ਪਹਿਲੀ ਭਾਦਰੋਂ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਤੋਂ ਪਰਤਾਪ ਸਿੰਘ ਨਾਮ ਧਾਰੀਏ ਨੂੰ ਚਚਿਆਲ ਕੋਠੀ ਜ਼ਿਲਾ ਹਿਸਾਰ ਸ਼ਬਦ ਭੇਜਿਆ ਅਤੇ ਉਤਰ ਦੀ ਮੰਗ ਕੀਤੀ, ਉਸ ਨੇ ਕੋਈ ਉਤਰ ਨਾ ਦਿਤਾ
ਹਰਿ ਗੋਬਿੰਦ ਗੋਬਿੰਦ, ਹਰਿ ਗੋਬਿੰਦ ਸਮਾਇਆ। ਹਰਿ ਗੋਬਿੰਦ ਬਿੰਦ, ਹਰਿ ਬਿੰਦ ਗੋਬਿੰਦ ਹਰਿ ਰਘੁਰਾਇਆ। ਹਰਿ ਗੋਬਿੰਦ ਮਿਟੇ ਚਿੰਦ, ਗੋਬਿੰਦ ਹਰਿ ਦਰਸ਼ਨ ਪਾਇਆ। ਹਰਿ ਗੋਬਿੰਦ ਅੰਮ੍ਰਿਤ ਧਾਰਾ ਸਾਗਰ ਸਿੰਧ, ਗੋਬਿੰਦ ਹਰਿ ਸਾਚਾ ਨੁਹਾਵਨ ਨੁਹਾਇਆ। ਹਰਿ ਗੋਬਿੰਦ ਸਚ ਨਰਿੰਦ, ਗੋਬਿੰਦ ਹਰਿ ਸਾਚਾ ਤਖ਼ਤ ਸੁਹਾਇਆ। ਹਰਿ ਗੋਬਿੰਦ ਗੋਬਿੰਦ ਬਖ਼ਸ਼ਿੰਦ, ਬਖ਼ਸ਼ਣਹਾਰ ਆਪ ਅਖਵਾਇਆ। ਹਰਿ ਗੋਬਿੰਦ ਸ੍ਰਿਸ਼ਟ ਸਬਾਈ ਕਰਾਏ ਨਿੰਦ, ਹਰਿ ਗੋਬਿੰਦ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਲੇਖਾ ਲੇਖ ਲਿਖਾਇਆ। ਸ਼ਬਦ ਲਿਖਾਰੀ ਲੇਖ, ਲੇਖ ਲਿਖਾਰਿਆ। ਸਾਚੇ ਲੋਚਨ ਆਪੇ ਪੇਖ, ਆਪ ਆਪਣੇ ਰੰਗ ਸਮਾ ਰਿਹਾ। ਆਪੇ ਲਿਖਣਹਾਰਾ ਲੇਖ, ਅੰਤਮ ਆਪੇ ਆਪ ਮਿਟਾ ਰਿਹਾ। ਗੁਰ ਗੋਬਿੰਦਾ ਸਾਚੀ ਨਾਰੀ, ਹਰਿ ਹਰਿ ਸਾਚਾ ਕੰਤਾ। ਆਪੇ ਬਖ਼ਸ਼ੇ ਚਰਨ ਪਿਆਰੀ, ਆਪ ਬਣਾਏ ਸਾਚੀ ਬਣਤਾ। ਸ਼ਬਦ ਪਹਿਨਾਏ ਤਨ ਕਟਾਰੀ, ਪਾਰ ਕਰਾਏ ਜੀਆਂ ਜੰਤਾਂ। ਪੰਚਮ ਪੈਜ ਰਿਹਾ ਸਵਾਰੀ, ਪੰਚਮ ਚਾੜ੍ਹੇ ਰੰਗ ਬਸੰਤਾ। ਪੰਚਮ ਘੋੜੇ ਕਰ ਅਸਵਾਰੀ, ਪੰਚ ਸੰਘਾਰੇ ਦੇਵ ਦੰਤਾਂ। ਪੰਚਾਂ ਵੇਖੇ ਵਾਰੋ ਵਾਰੀ, ਪੰਚਾਂ ਅੰਮ੍ਰਿਤ ਆਤਮ ਰਸ ਮੁਖ ਚਵੰਤਾ। ਪੰਚਾਂ ਦੇਵੇ ਸ਼ਬਦ ਉਡਾਰੀ, ਧੁਨ ਆਤਮਕ ਨਾਦ ਇਕ ਵਜੰਤਾ। ਪੰਚਾਂ ਦੇਵੇ ਸ਼ਬਦ ਖੁਮਾਰੀ, ਘਰ ਸਾਚਾ ਧਾਮ ਇਕ ਸੁਹੰਤਾ। ਪੰਚ ਬਣਾਏ ਦਰ ਦਰਬਾਰੀ, ਪੰਚਮ ਆਸਣ ਜੋਗ ਵਖੰਤਾ। ਪੰਚਮ ਹੋਵੇ ਪਹਿਰੇਦਾਰੀ, ਨਾਮ ਧਨ ਧੰਨ ਧੰਨਵੰਤਾ। ਪੰਚਾਂ ਬਣਿਆ ਮੀਤ ਮੁਰਾਰੀ, ਪੰਚਾਂ ਸੁਹਾਏ ਦਵਾਰ ਬੰਕਾ। ਪੰਚਾਂ ਗੀਤ ਸੁਣਾਏ ਅਪਰ ਅਪਾਰੀ, ਏਕਾ ਨਾਉਂ ਏਕਾ ਅੰਕਾ। ਪੰਚਾਂ ਖੇਲੇ ਖੇਲ ਖਿਲਾਰੀ, ਹੱਥ ਫੜਾਏ ਸੋਹੰ ਸਾਚਾ ਧਨਖਾ। ਪੰਚਾਂ ਦੇਵੇ ਸ਼ਬਦ ਉਡਾਰੀ, ਪੰਚਾਂ ਮਾਣ ਜਿਉਂ ਜਨ ਜਨਕਾ। ਪੰਚਾਂ ਕਰੇ ਧਰਮ ਜੈਕਾਰੀ, ਪਰਗਟ ਹੋਏ ਬਾਰ ਅਨਕਾ। ਪੰਚਾਂ ਪੈਜ ਰਿਹਾ ਸਵਾਰੀ, ਪੁਰਖ ਅਬਿਨਾਸ਼ੀ ਵਾਸੀ ਪੁਰੀ ਘਨਕਾ। ਰਾਮ ਸਿੰਘ ਕਰ ਘਰ ਤਿਆਰੀ, ਸਿੰਘ ਪਰਤਾਪ ਪ੍ਰਭ ਲਾਹੁਣ ਆਏ ਸ਼ੰਕਾ। ਨਿਰਮਲ ਜੋਤ ਹੋਈ ਉਜਿਆਰੀ, ਇਕ ਵਜਾਏ ਸਾਚਾ ਡੰਕਾ। ਲੋਆਂ ਪੁਰੀਆਂ ਕਰੇ ਖ਼ਬਰਦਾਰੀ, ਸ਼ਬਦ ਸਤਾਰੀ ਲਾਏ ਤਨਕਾ। ਲੱਖ ਚੁਰਾਸੀ ਪਾਵੇ ਸਾਰੀ, ਪਾਵੇ ਭੇਵ ਜੀਅ ਜੀਅ ਜਨ ਕਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰੀ, ਵੇਖੇ ਖੇਲ ਬਨ ਬਨ ਕਾ। ਫੜ ਸ਼ਬਦ ਤੇਜ ਕਟਾਰੀ, ਵਾਸ ਮਿਟਾਏ ਛੱਪਰੀ ਛੰਨ ਕਾ। ਚਾਰੋਂ ਕੁੰਟ ਹਾਹਾਕਾਰੀ, ਨਾਤਾ ਤੁੱਟੇ ਸਰੀਰ ਤਨ ਕਾ। ਕਰਮ ਕੁਕਰਮਾਂ ਰਿਹਾ ਵਿਚਾਰੀ, ਆਪ ਫਿਰਾਏ ਮਨ ਕਾ ਮਣਕਾ। ਤੋੜੇ ਗੜ੍ਹ ਕਾਇਆ ਕੋਟ ਹੰਕਾਰੀ, ਭਾਂਡਾ ਭਰਮ ਆਪੇ ਭੰਨ ਕਾ। ਪਹਿਲੀ ਅੱਸੂ ਆਏ ਵਾਰੀ, ਸ਼ਬਦ ਸਿੰਘਾਸਣ ਪੈਜ ਸਵਾਰੀ, ਜੋਤੀ ਆਸਣ ਮੀਤ ਮੁਰਾਰੀ, ਮੰਡਲ ਰਾਸਨ ਸ਼ਬਦ ਉਡਾਰੀ, ਸਾਚਾ ਮੇਲਾ ਅਨਨ ਅਨਨਕਾ। ਅਨਨ ਜਨਨ ਜਨ ਦਰ ਘਰ ਆਏ, ਪਤਤ ਪੁਨੀਤ ਪੁਨੀਤਾ। ਨਨਨ ਨਨਨ ਮਨ ਭਰਮ ਚੁਕਾਏ, ਕਾਇਆ ਰਸ ਵਖਾਏ ਫੀਕਾ। ਕਵਣ ਜਨਨ ਕਵਣ ਗਨਨ ਦਵਾਰ ਬੰਕ ਸੁਹਾਏ, ਜੋਤੀ ਨੂਰ ਸਮਾਏ, ਦਿਸ ਨਾ ਆਏ ਨੀਕਨ ਨੀਕਾ। ਗੁਰ ਸਤਿਗੁਰ ਸ਼ਬਦ ਸਿੰਘਾਸਣ ਵੇਖ ਵਖਾਏ, ਨੇਤਰ ਲੋਚਣ ਕਵਣ ਰੁਸ਼ਨਾਏ, ਕਵਣ ਨੈਣ ਵੇਖੇ ਹਰਿ ਸਾਕ ਸੱਜਣ ਸੈਣ ਕਵਣ ਜਗਤ ਸ਼ਰੀਕਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਸੂ ਤਿੰਨ ਪਾਏ ਪਹਿਲੀ ਇਕ ਤਰੀਕਾ। ਇਕ ਤਾਰੀਖ ਇਕ ਤਿੰਨ, ਨੌ ਦਰ ਵੇਖ ਵਖਾਈਆ। ਅੰਤਮ ਲੇਖ ਚੁਕਾਏ ਗਿਣ ਗਿਣ, ਜੋਤੀ ਜਾਮਾ ਭੇਖ ਵਟਾਈਆ। ਪਰਗਟਾਏ ਜੋਤ ਜੋਤ ਛਿੰਨ੍ਹ ਛਿੰਨ੍ਹ, ਸਿੰਘ ਰਾਮ ਰਾਮ ਰੂਪ ਸਮਾਈਆ। ਅੰਤਮ ਮੇਲਾ ਪਹਿਲੇ ਤਿੰਨ ਦਿਨ, ਥਿਤ ਵਾਰ ਆਪਣੇ ਹੱਥ ਰਖਾਈਆ। ਕਰੇ ਖੇਲ ਪ੍ਰਭ ਭਿੰਨ ਭਿੰਨ, ਗੁਰਮੁਖਾਂ ਆਤਮ ਵਿੰਨ ਵਿੰਨ, ਸ਼ਬਦ ਨਿਰਾਲਾ ਤੀਰ ਚਲਾਈਆ। ਗੁਰ ਪੂਰਾ ਹਾਜ਼ਰ ਹਜ਼ੂਰਾ, ਦਰ ਦਵਾਰੇ ਦਰਸ਼ਨ ਪਾਈਆ। ਗਿਣ ਗਿਣ, ਮੁਖ ਰਸਨਾ ਪੁੱਛ ਪੁਛਾਈਆ। ਕਵਣ ਭੂਤ ਪ੍ਰੇਤ ਹੋਏ ਜਿੰਨ, ਕਵਣ ਗੁਰ ਸਤਿਗੁਰ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਬਲ ਨਗਰੀ ਵੇਸ ਧਾਮ ਅਵਲੜਾ ਇਕ ਇਕੱਲੜਾ ਆਪ ਵਸਾਈਆ। ਸਚ ਮਹੱਲੜਾ ਦਸਮ ਦਵਾਰੀ, ਸ਼ਬਦ ਸਰੂਪੀ ਚਾਰ ਦਵਾਰੀ, ਨਾਮ ਦਰਵਾਜ਼ਾ ਗਰੀਬ ਨਿਵਾਜ਼ਾ, ਆਪ ਆਪਣਾ ਸਾਜਨ ਸਾਜਾ, ਬਾਡੀ ਕੋਈ ਦਿਸ ਨਾ ਆਈਆ। ਪਰਗਟੇ ਜੋਤ ਦੇਸ ਮਾਝਾ, ਜਨ ਭਗਤਾਂ ਰੱਖੇ ਲਾਜਾ, ਕਲਜੁਗ ਸਤਿਜੁਗ ਰਚਿਆ ਕਾਜਾ, ਲਾੜੀ ਮੌਤ ਮੰਗੇ ਦਾਜਾ, ਧਰਮ ਰਾਏ ਦਾ ਖੁਲ੍ਹਾ ਦਰਵਾਜ਼ਾ, ਪੰਚ ਵਿਕਾਰਾ ਜਗਤ ਡੋਲੀ। ਮਨਮੁਖਾਂ ਸੁਰਤ ਸਵਾਣੀ ਹੋਈ ਗੋਲੀ। ਜੂਠ ਝੂਠ ਕਾਇਆ ਰੰਗਣ ਰੰਗੀ ਚੋਲੀ। ਲੱਖ ਚੁਰਾਸੀ ਘਟ ਘਟ ਵਾਸੀ, ਆਪਣੀ ਹੱਥੀਂ ਡੋਲੀ ਪਾਈਆ। ਪਰਗਟ ਹੋਇਆ ਸ਼ਾਹੋ ਸ਼ਾਬਾਸੀ, ਗੁਰਮੁਖ ਵੇਖੇ ਸ਼ਬਦ ਸਵਾਸੀ, ਮਾਤ ਪਾਤਾਲ ਆਕਾਸ਼ ਪ੍ਰਿਥਮੀ ਆਕਾਸ਼ੀ, ਪੁਰੀਆਂ ਲੋਆਂ ਮੰਡਲ ਰਾਸੀ, ਰਵ ਸਸ ਨੱਸ ਨੱਸ ਰੈਣ ਦਿਵਸ ਦਿਵਸ ਰੈਣ ਰਹੇ ਪੰਧ ਮੁਕਾਈਆ। ਪੁਰਖ ਪੁਰਖੋਤਮ ਬ੍ਰਹਿਮੰਡ ਖੰਡ ਚਰਨਾਂ ਹੇਠਾਂ ਰਿਹਾ ਝੱਸ, ਜੋਤ ਨਿਰੰਜਣ ਜਨ ਭਗਤਾਂ ਪਾਏ ਨੇਤਰ ਅੰਜਨ, ਸ਼ਬਦ ਸੁਨੇਹੜਾ ਰਾਹ ਸਾਚਾ ਰਿਹਾ ਦੱਸ, ਕਲਜੁਗ ਵੇਲਾ ਅੰਤ ਸੁਹਾਈਆ। ਚਰਨ ਧੂੜ ਸਾਚਾ ਮਜਨ, ਵੇਲੇ ਅੰਤਮ ਰੱਖੇ ਲਜਨ, ਪੁਰਖ ਅਬਿਨਾਸ਼ੀ ਆਇਆ ਪਰਦੇ ਕੱਜਨ, ਧੁਰਦਰਗਾਹੀ ਸਾਚਾ ਸੱਜਣ, ਜੋ ਘੜੇ ਸੋ ਅੰਤਮ ਭੱਜਣ, ਨਾ ਸਕੇ ਕੋਈ ਬਚਾਈਆ। ਕਲਜੁਗ ਤਾਲ ਝੂਠੇ ਵੱਜਣ, ਮਨ ਮਤੀ ਜੀਵ ਮਾਇਆ ਦਜਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਮੰਤਰ ਅੰਤਰ ਜਗਤ ਦਵਾਰਾ ਵੇਖੇ ਪੰਚ ਬਸੰਤਰ, ਸ਼ਬਦ ਨਾਦ ਧੁਨ ਆਤਮ ਧਾਮ ਧਾਮਾ ਰਾਮ ਰਾਮਾ ਆਪੇ ਜਾਣੇ ਆਪਣਾ ਕਾਮਾ ਕਵਣ ਦਵਾਰ ਹਰਿ ਨਿਰੰਕਾਰ ਗੁਰ ਪੀਰ ਸਾਧ ਸੰਤ ਅਵਤਾਰ ਬੈਠੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਿੰਘ ਪ੍ਰਤਾਪ ਦੋ ਜਹਾਨੀ ਵੇਖ ਆਪ ਹਿਸਾਬ, ਕਾਇਆ ਬਸਤਰ ਖੋਲ੍ਹ ਕਿਤਾਬ, ਅੱਖਰ ਵੱਖਰ ਬਜਰ ਕਪਾਟੀ ਪਾੜ ਪੱਥਰ, ਆਪੇ ਫੋਲ ਫੁਲਾਈਆ। ਵਡ ਪਰਤਾਪ ਪਰਤਾਪ ਕਵਣ ਜਗ ਰੀਤੀ, ਕਵਣ ਸ਼ਬਦ ਜਣਾਈਆ। ਕਵਣ ਰੂਪ ਕਾਇਆ ਅਤੀਤੀ, ਕਵਣ ਸਤਿ ਸਰੂਪ ਸਮਾਈਆ। ਕਵਣ ਧਾਮ ਗੁਰ ਚਰਨ ਪ੍ਰੀਤੀ, ਗੁਰ ਸ਼ਬਦੀ ਰੂਪ ਵਟਾਈਆ। ਕਵਣ ਘਰ ਸਿੰਘ ਰਾਮ ਕਰੇ ਕਾਇਆ ਸੀਤਲ ਸੀਤੀ, ਨੂਰੀ ਜੋਤ ਸ਼ਬਦੀ ਮੇਲ ਮਿਲਾਈਆ। ਕਵਣ ਵਜਾਏ ਨਾਦ ਸੁਣਾਏ ਸਾਚਾ ਕੰਨ, ਤਨ ਮੰਦਰ ਅੰਦਰ ਰਾਗ ਅਲਾਈਆ। ਕਵਣ ਜਾਣੇ ਮਿਤੀ ਮੀਤੀ, ਸੰਮਤ ਸੰਮਤੀ ਮਾਸ ਦਿਵਸ ਘੜੀ ਪਲ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਏਕਾ ਵੇਖੇ ਸਚ ਘਰ, ਨੌ ਦਵਾਰੇ ਛੱਡ ਦਰ, ਦਸਮ ਦਵਾਰ ਹਰਿ ਨਿਰੰਕਾਰ ਜੋਤ ਉਜਿਆਰ ਸ਼ਬਦ ਭੰਡਾਰ ਸੁਣਨੇਹਾਰ, ਕਵਣ ਰੂਪ ਵਟਾਈਆ। ਕਵਣ ਧਾਮ ਸਤਿ ਪੁਰਖ ਹੈ, ਦੀਸੇ ਹਰਿ ਅਬਿਨਾਸ਼। ਨਾ ਸੋਗ ਨਾ ਕਦੇ ਹਰਖ ਹੈ, ਹਰ ਘਟ ਰੱਖੇ ਵਾਸ। ਜੁਗ ਜੁਗ ਜਨ ਭਗਤਾਂ ਕਰੇ ਪਰਖ ਹੈ, ਨਿਰਮਲ ਜੋਤ ਕਰੇ ਪਰਕਾਸ਼। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਏ ਜਾਏ ਦਰ ਦਵਾਰ, ਦਰ ਦਵਾਰੇ ਵੇਖੇ ਮੰਡਲ ਰਾਸ। ਆਏ ਦਰ ਸ਼ਬਦ ਪਰਵਾਨਾ, ਗੁਰ ਗੋਬਿੰਦ ਇਕ ਨਿਸ਼ਾਨੀ। ਮਿਲੇ ਮੇਲ ਹਰਿ ਭਗਵਾਨਾ, ਗੁਣ ਗਹਿੰਦੇ ਖੇਲ ਨਿਰਾਲੀ। ਪਰਗਟ ਹੋਏ ਵਾਲੀ ਦੋ ਜਹਾਨਾ, ਕਲਜੁਗ ਚਲੇ ਅਵੱੱਲੜੀ ਚਾਲੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਦਰ ਦਵਾਰ ਕਵਣ ਭਰਿਆ ਕਵਣ ਖਾਲੀ। ਸੰਬਲ ਨਗਰੀ ਕਵਣ ਗੜ੍ਹ, ਕਵਣ ਕੂਟ ਵਸਾਈਆ। ਕਵਣ ਵੇਖੇ ਉਪਰ ਚੜ੍ਹ, ਕਵਣ ਰਾਹ ਤਕਾਈਆ। ਕਵਣ ਵੇਖੇ ਦਰ ਦਵਾਰੇ ਅੱਗੇ ਖੜ੍ਹ, ਕਵਣ ਮਲਾਹ ਬਣਾਈਆ। ਕਵਣ ਚੋਟੀ ਕਵਣ ਜੜ੍ਹ, ਕਵਣ ਨਾਂ ਰਖਾਈਆ। ਨਾ ਕੋਈ ਸੀਸ ਨਾ ਕੋਈ ਧੜ, ਗੋਬਿੰਦ ਗੋਬਿੰਦ ਰੂਪ ਸਮਾਈਆ। ਸੰਤ ਸੁਹੇਲੇ ਆਪੇ ਰਿਹਾ ਫੜ, ਸਗਲੀ ਚਿੰਦ ਮਿਟਾਈਆ। ਕੋਈ ਨਾ ਸਕੇ ਅੱਗੇ ਅੜ, ਵਿਚ ਹਿੰਦ ਜੋਤ ਜਗਾਈਆ। ਸੰਮਤ ਸੋਲਾਂ ਜੂਠੇ ਝੂਠੇ ਪੱਤ ਡਾਲੀ ਜਾਏ ਝੱੜ, ਬਿਰਖਾ ਬਿਰਖਾ ਕੋਇ ਰਹਿਣ ਨਾ ਪਾਈਆ। ਮਾਇਆ ਮਮਤਾ ਬਸਤਰ ਜਾਣੇ ਸੜ, ਨਾ ਕੋਈ ਸਕੇ ਤਨ ਛੁਹਾਈਆ। ਏਕਾ ਅੱਖਰ ਗੁਰ ਪੀਰ ਸਾਧ ਸੰਤ ਜਾਣੇ ਪੜ੍ਹ, ਪੁਰਖ ਅਬਿਨਾਸ਼ੀ ਆਪੇ ਰਿਹਾ ਅਲਾਈਆ। ਨਾ ਕੋਈ ਪੀਵੇ ਹੁੱਕਾ ਨੜ, ਮਦਿਰਾ ਮਾਸ ਰਸਨ ਤਜਾਈਆ। ਏਕਾ ਪੱਲੂ ਨਾਮ ਫੜਾਏ ਸਾਚਾ ਲੜ, ਚਾਰ ਵਰਨਾਂ ਇਕ ਸਰਨਾਈਆ। ਸ਼ਬਦ ਧਾਰ ਵਹਾਏ ਸਾਚਾ ਹੜ੍ਹ, ਮਨਮੁਖਾਂ ਰਿਹਾ ਰੁੜ੍ਹਾਈਆ। ਬੰਕ ਦਵਾਰ ਕਿਲ੍ਹਾ ਕੋਟ ਨਾ ਦੀਸੇ ਗੜ੍ਹ, ਉਚੇ ਮੰਦਰ ਆਪੇ ਢਾਹੀਆ। ਆਪੇ ਘਾੜਨ ਆਪੇ ਘੜ, ਆਪੇ ਲਏ ਮਿਟਾਈਆ। ਵੇਖ ਵਖਾਏ ਪ੍ਰਿਥਮੀ ਆਕਾਸ਼ ਪਹਾੜ ਉਜਾੜ, ਜਲਾਂ ਥਲਾਂ ਵਿਚ ਸਮਾਈਆ। ਗੁਰਮੁਖਾਂ ਜੋਤ ਪਰਕਾਸ਼ ਬਹੱਤਰ ਨੜ, ਅੰਧ ਅਗਿਆਨ ਅੰਧੇਰ ਮਿਟਾਈਆ। ਸਾਚੇ ਪੌੜੇ ਜਾਣਾ ਚੜ੍ਹ, ਨਿਹਕਲੰਕ ਸੱਚੀ ਸਰਨਾਈਆ। ਜਗਤ ਵਿਕਾਰਾ ਜਾਏ ਝੜ, ਵੱਜੇ ਸ਼ਬਦ ਧੁਰ ਡੰਕ ਸੱਚੀ ਸ਼ਨਵਾਈਆ। ਅੰਦਰ ਮੰਦਰ ਆਪੇ ਬਾਂਹ ਲਏ ਫੜ, ਦੋਵੇਂ ਭੁਜਾ ਅੱਗੇ ਉਠਾਈਆ। ਜਗਤ ਚਤਰਾਈ ਮਾਤ ਵਡਿਆਈ ਨਾ ਕੋਈ ਸਕੇ ਲੜ, ਸ਼ਬਦ ਧੁਜਾ ਇਕ ਉਠਾਈਆ। ਨਾ ਕੋਈ ਪੂਜੇ ਮੜ੍ਹੀ ਗੋਰ ਮੜ੍ਹ, ਦਰਸ ਦਿਖਾਏ ਪ੍ਰਭ ਅੱਗੇ ਖੜ੍ਹ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਬਲ ਨਗਰ ਇਕ ਘਰ, ਸ਼ਬਦ ਦਿਵਾਰੀ ਚਾਰ ਕੁੰਟ, ਮਹੱਲ ਅਟੱਲ ਇਕ ਸੁਹਾਈਆ। ਮਹੱਲ ਅਟੱਲ ਉਚਾ ਮੰਦਰ, ਪ੍ਰਭ ਆਪਣਾ ਆਪ ਸੁਹਾਇੰਦਾ। ਆਪੇ ਵਸਿਆ ਆਪਣੇ ਅੰਦਰ, ਦੂਸਰ ਕੋਇ ਦਿਸ ਨਾ ਆਇੰਦਾ। ਸ਼ਬਦ ਸਰੂਪੀ ਲਾਇਆ ਜੰਦਰ, ਨਾ ਕੋਈ ਤੋੜ ਤੁੜਾਇੰਦਾ। ਸਦਾ ਵਸੇਰਾ ਡੂੰਘੀ ਕੰਦਰ, ਨਾ ਕੋਈ ਵੇਖ ਵਖਾਇੰਦਾ। ਲੱਖ ਚੁਰਾਸੀ ਭੌਂਦੀ ਬੰਦਰ, ਗੁਰ ਪੂਰਾ ਹੱਥ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਬਲ ਨਗਰੀ ਸਾਚਾ ਵਾਸਾ, ਆਪੇ ਕਰੇ ਪੁਰਖ ਅਬਿਨਾਸ਼ਾ, ਸਚ ਦਵਾਰੇ ਆਸਣ ਲਾਇੰਦਾ। ਸੰਬਲ ਨਗਰੀ ਸ਼ਬਦ ਸਿੰਘਾਸਣ, ਪ੍ਰਭ ਸਾਚੀ ਸੇਜ ਵਿਛਾਈਆ। ਜੋਤੀ ਨੂਰ ਹੋਏ ਪਰਕਾਸ਼ਨ, ਦੀਵਾ ਬੱਤੀ ਨਾ ਕੋਈ ਰਖਾਈਆ। ਸਾਚੇ ਮੰਡਲ ਪਾਵੇ ਰਾਸਨ, ਗੋਪੀ ਕਾਹਨਾ ਆਪ ਅਖਵਾਈਆ। ਆਪੇ ਹੋਏ ਦਾਸੀ ਦਾਸਨ, ਜਨ ਭਗਤਾਂ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਬਲ ਨਗਰੀ ਵੇਸ ਕਰ, ਘਰ ਸਾਚੇ ਬੈਠਾ ਮੁਖ ਛੁਪਾਈਆ। ਸੰਬਲ ਨਗਰੀ ਸਾਢੇ ਤਿੰਨ ਹੱਥ, ਗੋਬਿੰਦ ਆਪ ਰਚਾਇਆ। ਅੰਦਰ ਬੈਠਾ ਹਰਿ ਸਮਰਥ, ਦਿਸ ਕਿਸੇ ਨਾ ਆਇਆ। ਲੱਖ ਚੁਰਾਸੀ ਪਾਏ ਨੱਥ, ਸ਼ਬਦ ਡੋਰੀ ਹੱਥ ਰਖਾਇਆ। ਨੌ ਖੰਡ ਪ੍ਰਿਥਮੀ ਰਿਹਾ ਮੱਥ, ਸੱਤਾਂ ਦੀਪਾਂ ਲੇਖ ਚੁਕਾਇਆ। ਜਗਤ ਚਲਾਏ ਮਹਿੰਮਾ ਅਕੱਥ, ਸਤਿਜੁਗ ਸਾਚਾ ਮਾਰਗ ਲਾਇਆ। ਸਤਿਜੁਗ ਤੇਰਾ ਸਾਚਾ ਰਥ, ਸੋਹੰ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਬਲ ਨਗਰੀ ਵੇਸ ਕਰ, ਵੇਸ ਅਵੱਲੜਾ ਆਪ ਕਰਾਇਆ। ਗੁਰ ਗੋਬਿੰਦ ਜੋਤ ਪਰਗਟਾਈ, ਹਰਿ ਚਰਨ ਸੱਚੀ ਸਰਨਾਈਆ। ਪਾਰਬ੍ਰਹਮ ਸ਼ਬਦ ਕੁੜਮਾਈ, ਮੁਖ ਸਾਚਾ ਸਗਨ ਲਗਾਈਆ। ਦਰ ਮੰਦਰ ਅੰਦਰ ਵੱਜੀ ਵਧਾਈ, ਮੰਗਲਾਚਾਰ ਇਕ ਕਰਾਈਆ। ਪੰਚਮ ਗਾਇਣ ਚਾਈਂ ਚਾਈਂ, ਪੰਚਮ ਤਾਲ ਰਿਹਾ ਵਜਾਈਆ। ਸਾਚਾ ਮੇਲਾ ਸਹਿਜ ਸੁਭਾਈ, ਕਲਜੁਗ ਵੇਲਾ ਅੰਤਮ ਦਏ ਸੁਹਾਈਆ। ਲਹਿਣਾ ਦੇਣਾ ਚੁਕਾਏ ਥਾਉਂ ਥਾਈਂ, ਬਸਤਰ ਗਹਿਣਾ ਗੁਰਮੁਖਾਂ ਸ਼ਬਦ ਤਨ ਪਹਿਨਾਈਆ। ਨੇਤਰ ਲੋਚਨ ਦਰਸ਼ਨ ਸਾਚੇ ਨੈਣਾ, ਜਨਮ ਜਨਮ ਮੈਲ ਗਵਾਈਆ। ਅੰਤਮ ਭਾਣਾ ਸਭ ਨੇ ਸਹਿਣਾ, ਨਿਹਕਲੰਕ ਸੱਚੀ ਸਰਨਾਈਆ। ਏਕਾ ਏਕ ਪੁਰਖ ਅਬਿਨਾਸ਼ੀ ਜੋਤ ਸਰੂਪੀ ਮਾਤ ਰਹਿਣਾ, ਸ਼ਬਦ ਵੱਜੇ ਸੱਚੀ ਵਧਾਈਆ। ਨਾਤਾ ਤੁੱਟੇ ਭਾਈ ਭੈਣਾਂ, ਨਾ ਕੋਈ ਦੀਸੇ ਸਾਕ ਸੱਜਣ ਸੈਣਾ, ਕਲਜੁਗ ਚੁੱਕੇ ਲਹਿਣਾ ਦੇਣਾ, ਸਤਿਜੁਗ ਸਾਚੀ ਰੁੱਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਸਾਚਾ ਮੇਲਾ ਇਕ ਦਰ, ਦਰ ਦਵਾਰੇ ਆਵੇ ਜਾਵੇ ਫੇਰਾ ਪਾਈਆ।