Granth 06 Likhat 041: Pahili Poh 2013 Bikarmi Har Bhagat Dwar Jethuwal Jila Amritsar

ਪਹਿਲੀ ਪੋਹ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਹਰਿ ਖੰਡਾ ਨਾਮ ਅਪਾਰ, ਪ੍ਰਭ ਸਾਚੇ ਹੱਥ ਉਠਾਇਆ। ਬ੍ਰਹਿਮੰਡਾਂ ਪਾਵੇ ਸਾਰ, ਦਿਸ ਕਿਸੇ ਨਾ ਆਇਆ। ਜੇਰਜ ਅੰਡਾਂ ਰਿਹਾ ਵਿਚਾਰ, ਉਤਭੁਜ ਸੇਤਜ ਵੇਖ ਵਖਾਇਆ। ਲੱਖ ਚੁਰਾਸੀ ਮਾਰੇ ਮਾਰ, ਮਾਰਨਹਾਰਾ ਆਪ ਅਖਵਾਇਆ। ਪਾਰਬ੍ਰਹਮ ਬ੍ਰਹਮ ਖੇਲ ਅਪਾਰ, ਜੁਗ ਜੁਗ ਆਪਣਾ ਕਰਦਾ ਆਇਆ। ਸਤਿਜੁਗ ਤ੍ਰੇਤਾ ਉਤਰੇ ਪਾਰ, ਦੁਆਪਰ ਲਹਿਣਾ ਦੇਣ ਚੁਕਾਇਆ। ਕਲਜੁਗ ਅੰਤਮ ਕਾਲੀ ਧਾਰ, ਕਾਲਾ ਸੂਸਾ ਤਨ ਪਹਿਨਾਇਆ। ਖੇਲੇ ਖੇਲ ਖੇਲਣਹਾਰ, ਨਰ ਨਿਰੰਕਾਰਾ ਖੇਲ ਰਚਾਇਆ। ਪਰਗਟ ਹੋਏ ਵਿਚ ਸੰਸਾਰ, ਲੋਕਮਾਤੀ ਫੇਰਾ ਪਾਇਆ। ਜੀਆਂ ਜੰਤਾਂ ਪਾਵੇ ਸਾਰ, ਸਾਧਾਂ ਸੰਤਾਂ ਰਿਹਾ ਹਿਲਾਇਆ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਸ਼ਾਹ ਸੁਲਤਾਨਾਂ ਰਿਹਾ ਉਠਾਇਆ। ਨੌ ਖੰਡ ਪ੍ਰਿਥਮੀ ਵਹੇ ਏਕਾ ਧਾਰ, ਸੱਤਾਂ ਦੀਪਾਂ ਵੰਡ ਵੰਡਾਇਆ। ਲੋਆਂ ਪੁਰੀਆਂ ਪਾਵੇ ਸਾਰ, ਬ੍ਰਹਮਾ ਸ਼ਿਵ ਰਿਹਾ ਹਿਲਾਇਆ। ਕਰੋੜ ਤੇਤੀਸਾ ਹਾਹਾਕਾਰ, ਸੁਰਪਤ ਰਾਜਾ ਇੰਦ ਰਿਹਾ ਕੁਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਖੰਡਾ ਨਾਉਂ ਉਠਾਇਆ। ਨਾਮ ਖੰਡਾ ਹਰਿ ਨਿਰੰਕਾਰ, ਏਕਾ ਏਕ ਉਠਾਇੰਦਾ। ਆਪੇ ਰੱਖੇ ਤਿੱਖੀ ਧਾਰ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਪੁਰਖ ਅਗੰਮਾ ਅਗੰਮੜੀ ਕਾਰ, ਆਦਿ ਅੰਤ ਨਾ ਕੋਈ ਪਾਇੰਦਾ। ਕਲਜੁਗ ਕਾਲਾ ਕਰਮ ਵਿਚਾਰ, ਜੂਠ ਝੂਠ ਤਨ ਵਸਾਇੰਦਾ। ਮਾਇਆ ਮਮਤਾ ਲੋਭ ਹੰਕਾਰ, ਕਾਇਆ ਭੁੱਖ ਇਕ ਅਪਾਰ, ਮਨਮਤੀ ਜੀਵ ਫਿਰਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰ, ਜੋਤ ਸਰੂਪੀ ਕਰ ਆਕਾਰ, ਅੰਦਰ ਮੰਦਰ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਰਨ ਗੋਤੀ ਭੇਵ ਮਿਟਾਇੰਦਾ। ਸ਼ਬਦ ਖੰਡਾ ਹਰਿ ਬਲਵਾਨਾ, ਏਕਾ ਏਕ ਰਖਾਇਆ ਏ। ਆਪ ਉਠਾਏ ਗੁਣ ਨਿਧਾਨਾ, ਗੁਣਵੰਤਾ ਕਰਮ ਕਮਾਇਆ ਏ। ਲੋਆਂ ਪੁਰੀਆਂ ਵੇਖੇ ਮਾਰ ਧਿਆਨਾ, ਵਰਭੰਡੀ ਬਣਤ ਬਣਾਇਆ ਏ। ਧਰਮ ਝੁਲਾਏ ਇਕ ਨਿਸ਼ਾਨਾ, ਭੇਖ ਪਖੰਡਾ ਦਏ ਮਿਟਾਇਆ ਏ। ਆਪੇ ਬੰਨ੍ਹੇ ਹੱਥੀਂ ਗਾਨਾ, ਆਤਮ ਰੰਡੀ ਜੀਵ ਮੁਕਾਇਆ ਏ। ਆਤਮਕ ਧੁਨ ਸੁਣਾਏ ਇਕ ਤਰਾਨਾ, ਅਨਹਦ ਨਾਮ ਰਖਾਇਆ ਏ। ਪੰਚਮ ਮੇਲ ਸ੍ਰੀ ਭਗਵਾਨਾ, ਘਰ ਸਾਚਾ ਇਕ ਸੁਹਾਇਆ ਏ। ਆਪੇ ਹੋਏ ਜਾਣੀ ਜਾਣਾ, ਜਾਨਣਹਾਰ ਸਰਬ ਘਟ ਰਾਇਆ ਏ। ਪਾਰਬ੍ਰਹਮ ਬ੍ਰਹਮ ਇਕ ਅਸਥਾਨਾ, ਉਚ ਮਹੱਲ ਅਟੱਲ ਰਖਾਇਆ ਏ। ਜਗੇ ਜੋਤ ਨੂਰ ਨੁਰਾਨਾ, ਦੀਵਾ ਬੱਤੀ ਨਾ ਕੋਈ ਰਖਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਖੰਡਾ ਹਰਿ ਬਲਕਾਰੀ, ਕਲਜੁਗ ਤੇਰੀ ਅੰਤਮ ਵਾਰੀ, ਆਪਣੇ ਹੱਥ ਰਖਾਇਆ ਏ। ਨਾਮ ਖੰਡਾ ਹਰਿ ਕਰਤਾਰ, ਏਕਾ ਏਕ ਰਖਾਇੰਦਾ। ਜੁਗ ਜੁਗ ਪਾਉਂਦਾ ਆਇਆ ਵੰਡਾਂ, ਕਲਜੁਗ ਆਪਣੀ ਵੰਡ ਵੰਡਾਇੰਦਾ। ਚਾਰੋਂ ਕੁੰਟ ਭੇਖ ਪਖੰਡਾ, ਲੱਖ ਚੁਰਾਸੀ ਆਤਮ ਰੰਡਾ, ਸਾਧ ਸੰਤ ਸੁੱਤੇ ਦੇ ਕਰ ਕੰਡਾ, ਹਰਿ ਸਾਚਾ ਨਾਉਂ ਨਾ ਕੋਈ ਜਣਾਇੰਦਾ। ਵਕਤ ਅਖ਼ੀਰੀ ਅੰਤਮ ਕੰਢਾ, ਹਰਿਜਨ ਵਖਾਏ ਏਕਾ ਡੰਡਾ, ਸਾਚੇ ਪੌੜੇ ਨਾਮ ਚੜ੍ਹਾਇੰਦਾ। ਪੰਚ ਵਿਕਾਰਾ ਖੰਡ ਖੰਡਾ, ਪ੍ਰਭ ਅਬਿਨਾਸ਼ੀ ਦੇਵੇ ਦੰਡਾ, ਵੰਡਣਹਾਰਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਫੜ ਹੱਥ ਚੰਡ ਪਰਚੰਡਾ, ਚਾਰੋਂ ਕੁੰਟ ਆਪ ਵਖਾਇੰਦਾ। ਚਾਰੋਂ ਕੁੰਟ ਹਰਿ ਨਿਰੰਕਾਰਾ, ਏਕਾ ਧਾਰ ਵਹਾਈਆ। ਕਲਜੁਗ ਤੇਰੀ ਅੰਤਮ ਵਾਰਾ, ਸ੍ਰਿਸ਼ਟ ਸਬਾਈ ਹੋਈ ਹਲਕਾਈਆ। ਖੇਲੇ ਖੇਲ ਅਪਰ ਅਪਾਰਾ, ਮਾਇਆ ਰੈਣ ਅੰਧੇਰੀ ਛਾਈਆ। ਨਾ ਕੋਈ ਦੀਸੇ ਧੁੰਦੂਕਾਰਾ, ਗੁਰ ਪੀਰ ਸਾਧ ਸੰਤ ਬੈਠੇ ਮੁਖ ਛੁਪਾਈਆ। ਪਰਗਟ ਹੋਏ ਹਰਿ ਨਿਰੰਕਾਰਾ, ਜੋਤੀ ਨੂਰ ਸਵਾਈਆ। ਏਕਾ ਸ਼ਬਦ ਜੈ ਜੈ ਕਾਰਾ, ਚਾਰੋਂ ਕੁੰਟ ਰਿਹਾ ਸੁਣਾਈਆ। ਸ਼ਬਦ ਸਰੂਪੀ ਕਰ ਪਸਾਰਾ, ਹਰਿ ਸ਼ਬਦੀ ਮੇਲ ਮਿਲਾਈਆ। ਇਕ ਵਸਾਇਆ ਸੱਚਾ ਘਰ ਬਾਹਰਾ, ਘਰ ਬਾਹਰਾ ਆਪ ਵਸਾਈਆ। ਖੇਲੇ ਖੇਲ ਏਕੰਕਾਰਾ, ਓਅੰਕਾਰਾ ਰੂਪ ਸਹਾਈਆ। ਸਤਿ ਨਾਮ ਤੇਰੀ ਸਾਚੀ ਧਾਰਾ, ਸਤਿ ਪੁਰਖ ਨਿਰੰਜਣ ਵਿਚ ਸਮਾਈਆ। ਆਪੇ ਜਾਣੇ ਜਾਨਣਹਾਰਾ, ਜੀਵ ਜੰਤ ਸਾਰ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਖੰਡਾ ਵੇਖ ਵਖਾਈਆ। ਨਾਮ ਖੰਡਾ ਹਰਿ ਬਲਵਾਨਾ, ਏਕਾ ਏਕ ਰਖੰਨਿਆ। ਮੇਟ ਮਿਟਾਏ ਪੰਜ ਸ਼ੈਤਾਨਾ, ਭਾਂਡਾ ਭਰਮ ਗੜ੍ਹ ਹੰਕਾਰੀ ਦੇਵੇ ਭੰਨਿਆ। ਲੱਖ ਚੁਰਾਸੀ ਤੁਟੇ ਮਾਣਾ, ਅੰਤ ਵਸੇਰਾ ਨਾ ਕੋਈ ਦੀਸੇ ਛੱਪਰ ਛੰਨਿਆ। ਪੁਰਖ ਅਬਿਨਾਸ਼ੀ ਵਰਤੇ ਭਾਣਾ, ਜਨ ਭਗਤਾਂ ਬੇੜਾ ਰਿਹਾ ਬੰਨ੍ਹਿਆ। ਰਾਗ ਅਨਾਦੀ ਇਕ ਸੁਣਾਏ ਸਚ ਤਰਾਨਾ, ਪੂਤ ਸਪੂਤਾ ਸਾਚਾ ਮੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਖੰਡਾ ਦੇਵੇ ਵਰ, ਲੱਖ ਚੁਰਾਸੀ ਦੇਵੇ ਡੰਨਿਆ। ਨਾਮ ਖੰਡਾ ਤਨ ਗਾਤਰਾ, ਹਰਿ ਸਾਚਾ ਆਪ ਰਖਾਇੰਦਾ। ਭੇਵ ਨਾ ਪਾਇਣ ਵੇਦ ਸਾਸ਼ਤਰਾ, ਖਾਣੀ ਬਾਣੀ ਨਾ ਲੇਖ ਲਿਖਾਇੰਦਾ। ਨਾ ਕੋਈ ਲਗ ਕੰਨਾ ਨਾ ਦੀਸੇ ਮਾਤਰਾ, ਅੱਖਰ ਵੱਖਰ ਨਾ ਕੋਈ ਬਣਾਇੰਦਾ। ਆਪੇ ਜਾਣੇ ਹਰਿ ਹਰਿ ਕਮਲਾਪਾਤਰਾ, ਗੁਰਮੁਖ ਸਾਚੇ ਤਨ ਸਜਾਇੰਦਾ। ਹੋਏ ਸਹਾਏ ਦਿਵਸ ਰਾਤਰਾ, ਅੱਠੇ ਪਹਿਰ ਸੇਵ ਕਮਾਇੰਦਾ। ਨਾ ਕੋਈ ਪੁੱਛੇ ਜ਼ਾਤ ਪਾਤਰਾ, ਊਚ ਨੀਚ ਆਪ ਹੋ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਾਮ ਖੰਡਾ ਇਕ ਰਖਾਇੰਦਾ। ਹਰਿ ਖੰਡਾ ਨਾਮ ਨਿਰੰਕਾਰਿਆ, ਨਿਰਗੁਣ ਰੂਪ ਸਮਾਏ। ਗੁਰਮੁਖ ਸਾਚੇ ਤਨ ਸ਼ਿੰਗਾਰਿਆ, ਸਰਗੁਣ ਸਾਚੀ ਬਣਤ ਬਣਾਏ। ਆਪੇ ਵਸੇ ਸਭ ਤੋਂ ਬਾਹਰਿਆ, ਸਭ ਘਟ ਮੇਂ ਰਿਹਾ ਜੋਤ ਜਗਾਏ। ਜੁਗ ਜੁਗ ਖੇਲੇ ਖੇਲ ਅਪਾਰਿਆ, ਲੋਕਮਾਤੀ ਆਵੇ ਜਾਏ। ਗੁਰ ਪੀਰ ਸਾਧ ਸੰਤ ਆਪ ਅਖਵਾ ਰਿਹਾ, ਖਾਣੀ ਬਾਣੀ ਪਾਵੇ ਸਾਰਿਆ, ਵੇਦ ਪੁਰਾਨੀ ਲੇਖ ਲਿਖਾਏ। ਸੇਵਕ ਸੇਵਾ ਸਾਚੀ ਲਾ ਰਿਹਾ, ਅੰਜੀਲ ਕੁਰਾਨੀ ਆਪ ਹਿਲਾਏ। ਮੇਟਣਹਾਰਾ ਆਪ ਅਖਵਾ ਰਿਹਾ, ਲੱਖ ਚੁਰਾਸੀ ਬਣਤ ਬਣਾਏ। ਬ੍ਰਹਮਾ ਵਿਸ਼ਨ ਸ਼ਿਵ ਸਾਚਾ ਸੰਗ ਰਖਾ ਲਿਆ, ਮਹਿੰਮਾ ਅਗਣਤ ਗਣੀ ਨਾ ਜਾਏ। ਦਰ ਦਰਵੇਸ਼ ਆਪ ਬਹਾ ਰਿਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਧਾਰੀ ਕੇਸਾ ਆਪੇ ਮੂੰਡ ਮੁੰਡਾ ਰਿਹਾ। ਹਰਿ ਰੰਗ ਨਾ ਧਾਰੀ ਕੇਸ ਹੈ, ਨਾ ਕੋਈ ਮੂੰਡ ਮੁੰਡਾਏ। ਹਰਿ ਜੋਤੀ ਦਸ ਦਸਮੇਸ ਹੈ, ਪੁਰਖ ਨਾਰੀ ਨਾ ਕੋਈ ਅਖਵਾਏ। ਜੁਗ ਜੁਗ ਧਾਰੇ ਆਪਣਾ ਭੇਸ ਹੈ, ਵੇਸ ਅਵੇਸਾ ਆਪ ਅਖਵਾਏ। ਆਪੇ ਦਾਤਾ ਨਰ ਨਰੇਸ਼ ਹੈ, ਨਿਰਗੁਣ ਸਮਾਏ। ਸੇਵਕ ਸੇਵਾ ਬ੍ਰਹਮਾ ਬ੍ਰਹਮ ਵਿਸ਼ਨ ਮਹੇਸ਼ ਗਣੇਸ਼ ਹੈ, ਦਰ ਬੈਠੇ ਸੀਸ ਝੁਕਾਏ। ਕਰੋੜ ਤੇਤੀਸਾ ਰਿਹਾ ਵੇਖ ਹੈ, ਦਰ ਦਵਾਰ ਰਿਹਾ ਬਿਲਲਾਏ। ਰਾਏ ਧਰਮ ਕਰੇ ਆਦੇਸ ਹੈ, ਦੂਰ ਦੁਰਾਡਾ ਪੰਧ ਮੁਕਾਏ। ਚਿਤਰ ਗੁਪਤ ਅਲੜ੍ਹ ਵਰੇਸ ਹੈ, ਆਪਣੀ ਭੁੱਲ ਰਿਹਾ ਬਖ਼ਸ਼ਾਏ। ਲਾੜੀ ਮੌਤ ਖੁੱਲੜੇ ਕੇਸ ਹੈ, ਨੇਤਰ ਨੀਰ ਵਹਾਏ। ਪਰਗਟ ਹੋਏ ਗੁਰ ਦਸਮੇਸ਼ ਹੈ, ਨਾਮ ਖੰਡਾ ਇਕ ਉਠਾਏ। ਅਸ਼ਟਭੁਜ ਨਾ ਚਲੇ ਪੇਸ਼ ਹੈ, ਸੁੰਭ ਨਸੁੰਭ ਸ੍ਰਿਸ਼ਟ ਸਬਾਏ। ਆਦਿ ਸ਼ਕਤ ਏਕਾ ਵੇਸ ਹੈ, ਜੁਗ ਜੁਗ ਆਪੇ ਕਰਦੀ ਆਏ। ਗੁਰਮੁਖ ਸਾਚੇ ਵਿਚ ਪਰਵੇਸ਼ ਹੈ, ਕਲਜੁਗ ਤੇਰੀ ਧਾਰ ਰਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੰਡਾ ਨਿਰਵੈਰ, ਕਲਜੁਗ ਅੰਤਮ ਮੇਟੇ ਕਹਿਰ, ਆਪ ਆਪਣਾ ਰਿਹਾ ਚਮਕਾਏ। ਨਿਰਗੁਣ ਖੰਡਾ ਨਿਰਾਹਾਰ, ਆਪਣਾ ਆਪ ਰਖਾਇੰਦਾ। ਕਰੇ ਕਰਾਏ ਆਪਣਾ ਵਾਰ, ਲੱਖ ਚੁਰਾਸੀ ਦਿਸ ਨਾ ਆਇੰਦਾ। ਕਲਜੁਗ ਅੰਤਮ ਮਾਰੇ ਮਾਰ, ਸਤਿਜੁਗ ਸਾਚੀ ਬਣਤ ਬਣਾਇੰਦਾ। ਸਾਧ ਸੰਤ ਗੁਰਮੁਖ ਸਾਚੇ ਲਏ ਉਭਾਰ, ਜਿਸ ਜਨ ਆਪਣੀ ਦਇਆ ਕਮਾਇੰਦਾ। ਨਾ ਕੋਈ ਪੁਰਖ ਨਾ ਕੋਈ ਨਾਰ, ਬਿਰਧ ਬਾਲ ਜਵਾਨ ਹਰਿ ਏਕਾ ਰੰਗ ਸਮਾਇੰਦਾ। ਆਪੇ ਗੋਪੀ ਆਪੇ ਕਾਹਨ, ਆਪੇ ਹੋਏ ਜਾਣੀ ਜਾਣ, ਮੰਡਲ ਰਾਸੀ ਆਪ ਪਵਾਇੰਦਾ। ਆਪੇ ਮਾਰੇ ਸ਼ਬਦ ਤੀਰ ਨਿਰਾਲਾ ਬਾਣ, ਜਮ ਕੀ ਫਾਸੀ ਆਪ ਮਿਟਾਇੰਦਾ। ਗੁਰਮੁਖ ਸਾਚੇ ਕਰੇ ਪਛਾਣ, ਦਾਸਨ ਦਾਸੀ ਆਪ ਅਖਵਾਇੰਦਾ। ਦਰ ਦਵਾਰੇ ਦੇਵੇ ਮਾਣ, ਪੰਡਤ ਕਾਂਸ਼ੀ ਮੁਖ ਭਵਾਇੰਦਾ। ਅਛਲ ਅਛੇਦਾ ਹਰਿ ਭਗਵਾਨ, ਚਾਰ ਵੇਦਾ ਭੇਵ ਨਾ ਆਇੰਦਾ। ਜਗਤ ਕਿਤੇਬਾ ਹੋਏ ਹੈਰਾਨ, ਪੁਰਾਨ ਅਠਾਰਾਂ ਹਿਸਾਬ ਮੁਕਾਇੰਦਾ। ਖਾਣੀ ਬਾਣੀ ਸਾਰੇ ਗਾਣ, ਗਾਵਤ ਗਾ ਨਾ ਕੋਇ ਸੁਣਾਇੰਦਾ। ਅੰਜ਼ੀਲ ਕੁਰਾਨਾਂ ਆਈ ਹਾਨ, ਈਸਾ ਮੂਸਾ ਮੁਖ ਛੁਪਾਇੰਦਾ। ਪਰਗਟ ਹੋਏ ਹਰਿ ਬਲਵਾਨ, ਸੱਤ ਰੰਗ ਉਠਾਏ ਇਕ ਨਿਸ਼ਾਨ, ਨੌ ਖੰਡਾਂ ਆਪ ਵਖਾਇੰਦਾ। ਸ਼ਾਹ ਸੁਲਤਾਨ ਬਲੀ ਬਲਵਾਨ, ਬ੍ਰਹਿਮੰਡਾਂ ਖੋਜ ਖੁਜਾਇੰਦਾ। ਰਵ ਸਸ ਮੰਗੇ ਚਰਨ ਧਿਆਨ, ਪਰਕਾਸ਼ ਪਰਕਾਸ਼ ਪਰਕਾਸ਼ ਨਾ ਕੋਈ ਰਖਾਇੰਦਾ। ਧਰਤ ਧਵਲ ਵੇਖ ਜ਼ਿਮੀਂ ਅਸਮਾਨ, ਮੰਡਲ ਮੰਡਪ ਆਪ ਹਿਲਾਇੰਦਾ। ਬ੍ਰਹਮਾ ਤੋੜੇ ਆਤਮ ਮਾਣ, ਬ੍ਰਹਮ ਵਿਦਿਆ ਖੋਜ ਖੁਜਾਇੰਦਾ। ਸ਼ਿਵ ਸ਼ੰਕਰ ਹੋਏ ਜਾਣੀ ਜਾਣ, ਬਾਸ਼ਕ ਤਸ਼ਕਾ ਗਲ ਸੁਹਾਇੰਦਾ। ਕਰੋੜ ਤੇਤੀਸਾ ਚੁੱਕੇ ਕਾਨ, ਹਰਿ ਏਕਾ ਬਾਣ ਲਗਾਇੰਦਾ। ਲੱਖ ਚੁਰਾਸੀ ਕਰ ਪਛਾਨ, ਜੋਤੀ ਜਾਮਾ ਭੇਖ ਵਟਾਇੰਦਾ। ਕਲਜੁਗ ਤੇਰੀ ਕਰ ਕਲਿਆਣ, ਸੰਗ ਮੁਹੰਮਦ ਚਾਰ ਯਾਰਾਂ ਆਪ ਨਿਭਾਇੰਦਾ। ਪਰਗਟ ਹੋਏ ਸ਼ਬਦ ਗੁਰ ਹਰਿ ਬਲਵਾਨ, ਰਸਨਾ ਚਿਲ੍ਹਾ ਨਾਮ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਖੰਡਾ ਇਕ ਇਕੱਲਾ, ਸ੍ਰਿਸਟ ਸਬਾਈ ਵੇਖ ਵਖਾਇੰਦਾ। ਨਾਮ ਖੰਡਾ ਇਕ ਇਕੱਲਾ, ਗੁਰ ਗੋਬਿੰਦੇ ਹੱਥ ਉਠਾਇਆ ਏ। ਨੌ ਖੰਡ ਪ੍ਰਿਥਮੀ ਵੇਖੇ ਇਕ ਮਹੱਲਾ, ਸੱਤਾਂ ਦੀਪਾਂ ਖੋਜ ਖੁਜਾਇਆ ਏ। ਮਿਲੇ ਮੇਲ ਗੋਬਿੰਦ ਡੱਲਾ, ਸੰਮਤ ਚੌਦਾਂ ਇੱਕੀ ਜੇਠ ਲੇਖ ਲਿਖਾਇਆ ਏ। ਨਾਲ ਰਲਾਇਆ ਘੋੜਾ ਨੀਲਾ, ਨੀਲੇ ਵਾਲਾ ਆਪ ਹੋ ਆਇਆ ਏ। ਬਸਤਰ ਪਾਏ ਤਨ ਸਾਚਾ ਪੀਲਾ, ਪੀਲੀ ਧਾਰ ਕਰਾਇਆ ਏ। ਪਾਰ ਬਿਆਸੋਂ ਕਰ ਕਰ ਹੀਲਾ, ਆਪਣਾ ਚਰਨ ਟਿਕਾਇਆ ਏ। ਭਾਗ ਲਗਾਏ ਉਚਾ ਟਿੱਲਾ, ਆਪਣਾ ਬਚਨ ਨਿਭਾਇਆ ਏ। ਗੋਬਿੰਦ ਧਾਰਾ ਹਰਿ ਸ਼ਬਦ ਸਰੂਪੀ ਛੈਲ ਛਬੀਲਾ, ਬਸਤਰ ਸ਼ਸਤਰ ਇਕ ਰਖਾਇਆ ਏ। ਲੱਖ ਚੁਰਾਸੀ ਆਤਮ ਅੰਤਰ ਲਾਏ ਤੀਲਾ, ਅਗਨੀ ਜੋਤੀ ਇਕ ਲਗਾਇਆ ਏ। ਗੁਰਮੁਖ ਸਾਚੇ ਨਾਮ ਨਿਧਾਨ ਪ੍ਰਭ ਦਰ ਪੀ ਲਾ, ਹਰਿ ਅੰਮ੍ਰਿਤ ਆਤਮ ਰਿਹਾ ਪਿਆਇਆ ਏ। ਪ੍ਰਭ ਮਿਲਣ ਦਾ ਸਾਚਾ ਹੀਲਾ, ਹਰਿ ਗੋਬਿੰਦ ਰੂਪ ਸਮਾਇਆ ਏ। ਹਰਿ ਖੰਡਾ ਬ੍ਰਹਿਮੰਡਾਂ ਬ੍ਰਹਮ ਰੂਪ ਸਮਾਇੰਦਾ। ਖਾਣੀ ਚਾਰੇ ਪਾਏ ਵੰਡ, ਆਪਣੀ ਵੰਡ ਵੰਡਾਇੰਦਾ। ਮਾਇਆ ਨਾਰ ਦੁਹਾਗਣ ਰੰਡ, ਅੰਤਮ ਕੰਡ ਵਢਾਇੰਦਾ। ਲੱਖ ਚੁਰਾਸੀ ਦੇਵੇ ਦੰਡ, ਭੇਖ ਪਖੰਡ ਮਿਟਾਇੰਦਾ। ਸੰਮਤ ਸੰਮਤੀ ਕਰੇ ਵੰਡ, ਕਲਜੁਗ ਲਹਿਣਾ ਦੇਣਾ ਮੂਲ ਚੁਕਾਇੰਦਾ। ਸਤਿਜੁਗ ਸਾਚੇ ਪਾਏ ਠੰਡ, ਲੋਕਮਾਤੀ ਜਨਮ ਦਵਾਇੰਦਾ। ਸੰਮਤ ਚੌਦਾਂ ਦੇਵੇ ਗੰਢ, ਗੁਰਮੁਖਾਂ ਸਾਚਾ ਹਿੱਸਾ ਮਾਤ ਵੰਡਾਇੰਦਾ। ਪੰਚ ਵਿਕਾਰਾ ਖੰਡ ਖੰਡ, ਨਾਮ ਖੰਡਾ ਏਕਾ ਵਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਸਚ ਘਰ, ਸਾਚਾ ਖੰਡਾ ਤਨ ਸਜਾਇੰਦਾ। ਗੋਬਿੰਦ ਕਾਇਆ ਸਚ ਤਖ਼ਤ, ਹਰਿ ਸਾਚਾ ਆਪ ਬਿਰਾਜਿਆ। ਹਰਿ ਸਾਚਾ ਆਪੇ ਲਿਖਣਹਾਰਾ ਲਿਖਤ, ਆਪ ਸਵਾਰੇ ਆਪਣਾ ਕਾਜਿਆ। ਆਪੇ ਜਾਣੇ ਵਾਕ ਭਵਿਖਤ, ਪਰਗਟ ਹੋਏ ਦੇਸ ਮਾਝਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਖੰਡਾ ਆਪਣਾ ਸਾਜਿਆ। ਹਰਿ ਖੰਡਾ ਸ਼ਬਦ ਕਟਾਰ, ਭੇਵ ਭੇਦ ਨਾ ਰਾਇਆ। ਦੋ ਜਹਾਨੀ ਪਾਵੇ ਸਾਰ, ਵੇਦ ਕਿਤੇਬ ਨਾ ਲੇਖ ਲਿਖਾਇਆ। ਗੁਰਮੁਖਾਂ ਦੇਵੇ ਕਰ ਪਿਆਰ, ਦੇਵੀ ਦੇਵ ਹੱਥ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇਆ।

ਤੁਰੀਆ ਮਹੱਲ ਹਰਿ ਅਪਾਰ, ਕਵਣ ਧਾਮ ਸੁਹਾਇੰਦਾ। ਕਵਣ ਸਰੂਪ ਰੱਖ ਚਾਰ ਦਿਵਾਰ, ਛੱਪਰ ਛੰਨ ਕਵਣ ਰਖਾਇੰਦਾ। ਕਵਣ ਤਖ਼ਤ ਤਾਜ ਸੱਚੀ ਸਰਕਾਰ, ਕਵਣ ਰਾਜ ਕਮਾਇੰਦਾ। ਕਵਣ ਮਾਰੇ ਸ਼ਬਦ ਆਵਾਜ਼, ਕਵਣ ਦਰ ਦਰਬਾਨ ਸੁਹਾਇੰਦਾ। ਕਵਣ ਰਚਿਆ ਹਰਿ ਹਰਿ ਕਾਜ, ਕਵਣ ਖੇਲ ਖਿਲਾਇੰਦਾ। ਕਵਣ ਘੋੜਾ ਦਿਸੇ ਤਾਜ, ਕਵਣ ਚਰਨ ਉਠਾਇੰਦਾ। ਕਵਣ ਸਾਜਣ ਰਿਹਾ ਸਾਜ, ਕਵਣ ਮੀਤ ਮੁਰਾਰ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਇਕ ਵਖਾਏ ਸਚ ਘਰ, ਤੁਰੀਆ ਤੇਰਾ ਰੂਪ ਸਮਾਇੰਦਾ। ਤੁਰੀਆ ਰੰਗ ਸ਼ਬਦ ਅਟਾਰੀ, ਨਾਮ ਸਚ ਮੁਨਾਰਾ। ਆਪੇ ਜਾਣੇ ਕਿਰਪਾ ਧਾਰੀ, ਗੁਰਮੁਖ ਵਿਰਲੇ ਦੇਵੇ ਚਰਨ ਪਿਆਰਾ। ਜਿਸ ਜਨ ਵੇਖਿਆ ਨੈਣ ਮੁੰਧਾਰੀ, ਦਿਸੇ ਏਕੰਕਾਰਾ। ਕਥਨਾ ਕਥੀ ਨਾ ਰਸਨ ਉਚਾਰੀ, ਨਾ ਲਿਖੇ ਲੇਖ ਲਿਖਾਰਾ। ਜੋਤੀ ਸ਼ਬਦੀ ਏਕਾ ਧਾਰੀ, ਤਤ ਮਤ ਨਾ ਪਾਵੇ ਸਾਰਾ। ਜੋਤੀ ਜੋਤ ਸਰੂਪ ਹਰਿ, ਸੰਤਨ ਮੇਲਾ ਇਕ ਘਰ, ਤੁਰੀਆ ਗਾਵਣ ਹਰਿ ਹਰਿ ਪਾਵਣ ਨਾ ਫਿਰ ਛੁਪਾਵਣ, ਗੁਰ ਸੰਗਤ ਬੈਠ ਅੱਧ ਵਿਚਕਾਰਾ। ਉਠ ਸੰਤ ਆ ਦਵਾਰ। ਖੋਲ੍ਹ ਭੇਵ ਦਸਮ ਦਵਾਰ। ਤੁਰੀਆ ਪਾਉਣੀ ਫੇਰ ਸਾਰ। ਸੁਰਤ ਸਵਾਣੀ ਗਈ ਹਾਰ। ਗੁਰ ਸ਼ਬਦ ਨਾ ਮਿਲਿਆ ਸਾਚਾ ਯਾਰ। ਗੁਰ ਗੋਬਿੰਦ ਦਿਵਸ ਰੈਣ ਨਾ ਲਾਹੇ ਮਾਇਆ ਮਮਤਾ ਤਨ ਬੁਖਾਰ। ਸਾਧ ਸੰਤ ਗੁਰਸਿਖ ਨਾ ਕਰੇ ਨਿੰਦਾ, ਪਾਰਬ੍ਰਹਮ ਰੂਪ ਅਗੰਮ ਅਪਾਰ। ਗੁਰ ਗੋਬਿੰਦਾ ਉਤਾਰੇ ਮਨ ਤਨ ਚਿੰਦਾ, ਜਿਸ ਜਨ ਦੇਵੇ ਦਰਸ ਅਪਾਰ। ਆਪ ਬਣਾਏ ਆਪਣੀ ਬਿੰਦਾ, ਅੰਮ੍ਰਿਤ ਆਤਮ ਧਾਰ ਪਾਵੇ ਸਾਗਰ ਸਿੰਧਾ, ਕਾਇਆ ਸੀਤਲ ਕਰੇ ਠੰਡੀ ਠਾਰ। ਬਜਰ ਕਪਾਟੀ ਤੋੜੇ ਜਿੰਦਾ, ਭਗਤ ਜਨਾਂ ਹਰਿ ਸਦ ਬਖ਼ਸ਼ਿੰਦਾ, ਆਦਿ ਅੰਤ ਤਾਰਨਹਾਰ। ਦਾਤਾ ਜੋਧਾ ਸੂਰ ਸ਼ਬਦ ਮਰਗਿੰਦਾ, ਪੰਚਮ ਵਖਾਏ ਏਕਾ ਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਵੇਖੇ ਇਕ ਘਰ, ਤੁਰੀਆ ਤੂਰਤ ਨਾਦ ਕਵਣ ਅਪਾਰ।

ਜੋਤ ਨਿਰੰਜਣ ਕਵਣ ਘਾਟ, ਦੀਪਕ ਰਹੀ ਜਗਾਈਆ। ਮਾਇਆ ਬਸਤਰ ਜਾਏ ਪਾਟ, ਗੁਰ ਸ਼ਬਦ ਤਨ ਪਹਿਨਾਈਆ। ਸਚ ਵਸਤ ਹੈ ਸਾਚੇ ਹਾਟ, ਹਟ ਹਟਵਾਣਾ ਆਪ ਅਖਵਾਈਆ। ਦੁਰਮਤ ਮੈਲ ਦੇਵੇ ਕਾਟ, ਆਪਣੀ ਦਇਆ ਕਮਾਈਆ। ਲੇਖਾ ਚੁੱਕੇ ਪਾਠ, ਗੁਰ ਸ਼ਬਦੀ ਹੋਏ ਜਣਾਈਆ। ਨਹਾਵਣ ਜਾਏ ਨਾ ਅੱਠ ਸਾਠ, ਤੀਰਥ ਤਾਟ ਨਾ ਕੋਈ ਵਖਾਈਆ। ਦੂਜਾ ਘਰ ਦਿਸੇ ਕਵਣ ਘਾਟ, ਗੁਰ ਪੂਰਾ ਦਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਪੁੱਛੇ ਇਕ ਘਰ, ਦੂਜਾ ਭੇਵ ਖੁਲ੍ਹਾਈਆ।

ਸਾਵਣ ਸਾਵਲ ਸ਼ਾਹ, ਹਰਿ ਰੰਗ ਸਮਾਇਆ। ਆਪੇ ਜਾਣੇ ਬੇਪਰਵਾਹ, ਜੀਵ ਜੰਤ ਭੇਵ ਨਾ ਪਾਇਆ। ਆਪ ਨਾ ਮਿਲਿਆ ਸਾਚੇ ਥਾਂ, ਗੁਰ ਪੂਰਾ ਦੇ ਮਤ ਰਿਹਾ ਸਮਝਾਇਆ। ਨੌ ਦਵਾਰੇ ਉਡਦੇ ਕਾਂ, ਦਸਵਾਂ ਰਾਹ ਨਾ ਕਿਸੇ ਵਖਾਇਆ। ਗੁਰ ਸ਼ਬਦ ਨਾ ਮਿਲਿਆ ਪਿਤਾ ਮਾਂ, ਗੋਦੀ ਗੋਦ ਨਾ ਕਿਸੇ ਉਠਾਇਆ। ਹਰਿ ਰੰਗ ਨਾ ਮਾਣੀ ਠੰਢੀ ਛਾਂ, ਅਗਨੀ ਅੱਗ ਜਲਾਇਆ। ਵੇਲੇ ਅੰਤ ਨਾ ਪਕੜੇ ਕੋਈ ਬਾਂਹ, ਰਾਏ ਧਰਮ ਦਏ ਸਜ਼ਾਇਆ। ਗੁਰ ਪੂਰਾ ਗੁਰਮੁਖਾਂ ਵੇਖੇ ਥਾਂ ਥਾਂ, ਲੜ ਆਪਣਾ ਆਪ ਫੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਸਮਾਇਆ। ਆਦਿ ਅੰਤ ਏਕੰਕਾਰਾ, ਅਕਲ ਕਲਾ ਭਰਪੂਰਿਆ। ਜੁਗ ਜੁਗ ਮਾਤਲੋਕ ਲਏ ਅਵਤਾਰਾ, ਗੁਰਮੁਖਾਂ ਹਾਜ਼ਰ ਹਜ਼ੂਰਿਆ। ਲੋਕਮਾਤ ਬੰਨ੍ਹੇ ਸਾਚੀ ਧਾਰਾ, ਮੇਟ ਮਿਟਾਏ ਕੂੜਾ ਕੂੜਿਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਹਰਿਜਨ ਸਾਚੀ ਦੇਵੇ ਚਰਨ ਧੂੜਿਆ। ਵਿਸ਼ਨੂੰ ਭਗਵਾਨ ਹਰਿ ਭਗਵੰਤਾ, ਨਾਨਕ ਰਸਨਾ ਗਾਈਆ। ਪਾਰਬ੍ਰਹਮ ਪ੍ਰਭ ਬੇਅੰਤ ਬੇਅੰਤਾ, ਬੇਅੰਤ ਆਪ ਅਖਵਾਈਆ। ਸਾਰ ਧਾਰ ਜੁਗ ਸਾਧਨ ਸੰਤਾ, ਆਪਣੀ ਆਪ ਬੰਧਾਈਆ। ਦੇਵੇ ਸ਼ਬਦ ਸਚ ਸੁਗੰਧਤਾ, ਗੁਰ ਪੂਰਾ ਰਸਨਾ ਗਾਈਆ। ਜਨ ਭਗਤ ਬਣਾਏ ਸਾਚੀ ਬਣਤਾ, ਜੋ ਜਨ ਆਏ ਸਰਨਾਈਆ। ਮਨਮੁਖਾਂ ਪਾਏ ਮਾਇਆ ਬੇਅੰਤਾ, ਦਰ ਦਰ ਫਿਰੇ ਹਲਕਾਈਆ। ਹਰਿਜਨ ਮੇਲਾ ਸਾਚੇ ਕੰਤਾ, ਸਾਚੀ ਸੇਜਾ ਇਕ ਹੰਢਾਈਆ। ਨਾਮ ਖੁਮਾਰੀ ਰੰਗ ਬਸੰਤਾ, ਦਿਵਸ ਰੈਣ ਚੜ੍ਹਾਈਆ। ਆਪੇ ਹੋਏ ਪਤ ਪਤਵੰਤਾ, ਪਤਿਪਰਮੇਸ਼ਵਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਖਾਧਾਰੀ ਭੇਖ ਵਟਾਈਆ। ਅੰਤਮ ਭੇਖਾ ਭੇਖਾ ਧਾਰ, ਨਰ ਨਰਾਇਣ ਅਵਤਾਰਾ। ਲੇਖਾ ਲਿਖੇ ਹਰਿ ਸੰਸਾਰ, ਖੇਲੇ ਖੇਲ ਅਪਾਰਾ। ਜੋਤੀ ਜਾਮਾ ਭੇਖ ਅਪਾਰ, ਰੂਪ ਅਨੂਪ ਪਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ। ਓਅੰਕਾਰ ਜੋਤੀ ਜ਼ਾਤੀ, ਜਗਤ ਜੁਗਤ ਬਣਾਈਆ। ਜਨ ਭਗਤਾਂ ਮੇਲਾ ਕਮਲਾਪਾਤੀ, ਮਨਮੁਖਾਂ ਮੁਖ ਭਵਾਈਆ। ਅੰਮ੍ਰਿਤ ਆਤਮ ਦੇਵੇ ਬੂੰਦ ਸਵਾਂਤੀ, ਸੀਤਲ ਧਾਰਾ ਆਪ ਵਹਾਈਆ। ਅੰਦਰ ਮੰਦਰ ਖੋਲ੍ਹੇ ਤਾਕੀ, ਬਜਰ ਕਪਾਟੀ ਕੁੰਡਾ ਲਾਹੀਆ। ਜੁਗ ਜੁਗ ਦੇਵਣਹਾਰਾ ਬਾਕੀ, ਨਾ ਕੋਈ ਜਾਣੇ ਬੰਦਾ ਖ਼ਾਕੀ, ਲਹਿਣਾ ਦੇਣਾ ਮੂਲ ਚੁਕਾਈਆ। ਆਪੇ ਹੋਏ ਪਾਕਨ ਪਾਕੀ, ਪਾਰਬ੍ਰਹਮ ਬ੍ਰਹਮ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਦੁਲਾਰ, ਏਕਾ ਦੇਵੇ ਸ਼ਬਦ ਹੁਲਾਰ, ਨੌ ਦਵਾਰੇ ਪਾਰ ਕਰਾਈਆ। ਨੌ ਦਵਾਰੇ ਪਾਰ ਕਿਨਾਰਾ, ਹਰਿ ਆਪਣਾ ਆਪ ਵਖਾਇੰਦਾ। ਸਾਚਾ ਮੇਲਾ ਕੰਤ ਭਤਾਰਾ, ਸੁਰਤ ਸੁਹਾਗਣ ਆਪ ਬਣਾਇੰਦਾ। ਮਹੱਲ ਅਟੱਲ ਉਚ ਮੁਨਾਰਾ, ਆਪਣਾ ਆਪ ਵਸਾਇੰਦਾ। ਆਤਮ ਸੇਜਾ ਹਰਿ ਗਿਰਧਾਰਾ, ਸ਼ਬਦ ਸਿੰਘਾਸਣ ਡੇਰਾ ਲਾਇੰਦਾ। ਸ਼ਬਦ ਸਰੂਪੀ ਕਰ ਆਕਾਰਾ, ਅਗਿਆਨ ਅੰਧੇਰ ਮਿਟਾਇੰਦਾ। ਪੰਚਮ ਧੁਨ ਅਪਰ ਅਪਾਰਾ, ਅਨਹਦ ਰਾਗੀ ਗੀਤ ਸੁਣਾਇੰਦਾ। ਆਪੇ ਬੋਲੇ ਬੋਲਣਹਾਰਾ, ਬੋਲ ਬੋਲਾ ਇਕ ਵਖਾਇੰਦਾ। ਵਰਨ ਅਵਰਨੀ ਹਰਿ ਵਰਤਾਰਾ, ਵਰਨ ਗੋਤ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਵੇਖ ਘਰ, ਸਾਚਾ ਧਾਮ ਸੁਹਾਇੰਦਾ। ਗੋਬਿੰਦ ਕਾਇਆ ਧਾਮ ਅਵੱਲਾ, ਪ੍ਰਭ ਆਪਣਾ ਆਪ ਉਪਾਇਆ। ਆਪੇ ਵਸਿਆ ਇਕ ਇਕੱਲਾ, ਦੂਸਰ ਨਾ ਕੋਈ ਸੰਗ ਰਲਾਇਆ। ਵੇਖ ਵਖਾਣੇ ਜੰਗਲ ਜੂਹ ਉਜਾੜ ਪਹਾੜ ਜਲ ਥਲਾ, ਉਚੇ ਟਿੱਲੇ ਪਰਬਤ ਫੇਰਾ ਪਾਇਆ। ਗੁਰਸਿਖ ਸ਼ਬਦ ਸਵਾਸੀ ਪਵਣ ਪਵਣੀ ਰਲਾ, ਆਕਾਸ਼ ਪਰਕਾਸ਼ ਹਰਿ ਹਰਿ ਸੇਵਾ ਲਾਇਆ। ਦੀਪਕ ਜੋਤੀ ਜਿਸ ਜਨ ਬਲਾ, ਰਵ ਸਸ ਰਹੇ ਸ਼ਰਮਾਇਆ। ਗੋਬਿੰਦ ਕਾਇਆ ਹਰਿ ਹਰਿ ਰਲਾ, ਹਰਿ ਆਪਣਾ ਰੂਪ ਸਮਾਇਆ। ਦਰਸ ਦਿਖਾਏ ਘੜੀ ਘੜੀ ਪਲ ਪਲਾ, ਨੇਤਰ ਲੋਚਨ ਨੈਣ ਵੇਖ ਵਖਾਇਆ। ਸ੍ਰਿਸ਼ਟ ਸਬਾਈ ਆਪ ਭੁਲਾਏ ਕਰ ਕਰ ਵਲ ਛਲਾ, ਅਛਲ ਅਛਲਾ ਹਰਿ ਰਘੁਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਦਰ, ਦਰ ਦਰਵੇਸ਼ਾ ਫੇਰਾ ਪਾਇਆ। ਦਰ ਦਰਵੇਸ਼ਾ ਨਰ ਨਿਰੰਕਾਰਾ, ਘਰ ਘਰ ਆਤਮ ਵੱਜੀ ਵਧਾਈਆ। ਹਰਿ ਸ਼ਬਦ ਕਰਾਏ ਜੈ ਜੈਕਾਰਾ, ਚਾਰੋਂ ਕੁੰਟਾਂ ਰਿਹਾ ਸੁਣਾਈਆ। ਬ੍ਰਹਮਾ ਉਠ ਉਠ ਕਰੇ ਵਿਚਾਰਾ, ਚਾਰੇ ਵੇਦਾਂ ਵੇਖ ਵਖਾਈਆ। ਲੋਕਮਾਤ ਕਲ ਅੰਤਮ ਵਾਰਾ, ਸ਼ਿਵ ਸ਼ੰਕਰ ਦਏ ਦੁਹਾਈਆ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਕੋਈ ਨਾ ਦਏ ਸਹਾਰਾ, ਪ੍ਰਭ ਸਾਚਾ ਰਿਹਾ ਹਿਲਾਈਆ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਧੁੰਦੂਕਾਰਾ, ਦੀਪਕ ਜੋਤ ਨਾ ਕੋਇ ਜਗਾਈਆ। ਖਾਣੀ ਬਾਣੀ ਵੇਦ ਪੁਰਾਣੀ ਅੰਜੀਲ ਕੁਰਾਨੀ ਕਰਨ ਵਿਚਾਰਾ, ਸਾਵਣ ਸਾਰ ਕੋਇ ਨਾ ਪਾਈਆ। ਮਸਜਿਦ ਮੰਦਰ ਗੁਰੂਦਵਾਰਾ ਰੋਵਣ ਧਾਹਾਂ ਮਾਰਾ, ਗੁਰ ਗੋਬਿੰਦਾ ਦਿਸ ਨਾ ਆਈਆ। ਅੱਲਾ ਹੂ ਏਕਾ ਨਾਅਰਾ, ਅੱਲਾ ਰਾਣੀ ਸੰਗ ਮੁਹੰਮਦ ਚਾਰ ਯਾਰਾਂ ਰਹੀ ਕੁਰਲਾਈਆ। ਅਹਿਨਲ ਹੱਕ ਇਕ ਦਵਾਰੇ ਸਾਚਾ ਮੇਲਾ ਕੰਤ ਭਤਾਰਾ, ਸਾਚਾ ਮੰਗਲ ਸੁੱਤਿਆ ਗਾਈਆ। ਵੇਦ ਵਿਆਸਾ ਜਗਤ ਲਿਖਾਰਾ, ਕੁਤਬ ਕਿਤੇਬਾਂ ਰਿਹਾ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਵੇਖ ਘਰ, ਆਸਣ ਬੈਠਾ ਲਾਈਆ। ਗੋਬਿੰਦ ਕਾਇਆ ਸਚ ਟਿਕਾਣਾ, ਹਰਿ ਆਪਣਾ ਆਪ ਸੁਹਾਇੰਦਾ। ਸ਼ਬਦ ਸਰੂਪੀ ਇਕ ਬਿਬਾਣਾ, ਸੁੰਨ ਅਗੰਮੋ ਪਾਰ ਕਰਾਇੰਦਾ। ਆਪੇ ਹੋਏ ਜਾਣੀ ਜਾਣਾ, ਦਸਮ ਦਵਾਰੀ ਦਰ ਸੁਹਾਇੰਦਾ। ਰਾਗੀ ਨਾਦੀ ਇਕ ਤਰਾਨਾ, ਤਾਰ ਸਿਤਾਰਾ ਆਪ ਵਜਾਇੰਦਾ। ਆਪੇ ਜਾਣੇ ਆਪਣਾ ਭਾਣਾ, ਨਾ ਕੋਈ ਮੋੜੇ ਮੋੜ ਮੁੜਾਇੰਦਾ। ਕਲਜੁਗ ਅੰਤਮ ਆਈ ਹਾਣਾ, ਲੋਕਮਾਤੀ ਜੁੜਿਆ ਜੋੜ ਅੰਤਮ ਤੋੜ ਵਖਾਇੰਦਾ। ਭਰਮੇ ਭੁੱਲੇ ਰਾਜਾ ਰਾਣਾ, ਸਾਧ ਸੰਤ ਨਾ ਹਰਿ ਵਖਾਣਾ, ਦਰ ਦਰ ਘਰ ਘਰ ਫੇਰੀ ਪਾਇੰਦਾ। ਮਾਇਆ ਮਮਤਾ ਜੂਠਾ ਝੂਠਾ ਤਣਿਆ ਤਾਣਾ, ਭੇਖਾਧਾਰੀ ਭੇਖ ਭਖੰਡਾ ਪਹਿਰੇ ਬਾਣਾ, ਸਾਚੇ ਹਾਣੀ ਹਾਣ ਨਾ ਕੋਈ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਵੇਖ ਘਰ, ਆਪ ਆਪਣਾ ਰੂਪ ਸਮਾਇੰਦਾ। ਗੋਬਿੰਦ ਕਾਇਆ ਸਾਚਾ ਗੜ੍ਹ, ਹਰਿ ਆਪਣਾ ਆਪ ਸੁਹਾਇੰਦਾ। ਸ਼ਬਦ ਸਰੂਪੀ ਅੰਦਰ ਵੜ, ਦੀਪਕ ਜੋਤੀ ਇਕ ਜਗਾਇੰਦਾ। ਅੱਖਰ ਅੱਖਰ ਆਪੇ ਪੜ੍ਹ, ਖਾਣੀ ਬਾਣੀ ਰਚਨ ਰਚਾਇੰਦਾ। ਲੱਖ ਚੁਰਾਸੀ ਨਾਲ ਰਿਹਾ ਲੜ, ਆਪ ਆਪਣਾ ਹੱਥ ਉਠਾਇੰਦਾ। ਲੋਕਮਾਤ ਨਾ ਕੋਈ ਸਕੇ ਫੜ, ਭੇਖਾਧਾਰੀ ਭੇਖ ਵਟਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਆਪ ਉਖੇੜੇ ਸਭ ਦੀ ਜੜ੍ਹ, ਕਲਜੁਗ ਵਹਿਣ ਵਹਾਏ ਨਾ ਕੋਈ ਪਾਰ ਕਰਾਇੰਦਾ। ਆਦਿ ਅੰਤ ਨਾ ਜਾਏ ਸੜ, ਨਾ ਕੋਈ ਨਾਤਾ ਬਹੱਤਰ ਨੜ, ਹੱਡ ਮਾਸ ਨਾੜੀ ਦਿਸ ਕੋਈ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਵੇਖ ਕਾਇਆ ਘਰ, ਘਰ ਬਾਹਰਾ ਆਪ ਸੁਹਾਇੰਦਾ। ਗੋਬਿੰਦ ਕਾਇਆ ਸਚ ਘਰ, ਪਾਰਬ੍ਰਹਮ ਆਪਣਾ ਆਪ ਬਣਾਇਆ। ਨਾ ਕੋਈ ਜਾਣੇ ਨੌ ਦਵਾਰ, ਜੀਵ ਜੰਤ ਫਿਰੇ ਹਲਕਾਇਆ। ਆਪ ਆਪਣਾ ਮਹੱਲ ਉਸਾਰ, ਅੰਦਰ ਮੰਦਰ ਡੇਰਾ ਲਾਇਆ। ਜੋਤ ਸਰੂਪੀ ਪਹਿਰੇਦਾਰ, ਕੰਚਨ ਗੜ੍ਹ ਸੁਹਾਇਆ। ਅੱਠੇ ਪਹਿਰ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਵੇਖ ਘਰ, ਦਰ ਦਵਾਰਾ ਬੰਕ ਸੁਹਾਇਆ। ਦਰ ਦਵਾਰਾ ਬੰਕ ਹੈ, ਬੰਕ ਦਵਾਰੀ ਆਪ। ਆਪੇ ਰਾਓ ਰੰਕ ਹੈ, ਸ੍ਰਿਸ਼ਟ ਸਬਾਈ ਮਾਈ ਬਾਪ। ਦਰ ਆਇਆ ਮੇਟੇ ਸ਼ੰਕ ਹੈ, ਜਗਤ ਮਿਟਾਏ ਤੀਨੋ ਤਾਪ। ਜਿਸ ਜਨ ਹਰਿ ਜੋਤੀ ਮੇਲ ਏਕਾ ਕਨਕ ਹੈ, ਸੋ ਜਨ ਜਾਣੇ ਆਪਣਾ ਆਪ। ਪੁਰਖ ਅਬਿਨਾਸ਼ੀ ਜੁਗ ਜੁਗ ਖੇਲ ਬਾਰ ਅਨਕ ਹੈ, ਆਪੇ ਜਾਣੇ ਆਪਣਾ ਵਡ ਪਰਤਾਪ। ਕਲਜੁਗ ਅੰਤਮ ਪਰਗਟ ਹੋਏ ਵਾਸੀ ਪੁਰੀ ਘਨਕ ਹੈ, ਗੁਰ ਗੋਬਿੰਦਾ ਮਾਈ ਬਾਪ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਵੇਖ ਘਰ, ਤ੍ਰੈਗੁਣ ਮਾਇਆ ਮੇਟੇ ਤਾਪ। ਤ੍ਰੈਗੁਣ ਮਾਇਆ ਜਗਤ ਖੇਲ ਹੈ, ਹਰਿ ਸਾਚੇ ਰਚਨ ਰਚਾਈ। ਬ੍ਰਹਮਾ ਵਿਸ਼ਨ ਸ਼ਿਵ ਗਣੇਸ਼ ਸੱਜਣ ਸੁਹੇਲ ਹੈ, ਹਰਿ ਸ਼ਬਦ ਕਰੀ ਕੁੜਮਾਈ। ਆਪੇ ਗੁਰੂ ਆਪੇ ਚੇਲ ਹੈ, ਆਪ ਆਪਣੀ ਵੇਲ ਵਧਾਈ। ਆਪੇ ਖੇਲਣਹਾਰਾ ਖੇਲ ਹੈ, ਆਪੇ ਧੀ ਆਪ ਜਵਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਵੇਖ ਘਰ, ਹਰਿ ਸ਼ਬਦ ਕਰੀ ਕੁੜਮਾਈ। ਹਰਿ ਸ਼ਬਦ ਨਾਉਂ ਨਿਰੰਕਾਰਿਆ, ਹਰਿਜਨ ਹੋਏ ਕੁੜਮਾਈ। ਸਾਚਾ ਮੇਲਾ ਮੀਤ ਮੁਰਾਰਿਆ, ਆਦਿ ਅੰਤ ਨਾ ਹੋਏ ਜੁਦਾਈ। ਆਪੇ ਹੋਏ ਸ਼ਾਹ ਅਸਵਾਰਿਆ, ਸ਼ਾਹ ਸੁਲਤਾਨਾਂ ਆਪ ਅਖਵਾਈ। ਦਰ ਦਵਾਰਾ ਇਕ ਸੁਹਾ ਰਿਹਾ, ਨਿਰੰਕਾਰਾ ਨਾਉਂ ਰਖਾਈ। ਕੋਟਨ ਕੋਟ ਜੀਵ ਉਪਾ ਰਿਹਾ, ਕੋਟਨ ਕੋਟਾਂ ਵਿਚ ਸਮਾਈ। ਗੁਰਮੁਖ ਸਾਚੇ ਸ਼ਬਦ ਚੋਟ ਤਨ ਲਗਾ ਰਿਹਾ, ਪੰਚਮ ਬੈਠੇ ਮੁਖ ਸ਼ਰਮਾਈ। ਹਉਮੇ ਕਾਇਆ ਖੋਟ ਗਵਾ ਰਿਹਾ, ਜੋ ਆਏ ਚਲ ਸਰਨਾਈ। ਸ਼ਬਦ ਭੰਡਾਰਾ ਅਤੁਟ ਇਕ ਰਖਾ ਲਿਆ, ਦੋ ਜਹਾਨਾਂ ਰਿਹਾ ਵਰਤਾਈ। ਬੇਮੁਖ ਜੜ੍ਹ ਪੁੱਟ ਆਪਣੀ ਹੱਥੀਂ ਬਾਹਰ ਸੁਟਾ ਰਿਹਾ, ਕਲਜੁਗ ਵਹਿੰਦੀ ਧਾਰ ਵਹਾਈ। ਗੁਰਮੁਖ ਘੁੱਟ ਘੁੱਟ ਆਪਣੇ ਗਲੇ ਲਗਾ ਰਿਹਾ, ਹਰਿ ਆਪ ਉਠਾਏ ਫੜ ਫੜ ਬਾਂਹੀ। ਸਤਿਜੁਗ ਸਾਚਾ ਵਕਤ ਸੁਹਾ ਰਿਹਾ, ਜਨ ਭਗਤਾਂ ਦੇਵੇ ਸਚ ਸਲਾਹੀ। ਮਨਮਤ ਜਗਤ ਗਵਾ ਰਿਹਾ, ਹੋ ਦਾਤਾ ਬੇਪਰਵਾਹੀ। ਸਤੋ ਗੁਣ ਸਤਿ ਸਤਿ ਸਮਾ ਰਿਹਾ, ਰਾਜਸ ਤਾਮਸ ਵੇਖ ਵਖਾਈ। ਗੋਬਿੰਦ ਸਾਚਾ ਮੇਲ ਮਿਲਾ ਰਿਹਾ, ਸਚ ਸਵਾਣੀ ਲਏ ਪਰਨਾਈ। ਪਲੰਘ ਰੰਗੀਲਾ ਇਕ ਵਖਾ ਰਿਹਾ, ਸ਼ਬਦ ਸਿੰਘਾਸਣ ਸੇਜ ਵਿਛਾਈ। ਬਸਤਰ ਪੀਲਾ ਤਨ ਪਹਿਨਾ ਰਿਹਾ, ਆਪ ਆਪਣਾ ਰੰਗ ਚੜ੍ਹਾਈ। ਸੋਹੰ ਨੀਲਾ ਨਾਲ ਰਖਾ ਲਿਆ, ਡੋਰੀ ਆਪਣੇ ਹੱਥ ਰਖਾਈ। ਲੋਕਮਾਤ ਕਿਲ੍ਹਾ ਲਾਲ ਆ, ਨੌ ਦਵਾਰ ਦਰਬਾਰ ਵਖਾਈ। ਸੰਮਤ ਚੌਦਾਂ ਭੇਵ ਖੁਲ੍ਹਾ ਰਿਹਾ, ਗੁਰਮੁਖਾਂ ਦੇ ਮਤ ਰਿਹਾ ਸਮਝਾਈ। ਸੰਮਤ ਪੰਦਰਾਂ ਰੰਗ ਚੜ੍ਹਾ ਲਿਆ, ਦੇਸ ਪਰਦੇਸਾ ਜਾਏ ਕਰ ਕਰ ਧਾਈ। ਸੰਮਤ ਸੋਲਾਂ ਸਗਨ ਮਨਾ ਲਿਆ, ਪਹਿਲੀ ਚੇਤਰ ਸ਼ਹਿਰ ਲਾਹੌਰ ਕਿਲ੍ਹਾ ਸ਼ਾਹੀ। ਪੁਰਖ ਅਬਿਨਾਸ਼ੀ ਮੋੜਾ ਪਾ ਲਿਆ, ਪੰਚਮ ਜੇਠ ਪਏ ਦੁਹਾਈ। ਗੁਰ ਸੰਗਤ ਸੰਗ ਰਲਾ ਲਿਆ, ਹਾੜ ਸਤਾਰਾਂ ਵਾਹੋ ਦਾਹੀ। ਸਰ ਅੰਮ੍ਰਿਤ ਥੇਹ ਕਰਾ ਲਿਆ, ਪਾਰ ਬਿਆਸੋਂ ਦਿਸਣ ਰਾਹੀ। ਸਾਚਾ ਧਾਮ ਸੁਹਾ ਲਿਆ, ਥਲ ਕਪੂਰ ਬੇਪਰਵਾਹੀ। ਆਪ ਆਪਣਾ ਕਦਮ ਉਠਾ ਲਿਆ, ਮਸਤੂਆਣੇ ਜੋਤ ਜਗਾਈ। ਸ਼ਾਹ ਸੰਗਰੂਰ ਸ਼ਬਦ ਮਿਲਾ ਲਿਆ, ਭੱਜਾ ਆਵੇ ਵਾਹੋ ਦਾਹੀ। ਸ਼ਾਹ ਪਟਿਆਲਾ ਆਪ ਉਠਾ ਲਿਆ, ਮੁਖ ਵਿਚ ਘਾਸ ਉਠਾਈ। ਵਾਲੀ ਹਿੰਦ ਸਮਝਾ ਲਿਆ, ਜਮਨ ਕਿਨਾਰਾ ਦਏ ਸੁਹਾਈ। ਸਾਧਾਂ ਸੰਤਾਂ ਨਾਲ ਰਲਾ ਲਿਆ, ਆਪਣਾ ਬੇੜਾ ਰਿਹਾ ਬੰਨ੍ਹਾਈ। ਪਾਰ ਕਿਨਾਰਾ ਇਕ ਵਖਾ ਲਿਆ, ਗੁਰ ਤੇਗ ਬਹਾਦਰ ਪਕੜੇ ਤੇਰੀਆਂ ਬਾਂਹੀ। ਸੀਸ ਗੰਜ ਚਰਨ ਛੁਹਾ ਲਿਆ, ਪਰਗਟ ਹੋਏ ਜਗਤ ਮਲਾਹੀ। ਨਾਮ ਵੰਞ ਇਕ ਲਗਾ ਲਿਆ, ਗੁਰ ਸੰਗਤ ਨਾਲ ਤਰਾਈ। ਸਵੇਰ ਸੰਞ ਇਕ ਕਰਾ ਲਿਆ, ਜਨ ਭਗਤਾਂ ਆਤਮ ਜੋਤ ਕਰੇ ਰੁਸ਼ਨਾਈ। ਪਾਰਬ੍ਰਹਮ ਬ੍ਰਹਮ ਰੂਪ ਸਮਾ ਲਿਆ, ਨਿੱਝ ਘਰ ਬੈਠਾ ਆਸਣ ਲਾਈ।

ਦਰਸ਼ਨ ਦੇਵੇ ਚਾਈਂ ਚਾਈਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਨਿਸ਼ਾਨਾ ਹੱਥ ਫੜ, ਮਨਮੁਖਾਂ ਦਏ ਸਜ਼ਾਈ। ਅਗਿਆਨ ਅੰਧੇਰ ਅੰਧ ਹੈ, ਮਨਮੁਖ ਨਾ ਕੋਇ ਮੁਕਾਏ। ਦੂਰ ਦੁਰਾਡਾ ਪੰਧ ਹੈ, ਲੇਖਾ ਲਿਖ ਨਾ ਸਕੇ ਰਾਏ। ਦੂਈ ਦਵੈਤੀ ਅੰਦਰ ਕੰਧ ਹੈ, ਬਿਨ ਗੁਰ ਪੂਰੇ ਕੋਈ ਨਾ ਢਾਹੇ। ਮਨਮਤੀ ਜੀਵ ਭਾਗਾਂ ਮੰਦ ਹੈ, ਕਾਮ ਕਰੋਧ ਲੋਭ ਮੋਹ ਹਲਕਾਏ। ਗੁਰ ਸ਼ਬਦ ਨਾ ਚੜ੍ਹਿਆ ਸਾਚਾ ਚੰਦ ਹੈ, ਦੀਪਕ ਜੋਤ ਨਾ ਕੋਇ ਜਗਾਏ। ਮਦਿਰਾ ਮਾਸ ਰਖਾਇਆ ਬੱਤੀ ਦੰਦ ਹੈ, ਰਸਨਾ ਗੁਣ ਨਾ ਹਰਿ ਹਰਿ ਗਾਏ। ਆਪ ਗਵਾਇਆ ਪਰਮਾਨੰਦ ਹੈ, ਮਾਇਆ ਮਮਤਾ ਤ੍ਰਿਸ਼ਨ ਹਲਕਾਏ। ਗੁਰ ਪੂਰਾ ਸਦ ਬਖ਼ਸ਼ੰਦ ਹੈ, ਦਰ ਆਏ ਲਏ ਤਰਾਏ। ਦਰ ਦਵਾਰੇ ਜੋ ਜਨ ਕਰਨ ਨਿੰਦ ਹੈ, ਨਿੰਦਕ ਨਿੰਦਿਆ ਮੁਖ ਰਖਾਏ। ਗੁਰਮੁਖ ਬਣਾਏ ਸਾਚੀ ਬਿੰਦ ਹੈ, ਪਿਤਾ ਪੂਤ ਆਪ ਹੋ ਜਾਏ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ ਹੈ, ਗੰਗਾ ਗੋਦਾਵਰੀ ਬੈਠੀ ਮੁਖ ਸ਼ਰਮਾਏ। ਆਪੇ ਮੇਟਣਹਾਰਾ ਸਗਲੀ ਚਿੰਦ ਹੈ, ਆਪ ਆਪਣਾ ਦਰਸ ਦਿਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਇਕ ਦਵਾਰ, ਦਵਾਰਾ ਬੰਕ ਸੁਹਾਏ। ਤੁਰੀਆ ਨਾਦ ਹਰਿ ਵੱਜਣਾ, ਨਾਦ ਅਨਾਦਾ ਏਕ। ਦਰ ਦਵਾਰੇ ਆਪੇ ਬਹਿ ਬਹਿ ਸਜਣਾ, ਸਦ ਆਪੇ ਹੋਇਆ ਬਿਬੇਕ। ਆਪ ਆਪਣੀ ਰੱਖੇ ਲਜਨਾ, ਆਪੇ ਜਾਣੇ ਆਪਣੀ ਟੇਕ। ਨਾ ਘੜਿਆ ਨਾ ਭੱਜਣਾ, ਨਾ ਠੰਢਾ ਨਾ ਲੱਗੇ ਸੇਕ। ਤਾਲ ਨਗਾਰਾ ਨਾ ਕੋਈ ਵੱਜਣਾ, ਨਾ ਕੋਈ ਨੇਤਰ ਰਿਹਾ ਦੇਖ। ਪੜਦਾ ਪਾ ਕਿਸੇ ਨਾ ਕੱਜਣਾ, ਨਾ ਕੋਈ ਦਿਸੇ ਰੇਖ ਮੇਖ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਵਾਰੇ ਆਪੇ ਸਜਣਾ। ਤੁਰੀਆ ਤਖ਼ਤ ਸੁਲਤਾਨ ਹੈ, ਹਰਿ ਜੋਤੀ ਨੂਰ ਨੁਰਾਨੀ। ਏਕਾ ਬੈਠਾ ਮਿਹਰਵਾਨ ਹੈ, ਆਪੇ ਜਾਣੇ ਨਾਮ ਨਿਸ਼ਾਨੀ। ਜਿਸ ਜਨ ਦੇਵੇ ਜੀਆ ਦਾਨ ਹੈ, ਗੁਰ ਚਰਨ ਸੱਚੀ ਕੁਰਬਾਨੀ। ਆਵਣ ਜਾਵਣ ਇਕ ਧਿਆਨ ਹੈ, ਹਰਿ ਜੋਤੀ ਖੇਲ ਮਹਾਨੀ। ਹਰਿ ਜੋਤੀ ਖੇਲ ਮਹਾਨ ਹੈ, ਆਪ ਆਪਣੇ ਵਿਚ ਸਮਾਨੀ। ਜੋਤੀ ਜੋਤ ਸਰੂਪ ਹਰਿ, ਆਪੇ ਵੇਖ ਸਚ ਘਰ, ਤੁਰੀਆ ਤੇਰੀ ਇਕ ਨਿਸ਼ਾਨੀ। ਤੁਰੀਆ ਤੂਰ ਤੁਰੰਗ, ਹਰਿ ਰੰਗ ਅਨਰੰਗ ਹਰਿ ਹਰਿ ਰੰਗਿਆ। ਖੇਲੇ ਖੇਲ ਸੂਰਾ ਸਰਬੰਗ, ਆਪੇ ਹੋਏ ਅੰਗ ਸੰਗ, ਆਪ ਵਜਾਏ ਇਕ ਮਰਦੰਗਿਆ। ਆਦਿ ਅੰਤ ਨਾ ਹੋਏ ਭੰਗ, ਨਾ ਕੋਈ ਚਲੇ ਚਾਲ ਬੇਹੰਗਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਘਰ, ਗੁਰਮੁਖ ਗੁਰਮੁਖ ਮਨਮੁਖ ਤੇਰੀ ਕਾਇਆ ਚੋਲੀ ਰੰਗਿਆ। ਚੌਥਾ ਘਰ ਕਵਣ ਰਾਸ, ਹਰਿ ਸਾਚੇ ਆਪ ਰਖਾਈਆ। ਕਵਣ ਵਸਤ ਹੋਵੇ ਸਤਿ ਪਾਸ, ਘਰ ਚੌਥੇ ਜਾ ਸਮਾਈਆ। ਚੌਥੇ ਘਰ ਫਿਰਦੇ ਦਾਸੀ ਦਾਸ, ਸੰਤਨ ਰਾਹ ਵਖਾਈਆ। ਸੰਤਨ ਮੇਲਾ ਹਰਿ ਗੁਣਤਾਸ, ਵਿਛੜ ਕਦੇ ਨਾ ਜਾਈਆ। ਕਵਣ ਰੰਗ ਪ੍ਰਿਥਮੀ ਆਕਾਸ਼, ਵੇਖੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਸੰਤਨ ਪੁੱਛੇ ਇਕ ਘਰ, ਚੌਥਾ ਪਦ ਕਵਣ ਤਾਲ ਵੱਜੇ ਨਾ ਕੋਈ ਆਵਾਜ਼ ਸੁਣਾਈਆ।

ਜਗਤ ਹਉਮੇ ਰੋਗ ਹੈ, ਰਹੀ ਜਗਤ ਜਲਾਏ। ਰਸ ਰਸਨਾ ਜੀਵ ਜੰਤ ਰਹੇ ਭੋਗ ਹੈ, ਆਤਮ ਰਸ ਸਾਰ ਨਾ ਰਾਏ। ਗੁਰ ਪੂਰਾ ਜਿਸ ਜਨ ਦੇਵੇ ਸ਼ਬਦ ਸਾਚੀ ਚੋਗ ਹੈ, ਜਿਹਵਾ ਹਰਿ ਗੁਣ ਗਾਏ। ਰਸ ਰਸਨਾ ਏਕਾ ਭੋਗ ਹੈ, ਭਗਤ ਭਗਤੀ ਸੇਵਾ ਲਾਏ। ਹਰਿ ਦੇਵੇ ਦਰਸ ਅਮੋਘ ਹੈ, ਜਗਤ ਜੁਗਤੀ ਆਪਣੇ ਹੱਥ ਰਖਾਏ। ਜਿਸ ਜਨ ਮੇਲਾ ਧੁਰ ਸੰਜੋਗ ਹੈ, ਹਰਿ ਸੰਜੋਗੀ ਮੇਲ ਮਿਲਾਏ। ਆਦਿ ਅੰਤ ਨਾ ਹੋਏ ਵਿਜੋਗ ਹੈ, ਵਿਛੜ ਕਦੇ ਨਾ ਜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਏ। ਹਰਿਜਨ ਸਾਚੇ ਸਾਚਾ ਮੇਲਾ, ਗੁਰ ਪੂਰੇ ਚਰਨ ਦਵਾਰਿਆ। ਆਪੇ ਹੋਏ ਸੱਜਣ ਸੁਹੇਲਾ, ਸਾਚੀ ਸੇਵਾ ਸੇਵ ਕਮਾ ਰਿਹਾ। ਆਪੇ ਵਸੇ ਰੰਗ ਨਵੇਲਾ, ਧਾਮ ਅਕੇਲਾ ਇਕ ਸੁਹਾ ਰਿਹਾ। ਦਰ ਦਰ ਘਰ ਘਰ ਵੇਖੇ ਗੁਰੂ ਗੁਰ ਚੇਲਾ, ਨਾਰੀ ਕੰਤ ਕਵਣ ਪਿਆਰਿਆ। ਜੋਤ ਨਿਰੰਜਣ ਚਾੜ੍ਹੇ ਤੇਲਾ, ਹਰਿ ਸ਼ਬਦੀ ਤਨ ਸ਼ਿੰਗਾਰਿਆ। ਸਾਚਾ ਖੇਲ ਆਪੇ ਖੇਲਾ, ਘਰ ਪਾਇਆ ਅਗੰਮ ਅਪਾਰਿਆ। ਨਰ ਨਰਾਇਣ ਸਾਚਾ ਮੇਲਾ, ਲੇਖਾ ਚੁੱਕੇ ਨੌ ਦਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਨ ਮਤੀ ਜੀਵ ਆਪ ਸਮਝਾ ਰਿਹਾ। ਮਨ ਮਤ ਜਗਤ ਕੰਗਾਲ ਹੈ, ਦਿਵਸ ਰੈਣ ਕੁਰਲਾਏ। ਫਲ ਦਿਸੇ ਨਾ ਕਾਇਆ ਡਾਲ੍ਹ ਹੈ, ਪੰਚਮ ਤਤ ਹੋਏ ਹਲਕਾਏ। ਮਾਇਆ ਮਮਤਾ ਮੋਹ ਜੰਜਾਲ ਹੈ, ਦਿਵਸ ਰੈਣ ਰਹੀ ਭਰਮਾਏ। ਸੁਰਤ ਸਵਾਣੀ ਹੋਈ ਹਾਲ ਬੇਹਾਲ ਹੈ, ਮਨ ਮਨੂਆ ਦਹਿ ਦਿਸ਼ਾ ਧਾਏ। ਬੁੱਧ ਮਤ ਨਾ ਕੋਈ ਸਮਝਾਏ ਹੈ, ਦਰ ਦਵਾਰ ਨਾ ਕੋਈ ਪਾਏ। ਗੁਰਮੁਖ ਸਾਚੇ ਆਪ ਜਗਾਏ ਹੈ, ਹਰਿ ਆਪਣੀ ਸੇਵਾ ਲਾਏ। ਦੇਵੇ ਨਾਮ ਸੱਚੀ ਵਡਿਆਈ ਹੈ, ਕੌਸਤਕ ਮਣੀਆ ਮਸਤਕ ਥੇਵਾ ਜੋਤ ਨਿਰੰਜਣ ਡਗਮਗਾਏ। ਮਿਲੇ ਮੇਲ ਹਰਿ ਹਰਿ ਅਲਖ ਅਭੇਵ ਹੈ, ਦੇਵੀ ਦੇਵਾ ਤਰਸ ਕਮਾਏ। ਹਰਿਜਨ ਗਾਏ ਰਸਨਾ ਜਿਹਵ ਹੈ, ਰਸ ਆਤਮਕ ਨਿੱਝਰ ਆਪ ਝਿਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚਾ ਮਾਰਗ ਰਿਹਾ ਵਖਾਏ। ਆਤਮ ਰਸ ਨਿਜ ਆਤਮਾ, ਪਰਮਾਨੰਦ ਸਮਾਨਿਆ। ਪਰਮ ਪੁਰਖ ਪਰਮਾਤਮਾ, ਪਾਰਬ੍ਰਹਮ ਹਰਿ ਜਾਨਿਆ। ਲੇਖਾ ਚੁੱਕੇ ਜ਼ਾਤ ਪਾਤਨਾ, ਰਾਓ ਰੰਕ ਨਾ ਕੋਈ ਰਾਜਾਨਿਆ। ਏਕਾ ਏਕ ਨਿਭਾਏ ਸਾਥਨਾ, ਹਰਿਜਨ ਬਿਠਾਏ ਸਚ ਬਿਬਾਣਿਆ। ਪਰਗਟ ਹੋਏ ਤ੍ਰੈਲੋਕੀ ਨਾਥਨਾ, ਅਨਾਥ ਅਨਾਥਾਂ ਦਇਆ ਕਮਾਏ। ਗੁਰ ਗੋਬਿੰਦਾ ਸਾਚਾ ਸਾਥਨਾ, ਸਗਲਾ ਸਾਥ ਆਪ ਹੋ ਜਾਏ। ਲੇਖੇ ਦੇਵੇ ਹਾਥੋ ਹਾਥਨਾ, ਲਹਿਣਾ ਦੇਣਾ ਮੂਲ ਚੁਕਾਏ। ਆਪ ਚਲਾਏ ਅਕਥਾ ਅਕਾਥਨਾ, ਰਸਨਾ ਕਥ ਨਾ ਸਕੇ ਰਾਏ। ਹਰਿ ਪੁਰਖ ਸਮਰਥ ਅਬਿਨਾਸ਼ਨਾ, ਅਬਿਨਾਸ਼ੀ ਪੁਰਖ ਅਖਵਾਏ। ਖੇਲੇ ਖੇਲ ਪ੍ਰਿਥਮੀ ਆਕਾਸ਼ਨਾ, ਆਕਾਸ਼ ਆਕਾਸ਼ਾਂ ਵਿਚ ਸਮਾਏ। ਜਨ ਭਗਤਾਂ ਦਾਸੀ ਦਾਸਨਾ, ਕਾਇਆ ਅੰਦਰ ਮੰਦਰ ਬੈਠਾ ਡੇਰਾ ਲਾਏ। ਸਾਚੇ ਮੰਡਲ ਪਾਵੇ ਰਾਸਨਾ, ਗੋਪੀ ਕਾਹਨ ਆਪ ਹੋ ਜਾਏ। ਆਪ ਜਾਣੇ ਆਪਣੀ ਵਾਸਨਾ, ਨਾਮ ਸੁਗੰਧੀ ਇਕ ਰਖਾਏ। ਖੇਲੇ ਖੇਲ ਸਾਰ ਪਾਸ਼ਨਾ, ਸਾਚੀ ਬਾਜੀ ਏਕਾ ਲਾਏ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਉਪਾਸਨਾ, ਜੁਗ ਜੁਗ ਆਪੇ ਰਿਹਾ ਕਰਾਏ। ਆਪੇ ਰਾਮਾ ਰਾਮ ਹੈ, ਆਪੇ ਕ੍ਰਿਸ਼ਨ ਮੁਰਾਰ। ਆਪੇ ਮੁਹੰਮਦੀ ਯਾਰ ਹੈ, ਆਪੇ ਅੱਲਾ ਪਿਆਰ। ਆਪੇ ਨਾਨਕ ਗੋਬਿੰਦ ਧਾਰ ਹੈ, ਆਪੇ ਸ਼ਬਦ ਰੂਪ ਅਪਾਰ। ਆਦਿ ਅੰਤ ਏਕਾ ਏਕੰਕਾਰ ਹੈ, ਲੋਕਮਾਤ ਲਏ ਅਵਤਾਰ। ਕਲਜੁਗ ਅੰਤਮ ਵੇਖ ਵਿਚਾਰ ਹੈ, ਪਰਗਟ ਹੋਏ ਵਿਚ ਸੰਸਾਰ। ਨਿਹਕਲੰਕ ਕਲਕੀ ਅਵਤਾਰ ਹੈ, ਕਲਧਾਰੀ ਆਪ ਸਰਕਾਰ। ਨਾਮ ਤੋੜਾ ਅਪਰ ਅਪਾਰ ਹੈ, ਜੋਤੀ ਜੋੜਾ ਹਰਿ ਗਿਰਧਾਰ। ਜਨ ਭਗਤਾਂ ਬਹੁੜ ਅੰਤਮ ਵਾਰ ਹੈ, ਸ਼ਬਦ ਘੋੜੇ ਹੋ ਅਸਵਾਰ। ਸੋਹੰ ਪੌੜਾ ਏਕਾ ਵਾਰ ਹੈ, ਦਰ ਘਰ ਸਾਚੇ ਦੇਵੇ ਵਾੜ। ਲੰਮਾ ਚੌੜਾ ਨਾ ਕੋਈ ਵਿਚਾਰ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਇਕ ਵਰ, ਜੋਤ ਜਗਾਏ ਬਹੱਤਰ ਨਾੜ।

ਹੰਸ ਹੋਏ ਮਾਤ ਕਗਿਆ, ਕਾਗੀ ਕਾਗ ਉਡਾਰ। ਗੁਰਮੁਖ ਵਿਰਲੇ ਮੇਲਾ ਉਪਰ ਸ਼ਾਹ ਰਗਿਆ, ਜੋਤ ਨਿਰੰਜਣ ਪਹਿਲਾਂ ਕਰ ਪਿਆਰ। ਆਪ ਡੋਰੀ ਆਪਣੀ ਬੱਝਿਆ, ਆਪੇ ਆਏ ਵਾਰੋ ਵਾਰ। ਪੰਚ ਵਿਕਾਰਾ ਹਰਿਜਨ ਸਾਚੇ ਦਝਿਆ, ਪੀ ਅੰਮ੍ਰਿਤ ਆਤਮ ਉਜਿਆਰ। ਘਰ ਸਾਚੇ ਬਹਿ ਬਹਿ ਸਜਿਆ, ਗੁਰ ਪੂਰੇ ਚਰਨ ਦਵਾਰ। ਆਪ ਕਰਾਏ ਵਖਾਏ ਮੱਕਾ ਕਾਅਬਾ ਸਾਚਾ ਹਾਜ਼ੀ ਹਾਜਨ ਹੱਜਿਆ, ਮਸਜਿਦ ਮੰਦਰ ਅੰਦਰ ਗੁਰੂਦਵਾਰ। ਸਾਚੀ ਸੇਜਾ ਬਹਿ ਬਹਿ ਸਜਿਆ, ਸੋਲਾਂ ਕਰ ਕਰ ਤਨ ਸ਼ਿੰਗਾਰ। ਗੁਰਮੁਖਾਂ ਪਰਦਾ ਰਿਹਾ ਕੱਜਿਆ, ਦੁਰਮਤ ਮੈਲ ਦਏ ਉਤਾਰ। ਦੂਰ ਦੁਰਾਡਾ ਆਏ ਭੱਜਿਆ, ਸੁਖਮਨ ਨਾੜੀ ਦਏ ਸਹਾਰ। ਆਪੇ ਰੱਖਣਹਾਰਾ ਲੱਜਿਆ, ਗੁਰ ਸ਼ਬਦ ਰੂਪ ਅਪਾਰ। ਬਜਰ ਕਪਾਟੀ ਆਪੇ ਭੱਜਿਆ, ਨਾਮ ਖੰਡਾ ਮਾਰੇ ਮਾਰ। ਨਾਦ ਅਨਾਦੀ ਧੁਨ ਆਤਮਕ ਤਾਲ ਸਾਚਾ ਵੱਜਿਆ, ਪੰਚਮ ਗਾਇਣ ਵਾਰੋ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਵਖਾਏ ਇਕ ਘਰ, ਸਤਿ ਪੁਰਖ ਸਾਜਣ ਸਾਚਾ ਸਾਜਿਆ। ਸੰਤਨ ਘਰ ਸਚ ਧਨ ਹੈ, ਹਰਿ ਸਾਚੇ ਵਸਤ ਟਿਕਾਈ। ਭਰਮ ਭੁਲੇਖਾ ਨਾ ਕੋਈ ਜਨ ਹੈ, ਏਕਾ ਏਕ ਹਰਿ ਸਰਨਾਈ। ਸ਼ਬਦ ਸੁਨੇਹੜਾ ਸਾਚੇ ਕੰਨ ਹੈ, ਆਪ ਆਪਣਾ ਰਿਹਾ ਜਣਾਈ। ਨਾ ਕੋਈ ਦੇਵੇ ਦੂਸਰ ਡੰਨ ਹੈ, ਤੀਜੇ ਲੋਇਣ ਰਹੇ ਰੁਸ਼ਨਾਈ। ਚੌਥੇ ਘਰ ਸਾਚਾ ਚੰਨ ਹੈ, ਸੰਞ ਸਵੇਰ ਨਾ ਕੋਈ ਰਖਾਈ। ਪੰਚਮ ਬੇੜਾ ਰਿਹਾ ਬੰਨ੍ਹ ਹੈ, ਦਰ ਘਰ ਆਪਣੇ ਮੇਲ ਮਿਲਾਈ। ਛੇਵੇਂ ਨਾ ਕੋਈ ਛੱਪਰ ਛੰਨ ਹੈ, ਹਰਿ ਮਹੱਲ ਅਟੱਲ ਵਖਾਈ। ਸਤਵੇਂ ਬੈਠਾ ਦਰ ਮਲ ਹੈ, ਦਰ ਦਵਾਰਾ ਇਕ ਸੁਹਾਈ। ਅੱਠ ਤਤ ਮਾਟੀ ਖੱਲ ਹੈ, ਨੌ ਦਵਾਰੇ ਖੋਲ੍ਹ ਵਖਾਈ। ਦਸਮ ਦਵਾਰੀ ਵਲ ਛਲ ਹੈ, ਪ੍ਰਭ ਆਪਣੀ ਬਣਤ ਬਣਾਈ। ਅੰਮ੍ਰਿਤ ਆਤਮ ਲਾਇਆ ਸਾਚਾ ਫਲ ਹੈ, ਜਨ ਸਾਚੇ ਰਿਹਾ ਖਵਾਈ। ਜੋਤ ਜਗਾਏ ਕਾਇਆ ਡੂੰਘੀ ਡਲ ਹੈ, ਦਿਵਸ ਰੈਣ ਰਹੇ ਰੁਸ਼ਨਾਈ। ਗੁਰ ਸ਼ਬਦੀ ਹਰਿਜਨ ਸਾਚਾ ਗਿਆ ਰਲ ਹੈ, ਰਸਨਾ ਸ਼ਬਦ ਰਿਹਾ ਧਿਆਈ। ਬੰਕ ਦਵਾਰਾ ਬੈਠਾ ਮੱਲ ਹੈ, ਪ੍ਰਿਥਮੀ ਆਕਾਸ਼ ਨਾ ਖੋਜ ਖੁਜਾਈ। ਹਰਿ ਹਰਿ ਨਿਹਚਲ ਧਾਮ ਅਟੱਲ ਹੈ, ਊਚ ਅਟੱਲ ਰਖਾਈ। ਆਪੇ ਰੱਖੇ ਕਾਇਆ ਖੱਲ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਦੇਵੇ ਨਾਮ ਧਨਾ, ਤਨ ਮੰਦਰ ਆਪ ਟਿਕਾਈ। ਨਾਮ ਧਨ ਹਰਿ ਮਿਹਰਵਾਨਾ, ਗੁਰਮਖਾਂ ਝੋਲੀ ਪਾਇੰਦਾ। ਦਰ ਦਵਾਰੇ ਕਰ ਪਰਵਾਨਾ, ਕਾਇਆ ਚੋਲੀ ਰੰਗ ਰੰਗਾਇੰਦਾ। ਇਕ ਸੁਣਾਏ ਧੁਰ ਫ਼ਰਮਾਣਾ, ਸੋਹੰ ਸਾਚਾ ਰਾਗ ਅਲਾਇੰਦਾ। ਖਾਣੀ ਬਾਣੀ ਕਰੇ ਪਛਾਣਾ, ਗੀਤ ਸੁਹਾਗੀ ਆਪਣਾ ਗਾਇੰਦਾ। ਸਤਿ ਪੁਰਖ ਨਿਰੰਜਣ ਹਰਿ ਭਗਵਾਨਾ, ਵਿਸ਼ਨੂੰ ਰੂਪ ਵਟਾਇੰਦਾ। ਲੱਖ ਚੁਰਾਸੀ ਦੇਵੇ ਦਾਨਾ, ਦਾਤਾ ਦਾਨੀ ਆਪ ਅਖਵਾਇੰਦਾ। ਆਪੇ ਹੋਏ ਚਤੁਰ ਸੁਘੜ ਸਿਆਨਾ, ਰਾਜਨ ਰਾਜ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਆਤਮ ਏਕਾ ਦਰ, ਦਰ ਦਰਵਾਜ਼ਾ ਗ਼ਰੀਬ ਨਿਵਾਜਾ ਆਪਣਾ ਆਪ ਸੁਹਾਇੰਦਾ। ਆਤਮ ਦਰ ਸਚ ਦਰਵਾਜ਼ਾ, ਪ੍ਰਭ ਆਪਣਾ ਆਪ ਸੁਹਾਇਆ ਏ। ਨਾਮ ਰਖਾਏ ਚਿੱਟਾ ਤਾਜਾ, ਸੋਲਾਂ ਕਲੀਆਂ ਆਸਣ ਲਾਇਆ ਏ। ਦਸਮ ਦਵਾਰੀ ਬਹਿ ਬਹਿ ਗਾਜਾ, ਹਰਿ ਜੋਤੀ ਖੇਲ ਖਿਲਾਇਆ ਏ। ਪਰਗਟ ਹੋਏ ਦੇਸ ਮਾਝਾ, ਗੁਰ ਗੋਬਿੰਦਾ ਗੋਬਿੰਦ ਰਾਇਆ ਏ। ਸੰਬਲ ਨਗਰੀ ਸਾਜਨ ਸਾਜਾ, ਹਰਿ ਆਪਣਾ ਆਪ ਉਪਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਰਿਹਾ ਜਗਾਇਆ ਏ। ਸੰਬਲ ਨਗਰੀ ਸਚ ਗਰਾਂ, ਪ੍ਰਭ ਆਪਣਾ ਆਪ ਵਸਾਇੰਦਾ। ਆਪੇ ਜਾਣੇ ਸਾਚਾ ਥਾਂ, ਵਾਸ ਨਿਵਾਸਾ ਆਪ ਕਰਾਇੰਦਾ। ਗੁਰ ਗੋਬਿੰਦੇ ਪਕੜੇ ਬਾਂਹ, ਸ਼ਬਦ ਡੋਰੀ ਤੰਦ ਬੰਨਾਇੰਦਾ। ਤੇਗ ਬਹਾਦਰ ਤੇਰੀ ਠੰਢੀ ਛਾਂ, ਘਰ ਸਾਚਾ ਆਪ ਸੁਹਾਇੰਦਾ। ਗੁਰਮੁਖ ਸਾਚੇ ਸਾਚਾ ਨਾਂ, ਪੂਤ ਸਪੂਤਾ ਆਪ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਹਰਿ ਹਰਿ ਆਇਆ, ਹਰਿ ਸਾਚਾ ਖੇਲ ਖਿਲੰਦੜਾ। ਹਰਿਜਨ ਸਾਚੇ ਲਏ ਜਗਾਇਆ, ਆਪ ਆਪਣਾ ਰੰਗ ਚੜ੍ਹੰਦੜਾ। ਬ੍ਰਹਮਾ ਵੇਤਾ ਲਏ ਉਠਾਇਆ, ਵੇਲਾ ਅੰਤ ਵਖੰਦੜਾ। ਅੰਤਮ ਜੋਤੀ ਮੇਲ ਮਿਲਾਇਆ, ਬੀਸ ਬੀਸਾ ਹਰਿ ਬਖ਼ਸ਼ੰਦੜਾ। ਗੁਰਮੁਖ ਸਾਚਾ ਦਏ ਸਜਾਇਆ, ਮਸਤਕ ਟਿੱਕਾ ਆਪ ਲਗੰਦੜਾ। ਤ੍ਰੈਗੁਣ ਮਾਇਆ ਝੋਲੀ ਪਾਇਆ, ਪੰਚਮ ਤਤ ਸੁਹੰਦੜਾ। ਪੰਝੀ ਪ੍ਰਕਿਰਤੀ ਸੇਵਾ ਲਾਇਆ, ਸਗਲਾ ਸਾਥ ਆਪ ਨਿਭੰਦੜਾ। ਏਕਾ ਚਰਨ ਪ੍ਰੀਤੀ ਧਿਆਨ ਰਖਾਇਆ, ਦਰ ਦਵਾਰਾ ਵੇਖ ਵਖੰਦੜਾ। ਗੋਬਿੰਦ ਕਿਰਤੀ ਕਿਰਤ ਕਮਾਇਆ, ਕਿਰਤਘਣ ਨਾ ਦੀਸੇ ਕੋਈ ਮੁਸ਼ਟੰਡੜਾ। ਧਰਨੀ ਧਰਨ ਧਿਰਤ ਰਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲ ਆਪਣੇ ਹੱਥ ਰਖੰਦੜਾ। ਪੰਚ ਗਰਾਂ ਆਤਮ ਘਰ, ਪੰਚਮ ਮੇਲ ਮਿਲਾਇੰਦਾ। ਪੰਚਮ ਦੇਵੇ ਠੰਢੀ ਛਾਂ, ਆਪਣਾ ਸੰਗ ਨਿਭਾਇੰਦਾ। ਪੰਚ ਬਣਾਏ ਹੰਸ ਕਾਂ, ਨਾਮ ਰੱਤੀ ਚੋਗ ਚੁਗੰਦੜਾ। ਪੰਚ ਸਹਾਈ ਪਿਤਾ ਮਾਂ, ਪੰਚਮ ਗੋਦ ਉਠੰਦੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਨਗਰ ਖੇੜਾ ਸਚ ਗਰਾਂ, ਗੁਰਮੁਖ ਸਾਚੇ ਮੇਲ ਮਿਲੰਦੜਾ। ਕਾਇਆ ਨਗਰ ਸਾਚਾ ਖੇੜਾ, ਗੁਰਮੁਖ ਵੰਡ ਵੰਡਾਈਆ। ਆਪੇ ਮੇਟੇ ਪੰਚਮ ਝੇੜਾ, ਪੰਚਮ ਦਏ ਜਗਾਈਆ। ਪੰਚਮ ਬੰਨ੍ਹੇ ਆਪੇ ਬੇੜਾ, ਪੰਚਮ ਮੋਹ ਚੁਕਾਈਆ। ਪੰਚਮ ਦੇਵੇ ਉਲਟਾ ਗੇੜਾ, ਪੰਚਮ ਵਹਿਣ ਵਹਾਈਆ। ਪੰਚਮ ਕਰੇ ਖੁਲ੍ਹਾ ਵਿਹੜਾ, ਪੰਚਮ ਦਏ ਦੁਹਾਈਆ। ਪੰਚਮ ਬੰਨ੍ਹਣਹਾਰਾ ਬੇੜਾ, ਨਗਰ ਕਾਇਆ ਸਾਚਾ ਖੇੜਾ, ਪੰਚਮ ਗਰਾਂ ਦਏ ਸੁਹਾਈਆ। ਪੰਚ ਗਰਾਂ ਪੰਚ ਪ੍ਰਮੁਖ, ਪੰਚਮ ਰਾਜ ਕਮਾਇਆ। ਗੁਰਮੁਖ ਆਤਮ ਏਕਾ ਸੁਖ, ਜਗਤ ਝੇੜਾ ਮੂਲ ਚੁਕਾਇਆ। ਮਾਤ ਗਰਭ ਨਾ ਉਲਟਾ ਰੁੱਖ, ਜਗਤ ਤ੍ਰਿਸ਼ਨਾ ਭੁੱਖ ਮਿਟਾਇਆ। ਸੁਫਲ ਕਰਾਏ ਮਾਤ ਕੁੱਖ, ਪ੍ਰਭ ਦਰਸ਼ਨ ਨੇਤਰ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਵੇਖੇ ਸਚ ਘਰ, ਪੰਚਮ ਪੰਚ ਗਰਾਂ ਨਾਉਂ ਰਖਾਇਆ। ਸਤਿਗੁਰ ਜਗਤ ਭੰਡਾਰ ਹੈ, ਵਸਤ ਇਕ ਅਨਮੋਲ। ਦੇਵਣਹਾਰ ਸਰਬ ਸੰਸਾਰ ਹੈ, ਜੁਗ ਜੁਗ ਭੰਡਾਰਾ ਖੋਲ੍ਹ। ਆਦਿ ਅੰਤ ਨਾ ਕਰੇ ਉਧਾਰ ਹੈ, ਚਰਨ ਪ੍ਰੀਤੀ ਜੋ ਜਨ ਦਏ ਘੋਲ। ਪਾਵਣਹਾਰਾ ਸਾਚੀ ਸਾਰ ਹੈ, ਕਾਇਆ ਮੰਦਰ ਅੰਦਰ ਪਰਦਾ ਫੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦਿਤਾ ਸਾਚਾ ਵਰ, ਦੇਵੇ ਨਾਮ ਵਸਤ ਅਤੋਲ। ਨਾਮ ਧਨ ਸਚ ਖਜ਼ੀਨਾ, ਗੁਰ ਦਰ ਸਾਚੇ ਪਾਇਆ। ਆਪੇ ਦਾਨਾ ਬੀਨਾ, ਬੀਨਾ ਦਾਨਾ ਆਪ ਅਖਵਾਇਆ। ਕਾਇਆ ਚੋਲੀ ਤਨ ਮਨ ਭੀਨਾ, ਸੀਨਾ ਸਾਂਤਕ ਸਾਂਤ ਕਰਾਇਆ। ਰਸਨਾ ਨਾਉਂ ਨਾਂ ਹਰਿ ਹਰਿ ਚੀਨਾ, ਚਿੰਤਾ ਚਿਤ ਸਮਗਰੀ ਰਖਾਇਆ। ਗੁਰਸਿਖ ਬਿਲਲਾਏ ਜਿਉਂ ਜਲ ਮੀਨਾ, ਜਲ ਮੀਨਾ ਰੂਪ ਸਮਾਇਆ। ਚਰਨ ਕਵਲ ਜਨ ਹੋਏ ਅਧੀਨਾ, ਆਸਾ ਮਨਸਾ ਪੂਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਦੇਵੇ ਸ਼ਬਦ ਵਰ, ਵਰ ਵਰਿਆਮ ਆਪ ਹੋ ਆਇਆ। ਸ਼ਬਦ ਨਾ ਗਾਇਆ ਰਸਨਾ ਗੁਣ, ਮਨ ਚਿਤ ਭਇਆ ਠਗੋਰੀ। ਦਿਵਸ ਰੈਣ ਪੁਕਾਰ ਰਿਹਾ ਸੁਣ, ਵੇਖ ਵਖਾਏ ਕਾਇਆ ਕਵਰੀ। ਗੁਰਮੁਖ ਸਾਚੇ ਸੰਤ ਸੁਹੇਲੇ ਚੁਣ, ਦੇਵੇ ਵਡਿਆਈ ਮਾਣ ਉਪਰ ਧਵਲੀ। ਆਪੇ ਕਰੇ ਛਾਣ ਪੁਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਸ਼ਬਦ ਵਰ, ਮਿਲਾਏ ਮੇਲ ਸਾਵਲ ਸਵਲੀ। ਸਰਬ ਕਲ ਆਪੇ ਸਮਰਥ, ਅਕਲ ਕਲਾ ਭਰਪੂਰਿਆ। ਜਨ ਭਗਤਾਂ ਰੱਖੇ ਦੇ ਕਰ ਹੱਥ, ਆਦਿਨ ਅੰਤਾ ਹਾਜ਼ਰ ਹਜ਼ੂਰਿਆ। ਜੁਗ ਜੁਗ ਚਲਾਏ ਅਕਥਨਾ ਅਕੱਥ, ਪਸਾਰਾ ਮੇਟੇ ਕੂੜੋ ਕੂੜਿਆ। ਨਾਮ ਚਲਾਏ ਸਾਚਾ ਰਥ, ਗੁਰਮੁਖ ਬਣਾਏ ਮੂਰਖ ਮੂੜ੍ਹਿਆ। ਕਲਜੁਗ ਲੇਖਾ ਚੁੱਕੇ ਸਾਢੇ ਤਿੰਨ ਹੱਥ, ਜਿਸ ਜਨ ਬਖ਼ਸ਼ੇ ਚਰਨ ਧੂੜਿਆ। ਸਗਲ ਵਸੂਰੇ ਜਾਇਣ ਲੱਥ, ਕਾਇਆ ਚੋਲੀ ਰੰਗਣ ਚਾੜ੍ਹੇ ਹਰਿ ਹਰਿ ਗੂੜ੍ਹਿਆ। ਪੰਚ ਵਿਕਾਰਾ ਦੇਵੇ ਮਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਤਾ ਜੋੜਿਆ। ਸਾਚਾ ਨਾਤਾ ਉਤਮ ਜ਼ਾਤਾ, ਕਰਮ ਧਰਮ ਹਰਿ ਦਵਾਰ। ਜਗਤ ਮਾਇਆ ਭੈਣ ਭਰਾਤਾ, ਮਾਤ ਪਿਤ ਨਾ ਕੋਈ ਮੀਤ ਮੁਰਾਰ। ਕਲਜੁਗ ਰੈਣ ਅੰਧੇਰੀ ਰਾਤਾ, ਚਾਰੋਂ ਕੁੰਟ ਅੰਧ ਅੰਧਿਆਰ। ਭਰਮ ਭੁਲੇਖਾ ਜ਼ਾਤ ਪਾਤਾ, ਗੁਰ ਦਰ ਮੰਦਰ ਹਾਹਾਕਾਰ। ਹਰਿਜਨ ਮੇਲਾ ਕਮਲਾਪਾਤਾ, ਲੇਖਾ ਚੁੱਕੇ ਨੌ ਦਵਾਰ। ਸਤਿ ਪੁਰਖ ਨਿਰੰਜਣ ਏਕਾ ਜ਼ਾਤਾ, ਆਦਿ ਅੰਤਾ ਏਕੰਕਾਰ। ਸ਼ਬਦ ਜਣਾਈ ਸਾਚੀ ਗਾਥਾ, ਸੋਹੰ ਕਰਾਏ ਜੈ ਜੈ ਜੈਕਾਰ। ਪਰਗਟ ਹੋਏ ਤ੍ਰੈਲੋਕੀ ਨਾਥਾ, ਸਤਿਜੁਗ ਸਾਚੀ ਬੰਨ੍ਹੇ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਅਪਰ ਅਪਾਰ। ਕਲਜੁਗ ਧਾਰੀ, ਧਰਤ ਧਵਲ ਰਖਾਈਆ। ਜੋਤ ਜਗਾਏ ਹਰਿ ਨਿਰੰਕਾਰੀ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਸ਼ਬਦ ਖੰਡਾ ਤੇਜ ਕਟਾਰੀ, ਗੁਰ ਗੋਬਿੰਦੇ ਤਨ ਛੁਹਾਈਆ। ਸਾਚੇ ਘੋੜੇ ਕਰ ਅਸਵਾਰੀ, ਲੋਆਂ ਪੁਰੀਆਂ ਪਾਰ ਕਰਾਈਆ। ਆਪੇ ਬਣਿਆ ਲੇਖ ਲਿਖਾਰੀ, ਲੇਖਾ ਆਪਣੇ ਹੱਥ ਰਖਾਈਆ। ਬ੍ਰਹਮਾ ਨੇਤਰ ਰਿਹਾ ਉਘਾੜੀ, ਪ੍ਰਭ ਸਾਚਾ ਰਿਹਾ ਹਿਲਾਈਆ। ਸ਼ਿਵ ਸ਼ੰਕਰ ਚਰਨ ਛੁਹਾਏ ਦਾਹੜੀ, ਵੇਲੇ ਅੰਤਮ ਦਏ ਦੁਹਾਈਆ। ਸੁਰਪਤ ਰਾਜੇ ਇੰਦ ਲੇਖਾ ਚੁੱਕੇ ਸਤਾਰਾਂ ਹਾੜੀ, ਸੰਮਤ ਬੀਸਾ ਰੁੱਤ ਸੁਹਾਈਆ। ਲੱਖ ਚੁਰਾਸੀ ਵੇਖੇ ਮੌਤ ਲਾੜੀ, ਲੋਕਮਾਤੀ ਰਾਹ ਤਕਾਈਆ। ਧਰਮ ਰਾਏ ਫੜਾਏ ਹੱਥ ਬਹਾਰੀ, ਚਾਰੇ ਕੁੰਟਾਂ ਰਿਹਾ ਵਖਾਈਆ। ਪਹਿਲੀ ਕੂਟੇ ਕਰ ਉਜਾੜੀ, ਲਹਿੰਦੀ ਦਿਸ਼ਾ ਵੇਖ ਵਖਾਈਆ। ਸੰਮਤ ਚੌਦਾਂ ਉਠੇ ਧਾੜੀ, ਪ੍ਰਭ ਸਾਚਾ ਰਿਹਾ ਉਠਾਈਆ। ਜਨ ਭਗਤਾਂ ਹੋਏ ਪਿੱਛੇ ਅਗਾੜੀ, ਸਿਰ ਆਪਣਾ ਹੱਥ ਟਿਕਾਈਆ। ਆਪੇ ਢਾਹੇ ਉਚੇ ਮੰਦਰ ਮਹੱਲ ਅਟਾਰੀ, ਨਗਰ ਖੇੜਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਔਧ ਮੁਕਾਈਆ। ਕਲਜੁਗ ਔਧ ਅੰਤਮ ਵੇਲਾ, ਹਰਿ ਅੰਤਮ ਅੰਤ ਕਰਾਇੰਦਾ। ਗੋਬਿੰਦ ਗੁਰੂ ਗੁਰੂ ਗੁਰ ਚੇਲਾ, ਹਰਿ ਗੋਬਿੰਦ ਰੂਪ ਵਟਾਇੰਦਾ। ਦਰ ਦਵਾਰੇ ਸਾਚਾ ਮੇਲਾ, ਵਾਲੀ ਹਿੰਦ ਆਪ ਜਣਾਇੰਦਾ। ਨੌ ਖੰਡ ਪ੍ਰਿਥਮੀ ਸੱਜਣ ਸੁਹੇਲਾ, ਸਾਚਾ ਲੇਖਾ ਆਪ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਾਇਆ ਰੰਗ ਚੜ੍ਹਾਇੰਦਾ। ਕਲਜੁਗ ਕਾਇਆ ਰੰਗੀ ਚੋਲੀ, ਹਰਿ ਸਾਚੇ ਆਪ ਰੰਗਾਈਆ। ਲਾੜੀ ਮੌਤ ਚੁੱਕੇ ਡੋਲੀ, ਚਾਰੋਂ ਕੁੰਟ ਫਿਰੇ ਹਲਕਾਈਆ। ਧਰਮ ਰਾਏ ਦਰ ਹੋਏ ਗੋਲੀ, ਦੋਵੇਂ ਬੈਠੀ ਸੀਸ ਝੁਕਾਈਆ। ਮਨਮੁਖਾਂ ਅੰਤ ਵਿਆਹੇ ਬੋਲੀ, ਲੱਖ ਚੁਰਾਸੀ ਪਰਨਾਈਆ। ਤੋਲਣਹਾਰਾ ਪੂਰੇ ਤੋਲ ਤੋਲੀ, ਆਪੇ ਕੰਡਾ ਰਿਹਾ ਉਠਾਈਆ। ਧਰਮ ਰਾਏ ਦਰ ਸਾਚਾ ਖੋਲ੍ਹੀ, ਆਪ ਆਪਣਾ ਬੂਹਾ ਲਾਹੀਆ। ਗੁਰਮੁਖਾਂ ਦਰ ਹੋਏ ਗੋਲੀ, ਦਰ ਬੈਠੀ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਦਿਤਾ ਵਰ, ਕਰੇ ਮਾਤ ਕੁੜਮਾਈਆ। ਕਲਜੁਗ ਆਇਆ ਦਰ ਦਵਾਰ, ਮੰਗੇ ਮੰਗ ਭਿਖਾਰੀ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਆਈ ਅੰਤਮ ਵਾਰੀ। ਸੰਗ ਮੁਹੰਮਦ ਚਾਰ ਯਾਰ, ਟੁੱਟਦੀ ਜਾਏ ਯਾਰੀ। ਅੱਲਾ ਰਾਣੀ ਹਾਹਾਕਾਰ, ਦਿਵਸ ਰੈਣ ਰਹੀ ਪੁਕਾਰੀ। ਵਸਦਾ ਮਹੱਲਾ ਦਏ ਉਜਾੜ, ਪ੍ਰਭ ਸਾਚਾ ਖੇਲ ਖਿਲਾਰੀ। ਜਲਾਂ ਥਲਾਂ ਪਾਵੇ ਸਾਰ, ਮਾਰੇ ਸ਼ਬਦ ਉਡਾਰੀ। ਪੰਦਰਾਂ ਪੰਦਰਾਂ ਤੇਰੀ ਕਾਰ, ਜਗੇ ਜੋਤ ਇਕ ਨਿਰੰਕਾਰੀ। ਸੋਲਾਂ ਸੋਲਾਂ ਹਾਹਾਕਾਰ, ਸੋਲਾਂ ਕਰੇ ਤਨ ਸ਼ਿੰਗਾਰੀ। ਸੱਤ ਸਤਾਰਾਂ ਮਾਰੇ ਮਾਰ, ਮੰਦਰ ਅੰਦਰ ਨਾ ਕੋਈ ਦੀਸੇ ਚਾਰ ਦਿਵਾਰੀ। ਅੱਠ ਅਠਾਰਾਂ ਜਲ ਜਲ ਧਾਰ, ਸਭ ਦੀ ਰਿਹਾ ਜੜ੍ਹ ਉਖਾੜੀ। ਉਨੀ ਉਨੀਸਾ ਮੌਤ ਲਾੜ, ਸੰਗ ਮੁਹੰਮਦ ਤੋੜੇ ਯਾਰੀ। ਬੀਸ ਬੀਸਾ ਖ਼ਬਰਦਾਰ, ਪਰਗਟ ਹੋਏ ਨਰ ਨਿਰੰਕਾਰੀ। ਪੰਚਮ ਮੀਤਾ ਪਹਿਰੇਦਾਰ, ਨਾਮ ਖੰਡਾ ਇਕ ਕਟਾਰੀ। ਇਕ ਇਕੀਸਾ ਵਿਚ ਸੰਸਾਰ, ਬ੍ਰਹਿਮੰਡੀ ਰਿਹਾ ਉਸਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਣਵੰਤਾ ਗੁਣ ਰਿਹਾ ਵਿਚਾਰੀ। ਬੀਸ ਬੀਸਾ ਹਰਿ ਜਗਦੀਸਾ, ਹਰਿ ਹਰਿ ਰੰਗ ਸਮਾਇੰਦਾ। ਛਤਰ ਝੁਲਾਏ ਸਾਚਾ ਸੀਸਾ, ਪੰਚਮ ਮੁਖ ਵਖਾਇੰਦਾ। ਨਾ ਕੋਈ ਦੀਸੇ ਈਸਾ ਮੂਸਾ, ਹਿੰਦੂ ਸਿਖ ਨਾ ਕੋਈ ਅਖਵਾਇੰਦਾ। ਚਰਨ ਲਗਾਏ ਚੀਨਾ ਰੂਸਾ, ਆਪ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਮਤ ਚੌਦਾਂ ਸਤਾਰਾਂ ਹਾੜ, ਦੇਸ ਪਰਦੇਸ਼ਾ ਲੇਖ ਲਿਖਾਇੰਦਾ। ਹਾੜ ਸਤਾਰਾਂ ਰੁੱਤ ਸੁਹਾਉਣੀ, ਹਰਿ ਸਾਚੇ ਲੇਖ ਲਿਖਾਉਣੀ। ਦੇਸ਼ ਬਵੰਜਾ ਸ਼ਬਦ ਜਣਾਉਣੀ। ਆਪ ਆਪਣੀ ਕਲਮ ਚਲਾਉਣੀ। ਕਰੇ ਕਰਾਏ ਜੋ ਮਨ ਭਾਉਣੀ, ਸਿਆਸਤ ਵਿਰਾਸਤ ਸਰਬ ਮੁਕਾਉਣੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਾਲੀ ਹਿੰਦ ਦੇਵੇ ਵਰ, ਜਗਤ ਜ਼ਾਮਨੀ ਇਕ ਨਿਭਾਵਣੀ। ਵਾਲੀ ਹਿੰਦ ਉਠ ਜਾਗ, ਨੇਤਰ ਅੱਖ ਉਘਾੜ। ਲੋਕਮਾਤ ਲੱਗਾ ਭਾਗ, ਪੰਚਮ ਜੇਠਾ ਪਰਗਟ ਹੋਏ ਸਤਾਰਾਂ ਹਾੜ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਆਤਮ ਜੋਤੀ ਬੁੱਝੇ ਚਿਰਾਗ, ਹੰਸ ਹੋਏ ਕਲ ਕਲ ਕਾਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪਣੇ ਹੱਥ ਰੱਖੇ ਵਾਗ।

ਜੁਗ ਕਰਤਾ ਪ੍ਰਭ ਆਪ ਹੈ, ਰਚਨਾ ਰਚਨ ਰਚਾਏ। ਸ੍ਰਿਸ਼ਟ ਸਬਾਈ ਮਾਈ ਬਾਪ ਹੈ, ਹਰਿਜਨ ਸਾਚੇ ਸੰਗ ਰਲਾਏ। ਮਨ ਬੁੱਧੀ ਰਹੀ ਨਾਚ ਹੈ, ਹਰਿ ਦੇਵੇ ਦਰ ਦੁਰਕਾਏ। ਮਾਇਆ ਰਕਤ ਝੂਠੀ ਆਂਚ ਹੈ, ਦਿਵਸ ਰੈਣ ਰਹੀ ਜਲਾਏ। ਅੰਤਮ ਮੇਲਾ ਪੰਚਮ ਪਾਂਚ ਹੈ, ਪੰਚਮ ਮਾਰੇ ਪੰਚ ਲਏ ਉਠਾਏ। ਪੁਰਖ ਅਬਿਨਾਸ਼ੀ ਏਕਾ ਨਾਦ ਹੈ, ਲੋਆਂ ਪੁਰੀਆਂ ਰਿਹਾ ਵਜਾਏ। ਹਰਿਜਨ ਸਾਚੇ ਦਾਦ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰ ਘਟ ਦੀਵਾ ਬੱਤੀ ਆਪ ਹੋ ਜਾਏ। ਘਟ ਦੀਵਾ ਘਟ ਮੰਦਰਾ, ਹਰ ਘਟ ਹੋਏ ਪਰਕਾਸ਼। ਜੋਤੀ ਨੂਰ ਕਰਾਏ ਅੰਦਰਾ, ਸਚ ਸਮਗਰੀ ਵੇਖੇ ਰਾਸ। ਮੋਹ ਮਾਇਆ ਹਉਮੇ ਅੰਦਰ ਕੰਧੜਾ, ਨਾ ਕੋਈ ਸਕੇ ਮਾਤ ਢਾਹੇ। ਜਗਤ ਵਿਕਾਰਾ ਤਨ ਮਨ ਬੰਨ੍ਹੜਾ, ਬੰਦੀ ਬੰਦ ਨਾ ਕੋਇ ਕਟਾਏ। ਗੀਤ ਸੁਹਾਗੀ ਇਕ ਸੁਣੰਦੜਾ, ਸੋਹੰ ਸਾਚਾ ਢੋਲਾ ਗਾਏ। ਸਰਨ ਸਰਨਾਈ ਆਪ ਰਖੰਦੜਾ, ਚਰਨ ਕਵਲ ਇਕ ਰਘੁਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਨਾਮ ਜਗਤ ਵਡਿਆਏ। ਹਰਿ ਦਰ ਅਪਾਰ ਸਖੀ ਸੁਲਤਾਨ, ਸਰਵਰ ਰੂਪ ਸਮਾਇਆ। ਦੇਵਣਹਾਰਾ ਜੀਆ ਦਾਨ, ਜੀਵ ਜੰਤ ਰਿਹਾ ਤਰਾਇਆ। ਆਪੇ ਦੇਵੇ ਪੀਣ ਖਾਣ, ਭਗਤ ਭੰਡਾਰੀ ਆਪ ਅਖਵਾਇਆ। ਤੀਰ ਨਿਰਾਲਾ ਮਾਰੇ ਬਾਣ, ਰਾਮ ਰਾਮਾ ਧਨੁਸ਼ ਉਠਾਇਆ। ਹਰਿਜਨ ਸਾਚੇ ਮਿਲੇ ਮੇਲ ਸ੍ਰੀ ਭਗਵਾਨ, ਬੀਸ ਬੀਸਾ ਰੂਪ ਸਮਾਇਆ। ਆਪ ਝੁਲਾਏ ਧਰਮ ਨਿਸ਼ਾਨ, ਸਾਗਰ ਸਹਿੰਸਾ ਰੋਗ ਮਿਟਾਇਆ। ਦਰ ਦਵਾਰੇ ਕਰ ਪਰਵਾਨ, ਆਪ ਆਪਣੇ ਅੰਕ ਸਮਾਇਆ। ਗੋਬਿੰਦ ਗੋਬਿੰਦ ਘਰ ਘਰ ਗਾਨ, ਹਰਿ ਗੋਬਿੰਦ ਵਿਰਲੇ ਗੁਰਮੁਖ ਪਾਇਆ। ਕਾਇਆ ਮੰਦਰ ਸਚ ਮਕਾਨ, ਸਾਗਰ ਸਿੰਧ ਦਇਆ ਕਮਾਇਆ। ਜੂਠੀ ਝੂਠੀ ਜਗਤ ਦੁਕਾਨ, ਚਿਤ ਵਿਤ ਠਗੌਰੀ ਪਾਇਆ। ਨਾ ਕੋਈ ਦੀਸੇ ਪਵਣ ਮਸਾਣ, ਰੁਤੜੀ ਰੁੱਤ ਨਾ ਕੋਇ ਸੁਹਾਇਆ। ਜਨ ਭਗਤਾਂ ਦੇਵੇ ਸਾਚਾ ਮਾਣ, ਕਾਇਆ ਬੁਤੜੀ ਦਇਆ ਕਮਾਇਆ। ਨਾਮ ਖਜ਼ਾਨਾ ਸਾਚੀ ਖਾਣ, ਨਾ ਕੋਈ ਮੇਟੇ ਮੇਟ ਮਿਟਾਇਆ। ਜੁਗ ਜੁਗ ਆਪ ਵਖਾਏ ਆਪਣੀ ਆਣ, ਭੇਖਾਧਾਰੀ ਭੇਖ ਵਟਾਇਆ। ਬਣ ਬਣ ਆਏ ਗੋਪੀ ਕਾਹਨ, ਰਾਸਾਂ ਮੰਡਲ ਰਾਸ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮਾਰਗ ਰਿਹਾ ਵਖਾਇਆ। ਜੋਤ ਜਗਤ ਭਗਤ ਕੰਤੂਹਲ, ਹਰਿ ਸਾਚੇ ਆਪ ਜਗਾਈਆ। ਹਰਿਜਨ ਚੁਕਾਏ ਲਹਿਣਾ ਦੇਣਾ ਮੂਲ, ਜੁਗ ਜੁਗ ਵਡ ਵੱਡੀ ਵਡਿਆਈਆ। ਨਾਮ ਸਿੰਘਾਸਣ ਨਾ ਕੋਈ ਪਾਵਾ ਚੂਲ, ਪਲੰਘ ਰੰਗੀਲਾ ਨਾਉਂ ਰਖਾਈਆ। ਆਤਮ ਸੇਜਾ ਸਾਚਾ ਫੂਲ, ਬਣ ਮਾਲਣ ਆਪ ਸੁਹਾਈਆ। ਗੁਰਮੁਖ ਨਾ ਜਾਏ ਮਾਤ ਭੂਲ, ਭਰਮ ਭੁਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮਸਤਕ ਲਾਏ ਮੇਖਾ, ਨਾ ਕੋਈ ਸਕੇ ਮਾਤ ਉਖੜਾਈਆ। ਹਰਿਜਨ ਕਾਇਆ ਰੰਗ ਬਸੰਤੀ, ਪੁਰਖ ਨਿਰੰਜਣ ਆਪ ਚੜ੍ਹਾਇੰਦਾ। ਭੇਵ ਨਾ ਪਾਇਣ ਜੀਵ ਜੰਤੀ, ਜੀਵ ਜੰਤ ਨਾ ਕੋਈ ਜਣਾਇੰਦਾ। ਹਰਿਜਨ ਮੇਲਾ ਸਾਚੇ ਕੰਤੀ, ਕੰਤ ਭਤਾਰਾ ਅੰਗ ਲਗਾਇੰਦਾ। ਜੁਗ ਜੁਗ ਮਹਿੰਮਾ ਅਗਣਤ ਅਗਣਤੀ, ਲੇਖਾ ਲੇਖ ਨਾ ਕੋਈ ਗਿਣਾਇੰਦਾ। ਹਰਿ ਹਰਿ ਪ੍ਰਭ ਬੇਅੰਤ ਬੇਅੰਤੀ, ਬੇਅੰਤ ਰੂਪ ਸਮਾਇੰਦਾ। ਮੇਲ ਮਿਲਾਵਾ ਸਾਧਨ ਸੰਤੀ, ਸੰਤ ਸੁਹੇਲਾ ਆਪ ਹੋ ਜਾਇੰਦਾ। ਸੁਣੇ ਸੁਣਾਏ ਸਦਾ ਬੇਨੰਤੀ, ਸੁਣਨੇਹਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੱਖਰ ਨਾਮ ਵੱਖਰ ਹਰਿਜਨ ਸਾਚੇ  ਆਪ ਪੜ੍ਹਾਇੰਦਾ। ਨਾਮ ਵੱਖਰ ਸ਼ਬਦ ਭੰਡਾਰਾ, ਅਤੋਟ ਅਤੁਲ ਰਖਾਇਆ। ਆਪੇ ਬਣਿਆ ਹਰਿ ਵਰਤਾਰਾ, ਅਕਲ ਕਲ ਕੋਇ ਨਾ ਲਾਇਆ। ਚਾਰੋਂ ਕੁੰਟ ਜੈ ਜੈ ਜੈਕਾਰਾ, ਭੁੱਲ ਰਹੇ ਨਾ ਰਾਇਆ। ਪਰਗਟ ਹੋਏ ਹਰਿ ਨਿਰੰਕਾਰਾ, ਨਾਮ ਭੰਡਾਰਾ ਗਿਆ ਖੁਲ੍ਹ, ਪੁਰਖ ਅਬਿਨਾਸ਼ੀ ਆਪ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੇਵਕ ਸੇਵਾ ਸਾਚੀ ਲਾਇਆ। ਸੇਵਕ ਸੇਵਾ ਚਾਕਰੀ, ਚਰਨ ਕਵਲ ਪ੍ਰਭ ਧਿਆਨ। ਧੰਨ ਧੰਨ ਜਣੇਂਦੀ ਮਾਤਰੀ, ਦੇਵੇ ਬ੍ਰਹਮ ਗਿਆਨ। ਹੱਥ ਨਾ ਆਏ ਵੇਦ ਪੁਰਾਨ ਸ਼ਾਸਤਰੀ, ਪੜ੍ਹ ਪੜ੍ਹ ਥੱਕੇ ਜੀਵ ਨਾਦਾਨ। ਕਲਜੁਗ ਰੈਣ ਅੰਧੇਰੀ ਰਾਤਰੀ, ਰਵ ਸਸ ਹੋਏ ਹੈਰਾਨ। ਤਟ ਕਿਨਾਰਾ ਇਕ ਵਖਾਏ ਸਾਚਾ ਪਾਤਰੀ, ਚਰਨ ਧੂੜ ਇਸ਼ਨਾਨ। ਦੇਵੇ ਦਰਸ ਬਹੁ ਬਹੁ ਭਾਤਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਭਗਤ ਭਗਵਾਨਾ ਏਕਾ ਧਾਮ ਸੁਹੰਜਣਾ। ਸ਼ਬਦ ਤਰਾਨਾ ਅਨਹਦ ਗਾਣਾ, ਜੋਤ ਜਗਾਏ ਹਰਿ ਨਿਰੰਜਣਾ। ਪੰਚਮ ਮੇਲਾ ਇਕ ਟਿਕਾਣਾ, ਪਵਣ ਪਵਣੀ ਸ਼ਬਦ ਬਿਬਾਣਾ, ਚਰਨ ਧੂੜ ਕਰਾਏ ਮਜਨਾ। ਨਾ ਕੋਈ ਜਾਣੇ ਰਾਜਾ ਰਾਣਾ, ਚਤੁਰ ਸੁਘੜ ਸਿਆਣਾ ਗੁਰਮੁਖ ਵਿਰਲਾ ਪਾਏ ਸ਼ਬਦ ਨਾਮ ਅੰਜਨਾ। ਜੁਗ ਜੁਗ ਵਰਤੇ ਆਪਣਾ ਭਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਹੋਏ ਸਹਾਈ ਦਏ ਵਡਿਆਈ ਆਪ ਰਘੁਰਾਈ, ਮੀਤ ਮੁਰਾਰਾ ਸਾਚਾ ਸੱਜਣਾ। ਮੀਤ ਮੁਰਾਰਾ ਸਾਜਣ ਮੀਤਾ, ਨਰ ਹਰਿ ਨਿਰੰਕਾਰਿਆ। ਸ੍ਰਿਸ਼ਟ ਸਬਾਈ ਆਪੇ ਜੀਤਾ, ਆਪ ਕਰਾਏ ਪਾਸਾ ਹਾਰਿਆ। ਆਪੇ ਹੋਏ ਪਤਤ ਪੁਨੀਤਾ, ਦੀਵਾ ਬੱਤੀ ਆਪ ਜਗਾ ਰਿਹਾ। ਆਪੇ ਵੇਖੇ ਦਿਹੁਰਾ ਮੰਦਰ ਗੁਰੂਦਵਾਰ ਮਸੀਤਾ, ਅੰਦਰ ਮੰਦਰ ਕੁੰਡਾ ਲਾ ਰਿਹਾ। ਆਪੇ ਵੇਖੇ ਖਾਣੀ ਬਾਣੀ ਰਾਗ ਛਤੀਸਾ, ਅਠਾਰਾਂ ਧਿਆਏ ਗੀਤਾ ਖੇਲੇ ਖੇਲ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਵਰ, ਰਾਗ ਸੁਣਾਏ ਅਨਹਦ ਸਾਚੀ ਬਾਣੀਆ। ਅਨਹਦ ਬਾਣੀ ਸਾਚੀ ਤੂਰਾ, ਆਤਮ ਘਰ ਉਪਜਾਇੰਦਾ। ਨਿਰਮਲ ਜੋਤੀ ਕਰੇ ਨੂਰਾ, ਪੁਰਖ ਅਬਿਨਾਸ਼ੀ ਹਾਜ਼ਰ ਹਜ਼ੂਰਾ, ਮਨਮੁਖਾਂ ਦਿਸੇ ਦੂਰਨ ਦੂਰਾ, ਗੁਰਮੁਖਾਂ ਏਕਾ ਘਰ ਵਖਾਇੰਦਾ। ਮਾਇਆ ਮਮਤਾ ਝੂਠਾ ਕੂੜਾ, ਗੁਰਮੁਖ ਵਿਰਲਾ ਸੰਤ ਸੁਹੇਲਾ ਕਾਇਆ ਰੰਗਣ ਰੰਗ ਚਾੜ੍ਹੇ ਗੂੜ੍ਹਾ, ਜਗਤ ਲਲਾਰੀ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇੰਦਾ।

ਕਰਤਾ ਪੁਰਖ ਅਗੰਮ ਹੈ, ਅਗੰਮੜਾ ਥਾਨ ਸੁਹਾਇਆ। ਸਤਿਗੁਰ ਪੂਰਾ ਲੋਕਮਾਤੀ ਦੇਵੇ ਥੰਮ ਹੈ, ਸਿਰ ਆਪਣਾ ਹੱਥ ਟਿਕਾਇਆ। ਜੀਵ ਜੰਤ ਰਸਨਾ ਜਿਹਵਾ ਗਾਏ ਦਮ ਹੈ, ਸਾਢੇ ਤਿੰਨ ਹੱਥ ਲੇਖ ਚੁਕਾਇਆ। ਵੇਲੇ ਅੰਤਮ ਆਏ ਕੰਮ ਹੈ, ਦੂਸਰ ਕੋਇ ਨਾ ਸੰਗ ਰਖਾਇਆ। ਆਪ ਆਪਣਾ ਜਾਣੇ ਮਨ ਹੈ, ਮਨ ਗੁਰ ਚਰਨ ਭੇਟ ਚੜ੍ਹਾਇਆ। ਤਤੀ ਵਾ ਨਾ ਲੱਗੇ ਤਨ ਹੈ, ਖੇਵਟ ਖੇਟ ਮੇਲ ਮਿਲਾਇਆ। ਆਪੇ ਬੇੜਾ ਰਿਹਾ ਬੰਨ੍ਹ ਹੈ, ਮਾਤ ਪਿਤ ਬੇਟੀ ਬੇਟ ਆਪ ਹੋ ਆਇਆ। ਏਕਾ ਰਾਗ ਸੁਣਾਏ ਕੰਨ ਹੈ, ਲਿਖਣ ਪੜ੍ਹਨ ਵਿਚ ਨਾ ਆਇਆ। ਨਾਮ ਚੜ੍ਹਾਏ ਸਾਚਾ ਚੰਨ ਹੈ, ਸੂਰਜ ਚੰਨ ਰਹੇ ਸ਼ਰਮਾਇਆ। ਇਕ ਵਸੇਰਾ ਇਕ ਘਰ ਹੈ, ਛਪਰ ਛੰਨ ਨਾ ਕੋਇ ਰਖਾਇਆ। ਆਪੇ ਦੇਵਣਹਾਰਾ ਡੰਨ ਹੈ, ਆਪੇ ਲਏ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸਾਚਾ ਸਾਚਾ ਸ਼ਬਦ ਸੁਣਾਇਆ। ਸ਼ਬਦ ਗੁਰ ਏਕ ਹੈ, ਜਗਤ ਜੁਗ ਪ੍ਰਧਾਨ। ਆਪੇ ਹੋਏ ਬਿਬੇਕ ਹੈ, ਆਪੇ ਦਾਤਾ ਦਾਨੀ ਦਾਨ। ਲੱਖ ਚੁਰਾਸੀ ਆਪੇ ਵੇਖ ਹੈ, ਆਪੇ ਭੇਖ ਵਟਾਨ। ਆਪੇ ਲਿਖਣਹਾਰਾ ਲੇਖ ਹੈ, ਆਪੇ ਵੇਖ ਪੰਜ ਸ਼ੈਤਾਨ। ਆਪੇ ਲਾਵਣਹਾਰਾ ਮੇਖ ਹੈ, ਆਪੇ ਦੇਵੇ ਬ੍ਰਹਮ ਗਿਆਨ। ਹਰਿਜਨ ਸਾਚਾ ਰਿਹਾ ਵੇਖ ਹੈ, ਜਿਸ ਜਨ ਬਖ਼ਸ਼ੇ ਚਰਨ ਧੂੜ ਇਸ਼ਨਾਨ। ਚਰਨ ਕਵਲ ਚਵਰ ਸਾਚੇ ਕੇਸ ਹੈ, ਤਨ ਸੁਰਤੀ ਸੇਵ ਕਮਾਨ। ਮੇਲਾ ਮੇਲ ਇਕ ਦਸਮੇਸ਼ ਹੈ, ਦਸਮ ਦਵਾਰੀ ਵੇਖ ਵਖਾਨ। ਆਪੇ ਦਾਤਾ ਨਰ ਨਰੇਸ਼ ਹੈ, ਰਾਜ ਜੋਗ ਜਗਤ ਸੁਰਤ ਸੁਲਤਾਨ। ਸੇਵਕ ਸੇਵਾ ਬ੍ਰਹਮਾ ਵਿਸ਼ਨ ਮਹੇਸ਼ ਹੈ, ਦੇਵੇ ਧੁਰਦਰਗਾਹੀ ਇਕ ਫ਼ਰਮਾਣ। ਸ਼ਿਵ ਸ਼ੰਕਰ ਕਰੇ ਆਦੇਸ ਹੈ, ਕਰੋੜ ਤੇਤੀਸਾ ਨਿਉਂ ਨਿਉਂ ਗਾਨ। ਆਪੇ ਬਿਰਧ ਜਵਾਨ ਬਾਲ ਅਲ੍ਹੜ ਵਰੇਸ ਹੈ, ਗੁਣਵੰਤਾ ਗੁਣ ਨਿਧਾਨ। ਜੋਤੀ ਜਾਮਾ ਧਰ ਧਰ ਭੇਸ ਹੈ, ਗੁਰਮੁਖ ਸਾਚੇ ਕਰੇ ਪਛਾਣ। ਆਦਿ ਅੰਤ ਜੁਗਾ ਜੁਗੰਤ ਸਦਾ ਹਮੇਸ਼ ਹੈ, ਨਿਸ਼ਅੱਖਰ ਵੱਖਰ ਰੂਪ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਕਰਤਾ ਪੁਰਖ ਸੁਜਾਨ। ਕਰਤਾ ਪੁਰਖ ਕਰਨਹਾਰ, ਕਰੇ ਕਰਾਏ ਖੇਲ। ਗੁਰਮੁਖ ਸਾਚਾ ਸੇਵਣਹਾਰ, ਸੇਵਕ ਸੇਵਾ ਮੇਲੇ ਮੇਲ। ਹਰਿਜਨ ਸਾਚਾ ਦੇਵਣਹਾਰ, ਲਹਿਣਾ ਦੇਣਾ ਦੇਵੇ ਨਵੇਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਵਸਿਆ ਕਾਇਆ ਘਰ, ਕਾਇਆ ਮਾਟੀ ਚਾਰ ਦਿਵਾਰੀ, ਅੰਦਰ ਵਸਿਆ ਨਰ ਨਿਰੰਕਾਰੀ, ਗੁਰਮੁਖਾਂ ਦਿਸੇ ਝੂਠੀ ਜੇਲ੍ਹ। ਮਨਮੁਖ ਕਾਇਆ ਝੂਠੀ ਜੇਲ੍ਹ, ਹਰਿ ਸਾਚਾ ਬੰਦ ਕਰਾਇਆ। ਮਿਲਿਆ ਮੇਲ ਨਾ ਸੱਜਣ ਸੁਹੇਲ, ਬੱਤੀ ਦੰਦ ਨਾ ਰਸਨਾ ਗਾਇਆ। ਜੋਤ ਨਿਰੰਜਣ ਨਾ ਚੜ੍ਹਿਆ ਤੇਲ, ਗੀਤ ਸੁਹਾਗੀ ਪੰਚਮ ਸਖੀ ਨਾ ਮਿਲ ਮਿਲ ਗਾਇਆ। ਆਪੇ ਖੇਲਣਹਾਰਾ ਖੇਲ, ਦੀਵਾ ਬਾਤੀ ਨਾ ਕੋਈ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਕਾਇਆ ਬੰਦ ਦਰ, ਜੂਠਾ ਝੂਠਾ ਕੁਫਲ ਲਗਾਇਆ।

Leave a Reply

This site uses Akismet to reduce spam. Learn how your comment data is processed.