੧੨ ਭਾਦਰੋਂ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਤੋਂ ਰਾਸ਼ਟਰਪਤੀ ਡਾ੦ ਰਾਜਿੰਦਰ ਪ੍ਰਸ਼ਾਦ ਨੂੰ ਦਿੱਲੀ ਵਿਖੇ ਸ਼ਬਦ ਭੇਜਿਆ
ਰਾਸ਼ਟਰਪਤ ਪਤ ਕਰ ਧਿਆਨ। ਪਰਗਟ ਹੋਏ ਹਰਿ ਸਮਰਥ, ਸਮਰਥ ਪੁਰਖ ਵਿਚ ਜਹਾਨ। ਸ਼ਬਦ ਚਲਾਏ ਸਾਚਾ ਰਥ, ਨੌ ਖੰਡ ਪ੍ਰਿਥਮੀ ਇਕ ਧਿਆਨ। ਮਹਿੰਮਾ ਜਗਤ ਚਲਾਏ ਅਕੱਥ, ਨਾ ਕੋਈ ਜਾਣੇ ਜੀਵ ਜੰਤ ਨਾਦਾਨ। ਅੰਤਮ ਸੀਆਂ ਸਾਢੇ ਤਿੰਨ ਹੱਥ, ਕਲਜੁਗ ਕਾਇਆ ਸੁੰਞ ਮਸਾਣ। ਸਗਲ ਵਸੂਰਾ ਜਾਏ ਲੱਥ, ਜੋ ਜਨ ਪ੍ਰਭ ਅਬਿਨਾਸ਼ੀ ਦਰਸ਼ਨ ਪਾਨ। ਜੋਤੀ ਜੋਤ ਸਰੂਪ ਹਰਿ, ਅੱਸੂ ਤਿੰਨ ਦਇਆ ਕਮਾਏ, ਦਵਾਰ ਬੰਕ ਸੁਹਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਉਠ ਜਾਗ, ਪ੍ਰਭ ਸਾਚੇ ਸ਼ਬਦ ਜਣਾਈਆ। ਸਾਚਾ ਮੇਲਾ ਕੰਤ ਸੁਹਾਗ, ਨਾਰੀ ਕੰਤਾ ਆਪ ਅਖਵਾਈਆ। ਜੁਗ ਜੁਗ ਧੋਵੇ ਕਾਇਆ ਦਾਗ਼, ਜਨ ਭਗਤਾਂ ਹੋਏ ਸਹਾਈਆ। ਪਕੜਨ ਆਵੇ ਤੇਰੀ ਵਾਗ, ਨੌ ਖੰਡ ਪ੍ਰਿਥਮੀ ਦਏ ਦੁਹਾਈਆ। ਸੱਤਾਂ ਦੀਪਾਂ ਦੀਪਕ ਜੋਤੀ ਬੁਝੇ ਚਿਰਾਗ, ਕਲਜੁਗ ਕਾਇਆ ਆਪਣਾ ਰੰਗ ਵਟਾਈਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸ਼ਬਦ ਹਲੂਣੇ ਰਿਹਾ ਜਗਾਈਆ। ਸਤ ਦੀਪ ਨੌ ਖੰਡ, ਪ੍ਰਭ ਖੰਡ ਖੰਡ ਕਰਾਵਣਾ। ਆਪੇ ਕਰੇ ਆਪਣੀ ਵੰਡ, ਭੇਦ ਅਭੇਦਾ ਭੇਵ ਛੁਪਾਵਣਾ। ਸੋਹੰ ਸ਼ਬਦ ਚੰਡ ਪਰਚੰਡ, ਸ੍ਰਿਸ਼ਟ ਸਬਾਈ ਕਰੇ ਖੰਡ, ਵਡ ਦਾਤਾ ਖੇਲ ਕਰੇ ਜੇਰਜ ਅੰਡ, ਉਤਭੁਜ ਸੇਤਜ ਆਪ ਸਮਾਵਣਾ। ਨਾਰ ਦੁਹਾਗਣ ਦਿਸੇ ਰੰਡ, ਸੰਤ ਕੰਤ ਭਗਵੰਤ ਨਾ ਕਿਸੇ ਹੰਢਾਵਣਾ। ਅੰਤਮ ਤੁੱਟੇ ਮਾਤ ਘਮੰਡ, ਜੀਵ ਜੰਤ ਨਾ ਸੀਸ ਝੁਕਾਵਣਾ। ਪ੍ਰਭ ਚਰਨ ਦਵਾਰੇ ਸਾਚੀ ਠੰਢ, ਜਗਤ ਜਗਦੀਸ਼ਾ ਹਰਿ ਆਪ ਅਖਵਾਵਣਾ। ਸਾਚੀ ਦਾਤ ਪ੍ਰਭ ਦੇਵੇ ਵੰਡ, ਬੀਸ ਇਕੀਸ ਮੁਖ ਸਾਚਾ ਸਗਨ ਲਗਾਵਣਾ। ਵੇਖੇ ਖੇਲ ਵਿਚ ਬ੍ਰਹਿਮੰਡ, ਬ੍ਰਹਮਾ ਸ਼ਿਵ ਕਰੋੜ ਤੇਤੀਸ ਦੇਵੀ ਦੇਵ ਭੇਵ ਨਾ ਪਾਵਣਾ। ਚਰਨ ਕਵਲ ਜੋ ਜਨ ਜਾਏ ਮਾਤ ਸਰਨ, ਸ਼ਬਦ ਛਤਰ ਪ੍ਰਭ ਸਾਚੇ ਸੀਸ ਝੁਲਾਵਣਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਣਾ, ਨਿਹਕਲੰਕ ਨਰਾਇਣ ਨਰ ਅਵਤਾਰ, ਜੋਤੀ ਸ਼ਬਦੀ ਸ਼ਬਦੀ ਜੋਤੀ ਵਿਚ ਸਮਾਵਣਾ। ਅੱਸੂ ਤਿੰਨ ਰੱਖਣਾ ਯਾਦ, ਧੁਰਦਰਗਾਹੀ ਆਪ ਜਣਾਇੰਦਾ। ਆਪੇ ਜਾਣੇ ਜੁਗਾਦਿ ਆਦਿ, ਆਦਿ ਅੰਤ ਆਪਣਾ ਹੱਥ ਰਖਾਇੰਦਾ। ਸ਼ਬਦੀ ਸ਼ਬਦ ਜਣਾਏ ਬੋਧ ਅਗਾਧ, ਸ੍ਰਿਸ਼ਟ ਸਬਾਈ ਅਗਨੀ ਅਗਨ ਜਲਾਇੰਦਾ। ਸੋਹੰ ਸ਼ਬਦ ਵਜਾਏ ਸਾਚਾ ਨਾਦ, ਧੁਨ ਆਪਣੇ ਹੱਥ ਰਖਾਇੰਦਾ। ਪਰਗਟ ਹੋਇਆ ਮਾਧਵ ਮਾਧ, ਸਾਚਾ ਕੰਤ ਕੰਤੂਹਲ ਮਾਤ ਅਖਵਾਇੰਦਾ। ਸ੍ਰਿਸ਼ਟ ਸਬਾਈ ਛਾਣ ਪੁਣ, ਭਾਰਤ ਖੰਡ ਪੁਕਾਰ ਰਿਹਾ ਸੁਣ, ਆਪੇ ਜਾਣੇ ਗੁਣ ਅਵਗੁਣ, ਗੁਣਵੰਤਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮਾਤ ਚੁਣ, ਆਪ ਆਪਣਾ ਮੇਲ ਮਿਲਾਇੰਦਾ। ਅੱਸੂ ਤਿੰਨ ਸਾਢੇ ਦਸ, ਪ੍ਰਭ ਧਰਮ ਨਿਸ਼ਾਨ ਲਗਾਵਣਾ। ਸ੍ਰਿਸ਼ਟ ਸਬਾਈ ਕਰੇ ਵਸ, ਆਪਣਾ ਕਰਮ ਕਮਾਵਣਾ। ਨੇਤਰ ਮੁਖ ਮਿਲਣਾ ਹੱਸ, ਹਰਿ ਸਾਚਾ ਸੁਖ ਉਪਜਾਵਣਾ। ਆਤਮ ਹੰਕਾਰ ਜਾਏ ਨੱਸ, ਆਤਮ ਰਸ ਗਵਾਵਣਾ। ਸਦੀ ਬੀਸਵੀਂ ਹੋਏ ਬਸ, ਬੀਸ ਬੀਸਾ ਹੱਥ ਨਾ ਆਵਣਾ। ਏਕਾ ਰਾਹ ਸਾਚਾ ਰਿਹਾ ਦੱਸ, ਪੁਰਖ ਅਬਿਨਾਸ਼ੀ ਚਰਨ ਧਿਆਨ ਲਗਾਵਣਾ। ਤੀਰ ਨਿਰਾਲਾ ਮਾਰੇ ਕਸ, ਹਰਿ ਸ਼ਬਦ ਕਮਾਨ ਉਠਾਵਣਾ। ਰਾਮ ਰਾਮਾ ਹੋਇਆ ਵਸ, ਭਬੀਖਣ ਭੇਖਾ ਭੇਖਾਧਾਰੀ ਅਖਵਾਵਣਾ। ਜੋਤੀ ਜੋਤ ਸਰੂਪ ਹਰਿ, ਸਚ ਸੁਨੇਹੜਾ ਦੇਵੇ ਵਰ, ਚਰਨ ਸਰਨ ਪ੍ਰਭ ਜਾਣਾ ਤਰ, ਦਰ ਦਰਵਾਜ਼ਾ ਗਰੀਬ ਨਿਵਾਜਾ ਚਾਰ ਵਰਨ ਇਕ ਖੁਲ੍ਹਾਵਣਾ। ਚਾਰ ਵਰਨ ਇਕ ਧਾਰ, ਏਕਾ ਰੰਗ ਰੰਗਾਵਣਾ। ਸਾਚੀ ਸਰਨ ਹਰਿ ਨਿਰੰਕਾਰ, ਊਚ ਨੀਚ ਭੇਵ ਮਿਟਾਵਣਾ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਕਮਲਾਪਾਤੀ ਮੇਲ ਮਿਲਾਵਣਾ। ਅੰਦਰ ਵੇਖ ਮਾਰ ਝਾਤੀ ਹਰਿ ਸਾਚਾ ਮੀਤ ਮੁਰਾਰ, ਵੇਲੇ ਅੰਤਮ ਜਿਸ ਬਚਾਵਣਾ। ਦਰਸ ਦਿਖਾਏ ਅਗੰਮ ਅਪਾਰ, ਬੂੰਦ ਸਵਾਂਤੀ ਅੰਮ੍ਰਿਤ ਆਤਮ ਜਾਮ ਪਿਆਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣ ਆਏ ਜਗਤ ਦਾਨ, ਪੰਚਮ ਪੰਚਾਂ ਹੱਥ ਫੜਾਵਣਾ। ਸ਼ਬਦ ਸੁਨੇਹੜਾ ਮੋੜ। ਪ੍ਰਭ ਵੇਖੇ ਚੜ੍ਹ ਚੜ੍ਹ ਸ਼ਬਦ ਘੋੜ। ਜੋਤੀ ਸ਼ਬਦੀ ਦੋ ਜਹਾਨੀ ਜੁੜਿਆ ਜੋੜ। ਜੀਵ ਨਾ ਜਾਣੇ ਮਾਤ ਅਨਭੋਲ, ਅੰਤਮ ਪੈਣੀ ਲੋੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਮਤ ਸੋਲਾਂ ਵੇਖੇ ਪਰਖੇ ਮਿੱਠੇ ਕੌੜ। ਜੋਤ ਸਰੂਪੀ ਹਰਿ ਨਿਰੰਕਾਰ, ਸ਼ਬਦੀ ਬਣਤ ਬਣਾਈਆ। ਮੇਲ ਮਿਲਾਏ ਸੱਚੀ ਸਰਕਾਰ, ਆਦਿ ਅੰਤ ਨਾ ਹੋਏ ਜੁਦਾਈਆ। ਕਲਜੁਗ ਕਰਮਾਂ ਪੈਣੀ ਮਾਰ, ਨਾ ਸਕੇ ਕੋਈ ਬਚਾਈਆ। ਰਾਜ ਰਾਜਾਨਾ ਦਰ ਦਰਬਾਨਾ ਸ਼ਾਹ ਸੁਲਤਾਨਾਂ ਤਖ਼ਤ ਜੁਦਾਈਆ। ਗੋਪੀ ਕਾਹਨਾ ਕ੍ਰਿਸ਼ਨ ਪ੍ਰਭ ਰਮਈਆ ਰਾਮਾ, ਜੋਤੀ ਨੂਰ ਕਰੇ ਰੁਸ਼ਨਾਈਆ। ਚਾਰ ਵਰਨਾਂ ਜੀਆਂ ਜੰਤਾਂ ਸੋਹੰ ਮਿਲੇ ਸਾਚੀ ਨਈਆ, ਲੱਖ ਚੁਰਾਸੀ ਉਤਰੇ ਪਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਸੂ ਤਿੰਨ ਆਏ ਦਰ ਦਿੱਲੀ ਦਰਬਾਰ। ਦਰ ਦਵਾਰਕਾ ਜਾਏ ਬਣ, ਮਿਲੇ ਮੇਲ ਭਗਵੰਤਾ। ਜੋਤ ਰਾਧਕਾ ਨਾਮ ਧਰ, ਸੁਰਤੀ ਮੇਲਾ ਸਾਚੇ ਕੰਤਾ। ਰਾਮ ਰਾਮਾ ਮਿਲੇ ਵਰ, ਮੇਲੇ ਆਦਿਨ ਅੰਤਾ। ਸੀਤਾ ਸੀਤਲ ਸਚ ਘਰ, ਮਿਲੇ ਵਡਿਆਈ ਜੀਵ ਜੰਤਾਂ। ਕਲਜੁਗ ਅੰਤਮ ਮਿਲੇ ਵਰ, ਪਰਗਟ ਹੋਏ ਹਰਿ ਭਗਵੰਤਾ। ਰਾਸ਼ਟਰਪਤ ਚਰਨ ਧੂੜ ਨਹਾਉਣਾ ਸਾਚੇ ਸਰ, ਪ੍ਰਭ ਸਾਚਾ ਲੇਖ ਲਿਖੰਤਾ। ਸ਼ਬਦ ਭੰਡਾਰਾ ਆਤਮ ਘਰ ਦੇਵੇ ਭਰ, ਰੱਖੇ ਪਤ ਅੰਤ ਪਤਵੰਤਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਜੁਗ ਜੁਗ ਮੇਲਾ ਆਪ ਮਿਲਾਏ, ਜੁਗ ਜੁਗ ਵਿਛੜੇ ਸੰਤਾ। ਹਰਿ ਪ੍ਰਭ ਰਚਿਆ ਕਾਜ, ਜੋਤ ਜਗਾਈਆ। ਆਪਣਾ ਸਾਜਣ ਸਾਜ, ਬਣਤ ਬਣਾਈਆ। ਸ਼ਬਦ ਸਿੰਘਾਸਣ ਸੀਸ ਤਾਜ, ਸਾਧ ਸੰਤ ਸੁਣਾਈਆ। ਕਲਜੁਗ ਅੰਤਮ ਰੱਖਣ ਆਇਆ ਲਾਜ, ਆਪਣਾ ਭੇਵ ਛੁਪਾਈਆ। ਸ਼ਬਦ ਉਡਾਏ ਸਾਚਾ ਬਾਜ, ਡੋਰੀ ਆਪਣੇ ਹੱਥ ਰਖਾਈਆ। ਨਾਮ ਚਲਾਏ ਇਕ ਜਹਾਜ਼, ਹਰਿਜਨ ਸਾਚੇ ਸੰਗ ਰਲਾਈਆ। ਸੋਹੰ ਮਾਰੇ ਇਕ ਆਵਾਜ਼, ਸੋਈ ਸੁਰਤੀ ਆਪ ਜਗਾਈਆ। ਸਚ ਕਰਾਏ ਏਕਾ ਕਾਜ, ਕਾਅਬਾ ਕਾਇਆ ਇਕ ਵਖਾਈਆ। ਧੁਰ ਦਰਗਾਹੀ ਸਾਚਾ ਰਾਜ, ਮਸਤਕ ਚਰਨ ਧੂੜੀ ਲਗਾਈਆ। ਮਨਮਤੀ ਖੋਲ੍ਹੇ ਪਾਜ, ਗੁਰਮਤੀ ਜਗਤ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌ ਜੇਠ ਵੀਹ ਸੌ ਬਾਰਾਂ ਬਿਕ੍ਰਮੀ ਆਪ ਆਪਣੀ ਰਚਨ ਰਚਾਈਆ। ਨੌ ਜੇਠ ਵੀਹ ਸਦ, ਹਰਿ ਸਾਚੇ ਰੰਗ ਰੰਗਾਇਆ। ਸ਼ਾਹ ਰੂਮਾ ਸੰਗ ਈਸ ਮੂਸ, ਫੂਲਨ ਸਿਹਰਾ ਸੀਸ ਗੁੰਦਾਇਆ। ਆਪਣੀ ਹੱਥੀਂ ਪੀਸਣ ਪੀਸ, ਸੇਵਕ ਸੇਵ ਰਿਹਾ ਕਮਾਇਆ। ਲਹਿਣਾ ਦੇਣਾ ਬੀਸ ਇਕੀਸ, ਦੇਵੀ ਦੇਵਾ ਆਪ ਜਗਾਇਆ। ਛਤਰ ਬੰਨ੍ਹੇ ਸਾਚੇ ਸੀਸ, ਤੇਰਾਂ ਤੇਰੀ ਰੁੱਤ ਸੁਹਾਇਆ। ਗੁਰ ਸੰਗਤ ਤੇਰੀ ਨਾ ਕੋਈ ਕਰੇ ਰੀਸ, ਵੀਹ ਸਦ ਗਿਆਰਾਂ ਅੱਸੂ ਤਿੰਨ ਤੇਲ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਵਿਹਾਰਾ ਆਪਣੇ ਹੱਥ ਰਖਾਇਆ। ਗੁਰ ਸੰਗਤ ਤੇਰੀ ਸੇਵ ਕਮਾਈ, ਸਦ ਇਕ ਇਕ ਸਦ ਅਰਦਾਸ ਕਰਾਈ। ਪੁਰਖ ਅਬਿਨਾਸ਼ੀ ਕਿਰਪਾ ਕਰ, ਕਿਲ੍ਹਾ ਲਾਲ ਵੰਡ ਕਰਾਈ। ਸਵਾ ਪੰਝੀ ਵੱਖ ਕਰ, ਮਾਇਆਧਾਰੀ ਮਾਇਆ ਵਹਿਣ ਵਹਾਈ। ਅੱਗ ਆਗਰੇ ਆਪੇ ਧਰ, ਸ਼ਬਦ ਫੁਕਾਰਾ ਲਾਈ। ਮਨੀ ਸਿੰਘ ਪ੍ਰਭ ਦਿਤਾ ਵਰ, ਆਪੇ ਲਏ ਮਿਟਾਈ। ਸਵਾ ਪੰਝੀ ਝੋਲੀ ਭਰ, ਪਹਿਲੀ ਬਣਤ ਬਣਾਈ। ਲਹਿਣਾ ਦੇਣਾ ਚੁੱਕੇ ਡਰ, ਰਿਹਾ ਹਿਸਾਬ ਮੁਕਾਈ। ਆਪੇ ਲਾਏ ਸਾਚੇ ਘਰ, ਸਾਚਾ ਹੁਕਮ ਜਣਾਈ। ਜਗਤ ਬਣਾਏ ਸਾਚਾ ਘਰ, ਨੌ ਦਵਾਰ ਖੁਲ੍ਹਾਈ। ਸਿੰਘ ਜਗਦੀਸ਼ੇ ਅੱਗੇ ਧਰ, ਅਚਰਜ ਰੀਤ ਚਲਾਈ। ਸਵਾ ਪੰਝੀ ਮਿਲਿਆ ਵਰ, ਪ੍ਰਭ ਨੀਹਾਂ ਹੇਠ ਦਬਾਈ। ਭਰਿਆ ਹੋਇਆ ਖਾਲੀ ਘਰ, ਪ੍ਰਭ ਸਾਚੇ ਦੀ ਸਚ ਵਡਿਆਈ। ਸਾਧਾਂ ਸੰਤਾਂ ਆਵੇ ਡਰ, ਵੇਖ ਵੇਖ ਨੌ ਦਰ ਦੇਣ ਦੁਹਾਈ। ਅੱਗੇ ਬੈਠਾ ਸਾਚਾ ਹਰਿ, ਸ਼ਬਦ ਸਿੰਘਾਸਣ ਡੇਰਾ ਲਾਈ। ਪੁਰੀਆਂ ਲੋਆਂ ਚਰਨਾਂ ਹੇਠ ਧਰ, ਉਪਰ ਬੈਠਾ ਆਸਣ ਲਾਈ। ਚੰਦ ਸੂਰਜ ਰੋਵਣ ਘਰ ਘਰ, ਪੁਰਖ ਅਬਿਨਾਸ਼ੀ ਦਿਸ ਨਾ ਆਈ। ਬ੍ਰਹਮਾ ਸ਼ਿਵ ਮੰਗੇ ਵਰ, ਦੋਏ ਜੋੜ ਸੀਸ ਝੁਕਾਈ। ਕਰੋੜ ਤੇਤੀਸਾ ਗਿਆ ਹਰ, ਸੁਰਪਤ ਰਾਜਾ ਇੰਦ ਦਏ ਦੁਹਾਈ। ਗੁਰਮੁਖ ਸਾਚੇ ਮਿਲਿਆ ਵਰ, ਮਿਲੇ ਮਾਤ ਵਡਿਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਵਿਚ ਸਮਾਈ। ਹਰਿ ਭਾਣਾ ਬਲਵਾਨ, ਕਿਸੇ ਨਾ ਜਾਣਿਆ। ਧਰਮ ਝੁਲਾਏ ਇਕ ਨਿਸ਼ਾਨ, ਵਾਲੀ ਦੋ ਜਹਾਨਿਆ। ਸੱਤਾਂ ਰੰਗਾਂ ਦੇਵੇ ਦਾਨ, ਸਿੰਘ ਮਨਜੀਤਾ ਕਰ ਪਰਵਾਨਿਆਂ। ਕਰੋੜ ਤੇਤੀਸਾ ਚਰਨ ਕਰੇ ਇਸ਼ਨਾਨ, ਪ੍ਰਭ ਸਾਚੇ ਧਾਮ ਸੁਹਾਨਿਆਂ। ਪਰਗਟ ਹੋਇਆ ਵਿਚ ਜਹਾਨ, ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਮਾਰੇ ਕਾਨਿਆ। ਪੁਰਖ ਅਬਿਨਾਸ਼ੀ ਖੇਲੇ ਖੇਲ ਮਹਾਨ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਆਪ ਵਖਾਵਣ ਜਾਏ ਕਲਜੁਗ ਤੇਰੀਆਂ ਅੰਤ ਨਿਸ਼ਾਨੀਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰੀ ਪਾਏ ਰਾਸ, ਅੱਠੇ ਪਹਿਰ ਹੋਏ ਦਾਸ, ਗੁਣਵੰਤਾ ਗੁਣ ਨਿਧਾਨਿਆ। ਗੁਰ ਸੰਗਤ ਤੇਰਾ ਸਾਚਾ ਘਰ, ਪ੍ਰਭ ਸਾਚੀ ਵਸਤ ਟਿਕਾਈ। ਸਵਾ ਪੰਝੀ ਸੇਵਾ ਕਰ, ਸਚ ਨਿਸ਼ਾਨਾ ਆਪ ਬਣਾਈ। ਚਵੀ ਹੱਥ ਧਰਤ ਮਾਤ ਤੋਂ ਉਚਾ ਧਰ, ਸਾਢੇ ਤਿੰਨ ਹੱਥ ਸ੍ਰਿਸ਼ਟ ਵਖਾਈ। ਚਾਰੋਂ ਕੁੰਟਾਂ ਆਉਣਾ ਡਰ, ਨਾ ਹੋਵੇ ਕੋਇ ਕਿਸੇ ਸਹਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੋਟੇ ਬਾਲੇ ਜਗਤ ਨਿਧਾਨੇ ਚਲਿਆ ਕਰਨ ਤੇਰੀ ਕੁੜਮਾਈ। ਸਵਾ ਪੰਝੀ ਤੀਜੀ ਵੰਡ। ਪੁਰਖ ਅਬਿਨਾਸ਼ੀ ਗੁਰਮੁਖਾਂ ਆਤਮ ਪਾਈ ਠੰਢ। ਅਸੂ ਤਿੰਨ ਅੰਮ੍ਰਿਤ ਵੇਲਾ ਸਵਾ ਪੰਜ। ਆਪਣੀ ਹੱਥੀਂ ਖੋਲ੍ਹੇ ਗੰਢ। ਗੁਰ ਸੰਗਤ ਮੇਲਾ ਸੱਜਣ ਸੁਹੇਲਾ, ਭਾਗ ਲਗਾਏ ਪਹਾੜ ਗੰਜ। ਆਪੇ ਗੁਰ ਆਪੇ ਚੇਲਾ, ਆਪੇ ਵਸੇ ਰੰਗ ਨਵੇਲਾ, ਮਾਇਆਧਾਰੀ ਮੇਟ ਮਿਟਾਏ ਕੋਈ ਨਾ ਦਿਸੇ ਕਿਸੇ ਕਾਰੂ ਗੰਜ। ਸ਼ਬਦ ਸਿੰਘਾਸਣ ਲਾਏ ਆਸਣ, ਪੁਰਖ ਅਬਿਨਾਸ਼ੀ ਦਾਸੀ ਦਾਸਨ, ਗੁਰਸਿਖ ਦਇਆ ਕਮਾਏ ਸੇਵਾ ਲਾਏ ਜਿਉਂ ਭਾਈ ਮੰਝ। ਸ਼ਬਦ ਤਾਜ ਪ੍ਰਭ ਸੀਸ ਟਿਕਾਏ, ਪੰਚਮ ਪੰਚਾਂ ਹੁਕਮ ਸੁਣਾਏ, ਸ਼ਬਦ ਸਿਹਰਾ ਸੀਸ ਬੰਧਾਏ, ਸ੍ਰਿਸ਼ਟ ਸਬਾਈ ਨੇਤਰ ਵਹਾਏ ਅੰਝ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਕਤ ਸੁਹਾਏ ਸਵੇਰ ਸੰਞ। ਅੱਸੂ ਤਿੰਨ ਅੰਮ੍ਰਿਤ ਵੇਲਾ, ਵਕਤ ਸੁਹਾਉਣਾ ਸਵਾ ਪੰਜ। ਗੁਰਮੁਖ ਸਾਚੇ ਸਾਚਾ ਮੇਲਾ, ਮੇਲ ਮਿਲਾਏ ਪਿਆਰੇ ਪੰਜ। ਜੋਤ ਨਿਰੰਜਣ ਚਾੜ੍ਹੇ ਤੇਲਾ, ਮੇਟ ਮਿਟਾਏ ਜਗਤ ਵਿਛੋੜਾ ਗ਼ਮੀ ਗ਼ਮ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਰਤੀ ਸ਼ਬਦੀ ਦਰ ਸਾਚੇ ਮੇਲਾ, ਨਾਦ ਅਨਾਦੀ ਹੀਰ ਰੰਝ। ਗੁਰ ਸੰਗਤ ਹਰਿ ਸ਼ਬਦ ਜਣਾਈ। ਸਵਾ ਪੰਜ, ਪੰਜ ਸ਼ਬਦ ਹਰਿ ਭੇਟ ਚੜ੍ਹਾਈ। ਪੰਜ ਮੁਖ ਪੰਜ ਸੁੱਖ ਪੰਜ ਭੁੱਖ ਪ੍ਰਭ ਦਏ ਗਵਾਈ। ਪੰਚ ਲੇਖਾ ਮਿਟੇ ਉਲਟਾ ਰੁੱਖ, ਸਾਚਾ ਮੇਲਾ ਸਹਿਜ ਸੁਭਾਈ। ਸ਼ਬਦ ਸਿੰਘਾਸਣ ਉਜਲ ਮੁਖ, ਗੁਰ ਚੇਲਾ ਰੂਪ ਹਰਿ ਦਿਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸੇਵਾ ਤੀਜੀ ਭੇਟ ਅੱਸੂ ਤਿੰਨ ਆਪਣੀ ਹੱਥੀਂ ਸ਼ਬਦ ਸਿੰਘਾਸਣ ਦੇਵੇ ਅਰਦਾਸ ਕਰਾਈ। ਤੀਜਾ ਲਹਿਣਾ ਜਾਏ ਮੁੱਕ। ਅੱਗਾ ਨੇੜੇ ਆਏ ਢੁੱਕ। ਪਹਿਲੀ ਚੇਤ ਪਹਿਲਾ ਵੇਖ ਕਾਇਆ ਖੇਤ, ਗੁਰਮੁਖਾਂ ਉਤਾਰੇ ਤਨ ਮਨ ਕਾਇਆ ਭੁੱਖ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣਾ ਭੇਖ।
