ਪਹਿਲੀ ਮਾਘ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਹਰਿ ਜੋਤੀ ਨੂਰ ਅਪਾਰ, ਸਾਢੇ ਤਿੰਨ ਕਰੋੜ ਏਕਾ ਧਾਰਿਆ। ਸਰਬ ਕਲ ਆਪੇ ਭਰਪੂਰ, ਆਪ ਅਖਵਾ ਲਿਆ। ਕੋਟਨ ਕੋਟ ਧਾਰੀ ਕਿਰਨ, ਆਪ ਆਪਣੇ ਰੰਗ ਛੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਨੂਰੋ ਨੂਰ ਅਖਵਾਇਆ। ਏਕਾ ਧਾਰ ਹਰਿ ਨਿਰੰਕਾਰ ਸਾਢੇ ਤਿੰਨ ਕਰੋੜ, ਜੋ ਜਨ ਆਪ ਚਲਾਈਆ। ਕੋਟਨ ਕੋਟ ਜੋੜੀ ਜੋੜ, ਚਾਰੋਂ ਕੁੰਟ ਰਿਹਾ ਵਿਛਾਈਆ। ਛਿੰਨ ਭੰਗਰ ਆਪ ਰਿਹਾ ਬਹੁੜ, ਦੇਰ ਨਾ ਲਾਏ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਸੁਹਾਈਆ। ਜੋਤੀ ਨੂਰ ਕਰ ਉਜਿਆਰ, ਏਕਾ ਕਿਰਨ ਚਮਕਾਈਆ। ਏਕਾ ਕਿਰਨ ਵਿਚ ਸੰਸਾਰ, ਲੱਖ ਚੁਰਾਸੀ ਵਿਚ ਸਮਾਈਆ। ਲੋਆਂ ਪੁਰੀਆਂ ਬੰਨ੍ਹੇ ਧਾਰ, ਅੱਧ ਵਿਚ ਰਿਹਾ ਟਿਕਾਈਆ। ਪਾਤਾਲ ਆਕਾਸ਼ਾਂ ਖੇਲ ਅਪਾਰ, ਆਰ ਪਾਰ ਰਿਹਾ ਕਰਾਈਆ। ਚੌਦਾਂ ਲੋਕ ਇਕ ਅਕਾਰ, ਏਕਾ ਕਿਰਨ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈ ਲੋਆਂ ਵੰਡ ਵੰਡਾਈਆ। ਏਕਾ ਕਿਰਨ ਜੋਤ ਨਿਰੰਜਣ, ਆਪਣਾ ਨਾਮ ਵੰਡਾਈਆ। ਪੰਜ ਤਤ ਹਰਿ ਪਾਇਆ ਅੰਜਨ, ਦੋਹਾਂ ਜੋਤ ਜਗਾਈਆ। ਆਪੇ ਹੋਇਆ ਪੜਦੇ ਕੱਜਣ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਕਿਰਨ ਕਿਰਿਆ ਕਰਮ ਕਮਾਈਆ। ਲੱਖ ਚੁਰਾਸੀ ਜੋਤ ਨਿਰੰਜਣ ਜਗਾਇੰਦਾ। ਹਰਿਜਨ ਮੇਲਾ ਸਾਚੇ ਸੱਜਣ, ਜਿਸ ਜਨ ਦਇਆ ਕਮਾਇੰਦਾ। ਲੱਖ ਚੁਰਾਸੀ ਸਾਚਾ ਸੱਜਣ, ਮੰਦਰ ਅੰਦਰ ਇਕ ਸੁਹਾਇੰਦਾ। ਅੰਦਰ ਬਹਿ ਬਹਿ ਮਾਰੇ ਆਵਾਜਨ, ਸਚ ਸਿਤਾਰ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਥ ਤ੍ਰੈਲੋਕੀ ਬਣਤ ਬਣਾਇੰਦਾ। ਏਕਾ ਕਿਰਨਾ ਨਾਥ ਤ੍ਰੈਲੋਕੀ, ਹਰਿ ਜੋਤੀ ਨੂਰ ਰਖਾਇੰਦਾ। ਲੱਖ ਚੁਰਾਸੀ ਦੇਵੇ ਝੋਕੀ, ਆਪੇ ਮਾਰ ਜਿਵਾਇੰਦਾ। ਆਪੇ ਹੋਏ ਦਾਤਾ ਮੋਖੀ, ਆਪੇ ਨਰਕ ਪਵਾਇੰਦਾ। ਆਪੇ ਚਾੜ੍ਹੇ ਘਾਟੀ ਔਖੀ, ਆਪੇ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਿਰਤੀ ਕਿਰਤ ਕਰਾਇੰਦਾ। ਜੋਤ ਨਿਰੰਜਣ ਜਗਤ ਅਧਾਰ, ਹਰਿ ਸਾਚਾ ਆਪ ਨਿਭਾਈਆ। ਏਕਾ ਕਿਰਨਾ ਕਰ ਤਿਆਰ, ਲੱਖ ਚੁਰਾਸੀ ਵਿਚ ਟਿਕਾਈਆ। ਸੂਰਜ ਚੰਦ ਨਾ ਪਾਇਣ ਸਾਰ, ਰਵ ਸਸ ਬੈਠੇ ਮੁਖ ਛੁਪਾਈਆ। ਤਾਰਾ ਮੰਡਲ ਇਕ ਉਜਿਆਰ, ਅੰਧ ਅੰਧੇਰ ਮਿਟਾਈਆ। ਸਾਢੇ ਤਿੰਨ ਕਰੋੜ ਵਾਲ ਉਪਰ ਧਾਰ, ਆਪ ਲਿਲਾਟ ਕਢਾਈਆ। ਪੁਰਖ ਅਗੰਮ ਅਪਾਰ, ਭੇਵ ਨਾ ਜਾਣੇ ਰਾਈਆ। ਗਗਨ ਗਗਨੰਤਰ ਖੇਲ ਅਪਾਰ, ਜਗਤ ਨਾਥ ਜਗਤ ਬਣਾਈਆ। ਅੰਤਰ ਬਣਤਰ ਓਅੰਕਾਰ, ਅਗਨੀ ਰੂਪ ਵਟਾਈਆ। ਅਗਨ ਬਸੰਤਰ ਵੇਖ ਵਿਚਾਰ, ਨਿਰਮਲ ਜੋਤ ਜਗਾਈਆ। ਨਿਰਮਲ ਜੋਤੀ ਏਕਾ ਧਾਰ, ਆਪਣੀ ਰਹੀ ਬੰਧਾਈਆ। ਚਾਰੋਂ ਕੁੰਟ ਹੋਏ ਉਜਿਆਰ, ਬ੍ਰਹਿਮੰਡਾਂ ਰਾਹ ਵਖਾਈਆ। ਬ੍ਰਹਿਮੰਡ ਹਰਿ ਵੇਖ ਵਿਚਾਰ, ਦਸਵਾਂ ਰਿਹਾ ਖੁਲ੍ਹਾਈਆ। ਦਸਵੇਂ ਖੇਲੇ ਖੇਲਣਹਾਰ, ਛੱਤੀ ਛੱਤੀ ਜੋੜ ਜੁੜਾਈਆ। ਬਹੱਤਰ ਕਿਰਨਾ ਏਕਾ ਧਾਰ, ਆਪੇ ਬੰਧ ਬੰਧਾਈਆ। ਨਾੜ ਬਹੱਤਰ ਕਰ ਉਜਿਆਰ, ਜੋਤੀ ਜੋਤ ਮੇਲ ਮਿਲਾਈਆ। ਆਪ ਆਪਣਾ ਕੀਤਾ ਬਾਹਰ, ਆਪਣੀ ਦਇਆ ਕਮਾਈਆ। ਚੌਥੇ ਘਰ ਬੰਨ੍ਹੇ ਧਾਰ, ਜੁਗਤ ਆਪਣੇ ਹੱਥ ਰਖਾਈਆ। ਇਕ ਸੌ ਅੱਠ ਕਰ ਪਿਆਰ, ਏਕਾ ਮੱਠ ਬਣਾਈਆ। ਸਚਖੰਡ ਤੇਰੀ ਸਾਚੀ ਧਾਰ, ਹਰਿ ਸਾਚਾ ਤਖ਼ਤ ਸੁਹਾਈਆ। ਨਿਰਮਲ ਜੋਤੀ ਸੀਤਲ ਠੰਢੀ ਠਾਰ, ਬਿਮਲ ਬਿਮਲ ਬਿਗਸਾਈਆ। ਆਪ ਕਰਾਏ ਆਪਣੀ ਵੰਡ, ਆਪਣੀ ਕਲ ਵਰਤਾਈਆ। ਸਤਿ ਪੁਰਖ ਨਿਰੰਜਣ ਸਾਚਾ ਚੰਦ, ਸਾਚੀ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲਣਹਾਰ ਆਪ ਅਖਵਾਈਆ। ਸਹੰਸ ਸਹੰਸਰ ਕਿਰਨਾ ਜੋੜ, ਵੱਟੀ ਇਕ ਵਟਾਇੰਦਾ। ਆਪੇ ਆਪ ਜਾਏ ਬਹੁੜ, ਆਪੇ ਵੇਖ ਵਖਾਇੰਦਾ। ਆਪੇ ਰਿਹਾ ਚਾਰੋਂ ਕੁੰਟ ਦੌੜ, ਆਪੇ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਨਾਉਂ ਰਖਾਇੰਦਾ। ਸਤਿ ਪੁਰਖ ਨਿਰੰਜਣ ਜੋਤ ਮਹਾਨਾ, ਇਕ ਸਹੰਸਰ ਜੋੜ ਜੁੜਾਈਆ। ਸਹੰਸਰ ਕਿਰਨਾ ਬੱਧਾ ਤਾਣਾ, ਤਣਨਹਾਰ ਆਪ ਅਖਵਾਈਆ। ਏਕਾ ਆਪੇ ਹੋਇਆ ਰਾਜਾ ਰਾਣਾ, ਸਾਚਾ ਤਖ਼ਤ ਸਜਾਈਆ। ਚਲੇ ਚਲਾਏ ਆਪਣੇ ਭਾਣਾ, ਨਾ ਕੋਈ ਦੂਸਰ ਹੁਕਮ ਸੁਣਾਈਆ। ਆਪੇ ਹੋਏ ਗੁਣ ਨਿਧਾਨਾ, ਗੁਣਵੰਤਾ ਆਪ ਅਖਵਾਈਆ। ਆਪੇ ਪਹਿਰੇ ਆਪਣਾ ਬਾਣਾ, ਆਪਣਾ ਰੂਪ ਉਪਾਈਆ। ਖੇਲੇ ਖੇਲ ਆਪ ਮਹਾਨਾ, ਸਾਚਾ ਹੱਟ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਸਾਚਾ ਘਰ ਵਖਾਈਆ। ਸਾਚਾ ਘਰ ਸਚ ਮਹੱਲਾ, ਹਰਿ ਸਾਚਾ ਆਪ ਬਣਾਇੰਦਾ। ਸਤਿ ਪੁਰਖ ਵਸੇ ਇਕ ਇਕੱਲਾ, ਆਦਿ ਅੰਤ ਰਹਾਇੰਦਾ। ਆਪਣਾ ਧਾਮ ਆਪੇ ਮੱਲਾ, ਆਪੇ ਆਸਣ ਲਾਇੰਦਾ। ਆਪੇ ਹੋਏ ਵਲ ਛਲਾ, ਆਪਣਾ ਰੂਪ ਵਟਾਇੰਦਾ। ਉਪਰ ਬਣਾਏ ਨਿਹਚਲ ਨਾਮ ਅਟੱਲਾ, ਆਪਣੀ ਰਚਨ ਰਚਾਇੰਦਾ। ਕੋਟਨ ਕੋਟ ਕਿਰਨਾ ਆਪੇ ਰਲਾ, ਆਪ ਆਪਣਾ ਪਰਕਾਸ਼ ਵਧਾਇੰਦਾ। ਆਪ ਆਪਣੇ ਨਾਲ ਆਪੇ ਮਿਲਾ, ਵਿਛੜ ਕਦੇ ਨਾ ਜਾਇੰਦਾ। ਸਾਚਾ ਧਾਮ ਕਦੇ ਨਾ ਹਿੱਲਾ, ਹਰਿ ਸਾਚਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਆਪ ਸੁਹਾਇੰਦਾ। ਸਾਚਾ ਘਰ ਉਚ ਅਪਾਰ, ਅਗੰਮ ਧਾਮ ਸੁਹਾਇਆ। ਕੋਟਨ ਕਿਰਨਾ ਕਰ ਉਜਿਆਰ, ਆਪਣਾ ਮੁਖ ਵਖਾਇਆ। ਆਪੇ ਕਰੇ ਆਪਣੀ ਵਿਚਾਰ, ਏਕਾ ਕਰਮ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦੂਜੇ ਫੇਰਾ ਪਾਇਆ। ਦੂਜਾ ਘਰ ਹਰਿ ਨਿਰੰਕਾਰ, ਸਤਿ ਪੁਰਖ ਨਿਰੰਜਣ ਨਾਉਂ ਰਖਾਇਆ। ਸਹੰਸ ਕਿਰਨਾ ਕਰ ਉਜਿਆਰ, ਦੀਪਕ ਜੋਤ ਰਿਹਾ ਜਗਾਇਆ। ਆਪ ਆਪਣੀ ਪਾਏ ਸਾਰ, ਭੇਵ ਕਿਸੇ ਨਾ ਆਇਆ। ਦਰ ਦਵਾਰਿਉਂ ਆਪੇ ਆਏ ਬਾਹਰ, ਸਚਖੰਡ ਡੇਰਾ ਲਾਇਆ। ਸਚਖੰਡ ਹਰਿ ਜੋਤ ਅਕਾਰ, ਇਕ ਸੌ ਅੱਠ ਕਿਰਨਾ ਜੋੜ ਜੁੜਾਇਆ। ਆਪੇ ਬੰਨ੍ਹੇ ਆਪਣੀ ਧਾਰ, ਧਾਰੀ ਧਾਰਾ ਨਾ ਕੋਈ ਵਖਾਇਆ। ਦਰ ਦਵਾਰ ਪਾਰ ਕਿਨਾਰ, ਦਸਮ ਦਵਾਰੀ ਡੇਰਾ ਲਾਇਆ। ਦਸਮ ਦਵਾਰੀ ਜੋਤ ਨਿਰੰਕਾਰ, ਛੱਤੀ ਛੱਤੀ ਬੰਧ ਬੰਧਾਇਆ। ਪੰਚਮ ਆਵਾਜਾਂ ਰਹੇ ਮਾਰ, ਪ੍ਰਭ ਚਰਨਾਂ ਹੇਠ ਦਬਾਇਆ। ਹੌਲੀ ਹੌਲੀ ਆਏ ਬਾਹਰ, ਆਪਣਾ ਰਾਹ ਤਕਾਇਆ। ਜੋਤ ਨਿਰੰਜਣ ਕਰ ਆਕਾਰ, ਮਸਤਕ ਡੇਰਾ ਲਾਇਆ। ਏਕਾ ਕਿਰਨਾ ਹਰਿ ਪਸਾਰ, ਦੀਪਕ ਦੀਪ ਜਗਾਇਆ। ਗਗਨ ਮਗਨ ਇਕ ਅੰਗਿਆਰ, ਅਗਨੀ ਅਗਨ ਜਲਾਇਆ। ਪਵਣ ਪਾਣੀ ਨਾ ਕੋਇ ਧਾਰ, ਸਕੇ ਕਦੇ ਬੁਝਾਇਆ। ਜੋਤ ਨਿਰੰਜਣ ਹਰਿ ਕਰਤਾਰ, ਦਿਵਸ ਰੈਣ ਸੇਵਾ ਲਾਇਆ। ਅੱਠੇ ਪਹਿਰ ਕਰੇ ਉਜਿਆਰ, ਤੇਲ ਬਾਤੀ ਨਾ ਕੋਇ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਵੰਡ ਵੰਡਾਇਆ। ਵੰਡ ਵੰਡਾਏ ਵੰਡਣਹਾਰਾ, ਆਪਣੀ ਵੰਡ ਵੰਡਾਇੰਦਾ। ਜੋਤ ਨਿਰੰਜਣ ਏਕਾ ਧਾਰਾ, ਲੱਖ ਚੁਰਾਸੀ ਵਿਚ ਟਿਕਾਇੰਦਾ। ਦਸਮ ਦਵਾਰੀ ਖੇਲ ਅਪਾਰਾ, ਬਹੱਤਰ ਨਾੜਾਂ ਆਪ ਬਣਾਇੰਦਾ। ਸਚਖੰਡ ਹਰਿ ਇਕ ਅਕਾਰਾ, ਅੱਠ ਅਠੋਤਰੀ ਬੰਨ ਵਖਾਇੰਦਾ। ਸਤਿ ਪੁਰਖ ਨਿਰੰਜਣ ਸਹੰਸ, ਸਹੰਸ ਜੋੜ ਜੁੜਾਇੰਦਾ। ਊਚੋ ਊਚ ਅਗੰਮ ਅਪਾਰ, ਕੋਟਨ ਕੋਟ ਆਪ ਉਪਾਇੰਦਾ। ਕੋਟੀ ਕੋਟ ਆਪ ਉਪਾਏ, ਪਾਰਬ੍ਰਹਮ ਅਬਿਨਾਸ਼ੀ ਪਾਰਬ੍ਰਹਮ ਪ੍ਰਭ ਦਇਆ ਕਮਾਏ, ਸਤਿ ਪੁਰਖ ਨਿਰੰਜਣ ਸਚਖੰਡ ਵਾਸੀ। ਸਚਖੰਡ ਹਰਿ ਵੇਖ ਵਖਾਏ, ਇਕ ਸੌ ਅੱਠ ਕਰਾਏ ਦਾਸੀ, ਦਸਮ ਦਵਾਰੀ ਮੇਲ ਮਿਲਾਏ, ਬਹੱਤਰ ਮੇਲਾ ਹਰਿ ਗੁਣਤਾਸੀ। ਜੋਤ ਨਿਰੰਜਣ ਚੰਨ ਚੜ੍ਹਾਏ, ਆਪ ਕਰਾਏ ਚਰਨ ਦਾਸੀ। ਪੰਜ ਤਤ ਪ੍ਰਭ ਰਥ ਚਲਾਏ, ਵੇਖੇ ਖੇਲ ਪ੍ਰਿਥਮੀ ਆਕਾਸ਼ੀ। ਸਾਢੇ ਤਿੰਨ ਕਰੋੜ ਵੰਡ ਵੰਡਾਈ, ਰੋਮ ਰੋਮ ਜੋਤ ਪਰਕਾਸ਼ੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਪੁਰਖ ਅਬਿਨਾਸ਼ੀ। ਜੋਤ ਨਿਰਾਲੀ ਲਟ ਲਟ, ਹਰਿ ਜਗਾਇੰਦਾ। ਦਰਸ ਦੇਵੇ ਘਟ ਘਟ, ਰੂਪ ਵਟਾਇੰਦਾ। ਸ਼ਬਦ ਪਹਿਨਾਏ ਪਟ ਪਟ, ਚੀਰ ਇਕ ਪਹਿਨਾਇੰਦਾ। ਵਣਜ ਕਰਾਏ ਸਾਚੇ ਹੱਟ, ਸਚ ਵਸਤ ਹਰਿ ਝੋਲੀ ਪਾਇੰਦਾ। ਇਕ ਵਖਾਏ ਤੀਰਥ ਤੱਟ, ਤੱਟ ਕਿਨਾਰੇ ਆਸਣ ਲਾਇੰਦਾ। ਮਿਲੇ ਮੇਲ ਰਾਂਝਨ ਜੱਟ, ਨਾਮ ਵੰਞਲੀ ਇਕ ਵਜਾਇੰਦਾ। ਸੁਰਤ ਸਵਾਲੀ ਲਟ ਪਟ, ਸੁਰਤੀ ਸੁਰਤ ਭਵਾਇੰਦਾ। ਇਕ ਅੰਗੜਾਈ ਕੱਢੇ ਵੱਟ, ਮੁਖੜਾ ਉਪਰ ਉਠਾਇੰਦਾ। ਬਿਰਹੋਂ ਵਿਛੋੜਾ ਮਾਰੇ ਸੱਟ, ਆਲਸ ਨਿੰਦਰਾ ਲਾਹਿੰਦਾ। ਝੂਠਾ ਨਗਰ ਖੇੜਾ ਜਾਏ ਢੱਠ, ਪਿਆ ਰਾਹ ਵਖਾਇੰਦਾ। ਅਗਨੀ ਲਾਏ ਮੱਠ, ਪੰਚਮ ਆਪ ਜਲਾਇੰਦਾ। ਇਕ ਰਖਾਏ ਹੱਠ, ਨਾ ਕੋਈ ਮੋੜ ਮੁੜਾਇੰਦਾ। ਮੇਲ ਮਿਲਾਏ ਨੱਠ ਨੱਠ, ਦਿਵਸ ਰੈਣ ਪੰਧ ਮੁਕਾਇੰਦਾ। ਅੰਤਮ ਏਕਾ ਸੇਜਾ ਹੋਏ ਇਕੱਠ, ਬਸਤਰ ਚੀਰ ਆਪ ਪਹਿਨਾਇੰਦਾ। ਮਸਤਕ ਗਹਿਣਾ ਦੇਵੇ ਗੱਠ, ਨਾ ਕੋਈ ਖੋਲ੍ਹ ਖੁਲ੍ਹਾਇੰਦਾ। ਪਹਿਲੀ ਚੇਤਰ ਕਰੇ ਇਕੱਠ, ਗੁਰਮੁਖ ਮੇਲ ਮਿਲਾਇੰਦਾ। ਮੋਹ ਵਿਕਾਰਾ ਪਾਏ ਭੱਠ, ਤ੍ਰੈਗੁਣ ਮਾਇਆ ਆਪੇ ਗੇੜੇ ਉਲਟੀ ਲੱਠ, ਗਗਨ ਕੂੰਆਂ ਉਲਟੇ ਮੂੰਹ ਰਖਾਇੰਦਾ। ਗੁਰਮੁਖ ਪੰਚ ਵਖਾਏ ਏਕਾ ਮੁੱਠ, ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਦੁਲਾਰ, ਪੂਰਬ ਕਰਮ ਕਰ ਵਿਚਾਰ, ਲਹਿਣਾ ਦੇਣਾ ਮੂਲ ਚੁਕਾਇੰਦਾ। ਪਰਖਣਹਾਰਾ ਗੁਰਮੁਖ ਲਾਲ, ਹਰਿ ਸਾਜਨ ਸਾਚਾ ਮੀਤੜਾ। ਧੁਰਦਰਗਾਹੀ ਇਕ ਦਲਾਲ, ਤਨ ਵੇਖੇ ਪਾਟਾ ਚੀਥੜਾ। ਫਲ ਵੇਖੇ ਆਤਮ ਡਾਲ, ਜੋ ਜਨ ਕਰੇ ਚਰਨ ਪ੍ਰੀਤੜਾ। ਅੰਮ੍ਰਿਤ ਆਤਮ ਵੇਖੇ ਠੰਢਾ ਤਾਲ, ਹਰਿ ਸਾਗਰ ਸੀਤਲ ਸੀਤੜਾ। ਹਰਿਜਨ ਮਾਰੇ ਏਕਾ ਛਾਲ, ਕਾਗ ਹੰਸ ਪ੍ਰਭ ਕੀਤੜਾ। ਮਾਇਆ ਤੋੜੇ ਜਗਤ ਜੰਜਾਲ, ਆਪੇ ਪਰਖੇ ਨੀਤੜਾ। ਨੇੜ ਨਾ ਆਏ ਕਾਲ ਮਹਾਂਕਾਲ, ਆਪੇ ਕਰੇ ਪਤਤ ਪੁਨੀਤੜਾ। ਸੰਮਤ ਚੌਦਾਂ ਸਾਚਾ ਸਾਲ, ਸਤਿਜੁਗ ਚਲਾਏ ਸਾਚੀ ਰੀਤੜਾ। ਆਪੇ ਚਲੇ ਨਾਲ ਨਾਲ, ਗੁਰਮੁਖ ਬਣਤ ਬਣਾਏ ਸਾਚੇ ਮੀਤੜਾ। ਦਰ ਘਰ ਸਾਚੇ ਦਏ ਵਖਾਲ, ਰਸਨ ਲਾਏ ਗੋਬਿੰਦ ਨਾਉਂ ਮੀਠੜਾ। ਦਿਵਸ ਰੈਣ ਕਰੇ ਪ੍ਰਿਤਪਾਲ, ਕਾਇਆ ਚਾੜ੍ਹੇ ਰੰਗ ਮਜੀਠੜਾ। ਧਰਮ ਦਵਾਰ ਵਖਾਏ ਧਰਮਸਾਲ, ਗੁਰ ਬੈਠਾ ਇਕ ਅਨਡੀਠੜਾ। ਨਾ ਸ਼ਾਹ ਨਾ ਕਦੇ ਕੰਗਾਲ, ਨਾ ਮਿੱਠਾ ਨਾ ਕੌੜਾ ਰੀਠੜਾ। ਸੰਤ ਸੁਹੇਲੇ ਜੁਗ ਜੁਗ ਭਾਲ, ਸਖਾ ਸਹਾਈ ਸਾਚਾ ਮੀਤੜਾ। ਹੋਏ ਬੇਹਾਲ ਦੀਨ ਦਿਆਲ, ਗੁਰਮੁਖ ਤੇਰੀ ਸੇਵ ਕਮਾਏ ਸਦਾ ਖੜ੍ਹਾ ਰਹੇ ਬੀਠੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੇਲਾ ਇਕ ਦਰ, ਆਪ ਆਪਣਾ ਕੀਤੜਾ। ਇਕ ਵਖਾਏ ਦਰ ਦਵਾਰ, ਜੋਤੀ ਨੂਰ ਉਜਾਲਾ। ਗੁੁਰਮੁਖ ਸਾਚਾ ਮੀਤ ਮੁਰਾਰ, ਮਿਲੇ ਮੇਲ ਗੁਰ ਗੋਪਾਲਾ। ਸ਼ਬਦੀ ਦੇਵੇ ਸ਼ਬਦ ਭੰਡਾਰ, ਜਨ ਭਗਤਾਂ ਕਰੇ ਸਦਾ ਪ੍ਰਿਤਪਾਲਾ। ਆਵੇ ਜਾਵੇ ਵਾਰੋ ਵਾਰ, ਹਰਿ ਖੇਲੇ ਖੇਲ ਨਿਰਾਲਾ। ਨਿਤ ਨਵਿਤ ਕਰੇ ਪਸਾਰ, ਜੁਗ ਜੁਗ ਲਏ ਅਵਤਾਰਾ। ਕਲਜੁਗ ਵੇਖੇ ਤੇਰੀ ਅੰਤਮ ਥਿਤਾ, ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ। ਭਾਗ ਲਗਾਏ ਪਹਿਲੀ ਚੇਤਾ, ਜਨ ਭਗਤਾਂ ਦੇਵੇ ਨਾਮ ਹੁਲਾਰਾ। ਪੂਤ ਸਪੂਤਾ ਜੰਮਿਆ ਜੇਠਾ, ਹਰਿ ਜੋਤੀ ਨੂਰ ਅਪਾਰਾ। ਜਨ ਭਗਤਾਂ ਰੱਖੇ ਸਾਇਆ ਹੇਠਾ, ਹਰਿ ਸਾਚਾ ਛਤਰ ਝੁਲਾਰਾ। ਮੇਟ ਮਿਟਾਏ ਜਗਤ ਸੇਠਾ, ਗੁਰਮੁਖਾਂ ਤਨ ਭਰਾਏ ਧਨ ਭੰਡਾਰਾ। ਆਪਣੇ ਨੇਤਰ ਆਪੇ ਪੇਖਾ, ਜੀਵ ਜੰਤ ਨਾ ਪਾਏ ਸਾਰਾ। ਲਿਖਣਹਾਰਾ ਲੇਖਾ ਪੁਰਖ ਅਬਿਨਾਸ਼ੀ ਜੁਗ ਜੁਗ ਮੇਟ ਮਿਟਾਏ ਔਲੀਆ ਪੀਰ ਸ਼ੇਖ਼ਾ, ਸੰਗ ਮੁਹੰਮਦ ਚਾਰ ਯਾਰਾ। ਗੁਰਮੁਖ ਮਸਤਕ ਲਿਖੇ ਲੇਖਾ, ਆਪ ਆਪਣੀ ਕਿਰਪਾ ਧਾਰਾ। ਜੋਤ ਨਿਰੰਜਣ ਲਾਏ ਮੇਖਾ, ਆਪ ਸੁਹਾਏ ਬੰਕ ਦਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਕਰਾਏ ਵਣਜ ਇਕ ਵਪਾਰਾ। ਤੁੱਟੇ ਗੜ੍ਹ ਸੰਸਾਰ, ਕਿਲ੍ਹਾ ਹੰਕਾਰੀ ਤੋੜਿਆ। ਛੁੱਟੇ ਤੀਰ ਅਪਾਰ, ਤਿੱਖੀ ਧਾਰ ਕਿਸੇ ਨਾ ਮੌੜਿਆ। ਗੁਰ ਸ਼ਬਦੀ ਪਾਏ ਸਾਰ, ਅੰਦਰ ਬਾਹਰ ਨਿਰਗੁਣ ਸਰਗੁਣ ਜੋੜ ਜੋੜਿਆ। ਪ੍ਰੀਤ ਅਤੀਤੀ ਅਨੀਤੀ ਵਿਚ ਸੰਸਾਰ, ਹਸਤ ਕੀਟੀ ਆਪੇ ਬਹੁੜਿਆ। ਪਤਤ ਪੁਨੀਤੀ ਸੁਣ ਪੁਕਾਰ, ਸ਼ਬਦ ਵਖਾਏ ਸਾਚਾ ਘੋੜਿਆ। ਹਰਿਜਨ ਕਰੇ ਅਸਵਾਰ, ਧੁਰਗਾਹੀ ਆਪੇ ਬਹੁੜਿਆ। ਨੇਤਰ ਨੀਰ ਰੋਵਣ ਜ਼ਾਰੋ ਜ਼ਾਰ, ਪ੍ਰਭ ਆਪ ਚੜ੍ਹਾਏ ਆਪਣੇ ਪੌੜਿਆ। ਸੱਜਣ ਸੁਹੇਲਾ ਇਕ ਇਕੇਲਾ ਮੀਤ ਮੁਰਾਰ, ਧੁਰਦਰਗਾਹੀ ਆਇਆ ਦੌੜਿਆ। ਗੁਰ ਚੇਲਾ ਇਕ ਦਵਾਰ, ਲੇਖਾ ਚੁੱਕੇ ਦਿਵਸ ਥੋੜ੍ਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਇਕ ਦਰ, ਦਰ ਦਵਾਰਾ ਏਕਾ ਖੋਲ੍ਹਿਆ। ਸ਼ਬਦ ਭੰਡਾਰਾ ਗਿਆ ਖੁੱਲ੍ਹ, ਹਰਿ ਸਾਚਾ ਆਪ ਖੁਲ੍ਹਾਇੰਦਾ। ਕੋਈ ਨਾ ਲਾਏ ਮਾਤ ਮੁੱਲ, ਆਪਣੀ ਹੱਥੀਂ ਆਪ ਵਰਤਾਇੰਦਾ। ਗੁਰਮੁਖ ਪੂਰੇ ਤੋਲ ਜਾਏ ਤੁਲ, ਹਰਿ ਲਹਿਣਾ ਝੋਲੀ ਪਾਇੰਦਾ। ਜਗਤ ਮਾਇਆ ਨਾ ਜਾਏ ਰੁਲ, ਫੁਲ ਫੁਲਵਾੜੀ ਤਨ ਖਿਲਾਇੰਦਾ। ਆਦਿ ਪੁਰਖ ਸਦਾ ਅਭੁੱਲ, ਭੁੱਲਿਆਂ ਮਾਰਗ ਪਾਇੰਦਾ। ਸਾਵਣ ਬੂਟਾ ਜਾਏ ਨਾ ਹੁੱਲ, ਪ੍ਰਭ ਸਾਚਾ ਫਲ ਲਗਾਇੰਦਾ। ਭਾਗ ਲਗਾਏ ਸਾਚੀ ਕੁੱਲ, ਕੁਲਵੰਤਾ ਆਪ ਅਖਵਾਇੰਦਾ। ਸਦ ਗੌਂਦੇ ਰਹਿਣ ਬੁੱਲ, ਹਰਿ ਰਸਨਾ ਆਪ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਦੇਵੇ ਸ਼ਬਦ ਹੁਲਾਰਾ, ਆਪ ਵਖਾਏ ਪਾਰ ਕਿਨਾਰਾ, ਨਾਮ ਹੁਲਾਰਾ ਇਕ ਵਖਾਇੰਦਾ।
ਆਦਿ ਪੁਰਖ ਅਨਾਦ, ਆਪਣਾ ਆਪ ਰਖਾਇਆ। ਖੇਲੇ ਖੇਲ ਵਿਚ ਬ੍ਰਹਿਮਾਦ, ਕਿਸੇ ਦਿਸ ਨਾ ਆਇਆ। ਆਪੇ ਜਾਣੇ ਆਦਿ ਜੁਗਾਦਿ, ਜੁਗ ਜੁਗ ਵੇਸ ਵਟਾਇਆ। ਸਾਧ ਸੰਤ ਰਹੇ ਅਰਾਧ, ਅਗੰਮ ਅਗੰਮੜੇ ਧਾਮ ਸੁਹਾਇਆ। ਗੁਰਮੁਖ ਵਿਰਲੇ ਮੇਲਾ ਮਾਧਵ ਮਾਧ, ਜਿਸ ਜਨ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਖ ਵਟਾਇਆ। ਆਦਿ ਪੁਰਖ ਅਪਾਰ, ਜੋਤ ਅਕਾਲੀਆ। ਜੁਗ ਜੁਗ ਬੰਨ੍ਹੇ ਧਾਰ, ਬ੍ਰਹਮਾ ਸ਼ਿਵ ਵਿਸ਼ਨੂੰ ਦਰ ਸਵਾਲੀਆ। ਲੱਖ ਚੁਰਾਸੀ ਪਸਰ ਪਸਾਰ, ਦੋਵੇਂ ਹੱਥਾਂ ਫਿਰੇ ਖਾਲੀਆ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਿਰ ਖੇਲ ਨਿਰਾਲੀਆ। ਆਪੇ ਜਾਣੇ ਆਪਣੀ ਕਾਰ, ਹਰਿ ਹਰਿ ਵਾਲੀ ਦੋ ਜਹਾਨੀਆ। ਕਲਜੁਗ ਅੰਤਮ ਲਏ ਉਧਾਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਦੇਵੇ ਨਾਮ ਧਨਾ, ਭਾਗ ਲਗਾਏ ਕਾਇਆ ਡਾਲੀਆ। ਕਾਇਆ ਮੰਦਰ ਪੈਜ ਸਵਾਰ, ਹਰਿ ਸਾਚੇ ਬਣਤ ਬਣਾਈਆ। ਸ਼ਬਦ ਸਿੰਘਾਸਣ ਕਰ ਤਿਆਰ, ਬੈਠਾ ਆਸਣ ਲਾਈਆ। ਜੋਤ ਸਰੂਪੀ ਕਰ ਉਜਿਆਰ, ਦਿਵਸ ਰੈਣ ਕਰੇ ਰੁਸ਼ਨਾਈਆ। ਪੰਚਮ ਗਾਇਣ ਵਾਰੋ ਵਾਰ, ਪ੍ਰਭ ਸਾਚੀ ਸੇਵਾ ਲਾਈਆ। ਨਾਦ ਅਨਾਦਾ ਵੱਜੇ ਤਾਲ, ਤਾਲ ਤਲਵਾੜਾ ਆਪਣੇ ਹੱਥ ਰਖਾਈਆ। ਅੰਮ੍ਰਿਤ ਆਤਮ ਸੁਹਾਏ ਤਾਲ, ਅੰਮ੍ਰਿਤ ਧਾਰਾ ਰਿਹਾ ਵਹਾਈਆ। ਨੇੜ ਨਾ ਆਏ ਕਾਲ ਮਹਾਂਕਾਲ, ਕਾਗੋਂ ਹੰਸ ਬਣਾਈਆ। ਸ਼ਬਦ ਸਰੂਪੀ ਸ਼ਬਦ ਅਕਾਲ, ਚਾਰੋਂ ਕੁੰਟ ਹੋਏ ਸਹਾਈਆ। ਚਲੇ ਚਲਾਏ ਨਾਲ ਨਾਲ, ਦਿਸ ਕਿਸੇ ਨਾ ਆਈਆ। ਸੁਰਤ ਸਵਾਣੀ ਹਾਲ ਬੇਹਾਲ, ਗੁਰ ਸ਼ਬਦੀ ਦਰਸ਼ਨ ਪਾਈਆ। ਨਾਤਾ ਤੁੱਟੇ ਕਾਇਆ ਖਾਲ, ਘਰ ਮੰਦਰ ਇਕ ਵਖਾਈਆ। ਆਪੇ ਚਲੇ ਆਪਣੀ ਚਾਲ, ਚੱਲਣਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਦੇਵੇ ਨਾਮ ਧਨਾ, ਸਾਚਾ ਰਾਗ ਸੁਣਾਏ ਕੰਨਾ, ਆਪ ਆਪਣੀ ਆਵਾਜ ਸੁਣਾਈਆ। ਸ਼ਬਦ ਸਰੂਪੀ ਮਾਰੇ ਬੋਲ, ਏਕਾ ਘਰ ਵਸੰਦੜਾ। ਬਜਰ ਕਪਾਟੀ ਕੁੰਡਾ ਖੋਲ੍ਹ, ਏਕਾ ਰਾਹ ਵਖੰਦੜਾ। ਤੋਲਣਹਾਰਾ ਸਾਚਾ ਤੋਲ, ਪੂਰੇ ਤੋਲ ਤੁਲੰਦੜਾ। ਆਦਿ ਅੰਤ ਨਾ ਜਾਏ ਡੋਲ, ਅਡੋਲ ਧਾਮ ਰਹੰਦੜਾ। ਤ੍ਰੈਗੁਣ ਮਾਇਆ ਤਤ ਵਿਰੋਲ, ਸਾਚੀ ਖੇਲ ਖਿਲੰਦੜਾ। ਸੁਰਤ ਸ਼ਬਦ ਸ਼ਬਦ ਸੁਰਤ ਜਾਏ ਮੌਲ, ਏਕਾ ਦੂਜਾ ਭੇਵ ਚੁਕੰਦੜਾ। ਆਪੇ ਵਸੇ ਰੰਗ ਨਵੇਲ, ਸਭ ਘਟ ਆਪੇ ਵੇਖ ਵਖੰਦੜਾ। ਆਪੇ ਗੁਰ ਆਪੇ ਚੇਲ, ਏਕਾ ਰੂਪ ਵਟੰਦੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲ ਏਕਾ ਧਾਮ ਮਿਲੰਦੜਾ। ਇਕ ਸੁਹਾਇਆ ਸਾਚਾ ਘਰ, ਕਾਗ ਹੰਸ ਬਣਾਈਆ। ਪੁਰਖ ਅਬਿਨਾਸ਼ੀ ਲਿਆ ਵਰ, ਸਾਚਾ ਕੰਤ ਸਾਚੀ ਸੇਜ ਹੰਢਾਈਆ। ਦਰ ਦਵਾਰਾ ਹਰਿ ਨਿਰੰਕਾਰਾ, ਏਕਾ ਏਕ ਰਖਾਈਆ। ਨਾ ਕੋਈ ਦੀਸੇ ਚਾਰ ਦਿਵਾਰਾ, ਨਾ ਕੋਈ ਛੱਪਰ ਛਾਈਆ। ਨਾ ਕੋਈ ਦੀਸੇ ਮੀਤ ਮੁਰਾਰਾ, ਨਾ ਕੋਈ ਸੂਰਜ ਚੰਨਿਆ। ਮਿਲਿਆ ਮੇਲ ਹਰਿ ਕੰਤ ਭਤਾਰਾ, ਭਾਂਡਾ ਭਰਮ ਭਉ ਭੰਨਿਆ। ਦਰ ਮੰਦਰ ਸੁਹਾਇਆ ਇਕ ਦਵਾਰਾ, ਧੁਨ ਆਤਮਕ ਸ਼ਬਦੀ ਜੋਤੀ ਜਨਣੀ ਜਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵਖਾਏ ਇਕ ਘਰ, ਆਪੇ ਘੜਿਆ ਆਪੇ ਭੰਨਿਆ। ਆਦਿ ਪੁਰਖ ਅਪਾਰ, ਹਰਿ ਰਘੁਰਾਇਆ। ਸ੍ਰਿਸ਼ਟ ਸਬਾਈ ਕਰ ਪਸਾਰ, ਆਪ ਆਪਣਾ ਆਸਣ ਲਾਇਆ। ਲੱਖ ਚੁਰਾਸੀ ਬੰਨ੍ਹੇ ਧਾਰ, ਧਰਤ ਧਵਲ ਆਕਾਸ਼ ਸਮਾਇਆ। ਸ਼ਾਹੋ ਭੂਪ ਸੱਚੀ ਸਰਕਾਰ, ਦਰ ਘਰ ਸਾਚੇ ਡੇਰਾ ਲਾਇਆ। ਹਰ ਘਟ ਜਾਣੇ ਜਾਨਣਹਾਰ, ਆਪ ਆਪਣਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਲਹਿਣਾ ਦੇਣਾ ਮੂਲ ਚੁਕਾਇਆ। ਜੁਗ ਜੁਗ ਲਹਿਣਾ ਜਾਏ ਚੁੱਕ, ਹਰਿ ਸਾਚੇ ਜੋਤ ਜਗਾਈਆ। ਕਰੇ ਖੇਲ ਮਾਨਸ ਦੇਹੀ ਮਨੁੱਖ, ਪਾਰਬ੍ਰਹਮ ਭੇਵ ਨਾ ਰਾਈਆ। ਵੇਖ ਵਖਾਣੇ ਮਾਤ ਕੁੱਖ, ਦੁੱਖ ਭੁੱਖ ਆਪਣੇ ਰੰਗ ਰੰਗਾਈਆ। ਗੁਰਮੁਖ ਵਿਰਲੇ ਉਜਲ ਮੁਖ, ਹਰਿ ਸਰਨ ਮਿਲੀ ਸਰਨਾਈਆ। ਮਾਤ ਗਰਭ ਨਾ ਉਲਟਾ ਰੁੱਖ, ਲੱਖ ਚੁਰਾਸੀ ਫੰਦ ਕਟਾਈਆ। ਆਵਣ ਜਾਵਣ ਮਿਟੇ ਤ੍ਰਿਸ਼ਨਾ ਭੁੱਖ, ਪੰਜ ਤਤ ਰੁੱਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਤ ਆਪਣੇ ਹੱਥ ਰਖਾਈਆ। ਚਰਨ ਕਵਲ ਕਵਲ ਚਰਨ, ਇਕ ਧਿਆਨ ਰਖਾਈਆ। ਮਿਲੇ ਵਡਿਆਈ ਉਪਰ ਧਵਲ, ਧਰਨੀ ਧਰ ਹੋਏ ਸਹਾਈਆ। ਨਾਭੀ ਕਵਲੀ ਕਵਲ ਫੂਲ ਸਮਾਈਆ। ਹਰਿਜਨ ਮਿਲਿਆ ਕੰਤ ਕੰਤੂਹਲ, ਕੰਤ ਸੰਤ ਆਪ ਅਖਵਾਈਆ। ਨਾਮ ਪੰਘੂੜਾ ਆਪਣਾ ਝੂਲ, ਦੋ ਜਹਾਨਾਂ ਰਿਹਾ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰਾ ਬੰਕ ਸੁਹਾਈਆ। ਬੰਕ ਦਵਾਰਾ ਸਚ ਘਰ, ਹਰਿ ਸਾਚਾ ਆਪ ਸੁਹਾਇੰਦਾ। ਹਰਿਜਨ ਮੇਲਾ ਸਚ ਦਰ, ਦਰਬਾਰੀ ਆਪ ਅਖਵਾਇੰਦਾ। ਕਲਜੁਗ ਅੰਤਮ ਏਕਾ ਦਰ, ਗੁਰਮੁਖ ਸਾਚੇ ਲੇਖ ਲਿਖਾਇੰਦਾ। ਆਵਣ ਜਾਵਣ ਚੁੱਕੇ ਡਰ, ਜਨਮ ਮਰਨ ਫੰਦ ਕਟਾਇੰਦਾ। ਤਰਨੀ ਬਤਰਨੀ ਜਾਏ ਤਰ, ਪਾਰ ਕਿਨਾਰਾ ਇਕ ਰਖਾਇੰਦਾ। ਸਤਿਗੁਰ ਸਰਨੀ ਜਾਏ ਪੜ੍ਹ, ਸਰਨ ਸਰਨਾਈ ਆਪ ਵਖਾਇੰਦਾ। ਸ਼ਬਦ ਸਰੂਪੀ ਬਾਂਹੋਂ ਫੜ, ਆਪ ਆਪਣੇ ਘਰ ਬਹਾਇੰਦਾ। ਲੇਖਾ ਚੁੱਕੇ ਸੀਸ ਧੜ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਆਪਣਾ ਘਾੜਨ ਆਪੇ ਘੜ, ਅੰਤਮ ਭੰਨ ਵਖਾਇੰਦਾ। ਜਨਮੇ ਮਰੇ ਨਾ ਜਾਏ ਸੜ, ਹਰਿ ਸਾਚਾ ਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਵਿਛੜੇ ਮੇਲ ਮਿਲਾਇੰਦਾ। ਮੇਲ ਵਿਛੋੜਾ ਜਗਤ ਪ੍ਰਭ, ਆਪਣੇ ਹੱਥ ਰਖਾਇਆ। ਆਪੇ ਜਾਣੇ ਭਗਤੀ ਭਗਤ, ਭਗਵੰਤਾ ਰੂਪ ਵਟਾਇਆ। ਆਤਮ ਜੋਤੀ ਖਿੱਚੇ ਸ਼ਕਤ, ਵੇਲਾ ਵਕਤ ਆਪਣੇ ਹੱਥ ਰਖਾਇਆ। ਲੇਖੇ ਲਾਏ ਬੂੰਦ ਰਕਤ, ਜਨ ਜਨਣੀ ਲੇਖੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਮੇਲ ਮਿਲਾਇਆ। ਸਾਚਾ ਘਰ ਹਰਿ ਨਿਰੰਕਾਰ, ਆਦਿ ਅੰਤ ਅਡੋਲਿਆ। ਹਰਿਜਨ ਮੇਲਾ ਇਕ ਦਵਾਰ, ਚਰਨ ਪ੍ਰੀਤੀ ਘੋਲ ਘੁਮਾ ਰਿਹਾ। ਸਜਣ ਸੁਹੇਲ ਮੀਤ ਮੁਰਾਰ, ਸਾਚੇ ਤੋਲ ਆਪੇ ਤੋਲਿਆ। ਹੱਸੇ ਨਾ ਰੋਵੇ ਜ਼ਾਰੋ ਜ਼ਾਰ, ਰਸਨਾ ਦੰਦ ਨਾ ਕਦੀ ਬੋਲਿਆ। ਜਨ ਭਗਤਾਂ ਕਰੇ ਸਦ ਪਿਆਰ, ਸਚ ਦਵਾਰਾ ਏਕਾ ਖੋਲ੍ਹਿਆ। ਖਿੱਚੀ ਜਾਏ ਵਾਰੋ ਵਾਰ, ਆਪੇ ਨੇੜੇ ਦੂਰ ਦਿਸੇ ਕੋਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਵਣ ਸਵਾਸ ਇਕ ਕਰ, ਅੰਮ੍ਰਿਤ ਆਤਮ ਏਕਾ ਡੋਲ੍ਹਿਆ। ਪਵਣ ਸਵਾਸੀ ਆਤਮ ਰਾਸ, ਹਰਿ ਸਾਚੀ ਵਸਤ ਰਖਾਈਆ। ਦੀਪਕ ਜੋਤ ਕਰ ਪਰਕਾਸ਼, ਪਰਕਾਸ਼ ਕਰਾਈਆ। ਆਪੇ ਵੇਖਣਹਾਰਾ ਰਾਸ, ਕਾਇਆ ਮੰਡਲ ਮੰਡਪ ਰਿਹਾ ਸੁਹਾਈਆ। ਆਪੇ ਜਾਣੇ ਪ੍ਰਿਥਮੀ ਆਕਾਸ਼, ਆਕਾਸ਼ ਆਕਾਸ਼ਾਂ ਵਿਚ ਸਮਾਈਆ। ਆਪ ਉਪਾਏ ਕਰੇ ਕਰਾਏ ਨਾਸ਼, ਆਪ ਆਪਣੇ ਰੰਗ ਰੰਗਾਈਆ। ਆਪੇ ਦਾਸੀ ਦਾਸ, ਸ਼ਬਦ ਸੁਨੇਹੜਾ ਜਗਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸਿਆ ਘਰ, ਗੁਰਮੁਖ ਮਿਲਣ ਦਾ ਸਾਚਾ ਵੇਲਾ ਅੰਤਮ ਰਿਹਾ ਤਕਾਈਆ। ਵੇਲਾ ਅੰਤਮ ਸਚ ਘਰ, ਘਰ ਸਾਚੇ ਦਏ ਦੁਹਾਈਆ। ਕੰਤਾ ਨਾਰੀ ਏਕਾ ਦਰ, ਦਵਾਰ ਬੰਕਾ ਇਕ ਸੁਹਾਈਆ। ਆਵਣ ਜਾਵਣ ਚੁੱਕਿਆ ਡਰ, ਧਰਮ ਰਾਏ ਲੇਖ ਮੁਕਾਈਆ। ਚਿਤਰ ਗੁਪਤ ਗਿਆ ਹਰ, ਲਹਿਣਾ ਦੇਣਾ ਮੂਲ ਨਾ ਪਾਈਆ। ਪੁਰਖ ਅਬਿਨਾਸ਼ੀ ਮਿਲਿਆ ਵਰ, ਹਰਿ ਸਾਚਾ ਕੰਤ ਹੰਢਾਈਆ। ਨਹਾਵਣ ਨੁਹਾਇਆ ਸਾਚੇ ਸਰ, ਦੁਰਮਤ ਮੈਲ ਗਵਾਈਆ। ਜਗਤ ਤ੍ਰਿਸ਼ਨਾ ਗਈ ਹਰ, ਹਰਿ ਸਾਚੀ ਦਇਆ ਕਮਾਈਆ। ਆਪੇ ਭਾਂਡੇ ਰਿਹਾ ਭਰ, ਆਪੇ ਖਾਲੀ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਿਵਸ ਰੈਣ ਦਰਸ ਦਿਖਾਈਆ।