੨ ਚੇਤ ੨੦੧੪ ਬਿਕ੍ਰਮੀ ਮਨੀ ਰਾਮ ਦੇ ਘਰ ਇੱਕੀ ਪਰਿਵਾਰਾਂ ਦਾ ਇਕੱਠ ਹੋਇਆ ਤੇ ਸ਼ਬਦ ਰਹਿਮਤ ਕੀਤੀ ਪਿੰਡ ਸਿਧਮ ਜ਼ਿਲਾ ਅੰਮ੍ਰਿਤਸਰ
ਆਪੇ ਅੰਦਰ ਆਪੇ ਬਾਹਰ ਆਪੇ ਗੁਪਤ ਜਾਹਰਿਆ। ਹਰਿਜਨ ਵੇਖੇ ਕਾਇਆ ਮੰਦਰ, ਉਚ ਮਹੱਲ ਅਟਾਰਿਆ। ਬਜਰ ਕਪਾਟੀ ਤੋੜੇ ਜੰਦਰ, ਸੋਹੰ ਮਾਰੇ ਤੇਜ ਕਟਾਰਿਆ। ਜੋਤ ਜਗਾਏ ਡੂੰਘੀ ਕੰਦਰ, ਕਰਾਏ ਸਚ ਉਜਿਆਰਿਆ। ਮੇਲ ਮਿਲਾਏ ਅੰਦਰੇ ਅੰਦਰ, ਸਾਚਾ ਧਾਮ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਬਣਤ ਬਣਾ ਲਿਆ। ਬਣਤ ਬਣਾਏ ਹਰਿ ਬਨਵਾਰੀ, ਜੁਗ ਜੁਗ ਰਚਨ ਰਚਾਈਆ। ਰਾਮਾ ਕ੍ਰਿਸ਼ਨ ਨਰ ਅਵਤਾਰੀ, ਦੁਆਪਰ ਤ੍ਰੇਤਾ ਪਾਰ ਕਰਾਈਆ। ਕਲਜੁਗ ਤੇਰੀ ਅੰਤਮ ਵਾਰੀ, ਅਕਲ ਕਲਾ ਵਰਤਾਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰੀ, ਵੇਦ ਵਿਆਸਾ ਜੋੜ ਜੁੜਾਈਆ। ਪੁਰਖ ਅਗੰਮਾ ਪਾਵੇ ਸਾਰੀ, ਅਗੰਮੜੇ ਧਾਮ ਸੁਹਾਈਆ। ਭਗਤ ਸੁਹੇਲਾ ਮੀਤ ਮੁਰਾਰੀ, ਜੁਗ ਜੁਗ ਮੇਲ ਮਿਲਾਈਆ। ਤ੍ਰੇਤਾ ਵਿਛੜੇ ਵਡ ਸੰਸਾਰੀ, ਕਲਜੁਗ ਰਾਹ ਵਿਖਾਈਆ। ਅੰਤਮ ਮੇਲਾ ਚਰਨ ਦਵਾਰੀ, ਹਰਿ ਸਾਚਾ ਜੋੜ ਜੁੜਾਈਆ। ਨਾ ਕੋਈ ਜਾਣੇ ਜੀਵ ਗਵਾਰੀ, ਭਰਮੇ ਭੁੱਲੀ ਲੋਕਾਈਆ। ਨੌ ਦਵਾਰੇ ਪੰਚਮ ਧਾੜੀ, ਮਨਮੁਖ ਜੀਵਾਂ ਰਹੀ ਸਤਾਈਆ। ਗੁਰਮੁਖ ਸਾਚੇ ਪੌੜੇ ਚਾੜ੍ਹੀ, ਪ੍ਰਭ ਆਪਣੀ ਬਣਤ ਬਣਾਈਆ। ਆਪੇ ਹੋਇਆ ਪਿੱਛੇ ਅਗਾੜੀ, ਦਰ ਦਵਾਰਾ ਬੰਕ ਸੁਹਾਈਆ। ਜੋਤ ਜਗਾਏ ਬਹੱਤਰ ਨਾੜੀ, ਦਿਵਸ ਰੈਣ ਕਰੇ ਰੁਸ਼ਨਾਈਆ। ਨੇੜ ਨਾ ਆਏ ਮੌਤ ਲਾੜੀ, ਲੱਖ ਚੁਰਾਸੀ ਫੰਦ ਕਟਾਈਆ। ਭਾਗ ਲਗਾਏ ਕਾਇਆ ਮੰਡਲ ਮੰਡਪ ਮਾੜੀ, ਸ਼ਬਦ ਸਿੰਘਾਸਣ ਸੇਜ ਵਿਛਾਈਆ। ਫੜ ਫੜ ਬਾਹੋਂ ਰਿਹਾ ਤਾਰੀ, ਦਸਮ ਦਵਾਰੀ ਮੇਲ ਮਿਲਾਈਆ। ਮਾਨਸ ਮਨੁੱਖ ਪਾਵੇ ਸਾਰੀ, ਨਰ ਨਰੈਣ ਰੂਪ ਵਟਾਈਆ। ਸ਼ਬਦ ਸੁਣਾਏ ਸਚ ਧੁਨਕਾਰੀ, ਪੰਚਮ ਰਾਗ ਅਲਾਈਆ। ਅਨਹਦ ਗਾਏ ਆਪਣੀ ਵਾਰੀ, ਹਰਿ ਸਾਚੀ ਸੇਵਾ ਲਾਈਆ। ਜੋਤ ਨਿਰੰਜਣ ਕਰ ਉਜਿਆਰੀ, ਨਿਰਗੁਣ ਖੇਲ ਖਿਲਾਈਆ। ਸਰਗੁਣ ਤੇਰੀ ਪੈਜ ਸਵਾਰੀ, ਮਨ ਮਤੀ ਮਿਲੇ ਵਡਿਆਈਆ। ਪਾਰਬ੍ਰਹਮ ਕਲ ਕਰ ਪਿਆਰੀ, ਦਰ ਆਵੇ ਕਰ ਕਰ ਧਾਈਆ। ਜੋਤ ਸਰੂਪੀ ਵਡ ਸੰਸਾਰੀ, ਜੋਧਾ ਸੂਰਬੀਰ ਆਪ ਅਖਵਾਈਆ। ਸ਼ਸਤਰ ਬਸਤਰ ਨਾ ਕੋਇ ਵਿਚਾਰੀ, ਨਾ ਕੋਈ ਹੱਥ ਉਠਾਈਆ। ਸੋਹੰ ਖੰਡਾ ਫੜ ਦੋ ਧਾਰੀ, ਬ੍ਰਹਿਮੰਡਾਂ ਖੋਜ ਖੁਜਾਈਆ। ਜੇਰਜ ਅੰਡਾਂ ਪਾਵੇ ਸਾਰੀ, ਉਤਭੁਜ ਸੇਤਜ ਭੇਵ ਨਾ ਰਾਈਆ। ਬ੍ਰਹਮਾ ਸ਼ਿਵ ਖੜ੍ਹੇ ਦਵਾਰੀ, ਦੋਵੇਂ ਬੈਠੇ ਸੀਸ ਝੁਕਾਈਆ। ਸੁਰਪਤ ਰਾਜਾ ਇੰਦ ਕਰੇ ਪਿਆਰੀ, ਕਰੋੜ ਤੇਤੀਸਾ ਰਿਹਾ ਜਗਾਈਆ। ਕਲਜੁਗ ਤੇਰੀ ਅੰਤਮ ਵਾਰੀ, ਜਗਤ ਜਗਦੀਸਾ ਆਪ ਅਖਵਾਈਆ। ਨੌ ਖੰਡ ਪ੍ਰਿਥਮੀ ਆਪ ਕਰਾਏ ਚਰਨ ਪਨਿਹਾਰੀ, ਸੱਤਾਂ ਦੀਪਾਂ ਮਾਣ ਗਵਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਕਰਾਏ ਹਰਿ ਭਿਖਾਰੀ, ਮਾਣ ਤਾਣ ਰਹਿਣ ਨਾ ਪਾਈਆ। ਗੁਰਮੁਖ ਸੁਹਾਏ ਬੰਕ ਦਵਾਰੀ, ਦਵਾਰ ਬੰਕਾ ਆਪ ਸੁਹਾਈਆ। ਭਗਤ ਜਨਾਂ ਹਰਿ ਪੈਜ ਸਵਾਰੀ, ਰਾਓ ਰੰਕਾਂ ਰਿਹਾ ਉਠਾਈਆ। ਪਰਗਟ ਹੋਏ ਵਾਸੀ ਪੁਰੀ ਘਨਕਾ, ਸੋਹੰ ਸ਼ਬਦ ਵਜਾਏ ਸਾਚਾ ਡੰਕਾ, ਲੋਆਂ ਪੁਰੀਆਂ ਰਿਹਾ ਸੁਣਾਈਆ। ਗੁਰਸਿਖ ਤਰੇ ਹਰਿ ਭਗਤ ਤਰਾਏ ਜਿਉਂ ਜਨ ਜਨਕਾ, ਜੋਤੀ ਨੂਰ ਸੁਹਾਈਆ। ਫੇਰਨਹਾਰਾ ਮਨ ਕਾ ਮਣਕਾ, ਮਮਤਾ ਮੋਹ ਚੁਕਾਈਆ। ਦੇਵੇ ਨਾਮ ਖਜ਼ਾਨਾ ਸੱਚੇ ਧਨ ਧਨ ਕਾ, ਤੋਟ ਰਹੇ ਨਾ ਰਾਈਆ। ਭਰਮ ਭੁਲੇਖਾ ਕੱਢੇ ਜਨ ਜਨ ਕਾ, ਸ਼ਬਦ ਚੋਟ ਤਨ ਨਗਾਰੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਸੰਤ ਜਨਾਂ ਸਾਚੇ ਸ਼ਬਦ ਕਰੇ ਕੁੜਮਾਈਆ। ਹਰਿਜਨ ਤੇਰਾ ਸਚ ਦਵਾਰ, ਜੁਗ ਜੁਗ ਰਹੇ ਵਡਿਆਈਆ। ਪੁਰਖ ਅਬਿਨਾਸ਼ੀ ਬਣ ਭਿਖਾਰ, ਮੰਗੇ ਵਸਤ ਪਰਾਈਆ। ਨਾ ਕੋਈ ਦਿਸੇ ਚਾਰ ਦਿਵਾਰ, ਉਚ ਮਹੱਲੇ ਡੇਰਾ ਲਾਈਆ। ਓਅੰ ਸੋਹੰ ਏਕੰਕਾਰ, ਏਕਾ ਏਕ ਅਖਵਾਈਆ। ਇਕ ਕਰਾਏ ਸ਼ਬਦ ਜੈਕਾਰ, ਚਾਰ ਵਰਨਾਂ ਰਿਹਾ ਸੁਣਾਈਆ। ਊਚਾਂ ਨੀਚਾਂ ਇਕ ਦਵਾਰ, ਰੰਕ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਧਾਮ ਸੁਹਾਈਆ। ਆਪੇ ਤੋੜੇ ਗੜ੍ਹ ਹੰਕਾਰ, ਸ਼ਬਦ ਖੰਡਾ ਹੱਥ ਉਠਾਈਆ। ਕਲਜੁਗ ਰੋਵੇ ਧਾਹਾਂ ਮਾਰ, ਨਾ ਹੋਏ ਕੋਈ ਸਹਾਈਆ। ਸਤਿਜੁਗ ਸਾਚਾ ਕਰੇ ਪਿਆਰ, ਪ੍ਰਭ ਸਾਚਾ ਰਾਹ ਤਕਾਈਆ। ਭਗਤ ਜਨਾਂ ਸਦ ਦਏ ਹੁਲਾਰ, ਆਪਣੀ ਗੋਦ ਉਠਾਈਆ। ਪਾਰਬ੍ਰਹਮ ਪ੍ਰਭ ਅਗੰਮ ਅਪਾਰ, ਭੇਵ ਨਾ ਕੋਇ ਪਾਈਆ। ਸਿੰਘ ਮਨੀ ਤੇਰਾ ਸਚ ਦਵਾਰ, ਹਰਿ ਸੰਗਤ ਰਿਹਾ ਵਖਾਈਆ। ਖੇਲੇ ਖੇਲ ਨਰ ਨਰਾਇਣ ਅਵਤਾਰ, ਨਿਝ ਘਰ ਬੈਠਾ ਆਸਣ ਲਾਈਆ। ਭਰਮੇ ਭੁੱਲੇ ਭਰਮ ਗਵਾਰ, ਭਾਂਡਾ ਭਰਮ ਨਾ ਕੋਇ ਭੰਨਾਈਆ। ਸਚ ਵਸਤ ਹੱਥ ਕਰਤਾਰ, ਦੂਸਰ ਕਿਸੇ ਹੱਥ ਨਾ ਆਈਆ। ਪਹਿਲੀ ਚੇਤਰ ਬਣ ਵਰਤਾਰ, ਆਪਣੀ ਸੇਵਾ ਰਿਹਾ ਕਮਾਈਆ। ਕਰੇ ਕਰਾਏ ਅੰਤ ਭੰਡਾਰ, ਲਹਿਣਾ ਦੇਣਾ ਮੂਲ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਅੰਕ ਰਖਾਈਆ। ਏਕਾ ਅੰਕ ਏਕੰਕਾਰ, ਏਕਾ ਰੰਗ ਰੰਗਾਇਆ। ਏਕਾ ਡੰਕ ਸ਼ਬਦ ਜੈਕਾਰ, ਲੋਆਂ ਪੁਰੀਆਂ ਰਿਹਾ ਸੁਣਾਇਆ। ਸਤਿਜੁਗ ਤੇਰੀ ਬੰਨ੍ਹੇ ਧਾਰ, ਸੱਚਾ ਮਾਰਗ ਰਿਹਾ ਲਗਾਇਆ। ਕਲਜੁਗ ਤੇਰਾ ਪਾਰ ਕਿਨਾਰ, ਜੂਠ ਝੂਠ ਝੋਲੀ ਪਾਇਆ। ਪਰਗਟ ਹੋਏ ਜੋਧਾ ਸੂਰ ਬਲੀ ਬਲਕਾਰ, ਆਪ ਆਪਣਾ ਰੂਪ ਵਟਾਇਆ। ਆਦਿ ਸ਼ਕਤ ਦਏ ਲਲਕਾਰ, ਸਤਿ ਪੁਰਖ ਨਿਰੰਜਣ ਸੇਵਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਖੇਲ ਖੇਲ ਜਨ ਭਗਤਾਂ ਮੇਲ ਕਲ ਕਲ ਰਿਹਾ ਵਰਤਾਇਆ। ਆਦਿ ਪੁਰਖ ਆਦਿ ਗੁਰਦੇਵਾ, ਏਕਾ ਏਕ ਅਖਵਾਇੰਦਾ। ਜੁਗ ਜੁਗ ਕਰੇ ਸਾਚੀ ਸੇਵਾ, ਸੇਵਕ ਸੇਵ ਕਮਾਇੰਦਾ। ਅੰਮ੍ਰਿਤ ਆਤਮ ਫਲ ਰੱਖੇ ਸਾਚਾ ਮੇਵਾ, ਜਨ ਭਗਤਾਂ ਮੁਖ ਲਗਾਇੰਦਾ। ਕੌਸਤਕ ਮਨੀਆ ਸਾਚਾ ਥੇਵਾ, ਮਸਤਕ ਤਿਲਕ ਲਗਾਇੰਦਾ। ਨਾਮ ਜਪਾਏ ਸਾਚੀ ਜਿਹਵਾ, ਸਾਚੇ ਮਾਰਗ ਲਾਇੰਦਾ। ਪਾਰਬ੍ਰਹਮ ਪ੍ਰਭ ਅਲਖ ਅਭੇਵਾ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਬਣਤ ਬਣਾਇੰਦਾ। ਆਦਿ ਪੁਰਖ ਜੋਤ ਨਿਰੰਜਣ, ਏਕਾ ਏਕੰਕਾਰਿਆ। ਹਰਿ ਭਗਤ ਬਣਾਏ ਸਾਚੇ ਸੱਜਣ, ਮੇਲ ਮਿਲਾਏ ਵਿਚ ਸੰਸਾਰਿਆ। ਚਰਨ ਧੂੜ ਕਰਾਏ ਸਾਚਾ ਮਜਨ, ਦੁਰਮਤ ਮੈਲ ਦਏ ਉਤਾਰਿਆ। ਜੂਠੇ ਝੂਠੇ ਭਾਂਡੇ ਭੱਜਣ, ਤੋੜੇ ਗੜ੍ਹ ਹੰਕਾਰਿਆ। ਅਨਹਦ ਤਾਲ ਨਗਾਰੇ ਸਾਚੇ ਵੱਜਣ, ਸਾਚਾ ਤਾਲ ਆਪ ਵਜਾ ਰਿਹਾ। ਪਾਰਬ੍ਰਹਮ ਜਨ ਭਗਤਾਂ ਆਇਆ ਪੜਦੇ ਕੱਜਣ, ਕਲਜੁਗ ਲੈ ਮਾਤ ਅਵਤਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਬੰਨ੍ਹੇ ਸਾਚੀ ਧਾਰਿਆ। ਆਦਿ ਪੁਰਖ ਜੋਤ ਪਰਕਾਸ਼ੀ, ਅਕਲ ਕਲਾ ਭਰਪੂਰਿਆ। ਪਾਰਬ੍ਰਹਮ ਪੁਰਖ ਅਬਿਨਾਸ਼ੀ, ਆਪੇ ਵਸੇ ਦੂਰ ਨੇੜਿਆ। ਭਗਤ ਜਨਾਂ ਹਰਿ ਦਾਸਨ ਦਾਸੀ, ਸੇਵਕ ਸੇਵਾ ਕਰੇ ਭਰਪੂਰਿਆ। ਸ਼ਬਦ ਜਣਾਏ ਇਕ ਸਵਾਸੀ, ਸਾਚੀ ਸੇਵ ਕਮਾ ਰਿਹਾ। ਕਾਇਆ ਮੰਡਪ ਪਾਏ ਰਾਸੀ, ਉਚ ਮਹੱਲੇ ਸ਼ਬਦ ਅਟੱਲੇ ਦੀਪਕ ਜੋਤ ਜਗਾ ਰਿਹਾ। ਵੇਖੇ ਖੇਲ ਘਨਕਪੁਰ ਵਾਸੀ, ਭੇਵ ਨਾ ਪਾਇਣ ਪੰਡਤ ਕਾਸ਼ੀ, ਵੇਦ ਪੁਰਾਨਾਂ ਗਾ ਰਿਹਾ। ਜਨ ਭਗਤਾਂ ਕਰੇ ਬੰਦ ਖੁਲਾਸੀ, ਕਲਜੁਗ ਕਟੇ ਅੰਤਮ ਫਾਸੀ, ਰਾਏ ਧਰਮ ਆ ਸਮਝਾ ਰਿਹਾ। ਲਾੜੀ ਮੌਤ ਚਰਨ ਦਾਸੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਪੱਲੂ ਨਾਮ ਫੜਾ ਰਿਹਾ। ਆਦਿ ਪੁਰਖ ਆਦਿ ਨਾ ਅੰਤਾ, ਜੁਗ ਜੁਗ ਭੇਖ ਵਟਾਇੰਦਾ। ਪਕੜ ਉਠਾਏ ਸਾਚੇ ਸੰਤਾ, ਸਾਚਾ ਮਾਰਗ ਲਾਇੰਦਾ। ਮਨਮੁਖ ਜੀਵਾਂ ਮਾਇਆ ਪਾਏ ਬੇਅੰਤਾ, ਦਿਸ ਕਿਸੇ ਨਾ ਆਇੰਦਾ। ਰੋਗ ਲਗਾਇਆ ਹਉਮੇ ਹੰਗਤਾ, ਦਰਦ ਦੁੱਖ ਆਪਣੇ ਹੱਥ ਰਖਾਇੰਦਾ। ਹਰਿਜਨ ਮੇਲਾ ਸਾਚੇ ਕੰਤਾ, ਜੁਗ ਜੁਗ ਵਿਛੜੇ ਮੇਲ ਮਿਲਾਇੰਦਾ। ਕਾਇਆ ਚੋਲੀ ਰੰਗਣ ਰੰਗਤਾ, ਸੋਹੰ ਭੱਠੀ ਇਕ ਚੜ੍ਹਾਇੰਦਾ। ਦਰ ਦਵਾਰੇ ਹੋਏ ਮੰਗਤਾ, ਪ੍ਰੇਮ ਭਿਛਿਆ ਝੋਲੀ ਪਾਇੰਦਾ। ਆਪੇ ਹੋਇਆ ਭੁੱਖਾ ਨੰਗਤਾ, ਹਰਿਜਨ ਭੰਡਾਰਾ ਭਰਪੂਰ ਕਰਾਇੰਦਾ। ਅੰਮ੍ਰਿਤ ਆਤਮ ਜਾਮ ਪਿਆਏ ਭੇਵ ਨਾ ਪਾਏ ਗੋਦਾਵਰੀ ਗੰਗਤਾ, ਅੱਠ ਸੱਠ ਤੀਰਥ ਦਿਸ ਨਾ ਆਇੰਦਾ। ਗੌੜ ਬ੍ਰਹਿਮਣ ਵੇਦ ਵਿਆਸ ਪੂਤ ਸਪੂਤਾ, ਆਪਣੀ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਿਖਿਆ ਲੇਖ ਲਿਖਾਇੰਦਾ। ਆਦਿ ਪੁਰਖ ਆਦਿ ਭਵਾਨੀ, ਹਰਿ ਜੋਤੀ ਨੂਰ ਸਵਾਇਆ। ਸ਼ਬਦ ਚਲਾਏ ਇਕ ਨਿਸ਼ਾਨੀ, ਜੁਗ ਜੁਗ ਭੇਖ ਵਟਾਇਆ। ਜਨ ਭਗਤਾਂ ਮਾਰੇ ਆਤਮ ਕਾਨੀ, ਅਗਿਆਨ ਅੰਧੇਰ ਮਿਟਾਇਆ। ਅਨਹਦ ਸੁਣਾਏ ਸਾਚੀ ਬਾਣੀ, ਪੰਚਮ ਰਾਗ ਅਲਾਇਆ। ਅੰਮ੍ਰਿਤ ਆਤਮ ਠੰਢਾ ਪਾਣੀ, ਦਸਮ ਦਵਾਰੀ ਰਿਹਾ ਪਿਲਾਇਆ। ਸੇਜ ਰੰਗੀਲੀ ਇਕ ਵਖਾਨੀ, ਸੁਰਤ ਸਵਾਣੀ ਹਾਣੀ ਹਾਣ ਮਿਲਾਇਆ। ਜੋਤ ਨਿਰੰਜਣ ਖੇਲ ਮਹਾਨੀ, ਖੇਲਣਹਾਰਾ ਦਿਸ ਨਾ ਆਇਆ। ਦਾਤਾ ਜੋਧਾ ਸੂਰ ਵਡ ਬਲਵਾਨੀ, ਦਇਆਵਾਨ ਅਖਵਾਇਆ। ਗੁਰਮੁਖ ਵਿਰਲਾ ਚਤੁਰ ਸੁਜਾਨੀ, ਘਰ ਸਾਚਾ ਬੂਝ ਬੁਝਾਇਆ। ਭਰਮੇ ਭੁੱਲੇ ਜੀਵ ਨਾਦਾਨੀ, ਨਿਝ ਘਰ ਭੇਵ ਕੋਈ ਨਾ ਪਾਇਆ। ਮਾਇਆ ਰੁਲੇ ਵਡ ਵਿਦਵਾਨੀ, ਜਗਤ ਵਿਦਿਆ ਮੂਲ ਚੁਕਾਇਆ। ਗੁਰਮੁਖ ਵਿਰਲਾ ਦਰ ਦਵਾਰੇ ਕਰੇ ਕੁਰਬਾਨੀ, ਗੁਰ ਚਰਨੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖਣ ਆਇਆ ਦਰ, ਚਾਰੇ ਕੁੰਟਾਂ ਵੇਖ ਵਖਾਇਆ। ਕਲਜੁਗ ਤੇਰਾ ਦਰ ਦਰਵਾਜ਼ਾ, ਹਰਿ ਸਾਚਾ ਵੇਖ ਵਖਾਇੰਦਾ। ਪਰਗਟ ਹੋਏ ਗਰੀਬ ਨਿਵਾਜ਼ਾ, ਦਹਿ ਦਿਸ਼ਾ ਫੋਲ ਫੁਲਾਇੰਦਾ। ਜੋਤ ਜਗਾਏ ਦੇਸ ਮਾਝਾ, ਗੁਰ ਗੋਬਿੰਦਾ ਭੇਖ ਵਟਾਇੰਦਾ। ਨੌ ਖੰਡ ਪ੍ਰਿਥਮੀ ਰਚਿਆ ਕਾਜਾ, ਸੱਤਾਂ ਦੀਪਾਂ ਫੋਲ ਫੁਲਾਇੰਦਾ। ਜਨ ਭਗਤਾਂ ਮਾਰੇ ਅੰਦਰ ਬਹਿ ਬਹਿ ਆਵਾਜ਼ਾ, ਗੀਤ ਸੁਹਾਗੀ ਇਕ ਸੁਣਾਇੰਦਾ। ਸ਼ਬਦ ਚੜ੍ਹਾਏ ਸਚ ਜਹਾਜ਼ਾ, ਸੋ ਪੁਰਖ ਨਿਰੰਜਣ ਏਕਾ ਨਾਮ ਲਿਆਇੰਦਾ। ਮਨਮੁਖ ਜੀਵਾਂ ਖੋਲ੍ਹੇ ਪਾਜਾ, ਸੰਮਤ ਚੌਦਾਂ ਵੇਖ ਵਖਾਇੰਦਾ। ਚਿੱਟਾ ਅਸਵ ਸਾਚਾ ਤਾਜਾ, ਲੋਆਂ ਪੁਰੀਆਂ ਆਪ ਫਿਰਾਇੰਦਾ। ਮਾਤਲੋਕ ਤੇਰਾ ਕਰੇ ਹਾਜਾ, ਮੱਕਾ ਕਾਅਬਾ ਵੇਖ ਵਖਾਇੰਦਾ। ਆਪੇ ਸ਼ਾਹ ਆਪ ਨਵਾਬਾ, ਰਾਜਨ ਰਾਜ ਆਪ ਅਖਵਾਇੰਦਾ। ਆਪੇ ਜਾਣੇ ਪੁੰਨ ਸਵਾਬਾ, ਭੇਦ ਅਭੇਦਾ ਭੇਵ ਖੁਲ੍ਹਾਇੰਦਾ। ਚਰਨ ਘੋੜੇ ਦੇ ਰਕਾਬਾ, ਨੀਲੀ ਧਾਰੀ ਪਾਰ ਕਰਾਇੰਦਾ। ਸ਼ਬਦ ਉਠਾਏ ਸਾਚਾ ਬਾਜਾ, ਗੋਬਿੰਦ ਸੰਗ ਰਲਾਇੰਦਾ। ਕਲਗੀ ਤੋੜਾ ਜੋਤੀ ਜੋੜਾ ਸ਼ਬਦ ਸਰੂਪੀ ਸਾਜਨ ਸਾਜਾ, ਜਗਤ ਜਗਦੀਸਾ ਸਾਚੇ ਸੀਸਾ ਆਪ ਟਿਕਾਇੰਦਾ। ਧੁਰਦਰਗਾਹੀ ਆਇਆ ਭਾਜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਵੇਖੇ ਤੇਰਾ ਦਰ, ਦਰ ਦਵਾਰਾ ਵੇਖ ਵਖਾਇੰਦਾ। ਕਲਜੁਗ ਵੇਖੇ ਦਰ ਦਰਬਾਨ, ਚਾਰੋਂ ਕੁੰਟ ਪਛਾਨਿਆ। ਜੂਠਾ ਝੂਠਾ ਜੀਵ ਨਾਦਾਨ, ਨਾ ਕੋਈ ਜਾਣੇ ਬ੍ਰਹਮ ਗਿਆਨਿਆ। ਖਾਣੀ ਬਾਣੀ ਵੇਦ ਪੁਰਾਨੀ ਅੰਜੀਲ ਕੁਰਾਨੀ ਪੁਣ ਛਾਣ, ਮਿਲਿਆ ਮੇਲ ਨਾ ਹਰਿ ਭਗਵਾਨਿਆ। ਗੁਰਮੁਖ ਸਾਚੇ ਬਾਲ ਅੰਞਾਣੇ ਜਗਤ ਨਾਦਾਨ, ਪ੍ਰਭ ਦੇਵੇ ਜੀਆ ਦਾਨਿਆ। ਨਾਮ ਅਨਮੁੱਲੜਾ ਏਕਾ ਪਾਨ, ਸਾਚਾ ਮੇਲਾ ਗੁਣ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਵੇਖੇ ਦਰ, ਦੋ ਜਹਾਨਾਂ ਮਾਰ ਧਿਆਨਿਆ। ਕਲਜੁਗ ਤੇਰੀ ਕਾਲੀ ਧਾਰ, ਰੈਣ ਅੰਧੇਰੀ ਛਾਈਆ। ਗੁਰ ਗੋਬਿੰਦਾ ਹੋ ਤਿਆਰ, ਪਰਗਟ ਹੋਏ ਬੇਪਰਵਾਹੀਆ। ਸੰਬਲ ਨਗਰੀ ਅਪਰ ਅਪਾਰ, ਬੈਠਾ ਆਸਣ ਲਾਈਆ। ਸਾਚਾ ਖੰਡਾ ਤੇਜ ਕਟਾਰ, ਤਨ ਗਾਤਰੇ ਆਪ ਲਟਕਾਈਆ। ਵੱਢੇ ਕੰਡਾਂ ਮਾਰੇ ਮਾਰ, ਵੇਦ ਪੁਰਾਨਾਂ ਭੇਵ ਨਾ ਰਾਈਆ। ਖਾਣੀ ਬਾਣੀ ਰਹੀ ਪੁਕਾਰ, ਨਿਹਕਲੰਕ ਹਰਿ ਨਿਰੰਕਾਰ, ਆਪਣੀ ਕਲ ਵਰਤਾਈਆ। ਰਾਓ ਰੰਕਾਂ ਕਰੇ ਖ਼ਬਰਦਾਰ, ਰਾਜ ਰਾਜਾਨਾਂ ਰਿਹਾ ਉਠਾਈਆ। ਵਾਲੀ ਹਿੰਦ ਰਹਿਣਾ ਤਿਆਰ, ਇੱਕੀ ਚੇਤਰ ਦਿਵਸ ਸੁਹਾਈਆ। ਲਿਖਿਆ ਲੇਖ ਆਏ ਦਿੱਲੀ ਦਰਬਾਰ, ਸੰਮਤ ਚੌਦਾਂ ਭੇਵ ਖੁਲ੍ਹਾਈਆ। ਪੰਚਮ ਜੇਠੀ ਵਡ ਬਲਕਾਰ, ਚੌਦਾਂ ਲੋਕਾਂ ਵੇਖੇ ਥਾਉਂ ਥਾਈਂਆ। ਈਸਾ ਮੂਸਾ ਆਪੇ ਵੇਖੇ ਕਾਲਾ ਸੂਸਾ ਫੋਲ ਫੁਲਾਏ ਚੀਨਾ ਰੂਸਾ, ਸੰਗ ਮੁਹੰਮਦੀ ਚਾਰ ਯਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰਾ ਵੇਖੇ ਦਰ ਦਰਬਾਰ, ਲੋਕਮਾਤ ਵਖਾਈਆ। ਕਲਜੁਗ ਤੇਰਾ ਦਰ ਦਰਬਾਰ, ਲੋਕਮਾਤ ਵਖਾਇੰਦਾ। ਚਾਰੋਂ ਕੁੰਟ ਕੂੜ ਕੁੜਿਆਰ, ਹੱਥ ਖਾਲੀ ਠੂਠਾ ਆਪ ਵਖਾਇੰਦਾ। ਭਰਮੇ ਭੁੱਲੇ ਜੀਵ ਜੰਤ ਸਾਧ ਸੰਤ ਗਵਾਰ, ਪ੍ਰਭ ਸਾਚਾ ਭੇਵ ਕੋਈ ਨਾ ਪਾਇੰਦਾ। ਮਾਇਆ ਮਮਤਾ ਕਾਮ ਕਰੋਧ ਲੋਭ ਮੋਹ ਹੰਕਾਰ, ਗੁਰ ਕਾ ਸ਼ਬਦ ਨਾ ਕੋਈ ਰਖਾਇੰਦਾ। ਮਾਤ ਪਿਤ ਭਾਈ ਭੈਣ ਸਾਕ ਸੱਜਣ ਸੈਣ ਕਰ ਪਿਆਰ, ਨੇਤਰ ਨੈਣ ਦਰਸ ਕੋਈ ਨਾ ਪਾਇੰਦਾ। ਦੂਰ ਦੁਰਾਡੇ ਬੈਠੇ ਰਹਿਣ, ਗੁਰ ਦਰ ਅੰਦਰ ਮੰਦਰ ਨਾ ਕੋਈ ਆਤਮ ਸੇਜਾ ਚਰਨ ਟਿਕਾਇੰਦਾ। ਸ਼ਬਦ ਸੁਨੇਹੜਾ ਹਰਿ ਜੀ ਭੇਜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਵੇਖੇ ਦਰ ਧੁਰਦਰਗਾਹੀ ਆਪੇ ਆਇੰਦਾ। ਨਿਹਕਲੰਕ ਨਰਾਇਣ ਨਰ, ਆਪਣੀ ਕਲ ਵਰਤਾਈਆ। ਕਲਜੁਗ ਵੇਖੇ ਸਾਚਾ ਘਰ, ਏਕਾ ਸ਼ਬਦ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਮਾਰੇ ਮਾਰ, ਦਿਸ ਕਿਸੇ ਨਾ ਆਈਆ। ਸੰਮਤ ਚੌਦਾਂ ਕਰ ਵਿਚਾਰ, ਪੰਚਮ ਜੇਠੀ ਵੇਖ ਵਖਾਈਆ। ਮੇਟ ਮਿਟਾਏ ਅੰਧੇਰੀ ਰਾਤਾ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਰਿਹਾ ਮਿਟਾਈਆ। ਸੋਹੰ ਚਿਲ੍ਹੇ ਚੜ੍ਹੇ ਸਮਰਾਥਾ, ਚਾਰੋਂ ਕੁੰਟ ਕਰੇ ਲੜਾਈਆ। ਪਾਰਬ੍ਰਹਮ ਪ੍ਰਭ ਨੀਕਨ ਨੀਕਾ, ਦਿਸ ਕਿਸੇ ਨਾ ਆਈਆ। ਖੇਲੇ ਖੇਲ ਤੀਨ ਲੋਕਾ, ਤ੍ਰੈਲੋਕੀ ਨਾਥ ਆਪ ਅਖਵਾਈਆ। ਬ੍ਰਹਮਾ ਸ਼ਿਵ ਕਰੋੜ ਤੇਤੀਸਾ, ਵੇਖ ਵਖਾਏ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਲਜੁਗ ਵੇਖੇ ਤੇਰਾ ਘਰ, ਗੁਰ ਗੋਬਿੰਦਾ ਸੰਗ ਰਲਾਈਆ। ਗੁਰ ਗੋਬਿੰਦਾ ਕਰ ਤਿਆਰ, ਪ੍ਰਭ ਸਾਚੇ ਸੰਗ ਨਿਭਾਇਆ। ਸੰਬਲ ਨਗਰ ਵੇਖ ਵਿਚਾਰ, ਜੋਤੀ ਦੀਪ ਜਲਾਇਆ। ਸ਼ਬਦ ਚਲਾਏ ਤਿੱਖੀ ਧਾਰ, ਸਾਰ ਕੋਈ ਨਾ ਪਾਇਆ। ਨੌ ਦਵਾਰੇ ਵਸੇ ਬਾਹਰ, ਘਰ ਏਕਾ ਏਕ ਸੁਹਾਇਆ। ਪੁਰਖ ਅਗੰਮੜਾ ਅਗੰਮੜੀ ਕਾਰ, ਹੱਡ ਮਾਸ ਨਾੜੀ ਤੇਰੇ ਵਿਚ ਨਾ ਆਇਆ। ਸੋਹੰ ਸ਼ਬਦ ਕਰਾਏ ਜੈ ਜੈਕਾਰ, ਪੁਰੀਆਂ ਲੋਆਂ ਆਪ ਜਪਾਇਆ। ਸਤਿਜੁਗ ਬੰਨ੍ਹੇ ਸਾਚੀ ਧਾਰ, ਸੋ ਪੁਰਖ ਨਿਰੰਜਣ ਦਇਆ ਕਮਾਇਆ। ਹੰ ਹੰਗਤਾ ਦੇਵੇ ਮਾਰ, ਏਕਾ ਰੂਪ ਵਟਾਇਆ। ਸਾਚੀ ਸੰਗਤਾ ਇਕ ਪਿਆਰ, ਊਚਾਂ ਨੀਚਾਂ ਰੰਕ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਧਾਮ ਸੁਹਾਇਆ। ਬੰਨ੍ਹੇ ਹੱਥੀਂ ਨਾਮ ਗਾਨਾ, ਸਾਚੀ ਤੰਦੀ ਤੰਦ ਬੰਨ੍ਹਾਇਆ। ਧਰਮ ਝੁਲਾਏ ਇਕ ਨਿਸ਼ਾਨਾ, ਨੌ ਖੰਡ ਰਿਹਾ ਵਖਾਇਆ। ਜੋਤ ਸਰੂਪੀ ਪਹਿਰੇ ਬਾਣਾ, ਨਿਹਕਲੰਕਾ ਨਾਉਂ ਰਖਾਇਆ। ਪਾਰਬ੍ਰਹਮ ਹੋਏ ਵਿਸ਼ਨੂੰ ਭਗਵਾਨਾ, ਹਰਿ ਭਗਵਨ ਰੂਪ ਸਮਾਇਆ। ਵਿਸ਼ਨੂੰ ਦੇਵੇ ਸਾਚਾ ਦਾਨਾ, ਆਤਮ ਝੋਲੀ ਇਕ ਭਰਾਇਆ। ਲੱਖ ਚੁਰਾਸੀ ਪੀਣਾ ਖਾਣਾ, ਰਾਜਕ ਰਿਜਕ ਸਬਾਇਆ। ਗੋਬਿੰਦ ਪਾਇਆ ਪਦ ਨਿਰਬਾਣਾ, ਪਾਰਬ੍ਰਹਮ ਸਰਨਾਇਆ। ਨਾਨਕ ਆਇਆ ਦਰ ਦਰਬਾਨਾ, ਹਰਿ ਸਾਚੀ ਭਿਛਿਆ ਝੋਲੀ ਪਾਇਆ। ਸਤਿਨਾਮ ਕਰ ਪਰਵਾਨਾ, ਲੋਕਮਾਤ ਸੁਣਾਇਆ। ਭਰਮੇ ਭੁੱਲੇ ਜੀਵ ਨਾਦਾਨਾ, ਗੁਰ ਪੂਰੇ ਨਾ ਮੇਲ ਮਿਲਾਇਆ। ਨਿਹਕਲੰਕ ਜੋਧਾ ਸੂਰ ਬਲੀ ਬਲਵਾਨਾ, ਕਲਜੁਗ ਅੰਤਮ ਦਏ ਮਿਟਾਇਆ। ਪੰਜ ਤਤ ਨਾ ਦਿਸੇ ਕੋਇ ਨਿਸ਼ਾਨਾ, ਤ੍ਰੈਗੁਣ ਮਾਇਆ ਮੂਲ ਚੁਕਾਇਆ। ਗੁਰਮੁਖਾਂ ਕਰੇ ਦਰ ਪਰਵਾਨਾ, ਜੁਗ ਜੁਗ ਆਪਣਾ ਬਿਰਦ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ ਰੂਪ ਸਮਾਇਆ। ਨਰ ਨਰਾਇਣ ਹਰਿ ਨਿਰੰਕਾਰ, ਜੋਤ ਨਿਰੰਜਣ ਇਕ ਜਗਾਈਆ। ਸਤਿ ਪੁਰਖ ਨਿਰੰਜਣ ਮੀਤ ਮੁਰਾਰ, ਸੱਜਣ ਸੈਣ ਅਖਵਾਈਆ। ਗੁਰਮੁਖਾਂ ਮੇਲਾ ਅੱਧ ਵਿਚਕਾਰ, ਦਸਮ ਦਵਾਰੀ ਰਿਹਾ ਮਿਲਾਈਆ। ਆਪੇ ਵਸਿਆ ਸਭ ਤੋਂ ਬਾਹਰ, ਹਰ ਘਟ ਆਪ ਸਮਾਈਆ। ਨੌ ਦਵਾਰ ਖੋਲ੍ਹ ਕਿਵਾੜ, ਸ੍ਰਿਸ਼ਟ ਸਬਾਈ ਰਿਹਾ ਵਖਾਈਆ। ਅੱਠਾਂ ਤਤਾਂ ਕਰ ਤਿਆਰ, ਮਨ ਮਤ ਬੁਧ ਕਰੀ ਕੁੜਮਾਈਆ। ਸਪਤਮ ਰੂਪ ਹਰਿ ਅਪਾਰ, ਘਰ ਸਾਚੇ ਆਸਣ ਲਾਈਆ। ਛੇਵੇਂ ਸ਼ਬਦ ਧੁਨ ਧੁਨਕਾਰ, ਆਪਣੀ ਰਿਹਾ ਉਪਾਈਆ। ਪੰਚਮ ਮੇਲਾ ਮੀਤ ਮੁਰਾਰ, ਪਵਣ ਪਵਣੀ ਰਿਹਾ ਸਮਾਈਆ। ਚੌਥੇ ਘਰ ਸੰਤ ਦੁਲਾਰ, ਆਪਣਾ ਸੰਗ ਨਿਭਾਈਆ। ਤੀਜੇ ਖੋਲ੍ਹੇ ਬੰਦ ਕਿਵਾੜ, ਨੇਤਰ ਨੈਣ ਦਰਸ ਦਿਖਾਈਆ। ਦੂਸਰ ਦੋਅੰ ਮੇਟੇ ਧਾੜ, ਏਕਾ ਦੂਜਾ ਭਉ ਚੁਕਾਈਆ। ਇਕ ਇਕੱਲਾ ਏਕਾ ਏਕੰਕਾਰ, ਏਕਾ ਰੰਗ ਰੰਗਾਈਆ। ਗੁਰਮੁਖ ਸਾਚੇ ਕਰ ਤਿਆਰ, ਦੂਜਾ ਦਰ ਖੁਲ੍ਹਾਈਆ। ਤੀਜੇ ਖੇਲ ਅਪਰ ਅਪਾਰ, ਦਿਵਸ ਰੈਣ ਇਕ ਰਖਾਈਆ। ਚੌਥੇ ਮੇਲਾ ਮੀਤ ਮੁਰਾਰ, ਵਿਛੜ ਕਦੇ ਨਾ ਜਾਈਆ। ਪੰਚਮ ਗਾਇਣ ਵਾਰੋ ਵਾਰ, ਅੰਦਰ ਮੰਦਰ ਸੇਵਾ ਲਾਈਆ। ਛੇਵੇਂ ਵੇਖੇ ਹਰਿ ਕਰਤਾਰ, ਸ਼ਬਦ ਸ਼ਬਦੀ ਕਰੇ ਜਣਾਈਆ। ਸਤਿ ਪੁਰਖ ਨਿਰੰਜਣ ਜੋਤ ਅਪਾਰ, ਨਿਰਮਲ ਇਕ ਜਗਾਈਆ। ਅੱਠ ਅਠੋਤਰ ਵੇਖ ਵਿਚਾਰ, ਅੰਤ ਸੰਤ ਸਮਾਈਆ। ਨੌ ਦਰ ਵੇਖੇ ਜਗਤ ਕਿਵਾੜ, ਲੱਖ ਚੁਰਾਸੀ ਭਰਮ ਭੁਲਾਈਆ। ਦਸਵੇਂ ਲੇਖ ਸੱਚੀ ਸਰਕਾਰ, ਸ਼ਬਦ ਸਿੰਘਾਸਣ ਆਸਣ ਲਾਈਆ। ਸੰਤ ਸੁਹੇਲੇ ਵੇਖੇ ਉਠ ਉਠ ਵਾਰੋ ਵਾਰ, ਲੋਕਮਾਤੀ ਰਾਹ ਤਕਾਈਆ। ਫੜ ਫੜ ਬਾਹੋਂ ਲਾਏ ਪਾਰ, ਜੋਤ ਨਿਰੰਜਣ ਪਹਿਲੀ ਬਾਤੀ, ਆਪਣੀ ਆਪ ਜਗਾਈਆ। ਅੰਮ੍ਰਿਤ ਆਤਮ ਦੇਵੇ ਬੂੰਦ ਸਵਾਂਤੀ, ਤ੍ਰਿਸ਼ਨਾ ਭੁੱਖ ਮਿਟਾਈਆ। ਮੇਲ ਮਿਲਾਏ ਕਮਲਾਪਾਤੀ, ਘਰ ਮੰਦਰ ਇਕ ਸੁਹਾਈਆ। ਏਕਾ ਸੇਜਾ ਦਿਵਸ ਰਾਤੀ, ਪ੍ਰਭ ਆਪਣੇ ਰੰਗ ਰੰਗਾਈਆ। ਅੱਠੇ ਪਹਿਰ ਰਹੇ ਪਰਭਾਤੀ, ਗੁਰਮੁਖ ਵੇਖਣ ਚਾਈਂ ਚਾਈਂਆ। ਧੁਰਦਰਗਾਹੀ ਦੇਵੇ ਦਾਤੀ, ਦੇਵਣਹਾਰ ਆਪ ਅਖਵਾਈਆ। ਦੁਰਮਤ ਮੈਲ ਰਿਹਾ ਕਾਟੀ, ਜਨ ਭਗਤਾਂ ਦਇਆ ਕਮਾਈਆ। ਸਾਚਾ ਮੰਦਰ ਏਕਾ ਹਾਟੀ, ਚੌਦਾਂ ਹੱਟ ਵਿਖਾਈਆ। ਅੰਤਮ ਲਹਿਣਾ ਦੇਣਾ ਚੁਕਣਾ ਤੀਰਥ ਤਾਟੀ, ਅੱਠ ਸੱਠ ਮੂਲ ਚੁਕਾਈਆ। ਕਲਜੁਗ ਖੇਲ ਬਾਜ਼ੀਗਰ ਨਾਟੀ, ਹਰਿ ਸਚ ਸਵਾਂਗ ਵਰਤਾਈਆ। ਗੁਰਮੁਖ ਵਿਰਲਾ ਚੜ੍ਹੇ ਔਖੀ ਘਾਟੀ, ਸੋਹੰ ਪੌੜਾ ਏਕਾ ਲਾਈਆ। ਜਗੇ ਜੋਤ ਕਾਇਆ ਮਾਟੀ, ਨਿਰਮਲ ਨੂਰ ਸਵਾਈਆ। ਮਸਤਕ ਟਿੱਕਾ ਤਿਲਕ ਲਿਲਾਟੀ, ਹਰਿ ਆਪਣੀ ਹੱਥੀਂ ਲਾਈਆ। ਬਜਰ ਕਪਾਟੀ ਜਿਸ ਜਨ ਪਾਟੀ, ਮਿਲਿਆ ਮੇਲ ਸਾਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਵੇਖਣ ਆਇਆ ਤੇਰੀ ਸ਼ਾਹੀਆ। ਕਲਜੁਗ ਅੰਤਮ ਚੌਥਾ ਸ਼ਾਹ, ਰਾਜਨ ਰਾਜ ਅਖਵਾਇਆ। ਮਾਇਆ ਮਮਤਾ ਪਕੜੀ ਬਾਂਹ, ਜੂਠ ਝੂਠ ਸਰਕਾਰ ਰਖਾਇਆ। ਨਾਤਾ ਤੁੱਟੇ ਪੁੱਤਰਾਂ ਮਾਂ, ਪਿਤਾ ਪੂਤ ਨਾ ਕੋਇ ਜਣਾਇਆ। ਰੈਣ ਅੰਧੇਰੀ ਗਈ ਛਾ, ਕਾਮ ਕਰੋਧ ਲੋਭ ਫਿਰੇ ਹਲਕਾਇਆ। ਪਾਰਬ੍ਰਹਮ ਤੇਰਾ ਭੁੱਲਿਆ ਨਾਂ, ਹਉਮੇ ਹੰਗਤਾ ਰੋਗ ਵਧਾਇਆ। ਦਰ ਦਰ ਪੁਕਾਰੇ ਧਰਤ ਮਾਂ, ਦਰ ਅੱਗੇ ਸੀਸ ਝੁਕਾਇਆ। ਚਰਨ ਕਵਲ ਸਦ ਬਲ ਬਲ ਜਾਂ, ਜੁਗ ਜੁਗ ਪੈਜ ਰੱਖਦਾ ਆਇਆ। ਕਲਜੁਗ ਜੀਵ ਬੁੱਧੀ ਹੋਈ ਕਾਂ, ਵਾਂਗ ਕਾਗ ਰਹੇ ਕੁਰਲਾਇਆ। ਈਸਾ ਮੂਸਾ ਫੜ ਫੜ ਖਾਇਣ ਗਾਂ, ਹਿੰਦ ਹਿੰਦਵੈਣੀ ਜੀਵ ਜੰਤ ਸਤਾਇਆ। ਵੇਖ ਵਿਖਾਏ ਥਾਈਂ ਥਾਂ, ਨੌ ਖੰਡ ਪ੍ਰਿਥਮੀ ਦੀਪ ਸੱਤ ਤੇਰੇ ਅੱਗੇ ਝੋਲੀ ਡਾਹਿਆ। ਜਨ ਭਗਤਾਂ ਪਕੜੀ ਆਪੇ ਬਾਂਹ, ਦੋਏ ਜੋੜ ਆਪਣਾ ਸੀਸ ਝੁਕਾਇਆ। ਪੁਰਖ ਅਬਿਨਾਸ਼ੀ ਕਰ ਦੇ ਹਾਂ, ਵੇਲੇ ਅੰਤਮ ਕਲਜੁਗ ਨੇੜੇ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਰਿਹਾ ਸਮਝਾਇਆ। ਦੇਵੇ ਮਤ ਹੋ ਦਲੇਰ, ਹਰਿ ਸਾਚਾ ਬਣਤ ਬਣਾਇੰਦਾ। ਪਰਗਟ ਹੋਏ ਸਿੰਘ ਸ਼ੇਰ ਦਲੇਰ, ਸ਼ੇਰ ਸਿੰਘ ਨਾਉਂ ਰਖਾਇੰਦਾ। ਸ੍ਰਿਸ਼ਟ ਸਬਾਈ ਲਏ ਘੇਰ, ਜੋਤੀ ਖੇਲ ਖਿਲਾਇੰਦਾ। ਜਗਤ ਮੇਟੇ ਅੰਧ ਅੰਧੇਰ, ਦੀਪਕ ਇਕ ਜਗਾਇੰਦਾ। ਡਗਮਗਾਏ ਏਕਾ ਵੇਰ, ਸੰਮਤ ਸੋਲਾਂ ਲੇਖ ਲਿਖਾਇੰਦਾ। ਆਪ ਚੁਕਾਏ ਮੇਰ ਤੇਰ, ਚਾਰ ਵਰਨਾਂ ਬੂਝ ਬੁਝਾਇੰਦਾ। ਸ੍ਰਿਸ਼ਟ ਸਬਾਈ ਮਾਰੇ ਭੇੜ ਭੇੜ, ਗੁਰਮੁਖ ਸਾਚੇ ਚਰਨ ਬਹਾਇੰਦਾ। ਈਸਾ ਮੂਸਾ ਮਾਰੇ ਘੇਰ ਘੇਰ, ਅੱਲਾ ਰਾਣੀ ਮੁਖ ਛੁਪਾਇੰਦਾ। ਧਰਤ ਮਾਤ ਤੇਰਾ ਖੁਲ੍ਹਾ ਵਿਹੜ, ਅੰਤਮ ਕਲ ਕਰਾਇੰਦਾ। ਮਨਮੁਖ ਜੀਵ ਚੁਰਾਸੀ ਗੇੜ, ਧਰਮ ਰਾਏ ਲੇਖ ਲਿਖਾਇੰਦਾ। ਆਪੇ ਰਿਹਾ ਛੇੜਾਂ ਛੇੜ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰਾ ਸੰਗ ਨਿਭਾਇੰਦਾ। ਕਲਜੁਗ ਕਾਲਾ ਵਡ ਬਲਵਾਨਾ, ਅੰਤਮ ਕਲ ਹੰਕਾਰਿਆ। ਨਾਲ ਰਲਾਏ ਪੰਜ ਸ਼ੈਤਾਨਾ, ਕਰਾਏ ਜੈ ਜੈਕਾਰਿਆ। ਜੀਵ ਜੰਤ ਕਰ ਨਾਦਾਨਾ, ਜੂਠ ਝੂਠ ਭਰਿਆ ਤਨ ਭੰਡਾਰਿਆ। ਰਸਨਾ ਰਸ ਨਾ ਕੋਈ ਵਖਾਨਾ, ਮਦਿਰਾ ਮਾਸ ਪਿਆਰਿਆ। ਅੰਮ੍ਰਿਤ ਆਤਮ ਭੇਵ ਨਾ ਜਾਨਾ, ਨਾ ਮਿਲਿਆ ਮੀਤ ਮੁਰਾਰਿਆ। ਧਰਮ ਨਾ ਬੱਧਾ ਹੱਥੀਂ ਗਾਨਾ, ਜੂਠਾ ਝੂਠਾ ਤਨ ਸ਼ਿੰਗਾਰਿਆ। ਦਰ ਘਰ ਨਾ ਸਾਚਾ ਇਕ ਸੁਹਾਨਾ, ਖਾਲੀ ਦਿਸਣ ਮਹੱਲ ਅਟਾਰਿਆ। ਚੌਥਾ ਜੁਗ ਵੇਖ ਵਖਾਨਾ, ਪ੍ਰਭ ਪਾਵਣਹਾਰਾ ਸਾਰਿਆ। ਸਤਿਜੁਗ ਤ੍ਰੇਤਾ ਪਾਰ ਕਰਾਨਾ, ਕਲਜੁਗ ਅੰਤਮ ਆਈ ਤੇਰੀ ਵਾਰਿਆ। ਰਾਮ ਕ੍ਰਿਸ਼ਨ ਰਹੇ ਨਿਸ਼ਾਨਾ, ਨਿਹਕਲੰਕੀ ਖੇਲ ਅਪਾਰਿਆ। ਸ਼ਬਦ ਜੋਧਾ ਸੂਰ ਬਲੀ ਬਲਵਾਨਾ, ਗੁਰ ਗੋਬਿੰਦਾ ਨਾਉਂ ਰਖਾ ਰਿਹਾ। ਰਸਨਾ ਮਿਲੇ ਨੀਰ ਮਹਾਨਾ, ਸੋਹੰ ਸੋ ਪੜ੍ਹਾ ਰਿਹਾ। ਉਚੇ ਟਿੱਲੇ ਕੱਕੇ ਬਿੱਲੇ ਸਾਰੇ ਹਿਲੇ, ਫੜ ਉਠਾਏ ਕੱਕੇ ਬਿੱਲੇ, ਨਾ ਕੋਈ ਕਿਸੇ ਛੁੜਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰਾ ਵੇਖੇ ਘਰ, ਕਵਣ ਦਵਾਰੇ ਆਸਣ ਲਾ ਰਿਹਾ। ਕਲਜੁਗ ਤੇਰਾ ਕਵਣ ਟਿਕਾਣਾ, ਕਵਣ ਦਵਾਰ ਸੁਹਾ ਰਿਹਾ। ਵੇਖਣ ਆਏ ਗੁਣ ਨਿਧਾਨਾ, ਲੋਕਮਾਤ ਲਏ ਅਵਤਾਰਿਆ। ਏਕਾ ਦੇਵੇ ਧੁਰ ਫ਼ਰਮਾਣਾ, ਸੰਮਤ ਚੌਦਾਂ ਰਹਿਣਾ ਖ਼ਬਰਦਾਰਿਆ। ਪੰਦਰਾਂ ਆਉਣਾ ਵਿਚ ਮੈਦਾਨਾ, ਰਾਜ ਰਾਜਾਨਾਂ ਕਰੇ ਖ਼ਬਰਦਾਰਿਆ। ਸੰਮਤ ਸੋਲਾਂ ਮੇਟ ਮਿਟਾਏ ਨਿਸ਼ਾਨਾ, ਖੇਲੇ ਖੇਲ ਮਹਾਨਾ, ਸੰਮਤ ਸਤਾਰਾਂ ਤੇਲ ਚੜ੍ਹਾਨਿਆ। ਨਾ ਕੋਈ ਦਿਸੇ ਜੀਵ ਨਿਧਾਨਾ, ਅੱਠ ਅਠਾਰਾਂ ਖੇਲ ਵਖਾਨਿਆ। ਜਲ ਧਾਰਾ ਮੇਲ ਮਿਲਾਨਾ, ਉਨੀ ਉਨੀਸਾ ਮੁੱਲਾ ਸ਼ੇਖ਼ ਮੁਸਾਇਕ ਪੀਰ ਦਸਤਗੀਰ ਹਕੀਰ ਫ਼ਕੀਰ ਸ਼ਾਹ ਸੁਲਤਾਨ ਕੋਈ ਰਹਿਣ ਨਾ ਪਾਵਣਾ। ਬੀਸਾ ਬੀਸ ਹਰਿ ਜਗਦੀਸ, ਪੰਦਰਾਂ ਕੱਤਕ ਰੁੱਤ ਸੁਹਾਵਣਾ। ਗੁਰ ਤੇਗ ਬਹਾਦਰ ਤੇਰਾ ਲੇਖੇ ਲਾਏ ਸੀਸ, ਚਰਨ ਛੁਹਾਏ ਦਿੱਲੀ ਦਰਬਾਨਿਆ। ਨੌ ਖੰਡ ਪ੍ਰਿਥਮੀ ਆਪਣਾ ਪੀਸਣ ਰਹੀ ਪੀਸ, ਪ੍ਰਭ ਸਾਚਾ ਕਲਜੁਗ ਚੱਕੀ ਆਪ ਚਲਾਨਿਆ। ਸਭ ਦੇ ਖਾਲੀ ਹੋਏ ਖੀਸ, ਮਾਇਆ ਰਾਣੀ ਮੁਖ ਭਵਾਨਿਆ। ਸੋਹੰ ਛਤਰ ਝੁੱਲੇ ਪ੍ਰਭ ਸਾਚੇ ਸੀਸ, ਵੇਖੇ ਖੇਲ ਦੋ ਜਹਾਨਿਆ। ਮੇਲ ਮਿਲਾਏ ਇਕ ਇਕੀਸ, ਏਕਾ ਇੱਕੀ ਦਰ ਪਰਵਾਨਿਆ। ਸਾਚੀ ਸਿੱਖੀ ਰਾਗ ਸੁਣਾਏ ਹਰਿ ਛਤੀਸ, ਬੀਸ ਬੀਸ ਭੇਵ ਨਾ ਜਾਨਣ ਵੇਦ ਪੁਰਾਨਿਆ। ਲੇਖੇ ਲਾਏ ਗੁਰਮੁਖ ਸਾਚੇ ਸੀਸ, ਚਰਨ ਧੂੜ ਕਰਾਏ ਇਸ਼ਨਾਨਿਆ। ਪਾਰਬ੍ਰਹਮ ਤੇਰੀ ਕੋਈ ਨਾ ਕਰੇ ਰੀਸ, ਖਾਣੀ ਬਾਣੀ ਬਹਿ ਬਹਿ ਗਾਨਿਆ। ਚਾਰ ਵਰਨਾਂ ਇਕ ਹਦੀਸ, ਏਕਾ ਅੱਖਰ ਆਪ ਪੜ੍ਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੱਤ ਰੰਗ ਝੁਲਾਏ ਜਗਤ ਨਿਸ਼ਾਨਿਆ। ਸੱਤ ਰੰਗ ਨਿਸ਼ਾਨਾ ਜਾਏ ਚੜ੍ਹ, ਹਰਿ ਸਾਚਾ ਆਪ ਚੜ੍ਹਾਇੰਦਾ। ਨੌ ਖੰਡ ਪ੍ਰਿਥਮੀ ਏਕਾ ਗੜ੍ਹ, ਅੰਤਮ ਆਪ ਬਣਾਇੰਦਾ। ਸ਼ਬਦ ਸਰੂਪੀ ਅੰਦਰ ਵੜ, ਆਪੇ ਵੇਖ ਵਖਾਇੰਦਾ। ਆਪੇ ਲਏ ਘਾੜਨ ਘੜ, ਆਪੇ ਮੇਟ ਮਿਟਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਲਏ ਫੜ, ਲੁਕਿਆ ਕੋਈ ਰਹਿਣ ਨਾ ਪਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਕਲਜੁਗ ਅਗਨੀ ਨਾ ਜਾਏ ਸੜ, ਦਿਸ ਕਿਸੇ ਨਾ ਆਇੰਦਾ। ਨਾ ਕੋਈ ਮੜ੍ਹੀ ਗੋਰ ਮੜ੍ਹ, ਮਠ ਸ਼ਿਵਾਲਾ ਨਾ ਕੋਈ ਰਖਾਇੰਦਾ। ਅੱਖਰ ਵੱਖਰ ਰਿਹਾ ਪੜ੍ਹ, ਨਾ ਕੋਈ ਲੇਖਾ ਲੇਖ ਲਿਖਾਇੰਦਾ। ਜਨ ਭਗਤਾਂ ਜੋਤ ਜਗਾਏ ਬਹੱਤਰ ਨੜ, ਆਕਾਸ਼ ਪਰਕਾਸ਼ ਵਿਖਾਇੰਦਾ। ਸ਼ਬਦ ਸਰੂਪੀ ਅੱਗੇ ਖੜ੍ਹ, ਦਸਮ ਦਵਾਰੀ ਦਰਸ ਦਿਖਾਇੰਦਾ। ਆਪ ਫੜਾਏ ਪੱਲੂ ਲੜ, ਸੋਹੰ ਨਾਮ ਧਰਾਇੰਦਾ। ਹੌਲੀ ਹੌਲੀ ਜਾਣਾ ਚੜ੍ਹ, ਸੱਸੇ ਕਿਲੇ ਮੂੰਹ ਤੁੜਾਇੰਦਾ। ਹੋੜਾ ਉਪਰ ਲਏ ਫੜ, ਸਰਗੁਣ ਨਿਰਗੁਣ ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਹੰ ਹੰਗਤਾ ਜਾਏ ਮਰ, ਜੋ ਜਨ ਚਰਨੀ ਸੀਸ ਨਿਵਾਇੰਦਾ। ਸਾਚੀ ਸੰਗਤਾ ਜਾਏ ਤਰ, ਲੱਖ ਚੁਰਾਸੀ ਫੰਦ ਕਟਾਇੰਦਾ। ਧਰਮ ਰਾਏ ਆਏ ਦਰ, ਲਹਿਣਾ ਦੇਣਾ ਮੂਲ ਚੁਕਾਇੰਦਾ। ਜੁਗ ਜੁਗ ਦੇਵੇ ਜਨ ਭਗਤਾਂ ਵਰ, ਸਾਚੀ ਭਗਤੀ ਭਗਤ ਕਰਾਇੰਦਾ। ਨਾ ਜਨਮੇ ਨਾ ਜਾਏ ਮਰ, ਆਦਿ ਸ਼ਕਤੀ ਰੂਪ ਵਟਾਇੰਦਾ। ਬੂੰਦ ਰਕਤੀ ਏਕਾ ਧਰ, ਜੀਵ ਜੰਤ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰਾ ਵੇਖ ਘਰ, ਅੰਤਮ ਫੇਰਾ ਪਾਇੰਦਾ। ਅੰਤਮ ਫੇਰਾ ਏਕੰਕਾਰ, ਏਕਾ ਏਕ ਰਖਾਇਆ। ਇਸ਼ਟ ਦ੍ਰਿਸ਼ਟ ਹਰਿ ਵੇਖ ਵਿਚਾਰ, ਸ੍ਰਿਸ਼ਟ ਸਬਾਈ ਫੋਲ ਫੁਲਾਇਆ। ਹਰਿ ਦਾਤਾ ਮਿਹਰਵਾਨ, ਭਗਤ ਤਰਾਇੰਦਾ। ਹਰਿ ਦਾਤਾ ਮਿਹਰਵਾਨ, ਸ਼ਬਦ ਜਣਾਇੰਦਾ। ਹਰਿ ਦਾਤਾ ਮਿਹਰਵਾਨ, ਦਰਸ ਦਿਖਾਇੰਦਾ। ਹਰਿ ਦਾਤਾ ਮਿਹਰਵਾਨ, ਗੁਰਮੁਖ ਉਪਜਾਇੰਦਾ। ਹਰਿ ਦਾਤਾ ਮਿਹਰਵਾਨ, ਆਤਮ ਸੁਖ ਵਿਖਾਇੰਦਾ। ਹਰਿ ਦਾਤਾ ਮਿਹਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਗ ਜੁਗਤ ਜਣਾਇੰਦਾ। ਜੋਗ ਜੁਗਤ ਜਗਤ ਅਪਾਰ, ਆਪਣੀ ਆਪ ਰਖਾਈਆ। ਭਗਤ ਸੁਹੇਲਾ ਮੀਤ ਮੁਰਾਰ, ਮੇਲਾ ਮੇਲ ਮਿਲਾਈਆ। ਆਵੇ ਜਾਵੇ ਵਾਰੋ ਵਾਰ, ਗੁਰ ਚੇਲਾ ਰੂਪ ਵਟਾਈਆ। ਫੜ ਫੜ ਬਾਹੋਂ ਲਾਏ ਪਾਰ, ਸੱਜਣ ਸੁਹੇਲਾ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਵਿਚ ਸਮਾਈਆ। ਗੋਬਿੰਦ ਗੁਰ ਜਗਤ ਜਨ ਚੇਲਾ, ਆਪੇ ਆਪ ਅਖਵਾਇਆ। ਪੁਰਖ ਅਬਿਨਾਸ਼ੀ ਸੱਜਣ ਸੁਹੇਲਾ, ਮਾਤ ਪਿਤ ਬਣਾਇਆ। ਕਲਜੁਗ ਅੰਤਮ ਹੋਏ ਮੇਲਾ, ਸਾਚਾ ਲੇਖ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਤਰ ਪੇਖਣ ਆਪੇ ਆਇਆ। ਗੁਰ ਗੋਬਿੰਦਾ ਬਾਲ ਅੰਞਾਣਾ, ਦਰ ਸਾਚੇ ਹਰਿ ਪੁਕਾਰਿਆ। ਪੁਰਖ ਅਬਿਨਾਸ਼ੀ ਦੇਵੇ ਮਾਣਾ, ਕਲਜੁਗ ਅੰਤਮ ਵਾਰਿਆ। ਸਿਰ ਤੇ ਸਹਿਣਾ ਪੈਣਾ ਭਾਣਾ, ਖੇਲੇ ਖੇਲ ਖਿਲਾਰਿਆ। ਦਰ ਦਵਾਰੇ ਦੇਵੇ ਮਾਣਾ, ਏਕਾ ਏਕੰਕਾਰਿਆ। ਮੇਲ ਮਿਲਾਏ ਹਾਣੀਆਂ ਹਾਣਾ, ਬੀਸ ਬੀਸਾ ਵੇਖ ਵਿਚਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਵਰ ਕੰਤ ਭਤਾਰਿਆ। ਕੰਤ ਭਤਾਰਾ ਸਾਚਾ ਮੀਤਾ, ਨਰ ਹਰਿ ਆਪ ਅਖਵਾਇੰਦਾ। ਆਪ ਬਣਾਏ ਆਪਣੀ ਰੀਤਾ, ਗੁਰ ਗੋਬਿੰਦਾ ਸੰਗ ਨਿਭਾਇੰਦਾ। ਨਾ ਕੋਈ ਦਿਹੁਰਾ ਮੰਦਰ ਮਸੀਤਾ, ਗੁਰ ਦਰ ਮੰਦਰ ਵੇਖ ਵਖਾਇੰਦਾ। ਲੱਖ ਚੁਰਾਸੀ ਪਰਖੇ ਨੀਤਾ, ਨਿਤ ਨਿਤ ਲੇਖ ਲਿਖਾਇੰਦਾ। ਜਨ ਭਗਤਾਂ ਦੇਵੇ ਨਾਮ ਅਨਡੀਠਾ, ਦਿਸ ਕਿਸੇ ਨਾ ਆਇੰਦਾ। ਲੱਖ ਚੁਰਾਸੀ ਸੁੱਤਾ ਦੇ ਕਰ ਪੀਠਾ, ਆਪਣਾ ਮੁਖ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਹੰ ਸੋ ਸਾਚਾ ਜਾਪ ਸਤਿਜੁਗ ਝੋਲੀ ਪਾਇੰਦਾ। ਸੋਹੰ ਸੋ ਸਾਖਿਆਤ, ਹਰਿ ਸਾਚੀ ਜੋਤ ਜਗਾਈਆ। ਗੁਰਮੁਖ ਬਣਾਏ ਪਾਰ ਜ਼ਾਤ, ਵਰਨ ਗੋਤ ਮਿਟਾਈਆ। ਧੁਰਦਰਗਾਹੀ ਏਕਾ ਦਾਤ, ਪੁਰਖ ਅਗੰਮਾ ਲੈ ਕੇ ਆਈਆ। ਹਰਿਜਨ ਬੰਧਾਏ ਚਰਨ ਨਾਤ, ਵਿਛੜ ਕਦੇ ਨਾ ਜਾਈਆ। ਆਪੇ ਪਿਤਾ ਆਪੇ ਮਾਤ, ਆਪਣੀ ਗੋਦ ਉਠਾਈਆ। ਨਾਥ ਅਨਾਥਾਂ ਤ੍ਰੈਲੋਕੀ ਨਾਥ, ਦੀਨਾ ਨਾਥ ਆਪ ਅਖਵਾਈਆ। ਜੁਗ ਜੁਗ ਨਿਭਾਏ ਸਗਲਾ ਸਾਥ, ਸੰਗੀ ਸਾਥੀ ਆਪ ਹੋ ਜਾਈਆ। ਆਪ ਚਲਾਏ ਸਾਚਾ ਰਾਥ, ਜਨ ਭਗਤਾਂ ਰਿਹਾ ਚੜ੍ਹਾਈਆ। ਲਹਿਣਾ ਦੇਣਾ ਮਸਤਕ ਮਾਥ, ਅੰਤਮ ਮੂਲ ਚੁਕਾਈਆ। ਕਲਜੁਗ ਸੀਆਂ ਸਾਢੇ ਤਿੰਨ ਹਾਥ, ਲੱਖ ਚੁਰਾਸੀ ਵੰਡ ਵੰਡਾਈਆ। ਪਰਗਟ ਹੋਏ ਰਾਮ ਰਮਈਆ ਜਿਉਂ ਘਰ ਦਸਰਾਥ, ਲੰਕਾ ਗੜ੍ਹ ਹੰਕਾਰ ਤੋੜ ਤੁੜਾਈਆ। ਕਾਹਨਾ ਕ੍ਰਿਸ਼ਨਾ ਪ੍ਰਾਨ ਨਾਥ, ਦੁਆਪਰ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਡੰਕ ਵਜਾਈਆ। ਕਲਜੁਗ ਅੰਤਮ ਡੰਕ ਵਜਾਏ, ਨਿਹਕਲੰਕ ਨਰਾਇਣ ਨਰ ਅਵਤਾਰਾ। ਰੰਕ ਰਾਜਾਨ ਸ਼ਾਹ ਉਠਾਏ, ਕਰੇ ਕਰਾਏ ਖ਼ਬਰਦਾਰਾ। ਸਾਧ ਸੰਤ ਪ੍ਰਭ ਰਿਹਾ ਜਗਾਏ, ਵੇਖੇ ਅੰਦਰ ਬਾਹਰਾ। ਹਰਿਜਨ ਸਾਚੇ ਸੰਗ ਮਿਲਾਏ, ਭਰੇ ਨਾਮ ਭੰਡਾਰਾ। ਦਾਤਾ ਦਾਨੀ ਆਪ ਹੋ ਜਾਏ, ਜੁਗ ਜੁਗ ਲਏ ਅਵਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੁਹਾਏ ਬੰਕ ਦਵਾਰਾ। ਬੰਕ ਦਵਾਰਾ ਧੰਨ ਹੈ, ਗੁਰ ਮਤ ਬੂਝ ਬੁਝਾਇੰਦਾ। ਸੰਤ ਸੁਹੇਲਾ ਜਾਏ ਮੰਨ ਹੈ, ਸਾਚੇ ਤਤ ਸਮਾਇੰਦਾ। ਸੋਹੰ ਦੇਵੇ ਨਾਮ ਸੱਚਾ ਮਾਲ ਧਨ ਹੈ, ਚੋਰ ਯਾਰ ਨਾ ਕੋਇ ਚੁਰਾਇੰਦਾ। ਪੰਜਾਂ ਚੋਰਾਂ ਦੇਵੇ ਡੰਨ ਹੈ, ਡੰਕਾ ਡੌਰੂ ਏਕਾ ਵਾਹਿੰਦਾ। ਭਾਂਡਾ ਭਰਮ ਦੇਵੇ ਭੰਨ ਹੈ, ਭੰਨਣਹਾਰ ਆਪ ਅਖਵਾਇੰਦਾ। ਜੋਤ ਜਗਾਏ ਸਾਚੇ ਤਨ ਹੈ, ਦੀਪਕ ਸਾਚਾ ਇਕ ਵਿਖਾਇੰਦਾ। ਰਾਗ ਸੁਣਾਏ ਸਾਚਾ ਕੰਨ ਹੈ, ਸੁਣਨੇਹਾਰ ਆਪ ਹੋ ਆਇੰਦਾ। ਜੁਗ ਜੁਗ ਬੇੜਾ ਰਿਹਾ ਬੰਨ੍ਹ ਹੈ, ਆਪ ਆਪਣਾ ਭਾਰ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਕਮਲਾਪਤ, ਬਹੱਤਰ ਨਾੜੀ ਉਬਲੇ ਰੱਤ ਹੈ, ਆਤਮ ਧੀਰਜ ਸਾਚਾ ਸਤਿ, ਸਤਿ ਸੰਤੋਖ ਸਤਿ ਆਤਮ ਝੋਲੀ ਪਾਇੰਦਾ। ਸਤਿ ਸੰਤੋਖੀ ਸ਼ਬਦ ਗਿਆਨ, ਏਕਾ ਏਕ ਰਖਾਇੰਦਾ। ਪਾਰਬ੍ਰਹਮ ਪ੍ਰਭ ਕਰੇ ਧਿਆਨ, ਸਾਚਾ ਮੇਲ ਮਿਲਾਇੰਦਾ। ਸ਼ਬਦ ਜਪਾਏ ਨਾਮ ਨਿਧਾਨ, ਲੋਆਂ ਪੁਰੀਆਂ ਪਾਰ ਕਰਾਇੰਦਾ। ਆਪੇ ਹੋਇਆ ਨਿਗਾਹਬਾਨ, ਅੰਦਰ ਮੰਦਰ ਪੈਜ ਰਖਾਇੰਦਾ। ਮਨਮਤੀ ਜੀਵ ਆਪਣਾ ਕੀਤਾ ਪਾਣ, ਰਾਏ ਧਰਮ ਲੇਖ ਲਿਖਾਇੰਦਾ। ਗੁਰਮੁਖ ਸਾਚੇ ਚਤੁਰ ਸੁਜਾਨ, ਰਸਨਾ ਜਿਹਵਾ ਗੁਣ ਰਖਾਇੰਦਾ। ਨਾਉਂ ਨਿਰੰਕਾਰਾ ਏਕਾ ਗਾਣ, ਗੁਣਵੰਤਾ ਹਰਿ ਸਮਝਾਇੰਦਾ। ਅਮਰਾਪਦ ਘਰ ਸਾਚੇ ਪਾਣ, ਪਰਮ ਪੁਰਖ ਮਿਲਾਇੰਦਾ। ਸ਼ਬਦ ਅਨਾਦੀ ਵੱਜੇ ਨਿਧਾਨ, ਨਾਦ ਅਨਾਦੀ ਆਪ ਵਜਾਇੰਦਾ। ਵੇਖ ਵਖਾਏ ਸੁਣੇ ਸੁਣਾਏ ਕਾਨ, ਭੇਦ ਅਭੇਦਾ ਵਿਚ ਸਮਾਇੰਦਾ। ਖੇਲੇ ਖੇਲ ਆਦਿ ਜੁਗਾਦਿ, ਜੁਗ ਜੁਗ ਭੇਖ ਵਟਾਇੰਦਾ। ਸੰਤ ਸੁਹੇਲੇ ਲਏ ਲਾਧ, ਆਪਣਾ ਮੇਲ ਮਿਲਾਇੰਦਾ। ਸ਼ਬਦ ਜਣਾਏ ਬੋਧ ਅਗਾਧ, ਬੋਧ ਅਗਾਧਾ ਆਪ ਲੇਖ ਲਿਖਾਇੰਦਾ। ਧੁਰਦਰਗਾਹੀ ਦੇਵੇ ਦਾਨ, ਮਸਤਕ ਲੇਖਾ ਲਹਿਣਾ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਰੂਪ ਸਮਾਇੰਦਾ। ਨਿਰਗੁਣ ਰੂਪ ਹਰਿ ਨਿਰੰਕਾਰ, ਨਿਹਕਲੰਕ ਅਖਵਾਇੰਦਾ। ਜੋਤ ਸਰੂਪੀ ਕਰ ਉਜਿਆਰ, ਆਪਣਾ ਭੇਵ ਛੁਪਾਇੰਦਾ। ਸ਼ਬਦ ਵਜਾਏ ਡੰਕ ਅਪਾਰ, ਦਿਸ ਕਿਸੇ ਨਾ ਆਇੰਦਾ। ਗੁਰਮੁਖਾਂ ਕਰੇ ਮਾਤ ਪਿਆਰ, ਆਤਮ ਬ੍ਰਹਮ ਜਣਾਇੰਦਾ। ਸੋਲਾਂ ਕਰੇ ਤਨ ਸ਼ਿੰਗਾਰ, ਤਨ ਇਛਿਆ ਪੂਰ ਕਰਾਇੰਦਾ। ਨਾਮ ਵਜਾਏ ਇਕ ਨਗਾਰ, ਤਨ ਕਾਇਆ ਆਪ ਵਜਾਇੰਦਾ। ਤੋੜੇ ਗੜ੍ਹ ਜਗਤ ਹੰਕਾਰ, ਉਪਰ ਚੜ੍ਹ ਵੇਖ ਵਖਾਇੰਦਾ। ਦਰ ਦਵਾਰੇ ਅੱਗੇ ਖੜ੍ਹ, ਦਰ ਦਰਸੀ ਦਰਸ ਵਿਖਾਇੰਦਾ। ਪੰਚ ਵਿਕਾਰੇ ਨਾਲ ਰਿਹਾ ਲੜ, ਗੁਰਮੁਖ ਸਾਚਾ ਮਾਰਗ ਪਾਇੰਦਾ। ਬੰਕ ਦਵਾਰੇ ਜਾਏ ਵੜ, ਸਚ ਪੱਲੂ ਨਾਮ ਫੜਾਇੰਦਾ। ਪਾਰਬ੍ਰਹਮ ਪ੍ਰਭ ਅੱਗੇ ਖੜ੍ਹ, ਆਪਣੀ ਗੋਦ ਉਠਾਇੰਦਾ। ਲੇਖਾ ਚੁੱਕੇ ਗੋਰ ਮੜ੍ਹ, ਗੁਰਮੁਖ ਗੁਰ ਪੂਰੇ ਵਿਚ ਸਮਾਇੰਦਾ। ਨਾ ਜਨਮੇ ਨਾ ਜਾਏ ਮਰ, ਆਵਣ ਜਾਵਣ ਫੰਦ ਕਟਾਇੰਦਾ। ਸਾਚੀ ਤਰਨੀ ਜਾਏ ਤਰ, ਨਈਆ ਨੌਕਾ ਨਾਮ ਚੜ੍ਹਾਇੰਦਾ। ਏਕਾ ਸਈਆ ਲਏ ਵਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲ ਮਿਲਾਇੰਦਾ। ਮੇਲ ਮਿਲਾਏ ਸਾਚੇ ਸ਼ਾਹੋ, ਹਰਿ ਭੂਪੋ ਭੂਪ ਭੁਵਿੰਦਰਾ। ਦਾਤਾ ਦਾਨੀ ਬੇਪਰਵਾਹੋ, ਦਰ ਭਿਖਾਰੀ ਇੰਦਰ ਇੰਦਰਾ। ਗੁਰਮੁਖ ਰਖਾਏ ਥਾਈਂ ਥਾਉਂ, ਬਜਰ ਕਪਾਟੀ ਤੋੜੇ ਜੰਦਰਾ। ਦੋ ਜਹਾਨੀ ਕਰੇ ਨਿਆਉਂ, ਮੇਲੇ ਮੇਲ ਕਾਇਆ ਮੰਦਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਹੋਏ ਬਖ਼ਸ਼ਿੰਦੜਾ। ਬਖ਼ਸ਼ਣਹਾਰ ਦਰਦ ਦੁੱਖ ਭੰਜਨ, ਪਾਰਬ੍ਰਹਮ ਬੇਅੰਤਾ। ਹਰਿਜਨ ਬਣਾਏ ਸਾਚੇ ਸੱਜਣ, ਮੇਲ ਮਿਲਾਏ ਸਾਚੇ ਕੰਤਾ। ਅੰਮ੍ਰਿਤ ਆਤਮ ਪੀ ਪੀ ਰੱਜਣ, ਦਿਸ ਨਾ ਆਇਣ ਪੰਚਮ ਦੰਤਾ। ਤਾਲ ਨਗਾਰੇ ਸਾਚੇ ਵੱਜਣ, ਹਰਿ ਸਾਚਾ ਰਾਗ ਸੁਣੰਤਾ। ਜੋਤੀ ਜੋਤ ਸਰੂਪ ਹਰਿ, ਹਰਿਜਨ ਜਨ ਹਰਿ ਵੇਖੇ ਇਕ ਦਰ, ਘਰ ਸਾਚਾ ਧਾਮ ਸੁਹੰਤਾ। ਘਰ ਸੁਹਾਇਆ ਸਹਿਜ ਸੁਖ, ਆਤਮ ਜੋਗ ਕਮਾਈਆ। ਉਜਲ ਹੋਏ ਜਗਤ ਮੁਖ, ਰਸਨਾ ਭੋਗ ਲਗਾਈਆ। ਸੁਫਲ ਕਰਾਏ ਮਾਤ ਕੁੱਖ, ਧੁਰ ਸੰਜੋਗ ਮਿਲਾਈਆ। ਮੇਟ ਮਿਟਾਏ ਤ੍ਰਿਸ਼ਨਾ ਭੁੱਖ, ਸੋਹੰ ਚੋਗ ਚੁਗਾਈਆ। ਮਾਤ ਗਰਭ ਨਾ ਉਲਟਾ ਰੁੱਖ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰਿਹਾ ਤਰਾਈਆ। ਹਰਿਜਨ ਸਾਚੇ ਪਾਰ ਕਿਨਾਰਾ, ਗੁਰ ਪੂਰੇ ਚਰਨ ਦਵਾਰਿਆ। ਦੋ ਜਹਾਨੀ ਦਏ ਸਹਾਰਾ, ਸੋਹੰ ਚੱਪੂ ਨਾਲ ਰਖਾ ਰਿਹਾ। ਆਏ ਜਾਏ ਦਰ ਦਵਾਰਾ, ਸਾਚਾ ਮੇਲਾ ਮੇਲ ਮਿਲਾ ਰਿਹਾ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਪਰਬਤ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਸਾਚਾ ਰਾਹ ਤਕਾ ਰਿਹਾ। ਹਰਿਜਨ ਸਾਚੇ ਸੰਤ ਦੁਲਾਰ, ਪ੍ਰਭ ਪੂਰਨ ਆਸ ਕਰਾਈਆ। ਅੰਤਮ ਮੇਲਾ ਵਿਚ ਸੰਸਾਰ, ਇਕ ਇਕੇਲਾ ਵੇਖ ਵਖਾਈਆ। ਗੁਰ ਚੇਲਾ ਸੋਹਣ ਦਰ ਦਵਾਰ, ਬੰਕ ਦਵਾਰਾ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਮੇਲ ਮਿਲਾਈਆ। ਨਿਰਗੁਣ ਰੂਪ ਨਰ ਨਿਰੰਕਾਰ, ਸਰਗੁਣ ਵਿਚ ਸਮਾਇਆ। ਸਰਗੁਣ ਸਾਚਾ ਕਰ ਪਿਆਰ, ਸ਼ਬਦੀ ਸ਼ਬਦ ਜਣਾਇਆ। ਸਾਚਾ ਸ਼ਬਦ ਡੰਕ ਅਪਾਰ, ਨਿਰਗੁਣ ਰਿਹਾ ਵਜਾਇਆ। ਸਰਗੁਣ ਬੋਲੇ ਵਿਚ ਸੰਸਾਰ, ਰਸਨਾ ਜਿਹਵਾ ਰਿਹਾ ਹਿਲਾਇਆ। ਨਿਰਗੁਣ ਨਰ ਹਰਿ ਤੇਰੀ ਧਾਰ, ਨਿਰਧਨ ਦਏ ਤਰਾਇਆ। ਸਰਗੁਣ ਢਹਿ ਪੈ ਦਵਾਰ, ਦਰ ਦਰਵੇਸ਼ਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਧਾਰੀ ਕੇਸਾ, ਮੇਲ ਮਿਲਾਏ ਦਸ ਦਸਮੇਸ਼ਾ, ਮੂੰਡ ਮੂੰਡਾਇਆ ਦਿਸ ਨਾ ਆਇਆ। ਧਾਰੀ ਕੇਸ ਨਾ ਮੂੰਡ ਮੁੰਡਾਏ, ਜੋਤੀ ਨੂਰ ਸਵਾਇਆ। ਮੁੱਛ ਦਾਹੜੀ ਨਾ ਕੋਈ ਰਖਾਏ, ਸ਼ਬਦੀ ਤਤ ਬਣਾਇਆ। ਪੰਚ ਤਤ ਵਿਕਾਰੀ ਨਾ ਵੇਖ ਵਖਾਏ, ਹੱਡ ਨਾੜੀ ਮਾਸ ਭਰਮ ਚੁਕਾਇਆ। ਸਤਿ ਸਤਿਵਾਦੀ ਸਤਿ ਸਮਾਏ, ਸਤਿ ਪੁਰਖ ਹਰਿ ਰਘੁਰਾਇਆ। ਆਦਿ ਜੁਗਾਦੀ ਆਪ ਹੋ ਜਾਏ, ਜੁਗ ਜੁਗ ਭੇਖ ਵਟਾਇਆ। ਕਲਜੁਗ ਤੇਰੀ ਲਾਜ ਰਖਾਏ, ਲਹਿਣਾ ਦੇਣਾ ਮੂਲ ਚੁਕਾਇਆ। ਧਰਤ ਮਾਤ ਤੇਰਾ ਭਾਰ ਉਠਾਏ, ਆਪ ਆਪਣੀ ਸੇਵਾ ਲਾਇਆ। ਸਤਿਜੁਗ ਸਾਚਾ ਮਾਰਗ ਲਾਏ, ਸਾਚਾ ਰਾਹ ਵਖਾਇਆ। ਚਾਰ ਵਰਨਾਂ ਏਕਾ ਜਾਪ ਜਪਾਏ, ਮੰਤਰ ਅੰਤਰ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਵਰ ਦਾਤਾ ਆਪ ਹੋ ਜਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੇਵਕ ਸੇਵਾ ਰਿਹਾ ਕਮਾਇਆ। ਗੋਬਿੰਦ ਜਗਤ ਮਲਾਹ, ਮਾਤ ਅਖਵਾਇਆ। ਕਲਜੁਗ ਕਟੇ ਫਾਹ, ਦੇ ਮਤ ਸਮਝਾਇਆ। ਪੰਚਮ ਮੀਤਾ ਏਕਾ ਰਾਹ, ਸਖਾ ਸੁਹੇਲਾ ਰਿਹਾ ਵਖਾਇਆ। ਦੋ ਅੱਖਰ ਜਪਾਏ ਸਾਚਾ ਨਾਂ, ਏਕਾ ਰੂਪ ਸਮਾਇਆ। ਪਾਰਬ੍ਰਹਮ ਬਣੀ ਸਾਚੀ ਮਾਂ, ਪੂਤ ਸਪੂਤਾ ਗੋਬਿੰਦ ਜਾਇਆ। ਆਪੇ ਫੜੇ ਹੱਥੀਂ ਬਾਂਹ, ਲੋਕਮਾਤ ਰਿਹਾ ਉਠਾਇਆ। ਦੇਵਣਹਾਰਾ ਠੰਢੀ ਛਾਂ, ਛੱਪਰ ਛੱਤ ਨਾ ਕੋਈ ਛਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨਣੀ ਜਨ ਆਪ ਅਖਵਾਇਆ। ਜਨਣੀ ਜਣੇ ਪੂਤ ਸਪੂਤਾ, ਗੋਬਿੰਦ ਦਇਆ ਕਮਾਈਆ। ਵੇਖ ਵਖਾਣੇ ਚਾਰੇ ਕੁੰਟਾਂ, ਭੈਣਾਂ ਭਾਈਆ ਭੇਵ ਚੁਕਾਈਆ। ਕਲਜੁਗ ਕਾਇਆ ਮਾਟੀ ਭਾਂਡਾ ਕਾਚਾ ਜੂਠਾ ਝੂਠਾ, ਨਾ ਕੋਈ ਪੋਚ ਪੁਚਾਈਆ। ਮਨਮੁਖ ਜੀਵਾਂ ਹੱਥ ਖਾਲੀ ਠੂਠਾ, ਦਰ ਦਰ ਰਿਹਾ ਫਿਰਾਈਆ। ਗੁਰਮੁਖ ਵਿਰਲਾ ਜੁਗ ਜੁਗ ਰੂਠਾ, ਕਲਜੁਗ ਅੰਤਮ ਮੇਲ ਮਿਲਾਈਆ। ਸਤਿਗੁਰ ਸਾਚਾ ਪੂਰਾ ਤੁੱਠਾ, ਧੁਰ ਦੀ ਬਾਣ ਰਖਾਈਆ। ਏਕਾ ਇੱਕੀ ਇਕ ਕਰਾਏ ਮੁੱਠਾ, ਬੀਸ ਇਕੀਸਾ ਹਰਿ ਰਘੁਰਾਈਆ। ਲੱਖ ਚੁਰਾਸੀ ਟੰਗੇ ਪੁੱਠਾ, ਰਾਏ ਧਰਮ ਹੁਕਮ ਜਣਾਈਆ। ਲੁਕਿਆ ਰਹੇ ਨਾ ਕੋਈ ਗੁੱਠਾ, ਮਾਇਆ ਪੜਦਾ ਦੇਵੇ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਸਾਚੀ ਸੇਵ ਕਮਾਈਆ। ਗੋਬਿੰਦ ਸੇਵਾ ਦਰ ਪਰਵਾਨ, ਕਰੇ ਹਰਿ ਨਿਰੰਕਾਰਿਆ। ਆਪੇ ਵੇਖੇ ਮਾਰ ਧਿਆਨ, ਕਲਜੁਗ ਤੇਰੀ ਅੰਤਮ ਵਾਰਿਆ। ਸ੍ਰਿਸ਼ਟ ਸਬਾਈ ਹੋਏ ਨਾਦਾਨ, ਅਗਿਆਨ ਅੰਧੇਰ ਵਧਾ ਲਿਆ। ਗੁਰਮੁਖ ਵਿਰਲੇ ਦਰ ਘਰ ਸਾਚਾ ਪਾਣ, ਜਿਸ ਜਨ ਆਪਣੀ ਦਇਆ ਕਮਾ ਰਿਹਾ। ਸਾਚਾ ਮੇਲਾ ਮੇਲ ਸ੍ਰੀ ਭਗਵਾਨ, ਆਤਮ ਜੋਤੀ ਸ਼ਬਦ ਗਿਆਨ ਆਪੇ ਬ੍ਰਹਮ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਸਾਚਾ ਘਰ, ਸਰ ਸਰੋਵਰ ਇਕ ਵਖਾ ਲਿਆ। ਸਰ ਸਰੋਵਰ ਸਚ ਦਵਾਰਾ, ਏਕਾ ਏਕ ਰਖਾਇੰਦਾ। ਨਾ ਕੋਈ ਜਾਣੇ ਪਾਰ ਕਿਨਾਰਾ, ਦਿਸ ਕਿਸੇ ਨਾ ਆਇੰਦਾ। ਗੁਰਮੁਖ ਵਿਰਲਾ ਸੰਤ ਦੁਲਾਰਾ, ਪ੍ਰਭ ਆਪਣਾ ਤਰਸ ਕਮਾਇੰਦਾ। ਸ਼ਬਦ ਸਰੂਪੀ ਦਏ ਹੁਲਾਰਾ, ਨੌ ਦਰ ਪਾਰ ਕਰਾਇੰਦਾ। ਦਰਸ ਵਖਾਏ ਅਗੰਮ ਅਪਾਰਾ, ਜੋਤੀ ਮੇਲ ਮਿਲਾਇੰਦਾ। ਘੜੇ ਭੰਨੇ ਭੰਨਣਹਾਰਾ, ਜੁਗ ਜੁਗ ਬਣਤ ਬਣਾਇੰਦਾ। ਸਤਿਜੁਗ ਦੁਆਪਰ ਤ੍ਰੇਤਾ ਉਤਰਾ ਪਾਰਾ, ਕਲਜੁਗ ਵਕਤ ਸੁਹਾਇੰਦਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਗੁਰ ਗੋਬਿੰਦ ਭੇਖ ਵਟਾਇੰਦਾ। ਸੰਬਲ ਨਗਰੀ ਧਾਮ ਨਿਆਰਾ, ਸਾਢੇ ਤਿੰਨ ਹੱਥ ਬਣਤ ਬਣਾਇੰਦਾ। ਉਚ ਅਟੱਲ ਮਹੱਲ ਮੁਨਾਰਾ, ਸਚ ਦਵਾਰਾ ਇਕ ਵਖਾਇੰਦਾ। ਜੋਤੀ ਨੂਰ ਕਰ ਉਜਿਆਰਾ, ਸ਼ਬਦ ਸਰੂਪੀ ਸਾਚੀ ਧਾਰਾ, ਪਵਣੀ ਪਵਣ ਨਾ ਪਾਇਣ ਸਾਰਾ, ਲੇਖਾ ਲਿਖਤ ਨਾ ਕੋਈ ਲਿਖਾਇੰਦਾ। ਪਾਰਬ੍ਰਹਮ ਬ੍ਰਹਮ ਇਕ ਦਵਾਰਾ, ਸ਼ਬਦ ਸਿੰਘਾਸਣ ਅਪਰ ਅਪਾਰ, ਜੋਤ ਅਬਿਨਾਸ਼ਣ ਆਪਣਾ ਸੰਗ ਨਿਭਾਏ ਏਕਾ ਧਾਮ ਸੁਹਾਇੰਦਾ। ਗੁਰਮੁਖ ਤੇਰਾ ਧੰਨ ਦਵਾਰ, ਸ਼ਬਦ ਕਰਾਏ ਵਣਜ ਵਪਾਰ, ਦੋ ਜਹਾਨੀ ਉਤਰੇ ਪਾਰ, ਹਰਿ ਸਾਚਾ ਮੇਲ ਮਿਲਾਇੰਦਾ। ਮੇਲ ਮਿਲਾਏ ਹਰਿ ਗੁਣਵੰਤਾ, ਜੁਗ ਜੁਗ ਭੇਖ ਵਟਾਇੰਦਾ। ਦਰ ਦਵਾਰੇ ਸਾਚੇ ਸੰਤਾ, ਹਰਿ ਭਗਵੰਤਾ ਫੇਰਾ ਪਾਇੰਦਾ। ਆਦਿ ਜੁਗਾਦੀ ਆਦਿਨ ਅੰਤਾ, ਬ੍ਰਹਿਮਾਦੀ ਖੋਜ ਖੁਜਾਇੰਦਾ। ਸ਼ਬਦ ਅਨਾਦੀ ਇਕ ਵਜੰਤਾ, ਅਨਹਦ ਸੇਵਾ ਲਾਇੰਦਾ। ਗੁਰਮੁਖ ਸਾਚੇ ਧਾਮ ਸੁਹੰਤਾ, ਫੂਲਨ ਸੇਜ ਵਿਛਾਇੰਦਾ। ਆਪ ਆਪਣਾ ਮੇਲ ਮਿਲੰਤਾ, ਵਿਛੜ ਕਦੇ ਨਾ ਜਾਇੰਦਾ। ਮੇਟ ਮਿਟਾਏ ਹਉਮੇ ਹੰਗਤਾ, ਸਾਚੀ ਸੰਗਤਾ ਇਕ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਦਵਾਰੇ ਆਏ ਮੰਗਤਾ, ਏਕਾ ਮੰਗਣ ਮੰਗ ਮੰਗਾਇੰਦਾ। ਮੰਗਣ ਆਏ ਨਰ ਨਿਰੰਕਾਰ, ਭਗਤ ਸੁਹੇਲੇ ਸੱਜਣਾ। ਦਰ ਦਰਵੇਸ਼ਾ ਬਣ ਭਿਖਾਰ, ਧੂੜੀ ਵੇਖੇ ਮਸਤਕ ਮਜਨਾ। ਅੰਦਰ ਬਾਹਰ ਗੁਪਤ ਜ਼ਾਹਿਰ ਪਾਵੇ ਸਾਰ, ਆਪੇ ਹੋਏ ਪੜਦਾ ਕੱਜਣਾ। ਭਗਤ ਸੁਹੇਲੇ ਜੁਗ ਜੁਗ ਮੇਲੇ ਕਰੇ ਕਰਾਏ ਖ਼ਬਰਦਾਰ, ਜੋ ਘੜਿਆ ਸੋ ਅੰਤਮ ਭੱਜਣਾ। ਕਲਜੁਗ ਤੇਰੀ ਕਾਲੀ ਧਾਰ, ਚਾਰੋਂ ਕੁੰਟ ਰੈਣ ਅੰਧਿਆਰ, ਨਾ ਕੋਈ ਦੀਸੇ ਮੀਤ ਮੁਰਾਰ ਸਜਣਾ। ਗੁਰਮੁਖ ਵਿਰਲੇ ਹਰਿ ਹਰਿ ਰਸਨਾ ਰਹੇ ਵਿਚਾਰ, ਪਾਰਬ੍ਰਹਮ ਪ੍ਰਭ ਪਾਵੇ ਸਾਰ, ਕਲਜੁਗ ਤੇਰੀ ਅੰਤਮ ਵਾਰ, ਇਕ ਨਗਾਰਾ ਵੱਜਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਭਾਗ ਲਗਾਏ ਦੇਸ ਮੱਝਨਾ। ਮਾਝੇ ਦੇਸ ਗੋਬਿੰਦ ਧਾਰ, ਸ਼ਬਦੀ ਆਪ ਚਲਾਈਆ। ਨਿਹਕਲੰਕੀ ਨਰ ਅਵਤਾਰ, ਜੋਤੀ ਨੂਰ ਸਵਾਈਆ। ਅਛਲ ਅਛੇਦਾ ਵਿਚ ਸੰਸਾਰ, ਅਕਲ ਕਲਾ ਵਰਤਾਈਆ। ਭਰਮੇ ਭੁੱਲੇ ਜੀਵ ਗਵਾਰ, ਮਾਇਆ ਭਰਮ ਭੁਲਾਈਆ। ਗੁਰਮੁਖ ਵਿਰਲਾ ਪਾਵੇ ਸਾਰ, ਜਿਸ ਜਨ ਆਪਣੀ ਬੂਝ ਬੁਝਾਈਆ। ਆਪੇ ਮੇਲੇ ਚਰਨ ਦਵਾਰ, ਮਸਤਕ ਧੂੜ ਛੁਹਾਈਆ। ਮੇਟ ਮਿਟਾਏ ਅੰਧ ਅੰਧਿਆਰ, ਗਿਆਨ ਧਿਆਨ ਸਮਝਾਈਆ। ਹਰਿਜਨ ਸਾਚਾ ਮੀਤ ਮੁਰਾਰ, ਘਰ ਸਾਚੇ ਵੇਖ ਵਖਾਈਆ। ਫਲ ਫੁਲਵਾੜੀ ਅਪਰ ਅਪਾਰ, ਜੁਗ ਜੁਗ ਆਪ ਲਗਾਈਆ। ਸਤਿਜੁਗ ਸਾਚੀ ਬੰਨ੍ਹੇ ਧਾਰ, ਆਪਣੀ ਬਣਤ ਬਣਾਈਆ। ਏਕਾ ਇੱਕੀ ਏਕੰਕਾਰ, ਇਕ ਇਕੱਲਾ ਰਿਹਾ ਪਾਈਆ। ਪਹਿਲੀ ਚੇਤਰ ਦਿਵਸ ਵਿਚਾਰ, ਹਰਿਜਨ ਸੋਏ ਰਿਹਾ ਜਗਾਈਆ। ਇਕ ਸੁਹਾਏ ਬੰਕ ਦਵਾਰ, ਦਰ ਦਰਬਾਨ ਆਪ ਹੋ ਜਾਈਆ। ਸ਼ਬਦ ਕਰਾਏ ਵਣਜ ਵਪਾਰ, ਭਗਤ ਵਿਚੋਲਾ ਆਪ ਹੋ ਆਈਆ। ਨਾਰੀ ਕੰਤਾ ਮੇਲ ਭਤਾਰ, ਪੀਤ ਪੀਤੰਬਰ ਸੀਸ ਟਿਕਾਈਆ। ਗੁਰਮੁਖ ਸੋਭਾਵੰਤੀ ਨਾਰ, ਹਰਿ ਰੱਖੇ ਦਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਤਮ ਸੇਜਾ ਕਰ ਤਿਆਰ, ਫੂਲਨ ਬਰਖਾ ਲਾਈਆ। ਆਤਮ ਸੇਜਾ ਸਚ ਟਿਕਾਣਾ, ਹਰਿ ਏਕਾ ਏਕ ਬਣਾਇੰਦਾ। ਗੁਰਮੁਖਾਂ ਦੇਵੇ ਸ਼ਬਦ ਬਿਬਾਣਾ, ਰਾਹ ਸਾਚਾ ਆਪ ਜਣਾਇੰਦਾ। ਆਪ ਆਪਣਾ ਮੇਲ ਮਿਲਾਨਾ, ਦੂਸਰ ਕੋਇ ਨਾ ਸੰਗ ਰਖਾਇੰਦਾ। ਜੋਤ ਸਰੂਪ ਸ੍ਰੀ ਭਗਵਾਨਾ, ਜੋਤੀ ਬਣਤ ਬਣਾਇੰਦਾ। ਸ਼ਬਦ ਸੁਣਾਏ ਸਚ ਤਰਾਨਾ, ਸਾਚਾ ਤਾਲ ਵਜਾਇੰਦਾ। ਪਾਰਬ੍ਰਹਮ ਬ੍ਰਹਮ ਸਾਚਾ ਪਾਨਾ, ਭਾਂਡਾ ਭਰਮ ਭੰਨਾਇੰਦਾ। ਸੋਹੰ ਬੰਨ੍ਹੇ ਹੱਥੀਂ ਗਾਨਾ, ਸਾਚਾ ਸਗਨ ਮਨਾਇੰਦਾ। ਗੁਰਮੁਖ ਸਾਚਾ ਨੌਜਵਾਨਾ, ਪ੍ਰਭ ਸਾਚੇ ਘੋੜ ਚੜ੍ਹਾਇੰਦਾ। ਸਈਆਂ ਰਲ ਮਿਲ ਮੰਗਲ ਗਾਣਾ, ਗੀਤ ਸੁਹਾਗੀ ਇਕ ਸੁਣਾਇੰਦਾ। ਚਰਨ ਧੂੜ ਸੱਚਾ ਇਸ਼ਨਾਨਾ, ਘਰ ਮਜਨ ਆਪ ਅਖਵਾਇੰਦਾ। ਨੇਤਰ ਸੁਰਮਾ ਨਾਮ ਪਾਣਾ, ਨੈਣੀ ਦਰਸ ਦਿਖਾਇੰਦਾ। ਸੀਸ ਦਸਤਾਰ ਸ਼ਬਦ ਮਹਾਨਾ, ਲਜ ਪਤ ਆਪ ਰਖਾਇੰਦਾ। ਤਨ ਬਸਤਰ ਹਰਿ ਇਕ ਛੁਹਾਨਾ, ਉਤਰ ਕਦੇ ਨਾ ਜਾਇੰਦਾ। ਬਸੰਤ ਕੰਤ ਇਕ ਭਗਵਾਨਾ, ਚੋਲੀ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚਾ ਕਾਇਆ ਡੋਲੀ ਆਪੇ ਆਪ ਬਹਾਇੰਦਾ। ਕਾਇਆ ਡੋਲੀ ਕਰ ਤਿਆਰ, ਗੁਰਮੁਖ ਨਾਰੀ ਆਪ ਬਹਾਈਆ। ਪਾਰਬ੍ਰਹਮ ਬਣ ਕੁਹਾਰ, ਆਪਣੇ ਕੰਧ ਉਠਾਈਆ। ਸੁਰਤ ਸਵਾਣੀ ਰੋਵੇ ਜ਼ਾਰੋ ਜ਼ਾਰ, ਨੌ ਦਵਾਰੇ ਮੁੜ ਮੁੜ ਵੇਖ ਵਖਾਈਆ। ਮਨ ਹਤਿਆਰਾ ਮੀਤ ਮੁਰਾਰ, ਪਚੀਸੇ ਦਏ ਦੁਹਾਈਆ। ਬੁੱਧੀ ਸਖੀ ਸਖਾ ਸਹਾਰ, ਬੈਠੀ ਸੰਗ ਤਜਾਈਆ। ਜੋਤ ਨਿਰੰਜਣ ਕਰ ਉਜਿਆਰ, ਬੈਠਾ ਬੂਹਾ ਲਾਹੀਆ। ਗੁਰਮੁਖ ਸਾਚਾ ਕਰ ਸ਼ਿੰਗਾਰ, ਸੋਲਾਂ ਤਨ ਤਨ ਆਪ ਕਰਾਈਆ। ਜੋਤ ਸਰੂਪੀ ਹਰਿ ਕਰਤਾਰ, ਅੱਗੇ ਆਵੇ ਵਾਹੋ ਦਾਹੀਆ। ਟੇਢੀ ਡੰਡੀ ਬੰਕ ਕਰੇ ਪਾਰ, ਆਪਣਾ ਪੱਲੂ ਆਪ ਫੜਾਈਆ। ਬਜਰ ਕਪਾਟੀ ਦੇਵੇ ਪਾੜ, ਝੂਠਾ ਘੂੰਗਟ ਮੁਖ ਚੁਕਾਈਆ। ਸਾਚੀ ਲਾੜੀ ਨਾਲ ਪਿਆਰ, ਬੈਠਾ ਉਂਗਲੀ ਲਾਈਆ। ਸਾਚਾ ਮੇਲਾ ਮੀਤ ਮੁਰਾਰ, ਘਰ ਆਇਆ ਮੁੜ ਕੇ ਧਾਹੀਆ। ਪੰਚਮ ਵੇਖਣ ਵਾਰੋ ਵਾਰ, ਗਾਵਣ ਚਾਈਂ ਚਾਈਂਆ। ਢੋਲ ਢਮੱਕਾ ਅਨਹਦ ਧਾਰ, ਸਾਚਾ ਡੰਕਾ ਆਪ ਲਗਾਈਆ। ਦਸਮ ਦਵਾਰੀ ਸਚ ਦਰਬਾਰ, ਲਾੜੀ ਲਾੜਾ ਦੋਵੇਂ ਚਾਈਂ ਚਾਈਂ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਅਪਰ ਅਪਾਰ, ਆਪਣਾ ਰੂਪ ਵਟਾਈਆ। ਸਾਚੀ ਸੇਜਾ ਕਰ ਤਿਆਰ, ਸ਼ਬਦ ਸਿੰਘਾਸਣ ਨਾਉਂ ਰਖਾਈਆ। ਚਾਰੋਂ ਕੁੰਟਾਂ ਮਾਰ ਨਗਾਰ, ਅੰਮ੍ਰਿਤ ਧਾਰਾ ਇਕ ਵਹਾਈਆ। ਜੋਤ ਨਿਰੰਜਣ ਆਤਮ ਅੰਮ੍ਰਿਤ ਉਤੋਂ ਵਾਰ, ਸਾਚੀ ਮਾਤ ਆਪ ਅਖਵਾਈਆ। ਸਾਚੇ ਦਵਾਰੇ ਅੰਦਰ ਲਿਆ ਵਾੜ, ਪਿੱਛਾ ਵੇਖਣ ਮੂਲ ਨਾ ਭਾਈਆ। ਰਲਾਈ ਨਾਲ ਪੰਚਮ ਧਾੜ, ਘਰ ਆਪਣੇ ਮੁੜ ਮੁੜ ਜਾਇਣ ਵਾਹੋ ਦਾਹੀਆ। ਗੁਰਮੁਖ ਸਾਚਾ ਕਰੇ ਪਿਆਰ, ਸਾਚੀ ਨਾਰੀ ਕੰਤਾ ਮੇਲ ਮਿਲਾਈਆ। ਕੰਤ ਭਾਤਾਰਾ ਮੀਤ ਮੁਰਾਰ, ਆਪਣੀ ਗੋਦੀ ਰਿਹਾ ਉਠਾਈਆ। ਦੋਹਾਂ ਧਿਰਾਂ ਦਾ ਇਕ ਪਿਆਰ, ਭੇਵ ਕੋਇ ਨਾ ਰਾਈਆ। ਨਾਤਾ ਤੁੱਟੇ ਹੱਡ ਮਾਸ ਨਾੜੀ ਚੰਮ ਜਮ ਜੰਧਾਰ, ਹਰਿ ਸਾਚੇ ਦਇਆ ਕਮਾਈਆ। ਗੁਰਮੁਖ ਸਾਚਾ ਪਾਰ ਕਿਨਾਰ, ਪ੍ਰਭ ਆਪੇ ਰਿਹਾ ਕਰਾਈਆ। ਦਸਮ ਦਵਾਰੀ ਕੱਢ ਬਾਹਰ, ਸੁਨ ਅਗੰਮ ਵੇਖ ਵਖਾਈਆ। ਸੁਨ ਅਗੰਮਾ ਕਾਲੀ ਧਾਰ, ਹਰਿ ਆਪਣੀ ਵੇਖ ਵਖਾਈਆ। ਚੌਥਾ ਘਰ ਵੇਖ ਵਿਚਾਰ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਸ਼ਬਦ ਸਰੂਪੀ ਸਾਚਾ ਸੱਸਾ ਚਾਰੋਂ ਕੁੰਟ ਚਾਰ ਦਿਵਾਰ, ਚਾਰ ਦਿਵਾਰ ਏਕਾ ਕਿਲਾ ਬਣਾਈਆ। ਨਿਰਗੁਣ ਸਰਗੁਣ ਭੇਵ ਨਿਵਾਰ, ਏਕਾ ਰੰਗ ਰੰਗਾਈਆ। ਜੀਵ ਹੰਗਤਾ ਨਾ ਕੋਈ ਆਕਾਰ, ਨਾ ਕੋਈ ਰੂਪ ਦਿਖਾਈਆ। ਏਕਾ ਜੋਤੀ ਸ਼ਬਦ ਧਾਰ, ਧਾਰ ਸ਼ਬਦ ਵਿਚ ਸਮਾਈਆ। ਆਪ ਆਪਣੀ ਕਰੇ ਕਾਰ, ਏਕਾ ਦੂਜਾ ਭੇਵ ਚੁਕਾਈਆ। ਇਕ ਇਕੱਲਾ ਏਕੰਕਾਰ, ਏਕਾ ਰੰਗ ਵਟਾਈਆ। ਸੰਤ ਸੁਹੇਲੇ ਆਪ ਵਸਾਏ ਸਚ ਦਰਬਾਰ, ਗੁਰਮੁਖ ਬਣਾਏ ਸਾਚੇ ਚੇਲੇ ਪ੍ਰਭ ਚਲਿਆ ਉਂਗਲੀ ਲਾਈਆ। ਮੇਲ ਮਿਲਾਏ ਦਰ ਦਵਾਰ, ਓਅੰਕਾਰਾ ਦੇਸ ਸੁਹਾਈਆ। ਸਤਿਨਾਮ ਤੇਰੀ ਸੁਣ ਪੁਕਾਰ, ਚਰਨ ਧੂੜ ਤੇਰੇ ਸੀਸ ਟਿਕਾਈਆ। ਪੰਚਮ ਘਰੋਂ ਹੋਇਆ ਬਾਹਰ, ਛੇਵਾਂ ਵੇਖੇ ਹਰਿ ਰਘੁਰਾਈਆ। ਆਪੇ ਸ਼ਬਦ ਆਪੇ ਧੁਨਕਾਰ, ਆਪੇ ਧੁਨ ਉਪਜਾਈਆ। ਆਪੇ ਹੋਇਆ ਸੁਨਣੇਹਾਰ, ਦੂਸਰ ਕੋਈ ਦਿਸ ਨਾ ਆਈਆ। ਪਾਰਬ੍ਰਹਮ ਪ੍ਰਭ ਕਿਰਪਾ ਧਾਰ, ਆਪਣਾ ਭੇਵ ਖੁਲ੍ਹਾਈਆ। ਸਤਿ ਪੁਰਖ ਨਿਰੰਜਣ ਆਦਿ ਜੋਤ ਸ਼ਕਤ ਭਵਾਨੀ, ਨੂਰੋ ਨੂਰ ਸਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਸਾਚੇ ਬੈਠਾ ਆਸਣ ਲਾਈਆ। ਸਤਿ ਪੁਰਖ ਨਿਰੰਜਣ ਸਚ ਟਿਕਾਣਾ, ਆਪਣਾ ਆਪ ਰਖਾਇਆ। ਨਾ ਕੋਈ ਪੁੱਜੇ ਸ਼ਬਦ ਬਿਬਾਣਾ, ਘਰ ਛੇਵੇਂ ਬੰਦ ਕਰਾਇਆ। ਸੱਤਵੇਂ ਬੈਠ ਸ੍ਰੀ ਭਗਵਾਨਾ, ਜੋਤੀ ਨੂਰ ਸਵਾਇਆ। ਜੋਤੀ ਬਖ਼ਸ਼ੇ ਸਚ ਤਰਾਨਾ, ਸ਼ਬਦੀ ਸੁਤ ਉਪਜਾਇਆ। ਸ਼ਬਦ ਸੁਤ ਵੱਡ ਬਲਵਾਨਾ, ਪੰਚਮ ਰਾਹ ਤਕਾਇਆ। ਪੰਚਮ ਘਰ ਇਕ ਮਹਾਨਾ, ਪ੍ਰਭ ਆਪਣਾ ਖੇਲ ਖਿਲਾਇਆ। ਚੌਥਾ ਘਰ ਪਦ ਨਿਰਬਾਨਾ, ਗੁਰਮੁਖ ਵਿਰਲੇ ਸੰਤਾਂ ਪਾਇਆ। ਤੀਜਾ ਘਰ ਹਰਿ ਦਰਬਾਨਾ, ਦਸਮ ਦਵਾਰੀ ਡੇਰਾ ਲਾਇਆ। ਗੁਰਮੁਖ ਵਿਟਹੋਂ ਸਦ ਕੁਰਬਾਨਾ, ਜਿਨ ਹਰਿ ਸਾਚਾ ਰਸਨ ਧਿਆਇਆ। ਚੇਤਰ ਦੋ ਦਿਵਸ ਮਹਾਨਾ, ਸੰਮਤ ਚੌਦਾਂ ਲੇਖ ਲਿਖਾਇਆ। ਸਿੰਘ ਮਨੀ ਤੇਰਾ ਦਰ ਪਰਵਾਨਾ, ਪ੍ਰਭ ਲੇਖੇ ਲਏ ਲਗਾਇਆ। ਸਾਧ ਸੰਗਤ ਬਖ਼ਸ਼ਣਾ ਪੀਣਾ ਖਾਣਾ, ਅਤੁੱਟ ਭੰਡਾਰਾ ਚਲਾਇਆ। ਚਾਰ ਜੁਗ ਪ੍ਰਭ ਮਾਤ ਚੁਣਾ, ਪ੍ਰਭ ਸਾਚੇ ਨਾਉਂ ਧਰਾਇਆ। ਅੰਮ੍ਰਿਤ ਆਤਮ ਠੰਢਾ ਪਾਣੀ ਪੀਣਾ, ਸਾਂਤਕ ਸਤਿ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਭਿਖਾਰ ਸੇਵਕ ਸੇਵਕ ਬਣ ਕੇ ਆਇਆ।