਾ ਵੇਖੇ ਕੋਈ ਉਘਾੜ, ਸਾਧ ਸੰਤ ਨਾ ਕੋਈ ਜਣਾਇੰਦਾ। ਤਤੀ ਵਾ ਗੁਰਮੁਖਾਂ ਨਾ ਲੱਗੇ ਹਾੜ, ਪੰਚਮ ਸਾਚਾ ਜੋੜ ਜੁੜਾਇੰਦਾ। ਆਕਾਸ਼ ਆਕਾਸ਼ਾਂ ਆਵੇ ਪਾੜ, ਜੋਤ ਸਰੂਪੀ ਸਾਚਾ ਲਾੜ, ਗੁਰਮੁਖ ਸਾਚੀ ਨਾਰੀ ਕੰਤ ਸੁਹਾਗੀ ਕਰ ਪਿਆਰੀ, ਆਪ ਆਪਣੀ ਸੇਜ ਬਹਾਇੰਦਾ। ਜੋਤ ਨਿਰੰਜਣ ਕਰ ਅਕਾਰੀ, ਸੱਜਣ ਸੁਹੇਲਾ ਮੀਤ ਮੁਰਾਰੀ, ਗੁਰਸਿਖਾਂ ਖੋਲ੍ਹੇ ਬੰਦ ਕਿਵਾੜੀ, ਅੰਧ ਅੰਧੇਰ ਮਿਟਾਇੰਦਾ। ਕਲਜੁਗ ਤੇਰੀ ਅੰਤਮ ਵਾਰੀ, ਸਾਜਣ ਸੱਖੀ ਕਰ ਪਿਆਰੀ, ਨਿਹਕਲੰਕ ਲਏ ਅਵਤਾਰੀ, ਆਪਣਾ ਸੀਸ ਜਗਤ ਜਗਦੀਸ ਗੁਰ ਸੰਗਤ ਭੇਟ ਚੜ੍ਹਾਇੰਦਾ। ਗੁਰਮੁਖ ਸਾਚੇ ਵਿਚ ਪਰਵੇਸ਼, ਗੁਰ ਕੋ ਸਦਾ ਆਦੇਸ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਦਾਤਾ ਦਾਨੀ ਦਰ ਦਰਵੇਸ਼, ਖੁਲ੍ਹੜੇ ਰੱਖੇ ਆਪਣੇ ਕੇਸ, ਆਪਣੀ ਭਿੱਖ ਆਪਣੀ ਹੱਥੀਂ ਆਪਣੀ ਝੋਲੀ ਪਾਇੰਦਾ। ਹਰਿ ਸੰਗਤ ਤੇਰੇ ਲੇਖ ਲਿਖ, ਕਿਸੇ ਹੱਥ ਨਾ ਆਏ ਮੁਨ ਰਿਖ, ਜੋਤੀ ਸ਼ਬਦੀ ਬਣਤ ਬਣਾਇੰਦਾ। ਸਾਧ ਸੰਤ ਛੁਪਾਈ ਬੈਠੇ ਮੁਖ, ਦਰ ਆਏ ਨਾ ਦਰਸ਼ਨ ਕੋਈ ਪਾਇੰਦਾ। ਪਹਿਲੀ ਚੇਤਰ ਜਗਤ ਲੇਖਾ ਰਿਹਾ ਮੁੱਕ, ਪਕੜ ਉਠਾਏ ਮੁੱਲਾ ਸ਼ੇਖ਼ ਕਾਜ਼ੀ ਹੱਕ ਹਲਾਲ ਨਾ ਕੋਇ ਮਾਤ ਕਰਾਇੰਦਾ। ਪਰਵਰਦਿਗਾਰ ਦਰ ਦਵਾਰ ਨੂਰ ਅਲਾਹੀ ਆਕਾਸ਼ ਪਾਤਾਲਾਂ ਨੂਰੋ ਨੂਰ ਕਰਾਇੰਦਾ। ਮਿਲੇ ਮੇਲ ਅਹਿਨਲ ਹੱਕ, ਕਲਜੁਗ ਫਲ ਗਿਆ ਪੱਕ, ਪੀਰ ਫ਼ਕੀਰ ਨਾ ਕੋਈ ਬਚਾਇੰਦਾ। ਅਮਾਮ ਮਹਿੰਦੀ ਵੇਖੇ ਦਿਸ਼ਾ ਲਹਿੰਦੀ ਚੋਲਾ ਬਸਤਰ ਨੀਲ ਆਪਣੇ ਤਨ ਸੁਹਾਏ ਸਾਚਾ ਗਹਿਣਾ, ਮੱਕਾ ਮਦੀਨਾ ਵੇਖ ਵਖਾਇੰਦਾ। ਆਪੇ ਵੇਖ ਅਲਾਹੀ ਨੂਰ, ਮਾਣ ਤੋੜੇ ਜਗਤ ਗ਼ਰੂਰ, ਸਰਬ ਕਲਾ ਆਪੇ ਭਰਪੂਰ, ਹਰਿ ਹਰਿ ਆਪ ਅਖਵਾਇੰਦਾ। ਨਾਦ ਅਨਾਦੀ ਵੱਜੇ ਤੂਰ, ਨਾ ਦਿਸੇ ਦੂਰ, ਆਦਿ ਜੁਗਾਦੀ ਜਨ ਭਗਤਾਂ ਆਸਾ ਮਨਸਾ ਪੂਰ, ਜੁਗ ਜੁਗ ਪੈਜ ਰਖਾਇੰਦਾ। ਕਲਜੁਗ ਕਾਇਆ ਕੂੜੋ ਕੂੜ, ਗੁਰਮੁਖ ਵਿਰਲੇ ਬਖ਼ਸ਼ੇ ਚਰਨ ਧੂੜ, ਛੱਤੀ ਜੁਗ ਲੁਕ ਲੁਕ ਮੁਖ ਛੁਪਾਇੰਦਾ। ਗੁਰਮੁਖਾਂ ਉਜਲ ਕਰੇ ਮੁਖ, ਮਾਤ ਗਰਭ ਨਾ ਉਲਟਾ ਰੁੱਖ, ਲੱਖ ਚੁਰਾਸੀ ਫੰਦ ਕਟਾਇੰਦਾ। ਗੁਰਮੁਖਾਂ ਝੋਲੀ ਪਾਈ ਜਗਤ ਭੁੱਖ, ਆਪ ਤ੍ਰਿਸ਼ਨਾ ਭੁੱਖ ਮਿਟਾਇੰਦਾ। ਆਪ ਉਠਾਏ ਆਪਣੀ ਕੁੱਖ, ਜੋਤੀ ਮਾਤਾ ਨਾਉਂ ਰਖਾਇੰਦਾ। ਸ਼ਬਦ ਸਪੂਤਾ ਗੁਰਮੁਖ ਵਖਾਏ ਸਾਚਾ ਮੁਖ, ਅੰਮ੍ਰਿਤ ਸਾਚਾ ਮੁੰਮਾ ਸੀਰ ਪਿਆਇੰਦਾ। ਨਾ ਕੋਈ ਵਿਆਪੇ ਜਗਤ ਦੁੱਖ, ਜੋ ਜਨ ਚਰਨੀ ਸੀਸ ਝੁਕਾਇੰਦਾ। ਸੰਮਤ ਤੇਰਾਂ ਬੈਠਾ ਲੁਕ, ਤੇਰਾਂ ਸਾਲ ਪਰਦਾ ਉਪਰ ਪਾਇੰਦਾ। ਪੰਚ ਪਿਆਰਿਆਂ ਪਰਦਾ ਦਿਤਾ ਚੁੱਕ, ਫੜ ਬਾਹੋਂ ਆਪ ਉਠਾ ਰਿਹਾ। ਗੁਰ ਸਤਿਗੁਰ ਵਖਾਏ ਸਾਚਾ ਮੁਖ, ਨਾ ਮੁਖੜਾ ਫੇਰ ਛੁਪਾ ਰਿਹਾ। ਨਾ ਇਹ ਮਾਨਸ ਨਾ ਮਨੁੱਖ, ਪਾਰਬ੍ਰਹਮ ਭੇਵ ਨਾ ਕੋਇ ਜਣਾ ਰਿਹਾ। ਗੁਰ ਗੋਬਿੰਦੇ ਸਾਚੀ ਮੰਗ ਮੰਗੀ ਸੁਖਣਾ ਸੁੱਖ, ਪ੍ਰਭ ਸਾਚਾ ਸੰਗ ਨਿਭਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪਹਿਲੀ ਚੇਤਰ ਲੈਣਾ ਚਿਤ, ਚੇਤਨ ਰੂਪ ਵਖਾ ਰਿਹਾ। ਧੰਨ ਸੁਭਾਗ ਪਹਿਲੀ ਚੇਤ, ਗੁਰ ਸੰਗਤ ਦਇਆ ਕਮਾਈਆ। ਪੁਰਖ ਅਬਿਨਾਸ਼ੀ ਨੇਤਰ ਪੇਖ, ਤ੍ਰਿਸ਼ਨਾ ਭੁੱਖ ਮਿਟਾਈਆ। ਆਪ ਲਿਖਾਇਆ ਆਪਣਾ ਲੇਖ, ਜੁਗ ਲੇਖਾ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਸੰਗ ਆਪਣਾ ਆਪ ਨਿਭਾਈਆ। ਦਿਵਸ ਇੱਕੀ ਭਗਤ ਵਿਹਾਰ, ਹਰਿ ਹਰਿ ਆਪ ਕਰਾਇੰਦਾ। ਫੂਲਨ ਪਾਏ ਨਾ ਕੋਈ ਹਾਰ, ਸਾਚੀ ਮਾਲਾ ਨਾਮ ਗਲ ਲਟਕਾਇੰਦਾ। ਗੁਰਮੁਖਾਂ ਕਰੇ ਤਨ ਸ਼ਿੰਗਾਰ, ਗੁਰਸਿਖ ਕਾਇਆ ਆਪ ਰੰਗਾਇੰਦਾ। ਆਪੇ ਹੋਇਆ ਸੇਵਾਦਾਰਾ, ਸੇਵਕ ਸੇਵਾ ਸਚ ਕਮਾਇੰਦਾ। ਇਕ ਇਕੱਲਾ ਏਕੰਕਾਰ, ਏਕਾ ਧਾਰ ਬੰਧਾਇੰਦਾ। ਏਕਾ ਇੱਕੀ ਖੇਲ ਨਿਆਰ, ਨਵ ਸਤ ਪੰਜ ਰੂਪ ਵਟਾਇੰਦਾ। ਖੇਲੇ ਖੇਲ ਅਪਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮਾਰਗ ਇਕ ਵਖਾਇੰਦਾ। ਸਤਿਗੁਰ ਸ਼ਬਦ ਦਿਆਲ, ਸਤਿ ਸਮਾਇਆ। ਸਤਿਗੁਰ ਸ਼ਬਦ ਅਕਾਲ, ਅਕਾਲ ਰੂਪ ਹੋ ਆਇਆ। ਸਤਿਗੁਰ ਸ਼ਬਦ ਪ੍ਰਿਤਪਾਲ, ਜੁਗ ਜੁਗ ਕਰਦਾ ਆਇਆ। ਸਤਿਗੁਰ ਸ਼ਬਦ ਰਖਵਾਲ, ਜਨ ਭਗਤਾਂ ਹੋਏ ਸਹਾਇਆ। ਸਤਿਗੁਰ ਸ਼ਬਦ ਨਿਸ਼ਾਨ ਆਪ ਆਪਣਾ ਰਿਹਾ ਝੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸ਼ਬਦੀ ਰੂਪ ਵਟਾਇਆ। ਸਤਿਗੁਰ ਸ਼ਬਦ ਅਟੱਲ ਹੈ, ਸਦਾ ਸਦਾ ਸੁਰਜੀਤ। ਵਸੇ ਧਾਮ ਸਦਾ ਅਚਲ ਹੈ, ਜਨ ਭਗਤਾਂ ਰੱਖੇ ਪ੍ਰੀਤ। ਵੇਖ ਵਖਾਏ ਜਲ ਥਲ ਹੈ, ਪਰਖਣਹਾਰਾ ਨੀਤ। ਦਰ ਦਰਵਾਜ਼ਾ ਜਨ ਹਰਿ ਬੈਠਾ ਮੱਲ ਹੈ, ਕਾਇਆ ਸੀਤਲ ਸੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਕਰੇ ਪਤਿਤ ਪੁਨੀਤ। ਗੁਰਮੁਖ ਫੁਲਵਾੜੀ ਸਚ ਮਾਤ, ਹਰਿ ਸਾਚੇ ਮਾਤ ਲਗਾਈਆ। ਆਪੇ ਵੇਖੇ ਮਾਰ ਝਾਤ, ਹੋਏ ਸਦਾ ਸਹਾਈਆ। ਦੇਵਣਹਾਰਾ ਧੁਰ ਦੀ ਦਾਤ, ਦਰ ਦਰ ਸੇਵ ਕਮਾਈਆ। ਸੋਹੰ ਸ਼ਬਦ ਵਡ ਕਰਾਮਾਤ, ਹਰਿ ਸ਼ਬਦੀ ਬਣਤ ਬਣਾਈਆ। ਜੋਤੀ ਸ਼ਬਦੀ ਕਮਲਾਪਾਤ, ਰੂਪ ਅਨੂਪ ਸਮਾਈਆ। ਆਪੇ ਪੁੱਛਣਹਾਰਾ ਵਾਤ, ਸਦਾ ਸਦਾ ਸਹਾਈਆ। ਸਚ ਪ੍ਰੀਤੀ ਬੰਧੇ ਨਾਤ, ਨਾ ਕੋਈ ਤੋੜੇ ਤੋੜ ਤੁੜਾਈਆ। ਮੇਟ ਮਿਟਾਏ ਜ਼ਾਤ ਪਾਤ, ਰੀਠੇ ਕੌੜੇ ਭੰਨ ਵਿਖਾਈਆ। ਹਰਿ ਸੰਗਤ ਬੈਠੀ ਇਕ ਜਮਾਤ, ਸੋਹੰ ਵਿਦਿਆ ਰਿਹਾ ਪੜ੍ਹਾਈਆ। ਸਤਿ ਪੁਰਖ ਨਿਰੰਜਣ ਸਾਚਾ ਸਾਥ, ਆਪਣਾ ਰਿਹਾ ਨਿਭਾਈਆ। ਜੋਤ ਨਿਰੰਜਣ ਸੇਵਾ ਲਾਈ ਤ੍ਰੈਲੋਕੀ ਨਾਥ, ਆਪਣੀ ਸੇਵਾ ਰਿਹਾ ਕਮਾਈਆ। ਪੁਰਖ ਅਬਿਨਾਸ਼ੀ ਸਦਾ ਸਮਰਾਥ, ਅਕਲ ਕਲਾ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਸਰ ਕਿਸੇ ਹੱਥ ਨਾ ਆਈਆ।

Leave a Reply

This site uses Akismet to reduce spam. Learn how your comment data is processed.