ਪਹਿਲੀ ਚੇਤਰ ੨੦੧੪ ਬਿਕ੍ਰਮੀ ਦਲੀਪ ਸਿੰਘ ਦੇ ਘਰ ਇੱਕੀ ਪਰਵਾਰਾਂ ਦਾ ਇਕੱਠ ਹੋਇਆ ਤੇ ਸ਼ਹਿਨਸ਼ਾਹ ਜੀ ਨੇ ਸ਼ਬਦ ਦੀ ਕਿਰਪਾ ਕੀਤੀ ਪਿੰਡ ਗਗੋਬੂਆ ਜ਼ਿਲਾ ਅੰਮ੍ਰਿਤਸਰ
ਪਾਰਬ੍ਰਹਮ ਸਰਬ ਘਟ ਵਾਸੀ, ਹਰ ਘਟ ਵੇਖ ਵਖਾਇੰਦਾ। ਪਰਗਟ ਹੋਏ ਘਨਕਪੁਰ ਵਾਸੀ, ਸਾਚਾ ਡੰਕ ਵਜਾਇੰਦਾ। ਦੂਰ ਕਰਾਏ ਦਰ ਦਵਾਰਿਉਂ ਮਦਿਰਾ ਮਾਸੀ, ਸਾਚਾ ਹੁਕਮ ਜਣਾਇੰਦਾ। ਗੁਰਮੁਖਾਂ ਮਾਨਸ ਜਨਮ ਕਰੇ ਰਾਸੀ, ਦੀਪਕ ਜੋਤ ਜਗਾਇੰਦਾ। ਚਾਰ ਕੁੰਟ ਲਾਏ ਉਦਾਸੀ, ਮਨਮੁਖ ਜੀਵ ਸਰਬ ਕੁਰਲਾਇੰਦਾ। ਕਲਜੁਗ ਮਾਇਆ ਅੰਤ ਵਿਨਾਸੀ, ਚਰਨ ਦਾਸੀ ਜਨ ਭਗਤਾਂ ਆਪ ਕਰਾਇੰਦਾ। ਪਕੜ ਉਠਾਏ ਪੰਡਤ ਕਾਂਸੀ, ਵੇਦ ਪੁਰਾਨਾਂ ਫੋਲ ਫੁਲਾਇੰਦਾ। ਨੌ ਖੰਡ ਪ੍ਰਿਥਮੀ ਕਰੇ ਹਾਸੀ, ਸ਼ਾਹੋ ਸ਼ਾਬਾਸ਼ ਨਾ ਕੋਈ ਪਾਇੰਦਾ। ਭਗਤ ਸੁਹੇਲਾ ਦਏ ਦਲਾਸੀ, ਵੇਲਾ ਵਕਤ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਪਾਰ ਕਰਾਇੰਦਾ। ਹਰਿਜਨ ਸਾਚੇ ਬੰਨ੍ਹੇ ਬੇੜਾ, ਅਕਲ ਕਲਾ ਭਰਪੂਰਿਆ। ਨਾ ਕੋਈ ਨਗਰ ਸ਼ਹਿਰ ਖੇੜਾ, ਕੂੜੋ ਕੂੜਿਆ। ਪੰਚਮ ਤਤੀ ਲੱਗਾ ਝੇੜਾ, ਮਿਲੇ ਮੇਲ ਨਾ ਹਰਿ ਦਾਤਾ ਜੋਧਾ ਸੂਰਿਆ। ਲੱਖ ਚੁਰਾਸੀ ਰੁੜ੍ਹਿਆ ਬੇੜਾ, ਕਲਜੁਗ ਉਤਰੇ ਕੋਇ ਨਾ ਸਾਚੇ ਪੂਰਿਆ। ਪਾਰਬ੍ਰਹਮ ਕਰੇ ਹੱਕ ਨਿਬੇੜਾ, ਆਪੇ ਵਸੇ ਨੇੜੇ ਦੂਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਸਾਚੇ ਦਰ, ਮਸਤਕ ਲਾਏ ਸਾਚੀ ਧੂੜਿਆ। ਗੁਰਮੁਖ ਤੇਰਾ ਦਰ ਦਰਵਾਜ਼ਾ, ਲੋਕਮਾਤ ਸੁਹਾਇੰਦਾ। ਪਰਗਟ ਹੋਏ ਗਰੀਬ ਨਿਵਾਜਾ, ਦਿਸ ਕਿਸੇ ਨਾ ਆਇੰਦਾ। ਸਤਿਜੁਗ ਕਲਜੁਗ ਹਰਿ ਸਾਜਨ ਸਾਜਾ, ਸਾਚਾ ਜੋਗ ਕਮਾਇੰਦਾ। ਪਕੜ ਉਠਾਏ ਰਾਜਨ ਰਾਜਾ, ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ। ਆਤਮ ਦਰਸੀ ਸ਼ਬਦ ਸਰੂਪੀ ਮਾਰੇ ਆਵਾਜਾ, ਅਨਹਦ ਸੇਵਾ ਲਾਇੰਦਾ। ਪੰਚ ਸਵਾਰੇ ਪੰਚਮ ਕਾਜਾ, ਪੰਚਮ ਮੋਹ ਚੁਕਾਇੰਦਾ। ਸਤਿਜੁਗ ਤੇਰਾ ਸਾਚਾ ਦਾਜਾ, ਗੁਰਮੁਖਾਂ ਝੋਲੀ ਪਾਇੰਦਾ। ਚਰਨ ਦਵਾਰ ਇਕ ਵਖਾਏ ਮੱਕਾ ਕਾਅਬਾ, ਹਾਜਨ ਹਾਜਾ ਅੱਠ ਸੱਠ ਵੇਖ ਵਖਾਇੰਦਾ। ਸ਼ਬਦ ਘੋੜਾ ਚਿੱਟਾ ਅਸਵ ਨੀਲਾ ਤਾਜਾ, ਸੋਲਾਂ ਕਲੀਆਂ ਆਸਣ ਲਾਇੰਦਾ। ਕਲਜੁਗ ਕਾਇਆ ਖੋਲ੍ਹੇ ਪਾਜਾ, ਸੰਮਤ ਚੌਦਾਂ ਵੇਖ ਵਖਾਇੰਦਾ। ਧੁਰਦਰਗਾਹੀ ਰਾਜਨ ਰਾਜਾ, ਸ਼ਾਹ ਕੰਗਾਲ ਆਪ ਅਖਵਾਇੰਦਾ। ਜੋਤ ਜਗਾਏ ਦੇਸ ਮਾਝਾ, ਗੁਰ ਗੋਬਿੰਦਾ ਲੇਖ ਲਿਖਾਇੰਦਾ। ਆਪ ਰਚਾਇਆ ਆਪਣਾ ਕਾਜਾ, ਵਾਲੀ ਹਿੰਦ ਹਰਿ ਉਠਾਇੰਦਾ। ਲਾੜੀ ਮੌਤ ਮੰਗੇ ਦਾਜਾ, ਲੱਖ ਚੁਰਾਸੀ ਝੋਲੀ ਪਾਇੰਦਾ। ਜੂਠਾ ਝੂਠਾ ਵੱਜਿਆ ਵਾਜਾ, ਕਲਜੁਗ ਆਪਣਾ ਤਾਲ ਵਜਾਇੰਦਾ। ਪੰਚ ਵਿਕਾਰਾ ਭਰ ਜਹਾਜ਼ਾ, ਅੰਤਮ ਸ਼ਾਹੋ ਡੁਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਸਾਚਾ ਘਰ, ਸ਼ਬਦ ਸਰੂਪੀ ਵੇਖ ਵਖਾਇੰਦਾ। ਗੁਰਮੁਖ ਸਾਚੇ ਬੰਕ ਦਵਾਰ, ਹਰਿ ਸਾਚੇ ਵੇਖ ਵਖਾਣਿਆ। ਭਰਮੇ ਭੁੱਲੇ ਭਰਮ ਗਵਾਰ, ਧਰਮ ਝੁਲਾਏ ਇਕ ਨਿਸ਼ਾਨ, ਹਰ ਘਟ ਆਪੇ ਜਾਣਿਆ। ਦੋ ਜਹਾਨਾਂ ਸਰਬ ਜੀਆਂ ਪ੍ਰਭ ਜਾਣੀ ਜਾਣ, ਆਤਮ ਜੋਤੀ ਮੇਲ ਮਿਲਾਨਿਆ। ਹਰਿਜਨ ਸਾਚੇ ਲਏ ਪਛਾਣ, ਖੇਲੇ ਖੇਲ ਸ੍ਰੀ ਭਗਵਾਨਿਆ। ਸਾਚਾ ਸ਼ਬਦ ਦੇਵੇ ਦਾਨ, ਦਾਤਾ ਦਾਨੀ ਧੁਰ ਫ਼ਰਮਾਣਿਆ। ਕਲਜੁਗ ਕਾਲਾ ਆਇਆ ਦਾਗ਼ ਮਿਟਾਣ, ਸਤਿਜੁਗ ਸਾਚਾ ਚੰਨ ਚੜ੍ਹਾਨਿਆ। ਏਕਾ ਇੱਕੀ ਵਿਚ ਜਹਾਨ, ਏਕਾ ਵਾਰ ਵਖਾਨਿਆ। ਸਾਚੀ ਸਿੱਖੀ ਕਰ ਪਰਵਾਨ, ਗੁਰ ਗੋਬਿੰਦੇ ਮੇਲ ਮਿਲਾਨਿਆ। ਅੰਮ੍ਰਿਤ ਆਤਮ ਪੀਣ ਖਾਣ, ਨਿਝਰ ਧਾਰਾ ਆਪ ਵਹਾਨਿਆ। ਪੰਚਮ ਰਾਗਾ ਸਾਚਾ ਗਾਨ, ਰਾਗ ਛੱਤੀ ਵੇਖ ਵਖਾਨਿਆ। ਕੰਤ ਸੁਹਾਗਾ ਮੇਲ ਮਿਲਾਨ, ਨਾਰੀ ਕੰਤ ਇਕ ਹੰਢਾਨਿਆ। ਸੋਇਆ ਜਾਗਾ ਸੂਰਾ ਬਲਵਾਨ, ਨਿਹਕਲੰਕੀ ਹਰਿ ਭਗਵਾਨ, ਕਲਜੁਗ ਮਾਇਆ ਲੱਗੀ ਅੱਗਾ, ਨਾ ਕੋਈ ਮਾਤ ਬੁਝਾਨਿਆ। ਗੁਰਮੁਖ ਵਿਰਲਾ ਚਰਨੀ ਲਾਗਾ, ਪ੍ਰਭ ਬਖ਼ਸ਼ੇ ਚਰਨ ਧਿਆਨਿਆ। ਸੋਹੰ ਬੰਨ੍ਹੇ ਸਾਚਾ ਤਾਗਾ, ਨਾ ਕੋਈ ਤੋੜ ਤੁੜਾਨਿਆ। ਆਪ ਆਪਣੇ ਹੱਥ ਰੱਖੇ ਵਾਗਾ, ਪ੍ਰਭ ਸਾਚੇ ਰਥ ਚੜ੍ਹਾਨਿਆ। ਗੁਰਮੁਖ ਸਾਚੇ ਵਡ ਵਡ ਭਾਗਾ, ਵਡ ਭਾਗੀ ਮੇਲ ਮਿਲਾਨਿਆ। ਹੰਸ ਬਣਾਏ ਫੜ ਫੜ ਕਾਗਾ, ਹਰਿ ਸਾਚੀ ਚੋਗ ਚੁਗਾਨਿਆ। ਦੁਰਮਤ ਮੈਲ ਧੋਵੇ ਦਾਗ਼ਾ, ਦਰ ਦਰਵੇਸ਼ ਗੁਣ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਵੇਖੇ ਘਰ, ਜੋਤੀ ਜਗੇ ਇਕ ਮਹਾਨਿਆ। ਗੁਰਮੁਖ ਸਾਚੇ ਦਰ ਦਵਾਰ, ਆਤਮ ਜੋਤ ਜਗਾਈਆ। ਆਤਮ ਧੁਨ ਸੱਚੀ ਧੁਨਕਾਰ, ਅੱਠੇ ਪਹਿਰ ਜਣਾਈਆ। ਸੁਣੇ ਸੁਣਾਏ ਸੁਣਨੇਹਾਰ, ਆਤਮ ਸੇਜਾ ਆਸਣ ਲਾਈਆ। ਮੀਤ ਮੁਰਾਰੀ ਕੰਤ ਭਤਾਰ, ਸਾਚੀ ਨਾਰ ਇਕ ਬਣਾਈਆ। ਵੇਖ ਵਖਾਣੇ ਸਗਲ ਸੰਸਾਰ, ਸ੍ਰਿਸ਼ਟ ਸਬਾਈ ਫੋਲ ਫੁਲਾਈਆ। ਕਲਜੁਗ ਮਾਇਆ ਹਾਹਾਕਾਰ, ਚਾਰੋਂ ਕੁੰਟ ਰਹੀ ਕੁਰਲਾਈਆ। ਲੋਭ ਮੋਹ ਹੰਕਾਰਾ ਧੂੰਆਂਧਾਰ, ਸਚ ਸੁੱਚ ਦਿਸ ਨਾ ਆਈਆ। ਗੋਬਿੰਦ ਗੁਰ ਲਏ ਅਵਤਾਰ, ਜੋਤੀ ਸ਼ਬਦੀ ਬਣਤ ਬਣਾਈਆ। ਸ਼ਬਦ ਖੰਡਾ ਤੇਜ ਕਟਾਰ, ਤਨ ਗਾਤਰੇ ਆਪ ਲਟਕਾਈਆ। ਆਪੇ ਵੇਖੇ ਵੇਖਣਹਾਰ, ਸ੍ਰਿਸ਼ਟ ਸਬਾਈ ਦਿਸ ਨਾ ਆਈਆ। ਨੌ ਖੰਡ ਪ੍ਰਿਥਮੀ ਮਾਰੇ ਮਾਰ, ਸੱਤਾਂ ਦੀਪਾਂ ਰਿਹਾ ਸੁਣਾਈਆ। ਬ੍ਰਹਮਾ ਸ਼ਿਵ ਇੰਦ ਕਰੇ ਖ਼ਬਰਦਾਰ, ਕਰੋੜ ਤੇਤੀਸਾ ਆਪ ਜਗਾਈਆ। ਦੋ ਜਹਾਨਾਂ ਏਕੰਕਾਰ, ਏਕਾ ਰੰਗ ਰੰਗਾਈਆ। ਕਲਜੁਗ ਤੇਰੀ ਕਾਲੀ ਧਾਰ, ਲੋਕਮਾਤ ਅੰਧੇਰਾ ਛਾਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਸੰਮਤ ਚੌਦਾਂ ਵੇਖ ਵਖਾਈਆ। ਹਰਿ ਸੰਗਤ ਸਾਚੀ ਕਰ ਤਿਆਰ, ਪੁਰਖ ਅਗੰਮਾ ਨਾ ਮਰੇ ਨਾ ਕਦੇ ਜੰਮਾ, ਸ਼ਬਦ ਧਿਆਨੀ ਲੇਖੇ ਲਾਈਆ। ਪਵਣ ਸਵਾਸੀ ਦਮਾਂ, ਦਿਵਸ ਰੈਣ ਜੋ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਇਆ ਦਰ ਦਵਾਰਿਉਂ ਰੁੱਲਾ । ਗੁਰਮੁਖ ਸਾਚੇ ਸਾਚਾ ਧਾਮ, ਏਕਾ ਏਕ ਸੁਹਾਇਆ। ਮਿਲਿਆ ਮੇਲ ਸਾਚਾ ਰਾਮ, ਰਾਮ ਰਾਮਾ ਰੂਪ ਸਮਾਇਆ। ਕਲਜੁਗ ਮਿਟੇ ਅੰਧੇਰੀ ਸ਼ਾਮ, ਅਗਿਆਨ ਅੰਧੇਰ ਮਿਟਾਇਆ। ਪੰਚ ਵਿਕਾਰਾ ਹੋਇਆ ਤਾਮ, ਰਸਨਾ ਭੋਗ ਲਗਾਇਆ। ਅੰਮ੍ਰਿਤ ਆਤਮ ਪੀਆ ਜਾਮ, ਹਉਮੇ ਰੋਗ ਮਿਟਾਇਆ। ਪੂਰ ਕਰਾਏ ਹਰਿ ਹਰਿ ਕਾਮ, ਬੰਕ ਦਵਾਰੀ ਬਣ ਕੇ ਆਇਆ। ਸਤਿਜੁਗ ਸਾਚੇ ਸਾਚਾ ਨਾਮ, ਚਾਰ ਵਰਨਾਂ ਰਿਹਾ ਜਣਾਇਆ। ਲੇਖੇ ਲਾਏ ਹੱਡ ਮਾਸ ਨਾੜੀ ਚਾਮ, ਮਾਨਸ ਮਨੁੱਖ ਰਿਹਾ ਤਰਾਇਆ। ਕੋਈ ਨਾ ਮੰਗੇ ਹਰਿ ਜੀ ਦਾਮ, ਚਰਨ ਪ੍ਰੀਤ ਇਕ ਸਿਖਾਇਆ। ਅੱਖਰ ਵੱਖਰ ਇਕ ਨਿਧਾਨ, ਸਚ ਮੰਤਰ ਨਾਮ ਦ੍ਰਿੜਾਇਆ। ਗੋਬਿੰਦ ਕਾਇਆ ਜਗਤ ਨਿਸ਼ਾਨ, ਸ਼ਬਦੀ ਬਣਤ ਬਣਾਇਆ। ਦਰ ਦਵਾਰ ਕਰੇ ਪਰਵਾਨ, ਪਾਰਬ੍ਰਹਮ ਸਦਾ ਸੁਖਦਾਇਆ। ਆਪ ਰਖਾਏ ਆਪਣੀ ਆਣ, ਕਲਜੁਗ ਅੰਤਮ ਭੇਖ ਵਟਾਇਆ। ਜਨ ਭਗਤਾਂ ਦੇਵੇ ਦੋ ਜਹਾਨੀ ਮਾਣ, ਆਵਣ ਜਾਵਣ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਡੰਕ ਰਾਓ ਰੰਕ ਦਵਾਰ ਬੰਕ ਇਕ ਇਕੇਲਾ ਭਗਤ ਸੁਹੇਲਾ ਸਾਚਾ ਰਿਹਾ ਸੁਣਾਇਆ। ਭਗਤ ਸੁਹੇਲਾ ਸਾਚਾ ਮੀਤਾ, ਅਚਰਜ ਕਲ ਵਰਤਾਈਆ। ਆਪੇ ਗੁਰ ਆਪੇ ਚੇਲਾ ਆਪੇ ਪਰਖਣਹਾਰਾ ਨੀਤਾ, ਆਪੇ ਮੇਲ ਮਿਲਾਈਆ। ਨਾ ਕੋਈ ਮੰਦਰ ਗੁਰਦਵਾਰ ਮਸੀਤਾ, ਦਸਮ ਦਵਾਰੀ ਬੈਠਾ ਆਸਣ ਲਾਈਆ। ਵੇਖ ਵਖਾਏ ਹਸਤ ਕੀਟਾ, ਹਰਿ ਏਕਾ ਰੰਗ ਰੰਗਾਈਆ। ਸ਼ਬਦ ਜਣਾਏ ਇਕ ਅਨਡੀਠਾ, ਲਿਖਣ ਪੜ੍ਹਨ ਵਿਚ ਨਾ ਆਈਆ। ਕਲਜੁਗ ਕਾਇਆ ਕੌੜਾ ਰੀਠਾ, ਅੰਤਮ ਭੰਨ ਵਖਾਈਆ। ਹਰਿ ਹਰਿ ਸ਼ਬਦ ਹਰਿਜਨ ਲਾਗਾ ਮੀਠਾ, ਅੰਮ੍ਰਿਤ ਫ਼ਲ ਖਵਾਈਆ। ਮਨਮੁਖ ਜੀਵਾਂ ਜੂਠਾ ਝੂਠਾ ਪੀਸਣ ਪੀਸਾ, ਰਸਨ ਹੋਈ ਹਲਕਾਈਆ। ਗੁਰਮੁਖ ਤੇਰੀ ਕੋਈ ਨਾ ਕਰੇ ਰੀਸਾ, ਕਾਇਆ ਚੋਲੀ ਆਪਣੇ ਹੱਥੀਂ ਆਪ ਰੰਗਾਈਆ। ਪੁਰਖ ਅਬਿਨਾਸ਼ੀ ਬੀਠਲਾ ਬੀਠਾ, ਪਾਰਬ੍ਰਹਮ ਅਚੁੱਤ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਹੋ ਆਈਆ। ਨਰ ਨਰਾਇਣ ਆਪ ਨਿਰੰਕਾਰਾ, ਨਿਰਗੁਣ ਰੂਪ ਸਮਾਇਆ। ਸਰਗੁਣ ਬਖ਼ਸ਼ੇ ਸ਼ਬਦੀ ਧਾਰਾ, ਜੋਤੀ ਮੇਲ ਮਿਲਾਇਆ। ਆਵੇ ਜਾਵੇ ਅੱਧ ਵਿਚਕਾਰਾ, ਦਿਸ ਕਿਸੇ ਨਾ ਆਇਆ। ਸਚ ਦਵਾਰੀ ਬੰਦ ਕਿਵਾੜਾ, ਆਪਣੀ ਹੱਥੀਂ ਕੁੰਡਾ ਲਾਇਆ। ਨੌ ਦਵਾਰੇ ਜਗਤ ਅਖਾੜਾ, ਲੱਖ ਚੁਰਾਸੀ ਲੜੇ ਲੜਾਇਆ। ਗੁਰਮੁਖਾਂ ਲਾਜ ਰਖਾਏ ਚਰਨ ਛੁਹਾਈ ਦਾਹੜਾ, ਵੇਲੇ ਅੰਤ ਹੋਏ ਸਹਾਇਆ। ਸਖਾ ਸੁਹੇਲਾ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਫੋਲ ਫੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚਾ ਘਰ ਸਾਚੇ ਬੈਠਾ ਆਸਣ ਲਾਇਆ। ਹਰਿ ਘਰ ਸਾਚਾ ਆਤਮ ਸੇਜ, ਏਕਾ ਏਕ ਵਿਛਾਈਆ। ਸ਼ਬਦ ਸੁਨੇਹੜਾ ਰਿਹਾ ਭੇਜ, ਦਿਵਸ ਰੈਣ ਜਣਾਈਆ। ਜੋਤੀ ਨੂਰ ਜਗੇ ਹਮੇਸ਼, ਨਾ ਕੋਈ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੇ ਸਾਚੇ ਘਰ, ਚਰਨ ਕਵਲ ਉਪਰ ਧਵਲ ਆਰ ਪਾਰ ਰਿਹਾ ਲਿਖਾਈਆ। ਧਰਤ ਧਵਲ ਕਰ ਆਕਾਰ, ਹਰਿ ਜੋਤੀ ਜੋਤ ਜਗਾਇੰਦਾ। ਆਦਿ ਜੁਗਾਦੀ ਭਗਤ ਪਿਆਰ, ਕਲਜੁਗ ਪੂਰ ਕਰਾਇੰਦਾ। ਸਤਿ ਸਤਿਵਾਦੀ ਨਰ ਨਿਰੰਕਾਰ, ਸਤਿ ਪੁਰਖ ਨਿਰੰਜਣ ਆਪ ਹੋ ਜਾਇੰਦਾ। ਗੁਰ ਚੇਲਾ ਸੋਹੇ ਇਕ ਦਵਾਰ, ਸਾਚਾ ਮੇਲਾ ਆਪ ਮਿਲਾਇੰਦਾ। ਸੱਜਣ ਸੁਹੇਲਾ ਮੀਤ ਮੁਰਾਰ, ਗੋਬਿੰਦ ਕਾਇਆ ਰੂਪ ਵਟਾਇੰਦਾ। ਗੁਰ ਸੰਗਤ ਚੜ੍ਹਾਏ ਸਾਚਾ ਤੇਲਾ, ਪਹਿਲੀ ਚੇਤਰ ਰੁੱਤ ਸੁਹਾਇੰਦਾ। ਆਪ ਵਸਿਆ ਸਦ ਨਵੇਲਾ, ਆਪ ਆਪਣੇ ਰੰਗ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਤੇਰਾ ਏਕਾ ਘਰ, ਏਕੰਕਾਰਾ ਰੂਪ ਵਟਾਇੰਦਾ। ਏਕੰਕਾਰਾ ਇਕ ਇਕੱਲਾ, ਅਕਲ ਕਲਾ ਭਰਪੂਰਿਆ। ਗੁਰਮੁਖਾਂ ਵਸੇ ਸਚ ਮਹੱਲਾ, ਆਪੇ ਵਸੇ ਨੇੜੇ ਦੂਰਿਆ। ਨਿਹਚਲ ਧਾਮ ਇਕ ਅਟੱਲਾ, ਹਰਿ ਸਾਚਾ ਹਾਜ਼ਰ ਹਜ਼ੂਰਿਆ। ਹਰਿ ਹੋਏ ਸਹਾਈ ਜਲਾ ਥਲਾ, ਆਸਾ ਮਨਸਾ ਪੂਰਿਆ। ਸ਼ਬਦ ਸੁਨੇਹੜਾ ਏਕਾ ਘੱਲਾ, ਆਦਿ ਜੁਗਾਦੀ ਸਾਚੀ ਤੂਰਿਆ। ਦਰ ਦਵਾਰਾ ਵਿਰਲੇ ਮਾਤ ਮੱਲਾ, ਸ੍ਰਿਸ਼ਟ ਸਬਾਈ ਕੂੜੋ ਕੂੜਿਆ। ਸ਼ਬਦ ਫੜਾਏ ਸਾਚਾ ਭੱਲਾ, ਚਰਨ ਬਖ਼ਸ਼ੇ ਸਾਚੀ ਧੂੜਿਆ। ਦੂਈ ਦਵੈਤੀ ਮੇਟੇ ਸੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੇ ਸਾਚੇ ਘਰ, ਨਾਦ ਵਜਾਏ ਅਨਹਦ ਸਾਚੀ ਤੂਰਿਆ। ਅਨਾਦ ਅਨਾਦਾ ਅਨਹਦ ਤੂਰ, ਪ੍ਰਭ ਸਾਚਾ ਆਪ ਵਜਾਇੰਦਾ। ਪੰਚਮ ਮੀਤਾ ਸ਼ਾਹੋ ਸਰੂਰ, ਸਤਿ ਸੰਤੋਖ ਉਪਾਇੰਦਾ। ਆਦਿ ਜੁਗਾਦੀ ਵਸਿਆ, ਏਕਾ ਏਕੰਕਾਰ। ਜੁਗ ਜੁਗ ਰਾਹ ਨਿਰਾਲਾ ਦੱਸਿਆ, ਪਾਵਣਹਾਰਾ ਸਾਰ। ਤੀਰ ਨਿਰਾਲਾ ਰਿਹਾ ਕੱਸਿਆ, ਦਹਿ ਦਿਸ਼ਾ ਕਰੇ ਸ਼ਿੰਗਾਰ। ਸ਼ਬਦ ਸਿੰਘਾਸਣ ਬਹਿ ਬਹਿ ਹੱਸਿਆ, ਪੁਰਖ ਅਗੰਮਾ ਅਗੰਮੜੀ ਧਾਰ। ਦੂਰ ਦੁਰਾਡਾ ਆਏ ਨੱਸਿਆ, ਕਲਜੁਗ ਤੇਰੀ ਅੰਤਮ ਵਾਰ। ਵੇਖੇ ਰੈਣ ਅੰਧੇਰੀ ਮੱਸਿਆ, ਚਾਰੋਂ ਕੁੰਟ ਧੂੰਆਂਧਾਰ। ਪੰਚ ਵਿਕਾਰਾ ਘਰ ਘਰ ਮੰਦਰ ਅੰਦਰ ਵਸਿਆ, ਨਾ ਕੋਈ ਜਾਣੇ ਜੀਵ ਗਵਾਰ। ਦੂਤਾਂ ਦੁਸ਼ਟਾਂ ਫੜ ਫੜ ਝੱਸਿਆ, ਅੰਤਮ ਡੋਬੇ ਅੱਧ ਵਿਚਕਾਰ। ਗੁਰਮੁਖ ਵਿਰਲੇ ਹਿਰਦੇ ਅੰਦਰ ਵਸਿਆ, ਹਰਿ ਸਾਜਣ ਮੀਤ ਮੁਰਾਰ। ਕੋਟਨ ਕੋਟ ਕਰੇ ਪਰਕਾਸ਼ ਰਵ ਰਵ ਸਸਿਆ, ਜੋਤੀ ਨੂਰ ਕਰੇ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਪਾਵਣਹਾਰਾ ਸਾਰ। ਭਗਤ ਦਵਾਰਾ ਧੰਨ ਹੈ, ਹਰਿ ਸਾਚਾ ਵੇਖ ਵਖਾਣਦਾ। ਏਕਾ ਰਾਗ ਸੁਣਾਏ ਕੰਨ ਹੈ, ਦੇਵੇ ਖਜ਼ਾਨਾ ਸੱਚੇ ਧਨ ਮਾਲ ਦਾ। ਭਾਂਡਾ ਭਰਮ ਗੜ੍ਹ ਹੰਕਾਰੀ ਦੇਵੇ ਭੰਨ ਹੈ, ਅੰਤਮ ਵੇਲਾ ਪੁਣ ਛਾਣ ਦਾ। ਭਰਮ ਭੁਲੇਖਾ ਕੱਢੇ ਜਨ ਹੈ, ਵੇਖ ਖੇਲ ਨਿਗਾਹਬਾਨ ਦਾ। ਜੰਤ ਜੀਵਾਂ ਪੰਚ ਵਿਕਾਰਾ ਲਾਏ ਸੰਨ੍ਹ ਹੈ, ਲਹਿਣਾ ਦੇਣਾ ਚੁੱਕੇ ਪੀਣ ਖਾਣ ਦਾ। ਰਾਏ ਧਰਮ ਦੇਵਣਹਾਰਾ ਡੰਨ ਹੈ, ਲੱਖ ਚੁਰਾਸੀ ਵੇਖ ਵਖਾਣ ਦਾ। ਗੁਰਮੁਖ ਵਿਰਲੇ ਆਤਮ ਜਾਏ ਮੰਨ ਹੈ, ਮਿਲੇ ਮੇਲ ਸ੍ਰੀ ਭਗਵਾਨ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਦੋ ਜਹਾਨ ਦਾ। ਦੋ ਜਹਾਨਾਂ ਹਰਿ ਹਰਿ ਵਾਲੀ, ਸਾਚੀ ਬਣਤ ਬਣਾਇੰਦਾ। ਧਰਤ ਮਾਤ ਤੇਰਾ ਸਾਚਾ ਪਾਲੀ, ਆਪੇ ਆਪ ਅਖਵਾਇੰਦਾ। ਸ਼ਬਦ ਵਖਾਏ ਜਗਤ ਦਲਾਲੀ, ਵਣਜ ਵਪਾਰਾ ਇਕ ਕਰਾਇੰਦਾ। ਖੇਲੇ ਖੇਲ ਹੱਕ ਜਲਾਲੀ, ਅਹਿਨਲ ਹੱਕ ਨਾਲ ਰਲਾਇੰਦਾ। ਆਪੇ ਹੋਇਆ ਹੱਥਾਂ ਖਾਲੀ, ਸ੍ਰਿਸ਼ਟ ਸਬਾਈ ਮੁਖ ਭਵਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲੀ, ਕਲਜੁਗ ਅੰਤਮ ਵੇਖ ਵਖਾਇੰਦਾ। ਫਲ ਨਾ ਦਿਸੇ ਕਿਸੇ ਡਾਲ੍ਹੀ, ਲੱਖ ਚੁਰਾਸੀ ਕੋਈ ਨਾ ਕਰੇ ਬੰਦ ਖੁਲਾਸੀ, ਚਿਤਰ ਗੁਪਤ ਲੇਖ ਲਿਖਾਇੰਦਾ। ਗੁਰਮੁਖ ਸਾਚੇ ਚਰਨ ਪ੍ਰੀਤੀ ਨਿਭੇ ਨਾਲੀ, ਹਰਿ ਸਾਚਾ ਜੋੜ ਜੁੜਾਇੰਦਾ। ਨਾਰ ਦੁਹਾਗਣ ਸੁਰਤ ਸਵਾਣੀ ਮਾਰੇ ਤਾਲੀ, ਮਨਮੁਖ ਅਖਾੜਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਝ ਘਰ ਵੇਖ ਵਖਾਇੰਦਾ। ਨਿਝ ਘਰ ਮੇਲਾ ਸ਼ਾਹੋ ਸ਼ਾਬਾਸ਼, ਸਾਚਾ ਵਕਤ ਸੁਹਾਇੰਦਾ। ਵੇਖ ਵਖਾਣੇ ਪ੍ਰਿਥਮੀ ਆਕਾਸ਼, ਪੁਰੀਆਂ ਲੋਆਂ ਫੇਰਾ ਪਾਇੰਦਾ। ਬ੍ਰਹਮਾ ਸ਼ਿਵ ਹੋਏ ਉਦਾਸ, ਸੁਰਪਤ ਰਾਜਾ ਇੰਦ ਮੁਖ ਸ਼ਰਮਾਇੰਦਾ। ਕਲਜੁਗ ਅੰਤਮ ਹੋਏ ਨਿਰਾਸ, ਕਾਲਾ ਸੂਸਾ ਤਨ ਛੁਹਾਇੰਦਾ। ਖੇਲੇ ਖੇਲ ਘਨਕਪੁਰ ਵਾਸ, ਈਸਾ ਮੂਸਾ ਫੜ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਤੇਰਾਂ ਪਹਿਲੀ ਚੇਤਰ ਸਾਚਾ ਲੇਖ ਲਿਖਾਇੰਦਾ। ਸਾਚਾ ਲੇਖਾ ਲਿਖਣਹਾਰਾ, ਆਦਿ ਪੁਰਖ ਅਗੰਮਾ। ਕਲਜੁਗ ਅੰਤਮ ਲਏ ਅਵਤਾਰਾ, ਲੱਖ ਚੁਰਾਸੀ ਵੇਖੇ ਕਰਮਾ। ਸ਼ਬਦ ਖੰਡਾ ਤੇਜ ਕਟਾਰਾ, ਚਾਰ ਵਰਨ ਬਣਾਏ ਏਕਾ ਧਰਮਾ। ਧਰਤ ਮਾਤ ਤੇਰਾ ਇਕ ਅਖਾੜਾ, ਨੌ ਖੰਡ ਪ੍ਰਿਥਮੀ ਇਕ ਕਰਨਾ। ਆਪ ਉਠਾਏ ਅਗੰਮੀ ਧਾੜਾ, ਗੁਰ ਗੋਬਿੰਦ ਪਿਆ ਸਰਨਾ। ਧੁਰ ਦਰਗਾਹੀ ਸਾਚਾ ਲਾੜਾ, ਨੀਲੇ ਘੋੜੇ ਆਪੇ ਚੜ੍ਹਨਾ। ਜੀਵ ਜੰਤ ਪੰਜ ਤਤ ਅਗਨੀ ਸਾੜਾ, ਨਾ ਕੋਈ ਜੀਵਤ ਮਰਨਾ। ਮਗਰ ਲੱਗੀ ਪੰਚਮ ਧਾੜਾ, ਮੋਹ ਵਿਕਾਰੇ ਸੜਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੁਰੀਆਂ ਲੋਆਂ ਆਪੇ ਵਰਨਾ। ਪੁਰੀਆਂ ਲੋਆਂ ਪਾਵੇ ਸਾਰ, ਲੋਚਨ ਨੈਣ ਵਖਾਇੰਦਾ। ਬ੍ਰਹਮਾ ਸ਼ਿਵ ਦਏ ਹੁਲਾਰ, ਲਹਿਣਾ ਦੇਣਾ ਚੁਕਾਇੰਦਾ। ਸੁਰਪਤ ਇੰਦ ਹੋ ਤਿਆਰ, ਵੇਲਾ ਵਕਤ ਸੁਹਾਇੰਦਾ। ਮਾਤਲੋਕ ਪ੍ਰਭ ਲਏ ਅਵਤਾਰ, ਏਕਾ ਡੰਕ ਵਜਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਰਾਓ ਰੰਕਾਂ ਆਪ ਵਖਾਇੰਦਾ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਸ਼ਾਹ ਸੁਲਤਾਨਾ ਆਪ ਅਖਵਾਇੰਦਾ। ਕਲਗੀ ਤੋੜਾ ਨਾਮ ਅਪਾਰ, ਸਾਚੇ ਸੀਸ ਟਿਕਾਇੰਦਾ। ਸਾਚਾ ਘੋੜਾ ਸੱਚੀ ਸਰਕਾਰ, ਏਕਾ ਏਕ ਰਖਾਇੰਦਾ। ਧੁਰਦਰਗਾਹੀ ਆਪੇ ਬਹੁੜਾ, ਵੇਖ ਵਖਾਏ ਮਿੱਠਾ ਕੌੜਾ, ਬ੍ਰਹਿਮਣ ਗੌੜਾ ਵੇਖ ਵਖਾਇੰਦਾ। ਦੋ ਜਹਾਨੀ ਲਾਏ ਏਕਾ ਪੌੜਾ, ਸੋ ਪੁਰਖ ਨਿਰੰਜਣ ਸੋ ਸਾਚਾ ਨਾਮ ਜਣਾਇੰਦਾ। ਨਾਨਕ ਬੁਝਾਈ ਆਤਮ ਔੜਾ, ਦੋਏ ਅੱਖਰ ਰੂਪ ਧਿਆਇੰਦਾ। ਪਾਰਬ੍ਰਹਮ ਪ੍ਰਭ ਆਤਮ ਬਹੁੜਾ, ਤ੍ਰਿਸ਼ਨਾ ਭੁੱਖ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖੇ ਦਰ, ਦਰ ਦਵਾਰਾ ਇਕ ਖੁਲ੍ਹਾਇੰਦਾ। ਦਰ ਦਵਾਰਾ ਇਕ ਖੁਲ੍ਹਾਏ ਨਰਾਇਣ ਨਰ ਅਵਤਾਰਾ। ਚਾਰ ਵਰਨ ਇਕ ਸਰਨ ਬਹਾਏ, ਸ਼ਬਦ ਕਰਾਏ ਤਨ ਸ਼ਿੰਗਾਰਾ। ਅੰਮ੍ਰਿਤ ਆਤਮ ਜਾਮ ਪਿਆਏ, ਬਖ਼ਸ਼ੇ ਚਰਨ ਪਿਆਰਾ। ਸੋਹੰ ਸੱਚਾ ਨਾਮ ਜਪਾਏ, ਸਤਿਜੁਗ ਸਾਚੀ ਧਾਰਾ। ਦੂਜਾ ਦੋਅੰ ਮਿਟਾਏ, ਪਰਗਟ ਹੋਏ ਵਿਚ ਸੰਸਾਰਾ। ਤੀਜਾ ਲੋਚਨ ਖੋਲ੍ਹ ਵਖਾਏ, ਜੋ ਜਨ ਮੰਗੇ ਬਣ ਭਿਖਾਰਾ। ਚੌਥੇ ਘਰ ਮੇਲ ਮਿਲਾਏ, ਹਰਿ ਸੰਤਾਂ ਮੀਤ ਮੁਰਾਰਾ। ਪੰਚਮ ਅਨਹਦ ਸ਼ਬਦ ਵਜਾਏ, ਦਿਵਸ ਰੈਣ ਸੁਣੇ ਧੁਨਕਾਰਾ। ਛੇਵੇਂ ਛੱਪਰ ਛੰਨ ਨਾ ਕੋਇ ਰਖਾਏ, ਜੋਤੀ ਨੂਰ ਕਰੇ ਉਜਿਆਰਾ। ਸਤਵੇਂ ਸਤਿ ਪੁਰਖ ਨਿਰੰਜਣ ਆਦਿ ਸ਼ਕਤ ਆਪ ਸਮਾਏ, ਏਕਾ ਏਕੰਕਾਰਾ। ਅੱਠਾਂ ਤਤਾਂ ਭੇਵ ਨਾ ਰਾਏ, ਆਪੇ ਵਸਿਆ ਬਾਹਰਾ। ਨੌ ਦਵਾਰੇ ਖੋਲ੍ਹ ਵਖਾਏ, ਮਨਮੁਖ ਭੁੱਲੇ ਜੀਵ ਗਵਾਰਾ। ਦਸਵੇਂ ਗੁਰਮੁਖ ਵਿਰਲਾ ਸੋਝੀ ਪਾਏ, ਜਿਸ ਜਨ ਬਖ਼ਸ਼ੇ ਚਰਨ ਪਿਆਰਾ। ਆਤਮ ਗੁਝ ਭੇਵ ਖੁਲ੍ਹਾਏ, ਖੋਲ੍ਹੇ ਬੰਦ ਕਿਵਾੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਲ ਮਿਲਾਏ ਦਸਮ ਦਵਾਰਾ। ਦਸਮ ਦਵਾਰਾ ਸਚ ਟਿਕਾਣਾ, ਗੁਰਮੁਖ ਵਿਰਲੇ ਪਾਇਆ। ਨੌ ਦਵਾਰੇ ਜਗਤ ਮਕਾਨਾ, ਮਨਮਤ ਰਹੀ ਕੁਰਲਾਇਆ। ਅੱਠਾਂ ਤਤਾਂ ਤੀਰ ਨਿਸ਼ਾਨਾ, ਏਕਾ ਨਾਮ ਚਲਾਇਆ। ਸਤਿ ਪੁਰਖਾ ਹਰਿ ਗੁਣ ਨਿਧਾਨਾ, ਸਤਿ ਸਤਿਵਾਦੀ ਨਾਮ ਧਰਾਇਆ। ਛੇ ਘਰ ਵੇਖੇ ਵੇਖ ਵਖਾਨਾ, ਰਾਜ ਰਾਜਾਨਾਂ ਹਰਿ ਰਘੁਰਾਇਆ। ਨਿਝ ਸੁਣਾਏ ਏਕਾ ਗਾਣਾ, ਸਾਚੀ ਸੇਵਾ ਲਾਇਆ। ਚੌਥੇ ਘਰ ਪਦ ਨਿਰਬਾਣਾ, ਸਰਗੁਣ ਨਿਰਗੁਣ ਮੇਲ ਮਿਲਾਇਆ। ਬਖ਼ਸ਼ੇ ਨੇਤਰ ਦਰਸ ਮਹਾਨਾ, ਆਤਮ ਦਰਸ ਆਪ ਵਖਾਇਆ। ਦੂਜੇ ਵੇਖੇ ਦੋ ਜਹਾਨਾਂ, ਆਵਣ ਜਾਵਣ ਰਚਨ ਰਚਾਇਆ। ਇਕ ਅਕਾਲਾ ਹਰਿ ਭਗਵਾਨਾ, ਸਾਚੇ ਆਸਣ ਡੇਰਾ ਲਾਇਆ। ਦੂਜਾ ਰਖਾਨਾ ਸ਼ਬਦ ਤੀਰ ਕਮਾਨਾ, ਚਾਰੋਂ ਕੁੰਟਾਂ ਰਿਹਾ ਹਿਲਾਇਆ। ਪੰਚਾਂ ਵੇਖੇ ਜਗਤ ਮੈਦਾਨਾਂ, ਕਲਜੁਗ ਵੇਲਾ ਵਕਤ ਸੁਹਾਇਆ। ਚੌਥੇ ਬੰਨ੍ਹੇ ਜਨ ਭਗਤਾਂ ਹੱਥੀਂ ਗਾਨਾ, ਸੰਮਤ ਚੌਦਾਂ ਤੇਲ ਚੜ੍ਹਾਇਆ। ਪੰਚਮ ਫੜਾਏ ਹੱਥ ਧਰਮ ਨਿਸ਼ਾਨਾ, ਸਾਚੀ ਸੇਵਾ ਲਾਇਆ। ਛੇਵੇਂ ਮੇਲ ਸ੍ਰੀ ਭਗਵਾਨਾ, ਵਿਛੜ ਕਦੇ ਨਾ ਜਾਇਆ। ਸੱਤ ਰੰਗ ਝੁਲਾਏ ਇਕ ਨਿਸ਼ਾਨਾ, ਸੱਤਾਂ ਦੀਪਾਂ ਰਿਹਾ ਜਣਾਇਆ। ਅਠ ਸਠ ਤੀਰਥ ਮੇਟ ਮਿਟਾਨਾ, ਗੰਗਾ ਗੋਦਾਵਰੀ ਰਹਿਣ ਨਾ ਪਾਇਆ। ਨੌ ਦਰ ਮਿਟੇ ਜਗਤ ਨਿਧਾਨਾ, ਲੱਖ ਚੁਰਾਸੀ ਖ਼ਾਕ ਰੁਲਾਇਆ। ਗੁਰਮੁਖ ਸਾਚਾ ਚਤੁਰ ਸੁਜਾਨਾ, ਘਰ ਦਸਵੇਂ ਵੇਖ ਵਖਾਇਆ। ਆਤਮ ਸੇਜਾ ਇਕ ਸ੍ਰੀ ਭਗਵਾਨਾ, ਆਪਣੀ ਹੱਥੀਂ ਰਿਹਾ ਵਿਛਾਇਆ। ਜੋਤੀ ਨੂਰ ਜਗੇ ਮਹਾਨਾ, ਦੀਪਕ ਹੋਰ ਨਾ ਕੋਇ ਰਖਾਇਆ। ਅਨਹਦ ਸ਼ਬਦ ਵਜਾਏ ਢੋਲ ਮਰਦੰਗਾ ਇਕ ਸੁਣਾਏ ਸਾਚਾ ਗਾਣਾ, ਢੋਲਕ ਛੈਣਾ ਨਾ ਕੋਈ ਵਜਾਇਆ। ਜਨ ਭਗਤਾਂ ਦੇਵੇ ਦਰਸ ਮਹਾਨਾ, ਆਪੇ ਗੋਪੀ ਆਪੇ ਕਾਹਨਾ, ਨਾਰੀ ਕੰਤਾ ਆਪ ਸਮਾਇਆ। ਗੁਰਮੁਖ ਸਾਚੇ ਮੇਲ ਮਿਲਾਨਾ, ਵੇਲੇ ਅੰਤ ਦਰਸ ਦਿਖਾਨਾ, ਆਪ ਆਪਣੀ ਦਇਆ ਕਮਾਇਆ। ਨੌ ਦਰ ਭੁੱਲੇ ਜੀਵ ਨਾਦਾਨਾ, ਮਾਇਆ ਮਮਤਾ ਮੋਹ ਵਧਾਇਆ। ਅੱਠਾਂ ਤਤਾਂ ਵੇਖ ਵਖਾਨਾ, ਮਨ ਮਤ ਬੁਧ ਰਹੀ ਕੁਰਲਾਇਆ। ਸੱਤਾਂ ਵੇਖੇ ਕਰ ਧਿਆਨਾ, ਸਤਿ ਸਤਿਵਾਦੀ ਆਪ ਰਘੁਰਾਇਆ। ਛੇਵੇਂ ਛੇੜੇ ਛੇੜ ਵਾਲੀ ਦੋ ਜਹਾਨਾਂ, ਪੰਚਮ ਜੇਠੀ ਲੇਖ ਲਿਖਾਇਆ। ਵਾਲੀ ਹਿੰਦ ਉਠ ਨਾਦਾਨਾ, ਰਾਸ਼ਟਰਪਤ ਪ੍ਰਭ ਰਿਹਾ ਜਣਾਇਆ। ਪੰਚਮ ਜੇਠ ਬੰਨ੍ਹਿਆ ਗਾਨਾ, ਲਾੜੀ ਮੌਤ ਮੌਲੀ ਤੰਦ ਹੱਥ ਉਠਾਇਆ। ਉਮਤ ਨਬੀ ਰਸੂਲ ਆਪ ਪਛਾਨਾ, ਸੰਗ ਮੁਹੰਮਦ ਚਾਰ ਯਾਰੀ ਮਤਾ ਪਕਾਇਆ। ਨਾਲ ਰਲਾਏ ਸ਼ਾਹ ਈਰਾਨਾ, ਹਰਿ ਅਫਗਾਨਾ ਰੂਪ ਵਟਾਇਆ। ਹਿੰਦ ਹਿੰਦਵਾਨੀ ਖੇਲ ਮਹਾਨਾ, ਸੋਹੰ ਚਿੱਲੇ ਤੀਰ ਕਮਾਨਾ, ਆਪਣਾ ਖੇਲ ਖਿਲਾਇਆ। ਰਾਸ਼ਟਰਪਤ ਭੇਵ ਨਾ ਪਾਨਾ, ਪੰਡਤ ਨਹਿਰੂ ਰਿਹਾ ਭੁਲਾਇਆ। ਇੱਕੀ ਚੇਤ ਆਵੇ ਦਰ ਪਰਵਾਨਾ, ਸੰਮਤ ਚੌਦਾਂ ਭੇਵ ਖੁਲ੍ਹਾਇਆ। ਆਪੇ ਵੇਖੇ ਮਾਰ ਧਿਆਨਾ, ਜਗਤ ਭਗਤ ਸਾਚੀ ਸ਼ਕਤ ਦਏ ਵਖਾਇਆ। ਏਕਾ ਝੁੱਲਣਾ ਸਚ ਨਿਸ਼ਾਨਾ, ਸੱਤ ਰੰਗ ਚੜ੍ਹਾਇਆ। ਅੰਤਮ ਟੁੱਟਣਾ ਸਭ ਦਾ ਮਾਣਾ, ਸੰਮਤ ਸੋਲਾਂ ਕੋਇ ਰਹਿਣ ਨਾ ਪਾਇਆ। ਹਾੜ ਸਤਾਰਾਂ ਦਿਵਸ ਮਹਾਨਾ, ਮਾਝਾ ਦੇਸ ਹੋਏ ਵੈਰਾਨਾ, ਮਨਮੁਖ ਜੀਵ ਕੋਇ ਰਹਿਣ ਨਾ ਪਾਇਆ। ਮੁਗਲ ਪਠਾਨੀ ਤੀਰ ਕਮਾਨਾ, ਚਾਰ ਕੁੰਟ ਇਕ ਨਿਸ਼ਾਨਾ, ਪਾਰ ਕਿਨਾਰਾ ਇਕ ਬਿਆਸ ਵਖਾਇਆ। ਗੁਰਮੁਖਾਂ ਬਖ਼ਸ਼ੇ ਚਰਨ ਧਿਆਨਾ, ਦਰ ਦਵਾਰੇ ਦੇਵੇ ਮਾਣਾ, ਫੜ ਬਾਹੋਂ ਪਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਮੇਲ ਮਿਲਾਇਆ। ਗੋਬਿੰਦ ਗੁਰ ਸ਼ਬਦ ਬਲਵਾਨ, ਹਰਿ ਜੋਤ ਕਰੀ ਕੁੜਮਾਈਆ। ਸਾਚਾ ਮਿਲਿਆ ਹਾਣੀ ਹਾਣ, ਵਰਨ ਗੋਤ ਨਾ ਕੋਈ ਰਖਾਈਆ। ਇਕ ਦੂਜੇ ਦੀ ਕਰਨ ਪਛਾਣ, ਕਲਜੁਗ ਰੈਣ ਅੰਧੇਰੀ ਛਾਈਆ। ਸ਼ਬਦ ਸੁਣਾਏ ਰਾਗ ਕਾਨ, ਅਨਹਦ ਧੁਨ ਉਪਜਾਈਆ। ਜੋਤੀ ਦੀਪਕ ਇਕ ਮਹਾਨ, ਰਾਹ ਸਾਚਾ ਰਹੀ ਵਖਾਈਆ। ਗੋਬਿੰਦ ਮੰਗੇ ਸਾਚਾ ਦਾਨ, ਪ੍ਰਭ ਅੱਗੇ ਝੋਲੀ ਡਾਹੀਆ। ਪ੍ਰਭ ਅਬਿਨਾਸ਼ੀ ਮਿਹਰਵਾਨ, ਸਾਚੀ ਭਿਛਿਆ ਝੋਲੀ ਪਾਈਆ। ਦੋ ਜਹਾਨਾਂ ਕਰੇ ਪਰਵਾਨ, ਪੂਰਨ ਇਛਿਆ ਆਪ ਕਰਾਈਆ। ਨਾ ਕੋਈ ਦੀਸੇ ਸਖੀ ਸਰਵਰ ਸੁਲਤਾਨ, ਮੁੱਲਾ ਕਾਜ਼ੀ ਸ਼ੇਖ਼ ਮੁਸਾਇਕ ਦਸਤਗੀਰ ਹਕੀਰ ਕੋਇ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਏਕਾ ਨਾਇਕ, ਜਨ ਭਗਤਾਂ ਹੋਏ ਸਦਾ ਸਹਾਇਕ, ਗੋਬਿੰਦ ਨਾਉਂ ਰਖਾਈਆ। ਗੋਬਿੰਦ ਨਾਉਂ ਨਰ ਨਿਰੰਕਾਰ, ਗੋਬਿੰਦ ਰੰਗ ਸਮਾਇਆ। ਸ਼ਬਦ ਚਲਾਏ ਅਪਰ ਅਪਾਰ, ਚਾਰ ਵਰਨਾਂ ਰਿਹਾ ਜਣਾਇਆ। ਚਾਰ ਵਰਨ ਸੁਹਾਏ ਇਕ ਦਵਾਰ, ਰਾਓ ਰੰਕਾਂ ਭੇਵ ਚੁਕਾਇਆ। ਸੰਮਤ ਚੌਦਾਂ ਬੰਨ੍ਹੇ ਧਾਰ, ਏਕਾ ਇੱਕੀ ਇਕ ਕਰਾਇਆ। ਸਾਚੀ ਸਿੱਖੀ ਅਪਰ ਅਪਾਰ, ਮਦਿਰਾ ਮਾਸ ਰਸਨ ਤਜਾਇਆ। ਵਾਲੋਂ ਨਿੱਕੀ ਧਾਰੋਂ ਤਿੱਖੀ, ਭੇਵ ਕਿਸੇ ਨਾ ਪਾਇਆ। ਹੱਥ ਨਾ ਆਵੇ ਮੁਨੀ ਰਿਖੀ, ਗ੍ਰੰਥੀ ਪੰਥੀ ਪੜ੍ਹ ਪੜ੍ਹ ਥੱਕੇ ਪੰਡਤ ਕਾਂਸ਼ੀ ਬਹਿ ਬਹਿ ਅੱਕੇ, ਵੇਦ ਪੁਰਾਨਾਂ ਦਿਸ ਨਾ ਆਇਆ। ਗੁਰ ਸੰਗਤ ਗੁਰ ਗੋਬਿੰਦ ਬਣਾਈ ਭੈਣ ਭਾਈ ਸਕੇ, ਦੂਸਰ ਵਿਚ ਨਾ ਕੋਈ ਰਖਾਇਆ। ਮਨਮੁਖ ਜੀਵਾਂ ਪੈਣ ਧੱਕੇ, ਪੰਚਮ ਜੇਠ ਨੇੜੇ ਆਇਆ। ਪ੍ਰਭ ਛੇੜ ਛਿੜਾਏ ਮਦੀਨੇ ਮੱਕੇ, ਬੂਰੇ ਕੱਕੇ ਮੇਲ ਮਿਲਾਇਆ। ਕਲਜੁਗ ਫਲ ਅੰਤਮ ਪੱਕੇ, ਮਨਮੁਖ ਜੀਵਾਂ ਦਏ ਖਵਾਇਆ। ਸ਼ਬਦ ਨਕੇਲ ਪਾਵੇ ਨੱਥੇ, ਚਾਰੋਂ ਕੁੰਟ ਦਏ ਫਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਮੇਲ ਮਿਲਾਇਆ। ਗੋਬਿੰਦ ਕਾਇਆ ਤਨ ਸ਼ਿੰਗਾਰ, ਹਰਿ ਪਾਏ ਸ਼ਬਦ ਕਟਾਰਿਆ। ਕਲਜੁਗ ਤੇਰੀ ਅੰਤਮ ਵਾਰ, ਸੋਲਾਂ ਕਰੇ ਤਨ ਸ਼ਿੰਗਾਰ, ਸੋਹੰ ਖੰਡਾ ਤੇਜ ਕਟਾਰ, ਹਰਿ ਗੋਬਿੰਦ ਆਪ ਉਠਾ ਰਿਹਾ। ਮੀਰੀ ਪੀਰੀ ਏਕਾ ਧਾਰ, ਸਾਚਾ ਸੀਰੀ ਮੁਖ ਚੁਆ ਰਿਹਾ। ਵਕਤ ਅਖੀਰੀ ਕਲ ਸੰਸਾਰ, ਜਗਤ ਜੰਜ਼ੀਰੀ ਇਕ ਬੰਧਾ ਰਿਹਾ। ਕਲਜੁਗ ਤੇਰੀ ਚੌਥੀ ਪੀਹੜੀ, ਜੁਗ ਜੁਗ ਨੌ ਨੌ ਜੋੜ ਜੁੜਾ ਰਿਹਾ। ਆਪਣੀ ਹੱਥੀਂ ਤੋੜੇ ਹੱਡੀ ਰੀੜੀ, ਸਾਚਾ ਖੰਡਾ ਇਕ ਵਖਾ ਰਿਹਾ। ਲੱਖ ਚੁਰਾਸੀ ਜਾਏ ਪੀੜੀ, ਸ਼ਬਦ ਵੇਲਣੇ ਆਪ ਪਿੜਾ ਰਿਹਾ। ਤ੍ਰੈਗੁਣ ਮਾਇਆ ਤੇਰੀ ਅੰਤਮ ਸੀੜੀ, ਇੱਕੀ ਜੇਠ ਆਪ ਬਣਾ ਰਿਹਾ। ਗੁਰਮੁਖਾਂ ਪਾਰ ਕਰਾਏ ਗਲੀ ਭੀੜੀ, ਸੁਖਮਨ ਨਾੜੀ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਸੰਗ ਨਿਭਾ ਰਿਹਾ। ਗੋਬਿੰਦ ਦਾਤਾ ਸ਼ਬਦ ਭੰਡਾਰਾ, ਏਕਾ ਏਕ ਅਖਵਾਇੰਦਾ। ਸ੍ਰਿਸ਼ਟ ਸਬਾਈ ਚਰਨ ਭਿਖਾਰਾ, ਦਾਤਾ ਦਾਨੀ ਆਪ ਹੋ ਆਇੰਦਾ। ਪੁਰੀਆਂ ਲੋਆਂ ਪਾਵੇ ਸਾਰਾ, ਨਾਮ ਨਿਸ਼ਾਨੀ ਇਕ ਵਖਾਇੰਦਾ। ਦੂਤਾਂ ਦੁਸ਼ਟਾਂ ਕਰੇ ਸੰਘਾਰਾ, ਸਾਚੀ ਕਾਨੀ ਚਿਲੇ ਆਪ ਚੜ੍ਹਾਇੰਦਾ। ਜੁਗ ਜੁਗ ਮਾਰਨਹਾਰਾ ਮਾਰਾ, ਗਗਨ ਪਾਤਾਲੀ ਵੇਖ ਵਖਾਇੰਦਾ। ਖਾਣੀ ਬਾਣੀ ਕਰ ਤਿਆਰਾ, ਆਪੇ ਮੇਟ ਮਿਟਾਇੰਦਾ। ਜੀਵ ਨਿਧਾਨੀ ਪਾਵੇ ਸਾਰਾ, ਮਨ ਮਤ ਵਿਚ ਕੁਰਲਾਇੰਦਾ। ਚਤਰ ਸੁਜਾਨੀ ਗਏ ਹਾਰਾ, ਕਲ ਮੀਤ ਰਹਿਣ ਨਾ ਪਾਇੰਦਾ। ਜਿਸ ਜਨ ਬਖ਼ਸ਼ੇ ਚਰਨ ਪਿਆਰਾ, ਧੀਰਜ ਸਤਿ ਧਰਾਇੰਦਾ। ਜੋਤੀ ਨੂਰ ਕਰੇ ਉਜਿਆਰਾ, ਅੰਧ ਅੰਧੇਰ ਮਿਟਾਇੰਦਾ। ਅੰਮ੍ਰਿਤ ਕਵਲਾ ਏਕਾ ਵਾਰਾ, ਸਾਚਾ ਝਿਰਨਾ ਆਪ ਝਿਰਾਇੰਦਾ। ਧਰਨੀ ਧਰਤ ਧਵਲਾ ਹਰਿ ਨਿਰੰਕਾਰਾ, ਸਾਵਲ ਸਵਲਾ ਰੂਪ ਵਟਾਇੰਦਾ। ਰਾਮ ਰਾਮਾ ਲਏ ਅਵਤਾਰਾ, ਕ੍ਰਿਸ਼ਨਾ ਕਾਹਨਾ ਰੂਪ ਵਟਾਇੰਦਾ। ਨਾਨਕ ਗੋਬਿੰਦ ਏਕਾ ਕਾਰਾ, ਏਕਾ ਧੰਦੇ ਲਾਇੰਦਾ। ਪੰਥ ਖਾਲਸੇ ਰਹਿਣਾ ਖ਼ਬਰਦਾਰਾ, ਪ੍ਰਭ ਸਾਚਾ ਜੋਤ ਜਗਾਇੰਦਾ। ਹਰਿ ਮੰਦਰ ਵੇਖੇ ਚਾਰ ਦਿਵਾਰਾ, ਚਾਰੇ ਕੁੰਟਾਂ ਆਪ ਪਛਾਣਦਾ। ਸਾਧਾਂ ਸੰਤਾਂ ਪਾਵੇ ਸਾਰਾ, ਆਪ ਆਪਣੇ ਰੰਗ ਰੰਗਾਇੰਦਾ। ਆਦਿਨ ਅੰਤਾ ਹਰਿ ਭਗਵੰਤਾ ਮੀਤ ਮੁਰਾਰਾ, ਸਾਚਾ ਯਾਰ ਘਰ ਸਾਚਾ ਵੇਖ ਵਖਾਇੰਦਾ। ਭਾਂਡੇ ਕਾਚੇ ਅੰਧ ਅੰਧਿਆਰਾ, ਘੜੇ ਭੰਨੇ ਭੰਨਣਹਾਰਾ ਆਪ ਅਖਵਾਇੰਦਾ। ਗੁਰਮੁਖ ਜੁਗ ਜੁਗ ਥੱਕੇ ਮਾਂਦੇ, ਪ੍ਰਭ ਆਪਣੀ ਗੋਦ ਉਠਾਇੰਦਾ। ਚਰਨ ਕਵਲ ਪ੍ਰੀਤੀ ਸਾਚੀ ਬਾਂਧੇ, ਨਾ ਕੋਈ ਤੋੜ ਤੁੜਾਇੰਦਾ। ਸਤਿਜੁਗ ਚੜ੍ਹਾਏ ਸਾਚੇ ਚਾਂਦੇ, ਆਪਣੀ ਬਣਤ ਬਣਾਇੰਦਾ। ਬ੍ਰਹਮਾ ਸ਼ਿਵ ਦੇਵਤ ਸੁਰ ਤੇਰਾ ਨਾਉਂ ਗਾਂਦੇ, ਸੋਹੰ ਰਸਨ ਉਚਾਰਦੇ। ਸੰਤ ਭਗਤ ਸਤਿ ਪੁਰਖ ਨਿਰੰਜਣ, ਦਰ ਤੇਰੇ ਵਿਚ ਆਂਦੇ ਜਾਇੰਦੇ। ਚੌਥੇ ਘਰ ਮਿਲੇ ਵਰ ਜਾਣ ਤਰ, ਕਾਇਆ ਹੰਸ ਤਜਾਉਂਦੇ। ਸ਼ਬਦ ਡੋਰੀ ਫੜ ਹੱਥ, ਮਿਲੇ ਮੇਲ ਹਰਿ ਸਮਰਥ, ਸ਼ਬਦ ਜਣਾਏ ਅਕਥਨਾ ਅਕੱਥ, ਲੇਖੇ ਲਿਖਤ ਵਿਚ ਨਾ ਆਉਂਦੇ। ਮਨਮੁਖ ਜੀਵ ਰਹੇ ਸਖ, ਪ੍ਰਭ ਕਾ ਭੇਵ ਨਾ ਸਕਣ ਲੱਖ, ਅੰਤਮ ਘਰ ਘਰ ਉਡਣੇ ਕੱਖ, ਨਾ ਕੋਈ ਕਿਸੇ ਬਚਾਉਂਦੇ। ਪਰਗਟ ਹੋਏ ਹਰਿ ਪਰਤੱਖ, ਭਗਤ ਸੁਹੇਲੇ ਲਏ ਰੱਖ, ਪਹਿਲੀ ਚੇਤਰ ਸਾਚੀ ਰੀਤੀ ਚਰਨ ਪ੍ਰੀਤੀ ਬਹਿ ਬਹਿ ਖ਼ੁਸ਼ੀ ਮਨਾਉਂਦੇ। ਪ੍ਰਭ ਦਰਸ ਦਿਖਾਏ ਨਿਤ ਨਵਿਤ, ਸੋਏ ਪੂਤ ਹਰਿ ਸਾਚਾ ਆਪ ਉਠਾਉਂਦੇ। ਵੇਖ ਵਖਾਏ ਦਹਿ ਦਿਸ਼ਾ ਚਾਰੇ ਕੂਟ, ਬ੍ਰਹਿਮੰਡਾਂ ਖੰਡਾਂ ਫੋਲ ਫੁਲਾਉਂਦੇ। ਉਤਭੁਜ ਸੇਤਜ ਜੇਰਜ ਅੰਡਾ ਪਾਈ ਵੰਡਾ, ਸਾਚੀ ਵੰਡ ਵੰਡਾਉਂਦੇ। ਮਨਮੁਖ ਨਾਰ ਦੁਹਾਗਣ ਰੰਡਾ, ਗੁਰਮੁਖ ਸਾਚੇ ਸੰਤ ਸੁਹੇਲੇ ਇਕ ਇਕੇਲੇ ਕੰਤ ਸੁਹਾਗੀ ਆਪ ਹੰਢਾਉਂਦੇ। ਆਪੇ ਗੁਰ ਆਪੇ ਚੇਲੇ, ਗੋਬਿੰਦ ਗੁਰ ਗੁਰ ਗੋਬਿੰਦ ਮਿਲੇ ਮੇਲ ਦੋ ਜਹਾਨੀ ਸੱਜਣ ਸੁਹੇਲੇ, ਵਿਛੜ ਕਦੇ ਨਾ ਜਾਇੰਦਾ। ਨਾ ਕੋਈ ਪੱਲੇ ਪੈਸੇ ਧੇਲੇ, ਅਚਰਜ ਖੇਲ ਹਰਿ ਜੀ ਖੇਲੇ, ਜੁਗ ਜੁਗ ਵਿਛੜੇ ਕਰੇ ਇਕੱਠੇ, ਆਪ ਬੰਧਾਏ ਏਕਾ ਮੁੱਠੇ, ਪਾਰਬ੍ਰਹਮ ਕਲਜੁਗ ਅੰਤਮ ਤੁੱਠੇ, ਦਇਆਨਿਧ ਦਇਆਵਾਨ ਹਰਿ ਭਗਵਾਨ, ਏਕਾ ਦੇਵੇ ਨਾਮ ਨਿਧਾਨ, ਧਰਮ ਝੁਲਾਏ ਇਕ ਨਿਸ਼ਾਨ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਸਰਬ ਜੀਆਂ ਪ੍ਰਭ ਜਾਣ, ਲੱਖ ਚੁਰਾਸੀ ਕਰੇ ਪਛਾਣ, ਧਰਮ ਰਾਏ ਤੇਰੀ ਅੰਤਮ ਫਾਸੀ ਮਨਮੁਖ ਪੈਂਦੇ ਜਾਣ, ਨਾ ਕੋਈ ਕਿਸੇ ਛੁਡਾਇੰਦਾ। ਗੁਰਮੁਖ ਸਾਚੇ ਬਹਿ ਬਹਿ ਗਾਣ। ਕਾਇਆ ਮੰਦਰ ਸਚ ਮਕਾਨ। ਨੌ ਦਰ ਦਿਸੇ ਜਗਤ ਦੁਕਾਨ। ਸ਼ਬਦ ਝੁੱਲੇ ਪ੍ਰਭ ਸਾਚੇ ਸੀਸੇ, ਬੀਸ ਇਕੀਸੇ ਖੇਲ ਮਹਾਨ। ਵੇਖ ਵਖਾਏ ਰਾਗ ਛਤੀਸੇ ਤੀਸ ਬਤੀਸੇ ਰਸਨ ਵਿਖਾਨ। ਅੰਜੀਲ ਕੁਰਾਨਾਂ ਖਾਲੀ ਖੀਸੇ, ਸੰਗ ਮੁਹੰਮਦ ਚਾਰ ਯਾਰ ਹੋਏ ਹੈਰਾਨ। ਅੰਤਮ ਲਹਿਣਾ ਦੇਣਾ ਚੁੱਕਣਾ ਵਿਚ ਉਨੀਸੇ, ਇਕ ਦੂਜੇ ਦੀ ਕਰਨ ਪਛਾਨ। ਅੱਲਾ ਰਾਣੀ ਜੂਠਾ ਝੂਠਾ ਪੀਸਣ ਪੀਸੇ, ਕਲਜੁਗ ਆਇਆ ਲਾਹੁਣ ਮੁਕਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਉਮਤ ਉਮਤੀ ਦੇਵੇ ਇਕ ਨਿਸ਼ਾਨ। ਇਕ ਨਿਸ਼ਾਨਾ ਸ਼ਬਦ ਰਸੂਲ, ਹਰਿ ਸਾਚਾ ਰਿਹਾ ਜਣਾਈਆ। ਦੀਨ ਮੁਹੰਮਦੀ ਕਰ ਕਬੂਲ, ਅੱਲਾ ਹੂ ਵਖਾਈਆ। ਸਦੀ ਚੌਧਵੀਂ ਚੁੱਕਣਾ ਮੂਲ, ਪਰਵਰਦਿਗਾਰਾ ਰਿਹਾ ਜਗਾਈਆ। ਸ਼ਿਵ ਸ਼ੰਕਰ ਲਏ ਹੱਥ ਤ੍ਰਿਸੂਲ, ਵੇਲੇ ਅੰਤ ਜੁਦਾਈਆ। ਬ੍ਰਹਮਾ ਉਠੇ ਨੇਤਰ ਖੋਲ੍ਹ ਵੇਖੇ ਕਵਣ ਦਵਾਰੇ ਕੰਤ ਕੰਤੂਹਲ, ਬੈਠਾ ਜੋਤ ਜਗਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਨਾ ਜਾਏ ਭੂਲ, ਲੋਕਮਾਤ ਹੋਏ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਸ਼ਬਦ ਲੜੇ ਲੜਾਈਆ। ਏਕਾ ਸ਼ਬਦ ਜੋਧਾ ਬਲਵਾਨ, ਹਰਿ ਸਾਚਾ ਆਪ ਉਠਾਇੰਦਾ। ਸੋਹੰ ਬਖ਼ਸ਼ੇ ਤੀਰ ਕਮਾਨ, ਚਿਲ੍ਹੇ ਇਕ ਚੜ੍ਹਾਇੰਦਾ। ਨਾਮ ਨਿਧਾਨਾ ਪੀਣ ਖਾਣ, ਗੜ੍ਹ ਹੰਕਾਰੀ ਉਚੇ ਟਿੱਲੇ ਆਪੇ ਢਾਹਿੰਦਾ। ਗੁਰਮੁਖ ਬਿਠਾਏ ਵਿਚ ਬਿਬਾਣ, ਲੋਆਂ ਪੁਰੀਆਂ ਪਾਰ ਕਰਾਇੰਦਾ। ਆਪੇ ਹੋਇਆ ਚਤੁਰ ਸੁਜਾਨ, ਮੂਰਖ ਮੂੜ੍ਹ ਆਪ ਅਖਵਾਇੰਦਾ। ਆਪੇ ਆਤਮ ਜੋਤੀ ਬ੍ਰਹਮ ਗਿਆਨ, ਅੰਧ ਅਗਿਆਨੀ ਆਪ ਹੋ ਆਇੰਦਾ। ਆਪੇ ਸ਼ਬਦ ਨਿਸ਼ਾਨੀ ਦੋ ਜਹਾਨ, ਜੁਗ ਜੁਗ ਆਪ ਝੁਲਾਇੰਦਾ। ਨਾਨਕ ਗਿਆ ਦਰ ਦਰਬਾਨ, ਪ੍ਰਭ ਆਪਣੇ ਗਲੇ ਲਗਾਇੰਦਾ। ਚਰਨ ਦਵਾਰੇ ਹਰਿ ਭਗਵਾਨ, ਦੋਏ ਜੋੜ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਸ਼ਬਦੀ ਸ਼ਬਦ ਜਣਾਇੰਦਾ। ਨਾਨਕ ਵਿਟੋ ਦਰ ਕੁਰਬਾਨ, ਏਕਾ ਮੰਗ ਮੰਗਾਇੰਦਾ। ਸਾਚਾ ਬਖ਼ਸ਼ੇ ਜੀਆ ਦਾਨ, ਜੀਵ ਜੰਤ ਜਗਤ ਕੁਰਲਾਇੰਦਾ। ਸਤਿਨਾਮ ਮੰਤਰ ਪ੍ਰਧਾਨ, ਪ੍ਰਭ ਸਾਚਾ ਝੋਲੀ ਪਾਇੰਦਾ। ਆਪੇ ਹੋਇਆ ਨਿਗਾਹਬਾਨ, ਗੁਰ ਨਾਨਕ ਸੇਵਾ ਲਾਇੰਦਾ। ਸੇਵਕ ਸੇਵਾ ਕਰੇ ਮਹਾਨ, ਨੀਚੋ ਨੀਚ ਸਦਾਇੰਦਾ। ਚਾਰ ਵਰਨਾਂ ਇਕ ਗਿਆਨ, ਮੁੱਲਾ ਕਾਜ਼ੀ ਸ਼ੇਖ਼ ਆਪ ਸਮਝਾਇੰਦਾ। ਪੰਡਤ ਪਾਂਧੇ ਵਡ ਵਿਦਵਾਨ, ਇਕ ਗਿਆਨ ਰਖਾਇੰਦਾ। ਸਤਿਨਾਮ ਕਰ ਪ੍ਰਧਾਨ, ਲੋਕਮਾਤ ਬਣਤ ਬਣਾਇੰਦਾ। ਚਾਰੇ ਕੁੰਟਾਂ ਵੇਖ ਵਖਾਨ, ਅਗਣਤ ਨਾ ਕੋਈ ਗਿਣਾਇੰਦਾ। ਆਪੇ ਵੇਖੇ ਅੰਤਰ ਮਾਰ ਧਿਆਨ, ਬੇਅੰਤ ਬੇਅੰਤ ਬੇਅੰਤ ਪਾਰਬ੍ਰਹਮ ਵਖਾਇੰਦਾ। ਰੇਣ ਧੂੜ ਸਾਧ ਸੰਤ, ਮਸਤਕ ਟਿੱਕਾ ਲਾਇੰਦਾ। ਗੁਰਮੁਖ ਵਡਿਆਈ ਜੀਵ ਜੰਤ, ਜੋ ਜਨ ਗੁਰ ਪੂਰੇ ਸੇਵ ਕਮਾਇੰਦਾ। ਮੇਲ ਮਿਲਾਵਾ ਸਾਚੇ ਕੰਤ, ਸਾਚੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਭੇਖ ਵਟਾਇੰਦਾ। ਨਾਨਕ ਅੰਤਮ ਵੇਖ ਵਿਚਾਰ, ਏਕਾ ਨਾਮ ਦ੍ਰਿੜਾਇਆ। ਕਾਇਆ ਚੋਲੀ ਛੱਡ ਪਿਆਰ, ਅੰਗਦ ਅੰਗ ਲਗਾਇਆ। ਲਹਿਣਾ ਗਹਿਣਾ ਤਨ ਅਪਾਰ, ਸਾਚਾ ਨਾਮ ਚੜ੍ਹਾਇਆ। ਭਾਣਾ ਸਹਿਣਾ ਵਿਚ ਸੰਸਾਰ, ਅਮਰ ਨਿਥਾਵਾਂ ਅਮਰ ਕਰਾਇਆ। ਰਾਮਦਾਸ ਤੇਰਾ ਸਚ ਦਰਬਾਰ, ਚਾਰ ਦਵਾਰ ਚਾਰ ਵਰਨਾਂ ਆਪ ਖੁਲ੍ਹਾਇਆ। ਗੁਰ ਪੂਰਾ ਹੋਇਆ ਪਹਿਰੇਦਾਰ, ਸ਼ਬਦ ਜਣਾਏ ਗੁਰ ਅਰਜਨ ਬਾਣ ਗੁਰ ਗ੍ਰੰਥ ਸਾਧ ਸੰਤ ਇਕ ਇਕੰਤ ਜੀਵ ਜੰਤ ਕਰ ਬਹਾਇਆ। ਹਰਿ ਗੋਬਿੰਦ ਸਾਗਰ ਸਿੰਧ, ਸਾਚੀ ਧਾਰਾ ਇਕ ਚਲਾਇਆ। ਹਰਿਰਾਏ ਹਰਿ ਸਰਨਾਏ, ਹਰਿਕ੍ਰਿਸ਼ਨ ਕਿਸੇ ਨਾ ਦਿਸਣਾ, ਬਾਲ ਅਵਸਥਾ ਹਰਿ ਸਾਚੇ ਮੇਲ ਮਿਲਾਇਆ। ਗੁਰ ਤੇਗ ਬਹਾਦਰ ਤੇਰੀ ਧਰਮ ਦੀ ਚਾਦਰ, ਜੀਵਾਂ ਜੰਤਾਂ ਗਊ ਗਰੀਬਾਂ ਦੇਵੇ ਆਦਰ, ਦਿੱਲੀ ਦਰਬਾਰ ਅੱਧ ਵਿਚਕਾਰ, ਆਪਣਾ ਸੀਸ ਭੇਟ ਚੜ੍ਹਾਇਆ। ਗੁਰ ਗੋਬਿੰਦਾ ਘਰ ਨਿਆਰ। ਪ੍ਰਭ ਅਬਿਨਾਸ਼ੀ ਪਾਵੇ ਸਾਰ। ਪੰਚਮ ਕਰੇ ਤਨ ਸ਼ਿੰਗਾਰ। ਪੰਚਮ ਮੇਲਾ ਵਿਚ ਸੰਸਾਰ। ਆਪੇ ਗੁਰ ਆਪੇ ਚੇਲਾ, ਆਪੇ ਬਣਿਆ ਲੇਖ ਲਿਖਾਰ। ਸਾਧ ਸੰਗਤ ਤੇਰਾ ਸੱਜਣ ਸੁਹੇਲਾ, ਗੁਰਮੁਖ ਸਾਚੇ ਰਿਹਾ ਉਭਾਰ। ਜੁਗਾ ਜੁਗੰਤਰ ਚਾੜ੍ਹੇ ਤੇਲਾ, ਕੰਤ ਸੁਹਾਗੀ ਜਗਤ ਤਿਆਗੀ ਭਗਤ ਵੈਰਾਗੀ ਆਪ ਬਣਾਏ ਸਾਚੀ ਨਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਅਪਰ ਅਪਾਰ। ਗੁਰ ਗੋਬਿੰਦ ਜੋਧਾ ਸੂਰਾ, ਵਡ ਬਲੀ ਬਲਕਾਰਿਆ। ਲਿਖਿਆ ਲੇਖ ਕਰੇ ਪੂਰਾ, ਕਲਜੁਗ ਤੇਰੀ ਅੰਤਮ ਵਾਰਿਆ। ਆਪੇ ਵਸਿਆ ਨੇੜੇ ਦੂਰਾ, ਅੰਦਰ ਬਾਹਰ ਗੁਪਤ ਜ਼ਾਹਰਿਆ। ਜਨ ਭਗਤਾਂ ਸਦ ਹਾਜ਼ਰ ਹਜ਼ੂਰਾ, ਕਲਗੀ ਤੋੜਾ ਜੋਤੀ ਜੋੜਾ ਸ਼ਬਦ ਸੀਸ ਸਜਾ ਦਸਤਾਰਿਆ। ਨਾਲ ਰਖਾਏ ਨੀਲਾ ਘੋੜਾ, ਪੰਚਮ ਜੇਠ ਉਠਾਏ ਪਹਿਲਾ ਪੌੜਾ, ਕਲਜੁਗ ਤੇਰੀ ਅੰਤਮ ਵਾਰੀ ਸਿਰ ਤੇਰੇ ਵਿਚ ਮਾਰਿਆ। ਧੁਰਦਰਗਾਹੀ ਆਏ ਦੌੜਾ, ਆਪੇ ਵੇਖੇ ਮਿੱਠਾ ਕੌੜਾ, ਸ਼ਬਦ ਹਥੌੜਾ, ਏਕਾ ਹੱਥ ਉਠਾ ਰਿਹਾ। ਨਾ ਕੋਈ ਜਾਣੇ ਲੰਮਾ ਚੌੜਾ, ਸੰਬਲ ਨਗਰ ਹਰਿ ਆਪੇ ਬਹੁੜਾ, ਉਚੇ ਮੰਦਰ ਸਾਚੇ ਟਿੱਲੇ ਏਕਾ ਪੌੜਾ ਲਾ ਰਿਹਾ। ਪੂਤ ਸਪੂਤਾ ਬ੍ਰਹਿਮਣ ਗੌੜਾ, ਵੇਦ ਵਿਆਸਾ ਦੇ ਭਰਵਾਸਾ ਪੁਰਾਨ ਅਠਾਰਾਂ ਇਕ ਲੱਖ ਹਜ਼ਾਰ ਸਤਾਰਾਂ, ਸਲੋਕ ਸਲੋਕਾਂ ਵੇਖ ਵਖਾ ਰਿਹਾ। ਕਲਜੁਗ ਤੇਰੀ ਅੰਤਮ ਵਾਰਾ, ਫੜੇ ਖੰਡਾ ਨਾਮ ਦੋ ਧਾਰਾ, ਨੌ ਖੰਡ ਪ੍ਰਿਥਮੀ ਪਾਵੇ ਸਾਰਾ, ਸੱਤਾਂ ਦੀਪਾਂ ਦਏ ਹੁਲਾਰਾ, ਬ੍ਰਹਮਾ ਰੋਵੇ ਹਾਹਾਕਾਰਾ। ਸ਼ਿਵ ਸ਼ੰਕਰ ਮੰਗੇ ਭਿੱਖ ਭਿਖਾਰਾ। ਕਰੋੜ ਤੇਤੀਸਾ ਢਹਿ ਪਿਆ ਦਵਾਰਾ। ਵਿਸ਼ਨੂੰ ਤੇਰਾ ਖੇਲ ਅਪਾਰਾ। ਹਰ ਘਟ ਵਸਿਆ ਸਭ ਤੋਂ ਬਾਹਰਾ। ਭਗਵਨ ਜੋਤੀ ਏਕਾ ਗੋਤੀ, ਦੁਰਮਤ ਮੈਲ ਗਈ ਧੋਤੀ, ਸਾਚਾ ਮੇਲ ਮਿਲਾਈਆ। ਸ੍ਰਿਸ਼ਟ ਸਬਾਈ ਰਹੀ ਸੋਤੀ, ਗੁਰਮੁਖ ਸਾਚੇ ਮਾਣਕ ਮੋਤੀ, ਪ੍ਰਭ ਸੋਹੰੰ ਧਾਗੇ ਸਾਚਾ ਹਾਰ ਆਪ ਪਰੋਏ, ਆਪਣੇ ਕੰਠ ਲਗਾਈਆ। ਆਪ ਜਗਾਏ ਸਾਚੀ ਜੋਤੀ, ਨਾ ਕੋਈ ਵਰਨ ਨਾ ਕੋਈ ਗੋਤੀ, ਸਿਰ ਰਖਾਏ ਸ਼ਬਦ ਸੋਟੀ, ਮਨਮੁਖ ਜੀਵ ਨੇੜੇ ਕੋਈ ਰਹਿਣ ਨਾ ਪਾਈਆ। ਭਰਮੇ ਭੁੱਲੇ ਕੋਟਨ ਕੋਟੀ, ਗੁਰਮੁਖ ਵਿਰਲਾ ਚੜ੍ਹਿਆ ਚੋਟੀ, ਪੁਰਖ ਅਬਿਨਾਸ਼ ਹੋਏ ਦਾਸੀ ਦਾਸ, ਨਿਜ ਘਰ ਆਤਮ ਰੱਖੇ ਵਾਸ, ਫੜ ਬਾਂਹੋ ਪਾਰ ਕਰਾਈਆ। ਲੇਖੇ ਲਾਏ ਸਵਾਸ ਸਵਾਸ, ਦਰਸ ਦਿਖਾਏ ਪ੍ਰਿਥਮੀ ਆਕਾਸ਼, ਧੁਰਦਰਗਾਹੀ ਮੇਲ ਮਿਲਾਈਆ। ਜਿਸ ਜਨ ਤਜਾਇਆ ਮਦਿਰਾ ਮਾਸ, ਪੁਰਖ ਅਬਿਨਾਸ਼ੀ ਘਰ ਮੇਂ ਪਾਇਆ। ਸਾਚੇ ਮੰਡਲ ਵੇਖੇ ਰਾਸ, ਗੋਪੀਆਂ ਕਾਹਨ ਏਕਾ ਤਾਲ ਵਜਾਇਆ। ਆਪੇ ਗੋਪੀ ਆਪੇ ਕਾਹਨਾ, ਆਪ ਸੁਣਾਏ ਨਾਮ ਤਰਾਨਾ, ਸੁਰਤ ਸਵਾਣੀ ਸੰਗ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਸਾਚੇ ਦਰ, ਦਰ ਦਵਾਰਾ ਵੇਖ ਵਿਖਾਇਆ। ਦਰ ਦਵਾਰਾ ਨੇਤਰ ਵੇਖ, ਗੁਰਮੁਖ ਬਾਲ ਅੰਞਾਣਿਆ। ਪਾਰਬ੍ਰਹਮ ਪ੍ਰਭ ਲਿਖਣਹਾਰਾ ਲੇਖ, ਨਾ ਕੋਈ ਜਾਣੇ ਸੁਘੜ ਸਿਆਣਿਆ। ਕਿਸੇ ਦਿਸ ਨਾ ਆਏ ਧਾਰੀ ਕੇਸ, ਭੇਵ ਨਾ ਪਾਏ ਮੂੰਡ ਮੁੰਡਾਣਿਆ। ਜੋਤੀ ਸ਼ਬਦੀ ਦਸ ਦਸਮੇਸ਼, ਆਪੇ ਪਹਿਨੇ ਆਪਣਾ ਬਾਣਿਆ। ਸ਼ਬਦ ਬਣਾਇਆ ਨਰ ਨਰੇਸ਼, ਸਾਚਾ ਤਖ਼ਤ ਇਕ ਸੁਹਾਨਿਆ। ਦਰ ਦਵਾਰ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਦੋਏ ਜੋੜ ਬੈਠੇ ਸੀਸ ਝੁਕਾਨਿਆ। ਆਪੇ ਜਾਣੇ ਆਪਣਾ ਵੇਸ, ਖੇਲੇ ਖੇਲ ਦੋ ਜਹਾਨਿਆ। ਬਾਸ਼ਕ ਸੇਜਾ ਮਾਣੇ ਮਹੇਸ਼, ਸਾਂਗੋ ਪਾਂਗ ਹੰਢਾਨਿਆ। ਚਾਰ ਭੁਜਾਂ ਗਵਰਧਨ ਧਾਰੀ ਰਿਖੀ ਕੇਸ਼, ਚਤੁਰਭੁਜ ਸ੍ਰੀ ਭਗਵਾਨਿਆ। ਜੁਗ ਜੁਗ ਲਿਖਣਹਾਰਾ ਲੇਖ, ਆਪ ਉਪਾਏ ਆਪ ਮਿਟਾਏ, ਨਾ ਕੋਈ ਦੂਸਰ ਸੰਗ ਰਖਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਏਕਾ ਡੰਕ ਵਜਾਏ ਰਾਓ ਰੰਕ ਸੁਣਾਏ, ਭੁੱਲ ਰਹੇ ਨਾ ਰਾਏ, ਕਿਸੇ ਸੌਣਾ ਮਿਲੇ ਨਾ ਵਿਚ ਮਕਾਨਿਆ। ਨਾ ਕੋਈ ਮੰਦਰ ਨਾ ਮਕਾਨ, ਅੰਤ ਵਿਛੋੜਾ ਆਇਆ। ਕਲਜੁਗ ਮਾਇਆ ਝੂਠ ਮਕਾਨ, ਦਿਨ ਥੋੜ੍ਹੇ ਵਕਤ ਲਿਖਾਇਆ। ਇੱਕੀ ਜੇਠ ਖੇਲ ਮਹਾਨ, ਪ੍ਰਭ ਸਾਚਾ ਰਿਹਾ ਲਿਖਾਇਆ। ਮਨਮੁਖ ਆਪਣਾ ਕੀਤਾ ਆਪੇ ਪਾਣ, ਨਾ ਕੋਈ ਦੂਸਰ ਹੋਏ ਸਹਾਇਆ। ਮਾਤ ਪਿਤ ਭਾਈ ਭੈਣ ਸਾਕ ਸੱਜਣ ਸੈਣ ਸਰਬ ਤਜ ਜਾਣ, ਨਾ ਕੋਈ ਪੱਲੂ ਦਏ ਫੜਾਇਆ। ਕਲਜੁਗ ਜੀਵ ਜੂਠੀ ਝੂਠੀ ਖ਼ਾਕ ਰਹੇ ਛਾਣ, ਨਾਮ ਅਨਮੁਲਾ ਕਿਸੇ ਹੱਥ ਨਾ ਆਇਆ। ਪ੍ਰਭ ਆਪੇ ਹੋਇਆ ਬੇਪਛਾਣ, ਦਰਸ ਖੁਲ੍ਹਾ ਨਾ ਕਿਸੇ ਕਰਾਇਆ। ਦਰ ਦਰ ਘਰ ਘਰ ਬੈਠੇ ਸਾਧ ਸੰਤ ਰਾਹ ਰਹੇ ਤਕਾਨ, ਨਿਹਕਲੰਕੀ ਕਿਹੜੀ ਕੂਟੇ ਡੇਰਾ ਲਾਇਆ। ਸੰਬਲ ਨਗਰ ਤੇਰਾ ਸੁਹਾਏ ਦਵਾਰ ਬੰਕ, ਹਰਿ ਸਾਚੀ ਜੋਤ ਜਗਾਇਆ। ਉਚੇ ਅਟੱਲੇ ਮਹੱਲੇ ਆਪ ਵਜਾਏ ਡੰਕ, ਓਅੰਕਾਰ ਦਏ ਸੁਹਾਇਆ। ਅਗੰਮ ਅਗੰਮਾ ਖੇਲੇ ਖੇਲ ਬਾਰ ਅਨਕ, ਅਲਖ ਅਲਖਣਾ ਲੇਖ ਲਿਖਾਇਆ। ਪਰਗਟ ਹੋਇਆ ਵਾਸੀ ਪੁਰੀ ਘਨਕ, ਪੰਜਾਂ ਤਤਾਂ ਮੇਟ ਮਿਟਾਇਆ। ਸੰਮਤ ਚੌਦਾਂ ਸ੍ਰਿਸ਼ਟ ਸਬਾਈ ਤੇਰੇ ਕੱਢੇ ਸ਼ੰਕ, ਜੋ ਜਨ ਦਰ ਆਏ ਵੇਖੇ ਘਰ ਨੁਹਾਏ ਸਰ, ਨਾ ਜਨਮੇ ਨਾ ਜਾਏ ਮਰ, ਲੱਖ ਚੁਰਾਸੀ ਗੇੜ ਕਟਾਇਆ। ਮਨਮੁਖ ਜੀਵ ਲਏ ਫੜ, ਨਾ ਕੋਈ ਸੀਸ ਨਾ ਕੋਈ ਧੜ, ਸਭ ਦੇ ਅੰਦਰ ਬੈਠਾ ਵੜ, ਤੋੜੇ ਕਿਲ੍ਹਾ ਹੰਕਾਰੀ ਗੜ੍ਹ, ਸ਼ਬਦ ਖੰਡਾ ਤੇਜ ਕਟਾਰ, ਆਪਣੇ ਹੱਥ ਰਖਾਇਆ। ਜੀਵ ਜੰਤ ਕਰੇ ਖੁਆਰ, ਦੇਵ ਦੰਤ ਅੰਤਮ ਖ਼ਾਕ ਮਿਲਾਇਆ। ਸਾਧ ਸੰਤ ਕਰ ਪਿਆਰ, ਏਕਾ ਦੇਵੇ ਸ਼ਬਦ ਅਧਾਰ, ਫੜ ਫੜ ਬਾਹੋਂ ਲਾਏ ਪਾਰ, ਵੰਞ ਮੁਹਾਣਾ ਆਪੇ ਰਿਹਾ ਚਲਾਇਆ। ਸੁਘੜ ਸਿਆਣਾ ਨਾ ਕੋਈ ਪਾਵੇ ਸਾਰ, ਰਾਜਾ ਰਾਣਾ ਹੋਏ ਖ਼ਬਰਦਾਰ, ਸੰਮਤ ਪੰਦਰਾਂ ਵੇਖ ਵਖਾਇਆ। ਸੰਮਤ ਸੋਲਾਂ ਦਰ ਦਰ ਘਰ ਘਰ ਹੋਏ ਖੁਆਰ, ਪੁਰਖ ਅਬਿਨਾਸ਼ੀ ਤੇਰਾ ਰਾਹ ਸਾਰੇ ਰਹੇ ਤਕਾਇਆ। ਗੁਰਮੁਖਾਂ ਮਿਲਿਆ ਜਗਤ ਮਲਾਹ, ਪਾਰਬ੍ਰਹਮ ਬੇਪਰਵਾਹ, ਇਕ ਜਪਾਏ ਸਾਚਾ ਨਾਂ, ਸੋਹੰ ਧਾਰਾ ਮੁਖ ਚੁਆਇਆ। ਫੜ ਫੜ ਹੰਸ ਬਣਾਏ ਕਾਂ, ਆਪੇ ਪਿਤਾ ਆਪੇ ਮਾਂ, ਗੁਰਮੁਖ ਸਾਚੇ ਗੋਦ ਉਠਾਇਆ। ਸਦਾ ਸੁਹੇਲਾ ਦੇਵੇ ਠੰਢੀ ਛਾਂ, ਸ਼ਬਦ ਸਰੂਪੀ ਪਰਦਾ ਪਾਇਆ। ਦਰਸ ਦਿਖਾਏ ਥਾਂ ਥਾਂ, ਲੇਖਾ ਕੋਇ ਰਹਿਣ ਨਾ ਪਾਇਆ। ਗੁਰਮੁਖਾਂ ਵੰਡ ਵੰਡਾਈ ਏਕਾ ਨਾਂ, ਪ੍ਰਭ ਆਤਮ ਝੋਲੀ ਦਏ ਭਰਾਇਆ। ਪਹਿਲੀ ਚੇਤਰ ਫੜ ਫੜ ਬਾਂਹ, ਏਕਾ ਇੱਕੀ ਮੇਲ ਮਿਲਾਇਆ। ਗੁਰ ਗੋਬਿੰਦੇ ਕਰੀ ਹਾਂ, ਸਾਚੀ ਸਿੱਖੀ ਜੋੜੀ ਜੋੜ ਜੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਾਚੀ ਘੋੜੀ ਚੜ੍ਹ ਕੇ ਆਇਆ। ਸਾਚੀ ਘੋੜੀ ਸ਼ਬਦ ਅਪਾਰਾ, ਹਰਿ ਸਾਚੇ ਆਪ ਬਣਾਈਆ। ਆਪੇ ਹੋਇਆ ਸ਼ਾਹ ਅਸਵਾਰਾ, ਚਾਰੇ ਕੁੰਟਾਂ ਰਿਹਾ ਦੁੜਾਈਆ। ਲੋਆਂ ਪੁਰੀਆਂ ਕਰਦਾ ਆਏ ਖ਼ਬਰਦਾਰਾ, ਬ੍ਰਹਮਾ ਸ਼ਿਵ ਦੇਵਤ ਸੁਰ ਆਪ ਹਿਲਾਈਆ। ਨੀਲੀ ਛੱਤੋਂ ਆਏ ਬਾਹਰਾ, ਨੀਲੇ ਵਾਲਾ ਸਾਚਾ ਮਾਹੀਆ। ਗਲ ਬਸਤਰ ਪੀਲਾ, ਪ੍ਰਭ ਮਿਲਣ ਦਾ ਕਰ ਲਓ ਹੀਲਾ, ਅੰਤਮ ਹੋਏ ਮਾਤ ਜੁਦਾਈਆ। ਸੰਮਤ ਚੌਦਾਂ ਪਹਿਲੀ ਚੇਤਰ ਪ੍ਰਭ ਚੜ੍ਹਿਆ ਛੈਲ ਛਬੀਲਾ, ਜੋਤੀ ਨੂਰ ਕਰੇ ਰੁਸ਼ਨਾਈਆ। ਗੁਰ ਸੰਗਤ ਬਣਾਏ ਇਕ ਕਬੀਲਾ, ਏਕਾ ਇੱਕੀ ਪਹਿਲੀ ਪਾਈਆ। ਸਿੰਘ ਦਲੀਪ ਨਾਮ ਨਿਧਾਨ ਦੋ ਜਹਾਨੀ ਰੱਜ ਰੱਜ ਪੀ ਲਾ, ਆਵਣ ਜਾਵਣ ਰਿਹਾ ਫੰਦ ਕਟਾਈਆ। ਸ੍ਰਿਸ਼ਟ ਸਬਾਈ ਜੋਤੀ ਅਗਨੀ ਲਾਏ ਤੀਲਾ, ਚਾਰੋਂ ਕੁੰਟ ਪਏ ਦੁਹਾਈਆ। ਗੁਰਮੁਖਾਂ ਮਿਲਿਆ ਸੋਹੰ ਸ਼ਬਦ ਵਕੀਲਾ, ਕਲਜੁਗ ਨਾਲ ਕਰੇ ਲੜਾਈਆ। ਧਰਮ ਦੇਵੇ ਇਕ ਇਕ ਦਲੀਲਾ, ਪ੍ਰਭ ਚਰਨ ਸੱਚੀ ਸਰਨਾਈਆ। ਆਤਮ ਬੀਜ ਸਾਚਾ ਬੀਅ ਲਾ, ਸੋਹੰ ਰਸਨਾ ਗਾਈਆ। ਸੰਮਤ ਚੌਦਾਂ ਵੇਖਣ ਆਇਆ ਨਾਲ ਰਲਾਇਆ ਘੋੜਾ ਨੀਲਾ, ਨੀਲੀ ਧਾਰੋਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਰੰਗ ਰੰਗਾਏ ਲਾਲ ਗੁਲਾਲਾ, ਖੇਲੇ ਖੇਲ ਦੀਨ ਦਿਆਲਾ, ਲੱਛਮੀ ਚਰਨ ਝੱਸਣ ਲਾਈਆ। ਲੱਛਮੀ ਤੇਰਾ ਭੂਸ਼ਣ ਲਾਲ, ਪ੍ਰਭ ਸਾਚੇ ਰੰਗ ਰੰਗਾਇਆ। ਜੋਤੀ ਲਾਲ ਇਕ ਅਕਾਲ, ਸਤਿ ਪੁਰਖ ਨਿਰੰਜਣ ਆਪ ਅਖਵਾਇਆ। ਕੰਚਨ ਰੂਪ ਹਰਿ ਦਲਾਲ, ਸ਼ਬਦੀ ਭੇਖ ਵਟਾਇਆ। ਸੂਹਾ ਰੰਗ ਵੇਖੇ ਬੇਮਿਸਾਲ, ਸਾਚੀ ਧਾਰੀ ਪਾਰ ਕਰਾਇਆ। ਚਿੱਟੀ ਧਾਰੀ ਦਸਮ ਦਵਾਰ, ਅੱਧ ਵਿਚਕਾਰ ਲਟਕਾਇਆ। ਪੀਲੇ ਤੇਰਾ ਭੇਖ ਅਪਾਰ, ਪ੍ਰਭ ਆਪੇ ਰਿਹਾ ਕਰਾਇਆ। ਨੀਲਾ ਬਸਤਰ ਤਨ ਅਪਾਰ, ਮਾਤਲੋਕੀ ਵੇਖ ਵਿਖਾਇਆ। ਕਾਲਾ ਸੂਸਾ ਕਲਜੁਗ ਤੇਰਾ ਤਨ ਸ਼ਿੰਗਾਰ, ਪ੍ਰਭ ਸਾਚੇ ਲੇਖ ਲਿਖਾਇਆ। ਅੰਤਮ ਅੰਤ ਆਈ ਹਾਰ, ਨਾ ਕੋਈ ਸੰਗ ਨਿਭਾਇਆ। ਜੂਠੇ ਝੂਠੇ ਮੀਤ ਮੁਰਾਰ, ਬੈਠੇ ਮੁਖ ਛੁਪਾਇਆ। ਖਾਲੀ ਹੋਏ ਕਾਇਆ ਠੂਠੇ, ਅੰਮ੍ਰਿਤ ਜਾਮ ਨਾ ਕੋਇ ਪਿਆਇਆ। ਦਰ ਦਵਾਰਿਉਂ ਬੈਠੇ ਰੂਠੇ, ਘਰ ਸਾਚੇ ਨਾ ਕੋਈ ਮੇਲ ਮਿਲਾਇਆ। ਧਰਮ ਰਾਏ ਫੜ ਟੰਗੇ ਪੁੱਠੇ, ਅਠਾਈ ਕੁੰਡਾਂ ਕੁੰਡਾ ਲਾਹਿਆ। ਗੁਰਮੁਖ ਬਣਾਏ ਆਪ ਏਕਾ ਮੁੱਠੇ, ਏਕਾ ਇੱਕੀ ਨਾਉਂ ਰਖਾਇਆ। ਸੰਤ ਸੁਹੇਲਾ ਆਪੇ ਤੁੱਠੇ, ਗੁਰ ਚੇਲੇ ਮੇਲ ਮਿਲਾਇਆ। ਗੁਰ ਗੋਬਿੰਦੇ ਜੋ ਸਰਸੇ ਸੁੱਟੇ, ਪ੍ਰਭ ਸਾਚੇ ਜਨਮ ਦਵਾਇਆ। ਮਨਮੁਖ ਜੀਵ ਭੇਵ ਨਾ ਜਾਨਣ ਜੂਠੇ ਝੂਠੇ, ਲੇਖਾ ਆਪਣੇ ਹੱਥ ਰਖਾਇਆ। ਲੁਕਿਆ ਰਹਿਣ ਨਾ ਦੇਵੇ ਕੋਈ ਗੁੱਠੇ, ਮਾਝਾ ਮਾਲਵਾ ਦੇਸ ਦੋਆਬਾ ਰਿਹਾ ਜਗਾਇਆ। ਤੀਰ ਨਿਰਾਲਾ ਏਕਾ ਛੁੱਟੇ, ਕਲਜੁਗ ਤੇਰੀ ਕਾਲੀ ਧਾਰ ਡੂੰਘੀ ਜੜ੍ਹ ਫੜ ਫੜ ਪੁੱਟੇ, ਸ਼ਬਦ ਹਲੂਣਾ ਰਿਹਾ ਲਗਾਇਆ। ਅੰਤਮ ਵਾਰੀ ਜੋ ਸਰਸੇ ਸੁੱਟੇ, ਗੁਰ ਗੋਬਿੰਦਾ ਲਹਿਣਾ ਦੇਣਾ ਰਿਹਾ ਚੁਕਾਇਆ। ਗੁਰਮੁਖ ਲਗਾਏ ਸਾਚੇ ਬੂਟੇ, ਸਤਿਜੁਗ ਤੇਰੀ ਸਚ ਫੁਲਵਾੜੀ ਰਿਹਾ ਮਾਤ ਲਗਾਇਆ। ਸੋਹੰ ਸ਼ਬਦ ਦਵਾਏ ਸਾਚੇ ਹੂਟੇ, ਆਪ ਫਿਰਾਏ ਦਹਿ ਦਿਸ਼ਾ ਚਾਰੇ ਕੂਟੇ, ਆਵਣ ਜਾਵਣ ਪਤਤ ਪਾਵਨ ਲੱਖ ਚੁਰਾਸੀ ਗੇੜ ਕਟਾਇਆ। ਜੁਗਾਂ ਜੁਗਾਂ ਦੇ ਵਿਛੜੇ ਰੂਠੇ, ਪ੍ਰਭ ਸਾਚਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਨਰ ਦਾਤਾ ਵਡ ਦਾਤਾਰ, ਦੇਵਣਹਾਰ ਸਰਬ ਸੰਸਾਰ, ਜੁਗ ਜੁਗ ਭੇਖ ਵਟਾਇਆ। ਕਲਜੁਗ ਭੇਖ ਅਵਲੜਾ, ਹਰਿ ਜੋਤੀ ਨੂਰ ਸਵਾਈਆ। ਪਰਗਟ ਹੋਏ ਇਕ ਇਕੱਲੜਾ, ਨਾ ਕੋਈ ਦੂਸਰ ਸੰਗ ਰਖਾਈਆ। ਭਗਤ ਦਵਾਰਾ ਏਕਾ ਮਲੜਾ, ਸਾਚਾ ਡੰਕਾ ਰਿਹਾ ਵਜਾਈਆ। ਆਪੇ ਵਸਿਆ ਨਿਹਚਲ ਧਾਮ ਅਟੱਲੜਾ, ਦਿਸ ਕਿਸੇ ਨਾ ਆਈਆ। ਜਨ ਭਗਤਾਂ ਦਰ ਦਵਾਰੇ ਖਲੜਾ, ਸੇਵਕ ਸੇਵਾ ਰਿਹਾ ਕਮਾਈਆ। ਸ਼ਬਦ ਸੁਨੇਹੜਾ ਅੰਤਮ ਕਲਜੁਗ ਘੱਲੜਾ, ਹਰਿਜਨ ਸੋਏ ਰਿਹਾ ਜਗਾਈਆ। ਸੋਹੰ ਸ਼ਬਦ ਫੜਾਏ ਪਲੜਾ, ਸਤਿਜੁਗ ਸਾਚਾ ਰਾਹ ਵਖਾਈਆ। ਦਰ ਦਵਾਰਾ ਗੁਰਮੁਖ ਵਿਰਲੇ ਮਲੜਾ, ਹਰਿ ਚਰਨ ਮਿਲੀ ਸਰਨਾਈਆ। ਕਲਜੁਗ ਅੰਤਮ ਬੋਲਣਹਾਰਾ ਹੱਲੜਾ, ਸ੍ਰਿਸ਼ਟ ਸਬਾਈ ਵਾਹੋ ਦਾਹੀਆ। ਕਿਸੇ ਹੱਥ ਨਾ ਆਵੇ ਪੈਸਾ ਧੇਲਾ ਦਮੜਾ, ਪਿਤਾ ਪੂਤ ਜੁਦਾਈਆ। ਕਲਜੁਗ ਕਾਇਆ ਅਗਨੀ ਲਾਏ ਝੱਲੜਾ, ਲਾਟ ਲਿਲਾਟੀ ਦੂਣ ਸਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਚੜ੍ਹਾਏ ਔਖੀ ਘਾਟੀ, ਲੇਖ ਚੁਕਾਏ ਤੀਰਥ ਤਾਟੀ, ਸਰ ਸਰੋਵਰ ਇਕ ਵਖਾਈਆ। ਤੀਰਥ ਤੱਟਾਂ ਪਾਰ ਕਿਨਾਰਾ ਕਲਜੁਗ ਅੰਤ ਕਰਾਇੰਦਾ। ਨਾ ਕੋਈ ਦਿਸੇ ਸ਼ਿਵਦਵਾਲਾ ਮੱਠ, ਪੂਜਾ ਪਾਠ ਨਾ ਕੋਈ ਵਿਖਾਇੰਦਾ। ਗੁਰਮੁਖ ਤੇਰਾ ਏਕਾ ਹੱਠ, ਚਰਨ ਪ੍ਰੀਤੀ ਸਾਚੀ ਰੀਤ ਸਿਖਾਇੰਦਾ। ਮੰਦਰ ਮਸਜਿਦ ਜਾਣੇ ਢੱਠ, ਸੰਮਤ ਸੋਲਾਂ ਨੇੜੇ ਆਇੰਦਾ। ਕਲਜੁਗ ਗੇੜਨਹਾਰਾ ਉਲਟੀ ਲੱਠ, ਆਪਣੀ ਹੱਥੀਂ ਆਪ ਚਲਾਇੰਦਾ। ਪੰਚਮ ਜੇਠੀ ਕਰੇ ਇਕੱਠ, ਸੰਮਤ ਚੌਦਾਂ ਨੀਂਹ ਰਖਾਇੰਦਾ। ਗੁਰ ਸੰਗਤ ਮੇਲਾ ਨੱਠ ਨੱਠ, ਦਰ ਦਵਾਰਾ ਇਕ ਵਿਖਾਇੰਦਾ। ਪੰਚਮ ਮੀਤਾ ਕਰ ਇਕੱਠ, ਸਾਚਾ ਬੇੜਾ ਆਪ ਬੰਨ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖਾਂ ਦੇਵਣ ਆਇਆ ਵਰ, ਘਰ ਘਰ ਫੇਰੀ ਪਾਇੰਦਾ। ਘਰ ਘਰ ਸੋਏ ਮਾਤ ਜਗਾਏ, ਗੁਰਮੁਖ ਸਾਜਣ ਮੀਤ। ਏਕਾ ਸੂਤਰ ਆਪ ਪਰੋਏ, ਊਚ ਨੀਚ ਹਸਤ ਕੀਟ, ਨਾ ਕੋਈ ਹੱਸੇ ਨਾ ਕੋਈ ਰੋਏ, ਹਰਿ ਸ਼ਬਦੀ ਸ਼ਬਦ ਅਨਡੀਠ। ਜਨ ਭਗਤਾਂ ਫੜ ਫੜ ਮੁਖੜਾ ਧੋਏ, ਸਾਚਾ ਪੀਸਣ ਰਿਹਾ ਪੀਠ। ਬਿਨ ਗੁਰ ਪੂਰੇ ਅਵਰ ਨਾ ਜਾਣੇ ਕੋਏ, ਕਲਜੁਗ ਕਾਇਆ ਕੌੜੇ ਰੀਠ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਨਮੁਖਾਂ ਸੁੱਤਾ ਦੇ ਕਰ ਪੀਠ। ਮਨਮੁਖ ਸੋਏ ਜਗਤ ਬੇਹਾਲੇ, ਕਲਜੁਗ ਰੈਣ ਅੰਧੇਰੀ ਛਾਈਆ। ਭੇਵ ਨਾ ਪਾਇਣ ਜੋਤ ਅਕਾਲੇ, ਅਕਲ ਕਲਾ ਵਰਤਾਈਆ। ਗੁਰਮੁਖਾਂ ਮੇਲਾ ਦੀਨ ਦਿਆਲੇ, ਦਰ ਘਰ ਵੱਜੀ ਵਧਾਈਆ। ਆਪਣਾ ਬਿਰਦ ਆਪ ਸੰਭਾਲੇ, ਜੁਗ ਜੁਗ ਕਾਇਆ ਪੈਜ ਰਖਾਈਆ। ਮਨਮੁਖਾਂ ਮੁਖ ਹੋਏ ਕਾਲੇ, ਨਿੰਦਕ ਨਿੰਦਿਆ ਮੁਖ ਰਖਾਈਆ। ਪਾਰਬ੍ਰਹਮ ਤੇਰੀ ਅਵੱਲੜੀ ਚਾਲੇ, ਭੇਵ ਕੋਇ ਨਾ ਪਾਈਆ। ਸਾਚਾ ਮੇਲਾ ਸੱਚੀ ਧਰਮਸਾਲੇ, ਗੁਰ ਸਤਿਗੁਰ ਮੇਲ ਮਿਲਾਈਆ। ਤੋੜਨਹਾਰਾ ਜਗਤ ਜੰਜਾਲੇ, ਜੁਗ ਜੁਗ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪੇ ਸ਼ਾਹ ਆਪੇ ਕੰਗਾਲੇ, ਆਪ ਭਿਖਾਰੀ ਦੀਨ ਦਿਆਲੇ, ਦੇਵਣਹਾਰ ਆਪ ਅਖਵਾਈਆ। ਦੇਵਣਹਾਰ ਨਾਮ ਨਿਧਾਨਾ, ਮੰਗੇ ਚਰਨ ਪ੍ਰੀਤੀ। ਸ਼ਬਦ ਬੰਨ੍ਹੇ ਤਨ ਹੱਥੀਂ ਗਾਨਾ, ਸਤਿਜੁਗ ਸਾਚੀ ਰੀਤੀ। ਧਰਮ ਨਿਸ਼ਾਨਾ, ਕਾਇਆ ਕਰੇ ਪਤਤ ਪੁਨੀਤੀ। ਪੰਚ ਸੁਣਾਏ ਇਕ ਤਰਾਨਾ, ਅੰਮ੍ਰਿਤ ਆਤਮ ਧਾਰਾ ਸੀਤਲ ਸੀਤੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲੇ ਖੇਲ ਜਗਤ ਅਨਡੀਠੀ। ਹਰਿ ਕਾ ਖੇਲ ਅਨਡੀਠ, ਭੇਦ ਭੇਵ ਅਭੇਦਿਆ। ਸਾਚੀ ਗਿਰਹਾ ਸਵਾ ਗਿੱਠ, ਅਛਲ ਅਛੱਲ ਅਛੇਦਿਆ। ਅੰਮ੍ਰਿਤ ਆਤਮ ਧਾਰਾ ਏਕਾ ਮੁੱਠ, ਹੱਥ ਨਾ ਆਏ ਚਾਰ ਵੇਦਿਆ। ਜੀਵ ਜੰਤ ਸਾਧ ਸੰਤ ਆਪਣਾ ਝਗੜਾ ਆਪਣੇ ਘਰ ਨਜਿੱਠ, ਰਾਹ ਦੱਸੇ ਏਕਾ ਸੀਧਿਆ। ਪਾਰਬ੍ਰਹਮ ਪ੍ਰਭ ਸੁੱਤਾ ਦੇ ਕਰ ਪਿਠ, ਦਰਸ ਹੋਏ ਨਾ ਨੇਤਰ ਦੀਦਿਆ। ਮਾਇਆ ਮਮਤਾ ਤਾਇਆ ਮਠ, ਤਨ ਮਨ ਨਾ ਆਪਣਾ ਚੇਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਏਕਾ ਵਰ, ਮਿੱਠੇ ਕਰੇ ਕੌੜੇ ਰੀਠਿਆ। ਏਕਾ ਇੱਕੀ ਇਕ ਮਹੱਲਾ, ਏਕਾ ਕੁਲ ਅਖਵਾਇੰਦਾ। ਇਕ ਵਖਾਏ ਧਾਮ ਅਟੱਲਾ, ਏਕਾ ਮੁੱਲ ਪਵਾਇੰਦਾ। ਵਲੀਆ ਛਲੀਆ ਅਛਲ ਅਛੱਲਾ, ਅਛਲ ਅਛੱਲ ਕਰਾਇੰਦਾ। ਗੁਰਮੁਖਾਂ ਫੜਾਏ ਆਪਣਾ ਪੱਲਾ, ਦੂਈ ਦਵੈਤੀ ਸਲਾ ਮੇਟ ਮਿਟਾਇੰਦਾ। ਮੇਲ ਮਿਲਾਏ ਗੋਬਿੰਦ ਡੱਲਾ, ਸੰਮਤ ਚੌਦਾਂ ਰੁੱਤ ਸੁਹਾਇੰਦਾ। ਸ਼ਬਦ ਫੜਾਏ ਹੱਥ ਵਿਚ ਭੱਲਾ, ਆਪਣੀ ਦਇਆ ਕਮਾਇੰਦਾ। ਗੁਰਮੁਖ ਆਤਮ ਅੰਤਰ ਰੱਲਾ, ਜੋਤੀ ਜੋਤ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਗਤ ਦੇਵੇ ਏਕਾ ਵਰ, ਪਹਿਲੀ ਚੇਤਰ ਥਿਤ ਸੁਹਾਇੰਦਾ। ਪਹਿਲੀ ਚੇਤ ਇਕ ਪ੍ਰਵਿਸ਼ਟਾ, ਪਰਮ ਪੁਰਖ ਪ੍ਰਭ ਪਾਇਆ। ਚਰਨ ਕਵਲ ਦ੍ਰਿੜਾਏ ਸਚ ਦ੍ਰਿਸ਼ਟੀ ਦ੍ਰਿਸ਼ਟਾ, ਏਕਾ ਇਸ਼ਟ ਵਟਾਇਆ। ਮਾਨਸ ਜਨਮ ਨਾ ਹੋਏ ਭਰਿਸ਼ਟਾ, ਲੇਖਾ ਲੇਖੇ ਲਾਇਆ। ਆਪੇ ਰਾਮ ਗੁਰੂ ਵਸ਼ਿਸ਼ਟਾ, ਰਾਮ ਰਾਮਾ ਰੂਪ ਸਮਾਇਆ। ਵੇਖਣ ਆਇਆ ਹਰਿ ਹਰਿ ਸ੍ਰਿਸ਼ਟਾ, ਜਗ ਸ੍ਰਿਸ਼ਟੀ ਮੂਲ ਚੁਕਾਇਆ। ਕਾਗੀ ਕਾਂ ਖਾਇਣ ਵਿਸ਼ਟਾ, ਅੰਮ੍ਰਿਤ ਫਲ ਨਾ ਕੋਇ ਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਸਾਚਾ ਵਰ, ਦਰ ਦਵਾਰਾ ਇਕ ਵਖਾਇਆ। ਦਰ ਦਵਾਰਾ ਇਕ ਸੁਹੰਜਣਾ, ਏਕਾ ਏਕੰਕਾਰਿਆ। ਮਿਲੇ ਮੇਲ ਜੋਤ ਨਿਰੰਜਣਾ, ਮੋਖੀ ਮੋਖ ਅਪਾਰਿਆ। ਹਰਿ ਦਾਤਾ ਦਰਦ ਦੁੱਖ ਭੈ ਭੰਜਨਾ, ਰੋਗ ਸੋਗਾਂ ਪਾਰ ਉਤਾਰਿਆ। ਚਰਨ ਧੂੜ ਕਰਾਏ ਸਾਚਾ ਮਜਨਾ, ਸਰ ਸਰੋਵਰ ਇਕ ਇਸ਼ਨਾਨ ਕਰਾ ਰਿਹਾ। ਗੁਰਮੁਖ ਮੀਤ ਮੁਰਾਰੇ ਸੱਜਣਾ, ਦਿਵਸ ਰੈਣ ਚਰਨ ਧਿਆਨ ਜਣਾ ਰਿਹਾ। ਜੋ ਘੜਿਆ ਸੋ ਅੰਤਮ ਭੱਜਣਾ, ਘੜਨ ਭੰਨਣਹਾਰ ਆਪ ਅਖਵਾ ਰਿਹਾ। ਕਲਜੁਗ ਕਿਸੇ ਨਾ ਪੜਦਾ ਕੱਜਣਾ, ਨਾ ਕੋਈ ਪੜਦਾ ਪਾ ਰਿਹਾ। ਕਾਲ ਨਗਾਰਾ ਅੰਤਮ ਵੱਜਣਾ, ਲਾੜੀ ਮੌਤ ਕਰੇ ਸ਼ਿੰਗਾਰਿਆ। ਚਿਤਰ ਗੁਪਤ ਲੇਖਾ ਮੰਗਣਾ, ਬਹਿ ਬਹਿ ਧਰਮ ਦਵਾਰਿਆ। ਰਾਏ ਧਰਮ ਵੇਖੇ ਭਾਂਡਾ ਸੱਖਣਾ, ਰਸਨਾ ਨਾਉਂ ਨਾ ਮਾਤ ਉਚਾਰਿਆ। ਆਪੇ ਕਰੇ ਫੜ ਫੜ ਵੱਖਨਾ, ਦੇਵੇ ਦੁੱਖ ਅਪਾਰਿਆ। ਬਿਨ ਗੁਰ ਪੂਰੇ ਕਿਸੇ ਮਾਤ ਨਾ ਰੱਖਣਾ, ਨਾ ਕੋਈ ਲਾਏ ਪਾਰ ਕਿਨਾਰਿਆ। ਅੰਤਮ ਮੁੱਲ ਨਾ ਪੈਣਾ ਕੱਖਨਾ, ਤਨ ਬਸਤਰ ਤਨ ਸ਼ਿੰਗਾਰਿਆ। ਗੁਰਮੁਖ ਸਾਚੇ ਸਾਚਾ ਸ਼ਾਹੋ ਨੇਤਰ ਪੇਖਨਾ, ਦਰਸ਼ਨ ਨੇਤਰ ਨੇਤੀ ਨੈਣ ਅਪਾਰਿਆ। ਕਲਜੁਗ ਕੂੜ ਕੁੜਿਆਰਾ ਅੰਗਿਆਰਾ ਏਕਾ ਭਖਣਾ, ਚਾਰੋਂ ਕੂਟ ਧੂੰਆਂਧਾਰਿਆ। ਪ੍ਰਭ ਦਇਆ ਕਮਾਏ ਦੇਸ ਦੱਖਣਾ, ਦੱਖਣ ਦਿਸ਼ਾ ਆਪ ਵਿਚਾਰਿਆ। ਆਪੇ ਕਰੇ ਪੱਛਮ ਸੱਖਣਾ, ਨਿਹਕਲੰਕ ਲਏ ਅਵਤਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵਣਹਾਰਾ ਵਰ, ਆਪ ਆਪਣੇ ਢਹਿ ਪਿਆ ਦਵਾਰਿਆ। ਏਕਾ ਦੂਜਾ ਸੰਗ ਕਰ, ਸਗਲਾ ਸੰਗ ਨਿਭਾਇੰਦਾ। ਦਰ ਦਵਾਰਾ ਮੰਗ ਮੰਗ, ਭਗਤ ਭਿਖਾਰੀ ਆਪ ਅਖਵਾਇੰਦਾ। ਕਾਇਆ ਚੋਲੀ ਰੰਗ ਰੰਗ, ਰੰਗ ਗੂੜ੍ਹਾ ਇਕ ਚੜ੍ਹਾਇੰਦਾ। ਨੌ ਦਵਾਰੇ ਲੰਘ ਲੰਘ, ਪ੍ਰਭ ਸਾਚਾ ਦਰਸ ਦਿਖਾਇੰਦਾ। ਸੇਜ ਸੁਹਾਵਣੀ ਇਕ ਪਲੰਘ, ਪਾਵਾ ਚੂਲ ਨਾ ਕੋਈ ਰਖਾਇੰਦਾ। ਦਸਮ ਦਵਾਰੀ ਦਿਤੀ ਟੰਗ, ਬਾਡੀ ਕੋਈ ਨਾ ਮਾਤ ਬਣਾਇੰਦਾ। ਚਾਰੋਂ ਕੁੰਟ ਰਖਾਈ ਅੰਮ੍ਰਿਤ ਧਾਰਾ ਗੰਗ, ਸਰ ਸਰੋਵਰ ਇਕ ਵਿਖਾਇੰਦਾ। ਗੁਰਮੁਖ ਸਵਾਣੀ ਲਾਏ ਅੰਗ, ਅੰਗੀਕਾਰ ਹੋ ਜਾਇੰਦਾ। ਮੇਟਣਹਾਰਾ ਤ੍ਰਿਸ਼ਨਾ ਤਮ, ਦਰ ਸ਼ਬਦ ਆਹਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਜੁਗਤ ਬਣਾਇੰਦਾ। ਜੁਗਤ ਜਣਾਏ ਜਗਤ ਜੋਗ, ਹਰਿ ਦਾਤਾ ਨਾਮ ਭੰਡਾਰੀ। ਮੇਲ ਮਿਲਾਏ ਧੁਰ ਸੰਜੋਗ, ਕਲਜੁਗ ਅੰਤਮ ਵਾਰੀ। ਕੱਟਣਹਾਰਾ ਹਉਮੇ ਰੋਗ, ਮੇਟੇ ਤਨ ਬਿਮਾਰੀ। ਦਰਸ ਵਿਖਾਏ ਇਕ ਅਮੋਘ, ਹਰਿ ਮੇਲਾ ਦਸਮ ਦਵਾਰੀ। ਸੋਹੰ ਚੁਗਾਏ ਸਾਚੀ ਚੋਗ, ਮਾਣਕ ਮੋਤੀ ਭਰੀ ਪਟਾਰੀ। ਆਤਮ ਸੇਜਾ ਮਾਣੇ ਭੋਗ, ਰਸ ਰਸੀਆ ਆਪ ਨਿਰੰਕਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਸੱਚਾ ਦਰਬਾਰੀ। ਸਚ ਦਰਬਾਰ ਤਖ਼ਤ ਸੁਲਤਾਨ, ਹਰਿ ਮੰਦਰ ਆਪ ਬਿਰਾਜਿਆ। ਦਾਤਾ ਦਾਨੀ ਮਿਹਰਵਾਨ, ਗਊ ਗਰੀਬਾਂ ਦੇਵੇ ਦਾਜਿਆ। ਰਸਨਾ ਨਾਉਂ ਇਕ ਵਿਖਾਨ, ਅੰਤਮ ਰੱਖਣਹਾਰਾ ਲਾਜਿਆ। ਨਾਮ ਨਿਧਾਨਾ ਪੀਣ ਖਾਣ, ਆਪਣਾ ਸਾਜਨ ਸਾਜਿਆ। ਦਰ ਦਵਾਰੇ ਦੇਵੇ ਮਾਣ, ਸਰਨ ਸਰਨਾਈ ਜੋ ਜਨ ਆਏ ਭਾਜਿਆ। ਮੇਟ ਮਿਟਾਏ ਰਾਜ ਰਾਜਾਨ, ਦਰ ਦਰਬਾਨ ਕਿਸੇ ਘਰ ਨਾ ਦਿਸੇ ਘੋੜਾ ਤਾਜਿਆ। ਸਚ ਸੁੱਚ ਝੁਲਾਏ ਇਕ ਨਿਸ਼ਾਨ, ਅੰਤਮ ਮੇਟੇ ਮੁੱਲਾ ਕਾਜ਼ੀਆ। ਗੋਬਿੰਦ ਕਾਇਆ ਖੇਲ ਮਹਾਨ, ਪੜਦਾ ਪਾਇਆ ਗ਼ਰੀਬ ਨਿਵਾਜਿਆ। ਸ਼ਬਦ ਚੜ੍ਹਾਏ ਇਕ ਬਿਬਾਨ, ਜਨ ਭਗਤਾਂ ਮਾਰੇ ਅਵਾਜ਼ਿਆ। ਗੁਰਸਿਖ ਸੋਇਆ ਉਠ ਨਾਦਾਨ, ਪ੍ਰਭ ਰਚਿਆ ਕਲਜੁਗ ਕਾਜਿਆ। ਮਿਲੇ ਜਗ ਹਾਣੀ ਹਾਣ, ਇਕ ਵਖਾਏ ਦਰ ਦਰਵਾਜ਼ਿਆ। ਮਾਇਆ ਰਾਣੀ ਮੋਹ ਮਮਤਾ ਤਣਿਆ ਤਾਣ, ਦਰ ਦਵਾਰੇ ਬਹਿ ਬਹਿ ਕਰੇ ਨਾਚਿਆ। ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਜਵਾਨ, ਸ੍ਰਿਸ਼ਟ ਸਬਾਈ ਅਗਨੀ ਦਾਜਿਆ। ਪਰਗਟ ਹੋਏ ਹਰਿ ਭਗਵਾਨ, ਚਿੱਟੇ ਅਸਵ ਆਪ ਸੰਗ ਨਿਭਾਏ ਸਾਚੇ ਤਾਜਿਆ। ਸੋਹੰ ਫੜੇ ਤੀਰ ਕਮਾਨ, ਨੌ ਖੰਡ ਪ੍ਰਿਥਮੀ ਫੜ ਫੜ ਮਾਰੇ ਗਾਜਿਆ। ਗੁਰਮੁਖਾਂ ਦੇਵੇ ਦਰਸ ਮਹਾਨ, ਲੇਖਾ ਚੁੱਕੇ ਕਲ ਕਿ ਆਜਿਆ। ਸਤਿਜੁਗ ਤੇਰਾ ਸਚ ਧਿਆਨ, ਸਤਿ ਪੁਰਖਾਂ ਮੇਲ ਗਰੀਬ ਨਿਵਾਜਿਆ। ਦਰ ਦਰਵੇਸ਼ਾ ਦਰ ਦਰਬਾਨ, ਸੇਵਕ ਸੇਵਾ ਹਰਿ ਘਨਕਪੁਰ ਵਾਸਿਆ। ਸੰਤ ਸੁਹੇਲੇ ਕਰੇ ਪਛਾਨ, ਨਿੱਝ ਘਰ ਆਤਮ ਰੱਖੇ ਵਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧਰਤ ਧਵਲ ਧਰਵਾਸਿਆ। ਗੁਰਮੁਖ ਤੇਰੀ ਸਚ ਪੁਕਾਰ, ਧੁਰਦਰਗਾਹ ਕੁਰਲਾਈਆ। ਸਤਿ ਪੁਰਖ ਨਿਰੰਜਣ ਕਿਰਪਾ ਧਾਰ, ਕਲਜੁਗ ਅੰਤਮ ਆਵੇ ਵਾਹੋ ਦਾਹੀਆ। ਪਰਗਟ ਹੋਏ ਵਿਚ ਸੰਸਾਰ, ਗੁਰ ਪੀਰ ਦੇਣ ਗਵਾਹੀਆ। ਨਿਹਕਲੰਕਾ ਵੱਡ ਬਲਕਾਰ, ਹਰਿ ਦਾਤਾ ਬੇਪਰਵਾਹੀਆ। ਸ਼ਬਦ ਖੰਡਾ ਤੇਜ ਕਟਾਰ, ਤਨ ਗਾਤਰੇ ਆਪ ਲਟਕਾਈਆ। ਨਿਹਕਲੰਕਾ ਵਡ ਬਲਕਾਰ, ਹਰਿ ਦਾਤਾ ਬੇਪਰਵਾਹੀਆ। ਰਾਜ ਰਾਜਾਨਾ ਕਰੇ ਖ਼ਬਰਦਾਰ, ਸ਼ਾਹ ਸੁਲਤਾਨਾਂ ਮੇਟ ਮਿਟਾਈਆ। ਗਊ ਗਰੀਬਾਂ ਪਾਵੇ ਸਾਰ, ਊਚਾਂ ਨੀਚਾਂ ਭੇਵ ਚੁਕਾਈਆ। ਵਰਨਾਂ ਬਰਨਾਂ ਇਕ ਪਿਆਰ, ਸਾਚੀ ਸਰਨਾ ਇਕ ਰਘੁਰਾਈਆ। ਹਰਨਾ ਫਰਨਾ ਖੋਲ੍ਹ ਕਿਵਾੜ, ਬਜਰ ਕਪਾਟੀ ਪਾਰ ਕਰਾਈਆ। ਤੀਰ ਨਿਰਾਲਾ ਮਾਰੇ ਮਾਰ, ਸੋਹੰ ਮੁਖੀ ਇਕ ਰਖਾਈਆ। ਜੋਤ ਅਕਾਲਾ ਵਿਚ ਸੰਸਾਰ, ਦੀਨ ਦਿਆਲਾ ਨਾਉਂ ਰਖਾਈਆ। ਅਗਨੀ ਖਿੱਚੇ ਜੋਤ ਜਵਾਲਾ, ਹਰਿ ਜੋਤੀ ਜੋਤ ਮਿਲਾਈਆ। ਕਲਜੁਗ ਤੇਰਾ ਅੰਤ ਵੱਜਾ ਤਾਲਾ, ਸੰਮਤ ਤੇਰਾਂ ਖ਼ੁਸ਼ੀ ਮਨਾਈਆ। ਨਾਨਕ ਗਾਇਆ ਗੁਰ ਗੋਪਾਲਾ, ਰਸਨਾ ਹਰਿ ਗੁਣ ਗਾਈਆ। ਗੁਰ ਗੋਬਿੰਦ ਹੋਇਆ ਦਲਾਲਾ, ਪੂਤ ਸਪੂਤਾ ਆਪ ਅਖਵਾਈਆ। ਪਾਰਬ੍ਰਹਮ ਤੇਰੀ ਅਵੱਲੜੀ ਚਾਲਾ, ਭੇਵ ਕੋਇ ਨਾ ਪਾਈਆ। ਜੁਗ ਜੁਗ ਦੱਸੇ ਰਾਹ ਸੁਖਾਲਾ, ਆਪਣੀ ਬਣਤ ਬਣਾਈਆ। ਆਪੇ ਸ਼ਾਹ ਆਪੇ ਕੰਗਾਲਾ, ਧਨ ਮਾਲ ਆਪ ਅਖਵਾਈਆ। ਆਪੇ ਫਲ ਲਗਾਏ ਡਾਲਾ, ਫਲ ਫੁਲਵਾੜੀ ਵੇਖ ਵਖਾਈਆ। ਆਪੇ ਹੋਏ ਹਾਲ ਬੇਹਾਲਾ, ਆਪੇ ਖ਼ੁਸ਼ੀਆਂ ਰਿਹਾ ਮਨਾਈਆ। ਆਪੇ ਅੱਠ ਸੱਠ ਤੀਰਥ ਸੁਹਾਏ ਤਾਲਾ, ਆਪੇ ਮੇਟ ਮਿਟਾਈਆ। ਕਲਜੁਗ ਅੰਤਮ ਆਪੇ ਭਾਲਾ, ਹਰਿ ਵੇਖੇ ਥਾਉਂ ਥਾਈਂਆ। ਇਕ ਰਖਾਏ ਸੱਚੀ ਧਰਮਸਾਲਾ, ਦਰ ਦਵਾਰ ਬੰਕ ਸੁਹਾਈਆ। ਅੱਠ ਅਠੋਤਰੀ ਪਾਏ ਮਾਲਾ, ਦੋ ਅੱਖਰ ਵੱਖਰ ਜਾਪ ਜਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਤ ਵਡਿਆਈਆ। ਹਰਿਜਨ ਤੇਰੀ ਸਚ ਵਡਿਆਈ, ਜੁਗ ਜੁਗ ਕਰਦਾ ਆਇਆ। ਗੁਰਮੁਖ ਤੇਰੀ ਧੰਨ ਕਮਾਈ, ਪੁਰਖ ਅਬਿਨਾਸ਼ੀ ਜੁਗ ਜੁਗ ਵੇਖ ਵਖਾਇਆ। ਆਤਮ ਦਰ ਵੱਜੇ ਵਧਾਈ, ਗੁਰਮੁਖ ਸੋਏ ਰਿਹਾ ਜਗਾਇਆ। ਆਪ ਆਪਣੀ ਦੇ ਸਰਨਾਈ, ਤ੍ਰਿਸ਼ਨਾ ਅੱਗ ਰਿਹਾ ਬੁਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਦਰ ਦਵਾਰੇ ਮੇਲ ਮਿਲਾਇਆ। ਹੋਏ ਭਾਗ ਵਡ ਸੁਭਾਗੀ, ਪਾਇਆ ਪੁਰਖ ਅਗੰਮਾ। ਬੁਝੀ ਦੀਪਕ ਜੋਤ ਚਿਰਾਗ ਜਗਾਇਆ, ਆਪ ਸਵਾਰੇ ਆਪਣਾ ਕੰਮਾ। ਮਾਇਆ ਡੱਸਣੀ ਨਾ ਡੱਸੇ ਨਾਗ, ਜਗਤ ਤ੍ਰਿਸ਼ਨਾ ਮੇਟ ਮਿਟਾਏ ਗਮਾ। ਸਾਚਾ ਮੇਲਾ ਕੰਤ ਸੁਹਾਗ ਹੰਢਾਏ, ਨਾ ਕੋਈ ਰੋਵੇ ਛੰਮ ਛੰਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਨਾਮ ਦੇਵੇ ਸਾਚਾ ਧਨਾ। ਜਗਤ ਚੋਲਾ ਕਾਇਆ ਤਜ, ਸਾਚੇ ਤਖ਼ਤ ਬਿਰਾਜਿਆ। ਸਚ ਸਿੰਘਾਸਣ ਬੈਠਾ ਸਜ, ਪ੍ਰਭ ਸਾਚਾ ਗ਼ਰੀਬ ਨਿਵਾਜਿਆ। ਆਪਣਾ ਪੜਦਾ ਆਪੇ ਕਜ, ਗੁਰਮੁਖਾਂ ਰੱਖੇ ਲਾਜਿਆ। ਆਪੇ ਘੜਿਆ ਆਪੇ ਗਿਆ ਭੱਜ, ਆਪ ਆਪਣੇ ਚੜ੍ਹਿਆ ਜਹਾਜ਼ਿਆ। ਜਗਤ ਸਬੰਧੀ ਸਾਰੇ ਤੱਜ, ਜਨ ਭਗਤਾਂ ਰਚਿਆ ਕਾਜਿਆ। ਪੰਚਮ ਜੇਠੀ ਰਿਹਾ ਗੱਜ, ਵਡ ਸ਼ਾਹੋ ਰਾਜਨ ਰਾਜਿਆ। ਪਰਗਟ ਹੋਇਆ ਦੇਸ ਮਾਝ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਜਨ ਜਨ ਹਰਿ ਮਾਰੇ ਆਵਾਜ਼ਿਆ। ਛੁੱਟਾ ਤਨ ਜਗਤ ਪਿਆਰ, ਜੋਤੀ ਜੋਤ ਸਮਾਇਆ। ਆਪ ਆਪਣੀ ਕਿਰਪਾ ਧਾਰ, ਆਪਣਾ ਰੂਪ ਵਟਾਇਆ। ਸਤਿ ਪੁਰਖ ਨਿਰੰਜਣ ਸਾਂਝਾ ਯਾਰ, ਏਕਾ ਏਕ ਅਖਵਾਇਆ। ਕਲਜੁਗ ਤੇਰੀ ਅੰਤਮ ਵਾਰ, ਲਿਖਿਆ ਲੇਖ ਆਪਣੇ ਹੱਥ ਰਖਾਇਆ। ਸਤਿਜੁਗ ਸਾਚੀ ਬੰਨ੍ਹੇ ਧਾਰ, ਸਾਚਾ ਮਾਰਗ ਲਾਇਆ। ਸੋਹੰ ਸ਼ਬਦ ਅਪਰ ਅਪਾਰ, ਧੁਰਦਰਗਾਹੀ ਲੈ ਕੇ ਆਇਆ। ਵਣਜ ਕਰਾਏ ਇਕ ਵਪਾਰ, ਏਕਾ ਦੂਜਾ ਭਉ ਚੁਕਾਇਆ। ਨਰ ਨਰਾਇਣ ਨਰ ਨਿਰੰਕਾਰ, ਨਿਰਗੁਣ ਰੂਪ ਸਮਾਇਆ। ਸਰਗੁਣ ਤੇਰਾ ਸ਼ਬਦ ਪਿਆਰ, ਗੋਬਿੰਦ ਪੂਤ ਜਗਾਇਆ। ਤੇਗ ਬਹਾਦਰ ਤੇਰੀ ਧਾਰ, ਆਪੇ ਰਿਹਾ ਚਲਾਇਆ। ਪੂਤ ਸਪੂਤਾ ਸਾਚਾ ਵਾਰ, ਏਕਾ ਮਾਰਗ ਰਿਹਾ ਵਖਾਇਆ। ਪੁਰਖ ਅਬਿਨਾਸ਼ੀ ਆਪੇ ਹੋਇਆ ਨਿਰਾਧਾਰ, ਤੇਰਾਂ ਸਾਲ ਭੋਜਨ ਕੋਇ ਨਾ ਰਸਨਾ ਲਾਇਆ। ਤੇਰਾਂ ਸਾਲ ਨਿਰਾਧਾਰ, ਆਪੇ ਨਰ ਨਿਰੰਕਾਰਿਆ। ਗੁਰਮੁਖਾਂ ਰਿਹਾ ਪੈਜ ਸਵਾਰ, ਭੋਗੀ ਭੋਗ ਇਕ ਕਰਾ ਰਿਹਾ। ਤ੍ਰਿਸ਼ਨਾ ਭੁੱਖ ਗੁਰ ਸੰਗਤ ਨਿਵਾਰ, ਆਪ ਆਪਣਾ ਬਿਰਦ ਰਖਾਇਆ। ਸੰਮਤ ਚੌਦਾਂ ਪਾਵੇ ਸਾਰ, ਪਹਿਲੀ ਚੇਤਰ ਵੇਖ ਵਿਖਾਇਆ। ਮੀਤ ਮੁਰਾਰ ਸਾਂਝਾ ਯਾਰ, ਗੁਰ ਗੋਬਿੰਦ ਨਾਲ ਰਲਾਇਆ। ਪੰਚਮ ਮੀਤਾ ਇਕ ਦਾਤਾਰ, ਪੰਚਮ ਸੰਗ ਨਿਭਾ ਲਿਆ। ਸਤਿਜੁਗ ਸਾਚੀ ਬੰਨ੍ਹੇ ਧਾਰ, ਸਾਚੀ ਸੇਵਾ ਆਪ ਕਮਾ ਲਿਆ। ਏਕਾ ਇੱਕੀ ਏਕੰਕਾਰ, ਦੋ ਜਹਾਨਾਂ ਆਪੇ ਪਾ ਲਿਆ। ਦਸਮ ਦਵਾਰੀ ਅੱਧ ਵਿਚਕਾਰ, ਲੋਕਮਾਤੀ ਡੇਰਾ ਲਾ ਲਿਆ। ਦਸ ਘਰ ਉਪਰ ਵੇਖ ਵਿਚਾਰ, ਤ੍ਰੈ ਦਰ ਭਵਾ ਲਿਆ। ਸਪਤਮ ਦਰ ਹਰਿ ਨਿਰੰਕਾਰ, ਆਦਿ ਪੁਰਖ ਨਿਰੰਜਣ ਆਪ ਅਖਵਾ ਲਿਆ। ਅੱਠਵੇਂ ਕਰੇ ਜੋਤ ਆਕਾਰ, ਲਾਟ ਲਿਲਾਟੀ ਇਕ ਵਿਖਾ ਰਿਹਾ। ਨੌਵੇਂ ਰੂਪ ਅਗੰਮ ਅਪਾਰ, ਅਲਖ ਅਲਖ ਲੇਖ ਨਾ ਕੋਈ ਲਿਖਾ ਲਿਆ। ਦਸਵਾਂ ਦਸ ਧੁੰਆਂਧਾਰ, ਹਰਿ ਸਾਚੇ ਮੁਖ ਛੁਪਾ ਲਿਆ। ਦਸ ਦਸ ਬੀਸ ਹਰਿ ਜਗਦੀਸ, ਦੋ ਜਹਾਨਾਂ ਬਣਤ ਬਣਾ ਲਿਆ। ਸਾਚੀ ਸਿੱਖੀ ਇਕ ਇਕੀਸ, ਏਕਾ ਏਕ ਆਪ ਅਖਵਾ ਲਿਆ। ਏਕਾ ਦੂਆ ਦੂਆ ਏਕਾ ਹਰਿ ਜਗਦੀਸ, ਅੱਗੇ ਪਿੱਛੇ ਰਾਹ ਤਕਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਲਾਲ ਗੁਲਾਲਾ ਸਾਚੀ ਜੋਤੀ ਰੰਗ ਏਕਾ ਏਕ ਵਿਖਾ ਲਿਆ। ਆਦਿ ਸ਼ਕਤ ਆਦਿ ਭਵਾਨੀ, ਚੋਲਾ ਲਾਲ ਰੰਗਾਈਆ। ਗੁਰਮੁਖਾਂ ਵੇਖੇ ਸਾਚੀ ਭਗਤ, ਜੁਗ ਜੁਗ ਪੈਜ ਰਖਾਈਆ। ਆਪੇ ਜਾਣੇ ਆਪਣੀ ਰੰਗਤ, ਨਾ ਕੋਈ ਦੂਸਰ ਵੇਖ ਵਖਾਈਆ। ਆਪ ਸੁਹਾਏ ਸਾਚਾ ਵਕਤ, ਹਰਿ ਦਾਤਾ ਬੇਪਰਵਾਹੀਆ। ਲੇਖੇ ਲਾਏ ਬੂੰਦ ਰਕਤ, ਜਿਸ ਜਨ ਸਾਚੀ ਸੇਵ ਕਮਾਈਆ। ਕਲਜੁਗ ਕੂੜਾ ਚੜ੍ਹਿਆ ਕਟਕ, ਚਾਰੋਂ ਕੁੰਟ ਪਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਤੇਰੀ ਧਾਰ ਹਰਿ ਹਰਿ ਕੀਤਾ ਇਕ ਪਿਆਰ, ਗੁਰਮੁਖਾਂ ਬਣਤ ਬਣਾਈਆ। ਗੁਰਮੁਖ ਤੇਰੀ ਸਚ ਸਲਾਹ, ਹਰਿ ਸਾਚਾ ਆਪ ਪਕਾਇੰਦਾ। ਏਕਾ ਬਣਿਆ ਜਗਤ ਮਲਾਹ, ਦੋ ਜਹਾਨਾਂ ਪਾਰ ਕਰਾਇੰਦਾ। ਲੱਖ ਚੁਰਾਸੀ ਕਟੇ ਫਾਹ, ਰਾਏ ਧਰਮ ਦਰ ਦੁਰਕਾਇੰਦਾ। ਇਕ ਜਪਾਏ ਸਾਚਾ ਨਾਂ, ਸੋਹੰ ਨਾਉਂ ਰਖਾਇੰਦਾ। ਸੋ ਪੁਰਖ ਨਿਰੰਜਣ ਪਿਤਾ ਮਾਂ, ਹੰ ਹੰਗਤਾ ਆਪਣੀ ਝੋਲੀ ਪਾਇੰਦਾ। ਆਪੇ ਫੜਨ ਆਇਆ ਬਾਂਹ, ਗੁਰਮੁਖਾਂ ਮੇਲ ਮਿਲਾਇੰਦਾ। ਗੁਰ ਸੰਗਤ ਤੇਰੀ ਠੰਢੀ ਛਾਂ, ਗੁਰ ਪੂਰਾ ਸੀਸ ਝੁਕਾਇੰਦਾ। ਕਲਜੁਗ ਅੰਤਮ ਘਰ ਘਰ ਉਡਣੇ ਕਾਂ, ਇਛਿਆ ਭਿਛਿਆ ਕੋਇ ਨਾ ਕਿਸੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸਾਚੀ ਸਿਖਿਆ, ਦੇ ਮਤ ਆਪ ਸਮਝਾਇੰਦਾ। ਗੁਰਮੁਖ ਸਾਚੀ ਸਿਖਿਆ, ਪ੍ਰਭ ਸਾਚਾ ਆਪ ਦਵਾਇੰਦਾ। ਹਰਿ ਮੰਗਣਹਾਰਾ ਏਕਾ ਭਿਛਿਆ, ਲਾਲ ਚੋਲੀ ਅੱਗੇ ਡਾਹਿੰਦਾ। ਰੱਖਣੀ ਲਾਜ ਗੁਰ ਪੂਰੇ ਦੀ ਕਰਨੀ ਰੱਖਿਆ, ਉਲਟੀ ਧਾਰ ਵਹਾਇੰਦਾ। ਆਉਂਦਾ ਜਾਂਦਾ ਕਿਸੇ ਨਾ ਦਿਸਿਆ, ਜਨ ਭਗਤਾਂ ਦਰਸ ਦਿਖਾਇੰਦਾ। ਸ੍ਰਿਸ਼ਟ ਸਬਾਈ ਦਿਸੇ ਮਿਥਿਆ, ਨਾ ਕੋਈ ਤੋੜ ਨਿਭਾਇੰਦਾ। ਭਾਗ ਨਿਭਾਗਾ ਆਪੇ ਲਿਖਿਆ, ਮੇਟਣਹਾਰਾ ਆਪ ਅਖਵਾਇੰਦਾ। ਨੇਤਰ ਲੋਚਨ ਨੈਣ ਹਰਿ ਹਰਿ ਸਾਚਾ ਪੇਖਿਆ, ਸਮ ਦਰਸੀ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਮਤ ਚੌਦਾਂ ਪਹਿਲੀ ਚੇਤਰ ਸਾਚੀ ਖ਼ੁਸ਼ੀ ਮਨਾਇੰਦਾ। ਸੰਮਤ ਤੇਰਾਂ ਨਾਨਕ ਧਾਰ, ਕਲਜੁਗ ਮਾਤ ਚਲਾਈਆ। ਆਪੇ ਛੁਪਿਆ ਨੈਣ ਮੁੰਧਾਰ, ਉਪਰ ਰਿਹਾ ਪੜਦਾ ਪਾਈਆ। ਪਹਿਲੀ ਚੇਤਰ ਹੋ ਤਿਆਰ, ਜਗਤ ਸੂਸਾ ਦਿਤਾ ਲਾਹੀਆ। ਗੁਰਮੁਖਾਂ ਕਰੇ ਤਨ ਸ਼ਿੰਗਾਰ, ਸਾਚੀ ਚੋਲੀ ਰਿਹਾ ਰੰਗਾਈਆ। ਸੋਹੰ ਪੜਦਾ ਅਪਰ ਅਪਾਰ, ਚਾਰੇ ਕੁੰਟਾਂ ਰਿਹਾ ਉਠਾਈਆ। ਏਕਾ ਹੋਇਆ ਸੇਵਾਦਾਰ, ਸੇਵਕ ਸੇਵਾ ਰਿਹਾ ਕਮਾਈਆ। ਗੁਰਮੁਖ ਤੇਰੇ ਦਰ ਭਿਖਾਰ, ਮੰਗਣ ਆਇਆ ਹਰਿ ਰਘੁਰਾਈਆ। ਭੋਗ ਲੱਗੇ ਤੇਰੇ ਲੰਗਰ ਦਵਾਰ, ਤੋਟ ਰਹੇ ਨਾ ਰਾਈਆ। ਕਿਰਪਾ ਕਰ ਅਪਰ ਅਪਾਰ, ਏਕਾ ਏਕ ਝੋਲੀ ਪਾਈਆ। ਪ੍ਰਭ ਅਬਿਨਾਸ਼ੀ ਕਰੇ ਪਿਆਰ, ਦੋ ਜਹਾਨਾਂ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਤੇਰੀ ਸਚ ਨਿਸ਼ਾਨੀ, ਗੁਰ ਗੋਬਿੰਦਾ ਬਣਿਆ ਬਾਨੀ, ਪੱਲੇ ਸਾਚੀ ਗੰਢ ਬੰਧਾਈਆ। ਗੁਰਮੁਖ ਤੇਰਾ ਨਾਮ ਭੰਡਾਰ, ਪ੍ਰਭ ਆਪਣੇ ਪੱਲੇ ਬੰਨ੍ਹਿਆ। ਬ੍ਰਹਮਾ ਸ਼ਿਵ ਰਹੇ ਪੁਕਾਰ, ਰਾਹ ਵੇਖਣ ਸੂਰਜ ਚੰਨਿਆ। ਕਰੋੜ ਤੇਤੀਸ ਰਿਹਾ ਵਿਚਾਰ, ਦੋਏ ਜੋੜ ਮੰਗੇ ਮੰਗਿਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਕਲਜੁਗ ਮਾਰਨ ਆਇਆ ਜਿੰਦਿਆ। ਸਤਿਜੁਗ ਸਾਚਾ ਖੋਲ੍ਹ ਕਿਵਾੜ, ਦਾਤਾ ਬਣੇ ਆਪ ਬਖ਼ਸ਼ੰਦਿਆ। ਗੁਰਮੁਖ ਸਾਚੇ ਦਰ ਦਵਾਰੇ ਆਪੇ ਵਾੜ, ਦੂਰ ਦੁਰਾਡਾ ਲੇਖਾ ਬੰਧਿਆ। ਲੇਖਾ ਲੱਗੇ ਸਤਾਰਾਂ ਹਾੜ, ਮਨਮੁਖ ਜੀਵ ਚਾਰੋਂ ਕੁੰਟ ਕਰਨ ਨਿੰਦਿਆ। ਆਪ ਉਠਾਏ ਅਗੰਮੀ ਧਾੜ, ਸਾਗਰ ਸਿੰਧ ਵਹਾਏ ਸਿੰਧਿਆ। ਅਗਨੀ ਜੋਤੀ ਦੇਵੇ ਸਾੜ, ਮਨ ਮਤ ਕੋਈ ਨਾ ਰਹੇ ਬੰਦਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲੇ ਖੇਲ ਭਾਰਤ ਖੰਡ ਬ੍ਰਹਿਮੰਡ ਵਿਚ ਹਿੰਦਿਆ। ਮਾਂਗੇ ਦਾਨ ਭਗਤ ਨਿਹਕੇਵਾ, ਨਿਰਗੁਣ ਨਿਰਧਨ ਧਾਰੀ। ਧੰਨ ਧੰਨ ਧੰਨ ਗੁਰਸਿਖ ਤੇਰੀ ਸੇਵਾ, ਤੇਰੀ ਪੈਜ ਸਵਾਰੀ। ਏਕਾ ਇੱਕੀ ਲਾਏ ਮੇਵਾ, ਵਡ ਦਾਤਾ ਵਿਚ ਸੰਸਾਰੀ। ਕੌਸਤਕ ਮਣੀਆ ਸਾਚਾ ਥੇਵਾ, ਨਿਰਮਲ ਜੋਤ ਕਰੇ ਉਜਿਆਰੀ। ਰਸਨਾ ਗਾਇਆ ਹਰਿ ਗੁਣ ਜਿਹਵਾ, ਅੰਤਮ ਪੈਜ ਸਵਾਰੀ। ਪਾਰਬ੍ਰਹਮ ਪ੍ਰਭ ਅਲਖ ਅਭੇਵਾ, ਆਦਿ ਅੰਤ ਜੁਗਾ ਜੁਗੰਤ ਏਕਾ ਏਕੰਕਾਰੀ। ਚਰਨ ਦਾਸੀ ਕਰੋੜ ਤੇਤੀਸਾ ਦੇਵੀ ਦੇਵਾ, ਬ੍ਰਹਮਾ ਸ਼ਿਵ ਹੋਏ ਭਿਖਾਰੀ। ਵਿਸ਼ਨੂੰ ਬੰਸੀ ਇਕ ਦਸੇਵਾ, ਭਗਵਨ ਜੋਤੀ ਵਡ ਬਲਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚਾ ਜਨ ਭਗਤਾਂ ਰਿਹਾ ਪੈਜ ਸਵਾਰੀ। ਪੈਜ ਸਵਾਰ ਜਗਤ ਗੁਰ ਦਾਤਾ, ਸੋਹੰ ਨਾਮ ਦ੍ਰਿੜਾਇਆ। ਗੁਰਮੁਖ ਆਈ ਉਤਮ ਜ਼ਾਤਾ, ਬ੍ਰਹਮ ਪਾਰਬ੍ਰਹਮ ਮੇਲ ਮਿਲਾਇਆ। ਮਿਲਿਆ ਮੇਲ ਹਰਿ ਕਮਲਾਪਾਤਾ, ਧਰਮੀ ਧਰਨ ਧਰਮ ਕਮਾਇਆ। ਆਪੇ ਪੁੱਛਣਹਾਰਾ ਵਾਤਾ, ਦਿਵਸ ਰੈਣ ਆਲਸ ਨਿੰਦਰਾ ਵਿਚ ਨਾ ਆਇਆ। ਸਗਲਾ ਮੀਤ ਹੋਏ ਪਿਤ ਮਾਤਾ, ਪਿਤਾ ਪੂਤ ਸਪੂਤਾ ਗੋਦੀ ਰਿਹਾ ਉਠਾਇਆ। ਜਗਤ ਵਣਜਾਰਾ ਸਾਚੀ ਦਾਤਾ, ਆਤਮ ਝੋਲੀ ਰਿਹਾ ਭਰਾਇਆ। ਕਲਜੁਗ ਕਾਇਆ ਕੱਪੜ ਪਾਟਾ, ਅੰਤਮ ਦਏ ਵਖਾਇਆ। ਚਾਰ ਵਰਨ ਦਿਸਾਏ ਏਕਾ ਹਾਟਾ, ਚੌਦਾਂ ਲੋਕਾਂ ਖੋਲ੍ਹ ਵਖਾਇਆ। ਸੰਮਤ ਚੌਦਾਂ ਸਾਚਾ ਬਾਟਾ, ਜਨ ਭਗਤਾਂ ਕਾਇਆ ਤਨ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਤੇਰਾ ਦਿਤਾ ਆਪੇ ਖਾਇਆ।