੧੪ ਚੇਤਰ ੨੦੧੪ ਬਿਕ੍ਰਮੀ ਨਸੀਬ ਸਿੰਘ ਦੇ ਗ੍ਰਹਿ ਪਿੰਡ ਬੋਪਰਾਏ ਜ਼ਿਲਾ ਜਲੰਧਰ
ਮਸਤਕ ਲੇਖ ਲਿਲਾਟ, ਜੁਗ ਜੁਗ ਵੇਖ ਵਖਾਇੰਦਾ। ਆਪ ਚੜ੍ਹਾਏ ਔਖੇ ਘਾਟ, ਗੁਰ ਪੂਰਾ ਦਇਆ ਕਮਾਇੰਦਾ। ਏਕਾ ਵਣਜ ਕਰਾਏ ਸਾਚੇ ਹਾਟ, ਸਚ ਵਣਜਾਰਾ ਆਪ ਅਖਵਾਇੰਦਾ। ਲੇਖਾ ਚੁੱਕੇ ਆਣ ਬਾਟ, ਆਵਣ ਜਾਵਣ ਗੇੜ ਕਟਾਇੰਦਾ। ਸਚ ਸਰੋਵਰ ਤੀਰਥ ਤਾਟ, ਚਰਨ ਦਵਾਰਾ ਇਕ ਸੁਹਾਇੰਦਾ। ਨਿਰਮਲ ਜੋਤੀ ਕਾਇਆ ਮਾਟ, ਅੰਧ ਅਗਿਆਨ ਮਿਟਾਇੰਦਾ। ਸ਼ਬਦ ਪਹਿਨਾਏ ਤਨ ਸਾਚਾ ਪਾਟ, ਏਕਾ ਬਸਤਰ ਆਪਣੇ ਹੱਥ ਰਖਾਇੰਦਾ। ਜਨ ਭਗਤਾਂ ਨੇੜੇ ਦੱਸੇ ਵਾਟ, ਮਨਮੁਖ ਭੇਵ ਨਾ ਕੋਈ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਆਪ ਤਰਾਇੰਦਾ। ਚਰਨ ਕਵਲ ਪਿਆਸ, ਦਿਵਸ ਰੈਣ ਰਖਾਈਆ। ਹਰਿਜਨ ਮੇਲਾ ਹਰਿ ਗੁਣ ਤਾਸ, ਆਤਮ ਤ੍ਰਿਖਾ ਬੁਝਾਈਆ। ਨਿਜ ਆਤਮ ਅੰਤਰ ਰੱਖੇ ਵਾਸ, ਵਾਸ ਨਿਵਾਸਾ ਆਪ ਅਖਵਾਈਆ। ਕਾਇਆ ਜੰਗਲ ਜੂਹ ਉਜਾੜ ਪ੍ਰਭਾਸ, ਪ੍ਰਭ ਸਾਚੇ ਜੋਤ ਜਗਾਈਆ। ਜਨ ਭਗਤਾਂ ਹੋਇਆ ਆਪੇ ਦਾਸ, ਦਰ ਦਵਾਰੇ ਫੇਰਾ ਪਾਈਆ। ਸਾਚੇ ਮੰਡਲ ਏਕਾ ਰਾਸ, ਆਪ ਆਪਣੀ ਰਿਹਾ ਵਖਾਈਆ। ਆਦਿ ਅੰਤ ਨਾ ਹੋਏ ਵਿਨਾਸ, ਅਬਿਨਾਸ਼ੀ ਕਰਤਾ ਆਪ ਅਖਵਾਈਆ। ਭਗਤ ਸੁਹੇਲਾ ਸਦ ਵਸੇ ਪਾਸ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਪਾਰ ਕਰਾਈਆ। ਚਰਨ ਕਵਲ ਜਨ ਪ੍ਰੀਤ, ਏਕਾ ਓਟ ਰਖਾਈਆ। ਕਾਇਆ ਠੰਢੀ ਸੀਤ, ਹਉਮੇ ਰੋਗ ਮਿਟਾਈਆ। ਆਪੇ ਕਰੇ ਪਤਤ ਪੁਨੀਤ, ਸੋਹੰ ਚੋਗ ਚੁਗਾਈਆ। ਅੰਮ੍ਰਿਤ ਧਾਰਾ ਸੀਤਲ ਸੀਤ, ਏਕਾ ਮੁਖ ਚੁਆਈਆ। ਇਕ ਸੁਣਾਏ ਸੁਹਾਗੀ ਗੀਤ, ਨਾਦ ਅਨਾਦੀ ਧੁਨ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਦੇ ਮਤ ਰਿਹਾ ਸਮਝਾਈਆ। ਅੱਠੇ ਪਹਿਰ ਦਰਸ ਭਗਵਾਨ, ਏਕਾ ਆਸ ਰਖਾਈਆ। ਚਰਨ ਕਵਲ ਕਰ ਧਿਆਨ, ਸਦ ਬੈਠਾ ਸੀਸ ਝੁਕਾਈਆ। ਦਰ ਦਵਾਰ ਕਰ ਪਰਵਾਨ, ਹਰਿ ਸਾਚਾ ਮੇਲ ਮਿਲਾਈਆ। ਦੇਵੇ ਨਾਮ ਗੁਣ ਨਿਧਾਨ, ਗੁਣਵੰਤਾ ਝੋਲੀ ਪਾਈਆ। ਏਕਾ ਅੰਮ੍ਰਿਤ ਆਤਮ ਪੀਣ ਖਾਣ, ਸੋਹੰ ਨਾਉਂ ਰਖਾਈਆ। ਆਪ ਬਿਠਾਏ ਵਿਚ ਬਿਬਾਣ, ਸ਼ਬਦ ਬਿਬਾਣਾ ਇਕ ਉਪਾਈਆ। ਹਰਿਜਨ ਵੇਖੇ ਮਾਰ ਧਿਆਨ, ਇਕ ਇਕੱਲਾ ਸੇਵ ਕਮਾਈਆ। ਆਤਮ ਜੋਤੀ ਬ੍ਰਹਮ ਗਿਆਨ, ਜਿਸ ਜਨ ਆਪਣੀ ਬੂਝ ਬੁਝਾਈਆ। ਦਰ ਦਵਾਰ ਕਰੇ ਪਰਵਾਨ, ਏਕਾ ਧਾਮ ਸੁਹਾਈਆ। ਆਵਣ ਜਾਵਣ ਚੁੱਕੇ ਕਾਣ, ਜੁਗਤ ਜੋਗ ਰਿਹਾ ਇਕ ਵਖਾਈਆ। ਦੀਪਕ ਜੋਤੀ ਕੋਟਨ ਭਾਨ, ਧੁਰ ਸੰਜੋਗ ਮਿਲਾਈਆ। ਦੇਵਣਹਾਰਾ ਦਾਤਾ ਦਾਨੀ ਦਾਨ, ਸ਼ਬਦ ਭੰਡਾਰਾ ਇਕ ਖੁਲ੍ਹਾਈਆ। ਦੋ ਜਹਾਨੀ ਸਾਚਾ ਮਾਣ, ਦਰਗਾਹ ਸਾਚੀ ਸਾਚਾ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਹਿਜ ਸੁਭਾਈਆ। ਹਰਿਜਨ ਮੇਲਾ ਸਚ ਦਰਬਾਰ, ਏਕਾ ਏਕ ਸੁਹਾਇਆ। ਸਖਾ ਸੁਹੇਲਾ ਮੀਤ ਮੁਰਾਰ, ਚੋਬਦਾਰ ਬਣ ਕੇ ਆਇਆ। ਆਪੇ ਹੋਇਆ ਪਹਿਰੇਦਾਰ, ਸੋਏ ਪੂਤ ਰਿਹਾ ਜਗਾਇਆ। ਨਾਮ ਖੰਡਾ ਤੇਜ ਕਟਾਰ, ਏਕਾ ਏਕ ਰਿਹਾ ਵਖਾਇਆ। ਆਪ ਪਹਿਨਾਏ ਤਨ ਵਿਚ ਸੰਸਾਰ, ਸਾਚੇ ਤਨ ਰਿਹਾ ਲਟਕਾਇਆ। ਗੁਰਮੁਖ ਸਾਚੇ ਕਰ ਸ਼ਿੰਗਾਰ, ਹਰਿ ਆਪੇ ਵੇਖਣ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਿਰਵੈਰ ਆਪ ਅਖਵਾਇਆ। ਨਰਾਇਣ ਨਿਰਵੈਰ ਨਿਰੰਕਾਰ, ਏਕਾ ਏਕ ਰੰਗ ਰਤਿਆ। ਜਨ ਭਗਤ ਉਧਾਰੇ ਕਰ ਕਰ ਮਿਹਰ, ਏਕਾ ਬਖ਼ਸ਼ੇ ਚੇਤਨ ਸਤਿਆ। ਦਰਸ ਦਿਖਾਏ ਨਾ ਲਾਏ ਦੇਰ, ਆਤਮ ਬੀਜ ਬੀਜੇ ਸਾਚੇ ਵੱਤਿਆ। ਭਾਂਡਾ ਭਰਮ ਢਹਿ ਢਹਿ ਹੋਏ ਢੇਰ, ਪੈਜ ਸਵਾਰੇ ਗੁਰੂ ਗੁਰ ਮਿਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੂਰ ਕਰਾਏ ਜਨ ਭਗਤਾਂ ਲੋਕਮਾਤ ਘਾਟਿਆ। ਲੋਕਮਾਤ ਕਲਜੁਗ ਘਾਟ, ਏਕਾ ਏਕ ਰਖਾਈਆ। ਹਰਿ ਸ਼ਬਦ ਨਾ ਵਿਕੇ ਕਿਸੇ ਹਾਟ, ਚੌਦਾਂ ਹਟ ਵੇਖ ਵਿਖਾਈਆ। ਚਾਰੌਂ ਕੁੰਟ ਖੇਲ ਬਾਜ਼ੀਗਰ ਨਾਟ, ਕਲਜੁਗ ਨਟੂਆ ਨਾਚ ਕਰਾਈਆ। ਨਾਮ ਖਟੋਲਾ ਨਾ ਮਿਲੇ ਖਾਟ, ਨਾ ਕੋਈ ਬੈਠਾ ਆਸਣ ਲਾਈਆ। ਨਾ ਕੋਈ ਤੀਰਥ ਨਾ ਕੋਈ ਤਾਟ, ਸਰ ਸਰੋਵਰ ਬੈਠੇ ਮੁਖ ਛੁਪਾਈਆ। ਗੁਰਮੁਖ ਸਾਚੇ ਮਸਤਕ ਲੇਖ ਲਿਲਾਟ, ਹਰਿ ਸਾਚਾ ਤਿਲਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਤ ਅੱਠ ਲੇਖੇ ਲਾਈਆ। ਅੱਠ ਤਤ ਤਨ ਸ਼ਿੰਗਾਰ, ਹਰਿ ਆਪਣਾ ਆਪ ਕਰਾਇਆ। ਪੰਚਮ ਮੇਲਾ ਵਿਚ ਸੰਸਾਰ, ਮਨ ਮਤ ਬੁਧ ਨਾਲ ਰਲਾਇਆ। ਖੇਲੇ ਖੇਲ ਅਪਰ ਅਪਰ, ਕਲਜੁਗ ਕਾਇਆ ਤੇਰਾ ਯੁੱਧ, ਪ੍ਰਭ ਸਾਚੇ ਮਾਤ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਘੋੜੇ ਬੈਠ ਕੁੱਦ, ਸ਼ਾਹ ਅਸਵਾਰ ਆਪ ਅਖਵਾਇਆ। ਦਿਵਸ ਰੈਣ ਏਕਾ ਧਾਰ, ਏਕਾ ਰੰਗ ਵਖਾਇਆ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਏਕਾ ਸੰਗ ਨਿਭਾਇਆ। ਫੜ ਫੜ ਬਾਹੋਂ ਲਾਏ ਪਾਰ, ਵੰਞ ਮੁਹਾਨਾ ਰਿਹਾ ਚਲਾਇਆ। ਲਹਿਣਾ ਦੇਣਾ ਕਰਜ਼ ਉਤਾਰ, ਪਿਛਲਾ ਮੂਲ ਚੁਕਾਇਆ। ਨਾਮ ਗਹਿਣਾ ਤਨ ਸ਼ਿੰਗਾਰ, ਤੀਜੇ ਨੇਤਰ ਕੱਜਲ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚਾ ਸੱਜਣ ਮੇਲ ਮਿਲਾਇਆ। ਹਰਿ ਸਾਜਣ ਪੁਰਖ ਅਬਿਨਾਸ਼, ਏਕਾ ਏਕ ਅਖਵਾਇੰਦਾ। ਆਦਿ ਅੰਤ ਨਾ ਜਾਏ ਵਿਨਾਸ, ਦਾਸਨ ਦਾਸ ਆਪ ਅਖਵਾਇੰਦਾ। ਦਿਵਸ ਰੈਣ ਸਦ ਵਸੇ ਪਾਸ, ਵਿਛੜ ਕਦੇ ਨਾ ਜਾਇੰਦਾ। ਹੋਏ ਸਹਾਈ ਦਸ ਦਸ ਮਾਸ, ਮਾਤ ਗਰਭ ਆਪ ਤਜਾਇੰਦਾ। ਹਰਿਜਨ ਕਦੇ ਨਾ ਹੋਏ ਨਿਰਾਸ, ਜੁਗ ਜੁਗ ਪੂਰਨ ਆਸ ਕਰਾਇੰਦਾ। ਰਸਨਾ ਜਿਹਵਾ ਸ਼ਬਦ ਸਵਾਸ, ਪਵਣ ਪਵਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਘਰ ਸਾਚਾ ਇਕ ਸੁਹਾਇੰਦਾ। ਗੁਰ ਚਰਨ ਦਵਾਰ ਸਾਚਾ ਸਚਖੰਡ। ਗੁਰ ਚਰਨ ਦਵਾਰ ਨੇਤਰ ਦਰਸ ਨੈਣ ਬ੍ਰਹਿਮੰਡ। ਗੁਰ ਚਰਨ ਦਵਾਰ ਲੇਖਾ ਚੁੱਕੇ ਆਵਣ ਜਾਵਣ ਜੇਰਜ ਅੰਡ। ਗੁਰ ਚਰਨ ਦਵਾਰ ਗੁਰਮੁਖ ਵਿਰਲਾ ਪਾਏ ਵਿਚ ਵਰਭੰਡ। ਗੁਰ ਚਰਨ ਦਵਾਰ ਹਰਿ ਚਰਨ ਪ੍ਰੀਤੀ ਏਕਾ ਰਿਹਾ ਵੰਡ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਤਮ ਮੇਟੇ ਭੇਖ ਪਖੰਡ। ਸਚਖੰਡ ਹਰਿ ਚਰਨ ਦਵਾਰੇ, ਸਾਚਾ ਧਾਮ ਸੁਹਾਇਆ। ਚਰਨ ਛੁਹਾਏ ਜਿਸ ਘਰ ਬਾਹਰੇ, ਘਰ ਸਾਚਾ ਮਾਤ ਵਸਾਇਆ। ਜਨ ਭਗਤਾਂ ਹਰਿ ਕਰ ਪਿਆਰੇ, ਜੁਗ ਜੁਗ ਦਰ ਦਰ ਅਲਖ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਨਸੀਬ ਬਣ ਰਕੀਬ ਆਪਣਾ ਸੰਗ ਨਿਭਾਇਆ। ਪਾਰਬ੍ਰਹਮ ਪੁਰਖ ਅਬਿਨਾਸ਼ਾ, ਏਕਾ ਏਕੰਕਾਰਿਆ। ਵੇਖੇ ਖੇਲ ਪ੍ਰਿਥਮੀ ਆਕਾਸ਼ਾ, ਲੋਆਂ ਪੁਰੀਆਂ ਪਸਰ ਪਸਾਰਿਆ। ਆਦਿ ਅੰਤ ਨਾ ਕਦੇ ਵਿਨਾਸਾ, ਜੁਗ ਜੁਗ ਲਏ ਅਵਤਾਰਿਆ। ਭਗਤ ਜਨਾਂ ਹਰਿ ਦਾਸਨ ਦਾਸਾ, ਦਰ ਦਵਾਰੇ ਦਰਸ ਦਿਖਾ ਰਿਹਾ। ਸਾਚੇ ਮੰਡਲ ਪਾਵੇ ਰਾਸਾ, ਅਚਰਜ ਰੀਤ ਚਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾ ਰਿਹਾ। ਆਦਿ ਪੁਰਖ ਆਦਿ ਸ਼ਕਤ, ਅਕਲ ਕਲਾ ਭਰਪੂਰਿਆ। ਆਪੇ ਜਾਣੇ ਸਾਧ ਸੰਤ, ਜੀਵ ਜੰਤਾਂ ਦਏ ਅਧਾਰਿਆ। ਮਹਿੰਮਾ ਅਗਾਧ ਬੋਧ ਭੇਵ ਅਗਣਤ, ਕੋਇ ਜੀਵ ਨਾ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਭੇਖਾਧਾਰੀ ਭੇਖ ਵਟਾ ਰਿਹਾ। ਭੇਖਾਧਾਰੀ ਹਰਿ ਭੇਖ ਵਟਾਏ, ਆਪ ਆਪਣੀ ਕਲ ਧਾਰਿਆ। ਸਤਿਜੁਗ ਤ੍ਰੇਤਾ ਪਾਰ ਕਰਾਏ, ਦੁਆਪਰ ਜੋਤ ਜਗਾਇਆ। ਰਾਮ ਕ੍ਰਿਸ਼ਨ ਆਪ ਹੋ ਆਏ, ਰਾਮ ਰਮਈਆ ਆਪ ਅਖਵਾਇਆ। ਕਲਜੁਗ ਤੇਰੀ ਬਣਤ ਰਿਹਾ ਬਣਾਏ, ਐੜਾ ਅਥਰਬਣ ਸੰਗ ਨਿਭਾਇਆ। ਸੰਗ ਮੁਹੰਮਦ ਵੇਖ ਵਖਾਏ, ਆਪ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੋਬਿੰਦ ਸਾਚੀ ਸੇਵਾ ਲਾਇਆ। ਨਾਨਕ ਗੋਬਿੰਦ ਮਾਤ, ਹਰਿ ਸਾਚੇ ਸੇਵ ਲਗਾਇਆ। ਏਕਾ ਬਖ਼ਸ਼ੇ ਚਰਨ ਦਾਤ, ਚਰਨ ਧੂੜ ਖ਼ਾਕ ਰਮਾਇਆ। ਅੰਤਮ ਪੁੱਛੇ ਆਪੇ ਵਾਤ, ਜੋਤੀ ਜਾਮਾ ਭੇਖ ਵਟਾਇਆ। ਲੱਖ ਚੁਰਾਸੀ ਜੂਠ ਝੂਠ ਨਾਤ, ਗੋਬਿੰਦ ਰਸਨਾ ਰਿਹਾ ਸੁਣਾਇਆ। ਕਿਸੇ ਨਾ ਮਿਲਿਆ ਕਮਲਾਪਾਤ, ਸਾਚੀ ਨਾਰੀ ਕੰਤ ਨਾ ਕੋਈ ਹੰਢਾਇਆ। ਭਰਮ ਭੁੱਲੇ ਜ਼ਾਤ ਪਾਤ, ਊਚ ਨੀਚ ਰੋਵਣ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਲੇਖਾ ਰਿਹਾ ਲਿਖਾਇਆ। ਕਲਜੁਗ ਤੇਰਾ ਕਾਲਾ ਰੰਗ, ਹਰਿ ਸਾਚਾ ਵੇਖ ਵਿਖਾਇੰਦਾ। ਕੋਈ ਨਾ ਦਿਸੇ ਕਿਸੇ ਸੰਗ, ਜੀਵ ਜੰਤ ਸਰਬ ਕੁਰਲਾਇੰਦਾ। ਨਾਮ ਵਿਹੂਣੇ ਹੋਏ ਨੰਗ, ਕਾਇਆ ਚੋਲੀ ਰੰਗਣ ਨਾ ਕੋਈ ਚੜ੍ਹਾਇੰਦਾ। ਜੂਠ ਝੂਠ ਧਾਰਾ ਵਹੇ ਗੰਗ, ਅੰਮ੍ਰਿਤ ਜਾਮ ਨਾ ਕੋਈ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਾਣਾ ਆਪਣੇ ਹੱਥ ਰਖਾਇੰਦਾ। ਕਲਜੁਗ ਤੇਰਾ ਅੰਤਮ ਭਾਣਾ, ਪ੍ਰਭ ਆਪਣੇ ਹੱਥ ਰਖਾਇਆ। ਨਾ ਕੋਈ ਜਾਣੇ ਚਤਰ ਸੁਘੜ ਸਿਆਣਾ, ਰਾਜ ਰਾਜਾਨਾਂ ਭੇਵ ਨਾ ਪਾਇਆ। ਪੜ੍ਹ ਪੜ੍ਹ ਥੱਕੇ ਵੇਦ ਪੁਰਾਨਾਂ, ਅੰਜੀਲ ਕੁਰਾਨਾਂ ਮੁਖ ਭਵਾਇਆ। ਖਾਣੀ ਬਾਣੀ ਹੋਏ ਹੈਰਾਨਾ, ਪਾਰਬ੍ਰਹਮ ਭੇਵ ਅਭੇਦਾ ਅਛਲ ਅਛੱਲਾ ਦਿਸ ਕਿਸੇ ਨਾ ਆਇਆ। ਕਲਜੁਗ ਤੇਰਾ ਅੰਤ ਇਕ ਨਿਸ਼ਾਨਾ, ਹਰਿ ਸਾਚਾ ਰਿਹਾ ਬਣਾਇਆ। ਲੱਖ ਚੁਰਾਸੀ ਲਾੜੀ ਮੌਤ ਮੰਗੇ ਦਾਨਾ, ਪ੍ਰਭ ਸਾਚਾ ਝੋਲੀ ਪਾਇਆ। ਧਰਮ ਰਾਏ ਹੋਏ ਨਿਮਾਣਾ, ਬੈਠਾ ਸੀਸ ਝੁਕਾਇਆ। ਬ੍ਰਹਮਾ ਸ਼ਿਵ ਦੇਵਤ ਸੁਰ ਵੇਖਣ ਮਾਰ ਧਿਆਨਾ, ਪ੍ਰਭ ਸਾਚਾ ਵੇਖਣ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਲਹਿਣਾ ਦੇਣਾ ਆਪਣੇ ਹੱਥ ਰਖਾਇਆ। ਕਲਜੁਗ ਲਹਿਣਾ ਜਾਏ ਮੁੱਕ, ਹਰਿ ਸਾਚੇ ਜੋਤ ਜਗਾਈਆ। ਜੂਠਾ ਝੂਠਾ ਕਾਇਆ ਬੂਟਾ ਜਾਣਾ ਸੁੱਕ, ਨਾ ਹਰਿਆ ਕੋਈ ਕਰਾਈਆ। ਸੰਮਤ ਚੌਦਾਂ ਪੈਂਡਾ ਰਿਹਾ ਮੁੱਕ, ਪ੍ਰਭ ਸਾਚਾ ਲੇਖ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜਾਮਾ ਜੋਤ ਨਿਰੰਜਣ, ਲੋਕਮਾਤ ਜਗਾਇੰਦਾ। ਤਾਲ ਨਗਾਰੇ ਸਾਚੇ ਵੱਜਣ, ਚਾਰੋਂ ਕੁੰਟ ਆਪ ਵਜਾਇੰਦਾ। ਆਪੇ ਘਾੜਨ ਘੜਨੇਹਾਰ ਘੜਨ ਭੰਨਣਹਾਰ ਆਪ ਅਖਵਾਇੰਦਾ। ਭਾਈ ਭੈਣ ਮਾਤ ਪਿਤ ਸਾਕ ਸੈਣ ਸਰਬ ਤੱਜਣ, ਨਾ ਕੋਈ ਸੰਗ ਨਿਭਾਇੰਦਾ। ਨਾ ਕੋਈ ਮੱਕਾ ਕਾਅਬਾ ਹਾਜੀ ਹੱਜਨ, ਮੁੱਲਾ ਮੁਸਾਇਕ ਸ਼ੇਖ਼ ਦਸਤਗੀਰ ਕੋਈ ਦਿਸ ਨਾ ਆਇੰਦਾ। ਨਾ ਕੋਈ ਢੋਲਕ ਛੈਣੇ ਵੱਜਣ, ਸੰਮਤ ਸੋਲਾਂ ਨੇੜੇ ਆਇੰਦਾ। ਸੰਮਤ ਸਤਾਰਾਂ ਸਰ ਅੰਮ੍ਰਿਤ ਛੱਡ ਛੱਡ ਭੱਜਣ, ਬਿਆਸ ਕਿਨਾਰਾ ਰਾਹ ਵਖਾਇੰਦਾ। ਸੰਮਤ ਅਠਾਰਾਂ ਕੋਈ ਨਾ ਰੱਖੇ ਕਿਸੇ ਲਜਣ, ਜਲ ਧਾਰਾ ਆਪ ਵਹਾਇੰਦਾ। ਉਨੀ ਉਨੀਸਾ ਨਾ ਕੋਈ ਦਿਸੇ ਈਸਾ ਮੂਸਾ, ਅੱਲਾ ਰਾਣੀ ਲਾਲ ਚੁੰਨੀ ਜਗਤ ਜਗਦੀਸ਼ ਆਪ ਪਹਿਨਾਇੰਦਾ। ਬੀਸ ਬੀਸਾ ਹਰਿ ਜਗਦੀਸਾ ਏਕਾ ਛਤਰ ਝੁਲਾਏ ਸੀਸਾ, ਦੂਸਰ ਕੋਈ ਦਿਸ ਨਾ ਆਇੰਦਾ। ਇਕ ਇਕੀਸਾ ਤ੍ਰੈਗੁਣ ਮਾਇਆ ਪੀਸਣ ਪੀਸਾ, ਅੰਤਮ ਮੂਲ ਚੁਕਾਇੰਦਾ। ਰਾਜ ਰਾਜਾਨਾਂ ਖਾਲੀ ਖੀਸਾ, ਦਰ ਦਰ ਘਰ ਘਰ ਆਪ ਫਿਰਾਇੰਦਾ। ਪਾਰਬ੍ਰਹਮ ਕੋਇ ਨਾ ਕਰੇ ਤੇਰੀ ਰੀਸਾ, ਵਰਨ ਬਰਨ ਚਰਨ ਸਰਨ ਆਪਣੀ ਆਪ ਰਖਾਇੰਦਾ। ਨਾ ਕੋਈ ਗਾਏ ਰਾਗ ਛਤੀਸਾ, ਵੇਦ ਪੁਰਾਨ ਨਾ ਕੋਈ ਅਲਾਇੰਦਾ। ਸੋਹੰ ਸ਼ਬਦ ਇਕ ਹਦੀਸਾ, ਚਾਰ ਵਰਨ ਹਰਿ ਆਪ ਸੁਣਾਇੰਦਾ। ਸਤਿਜੁਗ ਮਾਰਗ ਅਨਡੀਠਾ, ਜਨ ਭਗਤਾਂ ਆਪ ਵਖਾਇੰਦਾ। ਕਲਜੁਗ ਕਾਇਆ ਭੰਨੇ ਕੌੜਾ ਰੀਠਾ, ਸੰਮਤ ਚੌਦਾਂ ਨੀਂਹ ਰਖਾਇੰਦਾ। ਸੰਮਤ ਪੰਦਰਾਂ ਮਾਇਆ ਰਾਣੀ ਜੂਠਾ ਝੂਠਾ ਪੀਸਣ ਪੀਸਾ, ਕਲਜੁਗ ਚੱਕੀ ਆਪ ਚਲਾਇੰਦਾ। ਆਪ ਬਣਾਏ ਇਕ ਅੰਗੀਠਾ, ਮਾਇਆ ਮਮਤਾ ਮੋਹ ਵਿਕਾਰ ਹੰਕਾਰ ਨਰ ਨਿਰੰਕਾਰ ਨਿਰਾਕਾਰ ਸਰਗੁਣ ਵਿਚ ਸਮਾਇੰਦਾ। ਸਰਗੁਣ ਜੀਵ ਬੰਨ੍ਹੇ ਧਾਰ, ਨਿਰਗੁਣ ਖੇਲ ਅਪਰ ਅਪਾਰ, ਦੋ ਜਹਾਨਾਂ ਪਾਵੇ ਸਾਰ, ਲੋਆਂ ਪੁਰੀਆਂ ਬੰਧ ਬੰਧਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਆਪ ਆਪਣੇ ਹੱਥ ਉਠਾਇੰਦਾ। ਲੱਖ ਚੁਰਾਸੀ ਮਾਰੇ ਮਾਰ, ਜਮ ਕੀ ਫਾਸੀ ਨਾ ਕੋਈ ਕਟਾਇੰਦਾ। ਗੁਰਮੁਖ ਸਾਚੇ ਲਏ ਉਭਾਰ, ਆਪ ਆਪਣਾ ਦਰਸ ਦਿਖਾਇੰਦਾ। ਫੜ ਫੜ ਬਾਹੋਂ ਲਾਏ ਪਾਰ, ਚੇਤਰ ਚੌਦਾਂ ਲਿਖਤ ਲਿਖਾਇੰਦਾ। ਭਰਮੇ ਭੁੱਲੇ ਜੀਵ ਗਵਾਰ, ਭਰਮ ਗੜ੍ਹ ਨਾ ਕੋਈ ਤੁੜਾਇੰਦਾ। ਮਾਇਆ ਰੁੱਲੇ ਵਿਚ ਸੰਸਾਰ, ਸਾਚਾ ਰਾਹ ਨਾ ਕੋਈ ਵਖਾਇੰਦਾ। ਜੂਠ ਝੂਠ ਗੜ੍ਹ ਹੰਕਾਰ, ਤਨ ਮੰਦਰ ਇਕ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਭਾਣਾ ਆਪਣੇ ਹੱਥ ਰਖਾਇੰਦਾ। ਭਾਣਾ ਹਰਿ ਸਮਰਥ, ਜੁਗ ਜੁਗ ਵੇਖ ਵਖਾਇੰਦਾ। ਆਪ ਚਲਾਏ ਸਾਚਾ ਰਥ, ਰਥ ਰਥਵਾਹੀ ਆਪ ਅਖਵਾਇੰਦਾ। ਸ੍ਰਿਸ਼ਟ ਸਬਾਈ ਦਏ ਮਥ, ਆਪੇ ਆਪ ਉਪਾਇੰਦਾ। ਸ਼ਬਦ ਚਲਾਏ ਜਗਤ ਅਕੱਥ, ਭੇਵ ਕੋਈ ਨਾ ਪਾਇੰਦਾ। ਮਨਮੁਖ ਜੀਵਾਂ ਪਾਏ ਨੱਥ, ਰਾਏ ਧਰਮ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਚਾਰੋਂ ਕੁੰਟ ਲਹਿਣਾ ਦੇਣਾ ਮੂਲ ਚੁਕਾਇੰਦਾ। ਕਲਜੁਗ ਤੇਰਾ ਅੰਤਮ ਵੇਲਾ, ਕਲਜੁਗ ਰੈਣ ਅੰਧੇਰੀ ਛਾਈਆ। ਨਾ ਕੋਈ ਦਿਸੇ ਸੱਜਣ ਸੁਹੇਲਾ, ਸਾਚਾ ਸੰਗ ਨਾ ਕੋਈ ਨਿਭਾਈਆ। ਪਾਰਬ੍ਰਹਮ ਪ੍ਰਭ ਅਬਿਨਾਸ਼ੀ ਇਕ ਇਕੇਲਾ, ਚਾਰੋਂ ਕੁੰਟ ਦਹਿ ਦਿਸ਼ਾ ਵੇਖ ਵਖਾਈਆ। ਨਾ ਕੋਈ ਗੁਰੂ ਨਾ ਕੋਈ ਚੇਲਾ, ਭੇਖ ਪਖੰਡਾ ਵੇਖੇ ਸ੍ਰਿਸ਼ਟ ਸਬਾਈਆ। ਗੁਰਮੁਖ ਵਿਰਲੇ ਕਾਇਆ ਮੰਦਰ ਅੰਦਰ ਗੁਰ ਪੂਰੇ ਮੇਲਾ, ਸ਼ਬਦ ਸ਼ਬਦੀ ਮੇਲ ਮਿਲਾਈਆ। ਜੋਤ ਨਿਰੰਜਣ ਚਾੜ੍ਹੇ ਤੇਲਾ, ਘਰ ਸਾਚੇ ਖ਼ੁਸ਼ੀ ਮਨਾਈਆ। ਪੰਚਮ ਮਿਲ ਮਿਲ ਪਾਇਣ ਵੇਲਾ, ਅਨਹਦ ਰਾਗ ਸੁਣਾਈਆ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ, ਜਨ ਭਗਤਾਂ ਰਿਹਾ ਜਗਾਈਆ। ਆਪੇ ਹੋਇਆ ਸੱਜਣ ਸੁਹੇਲਾ, ਸ਼ਬਦ ਸਿੰਘਾਸਣ ਆਤਮ ਦਵਾਰੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਖੇਲ ਲੋਕਮਾਤ ਰਿਹਾ ਕਰਾਈਆ। ਭਾਣਾ ਹੱਥ ਕਰਤਾਰ, ਆਪਣੀ ਕਲ ਵਰਤਾਇੰਦਾ। ਵੇਖ ਵਖਾਏ ਸਾਚਾ ਥਾਂ, ਚੌਦਾਂ ਲੋਕਾਂ ਆਪ ਹਿਲਾਇੰਦਾ। ਚੌਦਾਂ ਤਬਕਾਂ ਮਾਰੇ ਮਾਰ, ਸੰਗ ਮੁਹੰਮਦ ਖ਼ਾਕ ਰਲਾਇੰਦਾ। ਈਸਾ ਮੂਸਾ ਹਾਹਾਕਾਰ, ਅਲ੍ਹਾ ਹੂ ਹੂ ਨਾਅਰਾ ਲਾਇੰਦਾ। ਜੀਵ ਜੰਤ ਸਾਧ ਸੰਤ ਆਤਮ ਸਤਿਆ ਗਏ ਹਾਰ, ਸਤਿ ਧਰਮ ਨਾ ਕੋਈ ਵਿਖਾਇੰਦਾ। ਜੂਠ ਝੂਠ ਤਪਿਆ ਅੰਗਿਆਰ, ਅਗਨੀ ਅੱਗ ਲਗਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪ ਆਪਣੀ ਜੋਤ ਜਗਾਇੰਦਾ। ਗੁਰਮੁਖ ਸਾਚੇ ਲਾਏ ਪਾਰ, ਸੋਹੰ ਸਾਚੇ ਰਥ ਚੜ੍ਹਾਇੰਦਾ। ਸੋ ਪੁਰਖ ਨਿਰੰਜਣ ਕਿਰਪਾ ਧਾਰ, ਸਾਗਰ ਸਿੰਧ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਭਾਣਾ ਰਾਣਾ ਆਪ ਹੋ ਆਇੰਦਾ।