Granth 06 Likhat 055: Pahili Chet 2014 Bikarmi Har Bhagat Dwar Jethuwal to Akal Takhat Amritsar vikhe Khalsa Panth de Pardhan nu Likhia gia

ਪਹਿਲੀ ਚੇਤ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਤੋਂ ਅਕਾਲ ਤਖ਼ਤ ਅੰਮ੍ਰਿਤਸਰ ਵਿਖੇ ਖਾਲਸਾ ਪੰਥ ਦੇ ਪ੍ਰਧਾਨ ਨੂੰ ਲਿਖਿਆ ਗਿਆ

ਉਠ ਮਲੇਸ਼ ਦਰ ਦਰਵੇਸ਼, ਹਰਿ ਆਏ ਬੰਕ ਦਵਾਰ। ਭਰਮੇ ਭੁੱਲੇ ਧਾਰੀ ਕੇਸ, ਜੋਤ ਸ਼ਬਦ ਨਾ ਪਾਇਣ ਸਾਰ। ਗੋਬਿੰਦ ਕਾਇਆ ਦਸ ਦਸਮੇਸ, ਨੂਰੋ ਨੂਰ ਹਰਿ ਨਿਰੰਕਾਰ। ਕਲਜੁਗ ਅੰਤਮ ਕਰਿਆ ਵੇਸ, ਨਿਹਕਲੰਕ ਲਏ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੰਥ ਪੰਥੀ ਕਰੇ ਖ਼ਬਰਦਾਰ। ਉਠ ਖਾਲਸਾ ਪੰਥ ਜੀਵ ਨਾਦਾਨਿਆ। ਲਿਖਿਆ ਲੇਖ ਸ਼ਬਦ ਗ੍ਰੰਥ, ਨਾ ਕੋਈ ਦੂਸਰ ਵੇਖ ਵਿਖਾਨਿਆ। ਜੋਤੀ ਸ਼ਬਦੀ ਬਣਾਏ ਸਾਚੀ ਅੰਸ, ਧੁਰਦਰਗਾਹੀ ਸਦਾ ਪਰਵਾਨਿਆ। ਪੰਜ ਤਤ ਹੰਕਾਰੀ ਕੰਸ, ਹਰਿ ਮੇਟੇ ਗੁਣ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਕਰੇ ਪਰਵਾਨਿਆ। ਗੁਰ ਗੋਬਿੰਦ ਦਰ ਪਰਵਾਨ, ਹਰਿ ਸਾਚੇ ਲੇਖੇ ਲਾਇਆ। ਅੰਤਮ ਦੇਵੇ ਧੁਰ ਫ਼ਰਮਾਣ, ਲਹਿਣਾ ਦੇਣਾ ਮੂਲ ਚੁਕਾਇਆ। ਨਾਨਕ ਗੁਣ ਇਕ ਵਖਾਣ, ਗੋਬਿੰਦ ਵਿਚ ਸਮਾਇਆ। ਜੀਵ ਜੰਤ ਨਾ ਕਰੇ ਪਛਾਣ, ਸਾਧ ਸੰਤ ਭੇਵ ਨਾ ਰਾਇਆ। ਖਾਣੀ ਬਾਣੀ ਬਹਿ ਬਹਿ ਗਾਣ, ਗੋਬਿੰਦ ਕਿਸੇ ਹੱਥ ਨਾ ਆਇਆ। ਮਾਇਆ ਮਮਤਾ ਜਗਤ ਦੁਕਾਨ, ਹਰਿ ਮੰਦਰ ਆਪ ਬਣਾਇਆ। ਜੂਠ ਝੂਠ ਸਭ ਰਹੇ ਛਾਣ, ਹਉਮੇ ਹੰਗਤਾ ਰੋਗ ਵਧਾਇਆ। ਅੰਤਮ ਕੀਤਾ ਆਪਣਾ ਪਾਣ, ਗੁਰ ਗੋਬਿੰਦਾ ਦਏ ਸਜ਼ਾਇਆ। ਸ਼ਬਦ ਖੰਡਾ ਤੀਰ ਕਮਾਨ, ਸਾਚੇ ਚਿੱਲੇ ਰਿਹਾ ਚੜ੍ਹਾਇਆ। ਜੋਧਾ ਸੂਰਾ ਬਲੀ ਬਲਵਾਨ, ਨਿਹਕਲੰਕਾ ਨਾਉਂ ਰਖਾਇਆ। ਚਾਰ ਵਰਨ ਰਖਾਏ ਏਕਾ ਆਣ, ਊਚੋ ਨੀਚ ਨੀਚੋ ਊਚ ਏਕਾ ਰੰਗ ਰੰਗਾਇਆ। ਸੰਮਤ ਚੌਦਾਂ ਵੇਖੇ ਮਾਰ ਧਿਆਨ, ਆਪ ਆਪਣੀ ਦਇਆ ਕਮਾਇਆ। ਸੰਮਤ ਪੰਦਰਾਂ ਭੇਵ ਛੁਪਾਣ, ਦਿਸ ਕਿਸੇ ਨਾ ਆਇਆ। ਸੰਮਤ ਸੋਲਾਂ ਹਾਣੀਆਂ ਛੁੱਟਣੇ ਹਾਣ, ਨਾ ਕੋਈ ਮੇਲ ਮਿਲਾਇਆ। ਸੰਮਤ ਸਤਾਰਾਂ ਲੇਖੇ ਚੁੱਕੇ ਪੀਣ ਖਾਣ, ਸਰ ਅੰਮ੍ਰਿਤ ਮੁਖ ਭਵਾਇਆ। ਸੰਮਤ ਅਠਾਰਾਂ ਮਾਰ ਧਿਆਨ, ਜਲ ਧਾਰਾ ਰੂਪ ਸਮਾਇਆ। ਉਨੀ ਉਨੀਸਾ ਮਿਟੇ ਨਿਸ਼ਾਨ, ਮੁਸਲਮ ਸੁੰਨੀ ਕੋਇ ਰਹਿਣ ਨਾ ਪਾਇਆ। ਬੀਸ ਬੀਸਾ ਹਰਿ ਭਗਵਾਨ, ਪੰਦਰਾਂ ਕੱਤਕ ਦੇਵੇ ਰੁੱਤ ਸੁਹਾਇਆ। ਗੁਰ ਤੇਗ ਬਹਾਦਰ ਤੇਰੀ ਸ਼ਾਨ, ਸੀਸ ਗੰਜ ਚਰਨ ਟਿਕਾਇਆ। ਵਾਲੀ ਹਿੰਦ ਉਠੇ ਨਾਦਾਨ, ਦੇਵੇ ਦਰਸ ਹਰਿ ਰਘੁਰਾਇਆ। ਜਮਨ ਕਿਨਾਰਾ ਇਕ ਮਕਾਨ, ਸਾਧਾਂ ਸੰਤਾਂ ਰਿਹਾ ਜਣਾਇਆ। ਸ਼ਬਦ ਸਰੂਪੀ ਹਰਿ ਭਗਵਾਨ, ਫੜ ਫੜ ਬਾਹੋਂ ਲਏ ਉਠਾਇਆ। ਦਹਿ ਦਿਸ਼ਾ ਹੋਏ ਜਾਣੀ ਜਾਣ, ਡੂੰਘੀ ਕੰਦਰ ਉਚੇ ਪਰਬਤ ਫੋਲ ਫੁਲਾਇਆ। ਚਰਨ ਪ੍ਰੀਤੀ ਵਖਾਏ ਇਕ ਅਸਥਾਨ, ਦਰ ਦਵਾਰਕਾ ਨਾਉਂ ਧਰਾਇਆ। ਰਸਨਾ ਗੋਬਿੰਦ ਸਾਰੇ ਗਾਣ, ਸੋ ਪੁਰਖ ਨਿਰੰਜਣ ਮੇਲ ਮਿਲਾਇਆ। ਧਰਮ ਉਠਾਏ ਹੱਥ ਨਿਸ਼ਾਨ, ਇਕ ਇਕੀਸਾ ਰਾਹ ਤਕਾਇਆ। ਦਿੱਲੀ ਦਰ ਕਰੇ ਪ੍ਰਵਾਨ, ਏਕਾ ਇੱਕੀ ਦਏ ਉਪਾਇਆ। ਸਾਚੀ ਸਿੱਖੀ ਹਰਿ ਭਗਵਾਨ, ਪਹਿਲੀ ਚੇਤਰ ਰਿਹਾ ਬਣਾਇਆ। ਧਾਰ ਤਿੱਖੀ ਇਕ ਮਹਾਨ, ਮਦਿਰਾ ਮਾਸ ਰਸਨ ਤਜਾਇਆ। ਸੱਤ ਰੰਗ ਵਿਛਾਏ ਹੇਠ ਨਿਸ਼ਾਨ, ਉਪਰ ਆਸਣ ਲਾਇਆ। ਸਤਿ ਪੁਰਖ ਨਿਰੰਜਣ ਜਗਤ ਬਣਾਏ ਇਕ ਵਿਧਾਨ, ਪੰਚਮ ਪਿਆਰਾ ਪੰਚਮ ਮੀਤਾ ਪੰਚਮ ਰਾਜ ਜੋਗ ਮੋਖ ਮੰਤਰ ਸਚ ਮੰਤਰੀ ਨਾਮ ਧਰਾਇਆ। ਖੰਡਾਂ ਦੀਪਾਂ ਏਕਾ ਆਣ, ਕਰੇ ਕਰਾਏ ਨਿਗਾਹਬਾਨ, ਹਰਖ ਸੋਗ ਦਏ ਮਿਟਾਇਆ। ਧਰਮ ਝੁਲਾਏ ਧਰਮ ਨਿਸ਼ਾਨ, ਨਾ ਕੋਈ ਦੀਸੇ ਬੇਈਮਾਨ, ਮੇਟ ਮਿਟਾਏ ਪੰਜ ਸ਼ੈਤਾਨ, ਕੁਰਾਨ ਹਦੀਸਾ ਨਾ ਕੋਇ ਪੜ੍ਹਾਇਆ। ਜਗਤ ਜਗਦੀਸਾ ਹਰਿ ਬਲਵਾਨ, ਇਕ ਇਕੀਸਾ ਗੁਣ ਨਿਧਾਨ, ਛਤਰ ਝੁਲਾਏ ਸਾਚੇ ਸੀਸਾ ਗੁਰਮੁਖ ਸਾਚੇ ਸੇਵ ਕਮਾਨ, ਸਾਚਾ ਮਾਰਗ ਰਿਹਾ ਵਖਾਇਆ। ਆਪੇ ਜਾਣੇ ਰਾਗ ਛਤੀਸਾ, ਰਾਗ ਰਾਗਨੀ ਆਪ ਅਲਾਇਆ। ਸਤਿਜੁਗ ਤੇਰੀ ਸਚ ਹਦੀਸਾ, ਸੋਹੰ ਮੰਤਰ ਦ੍ਰਿੜਾਇਆ। ਕਲਜੁਗ ਜੂਠਾ ਝੂਠਾ ਪੀਸਣ ਪੀਸਾ, ਆਤਮ ਝੋਲੀ ਦੇਵੇ ਪਾਇਆ। ਸਤਿਜੁਗ ਤੇਰੀ ਕੋਈ ਨਾ ਕਰੇ ਰੀਸਾ, ਗੁਰਮੁਖ ਸਾਚੇ ਮੇਲ ਮਿਲਾਇਆ। ਮਿਲੇ ਵਡਿਆਈ ਬੀਸ ਇਕੀਸਾ, ਦਰ ਦਵਾਰ ਦਿੱਲੀ ਲਿਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਬਲ ਨਗਰੀ ਡੇਰਾ ਲਾਇਆ। ਸੰਬਲ ਨਗਰ ਸਾਢੇ ਤਿੰਨ ਹੱਥ, ਗੋਬਿੰਦ ਗੜ੍ਹ ਸੁਹਾਇਆ। ਪਰਗਟ ਹੋਇਆ ਹਰਿ ਸਮਰਥ, ਉਪਰ ਚੜ੍ਹ ਵੇਖ ਵਖਾਇਆ। ਲੋਆਂ ਪੁਰੀਆਂ ਪਾਵੇ ਨੱਥ, ਬ੍ਰਹਿਮੰਡ ਖੰਡ ਬੰਧ ਬੰਧਾਇਆ। ਕਲਜੁਗ ਅੰਤਮ ਗੇੜ ਲੱਠ, ਦੂਈ ਦਵੈਤੀ ਮੇਟ ਮਿਟਾਇਆ। ਲਹਿਣਾ ਦੇਣਾ ਮਿਟਾਏ ਅੱਠ ਸੱਠ, ਚਰਨ ਧੂੜੀ ਇਕ ਇਸ਼ਨਾਨ ਰਖਾਇਆ। ਪਹਿਲੀ ਚੇਤਰ ਕਰੇ ਚੱਠ, ਸੇਵਕ ਸੇਵਾ ਰਿਹਾ ਕਰਾਇਆ। ਮਿਲਣਾ ਮੇਲ ਨੱਠ ਨੱਠ, ਸੰਮਤ ਸੋਲਾਂ ਲੇਖ ਲਿਖਾਇਆ। ਉਚੇ ਮੰਦਰ ਜਾਣੇ ਢੱਠ, ਇੱਟ ਨਾਲ ਇੱਟ ਰਹਿਣ ਨਾ ਪਾਇਆ। ਕਲਜੁਗ ਮਾਇਆ ਬਣਿਆ ਮੱਠ, ਮਨਮੁਖਾਂ ਰਿਹਾ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਘਰ ਸੁਹਾਇਆ। ਗੋਬਿੰਦ ਘਰ ਸਚ ਮਹੱਲਾ, ਨਾ ਕੋਈ ਚਾਰ ਦਿਵਾਰਿਆ। ਮਿਲਿਆ ਮੇਲ ਇਕ ਇਕੱਲਾ, ਏਕਾ ਏਕੰਕਾਰਿਆ। ਹੋਏ ਸਹਾਈ ਜਲ ਥਲਾ, ਲੋਆਂ ਪੁਰੀਆਂ ਵੇਖ ਵਖਾ ਰਿਹਾ। ਆਪ ਉਠਾਏ ਗੋਬਿੰਦ ਡੱਲਾ, ਲਹਿਣਾ ਦੇਣਾ ਮੂਲ ਚੁਕਾ ਰਿਹਾ। ਸ਼ਬਦ ਉਠਾਏ ਸਾਚਾ ਭੱਲਾ, ਸੰਬਲ ਨਗਰੀ ਭਾਗ ਲਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਿਰੰਕਾਰਾ ਆਪ ਅਖਵਾ ਰਿਹਾ। ਸੰਬਲ ਨਗਰੀ ਸਾਚਾ ਜੋੜਾ, ਹਰਿ ਜੋਤੀ ਸ਼ਬਦ ਮਿਲਾਇੰਦਾ। ਇਕ ਰਖਾਏ ਨੀਲਾ ਘੋੜਾ, ਨੀਲੀ ਛੱਤੋਂ ਪਾਰ ਕਰਾਇੰਦਾ। ਗੁਰਮੁਖਾਂ ਮਨ ਲੱਗੀ ਔੜਾ, ਕਲਜੁਗ ਅੰਤ ਮਿਟਾਇੰਦਾ। ਪੁਰਖ ਅਬਿਨਾਸ਼ੀ ਆਪੇ ਬਹੁੜਾ, ਆਪ ਆਪਣੀ ਬਣਤ ਬਣਾਇੰਦਾ। ਵੇਖੇ ਪਰਖੇ ਮਿੱਠਾ ਕੌੜਾ, ਲੱਖ ਚੁਰਾਸੀ ਫੋਲ ਫੁਲਾਇੰਦਾ। ਸੰਮਤ ਚੌਦਾਂ ਮਾਰੇ ਪਹਿਲਾ ਪੌੜਾ, ਤ੍ਰੈ ਤ੍ਰੈ ਮੇਟ ਮਿਟਾਇੰਦਾ। ਨਾ ਕੋਈ ਜਾਣੇ ਲੰਮਾ ਚੌੜਾ, ਨਾ ਕੋਈ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਇੰਦਾ। ਗੋਬਿੰਦ ਕਾਇਆ ਸਾਚਾ ਮੇਲਾ, ਹਰਿ ਸਾਚਾ ਮੇਲ ਮਿਲਾਈਆ। ਆਪੇ ਗੁਰ ਆਪੇ ਚੇਲਾ। ਪੰਚਮ ਹੱਥ ਰੱਖੇ ਵਡਿਆਈਆ। ਪਰਗਟ ਹੋਇਆ ਸੱਜਣ ਸੁਹੇਲਾ, ਆਪ ਆਪਣਾ ਪੜਦਾ ਲਾਹੀਆ। ਆਪੇ ਵਸਿਆ ਰੰਗ ਨਵੇਲਾ, ਹਰ ਘਟ ਬੈਠਾ ਆਸਣ ਲਾਈਆ। ਪਹਿਲੀ ਚੇਤਰ ਚਾੜ੍ਹੇ ਤੇਲਾ, ਸਾਚਾ ਸਗਨ ਰਿਹਾ ਮਨਾਈਆ। ਏਕਾ ਇੱਕੀ ਪਾਏ ਵੇਲਾ, ਗੁਰ ਗੋਬਿੰਦ ਆਸ ਰਖਾਈਆ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ, ਇੱਕੀ ਕੁਲਾਂ ਰਿਹਾ ਤਰਾਈਆ। ਆਪੇ ਗੁਰੂ ਗੁਰੂ ਗੁਰ ਚੇਲਾ, ਗੋਬਿੰਦ ਚੇਲਾ ਹਰਿ ਆਪਣਾ ਆਪ ਬਣਾਈਆ। ਆਪ ਕਰਾਇਆ ਆਪਣਾ ਮੇਲਾ, ਜੋਤੀ ਸ਼ਬਦ ਮਿਲਾਈਆ। ਕਲਜੁਗ ਤੇਰਾ ਅੰਤਮ ਵੇਲਾ, ਜਨ ਭਗਤਾਂ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੰਥ ਪੰਥੀਆਂ ਰਿਹਾ ਉਠਾਈਆ। ਗਿਆਨੀ ਧਿਆਨੀ ਜਗਤ ਵਿਦਵਾਨੀ, ਦਿਵਸ ਰੈਣ ਲੜਾਈਆ। ਗੁਰ ਗੋਬਿੰਦੇ ਕਵਣ ਨਿਸ਼ਾਨੀ, ਨਾ ਕੋਈ ਭੇਵ ਖੁਲ੍ਹਾਈਆ। ਦੂਈ ਦਵੈਤੀ ਮਾਰਨ ਕਾਨੀ, ਏਕਾ ਰਾਹ ਨਾ ਕੋਈ ਜਣਾਈਆ। ਅੰਮ੍ਰਿਤ ਆਤਮ ਸੱਚਾ ਪਾਣੀ, ਨੀਰ ਸੀਰ ਨਾ ਕੋਈ ਪਿਲਾਈਆ। ਰਸਨਾ ਪੜ੍ਹ ਪੜ੍ਹ ਥੱਕੇ ਬਾਣੀ, ਪੰਜ ਤਤ ਨਾ ਕੋਇ ਬੰਧਾਈਆ। ਅੰਦਰ ਮੰਦਰ ਪੰਜ ਸ਼ੈਤਾਨੀ, ਹਰਿ ਮੰਦਰ ਦਿਸ ਨਾ ਆਈਆ। ਆਤਮ ਅੰਧ ਜੀਵ ਨਾਦਾਨੀ, ਅਗਿਆਨ ਅੰਧੇਰ ਵਧਾਈਆ। ਮਿਲਿਆ ਮੇਲ ਨਾ ਪੁਰਖ ਸੁਲਤਾਨੀ, ਘਰ ਸਾਚਾ ਮੂਲ ਨਾ ਭਾਈਆ। ਕਲਜੁਗ ਕਾਇਆ ਗਈ ਜਵਾਨੀ, ਅੰਤ ਬੁੜ੍ਹੇਪਾ ਆਈਆ। ਲਾੜੀ ਮੌਤ ਮੰਗੇ ਦਾਨੀ, ਅੱਗੇ ਝੋਲੀ ਡਾਹੀਆ। ਕਿਰਪਾ ਕਰ ਹਰਿ ਭਗਵਾਨੀ, ਗੁਰ ਗੋਬਿੰਦਾ ਸੰਗ ਰਲਾਈਆ। ਕਲਜੁਗ ਤੇਰੀ ਅੰਤ ਨਿਸ਼ਾਨੀ, ਸੰਮਤ ਚੌਦਾਂ ਰਿਹਾ ਵਖਾਈਆ। ਕਿਆ ਕੋਈ ਮਾਰੇ ਘਰ ਸਾਚੇ ਭਾਨੀ, ਨਾ ਚਲੇ ਕਿਸੇ ਚਤੁਰਾਈਆ। ਸਰਬ ਜੀਆਂ ਪ੍ਰਭ ਜਾਣ ਜਾਣੀ, ਨਾ ਕੋਈ ਪੜ੍ਹੇ ਨਾ ਰਿਹਾ ਪੜ੍ਹਾਈਆ। ਆਪੇ ਜਾਣੇ ਆਪਣੀ ਬਾਣੀ, ਅੱਖਰ ਵੱਖਰ ਕਿਸੇ ਹੱਥ ਨਾ ਆਈਆ। ਗੁਰ ਨਾਨਕ ਮਿਲੀ ਇਕ ਨਿਸ਼ਾਨੀ, ਲੋਕਮਾਤ ਲਿਆਇਆ ਚਾਈਂ ਚਾਈਂਆ। ਪੜ੍ਹ ਪੜ੍ਹ ਥੱਕੇ ਜੀਵ ਨਾਦਾਨੀ, ਸਾਚਾ ਸ਼ਾਹੋ ਸਤਿ ਸਰੂਪ ਦਿਸ ਕਿਸੇ ਨਾ ਆਈਆ। ਆਤਮ ਹੋਈ ਜਗਤ ਨਾਦਾਨੀ, ਸਾਚਾ ਸ਼ਾਹੋ ਸਤਿ ਸਰੂਪ ਪਰਮਾਨੰਦ ਸਹਿਜ ਸੁਖਦਾਈਆ। ਗੁਰ ਗੋਬਿੰਦਾ ਵਡ ਬਲਵਾਨੀ, ਤੀਰ ਕਮਾਨਾ ਰਿਹਾ ਉਠਾਈਆ। ਨਾਨਕ ਅੰਗਦ ਅਮਰਦਾਸ ਮਹਾਨੀ, ਰਾਮਦਾਸ ਗੁਰ ਅਰਜਨ ਖੇਲ ਖਿਲਾਈਆ। ਹਰਿ ਗੋਬਿੰਦ ਹਰਿ ਰਾਏ ਇਕ ਨਿਸ਼ਾਨੀ, ਚਰਨ ਧਿਆਨ ਰਖਾਈਆ। ਹਰਿਕ੍ਰਿਸ਼ਨ ਨਿਧਾਨਾ ਬਾਲ ਜਵਾਨੀ, ਪ੍ਰਭ ਚਰਨਾਂ ਭੇਟ ਚੜ੍ਹਾਈਆ। ਗੁਰ ਤੇਗ ਬਹਾਦਰ ਸਾਚਾ ਦਾਨੀ, ਸਾਚਾ ਸੀਸ ਦਾਨ ਕਰਾਈਆ। ਗੁਰ ਗੋਬਿੰਦਾ ਜੋਧਾ ਬਲਵਾਨੀ, ਸੂਰਬੀਰ ਆਪ ਅਖਵਾਈਆ। ਸਹੰਸ ਸਹੰਸਰ ਕਰ ਕੁਰਬਾਨੀ, ਪੂਤ ਸਪੂਤਾ ਭੇਟ ਚੜ੍ਹਾਈਆ। ਪੁਰੀ ਅਨੰਦ ਹੋਏ ਵੈਰਾਨੀ, ਉਠ ਚਲਿਆ ਕਰ ਕੇ ਧਾਈਆ। ਗੰਗਾ ਗੋਦਾਵਰੀ ਪਾਰ ਕਿਨਾਰੀ, ਸਾਚਾ ਧਾਮ ਸੁਹਾਈਆ। ਇਕ ਨਦੇੜ ਰਹੇ ਨਿਸ਼ਾਨੀ, ਦੱਖਣ ਦਿਸ਼ਾ ਵਿਖਾਈਆ। ਗੁਰ ਮਤ ਸਿੱਖਾਂ ਆਪ ਸਮਝਾਨੀ, ਆਵੇ ਜਾਵੇ ਮਰੇ ਨਾ ਜਾਈਆ। ਕਲਜੁਗ ਅੰਤਮ ਵੇਖ ਵਖਾਨੀ, ਨਿਹਕਲੰਕਾ ਨਾਉਂ ਰਖਾਈਆ। ਸ਼ਬਦ ਡੰਕਾ ਇਕ ਮਹਾਨੀ, ਰਾਓ ਰੰਕਾਂ ਰਿਹਾ ਜਣਾਈਆ। ਮੇਟੇ ਦੂਈ ਦਵੈਤੀ ਸ਼ੰਕਾ, ਹੱਥ ਰੱਖੇ ਵੱਡ ਵਡਿਆਈਆ। ਇਕ ਸੁਹਾਏ ਦਵਾਰ ਬੰਕਾ, ਚਾਰ ਵਰਨ ਸੱਚੀ ਸਰਨਾਈਆ। ਨਾ ਕੋਈ ਊਚ ਨੀਚ ਰਾਓ ਰੰਕਾ, ਜ਼ਾਤ ਪਾਤ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਮੇਲ ਮਿਲਾਈਆ। ਗੋਬਿੰਦ ਮਿਲਿਆ ਸਚ ਦਵਾਰ, ਦਿਵਸ ਰੈਣ ਵੱਜੇ ਵਧਾਈਆ। ਨਾਨਕ ਪਾਇਆ ਪੁਰਖ ਅਪਾਰ, ਅਗੰਮ ਅਗੰਮੜੇ ਧਾਮ ਸੁਹਾਈਆ। ਨਾੜੀ ਚਮੜਾ ਨਾ ਕੀਆ ਵਣਜ ਵਪਾਰ, ਜੂਠੀ ਝੂਠੀ ਪ੍ਰੀਤ ਤਜਾਈਆ। ਨਾਮ ਸਤਿ ਇਕ ਆਧਾਰ, ਜੀਵਾਂ ਜੰਤਾਂ ਗਿਆ ਜਪਾਈਆ। ਸੋਹੰ ਅੱਖਰ ਕਰ ਪਿਆਰ, ਓਅੰ ਦੋਅੰ ਰੂਪ ਸਮਾਈਆ। ਪਾਰਬ੍ਰਹਮ ਪ੍ਰਭ ਪਾਏ ਸਾਰ, ਅੰਤਮ ਲੇਖਾ ਗਿਆ ਲਿਖਾਈਆ। ਨਿਹਕਲੰਕ ਲਏ ਅਵਤਾਰ, ਸੋਹੰ ਸਾਚਾ ਜਾਪ ਜਪਾਈਆ। ਸੋ ਪੁਰਖ ਨਿਰੰਜਣ ਆਪ ਕਰਤਾਰ, ਕਰਤਾ ਪੁਰਖ ਆਪ ਅਖਵਾਈਆ। ਹਉਮੇ ਹੰਗਤਾ ਦਏ ਨਿਵਾਰ, ਹੰ ਸੰਗ ਆਪ ਨਿਭਾਈਆ। ਸਾਚੀ ਸੰਗਤਾ ਕਰ ਤਿਆਰ, ਸੰਮਤ ਤੇਰਾਂ ਅੰਤ ਵਖਾਈਆ। ਆਪ ਮੰਗਤਾ ਬਣੇ ਭਿਖਾਰ, ਸੰਮਤ ਚੌਦਾਂ ਪਹਿਲੀ ਚੇਤਰ ਰੁੱਤ ਸੁਹਾਈਆ। ਕਲਜੁਗ ਬੇੜਾ ਡੁੱਬਾ ਅੱਧ ਵਿਚਕਾਰ, ਗੁਰਮੁਖ ਸਾਚੇ ਪਾਰ ਕਰਾਈਆ। ਵੰਞ ਮੁਹਾਣਾ ਸੱਚੀ ਸਰਕਾਰ, ਸ਼ਬਦ ਸਿੰਘਾਸਣ ਇਕ ਰਖਾਈਆ। ਸਿੰਘ ਸ਼ੇਰ ਸੇਵਾਦਾਰ, ਸੰਤ ਮਨੀ ਸਿੰਘ ਗਿਆ ਲਗਾਈਆ। ਸਾਚੇ ਸੰਤ ਤੈਥੋਂ ਬਲਿਹਾਰ, ਸੀਸ ਆਪਣਾ ਗੁਰਮੁਖਾਂ ਭੇਟ ਚੜ੍ਹਾਈਆ। ਨੂਰੀ ਜੋਤ ਕਰ ਉਜਿਆਰ, ਗੁਰਮੁਖਾਂ ਵਿਚ ਸਮਾਈਆ। ਗੁਰ ਗੋਬਿੰਦੇ ਤੇਰਾ ਪਹਿਰੇਦਾਰ, ਨਰ ਹਰਿ ਆਪ ਅਖਵਾਈਆ। ਧਰਨੀ ਧਰਤ ਸੁਣ ਪੁਕਾਰ, ਜੋਤੀ ਨੂਰੋ ਨੂਰ ਜਗਾਈਆ। ਏਕਾ ਜੋਤੀ ਸ਼ਬਦ ਅਧਾਰ, ਸੱਚੀ ਵਸਤ ਹਰਿ ਝੋਲੀ ਪਾਈਆ। ਸੋਹੰ ਖੰਡੇ ਅੰਮ੍ਰਿਤ ਕਰ ਤਿਆਰ, ਅੰਮ੍ਰਿਤ ਧਾਰ ਇਕ ਵਖਾਈਆ। ਅੱਠੇ ਪਹਿਰ ਖ਼ਬਰਦਾਰ, ਦਿਵਸ ਰੈਣ ਸੇਵ ਕਮਾਈਆ। ਗੁਰ ਤੇਗ ਬਹਾਦਰ ਕਰ ਤਿਆਰ, ਦਿੱਲੀ ਦਰਬਾਰੇ ਖੇਲ ਖਿਲਾਈਆ। ਪੂਤ ਸਪੂਤਾ ਦਿਤਾ ਵਾਰ, ਨੌ ਂਦਵਾਰੇ ਖੋਲ੍ਹ ਵਖਾਈਆ। ਸ਼ਬਦ ਸਿੰਘਾਸਣ ਇਕ ਅਪਾਰ, ਸਾਢੇ ਤਿੰਨ ਹੱਥ ਸੇਜ ਵਿਛਾਈਆ। ਉਤੇ ਬੈਠ ਸੱਚੀ ਸਰਕਾਰ, ਗੁਰ ਗੋਬਿੰਦੇ ਮੇਲ ਮਿਲਾਈਆ। ਗੁਰ ਗੋਬਿੰਦਾ ਵਡ ਮਰਗਿੰਦਾ ਬਲਕਾਰ, ਆਪਣੀ ਖੇਲ ਖਿਲਾਈਆ। ਪੰਚਮ ਗੁਰ ਲੇਖ ਲਿਖਾਰ, ਹਰਿ ਜੂ ਹਰਿ ਮੰਦਰ ਆਈਆ। ਪੰਥ ਖਾਲਸਾ ਰਹਿਣਾ ਖ਼ਬਰਦਾਰ, ਪ੍ਰਭ ਲੇਖਾ ਰਿਹਾ ਮੁਕਾਈਆ। ਮਾਇਆ ਧਨ ਜਨ ਝੂਠੀ ਲਾਲਸਾ, ਅੰਤ ਰਹਿਣ ਨਾ ਪਾਈਆ। ਦੋ ਜਹਾਨਾਂ ਹਰਿ ਭਗਵਾਨਾ ਝੁਲਾਏ ਧਰਮ ਨਿਸ਼ਾਨਾ, ਸੱਤ ਰੰਗ ਲੇਖ ਲਿਖਾਈਆ। ਉਪਰ ਬੈਠ ਸ੍ਰੀ ਭਗਵਾਨਾ, ਮਾਣ ਗਵਾਏ ਜਗਤ ਵਿਦਵਾਨਾ, ਵਡ ਪ੍ਰਧਾਨਾ ਕੋਇ ਰਹਿਣ ਨਾ ਪਾਈਆ। ਚਰਨ ਬਹਾਏ ਸ਼ਾਹ ਸੁਲਤਾਨਾ, ਰਾਜ ਰਾਜਾਨਾਂ ਭੀਖ ਮੰਗਾਈਆ। ਗੁਰਮੁਖਾਂ ਹੋਏ ਦਰ ਦਰਬਾਨਾ, ਪਹਿਲੀ ਚੇਤਰ ਰਿਹਾ ਸੇਵ ਕਮਾਈਆ। ਹੱਥੀਂ ਬੰਨ੍ਹੇ ਸਾਚਾ ਗਾਨਾ, ਏਕਾ ਇੱਕੀ ਰਿਹਾ ਪਾਈਆ। ਗੁਰ ਗੋਬਿੰਦੇ ਤੇਰੀ ਮੰਗ ਪਰਵਾਨਾ, ਪ੍ਰਭ ਪੂਰਨ ਰਿਹਾ ਕਰਾਈਆ। ਸੰਮਤ ਚੌਦਾਂ ਵੇਖੇ ਮਾਰ ਧਿਆਨਾ, ਸੋਹੰ ਸਾਚਾ ਜਾਮ ਪਿਲਾਈਆ। ਨੇੜ ਨਾ ਆਏ ਪੰਜ ਸ਼ੈਤਾਨਾ, ਸੁਰਤ ਸਵਾਣੀ ਚਰਨ ਕਵਲ ਬੰਧਾਈਆ। ਆਪੇ ਗੋਪੀ ਆਪੇ ਕਾਹਨਾ, ਘਰ ਆਪਣੇ ਮੰਡਲ ਰਾਸ ਰਚਾਈਆ। ਆਪੇ ਹੋਇਆ ਬੇਪਛਾਣਾ, ਦਿਸ ਕਿਸੇ ਨਾ ਆਈਆ। ਪੰਥ ਖਾਲਸਾ ਉਠ ਜਵਾਨਾ, ਹਰਿ ਗੋਬਿੰਦ ਮੇਲ ਮਿਲਾਈਆ। ਨਾ ਕੋਈ ਜਾਣੇ ਪੀਣਾ ਖਾਣਾ, ਨਾ ਕੋਇ ਆਸ ਧਰਵਾਸ ਜਣਾਈਆ। ਚਰਨ ਪ੍ਰੀਤੀ ਇਕ ਧਿਆਨਾ, ਹਰਿ ਸਰਨ ਸੱਚੀ ਸਰਨਾਈਆ। ਰਾਗ ਰਾਗਣੀ ਗਾਇਣ ਗਾਣਾ, ਨਾ ਕੋਈ ਮੇਲ ਮਿਲਾਈਆ। ਅੰਦਰ ਬੈਠਾ ਹਰਿ ਭਗਵਾਨਾ, ਹਰਿ ਮੰਦਰ ਰਿਹਾ ਸੁਹਾਈਆ। ਚਾਰ ਕੁੰਟ ਚਾਰ ਦਰਬਾਨਾ, ਸੇਵਾ ਸੇਵਕ ਲਾਈਆ। ਸਤਿ ਪੁਰਖ ਨਿਰੰਜਣ ਦੇਵੇ ਇਕ ਗਿਆਨਾ, ਪੰਚਮ ਬੈਠਾ ਸ਼ਬਦ ਜਣਾਈਆ। ਨਾਦ ਅਨਾਦੀ ਤਾਲ ਵਜਾਨਾ, ਸਿਰ ਆਪਣੇ ਹੱਥ ਰਖਾਈਆ। ਢੋਲਕ ਛੈਣਾ ਜਗਤ ਵਜਾਨਾ, ਅਨਹਦ ਰਾਗ ਨਾ ਕੋਈ ਅਲਾਈਆ। ਗੁਰ ਗੋਬਿੰਦਾ ਘਰ ਸਾਚੇ ਪਾਣਾ, ਨਾਨਕ ਰੂਪ ਸਮਾਈਆ। ਨਾਨਕ ਨਿਰਗੁਣ ਇਕ ਵਖਾਣਾ, ਸਰਗੁਣ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਈਆ।

(੨੧ ਚੇਤ ੨੦੧੪ ਬਿਕ੍ਰਮੀ ਨੂੰ ਇਹ ਸ਼ਬਦ ਅਕਾਲ ਤਖ਼ਤ ਅੰਮ੍ਰਿਤਸਰ ਭੇਜਿਆ ਗਿਆ ਪ੍ਰੰਤੂ ਕੋਈ ਉਤਰ ਨਾ ਮਿਲਿਆ)

Leave a Reply

This site uses Akismet to reduce spam. Learn how your comment data is processed.