ਪਹਿਲੀ ਭਾਦਰੋਂ ੨੦੧੩ ਬਿਕ੍ਰਮੀ ਜੇਠੂਵਾਲ ਤੋਂ ਅੰਮ੍ਰਿਤਸਰ ਅਕਾਲ ਤਖ਼ਤ ਦੇ ਪ੍ਰਧਾਨ ਨੂੰ ਸ਼ਬਦ ਭੇਜਿਆ ਅਤੇ ਉਤਰ ਮੰਗਿਆ, ਪ੍ਰੰਤੂ ਉਸ ਕੋਈ ਜਵਾਬ ਨਾ ਦਿਤਾ
ਸਰ ਅੰਮ੍ਰਿਤ ਸਚ ਤਖ਼ਤ ਹੈ, ਕਵਣ ਤਖ਼ਤ ਅਕਾਲ। ਆਪੇ ਲਿਖਣਹਾਰਾ ਲੇਖ ਲਿਖਤ ਹੈ, ਦੀਨਾ ਬੰਧਪ ਦੀਨ ਦਿਆਲ। ਕਵਣ ਵੇਲਾ ਕਵਣ ਵਕਤ ਹੈ, ਪ੍ਰਭ ਸਾਚਾ ਹੋਏ ਕਿਰਪਾਲ। ਅੰਤ ਵਿਛੋੜਾ ਦੁਨੀ ਜਗਤ ਹੈ, ਨਾ ਕੋਈ ਸ਼ਾਹ ਨਾ ਕੰਗਾਲ। ਕਵਣ ਗੁਰ ਗੋਬਿੰਦ ਕਵਣ ਸਾਚਾ ਭਗਤ ਹੈ, ਲੋਕਮਾਤ ਚਲੇ ਨਾਲ ਨਾਲ। ਕਵਣ ਬੂੰਦ ਕਵਣ ਰਕਤ ਹੈ, ਕਵਣ ਕਾਇਆ ਮਾਟੀ ਹਾਟੀ ਜੀਵ ਖਾਲ। ਜੋਤੀ ਜੋਤ ਸਰੂਪ ਹਰਿ, ਏਕਾ ਪੁੱਛੇ ਜਗਤ ਵਰ, ਵੇਲੇ ਅੰਤਮ ਹੋਏ ਕਵਣ ਦਲਾਲ। ਕਵਣ ਦਲਾਲ ਅੰਤ ਕਲ, ਕਵਣ ਦਏ ਸਹਾਰਾ। ਕਵਣ ਕਰੇ ਵਲ ਛਲ, ਖੇਲੇ ਖੇਲ ਅਪਰ ਅਪਾਰਾ। ਕਵਣ ਮੇਟੇ ਦੂਈ ਦਵੈਤੀ ਸਲ, ਏਕਾ ਏਕ ਵਖਾਏ ਏਕੰਕਾਰਾ। ਅੰਮ੍ਰਿਤ ਆਤਮ ਕਵਣ ਦਵਾਰੇ ਮਿਲੇ ਸਾਚਾ ਜਲ, ਸਰ ਅੰਮ੍ਰਿਤ ਆਤਮ ਧਾਰਾ। ਦੀਪਕ ਜੋਤੀ ਕਵਣ ਦਵਾਰ ਰਹੀ ਬਲ, ਕਵਣ ਸ਼ਬਦ ਵੱਜੇ ਨਾਦ ਸੁਣੇ ਧੁਨਕਾਰਾ। ਕਵਣ ਤਖ਼ਤ ਅਕਾਲ ਪ੍ਰਭ ਬੈਠਾ ਮੱਲ, ਕਵਣ ਕਰੇ ਤਨ ਸ਼ਿੰਗਾਰਾ। ਕਵਣ ਬਸਤਰ ਪਹਿਨੇ ਤਨ, ਫੜੇ ਤੇਜ ਕਟਾਰਾ। ਕਵਣ ਘੋੜ ਹੋਏ ਅਸਵਾਰਾ। ਗੁਰ ਗੋਬਿੰਦ ਕਵਣ ਕੂਟੇ ਚੜ੍ਹਿਆ ਚੰਨ, ਨੀਲਾ ਘੋੜਾ ਮਾਰੇ ਪੌੜ, ਧਰਤ ਮਾਤ ਵੇਖੇ ਇਕ ਅਖਾੜਾ। ਕਵਣ ਕੂਟ ਸੰਬਲ ਨਗਰ ਲੰਮਾ ਚੌੜ, ਪਰਗਟ ਹੋਏ ਧੁਰਦਰਗਾਹੀ ਸਾਚਾ ਲਾੜਾ। ਕਵਣ ਪੂਤ ਸਪੂਤਾ ਬ੍ਰਹਿਮਣ ਗੌੜ, ਵੇਦ ਵਿਆਸਾ ਹੋਏ ਲਿਖਾਰਾ। ਕਵਣ ਵੇਖੇ ਪਰਖੇ ਮਿੱਠਾ ਕੌੜ, ਘਰ ਘਰ ਦਰ ਦਰ ਗੁਰ ਪੀਰ ਭਰੇ ਹੰਕਾਰਾ। ਵੇਲੇ ਅੰਤਮ ਕਵਣ ਜਾਏ ਬਹੁੜ, ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ। ਧੁਰ ਦਰਗਾਹੀ ਲਾਏ ਏਕਾ ਪੌੜ, ਦੋ ਜਹਾਨੀ ਵਖਾਏ ਪਾਰ ਕਿਨਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤਖ਼ਤ ਅਕਾਲ ਅਕਾਲ ਤਖ਼ਤ ਵੇਖੇ ਸਚ ਦਵਾਰਾ। ਕਵਣ ਗਿਆਨੀ ਗਿਆਨ ਜਣਾਈ, ਗੁਣ ਗੋਬਿੰਦ ਗਾਇਆ। ਕਵਣ ਘਰ ਵੱਜੀ ਵਧਾਈ, ਤਨ ਸ਼ਬਦ ਹਰਿ ਰਘੁਰਾਇਆ। ਕਵਣ ਸ਼ਬਦ ਹੋਈ ਕੁੜਮਾਈ, ਪੰਚਮ ਸਿਖਾਂ ਮੰਗਲ ਗਾਇਆ। ਕਵਣ ਦਰ ਮਿਲੇ ਵਧਾਈ, ਰਾਗ ਰਾਗਣੀ ਰਹੇ ਅਲਾਇਆ। ਕਵਣ ਹਰਿ ਲਏ ਪਰਨਾਈ, ਨਾਰੀ ਕੰਤ ਏਕਾ ਰੂਪ ਸਮਾਇਆ। ਕਵਣ ਅੰਮ੍ਰਿਤ ਆਤਮ ਨਹਾਤਾ ਸਰ, ਕਾਗ ਹੰਸ ਹੰਸ ਕਾਗ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਏਕਾ ਪੁੱਛੇ ਸਚ ਘਰ, ਕਵਣ ਗਿਆਨੀ ਗੁਰ ਕਾ ਗਿਆਨ, ਕਵਣ ਰੂਪ ਪ੍ਰਭ ਚਰਨ ਧਿਆਨ, ਕਵਣ ਸਰੂਪ ਨਜ਼ਰੀ ਆਇਆ। ਜਗਤ ਵਿਦਿਆ ਮਾਤ ਵਿਦਿਆਰਥੀ, ਪੜ੍ਹੇ ਵੇਦ ਕਿਤੇਬਾ। ਕਵਣ ਬਣੇ ਜਗਤ ਮਹਾਂਸਾਰਥੀ, ਲੇਖ ਚੁਕਾਏ ਕਰੋੜ ਤੇਤੀਸ ਦੇਵੀ ਦੇਵਾ। ਕਵਣ ਹਿੰਦੀ ਉਰਦੂ ਗੁਰਮੁਖੀ ਫਾਰਸੀ, ਕਵਣ ਜਿਹਵਾ ਰਸਨਾ ਗਾਏ ਅਲਖ ਅਭੇਵਾ। ਕਵਣ ਸ਼ਬਦ ਗੁਰ ਮੰਤਰ ਅੰਤਰ ਤਾਰਸੀ, ਕੌਸਤਕ ਮਨੀਆ ਮਸਤਕ ਲਾਏ ਥੇਵਾ। ਕਵਣ ਵਾਰਸ ਅੰਤਮ ਵਾਰਸੀ, ਮੁਖ ਲਗਾਏ ਅੰਮ੍ਰਿਤ ਆਤਮ ਸਾਚਾ ਮੇਵਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਪੁੱਛੇ ਸਚ ਘਰ, ਕਵਣ ਧਾਮ ਵਸੇ ਨਿਹਕਾਮ ਨਿਹਚਲ ਨਿਹਕੇਵਾ। ਗੁਰਦੇਵ ਗੁਰ ਸ਼ਬਦ ਮੰਤਰਾ, ਗੁਰ ਮੂਰਤ ਅਕਾਲ। ਗੁਰ ਬਣਾਏ ਮਾਤ ਬਣਤਰਾ, ਗੁਰਮੁਖ ਉਪਜਾਏ ਸਾਚੇ ਲਾਲ। ਆਪੇ ਜਾਣੇ ਆਤਮ ਅੰਤਰਾ, ਫਲ ਵੇਖੇ ਕਾਇਆ ਡਾਲ। ਜੋਤੀ ਜੋਤ ਸਰੂਪ ਹਰਿ, ਏਕਾ ਵੇਖੇ ਸਚ ਘਰ, ਕਵਣ ਗੁਰ ਹੋਏ ਰਖਵਾਲ। ਗੁਰ ਸਾਖੀ ਗੁਰ ਸਾਖਿਆਤ, ਸਗਲਾ ਸੰਗ ਨਿਭਾਏ। ਗੁਰਮੁਖ ਬਣਾਏ ਪਾਰਜ਼ਾਤ, ਮਸਤਕ ਚਰਨ ਛੁਹਾਏ। ਮੇਟ ਮਿਟਾਏ ਅੰਧੇਰੀ ਰਾਤ, ਅਗਿਆਨ ਅੰਧੇਰ ਮਿਟਾਏ। ਅੰਮ੍ਰਿਤ ਪਿਆਏ ਬੂੰਦ ਸਵਾਂਤ, ਸਾਚੀ ਧਾਰ ਇਕ ਵਹਾਏ। ਵੇਖੇ ਖੇਲ ਬਾਤਨ ਬਾਤ, ਜਮਾਲ ਬਾਤਨੀ ਆਪ ਵਖਾਏ। ਜਿਸ ਜਨ ਦੇਵੇ ਪੂਰੀ ਦਾਤ, ਸਿਰ ਆਪਣਾ ਹੱਥ ਟਿਕਾਏ। ਗੁਰ ਪੂਰਾ ਪੁੱਛੇ ਆਪੇ ਵਾਤ, ਰਾਹ ਵਿਚ ਨਾ ਕੋਈ ਅਟਕਾਏ। ਦੂਰ ਦੁਰਾਡਾ ਬੈਠਾ ਆਪੇ ਵੇਖੇ ਮਾਰ ਝਾਤ, ਨੌ ਅਠਾਰਾਂ ਦਰ ਦੁਰਕਾਏ। ਆਪ ਚੜ੍ਹਾਏ ਔਖੇ ਘਾਟ, ਏਕਾ ਪੱਲਾ ਨਾਮ ਫੜਾਏ। ਬਜਰ ਕਪਾਟੀ ਜਾਏ ਪਾਟ, ਜਿਸ ਜਨ ਨਾਮ ਭੱਲਾ ਹੱਥ ਫੜਾਏ। ਅੰਮ੍ਰਿਤ ਧਾਰਾ ਮਾਰੇ ਠਾਠ, ਏਕਾ ਹੱਲਾ ਆਪ ਕਰਾਏ। ਗੁਰ ਸਾਖਤ ਜਲਿਆ ਲੱਕੜੀ ਕਾਠ, ਗੁਰਸਿਖ ਕਵਣ ਪਾਰ ਕਰਾਏ। ਆਤਮ ਅੰਤਰ ਔਖੀ ਘਾਟ, ਦੂਰਨ ਦੂਰ ਕਿਨਾਰਾ। ਦੀਪਕ ਜੋਤ ਨਾ ਜਗੇ ਲਿਲਾਟੀ, ਨਾ ਕੋਈ ਮੇਟੇ ਅੰਧ ਅੰਧਿਆਰਾ। ਨਾਮ ਵਿਕਾਏ ਸਾਚੀ ਹਾਟੀ, ਹਰਿਜਨ ਜਨ ਹਰਿ ਕਰੇ ਵਣਜ ਸੱਚਾ ਵਪਾਰਾ। ਦੁਰਮਤ ਮੈਲ ਦਰ ਦਵਾਰੇ ਕਾਟੀ, ਦੇਵੇ ਏਕਾ ਸ਼ਬਦ ਸਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਦੇਵੇ ਸ਼ਬਦ ਵਰ, ਆਪ ਕਰਾਏ ਨੌ ਦਵਾਰੇ ਪਾਰ ਕਿਨਾਰਾ। ਸੋਹੰ ਸ਼ਬਦ ਸਾਚਾ ਵਰ, ਜੋਤ ਨਿਰੰਜਣ ਸੰਗ ਰਲਾਇੰਦਾ। ਆਪ ਦਿਸਾਏ ਕਾਇਆ ਘਰ, ਨੇਤਰ ਅੰਜਨ ਏਕਾ ਪਾਇੰਦਾ। ਕਾਮਨ ਤ੍ਰਿਸ਼ਨਾ ਜਾਏ ਹਰ, ਭਾਂਡਾ ਭਰਮ ਭੰਨਾਇੰਦਾ। ਮਨ ਸੁਰਤੀ ਘਾੜਨ ਆਪੇ ਘੜ, ਸ਼ਬਦ ਕੁਠਾਲੀ ਏਕਾ ਪਾਇੰਦਾ। ਕੰਚਨ ਰੂਪ ਬਣਾਏ ਕਾਇਆ ਗੜ੍ਹ, ਨਾਮ ਸੁਹਾਗਾ ਨਾਲ ਰਲਾਇੰਦਾ। ਸਾਚੇ ਅੰਦਰ ਜਾਏ ਵੜ, ਜਗਤ ਦਾਗਾ ਆਪ ਮਿਟਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਚਰਨ ਕਵਲ ਜਨ ਜਾਣਾ ਪੜ, ਬਾਤਨੀ ਬਾਤਨ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਮੰਡਲ ਆਕਾਸ਼ ਆਕਾਸ਼ਨ, ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਸ਼ਬਦ ਸੁਰਤ ਜਗਤ ਮਲਾਹ, ਹਰਿ ਏਕਾ ਏਕ ਬਣਾਇਆ। ਫੜ ਫੜ ਬਾਹੋਂ ਰਾਹੇ ਦੇਵੇ ਪਾ, ਜਿਸ ਜਨ ਆਪਣੀ ਦਇਆ ਕਮਾਇਆ। ਗੁਰਮੁਖ ਵਿਰਲਾ ਵੇਖੇ ਸਾਚਾ ਥਾਂ, ਕੋਟੀ ਕੋਟ ਚੜ੍ਹ ਚੜ੍ਹ ਥੱਕੇ, ਹੱਥ ਕਿਸੇ ਨਾ ਆਇਆ। ਸੋਹੰ ਗਾਉਣਾ ਸਾਚਾ ਨਾਉਂ ਭਗਤੀ ਬੋਏ ਅੰਤਮ ਪੱਕੇ, ਸਾਚਾ ਫਲ ਦਏ ਖਵਾਇਆ। ਆਪੇ ਪਿਤਾ ਆਪੇ ਮਾਂ, ਸਦਾ ਸੁਹੇਲਾ ਦੇਵੇ ਠੰਡੀ ਛਾਂ, ਮੰਦਰ ਅੰਦਰ ਦਏ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਰਿਹਾ ਜਗਾਇਆ। ਏਕਾ ਪੁਰਖ ਏਕਾ ਨਾਰੀ, ਏਕਾ ਕੰਤ ਸੁਹਾਗੀਆ। ਇਕ ਸ਼ਬਦ ਇਕ ਭੰਡਾਰੀ, ਏਕਾ ਦੇਵਣਹਾਰ ਸੰਸਾਰੀ, ਏਕਾ ਜੋਗ ਜੁਗੰਤਰ ਜਾਗੀਆ। ਏਕਾ ਵਣਜ ਇਕ ਵਪਾਰੀ, ਸ੍ਰਿਸ਼ਟ ਸਬਾਈ ਹੋਏ ਪਨਿਹਾਰੀ, ਕਲਜੁਗ ਤੇਰੀ ਅੰਤਮ ਵਾਰੀ, ਚਰਨ ਧੂੜ ਕਰਾਏ ਮਜਨਾ ਸਾਚਾ ਮਾਘੀਆ। ਆਪ ਬਹਾਏ ਬੰਕ ਦਵਾਰੀ, ਅੱਸੂ ਤਿੰਨ ਦਿਵਸ ਵਿਚਾਰੀ, ਜਮਨ ਕਿਨਾਰਾ ਢਹਿ ਉਚਾਰੀ, ਜੁਗ ਜੁਗ ਧੋਵੇ ਦਾਗ਼ੀਆ। ਬਿਆਸ ਕਿਨਾਰਾ ਪਹਿਲੀ ਵਾਰੀ, ਪੁਰਖ ਅਬਿਨਾਸ਼ੀ ਬੰਨ੍ਹੀ ਧਾਰੀ, ਹਾੜ ਸਤਾਰਾਂ ਦਿਵਸ ਵਿਚਾਰੀ, ਸੰਮਤ ਸੋਲਾਂ ਲੇਖ ਲਿਖਾਸੀਆ। ਸਿੰਘ ਜੈਮਲ ਤੇਰੀ ਸ਼ਬਦ ਉਡਾਰੀ, ਪੰਚਾਂ ਕਰੇ ਚਰਨ ਪਿਆਰੀ, ਬਾਵਨ ਬਾਵਨ ਭੇਖਾਧਾਰੀ ਰੂਪ ਵਟਾਸੀਆ। ਭੇਖ ਪਖੰਡਾ ਕਰੇ ਖੁਆਰੀ, ਸ਼ਬਦ ਡੰਡਾ ਹਰਿ ਕਰਤਾਰੀ, ਸਿੰਘ ਚਰਨ ਰਹਿਣਾ ਖ਼ਬਰਦਾਰੀ, ਪਰਗਟ ਹੋਏ ਘਨਕਪੁਰ ਵਾਸੀਆ। ਚਰਨ ਸਿੰਘ ਪ੍ਰਭ ਚਰਨ ਧਿਆਨ, ਏਕਾ ਓਟ ਰਖਾਵਣੀ। ਪਰਗਟ ਹੋਏ ਹਰਿ ਭਗਵਾਨ, ਏਕਾ ਰੁੱਤ ਸੁਹਾਵਣੀ। ਧਰਮ ਝੁਲਾਏ ਇਕ ਨਿਸ਼ਾਨ, ਗੁਰਮੁਖਾਂ ਪੂਰ ਕਰਾਏ ਭਾਵਨੀ। ਨਾ ਕੋਈ ਦੀਸੇ ਜੀਵ ਨਿਧਾਨ, ਮੇਟ ਮਿਟਾਏ ਦੁਸ਼ਟ ਦੁਰਾਚਾਰ ਕਾਮਨ ਕਾਮਨੀ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋ ਜਹਾਨਾਂ ਏਕਾ ਦੇਵੇ ਵਰ, ਸੋਹੰ ਸ਼ਬਦ ਸੱਚੀ ਜਾਮਨੀ। ਸੰਮਤ ਸੋਲਾਂ ਰੱਖਣਾ ਯਾਦ, ਲੋਕਮਾਤ ਕਲ ਆਇਆ ਏ। ਸਚ ਦਵਾਰ ਸੁਣੇ ਫਰਿਆਦ, ਡੇਰਾ ਡੇਰੇ ਲਾਇਆ ਏ। ਧੁਰ ਦਰਗਾਹੀ ਦੇਵੇ ਦਾਦ, ਚਾਰੋਂ ਕੁੰਟ ਘੇਰਾ ਰਿਹਾ ਪਾਇਆ ਏ। ਸੱਤਰ ਲੱਖ ਰਹੇ ਅਰਾਧ, ਹੂ ਹੂ ਅੱਲਾ ਨਾਅਰਾ ਲਾਇਆ ਏ। ਦੇਵੇ ਵਰ ਪ੍ਰਭ ਮਾਧਵ ਮਾਧ, ਹਰਿ ਮੋਹਣੀ ਰੂਪ ਵਟਾਇਆ ਏ। ਨਾ ਕੋਈ ਦੀਸੇ ਸੰਤ ਸਾਧ, ਬੋਧ ਅਗਾਧ ਨਾ ਕਿਸੇ ਜਣਾਇਆ ਏ। ਆਪਣਾ ਭਾਰ ਰਹੇ ਲਾਧ, ਮਾਇਆ ਮਮਤਾ ਸਿਰ ਉਠਾਇਆ ਏ। ਏਕਾ ਵੱਜਣਾ ਸਾਚਾ ਨਾਦ, ਲੋਆਂ ਪੁਰੀਆਂ ਦਏ ਸੁਣਾਇਆ ਏ। ਸ਼ਬਦ ਜਣਾਈ ਹਰਿ ਬ੍ਰਹਿਮਾਦ, ਨੌਵਾਂ ਖੰਡਾਂ ਆਪ ਉਠਾਇਆ ਏ। ਆਪੇ ਜਾਣੇ ਆਦਿ ਜੁਗਾਦਿ, ਆਪ ਆਪਣੇ ਵਿਚ ਸਮਾਇਆ ਏ। ਕਲਜੁਗ ਬਖ਼ਸ਼ੀ ਸਾਚੀ ਦਾਦ, ਪੰਚ ਵਿਕਾਰਾਂ ਸੰਗ ਰਲਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਮਿਲਿਆ ਵਰ, ਸੰਬਲ ਨਗਰੀ ਧਾਮ ਸੁਹਾਇਆ ਏ। ਸੰਮਤ ਸੋਲਾਂ ਸੋਲਾਂ ਕਲ ਧਾਰ, ਲੋਕਮਾਤ ਵਡਿਆਈਆ। ਜੋਤੀ ਨੂਰ ਕਰ ਉਜਿਆਰ, ਸ਼ਬਦ ਕਟਾਰ ਚਲਾਈਆ। ਖਾਲੀ ਕਰੇ ਭਰੇ ਭੰਡਾਰ, ਰਾਜ ਰਾਜਾਨਾਂ ਖ਼ਾਕ ਰੁਲਾਈਆ। ਨਾ ਕੋਈ ਦੀਸੇ ਬੰਕ ਦਵਾਰ, ਘਰ ਘਰ ਚਾਰੋਂ ਕੁੰਟ ਪਏ ਦੁਹਾਈਆ। ਲਹਿਣਾ ਦੇਣਾ ਮੁਹੰਮਦ ਯਾਰ, ਵੇੇਲੇ ਅੰਤਮ ਰਿਹਾ ਚੁਕਾਈਆ। ਵੇਖ ਵਖਾਣੇ ਬਿਆਸ ਕਿਨਾਰ, ਆਪ ਆਪਣਾ ਚਰਨ ਛੁਹਾਈਆ। ਗੁਰਮੁਖ ਸਾਚੇ ਕਰ ਤਿਆਰ, ਸ਼ਬਦ ਸੁਨੇਹੜਾ ਇਕ ਘਲਾਈਆ। ਆਪੇ ਹੋਏ ਪਹਿਰੇਦਾਰ, ਨਾਮ ਖੰਡਾ ਹੱਥ ਉਠਾਈਆ। ਫੜ ਫੜ ਬੇੜਾ ਲਾਏ ਪਾਰ, ਸੋਹੰ ਡੰਡਾ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਲ ਕਪੂਰ ਰਾਜ ਰਾਜਾਨਾ ਆਪ ਰਖਾਏ ਏਕਾ ਆਣਿਆ। ਸੰਮਤ ਸੋਲਾਂ ਚਰਨ ਛੁਹਾਏ, ਹਰਿ ਗੋਬਿੰਦ ਰੂਪ ਸਮਾਇਆ। ਸ਼ਬਦ ਭੰਡਾਰਾ ਖੋਲ੍ਹ ਵਖਾਏ, ਵਰਨ ਅਵਰਨਾਂ ਆਪ ਅਖਵਾਇਆ। ਜਗਤ ਵਣਜਾਰਾ ਆਪ ਅਖਵਾਏ, ਸਾਚਾ ਮਾਰਗ ਰਿਹਾ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਵਾਰਾ ਇਕ ਸੁਹਾਇਆ। ਸੰਮਤ ਸੋਲਾਂ ਸੋਲਾਂ ਧਾਰ, ਪੰਦਰਾਂ ਕੱਤਕ ਰੁੱਤ ਸੁਹਾਈਆ। ਪਰਗਟ ਹੋਏ ਨਰ ਅਵਤਾਰ, ਵਾਸੀ ਪੁਰੀ ਘਨਕ ਮਿਲੇ ਵਡਿਆਈਆ। ਗੁਰਮੁਖ ਸਾਚੇ ਸੰਤ ਦੁਲਾਰ, ਆਪ ਆਪਣੇ ਅੰਗ ਲਗਾਈਆ। ਸ਼ਬਦ ਸਰੂਪੀ ਦਏ ਪਿਆਰ, ਜਿਉਂ ਨਾਨਕ ਅੰਗਦ ਅੰਗ ਲਗਾਈਆ। ਇਕ ਵਖਾਏ ਦਰ ਦਰਬਾਰ, ਚਾਰ ਵਰਨਾਂ ਸਾਚਾ ਪਿਆਰ, ਊਚਾਂ ਨੀਚਾਂ ਭੇਵ ਮਿਟਾਈਆ। ਰਾਜਾ ਰਾਣਾ ਹੋਏ ਖੁਆਰ, ਸ਼ਾਹ ਸ਼ਹਾਨ ਦਏ ਹੁਲਾਰ, ਮਸਤੂਆਣਾ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਾਹ ਸੰਗਰੂਰ ਬਖ਼ਸ਼ੇ ਜੋਤੀ ਨੂਰ, ਆਤਮ ਤੂਰ ਸ਼ਬਦ ਜਣਾਈਆ। ਸ਼ਬਦ ਵਖਾਏ ਸਾਚੇ ਘਰ, ਹਰਿ ਹਰਿ ਆਪੇ ਵਸਿਆ। ਸਚ ਦਵਾਰਾ ਵੇਖ ਦਰ, ਧੁਰ ਦਰਗਾਹੀ ਆਇਆ ਨੱਸਿਆ। ਅੰਮ੍ਰਿਤ ਆਤਮ ਵੇਖੇ ਸਰ, ਕਲਜੁਗ ਰੈਣ ਅੰਧੇਰੀ ਮੱਸਿਆ। ਚਾਰ ਵਰਨ ਆਵੇ ਡਰ, ਮਾਇਆ ਨਾਗਨੀ ਮਨਮੁਖ ਜੀਵਾਂ ਡੱਸਿਆ। ਗੁਰਮੁਖ ਵਿਰਲਾ ਭਾਣਾ ਰਿਹਾ ਜਰ, ਗੁਰ ਚਰਨ ਕਵਲ ਸਾਜਣ ਬਹਿ ਬਹਿ ਹੱਸਿਆ। ਨਾ ਜਨਮੇ ਨਾ ਜਾਏ ਮਰ, ਜੁਗਾਂ ਜੁਗੰਤਰ ਦੇਵੇ ਵਰ, ਆਪੇ ਪੁਰਖ ਨਾਰੀ ਨਰ, ਹਰ ਘਟ ਘਟ ਅੰਦਰ ਵਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਜਗਤ ਵਰ, ਪੰਚ ਵਿਕਾਰਾ ਚਰਨਾਂ ਹੇਠ ਝੱਸਿਆ। ਗੁਰਮੁਖ ਸਦਾ ਅਡੋਲ, ਆਪ ਰਖਾਇਆ। ਚਾਰ ਵਰਨਾਂ ਇਕ ਦਵਾਰਾ ਖੋਲ੍ਹ, ਊਚਾਂ ਨੀਚਾਂ ਭੇਵ ਮਿਟਾਇਆ। ਸ਼ਬਦ ਸਰੂਪੀ ਕਰੇ ਚੋਲ੍ਹ, ਕਲ ਸੋਲਾਂ ਸੰਮਤ ਸੋਲਾਂ ਸੋਲਾਂ ਕਲ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੁਖ ਸ਼ਬਦ ਸਿੰਘਾਸਣ, ਪਰਗਟ ਹੋਏ ਪੁਰਖ ਅਬਿਨਾਸ਼ਣ, ਸਚ ਸਮਗਰੀ ਸਾਚੀ ਰਾਸਨ, ਸਾਚਾ ਧਾਮ ਸੁਹਾਇਆ। ਸੰਮਤ ਚੌਦਾਂ ਪਹਿਲੀ ਚੇਤ, ਗੁਰਮੁਖ ਚਿਤ ਚਿਤਾਰਨਾ। ਪ੍ਰਭ ਵਸੇ ਹਰਿਜਨ ਕਾਇਆ ਖੇਤ, ਰਸਨਾ ਰਸਨ ਉਚਾਰਨਾ। ਦਰਸ ਦਿਖਾਏ ਨੇਤਨ ਨੇਤ, ਨਿੱਤ ਨਿੱਤ ਰੂਪ ਵਟਾਵਣਾ। ਅੰਤਮ ਲਹਿਣਾ ਦੇਣ ਚੁਕਾਏ ਮਹੀਨਾ ਜੇਠ, ਹਾੜ ਸਤਾਰਾਂ ਮੇਲ ਮਿਲਾਵਣਾ। ਨਾ ਕੋਈ ਦੀਸੇ ਰਾਜ ਰਾਜਾਨ ਸ਼ਾਹ ਸੁਲਤਾਨ ਸੇਠ, ਪ੍ਰਭ ਖ਼ਾਕੀ ਖ਼ਾਕ ਮਿਲਾਵਣਾ। ਗੁਰਮੁਖਾਂ ਰੱਖੇ ਸਾਇਆ ਹੇਠ, ਸਿਰ ਆਪਣਾ ਹੱਥ ਟਿਕਾਵਣਾ। ਕਲਜੁਗ ਜੀਵ ਭੰਨੇ ਕੌੜੇ ਰੇਠ, ਸ਼ਬਦ ਡੰਡਾ ਹੱਥ ਉਠਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਦੇਵੇ ਇਕ ਵਰ, ਦਰ ਦਵਾਰਾ ਬੰਕ ਸੁਹਾਵਣਾ। ਪਹਿਲੀ ਚੇਤ ਹੋਏ ਦਾਸ, ਜੋਤ ਨਿਰੰਜਣ ਭੇਖ ਵਟਾਈਆ। ਫਿਰੇ ਫਿਰਾਏ ਪ੍ਰਿਥਮੀ ਆਕਾਸ਼, ਪੁਰੀਆਂ ਲੋਆਂ ਫੇਰਾ ਪਾਈਆ। ਕਲਜੁਗ ਅੰਤਮ ਬ੍ਰਹਮੇ ਮੁਖ ਹੋਏ ਉਦਾਸ, ਅੱਠੇ ਨੇਤਰ ਵੇਖੇ ਆਪ ਉਠਾਈਆ। ਸ਼ਿਵ ਸ਼ੰਕਰ ਬਾਸ਼ਕ ਤਸ਼ਕਾ ਗਲ ਵੇਖ ਕਰੇ ਹਾਸੀ, ਅੰਤਮ ਪੈਣੀ ਕਲਜੁਗ ਫਾਹੀਆ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਵੇਖੇ ਮਾਰ ਝਾਕੀ, ਕਵਣ ਜੋਤ ਲੋਕਮਾਤ ਕਰੇ ਰੁਸ਼ਨਾਈਆ। ਧਰਮ ਰਾਏ ਲਹਿਣਾ ਦੇਣਾ ਵੇਖੇ ਬਾਕੀ, ਕਲਜੁਗ ਅੰਤਮ ਹਿਸਾਬ ਮੁਕਾਈਆ। ਲਾੜੀ ਮੌਤ ਬਣੇ ਸਾਕੀ, ਲੱਖ ਚੁਰਾਸੀ ਏਕਾ ਜਾਮ ਪਿਆਈਆ। ਨਾ ਕੋਈ ਜਾਣੇ ਬੰਦਾ ਖ਼ਾਕੀ, ਆਪਣੇ ਹੱਥ ਰੱਖੀ ਵਡਿਆਈਆ। ਗੁਰਮੁਖਾਂ ਖੋਲ੍ਹੇ ਬੰਦ ਤਾਕੀ, ਨਾਮ ਕੁੰਜੀ ਆਪਣੀ ਹੱਥੀਂ ਲਾਈਆ। ਜਾਣੇ ਜਣਾਏ ਭਵਿਖਤ ਵਾਕੀ, ਲੇਖ ਲਿਖਤ ਨਾ ਸਕੇ ਕੋਈ ਜਣਾਈਆ। ਆਪੇ ਹੋਏ ਪਾਕ ਪਾਕੀ, ਪਤਤ ਪੁਨੀਤ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਹਿਲੀ ਚੇਤ ਗੁਰਮੁਖ ਸਾਚੇ ਸੰਤ ਜਨਾਂ ਦੇਵੇ ਮਾਤ ਵਡਿਆਈਆ। ਸੰਮਤ ਚੌਦਾਂ ਗੁਰਮੁਖ ਘਰ ਘਰ, ਗੁਰਸਿਖ ਵੱਜੇ ਵਧਾਈਆ। ਅਠ ਸਠ ਤੀਰਥ ਨੁਹਾਏ ਸਾਚੇ ਸਰ, ਜਿਸ ਦਰ ਚਰਨ ਛੁਹਾਈਆ। ਸਤਿਜੁਗ ਸਾਚੇ ਮਿਲੇ ਵਰ, ਹੋਏ ਮਾਤ ਰੁਸ਼ਨਾਈਆ। ਆਪਣੀ ਕਰਨੀ ਰਿਹਾ ਕਰ, ਜੀਵ ਜੰਤ ਸਾਧ ਸੰਤ ਭੇਵ ਨਾ ਰਾਈਆ। ਜੋ ਜਨ ਸਰਨੀ ਜਾਏ ਪੜ੍ਹ, ਆਦਿ ਅੰਤ ਹੋਏ ਸਹਾਈਆ। ਏਕਾ ਅੱਖਰ ਮਾਤ ਪੜ੍ਹ, ਲੋਚਨ ਤੀਜਾ ਇਕ ਖੁਲ੍ਹਾਈਆ। ਕਾਇਆ ਕੋਟ ਤੋੜ ਕਿਲ੍ਹਾ ਹੰਕਾਰੀ ਗੜ੍ਹ, ਸਾਚਾ ਘਰ ਇਕ ਵਸਾਈਆ। ਹੌਲੀ ਹੌਲੀ ਅੰਦਰ ਮੰਦਰ ਆਪੇ ਚੜ੍ਹ, ਆਪੇ ਕੁੰਡਾ ਦੇਵੇ ਲਾਹੀਆ। ਦਰ ਦਵਾਰੇ ਅੱਗੇ ਖੜ੍ਹ, ਛੋਟਾ ਮੁੰਡਾ ਸਾਧਾਂ ਸੰਤਾਂ ਦੇਵੇ ਸ਼ਬਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਾਰੀ ਨਰ ਏਕਾ ਧਾਮ ਸੁਹਾਈਆ। ਨਾਰੀ ਪੁਰਖ ਭਤਾਰ, ਕੰਤ ਕੰਤੂਲ੍ਹਿਆ। ਸ਼ਬਦ ਘੋੜਾ ਭਗਤ ਅਸਵਾਰ, ਝੂਲੇ ਸਾਚਾ ਝੂਲਿਆ। ਦੋ ਜਹਾਨਾਂ ਉਤਰੇ ਪਾਰ, ਆਦਿ ਅੰਤ ਚੁਕਾਏ ਲਹਿਣਾ ਦੇਣਾ ਮੂਲਿਆ। ਸਚ ਕਰਾਏ ਵਣਜ ਵਪਾਰ, ਫਲ ਲਗਾਏ ਕਾਇਆ ਡਾਲ੍ਹ, ਗੁਰਮੁਖ ਸਾਚਾ ਫਲਿਆ ਫੂਲਿਆ। ਸ਼ਬਦ ਜੋਗ ਇਕ ਅਪਾਰ, ਦਰਸ ਅਮੋਘ ਵਿਚ ਸੰਸਾਰ, ਧੁਰ ਸੰਜੋਗ ਕਲਜੁਗ ਤੇਰੀ ਅੰਤਮ ਵਾਰ, ਸ਼ਬਦ ਸਿੰਘਾਸਣ ਇਕ ਵਖਾਏ, ਨਾ ਕੋਈ ਪਾਵਾ ਨਾ ਕੋਈ ਚੂਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਚੌਦਾਂ ਗੁਰਸਿਖ ਤੇਰੀ ਆਤਮ ਅੰਦਰ ਡਾਹੇ, ਜੋ ਜਨ ਦਰ ਦਵਾਰੇ ਆਏ ਭੂਲਿਆ। ਗੁਰਮੁਖਾਂ ਰੁੱਤ ਸੁਹਾਏ, ਚਾੜ੍ਹ ਰੰਗ ਬਸੰਤੀਆ। ਆਪ ਆਪਣੇ ਸੁਤ ਬਣਾਏ, ਦਿਵਸ ਰੈਣ ਸੁਣੇ ਬੇਨੰਤੀਆ। ਪਾਰਬ੍ਰਹਮ ਅਬਿਨਾਸ਼ੀ ਅਚੁਤ ਆਪ ਅਖਵਾਏ, ਮਹਿੰਮਾ ਅਗਣਤ ਗਣਤ ਗਣੰਤੀਆ। ਚਾਰੇ ਕੁੰਟ ਜੈ ਜੈਕਾਰ ਕਰਾਏ, ਸੁਰ ਨਰ ਦੇਵ ਦੰਤੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਰੀ ਪੁਰਖ ਇਕ ਘਰ, ਏਕਾ ਧਾਮ ਸੁਹੰਤੀਆ। ਨਾਰੀ ਪੁਰਖ ਸ਼ਬਦ ਵਰਨ, ਗੋਤ ਕਿਸੇ ਨਾ ਜਾਣੀਆ। ਜੋ ਜਨ ਆਏ ਸਰਨਾਈ ਸਾਚੀ ਸਰਨ, ਸ਼ਬਦ ਜਣਾਏ ਧੁਰ ਫ਼ਰਮਾਣੀਆ। ਲੇਖ ਚੁਕਾਏ ਮਰਨ ਡਰਨ, ਅੰਤਮ ਚੁੱਕੇ ਜਮ ਕੀ ਕਾਣੀਆ। ਮਨਮੁਖ ਜੀਵ ਆਪਣਾ ਕੀਤਾ ਆਪੇ ਭਰਨ, ਨਾ ਕੋਈ ਜਾਣੇ ਪਵਣ ਮਸਾਣੀਆ। ਗੁਰਮੁਖਾਂ ਨੇਤਰ ਖੋਲ੍ਹੇ ਹਰਨ ਫਰਨ, ਦਿਵਸ ਰੈਣ ਦੇਵੇ ਚਰਨ ਧਿਆਨੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਰੀ ਪੁਰਖ ਪੁਰਖ ਨਾਰੀ, ਏਕਾ ਦਰ ਦਵਾਰਾ ਬੰਕ ਸੁਹਾਈਆ। ਦਰ ਦਵਾਰ ਆਏ ਜਨ, ਆਤਮ ਆਸ ਰਖਾਈਆ। ਜਗ ਰੰਗ ਲੱਗਾ ਤਨ, ਤ੍ਰਿਸ਼ਨ ਪਿਆਸ ਤੜਫਾਈਆ। ਕਿਸੇ ਦਿਸ ਨਾ ਆਵੇ ਆਪਣਾ ਮਨ, ਚਾਰੋਂ ਕੁੰਟ ਦਹਿ ਦਿਸ਼ਾ ਫਿਰੇ ਹਲਕਾਈਆ। ਸਾਚਾ ਰਾਗ ਨਾ ਸੁਣਨ ਪਾਏ ਕੰਨ, ਆਲਸ ਨਿੰਦਰਾ ਧੀ ਜਵਾਈਆ। ਦਰ ਘਰ ਵਸੇਰਾ ਨਾ ਭਾਏ ਛੱਪਰੀ ਛੰਨ, ਮਹੱਲ ਅਟੱਲ ਆਸ ਰਖਾਈਆ। ਭਾਂਡਾ ਭਰਮ ਦਰ ਦੇਵੇ ਭੰਨ, ਜੋ ਜਨ ਆਪਣਾ ਜਨ ਕਢਾਈਆ। ਸਾਚਾ ਰਾਗ ਸੁਣਾਏ ਕੰਨ, ਨਾਦ ਅਨਾਦਾ ਗੀਤ ਸੁਹਾਈਆ। ਆਪੇ ਕਰੇ ਪੁਣ ਛਾਣ, ਸ਼ਬਦ ਮਧਾਣਾ ਹੱਥ ਰਖਾਈਆ। ਗੁਰਮੁਖ ਵਿਰਲੇ ਆਤਮ ਲਾਏ ਬਿਰਹੋਂ ਬਾਣ, ਆਰ ਪਾਰ ਆਪ ਕਰਾਈਆ। ਆਪੇ ਬਖ਼ਸ਼ੇ ਚਰਨ ਧਿਆਨ, ਅੰਦਰ ਬਾਹਰ ਦਰਸ ਦਿਖਾਈਆ। ਸ਼ਬਦ ਬਿਠਾਏ ਇਕ ਬਿਬਾਣ, ਲੋਆਂ ਪੁਰੀਆਂ ਪਾਰ ਕਰਾਈਆ। ਦਰ ਘਰ ਸਾਚਾ ਵੇਖ ਮਾਰ ਧਿਆਨ, ਮਤ ਮਨ ਬੁਧ ਸੁਰਤ ਸੰਗ ਵਸਾਈਆ। ਆਪੇ ਚਤਰ ਸੁਘੜ ਸਿਆਣ, ਅਕਾਲ ਮੂਰਤ ਰੂਪ ਵਟਾਈਆ। ਆਪੇ ਬ੍ਰਹਮ ਸ਼ਬਦ ਗਿਆਨ, ਨਾਦ ਤੂਰਤ ਆਪ ਵਜਾਈਆ। ਆਪੇ ਗੋਪੀ ਆਪੇ ਕਾਹਨ, ਸ਼ਬਦ ਬੰਸਰੀ ਰਿਹਾ ਵਜਾਈਆ। ਆਪੇ ਸੀਤਾ ਆਪੇ ਰਾਮ, ਆਪ ਆਪਣਾ ਕਾਰਜ ਰਚਾਈਆ। ਆਪੇ ਮੋਹਣ ਮਾਧਵ ਸ਼ਾਮ, ਆਪੇ ਰਾਧਾ ਕ੍ਰਿਸ਼ਨ ਸਮਾਈਆ। ਆਪੇ ਨਾਨਕ ਨਾਮ ਨਿਧਾਨ, ਨਿਰਗੁਣ ਰੂਪ ਵਟਾਈਆ। ਆਪੇ ਗੋਬਿੰਦ ਸ਼ਬਦ ਖੰਡਾ ਕ੍ਰਿਪਾਨ, ਆਪ ਆਪਣੇ ਹੱਥ ਉਠਾਈਆ। ਆਪੇ ਜੋਧਾ ਸੂਰ ਬਲੀ ਬਲਵਾਨ, ਸ਼ਾਹ ਸੁਲਤਾਨ ਆਪ ਅਖਵਾਈਆ। ਆਪੇ ਦਾਤਾ ਹਰਿ ਮਿਹਰਵਾਨ, ਜਗਤ ਜਗਦੀਸ਼ਾ ਆਪ ਹੋ ਆਈਆ। ਆਪੇ ਦੇਵੇ ਧੁਰ ਫ਼ਰਮਾਣ, ਲੇਖਾ ਲਿਖਣਹਾਰ ਆਪ ਅਖਵਾਈਆ। ਆਪੇ ਸੁਣੇ ਸੁਣਾਏ ਕਾਨ, ਰਸਨਾ ਜਿਹਵਾ ਕੋਇ ਨਾ ਗਾਈਆ। ਕਾਇਆ ਮੰਦਰ ਬੈਠ ਸਚ ਮਕਾਨ, ਦਸਮ ਦਵਾਰੀ ਨਾਉਂ ਰਖਾਈਆ। ਨੌ ਦਵਾਰੇ ਜਗਤ ਨਿਸ਼ਾਨ, ਜਗਤ ਵਾਸਨਾ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਏਕਾ ਵਰ, ਨਾਰੀ ਨਰ ਸਾਚੇ ਵਰ, ਸੰਮਤ ਚੌਦਾਂ ਇੱਕੀ ਇੱਕੀ ਰਿਹਾ ਪਾਈਆ। ਏਕਾ ਇੱਕੀ ਇਕ ਘਰ, ਏਕਾ ਏਕ ਓਅੰਕਾਰਿਆ। ਸ਼ਬਦ ਧਾਰ ਤਿੱਖੀ ਜਗਤ ਧਰ, ਵੇਖੇ ਖੇਲ ਸਰਬ ਪਸਾਰਿਆ। ਸ਼ਬਦ ਸਿੱਖੀ ਸਾਚੇ ਵਰ, ਸੋਹੰ ਜੈ ਜੈਕਾਰਿਆ। ਪੁਰਖ ਅਗੰਮਾ ਦੇਵੇ ਵਰ, ਆਪ ਆਪਣਾ ਕਾਜ ਸਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜਾਮਾ ਭੇਖ ਧਰ, ਜੋਤੀ ਨੂਰ ਕਰੇ ਉਜਿਆਰਿਆ। ਰੋਗ ਸੋਗ ਪ੍ਰਭ ਕੱਟ, ਆਏ ਚਰਨ ਦਵਾਰਿਆ। ਸਾਚੀ ਵਸਤ ਮਿਲੇ ਸਾਚੇ ਹੱਟ, ਖਾਲੀ ਭਰੇ ਭੰਡਾਰਿਆ। ਸ਼ਬਦ ਪਾਏ ਸਾਚਾ ਪੱਟ, ਅੰਗੀ ਅੰਗ ਕਰੇ ਅੰਗਕਾਰਿਆ। ਦੂਈ ਦਵੈਤੀ ਮੇਟੇ ਫੱਟ, ਤੁੱਟੇ ਮਾਣ ਮੋਹ ਹੰਕਾਰਿਆ। ਆਪਣੀ ਕਿਰਪਾ ਕਰਨੀ ਝੱਟ, ਮਿਟੇ ਦੁੱਖ ਭੁੱਖ ਸੰਸਾਰਿਆ। ਸਾਚਾ ਰਸ ਰਸਨਾ ਲਈਏ ਚੱਟ, ਸਾਂਤਕ ਸੁਖ ਮਿਲੇ ਦਵਾਰਿਆ। ਮਿਟੇ ਤ੍ਰਿਸ਼ਨਾ ਕਾਇਆ ਮੱਟ, ਆਏ ਤੋਟ ਨਾ ਦੂਜੀ ਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਰੀਬ ਨਿਮਾਣੇ ਰੱਖੇ ਪਤ, ਪਤ ਪਤਵੰਤਾ ਆਪ ਅਖਵਾ ਰਿਹਾ। ਪੰਚ ਤਤ ਜਗਤ ਅਕਾਰ, ਪ੍ਰਭ ਸਾਚੇ ਸਾਜਣ ਸਾਜਿਆ। ਕਰਮ ਜਰਮ ਹੱਥ ਕਰਤਾਰ, ਲੇਖਾ ਜਾਣੇ ਗਰੀਬ ਨਿਵਾਜਿਆ। ਰੋਗ ਸੋਗ ਚਿੰਤ ਵਿਚ ਸੰਸਾਰ, ਮਾਇਆ ਮਮਤਾ ਜੀਵ ਜੰਤ ਦਾਝਿਆ। ਰੋਗ ਸੋਗ ਭਰੇ ਭੰਡਾਰ, ਨਾ ਕੋਈ ਸਵਾਰੇ ਆਪਣਾ ਕਾਜਿਆ। ਸ਼ਬਦ ਜੋਗ ਅਪਰ ਅਪਾਰ, ਆਪ ਚੁਕਾਏ ਦਇਆ ਕਮਾਏ ਜੋ ਜਨ ਦਰ ਦਵਾਰੇ ਆਏ ਭਾਜਿਆ। ਸੋਹੰ ਨਾਉਂ ਰਸਨਾ ਗਾਏ, ਤਾਪਦਿਕ ਕੋਈ ਰਹਿਣ ਨਾ ਪਾਏ, ਨਾੜ ਬਹੱਤਰ ਤਿੰਨ ਸੌ ਸੱਠ ਹਾਡੀ ਜੋੜੀ ਜੋੜ ਪੀੜ ਮਿਟਾਏ, ਸ਼ਬਦ ਲਡਾਏ ਸਾਚਾ ਲਾਡਿਆ। ਸਾਚੀ ਘੋੜੀ ਆਪ ਚੜ੍ਹਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰੇ ਦੇਵੇ ਵਰ, ਗਰੀਬ ਨਿਮਾਣੇ ਗਲੇ ਲਗਾਏ, ਦਰ ਦਵਾਰ ਢਹਿ ਢਹਿ ਢੇਰਿਆ। ਹੋਏ ਜਗਤ ਖੁਆਰ, ਨਾ ਕੋਈ ਦੇਵੇ ਮਾਤ ਦਲੇਰੀਆ। ਸੁਖਲਾ ਕਿਸ਼ਨਾ ਪੱਖ ਅੰਧ ਅੰਧਿਆਰ, ਚਾਰੋਂ ਕੁੰਟ ਫਿਰੇ ਅੰਧੇਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰੇ ਦੇਵੇ ਵਰ, ਕਰ ਕਰ ਆਪਣੀ ਮਿਹਰੀਆ। ਸਿਰ ਮੁਖ ਕੰਨ, ਨੱਕ ਹੱਥ ਪੈਰ ਜਨ ਅਟਿਆ। ਆਪੇ ਬੇੜਾ ਦੇਵੇ ਬੰਨ੍ਹ, ਲੱਗੀ ਅੱਗ ਬੁਝਾਏ ਕਾਇਆ ਭੱਠਿਆ। ਪਵਣ ਮਸਾਣੀ ਦੇਵੇ ਡੰਨ, ਧੁਰਦਰਗਾਹੀ ਆਇਆ ਨੱਠਿਆ। ਗੁਰਮੁਖ ਕਾਇਆ ਆਪ ਚੜ੍ਹਾਏ ਸਾਚਾ ਚੰਨ, ਚਰਨ ਪ੍ਰੀਤ ਜੋ ਜਨ ਰਖਾਏ ਸਾਚਾ ਹੱਠਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੋਗ ਸੋਗ ਚਿੰਤ ਮਿਟਾਏ, ਤਾਪ ਰਹਿਣ ਨਾ ਪਾਏ ਮੱਠਿਆ। ਮਿਟੇ ਰੋਗ ਸੋਗ, ਰਖਾਏ ਆਪਣੇ ਅੰਗ। ਰਸਨਾ ਚੁਗਾਏ ਸ਼ਬਦ ਚੋਗ, ਮੁਖ ਰਹਿਣ ਨਾ ਪਾਏ ਜਗਤ ਖੰਘ। ਸਾਚਾ ਮੇਲਾ ਧੁਰ ਸੰਜੋਗ, ਮਾਨਸ ਜਨਮ ਨਾ ਹੋਏ ਭੰਗ। ਆਪੇ ਕੱਟਣਹਾਰਾ ਰੋਗ, ਵਡ ਦਾਤਾ ਸੂਰਾ ਸਰਬੰਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੰਕ ਦਵਾਰੇ ਦੇਵੇ ਵਰ, ਕਟੇ ਭੁੱਖ ਨੰਗ। ਸੰਮਤ ਚੌਦਾਂ ਰੱਖਣੀ ਆਸ, ਪ੍ਰਭ ਘਰ ਘਰ ਪੂਰ ਕਰਾਈਆ। ਜੋ ਜਨ ਤਜਾਏ ਮਦਿਰਾ ਮਾਸ, ਮੰਗੇ ਸਰਨ ਸੱਚੀ ਸਰਨਾਈਆ। ਪੂਤ ਸਪੂਤਾ ਕੁੱਖ ਕਰੇ ਨਿਵਾਸ, ਫਲ ਕਾਇਆ ਡਾਲ੍ਹ ਲਗਾਈਆ। ਏਕਾ ਦੇਵੇ ਸ਼ਬਦ ਧਰਵਾਸ, ਅਵੱਲੜੀ ਚਾਲ ਚਲਾਈਆ। ਰਸਨਾ ਗਾਉਣਾ ਸਵਾਸ ਸਵਾਸ, ਸੁਫਲ ਕੁਖ ਮਾਤ ਕਰਾਈਆ। ਗੁਰਸਿਖ ਨਾ ਹੋਏ ਕਦੇ ਉਦਾਸ, ਗੁਰ ਪੂਰਾ ਦਏ ਮਾਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਵਰ, ਸਾਚੇ ਘਰ ਵੱਜੇ ਵਧਾਈਆ। ਮਨਮਤ ਮਾਤ ਹਲਕਾਈ, ਘਰ ਸਾਚਾ ਮਾਤ ਨਾ ਦੱਸਿਆ। ਗੁਰ ਪੂਰੇ ਹੋਈ ਜਗਤ ਜੁਦਾਈ, ਸਾਚਾ ਰਾਹ ਕਿਸੇ ਨਾ ਦੱਸਿਆ। ਜੂਠੀ ਝੂਠੀ ਜਗਤ ਕੁੜਮਾਈ, ਵੇਲਾ ਅੰਤਮ ਆਏ ਨੱਸਿਆ। ਰਾਏ ਧਰਮ ਪਾਏ ਫਾਹੀ, ਦਰ ਦਵਾਰੇ ਬਹਿ ਬਹਿ ਹੱਸਿਆ। ਨਾ ਕੋਈ ਹੋਏ ਜਗਤ ਸਹਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸ਼ਬਦ ਵਰ, ਰਾਹ ਸਾਚਾ ਏਕਾ ਦੱਸਿਆ।