Granth 06 Likhat 054: Pahili Chet 2014 Bikarmi Har Bhagat Dwar Jethuwal wicho Rashtarpati Rajinder Parsad nu Shabad Bhejia gia

ਪਹਿਲੀ ਚੇਤ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਵਿਚੋਂ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਨੂੰ ਸ਼ਬਦ ਭੇਜਿਆ ਗਿਆ

ਵਾਲੀ ਹਿੰਦ ਜਗਤ ਰਾਜਾਨ, ਉਠ ਜਾਗ ਪ੍ਰਭ ਸਾਚਾ ਆਪ ਜਗਾਇੰਦਾ। ਜੂਠ ਝੂਠ ਮਾਇਆ ਜਗਤ ਦੁਕਾਨ, ਕਲਜੁਗ ਆਪ ਚਲਾਇੰਦਾ। ਲਹਿਣਾ ਦੇਣਾ ਪੀਣ ਖਾਣ, ਨਾਮ ਨਿਧਾਨ ਇਕ ਵਖਾਇੰਦਾ। ਸੱਤ ਰੰਗ ਵੇਖਣਾ ਇਕ ਨਿਸ਼ਾਨ, ਦੇ ਮਤ ਆਪ ਸਮਝਾਇੰਦਾ। ਪੰਚਮ ਤਾਜ ਮੁਖ ਮਹਾਨ, ਸਹਿਜ ਸੁੱਖ ਸਮਾਇੰਦਾ। ਪੰਚਮ ਮੀਤਾ ਪੰਚ ਨਿਸ਼ਾਨ, ਸੋਹੰ ਲੇਖ ਲਿਖਾਇੰਦਾ। ਸੋਟੀ ਚੋਟੀ ਵਡ ਬਲਵਾਨ, ਖੰਡਾਂ ਬ੍ਰਹਿਮੰਡਾਂ ਨਾਉਂ ਵਖਾਇੰਦਾ। ਚਰਨ ਜੋੜਾ ਚਰਨ ਧਿਆਨ, ਕਵਲ ਕਵਲਾ ਆਪ ਰਖਾਇੰਦਾ। ਸ਼ਬਦ ਘੋੜਾ ਇਕ ਬਲਵਾਨ, ਧੁਰਦਰਗਾਹੀ ਆਪ ਦੁੜਾਇੰਦਾ। ਰਸਨਾ ਚਿੱਲਾ ਤੀਰ ਕਮਾਨ, ਸੋਹੰ ਆਪ ਉਠਾਇੰਦਾ। ਮਾਰੇ ਜੋਧੇ ਸੂਰ ਬਲੀ ਬਲਵਾਨ, ਰਾਜ ਰਾਜਾਨਾਂ ਮੇਟ ਮਿਟਾਇੰਦਾ। ਤ੍ਰੈ ਦੇਸ਼ਾਂ ਵੇਖੇ ਇਕ ਮਕਾਨ, ਧਰਤ ਮਾਤ ਲੇਖ ਲਿਖਾਇੰਦਾ। ਧਰਤ ਮਾਤ ਮੰਗੇ ਸਾਚਾ ਦਾਨ, ਹਰਿ ਸਾਚਾ ਝੋਲੀ ਪਾਇੰਦਾ। ਦੋ ਗਜ ਦੁਪੱਟਾ ਲਾਲ ਨਿਸ਼ਾਨ, ਸਿੰਘ ਦਰਸ਼ਨ ਆਪ ਰੰਗਾਇੰਦਾ। ਕਲਜੁਗ ਖੇਲ ਬਾਜੀਗਰ ਨਟ, ਹਰਿ ਸਾਚਾ ਆਪ ਖਿਲਾਇੰਦਾ। ਲਹਿਣਾ ਦੇਣਾ ਚੁੱਕਿਆ ਤੀਰਥ ਤੱਟ, ਅੱਠ ਸੱਠ ਮੂਲ ਨਾ ਸੁਹਾਇੰਦਾ। ਹਿੰਦੂ ਮੁਸਲਿਮ ਸਿਖ ਈਸਾਈ ਨਾ ਕੋਈ ਦੀਸੇ ਜੱਟ, ਜੋਤੀ ਲੱਟ ਲਟ ਨਾ ਕੋਈ ਜਗਾਇੰਦਾ। ਰਾਜ ਮੰਤਰੀ ਕੋਈ ਨਾ ਲਾਹਾ ਰਿਹਾ ਖੱਟ, ਸਿਆਸਤ ਵਿਰਾਸਤ ਨਾ ਕੋਇ ਬਣਾਇੰਦਾ। ਸ਼ਬਦ ਨਗਾਰੇ ਵੱਜੇ ਸੱਟ, ਹਰਿ ਸਾਚਾ ਆਪ ਲਗਾਇੰਦਾ। ਪੰਚਮ ਜੇਠ ਹੋਏ ਇਕੱਠ, ਡੌਰੂ ਡੰਕਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰੇ ਦੇਵੇ ਵਰ, ਸ਼ੰਕਾ ਰੋਗ ਮਿਟਾਇੰਦਾ। ਦਰ ਦਵਾਰੇ ਆਏ ਲੇਖ, ਚੌਦਾਂ ਭੇਵ ਖੁਲ੍ਹਾਇੰਦਾ। ਪੰਡਤ ਪਾਂਧੇ ਰਹੇ ਵੇਖ, ਭੇਵ ਕੋਈ ਨਾ ਪਾਇੰਦਾ। ਔਲੀਆ ਪੀਰ ਮੁੱਲਾ ਸ਼ੇਖ਼, ਪੀਰ ਦਸਤਗੀਰ ਸਰਬ ਮਿਟਾਇੰਦਾ। ਆਪ ਬਣਾਏ ਜਗਤ ਰੇਖ, ਅੰਤਮ ਮੇਟ ਮਿਟਾਇੰਦਾ। ਜੋਤੀ ਜਾਮਾ ਧਰਿਆ ਭੇਖ, ਨਿਹਕਲੰਕਾ ਨਾਉਂ ਰਖਾਇੰਦਾ। ਆਪੇ ਹੋਇਆ ਧਾਰੀ ਕੇਸ, ਮੂੰਡ ਮੁੰਡਾਏ ਆਪ ਹੋ ਜਾਇੰਦਾ। ਨੇਤਰ ਲੋਚਨ ਦਰਸ਼ਨ ਪੇਖ, ਭੁੱਲ ਭੁੱਲ ਭੁੱਲ ਕਿਉਂ ਵਕਤ ਗਵਾਇੰਦਾ। ਕੋਇ ਨਾ ਲਾਵੇ ਮਸਤਕ ਮੇਖ, ਨਾ ਕੋਇ ਮੂਲ ਚੁਕਾਇੰਦਾ। ਕਲਜੁਗ ਕਾਇਆ ਲੈਣੀ ਵੇਖ, ਹਰਿ ਅਗਨੀ ਤਤ ਜਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਦੇ ਮਤ ਆਪ ਸਮਝਾਇੰਦਾ। ਦੇਵੇ ਮਤ ਜਗਤ ਨਿਰੰਜਣ, ਉਠ ਸ਼ਾਹ ਨਿਧਾਨਿਆ। ਪਰਗਟ ਹੋਇਆ ਹਰਿ ਸਾਚਾ ਸੱਜਣ, ਦੇਵੇ ਧੁਰ ਫ਼ਰਮਾਣਿਆ। ਚਰਨ ਧੂੜੀ ਏਕਾ ਮਜਨ, ਰੱਖੇ ਲਾਜ ਦੋ ਜਹਾਨਿਆ। ਕਾਲ ਨਗਾਰੇ ਸਿਰ ਤੇ ਵੱਜਣ, ਸੰਮਤ ਚੌਦਾਂ ਹੋਏ ਪ੍ਰਧਾਨਿਆ। ਜੋ ਘੜਿਆ ਸੋ ਅੰਤਮ ਭੱਜਣ, ਭੰਨਣਹਾਰ ਸ੍ਰੀ ਭਗਵਾਨਿਆ। ਕੋਇ ਨਾ ਦਿਸੇ ਪੜਦੇ ਕੱਜਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਵਰ ਧੁਰ ਫ਼ਰਮਾਨਿਆ। ਸ਼ਬਦ ਲੇਖ ਹਰਿ ਦਵਾਰ, ਹਰਿ ਆਪਣਾ ਆਪ ਘਲਾਈਆ। ਉਤਰ ਮੰਗਣਾ ਏਕਾ ਵਾਰ, ਪ੍ਰਭ ਦੇਵੇ ਭੇਵ ਖੁਲ੍ਹਾਈਆ। ਸੰਮਤ ਚੌਦਾਂ ਕਰੇ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਈਆ। ਦੇ ਮਤ ਸਮਝਾਵੇ ਮੀਤ ਮੁਰਾਰ, ਕਲਜੁਗ ਰਾਵਣ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੋਇਆ ਰਿਹਾ ਮਾਤ ਉਠਾਈਆ। ਉਠ ਨਾਦਾਨ ਜੀਵ ਅਲਪਗ, ਸਰਬੱਗ ਹੱਥ ਵਡਿਆਈਆ। ਕਲਜੁਗ ਮਾਇਆ ਅੱਗਨੀ ਅੱਗ, ਚਾਰੋਂ ਕੁੰਟ ਰਹੀ ਜਲਾਈਆ। ਸਰਨ ਸਰਨਾਈ ਸਾਚੀ ਲੱਗ, ਦਰ ਦਵਾਰਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈ ਦੇਸ਼ਾਂ ਵੇਖ ਵਖਾਈਆ। ਤ੍ਰੈ ਦੇਸ਼ਾਂ ਦੇਸ ਦੇਸੰਤਰਾ, ਹਰਿ ਸਾਚਾ ਆਪ ਜਣਾਇੰਦਾ। ਆਪ ਲਗਾਏ ਜਗਤ ਬਸੰਤਰਾ, ਨਾ ਕੋਈ ਮਾਤ ਬੁਝਾਇੰਦਾ। ਮਹਿੰਮਾ ਜਗਤ ਗਣਤ ਅਗਣਤਰਾ, ਨਾ ਕੋਈ ਗਣਤ ਗਣਾਇੰਦਾ। ਧਿਆਨੀ ਧਿਆਨ ਲਗਾ ਲਗਾ ਬੈਠੇ ਸਾਧ ਸੰਤ, ਕੰਤ ਸੰਤ ਵੇਖ ਵਖਾਇੰਦਾ। ਭਰਮੇ ਭੁੱਲੇ ਜੀਵ ਜੰਤ, ਨਾ ਕੋਈ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤਤ ਮਤ ਇਕ ਵਖਾਇੰਦਾ। ਰਾਜ ਇੰਦਰ ਇੰਦਰ ਪ੍ਰਸਾਦ, ਚੇਤਰ ਚਿਤ ਵਿਚਾਰਨਾ। ਸਾਲ ਬਸਾਲਾ ਸੁਣੇ ਫਰਿਆਦ, ਲੇਖ ਲਿਖਿਆ ਇਕ ਵਿਚਾਰਨਾ। ਬਣਤ ਬਣਾਏ ਆਦਿ ਜੁਗਾਦਿ, ਆਪੇ ਢਾਹੇ ਆਪ ਉਸਾਰਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਲਿਖੇ ਦਰ ਦਵਾਰਨਾ। ਲਿਖਿਆ ਲੇਖ ਸ਼ਬਦ ਅਨਮੋਲ, ਅਨਮੁਲੜਾ ਲਾਲ ਅਖਵਾਈਆ। ਤ੍ਰੈ ਦੇਸ਼ਾਂ ਹੋਵੇ ਮਾਤ ਘੋਲ, ਹਰਿ ਖੁਲ੍ਹੜਾ ਲੇਖ ਲਿਖਾਈਆ। ਮਰਦ ਮਰਦੰਗਾ ਵਜਾਏ ਢੋਲ, ਸਾਚਾ ਬੋਲਾ ਅਲਾਈਆ। ਅੱਸੂ ਪੰਜ ਕੀਤਾ ਕੌਲ, ਪ੍ਰਭ ਪੂਰਾ ਪੂਰ ਕਰਾਈਆ। ਸੰਮਤ ਤੇਰਾਂ ਤੋਲਿਆ ਤੋਲ, ਅਧੂਰਾ ਰਹਿਣ ਨਾ ਪਾਈਆ। ਸੰਮਤ ਚੌਦਾਂ ਪੜਦਾ ਖੋਲ੍ਹ, ਸ਼ਬਦ ਲੇਖਾ ਰਿਹਾ ਲਿਖਾਈਆ। ਨਾ ਕੋਈ ਜਾਣੇ ਕਲਾ ਸੋਲ, ਅਕਲ ਕਲਾ ਰਘੁਰਾਈਆ। ਕਲਜੁਗ ਮਾਇਆ ਖੇਲੇ ਹੋਲ, ਰੰਗ ਗੁਲਾਲਾ ਇਕ ਚੜ੍ਹਾਈਆ। ਨੌ ਖੰਡ ਪ੍ਰਿਥਮੀ ਪੜਦਾ ਲੈਣਾ ਫੋਲ, ਦਰ ਦਵਾਰੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਰਿਹਾ ਜਣਾਈਆ। ਲਿਖਣਾ ਲੇਖ ਦਰ ਦਵਾਰੇ, ਹਰਿ ਸਾਚੀ ਰੁੱਤ ਸੁਹਾਇੰਦਾ। ਪਾਉਣਾ ਭੇਵ ਅਗੰਮ ਅਪਾਰੇ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਵਰਤੇ ਵਰਤਾਵੇ ਜੋ ਵਿਚ ਸੰਸਾਰੇ, ਲਿਖਤ ਲੇਖ ਦਰ ਪੁਚਾਇੰਦਾ। ਜੁਗ ਜੁਗ ਪਾਵਣਹਾਰਾ ਸਾਰੇ, ਕਲਜੁਗ ਸਾਰਥੀ ਆਪ ਅਖਵਾਇੰਦਾ। ਕਲਜੁਗ ਢਹਿ ਪਿਆ ਦਵਾਰੇ, ਪ੍ਰਭ ਲਹਿਣਾ ਮੂਲ ਚੁਕਾਇੰਦਾ। ਸਤਿਜੁਗ ਸਾਚਾ ਕਰੇ ਪਿਆਰੇ, ਸਤ ਰੰਗ ਨਿਸ਼ਾਨ ਵਖਾਇੰਦਾ। ਚਰਨ ਛੁਹਾਏ ਨਿਹਕਲੰਕ ਨਰਾਇਣ ਨਰ ਅਵਤਾਰੇ, ਉਪਰ ਆਸਣ ਲਾਇੰਦਾ। ਜੰਬੁ ਦੀਪ ਅੱਧ ਵਿਚਕਾਰੇ, ਭਾਰਤ ਖੰਡ ਸੁਣਾਇੰਦਾ। ਸੁਰ ਨਰ ਮੁਨ ਜਨ ਨਾ ਪਾਇਣ ਸਾਰੇ, ਵੇਦ ਪੁਰਾਨ ਕੁਰਾਨ ਅੰਜ਼ੀਲ ਖਾਣੀ ਬਾਣੀ ਨਾ ਕੋਇ ਅਲਾਇੰਦਾ। ਏਕਾ ਦਰ ਇਕ ਦਰਬਾਰੇ, ਦੂਸਰ ਦਰ ਨਾ ਕੋਈ ਵਖਾਇੰਦਾ। ਨੌ ਖੰਡ ਪ੍ਰਿਥਮੀ ਇਕ ਸਰਕਾਰੇ, ਸਚ ਸ਼ਾਹੋ ਇਕ ਅਖਵਾਇੰਦਾ। ਅੰਤਮ ਬਣਨਾ ਚਰਨ ਭਿਖਾਰੇ, ਕਲ ਵੇਲਾ ਵਕਤ ਚੁਕਾਇੰਦਾ। ਸੋਹੰ ਸ਼ਬਦ ਸਾਚੀ ਧਾਰੇ, ਚਾਰ ਵਰਨਾਂ ਆਪ ਜਣਾਇੰਦਾ। ਆਪ ਉਠਾਏ ਆਪਣੀ ਧਾੜੇ, ਮਨਮੁਖਾਂ ਮਗਰ ਲਗਾਇੰਦਾ। ਧਰਤ ਮਾਤ ਮੰਗੇ ਮੰਗ ਅਖਾੜੇ, ਕਵਣ ਕੂਟੇ ਖੇਲ ਖਿਲਾਇੰਦਾ। ਪੰਚਮ ਜੇਠੀ ਵੇਖੇ ਸਾਚੇ ਲਾੜੇ, ਤਨ ਸ਼ਿੰਗਾਰਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਮਤ ਚੌਦਾਂ ਤੇਰਾ ਸਗਨ, ਸ਼ਬਦ ਸਿੰਘਾਸਣ ਬੈਠ ਮਗਨ ਆਪਣਾ ਆਪ ਲਗਾਇੰਦਾ। ਵਾਲੀ ਹਿੰਦ ਜਗਤ ਸਿਆਸ, ਅੰਤ ਰਹਿਣ ਨਾ ਪਾਈਆ। ਲੇਖ ਲਿਖਾਰੀ ਵੇਦ ਵਿਆਸ, ਸੇਵਕ ਸੇਵਾ ਲਾਈਆ। ਹਰਿ ਹਰਿ ਖੇਲ ਪ੍ਰਿਥਮੀ ਆਕਾਸ਼, ਪਾਤਾਲਾਂ ਭੇਵ ਨਾ ਰਾਈਆ। ਲੱਖ ਚੁਰਾਸੀ ਦਾਸਨ ਦਾਸ, ਬੈਠਾ ਆਸਣ ਲਾਈਆ। ਆਪੇ ਕਰਨਹਾਰਾ ਨਾਸ, ਆਪੇ ਲਏ ਉਪਜਾਈਆ। ਪੰਚਮ ਜੇਠੀ ਸਾਚਾ ਮਾਸ, ਪੰਚਮ ਤਤ ਕਰੇ ਲੜਾਈਆ। ਤ੍ਰੈਗੁਣ ਮਾਇਆ ਪਾਏ ਰਾਸ, ਆਪਣਾ ਸਵਾਂਗ ਵਰਤਾਈਆ। ਜੀਵ ਜੰਤ ਅਧਾਰੀ ਮਦਿਰਾ ਮਾਸ, ਰਸਨਾ ਗੋਬਿੰਦ ਰਹੇ ਭੁਲਾਈਆ। ਸਦਾ ਸੁਹੇਲਾ ਵਸੇ ਪਾਸ, ਗੁਰਮੁਖ ਵਿਰਲੇ ਖੋਜ ਖੁਜਾਈਆ। ਜੋ ਦੀਸੇ ਸੋ ਹੋਵੇ ਨਾਸ, ਅੰਤ ਰਹਿਣ ਨਾ ਪਾਈਆ। ਲਿਖਿਆ ਲੇਖ ਪੁਰਖ ਅਬਿਨਾਸ, ਦਰ ਦਵਾਰੇ ਰਿਹਾ ਘਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਹੋ ਜਾਈਆ। ਨਰ ਨਰਾਇਣ ਸਰਬ ਗੁਣਵੰਤਾ, ਹਰਿ ਗੁਣ ਰੂਪ ਸਮਾਇਆ। ਰਾਜ ਰਾਜਾਨਾਂ ਬਣਾਏ ਬਣਤਾ, ਸ਼ਾਹ ਕੰਗਾਲ ਦਏ ਉਪਾਇਆ। ਆਪ ਉਧਾਰੀ ਜੀਵ ਜੰਤਾਂ, ਸਾਧਾਂ ਸੰਤਾਂ ਰਿਹਾ ਤਰਾਇਆ। ਆਪੇ ਨਾਰੀ ਆਪੇ ਕੰਤਾ, ਸਾਚੀ ਸੇਜ ਹੰਢਾਇਆ। ਆਪੇ ਧੰਨ ਧਨਾਢ ਹੋਏ ਧਨਵੰਤਾ, ਧੰਨ ਧਰਨੀ ਲੇਖ ਲਿਖਾਇਆ। ਪੂਰਨ ਜੋਤ ਸ੍ਰੀ ਭਗਵੰਤਾ, ਕਰਨੀ ਕਰਨ ਆਪ ਅਖਵਾਇਆ। ਕਲਜੁਗ ਮਹਿੰਮਾ ਗਣਤ ਅਗਣਤਾ, ਵੇਦ ਪੁਰਾਨਾਂ ਭੇਵ ਨਾ ਪਾਇਆ। ਮੇਟ ਮਿਟਾਏ ਜਗਤ ਮਹੰਤਾ, ਬ੍ਰਹਮਾ ਵਿਸ਼ਣ ਸ਼ਿਵ ਗਣੇਸ਼ ਨਾ ਕੋਈ ਪੂਜੇ ਪੂਜ ਪੁਜਾਇਆ। ਬਾਸ਼ਕ ਸੇਜਾ ਕੋਈ ਨਾ ਵੇਖੇ ਸਹੰਸਾ, ਸਹੰਸਰ ਮੁਖ ਨਾ ਨਜ਼ਰੀ ਆਇਆ। ਦੋਏ ਸਹੰਸਰ ਲਿਖਿਆ ਲੇਖ, ਦਿਵਸ ਰੈਣ ਰਿਹਾ ਗਾਇਆ। ਕਲਜੁਗ ਅੰਤਮ ਨੇਤਰ ਪੇਖ, ਪੁਰਖ ਅਬਿਨਾਸ਼ੀ ਦਿਸ ਨਾ ਆਇਆ। ਪੀਲਾ ਬਸਤਰ ਧਾਰੀ ਕੇਸ, ਦਿੱਲੀ ਦਵਾਰੇ ਫੇਰਾ ਪਾਇਆ। ਮੀਤ ਮੁਰਾਰਾ ਬਹਿ ਬਹਿ ਲਿਖੇ ਲੇਖ, ਸੰਮਤ ਚੌਦਾਂ ਆਪ ਜਣਾਇਆ। ਤ੍ਰੈ ਦੇਸ਼ਾਂ ਮੇਟਣਹਾਰਾ ਰੇਖ, ਲੇਖਾ ਆਪਣੇ ਹੱਥ ਰਖਾਇਆ। ਨੇਤਰ ਨੈਣ ਲੈਣਾ ਪੇਖ, ਭੁੱਲ ਰੁੱਲ ਕਿਉਂ ਵਕਤ ਲੰਘਾਇਆ। ਆਪਣੀ ਹੱਥੀਂ ਲਿਖਣਾ ਲੇਖ, ਪ੍ਰਭ ਦੇਵੇ ਭੇਵ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਘਰ ਸਾਚੇ ਆਸਣ ਲਾਇਆ। ਲਿਖਣਾ ਲੇਖ ਜਗਤ ਮਹੱਲਾ, ਮਨ ਚਿੱਤ ਸੁਰਤੀ ਲਾਈਆ। ਦੇਵੇ ਸ਼ਬਦ ਇਕ ਇਕੱਲਾ, ਸੰਮਤ ਚੌਦਾਂ ਭੇਵ ਖੁਲ੍ਹਾਈਆ। ਜਗਤ ਅਖਾੜਾ ਜਲ ਥਲਾ, ਉਚੇ ਟਿੱਲੇ ਫੇਰਾ ਪਾਈਆ। ਪੰਚਮ ਜੇਠੀ ਫੜਿਆ ਭੱਲਾ, ਪ੍ਰਭ ਸਾਚਾ ਰਿਹਾ ਉਠਾਈਆ। ਜਗਤ ਸੁਨੇਹੜਾ ਏਕਾ ਘੱਲਾ, ਕਰ ਕਿਰਪਾ ਹਰਿ ਰਘੁਰਾਈਆ। ਨਾ ਕੋਈ ਕਰਿਆ ਵਲਾ ਛਲਾ, ਵਿਛੜੇ ਰਿਹਾ ਮੇਲ ਮਿਲਾਈਆ। ਜੋਤੀ ਸ਼ਬਦੀ ਪਵਣੀ ਰੱਲਾ, ਤਤ ਮਤ ਨਾ ਕੋਈ ਵਖਾਈਆ। ਕਾਇਆ ਮਾਟੀ ਨਾ ਕੋਈ ਖੱਲਾ, ਨਾ ਕੋਈ ਬਣਤ ਬਣਾਈਆ। ਏਕਾ ਵਸਿਆ ਨਿਹਚਲ ਧਾਮ ਅਟੱਲਾ, ਜੁਗ ਜੁਗ ਲਹਿਣਾ ਦੇਣ ਮੂਲ ਚੁਕਾਈਆ। ਆਪ ਫੜਾਇਆ ਆਪਣਾ ਪੱਲਾ, ਲੰਕਾ ਗੜ੍ਹ ਹੋਏ ਸਹਾਈਆ। ਕਲਜੁਗ ਅੰਤਮ ਕਰੇ ਹੱਲਾ, ਬਖ਼ਸ਼ੇ ਸਚ ਸੱਚੀ ਸਰਨਾਈਆ। ਮਾਤਲੋਕ ਫਲਿਆ ਫੁਲਾ, ਫਲ ਫੁਲਵਾੜੀ ਵੇਖ ਵਖਾਈਆ। ਜੂਠਾ ਝੂਠਾ ਬੂਟਾ ਮਾਤ ਹੁੱਲਾ, ਰੁੱਤ ਪਤਝੜ ਨੇੜੇ ਆਈਆ। ਸ਼ਬਦ ਅੰਧੇਰ ਏਕਾ ਝੁੱਲਾ, ਸਭ ਦੀ ਰਿਹਾ ਜੜ੍ਹ ਹਿਲਾਈਆ। ਤ੍ਰੈ ਦੇਸ਼ਾਂ ਵੱਜੇ ਪਹਿਲਾ ਬੁਲ੍ਹਾ, ਪੰਚਮ ਜੇਠ ਆਪ ਹਿਲਾਈਆ। ਧਰਤ ਮਾਤ ਘਰ ਮੰਗੇ ਖੁੱਲ੍ਹਾ, ਆਪਣਾ ਪੱਲੂ ਅੱਗੇ ਡਾਹੀਆ। ਤ੍ਰੈਗੁਣ ਮਾਇਆ ਆਪ ਬਣਾਈ ਬੈਠਾ ਚੁਲ੍ਹਾ, ਅਗਨੀ ਭੇਟ ਚੜ੍ਹਾਈਆ। ਪੰਚਮ ਤਤ ਤੇਰਾ ਕੋਈ ਨਾ ਪੈਣਾ ਮੁੱਲਾ, ਤਨ ਮਾਟੀ ਖ਼ਾਕ ਰੁਲਾਈਆ। ਅੰਮ੍ਰਿਤ ਆਤਮ ਮਨਮੁਖ ਡੁੱਲ੍ਹਾ, ਨਿਝਰ ਧਾਰ ਨਾ ਕੋਈ ਵਹਾਈਆ। ਕੋਈ ਨਾ ਕਰਾਏ ਕਿਸੇ ਦੀ ਸੁਲ੍ਹਾ, ਸੰਮਤ ਚੌਦਾਂ ਰਿਹਾ ਸਮਝਾਈਆ। ਪ੍ਰਭ ਚਰਨ ਦਵਾਰੇ ਪੈਣਾ ਮੁੱਲਾ, ਕੂੜੀ ਜਗਤ ਸ਼ਾਹੀਆ। ਪੰਡਤ ਨਹਿਰੂ ਫਿਰਦਾ ਭੁੱਲਾ, ਪ੍ਰਭ ਆਪਣੇ ਹੱਥ ਰੱਖੀ ਵਡਿਆਈਆ। ਭਾਗ ਲਗਾਏ ਏਕਾ ਕੁੱਲਾ, ਚਾਰ ਵਰਨ ਇਕ ਸਰਨਾਈਆ। ਜਗਤ ਵਿਦਿਆ ਜੀਵ ਰੁਲਾ, ਜਾਗਰਤ ਦਿਸ਼ਾ ਨਾ ਕਿਸੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਏ ਰਿਹਾ ਉਠਾਈਆ। ਉਠ ਜਾਗ ਜਗਤ ਵਿਦਵਾਨ, ਹਰਿ ਸਾਚਾ ਵੇਖ ਵਿਚਾਰਨਾ। ਚਾਰੋਂ ਕੁੰਟ ਮਾਰੇ ਧਿਆਨ, ਨਾ ਦਿਸੇ ਕੋਇ ਸਵਾਰਨਾ। ਰੂਸਾ ਚੀਨਾ ਬਾਲ ਨਾਦਾਨ, ਹਰਿ ਸਾਚਾ ਪੈਜ ਰਖਾਵਣਾ। ਈਸਾ ਮੂਸਾ ਸੰਗ ਸ਼ੈਤਾਨ, ਕਲਜੁਗ ਮੇਲ ਮਿਲਾਵਣਾ। ਸੰਗ ਮੁਹੰਮਦ ਇਕ ਕਮਾਨ, ਚਾਰ ਯਾਰੀ ਚਿੱਲਾ ਉਠਾਵਣਾ। ਮੱਕਾ ਕਾਅਬਾ ਵੇਖ ਦੁਕਾਨ, ਕਲ ਏਕਾ ਹੱਟ ਚਲਾਵਣਾ। ਹਿੰਦ ਹਿੰਦਵਾਇਣ ਬੇਪਛਾਣ, ਘਰ ਸਾਚਾ ਕਿਸੇ ਨਾ ਪਾਵਣਾ। ਮੁਗਲ ਪਠਾਣੀ ਹੋਏ ਹੈਰਾਨ, ਸ਼ਾਹ ਇਰਾਨੀ ਅੰਤ ਪਛਤਾਵਣਾ। ਵਿਚ ਪਤਾਲਾਂ ਸਾਰੇ ਗਾਇਣ, ਵੱਡ ਜੋਧੇ ਸੂਰ ਬਲਵਾਨਣਾ। ਅੰਤਮ ਤੋੜੇ ਸਭ ਦਾ ਮਾਣ, ਪਰਗਟ ਹੋਏ ਹਰਿ ਭਗਵਾਨਣਾ। ਸੱਤ ਰੰਗ ਬਣਾਇਆ ਇਕ ਨਿਸ਼ਾਨ, ਰਾਜ ਇੰਦਰ ਵੇਖ ਵਖਾਨਣਾ। ਉਪਰ ਬੈਠਾ ਸ੍ਰੀ ਭਗਵਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਣਾ। ਸੰਮਤ ਚੌਦਾਂ ਵੇਖੇ ਮਾਰ ਧਿਆਨ, ਆਪੇ ਹੋਇਆ ਜਾਣੀ ਜਾਨਣਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਆਈ ਹਾਣ, ਨਾ ਕੋਈ ਜਾਣੇ ਜੀਵ ਜਹਾਨਣਾ। ਪੰਚਮ ਜੇਠੀ ਇਕ ਮਕਾਨ, ਹਰਿ ਆਪਣਾ ਆਪ ਵਖਾਨਣਾ। ਰਾਜ ਜੋਗ ਪੁੱਛ ਪੁਛਾਣ, ਦੇ ਮਤ ਆਪ ਸਮਝਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਹਿੰਦ ਕਰਾਏ ਚਾਨਣਾ।

Leave a Reply

This site uses Akismet to reduce spam. Learn how your comment data is processed.