੧੩ ਚੇਤ ੨੦੧੪ ਬਿਕ੍ਰਮੀ ਸਰੂਪ ਸਿੰਘ ਦੇ ਗ੍ਰਹਿ ਇੱਕੀ ਪਰਿਵਾਰਾਂ ਦਾ ਇਕੱਠ ਹੋਇਆ ਪਿੰਡ ਮੁਧ ਜ਼ਿਲਾ ਜਲੰਧਰ
ਚਰਨ ਧੂੜ ਗੁਰਦੇਵ, ਗੁਰਮੁਖ ਵਿਰਲਾ ਪਾਇੰਦਾ। ਚਤਰ ਸੁਘੜ ਬਣਾਏ ਮੂਰਖ ਮੂੜ੍ਹ, ਆਪ ਆਪਣਾ ਰੰਗ ਰੰਗਾਇੰਦਾ। ਜਗਤ ਨਾਤਾ ਕੂੜੋ ਕੂੜ, ਪੁਰਖ ਬਿਧਾਤਾ ਦਇਆ ਕਮਾਇੰਦਾ। ਲੱਖ ਚੁਰਾਸੀ ਕਟੇ ਜੂੜ, ਘਰ ਸਾਚੇ ਇਕ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਮਸਤਕ ਟਿੱਕਾ ਆਪ ਲਗਾਇੰਦਾ। ਚਰਨ ਧੂੜ ਗੁਰਦੇਵ, ਗੁਰਮੁਖ ਵਿਰਲੇ ਮਸਤਕ ਲਾਈਆ। ਲੇਖੇ ਲਾਏ ਸਾਚੀ ਸੇਵ, ਆਤਮ ਵੇਖ ਵਖਾਈਆ। ਹਰਿ ਹਰਿ ਗਾਇਆ ਜਿਹਵਾ ਜਿਹਵ, ਗੁਣਵੰਤਾ ਗੁਣ ਝੋਲੀ ਪਾਈਆ। ਕੌਸਤਕ ਮਣੀਆ ਮਸਤਕ ਥੇਵ, ਅਲਖ ਅਲਖਣਾ ਰਿਹਾ ਲਗਾਈਆ। ਪਾਰਬ੍ਰਹਮ ਅਬਿਨਾਸ਼ੀ ਅਭੇਵ, ਭੇਵ ਅਭੇਦਾ ਆਪ ਅਖਵਾਈਆ। ਸੋਹੰ ਸ਼ਬਦ ਸੱਚਾ ਮੇਵ, ਆਤਮ ਭੋਗ ਲਗਾਈਆ। ਕਿਸੇ ਹੱਥ ਨਾ ਆਏ ਦੇਵੀ ਦੇਵ, ਕਰੋੜ ਤੇਤੀਸ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਮਾਤ ਵਡਿਆਈਆ। ਚਰਨ ਧੂੜ ਗੁਰਦੇਵ, ਦੇਵੇ ਨਾਮ ਨਿਧਾਨਿਆ। ਗੁਰਮੁਖ ਸਾਚੇ ਲਾਏ ਸਾਚੀ ਸੇਵ, ਦਰ ਦਵਾਰ ਕਰੇ ਪਰਵਾਨਿਆ। ਚਾਰ ਵੇਦ ਨਾ ਪਾਇਣ ਭੇਵ, ਖਾਣੀ ਬਾਣੀ ਗਾਏ ਤਰਾਨਿਆ। ਦਰ ਦਰ ਘਰ ਘਰ ਮੰਦਰ ਅੰਦਰ ਬੈਠੇ ਰਹੇ ਸੇਵ, ਸੇਵਾ ਕਰੇ ਨਾ ਕੋਈ ਪਰਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਦੁਲਾਰ, ਏਕਾ ਦੇਵੇ ਨਾਮ ਨਿਧਾਨਿਆ। ਨਾਮ ਨਿਧਾਨਾ ਹਰਿ ਗੁਣਵੰਤਾ, ਏਕਾ ਏਕ ਰਖਾਇੰਦਾ। ਜਨ ਭਗਤ ਬਣਾਏ ਸਾਚੀ ਬਣਤਾ, ਦੁਰਮਤ ਮੈਲ ਧਵਾਇੰਦਾ। ਸਤਿਜੁਗ ਉਪਜਾਏ ਸਾਚੇ ਸੰਤਾ, ਸਾਚਾ ਮਾਰਗ ਇਕ ਵਖਾਇੰਦਾ। ਪਾਰਬ੍ਰਹਮ ਬੇਅੰਤ ਬੇਅੰਤਾ, ਬੇਅੰਤ ਰੂਪ ਹੋ ਆਇੰਦਾ। ਸਾਚਾ ਮੇਲਾ ਨਾਰੀ ਕੰਤਾ, ਹਰਿ ਸਾਜਣ ਮੀਤ ਮੁਰਾਰ ਆਪ ਅਖਵਾਇੰਦਾ। ਏਕਾ ਰਾਗ ਕੰਨ ਸੁਣੰਤਾ, ਅਨਾਦ ਅਨਾਦੀ ਧੁਨ ਉਪਜਾਇੰਦਾ। ਦੇਵੇ ਵਡਿਆਈ ਜੀਵ ਜੰਤਾ, ਜੀਵ ਜੰਤ ਆਪ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਦੁਲਾਰ, ਕਰ ਕਿਰਪਾ ਪਾਰ ਕਰਾਇੰਦਾ। ਚਰਨ ਧੂੜ ਮਸਤਕ ਟਿੱਕਾ, ਗੁਰਮੁਖ ਵਿਰਲਾ ਲਾਇੰਦਾ। ਪਾਰਬ੍ਰਹਮ ਪ੍ਰਭ ਨੀਕਨ ਨੀਕਾ, ਦਿਸ ਕਿਸੇ ਨਾ ਆਇੰਦਾ। ਅੰਤਮ ਲੇਖਾ ਚੁੱਕੇ ਸਾਢੇ ਤਿੰਨ ਹੱਥ ਸੀਂਅ ਕਾ, ਨੇਤਰ ਲੋਚਨ ਨੈਣ ਦਰਸ਼ਨ ਪਾਇੰਦਾ। ਭੇਵ ਚੁਕਾਏ ਜੀਵ ਜਨ ਜੀਅ ਕਾ, ਚੇਤਨ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਚਤਰ ਸੁਜਾਨ, ਆਪੇ ਵੇਖੇ ਮਾਰ ਧਿਆਨ, ਸੋਏ ਮਾਤ ਉਠਾਇੰਦਾ। ਗੁਰਮੁਖ ਸੋਏ ਆਪ ਉਠਾਏ, ਕਲਜੁਗ ਤੇਰੀ ਅੰਤਮ ਵਾਰੀਆ। ਜੋਤ ਨਿਰੰਜਣ ਸੇਵਾ ਲਾਏ, ਦੇਵੇ ਸ਼ਬਦ ਦਲਾਸੀਆ। ਸ਼ਬਦ ਸੁਰਤ ਇਕ ਧਿਆਨ ਬੰਧਾਏ, ਏਕਾ ਦੂਜਾ ਭੇਵ ਨਿਵਾਰਿਆ। ਤੀਜੇ ਨੈਣ ਵੇਖ ਵਖਾਏ, ਘਰ ਚੌਥੇ ਆਪ ਸਮਾ ਰਿਹਾ। ਪੰਚਮ ਮੀਤਾ ਇਕ ਰਘੁਰਾਏ, ਗੋਬਿੰਦ ਗੋਬਿੰਦ ਵਿਚ ਸਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਦੁਲਾਰ, ਪਾਵੇ ਸਾਜਨ ਸਾਰਿਆ। ਸਾਜਨ ਮੀਤਾ ਹਰਿ ਨਿਰੰਕਾਰ, ਏਕਾ ਏਕ ਅਖਵਾਇਆ। ਜਨ ਭਗਤਾਂ ਕਰੇ ਮਾਤ ਪਿਆਰ, ਕਲਜੁਗ ਅੰਤਮ ਆਇਆ। ਜੂਠਾ ਝੂਠਾ ਮੀਤ ਮੁਰਾਰ, ਸਤਿਜੁਗ ਸਾਚਾ ਰਾਹ ਵਖਾਇਆ। ਏਕਾ ਅੱਖਰ ਰਸਨ ਜੈ ਜੈਕਾਰ, ਜੈ ਜੈ ਜੈਕਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਲੇਖਾ ਰਿਹਾ ਲਿਖਾਇਆ। ਸਾਚਾ ਲੇਖਾ ਹਰਿ ਕਰਤਾਰ, ਆਪਣੇ ਹੱਥ ਰਖਾਇਆ। ਸੰਮਤ ਚੌਦਾਂ ਵੇਖ ਵਿਚਾਰ, ਆਪਣੀ ਕਲ ਵਰਤਾਇਆ। ਸੰਤ ਸੁਹੇਲੇ ਕਰੇ ਖ਼ਬਰਦਾਰ, ਪਹਿਲੀ ਚੇਤਰ ਦਿਵਸ ਸੁਹਾਇਆ। ਦੂਜੀ ਚੇਤਰ ਕਰ ਪਿਆਰ, ਸਾਧ ਸੰਤ ਲਏ ਮਿਲਾਇਆ। ਤੀਜੇ ਚੇਤਰ ਲੋਕਮਾਤ ਵਿਹਾਰ, ਤ੍ਰੈਲੋਕਾਂ ਰਿਹਾ ਹਿਲਾਇਆ। ਚੌਥੇ ਚੇਤਰ ਸਾਚੇ ਯਾਰ, ਘਰ ਦਸਵੇਂ ਵੇਖ ਵਖਾਇਆ। ਪੰਚਮ ਚੇਤਰ ਪੰਚਮ ਮੀਤਾ ਹਰਿ ਕਰਤਾਰ, ਰਾਗ ਅਨਾਦੀ ਧੁਨ ਵਜਾਇਆ। ਛੇ ਚੇਤਰ ਬੰਨ੍ਹੇ ਧਾਰ, ਛੱਪਰ ਛੰਨ ਕੋਇ ਰਹਿਣ ਨਾ ਪਾਇਆ। ਸੱਤ ਚੇਤਰ ਸਤਿ ਕਰਤਾਰ, ਸਤਿ ਪੁਰਖ ਨਿਰੰਜਣ ਵਿਚ ਸਮਾਇਆ। ਅੱਠ ਚੇਤਰ ਜੋਧਾ ਬਲਕਾਰ, ਅੱਠਾਂ ਤਤਾਂ ਰਿਹਾ ਰੰਗਾਇਆ। ਨੌ ਚੇਤਰ ਨੌ ਦਵਾਰ, ਲੱਖ ਚੁਰਾਸੀ ਰਿਹਾ ਫਿਰਾਇਆ। ਦਸ ਚੇਤਰ ਸ਼ਬਦ ਵਿਹਾਰ, ਗੁਰਸਿਖਾਂ ਘਰ ਕਰਾਇਆ। ਗਿਆਰਾਂ ਚੇਤ ਏਕਾ ਤਤ ਸ੍ਰਿਸ਼ਟ ਸਬਾਈ ਨਾਰ, ਕੰਤ ਕੰਤੂਹਲ ਆਪ ਅਖਵਾਇਆ। ਬਾਰਾਂ ਚੇਤਰ ਮਾਰੇ ਮਾਰ, ਬਾਰਾਂ ਮਾਸ ਰਹਿਣ ਨਾ ਪਾਇਆ। ਤੇਰਾਂ ਚੇਤਰ ਤੇਰੀ ਧਾਰ, ਨਾਨਕ ਨਿਰਗੁਣ ਗਾਇਆ। ਨਾਨਕ ਅੰਤਮ ਗਿਆ ਹਾਰ, ਕਲਜੁਗ ਡੰਕ ਵਜਾਇਆ। ਕਲਜੁਗ ਹੋਇਆ ਖ਼ਬਰਦਾਰ, ਆਪਣੀ ਧਾਰਾ ਰਿਹਾ ਵਹਾਇਆ। ਗੋਬਿੰਦ ਲਿਆ ਅੰਤ ਅਵਤਾਰ, ਪ੍ਰਭ ਚਰਨੀ ਓਟ ਰਖਾਇਆ। ਖੰਡਾ ਤੇਜ ਹੱਥ ਕਟਾਰ, ਵੰਡਾਂ ਰਿਹਾ ਵੰਡਾਇਆ। ਜੇਰਜ ਅੰਡਾਂ ਕਰੇ ਵਿਚਾਰ, ਭੇਖ ਪਖੰਡਾ ਰਿਹਾ ਮਿਟਾਇਆ। ਕਲਜੁਗ ਕਰਿਆ ਆਪਣਾ ਵਾਰ, ਆਪਣਾ ਹੱਥ ਰਿਹਾ ਉਠਾਇਆ। ਗੁਰ ਗੋਬਿੰਦਾ ਦੋਏ ਜੋੜ ਕਰੇ ਨਿਮਸਕਾਰ, ਪ੍ਰਭ ਚਰਨੀ ਸੀਸ ਝੁਕਾਇਆ। ਬੰਸ ਸਰਬੰਸਾ ਦਿਤਾ ਵਾਰ ਆਪਣਾ ਆਪ ਗਵਾਇਆ। ਕਲਗੀ ਤੋੜਾ ਸੀਸ ਦਸਤਾਰ, ਆਪਣੇ ਹੱਥ ਰਖਾਇਆ। ਦਿਵਸ ਰੈਣ ਕਰੇ ਵਿਚਾਰ, ਪ੍ਰਭ ਚਰਨ ਧਿਆਨ ਰਖਾਇਆ। ਏਕਾ ਏਕ ਸੁਣ ਪੁਕਾਰ, ਰਸਨਾ ਜਿਹਵਾ ਰਿਹਾ ਅਲਾਇਆ। ਪੁਰਖ ਅਬਿਨਾਸ਼ੀ ਸੁਣ ਪੁਕਾਰ, ਧੁਨ ਨਾਦ ਵਜਾਇਆ। ਸੁਣੇ ਸੁਣਾਏ ਸੁਣਨੇਹਾਰ, ਗੋਬਿੰਦ ਰਿਹਾ ਸੁਣਾਇਆ। ਪੂਤ ਸਪੂਤਾ ਵਿਚ ਸੰਸਾਰ, ਸਤਿ ਪੁਰਖ ਆਪ ਉਪਾਇਆ। ਵੇਖ ਵਖਾਏ ਚਾਰੇ ਕੂਟਾਂ ਪਾਵੇ ਸਾਰ, ਦਹਿ ਦਿਸ਼ਾ ਫੋਲ ਫੁਲਾਇਆ। ਅੰਤਮ ਝੂਲਾ ਇਕ ਹੁਲਾਰ, ਹਰਿ ਸ਼ਬਦੀ ਦਏ ਝੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਵਰ, ਕਲਜੁਗ ਅੰਤਮ ਵਕਤ ਸੁਹਾਇਆ। ਕਲਜੁਗ ਅੰਤਮ ਵਡ ਬਲਵਾਨ, ਲੋਕਮਾਤ ਹੰਕਾਰਿਆ। ਗੁਰ ਗੋਬਿੰਦੇ ਫੜੀ ਤੀਰ ਕਮਾਨ, ਗਿਆ ਚਰਨ ਦਵਾਰਿਆ। ਪ੍ਰਭ ਅਬਿਨਾਸ਼ੀ ਵੇਖੇ ਮਾਰ ਧਿਆਨ, ਤੇਰੀ ਕਲ ਅੰਤਮ ਵਾਰਿਆ। ਜੂਠ ਝੂਠ ਹੋਈ ਪਰਧਾਨ, ਜੀਵ ਜੰਤ ਸਾਧ ਸੰਤ ਹੋਏ ਗਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾ ਰਿਹਾ। ਤਿੰਨ ਦਸ ਤੇਰਾਂ ਤੇਰੀ ਰੁੱਤ, ਹਰਿ ਸਾਚਾ ਆਪ ਸੁਹਾਇੰਦਾ। ਪਾਰਬ੍ਰਹਮ ਅਬਿਨਾਸ਼ੀ ਅਚੁਤ, ਆਪਣੀ ਖੇਲ ਖਿਲਾਇੰਦਾ। ਸੰਤ ਸੁਹੇਲੇ ਜੋ ਗਏ ਰੁੱਠ, ਅੰਤਮ ਕਲ ਮਿਲਾਇੰਦਾ। ਅਗੰਮ ਅਗੰਮਾ ਗਿਆ ਤੁੱਠ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਤੀਰ ਨਿਰਾਲਾ ਰਿਹਾ ਛੁੱਟ, ਤਿੱਖੀ ਧਾਰ ਵਿਖਾਇੰਦਾ। ਨੌ ਖੰਡ ਪ੍ਰਿਥਮੀ ਲਏ ਲੁੱਟ, ਅੰਦਰ ਮੰਦਰ ਕੋਇ ਰਹਿਣ ਨਾ ਪਾਇੰਦਾ। ਸ਼ਾਹ ਸੁਲਤਾਨਾਂ ਹੱਥ ਖਾਲੀ ਠੁੱਠ, ਦਰ ਦਰਬਾਨ ਨਾ ਕੋਈ ਵਖਾਇੰਦਾ। ਧਰਮ ਰਾਏ ਦਰ ਟੰਗੇ ਪੁੱਠ, ਲਹਿਣਾ ਦੇਣਾ ਮੂਲ ਚੁਕਾਇੰਦਾ। ਗੁਰ ਸੰਗਤ ਬਣਾਏ ਏਕਾ ਮੁੱਠ, ਏਕਾ ਇੱਕੀ ਪਾਇੰਦਾ। ਨੇੜ ਨਾ ਆਏ ਜੂਠ ਝੂਠ, ਸਾਚੀ ਸਿੱਖੀ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਤੇਰਾਂ ਤੇਰਾ ਵਰ, ਤੇਰੀ ਝੋਲੀ ਪਾਇੰਦਾ। ਤੇਰਾਂ ਤੇਰਾ ਧਰਮ ਵਿਚਾਰ, ਹਰਿ ਸਾਚੇ ਜੋਤ ਜਗਾਈਆ। ਕਲਜੁਗ ਕਾਇਆ ਹੋਈ ਖੁਆਰ, ਨਾ ਕੋਈ ਦਿਸੇ ਮਾਤ ਸਹਾਈਆ। ਚਾਰੋਂ ਕੁੰਟ ਧੁੰਦੂਕਾਰ, ਗੁਰਦਰ ਮੰਦਰ ਮਸਜਿਦ ਪਈ ਦੁਹਾਈਆ। ਸਾਧ ਸੰਤ ਗਏ ਹਾਰ, ਮਤ ਬੁਧ ਵਿਭਚਾਰ ਆਪ ਬਣਾਈਆ। ਮਾਇਆ ਮਮਤਾ ਤਨ ਹੰਕਾਰ, ਹਉਮੇ ਹੰਗਤਾ ਦੂਰ ਕਰਾਈਆ। ਭੁੱਖਾ ਨੰਗਾ ਨਾਮ ਵਿਹੂਣਾ ਕਲਜੁਗ ਰੋਵੇ ਜ਼ਾਰੋ ਜ਼ਾਰ, ਸੰਗ ਮੁਹੰਮਦ ਮੀਤ ਮੁਰਾਰ ਦਏ ਦੁਹਾਈਆ। ਨਾਨਕ ਵੇਖੇ ਲਹਿਣਾ ਅੰਗਦ, ਅਮਰਦਾਸ ਸਰਨਾਈਆ। ਰਾਮਦਾਸ ਤੇਰੀ ਸਾਚੀ ਸੰਗਤ, ਅਰਜਨ ਰਿਹਾ ਵਡਿਆਈਆ। ਹਰਿ ਗੋਬਿੰਦ ਵਖਾਏ ਦੁਹਰੀ ਧਾਰਾ, ਖੰਡਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਹਰਿਜਨ ਸਾਚੇ ਰਿਹਾ ਜਗਾਈਆ। ਹਰਿ ਚਰਨ ਧੂੜ ਗੁਰਦੇਵ, ਗੋਬਿੰਦ ਮੇਲ ਮਿਲਾਇੰਦਾ। ਲੱਖ ਚੁਰਾਸੀ ਕਰੇ ਖੇਲ, ਹਰਿ ਸਾਚਾ ਦਿਸ ਨਾ ਆਇੰਦਾ। ਗੁਰਮੁਖ ਉਪਜਾਏ ਸਾਚੇ ਮੇਲ, ਆਪ ਆਪਣੀ ਬੂਝ ਬੁਝਾਇੰਦਾ। ਅੰਤ ਮਿਟਾਏ ਸਗਲੀ ਚਿੰਦ, ਭਾਂਡੇ ਭਰਮ ਗੜ੍ਹ ਹੰਕਾਰ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾਂ ਤੇਰੀ ਧਾਰ ਵਹਾਇੰਦਾ। ਤੇਰਾਂ ਤੇਰਾ ਅੰਤ ਕਿਨਾਰ, ਹਰਿ ਸਾਚੇ ਆਪ ਕਰਾਇਆ। ਨਾਨਕ ਕਰਿਆ ਜਗਤ ਵਿਹਾਰ, ਸਤਿਜੁਗ ਸਾਚਾ ਰਿਹਾ ਜਗਾਇਆ। ਸੋਹੰ ਅੱਖਰ ਦੋਹ ਵੱਖਰ ਕਰ ਵਿਚਾਰ, ਚੌਹ ਅੱਖਰ ਭੇਵ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਵਸਾਇਆ। ਸੰਮਤ ਤੇਰਾਂ ਤੇਰਾ ਰੰਗ, ਤ੍ਰੈਗੁਣ ਆਪ ਚੜ੍ਹੰਨਿਆ। ਚਾਰੋਂ ਕੁੰਟ ਦਿਸੇ ਨੰਗ, ਲੱਖ ਚੁਰਾਸੀ ਆਤਮ ਅੰਨ੍ਹਿਆ। ਜਲ ਨੀਰ ਨਾ ਦਿਸੇ ਜਮਨਾ ਗੰਗ, ਵੇਲੇ ਅੰਤਮ ਅੱਠ ਸੱਠ ਡੰਨਿਆ। ਮੰਦਰ ਅੰਦਰ ਕਿਸੇ ਹੱਥ ਨਾ ਆਏ ਸੇਜ ਰੰਗੀਲ ਪਲੰਘ, ਪਾਰਬ੍ਰਹਮ ਗੁਰ ਪੂਰਾ ਕਿਸੇ ਨਾ ਮੰਨਿਆ। ਜੂਠ ਝੂਠ ਜਨ ਰਹੇ ਮੰਗ, ਮਿਲੇ ਨਾਮ ਨਾ ਸੱਚਾ ਧਨ ਧਨਿਆ। ਅੰਤਮ ਭੱਜਣਾ ਕਾਚੀ ਵੰਗ, ਜੋ ਘੜਿਆ ਸੋ ਭੰਨਿਆ। ਗੁਰਮੁਖ ਵਿਰਲਾ ਉਡੇ ਸ਼ਬਦ ਡੋਰੀ ਨਾਲ ਪਤੰਗ, ਆਕਾਸ਼ ਚੜ੍ਹਾਏ ਸਾਚਾ ਚੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੇਤਰ ਤੇਰਾਂ ਤੇਰਾ ਵਰ, ਘਰ ਗੁਰਮੁਖ ਵਿਰਲੇ ਮਾਤ ਮੰਗਿਆ। ਬੀਸ ਸਦ ਚੌਦਾਂ ਸੰਮਤ ਚੜ੍ਹਿਆ, ਚੌਦਾਂ ਲੋਕ ਵੱਜੇ ਵਧਾਈਆ। ਗੁਰ ਗੋਬਿੰਦਾ ਗੁਰਮੁਖਾਂ ਦਰ ਦਵਾਰੇ ਅੱਗੇ ਖੜ੍ਹਿਆ, ਵੇਖੇ ਸਰਬ ਲੋਕਾਈਆ। ਸ਼ਬਦ ਖੰਡਾ ਹੱਥ ਫੜਿਆ, ਦੋਵੇਂ ਧਾਰਾ ਰਿਹਾ ਵਖਾਈਆ। ਅੱਗੇ ਕੋਇ ਨਾ ਦਿਸੇ ਅੜਿਆ, ਅੰਤਮ ਮੇਟ ਮਿਟਾਈਆ। ਭਗਤ ਜਨਾਂ ਦੇ ਅੰਦਰ ਵੜਿਆ, ਬੈਠਾ ਆਸਣ ਲਾਈਆ। ਨਾ ਜਨਮੇ ਨਾ ਮਰੇ ਨਾ ਕਦੇ ਸੜਿਆ, ਜੋਤੀ ਜੋਤ ਸਮਾਈਆ। ਪਾਰਬ੍ਰਹਮ ਗੁਰ ਸਰਨੀ ਪੜਿਆ, ਅੰਤਮ ਦਏ ਵਡਿਆਈਆ। ਪੁਰਖ ਅਬਿਨਾਸ਼ੀ ਘਾੜਨ ਘੜਿਆ, ਲੋਕਮਾਤ ਜਨਮ ਦਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਸੰਗ ਨਿਭਾਈਆ। ਸਾਚਾ ਸੰਗ ਆਪ ਨਿਭਾਏ, ਅਕਲ ਕਲਾ ਭਰਪੂਰਾ। ਅੰਗ ਸੰਗ ਆਪ ਹੋ ਜਾਏ, ਵਸੇ ਨੇੜੇ ਦੂਰਾ। ਵਸਤ ਕੋਈ ਨਾ ਸੰਗ ਲਿਆਏ, ਏਕਾ ਜੋਤੀ ਸਾਚਾ ਨੂਰਾ। ਗੁਰ ਗੋਬਿੰਦਾ ਅੰਗ ਲਗਾਏ, ਲਿਖਿਆ ਲੇਖ ਕਰਾਏ ਪੂਰਾ। ਗੁਰਮੁਖ ਸਾਚੇ ਸੰਤ ਜਨਾਂ ਸੰਗ ਨਿਭਾਏ, ਦਿਵਸ ਰੈਣ ਅੱਠੇ ਪਹਿਰ ਹਾਜ਼ਰ ਹਜ਼ੂਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌ ਖੰਡ ਪ੍ਰਿਥਮੀ ਕਰੇ ਚੂਰਾ। ਲਾਲ ਰੰਗ ਹਰਿ ਗੋਪਾਲ, ਏਕਾ ਏਕ ਰਖਾਇਆ। ਉਪਰ ਬੈਠ ਦੀਨ ਦਿਆਲ, ਅਕਲ ਕਲਾ ਵਰਤਾਇਆ। ਆਪੇ ਆਪਣਾ ਮਾਰ ਉਛਾਲ, ਆਪ ਆਪਣੇ ਵਿਚ ਸਮਾਇਆ। ਆਪੇ ਨਿਕਾਲੇ ਸਾਚਾ ਲਾਲ, ਸਾਚਾ ਬਸਤਰ ਤਨ ਛੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਤਵੇਂ ਬੈਠਾ ਆਸਣ ਲਾਇਆ। ਸਤਵਾਂ ਘਰ ਹਰਿ ਕਰਤਾਰ, ਏਕਾ ਰੰਗ ਗੁਲਾਲਿਆ। ਜੋਤ ਸਰੂਪੀ ਕਰ ਆਕਾਰ, ਆਪੇ ਵੇਖ ਵਖਾ ਲਿਆ। ਆਪੇ ਜਾਣੇ ਆਪਣੀ ਧਾਰ, ਦੀਪਕ ਦੂਸਰ ਨਾ ਕੋਈ ਵਖਾ ਲਿਆ। ਸਤਿ ਪੁਰਖ ਨਿਰੰਜਣ ਏਕਾ ਕਾਰ, ਏਕਾ ਰੂਪ ਸਮਾ ਲਿਆ। ਲਾਲ ਭੂਸ਼ਨ ਬਸਤਰ ਅਪਾਰ, ਲੱਛਮੀ ਤਨ ਛੁਹਾ ਲਿਆ। ਸੇਵਕ ਸੇਵਾ ਕਰੇ ਦਰ ਦਰਬਾਰ, ਚਰਨਾਂ ਵਿਚ ਬਹਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਖ ਵਟਾ ਲਿਆ। ਸਾਚਾ ਸੰਗ ਹਰਿ ਨਿਰੰਕਾਰ, ਆਪਣਾ ਆਪ ਟਿਕਾਇਆ। ਛੇਵੇਂ ਘਰ ਪਾਵੇ ਸਾਰ, ਕੰਚਨ ਰੂਪ ਵਟਾਇਆ। ਸਾਚਾ ਸੁਤ ਹਰਿ ਦਾਤਾਰ, ਏਕਾ ਸ਼ਬਦ ਉਪਾਇਆ। ਬਸਤਰ ਤਨ ਹਰਿ ਨਾਮ ਸ਼ਿੰਗਾਰ, ਆਪਣੇ ਰੰਗ ਰੰਗਾਇਆ। ਨਾ ਕੋਈ ਜਾਣੇ ਜੀਵ ਗਵਾਰ, ਸਾਧ ਸੰਤ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਬਾਣਾ ਆਪੇ ਆਪ ਰੰਗਾਇਆ। ਸ਼ਬਦ ਬਾਣਾ ਹਰਿ ਸੁਲਤਾਨ, ਕੰਚਨ ਰੰਗ ਰੰਗਾਇੰਦਾ। ਵੇਖੇ ਖੇਲ ਦੋ ਜਹਾਨ, ਵਾਲੀ ਦੋ ਜਹਾਨ ਆਪ ਅਖਵਾਇੰਦਾ। ਮੇਟ ਮਿਟਾਏ ਆਪ ਨਿਸ਼ਾਨ, ਆਪਣਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਗੁਰ ਲਿਖਿਆ ਧੁਰ, ਆਪਣੇ ਲੇਖ ਆਪਣੇ ਹੱਥ ਰਖਾਇੰਦਾ। ਸ਼ਬਦ ਗੁਰ ਹਰਿ ਵਡ ਬਲਵਾਨ, ਏਕਾ ਏਕ ਅਪਾਰਿਆ। ਇਕ ਫੜਾਏ ਨਾਮ ਕਮਾਨ, ਏਕਾ ਚਿੱਲ੍ਹਾ ਰਿਹਾ ਚੜ੍ਹਾਇਆ। ਆਪੇ ਵੇਖੇ ਮਾਰ ਧਿਆਨ, ਦਿਸ ਕਿਸੇ ਨਾ ਆਇਆ। ਕੰਚਨ ਰੂਪ ਕੰਚ ਸਮਾਨ, ਹਰਿ ਸਾਚਾ ਵਿਚ ਸਮਾਇਆ। ਜੋਤੀ ਨੂਰ ਇਕ ਮਹਾਨ, ਜੋਤੀ ਰੰਗ ਵਟਾਇਆ। ਦਵਾਰ ਬੰਕਾ ਇਕ ਵਿਖਾਨ, ਏਕਾ ਦੂਜਾ ਸੰਗ ਨਿਭਾਇਆ। ਸ਼ਬਦੀ ਜੋਤੀ ਏਕਾ ਹਾਣ, ਏਕਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕੰਚਨ ਵੇਸ ਆਪਣਾ ਕਰ, ਸ਼ਬਦੀ ਨਾਉਂ ਰਖਾਇਆ। ਕੰਚਨ ਵੇਸ ਹਰਿ ਨਿਰੰਜਣ, ਸ਼ਬਦ ਸੁਤ ਕਰਾਇੰਦਾ। ਚਰਨ ਧੂੜ ਬਖ਼ਸ਼ੇ ਅੰਜਨ, ਸਚ ਇਸ਼ਨਾਨ ਕਰਾਇੰਦਾ। ਏਕਾ ਤਾਲ ਘਰ ਸਾਚੇ ਵੱਜਣ, ਵਜਾਵਣਹਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਬਣਾਏ ਸ਼ਬਦ ਗੁਰ, ਜੁਗ ਜੁਗ ਵੇਸ ਵਟਾਇੰਦਾ। ਕੰਚਨ ਰੰਗ ਇਕ ਅਪਾਰ, ਏਕਾ ਏਕ ਰੰਗਾਇਆ। ਸ਼ਬਦ ਸੁਤ ਕਰ ਪਿਆਰ, ਸਾਚਾ ਸਿਹਰਾ ਤਨ ਸਜਾਇਆ। ਪਾਰਬ੍ਰਹਮ ਅਬਿਨਾਸ਼ੀ ਅਚੁੱਤ, ਆਪਣੀ ਖੇਲ ਆਪ ਰਚਾਇਆ। ਨਾ ਕੋਈ ਜਾਣੇ ਕਾਇਆ ਬੁੱਤ, ਪੰਜ ਤਤ ਦਿਸ ਨਾ ਆਇਆ। ਨਾ ਕੋਈ ਬਰਖ ਮਾਸ ਰੁੱਤ, ਦਿਵਸ ਰੈਣ ਨਾ ਕੋਈ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਵਟਾਇਆ। ਕੰਚਨ ਰੰਗ ਹਰਿ ਨਿਰੰਕਾਰ, ਏਕਾ ਏਕ ਰੰਗਾਇਆ। ਦੂਜੇ ਘਰ ਪਾਵੇ ਸਾਰ, ਸ਼ਬਦੀ ਸ਼ਬਦ ਜਣਾਇਆ। ਕਰੇ ਖੇਲ ਅਗੰਮ ਅਪਾਰ, ਅਗੰਮੜੇ ਧਾਮ ਸੁਹਾਇਆ। ਜੋਤੀ ਨੂਰ ਇਕ ਚਮਤਕਾਰ, ਅੰਧ ਅੰਧੇਰ ਦਿਸ ਨਾ ਆਇਆ। ਪਾਰਬ੍ਰਹਮ ਏਕਾ ਏਕੰਕਾਰ, ਏਕਾ ਰੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕੰਚਨ ਕਾਇਆ ਕੋਟ ਨਾ ਕੋਈ ਵਸਾਇਆ। ਕੰਚਨ ਗੜ੍ਹ ਹਰਿ ਅਪਾਰ, ਏਕਾ ਨਾਮ ਰਖਾਇਆ। ਉਪਰ ਚੜ੍ਹ ਸੱਚੀ ਸਰਕਾਰ, ਸਚ ਸਿੰਘਾਸਣ ਆਸਣ ਲਾਇਆ। ਆਵੇ ਜਾਵੇ ਵਾਰੋ ਵਾਰ, ਜੁਗ ਜੁਗ ਭੇਖ ਵਟਾਇਆ। ਖੇਲੇ ਖੇਲ ਵਿਚ ਸੰਸਾਰ, ਲਿਖਿਅ ਲੇਖ ਰਿਹਾ ਲਿਖਾਇਆ। ਸਚ ਦਰ ਖੋਲ੍ਹ ਕਿਵਾੜ, ਹਰਿ ਆਪਣਾ ਰੂਪ ਵਖਾਇਆ। ਵੇਸ ਵਟੰਦੜਾ ਹਰਿ ਨਿਰੰਕਾਰ, ਸੂਹੀ ਧਾਰ ਚਲਾਇਆ। ਸੋ ਪੁਰਖ ਨਿਰੰਜਣ ਅਪਰ ਅਪਾਰ, ਘਰ ਬੈਠਾ ਵੇਖ ਵਖਾਇਆ। ਇਕ ਇਕੱਲਾ ਮੀਤ ਮੁਰਾਰ, ਸਾਚੀ ਰੀਤਾ ਰਿਹਾ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਵੇਖੇ ਵੇਖ ਵਿਖਾਇਆ। ਸੂਹਾ ਵੇਸ ਦਰ ਦਰਵੇਸ਼, ਸ਼ਬਦ ਸੁਤ ਕਰਾਇਆ। ਨਾ ਕੋਈ ਨਰ ਨਾ ਨਰੇਸ਼, ਜੀਵ ਜੰਤ ਨਾ ਕੋਈ ਰਖਾਇਆ। ਨਾ ਕੋਈ ਮੂੰਡ ਮੁੰਡਾਏ ਧਾਰੀ ਕੇਸ, ਜ਼ਾਤ ਪਾਤ ਨਾ ਕੋਈ ਰਖਾਇਆ। ਨਾ ਕੋਈ ਗੁਰੂ ਨਾ ਗੋਬਿੰਦ ਨਾ ਦਸ ਦਸਮੇਸ਼, ਹਰਿ ਜੋਤੀ ਜੋਤ ਸਮਾਇਆ। ਆਪੇ ਜਾਣੇ ਆਪਣਾ ਵੇਸ, ਜੁਗ ਜੁਗ ਕਰਦਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੰਗ ਰਿਹਾ ਰੰਗਾਇਆ। ਸੂਹਾ ਰੰਗ ਸੂਹੀ ਧਾਰ, ਹਰਿ ਆਪਣੀ ਆਪ ਕਰਾਈਆ। ਜੋਤੀ ਨੂਰ ਅਪਰ ਅਪਾਰ, ਆਪਣਾ ਰੂਪ ਵਟਾਈਆ। ਸੁੰਨ ਅਗੰਮੋ ਆਇਆ ਪਾਰ, ਘਰ ਦਸਵਾਂ ਵੇਖ ਵਖਾਈਆ। ਚੌਥਾ ਘਰ ਹਰਿ ਨਿਰੰਕਾਰ, ਚਿੱਟੀ ਧਾਰਾ ਰਿਹਾ ਵਖਾਈਆ। ਆਪੇ ਬੈਠ ਨਰ ਨਿਰੰਕਾਰ, ਸ਼ਬਦ ਸਿੰਘਾਸਣ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਬਿਨਾਸ਼ਣ ਦਇਆ ਕਮਾਈਆ। ਸਚ ਸਿੰਘਾਸਣ ਅਪਰ ਅਪਾਰ, ਹਰਿ ਆਪਣਾ ਆਪ ਸਜਾਇਆ। ਜੋਤ ਸਰੂਪੀ ਵੇਖੇ ਧਾਰ, ਦਸਮ ਦਵਾਰੀ ਰਿਹਾ ਵਖਾਇਆ। ਆਪੇ ਬੈਠ ਨਰ ਨਿਰੰਕਾਰ, ਸ਼ਬਦ ਸਿੰਘਾਸਣ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਖੁਲ੍ਹਾਇਆ। ਦਰ ਖੁਲ੍ਹਾਏ ਦਸਮ ਦਵਾਰ, ਚਾਰੋ ਕੁੰਟਾਂ ਵੇਖ ਵਖਾਇੰਦਾ। ਪੀਲਾ ਬਸਤਰ ਤਨ ਸ਼ਿੰਗਾਰ, ਜੀਆਂ ਜੰਤਾਂ ਆਪ ਵਖਾਇੰਦਾ। ਭਰਮੇ ਭੁੱਲੇ ਭਰਮ ਗੁਆਰ, ਪੰਜ ਤਤ ਮੋਹ ਵਿਚ ਸਮਾਇੰਦਾ। ਕੋਈ ਨਾ ਪਾਵੇ ਹਰਿ ਹਰਿ ਸਾਰ, ਹਰਿ ਭਾਣਾ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕੰਚਨ ਵੇਸ ਨਰ ਨਰੇਸ਼, ਆਪਣਾ ਰੂਪ ਵਟਾਇੰਦਾ। ਪੀਲਾ ਰੰਗ ਪੀਲੀ ਧਾਰ, ਹਰਿ ਆਪਣੀ ਆਪ ਰਖਾਈਆ। ਜੋਤੀ ਨੂਰ ਅਪਰ ਅਪਾਰ, ਆਪਣਾ ਵੇਸ ਵਟਾਈਆ। ਗੁਰਮੁਖ ਵਿਰਲਾ ਪਾਏ ਸਾਰ, ਜਿਸ ਜਨ ਬੂਝ ਬੁਝਾਈਆ। ਤ੍ਰੈਕੁਟੀ ਛੂਟੇ ਲਾਹਾ ਸਾਚਾ ਲੂਟੇ, ਅੰਮ੍ਰਿਤ ਧਾਰਾ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾਈਆ। ਨੀਲੀ ਧਾਰ ਨੀਲਾ ਅਸਵਾਰ, ਨੀਲੀ ਛੱਤੋਂ ਪਾਰ ਕਰਾਇੰਦਾ। ਵੇਖ ਵਖਾਏ ਵਿਚ ਸੰਸਾਰ, ਲੋਕਮਾਤੀ ਫੇਰਾ ਪਾਇੰਦਾ। ਅਜਪਾ ਜਾਪ ਨਾ ਵਿਸਰੇ, ਬੇਪਰਵਾਹ ਏਕਾ ਧਾਰ ਰਸਨ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਆਪ ਆਪ ਜਣਾਇੰਦਾ। ਕਾਲਾ ਰੰਗ ਕਾਲਾ ਸੂਸਾ, ਕਲਜੁਗ ਰੰਗ ਸ਼ਿੰਗਾਰਿਆ। ਆਪੇ ਵੇਖੇ ਦੇਵੇ ਡੰਨ, ਪਰਦਾ ਖੋਲ੍ਹ ਚਾਰ ਦਵਾਰਿਆ। ਘੜੇ ਭੰਨੇ ਅੰਤ ਡੰਨੇ, ਵਡ ਵਡ ਜੀਵ ਹੰਕਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਵਿਚ ਸੰਸਾਰਿਆ। ਸੱਤ ਰੰਗ ਹਰਿ ਸਚ ਨਿਸ਼ਾਨ, ਏਕਾ ਏਕ ਜਣਾਈਆ। ਮਾਤਲੋਕੀ ਖੇਲ ਮਹਾਨ, ਆਪੇ ਵੇਖ ਵਖਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਪਰ ਲੇਖ ਲਿਖਾਈਆ। ਸੋ ਪੁਰਖ ਨਿਰੰਜਣ ਗੁਣ ਨਿਧਾਨ, ਜੀਆਂ ਜੰਤਾਂ ਰਿਹਾ ਜਣਾਈਆ। ਹੰ ਹੰਗਤਾ ਮਿਟੇ ਜਗਤ ਨਿਸ਼ਾਨ, ਸਾਚੀ ਸੰਗਤਾ ਰਿਹਾ ਬਣਾਈਆ। ਲੱਖਣ ਦੀਪ ਏਕਾ ਆਣ, ਆਪਣੀ ਰਿਹਾ ਕਰਾਈਆ। ਆਪੇ ਵੇਖ ਗੁਣ ਨਿਧਾਨ, ਗੁਰਮੁਖ ਸੋਏ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦ ਰੱਖੇ ਵਡਿਆਈਆ। ਹਰਿ ਸ਼ਬਦ ਵਡਿਆਈ, ਹਰਿ ਆਪਣੇ ਹੱਥ ਰਖਾਈਆ। ਕਰੌਚ ਕਰੌਚ ਵੱਜੇ ਵਧਾਈ, ਹਰਿ ਸਾਚਾ ਰਿਹਾ ਸੁਣਾਈਆ। ਜੂਠ ਝੂਠ ਹੋਏ ਜੁਦਾਈ, ਸੰਮਤ ਚੌਦਾਂ ਨੇੜੇ ਆਈਆ। ਕਰੌਚ ਵੇਖੇ ਚਾਈਂ ਚਾਈਂ, ਪ੍ਰਭ ਸਾਚੇ ਖੇਲ ਰਚਾਈਆ। ਜਨ ਭਗਤਾਂ ਪਕੜੇ ਆਪੇ ਬਾਹੀਂ, ਸੁਤਿਆਂ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੱਤਾਂ ਦੀਪਾਂ ਵੇਖ ਵਖਾਈਆ। ਪੁਸ਼ਕਰ ਦੀਪ ਕਰੇ ਜੁਦਾ, ਅੰਤਮ ਦਏ ਦੁਹਾਈਆ। ਪੰਚਮ ਜੇਠ ਦਿਵਸ ਵਿਚਾਰ, ਪ੍ਰਭ ਸਾਚਾ ਲੇਖ ਲਿਖਾਈਆ। ਗੁਰਮੁਖ ਸਾਚੇ ਲਏ ਉਭਾਰ, ਆਪ ਆਪਣਾ ਦਰਸ ਦਿਖਾਈਆ। ਪੂਰਬ ਲਹਿਣਾ ਕਰਮ ਵਿਚਾਰ, ਪਿਛਲਾ ਮੂਲ ਚੁਕਾਈਆ। ਦੇਵੇ ਦਰਸ ਅਗੰਮ ਅਪਾਰ, ਆਤਮ ਜੋਤੀ ਨੂਰ ਸਵਾਈਆ। ਸ਼ਬਦ ਖੰਡਾ ਤੇਜ ਕਟਾਰ, ਆਪਣੇ ਹੱਥ ਰਖਾਈਆ। ਗੁਰਮੁਖਾਂ ਕਰੇ ਖ਼ਬਰਦਾਰ, ਪਹਿਰੇਦਾਰ ਆਪ ਹੋ ਆਈਆ। ਕਲਜੁਗ ਰੈਣ ਅੰਧ ਅੰਧਿਆਰ, ਚਾਰ ਕੁੰਟ ਅੰਧੇਰਾ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਸ਼ਕਰ ਵੇਖੇ ਤੇਰੀ ਵਡਿਆਈਆ। ਜੰਬੁ ਦੀਪ ਨਾ ਜੰਬਕ ਗਰਾਸੇ, ਹਰਿ ਜੋਤੀ ਨੂਰ ਉਪਾਇਆ। ਸ਼ਾਹ ਸੁਲਤਾਨ ਰਹਿਣ ਚਰਨ ਭਰਵਾਸੇ, ਪ੍ਰਭ ਸਾਚਾ ਲੇਖ ਲਿਖਾਇਆ। ਵੇਖ ਵਖਾਏ ਪ੍ਰਿਥਮੀ ਆਕਾਸੇ, ਲੋਆਂ ਪੁਰੀਆਂ ਵੇਖ ਵਖਾਇਆ। ਸਾਚੇ ਮੰਡਲ ਪਾਵੇ ਰਾਸੇ, ਆਪ ਆਪਣਾ ਭੇਖ ਵਟਾਇਆ। ਆਦਿ ਅੰਤ ਨਾ ਕਦੇ ਵਿਨਾਸੇ, ਅਬਿਨਾਸ਼ੀ ਕਰਤਾ ਆਪ ਅਖਵਾਇਆ। ਭਗਤ ਜਨਾਂ ਹਰਿ ਹਿਰਦੇ ਰੱਖੇ ਵਾਸੇ, ਆਤਮ ਬ੍ਰਹਮ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੰਬੁ ਦੇਸ਼ ਦੇਵੇ ਵਰ, ਵਰ ਦਾਤਾ ਆਪ ਅਖਵਾਇਆ। ਸੱਤਾਂ ਦੀਪਾਂ ਸੁਣ ਪੁਕਾਰ, ਚਾਰ ਕੁੰਟ ਰਹੇ ਕੁਰਲਾਈਆ। ਨਾ ਕੋਈ ਮਾਈ ਨਾ ਕੋਈ ਬਾਪ, ਬੈਠੇ ਮੁਖ ਛੁਪਾਈਆ। ਤ੍ਰੈਗੁਣ ਮਾਇਆ ਚੜ੍ਹਿਆ ਤਾਪ, ਬੈਠੀ ਮਠ ਤਪਾਈਆ। ਮਨਮੁਖ ਜੀਵਾਂ ਭੁੱਲੇ ਆਪਣਾ ਆਪ, ਸੁਧ ਰਹਿਣ ਨਾ ਪਾਈਆ। ਆਪੇ ਵੇਖੇ ਪੁੰਨ ਪਾਪ, ਵੇਖਣਹਾਰ ਆਪ ਅਖਵਾਈਆ। ਏਕਾ ਭੁੱਲਿਆ ਹਰਿ ਹਰਿ ਜਾਪ, ਰਾਏ ਧਰਮ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਨ ਦੀਪ ਤੇਰੀ ਕਲ ਆਪਣੇ ਹੱਥ ਰਖਾਈਆ। ਸਲਮਲ ਦੀਪ ਰਿਹਾ ਪੁਕਾਰ, ਦੋਏ ਜੋੜ ਕਰੇ ਨਿਮਸਕਾਰਿਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਢਹਿ ਪਿਆ ਦਵਾਰਿਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਸੰਮਤ ਚੌਦਾਂ ਚਰਨ ਛੁਹਾ ਰਿਹਾ। ਸੰਮਤ ਚੌਦਾਂ ਦਏ ਹੁਲਾਰ, ਸਿਰ ਆਪਣਾ ਹੱਥ ਟਿਕਾ ਰਿਹਾ। ਦੂਸਰ ਕੋਈ ਨਾ ਮਾਰੇ ਮਾਰ, ਨਾ ਕੋਈ ਸ਼ਸਤਰ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਆਪਣੇ ਹੱਥ ਰਖਾ ਰਿਹਾ। ਕੁਸ਼ਾ ਦੀਪ ਕਰ ਕਲਿਆਣ, ਹਰਿ ਏਕਾ ਰੰਗ ਰੰਗਾਵਨਾ। ਆਪੇ ਵੇਖੇ ਮਾਰ ਧਿਆਨ, ਸਗਲਾ ਸੰਗ ਨਾ ਕੋਇ ਨਿਭਾਵਣਾ। ਜੀਵ ਜੰਤ ਬਾਲ ਨਾਦਾਨ, ਅੱਗੇ ਹੋ ਨਾ ਕਿਸੇ ਬਚਾਵਨਾ। ਰਸਨਾ ਚਿਲ੍ਹਾ ਤੀਰ ਕਮਾਨ, ਸਾਚਾ ਤੀਰ ਆਪ ਚਲਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੀਪਾਂ ਲੋਆਂ ਵੇਖ ਵਿਖਾਵਣਾ। ਸੱਤਾਂ ਦੀਪਾਂ ਵੇਖ ਵਿਖਾਏ, ਹਰਿ ਆਪਣੀ ਜੋਤ ਅਧਾਰਿਆ। ਆਪਣਾ ਲੇਖਾ ਰਿਹਾ ਲਿਖਾਏ, ਵਰਤੇ ਵਰਤਾਵੇ ਵਿਚ ਸੰਸਾਰਿਆ। ਸੰਮਤ ਚੌਦਾਂ ਚੌਦਾਂ ਲੋਕ ਮਿਟਾਏ, ਚੌਦਾਂ ਲੋਕਾਂ ਬੂਹਾ ਲਾਹ ਰਿਹਾ। ਚੌਦਾਂ ਤਬਕਾਂ ਮਾਰ ਮਰਾਏ, ਸੰਗ ਮੁਹੰਮਦ ਨਾਲ ਰਲਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਖਾਧਾਰੀ ਭੇਖ ਵਟਾ ਲਿਆ। ਭੇਖਾਧਾਰੀ ਭੇਖ ਵਟਾਏ, ਜੋਤੀ ਨੂਰ ਸਵਾਇਆ। ਕੁਲਾ ਖੰਡ ਹਰਿ ਵੇਖ ਵਖਾਏ, ਪੰਚਮ ਜੇਠੀ ਫੇਰਾ ਪਾਇਆ। ਇਲਾਬੁਤ ਦਏ ਦੁਹਾਏ, ਨਾ ਕੋਈ ਧੀਰ ਧਰਾਇਆ। ਕੇਤਮਾਲ ਪ੍ਰਭ ਆਪ ਸੁਹਾਏ, ਸਿਰ ਆਪਣਾ ਹੱਥ ਟਿਕਾਇਆ। ਕਿੰਪੁਰਖ ਪਿਆ ਸਰਨਾਏ, ਹਰਿ ਸਾਚਾ ਲਏ ਬਚਾਇਆ। ਹਰਵਰਖ ਦਏ ਦੁਹਾਏ, ਅੰਗ ਅੰਗ ਰਿਹਾ ਤੁੜਾਇਆ। ਹਰਣਯਮਹ ਏਕਾ ਲਿਵ ਲਾਏ, ਪ੍ਰਭ ਚਰਨੀ ਓਟ ਰਖਾਇਆ। ਰਮਕ ਰੋ ਰੋ ਗਲ ਪਲੜਾ ਪਾਏ, ਨੇਤਰ ਨੀਰ ਵਹਾਇਆ। ਭਦਰ ਬੈਠਾ ਰਿਹਾ ਸ਼ਰਮਾਏ, ਨਾ ਕੋਈ ਮੇਲੀ ਮੇਲ ਮਿਲਾਇਆ। ਭਾਰਤ ਖੰਡ ਹਰਿ ਪਾਏ ਵੰਡ, ਪੁਰਖ ਅਬਿਨਾਸ਼ੀ ਜੋਤ ਜਗਾਇਆ। ਨੌ ਖੰਡ ਪ੍ਰਿਥਮੀ ਦੇਵੇ ਦੰਡ, ਏਕਾ ਖੰਡਾ ਹੱਥ ਉਠਾਇਆ। ਆਪੇ ਵੇਖੇ ਜੇਰਜ ਅੰਡ, ਉਤਭੁਜ ਸੇਤਜ ਵੇਖ ਵਖਾਇਆ। ਮੇਟ ਮਿਟਾਏ ਭੇਖ ਭਖੰਡ, ਕਲਜੁਗ ਤੇਰੀ ਧਾਰਾ ਰਿਹਾ ਮੁਕਾਇਆ। ਲੱਖ ਚੁਰਾਸੀ ਨਾਰ ਦੁਹਾਗਣ ਰੰਡ, ਸੁਹਾਗੀ ਕੰਤ ਨਾ ਕੋਇ ਹੰਢਾਇਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਤਨ ਘਮੰਡ, ਮੋਹ ਵਿਕਾਰਾ ਇਕ ਵਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌ ਖੰਡ ਸਤ ਦੀਪ ਆਪਣੇ ਭਾਣੇ ਵਿਚ ਰਖਾਇਆ। ਨੌ ਖੰਡ ਹਰਿ ਵੰਡ ਵੰਡਾਈ, ਆਪਣੀ ਬਣਤ ਬਣਾਈਆ। ਸ਼ਬਦ ਚੰਡ ਪਰਚੰਡ ਹੱਥ ਉਠਾਈ, ਚੌਦਾਂ ਲੋਕਾਂ ਰਿਹਾ ਵਖਾਈਆ। ਸੰਮਤ ਚੌਦਾਂ ਕਰ ਕੁੜਮਾਈ, ਗੁਰ ਗੋਬਿੰਦੇ ਸੰਗ ਮਿਲਾਈਆ। ਜਨ ਭਗਤਾਂ ਘਰ ਵੱਜੇ ਵਧਾਈ, ਮਨਮੁਖ ਰੋਵਣ ਮਾਰਨ ਧਾਈਆ। ਹਰਿਜਨ ਮੇਲਾ ਚਾਈਂ ਚਾਈਂ, ਚੇਤਰ ਤੇਰਾਂ ਤੇਰੀ ਰੁਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਵੇਖ ਦਰ, ਦਰ ਦਰਵਾਜ਼ਾ ਰਿਹਾ ਖੁਲ੍ਹਾਈਆ। ਗੋਬਿੰਦ ਕਾਇਆ ਸਾਚਾ ਘਰ, ਹਰਿ ਸਾਚੇ ਮਾਤ ਉਸਾਰਿਆ। ਆਪੇ ਦੇਵਣਹਾਰਾ ਵਰ, ਆਪੇ ਕਰਮ ਕਮਾ ਰਿਹਾ। ਆਪ ਚੁਕਾਏ ਆਵਣ ਜਾਵਣ ਡਰ, ਆਪੇ ਲੇਖ ਲਿਖਾ ਰਿਹਾ। ਆਪ ਨੁਹਾਇਆ ਸਾਚੇ ਸਰ, ਚਰਨ ਸਰੋਵਰ ਇਕ ਵਿਖਾ ਰਿਹਾ। ਸ਼ਬਦ ਭੰਡਾਰਾ ਆਪੇ ਭਰ, ਜਗਤ ਵਰਤਾਰਾ ਆਪ ਕਰਾ ਰਿਹਾ। ਤੀਰ ਕਟਾਰਾ ਹੱਥ ਫੜ, ਸੋਹੰ ਖੰਡਾ ਮਾਤ ਚਮਕਾ ਰਿਹਾ। ਨੌਵਾਂ ਖੰਡਾਂ ਏਕਾ ਪੌੜੇ ਚੜ੍ਹ, ਏਕਾ ਡੰਡਾ ਮਾਤ ਵਖਾ ਰਿਹਾ। ਸ਼ਬਦ ਭੰਡਾਰਾ ਆਪੇ ਭਰ, ਜਗਤ ਵਰਤਾਰਾ ਆਪ ਕਰਾ ਰਿਹਾ। ਤੀਰ ਕਟਾਰਾ ਹੱਥ ਫੜ, ਸੋਹੰ ਖੰਡਾ ਮਾਤ ਚਮਕਾ ਰਿਹਾ। ਭਗਤ ਜਨਾਂ ਦੇ ਦਰ ਦਵਾਰੇ ਅੱਗੇ ਖੜ੍ਹ, ਹਰਿ ਆਪਣੀ ਬੂਝ ਬੁਝਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਲਿਖਿਆ ਲੇਖ ਲਿਖਤ ਭਵਿਖਤ ਸੱਜਣ ਸਖਾ ਆਪ ਵਰਤਾ ਰਿਹਾ। ਸਤਿ ਪੁਰਖ ਮਿਹਰਵਾਨ, ਸਾਚਾ ਸਤਿ ਰਖਾਇਆ। ਸਤਿ ਸਤਿਵਾਦੀ ਦੋ ਜਹਾਨ, ਏਕਾ ਏਕ ਹੋ ਆਇਆ। ਏਕਾ ਦੂਜਾ ਭੇਵ ਕਟਾਨ, ਹਰਿ ਸਾਚਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਧਾ ਸੂਰ ਆਪ ਅਖਵਾਇਆ। ਏਕਾ ਦੂਜੀ ਧਾਰ ਮਿਟਾਏ, ਏਕਾ ਜੋਤ ਅਕਾਲਿਆ। ਦੀਨਾਂ ਬੰਧਪ ਦੀਨ ਦਿਆਲ ਅਖਵਾਏ, ਜਨ ਭਗਤਾਂ ਕਰੇ ਸਦਾ ਪ੍ਰਿਤਪਾਲਿਆ। ਗੁਰ ਭੰਡਾਰ ਹਰਿ ਵਰਤਾਏ, ਦਿਵਸ ਰੈਣ ਰਹੇ ਸਵਾਲੀਆ। ਪ੍ਰਭ ਅਬਿਨਾਸ਼ੀ ਭਿਖਿਆ ਪਾਏ, ਧੁਰਦਰਗਾਹੀ ਸਾਚਾ ਮਾਲੀਆ। ਲੋਕਮਾਤ ਹਰਿ ਜਨਮ ਦਵਾਏ, ਆਪ ਆਪਣੇ ਮੇਲ ਮਿਲਾ ਲਿਆ। ਕਲਜੁਗ ਅੰਤਮ ਸੰਗ ਨਿਭਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਜੋਤੀ ਰੂਪ ਸਮਾ ਲਿਆ। ਗੋਬਿੰਦ ਕਾਇਆ ਸ਼ਬਦ ਧਾਰ, ਹਰਿ ਏਕਾ ਏਕ ਰਖਾਇਆ। ਆਪੇ ਵਸਿਆ ਨਰ ਨਿਰੰਕਾਰ, ਆਪੇ ਸੇਵਾ ਲਾਇਆ। ਆਪ ਸੁਹਾਏ ਬੰਕ ਦਵਾਰ, ਦਰ ਦਰਵਾਜ਼ਾ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਹਰਿ ਹਰਿ ਗੋਬਿੰਦ ਏਕਾ ਧਾਮ ਸੁਹਾਇਆ। ਹਰਿ ਗੋਬਿੰਦ ਏਕਾ ਧਾਮ, ਏਕਾ ਰੂਪ ਸਮਾਇਆ। ਆਪੇ ਕ੍ਰਿਸ਼ਨਾ ਆਪੇ ਸ਼ਾਮ, ਆਪੇ ਰਾਮ ਰੂਪ ਹੋ ਆਇਆ। ਆਪੇ ਅੰਮ੍ਰਿਤ ਮਧ ਪਿਆਏ ਜਾਮ, ਆਪੇ ਸਦ ਦਰ ਘਰ ਲਏ ਬਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਸਾਚਾ ਘਰ ਸੁਹਾਇਆ। ਗੋਬਿੰਦ ਘਰ ਹਰਿ ਸੁਲਤਾਨ, ਏਕਾ ਏਕ ਸੁਹਾਇਆ। ਧਰਮ ਵਿਖਾਏ ਸ਼ਬਦ ਨਿਸ਼ਾਨ, ਸਾਚੇ ਹੱਥ ਉਠਾਇਆ। ਰਸਨਾ ਚਿਲ੍ਹਾ ਤੀਰ ਕਮਾਨ, ਏਕਾ ਏਕ ਰਖਾਇਆ। ਸੋਹੰ ਸ਼ਬਦ ਨੌਜਵਾਨ, ਸਾਚਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਚੇਲਾ ਆਪ ਅਖਵਾਇਆ। ਗੁਰ ਚੇਲਾ ਭਗਵੰਤ, ਏਕਾ ਏਕ ਅਖਵਾਇਆ। ਆਪੇ ਜਾਣੇ ਸਾਧ ਸੰਤ, ਸਾਜਣ ਮੀਤ ਆਪ ਹੋ ਆਇਆ। ਗੋਬਿੰਦ ਪਾਇਆ ਸਾਚਾ ਕੰਤ, ਘਰ ਸਾਚੀ ਖ਼ੁਸ਼ੀ ਮਨਾਇਆ। ਲੋਕਮਾਤ ਬਣਾਏ ਬਣਤ, ਕਲਜੁਗ ਅੰਤਮ ਦਏ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੀਸ ਹੱਥ ਰਿਹਾ ਟਿਕਾਇਆ। ਗੋਬਿੰਦ ਹੱਥ ਹਰਿ ਸਮਰਥ, ਆਪਣਾ ਸੀਸ ਰਖਾਇੰਦਾ। ਸ਼ਬਦ ਦੇਵੇ ਸਾਚੀ ਵੱਥ, ਕਾਇਆ ਤਨ ਭਰਾਇੰਦਾ। ਆਪ ਚੜ੍ਹਾਇਆ ਸਾਚੇ ਰਥ, ਰਥ ਰਥਵਾਹੀ ਆਪ ਅਖਵਾਇੰਦਾ। ਸ੍ਰਿਸ਼ਟ ਸਬਾਈ ਦਏ ਮਥ, ਨਾਮ ਖੰਡਾ ਏਕਾ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕੁਲਾਖੰਡ ਵੇਖ ਵਖਾਇੰਦਾ। ਕੁਲਾਖੰਡ ਤੇਰਾ ਕਾਲਾ ਦਾਗ਼, ਅੰਤਮ ਮੇਟ ਮਿਟਾਇੰਦਾ। ਨਾਰੀ ਕੰਤ ਇਕ ਸੁਹਾਗ, ਕੰਤ ਕੰਤੂਹਲ ਹੰਢਾਇੰਦਾ। ਏਕਾ ਉਪਜੇ ਸ਼ਬਦ ਵੈਰਾਗ, ਅੱਠੇ ਪਹਿਰ ਧਿਆਇੰਦਾ। ਚਰਨ ਕਵਲ ਜਾਏ ਲਾਗ, ਮਸਤਕ ਧੂੜੀ ਖ਼ਾਕ ਰਮਾਇੰਦਾ। ਆਪ ਬੁਝਾਏ ਤ੍ਰਿਸ਼ਨਾ ਆਗ, ਤਾਮਸ ਮਿਟਾਇੰਦਾ। ਹੰਸ ਬਣਾਏ ਪ੍ਰਭ ਸਾਚਾ ਕਾਗ, ਸੋਹੰ ਚੋਗ ਚੁਗਾਇੰਦਾ। ਆਪ ਆਪਣੇ ਹੱਥ ਰੱਖੇ ਵਾਗ, ਦੋ ਜਹਾਨਾਂ ਆਪ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਦਰ ਸੁਹਾਇੰਦਾ। ਇਲਾਬੁਤ ਤੇਰਾ ਏਕਾ ਏਕ, ਅਲ੍ਹਾ ਨੂਰ ਅਲਾਹੀਆ। ਪਾਰਬ੍ਰਹਮ ਪ੍ਰਭ ਆਪੇ ਵੇਖ, ਨਾ ਕੋਈ ਦੂਸਰ ਲਏ ਸਲਾਹੀਆ। ਅਮਾਮ ਮਹਿੰਦੀ ਧਾਰੇ ਭੇਖ, ਨੀਲੇ ਬਸਤਰ ਤਨ ਛੁਹਾਈਆ। ਜਾਣੇ ਪਛਾਣੇ ਔਲੀਏ ਪੀਰ ਸ਼ੇਖ਼, ਗੌਂਸ ਮਜੌਰ ਰਿਹਾ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਐਲੀ ਅੱਲਾ ਨਾਮ ਰਖਾਈਆ। ਐਲੀ ਅੱਲਾ ਅਲਾਹੀ ਨੂਰ, ਏਕਾ ਏਕ ਅਖਵਾਇਆ। ਸ਼ਬਦ ਵਜਾਏ ਸਾਚੀ ਤੂਰ, ਹਰਿ ਪਰਵਰਦਿਗਾਰ ਰਿਹਾ ਸੁਣਾਇਆ। ਤੋੜ ਤੁੜਾਏ ਮਾਣ ਗ਼ਰੂਰ, ਚਾਰੋਂ ਕੁੰਟ ਹੋਏ ਹਲਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਡੰਕਾ ਡੌਰੂ ਵਾਹਿਆ। ਡੌਰੂ ਡੰਕਾ ਨਾਮ ਅਮਾਮ, ਹਰਿ ਸਾਚਾ ਆਪ ਅਖਵਾਇੰਦਾ। ਆਪ ਪਿਆਏ ਮਦਿ ਮਦਿਰਾ ਜਾਮ, ਆਬੇ ਹਯਾਤ ਆਪਣੇ ਹੱਥ ਰਖਾਇੰਦਾ। ਆਪ ਕਰਾਏ ਏਕਾ ਤਾਮ, ਕਾਇਆ ਤ੍ਰਿਪਤ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਲਾਬੁਤ ਤੇਰੀ ਵੇਖੇ ਰੁੱਤ, ਸੰਮਤ ਚੌਦਾਂ ਵੇਖ ਵਖਾਇੰਦਾ। ਇਲਾਬੁਤ ਤੇਰਾ ਅਲਾਹੀ ਨੂਰ, ਹਰਿ ਸਾਚੇ ਵੇਖ ਵਖਾਨਿਆ। ਆਪੇ ਵੇਖੇ ਜੋਤੀ ਨੂਰ ਕੋਹਤੂਰ, ਆਪੇ ਆਪ ਕਰੇ ਪਛਾਨਿਆ। ਵੱਜੇ ਡੰਕਾ ਕੂੜੋ ਕੂੜ, ਅੰਤਮ ਹੋਏ ਵੈਰਾਨਿਆ। ਚਾਰੋਂ ਕੁੰਟ ਉਡੇ ਧੂੜ, ਮਿਟੇ ਮਾਤ ਨਿਸ਼ਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਸ੍ਰੀ ਭਗਵਾਨਿਆ। ਕੇਤਮਾਲ ਹੋ ਬੇਹਾਲ, ਖੁਲ੍ਹੜੇ ਕੇਸ ਰਖਾਈਆ। ਨਾ ਕੋਈ ਦਿਸੇ ਮਾਤ ਦਲਾਲ, ਵੇਲੇ ਅੰਤ ਲਏ ਛੁਡਾਈਆ। ਫਲ ਨਾ ਦਿਸੇ ਕਿਸੇ ਡਾਲ੍ਹ, ਕਲਜੁਗ ਹਲੂਣਾ ਰਿਹਾ ਲਗਾਈਆ। ਕਲਜੁਗ ਘਰ ਘਰ ਖਾਏ ਕਾਲ, ਕਾਲੀ ਧਾਰ ਵਹਾਈਆ। ਪਾਰਬ੍ਰਹਮ ਤੇਰੀ ਅਵੱਲੜੀ ਚਾਲ, ਮੁੱਲਾ ਸ਼ੇਖ਼ਾਂ ਹੱਥ ਨਾ ਆਈਆ। ਅਮਾਮ ਮਹਿੰਦੀ ਰਹੇ ਭਾਲ, ਰੋ ਰੋ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕੇਤਮਾਲ ਆਪਣਾ ਡੰਕ ਵਜਾਈਆ। ਕੇਤਮਾਲ ਹਰਿ ਮਰਦੰਗ, ਏਕਾ ਏਕ ਵਜਾਵਣਾ। ਲਾੜੀ ਮੌਤ ਮਹਿੰਦੀ ਲਾਲ ਲਾਏ ਅੰਗ, ਸਾਚਾ ਵੇਸ ਕਰਾਵਣਾ। ਦਰ ਦਵਾਰੇ ਮੰਗੇ ਮੰਗ, ਜੀਵ ਜੰਤ ਫੰਦ ਕਟਾਵਣਾ। ਧਰਮ ਦਵਾਰੇ ਦੇਵੇ ਟੰਗ, ਸੰਗ ਨਾ ਕੋਈ ਰਖਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੂਰ ਕਰਾਏ ਭਾਵਨਾ। ਕਿੰਪੁਰਖ ਕਿਰਪਾ ਕਰ, ਕ੍ਰਿਤਮ ਵੇਖ ਵਖਾਇੰਦਾ। ਗੁਣ ਅਵਗੁਣ ਜੀਆਂ ਜੰਤਾਂ ਅੱਗੇ ਧਰ, ਛਾਣ ਪੁਣ ਆਪ ਕਰਾਇੰਦਾ। ਸੰਤ ਸੁਹੇਲੇ ਲਏ ਵਰ, ਆਪ ਆਪਣਾ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, (ਭਾਵਨਾ ਪੂਰ ਆਪ ਕਰਾਇੰਦਾ)। ਹਰਵਰਖ ਹਰਿ ਮਾਰ ਧਿਆਨਾ, ਰਾਜ ਰਾਜਾਨਾਂ ਰਿਹਾ ਜਗਾਈਆ। ਨਾਤਾ ਤੁੱਟੇ ਪੰਜ ਸ਼ੈਤਾਨਾ, ਜੂਠ ਝੂਠ ਰਹਿਣ ਨਾ ਪਾਈਆ। ਚੌਦਾਂ ਲੋਕਾਂ ਇਕ ਦੁਕਾਨਾ, ਹਰਿ ਸਾਚਾ ਹੱਟ ਖੁਲ੍ਹਾਈਆ। ਸ੍ਰਿਸ਼ਟ ਸਬਾਈ ਫਨਾਹ ਮਕਾਨਾ, ਅੰਤਮ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਵਰਖ ਏਕਾ ਵਰਖਾ ਲਾਈਆ। ਹਰਣਯਮਹ ਅੰਤਮ ਗਿਆ ਹਰ, ਹਰਿ ਹਰਿ ਰਸਨ ਧਿਆਇਆ। ਚਾਰੋਂ ਕੁੰਟ ਆਉਣਾ ਡਰ, ਸਾਚਾ ਖੇਤਰ ਆਪ ਬਣਾਇਆ। ਇਕ ਦੂਜੇ ਨੂੰ ਲੈਣ ਵਰ, ਲਾੜੀ ਜੋੜੀ ਰਿਹਾ ਬਣਾਇਆ। ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਘੋੜੀ ਰਿਹਾ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਘਟ ਘਟ ਜਾਏ ਘਰ, ਅੰਦਰ ਡੇਰਾ ਲਾਇਆ। ਰਮਕ ਰਾਮ ਰਿਹਾ ਚਿਤਾਰ, ਦਿਵਸ ਰੈਣ ਅਰਾਧਿਆ। ਪੁਰਖ ਅਬਿਨਾਸ਼ੀ ਸੁਣ ਪੁਕਾਰ, ਲੇਖੇ ਲਾਏ ਸੁਨ ਸਮਾਧਿਆ। ਮਨਮੁਖ ਡੋਬੇ ਅੱਧ ਵਿਚਕਾਰ, ਅੰਤਮ ਬੇੜਾ ਬਾਂਧਿਆ। ਸੰਮਤ ਚੌਦਾਂ ਧੱਕਾ ਦੇਵੇ ਮਾਰ, ਢਾਹੇ ਕੱਲਰ ਰੇਤੀ ਕਾਂਧਿਆ। ਆਪੇ ਢਾਹੇ ਲਏ ਉਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਪਾਏ ਫਾਂਦੀ ਫਾਂਦਿਆ। ਭਦਰ ਭਰਮ ਦਏ ਮਿਟਾ, ਹਰਿ ਸਾਚੇ ਜੋਤ ਜਗਾਈਆ। ਏਕਾ ਸ਼ਬਦ ਡੰਕਾ ਵਜਾ, ਚਾਰੇ ਕੁੰਟਾਂ ਰਿਹਾ ਸੁਣਾਈਆ। ਰਾਜ ਰਾਜਾਨਾਂ ਦਏ ਸੁਣਾ, ਏਕਾ ਡੰਕ ਵਜਾਈਆ। ਗੁਰਮੁਖ ਸਾਚੇ ਗਲੇ ਲਗਾ, ਆਪਣੀ ਗੋਦ ਉਠਾਈਆ। ਅੰਮ੍ਰਿਤ ਆਤਮ ਜਾਮ ਪਿਆ, ਤ੍ਰਿਖਾ ਤ੍ਰਿਸ਼ਨ ਮਿਟਾਈਆ। ਫੜ ਫੜ ਬਾਹੋਂ ਰਾਹੇ ਪਾ, ਸਾਚਾ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਭਰਮ ਗੜ੍ਹ ਰਿਹਾ ਤੁੜਾਈਆ। ਭਾਰਤ ਖੰਡ ਤੇਰੀ ਅੰਤਮ ਵੰਡ, ਚੌਥੇ ਜੁਗ ਕਰਾਈਆ। ਪੁਰਖ ਅਬਿਨਾਸ਼ੀ ਮੇਟ ਮਿਟਾਏ ਭੇਖ ਪਖੰਡ, ਨੌ ਖੰਡ ਦਿਸੇ ਰੰਡ, ਗੁਰਮੁਖ ਵਿਰਲੇ ਸ਼ਬਦ ਕੁੜਮਾਈਆ। ਸੋਹੰ ਫੜਾਏ ਚੰਡ ਪਰਚੰਡ, ਸ੍ਰਿਸ਼ਟ ਸਬਾਈ ਖੰਡ ਖੰਡ, ਲੱਖ ਚੁਰਾਸੀ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਈਆ। ਨੌ ਖੰਡ ਤੇਰਾ ਅੰਤ ਵਿਹਾਰ, ਪ੍ਰਭ ਆਪੇ ਆਪ ਕਰਾਇੰਦਾ। ਸੰਤ ਸੁਹੇਲੇ ਸਾਚੇ ਭਾਲ, ਆਪਣੇ ਸੰਗ ਨਿਭਾਇੰਦਾ। ਫਲ ਲਗਾਏ ਕਾਇਆ ਡਾਲ੍ਹ, ਅੰਮ੍ਰਿਤ ਆਤਮ ਫਲ ਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਰੁੱਤ ਸੁਹਾਇੰਦਾ। ਸੰਮਤ ਚੌਦਾਂ ਸਾਚਾ ਚੰਨ, ਗੋਬਿੰਦ ਗੁਰ ਚੜ੍ਹਾਇਆ। ਪਾਰਬ੍ਰਹਮ ਪ੍ਰਭ ਬੇੜਾ ਬੰਨ੍ਹ, ਗੁਰਮੁਖਾਂ ਦਰਸ ਦਿਖਾਇਆ। ਇਕ ਰਖਾਇਆ ਨਾਮ ਧਨ, ਘਰ ਘਰ ਵੰਡਣ ਆਇਆ। ਰਾਗ ਸੁਣਾਏ ਸਾਚਾ ਕੰਨ, ਸੋਹੰ ਸ਼ਬਦ ਅਲਾਇਆ। ਆਪੇ ਬੇੜਾ ਦੇਵੇ ਬੰਨ੍ਹ, ਆਪੇ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਗੋਬਿੰਦ ਭੇਖ ਵਟਾਇਆ। ਗੋਬਿੰਦ ਭੇਖ ਅਪਰ ਅਪਾਰ, ਕਲਜੁਗ ਅੰਤ ਕਰਾਈਆ। ਪਰਗਟ ਹੋ ਵਿਚ ਸੰਸਾਰ, ਗੁਰ ਚੇਲਾ ਆਪ ਅਖਵਾਈਆ। ਸ਼ਬਦ ਖੰਡਾ ਤੇਜ ਕਟਾਰ, ਤਨ ਗਾਤਰੇ ਰਿਹਾ ਲਟਕਾਈਆ। ਪੀਲੇ ਬਸਤਰ ਤਨ ਸ਼ਿੰਗਾਰ, ਨੀਲੇ ਵਾਲਾ ਆਪ ਰਘੁਰਾਈਆ। ਨੀਲਾ ਨੀਲੀ ਛੱਤੋਂ ਕਰੇ ਬਾਹਰ, ਵਾਗ ਆਪਣੇ ਹੱਥ ਉਠਾਈਆ। ਲੋਆਂ ਪੁਰੀਆਂ ਕਰੇ ਖ਼ਬਰਦਾਰ, ਬ੍ਰਹਮਾ ਸ਼ਿਵ ਉਠਾਈਆ। ਦੇਵਤ ਸੁਰ ਦਏ ਹੁਲਾਰ, ਏਕਾ ਸ਼ਬਦ ਜਣਾਈਆ। ਸੱਤਾਂ ਦੀਪਾਂ ਪਾਏ ਸਾਰ, ਕਲਜੁਗ ਅੰਤਮ ਵੱਜੇ ਵਧਾਈਆ। ਨੌ ਖੰਡ ਪ੍ਰਿਥਮੀ ਇਕ ਅਧਾਰ, ਸੋਹੰ ਸ਼ਬਦ ਰਖਾਈਆ। ਚਾਰੋਂ ਕੁੰਟ ਜੈ ਜੈ ਜੈਕਾਰ, ਚਾਰ ਵਰਨਾਂ ਰਿਹਾ ਕਰਾਈਆ। ਊਚ ਨੀਚ ਏਕਾ ਧਾਰ, ਏਕਾ ਧਾਮ ਸੁਹਾਈਆ। ਪਰਗਟ ਹੋਏ ਨਿਹਕਲੰਕ ਨਰ ਅਵਤਾਰ, ਰੂਪ ਵਟਾਈਆ। ਸੋਹੰ ਅੱਖਰ ਅਪਰ ਅਪਾਰ, ਧੁਰਦਰਗਾਹੀ ਲੈ ਕੇ ਆਈਆ। ਗੋਬਿੰਦ ਗੁਰ ਪੂਤ ਸਪੂਤਾ ਸੇਵਾਦਾਰ, ਸੇਵਾ ਰਿਹਾ ਕਮਾਈਆ। ਗੁਰਮੁਖਾਂ ਕਰੇ ਖ਼ਬਰਦਾਰ, ਪਹਿਲੀ ਚੇਤਰ ਰਿਹਾ ਜਗਾਈਆ। ਮਨਮੁਖ ਜੀਵਾਂ ਆਈ ਹਾਰ, ਮਾਨਸ ਜਨਮ ਗਏ ਗਵਾਈਆ। ਕਲਜੁਗ ਅੰਤਮ ਪੈਣੀ ਮਾਰ, ਧਰਮ ਰਾਏ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਡੰਕਾ ਇਕ ਵਜਾਈਆ। ਗੋਬਿੰਦ ਡੰਕ ਅਪਰ ਅਪਾਰ, ਏਕਾ ਏਕ ਵਜਾਇੰਦਾ। ਆਪੇ ਹੋਇਆ ਖ਼ਬਰਦਾਰ, ਗੁਰਮੁਖ ਸੋਏ ਮਾਤ ਜਗਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਆਪਣੇ ਹੱਥ ਉਠਾਇੰਦਾ। ਚਾਰੋਂ ਕੁੰਟ ਪਹਿਰੇਦਾਰ, ਦਿਵਸ ਰੈਣ ਸੇਵ ਕਮਾਇੰਦਾ। ਗੁਰਮੁਖ ਸੁੱਤਾ ਪੈਰ ਪਸਾਰ, ਪ੍ਰਭ ਸੁੱਤਿਆਂ ਆਪ ਜਗਾਇੰਦਾ। ਸ੍ਰਿਸ਼ਟ ਸਬਾਈ ਅੰਧ ਅੰਧਿਆਰ, ਦਿਸ ਕਿਸੇ ਨਾ ਆਇੰਦਾ। ਜੂਠਾ ਝੂਠਾ ਮੋਹ ਪਿਆਰ, ਜਗਤ ਵਿਕਾਰ ਹਰ ਘਟ ਆਪ ਟਿਕਾਇੰਦਾ। ਨਾਤਾ ਤੁੱਟੇ ਮੀਤ ਮੁਰਾਰ, ਸੰਮਤ ਚੌਦਾਂ ਸਗਨ ਮਨਾਇੰਦਾ। ਪੰਚਮ ਜੇਠੀ ਕਰ ਵਿਹਾਰ, ਪ੍ਰਭ ਆਪਣੀ ਬਣਤ ਬਣਾਇੰਦਾ। ਚਿੱਟੇ ਅਸਵ ਹੋ ਅਸਵਾਰ, ਏਕਾ ਖੰਡਾ ਹੱਥ ਲਿਸ਼ਕਾਇੰਦਾ। ਬ੍ਰਹਿਮੰਡਾਂ ਵੰਡਾਂ ਰਿਹਾ ਵੰਡਾਏ ਅਪਰ ਅਪਾਰ, ਆਪ ਆਪਣਾ ਖੇਲ ਖਿਲਾਇੰਦਾ। ਚੰਡ ਪਰਚੰਡ ਸੱਚੀ ਸਰਕਾਰ, ਚਾਰੋਂ ਕੁੰਟ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਤੇਰੀ ਸਾਚੀ ਸੇਵਾ ਅੰਤਮ ਕਲ ਲਗਾਇੰਦਾ। ਗੋਬਿੰਦ ਸੇਵਾ ਕਰ ਪਰਵਾਨ, ਅੰਤਮ ਖ਼ੁਸ਼ੀ ਮਨਾਈਆ। ਆਪੇ ਉਠਿਆ ਨੌਜਵਾਨ, ਗੁਰਮੁਖ ਸਾਚੇ ਰਿਹਾ ਜਗਾਈਆ। ਨਾ ਕੋਈ ਤੀਰ ਨਾ ਕਮਾਨ, ਨਾ ਕੋਈ ਸ਼ਸਤਰ ਤਨ ਸਜਾਈਆ। ਏਕਾ ਚਿਲ੍ਹਾ ਰਸਨਾ ਤੀਰ ਕਮਾਨ, ਸੋਹੰ ਰਿਹਾ ਚਲਾਈਆ। ਜੋਧਾ ਸੂਰ ਬਲੀ ਬਲਵਾਨ, ਸੰਮਤ ਚੌਦਾਂ ਵਿਚ ਮੈਦਾਨੇ ਆਈਆ। ਖੇਲੇ ਖੇਲ ਦੋ ਜਹਾਨ, ਦਿਸ ਕਿਸੇ ਨਾ ਆਈਆ। ਗੁਰਮੁਖਾਂ ਵੇਖੇ ਮਾਰ ਧਿਆਨ, ਲੇਖਾ ਕੋਈ ਰਹਿਣ ਨਾ ਪਾਈਆ। ਸਰਸਾ ਤੇਰੀ ਰੱਖੀ ਸ਼ਾਨ, ਜੋਧੇ ਭੇਟ ਚੜ੍ਹਾਈਆ। ਅੰਤਮ ਮੇਲਾ ਆਪ ਮਿਲਾਨ, ਪਾਰਬ੍ਰਹਮ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੂਰਬੀਰ ਰਿਹਾ ਉਪਜਾਈਆ। ਸੂਰਬੀਰ ਬਲੀ ਜੋਧੇ, ਗੁਰਸਿਖ ਆਪ ਰਖਾਇੰਦਾ। ਗੁਰ ਚਰਨ ਧਿਆਨ ਸ਼ਬਦ ਅਗਾਧ ਬੋਧੇ, ਬ੍ਰਹਮ ਗਿਆਨ ਜਣਾਇੰਦਾ। ਸ਼ਬਦ ਖੰਡੇ ਪੰਚਮ ਸੋਧੇ, ਪੰਚਮ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਸੰਗ ਨਿਭਾਇੰਦਾ। ਗੋਬਿੰਦ ਸੂਰਾ ਹਰਿ ਬਲਵਾਨਾ, ਏਕਾ ਏਕ ਉਪਾਇਆ। ਏਕਾ ਬਖ਼ਸ਼ੇ ਨਾਮ ਨਿਧਾਨਾ, ਪਹਿਰੇਦਾਰ ਆਪ ਅਖਵਾਇਆ। ਗੁਣਵੰਤਾ ਹਰਿ ਸ੍ਰੀ ਭਗਵਾਨਾ, ਸਾਚੀ ਸੇਵਾ ਰਿਹਾ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਦਿਤਾ ਵਰ, ਦੇਵੀ ਦੇਵ ਨਾ ਕੋਈ ਮਨਾਇਆ। ਨਾ ਕੋਈ ਦੇਵੀ ਨਾ ਕੋਈ ਦੇਵ, ਨਾ ਕੋਈ ਸਲਾਹ ਪਕਾਈਆ। ਪੁਰਖ ਅਬਿਨਾਸ਼ੀ ਬੱਧਾ ਨੱਤ, ਸੀਸ ਆਪਣਾ ਹੱਥ ਟਿਕਾਈਆ। ਆਪੇ ਵਸਿਆ ਨੇੜੇ ਦੂਰ, ਅੰਦਰ ਬੈਠਾ ਆਸਣ ਲਾਈਆ। ਕਲਜੁਗ ਤੇਰਾ ਨਾਤਾ ਤੋੜ ਕੂੜੋ ਕੂੜ, ਚਾਰ ਵਰਨ ਵਿਖਾਈਆ। ਗੁਰਮੁਖਾਂ ਬਖ਼ਸ਼ੇ ਚਰਨ ਧੂੜ, ਦਰ ਦਵਾਰੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਾਇਆ ਚੋਲੀ ਰੰਗ ਚੜ੍ਹੇ ਗੂੜ੍ਹ, ਉਤਰ ਕਦੇ ਨਾ ਜਾਈਆ। ਕਾਇਆ ਚੋਲੀ ਰੰਗ ਬਸੰਤਾ, ਹਰਿ ਏਕਾ ਏਕ ਚੜ੍ਹਾਇਆ। ਗੋਬਿੰਦ ਪਾਇਆ ਹਰਿ ਸਾਚਾ ਕੰਤਾ, ਏਕਾ ਸੇਜ ਸੁਹਾਇਆ। ਮੇਲ ਮਿਲਾਵਾ ਆਦਿਨ ਅੰਤਾ, ਵਿਛੜ ਕਦੇ ਨਾ ਜਾਇਆ। ਪਾਵੇ ਸਾਰ ਲੱਖ ਚੁਰਾਸੀ ਜੀਵ ਜੰਤਾ, ਪ੍ਰਭ ਅੰਤਮ ਜਾਮਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਤੇਰਾ ਧਾਮ ਸੁਹਾਇਆ। ਗੋਬਿੰਦ ਗੁਰ ਹੋ ਤਿਆਰ, ਪ੍ਰਭ ਸਾਚਾ ਆਪ ਜਗਾਇੰਦਾ। ਸੰਮਤ ਚੌਦਾਂ ਵੇਖ ਵਿਚਾਰ, ਨੇਤਰ ਨੈਣ ਉਠਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਆਪ ਜਗਦੀਸ ਸਾਚੇ ਸੀਸ ਟਿਕਾਇੰਦਾ। ਲੱਖ ਚੁਰਾਸੀ ਮਾਰੇ ਮਾਰ, ਬੀਸ ਇਕੀਸ ਵਕਤ ਸੁਹਾਇੰਦਾ। ਨਾ ਕੋਈ ਜਾਣੇ ਭੇਵ ਰਾਗ ਛਤੀਸ, ਖਾਣੀ ਬਾਣੀ ਦਿਸ ਨਾ ਆਇੰਦਾ। ਲਖ ਨਾ ਸਕੇ ਕੋਈ ਬਤੀਸ, ਤੀਸ ਨਾ ਸੇਵ ਕਮਾਇੰਦਾ। ਨਾ ਕੋਈ ਜਾਣੇ ਪਾਰਬ੍ਰਹਮ ਤੇਰੀ ਹਦੀਸ, ਏਕਾ ਸ਼ਬਦ ਚਲਾਇੰਦਾ। ਲੱਖ ਚੁਰਾਸੀ ਜੂਠਾ ਝੂਠਾ ਪੀਸਣ ਪੀਸ, ਕਲਜੁਗ ਮਾਇਆ ਚੱਕੀ ਆਪ ਚਲਾਇੰਦਾ। ਰਾਜ ਰਾਜਾਨਾਂ ਖਾਲੀ ਖੀਸ, ਦਰ ਦਰ ਆਪ ਫਿਰਾਇੰਦਾ। ਏਕਾ ਛਤਰ ਝੁੱਲੇ ਪ੍ਰਭ ਸਾਚੇ ਸੀਸ, ਜਗਤ ਜਗਦੀਸ ਆਪ ਹੋ ਆਇੰਦਾ। ਗੋਬਿੰਦ ਤੇਰੀ ਕੋਈ ਨਾ ਕਰੇ ਰੀਸ, ਪੂਤ ਸਪੂਤਾ ਭੇਟ ਚੜ੍ਹਾਇੰਦਾ। ਗੁਰ ਤੇਗ ਬਹਾਦਰ ਏਕਾ ਸੀਸ, ਪ੍ਰਭ ਸਾਚਾ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਰੂਪ ਵਟਾਇੰਦਾ। ਗੁਰ ਤੇਗ ਬਹਾਦਰ ਤੇਰੀ ਧਾਰ, ਪ੍ਰਭ ਸਾਚਾ ਰਿਹਾ ਬਣਾਈਆ। ਮਾਤਲੋਕ ਪੈਜ ਸਵਾਰ, ਸਾਚੇ ਧਾਮ ਸੁਹਾਈਆ। ਆਪ ਆਪਣਾ ਬਖ਼ਸ਼ੇ ਚਰਨ ਪਿਆਰ, ਸਿੰਘ ਪਾਲ ਰਿਹਾ ਧਰਾਈਆ। ਆਪੇ ਵੇਖੇ ਕਰੇ ਵਿਚਾਰ, ਬ੍ਰਹਮਾ ਬ੍ਰਹਮ ਧਾਮ ਬੈਠ ਰਿਹਾ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਰਿਹਾ ਸਮਝਾਈਆ। ਪਾਰਬ੍ਰਹਮ ਅਚੁੱਤ ਅਬਿਨਾਸ਼ੀ, ਦੇ ਮਤ ਆਪ ਸਮਝਾਇੰਦਾ। ਪਰਗਟ ਹੋਏ ਘਨਕਪੁਰ ਵਾਸੀ, ਬ੍ਰਹਮੇ ਮੂਲ ਚੁਕਾਇੰਦਾ। ਜੋ ਉਪਜੇ ਸੋ ਹੋਏ ਵਿਨਾਸੀ, ਅੰਤ ਕੋਈ ਰਹਿਣ ਨਾ ਪਾਇੰਦਾ। ਏਕਾ ਏਕ ਆਦਿ ਪੁਰਖ ਅਬਿਨਾਸ਼ੀ, ਜੁਗ ਜੁਗ ਆਪਣੀ ਬਣਤ ਬਣਾਇੰਦਾ। ਲੋਆਂ ਪੁਰੀਆਂ ਮੰਡਲ ਮੰਡਪ ਪਾਵੇ ਰਾਸੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸਾਚੇ ਧਾਮ ਸੁਹਾਇੰਦਾ। ਸਾਚਾ ਧਾਮ ਹਰਿ ਦਵਾਰ, ਏਕਾ ਏਕ ਸੁਹਾਇਆ। ਆਪੇ ਬਖ਼ਸ਼ੇ ਚਰਨ ਪਿਆਰ, ਚਰਨੋਦਕ ਮੁਖ ਲਗਾਇਆ। ਅੰਮ੍ਰਿਤ ਆਤਮ ਦੇਵੇ ਅਪਰ ਅਪਾਰ, ਹਰਿ ਸਾਚੇ ਸੀਰ ਝਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਭੇਖ ਵਟਾਇਆ। ਨਿਰਗੁਣ ਭੇਖ ਅਪਾਰ, ਭੇਵ ਨਾ ਜਾਣਿਆ। ਪਰਗਟ ਹੋਏ ਵਿਚ ਸੰਸਾਰ, ਖੇਲੇ ਖੇਲ ਸ੍ਰੀ ਭਗਵਾਨਿਆ। ਗੋਬਿੰਦ ਮੇਲਾ ਅਪਰ ਅਪਾਰ, ਚਲੇ ਚਲਾਏ ਆਪਣੇ ਭਾਣਿਆ। ਗੁਰ ਚੇਲਾ ਸੋਹੇ ਇਕ ਦਰਬਾਰ, ਦਰ ਦਵਾਰਾ ਇਕ ਵਖਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਕਿਰਪਾ ਦੇਵੇ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਿਆ। ਉਠ ਜੀਵ ਜਾਗ, ਪ੍ਰਭ ਸਾਚਾ ਆਪ ਜਗਾਇੰਦਾ। ਉਠ ਜੀਵ ਜਾਗ, ਕਲਜੁਗ ਅੰਤਮ ਲੱਗਾ ਭਾਗ, ਹਰਿਜਨ ਸਾਚਾ ਮੇਲ ਮਿਲਾਇੰਦਾ। ਉਠ ਜੀਵ ਜਾਗ, ਸੁਣ ਸਾਚਾ ਰਾਗ, ਹਰਿ ਸਾਚਾ ਆਪ ਉਪਾਇੰਦਾ। ਉਠ ਜੀਵ ਜਾਗ, ਚਰਨ ਧੂੜ ਮਜਨ ਮਾਘ ਇਕ ਕਰਾਇੰਦਾ। ਉਠ ਜੀਵ ਜਾਗ, ਧੋ ਕਾਇਆ ਦਾਗ਼, ਹਰਿ ਦਰ ਸਾਚਾ ਆਪ ਧਵਾਇੰਦਾ। ਉਠ ਜੀਵ ਹੰਸ ਬਣ ਕਾਗ, ਸੋਹੰ ਚੋਗ ਮੋਤੀ ਆਪ ਚੁਗਾਇੰਦਾ। ਤਨ ਬੁਝਾ ਤ੍ਰਿਸ਼ਨਾ ਆਗ, ਅੰਮ੍ਰਿਤ ਮੇਘ ਆਪ ਬਰਸਾਇੰਦਾ। ਉਠ ਜੀਵ ਜਾਗ, ਨਾ ਡੱਸੇ ਡੱਸਣੀ ਨਾਗ, ਮਾਇਆ ਮਮਤਾ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੋਏ ਆਪ ਜਗਾਇੰਦਾ। ਉਠ ਜੀਵ ਜਾਗ, ਜਾਗਣ ਵੇਲਾ ਅੰਤਮ ਆਇਆ। ਆਪੇ ਗੁਰ ਆਪੇ ਚੇਲਾ, ਆਪ ਆਪਣਾ ਰੂਪ ਵਟਾਇਆ। ਆਪੇ ਹੋਇਆ ਸੱਜਣ ਸੁਹੇਲਾ, ਜਨ ਭਗਤ ਦਵਾਰੇ ਆਇਆ। ਅਚਰਜ ਖੇਲ ਆਪੇ ਖੇਲਾ, ਕਲਧਾਰੀ ਕਲ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਰਿਹਾ ਜਗਾਇਆ। ਉਠ ਜੀਵ ਜਾਗ, ਮਿਲ ਸਾਜਣ ਮੀਤਾ। ਉਠ ਜੀਵ ਜਾਗ, ਪ੍ਰਭ ਇਕ ਸੁਣਾਏ ਸੁਹਾਗੀ ਗੀਤਾ। ਉਠ ਜੀਵ ਜਾਗ, ਏਕਾ ਬਖ਼ਸ਼ੇ ਹਰਿ ਚਰਨ ਪ੍ਰੀਤਾ। ਉਠ ਜੀਵ ਜਾਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਮਾਣ ਰਖਾਏ ਅਠਾਰਾਂ ਧਿਆਏ, ਗੀਤਾ। ਉਠ ਜੀਵ ਜਾਗ, ਮਨ ਹੋਏ ਵੈਰਾਗ। ਬੁਝੇ ਤ੍ਰਿਸ਼ਨਾ ਆਗ, ਚਰਨ ਕਵਲ ਲਾਗ। ਮਾਨਸ ਜਨਮ ਧੋ ਦਾਗ਼। ਦੀਪਕ ਜੋਤੀ ਜਗੇ ਚਿਰਾਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪ ਹੰਸ ਬਣਾਏ ਕਾਗ। ਉਠ ਜੀਵ ਜਾਗ ਵਕਤ ਸੁਹੰਜਣਾ, ਹਰਿ ਸਾਚੀ ਜੋਤ ਜਗਾਈਆ। ਨੇਤਰ ਨੈਣ ਦਰਸ ਗੁਰ ਸ਼ਬਦ ਸੱਚਾ ਅੰਜਨਾ, ਅੰਧ ਅੰਧੇਰ ਰਿਹਾ ਮਿਟਾਈਆ। ਕਾਇਆ ਭਾਂਡਾ ਅੰਤਮ ਭੱਜਣਾ, ਸੰਮਤ ਚੌਦਾਂ ਦਏ ਦੁਹਾਈਆ। ਕਾਲ ਨਗਾਰਾ ਸਿਰ ਤੇ ਵੱਜਣਾ, ਕੋਇ ਨਾ ਕਿਸੇ ਬਚਾਈਆ। ਘਰ ਬਾਹਰ ਮੰਦਰ ਅੰਦਰ ਸਭ ਤੱਜਣਾ, ਨਾ ਕੋਈ ਸੌਵੇ ਲੇਫ ਤਲਾਈਆ। ਅੰਮ੍ਰਿਤ ਪੀ ਪੀ ਕਿਸੇ ਨਾ ਰੱਜਣਾ, ਨੀਰ ਸੀਰ ਹੱਥ ਨਾ ਆਈਆ। ਲੋਕਮਾਤ ਬਿਨ ਗੁਰ ਪੂਰੇ ਪੜਦਾ ਕਿਸੇ ਨਾ ਕੱਜਣਾ, ਤਨ ਬਸਤਰ ਚੀਰ ਲਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਰਿਹਾ ਸਮਝਾਈਆ। ਗੁਰਮਤ ਜਗਤ ਨਿਸ਼ਾਨ, ਹਰਿ ਸਾਚਾ ਆਪ ਉਠਾਇੰਦਾ। ਜਨ ਭਗਤਾਂ ਮਾਰੇ ਧਿਆਨ, ਦਰ ਦਵਾਰੇ ਵੇਖ ਵਖਾਇੰਦਾ। ਰਸਨਾ ਸਾਰੇ ਸੋਹੰ ਗਾਨ, ਗੋਬਿੰਦ ਮੇਲ ਮਿਲਾਇੰਦਾ। ਘਰ ਦਰ ਪਾਇਆ ਸ੍ਰੀ ਭਗਵਾਨ, ਏਕਾ ਧਾਮ ਸਾਚਾ ਸ਼ਾਮ ਵਿਚ ਬਿਬਾਣ ਸੰਬਲ ਨਗਰੀ ਇਕ ਨਾਉਂ ਰਖਾਇੰਦਾ। ਸੰਬਲ ਨਗਰ ਸਚ ਗਰਾਮ, ਗੋਬਿੰਦ ਆਸਣ ਲਾਇੰਦਾ। ਗੋਬਿੰਦ ਗੁਰ ਕਰ ਬਿਸਰਾਮ, ਸਾਚੀ ਸੇਜ ਸੁਹਾਇੰਦਾ। ਮਨਮੁਖ ਜੀਵਾਂ ਦੱਸੇ ਕਾਇਆ ਮਾਟੀ ਚਾਮ, ਸਾਚੀ ਹਾਟੀ ਸ਼ਬਦ ਨਾ ਕੋਈ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਦੇ ਮਤ ਆਪ ਸਮਝਾਇੰਦਾ। ਸਾਚੀ ਮਤ ਗੁਰ ਏਕ ਰਖਾਈ, ਲੋਕਮਾਤ ਵੱਜੇ ਵਧਾਈਆ। ਏਕਾ ਸਗਨ ਮੁਖ ਲਗਾਈ, ਆਤਮ ਅੰਤਰ ਵੱਜੇ ਵਧਾਈਆ। ਕਲਜੁਗ ਬਸੰਤਰ ਰਿਹਾ ਬੁਝਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਗੁਰ ਮੰਤਰ ਏਕਾ ਏਕ ਜਣਾਈਆ। ਗੁਰ ਮੰਤਰ ਜਗਤ ਸ਼ਬਦ ਅਨਮੋਲ, ਹਰਿ ਏਕਾ ਏਕ ਰਖਾਇਆ। ਗੁਰਸਿਖ ਰਸਨਾ ਬੋਲ, ਦਿਵਸ ਰੈਣ ਰਸਨਾ ਜਿਹਵਾ ਗਾਇਆ। ਮੇਲ ਮਿਲਾਏ ਕੰਤ ਕੰਤੂਹਲ, ਦਰ ਦਵਾਰੇ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੋਏ ਪੂਤ ਰਿਹਾ ਉਠਾਇਆ। ਸੋਇਆ ਸੁਤ ਦੁਲਾਰ, ਰੈਣ ਅੰਧੇਰੀ ਛਾਈਆ। ਆਪੇ ਹੋਇਆ ਖ਼ਬਰਦਾਰ, ਪਿਤਾ ਪੂਤ ਸਮਾਈਆ। ਦਿਵਸ ਰੈਣ ਪਹਿਰੇਦਾਰ, ਗੋਬਿੰਦ ਭੇਖ ਵਟਾਈਆ। ਸੇਵਕ ਸੇਵਾ ਕਰੇ ਅਪਾਰ, ਨੌ ਖੰਡ ਵੇਖ ਵਿਖਾਈਆ। ਭਾਰਤ ਖੰਡ ਤੇਰੀ ਬੰਨ੍ਹੇ ਧਾਰ, ਗੁਰਮੁਖ ਸਾਚੇ ਲਏ ਜਗਾਈਆ। ਜੰਬੁ ਦੀਪ ਅੱਧਵਿਚਕਾਰ, ਪ੍ਰਭ ਬੈਠਾ ਆਸਣ ਲਾਈਆ। ਪੁਸ਼ਕਰ ਨੇਤਰ ਵੇਖੇ ਉਘਾੜ, ਸਾਨ ਚਰਨਾਂ ਹੇਠ ਦਬਾਈਆ। ਕਰੌਚ ਲੱਗੇ ਪੰਚ ਦਵਾਰ, ਸਲਮਲ ਬੈਠਾ ਦਏ ਦੁਹਾਈਆ। ਲੱਖਣ ਕਰੇ ਇਕ ਪਿਆਰ, ਕੁਸ਼ਾ ਮੇਟ ਮਿਟਾਈਆ। ਗੁਰਮੁਖ ਸਾਚੇ ਸੰਤ ਦੁਲਾਰ, ਹਰਿ ਆਪਣੀ ਗੋਦ ਉਠਾਈਆ। ਆਪੇ ਬਣਿਆ ਦਰ ਭਿਖਾਰ, ਦਰ ਦਵਾਰੇ ਮੰਗਣ ਆਈਆ। ਏਕਾ ਇੱਕੀ ਵਿਚ ਸੰਸਾਰ, ਗੁਰ ਗੋਬਿੰਦ ਤੇਰੀ ਰਿਹਾ ਪਾਈਆ। ਮੰਗੀ ਮੰਗ ਦਰ ਦਰਬਾਰ, ਹਰਿ ਗੋਬਿੰਦ ਕਰਾਈਆ। ਆਪੇ ਰੱਖੇ ਤਿੱਖੀ ਧਾਰ, ਦੋਏ ਧਾਰਾਂ ਰਿਹਾ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਰਿਹਾ ਸਮਝਾਈਆ। ਗੁਰਮਤ ਜਗਤ ਪਰਧਾਨ, ਹਰਿ ਏਕਾ ਏਕ ਕਰਾਈਆ। ਹੱਥ ਫੜਾਏ ਧਰਮ ਨਿਸ਼ਾਨ, ਚੌਦਾਂ ਕੁੰਟਾਂ ਰਿਹਾ ਵਿਖਾਈਆ। ਨਾ ਕੋਈ ਦਿਸੇ ਜੀਵ ਸ਼ੈਤਾਨ, ਨੌ ਦਰ ਨਾ ਕੋਈ ਭਵਾਈਆ। ਏਕਾ ਦਾਤਾ ਦਾਨੀ ਦਾਨ, ਗੁਣ ਨਿਧਾਨ ਨਾਮ ਭੰਡਾਰਾ ਰਿਹਾ ਵਰਤਾਈਆ। ਸੋਹੰ ਸਾਚਾ ਧਰਮ ਨਿਸ਼ਾਨ, ਏਕਾ ਏਕ ਰਖਾਈਆ। ਸੋਹੰ ਸਾਰੇ ਰਸਨਾ ਗਾਨ, ਪ੍ਰਭ ਸਾਚੀ ਸੇਵਾ ਲਾਈਆ। ਜੈ ਜੈ ਜੈਕਾਰ ਸ੍ਰੀ ਭਗਵਾਨ, ਲੋਆਂ ਪੁਰੀਆਂ ਆਪ ਕਰਾਈਆ। ਬ੍ਰਹਮਾ ਵੇਖੇ ਮਾਰ ਧਿਆਨ, ਅੱਠੇ ਨੇਤਰ ਖੋਲ੍ਹ ਵਖਾਈਆ। ਸ਼ਿਵ ਸ਼ੰਕਰ ਮੰਗੇ ਏਕਾ ਦਾਨ, ਪ੍ਰਭ ਸਾਚਾ ਝੋਲੀ ਪਾਈਆ। ਸੁਰਪਤ ਰਾਜਾ ਚਰਨ ਧਿਆਨ, ਦਿਵਸ ਰੈਣ ਲਗਾਈਆ। ਨੌ ਖੰਡ ਪ੍ਰਿਥਮੀ ਏਕਾ ਆਣ, ਹਰਿ ਸਾਚੇ ਅੰਤਮ ਪਾਈਆ। ਸੱਤਾਂ ਦੀਪਾਂ ਕਰ ਪਛਾਣ, ਏਕਾ ਧਾਰ ਵਹਾਈਆ। ਲੱਖ ਚੁਰਾਸੀ ਤੁੱਟੇ ਮਾਣ, ਕਲਜੁਗ ਅੰਤਮ ਦਏ ਸਜ਼ਾਈਆ। ਲਾੜੀ ਮੌਤ ਹੋਏ ਪ੍ਰਧਾਨ, ਹੱਥੀਂ ਬੈਠੀ ਮਹਿੰਦੀ ਲਾਈਆ। ਮਨਮੁਖ ਜੀਵ ਸ਼ੈਤਾਨ, ਅੰਤ ਲਏ ਪਰਨਾਈਆ। ਗੁਰ ਚਰਨ ਪ੍ਰੀਤੀ ਵਿਟਹੋਂ ਕੁਰਬਾਨ, ਸੀਸ ਜਗਦੀਸ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਸੇਵਾ ਰਿਹਾ ਕਰ, ਆਪ ਆਪਣਾ ਮੂਲ ਚੁਕਾਈਆ। ਆਪ ਆਪਣਾ ਮੂਲ ਚੁਕਾਇਆ, ਗੁਰ ਸੰਗਤ ਭੇਟ ਸੀਸਾ। ਪੰਚਮ ਤਤ ਦਿਸ ਨਾ ਆਇਆ, ਖੇਲੇ ਖੇਲ ਬੀਸ ਇਕੀਸਾ। ਗਤ ਮਿਤ ਆਪ ਜਣਾਇਆ, ਛਤਰ ਝੁਲਾਏ ਸਾਚਾ ਸੀਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪੇ ਜਾਣੇ ਆਪਣਾ ਵੇਸਾ। ਉਠ ਜੀਵ ਜਾਗ, ਕਲਜੁਗ ਰੈਣ ਦਏ ਦੁਹਾਈਆ। ਚਾਰੋਂ ਕੁੰਟ ਲੱਗੀ ਆਗ, ਨਾ ਸਕੇ ਕੋਈ ਬੁਝਾਈਆ। ਅੰਤਮ ਘਰ ਘਰ ਬੁਝਣਾ ਮਾਤ ਚਿਰਾਗ, ਦੀਵਾ ਬੱਤੀ ਨਾ ਕੋਈ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਰਿਹਾ ਉਠਾਈਆ। ਉਠ ਜੀਵ ਜਾਗ, ਵਕਤ ਵਿਹਾਇੰਦਾ। ਪ੍ਰਭ ਅਬਿਨਾਸ਼ੀ ਚਰਨੀ ਲਾਗ, ਸੰਮਤ ਚੌਦਾਂ ਰਾਹ ਤਕਾਇੰਦਾ। ਲੱਗੇ ਅੱਗ ਕੋਲ ਵਾਘ, ਹਰਿ ਸਾਚਾ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਬਲ ਨਗਰੀ ਧਾਮ ਸੁਹਾਇੰਦਾ। ਸੰਬਲ ਨਗਰੀ ਧਾਮ ਉਜਾਗਰ, ਹਰਿ ਸਾਚੇ ਧਾਮ ਸੁਹਾਇਆ। ਗੁਰ ਗੋਬਿੰਦਾ ਬਣ ਸੌਦਾਗਰ, ਵਣਜ ਵਣਜਾਰਾ ਇਕ ਅਖਵਾਇਆ। ਆਪੇ ਵਸੇ ਕਾਇਆ ਗਾਗਰ, ਦਿਸ ਕਿਸੇ ਨਾ ਆਇਆ। ਅੰਮ੍ਰਿਤ ਧਾਰ ਸਿੰਧ ਸਾਗਰ, ਹਰਿ ਸਾਚਾ ਰਿਹਾ ਵਹਾਇਆ। ਹਰਿਜਨ ਉਠ ਉਠ ਜਾਗ, ਹਰਿ ਸਾਚਾ ਆਪ ਉਠਾਇੰਦਾ। ਲੱਖ ਚੁਰਾਸੀ ਤੁੱਟਾ ਤਾਗ, ਤੰਦਨ ਤੰਦ ਨਾ ਕੋਈ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾਇੰਦਾ। ਚੌਦਾਂ ਲੋਕ ਹੱਟ ਪਸਾਰਾ, ਆਪਣਾ ਆਪ ਕਰਾਇੰਦਾ। ਆਪੇ ਜਾਣੇ ਪਾਰ ਕਿਨਾਰਾ, ਵੰਞ ਮੁਹਾਣਾ ਆਪ ਚਲਾਇੰਦਾ। ਆਪੇ ਬੰਨ੍ਹਣਹਾਰਾ ਧਾਰਾ, ਆਪੇ ਮੇਟ ਮਿਟਾਇੰਦਾ। ਆਪੇ ਬਣੇ ਹਰਿ ਵਣਜਾਰਾ, ਆਪੇ ਵਣਜ ਕਰਾਇੰਦਾ। ਆਪੇ ਭਰਿਆ ਨਾਮ ਭੰਡਾਰਾ, ਆਪੇ ਆਪ ਪਿਲਾਇੰਦਾ। ਆਪੇ ਖੋਲ੍ਹ ਇਕ ਦਵਾਰਾ, ਆਪੇ ਰਾਹ ਵਖਾਇੰਦਾ। ਚਾਰ ਵਰਨ ਸਚ ਪਿਆਰਾ, ਚਰਨ ਪ੍ਰੀਤੀ ਇਕ ਵਖਾਇੰਦਾ। ਸਤਿਜੁਗ ਤੇਰਾ ਖੇਲ ਨਿਆਰਾ, ਸਤਿ ਸੰਤੋਖੀ ਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰਾਹ ਚਲਾਇੰਦਾ। ਚੌਦਾਂ ਲੋਕ ਸਾਚਾ ਘਰ, ਏਕਾ ਏਕ ਖੁਲ੍ਹਾਇਆ। ਇਕ ਸ਼ਬਦ ਇਕ ਸਲੋਕ, ਏਕਾ ਰਸਨਾ ਗਾਇਆ। ਕੋਈ ਨਾ ਸਕੇ ਦੋ ਜਹਾਨਾਂ ਰੋਕ, ਤ੍ਰੈਲੋਕਾਂ ਬਣਤ ਬਣਾਇਆ। ਮਨਮੁਖ ਜੀਵਾਂ ਦੇਵੇ ਝੋਕ, ਤ੍ਰੈਗੁਣ ਮਾਇਆ ਅਗਨੀ ਮੱਠ ਤਪਾਇਆ। ਜੂਠ ਝੂਠ ਭੋਗਣ ਭੋਗ, ਆਤਮ ਰਸ ਕਿਸੇ ਨਾ ਆਇਆ। ਅੰਤਮ ਹੋਏ ਮਾਤ ਵਿਜੋਗ, ਸਗਲਾ ਸੰਗ ਨਾ ਕੋਈ ਨਿਭਾਇਆ। ਹਉਮੇ ਹੰਗਤਾ ਲੱਗਾ ਰੋਗ, ਵਿਕਾਰ ਹੰਕਾਰ ਚਲਾਇਆ। ਗੁਰਮੁਖਾਂ ਦੇਵੇ ਸਾਚਾ ਜੋਗ, ਸੋਹੰ ਤਨ ਭਬੂਤ ਰਮਾਇਆ। ਦੇਵੇ ਦਰਸ ਹਰਿ ਅਮੋਘ, ਚਾਰੇ ਕੁੰਟ ਹੋਏ ਸਹਾਇਆ। ਅੰਤਮ ਮੇਲਾ ਧੁਰ ਸੰਜੋਗ, ਹਰਿ ਸੰਜੋਗੀ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੌਦਾਂ ਲੋਕਾਂ ਵੇਖ ਵਖਾਇਆ। ਚੌਦਾਂ ਲੋਕਾਂ ਮਾਰ ਧਿਆਨ, ਹਰਿ ਸਾਚਾ ਵੇਖ ਵਖਾਇੰਦਾ। ਇਤਲ ਵਿਤਲ ਸਿਤਲ ਇਕ ਗਿਆਨ, ਏਕਾ ਰੂਪ ਵਟਾਇੰਦਾ। ਤਲਾਤਲ ਮਹਾਤਲ ਸ਼ਬਦ ਨਿਸ਼ਾਨ, ਹਰਿ ਸਾਚਾ ਆਪ ਝੁਲਾਇੰਦਾ। ਰਸਾਤਲ ਤਲਾਤਲ ਇਕ ਧਿਆਨ, ਹਰਿ ਆਪੇ ਆਪ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਗਿਆਨ ਇਕ ਧਿਆਨ ਏਕਾ ਨਾਮ ਜਪਾਇੰਦਾ। ਏਕਾ ਨਾਮ ਧੁਰ ਫ਼ਰਮਾਣ, ਹਰਿ ਸਾਚਾ ਮਾਤ ਲਿਆਇੰਦਾ। ਜੀਵ ਜੰਤ ਸਰਬ ਗਾਨ, ਸਾਧ ਸੰਤਾਂ ਸੇਵਾ ਲਾਇੰਦਾ। ਪਾਰਬ੍ਰਹਮ ਪ੍ਰਭ ਬਣਿਆ ਕਾਹਨ, ਦਰ ਮੰਦਰ ਅੰਦਰ ਇਕ ਸੁਹਾਇੰਦਾ। ਦੇਵੇ ਦਰਸ ਕਵਲ ਕਾਹਨ, ਕਾਹਨਾ ਕ੍ਰਿਸ਼ਨਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਹੱਟ ਇਕ ਵਖਾਇੰਦਾ। ਚੌਦਾਂ ਲੋਕ ਨਾਮ ਹੱਟ, ਪ੍ਰਭ ਸਾਚੇ ਮਾਤ ਖੁਲ੍ਹਾਇਆ। ਜਨ ਭਗਤਾਂ ਤਨ ਪਹਿਨਾਏ ਸਾਚਾ ਪੱਟ, ਇਕ ਸ਼ਿੰਗਾਰ ਕਰਾਇਆ। ਦੁਰਮਤ ਮੈਲ ਦੇਵੇ ਕੱਟ, ਰੋਗ ਸੋਗ ਰਹਿਣ ਨਾ ਪਾਇਆ। ਦੀਪਕ ਜੋਤੀ ਲਟ ਲਟ, ਗੁਰਮੁਖਾਂ ਅੰਧੇਰ ਮਿਟਾਇਆ। ਸ਼ਬਦ ਤੀਰ ਮਾਰੇ ਸੱਟ, ਸੋਹੰ ਚੋਟ ਲਗਾਇਆ। ਇਕ ਵਿਖਾਏ ਤੀਰਥ ਤਟ, ਸਰ ਸਰੋਵਰ ਰਿਹਾ ਸੁਹਾਇਆ। ਖੇਲੇ ਖੇਲ ਕਾਇਆ ਮਟ, ਚੌਦਾਂ ਹੱਟ ਰਿਹਾ ਉਪਾਇਆ। ਆਪ ਉਸਾਰੇ ਕਿਰਪਾ ਧਾਰੇ ਅੰਤਮ ਬਣਾਏ ਜੂਠਾ ਮੱਠ, ਅਗਨੀ ਜੋਤ ਲਗਾਇਆ। ਗੁਰਸਿਖ ਪ੍ਰਭ ਚਰਨ ਦਵਾਰੇ ਇਕੱਠ, ਸਾਚਾ ਧਾਮ ਸੁਹਾਇਆ। ਪੰਚਮ ਜੇਠੀ ਆਉਣਾ ਨੱਠ, ਵੇਲੇ ਅੰਤ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਰਿਹਾ ਜਗਾਇਆ। ਗੁਰਸਿਖ ਅਧਾਰ, ਪਾਰ ਕਰਾਇਆ। ਆਏ ਚਰਨ ਦਵਾਰ, ਦਰਸ਼ਨ ਪਾਇਆ। ਦਰਸ ਅਮੋਘਾ ਵਿਚ ਸੰਸਾਰ, ਨੇਤਰ ਨੈਣ ਵਿਖਾਇਆ। ਨੇਤਰ ਨੈਣ ਖੋਲ੍ਹ ਕਿਵਾੜ, ਸ਼ਬਦੀ ਜੋੜ ਜੁੜਾਇਆ। ਸ਼ਬਦ ਡੰਕ ਅਪਰ ਅਪਾਰ, ਤਨ ਮੰਦਰ ਆਪ ਵਜਾਇਆ। ਤਨ ਮੰਦਰ ਅੰਦਰ ਸਚ ਦਰਬਾਰ, ਦਸਮ ਦਵਾਰੀ ਇਕ ਰਖਾਇਆ। ਦਸਮ ਦਵਾਰੀ ਸਚ ਘਰ ਬਾਹਰ, ਹਰਿ ਸਾਚੇ ਆਸਣ ਲਾਇਆ। ਹਰਿ ਸਾਚਾ ਜੋਤ ਨਿਰੰਕਾਰ, ਨਿਰਗੁਣ ਰੂਪ ਸਮਾਇਆ। ਨਿਰਗੁਣ ਮੇਲਾ ਅਪਰ ਅਪਾਰ, ਸਰਗੁਣ ਲੇਖੇ ਲਾਇਆ। ਸਰਗੁਣ ਸਾਚਾ ਲਏ ਅਧਾਰ, ਆਪ ਆਪਣੀ ਦਇਆ ਕਮਾਇਆ। ਦਇਆਨਿਧ ਵਡ ਦਾਤਾਰ, ਕਾਰਜ ਸਿੱਧ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਰਿਹਾ ਤਰਾਇਆ। ਗੁਰਸਿਖ ਸਾਚੇ ਚਰਨ ਪਿਆਸ, ਏਕਾ ਏਕ ਰਖਾਈਆ। ਸਤਿਗੁਰ ਪੂਰਾ ਹੋਇਆ ਦਾਸ, ਦਰ ਦਵਾਰੇ ਅੱਗੇ ਦਰਸ਼ਨ ਪਾਈਆ। ਰਸਨਾ ਗਾਏ ਸਵਾਸ ਸਵਾਸ, ਸੇਵਕ ਸੇਵਾ ਲੇਖੇ ਲਾਈਆ। ਵੇਖ ਵਿਖਾਏ ਪ੍ਰਿਥਮੀ (ਆਕਾਸ਼), ਗੁਪਤ ਜ਼ਾਹਿਰ ਭੇਵ ਨਾ ਰਾਈਆ। ਲੇਖੇ ਲਾਏ ਦਸ ਦਸ ਮਾਸ, ਗਰਭਵਾਸ ਫੰਦ ਕਟਾਈਆ। ਨਿਜ ਘਰ ਆਤਮ ਰੱਖੇ ਵਾਸ, ਆਤਮ ਬ੍ਰਹਮ ਜਣਾਈਆ। ਜੋਤੀ ਨੂਰ ਕਰੇ ਪਰਕਾਸ਼, ਕੋਟਨ ਭਾਨ ਤੇਜ ਸਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਸੇਵਾ ਰਿਹਾ ਕਮਾਈਆ। ਗੁਰ ਸੰਗਤ ਗੁਰ ਦਵਾਰ, ਸਾਚਾ ਮੰਗਲ ਗਾਇਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਜਮ ਕਾ ਸੰਗਲ ਰਿਹਾ ਕਟਾਇਆ। ਦਰ ਦਵਾਰੇ ਬਣ ਭਿਖਾਰ, ਭੇਖਾਧਾਰੀ ਬਣ ਕੇ ਆਇਆ। ਮੰਗੇ ਮੰਗ ਇਕ ਅਪਾਰ, ਚਰਨ ਪ੍ਰੀਤੀ ਰਿਹਾ ਸਿਖਾਇਆ। ਮਨਮੁਖ ਅੰਤਮ ਗਿਆ ਹਾਰ, ਮੁਖ ਕਾਲਾ ਟਿੱਕਾ ਮਸਤਕ ਲਾਇਆ। ਸਤਿਜੁਗ ਸਾਚਾ ਹੋ ਤਿਆਰ, ਸਾਚਾ ਚੰਦ ਰਿਹਾ ਚੜ੍ਹਾਇਆ। ਗੁਰਮੁਖ ਸਾਚੇ ਨਾਲ ਪਿਆਰ, ਆਪਣਾ ਰਿਹਾ ਬੰਧਾਇਆ। ਸ਼ਬਦ ਵਿਚੋਲਾ ਵਿਚ ਸੰਸਾਰ, ਸੋਹੰ ਇਕ ਰਖਾਇਆ। ਸਾਚਾ ਢੋਲਾ ਹਰਿ ਨਿਰੰਕਾਰ, ਏਕਾ ਬੋਲਾ ਰਿਹਾ ਜਣਾਇਆ। ਕਲਾ ਸੋਲਾਂ ਹਰਿ ਅਵਤਾਰ, ਨਿਹਕਲੰਕਾ ਨਾਉਂ ਰਖਾਇਆ। ਕਾਇਆ ਚੋਲਾ ਤਜ ਗਿਰਧਾਰ, ਗੁਰ ਸੰਗਤ ਭੇਟ ਚੜ੍ਹਾਇਆ। ਸ਼ਬਦ ਸਿੰਘਾਸਣ ਇਕ ਅਪਾਰ, ਹਰਿ ਆਪਣਾ ਆਸਣ ਲਾਇਆ। ਜੋਤੀ ਨੂਰ ਕਰ ਉਜਿਆਰ, ਚਾਰੇ ਕੁੰਟਾਂ ਵੇਖ ਵਖਾਇਆ। ਪਰਗਟ ਹੋਵੇ ਵਿਚ ਸੰਸਾਰ, ਗੋਬਿੰਦ ਕਾਇਆ ਵਿਚ ਸਮਾਇਆ। ਗੋਬਿੰਦ ਕਾਇਆ ਖੇੜਾ ਅਪਰ ਅਪਾਰ, ਸੰਬਲ ਨਗਰੀ ਨਾਉਂ ਧਰਾਇਆ। ਸੰਬਲ ਨਗਰੀ ਵਿਚ ਸੰਸਾਰ, ਸਾਢੇ ਤਿੰਨ ਹੱਥ ਰਿਹਾ ਬਣਾਇਆ। ਸਾਢੇ ਤਿੰਨ ਹੱਥ ਮਹੱਲ ਉਸਾਰ, ਨੌ ਦਵਾਰੇ ਆਪ ਲਗਾਇਆ। ਦਸਵੇਂ ਖੇਲ ਅਪਰ ਅਪਾਰ, ਆਪਣੀ ਬਣਤ ਆਪ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਸਾਚੇ ਮਾਰਗ ਰਿਹਾ ਲਗਾਇਆ। ਸਾਚਾ ਮਾਰਗ ਇਕ ਲਗਾਵਨਾ, ਚਾਰ ਵਰਨ ਜਣਾਈਆ। ਊਚਾਂ ਨੀਚਾਂ ਰਾਜ ਰਾਜਾਨਾਂ ਏਕਾ ਥਾਂ ਬਹਾਵਨਾ, ਜ਼ਾਤ ਪਾਤ ਰਹਿਣ ਨਾ ਪਾਈਆ। ਏਕਾ ਨਾਮ ਏਕਾ ਖੰਡਾ ਏਕਾ ਤੀਰ ਏਕਾ ਬਸਤਰ ਏਕਾ ਸ਼ਸਤਰ ਤਨ ਪਹਿਨਾਵਨਾ, ਦੂਈ ਦਵੈਤੀ ਮੇਟ ਮਿਟਾਈਆ। ਏਕਾ ਨੇਤਰ ਏਕਾ ਨੈਣਾ ਏਕਾ ਸ਼ਬਦ ਸਾਚਾ ਗਹਿਣਾ ਤਨ ਛੁਹਾਵਨਾ, ਤਨ ਸ਼ਿੰਗਾਰ ਕਰਾਈਆ। ਏਕਾ ਨਾਤਾ ਭਾਈ ਭੈਣਾਂ, ਗੁਰ ਸੰਗਤ ਆਪ ਕਰਾਈਆ। ਕਲਜੁਗ ਜੀਵਾਂ ਝੂਠੇ ਵਹਿਣ ਵਹਿਣਾ, ਕਲਜੁਗ ਅੰਤਮ ਰਿਹਾ ਰੁੜ੍ਹਾਈਆ। ਨਾ ਕੋਈ ਸਾਕ ਸੱਜਣ ਦਿਸੇ ਸੈਣਾ, ਮਾਤ ਪਿਤ ਨਾ ਕੋਈ ਅਖਵਾਈਆ। ਗੁਰ ਪੀਰ ਜੁਗ ਜੁਗ ਚੁਕਾਏ ਲਹਿਣਾ ਦੇਣਾ, ਲਹਿਣਾ ਦੇਣਾ ਮੂਲ ਚੁਕਾਈਆ। ਹਰਿ ਭਾਣੇੇ ਅੰਦਰ ਗੁਰਸਿਖ ਰਹਿਣਾ, ਭਾਣਾ ਸਹਿਣਾ ਸ਼ਬਦ ਜਣਾਈਆ। ਦਰਸ ਦਿਖਾਏ ਤੀਜੇ ਨੈਣਾ, ਨੇਤਰ ਨੈਣ ਵੇਖ ਵਖਾਈਆ। ਲਾੜੀ ਮੌਤ ਨਾ ਖਾਏ ਡੈਣਾ, ਸ਼ਬਦ ਖੰਡਾ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੇਰਜ ਅੰਡਾਂ ਫੰਦ ਰਿਹਾ ਕਟਾਈਆ। ਜੇਰਜ ਅੰਡ ਕਟੇ ਫੰਦ, ਆਪ ਆਪਣੀ ਕਲ ਧਾਰਿਆ। ਜੋ ਜਨ ਗਾਏ ਬੱਤੀ ਦੰਦ, ਲੱਖ ਚੁਰਾਸੀ ਪਾਵੇ ਸਾਰਿਆ। ਸਦਾ ਸੁਹੇਲਾ ਸਦ ਬਖ਼ਸ਼ੰਦ, ਆਪ ਕਰਾਏ ਪਾਰ ਕਿਨਾਰਿਆ। ਜੋ ਜਨ ਤਜਾਏ ਮਦਿਰਾ ਮਾਸ ਗੰਦ, ਨਿਰਮਲ ਜੋਤ ਕਰੇ ਉਜਿਆਰਿਆ। ਖ਼ੁਸ਼ੀ ਕਰਾਏ ਬੰਦ ਬੰਦ, ਮੇਟ ਮਿਟਾਏ ਧੂੰਆਂਧਾਰਿਆ। ਇਕ ਸੁਣਾਏ ਸੁਹਾਗੀ ਛੰਦ, ਰਾਗ ਨਾਦ ਇਕ ਸੁਣਾ ਰਿਹਾ। ਦੂਈ ਦਵੈਤੀ ਢਾਹੇ ਭਰਮਾਂ ਕੰਧ, ਸਤਿਗੁਰ ਸਾਚਾ ਮੇਲਾ ਆਪ ਮਿਲਾ ਰਿਹਾ। ਮਨਮੁਖ ਜੀਵ ਭਾਗਾਂ ਮੰਦ, ਪ੍ਰਭ ਸਾਚਾ ਦਰ ਦੁਰਕਾ ਰਿਹਾ। ਗੁਰਮੁਖ ਚੜ੍ਹਾਏ ਸਾਚੇ ਚੰਦ, ਸਤਿਜੁਗ ਸਾਚੀ ਬਣਤ ਬਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਉਪਜਾਏ ਸਾਚੇ ਸੰਤ, ਸੰਤ ਕੰਤ ਭਗਵੰਤ ਏਕਾ ਧਾਮ ਸੁਹਾ ਰਿਹਾ। ਜਨਮ ਕਰਮ ਪ੍ਰਭ ਹੱਥ, ਜੁਗ ਜੁਗ ਮੇਲ ਮਿਲਾਇੰਦਾ। ਜਿਸ ਜਨ ਰੱਖੇ ਦੇ ਕਰ ਹੱਥ, ਦੇ ਮਤ ਆਪ ਸਮਝਾਇੰਦਾ। ਸਗਲ ਵਸੂਰੇ ਦੇਵੇ ਮਥ, ਆਤਮ ਬ੍ਰਹਮ ਜਣਾਇੰਦਾ। ਪੰਚਾਂ ਚੋਰਾਂ ਪਾਏ ਨੱਥ, ਸ਼ਬਦ ਡੋਰੀ ਇਕ ਰਖਾਇੰਦਾ। ਨਾਮ ਜਣਾਈ ਮਹਿੰਮਾ ਅਕੱਥ, ਅਕਥ ਕਥਾ ਅਖਵਾਇੰਦਾ। ਜਿਸ ਜਨ ਚੜ੍ਹਾਏ ਸਾਚੇ ਰਥ, ਫੜ ਬਾਹੋਂ ਪਾਰ ਕਰਾਇੰਦਾ। ਏਕਾ ਨਾਮ ਧੁਰਦਰਗਾਹੀ ਵੱਥ, ਜਨ ਭਗਤਾਂ ਝੋਲੀ ਪਾਇੰਦਾ। ਸਗਲ ਵਸੂਰੇ ਜਾਣ ਲੱਥ, ਜੋ ਜਨ ਦਰਸ਼ਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਦੇ ਮਤ ਆਪ ਸਮਝਾਇੰਦਾ। ਸਾਚੀ ਮਤ ਗੁਰ ਚਰਨ ਧਿਆਨ। ਪੰਚਮ ਤਤ ਮਿਟੇ ਨਿਸ਼ਾਨ। ਨੌ ਦਰ ਝੂਠ ਮਕਾਨ। ਕਾਇਆ ਮਾਟੀ ਜਗਤ ਦੁਕਾਨ। ਔਖੀ ਘਾਟੀ ਵਿਚ ਜਹਾਨ। ਬਜਰ ਕਪਾਟੀ ਜਿਸ ਜਨ ਪਾਟੀ, ਸਾਚਾ ਮੇਲਾ ਸ੍ਰੀ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਬਖ਼ਸ਼ੇ ਸਚ ਸੱਚੀ ਸਰਨਾਈਆ। ਨੌ ਦਵਾਰੇ ਜਗਤ ਦਵਾਰ, ਹਰਿ ਸਾਚੀ ਰਚਨ ਰਚਾਈਆ। ਗੁਰਮੁਖਾਂ ਕਰੇ ਆਪ ਪਿਆਰ, ਆਪਣੀ ਬੂਝ ਬੁਝਾਈਆ। ਨੇੜ ਨਾ ਆਏ ਪੰਚਮ ਧਾੜ, ਸ਼ਬਦ ਖੰਡਾ ਰਿਹਾ ਡਰਾਈਆ। ਡੁੰਘੀ ਭਵਰੀ ਪਾਰ ਕਿਨਾਰ, ਆਪੇ ਆਪ ਕਰਾਈਆ। ਕਾਇਆ ਕਵਰੀ ਅੰਧ ਅੰਧਿਆਰ, ਹਰਿ ਸਾਚਾ ਵੇਖ ਵਿਖਾਈਆ। ਗੁਰ ਪੂਰਾ ਕਰੇ ਇਕ ਪਿਆਰ, ਆਪਣਾ ਪੱਲਾ ਨਾਮ ਫੜਾਈਆ। ਆਪ ਤਜਾਏ ਨੌ ਦਵਾਰ, ਦਰ ਦਵਾਰਾ ਇਕ ਸੁਹਾਈਆ। ਸੁਖਮਨ ਨਾੜੀ ਕਰੇ ਪਾਰ, ਟੇਡੀ ਬੰਕ ਲੰਘਾਈਆ। ਸਾਚੇ ਘੋੜੇ ਹੋ ਅਸਵਾਰ, ਅੱਗੇ ਪਿੱਛੇ ਰਿਹਾ ਦੁੜਾਈਆ। ਬਜਰ ਕਪਾਟੀ ਪੜਦਾ ਪਾੜ, ਸਾਚਾ ਰਾਹ ਵਖਾਈਆ। ਹਰਿਜਨ ਸਾਚਾ ਸਾਚਾ ਲਾੜ, ਪ੍ਰਭ ਸਾਚਾ ਰਿਹਾ ਉਠਾਈਆ। ਦਸਮ ਦਵਾਰੀ ਅੰਦਰ ਵਾੜ, ਆਪਣਾ ਮੁਖ ਛੁਪਾਈਆ। ਜੋਤ ਨਿਰੰਜਣ ਕਰ ਆਕਾਰ, ਜੋਤ ਸਰੂਪੀ ਡਗਮਗਾਈਆ। ਏਕਾ ਜੋਤ ਕਰ ਆਕਾਰ, ਆਪਣਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤ ਗੁਰਸਿਖ ਦੇ ਮਤ ਰਿਹਾ ਸਮਝਾਈਆ। ਦਸਮ ਦਵਾਰੀ ਸਾਚਾ ਘਰ ਬਾਹਰ, ਹਰਿ ਸਾਚੇ ਆਪ ਬਣਾਇਆ। ਨਿਰਮਲ ਜੋਤੀ ਕਰ ਆਕਾਰ, ਆਪਣਾ ਰੰਗ ਰੰਗਾਇਆ। ਖੇਲੇ ਖੇਲ ਅਪਰ ਅਪਾਰ, ਸਾਚਾ ਸੰਗ ਨਿਭਾਇਆ। ਦਸਮ ਦਵਾਰੀ ਨਿਜ ਘਰ, ਆਪਣਾ ਆਪ ਵਖਾਨਿਆ। ਆਪੇ ਵਸਿਆ ਆਪਣੇ ਦਰ, ਗੁਰਮੁਖ ਸਿੱਖ ਸੁਘੜ ਸਿਆਣਿਆ। ਆਪਣੀ ਜੋਤੀ ਆਪੇ ਵਰ, ਆਪੇ ਨਾਰੀ ਕੰਤ ਹੰਢਾਨਿਆ। ਆਪ ਨੁਹਾਏ ਆਪਣੇ ਸਰ, ਸਰ ਸਰੋਵਰ ਇਕ ਵਖਾਨਿਆ। ਬਿਨ ਗੁਰ ਪੂਰੇ ਦਸਮ ਦਵਾਰੀ ਨਾ ਸਕੇ ਪਾਰ ਕਰ, ਨਾ ਦਿਸੇ ਵੰਞ ਮੁਹਾਣਿਆ। ਦਸਮ ਅਧਵਿਚਕਾਰ, ਲੋਕਮਾਤ ਬਣਿਆ ਹਰਿ ਟਿਕਾਣਿਆ। ਸਰਨ ਸਰਨਾਈ ਜੋ ਜਨ ਜਾਏ ਪੜ, ਪ੍ਰਭ ਪਾਰ ਕਰਾਏ ਦੋ ਜਹਾਨਿਆ। ਨਾ ਜਨਮੇ ਨਾ ਮਰੇ ਨਾ ਜਾਏ ਸੜ, ਲੱਖ ਚੁਰਾਸੀ ਫੰਦ ਕਟਾਨਿਆ। ਦਰ ਦਵਾਰੇ ਅੱਗੇ ਖੜ੍ਹ, ਦੇਵੇ ਦਰਸ ਸ੍ਰੀ ਭਗਵਾਨਿਆ। ਸੰਤ ਸੁਹੇਲੇ ਆਪ ਫੜਾਏ ਆਪਣੇ ਲੜ, ਚਰਨ ਧੂੜ ਸਚ ਇਸ਼ਨਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿ ਸਰੂਪ ਹਰਿ ਸ਼ਾਹੋ ਭੂਪ ਦੇਵੇ ਦਰਸ ਮਹਾਨਿਆ। ਦੇਵੇ ਦਰਸ ਹਰਿ ਪਰਤੱਖ, ਵੱਡ ਵੱਡੀ ਵਡਿਆਈਆ। ਦੋ ਜਹਾਨਾਂ ਰਿਹਾ ਰੱਖ, ਬਖ਼ਸ਼ੇ ਚਰਨ ਸੱਚੀ ਸਰਨਾਈਆ। ਅਗੰਮ ਅਗੰਮਾ ਅਲਖਣਾ ਅਲੱਖ, ਲਿਖਿਆ ਲੇਖ ਨਾ ਸਕੇ ਕੋਇ ਮਿਟਾਈਆ। ਸੰਤ ਸੁਹੇਲੇ ਚੁਣ ਚੁਣ ਕੱਢੇ ਵੱਖ, ਕਲਜੁਗ ਤੇਰੀ ਏਕਾ ਇੱਕੀ ਪਾਈਆ। ਸਾਧਾਂ ਸੰਤਾਂ ਕਾਇਆ ਭਾਂਡੇ ਕੀਨੇ ਸੱਖ, ਦੀਪਕ ਜੋਤ ਨਾ ਕੋਈ ਜਗਾਈਆ। ਗੁਰ ਸ਼ਬਦ ਨਾ ਚੜ੍ਹਨਾ ਕਿਸੇ ਰਥ, ਕਲਜੁਗ ਮੰਤਰ ਮੂਲ ਚੁਕਾਈਆ। ਸੋਹੰ ਸ਼ਬਦ ਹਰਿ ਸਮਰਥ, ਸੰਮਤ ਚੌਦਾਂ ਧਾਰ ਚਲਾਈਆ। ਚੌਦਾਂ ਲੋਕਾਂ ਦਏ ਵੱਥ, ਲੋਕਮਾਤ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਾਸ ਦਾਸਨ ਹਰਿ ਹਰ ਥਾਈਂਆ।