੩ ਚੇਤ ੨੦੧੪ ਬਿਕ੍ਰਮੀ ਇੰਦਰ ਸਿੰਘ ਦੇ ਘਰ ਇੱਕੀ ਪਰਿਵਾਰਾਂ ਦਾ ਇਕੱਠ ਹੋਇਆ ਅਤੇ ਸ਼ਬਦ ਦੀ ਰਹਿਮਤ ਕੀਤੀ ਪਿੰਡ ਬੰਡਾਲਾ ਜ਼ਿਲਾ ਅੰਮ੍ਰਿਤਸਰ
ਦਰ ਦਵਾਰ ਏਕ ਹੈ, ਪਾਰਬ੍ਰਹਮ ਸਰਨਾਈ। ਚਰਨ ਕਵਲੇ ਬਖ਼ਸ਼ੇ ਸਾਚੀ ਟੇਕ ਹੈ, ਆਦਿ ਅੰਤ ਹੋਏ ਸਹਾਈ। ਕਾਇਆ ਕਰੇ ਬੁਧ ਬਿਬੇਕ ਹੈ, ਅੰਮ੍ਰਿਤ ਆਤਮ ਜਾਮ ਪਿਆਈ। ਕਲਜੁਗ ਮਾਇਆ ਨਾ ਲਾਏ ਸੇਕ ਹੈ, ਗੁਰ ਪੂਰੇ ਪੈਜ ਰਖਾਈ। ਆਤਮ ਅੰਤਰ ਰਿਹਾ ਵੇਖ ਹੈ, ਬੈਠਾ ਆਸਣ ਲਾਈ। ਜੁਗ ਜੁਗ ਲਿਖਣਹਾਰਾ ਲੇਖ ਹੈ, ਗਊ ਗਰੀਬ ਨਿਮਾਣਿਆਂ ਦੇਵੇ ਆਪ ਵਡਿਆਈ। ਆਪੇ ਹੋਇਆ ਧਾਰੀ ਭੇਖ ਹੈ, ਭੇਖਾਧਾਰੀ ਹਰਿ ਰਘੁਰਾਈ। ਮੇਟਣਹਾਰਾ ਕਾਲੀ ਰੇਖ ਹੈ, ਲੇਖਾ ਆਪਣੇ ਹੱਥ ਰਖਾਈ, ਇਕ ਇਕੇਲਾ ਨਰ ਨਰੇਸ਼ ਹੈ, ਚਾਰੇ ਕੁੰਟਾਂ ਰਿਹਾ ਧਾਈ। ਗੁਰਮੁਖ ਮੇਲਾ ਦਸ ਦਸਮੇਸ਼ ਹੈ, ਆਪ ਆਪਣਾ ਰਿਹਾ ਕਰਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੰਕ ਦਵਾਰਾ ਰਿਹਾ ਸੁਹਾਈ। ਬੰਕ ਦਵਾਰਾ ਸਚ ਘਰ, ਏਕਾ ਏਕ ਵਖਾਨਿਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਦੇਵੇ ਦਰਸ ਮਹਾਨਿਆ। ਚਰਨ ਕਵਲ ਪ੍ਰਭ ਅੰਦਰ ਧਰ, ਧਰ ਧਰਨੀ ਲੇਖ ਲਿਖਾਨਿਆ। ਆਵਣ ਜਾਵਣ ਚੁੱਕੇ ਡਰ, ਰਾਏ ਧਰਮ ਫੰਦ ਕਟਾਨਿਆ। ਆਪਣੀ ਕਿਰਪਾ ਰਿਹਾ ਕਰ, ਦਾਤਾ ਮਿਹਰਵਾਨ ਵਡ ਮਿਹਰਵਾਨਿਆ। ਵੇਖਣਹਾਰਾ ਪੁਰਖਾ ਨਾਰੀ ਨਰ, ਨਰ ਨਰਾਇਣ ਰੂਪ ਅਖਵਾਨਿਆ। ਜਨ ਹਰਿ ਨੁਹਾਏ ਸਾਚੇ ਸਰ, ਸਰ ਸਰੋਵਰ ਇਕ ਮਹਾਨਿਆ। ਨਾਮ ਭੰਡਾਰਾ ਰਿਹਾ ਭਰ, ਦੇਵੇ ਮਾਣ ਦੋ ਜਹਾਨਿਆ। ਹਰਿ ਹਰਿ ਭਾਣਾ ਲੈਣਾ ਜਰ, ਕਲਜੁਗ ਅੰਤਮ ਇਹ ਨਿਸ਼ਾਨਿਆ। ਜੀਵਾਂ ਜੰਤਾਂ ਸਾਧਾਂ ਸੰਤਾਂ ਵੇਖ ਨਾ ਜਾਣਾ ਡਰ, ਪਾਰਬ੍ਰਹਮ ਪਤਿਪਰਮੇਸ਼ਵਰ ਏਕਾ ਦੇਵੇ ਧੁਰ ਫ਼ਰਮਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਏ, ਆਪ ਆਪਣੀ ਦਇਆ ਕਮਾਏ, ਜਗਤ ਵਿਛੋੜਾ ਮੇਟ ਮਿਟਾਏ, ਜਨ ਚਰਨ ਸਰਨ ਜਗਤ ਵਿਕਾਰਾ ਕਰੇ ਕੁਰਬਾਨਿਆ। ਜਗਤ ਵਿਕਾਰਾ ਚਰਨ ਭੇਟ, ਗੁਰਮੁਖ ਬਾਲ ਅੰਞਾਣਿਆ। ਆਪੇ ਬਣਿਆ ਖੇਵਟ ਖੇਟ, ਸੋਹੰ ਰੱਖਿਆ ਵੰਞ ਮੁਹਾਣਿਆ। ਆਪ ਹੋਇਆ ਮਾਤ ਪਿਤ ਬੇਟੀ ਬੇਟ, ਪਿਤਾ ਪੂਤ ਆਪ ਅਖਵਾਣਿਆ। ਸ਼ਬਦ ਦੁਸ਼ਾਲੇ ਲਏ ਲਪੇਟ, ਗਊ ਗਰੀਬਾਂ ਕਰੇ ਪ੍ਰਿਤਪਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚਾ ਮੀਤ ਮੁਰਾਰ, ਆਪ ਸੁਹਾਏ ਬੰਕ ਦਵਾਰ, ਦਰ ਦਵਾਰ ਕਰੇ ਪਰਵਾਨਿਆ। ਦਰ ਦਵਾਰ ਹਰਿ ਸੁਹਾਏ। ਸਾਚਾ ਗੜ੍ਹ ਬਣਾਏ। ਜੋਤ ਸਰੂਪੀ ਫੇਰਾ ਪਾਏ। ਉਪਰ ਚੜ੍ਹ ਵੇਖ ਵਖਾਏ। ਹੇਰਾ ਫੇਰਾ ਮਾਤ ਚੁਕਾਏ। ਬਾਹੋਂ ਫੜ ਗਲੇ ਲਗਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਇੱਕੀ ਸਾਚੀ ਸਿੱਖੀ ਆਪ ਆਪਣੇ ਅੰਗ ਲਗਾਏ। ਸਾਚੀ ਸਿੱਖੀ ਲਗਾਏ ਅੰਗ, ਅੰਗੀਕਾਰ ਅਖਵਾਇੰਦਾ। ਮਾਨਸ ਜਨਮ ਨਾ ਹੋਏ ਭੰਗ, ਮਾਨੁਖ ਲੇਖੇ ਲਾਇੰਦਾ। ਕਾਇਆ ਮਾਟੀ ਕਾਚੀ ਵੰਗ, ਅੰਤਮ ਭੰਨ ਵਖਾਇੰਦਾ। ਸ਼ਬਦ ਘੋੜੇ ਕਸਿਆ ਤੰਗ, ਗੁਰਮੁਖਾਂ ਵੇਖ ਵਖਾਇੰਦਾ। ਸ੍ਰਿਸ਼ਟ ਸਬਾਈ ਭੁੱਖ ਨੰਗ, ਹਰਿ ਕਾ ਨਾਉਂ ਕਿਸੇ ਦਰ ਦਿਸ ਨਾ ਆਇੰਦਾ। ਗੁਰਮੁਖ ਪਾਰ ਕਿਨਾਰਾ ਜਾਏ ਲੰਘ, ਪ੍ਰਭ ਸਾਚਾ ਪਾਰ ਕਰਾਇੰਦਾ। ਸਾਚੀ ਮੰਗ ਏਕਾ ਮੰਗ, ਭੇਖਾਧਾਰੀ ਭੇਖ ਵਟਾਇੰਦਾ। ਦਰ ਦਰਬਾਨ ਲਾਏ ਅੰਗ, ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਤੇਰਾ ਸਾਚਾ ਸੰਗ ਆਪ ਨਿਭਾਇੰਦਾ। ਗੁਰਮੁਖ ਦਰਸ ਪਿਆਸ, ਏਕਾ ਏਕ ਰਖਾਈਆ। ਰਸਨਾ ਗਾਏ ਸਵਾਸ ਸਵਾਸ, ਗੁਰ ਪੂਰਾ ਰਿਹਾ ਧਿਆਈਆ। ਪੁਰਖ ਅਬਿਨਾਸ਼ੀ ਹੋਇਆ ਦਾਸ, ਹਰਿ ਭਗਤ ਦਵਾਰੇ ਆਈਆ। ਦਰ ਘਰ ਸਾਚੇ ਪਾਵੇ ਰਾਸ, ਸਾਚਾ ਮੰਡਲ ਇਕ ਸੁਹਾਈਆ। ਲੇਖੇ ਲਾਏ ਦਸ ਦਸ ਮਾਸ, ਆਪ ਆਪਣੀ ਦਇਆ ਕਮਾਈਆ। ਨਿਜ ਆਤਮ ਹਰਿ ਘਰ ਰੱਖੇ ਵਾਸ, ਨਿਜ ਘਰ ਦਰਸ ਦਖਾਈਆ। ਮੇਲ ਮਿਲਾਏ ਸਰਬ ਗੁਣਤਾਸ, ਵਿਛੜ ਕਦੇ ਨਾ ਜਾਈਆ। ਆਪ ਕਰਾਏ ਆਕਾਸ਼ ਪਰਕਾਸ਼, ਜੋਤੀ ਨੂਰ ਸਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਸੇਵਾ ਲਾਈਆ। ਹਰਿਜਨ ਸਾਚਾ ਜਾਗਿਆ, ਪ੍ਰਭ ਸਾਚਾ ਆਪ ਜਗਾਇੰਦਾ। ਕਲਜੁਗ ਮਾਇਆ ਰਿਹਾ ਤਿਆਗਿਆ, ਮੋਹ ਮਮਤਾ ਜਗਤ ਚੁਕਾਇੰਦਾ। ਗੁਰ ਪੂਰੇ ਸਰਨ ਸਰਨਾਈ ਲਾਗਿਆ, ਸੋਹੰ ਸੋ ਸਾਚਾ ਜਾਪ ਜਪਾਇੰਦਾ। ਜਗਤ ਬੁਝਾਏ ਤ੍ਰਿਸ਼ਨਾ ਆਗਿਆ, ਨਿਰਮਲ ਨਿਰਮੋਹ ਕਰਾਇੰਦਾ। ਆਪ ਆਪਣੇ ਹੱਥ ਪਕੜੇ ਵਾਗਿਆ, ਰਥ ਰਥਵਾਹੀ ਆਪ ਹੋ ਜਾਇੰਦਾ। ਚਰਨ ਧੂੜ ਬਖ਼ਸ਼ੇ ਮਜਨ ਸਾਚਾ ਮਾਘਿਆ, ਗੁਰ ਸੰਗਤ ਸਾਚੇ ਸੰਤ ਆਪ ਬਣਾਇੰਦਾ। ਦੁਰਮਤ ਮੈਲ ਜਨਮ ਜਨਮ ਦੇ ਧੋਵੇ ਦਾਗਿਆ, ਨਾਮ ਰੱਤੀ ਏਕਾ ਲਾਇੰਦਾ। ਫੜ ਹੰਸ ਬਣਾਏ ਕਾਗਿਆ, ਸਾਚੇ ਮੋਤੀ ਸੋ ਚੁਗਾਇੰਦਾ। ਮਾਇਆ ਡੱਸੇ ਨਾ ਡੱਸਣੀ ਨਾਗਿਆ, ਸਾਚਾ ਸ਼ਬਦ ਖੰਡਾ ਹੱਥ ਫੜਾਇੰਦਾ। ਧੁਰਦਰਗਾਹੀ ਆਇਆ ਭਾਗਿਆ, ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਆਪ ਚਲਾਏ ਆਪਣੀ ਆਗਿਆ, ਸਦ ਭਾਣੇ ਵਿਚ ਸਮਾਇੰਦਾ। ਆਪੇ ਸੋਇਆ ਆਪੇ ਜਾਗਿਆ, ਜਾਗਰਤ ਦਿਸ਼ਾ ਵੇਖ ਵਖਾਇੰਦਾ। ਏਕਾ ਏਕ ਸੁਣਾਏ ਸ਼ਬਦ ਅਨਰਾਗਿਆ, ਰਾਗੀ ਨਾਦੀ ਆਪ ਹੋ ਜਾਇੰਦਾ। ਅੰਦਰ ਮੰਦਰ ਬਹਿ ਬਹਿ ਮਾਰੇ ਆਵਾਜ਼ਿਆ, ਦਿਵਸ ਰੈਣ ਜਗਾਇੰਦਾ। ਚਿੱਟਾ ਅਸਵ ਸਾਚਾ ਤਾਜਿਆ, ਸੋਲਾਂ ਕਲੀਆਂ ਆਸਣ ਲਾਇੰਦਾ। ਜੋਤ ਜਗਾਏ ਦੇਸ ਮਾਝਿਆ, ਸੰਬਲ ਨਗਰੀ ਧਾਮ ਸੁਹਾਇੰਦਾ। ਇਕ ਚਲਾਏ ਨਾਮ ਜਹਾਜ਼ਿਆ, ਸਤਿਜੁਗ ਸਾਚਾ ਰਾਹ ਵਿਖਾਇੰਦਾ। ਸ਼ਾਹ ਸੁਲਤਾਨ ਸੂਰਬੀਰ ਜੋਧਾ ਸਤਿਗੁਰ ਗਾਜਿਆ, ਦੂਸਰ ਕੋਈ ਰਹਿਣ ਨਾ ਪਾਇੰਦਾ। ਜਨ ਭਗਤਾਂ ਚਰਨ ਕਵਲ ਕਰਾਏ ਸਾਚਾ ਹਾਜਿਆ, ਹਾਜੀ ਹੱਜ ਆਪ ਅਖਵਾਇੰਦਾ। ਦੋ ਜਹਾਨੀ ਰੱਖੇ ਲਾਜਿਆ, ਲਾਜਾਵੰਤ ਆਪ ਹੋ ਜਾਇੰਦਾ। ਹਰਿ ਸੰਗਤ ਰਚਿਆ ਤੇਰਾ ਕਾਜਿਆ, ਏਕਾ ਇੱਕੀ ਏਕਾ ਵਾਰ ਏਕੰਕਾਰ ਪਾਇੰਦਾ। ਗੁਰ ਗੋਬਿੰਦੇ ਮਸਤਕ ਲੇਖ ਲਿਖੀ, ਨਾ ਕੋਈ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਰੂਪ ਸਰਗੁਣ ਵੇਖੇ ਸ਼ਾਹੋ ਭੂਪ, ਸਚ ਸੁਲਤਾਨਾ ਆਪ ਹੋ ਆਇੰਦਾ। ਸਚ ਸੁਲਤਾਨ ਨਰ ਨਿਰੰਕਾਰ, ਨਿਰਵੈਰ ਦੋ ਜਹਾਨਿਆ। ਭਗਤਨ ਕਰੇ ਇਕ ਪਿਆਰ, ਸਾਚੀ ਪ੍ਰੀਤ ਆਪ ਵਖਾਨਿਆ। ਸ਼ਬਦ ਕਰਾਏ ਤਨ ਸ਼ਿੰਗਾਰ, ਬਸਤਰ ਗਹਿਣਾ ਤਨ ਪਹਿਨਾਨਿਆ। ਜੋਤ ਨਿਰੰਜਣ ਕੱਜਲ ਧਾਰ, ਨੇਤਰ ਨੈਣ ਕਰੇ ਮਸਤਾਨਿਆ। ਲੋਚਨ ਤੀਜਾ ਦਏ ਉਘਾੜ, ਦੇਵੇ ਦਰਸ ਸ੍ਰੀ ਭਗਵਾਨਿਆ। ਮੇਟ ਮਿਟਾਏ ਪੰਚਮ ਧਾੜ, ਨੇੜ ਨਾ ਆਇਣ ਪੰਜ ਸ਼ੈਤਾਨਿਆ। ਗੁਰਮੁਖ ਸਾਚੇ ਦੇਵੇ ਚਾੜ੍ਹ, ਦਰ ਘਰ ਕਰੇ ਪਰਵਾਨਿਆ। ਮਨਮੁਖਾਂ ਦੇਵੇ ਜੜ੍ਹ ਉਖਾੜ, ਸੋਹੰ ਤੀਰ ਲਗਾਨਿਆ। ਲੱਖ ਚੁਰਾਸੀ ਤੇਰਾ ਘਾੜਨ ਘਾੜ, ਪ੍ਰਭ ਅੰਤਮ ਭੰਨ ਵਿਖਾਨਿਆ। ਕੋਈ ਨਾ ਦੀਸੇ ਲੰਕਾ ਗੜ੍ਹ, ਹੰਕਾਰੀ ਦੁਸ਼ਟ ਮੇਟ ਮਿਟਾਨਿਆ। ਜਨ ਭਗਤਾਂ ਜੋਤ ਜਗਾਏ ਨਾੜ ਨਾੜ, ਦਿਵਸ ਰੈਣ ਵੇਖ ਵਖਾਨਿਆ। ਰਾਏ ਧਰਮ ਰਿਹਾ ਵੇਖ ਸਤਾਰਾਂ ਹਾੜ, ਕਰੇ ਨਿਬੇੜਾ ਸ੍ਰੀ ਭਗਵਾਨਿਆ। ਆਪ ਉਠਾਏ ਮੌਤ ਲਾੜ, ਦਾਤਾ ਜੋਧਾ ਸੂਰ ਬਲੀ ਬਲਵਾਨਿਆ। ਧਰਤਮਾਤ ਤੇਰਾ ਇਕ ਅਖਾੜ, ਹਰਿ ਵੇਖੇ ਵੇਖ ਵਖਾਨਿਆ। ਗੁਰਮੁਖ ਸਾਚੇ ਸਾਚੇ ਲਾੜ, ਦਰ ਘਰ ਕਰੇ ਪਰਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪਣਾ ਦੇਵੇ ਧੁਰ ਫ਼ਰਮਾਨਿਆ। ਧੁਰ ਫ਼ਰਮਾਣਾ ਸਾਚਾ ਜਾਪ, ਸਤਿਜੁਗ ਕਲ ਵਰਤਾਈਆ। ਦੇਵਣਹਾਰਾ ਆਪੇ ਆਪ, ਜੁਗ ਜੁਗ ਬਣਤ ਬਣਾਈਆ। ਮੇਟ ਮਿਟਾਏ ਤੀਨੋ ਤਾਪ, ਜੋ ਜਨ ਰਸਨਾ ਗਾਈਆ। ਸ੍ਰਿਸ਼ਟ ਸਬਾਈ ਮਾਈ ਬਾਪ, ਗੁਰਮੁਖ ਸਾਚੇ ਪੂਤ ਆਪਣੀ ਗੋਦ ਉਠਾਈਆ। ਕਲਜੁਗ ਕਾਇਆ ਰਹੀ ਕਾਂਪ, ਵੇਲੇ ਅੰਤ ਦਏ ਦੁਹਾਈਆ। ਗੁਰਦਰ ਮੰਦਰ ਅੰਦਰ ਮਸਜਿਦ ਭੁੱਲੇ ਜਾਪ, ਅੱਠ ਸੱਠ ਤੀਰਥ ਦਏ ਦੁਹਾਈਆ। ਮਾਇਆ ਮਮਤਾ ਮੋਹ ਵਿਕਾਰਾ ਵਧਿਆ ਪਾਪ, ਧਰਤ ਮਾਤ ਰੋ ਰੋ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦਾ ਲਿਆ ਵਰ, ਇਕ ਖੁਲ੍ਹਾਇਆ ਸਾਚਾ ਦਰ, ਏਕਾ ਇੱਕੀ ਨੀਂਹ ਰਖਾਈਆ। ਹਰਿ ਜੋਤੀ ਨੂਰ ਅਪਾਰ, ਭੇਵ ਕਿਸੇ ਨਾ ਪਾਇਆ। ਸ਼ਬਦ ਰੱਖੀ ਤਿੱਖੀ ਧਾਰ, ਏਕਾ ਏਕ ਚਲਾਇਆ। ਲੋਆਂ ਪੁਰੀਆਂ ਪਾਵੇ ਸਾਰ, ਬ੍ਰਹਿਮੰਡ ਖੋਜ ਖੁਜਾਇਆ। ਬ੍ਰਹਮਾ ਵਿਸ਼ਨ ਸ਼ਿਵ ਕਿਰਪਾ ਧਾਰ, ਸਾਚੀ ਸੇਵਾ ਲਾਇਆ। ਆਪ ਆਪਣੀ ਕਰ ਵਿਚਾਰ, ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਵਿਚ ਟਿਕਾਇਆ। ਜੋਤੀ ਨੂਰ ਨਰ ਨਿਰੰਕਾਰਾ, ਅਕਲ ਕਲਾ ਭਰਪੂਰਿਆ। ਆਦਿ ਪੁਰਖ ਅਗੰਮ ਅਪਾਰਾ, ਆਪੇ ਵਸੇ ਨੇੜੇ ਦੂਰਿਆ। ਜੋਤ ਨਿਰੰਜਣ ਕਰ ਉਜਿਆਰਾ, ਤ੍ਰੈਲੋਕਾਂ ਆਸਾ ਮਨਸਾ ਪੂਰਿਆ। ਬ੍ਰਹਮਾ ਦੇਵਤ ਸੁਰ ਸ਼ਿਵ ਦਏ ਹੁਲਾਰਾ, ਨਾਦ ਅਨਾਦੀ ਸ਼ਬਦ ਵਜਾਏ ਸਾਚੀ ਤੂਰਿਆ। ਸ਼ਬਦ ਜਣਾਏ ਬੋਧ ਅਗਾਧੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਹਾਜ਼ਰ ਹਜ਼ੂਰਿਆ। ਆਦਿ ਪੁਰਖ ਸ਼ਬਦ ਅਨਾਦੀ, ਏਕਾ ਏਕ ਵਜਾਇੰਦਾ। ਖੇਲੇ ਖੇਲ ਸਦਾ ਬ੍ਰਹਿਮਾਦੀ, ਭੇਵ ਕੋਇ ਨਾ ਪਾਇੰਦਾ। ਗੁਰਮੁਖਾਂ ਦੇਵੇ ਨਾਮ ਦਾਦੀ, ਸਚ ਸੁਗ਼ਾਤ ਸੁਹਾਇੰਦਾ। ਮੇਲ ਮਿਲਾਏ ਮਾਧਵ ਮਾਧੀ, ਅੰਦਰ ਬੈਠ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਹਰਿਜਨ ਸੋਏ ਆਪ ਉਠਾਇੰਦਾ। ਗੁਰਮੁਖ ਸੋਇਆ ਆਪ ਉਠਾਏ, ਆਪਣੀ ਕਲ ਧਾਰਿਆ। ਸ਼ਬਦ ਸਰੂਪੀ ਡੰਕ ਲਗਾਏ, ਅਨਹਦ ਸਾਚੀ ਸੇਵਾ ਲਾ ਰਿਹਾ। ਪਾਰਬ੍ਰਹਮ ਪ੍ਰਭ ਮੇਲ ਮਿਲਾਏ, ਜੋਤ ਨਿਰੰਜਣ ਤੇਲ ਚੜ੍ਹਾਏ, ਖੇਲੇ ਖੇਲ ਅਪਰ ਅਪਾਰਿਆ। ਬਜਰ ਕਪਾਟੀ ਤੋੜ ਤੁੜਾਏ, ਸਾਚੀ ਹਾਟੀ ਇਕ ਵਖਾਏ, ਚੌਦਾਂ ਹੱਟਾਂ ਪਾਰ ਕਰਾਏ, ਤੀਰਥ ਤੱਟਾਂ ਦਿਸ ਨਾ ਆਏ, ਘਟ ਘਟਾਂ ਹਰਿ ਰਿਹਾ ਸਮਾਏ, ਜੋਤ ਜਗਾਏ ਕਾਇਆ ਮਟਾ, ਜਿਸ ਜਨ ਆਪਣੀ ਦਇਆ ਕਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਰ, ਬੰਕ ਦਵਾਰਾ ਇਕ ਸੁਹਾ ਰਿਹਾ। ਬੰਕ ਦਵਾਰਾ ਦਰ ਦਰਵਾਜ਼ਾ, ਪ੍ਰਭ ਸਾਚਾ ਆਪ ਸੁਹਾਇੰਦਾ। ਸ਼ਬਦ ਰੱਖੇ ਘੋੜਾ ਤਾਜਾ, ਜਨ ਭਗਤਾਂ ਵੇਖ ਵਖਾਇੰਦਾ। ਜੋਧਾ ਸੂਰ ਬਲੀ ਬਲਵਾਨ ਵਡ ਰਾਜਨ ਰਾਜਾ, ਦੋ ਜਹਾਨਾਂ ਆਪ ਅਖਵਾਇੰਦਾ। ਜੁਗ ਜੁਗ ਜਨ ਭਗਤਾਂ ਰੱਖਣ ਆਇਆ ਲਾਜਾ, ਲਾਜਾਵੰਤ ਆਪ ਹੋ ਆਇੰਦਾ। ਸੋਹੰ ਸ਼ਬਦ ਦਏ ਸਾਚਾ ਦਾਜਾ, ਕਾਇਆ ਚੋਲੀ ਰੰਗ ਵਖਾਇੰਦਾ। ਖੇਲ ਖਿਲਾਏ ਦੇਸ ਮਾਝਾ, ਹਰਿ ਗੋਬਿੰਦ ਮੇਲ ਮਿਲਾਇੰਦਾ। ਮਨਮੁਖ ਜੀਵਾਂ ਖੋਲ੍ਹੇ ਪਾਜਾ, ਪੜਦਾ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਡੰਕ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਵਾਲੀ ਦੋ ਜਹਾਨ ਆਪ ਹੋ ਆਇੰਦਾ। ਰਾਓ ਰੰਕ ਰਾਜ ਰਾਜਾਨਾ, ਹਰਿ ਸਾਚਾ ਰਿਹਾ ਸੁਣਾਈਆ। ਗੋਬਿੰਦ ਮੇਲਾ ਹਰਿ ਭਗਵਾਨਾ, ਜੋਤੀ ਸ਼ਬਦੀ ਜੋੜ ਜੁੜਾਈਆ। ਨਾ ਕੋਈ ਤੀਸਰ ਵਿਚ ਰਖਾਨਾ, ਆਪ ਆਪਣਾ ਮੁਖ ਛੁਪਾਈਆ। ਕਲਜੁਗ ਤੇਰਾ ਵਕਤ ਚੁਕਾਨਾ, ਲਹਿਣਾ ਦੇਣਾ ਮੂਲ ਮਿਟਾਈਆ। ਚਾਰ ਯਾਰ ਸੰਗ ਮੁਹੰਮਦ ਮੇਟ ਮਿਟਾਨਾ, ਅੱਲਾ ਰਾਣੀ ਦਏ ਦੁਹਾਈਆ। ਵੇਦ ਪੁਰਾਨਾ ਮੂੰਹ ਛੁਪਾਨਾ, ਬ੍ਰਹਮਾ ਨੇਤਰ ਰਿਹਾ ਉਠਾਈਆ। ਖਾਣੀ ਬਾਣੀ ਹੋਏ ਹੈਰਾਨਾ, ਗੋਬਿੰਦ ਜੋਤੀ ਨੂਰ ਸਵਾਈਆ। ਸ਼ਬਦ ਸੁਣਾਏ ਇਕ ਤਰਾਨਾ, ਨਾ ਕੋਈ ਲਿਖੇ ਲੇਖ ਲਿਖਾਈਆ। ਜਨ ਭਗਤਾਂ ਦੇਵੇ ਨਾਮ ਨਿਧਾਨਾ, ਅੰਮ੍ਰਿਤ ਆਤਮ ਜਾਮ ਪਿਆਈਆ। ਪੰਚਮ ਹੋਏ ਦਰ ਪ੍ਰਧਾਨਾ, ਪੰਚਮ ਬੈਠੇ ਮੁਖ ਛੁਪਾਈਆ। ਪੰਚਮ ਬੱਧਾ ਕਲਜੁਗ ਗਾਨਾ, ਪੰਚਮ ਰੋਵਣ ਮਾਰਨ ਧਾਹੀਆ। ਗੁਰਮੁਖ ਵਿਰਲੇ ਮਿਲੇ ਹਰਿ ਭਗਵਾਨਾ, ਏਕਾ ਦੇਵੇ ਸ਼ਬਦ ਨਿਸ਼ਾਨਾ, ਦੂਤਾਂ ਦੁਸ਼ਟਾਂ ਮਾਰ ਮਿਟਾਈਆ। ਸਾਚਾ ਰਾਹ ਇਕ ਵਖਾਨਾ, ਅੰਦਰ ਮੰਦਰ ਢੋਲ ਮਰਦੰਗ ਵਜਾਨਾ, ਜੋਤ ਨਿਰੰਜਣ ਸੇਵਾ ਲਾਨਾ, ਅਨਹਦ ਰਾਗ ਅਨਾਦੀ ਤਾਲ ਤਲਵਾੜਾ ਰਿਹਾ ਵਜਾਈਆ। ਪਾਰਬ੍ਰਹਮ ਖੇਲ ਮਹਾਨਾ, ਆਤਮ ਸੇਜਾ ਇਕ ਵਿਛਾਨਾ, ਸਾਚਾ ਧਾਮ ਸੁਹਾਈਆ। ਜੋਤ ਸਰੂਪੀ ਬੈਠ ਭਗਵਾਨਾ, ਗੁਰਮੁਖਾਂ ਮੇਲੇ ਮੇਲ ਦੋ ਜਹਾਨਾਂ, ਦਸਮ ਦਵਾਰੀ ਅੱਧ ਵਿਚਕਾਰ ਸ਼ਬਦ ਸਿੰਘਾਸਣ ਉਚ ਮਹੱਲੇ ਬੈਠਾ ਆਸਣ ਲਾਈਆ। ਗੁਰਮੁਖ ਮੇਲਾ ਕੰਤ ਭਤਾਰੀ, ਮਿਲਿਆ ਮੇਲ ਏਕਾ ਵਾਰੀ, ਵਿਛੜ ਕਦੇ ਨਾ ਜਾਈਆ। ਸਾਚੇ ਮੰਦਰ ਕਰੇ ਤਿਆਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੁਗ ਜੁਗ ਲਏ ਮਾਤ ਅਵਤਾਰੀ। ਕਲਜੁਗ ਤੇਰਾ ਅੰਤਮ ਵੇਲਾ, ਹਰਿ ਸਾਚਾ ਜੋਤ ਜਗਾਇੰਦਾ। ਖੇਲੇ ਖੇਲ ਗੁਰੂ ਗੁਰ ਚੇਲਾ, ਗੋਬਿੰਦ ਰੂਪ ਵਟਾਇੰਦਾ। ਭਗਤ ਜਨਾਂ ਹਰਿ ਸੱਜਣ ਸੁਹੇਲਾ, ਆਪੇ ਆਪ ਹੋ ਆਇੰਦਾ। ਲੋਕਮਾਤ ਕਰਾਏ ਸਾਚਾ ਮੇਲਾ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਅਛਲ ਅਛੇਦ ਭੇਵ ਨਾ ਪਾਇਣ ਚਾਰੇ ਵੇਦਾ, ਲੱਖ ਚੁਰਾਸੀ ਭਰਮ ਭੁਲਾਇੰਦਾ। ਲੱਖ ਚੁਰਾਸੀ ਭਰਮ ਭੁਲਾ, ਕਲਜੁਗ ਕਲ ਵਰਤਾਈਆ। ਗੁਰਮੁਖ ਸਾਚੇ ਲਏ ਮਿਲਾ, ਆਤਮ ਬ੍ਰਹਮ ਗਿਆਨ ਜਣਾਈਆ। ਰਾਗ ਅਨਾਦੀ ਰਿਹਾ ਸੁਣਾ, ਦਿਵਸ ਰੈਣ ਜਣਾਈਆ। ਦੀਪਕ ਜੋਤੀ ਇਕ ਜਗਾ, ਅਗਿਆਨ ਅੰਧੇਰ ਮਿਟਾਈਆ। ਧੁਨ ਆਤਮਕ ਤਾਲ ਰਿਹਾ ਵਜਾ, ਘਰ ਬੈਠਾ ਆਸਣ ਲਾਈਆ। ਚਾਰੇ ਭੁਜਾ ਆਪ ਉਠਾ, ਚਤਰਭੁਜ ਰੂਪ ਵਟਾਈਆ। ਏਕਾ ਦੂਜਾ ਭੇਵ ਚੁਕਾ, ਏਕਾ ਰੰਗ ਰੰਗਾਈਆ। ਨਿਜਾਨੰਦ ਦਏ ਵਖਾ, ਜਨ ਭਗਤਾਂ ਦਇਆ ਕਮਾਈਆ। ਘਰ ਚੌਥੇ ਆਪੇ ਦਏ ਬਹਾ, ਸੰਤ ਸੁਹੇਲੇ ਲਏ ਮਿਲਾਈਆ। ਪੰਚਮ ਸੇਵਾ ਆਪੇ ਲਾ, ਸੇਵਾਦਾਰ ਅਖਵਾਈਆ। ਛੇਵੇਂ ਛੱਪਰ ਛੰਨ ਨਾ ਕੋਈ ਦਿਸਾ, ਹਰਿ ਸ਼ਬਦੀ ਬਣਤ ਬਣਾਈਆ। ਸਤਵੇਂ ਸਤਿ ਪੁਰਖ ਰਿਹਾ ਸਮਾ, ਨਿਰਮਲ ਜੋਤੀ ਰਿਹਾ ਜਗਾਈਆ। ਅੱਠ ਤਤ ਨਾ ਕੋਈ ਬਣਾ, ਤ੍ਰੈਗੁਣ ਮਾਇਆ ਦਿਸ ਨਾ ਆਈਆ। ਨੌ ਦਰ ਨਾ ਦੀਸੇ ਜਗਤ ਨਿਸ਼ਾਨ, ਨਾ ਕੋਈ ਬਣਤ ਬਣਾਈਆ। ਆਪੇ ਵੇਖੇ ਮਾਰ ਧਿਆਨ, ਜਨ ਭਗਤਾਂ ਦਸਮ ਦਵਾਰੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਕਾਇਆ ਵੇਖ ਵਖਾਈਆ। ਗੋਬਿੰਦ ਕਾਇਆ ਰੰਗ ਮਹਾਨ, ਹਰਿ ਸਾਚਾ ਆਪ ਚੜ੍ਹਨਿਆ। ਨਿਹਕਲੰਕ ਲਏ ਅਵਤਾਰ, ਸੰਬਲ ਨਗਰੀ ਡੇਰਾ ਬੰਨ੍ਹਿਆ। ਨਾ ਕੋਈ ਦੀਸੇ ਚਾਰ ਦਿਵਾਰ, ਮਨਮੁਖ ਜੀਵਾਂ ਆਤਮ ਅੰਨ੍ਹਿਆ। ਕਲਜੁਗ ਰੈਣ ਅੰਧ ਅੰਧਿਆਰ, ਸਚ ਦੀਸੇ ਨਾ ਕੋਈ ਚੰਨਿਆ। ਗੁਰਸਿਖ ਵਿਰਲਾ ਕਰ ਪਿਆਰ, ਪ੍ਰਭ ਗੜ੍ਹ ਹੰਕਾਰੀ ਭੰਨਿਆ। ਸ਼ਬਦ ਜਣਾਏ ਜੈ ਜੈ ਜੈਕਾਰ, ਦਿਵਸ ਰੈਣ ਸੁਣੰਨਿਆ। ਜੋਤੀ ਦੀਪਕ ਕਰ ਉਜਿਆਰ, ਅਗਿਆਨ ਅੰਧੇਰਾ ਭੰਨਿਆ। ਸਾਚਾ ਮੇਲਾ ਪੁਰਖ ਭਤਾਰ, ਨਾਰੀ ਕੰਤਾ ਏਕਾ ਧਾਮ ਵਿਖੰਨਿਆ। ਸਾਚੀ ਸੇਜਾ ਦਏ ਹੁਲਾਰ, ਘਰ ਘਰ ਏਕਾ ਏਕ ਸੁਹੰਨਿਆ। ਅੰਮ੍ਰਿਤ ਆਤਮ ਪਿਆਏ ਠੰਢਾ ਠਾਰ, ਆਪ ਆਪਣਾ ਬੇੜਾ ਬੰਨ੍ਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਦੇਵੇ ਡੰਨਿਆ। ਕਲਜੁਗ ਤੇਰੀ ਅੰਤਮ ਵਾਰੀ, ਹਰਿ ਸਾਚਾ ਵੇਖ ਵਖਾਇੰਦਾ। ਚਾਰੋਂ ਕੁੰਟ ਜੀਵ ਹੰਕਾਰੀ, ਮਾਇਆ ਭਰਮ ਭੁਲਾਇੰਦਾ। ਜੂਠਾ ਝੂਠਾ ਤਨ ਸ਼ਿੰਗਾਰੀ, ਮਨ ਹੰਗਤਾ ਰੋਗ ਵਧਾਇੰਦਾ। ਪਾਰਬ੍ਰਹਮ ਬ੍ਰਹਮ ਨਾ ਪਾਇਣ ਸਾਰੀ, ਭਰਮੇ ਭਰਮ ਭੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁੁਰਸਿਖ ਸਾਚੇ ਮੇਲ ਮਿਲਾਇੰਦਾ। ਗੁਰਮੁਖ ਸਾਚੇ ਸੱਜਣਾ, ਹਰਿ ਮੇਲਾ ਮੇਲ ਮਿਲਾਏ। ਚਰਨ ਧੂੜ ਕਰਾਏ ਮਜਨਾ, ਅੱਠ ਸੱਠ ਰਿਹਾ ਮੂਲ ਚੁਕਾਏ। ਕਾਲ ਨਗਾਰਾ ਏਕਾ ਵੱਜਣਾ, ਰਾਏ ਧਰਮ ਡੌਰੂ ਵਾਹੇ। ਲਾੜੀ ਮੌਤ ਘਰ ਘਰ ਬਹਿ ਬਹਿ ਨੱਚਣਾ, ਤਨ ਰਹੀ ਸ਼ਿੰਗਾਰ ਕਰਾਏ। ਜੋ ਘੜਿਆ ਸੋ ਭੱਜਣਾ, ਰਹਿਣ ਕੋਈ ਨਾ ਪਾਏ। ਨਾ ਦੀਸੇ ਮੱਕਾ ਕਾਅਬਾ ਕਾਜ਼ੀ ਹੱਜਨਾ, ਸ਼ੇਖ਼ ਪੀਰ ਮੁਸਾਇਕ ਦਸਤਗੀਰ ਸ਼ਾਹ, ਹਰਿ ਦਾਤਾ ਬੇਪਰਵਾਹ ਅੰਤਮ ਦਏ ਮਿਟਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰਾ ਵੇਖ ਦਰ, ਸੰਮਤ ਚੌਦਾਂ ਚੌਦਾਂ ਹੱਟ ਵੇਖ ਵਖਾਏ। ਤੀਰਥ ਤੱਟ ਗੁਰੂ ਦਰ ਮੰਦਰ ਅੰਦਰ ਮਸਜਿਦ ਹਰਿ ਸਾਚਾ ਫੋਲ ਫੁਲਾਏ। ਤੀਰਥ ਤਟ ਪਾਰ ਕਿਨਾਰਾ, ਕਲਜੁਗ ਦਏ ਦੁਹਾਈਆ। ਗੰਗਾ ਗੋਦਾਵਰੀ ਰੋਵੇ ਜਾਰੋ ਜਾਰਾ, ਨਾ ਕੋਈ ਹੋਏ ਸਹਾਈਆ। ਅੰਜ਼ੀਲ ਕੁਰਾਨਾਂ ਪੈਣੀ ਮਾਰਾ, ਈਸਾ ਮੂਸਾ ਬੈਠਣ ਮੁਖ ਛੁਪਾਈਆ। ਵੇਦ ਪੁਰਾਨਾਂ ਆਈ ਹਾਰਾ, ਵੇਦ ਵਿਆਸਾ ਬ੍ਰਹਮਾ ਰਿਹਾ ਸਮਝਾਈਆ। ਖਾਣੀ ਬਾਣੀ ਜਗਤ ਵਿਚਾਰਾ, ਨਾਨਕ ਗਿਆ ਗਾਈਆ। ਤੇਰਾਂ ਧਾਰ ਸੰਮਤ ਤੇਰਾਂ ਰਿਹਾ ਤੁਲਾਈਆ। ਸੰਮਤ ਚੌਦਾਂ ਵੇਖ ਵਿਚਾਰਾ, ਪਰਗਟ ਹੋਏ ਹਰਿ ਨਿਰੰਕਾਰਾ, ਸ਼ਬਦ ਰੱਖੇ ਤਿੱਖੀ ਧਾਰਾ, ਵਾਲੀ ਹਿੰਦ ਰਹਿਣਾ ਖ਼ਬਰਦਾਰਾ, ਹਰਿ ਸਾਚੇ ਜੋਤ ਜਗਾਈਆ। ਸ਼ਬਦ ਖੰਡਾ ਤੇਜ਼ ਕਟਾਰਾ, ਲੱਖ ਚੁਰਾਸੀ ਪਾਰ ਕਿਨਾਰਾ, ਲੱਖ ਚੁਰਾਸੀ ਪਾਵੇ ਸਾਰਾ, ਲੋਆਂ ਪੁਰੀਆਂ ਰਿਹਾ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਧਰਤ ਮਾਤ ਤੇਰਾ ਵੇਖ ਘਰ, ਇਕ ਅਖਾੜਾ ਰਿਹਾ ਬਣਾਈਆ। ਧਰਤ ਮਾਤ ਤੇਰਾ ਇਕ ਅਖਾੜਾ, ਹਰਿ ਸਾਚਾ ਆਪ ਬਣਾਇੰਦਾ। ਪੰਚਮ ਜੇਠ ਉਠਾਏ ਧਾੜਾ, ਨਾ ਕੋਈ ਮੇਟ ਮਿਟਾਇੰਦਾ। ਤ੍ਰੈਗੁਣ ਮਾਇਆ ਅਗਨੀ ਸਾੜਾ, ਪੰਚਮ ਤਤ ਮੇਟ ਮਿਟਾਇੰਦਾ। ਮਨਮੁਖ ਜੀਵਾਂ ਮਗਰ ਲੱਗੇ ਧਾੜਾ, ਮਨ ਮਤ ਬੁਧ ਨਾ ਕੋਈ ਰਖਾਇੰਦਾ। ਸ਼ਬਦ ਉਠਾਏ ਅਗੰਮੀ ਧਾੜਾ, ਗੁਰ ਗੋਬਿੰਦ ਸੇਵਾ ਲਾਇੰਦਾ। ਸ੍ਰਿਸ਼ਟ ਸਬਾਈ ਆਪ ਚਬਾਏ ਆਪਣੀ ਦਾੜ੍ਹਾ, ਆਪ ਆਪਣਾ ਖੇਲ ਖਿਲਾਇੰਦਾ। ਗੁਰਮੁਖ ਬਣਾਏ ਸਾਚਾ ਲਾੜਾ, ਸ਼ਬਦ ਘੋੜੇ ਆਪ ਚੜ੍ਹਾਇੰਦਾ। ਆਪੇ ਹੋਇਆ ਪਿੱਛੇ ਅਗਾੜਾ, ਡੂੰਘੀ ਕੰਦਰ ਪਾਰ ਕਰਾਇੰਦਾ। ਖੇਲੇ ਖੇਲ ਜੰਗਲ ਜੂਹ ਉਜਾੜ ਪਹਾੜਾਂ, ਉਚੇ ਟਿੱਲੇ ਪਰਬਤ ਆਪ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਨਿਹਕਲੰਕ ਡੰਕ ਵਜਾਇੰਦਾ। ਨਿਹਕਲੰਕ ਡੰਕ ਅਪਾਰ, ਹਰਿ ਸਾਚਾ ਆਪ ਵਜਾਇੰਦਾ। ਰਾਓ ਰੰਕਾਂ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਇੰਦਾ। ਸਾਧਾਂ ਸੰਤਾਂ ਨੇਤਰ ਰਿਹਾ ਉਘਾੜ, ਮਾਇਆ ਪੜਦਾ ਲਾਹਿੰਦਾ। ਸੰਤ ਸੁਹੇਲੇ ਦਰ ਘਰ ਸਾਚੇ ਵਾੜ, ਕਾਇਆ ਖੇਤਰ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਸੰਮਤ ਚੌਦਾਂ ਪਹਿਲੀ ਚੇਤਰ ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਲੇਖਾ ਆਪਣੇ ਹੱਥ ਰਖਾਇੰਦਾ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਮਾਰੇ ਮਾਰ, ਹਰਿ ਸਾਚਾ ਬਣਤ ਬਣਾਇੰਦਾ। ਪੰਚਮ ਜੇਠ ਦਿਵਸ ਵਿਚਾਰ, ਲੇਖਾ ਵੇਖ ਵਖਾਇੰਦਾ। ਦੇਸ ਪਰਦੇਸਾਂ ਕਰੇ ਖ਼ਬਰਦਾਰ, ਪੰਡਤ ਨਹਿਰੂ ਵਿਚ ਵਿਚੋਲਾ ਆਪ ਰਖਾਇੰਦਾ। ਪਰਗਟ ਹੋਇਆ ਮੀਤ ਮੁਰਾਰ, ਸਾਚਾ ਸੱਜਣ ਰਾਮ ਰਾਮਾ ਰੂਪ ਵਟਾਇੰਦਾ। ਪਰਗਟ ਹੋਏ ਕ੍ਰਿਸ਼ਨ ਘਨਈਆ, ਇਕ ਚਲਾਏ ਸਾਚੀ ਨਈਆ, ਨਾ ਕੋਈ ਪਾਵੇ ਸਾਰ, ਕਲਜੁਗ ਤੇਰਾ ਵਕਤ ਚੁਕਾਇੰਦਾ। ਨਾ ਕੋਈ ਸੰਗੀ ਸਾਥੀ ਸਈਆ, ਨਾ ਕੋਈ ਮੇਲ ਮਿਲਾਇੰਦਾ। ਨਾਤਾ ਤੁੱਟਾ ਭੈਣਾ ਭਈਆ, ਸਾਕ ਸੱਜਣ ਸਰਬ ਛੁਡਾਇੰਦਾ। ਰਾਏ ਧਰਮ ਕੱਢੇ ਵਹੀਆ, ਚਿਤਰ ਗੁਪਤ ਲੇਖ ਲਿਖਾਇੰਦਾ। ਸੰਮਤ ਸੋਲਾਂ ਹਾੜ ਸਤਾਰਾਂ, ਇਕ ਤਾਰੀਖ ਲਿਖਾਇੰਦਾ। ਨਾਤਾ ਤੁੱਟੇ ਭੈਣ ਭਈਆ, ਪਿਤਾ ਪੂਤ ਮਾਤ ਪਿਤ ਨਾ ਕੋਈ ਮਿਲਾਇੰਦਾ। ਗੁਰਮੁਖ ਵਿਰਲਾ ਮਾਤ ਰਹੀਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਰਾਹ ਵਿਖਾਇੰਦਾ। ਸ੍ਰਿਸ਼ਟ ਸਬਾਈ ਏਕਾ ਰਾਹ, ਵਰਨ ਚਾਰ ਜਣਾਈਆ। ਸ਼ਬਦ ਸਰੂਪੀ ਹਰਿ ਮਲਾਹ, ਕਲਜੁਗ ਨਈਆ ਆਪ ਚਲਾਈਆ। ਸੰਤ ਸੁਹੇਲੇ ਪਕੜੇ ਬਾਂਹ, ਆਪੇ ਲਏ ਉਠਾਈਆ। ਸੋਹੰ ਸੋ ਜਪਾਏ ਸਾਚਾ ਨਾਂ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਹੰ ਹੰਗਤਾ ਦਏ ਮਿਟਾ, ਏਕਾ ਦੂਜਾ ਰਹਿਣ ਨਾ ਪਾਈਆ। ਸੱਸਾ ਕਿਲ੍ਹਾ ਇਕ ਸੁਹਾ, ਚਾਰ ਦਵਾਰੀ ਵੇਖ ਵਿਖਾਈਆ। ਏਕਾ ਹੋੜਾ ਉਪਰ ਲਾ, ਨਿਰਗੁਣ ਸਰਗੁਣ ਮੇਲ ਮਿਲਾਈਆ। ਸਾਚੇ ਘਰ ਦਏ ਬਹਾ, ਏਕਾ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਰੰਗ ਰੰਗਾਈਆ। ਏਕਾ ਰੰਗਣ ਰੰਗ ਰੰਗਾਏ, ਪਾਰਬ੍ਰਹਮ ਬੇਅੰਤਾ। ਭਗਤ ਜਨਾਂ ਹਰਿ ਸੰਗ ਨਿਭਾਏ, ਸਦਾ ਸੁਹੇਲਾ ਸਾਧਨ ਸੰਤਾ। ਜਗਤ ਤ੍ਰਿਸ਼ਨਾ ਭੁੱਖ ਨੰਗ ਕਟਾਏ, ਮੇਟ ਮਿਟਾਏ ਹਉਮੇ ਹੰਗਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਹੋ ਆਇਆ। ਨਰ ਨਰਾਇਣ ਹਰਿ ਬਨਵਾਰੀ, ਆਪੇ ਆਪ ਅਖਵਾਇੰਦਾ। ਨਿਰਮਲ ਜੋਤੀ ਕਰ ਆਕਾਰੀ, ਸ਼ਬਦੀ ਡੰਕ ਵਜਾਇੰਦਾ। ਦਹਿ ਦਿਸ਼ਾ ਕਰੇ ਖ਼ਬਰਦਾਰੀ, ਚਾਰੇ ਕੂਟਾਂ ਆਪ ਹਿਲਾਇੰਦਾ। ਸਚ ਸੁਲਤਾਨ ਤਖ਼ਤ ਤਾਜ ਵਡ ਦਰਬਾਰੀ, ਦੋ ਜਹਾਨਾਂ ਆਪ ਅਖਵਾਇੰਦਾ। ਕਲਜੁਗ ਤੇਰੀ ਅੰਤਮ ਵਾਰੀ, ਲੋਕਮਾਤ ਵੇਖ ਵਖਾਇੰਦਾ। ਸੰਗ ਮੁਹੰਮਦ ਚਾਰ ਯਾਰੀ, ਵੇਲਾ ਵਕਤ ਚੁਕਾਇੰਦਾ। ਈਸਾ ਮੂਸਾ ਕਰ ਖੁਆਰੀ, ਕਾਲਾ ਸੂਸਾ ਤਨ ਪਹਿਨਾਇੰਦਾ। ਗੋਬਿੰਦ ਨਾਨਕ ਏਕਾ ਧਾਰੀ, ਏਕਾ ਰੰਗ ਰੰਗਾਇੰਦਾ। ਪਰਗਟ ਹੋਏ ਵੱਡ ਸੰਸਾਰੀ, ਜੋਤੀ ਜਾਮਾ ਭੇਖ ਵਟਾਇੰਦਾ। ਗੌੜ ਬ੍ਰਹਿਮਣ ਪੂਤ ਸਪੂਤਾ, ਸਤਿ ਸਤਿਵਾਦੀ ਆਪ ਹੋ ਆਇੰਦਾ। ਵੇਦ ਵਿਆਸਾ ਲੇਖ ਲਿਖਾਰੀ, ਇਕ ਲੱਖ ਹਜ਼ਾਰ ਸਤਾਰਾਂ ਸਲੋਕ ਰਖਾਇੰਦਾ। ਗੁਰ ਗੋਬਿੰਦਾ ਵਡ ਬਲਕਾਰੀ, ਸੰਬਲ ਨਗਰੀ ਧਾਮ ਸੁਹਾਇੰਦਾ। ਤੀਰ ਖੰਡਾ ਨਾਮ ਕਟਾਰੀ, ਤਨ ਗਾਤਰੇ ਆਪ ਲਟਕਾਇੰਦਾ। ਕਲਗੀ ਤੋੜਾ ਸੀਸ ਅਪਾਰੀ, ਜੋਤੀ ਜੋੜਾ ਸ਼ਬਦ ਮਿਲਾਇੰਦਾ। ਸਾਚਾ ਘੋੜਾ ਸ਼ਬਦ ਉਡਾਰੀ, ਨੀਲਾ ਨੀਲੀ ਧਾਰੋਂ ਪਾਰ ਕਰਾਇੰਦਾ। ਪਹਿਲਾ ਪੌੜਾ ਰਿਹਾ ਮਾਰੀ, ਤ੍ਰੈ ਦੇਸਾਂ ਮੇਟ ਮਿਟਾਇੰਦਾ। ਸੰਮਤ ਚੌਦਾਂ ਵੇਖ ਵਿਚਾਰੀ, ਥਿਤ ਵਾਰ ਆਪਣੇ ਹੱਥ ਰਖਾਇੰਦਾ। ਭਰਮੇ ਭੁੱਲੇ ਜੀਵ ਗਵਾਰੀ, ਸਾਧ ਸੰਤ ਭੇਵ ਨਾ ਪਾਇੰਦਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰੀ, ਬ੍ਰਹਮਾ ਅੱਠੇ ਨੇਤਰ ਵੇਖ ਵਖਾਇੰਦਾ। ਸ਼ਿਵ ਸ਼ੰਕਰ ਬਣੇ ਦਰ ਭਿਖਾਰੀ, ਸੁਰਪਤ ਰਾਜਾ ਇੰਦ ਰੋ ਰੋ ਨੀਰ ਵਹਾਇੰਦਾ। ਕਰੋੜ ਤੇਤੀਸਾ ਕਰੇ ਵਿਚਾਰੀ, ਪ੍ਰਭ ਹੱਥ ਕਿਸੇ ਨਾ ਆਇੰਦਾ। ਨੌ ਖੰਡ ਪ੍ਰਿਥਮੀ ਪਾਵੇ ਸਾਰੀ, ਸੱਤਾਂ ਦੀਪਾਂ ਮੇਲ ਮਿਲਾਇੰਦਾ। ਪੁਰੀਆਂ ਲੋਆਂ ਵਸੇ ਬਾਹਰੀ, ਗੁਰਮੁਖ ਹਿਰਦੇ ਡੇਰਾ ਲਾਇੰਦਾ। ਪਾਰਬ੍ਰਹਮ ਬ੍ਰਹਮ ਰਿਹਾ ਵਿਚਾਰੀ, ਅਗੰਮੇ ਧਾਮ ਸੁਹਾਇੰਦਾ। ਨਾੜੀ ਚੰਮ ਨਾ ਕਰੇ ਪਿਆਰੀ, ਮਨ ਮਤ ਬੁਧ ਨਾ ਕੋਈ ਰਖਾਇੰਦਾ। ਸ਼ਬਦ ਸਰੂਪੀ ਇਕ ਉਡਾਰੀ, ਆਵੇ ਜਾਵੇ ਵਾਰੋ ਵਾਰੀ, ਨਿਹਕਲੰਕ ਨਰਾਇਣ ਨਰ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜਗੇ ਜੋਤ ਏਕਾ ਏਕ ਏਕੰਕਾਰੀ। ਏਕਾ ਏਕ ਏਕੰਕਾਰਾ, ਅਕਲ ਕਲਾ ਵਰਤਾਇੰਦਾ। ਕਲਜੁਗ ਤੇਰਾ ਪਸਰ ਪਸਾਰਾ, ਕੂੜੋ ਕੂੜ ਮਿਟਾਇੰਦਾ। ਮੇਟ ਮਿਟਾਏ ਧੁੰਦੂਕਾਰਾ, ਅੰਤ ਰਹਿਣ ਨਾ ਪਾਇੰਦਾ। ਸਤਿਜੁਗ ਮੰਗੇ ਮੰਗ ਦਵਾਰਾ, ਅੱਗੇ ਝੋਲੀ ਡਾਹਿੰਦਾ। ਪੁਰਖ ਅਬਿਨਾਸ਼ੀ ਕਿਰਪਾ ਧਾਰਾ, ਚੋਲੀ ਨਾਮ ਭਰਾਇੰਦਾ। ਸਤਿਜੁਗ ਦੇਵੇ ਇਕ ਪਿਆਰਾ, ਲੋਕਮਾਤ ਵੇਖ ਵਖਾਇੰਦਾ। ਬੀਸ ਬੀਸਾ ਹੋਏ ਵਰਤਾਰਾ, ਪੰਦਰਾਂ ਕੱਤਕ ਥਿਤ ਵਿਖਾਇੰਦਾ। ਜਗਤ ਜਗਦੀਸਾ ਨਰ ਨਿਰੰਕਾਰਾ, ਦਿੱਲੀ ਚਰਨ ਛੁਹਾਇੰਦਾ। ਸੀਸ ਗੰਜ ਧਾਮ ਅਪਾਰਾ, ਜਮਨ ਕਿਨਾਰਾ ਪਾਰ ਕਰਾਇੰਦਾ। ਵਾਲੀ ਹਿੰਦ ਢਹਿ ਪਿਆ ਦਵਾਰਾ, ਚਰਨੀ ਸੀਸ ਝੁਕਾਇੰਦਾ। ਸੱਤ ਰੰਗ ਨਿਸ਼ਾਨ ਦਏ ਹੁਲਾਰਾ, ਚਵੀ ਹੱਥ ਆਪ ਚੜ੍ਹਾਇੰਦਾ। ਸੱਤ ਦੀਪ ਬੰਨ੍ਹੇ ਏਕਾ ਧਾਰਾ, ਸਾਚੀ ਬਣਤ ਬਣਾਇੰਦਾ। ਕਲਜੁਗ ਕਾਲੇ ਹਾਰਾ, ਦੇ ਮਤ ਨਾ ਕੋਇ ਸਮਝਾਇੰਦਾ। ਸ਼ਬਦ ਕਰਾਏ ਇਕ ਜੈਕਾਰਾ, ਸੋਹੰ ਨਾਉਂ ਰਖਾਇੰਦਾ। ਚਾਰ ਵਰਨ ਸੋਹਣ ਇਕ ਦਵਾਰਾ, ਊਚਾਂ ਨੀਚਾਂ ਮੇਟ ਮਿਟਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਬਣਨ ਭਿਖਾਰਾ, ਪ੍ਰਭ ਸਾਚੀ ਭਿਛਿਆ ਝੋਲੀ ਪਾਇੰਦਾ। ਸੀਸ ਛਤਰ ਇਕ ਅਪਾਰਾ, ਜਗਤ ਜਗਦੀਸ ਆਪ ਝੁਲਾਇੰਦਾ। ਇਕ ਇਕੀਸ ਦਏ ਹੁਲਾਰਾ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਗੁਰਮੁਖ ਬਣਾਏ ਸਾਚੀ ਨਾਰਾ, ਕੰਤ ਕੰਤੂਹਲ ਆਪ ਹੋ ਜਾਇੰਦਾ। ਸਤਿਜੁਗ ਚਲੇ ਸਚ ਬਹਾਰਾ, ਫਲ ਫੁਲਵਾੜੀ ਮਾਤ ਲਗਾਇੰਦਾ। ਸੰਮਤ ਸੰਮਤੀ ਪਾਰ ਕਿਨਾਰਾ, ਲਹਿਣਾ ਦੇਣਾ ਮੂਲ ਚੁਕਾਇੰਦਾ। ਸਤਿਜੁਗ ਤੇਰਾ ਸਚ ਪਸਾਰਾ, ਪ੍ਰਭ ਆਪਣੀ ਹੱਥੀਂ ਮਾਤ ਲਗਾਇੰਦਾ। ਆਪੇ ਬਣੇ ਜਗਤ ਵਰਤਾਰਾ, ਝੋਲੀ ਸਚ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਵਿਸ਼ਨੂੰ ਵਿਸ਼ਨੂੰ ਇਕ ਅਖਵਾਇੰਦਾ। ਗੁਰਮੁਖ ਸਦਾ ਸੁਰਜੀਤ ਹੈ, ਨਾ ਮਰੇ ਨਾ ਆਏ। ਚਰਨ ਕਵਲ ਜਿਸ ਜਨ ਲਾਗੀ ਪ੍ਰੀਤ ਹੈ, ਲੱਖ ਚੁਰਾਸੀ ਫੰਦ ਕਟਾਏ। ਪ੍ਰਭ ਪਰਖਣਹਾਰਾ ਨੀਤ, ਹੈ, ਘਟ ਘਟ ਅੰਦਰ ਵੇਖ ਵਖਾਏ। ਕਾਇਆ ਮੰਦਰ ਦਿਹੁਰਾ ਮਸੀਤ ਹੈ, ਅਹਿਨਲ ਹੱਕ ਸ਼ਬਦ ਅਲਾਏ। ਮੇਲ ਮਿਲਾਏ ਜਗਤ ਜੁਗਤ ਅਨਡੀਠ ਹੈ, ਦਿਸ ਕਿਸੇ ਨਾ ਆਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਲਏ ਵਰ, ਨਾਰੀ ਕੰਤ ਆਪ ਹੋ ਜਾਏ। ਗੁਰਮੁਖ ਸੰਤ ਸਾਜਣ ਦਰ, ਆਪਣੀ ਦਇਆ ਕਮਾਇੰਦਾ। ਚਰਨ ਦਵਾਰਾ ਸਾਚਾ ਘਰ, ਏਕਾ ਰਾਹ ਵਿਖਾਇੰਦਾ। ਆਵਣ ਜਾਵਣ ਚੁੱਕੇ ਡਰ, ਧਰਮ ਰਾਏ ਮੁਖ ਛੁਪਾਇੰਦਾ। ਇਕ ਨੁਹਾਏ ਸਾਚੇ ਸਰ, ਦੁਰਮਤ ਮੈਲ ਧਵਾਇੰਦਾ। ਗੁਰ ਸੰਗਤ ਮਿਲ ਜਾਣਾ ਤਰ, ਦੋ ਜਹਾਨੀ ਪਾਰ ਕਰਾਇੰਦਾ। ਆਦਿ ਜੁਗਾਦੀ ਦੇਵੇ ਵਰ, ਲਿਖਿਆ ਲੇਖ ਨਾ ਕੋਈ ਮਿਟਾਇੰਦਾ। ਲਹਿਣਾ ਦੇਣਾ ਅੱਗੇ ਧਰ, ਪਿਛਲਾ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਦੇਵੇ ਸਾਚਾ ਵਰ, ਵੇਲੇ ਅੰਤ ਮਿਲੇ ਕੰਤ ਹਰਿ ਪਰਤੱਖ ਲਏ ਰੱਖ ਸਵੱਛ ਸਰੂਪੀ ਦਰਸ ਵਖਾਇੰਦਾ। ਸ਼ਬਦ ਗੁਰ ਤਖ਼ਤ ਸੁਲਤਾਨ, ਤਨ ਮੰਦਰ ਆਪ ਬਿਰਾਜਿਆ। ਆਪੇ ਹੋਇਆ ਨਿਗਾਹਬਾਨ, ਜਨ ਭਗਤਾਂ ਰੱਖੇ ਲਾਜਿਆ। ਨੇੜ ਨਾ ਆਇਣ ਪੰਜ ਸ਼ੈਤਾਨ, ਹਰਿ ਰੱਖਣਹਾਰਾ ਲਾਜਿਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹਰਿਜਨ ਗਾਨ, ਦਰ ਦਵਾਰੇ ਧੁਰਗਾਹੀ ਆਵੇ ਭਾਜਿਆ। ਦਸਮ ਦਵਾਰੀ ਸਚ ਮਕਾਨ, ਹਰਿ ਬੈਠਾ ਗਰੀਬ ਨਿਵਾਜਿਆ। ਆਤਮ ਅੰਮ੍ਰਿਤ ਦੇਵੇ ਪੀਣ ਖਾਣ, ਆਪ ਆਪਣਾ ਸਾਜਨ ਸਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਭਗਤ ਵਰ, ਵਡ ਸ਼ਾਹੋ ਰਾਜਨ ਰਾਜਿਆ। ਪਾਰਬ੍ਰਹਮ ਪ੍ਰਭ ਪੁਰਖ ਅਪਾਰ। ਸਤਿ ਪੁਰਖ ਨਿਰੰਜਣ ਜੋਤ ਅਧਾਰ। ਆਦਿ ਅੰਤ ਏਕੰਕਾਰ। ਸ਼ਬਦ ਸ਼ਬਦੀ ਵਣਜ ਵਪਾਰ। ਰੂਪ ਅਨੂਪਾ ਸ਼ਾਹੋ ਭੂਪਾ, ਸਚ ਸੱਚੀ ਸਰਕਾਰ। ਵੇਖ ਵਿਖਾਏ ਚਾਰੇ ਕੂਟਾਂ, ਦਹਿ ਦਿਸ਼ਾਂ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਕਰਿਆ ਪਸਰ ਪਸਾਰ। ਆਦਿ ਪੁਰਖ ਪਾਰਬ੍ਰਹਮ ਅਬਿਨਾਸ਼ੀ, ਅਕਲ ਕਲਾ ਭਰਪੂਰਿਆ। ਕਾਲ ਮਹਾਂਕਾਲ ਕਰੇ ਚਰਨ ਦਾਸੀ, ਆਸਾ ਮਨਸਾ ਪੂਰਿਆ। ਗੁਰਮੁਖ ਵੇਖੇ ਸ਼ਬਦ ਸਵਾਸੀ, ਅਨਾਦ ਅਨਾਦੀ ਦੇਵੇ ਸਾਚੀ ਤੂਰਿਆ। ਮੇਲ ਮਿਲਾਏ ਪ੍ਰਿਥਮੀ ਆਕਾਸ਼ੀ, ਆਪੇ ਹੋਏ ਨੇੜੇ ਦੂਰਿਆ। ਕਲਜੁਗ ਅੰਤਮ ਮੇਟਣ ਆਇਆ ਮਦਿਰਾ ਮਾਸੀ, ਜੂਠਾ ਝੂਠਾ ਡੋਬੇ ਪੂਰਿਆ। ਪਕੜ ਉਠਾਏ ਪੰਡਤ ਕਾਸ਼ੀ, ਤ੍ਰੈਗੁਣ ਮਾਇਆ ਵੇਖ ਵਿਖਾਸੀ, ਖੇਲੇ ਖੇਲ ਹਾਜ਼ਰ ਹਜ਼ੂਰਿਆ। ਗੁਰ ਪੂਰੇ ਸਦ ਬਲ ਬਲ ਜਾਸੀ, ਜਨ ਭਗਤਾਂ ਦੇਵੇ ਸਾਚਾ ਨੂਰਿਆ। ਭਗਤ ਜਨਾਂ ਹਰਿ ਸਾਚਾ ਮੀਤਾ, ਜੁਗ ਜੁਗ ਬਣਤ ਬਣਾਇੰਦਾ। ਆਪ ਚਲਾਏ ਆਪਣੀ ਰੀਤਾ, ਮਹਿੰਮਾ ਗਣਤ ਨਾ ਕੋਈ ਜਣਾਇੰਦਾ। ਕਲਜੁਗ ਪਰਖਣਹਾਰਾ ਨੀਤਾ, ਹਰਿਜਨ ਸੋਏ ਮਾਤ ਉਠਾਇੰਦਾ। ਸੋਹੰ ਸ਼ਬਦ ਸੁਣਾਏ ਸੁਹਾਗੀ ਗੀਤਾ, ਅੱਖਰ ਵੱਖਰ ਨਾਉਂ ਧਰਾਇੰਦਾ। ਜਨ ਹਰਿ ਹੋਏ ਪਤਤ ਪੁਨੀਤਾ, ਰਸਨਾ ਜਿਹਵਾ ਸੇਵਾ ਲਾਇੰਦਾ। ਚਰਨ ਕਵਲ ਇਕ ਪ੍ਰੀਤਾ, ਏਕਾ ਰਾਹ ਵਿਖਾਇੰਦਾ। ਲੱਖ ਚੁਰਾਸੀ ਪਰਖੇ ਨੀਤਾ, ਨਿਜ ਘਰ ਆਤਮ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਸੰਤ ਦੁਲਾਰ, ਚਰਨ ਪ੍ਰੀਤੀ ਬਖ਼ਸ਼ ਪਿਆਰ, ਫੜ ਫੜ ਬਾਹੋਂ ਪਾਰ ਕਰਾਇੰਦਾ। ਗੁਰਮੁਖ ਸਾਚੇ ਮੀਤ ਮੁਰਾਰ, ਦਰ ਘਰ ਕਰੇ ਪਰਵਾਨਿਆ। ਨੌ ਦਵਾਰੇ ਵੇਖ ਦਵਾਰ, ਦੇਵੇ ਸ਼ਬਦ ਗੁਣ ਨਿਧਾਨਿਆ। ਸ਼ਬਦ ਡੰਕ ਅਪਰ ਅਪਾਰ, ਮੇਟ ਮਿਟਾਏ ਪੰਜ ਸ਼ੈਤਾਨਿਆ। ਪੰਜ ਸ਼ੈਤਾਨਾਂ ਆਈ ਹਾਰ, ਪੰਚਮ ਖ਼ੁਸ਼ੀ ਮਨਾਨਿਆ। ਸੁਰਤ ਸਵਾਣੀ ਕਰੇ ਖ਼ਬਰਦਾਰ, ਆਪ ਆਪਣਾ ਰੰਗ ਰੰਗਾਨਿਆ। ਜੋਤ ਨਿਰੰਜਣ ਸੇਵਾਦਾਰ, ਦੀਪਕ ਜੋਤੀ ਇਕ ਜਗਾਨਿਆ। ਰਾਹ ਵਖਾਏ ਏਕੰਕਾਰ, ਓਅੰਕਾਰ ਰੂਪ ਵਟਾਨਿਆ। ਸ਼ਬਦ ਧੁਨ ਅਪਰ ਅਪਾਰ, ਆਤਮ ਧੁਨ ਉਪਜਾਨਿਆ। ਪੰਚਮ ਗਾਇਣ ਵਾਰੋ ਵਾਰ, ਅਨਹਦ ਸਾਚੀ ਬਾਣੀਆ। ਓਅੰ ਰੂਪ ਹੋਏ ਕਰਤਾਰ, ਭੇਵ ਨਾ ਜਾਨਣ ਵੇਦ ਪੁਰਾਨਿਆ। ਤ੍ਰੈਗੁਣ ਮਾਇਆ ਵਸਿਆ ਬਾਹਰ, ਜੋਤੀ ਸ਼ਬਦੀ ਖੇਲ ਮਹਾਨਿਆ। ਗੁਰਮੁਖ ਸਾਚੇ ਮੇਲ ਮਿਲਾਰ, ਆਤਮ ਸੇਜਾ ਇਕ ਸੁਹਾਨਿਆ। ਦਸਮ ਦਵਾਰ ਖੋਲ੍ਹ ਕਿਵਾੜ, ਬਜਰ ਕਪਾਟੀ ਆਪ ਤੁੜਾਨਿਆ। ਮੇਟ ਮਿਟਾਏ ਝੂਠੀ ਧਾੜ, ਸੋਹੰ ਮਾਰੇ ਤੀਰ ਨਿਸ਼ਾਨਿਆ। ਸੋ ਪੁਰਖ ਨਿਰੰਜਣ ਪਾਵੇ ਸਾਰ, ਗੁਰਮੁਖ ਸਾਚੇ ਚਤੁਰ ਸੁਜਾਨਿਆ। ਆਪੇ ਮੇਲੇ ਮੇਲਣਹਾਰ, ਘਰ ਚੌਥੇ ਆਪ ਬਹਾਨਿਆ। ਏਕਾ ਦੂਜਾ ਭਉ ਨਿਵਾਰ, ਸੁਰਤੀ ਸ਼ਬਦ ਸ਼ਬਦ ਸੁਰਤ ਏਕਾ ਰੰਗ ਰੰਗਾਨਿਆ। ਜੀਵ ਜੰਤ ਨਾ ਕੋਈ ਪਾਵੇ ਸਾਰ, ਹਰਿ ਕਾ ਖੇਲ ਮਹਾਨਿਆ। ਨਾਮ ਸਤਿ ਦਰ ਵਣਜ ਵਪਾਰ, ਘਰ ਪੰਚਮ ਖੋਲ੍ਹ ਵਖਾਨਿਆ। ਏਕਾ ਰੂਪ ਅਨੂਪ ਸਤਿ ਸਤਿਵਾਦੀ ਏਕਾ ਧਾਰ, ਏਕਾ ਧਾਮ ਸੁਹਾਨਿਆ। ਅਲਖ ਅਲਖਣਾ ਆਪੇ ਜਾਣੇ ਆਪਣੀ ਸਾਰ, ਨਾ ਕੋਈ ਲੇਖ ਲਿਖਾਨਿਆ। ਅਗੰਮ ਅਗੰਮਾ ਆਪ ਸੁਹਾਏ ਬੰਕ ਦਵਾਰ, ਮਹੱਲ ਅਟੱਲ ਅਚੱਲ ਇਕ ਰਖਾਨਿਆ। ਸਤਿ ਪੁਰਖ ਨਿਰੰਜਣ ਏਕਾ ਜੋਤੀ ਕਰ ਉਜਿਆਰ, ਧੂੰਆਂਧਾਰ ਸਰਬ ਮਿਟਾਨਿਆ। ਖਾਣੀ ਬਾਣੀ ਵੇਦ ਪੁਰਾਨੀ ਅੰਜੀਲ ਕੁਰਾਨੀ ਗੁਰ ਪੀਰ ਨਾ ਪਾਵੇ ਕੋਈ ਸਾਰ, ਪ੍ਰਭ ਸਾਚਾ ਖੇਲ ਮਹਾਨਿਆ। ਆਦਿ ਜੁਗਾਦੀ ਕਰ ਪਸਾਰ, ਆਪੇ ਮੇਟੇ ਮੇਟਣਹਾਰ, ਆਪੇ ਉਤਪਤ ਆਪ ਕਰਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੰਦਰ ਇਕ ਸੁਹਾਨਿਆ। ਘਰ ਮੰਦਰ ਹਰਿ ਸੁਲਤਾਨ, ਆਪਣਾ ਆਪ ਬਣਾਇਆ। ਜੋਤ ਨੁਰਾਨੀ ਇਕ ਨਿਸ਼ਾਨ, ਚਾਰੇ ਕੁੰਟਾਂ ਰਹੀ ਡਗਮਗਾਇਆ। ਰਾਗ ਨਾਦ ਨਾ ਕੋਈ ਗਾਨ, ਸੁਰ ਤਾਲ ਨਾ ਕੋਈ ਵਜਾਇਆ। ਨਾ ਕੋਈ ਵੇਖ ਵਿਖਾਨ, ਦੂਸਰ ਕੋਈ ਦਿਸ ਨਾ ਆਇਆ। ਆਦਿ ਪੁਰਖ ਆਦਿ ਸ਼ਕਤ ਸ੍ਰੀ ਭਗਵਾਨ, ਏਕਾ ਤਖ਼ਤ ਸੁਹਾਇਆ। ਸਚ ਮਹੱਲਾ ਇਕ ਮਕਾਨ, ਚਾਰ ਦਿਵਾਰ ਨਾ ਕੋਈ ਰਖਾਇਆ। ਛੱਪਰ ਛੰਨ ਨਾ ਕੋਈ ਵਖਾਨ, ਬਾਡੀ ਸੇਵਾਦਾਰ ਨਾ ਕੋਈ ਕਰਾਇਆ। ਆਪ ਆਪਣੀ ਕਿਰਪਾ ਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਬਣਤ ਬਣਾਇਆ। ਬਣਤ ਬਣਾਏ ਹਰਿ ਬਨਵਾਰੀ, ਆਪਣਾ ਰੂਪ ਵਟਾਇੰਦਾ। ਆਪ ਆਪਣੀ ਪੈਜ ਸਵਾਰੀ, ਆਪਣਾ ਰਾਹ ਵਿਖਾਇੰਦਾ। ਆਪ ਰਚਾਏ ਮਹੱਲ ਅਟਾਰੀ, ਦਰ ਦਵਾਰ ਵੇਖ ਵਖਾਇੰਦਾ। ਲੋਆਂ ਪੁਰੀਆਂ ਖੇਲ ਨਿਆਰੀ, ਅਗੰਮ ਅਗੰਮਾ ਅਗੰਮੇ ਧਾਮ ਸੁਹਾਇੰਦਾ। ਬ੍ਰਹਮਾ ਸ਼ਿਵ ਗਣੇਸ਼ ਦੇਵਤ ਸੁਰ ਨਾ ਕੋਇ ਪੁਜਾਰੀ, ਨਾਰੀ ਨਰ ਕੋਈ ਦਿਸ ਨਾ ਆਇੰਦਾ। ਜੋਤ ਸਰੂਪੀ ਜੋਤ ਕਰ ਅਕਾਰੀ, ਆਪ ਆਪਣੇ ਅੰਗ ਲਗਾਇੰਦਾ। ਆਪੇ ਕੰਤ ਹਰਿ ਭਤਾਰੀ, ਆਪੇ ਨਾਰੀ ਰੂਪ ਵਟਾਇੰਦਾ। ਆਪਣੀ ਸੇਜਾ ਕਰੇ ਪਿਆਰੀ, ਆਪੇ ਆਪ ਹੰਢਾਇੰਦਾ। ਦੋ ਜਹਾਨਾਂ ਵਸਿਆ ਬਾਹਰੀ, ਦਿਸ ਕਿਸੇ ਨਾ ਆਇੰਦਾ। ਆਪਣੀ ਇਛਿਆ ਆਪ ਉਚਾਰੀ, ਆਪਣਾ ਮਾਰਗ ਲਾਇੰਦਾ। ਜੋਤੀ ਮਾਤਾ ਕਰ ਤਿਆਰੀ, ਸ਼ਬਦੀ ਸੁਤ ਉਪਜਾਇੰਦਾ। ਸ਼ਬਦ ਸੁਤ ਵੱਡ ਬਲਕਾਰੀ, ਪ੍ਰਭ ਚਰਨੀ ਸੀਸ ਝੁਕਾਇੰਦਾ। ਪ੍ਰਭ ਅਬਿਨਾਸ਼ੀ ਰਿਹਾ ਸਤਿਕਾਰੀ, ਵਰਭੰਡੀ ਰਾਹ ਵਿਖਾਇੰਦਾ। ਕੋਟਨ ਕੋਟ ਬ੍ਰਹਿਮੰਡਾਂ ਪਾਵੇ ਸਾਰੀ, ਸਾਚੀ ਵੰਡਾ ਵੰਡ ਵੰਡਾਇੰਦਾ। ਲੋਆਂ ਪੁਰੀਆਂ ਕਰੇ ਖ਼ਬਰਦਾਰੀ, ਮਾਤ ਪਾਤਾਲ ਆਕਾਸ਼ ਵੇਖ ਵਖਾਇੰਦਾ। ਬ੍ਰਹਮਾ ਸ਼ਿਵ ਦਏ ਅਧਾਰੀ, ਸੁਰਪਤ ਰਾਜਾ ਇੰਦ ਆਪ ਜਣਾਇੰਦਾ। ਲੋਕਮਾਤ ਕਰੇ ਖ਼ਬਰਦਾਰੀ, ਨੌ ਖੰਡ ਸੱਤਾਂ ਦੀਪਾਂ ਆਪ ਜਗਾਇੰਦਾ। ਲੱਖ ਚੁਰਾਸੀ ਕਰਮ ਵਿਚਾਰੀ, ਲੇਖਾ ਲਿਖਣਹਾਰ ਆਪ ਹੋ ਜਾਇੰਦਾ। ਆਪੇ ਢਾਹੇ ਲਏ ਉਸਾਰੀ, ਆਪ ਆਪਣੀ ਬਣਤ ਬਣਾਇੰਦਾ। ਆਪੇ ਰਾਧਾ ਕ੍ਰਿਸ਼ਨ ਹੋਏ ਅਵਤਾਰੀ, ਆਪ ਆਪਣੇ ਵਿਚ ਸਮਾਇੰਦਾ। ਸਾਧ ਸੰਤ ਗੁਰ ਪੀਰ ਔਲੀਏ ਸ਼ੇਖ਼ ਮੁਸਾਇਕ ਦਸਤਗੀਰ, ਸੇਵਕ ਸੇਵਾਦਾਰ ਸਾਚੀ ਸੇਵਾ ਲਾਇੰਦਾ। ਪਾਰਬ੍ਰਹਮ ਬ੍ਰਹਮ ਖੇਲ ਨਿਆਰੀ, ਭੇਵ ਕੋਈ ਨਾ ਪਾਇੰਦਾ। ਨਾਨਕ ਨਿਰਗੁਣ ਰਿਹਾ ਉਚਾਰੀ, ਬੇਅੰਤ ਬੇਅੰੰਤ ਕਹਾਇੰਦਾ। ਗੋਬਿੰਦ ਬਣਿਆ ਦਰ ਭਿਖਾਰੀ, ਦੋਏ ਜੋੜ ਸੀਸ ਝੁਕਾਇੰਦਾ। ਆਦਿ ਪੁਰਖ ਸਭ ਤੋਂ ਵਸਿਆ ਬਾਹਰੀ, ਹਰ ਘਟ ਆਸਣ ਲਾਇੰਦਾ। ਜਮਨਾ ਗੰਗਾ ਜੁਗ ਜੁਗ ਰਿਹਾ ਪੈਜ ਸਵਾਰੀ, ਭੇਖਾਧਾਰੀ ਭੇਖ ਵਟਾਇੰਦਾ। ਕਲਜੁਗ ਤੇਰੀ ਅੰਤਮ ਵਾਰੀ, ਨਿਹਕਲੰਕੀ ਜਾਮਾ ਪਾਇੰਦਾ। ਸ਼ਬਦ ਖੰਡਾ ਤੇਜ ਕਟਾਰੀ, ਸੋਹੰ ਨਾਉਂ ਰਖਾਇੰਦਾ। ਸੋ ਪੁਰਖ ਨਿਰੰਜਣ ਪਾਵੇ ਸਾਰੀ, ਹੰ ਹੰਗਤਾ ਜੀਵ ਮਿਟਾਇੰਦਾ। ਆਪੇ ਬਣੇ ਵਡ ਸੰਸਾਰੀ, ਭਗਤ ਭੰਡਾਰੀ ਆਪ ਅਖਵਾਇੰਦਾ। ਨਾਮ ਨਿਧਾਨਾ ਦੇਵੇ ਵਾਰੋ ਵਾਰੀ, ਆਤਮ ਝੋਲੀ ਆਪ ਭਰਾਇੰਦਾ। ਦਰ ਦਵਾਰੇ ਗਊ ਗਰੀਬਾਂ ਆਪੇ ਰਿਹਾ ਪੈਜ ਸਵਾਰੀ, ਸਿੰਘ ਇੰਦਰ ਗੋਦ ਉਠਾਇੰਦਾ। ਚੌਥਾ ਦਰ ਨਾ ਪਾਇਣ ਸਾਰੀ, ਜੁਗ ਜੁਗ ਵਿਛੜੇ ਮੇਲ ਮਿਲਾਇੰਦਾ। ਮਿਲਿਆ ਮੇਲ ਕੰਤ ਸਾਚੀ ਨਾਰੀ, ਆਤਮ ਸੇਜਾ ਇਕ ਵਿਛਾਇੰਦਾ। ਫੂਲਨ ਬਰਖਾ ਲਾਏ ਭਾਰੀ, ਸਾਚੀ ਸੇਵਾ ਲਾਇੰਦਾ। ਤਨ ਬਸਤਰ ਪਹਿਨਾਏ ਅਪਰ ਅਪਾਰੀ, ਸੋਹੰ ਸਾਚਾ ਚੀਰਾ ਸੀਸ ਧਰਾਇੰਦਾ। ਕਲਗੀ ਤੋੜਾ ਹੱਥ ਗਿਰਧਾਰੀ, ਸਾਚਾ ਟਿੱਕਾ ਮਸਤਕ ਲਾਇੰਦਾ। ਗੁਰਮੁਖ ਸਾਚੇ ਰਿਹਾ ਤਾਰੀ, ਜੁਗਤ ਆਪਣੇ ਹੱਥ ਰਖਾਇੰਦਾ। ਭਰਮੇ ਭੁੱਲੇ ਜੀਵ ਗਵਾਰੀ, ਮਾਇਆ ਪੜਦਾ ਪਾਇੰਦਾ। ਗੁਰ ਸੰਗਤ ਹਰਿ ਕਰ ਪਿਆਰੀ, ਸੇਵਕ ਸੇਵਾ ਆਪ ਕਮਾਇੰਦਾ। ਚਾਰ ਵਰਨਾਂ ਇਕ ਦਵਾਰੀ, ਸਤਿਜੁਗ ਸਾਚਾ ਰਾਹ ਵਿਖਾਇੰਦਾ। ਊਚ ਨੀਚ ਰਾਓ ਰੰਕ ਆਪ ਸੁਹਾਏ ਬੰਕ ਦਵਾਰੀ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ। ਸਤਿਜੁਗ ਤੇਰੀ ਬੰਨ੍ਹੇ ਧਾਰੀ, ਸਾਚਾ ਮਾਰਗ ਲਾਇੰਦਾ। ਕਲਜੁਗ ਰੋਵੇ ਜ਼ਾਰੋ ਜ਼ਾਰੀ, ਵੇਲਾ ਅੰਤਮ ਆਇੰਦਾ। ਧਰਤ ਮਾਤ ਦਰ ਰਹੇ ਪੁਕਾਰੀ, ਪ੍ਰਭ ਸਾਚਾ ਦਇਆ ਕਮਾਇੰਦਾ। ਚਿਤਰ ਗੁਪਤ ਲੇਖ ਲਿਖਾਰੀ, ਕੱਢ ਹਿਸਾਬ ਵਿਖਾਇੰਦਾ। ਧਰਮ ਰਾਏ ਖੋਲ੍ਹੇ ਬੰਦ ਕਿਵਾੜੀ, ਲੱਖ ਚੁਰਾਸੀ ਤੇਰਾ ਰਾਹ ਤਕਾਇੰਦਾ। ਲਾੜੀ ਮੌਤ ਕਰੇ ਸ਼ਿੰਗਾਰੀ, ਹੱਥੀਂ ਮਹਿੰਦੀ ਰੰਗਣ ਇਕ ਰੰਗਾਇੰਦਾ। ਅੰਤਮ ਮੇਲਾ ਸਤਾਰਾਂ ਹਾੜੀ, ਮਨਮੁਖ ਸਈਆਂ ਇਕ ਦੂਜੇ ਨਾਲ ਮਿਲਾਇੰਦਾ। ਧਰਮ ਰਾਏ ਤੇਰੀ ਫਲੇ ਫੁੱਲੇ ਫਲ ਫੁਲਵਾੜੀ, ਜੂਠ ਝੂਠ ਪਾਣੀ ਏਕਾ ਪਾਇੰਦਾ। ਤੋਰੀ ਜਾਏ ਪਿੱਛੇ ਅਗਾੜੀ, ਸੰਮਤ ਚੌਦਾਂ ਨੀਂਹ ਰਖਾਇੰਦਾ। ਗੁਰਮੁਖ ਵਿਰਲੇ ਆਪ ਤਰਾਏ ਜਿਨ੍ਹਾਂ ਚਰਨ ਛੁਹਾਈ ਦਾੜ੍ਹੀ, ਲੋਕਮਾਤ ਤਜਾਇੰਦਾ। ਦਸਮ ਦਵਾਰੀ ਬੈਠਾ ਰਿਹਾ ਤਾੜੀ, ਦਿਵਸ ਰੈਣ ਆਪ ਸਮਝਾਇੰਦਾ। ਜੋਤ ਜਗਾਏ ਬਹੱਤਰ ਨਾੜੀ, ਅੰਧ ਅਗਿਆਨ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਵਰ ਦਾਤਾ ਆਪ ਅਖਵਾਇੰਦਾ।