੨ ਫੱਗਣ ੨੦੧੨ ਬਿਕ੍ਰਮੀ ਪਿੰਡ ਬੋਪਾ ਰਾਏ ਨਸੀਬ ਸਿੰਘ ਦੇ ਗ੍ਰਹਿ
ਪੂਰਬ ਲਹਿਣਾ ਲੇਖ ਹੈ, ਵੇਖੇ ਲਿਖਣਹਾਰ। ਸਭ ਘਟ ਆਪ ਵਿਸੇਖ ਹੈ, ਆਪਣੇ ਰੰਗ ਰਵੇ ਕਰਤਾਰ। ਸਾਚੇ ਨੇਤਰ ਰਿਹਾ ਪੇਖ ਹੈ, ਪੇਖਣਹਾਰ ਸਰਬ ਸੰਸਾਰ। ਗੁਰਮੁਖਾਂ ਮਸਤਕ ਲਾਏ ਨਾਮ ਸਾਚੀ ਮੇਖ ਹੈ, ਕਿਰਪਾ ਕਰੇ ਅਪਰ ਅਪਾਰ। ਆਪ ਪਛਾਣੇ ਧਰਿਆ ਭੇਖ ਹੈ, ਜੋਤ ਨਿਰੰਜਣ ਕਰ ਅਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਧੂੜੀ ਸਾਚਾ ਮਜਨ ਕਰਾਏ ਤਨ ਸ਼ਿੰਗਾਰ। ਸਾਚਾ ਮਜਨ ਚਰਨ ਧੂੜ, ਗੁਰ ਸ਼ਬਦੀ ਆਪ ਕਰਾਈਆ। ਜਗ ਚਤੁਰ ਮਨ ਮੂਰਖ ਮੂੜ, ਤਨ ਭਾਂਡਾ ਕਾਚਾ ਭਾਗ ਲਗਾਈਆ। ਲੱਖ ਚੁਰਾਸੀ ਕੂੜੋ ਕੂੜ, ਹਰਿ ਭਾਣਾ ਸਹਿਜ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਵਣਜਾਰਾ ਏਕਾ ਵਣਜ ਕਰਾਈਆ। ਏਕਾ ਵਣਜ ਕਰਾਏ, ਦਵਾਰਾ ਖੋਲ੍ਹਿਆ। ਦਰ ਦਵਾਰਾ ਇਕ ਵਖਾਏ, ਸ਼ਬਦ ਚਹੁ ਅੱਖਰ ਹਰਿ ਹਰਿ ਬੋਲਿਆ। ਫੜ ਫੜ ਬਾਹੋਂ ਰਾਹੇ ਪਾਏ, ਨਾਮ ਸੁਣਾਏ ਸਾਚਾ ਢੋਲਿਆ। ਏਥੇ ਓਥੇ ਹੋਏ ਸਹਾਏ, ਹਰਿਜਨ ਚਰਨ ਬਣਾਏ ਗੋਲਿਆ। ਦਰ ਘਰ ਸਾਚੇ ਦੇਵੇ ਥਾਂਏ, ਪੂਰਾ ਤੋਲ ਹਰਿ ਹਰਿ ਤੋਲਿਆ। ਪਾਰ ਕਰਾਏ ਫੜ ਫੜ ਬਾਂਹੇਂ, ਚਰਨ ਪ੍ਰੀਤੀ ਜੋ ਜਨ ਘੋਲੀ ਘੋਲਿਆ। ਗੁਰਮੁਖ ਹੰਸ ਬਣਾਏ ਕਾਏਂ, ਅੰਮ੍ਰਿਤ ਆਤਮ ਏਕਾ ਡੋਲ੍ਹਿਆ। ਨਾ ਕੁਛ ਪੀਏ ਨਾ ਕੁਛ ਖਾਏ, ਸ਼ਬਦ ਰਲਾਇਆ ਨਾਲ ਵਿਚੋਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਨਾਮ ਮਧਾਣੇ ਜਗਤ ਵਿਰੋਲਿਆ। ਨਾਮ ਮਧਾਣਾ ਕਾਇਆ ਚਾਟੀ, ਗੁਰ ਪੂਰਾ ਰਿਹਾ ਚਲਾਈਆ। ਦੁਰਮਤ ਮੈਲ ਜਾਏ ਕਾਟੀ, ਵਡ ਸੂਰਾ ਦਇਆ ਕਮਾਈਆ। ਲੇਖ ਚੁਕਾਏ ਅੱਠਸੱਠ ਤੀਰਥ ਤਾਟੀ, ਸਰਬ ਕਲ ਭਰਪੂਰਾ ਦਰਸ ਦਿਖਾਈਆ। ਜੋਤ ਜਗਾਏ ਕਾਇਆ ਮਾਟੀ, ਨੂਰੋ ਨੂਰ ਜੋਤ ਸਵਾਈਆ। ਦਰ ਦਵਾਰਾ ਨੇੜੇ ਵਾਟੀ, ਗੁਰਮੁਖ ਵਿਰਲੇ ਬੂਝ ਬੁਝਾਈਆ। ਮਨਮੁਖ ਨੌਂ ਦਵਾਰੇ ਰਸਨਾ ਰਸ ਰਹੇ ਚਾਟੀ, ਸਾਚਾ ਰਾਹ ਨਾ ਕੋਈ ਵਖਾਈਆ। ਜਨ ਭਗਤਾਂ ਆਪ ਚੜ੍ਹਾਏ ਔਖੀ ਘਾਟੀ, ਫੜ ਬਾਹੋਂ ਪਾਰ ਕਰਾਈਆ। ਮਸਤਕ ਲੇਖਾ ਲਿਖੇ ਲਿਲਾਟੀ, ਆਦਿ ਸ਼ਕਤ ਜਗਤ ਭਗਤ ਜੋਤ ਨਿਰੰਜਣ ਰਿਹਾ ਜਗਾਈਆ। ਦਰ ਦਵਾਰੇ ਬਜਰ ਕਪਾਟੀ ਪਾਟੀ, ਏਕਾ ਰੰਗਣ ਰੰਗ ਵਖਾਈਆ। ਸੰਤ ਸੁਹੇਲੇ ਲਾਹਾ ਹਰਿ ਦਰ ਖਾਟੀ, ਵੇਲਾ ਗਿਆ ਹੱਥ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਅੰਕ ਸਮਾਈਆ। ਆਪ ਆਪਣੇ ਅੰਕ ਸਮਾਇਆ, ਗੁਰਮੁਖ ਸੋਏ ਜਗਾਏ। ਰਾਓ ਰੰਕ ਕਿਸੇ ਭੇਵ ਨਾ ਰਾਇਆ, ਦਵਾਰ ਬੰਕ ਇਕ ਵਖਾਏ। ਮਾਤ ਪਿਤ ਕਿਸੇ ਨਾ ਜਾਇਆ, ਜੀਵਤ ਜੀ ਮਰ ਜਾਏ। ਗੁਰ ਸ਼ਬਦ ਵਿਚੋਲਾ ਹਰਿ ਪ੍ਰਭ ਪਾਇਆ, ਧਰਨੀ ਧਰ ਆਪ ਅਖਵਾਏ। ਸਾਚਾ ਢੋਲਾ ਰਾਗ ਸੁਣਾਇਆ, ਨਾਮ ਚਲਾਏ ਸਾਚੀ ਨਾਏ। ਏਕਾ ਬੋਲਾ ਜਗਤ ਵਿਹਾਇਆ, ਨੌਂ ਖੰਡ ਪ੍ਰਿਥਮੀ ਕਰੇ ਖੈ। ਸਾਚਾ ਤੋਲਾ ਆਪ ਅਖਵਾਇਆ, ਗੁਰਮੁਖ ਮਨਮੁਖ ਬਚਿਆ ਕੋਈ ਨਾ ਰਹੇ। ਕਲਾਂ ਸੋਲਾਂ ਜੋਤ ਜਗਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਸਾਚੇ ਬਹੇ। ਸ਼ਬਦ ਸਿੰਘਾਸਣ ਹਰਿ ਦਾਤਾਰ, ਆਪਣਾ ਆਪ ਸੁਹਾਇਆ। ਜੋਤ ਅਬਿਨਾਸ਼ਣ ਕਰ ਉਜਿਆਰ, ਸਾਚਾ ਚਰਨ ਛੁਹਾਇਆ। ਹੋਏ ਪਰਕਾਸ਼ ਵਿਚ ਸੰਸਾਰ, ਅੰਧ ਅੰਧੇਰ ਮਿਟਾਇਆ। ਪ੍ਰਿਥਮੀ ਆਕਾਸ਼ਨ ਏਕਾ ਧਾਰ, ਸੂਰਜ ਚੰਦ ਚੰਦ ਰਹੇ ਲਿਵ ਲਾਇਆ। ਆਪੇ ਵਸੇ ਹੋ ਹੋ ਬਾਹਰ, ਬੰਦ ਬੰਦ ਵਿਚ ਸਮਾਇਆ। ਆਪੇ ਵਰਤੇ ਗੁਪਤ ਜ਼ਾਹਿਰ ਰੰਗ ਰੂਪ ਕਿਸੇ ਭੇਵ ਨਾ ਪਾਇਆ। ਆਪੇ ਗੂਝ ਗਿਆਨਾ ਦਾਤਾ ਸ਼ਾਇਰ, ਸ਼ਰਅ ਸ਼ਰੀਅਤ ਵਿਚ ਨ ਆਇਆ। ਪੰਚਮ ਪਕੜ ਪਛਾੜੇ ਕਾਇਰ, ਨਾਮ ਕਟਾਰਾ ਰਿਹਾ ਚਲਾਇਆ। ਨੇੜ ਨਾ ਆਇਣ ਐਰ ਗੈਰ, ਚੌਸਠ ਖੇਲੇ ਖੇਲ ਰਚਾਇਆ। ਹਰਿਜਨ ਤਾਰੇ ਕਰ ਕਰ ਮਿਹਰ, ਮਿਹਰਵਾਨ ਸਰਬ ਸੁਖਦਾਇਆ। ਪਰਗਟ ਹੋਏ ਸ਼ੇਰ ਦਲੇਰ, ਸਿੰਘ ਸ਼ੇਰਾ ਸ਼ੇਰ ਅਖਵਾਇਆ। ਨੌਂ ਖੰਡ ਪ੍ਰਿਥਮੀ ਲਵੇ ਘੇਰ, ਸੱਤਾਂ ਦੀਪਾਂ ਫੇਰਾ ਪਾਇਆ। ਅੰਤਮ ਢਹਿ ਢਹਿ ਹੋਏ ਢੇਰ, ਨਾ ਸਕੇ ਕੋਈ ਬਚਾਇਆ। ਨਾ ਕੋਈ ਜਾਣੇ ਸੰਞ ਸਵੇਰ, ਅੰਧ ਅੰਧੇਰ ਕਲਜੁਗ ਛਾਇਆ। ਜੀਵ ਜੰਤ ਸਾਧ ਸੰਤ ਭੁਲਾਏ ਕਰ ਕਰ ਹੇਰ ਫੇਰ, ਦੇਵੀ ਦੇਵ ਭਰਮ ਭੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗਰੀਬ ਨਿਮਾਣਿਆਂ ਦੇਵੇ ਵਰ, ਜਿਉਂ ਭੀਲਣੀ ਦਰ ਖਾਏ ਬੇਰ, ਅੰਮ੍ਰਿਤ ਆਤਮ ਜਾਮ ਪਿਆਇਆ। ਅੰਮ੍ਰਿਤ ਆਤਮ ਜਾਮ ਅਵੱਲਾ, ਨਿੱਝਰ ਰਸ ਚਵੀਜੇ। ਗੁਰਮੁਖਾਂ ਵੇਖੇ ਇਕ ਮਹੱਲਾ, ਖੜਾ ਰਹੇ ਦਰ ਦਹਿਲੀਜੇ। ਸ੍ਰਿਸ਼ਟ ਸਬਾਈ ਅਛਲ ਅਛੱਲਾ, ਕਿਸੇ ਦਿਸ ਨਾ ਆਏ ਨੇਤਰ ਤੀਜੇ। ਹਰਿ ਭਗਤ ਸੁਨੇਹੜਾ ਏਕਾ ਘੱਲਾ, ਸ਼ਬਦ ਬੀਜ ਸਾਚਾ ਬੀਜੇ। ਪੰਚ ਪੰਚਾਇਣ ਕਰੇ ਹੱਲਾ, ਤਨ ਮਨ ਮਨ ਤਨ ਗੁਰ ਸ਼ਬਦ ਭਿੰਨਾ ਜਗਤ ਭੀਜੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਨਿਮਾਣਾ ਵੇਖ ਦਰ, ਆਪ ਕਰਾਏ ਸ਼ਬਦ ਸਰੂਪੀ ਸਾਚੀ ਰੀਝੇ। ਸ਼ਬਦ ਵਸਤ ਅਪਾਰ, ਹਰਿ ਰਖਾਈਆ। ਕਲਜੁਗ ਅੰਤਮ ਕੀਆ ਪਿਆਰ, ਗੁਰਮੁਖ ਸਾਚੇ ਲੇਖਾ ਰਿਹਾ ਸਮਝਾਈਆ। ਤੀਜੇ ਲੋਚਨ ਦੋਹਰੀ ਧਾਰ, ਅੰਤਮ ਭਿਛਿਆ ਝੋਲੀ ਪਾਈਆ। ਜਗਤ ਵਿਕਾਰਾ ਮਾਰੇ ਮਾਰ, ਆਪਣੀ ਰਛਿਆ ਰਿਹਾ ਕਰਾਈਆ। ਜੋਤ ਸਰੂਪੀ ਕਰ ਆਕਾਰ, ਲੇਖਾ ਲਿਖਿਆ ਰਿਹਾ ਚੁਕਾਈਆ। ਉਪਜੇ ਸ਼ਬਦ ਸੱਚੀ ਧੁਨਕਾਰ, ਧੁਨੀ ਨਾਦ ਅਨਾਦਾ ਰਿਹਾ ਵਜਾਈਆ। ਪਰ੍ਹਾ ਪਸੰਤੀ ਜਾਣੇ ਧਾਰ, ਮਧਮ ਬੈਖਰੀ ਭੇਵ ਨਾ ਰਾਈਆ। ਸਾਚੀ ਕੰਤੀ ਪੁਰਖ ਭਤਾਰ, ਸਾਚੀ ਸੇਵਾ ਰਿਹਾ ਕਮਾਈਆ। ਆਤਮ ਸੇਜਾ ਕਰ ਤਿਆਰ, ਪ੍ਰੇਮ ਵਿਛੋਣਾ ਇਕ ਵਿਛਾਈਆ। ਸੋਲਾਂ ਕਰੇ ਤਨ ਸ਼ਿੰਗਾਰ, ਰੂਪ ਅਨੂਪਾ ਆਪ ਵਖਾਈਆ। ਜੋਤ ਨਿਰੰਜਣ ਕਰ ਆਕਾਰ, ਸ਼ਾਹੋ ਭੂਪਾ ਆਪ ਅਖਵਾਈਆ। ਸਾਚਾ ਸੱਜਣ ਮੀਤ ਮੁਰਾਰ, ਏਕਾ ਦੂਜਾ ਭਉ ਚੁਕਾਈਆ। ਸ਼ਬਦ ਬਖ਼ਸ਼ੇ ਸਾਚੀ ਧਾਰ, ਧਾਰਾ ਆਪਣੇ ਹੱਥ ਰਖਾਈਆ। ਸੁਨ ਅਗੰਮੋ ਆਵੇ ਪਾਰ, ਦਸਮ ਦਵਾਰੇ ਵਿਚ ਟਿਕਾਈਆ। ਸੁਨ ਅਗੰਮੀ ਸ਼ਬਦ ਅਪਾਰ, ਓਅੰਕਾਰਾ ਦੇਸ ਸੁਹਾਈਆ। ਓਅੰਕਾਰਾ ਸ਼ਬਦ ਜੈਕਾਰ, ਜੋਤੀ ਸੁਤ ਰਿਹਾ ਉਪਜਾਈਆ। ਜੋਤੀ ਜੋਤ ਬਲੀ ਲਲਕਾਰ, ਵਰਨ ਗੋਤ ਨਾ ਕੋਈ ਰਖਾਈਆ। ਆਪਣੇ ਰੰਗ ਰਵੇ ਕਰਤਾਰ, ਧੂੰਆਂਧਾਰ ਰਹਿਣ ਨਾ ਪਾਈਆ। ਪਰਗਟ ਹੋਏ ਵਿਚ ਸੰਸਾਰ, ਜੁਗਾ ਜੁਗੰਤ ਬਣਤ ਬਣਾਈਆ। ਕਲਜੁਗ ਤੇਰੀ ਅੰਤਮ ਵਾਰ, ਹਰਿਜਨ ਸਾਚੇ ਰਿਹਾ ਜਗਾਈਆ। ਮਨਮੁਖ ਭੁੱਲੇ ਮੁਗਧ ਗਵਾਰ, ਗੁਣਵੰਤਾ ਨਜ਼ਰ ਨਾ ਆਈਆ। ਅੰਤਮ ਆਵੇ ਪਾਸਾ ਹਾਰ, ਲੱਖ ਚੁਰਾਸੀ ਰੋਵੇ ਧਾਹਾਂ ਮਾਰ, ਨਾ ਸਕੇ ਕੋਈ ਛੁਡਾਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਸ਼ਬਦ ਫੜੇ ਤੀਰ ਕਮਾਨ ਚਾਰੋਂ ਕੁੰਟਾਂ ਮਾਰੇ ਵਾਰੋ ਵਾਰ, ਦਹਿ ਦਿਸ਼ਾ ਵੇਖ ਵਖਾਈਆ। ਗਗਨ ਪਤਾਲਾਂ ਪਾਵੇ ਸਾਰ, ਪੁਰੀਆਂ ਲੋਆਂ ਹਾਹਾਕਾਰ, ਕਰੋੜ ਤੇਤੀਸਾ ਕਰੇ ਵਿਚਾਰ, ਸ਼ਿਵ ਸ਼ੰਕਰ ਰੋਵੇ ਜ਼ਾਰੋ ਜ਼ਾਰ, ਬ੍ਰਹਮਾ ਵੇਤਾ ਦਏ ਦੁਹਾਈਆ। ਪਰਗਟ ਹੋਏ ਹਰਿ ਕਰਤਾਰ, ਕਲਜੁਗ ਵੇਖੇ ਕਾਲੀ ਧਾਰ, ਨੌਂ ਖੰਡ ਪ੍ਰਿਥਮੀ ਇਕ ਦਵਾਰ, ਸੱਤਾਂ ਦੀਪਾਂ ਭਗਤ ਵਿਹਾਰ, ਸਾਚੀ ਜੋਤੀ ਰਿਹਾ ਜਗਾਈਆ। ਪਵਣ ਸਵਾਸੇ ਕਰ ਪਿਆਰ, ਨਾਮ ਅਰਦਾਸਾ ਅੰਤਮ ਅੰਤ ਵਿਚ ਸੰਸਾਰ, ਗੁਰਮੁਖਾਂ ਦੇਵੇ ਚਰਨ ਭਰਵਾਸਾ, ਜੋਤੀ ਜੋਤ ਸਰੂਪ ਹਰਿ, ਸਦਾ ਬਖ਼ਸ਼ਿੰਦਾ ਬਖ਼ਸ਼ਣਹਾਰ। ਕਿਆ ਮਾਂਗੇ ਜਨ ਮੰਗਤਾ, ਮੰਗਣ ਮੰਗ ਦਵਾਰ। ਗੁਰ ਪੂਰਾ ਕਾਇਆ ਚੋਲੀ ਰੰਗਤਾ, ਨਾਤਾ ਤੁਟੇ ਨੌਂ ਦਵਾਰ। ਪ੍ਰਭ ਪਾਇਆ ਮੇਲ ਮਿਲਾਇਆ ਸਾਚੀ ਸੰਗਤਾ, ਖੁੱਲ੍ਹੇ ਬੰਦ ਕਿਵਾੜ। ਹਉਮੇ ਰੋਗ ਗਵਾਏ ਹੰਗਤਾ, ਨੇੜ ਨਾ ਆਏ ਪੰਚਮ ਧਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੀਕਨ ਨੀਕਾ ਦੇਵੇ ਵਰ, ਨੇੜ ਨਾ ਆਵੇ ਮੌਤ ਲਾੜ। ਹਰਿ ਸ਼ਬਦ ਅਪਾਰ, ਹਰਿ ਉਪਾਇਆ। ਗੁਰ ਪੂਰੇ ਦੇ ਅਧਾਰ, ਲੋਕਮਾਤ ਜਣਾਇਆ। ਲੋਕਮਾਤੀ ਕਰ ਵਿਚਾਰ, ਸਾਚੀ ਧਾਰਾ ਰਿਹਾ ਵਹਾਇਆ। ਸਾਚੀ ਧਾਰਾ ਅਪਰ ਅਪਾਰ, ਕਾਇਆ ਮੰਦਰ ਅੰਦਰ ਇਕ ਵਖਾਇਆ। ਦੀਪਕ ਜੋਤੀ ਕਰ ਉਜਿਆਰ, ਅਗਿਆਨ ਅੰਧੇਰਾ ਸਰਬ ਮਿਟਾਇਆ। ਕਲਜੁਗ ਭੇਖ ਵਟਾਏ, ਭੇਵ ਨਾ ਰਾਇਆ। ਲੱਖ ਚੁਰਾਸੀ ਵੇਖ ਵਖਾਏ, ਦਿਸ ਕਿਸੇ ਨਾ ਆਇਆ। ਔਲੀਏ ਪੀਰ ਸ਼ੇਖ਼ ਮੇਟ ਮਿਟਾਏ, ਸਾਚੇ ਹਿਸੇ ਰਿਹਾ ਵੰਡਾਇਆ। ਬਿਧਨਾ ਲਿਖੀ ਰੇਖ ਮਿਟਾਏ, ਗੁਰ ਸੋਏ ਮਾਤ ਜਗਾਏ, ਨੇਤਰ ਲੋਚਨ ਨੈਣ ਸਾਚਾ ਵੇਖ ਵਖਾਏ, ਦੂਈ ਦਵੈਤੀ ਪੜਦਾ ਲਾਹਿਆ। ਨਾਮ ਮੇਖਣ ਮਸਤਕ ਸਾਚੀ ਲਾਏ, ਨੌਂ ਦਵਾਰੀ ਬੰਦ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਹਰਿ, ਆਪਣੇ ਭਾਣੇ ਵਿਚ ਸਮਾਇਆ। ਹਰਿ ਭਾਣਾ ਬਲਵਾਨ, ਕਿਸੇ ਨਾ ਜਾਣਿਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਲੋਆਂ ਪੁਰੀਆਂ ਵੇਖੇ ਮਾਰ ਧਿਆਨ, ਆਪੇ ਜਾਣੇ ਆਵਣ ਜਾਣਿਆ। ਜੀਵ ਜੰਤ ਜਹਾਨੀ ਪੜ੍ਹ ਪੜ੍ਹ ਥੱਕੇ ਵੇਦ ਪੁਰਾਨ, ਅੰਜ਼ੀਲ ਕੁਰਾਨਾ ਆਈ ਹਾਣਿਆ। ਪਰਗਟ ਹੋਏ ਹਰਿ ਸ਼ਬਦ ਨੌਜਵਾਨ, ਰਸਨਾ ਫੜੇ ਤੀਰ ਕਮਾਨਿਆ। ਲੱਖ ਚੁਰਾਸੀ ਏਕਾ ਮਾਰੇ ਸੱਚਾ ਬਾਣ, ਕਲਜੁਗ ਤੇਰੀ ਅੰਤ ਨਿਸ਼ਾਨੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਦਰ, ਜਨ ਭਗਤਾਂ ਦੇਵੇ ਨਾਮ ਗੁਣ ਨਿਧਾਨਿਆ। ਕਲਜੁਗ ਕਾਲੀ ਰੈਣ ਅੰਧੇਰਾ ਛਾਇਆ ਏ। ਮਾਇਆ ਰਾਣੀ ਝੂਠੀ ਡੈਣ, ਬੇਮੁਖਾਂ ਭੇਵ ਨਾ ਰਾਇਆ ਏ। ਅੰਤਮ ਚੁੱਕਣਾ ਲਹਿਣ ਦੇਣ, ਧਰਮ ਰਾਏ ਰਿਹਾ ਅਟਕਾਇਆ ਏ। ਨਾਮਾ ਤੁੱਟੇ ਮਾਤ ਪਿਤ ਭਾਈ ਭੈਣ ਸਾਕ ਸੱਜਣ ਸੈਣ, ਕੂੜ ਕੁਟੰਬ ਮਾਤ ਬਣਾਇਆ ਏ। ਗੁਰਮੁਖ ਵਿਰਲਾ ਦਰ ਦਵਾਰੇ ਦਰਸ ਪੇਖੇ ਤੀਜੇ ਨੈਣ, ਆਤਮ ਗਹਿਣਾ ਪ੍ਰਭ ਸਾਚੇ ਤਨ ਪਹਿਨਾਇਆ ਏ। ਸ਼ਬਦ ਜਣਾਏ ਭਾਣਾ ਸਹਿਣ, ਕਲਜੁਗ ਮਾਇਆ ਝੂਠਾ ਵਹਿਣ, ਆਪੇ ਹੋਏ ਸਹਾਇਆ ਏ। ਸੰਤ ਸੁਹੇਲੇ ਇਕ ਇਕੇਲੇ, ਧੁਰ ਦਰਗਾਹੀ ਅੰਤਮ ਮੇਲੇ ਬੈਠ ਇਕੱਠੇ ਰਹਿਣ, ਆਤਮ ਸੇਜਾ ਸਚ ਸੁਹਾਗਣ ਏਕਾ ਨਾਰੀ ਕੰਤ ਪਿਆਰੀ ਸ਼ਬਦ ਰੰਗੀਲਾ ਪਲੰਘ ਵਿਛਾਇਆ ਏ। ਮੋਹਣ ਮਾਧਵ ਨੈਣ ਮੁਧਾਰ ਪਾਰਬ੍ਰਹਮ ਬ੍ਰਹਮ ਰੂਪ ਪਸਾਰੀ, ਏਕਾ ਰੰਗ ਆਪਣਾ ਆਪ ਵਟਾਇਆ ਏ। ਕਰੇ ਖੇਲ ਦਸਮ ਦਵਾਰੀ, ਆਪੇ ਖੋਲ੍ਹੇ ਬੰਦ ਕਿਵਾੜੀ, ਸਾਚੀ ਹਾਟੀ ਇਕ ਵਖਾਏ ਤੀਰਥ ਤਾਟੀ, ਅੰਮ੍ਰਿਤ ਆਤਮ ਸਚ ਸਰੋਵਰ ਇਕ ਇਸ਼ਨਾਨ ਕਰਾਇਆ ਏ। ਹਰਿਜਨ ਚੜ੍ਹਾਏ ਔਖੀ ਘਾਟੀ, ਦੀਪਕ ਜੋਤੀ ਜਗੇ ਲਿਲਾਟੀ, ਨੂਰੋ ਨੂਰ ਕਰਾਇਆ ਏ। ਅਗੇ ਦਿਸੇ ਨੇੜੇ ਵਾਟੀ, ਜੋਤੀ ਜੋਤ ਸਰੂਪ ਹਰਿ, ਕਲਜੁਗ ਅੰਤਮ ਵੇਖ ਹਰਿ, ਏਕਾ ਰੰਗ ਭਗਤ ਜਨਾਂ ਦਰ ਸਾਚਾ ਸੰਗ ਜਗਤ ਵਿਛੋੜਾ ਸ਼ਬਦੀ ਜੋੜਾ ਧਰਨੀ ਮੇਲ ਮਿਲਾਇਆ ਏ। ਸੁਰਤ ਸਵਾਣੀ ਹੋਈ ਸੁਹਾਗਣ, ਕੰਤ ਮਿਲਾਵਾ ਪਾਇਆ ਏ। ਇਕ ਉਪਜਾਏ ਸਾਚਾ ਰਾਗਨ, ਨੇੜ ਨਾ ਆਈ ਪੰਚਮ ਨਾਗਨ, ਪ੍ਰਭ ਸਚ ਸ਼ਿੰਗਾਰ ਕਰਾਇਆ ਏ। ਦਰ ਮੰਦਰ ਅੰਦਰ ਹੋਏ ਵਡ ਵਡਭਾਗਨ, ਪੰਜੇ ਮੋਏ ਪੰਜੇ ਸੋਏ ਪੰਚਾਂ ਰਿਹਾ ਜਗਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਆਤਮ ਵੇਖ ਹਰਿ, ਦੀਪਕ ਜੋਤੀ ਰਿਹਾ ਟਿਕਾਇਆ ਏ। ਦੀਪਕ ਜੋਤੀ ਦੀਪ ਬਲੋਏ, ਵੇਖੇ ਤ੍ਰੈ ਤ੍ਰੈਲੋਆ, ਵਰਨ ਗੋਤੀ ਮੇਟ ਮਿਟਾਏ। ਆਪ ਆਪਣਾ ਰੰਗ, ਪੁਰਖ ਅਬਿਨਾਸ਼ੀ ਸਾਚਾ ਸੋਹੇ। ਸ਼ਬਦ ਘੋੜੇ ਕਸੇ ਤੰਗ, ਨਾਮ ਨਗਾਰਾ ਵਜੇ ਮਰਦੰਗ, ਲੋਆਂ ਪੁਰੀਆਂ ਜਾਏ ਲੰਘ, ਕਰੇ ਕਰਾਏ ਸੋਈ ਸੋਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਦਰ, ਦੁਰਮਤ ਮੈਲ ਜਨ ਭਗਤਾਂ ਦਰ ਦਵਾਰੇ ਸਾਚੇ ਧੋਏ। ਦੁਰਮਤ ਧੋਏ ਮੈਲ, ਦਇਆ ਕਮਾਇੰਦਾ। ਅਠਸਠ ਤੀਰਥ ਰਹੀ ਫੈਲ, ਨਾ ਭੇਵ ਕੋਇ ਜਣਾਇੰਦਾ। ਹਰਿਜਨ ਜਨ ਹਰਿ ਸਾਚੇ ਸੰਤ ਸੁਹੇਲੇ ਏਕਾ ਘਰ ਮਿਲੇ ਸਾਚਾ ਵਰ, ਖੁਲ੍ਹੇ ਸ਼ਬਦ ਦਰ, ਸਾਚਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਸਾਚੀ ਤਰਨੀ ਰਿਹਾ ਤਰ, ਨਾ ਜਨਮੇ ਨਾ ਜਾਏ ਮਰ, ਲੱਖ ਚੁਰਾਸੀ ਚੁਕੇ ਡਰ, ਹਰਿ ਭਗਤ ਦਵਾਰਾ ਜੋਤ ਨਿਰੰਕਾਰਾ ਹਰਿ ਸ਼ਬਦ ਜੈਕਾਰਾ ਏਕਾ ਏਕ ਕਰਾਇੰਦਾ। ਸ਼ਬਦ ਜੈਕਾਰਾ ਏਕ ਏਕ ਜਣਾਈਆ। ਜਨ ਭਗਤਾਂ ਕਰੇ ਬੁਧ ਬਿਬੇਕ, ਆਤਮ ਭਿਛਿਆ ਝੋਲੀ ਸਾਚੀ ਪਾਈਆ। ਚਰਨ ਕਵਲ ਕਵਲ ਚਰਨ ਹਰਿ ਸਾਚੀ ਟੇਕ, ਸ੍ਰਿਸ਼ਟ ਸਬਾਈ ਮਿਥਿਆ ਆਪ ਵਖਾਈਆ। ਜਗਤ ਮਾਇਆ ਨਾ ਲਾਏ ਸੇਕ, ਸਾਚੀ ਸਿਖਿਆ ਰਿਹਾ ਸਿਖਾਈਆ। ਦਰਸ ਅਨੋਖਾ ਸਾਚੇ ਨੇਤਰ ਨੈਣ ਪੇਖ, ਧੁਰ ਸੰਜੋਗਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸਚ ਦੁਲਾਰਿਆ, ਪਾਰਬ੍ਰਹਮ ਬ੍ਰਹਮ ਪਾਏ ਸਾਰ, ਵਰਭੰਡੀ ਰਿਹਾ ਜਗਾਈਆ। ਵਰਭੰਡ ਪ੍ਰਭ ਪਾਏ ਵੰਡ, ਗੁਰਮੁਖ ਮਾਤ ਜਗਾਏ। ਨੌਂ ਦਵਾਰੇ ਕੀਨੇ ਖੰਡ, ਦਸਵੇਂ ਬੂਝ ਬੁਝਾਏ। ਹੱਥ ਫੜਾਏ ਚੰਡ ਪਰਚੰਡ, ਪੰਚਮ ਖੰਡ ਖੰਡ ਕਰਾਏ। ਪੰਚਮ ਦੂਰ ਦੁਰਾਡੇ ਪਾਇਣ ਡੰਡ, ਪੰਚਮ ਪੰਚਾਂ ਮੇਲ ਮਿਲਾਏ। ਪੰਚਮ ਪੰਚ ਜਵਾਨੀ ਗਈ ਹੰਢ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਰੰਗਣ ਰੰਗ ਰੰਗਾਏ। ਰੰਗਣ ਰੰਗ ਅਪਾਰ ਆਪ ਰੰਗਾਇੰਦਾ। ਜੋ ਜਨ ਮੰਗਣ ਨੌਂ ਦਵਾਰ ਸ਼ਬਦ ਘੋੜੇ ਤੰਗਨ, ਆਪ ਕਸਾਇੰਦਾ। ਆਪ ਰਖਾਏ ਆਪਣੇ ਅੰਗਨ, ਆਰ ਪਾਰ ਦੂਜਾ ਦਰ ਨਾ ਮੰਗਣ ਜਾਇੰਦਾ। ਨਾਤਾ ਤੋੜੇ ਭੁੱਖ ਨੰਗਨ, ਵਜਾਏ ਨਾਮ ਮਰਦੰਗਨ, ਮਾਨਸ ਦੇਹੀ ਨਾ ਹੋਏ ਭੰਗਨ, ਲੱਖ ਚੁਰਾਸੀ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੇਖ ਦਰ, ਕਲਜੁਗ ਕਾਇਆ ਖੇੜ ਵਖਾਇੰਦਾ। ਜੋਤ ਅਕਾਲ ਦਿਆਲ ਜਗਤ ਜਗਾਈਆ। ਆਪੇ ਚਲੇ ਅਵੱਲੜੀ ਚਾਲ, ਕਿਸੇ ਦਿਸ ਨਾ ਆਈਆ। ਦਿਵਸ ਰੈਣ ਰਹੇ ਰਖਵਾਲ, ਪ੍ਰਿਤਪਾਲ ਰਿਹਾ ਕਰਾਈਆ। ਸਦ ਵਸੇ ਨਾਲ ਨਾਲ ਅੰਦਰ ਮੰਦਰ ਡੇਰਾ ਲਾਈਆ। ਗੁਰਮੁਖਾਂ ਰਿਹਾ ਸੁਰਤ ਸੰਭਾਲ, ਵੱਜਾ ਜੰਦਰ ਤੋੜ ਵਖਾਈਆ। ਮਾਰੇ ਸ਼ਬਦ ਇਕ ਉਛਾਲ, ਡੂੰਘੀ ਕੰਦਰ ਪਾਰ ਕਰਾਈਆ। ਦੇਵੇ ਨਾਮ ਅਨਮੁੱਲੜਾ ਲਾਲ, ਮਸਤਕ ਥਾਲੀ ਵਿਚ ਟਿਕਾਈਆ। ਹਰਿ ਜਨ ਜਨ ਹਰਿ ਸਾਚੀ ਘਾਲਨ ਰਹੇ ਘਾਲ, ਗੁਰ ਪੂਰਾ ਮਾਤ ਦਲਾਲ, ਲੱਖ ਚੁਰਾਸੀ ਫੰਦ ਕਟਾਈਆ। ਆਪ ਵਖਾਏ ਕਾਇਆ ਮੰਦਰ ਇਕ ਸੁਹਾਵਾ ਤਾਲ, ਅੰਮ੍ਰਿਤ ਝਿਰਨਾ ਰਿਹਾ ਝਿਰਾਈਆ। ਫ਼ਲ ਲਗਾਏ ਕਾਇਆ ਡਾਲ੍ਹ, ਅੰਮ੍ਰਿਤ ਆਤਮ ਮੇਵਾ ਇਕ ਖਵਾਈਆ। ਸੁਰਤ ਸਵਾਣੀ ਹੋਏ ਬੇਹਾਲ, ਦੇਵੀ ਦੇਵਾ ਦਰਸ ਪਾਈਆ। ਬਹੱਤਰ ਨਾੜੀ ਵੱਜੇ ਸ਼ਬਦ ਸੱਚਾ ਤਾਲ, ਪਿਛਾ ਅਗਾੜੀ ਦਿਸ ਨਾ ਆਈਆ। ਕਾਇਆ ਦਿਸੇ ਜੰਗਲ ਜੂਹ ਉਜਾੜ ਪਹਾੜ, ਉਚਾ ਟਿੱਲਾ ਨੌਂ ਦਵਾਰੇ ਹਰਿ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸਮ ਦਵਾਰੀ ਵੇਖੇ ਕਿਲ੍ਹਾ, ਬਜਰ ਕਪਾਟੀ ਸਿਲਾ, ਨਾ ਕੋਈ ਸਕੇ ਬੂਹਾ ਲਾਹੀਆ। ਸ਼ਬਦ ਸਰੂਪੀ ਚਾਰ ਦਿਵਾਰ, ਪ੍ਰਭ ਸਾਚੇ ਰਚਨ ਰਚਾਈਆ। ਜੋਤ ਨਿਰੰਜਣ ਪਹਿਰੇਦਾਰ, ਨਾਮ ਖੰਡਾ ਹੱਥ ਉਠਾਈਆ। ਨਾ ਕੋਈ ਦੀਸੇ ਪੰਚਮ ਯਾਰ, ਨਾਰੀ ਖੌਂਤ ਨਾ ਕੋਈ ਵਖਾਈਆ। ਨਾ ਕੋਈ ਸੁਣੇ ਸੁਣਾਏ ਪੁਕਾਰ, ਹਾਹਾਕਾਰ ਨਾ ਕੋਇ ਜਣਾਈਆ। ਏਕਾ ਏਕ ਸ਼ਬਦ ਸਰੂਪੀ ਵਹਿੰਦੀ ਧਾਰ, ਸਾਚੀ ਧਾਰਾ ਰਿਹਾ ਵਹਾਈਆ। ਦਸਮ ਦਵਾਰੀ ਖੁਲ੍ਹੇ ਬੰਦ ਕਿਵਾੜ, ਸੁਨ ਅਗੰਮੀ ਪਾਰ ਕਰਾਈਆ। ਪਾਰਬ੍ਰਹਮ ਬ੍ਰਹਮ ਪਸਾਰ, ਆਪ ਆਪਣਾ ਰੰਗ ਰੰਗਾਈਆ। ਨਿਹਕਰਮੀ ਕਰਮ ਵਿਚਾਰ, ਧਰਮ ਦਵਾਰ ਧਰਮ ਕਮਾਈਆ। ਮਾਨਸ ਜਨਮ ਦਏ ਸੁਧਾਰ, ਝੂਠੀ ਮਾਇਆ ਭਰਮ ਮਿਟਾਈਆ। ਨਿਰਮਲ ਜੋਤੀ ਕਰ ਉਜਿਆਰ, ਕਾਇਆ ਚੋਟੀ ਉਪਰ ਚੜ੍ਹਾਈਆ। ਦੇਵੇ ਸ਼ਬਦ ਸੱਚੀ ਧੁਨਕਾਰ, ਕੋਟਨ ਕੋਟੀ ਰਾਗ ਹੱਥ ਨਾ ਆਈਆ। ਧੰਨ ਧੰਨਵੰਤਾ ਇਕ ਦਾਤਾਰ, ਸਤਿ ਸਤਵੰਤਾ ਆਪ ਅਖਵਾਈਆ। ਹਰਿਜਨ ਬਣਾਏ ਸਾਚੀ ਬਣਤਾ, ਸਾਚਾ ਸਈਆ ਮੇਲ ਮਿਲਾਈਆ। ਸ਼ਬਦ ਚਾੜ੍ਹੇ ਰੰਗ ਬਸੰਤਾ, ਆਦਿ ਅੰਤਾ ਅੰਕ ਸਮਾਈਆ। ਮਹਿੰਮਾ ਜਗਤ ਭਗਤ ਗਿਣਾਏ ਅਗਣਤਾ, ਅਗਣਤ ਗਣੀ ਨਾ ਜਾਈਆ। ਦੇਵੇ ਵਡਿਆਈ ਹਰਿ ਸਾਚੇ ਸੰਤਾ, ਜਨ ਜਨਣੀ ਲੇਖੇ ਲਾਈਆ। ਹਉਮੇ ਰੋਗ ਗਵਾਏ ਹੰਗਤਾ, ਸਾਚੀ ਸੰਗਤਾ ਗੁਰ ਸਰਨਾਈਆ। ਦਰ ਦਵਾਰਾ ਏਕਾ ਮੰਗਤਾ, ਅਕਾਲ ਮੂਰਤ ਮੂਰਤ ਰਘੁਰਾਈਆ। ਆਪੇ ਹੋਏ ਭੁੱਖਾ ਨੰਗਤਾ, ਸ਼ਾਹ ਕੰਗਾਲ ਸਹਿਜ ਸੁਖਦਾਈਆ। ਇਕ ਵਹਾਏ ਅੰਮ੍ਰਿਤ ਧਾਰਾ ਸਾਚੀ ਗੰਗਤਾ, ਗੰਗਾ ਗੋਦਾਵਰੀ ਸਾਰ ਨਾ ਪਾਈਆ। ਸ਼ਬਦ ਘੋੜੇ ਕਸੇ ਤੰਗਤਾ, ਚੌਥਾ ਪੌੜਾ ਰਿਹਾ ਉਠਾਈਆ। ਪੰਚ ਪੰਚਾਇਨੀ ਹੋਏ ਜੰਗਤਾ, ਬ੍ਰਹਿਮਣ ਗੌੜਾ ਭੇਵ ਨਾ ਰਾਈਆ। ਸੰਬਲ ਨਗਰੀ ਵਾਸਾ ਸੌੜਾ, ਗੁਰ ਗੋਬਿੰਦਾ ਜੋਤ ਜਗਾਈਆ। ਧੁਰ ਦਰਗਾਹੀ ਆਇਆ ਦੌੜਾ, ਦਿਸ ਕਿਸੇ ਨਾ ਆਈਆ। ਦਰ ਘਰ ਸਾਚੇ ਲਾਇਆ ਏਕਾ ਪੌੜਾ, ਨਾ ਹੱਥ ਕਿਸੇ ਫੜਾਈਆ। ਆਪੇ ਜਾਣੇ ਲੰਮਾ ਚੌੜਾ, ਸਾਢੇ ਤਿੰਨ ਹੱਥ ਸੀਆਂ ਅੰਦਰ ਰਿਹਾ ਟਿਕਾਈਆ। ਭਗਤ ਜਨਾਂ ਹਰਿ ਸਾਚਾ ਬਹੁੜਾ, ਜੀਵਾਂ ਜੰਤਾ ਭੇਵ ਨਾ ਰਾਈਆ। ਹਰਿ ਸੰਤ ਸੁਹੇਲੇ ਆਤਮ ਲਗੀ ਔੜਾ, ਅੰਮ੍ਰਿਤ ਮੇਘ ਰਿਹਾ ਬਰਸਾਈਆ। ਲੱਖ ਚੁਰਾਸੀ ਵੇਖੇ ਫ਼ਲ ਮਿੱਠਾ ਕੌੜਾ, ਨੌਂ ਖੰਡ ਪ੍ਰਿਥਮੀ ਸਤਾਂ ਦੀਪਾਂ ਆਪੇ ਵੰਡ ਵੰਡਾਈਆ। ਲੋਆਂ ਪੁਰੀਆਂ ਅਗੰਮ ਅਗੰਮਾ, ਹਡ ਮਾਸ ਨਾ ਨਾੜੀ ਚੰਮਾ, ਮਾਤ ਪਿਤ ਨਾ ਕਿਸੇ ਜੰਮਾ, ਆਪ ਆਪਣਾ ਰਿਹਾ ਉਪਾਈਆ। ਪਵਣ ਸਵਾਸੀ ਨਾ ਲਏ ਦੰਮਾ, ਨੇਤਰ ਨੀਰ ਵਰੋਲੇ ਨਾ ਛੰਮ ਛੰਮਾ, ਸਾਚੀ ਕਾਰਾ ਰਿਹਾ ਕਰਾਈਆ। ਖੰਡ ਮੰਡਲ ਬ੍ਰਹਿਮੰਡ ਕਰੇ ਖੰਡ ਖੰਡਾ, ਕਲਜੁਗ ਦੇਵੇ ਅੰਤ ਦੁਹਾਈਆ। ਬ੍ਰਹਮੇ ਆਤਮ ਹੋਈ ਰੰਡਾ, ਚਾਰੇ ਵੇਦਾਂ ਵਕਤ ਚੁਕਾਈਆ। ਸ਼ਿਵ ਜੀ ਤੋੜੇ ਮਾਣ ਘਮੰਡਾ, ਬਾਸ਼ਕ ਤਸ਼ਕਾ ਗਲ ਲਟਕਾਈਆ। ਕਰੋੜ ਤੇਤੀਸਾ ਹੋਇਆ ਰੰਡਾ, ਸੁਰਪਤ ਰਾਜਾ ਇੰਦ ਦਏ ਦੁਹਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਲੋਕਮਾਤ ਮਾਰ ਝਾਤ, ਸੋਹੰ ਫੜਿਆ ਹੱਥ ਵਿਚ ਡੰਡਾ, ਚਾਰੋਂ ਕੁੰਟ ਦਹਿ ਦਿਸ਼ਾ ਰਿਹਾ ਉਲਟਾਈਆ। ਆਪੇ ਤੋੜੇ ਸਰਬ ਘਮੰਡਾ, ਮੇਟ ਮਿਟਾਏ ਭੇਖ ਪਖੰਡਾ, ਰਾਜ ਰਜਾਨਾਂ ਸ਼ਾਹ ਸੁਲਤਾਨਾਂ ਜੀਵ ਜਹਾਨਾ ਰਿਹਾ ਜਗਾਈਆ। ਜੋਤ ਸਰੂਪੀ ਖੇਲ ਮਹਾਨਾ, ਆਪੇ ਵੇਖੇ ਵਾਲੀ ਦੋ ਜਹਾਨਾ, ਲੱਖ ਚੁਰਾਸੀ ਅੰਤਮ ਅੰਤ ਬੰਨ੍ਹਣ ਆਇਆ ਏਕਾ ਗਾਨਾ, ਲਾੜੀ ਮੌਤ ਖ਼ੁਸ਼ੀ ਮਨਾਈਆ। ਪਰਗਟ ਹੋਏ ਗੁਣ ਨਿਧਾਨਾ, ਧਰਮ ਰਾਏ ਸੀਸ ਝੁਕਾਨਾ, ਅਠਾਈ ਕੁੰਡਾਂ ਕੁੰਡਾ ਲਾਹੀਆ। ਗੁਰਮੁਖ ਸਾਚੇ ਚਤੁਰ ਸੁਜਾਨਾ, ਮਿਲੇ ਮੇਲ ਸ੍ਰੀ ਭਗਵਾਨਾ, ਆਤਮ ਦੇਵੇ ਬ੍ਰਹਮ ਗਿਆਨਾ, ਵੱਜੇ ਤੀਰ ਸ਼ਬਦ ਨਿਸ਼ਾਨਾ, ਬਜਰ ਕਪਾਟੀ ਪਾਰ ਕਰਾਈਆ। ਚਰਨ ਪ੍ਰੀਤੀ ਇਕ ਧਿਆਨਾ, ਆਪ ਬਿਠਾਏ ਸ਼ਬਦ ਬਿਬਾਣਾ, ਨੌਂ ਦਵਾਰੇ ਇਕ ਉਡਾਨਾ, ਜੀਓ ਪਿੰਡ ਬਾਹਰ ਕਢਾਈਆ। ਪਾਏ ਵੰਡ ਸਗਲ ਟਿਕਾਨਾ, ਸੱਚਾ ਸ਼ਬਦ ਇਕ ਸੁਣਾਨਾ, ਛੱਤੀ ਰਾਗਾਂ ਇਕ ਤਰਾਨਾ, ਅਨਹਦ ਧੁਨ ਸੁਣਾਏ ਕਾਨਾ, ਆਪੇ ਆਪ ਰਿਹਾ ਉਪਜਾਈਆ। ਨਿਜ ਘਰ ਆਸਣ ਇਕ ਵਿਛਾਨਾ, ਹਰਿਜਨ ਸਾਚਾ ਸੰਗ ਸਮਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਸੇਜਾ ਕੰਤ ਕੰਤੂਹਲਾ ਸ਼ਬਦ ਝੂਲਾ ਸੋਹੰ ਬਰਖੇ ਬਰਖਾ ਫੂਲਾ, ਅਗਲਾ ਪਿਛਲਾ ਮੂਲ ਆਪ ਚੁਕਾਨਾ। ਸਤਿ ਪੁਰਖ ਅਪਾਰ, ਸਤਿ ਉਪਾਇਆ। ਘਰ ਸਤਵੇਂ ਕਰ ਆਕਾਰ, ਜੋਤੀ ਨੂਰ ਕਰਾਇਆ। ਜੋਤੀ ਨੂਰ ਹੋਇਆ ਉਜਿਆਰ, ਸਾਇਆ ਹੇਠ ਆਪ ਰਖਾਇਆ। ਜੋਤੀ ਸਾਇਆ ਖੇਲ ਅਪਾਰ, ਓਅੰਕਾਰਾ ਦੇਸ ਵਸਾਇਆ। ਓਅੰਕਾਰਾ ਸਾਚੀ ਧਾਰਾ, ਸਾਚੀ ਧਾਰ ਰਿਹਾ ਵਹਾਇਆ। ਸਾਚੀ ਧਾਰਾ ਅਪਰ, ਸੋ ਸਾਚਾ ਨਾਉਂ ਰਖਾਇਆ। ਸੋ ਹੋੜਾ ਇਕ ਅਪਾਰ, ਜੋਤੀ ਜੋੜਾ ਨਾਲ ਮਿਲਾਇਆ। ਜੋਤੀ ਜੋੜਾ ਇਕ ਵਿਚਾਰ, ਸਾਚਾ ਤੋੜਾ ਸੀਸ ਲਗਾਇਆ। ਸਾਚਾ ਤੋੜਾ ਤਨ ਸ਼ਿੰਗਾਰ, ਸੋਲਾਂ ਕਲੀਆਂ ਨਾਲ ਬੰਧਾਇਆ। ਸੋਲਾਂ ਕਲੀਆਂ ਅਪਰ ਅਪਾਰ, ਸੋਲਾਂ ਇਛਿਆ ਬੰਨ੍ਹ ਵਖਾਇਆ। ਸੋਲਾਂ ਇਛਿਆ ਧਰਮ ਜੈਕਾਰ, ਪਾਈ ਭਿਛਿਆ ਧਰਮ ਕਰਮ ਕਮਾਇਆ। ਸਾਚਾ ਸ਼ਬਦ ਕਿਸੇ ਨਾ ਦਿਸਿਆ ਚੰਦ ਬਤੀਸਾ ਰਿਹਾ ਗਾਇਆ। ਰਾਗ ਛਤੀਸਾ ਪਾਇਆ ਹਿਸਾ, ਮੁਨ ਮੁਨੀਸ਼ਰ ਆਪ ਸੁਣਾਇਆ। ਪੰਚਮ ਪਾਵੇ ਸਾਚਾ ਹਿੱਸਾ, ਪਵਣ ਸਵਾਸੀ ਸੰਗ ਰਲਾਇਆ। ਜੋਤੀ ਜੋਤ ਸਰੂਪ ਹਰਿ, ਪੰਚ ਦਵਾਰੇ ਜੋਤੀ ਸ਼ਬਦੀ ਮੇਲ ਅਪਾਰੇ, ਪਵਣ ਹੁਲਾਰਾ ਇਕ ਦਵਾਇਆ। ਜੋਤੀ ਸ਼ਬਦੀ ਮੇਲ ਪਵਣ ਸਵਾਸਿਆ। ਜੋਤ ਨਿਰੰਜਣ ਚਾੜ੍ਹੇ ਤੇਲ ਪ੍ਰਿਥਮੀ ਆਕਾਸਿਆ। ਚੌਥੇ ਘਰ ਵੇਖੇ ਵੇਹਲ, ਗੁਰਮੁਖ ਸਾਚੇ ਸੰਤ ਸੁਹੇਲੇ ਆਪੇ ਸੱਦੇ, ਨਿਜ ਘਰ ਰਖੇ ਸਦ ਵਾਸਿਆ। ਦਰਸ ਦਿਖਾਏ ਦਇਆ ਕਮਾਏ ਆਪ ਆਪਣੇ ਮਧ ਮਧੇ, ਮਧ ਆਤਮ ਜਾਮ ਪਿਲਾਇਆ। ਚਰਨ ਕਵਲ ਕਵਲ ਚਰਨ ਜਨ ਹਰਿ ਸਾਚੇ ਬੱਧੇ, ਪੱਲੇ ਦਾਮ ਨਾਮ ਬੰਨ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪੇ ਵੇਖੇ ਤੀਜੇ ਦਰ ਤੇਰੀ ਹੱਦੇ, ਨੌਂ ਅਠਾਰਾਂ ਰੰਗ ਰੰਗਾਇਆ। ਦੂਜੇ ਘਰ ਸਾਚੀ ਬਿਧੇ, ਆਸਾ ਤ੍ਰਿਸ਼ਨਾ ਫਿਰੇ ਹਲਕਾਇਆ। ਏਕਮ ਏਕ ਏਕਾ ਗੁਰਮੁਖ ਵਿਰਲੇ ਲਾਧੇ, ਗੁਰ ਮੰਤਰ ਸ਼ਬਦ ਜਣਾਇਆ। ਪਾਇਆ ਪਦ ਅਮਰ ਵੱਜੇ ਨਾਦ ਨਦੇ ਰਾਗ ਅਨਾਦਾ ਅਨਹਦ ਇਕ ਸੁਣਾਇਆ। ਆਪੇ ਜਾਣੇ ਭੇਵ ਬੋਧ ਅਗਾਧਾ, ਬ੍ਰਹਿਮਾਦਾ ਖੇਲ ਰਚਾਇਆ। ਗੁਰਮੁਖ ਵਿਰਲੇ ਰਸਨ ਅਰਾਧਾ, ਸਾਚਾ ਦੇਵੇ ਸਾਚੀ ਨਾਮ ਦਾਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਸੁਹਾਏ ਇਕ ਦਰ, ਦਰ ਘਰ ਸਾਚਾ ਇਕ ਸੁਹਾਇਆ। ਜਨ ਦਵਾਰਾ ਬੰਕ ਹੈ, ਬੰਕ ਦਵਾਰਾ ਆਪ। ਆਪੇ ਰਾਓ ਰੰਕ ਹੈ, ਸ੍ਰਿਸ਼ਟ ਸਬਾਈ ਮਾਈ ਬਾਪ। ਪ੍ਰਭ ਸਾਚਾ ਜੋਤ ਸਰੂਪੀ ਵਾਸੀ ਪੁਰੀ ਘਨਕ ਹੈ, ਜਨ ਭਗਤਾਂ ਮੇਟ ਮਿਟਾਏ ਤੀਨੋ ਤਾਪ। ਜੋਤ ਪਰਗਟਾਏ ਬਾਰ ਅਨਕ ਹੈ, ਆਪ ਜਪਾਏ ਆਪਣਾ ਜਾਪ। ਹਰਿਜਨ ਵਡਿਆਈ ਜਿਉਂ ਜਨਕ ਹੈ, ਨਾ ਦਿਸੇ ਕੋਈ ਸੰਤਾਪ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦੇਵੇ ਵਰ, ਦਰਸ ਦਿਖਾਏ ਆਪਣਾ ਆਪ। ਵਰ ਪਾਇਆ ਘਰ ਆਪਣੇ, ਮਿਲੇ ਮੇਲ ਗੋਬਿੰਦਾ। ਜਪੇ ਜਾਪ ਜਪ ਜਪਨੇ, ਹਰਿ ਸਦਾ ਸਦਾ ਬਖ਼ਸ਼ਿੰਦਾ। ਮੇਟ ਮਿਟਾਏ ਤਪ ਤਪਨੇ, ਸਗਲ ਮਿਟਾਏ ਆਤਮ ਚਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸਰੂਪੀ ਦੇਵੇ ਵਰ, ਹਰਿਜਨ ਬਣਾਏ ਲੋਕਮਾਤ ਸਾਚੀ ਬਿੰਦਾ। ਗੁਰਮੁਖ ਗੁਰਮੁਖ ਗੁਰਮੁਖ, ਗੁਰ ਚਰਨ ਧਿਆਨਾ। ਆਤਮ ਤ੍ਰਿਸ਼ਨਾ ਉਤਰੇ ਭੁੱਖ, ਦੇਵੇ ਨਾਮ ਸ਼ਬਦ ਬਿਬਾਣਾ। ਉਜਲ ਕਰੇ ਮਾਤ ਕੁੱਖ ਸ਼ਬਦ ਚਲਾਏ ਨਾਮ ਨਿਸ਼ਾਨਾ। ਸੁਫਲ ਕਰਾਏ ਮਾਤ ਕੁੱਖ, ਸੋਭਾਵੰਤੀ ਨਾਰ ਸੁਹਾਨਾ। ਮਾਤ ਗਰਭ ਨਾ ਉਲਟਾ ਰੁਖ਼, ਲੱਖ ਚੁਰਾਸੀ ਫੰਦ ਕਟਾਨਾ। ਮਾਨਸ ਦੇਹੀ ਮਿਲੀ ਮਨੁੱਖ, ਮਿਲਿਆ ਮੇਲ ਹਰਿ ਭਗਵਾਨਾ। ਜਗਤ ਵਸੂਰਾ ਉਤਰੇ ਦੁੱਖ, ਚਰਨ ਕਵਲ ਗੁਰ ਇਕ ਧਿਆਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਬੰਨ੍ਹੇ ਹੱਥੀਂ ਗਾਨਾ। ਸੋਹੰ ਗਾਨਾ ਨਾਮ ਡੋਰੀ, ਪ੍ਰਭ ਸਾਚਾ ਤੰਦ ਬੰਧਾਈਆ। ਲੋਕਮਾਤ ਕਲ ਕਰੇ ਚੋਰੀ, ਬੰਦੀ ਬੰਧ ਬੰਧਾਈਆ। ਨਾ ਕੋਈ ਜਾਣੇ ਜੋਰ ਜੋਰੀ, ਅੰਧ ਘੋਰੀ ਵੇਖ ਵਖਾਈਆ। ਆਪ ਆਪਣੇ ਹੱਥ ਰੱਖੇ ਡੋਰੀ, ਸੰਗ ਅੰਗ ਪ੍ਰਭ ਜਾਏ ਤੋਰੀ, ਆਪ ਆਪਣਾ ਸੰਗ ਨਿਭਾਈਆ। ਸ਼ਬਦ ਚਾੜ੍ਹੇ ਸਾਚੀ ਘੋੜੀ, ਧੁਰ ਦਰਗਾਹੀ ਜੁੜੀ ਜੋੜੀ, ਜਗਤ ਵਿਛੋੜਾ ਭਗਤੀ ਜੋੜਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਗ ਸੰਗ ਸੰਗ ਅੰਗ ਨਾਮ ਮਰਦੰਗ ਰਿਹਾ ਵਜਾਈਆ। ਨਾਮ ਮਰਦੰਗ ਵੱਜੇ ਤਨ ਹੋਏ ਸ਼ਬਦ ਘਨਘੋਰਾ। ਪ੍ਰਭ ਅਬਿਨਾਸ਼ੀ ਕਿਰਪਾ ਧਾਰੀ, ਮਿਟੇ ਪੰਜ ਚੋਰਾ। ਦਰ ਘਰ ਸਾਚੇ ਬੂਝ ਬੁਝਾਈ, ਚੁੱਕੇ ਮੋਰਾ ਤੋਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ੇ ਸ਼ਬਦ ਘੋੜਾ। ਮਨਮਤ ਜਗਤ ਵਿਕਾਰ ਹੈ, ਸਹਿੰਸਾ ਰੋਗ ਜਲਾਏ। ਗੁਰ ਸ਼ਬਦ ਨਾ ਕਿਸੇ ਪਿਆਰ ਹੈ। ਦੁਰਮਤ ਰਹੀ ਬਿਲਲਾਏ। ਪੰਜਾਂ ਤੱਤਾਂ ਹਾਹਾਕਾਰ ਹੈ, ਨਾ ਕੋਈ ਧੀਰ ਧਰਾਏ। ਰਤੀ ਰਤ ਉਬਲੇ ਘਾਰ ਹੈ, ਸਾਰ ਕੋਈ ਨਾ ਪਾਏ। ਨਾ ਕੋਈ ਪੁਰਖ ਪੁਰਖੋਤਮ ਨਾਰ ਹੈ, ਕੰਤ ਸੁਹਾਗੀ ਆਪ ਹੰਢਾਏ। ਵਰਨ ਗੋਤ ਨਾ ਸ਼ਬਦ ਵਪਾਰ ਹੈ, ਸਾਚਾ ਵਣਜ ਕਰਾਏ। ਏਕਾ ਜੋਤ ਜਗਤ ਅਧਾਰ ਹੈ, ਪਵਣ ਉਨੰਜਾ ਵਿਚ ਸਮਾਏ। ਹਰਿ ਭਗਤ ਸ਼ਬਦ ਅਧਾਰ ਹੈ, ਬਵੰਜਾ ਅੱਖਰ ਵਖਰ ਰਖਾਏ। ਏਕਾ ਏਕ ਜੋਤ ਨਿਰੰਕਾਰ ਹੈ, ਸੁਰਤ ਬਿਬੇਕ ਬਣਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਉਮੇ ਰੋਗ ਗਵਾਏ। ਮਨਮਤ ਜਗਤ ਵਿਕਾਰ ਹੈ, ਤਨ ਮਨ ਹੋਏ ਪੁਰਾਣਾ। ਲੋਭ ਮੋਹ ਹੰਕਾਰ ਹੈ, ਕਾਮ ਕਰੋਧ ਨਿਸ਼ਾਨਾ। ਨੌਂ ਦਵਾਰੇ ਸਦ ਖੁਆਰ ਹੈ, ਰਸ ਰਸਨਾ ਫਿਰ ਵਖਾਨਾ। ਗੁਰਮਤੀ ਨਾਮ ਅਧਾਰ ਹੈ, ਤਨ ਭਾਂਡਾ ਭਰਮ ਭੰਨਾਨਾ। ਵਾ ਤੱਤੀ ਨਾ ਘਰ ਸੱਚੇ ਦਰਬਾਰ ਹੈ, ਚਰਨ ਧੂੜ ਸਚਾ ਇਸ਼ਨਾਨਾ। ਦੀਆ ਬੱਤੀ ਨਾ ਕੋਈ ਵਿਹਾਰ ਹੈ, ਦੀਪਕ ਜੋਤੀ ਇਕ ਜਗਾਨਾ। ਅਠੇ ਪਹਿਰ ਰਹੇ ਉਜਿਆਰ ਹੈ, ਸੰਞ ਸਵੇਰ ਨਾ ਕੋਈ ਦਿਖਾਨਾ। ਦਹਿ ਦਿਸ਼ਾ ਮਹੱਲ ਅਪਾਰ ਹੈ, ਚਾਰੇ ਕੁੰਟਾਂ ਬੰਦ ਰਖਾਨਾ। ਨਾਮ ਝਰੋਖਾ ਇਕ ਅਪਾਰ ਹੈ, ਦਰ ਦਰਵਾਜਾ ਧਰਮ ਨਿਸ਼ਾਨਾ। ਹਰਿ ਜਨ ਜਨ ਹਰਿ ਮੌਕਾ ਅੰਤਮ ਵਾਰ ਹੈ, ਮਿਲੇ ਮੇਲ ਸ੍ਰੀ ਭਗਵਾਨਾ। ਸੋਹੰ ਬੇੜਾ ਜਗਤ ਤਿਆਰ ਹੈ, ਗੁਰਮੁਖ ਵਿਰਲੇ ਚਰਨ ਟਿਕਾਨਾ। ਏਕਾ ਦੂਜਾ ਆਪੇ ਬੰਨ੍ਹੇ ਵਾਰ ਹੈ, ਸਾਚੀ ਸਰਨ ਇਕ ਰਖਾਨਾ। ਲੇਖੇ ਲਾਏ ਸੌ ਸੌ ਜਨਮ ਲਿਆ ਅਵਤਾਰ ਹੈ, ਸੋ ਸਾਚਾ ਜਾਪ ਜਪਾਨਾ। ਦੇਵਣ ਆਇਆ ਭਗਤ ਅਧਾਰ ਹੈ, ਆਪਣਾ ਦੇਣ ਮੂਲ ਚੁਕਾਨਾ। ਭਾਣਾ ਸਹਿਣਾ ਕਰਮ ਵਿਚਾਰ ਹੈ, ਮਾਨਸ ਜਨਮ ਲੇਖੇ ਲਾਣਾ। ਸਾਚੇ ਬਹਿਣਾ ਦਰ ਦਰਬਾਰ ਹੈ, ਚੁੱਕੇ ਆਵਣ ਜਾਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਨਾਮ ਗੁਣ ਨਿਧਾਨਾ। ਮਨਮਤ ਜਗਤ ਸਭ ਮਥਿਆ, ਰਹੀ ਰਤ ਵਰੋਲ। ਰਸਨਾ ਗਾਏ ਨਾ ਸਾਚੀ ਗਾਥਿਆ, ਅਨਜਾਣੀ ਬਾਲੀ ਰਹੀ ਅਨਭੋਲ। ਪੰਚਮ ਪੰਜਾਂ ਪਾਈ ਨੱਥਿਆ, ਕਾਇਆ ਮੰਦਰ ਡੂੰਘਾ ਢੋਲ। ਨਾ ਕੋਈ ਚੜ੍ਹਾਏ ਸਾਚੇ ਰਥਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਖੇ ਘਰ, ਆਪੇ ਵਸੇ ਸਦਾ ਕੋਲ। ਮਨਮਤ ਤੇਰਾ ਨਾਤਾ, ਮਨਮੁਖ ਤਨ ਜੁੜਾਇਆ। ਏਕਾ ਭੁੱਲਿਆ ਪੁਰਖ ਬਿਧਾਤਾ, ਕਾਇਆ ਸੁਖ ਉਪਜਾਇਆ। ਦਿਵਸ ਰੈਣ ਅੰਧੇਰੀ ਰਾਤਾ, ਸਤਿਗੁਰ ਗੁਰ ਸਤਿ ਮੁਖ ਨਾ ਨਜ਼ਰੀ ਆਇਆ। ਕਰਮ ਹੀਣ ਨਾਰ ਕੁਲੱਖਣੀ ਕਮਜ਼ਾਤਾ, ਸਾਚਾ ਕੰਤ ਨਾ ਸੇਜ ਹੰਢਾਇਆ। ਨਾ ਕੋਈ ਦੇਵੇ ਸਾਚੀ ਦਾਤਾ, ਸ਼ਬਦ ਭੰਡਾਰ ਹਰਿ ਝੋਲੀ ਪਾਇਆ। ਵੇਲੇ ਅੰਤ ਨਾ ਪੁੱਛੇ ਵਾਤਾ, ਪਿਤਾ ਮਾਤ ਗੋਦ ਜਿਸ ਉਠਾਇਆ। ਹਰਿ ਜਨ ਜਨ ਹਰਿ ਏਕਾ ਏਕ ਨਿਰੰਜਣ ਜ਼ਾਤਾ, ਚਰਨ ਨਾਤਾ ਧਰਮ ਧਰਾਇਆ। ਆਪ ਸੁਣਾਏ ਆਪਣੀ ਗਾਥਾ, ਸਾਚੀ ਵਰਨੀ ਹੰਸ ਬਿਠਾਇਆ। ਮਿਲਿਆ ਮੇਲ ਕਮਲਾਪਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਸ਼ਬਦ ਵਰ, ਮਨਮੁਖਾਂ ਦਿਸ ਨਾ ਆਇਆ। ਮਨ ਮਤ ਵਿਭਚਾਰ ਨਾ ਰੰਗ ਰਾਤੀ। ਕਲਜੁਗ ਜੀਵਾਂ ਕਰਮ ਰਹੀ ਵਿਚਾਰ, ਕਰੇ ਖੇਲ ਬਹੁ ਬਹੁ ਭਾਂਤੀ। ਵਰਨ ਅਵਰਨਾ ਹਾਹਾਕਾਰ, ਚਾਰੋਂ ਚਾਰ ਬਣਾਏ ਸਾਥੀ। ਪੰਚਮ ਪੰਚਮ ਨਾ ਪਾਇਣ ਸਾਰ, ਪੰਚਮ ਟਿਕਾ ਕਾਲਾ ਮਾਥਨ ਮਾਥੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵਿਰਲੇ ਸੰਤ ਵਿਰੋਲੇ, ਭਾਗ ਲਗਾਏ ਕਾਇਆ ਚੋਲੇ, ਸ਼ਬਦ ਬਿਠਾਏ ਸਾਚੇ ਡੋਲੇ ਨਾਮ ਕਹਾਰਾ ਸਾਚਾ ਸਾਥੀ। ਤਨ ਮਨ ਹਰਿਆ ਸੀਤਲਾ, ਮਿਲਿਆ ਪੁਰਖ ਅਗੰਮਾ। ਮੇਲ ਮਿਲਾਵਾ ਸਾਤੇ ਮੀਤਲਾ, ਲੇਖੇ ਲੱਗੇ ਕਾਇਆ ਚੰਮਾ। ਮਾਨਸ ਦੇਹੀ ਜਗਤ ਜਗ ਜੀਤਲਾ, ਰਸਨਾ ਗਾਏ ਦਮ ਦਮਾ। ਸਤਿਜੁਗ ਸਾਚੀ ਚਲੇ ਰੀਤਲਾ, ਏਕਾ ਏਕ ਹਰਿ ਹਰਿ ਨਾਉਂ ਨਿਮਾ। ਸਾਚਾ ਮੰਦਰ ਗੁਰੂਦਵਾਰਾ ਤਨ ਮਸੀਤਲਾ, ਜੋਤੀ ਜੋਤ ਸਰੂਪ ਹਰਿ, ਸਾਚਾ ਸ਼ਬਦ ਦੇਵੇ ਸਾਚਾ ਪੂਰਨ ਹੋਏ ਕੰਮਾ। ਤਨ ਮੰਦਰ ਗੁਰਦਵਾਰ, ਗੁਰ ਗੁਰ ਜਾਣਿਆ। ਗੁਰ ਮੰਦਰ ਬੈਠ ਅਪਾਰ, ਕਰਮ ਪਛਾਨਿਆ। ਸ਼ਬਦ ਬਖ਼ਸ਼ੀ ਸਾਚੀ ਧਾਰ, ਸਾਚਾ ਧਰਮੀ ਧਰਮ ਕਮਾਨਿਆ। ਪਾਰਬ੍ਰਹਮ ਬ੍ਰਹਮ ਖੇਲ ਅਪਾਰ, ਜਰਮੀ ਜੰਮ ਅਪਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੇਵੇ ਜਗਤ ਵਰ, ਸਤਿਜੁਗ ਤੇਰੀ ਸਾਚੀ ਧਾਰਿਆ। ਸਤਿਜੁਗ ਸਾਚੀ ਧਾਰ ਆਪ ਬਣਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਸ਼ਬਦ ਘੋੜ ਹਰਿ ਅਸਵਾਰ, ਲੋਆ ਪੁਰੀਆਂ ਆਪ ਜਣਾਇੰਦਾ। ਤ੍ਰੈ ਤ੍ਰੈਲੋਆਂ ਏਕਾ ਕਾਰ, ਵਰਭੰਡ ਖੰਡ ਪ੍ਰਭ ਸ਼ਬਦ ਅਧਾਰ, ਬ੍ਰਹਿਮੰਡ ਰਚਨ ਰਚਾਇੰਦਾ। ਸ਼ਬਦ ਫੜ ਤੇਜ ਕਟਾਰ, ਮਾਰੀ ਜਾਏ ਵਾਰੋ ਵਾਰ, ਬ੍ਰਹਮਾ ਸ਼ਿਵ ਇੰਦ ਹਿਲਾਇੰਦਾ। ਵਰਭੰਡੀ ਕਰੇ ਖ਼ਬਰਦਾਰ, ਭੇਖ ਪਖੰਡੀ ਚੋਰ ਯਾਰ, ਸਾਚੀ ਡੰਡੀ ਨਾਮ ਅਧਾਰ, ਨਾਮ ਕੰਢੀ ਇਕ ਵਖਾਇੰਦਾ। ਨਾਰ ਦੁਹਾਗਣ ਮਨਮੁਖ ਬੇਹੰਢੀ ਦੋ ਜਹਾਨਾਂ ਦਿਸੇ ਰੰਡੀ, ਕੰਤ ਭਤਾਰ ਨਾ ਕੋਇ ਹੰਢਾਇੰਦਾ। ਗੁਰਮੁਖ ਵਿਰਲੇ ਮਾਤ ਸਾਚੀ ਵੰਡੀ, ਦਾਤ ਇਕ ਸ਼ਬਦ ਨਾਮ ਪਰਚੰਡੀ, ਸਾਚੀ ਭਿਛਿਆ ਝੋਲੀ ਪਾਇੰਦਾ। ਲੱਖ ਚੁਰਾਸੀ ਦੇਵਣ ਆਇਆ ਦੰਡੀ, ਰਾਜ ਰਾਜਾਨਾਂ ਵੱਢੇ ਕੰਡੀ, ਖੰਡਨ ਖੰਡੀ ਆਪ ਕਰਾਇੰਦਾ। ਚਰਨ ਛੁਹਾਏ ਸਕੇਤ ਮੰਡੀ, ਸੰਮਤ ਚੌਦਾਂ ਚੌਦਾਂ ਲੋਕਾਂ ਚੌਦਾਂ ਹੱਟਾਂ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਰਬਤ ਟਿੱਲੇ ਉਚ ਪਹਾੜ, ਆਪ ਚਬਾਏ ਆਪਣੀ ਦਾੜ੍ਹ, ਜੰਗਲ ਜੂਹ ਜਲ ਥਲ ਵਿਚ ਸਮਾਇੰਦਾ। ਵਲ ਛਲ ਛਲ ਧਾਰ ਭੇਖਨ ਬਾਵਨਾ। ਕਲਜੁਗ ਕਾਲਾ ਕਲ ਚਾਰੋਂ ਕੁੰਟ ਅੰਧੇਰੀ ਸ਼ਾਮਨਾ। ਨਾ ਕੋਈ ਜੀਵ ਜਹਾਨੀ ਜਾਣੇ ਅੰਮ੍ਰਿਤ ਆਤਮ ਸਾਚਾ ਜਲ, ਤ੍ਰਿਸ਼ਨਾ ਤਜੇ ਨਾ ਕਾਮਨੀ ਕਾਮਨਾ। ਦੂਈ ਦਵੈਤੀ ਮਿਟੇ ਨਾ ਸਲ, ਨਾ ਕੋਈ ਫੜਾਏ ਸਾਚਾ ਦਾਮਨਾ। ਸ਼ਬਦ ਚਲਾਏ ਨਾ ਸਾਚਾ ਹਲ, ਲੱਗੇ ਫ਼ਲ ਨਾ ਕਾਇਆ ਡਾਲਨਾ। ਸਚ ਦਵਾਰਾ ਨਾ ਲਿਆ ਮਲ, ਵੇਲੇ ਅੰਤ ਸੰਤ ਕੰਤ ਪਛਾਤਾਵਨਾ। ਗੁਰਮੁਖ ਗੁਰ ਸ਼ਬਦੀ ਗਿਆ ਰਲ, ਗੁਰਮਤੀ ਬੂਝ ਬੁਝਾਵਨਾ। ਸਾਚੀ ਘਾਲਨ ਘਾਲੀ ਘਾਲ, ਆਤਮ ਜੋਤੀ ਦੀਪ ਜਗਾਵਣਾ। ਭਾਗ ਲਗਾਏ ਕਾਇਆ ਖੱਲ, ਵਰਨ ਗੋਤੀ ਭੇਵ ਮਿਟਾਵਣਾ। ਜੋਤੀ ਜੋਤ ਸਰੂਪ ਹਰਿ, ਦੂਈ ਦਵੈਤੀ ਮਿਟੇ ਸਲ, ਏਕਾ ਨਾਮ ਹਰਿਜਨ ਆਤਮ ਤਾਮ ਸਾਚਾ ਭੋਗ ਰਸਨਾ ਮੁਖ ਲਗਾਵਣਾ। ਸਾਚਾ ਭੋਗ ਆਤਮ ਰਸ, ਨਿਜ ਘਰ ਆਤਮ ਪਾਏ। ਪੁਰਖ ਅਬਿਨਾਸ਼ੀ ਹੋਏ ਵਸ, ਰੈਣ ਦਿਵਸ ਦਿਵਸ ਰੈਣ ਸਦ ਸੇਵ ਕਮਾਏ। ਪ੍ਰੇਮ ਤਰਾਨਾ ਤੀਰ ਮਾਰੇ ਕਸ, ਦੋ ਜਹਾਨੀ ਕਾਰ ਕਰਾਏ। ਸ਼ਬਦ ਸੁਨੇਹੜਾ ਰਾਹ ਸਾਚਾ ਜਾਏ ਦੱਸ, ਧੁਰ ਨਿਸ਼ਾਨੀ ਇਕ ਵਖਾਏ। ਮਿਟੇ ਰੈਣ ਅੰਧੇਰੀ ਕਲਜੁਗ ਮਸ, ਬ੍ਰਹਮ ਗਿਆਨਾ ਇਕ ਜਣਾਏ। ਦਰ ਘਰ ਸਾਚੇ ਮੇਲਾ ਹੱਸ ਹੱਸ, ਨਾਦ ਅਨਾਦਾ ਅਨਹਦ ਧੁਨੀ ਸਾਚਾ ਰਾਗ ਸੁਣਾਏ। ਸਾਚੀ ਜੋਤ ਹੋਏ ਪਰਕਾਸ਼, ਨਾ ਕੋਈ ਦਿਸੇ ਰਵ ਸੱਸ, ਬੋਧ ਅਗਾਧਾ ਸ਼ਬਦ ਜਣਾਏ। ਅੰਮ੍ਰਿਤ ਆਤਮ ਮੁਖ ਚੁਆਏ ਸਾਚਾ ਰਸ, ਤੀਰਥ ਤਟ ਕੋਈ ਦਿਸ ਨਾ ਆਏ। ਏਕਾ ਘਰ ਦੋਏ ਗਏ ਵਸ, ਸੁਰਤ ਸ਼ਬਦੀ ਸਾਚਾ ਮੇਲ ਮਿਲਾਵਾ ਹੋਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲਾ ਸਚ ਘਰ, ਦਰ ਘਰ ਸਾਚੇ ਏਕਾ ਦਾਅਵਾ ਹੋਏ। ਸੱਚਾ ਦਾਅਵਾ ਧੁਰ ਅਪੀਲ। ਗੁਰਮੁਖ ਕਰਨਾ ਸ਼ਬਦ ਵਕੀਲ। ਏਕਾ ਦੇਵੇ ਜਗਤ ਦਲੀਲ, ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਰ, ਪਰਗਟ ਹੋਏ ਸੰਬਲ ਨਗਰੀ ਸਾਚਾ ਵਾਸਾ, ਉਪਰ ਛੱਪਰ ਛਾਇਆ ਨੀਲ। ਛੱਪਰ ਛਾਇਆ ਨੀਲ ਹਰਿ ਸੁਹਾਇਆ। ਚੰਦ ਸਿਤਾਰ ਟਿਕਾਇਆ। ਆਪ ਆਪਣੇ ਰੰਗ ਸਮਾਇਆ। ਸਾਚੀ ਸੇਵਾ ਜਗਤ ਲਗਾਇਆ। ਸੂਰ ਸੂਰੀਆ ਸਾਚਾ ਬੰਸਾ ਇਕ ਪਰਕਾਸ਼ ਵਖਾਇਆ। ਜੋਤੀ ਜੋਤ ਸਰੂਪ ਹਰਿ, ਸੰਬਲ ਨਗਰੀ ਇਕ ਇਕੱਗਰੀ ਜੋਤ ਨਿਰੰਜਣ ਸੰਗ ਰਖਾਏ, ਸਗਲ ਸਮਗਰੀ ਤਿੰਨਾਂ ਲੋਆਂ ਪਾਇਆ, ਅਡੰਬਰ ਨਾਮ ਸਵੰਬਰ ਸ਼ਬਦ ਵਿਚੋਲਾ ਦੋ ਜਹਾਨੀ ਏਕਾ ਏਕ ਰਖਾਇਆ। ਸੰਬਲ ਨਗਰ ਸਚ ਮਹੱਲਾ, ਦੋ ਜਹਾਨਾਂ ਟਿਕਾਣਾ। ਆਪੇ ਵਸੇ ਇਕ ਇਕੱਲਾ, ਸ਼ਬਦ ਪਵਣ ਵਿਚ ਸਮਾਣਾ। ਆਪੇ ਵੇਖੇ ਜਲ ਥਲਾ, ਨੌਂ ਖੰਡ ਵੰਡ ਵੰਡਾਣਾ। ਸਤਾਂ ਦੀਪਾਂ ਆਪੇ ਰਲਾ, ਬ੍ਰਹਿਮੰਡ ਵਿਚ ਸਮਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਜ ਘਰ ਵਾਸਾ ਇਕ ਰਖਾਣਾ। ਦੂਸਰ ਕਿਸੇ ਦਿਸ ਨਾ ਆਏ, ਜਨ ਭਗਤਾਂ ਸਾਚਾ ਸੰਗ ਰਖਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰੋਂ ਕੁੰਟ ਦਹਿ ਦਿਸ਼ਾ ਮਾਰ ਧਿਆਨਾ। ਆਪੇ ਵਰਤੇ ਆਪਣਾ ਭਾਣਾ। ਜਨਮ ਕਰਮ ਪ੍ਰਭ ਹੱਥ, ਜਿਸ ਉਪਾਇਆ। ਆਪੇ ਰੱਖੇ ਦੇ ਕਰ ਹੱਥ, ਦਇਆ ਕਮਾਇਆ। ਸ਼ਬਦ ਚੜ੍ਹਾਏ ਸਾਚੇ ਰਥ, ਸਾਚਾ ਮਾਰਗ ਰਿਹਾ ਚਲਾਇਆ। ਜਗਤ ਵਿਚਾਰਾ ਦੇਵੇ ਮਥ, ਸ਼ਬਦ ਕੁੰਡਾ ਏਕਾ ਲਾਹਿਆ। ਲੇਖਾ ਚੁੱਕੇ ਸੀਆਂ ਸਾਢੇ ਤਿੰਨ ਹੱਥ, ਦਰ ਦਵਾਰਾ ਇਕ ਵਖਾਇਆ। ਸਗਲ ਵਸੂਰੇ ਜਾਇਣ ਲੱਥ, ਜੋਤ ਨਿਰੰਕਾਰਾ ਦਰਸ਼ਨ ਪਾਇਆ। ਰਸਨਾ ਕਥਨੀ ਨਾ ਸਕੇ ਕਥ, ਅਕੱਥ ਕਥਾ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦਵਾਰ ਜਗਤ ਉਜਿਆਰ ਆਪਣਾ ਚਰਨ ਛੁਹਾਇਆ। ਭਗਤ ਨਿਮਾਣਾ ਹੀਨ ਹੈ, ਗੁਰ ਪੂਰੇ ਲਗੇ ਪਾਏ। ਗੁਰ ਬਚਨ ਸ਼ਬਦ ਅਧੀਨ ਹੈ, ਵਡ ਸੂਰੇ ਸੇਵ ਕਮਾਏ। ਰਸਨਾ ਰਸ ਚੀਨ ਹੈ, ਹਰਿ ਹਜ਼ੂਰੇ ਵਿਚ ਸਮਾਏ। ਵਖਰ ਅੱਖਰ ਜਗਤ ਕੀਨ ਹੈ, ਸਾਚੇ ਘਰ ਵਸਾਏ। ਮਨਮੁਖਾਂ ਕਾਇਆ ਮੰਦਰ ਵਿਚ ਹੰਕਾਰੀ ਬੀਨ ਹੈ, ਪੁਰਖ ਅਬਿਨਾਸ਼ੀ ਦਿਸ ਨਾ ਆਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਬੰਧਾਏ ਤੱਤਾਂ ਤੀਨ ਹੈ, ਮਨ ਮਤ ਬੁਧ ਏਕਾ ਰੰਗ ਰੰਗਾਏ। ਮਨ ਮਤ ਬੁਧ ਪ੍ਰਭ ਪਾਏ ਡੋਰੀ, ਸ਼ਬਦ ਨਾਮ ਰਖਾਇਆ। ਦਰ ਦਵਾਰੇ ਕਾਰਜ ਸੁਧ, ਮਨਮੁਖ ਜੀਵਾਂ ਕਰੇ ਚੋਰੀ, ਕਲਜੁਗ ਰੈਣ ਅੰਧੇਰ ਘੋਰੀ, ਦਿਸ ਕਿਸੇ ਨਾ ਆਇਆ। ਜਗਤ ਚੁਕਾਏ ਮੋਰੀ ਤੋਰੀ, ਪੰਚ ਨਾ ਪਾਇਣ ਦਰ ਦਵਾਰੇ ਸ਼ੋਰੀ, ਆਪੇ ਆਪ ਰਿਹਾ ਦੁਰਕਾਇਆ। ਹਰਿ ਜਨ ਜਨ ਹਰਿ ਸਾਚਾ ਪਿੰਡ ਚੜ੍ਹੇ ਸ਼ਬਦ ਸਾਚੀ ਘੋੜੀ, ਨਾਮ ਸਿਹਰਾ ਸੀਸ ਗੁੰਦਾਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਜੀਆਂ ਦਾਨ ਜੋਗ ਜੁਗਤ ਭਗਤ ਗੁਰ ਚਰਨ ਧਿਆਨ ਲਗਾਇਆ। ਕੋਟ ਬ੍ਰਹਿਮੰਡ ਖੋਜ ਥੱਕੇ, ਭੇਵ ਕਿਸੇ ਨਾ ਪਾਇਆ। ਜੇਰਜ ਅੰਡ ਪਿੰਡ ਬ੍ਰਹਿਮੰਡ ਵੰਡ, ਲੇਖ ਸਕੇ ਵੇਖ ਬ੍ਰਹਮਾ ਨਾ ਰਾਇਆ। ਆਪ ਸੁਣਾਏ ਨੌਂ ਖੰਡ, ਸੁਰਤ ਸੁਹਾਗਣ ਦਿਸੇ ਰੰਡ, ਸਾਚੀ ਸੇਵ ਨਾ ਕੋਈ ਕਮਾਇਆ। ਗੁਰਮੁਖ ਵਿਰਲਾ ਹੱਥ ਫੜੇ ਚੰਡ ਪਰਚੰਡ, ਏਕਾ ਵੰਡ ਵੰਡਾਇਆ। ਨਰ ਹਰਿ ਸਾਚਾ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਵਾਲੀ ਦੋ ਜਹਾਨਾਂ ਸ਼ਬਦ ਸਰੂਪੀ ਦੇਵੇ ਦੰਡੇ, ਸ਼ਬਦ ਕੁਹਾੜਾ ਹੱਥ ਉਠਾਇਆ। ਮੇਟ ਮਿਟਾਏ ਭੇਖ ਪਖੰਡੇ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਦਿਵਸ ਰੈਣ ਰੈਣ ਦਿਵਸ ਹੋਏ ਸਦ ਸਹਾਇਆ। ਦਿਵਸ ਰੈਣ ਆਤਮ ਘਰ ਮੇਲ ਮਿਲਾਵਾ ਹਰਿ ਹਰਿ ਕੰਤਾ। ਆਪ ਚੁਕਾਏ ਜਗਤ ਮੋਹ, ਭੇਖਾਧਾਰੀ ਜੁਗਾ ਜੁਗੰਤਾ। ਚਰਨ ਧੂੜ ਨੁਹਾਏ ਸਾਚੇ ਸਰ, ਲੋਕਮਾਤ ਬਣਾਏ ਸਾਚੀ ਬਣਤਾ। ਚਰਨ ਕਵਲ ਕਵਲ ਚਰਨ ਹਰਿਜਨ ਸਾਚਾ ਜਾਏ ਤਰ, ਮਿਲੇ ਵਡਿਆਈ ਸਾਧਨ ਸੰਤਾ। ਏਕਾ ਏਕ ਹਰੀ ਹਰਿ, ਨਾ ਜਨਮੇ ਨਾ ਜਾਏ ਮਰ, ਪੂਰਨ ਜੋਤ ਸ੍ਰੀ ਭਗਵੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਵਾਰ ਕਰ ਵਿਚਾਰ, ਮੇਲ ਮਿਲਾਏ ਸਾਚੇ ਕੰਤਾ। ਪੰਚਮ ਮਾਰ ਪੰਚ ਜਿਵਾਇਆ। ਪੰਚਮ ਕਰ ਸ਼ਬਦ ਪੰਚ ਸੇਵ ਕਮਾਈਆ। ਪੰਚਮ ਸ਼ਬਦ ਕਟਾਰ, ਪੰਚਮ ਫੂਲਨ ਹਾਰ ਪਹਿਨਾਇਆ। ਪੰਚਮ ਮੇਲਾ ਇਕ ਦਵਾਰ, ਪੰਚਮ ਪੰਚਾਂ ਵਿਚ ਸਮਾਇਆ। ਪੰਚਮ ਗਾਏ ਪੰਚ ਸੁਨ, ਪੰਚ ਸ਼ਬਦ ਜਣਾਇਆ। ਪੰਚ ਜਣਾਏ ਪੰਚ ਜਨ, ਪੰਚਮ ਆਪ ਉਠਾਈਆ। ਪੰਚਮ ਅਲਾਹੇ ਪੰਚਮ ਸ਼ਬਦ ਧੁਨ, ਪੰਚਮ ਰਾਗ ਮਿਟਾਈਆ। ਪੰਚਮ ਪੁਕਾਰ ਰਿਹਾ ਸੁਣ, ਜੋਤੀ ਜੋਤ ਸਰੂਪ ਹਰਿ, ਪੰਚਮ ਰੰਗ ਰੰਗਾਈਆ। ਪੰਚਮ ਮਾਇਆ ਪੰਚਮ ਪਾਇਆ, ਪੰਚਮ ਪੁਰਖ ਅਪਾਰਾ। ਪੰਚਮ ਆਇਆ ਪੰਚਮ ਜਾਇਆ, ਪੰਚਮ ਸ਼ਬਦ ਹੁਲਾਰਾ। ਪੰਚਮ ਪਾਇਆ ਪੰਚਮ ਵਡਿਆਇਆ, ਪੰਚਮ ਨਾਮ ਜੈਕਾਰਾ। ਪੰਚਮ ਮਿਲਾਇਆ ਪੰਚ ਤ੍ਰਿਪਤਾਇਆ, ਪੰਚਮ ਭਰੇ ਭੰਡਾਰਾ। ਪੰਚਮ ਮਿਟਾਇਆ ਪੰਚਮ ਪਾਇਆ, ਪੰਚਮ ਮੇਲ ਅਪਾਰਾ। ਪੰਚ ਸੁਹਾਇਆ ਪੰਚ ਜਗਾਇਆ, ਪੰਚਮ ਦਏ ਹੁਲਾਰਾ। ਪੰਚਮ ਪੰਚਾਂ ਵਿਚ ਸਮਾਇਆ, ਪੰਚਾਂ ਵਸੇ ਆਪੇ ਬਾਹਰਾ। ਪੰਚ ਪਾਇਣ ਪੰਚ ਗਾਇਣ, ਪੰਚਮ ਰੰਗ ਰੰਗਾਇਆ। ਪੰਚ ਆਇਣ ਪੰਚਮ ਜਾਇਣ, ਪੰਚਾਂ ਸੰਗ ਨਿਭਾਇਆ। ਪੰਚ ਖਾਇਣ ਪੰਚ ਡਾਇਣ, ਪੰਚ ਪੰਚਾਂ ਹੱਥ ਫੜਾਇਆ। ਪੰਚਮ ਜੋਤੀ ਇਕ ਮਿਲਾਇਣ, ਪੰਚਮ ਸ਼ਬਦ ਜਣਾਇਆ। ਪੰਚਮ ਵੇਖੇ ਏਕਾ ਨੈਣ, ਪੰਚਮ ਗੋਤੀ ਇਕ ਬਣਾਇਆ। ਪੰਚਮ ਭਾਣਾ ਸਿਰ ਤੇ ਸਹਿਣ, ਪੰਚਮ ਰੋਤੀ ਰੋ ਰੋ ਨੀਰ ਵਹਾਇਆ। ਪੰਚ ਚੁਕਾਇਆ ਲਹਿਣ ਦੇਣ, ਕੋਟੀ ਕੋਟ ਫਿਰਨ ਹਲਕਾਇਆ। ਜੋਤੀ ਜੋਤ ਸਰੂਪ ਹਰਿ, ਪੰਚਮ ਮੇਲਾ ਪੰਚਮ ਘਰ ਪੰਚ ਦਰ ਇਕ ਖੁਲ੍ਹਾਇਆ। ਪੰਚ ਉਪੱਨਾ ਸ਼ਬਦੀ ਧੰਨਾ, ਨਾਮ ਵਸਤ ਅਮੋਲਾ। ਪੰਚਮ ਭੰਨਾ ਪੰਚਮ ਖੰਨਾ, ਪੰਚਮ ਤੋਲ ਅਤੋਲਾ। ਪੰਚਮ ਚੰਨਾ ਪੰਚਮ ਡੰਨਾ, ਪੰਚਮ ਘੋਲ ਘੋਲਾ। ਪੰਚਮ ਮੰਨਾ ਪੰਚਮ ਸੰਨਾ, ਪੰਚਮ ਵਸੇ ਕੋਲਾ। ਪੰਚਮ ਤਨਾ ਛੱਪਰੀ ਛੰਨਾ, ਪੰਚਮ ਬੋਲੇ ਢੋਲਾ। ਪੰਚਮ ਪੰਚਮ ਪੰਚਮ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਕਲਾ ਸੋਲਾ। ਪੰਚਮ ਮੀਤਾ ਪੰਚਮ ਚੀਤਾ, ਪੰਚਮ ਰੀਤ ਚਲਾਇਆ। ਪੰਚਮ ਸਈਆ ਪੰਚਮ ਨਈਆ, ਪੰਚਮ ਗੀਤਾ ਇਕ ਸੁਣਾਇਆ। ਪੰਚਮ ਜੀਤਾ ਅੰਮ੍ਰਿਤ ਪੀਤਾ, ਪੰਚਮ ਚੀਤਾ ਇਕ ਰਖਾਇਆ। ਪੰਚਮ ਤੱਤਿਆ ਕਾਇਆ ਮੰਦਰ ਮਤਿਆ, ਚਾਰ ਦਿਵਾਰੀ ਇਕ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਪਰਖੇ ਆਪੇ ਮੀਤਾ, ਆਪ ਆਪਣੇ ਵਿਚ ਸਮਾਇਆ। ਪੰਚਮ ਬੋਲੇ ਕਾਇਆ ਚੋਲੇ, ਪੰਚਮ ਰਿਹਾ ਲੁਕਾਈਆ। ਪੰਚਮ ਆਤਮ ਪੜਦੇ ਫੋਲੇ, ਵੇਖ ਵਖਾਣੇ ਕਾਇਆ ਚੋਲੇ, ਪੰਚਮ ਰਹੇ ਜੁਦਾਈਆ। ਪੰਚਮ ਤੋਲ ਸਾਚਾ ਤੋਲੇ, ਪੰਚਮ ਤੱਤ ਸ਼ਬਦ ਵਰੋਲੇ, ਕਾਇਆ ਮਥਨਾ ਆਪ ਅਖਵਾਈਆ। ਪੰਚਮ ਵਸੇ ਹਰਿ ਹਰਿ ਕੋਲੇ, ਪੰਚਮ ਪੰਚ ਰਹੇ ਅਨਭੋਲੇ, ਪੰਚਮ ਗੋਲੇ ਰਿਹਾ ਬਣਾਈਆ। ਪੰਚਮ ਤੋਲ ਸਾਚਾ ਤੋਲੇ, ਜੋਤੀ ਜੋਤ ਸਰੂਪ ਹਰਿ, ਪੰਚਮ ਖੰਡਾ ਏਕਾ ਸ਼ਬਦ ਰਿਹਾ ਲਗਾਈਆ। ਪੰਚਮ ਜੋਗ ਪਰਪੰਚ ਗਵਾਇਆ। ਪੰਚਮ ਭੋਗ ਆਤਮ ਰਸ ਪਾਇਆ। ਪੰਚਮ ਸੰਜੋਗ ਹਰਿ ਹਰਿ ਹਰਿ ਵਰ ਵਰ ਵਰ ਘਰ ਸਾਚੇ ਪਾਇਆ। ਜੋਤੀ ਜੋਤ ਸਰੂਪ ਹਰਿ, ਪੰਚਮ ਮੇਲਾ ਮੇਲ ਕਰ, ਪੰਚਮ ਪੰਚ ਉਪਾਇਆ। ਪੰਚ ਉਪਾਏ ਪੰਚ ਮਿਟਾਏ, ਪੰਚਾਂ ਸ਼ਬਦ ਜਣਾਈਆ। ਪੰਚ ਉੁਠਾਏ ਪੰਚ ਖਪਾਏ, ਪੰਚਮ ਮੇਲ ਮਿਲਾਈਆ। ਪੰਚ ਹਸਾਏ ਪੰਚ ਰਵਾਏ ਪੰਚਾਂ ਤੇਲ ਚੜ੍ਹਾਈਆ। ਪੰਚ ਛੁਡਾਏ ਪੰਚ ਬੰਧਾਏ, ਪੰਚਾਂ ਅੰਗ ਲਗਾਈਆ। ਪੰਚ ਜਣਾਏ ਪੰਚ ਭੁਲਾਏ, ਪੰਚਾਂ ਭਰਮ ਮਿਟਾਈਆ। ਪੰਚ ਉਠਾਏ ਪੰਚ ਰੁਲਾਏ, ਪੰਚਾਂ ਪੰਚਮ ਮੀਤਾ ਏਕਾ ਸ਼ਬਦ ਸੁਣਾਈਆ। ਮਾਣ ਰਖਾਏ ਅਠਾਰਾਂ ਧਿਆਏ ਗੀਤਾ, ਅਰਜਨ ਨੀਤਾ ਵੇਖ ਵਖਾਈਆ। ਪੰਚਮ ਮੰਨਿਆ ਪੰਚਮ ਡੰਨਿਆ, ਪੰਚਮ ਭਏ ਭਿਆਨਕ। ਪੰਚਮ ਰਾਗ ਸੁਣਾਏ ਕੰਨਿਆ, ਪੰਚ ਉਠਾਏ ਅਚਨ ਅਚਾਨਕ। ਪੰਚਮ ਪੰਚ ਸਾਚਾ ਜਣਿਆ, ਪੰਚ ਸੁਹਾਏ ਸਾਚਾ ਥਾਨਕ। ਪੰਚਮ ਰਾਹ ਏਕਾ ਬੰਨਿਆ, ਪੰਚਮ ਵੇਖੇ ਮੋਤੀ ਮਾਣਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਵੇਖ ਵਖਾਣੇ ਖ਼ਲਕ ਖ਼ਾਲਕ। ਜਗਤ ਜੋਗ ਪ੍ਰਭ ਦਏ ਤਿਆਗ। ਚਰਨ ਛੁਹਾਏ ਅਯੁਧਿਆ ਪਰਾਗ। ਵੇਖ ਵਖਾਣੇ ਅਬਿਨਾਸ਼ ਸਨਿਆਸ ਵੈਰਾਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਸੋਇਆ ਜਾਏ ਜਾਗ। ਅਯੁਧਿਆ ਪਰਾਗ ਦਰ ਦਰ ਘਰ ਘਰ ਮੰਦਰ ਅੰਦਰ ਵੇਖੇ ਲੱਗੀ ਤ੍ਰਿਸ਼ਨਾ ਆਗ। ਕਵਣ ਹਵਨ ਕਵਣ ਜੋਤੀ ਸਾਚਾ ਦੀਪਕ ਜਗੇ ਚਿਰਾਗ। ਕਵਣ ਭਬੂਤੀ ਤਨ ਧੋਤੀ, ਕਵਣ ਹੰਸ ਕਵਣ ਕਾਗ। ਕਵਣ ਮਧ ਆਤਮ ਰਸ ਪੀਤੀ ਬੂਟੀ, ਕਵਣ ਸੰਤ ਹੱਥ ਪਕੜੇ ਵਾਗ। ਕਵਣ ਘਰ ਜੀਵ ਜਨਕੀ ਛੂਟੀ, ਕਵਣ ਦਵਾਰੇ ਮਜਨ ਮਾਘ। ਕਵਣ ਜਣਾਏ ਸ਼ਬਦ ਤ੍ਰੈਕੂਟੀ, ਕਵਣ ਦਵਾਰੇ ਵੱਜੇ ਅਨਹਦ ਸਾਚਾ ਨਾਦ। ਜਗਤ ਮਾਇਆ ਕਲਜੁਗ ਛੂਟੀ, ਸ੍ਰਿਸ਼ਟ ਸਬਾਈ ਡੱਸੇ ਡੱਸਣੀ ਨਾਗ। ਧੁਰ ਦਰਗਾਹੀ ਅੰਤਮ ਰੂਠੀ, ਕੋਈ ਨਾ ਪਕੜੇ ਅੰਤਮ ਵਾਗ। ਜੋਤ ਨਿਰੰਜਣ ਏਕਾ ਤੁੱਠੀ, ਦਰ ਘਰ ਸਾਚੇ ਲਾਏ ਭਾਗ। ਚਾਰ ਵਰਨ ਕਰ ਏਕਾ ਮੁੱਠੀ, ਮੇਲ ਮਿਲਾਏ ਕੰਤ ਸੁਹਾਗ। ਪੰਡਤ ਪਾਂਧੇ ਰਹਿਣ ਨਾ ਦੇਵੇ ਕਿਸੇ ਗੁਠੀ, ਧੋਤੀ ਟਿਕਾ ਤਨ ਬਸਤਰ ਵੇਖੇ ਭਾਗ। ਸੰਤ ਸੁਹੇਲੇ ਜੁਗਾ ਜੁਗੰਤਰ ਗਏ ਰੁਠੀ, ਆਪ ਮਿਲਾਏ ਦਇਆ ਕਮਾਏ ਇਕ ਉਪਜਾਏ ਸ਼ਬਦ ਵੈਰਾਗ। ਕਵਲ ਨਾਭੀ ਕਰੇ ਪੁੱਠੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰਾ ਇਕ ਪਛਾਨੇ, ਗੁਰਮੁਖ ਸਾਚੇ ਸੁਘੜ ਸਿਆਣੇ ਸਾਚਾ ਮੇਲਾ ਕੰਤ ਸੁਹਾਗ। ਨੀਕਣ ਨੀਕਾ ਫੀਕਨ ਫੀਕਾ। ਦ੍ਰਿਸ਼ਟ ਜਗਤ ਅਗੋਚਰ ਸਵਾਮੀ ਭੇਵ ਜਾਣੇ ਜਨ ਜੀਆ ਕਾ। ਅੰਤ ਆਦਿ ਆਦਿ ਅੰਤ ਨਿਹਕਾਮੀ, ਲੇਖ ਲਿਖਾਣੇ ਵੇਖ ਵਖਾਣੇ ਰਾਜ ਰਾਜਾਨੇ ਸਾਢੇ ਤਿੰਨ ਹੱਥ ਸੀਂ ਕਾ। ਘਟ ਘਟ ਅੰਤਰਯਾਮੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਬਲੋਏ ਘਰ ਸਾਚੇ ਨਾਮੀ। ਆਪ ਅਨਾਮੀ ਆਪ ਨੇਹਕਾਮੀ ਅੰਤਰਯਾਮੀ ਜਾਨਤ। ਆਪੇ ਰੈਣ ਆਪੇ ਸ਼ਾਮੀ, ਆਪੇ ਪੀਰ ਫ਼ਕੀਰ ਪਛਾਨਤ। ਆਪੇ ਰਸ ਆਪੇ ਤਾਮੀ, ਆਪੇ ਕਰੋਧੀ ਕਪਟੀ ਹੋਏ ਕਾਮੀ, ਆਪੇ ਬ੍ਰਹਮ ਗਿਆਨਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੇਖ ਘਰ, ਕਰੇ ਕਰਾਏ ਸਰਬ ਪਛਾਨਤ। ਆਪ ਪਛਾਣੇ ਆਪੇ ਜਾਣੇ ਆਪੇ ਪੜਦੇ ਉਹਲੇ। ਆਪ ਜਗਾਏ ਚਤੁਰ ਸੁਘੜ ਸਿਆਣੇ, ਭਾਗ ਲਗਾਏ ਕਾਇਆ ਚੋਲੇ। ਆਪ ਸੁਣਾਏ ਨਾਦ ਅਨਾਦੀ ਸਾਚੇ ਗਾਣੇ, ਸੋਹੰ ਸੋ ਸਾਚੇ ਢੋਲੇ। ਆਪ ਜਗਾਏ ਰਾਜੇ ਰਾਣੇ, ਦਰ ਦਵਾਰ ਬਣਾਏ ਗੋਲੇ। ਆਪ ਉਠਾਏ ਸਾਧ ਸੰਤ ਬੇਮਹਾਨੇ, ਪੂਰਾ ਤੋਲ ਹਰਿ ਹਰਿ ਤੋਲੇ। ਆਪ ਚਲਾਏ ਨਾਮ ਵੰਞ ਮੁਹਾਣੇ, ਸ੍ਰਿਸ਼ਟ ਸਬਾਈ ਕਾਇਆ ਫੋਲੇ। ਆਪ ਰਖਾਏ ਆਪਣੇ ਭਾਣੇ, ਹਰਿਜਨ ਅੰਤ ਮਾਤ ਨਾ ਡੋਲੇ। ਆਪ ਉਠਾਏ ਇਕ ਨਿਸ਼ਾਨੇ, ਪਰਗਟ ਹੋਏ ਕਲਾ ਸੋਲੇ। ਚੜ੍ਹੇ ਸ਼ਬਦ ਸੱਚੇ ਬਿਬਾਣੇ, ਲੱਖ ਚੁਰਾਸੀ ਅੰਤ ਵਰੋਲੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਕਾਇਆ ਡੂੰਘੀ ਕੰਦਰ ਸਾਚੇ ਮੰਦਰ ਜਗਤ ਪੁਜਾਰੀ ਸ਼ਬਦ ਸਰੂਪੀ ਬਹਿ ਬਹਿ ਬੋਲੇ। ਸ਼ਬਦ ਪੁਜਾਰੀ ਪ੍ਰੇਮ ਇਸ਼ਟ, ਏਕਾ ਏਕ ਰਖਾਈਆ। ਆਪੇ ਜਾਣੇ ਆਪਣੀ ਦ੍ਰਿਸ਼ਟ, ਵਸ਼ਿਸ਼ਟ ਵਸ਼ਿਸ਼ਟ ਗੁਰ ਬਣਾਈਆ। ਕਲ ਹਿਲਾਏ ਮਾਤ ਸ੍ਰਿਸ਼ਟ, ਦਿਸ ਕਿਸੇ ਨਾ ਆਈਆ। ਮਤ ਬੁਧੀ ਹੋਈ ਨਸ਼ਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਵਰਤਾਈਆ। ਆਪਣੀ ਕਲ ਆਪ ਵਰਤਾਏ, ਸ਼ਬਦ ਕਹਿਰ ਅੰਧੇਰਾ। ਵਲ ਛਲ ਪ੍ਰਭ ਆਪ ਕਰਾਏ, ਨਾ ਕੋਈ ਜਾਣੇ ਸੰਞ ਸਵੇਰਾ। ਜਗਤ ਧਾਮ ਆਪ ਡੁਲਾਏ, ਨੌਂ ਖੰਡ ਪ੍ਰਿਥਮੀ ਪਾਏ ਘੇਰਾ। ਚਾਰੋਂ ਕੁੰਟ ਉਠ ਉਠ ਧਾਏ, ਸਿੰਘ ਸ਼ੇਰ ਪ੍ਰਭ ਸ਼ੇਰ ਦਲੇਰਾ। ਲੱਖ ਚੁਰਾਸੀ ਰੋਵੇ ਹਾਵੇ, ਨਾਤਾ ਤੁੱਟੇ ਮੇਰੀ ਮੇਰਾ। ਗੁਰਮੁਖ ਵਿਰਲਾ ਗੀਤ ਅਨਾਦੀ ਏਕਾ ਗਾਵੇ, ਜਿਸ ਜਨ ਕਰੇ ਆਪਣੀ ਮਿਹਰਾ। ਏਕਾ ਪਦ ਘਰ ਸਾਚੇ ਪਾਵੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸ਼ਬਦ ਵਰ, ਨਾ ਮਾਤ ਕਲ ਲਾਵੇ ਦੇਰਾ। ਇਕ ਸ਼ਬਦ ਇਕ ਸ਼ਿੰਗਾਰ। ਇਕ ਗੁਰ ਇਕ ਅਧਾਰ। ਇਕ ਸੁਰ ਇਕ ਨਾਦ ਬੋਧ ਅਗਾਧ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਆਤਮ ਵੇਖੇ ਸਚ ਘਰ, ਕਵਣ ਦਵਾਰੇ ਮੇਲਾ ਮਾਧਵ ਮਾਧ। ਹਰਿ ਦਵਾਰਾ ਆਪ ਪਛਾਣੇ, ਨੌਂ ਦਵਾਰੇ ਤਜ। ਭਗਤ ਜਨਾਂ ਹਰਿ ਪਾਵੇ ਸਾਰੇ, ਕਲਜੁਗ ਮਾਇਆ ਪੜਦੇ ਕੱਜ। ਆਵਣ ਜਾਵਣ ਗੇੜ ਨਿਵਾਰੇ, ਅੰਤਮ ਰੱਖੇ ਲਜ। ਪਤਤ ਪਾਵਨ ਖੇਲ ਅਪਾਰੇ, ਪਿਆਏ ਅੰਮ੍ਰਿਤ ਆਤਮ ਰਜ। ਦਰਸ ਦਿਖਾਏ ਅਗੰਮ ਅਪਾਰੇ, ਕਾਇਆ ਕਾਅਬਾ ਇਕ ਕਰਾਏ ਸਾਚਾ ਹੱਜ। ਸ਼ਬਦ ਜਣਾਏ ਸੱਚੀ ਧੁਨਕਾਰੇ, ਸ਼ਬਦ ਸਰੂਪੀ ਮਾਰੇ ਅਵਾਜ। ਜੋਤ ਨਿਰੰਜਣ ਇਕ ਅਕਾਰੇ, ਇਕ ਸੁਨੇਹੜਾ ਗੁਰ ਮੰਤ ਦੇਵੇ ਗੁਰ ਸ਼ਬਦ ਸਾਚਾ ਭੱਜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਘਰ ਦਰ ਏਕਾ ਏਕ ਬਹੇ ਸਜ। ਸਤਿ ਪੁਰਖ ਅਪਾਰ, ਸਤਿ ਸਮਾਇਆ। ਘਰ ਸਤਵੇਂ ਕਰ ਆਕਾਰ, ਜੋਤੀ ਨੂਰ ਉਪਾਇਆ। ਆਪੇ ਵੇਖੇ ਆਪਣੀ ਧਾਰ, ਪ੍ਰਭ ਆਪਣਾ ਦਰ ਸੁਹਾਇਆ। ਛੇਵਾਂ ਘਰ ਕਰ ਤਿਆਰ, ਜੋਤੀ ਸੁਤ ਸ਼ਬਦ ਜਣਾਇਆ। ਸ਼ਬਦ ਚਲੇ ਅਪਰ ਅਪਾਰ, ਆਦਿ ਅੰਤ ਭੇਵ ਨਾ ਰਾਇਆ। ਆਪੇ ਵੇਖੇ ਦਰ ਦਵਾਰ, ਪੰਚਮ ਕੁੰਡਾ ਆਪੇ ਲਾਹਿਆ। ਪੰਚਮ ਕਰ ਪਵਣ ਅਧਾਰ, ਸਚ ਸਵਾਸੀ ਰਿਹਾ ਚਲਾਇਆ। ਚੌਥਾ ਘਰ ਜੋਤ ਨਿਰੰਕਾਰ, ਦੂਰ ਨੇੜੇ ਦਿਸ ਨਾ ਆਇਆ। ਸਾਧਾਂ ਸੰਤਾਂ ਕਰੇ ਪਿਆਰ, ਨਾਮ ਵਿਚੋਲਾ ਵਿਚ ਰਖਾਇਆ। ਆਪੇ ਹੋਏ ਬਾਹਰ ਵਾਰ, ਦੂਸਰ ਕੋਇ ਰਹਿਣ ਨਾ ਪਾਇਆ। ਸੋਲਾ ਕਰੇ ਤਨ ਸ਼ਿੰਗਾਰ, ਸ਼ਬਦ ਸਿੰਘਾਸਣ ਦਏ ਵਖਾਇਆ। ਏਕਾ ਘਰ ਸੱਚਾ ਦਰਬਾਰ, ਦਰ ਦਰਵੇਸ਼ਾ ਭੇਖ ਵਟਾਇਆ। ਕਲਜੁਗ ਅੰਤਮ ਵੇਖ ਵਿਚਾਰ, ਨਿਹਕਲੰਕੀ ਜੋਤ ਜਗਾਇਆ। ਬੀਸ ਬੀਸੇ ਖ਼ਬਰਦਾਰ, ਭਾਣਾ ਆਪਣੇ ਹੱਥ ਰਖਾਇਆ। ਬੀਸ ਤੇਰਾਂ ਤੇਰਾਂ ਨਾਨਕ ਧਾਰ, ਨੈਣ ਨੇਤਰ ਵੇਖਣ ਆਇਆ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਸ਼ਬਦ ਸੁਨੇਹੜਾ ਦਰ ਪੁਚਾਇਆ। ਸਾਧਾਂ ਸੰਤਾਂ ਪਾਵੇ ਸਾਰ, ਦਸਮ ਦਵਾਰੀ ਬੂਹਾ ਲਾਹਿਆ। ਆਪੇ ਪੁੱਛੇ ਜਗਤ ਵਿਹਾਰ, ਕਵਣ ਚੇਲਾ ਕਵਣ ਗੁਰ ਹੋਏ ਸਹਾਇਆ। ਕਵਣ ਉਠਾਏ ਕਾਇਆ ਮਾਟੀ ਭਾਰ, ਤੀਰਥ ਤਾਟੀ ਦੁਰਮਤ ਮੈਲ ਧਵਾਇਆ। ਕਵਣ ਚੜਾਏ ਔਖੀ ਘਾਟੀ, ਭਾਂਡਾ ਭਰਮ ਦਏ ਭੰਨਾਇਆ। ਦੀਪਕ ਜੋਤੀ ਜਗੇ ਕੋਲ ਲਿਲਾਟੀ, ਸਤਿ ਪਰਕਾਸ਼ ਕਰਾਇਆ। ਬਜਰ ਕਪਾਟੀ ਜਿਸ ਜਨ ਪਾਟੀ, ਤਨ ਸਾਚੀ ਹਾਟੀ ਜੋਤ ਸਰੂਪੀ ਖੇਲ ਰਚਾਇਆ। ਕਰੇ ਖੇਲ ਬਾਜੀਗਰ ਨਾਟੀ, ਅਗੇ ਦਿਸੇ ਨੇੜੇ ਵਾਟੀ, ਕੰਢਾ ਪਾਰ ਨਾ ਕੋਈ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਰੰਗ ਸਮਾਇਆ। ਪ੍ਰਭ ਆਪਣੇ ਰੰਗ ਸਮਾਏ, ਭੇਵ ਭੇਵ ਅਭੇਦਾ। ਨੌਂ ਖੰਡ ਪ੍ਰਿਥਮੀ ਖੇਲ ਖਿਲਾਏ, ਸਤਾਂ ਦੀਪਾਂ ਅਛਲ ਅਛੇਦਾ। ਬ੍ਰਹਿਮੰਡ ਖੰਡ ਪ੍ਰਭ ਵੰਡ ਵੰਡੇ ਭੇਵ ਗਵਾਏ ਪ੍ਰਭ ਚਾਰੇ ਵੇਦਾ। ਸੋਹੰ ਖੰਡਾ ਇਕ ਉਠਾਏ, ਨਾ ਕੋਈ ਜਾਣੇ ਜਗਤ ਕਿਤੇਬਾ। ਚਾਰ ਕੁੰਟ ਜਾਮ ਪਿਲਾਏ ਕਥਨੀ ਕਥੇ ਨਾ ਕੋਈ ਜਿਹਵਾ। ਜੇਰਜ ਅੰਡਾਂ ਵੇਖ ਵਖਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੇਲਾ ਇਕ ਕਰ ਵਡ ਦੇਵੀ ਦੇਵਾ। ਪੰਚਮ ਲਾਇਆ ਪੰਚ ਹਰਿ, ਪੰਚਮ ਜੋਤ ਜਗਾਈਆ। ਪੰਚ ਚੁਕਾਏ ਆਪ ਡਰ, ਪੰਚਮ ਧੀਰ ਧਰਾਈਆ। ਪੰਚਮ ਦੇਵੇ ਭਗਤ ਵਰ, ਪੰਚਮ ਕਰੇ ਹਲਕਾਈਆ। ਪੰਚਮ ਖੋਲ੍ਹੇ ਆਤਮ ਦਰ, ਪੰਚਮ ਆਪ ਭਵਾਈਆ। ਪੰਚਮ ਨੁਹਾਏ ਸਾਚੇ ਸਰ, ਪੰਚਮ ਸਾਰ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਿੰਤ ਕਾਇਆ ਖੇਤ, ਸੋਹੰ ਬੀਜ ਤਨ ਮਨ ਸੀਜ ਸਾਚੇ ਮੰਦਰ ਰਿਹਾ ਬਿਜਾਈਆ। ਏਕਾ ਬਾਣਾ ਏਕਾ ਰਤ, ਸ਼ਬਦ ਚੜ੍ਹਾਏ ਸਾਚੇ ਰਥ, ਦਿਵਸ ਰੈਣ ਰਹੇ ਖੁਮਾਰੀ। ਆਦਿ ਅੰਤ ਪ੍ਰਭ ਰੱਖੇ ਪਤ, ਦਿਵਸ ਰੈਣ ਆਪੇ ਖੁਮਾਰੀ। ਪਵਣ ਤੱਤ ਪ੍ਰਭ ਰੱਖੇ ਪਤ, ਸਤਿ ਸੰਤੋਖੀ ਧੀਰਜ ਯਤ, ਜੋਤ ਜਗਾਏ ਅਗੰਮ ਅਪਾਰੀ। ਭਾਗ ਲਗਾਏ ਕਾਇਆ ਹਟ, ਤਨ ਮੰਦਰ ਅੰਦਰ ਚੌਦਾਂ ਹਟ, ਦੇਵੇ ਨਾਮ ਵਸਤ ਨਾਮ ਪਸਾਰੀ। ਇਕ ਵਖਾਏ ਤੀਰਥ ਤਟ, ਦੁਰਮਤ ਮੈਲ ਕਾਇਆ ਕੱਟ ਦੂਈ ਦਵੈਤੀ ਮੇਟੇ ਫੱਟ, ਏਕਾ ਦੇਵੇ ਸ਼ਬਦ ਅਧਾਰੀ। ਦੀਪਕ ਜੋਤੀ ਲਟ ਲਟ, ਸੀਸ ਹਥੌੜਾ ਮਾਰੇ ਸੱਟ, ਪ੍ਰਭ ਖੋਲ੍ਹੇ ਬੰਦ ਕਵਾੜੀ। ਸਾਚਾ ਲਾਹਾ ਲੈਣ ਖਟ, ਹਰਿ ਸ਼ਬਦ ਪਹਿਨਾਏ ਤਨ ਸਾਚਾ ਪਟ, ਮਾਨਸ ਦੇਹੀ ਪੈਜ ਸਵਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਫੜਾਏ ਆਪਣਾ ਲੜ, ਦੋ ਜਹਾਨ ਸ੍ਰੀ ਭਗਵਾਨ ਦੇਵੇ ਸਚ ਸੱਚੀ ਸਰਦਾਰੀ।