Granth 06 Likhat 081: 15 Chetar 2014 Rehsam Singh de Greh Pind Khaira Jila Jalandhar

੧੫ ਚੇਤਰ ੨੦੧੪ ਰੇਸ਼ਮ ਸਿੰਘ ਦੇ ਗ੍ਰਹਿ ਪਿੰਡ ਖਹਿਰਾ ਮਜਾ ਜ਼ਿਲਾ ਜਲੰਧਰ

ਪੂਰਬ ਲਹਿਣਾ ਭਗਤ ਅਧਾਰ, ਜੁਗ ਜੁਗ ਆਪ ਚੁਕਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪਣਾ ਆਪ ਮੇਲ ਮਿਲਾਇੰਦਾ। ਸੁਰਤੀ ਸ਼ਬਦ ਕਰ ਪਿਆਰ, ਸਚ ਨਾਤਾ ਜੋੜ ਜੁੜਾਇੰਦਾ। ਮੇਟ ਮਿਟਾਏ ਅੰਧ ਅੰਧਿਆਰ, ਦੂਈ ਦਵੈਤੀ ਫੰਦ ਕਟਾਇੰਦਾ। ਅੰਮ੍ਰਿਤ ਆਤਮ ਠੰਢੀ ਧਾਰ, ਗੁਰਮੁਖਾਂ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮਾਤ ਜਗਾਇੰਦਾ। ਜੁਗ ਜੁਗ ਲਹਿਣਾ ਚੁੱਕਣਾ ਮੂਲ, ਗੁਰਮੁਖ ਆਪ ਚੁਕਾਇਆ। ਮੇਲ ਮਿਲਾਵਾ ਕੰਤ ਕੰਤੂਹਲ, ਆਤਮ ਸੇਜਾ ਇਕ ਸੁਹਾਇਆ। ਸ਼ਬਦ ਬਰਖਾ ਸਾਚੇ ਫੂਲ, ਆਪੇ ਰਿਹਾ ਕਰਾਇਆ। ਸ਼ਬਦ ਪੰਘੂੜਾ ਸਾਚਾ ਝੂਲ, ਦੋ ਜਹਾਨੀ ਰਿਹਾ ਝੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਸਾਚਾ ਜਗਤ ਅਧਾਰ, ਕਰ ਕਿਰਪਾ ਪਾਰ ਕਰਾਇਆ। ਜਗਤ ਲੇਖਾ ਲਹਿਣ ਦੇਣ, ਆਦਿ ਅੰਤ ਚੁਕਾਇੰਦਾ। ਦਰਸ ਦਿਖਾਏ ਤੀਜੇ ਨੈਣ, ਸਾਚੇ ਸੰਤ ਆਪ ਉਪਾਇੰਦਾ। ਹੋਏ ਸਹਾਈ ਦਿਵਸ ਰੈਣ, ਅੱਠੇ ਪਹਿਰ ਸੇਵ ਕਮਾਇੰਦਾ। ਹਰਿਜਨ ਸਾਚੇ ਭਾਣਾ ਸਹਿਣ, ਲੋਕ ਲਾਜ ਤਜਾਇੰਦਾ। ਤਨ ਪਹਿਨਾਏ ਸ਼ਬਦ ਗਹਿਣ, ਬਸਤਰ ਸ਼ਸਤਰ ਇਕ ਵਿਖਾਇੰਦਾ। ਮਨਮੁਖ ਵਹੇ ਝੂਠੇ ਵਹਿਣ, ਕਲਜੁਗ ਧਾਰ ਵਹਾਇੰਦਾ। ਅੰਤਮ ਖਾਏ ਲਾੜੀ ਮੌਤ ਡੈਣ, ਧਰਮ ਰਾਏ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ, ਪਿਛਲਾ ਮੂਲ ਚੁਕਾਇੰਦਾ। ਲਹਿਣਾ ਦੇਣਾ ਜਗਤ ਜਗ, ਦੇਵਣਹਾਰ ਦਾਤਾਰ। ਗੁਰਮੁਖ ਸਾਚੇ ਆਪੇ ਚੁਗ, ਬਖ਼ਸ਼ੇ ਚਰਨ ਪਿਆਰ। ਦਰਸ ਦਿਖਾਏ ਇਕ ਅਮੋਘ, ਪਰਗਟ ਹੋ ਨਰ ਨਿਰੰਕਾਰ। ਸਾਚਾ ਮੇਲਾ ਧੁਰ ਸੰਜੋਗ, ਕਰੇ ਕਰਾਏ ਕਰਾਵਣਹਾਰ। ਦੂਈ ਦਵੈਤੀ ਹਉਮੇ ਕਟੇ ਰੋਗ, ਏਕਾ ਸ਼ਬਦ ਅਧਾਰ। ਸੋਹੰ ਸ਼ਬਦ ਸਾਚੀ ਚੋਗ, ਹਰਿ ਹੰਸਾ ਰਿਹਾ ਖਲਾਰ। ਆਤਮ ਰਸ ਰਸਨਾ ਭੋਗ, ਏਕਾ ਏਕ ਅਪਾਰ। ਆਦਿ ਅੰਤ ਨਾ ਹੋਏ ਵਿਜੋਗ, ਮਿਲਿਆ ਮੇਲ ਮੀਤ ਮੁਰਾਰ। ਗੁਰ ਕਾ ਸ਼ਬਦ ਸਾਚਾ ਜੋਗ, ਦੋ ਜਹਾਨੀ ਕਰੇ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਹਿਣਾ ਦੇਣਾ ਰਿਹਾ ਕਰਜ਼ ਉਤਾਰ। ਲਹਿਣਾ ਦੇਣਾ ਆਦਿ ਜੁਗਾਦਿ, ਜੁਗ ਜੁਗ ਬਣਿਆ ਆਇਆ। ਵੇਖ ਵਖਾਏ ਹਰਿ ਬ੍ਰਹਿਮਾਦ, ਅਗੰਮ ਅਗੰਮੜੇ ਧਾਮ ਸੁਹਾਇਆ। ਸੰਤ ਸੁਹੇਲੇ ਆਪੇ ਲਾਧ, ਲੋਕਮਾਤ ਮੇਲ ਮਿਲਾਇਆ। ਆਤਮਕ ਧੁਨ ਉਪਜਾਏ ਸਾਚਾ ਨਾਦ, ਨਾਦ ਅਨਾਦੀ ਆਪ ਵਜਾਇਆ। ਸ਼ਬਦ ਜਣਾਏ ਬੋਧ ਅਗਾਧ, ਭੇਵ ਕਿਸੇ ਨਾ ਪਾਇਆ। ਕੋਟਨ ਕੋਟ ਰਹੇ ਅਰਾਧ, ਪਾਰਬ੍ਰਹਮ ਦਿਸ ਕਿਸੇ ਨਾ ਆਇਆ। ਗੁਰਮੁਖ ਵਿਰਲੇ ਮੇਲਾ ਮਾਧਵ ਮਾਧ, ਜਿਸ ਜਨ ਕਰ ਕਿਰਪਾ ਲਏ ਮਿਲਾਇਆ। ਨਾਮ ਵਸਤ ਦੇਵੇ ਸਾਚੀ ਦਾਤ, ਧੁਰਦਰਗਾਹੀ ਲੈ ਕੇ ਆਇਆ। ਸੁਣੇ ਸੁਣਾਏ ਸਦ ਫਰਿਆਦ, ਦੋ ਜਹਾਨਾਂ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਹਿਣਾ ਦੇਣਾ ਝੋਲੀ ਪਾਇਆ। ਜਗਤ ਲਹਿਣਾ ਗੁਰਮੁਖ ਹੱਕ, ਹੱਕਾ ਹੱਕ ਵਡਿਆਈਆ। ਭਗਤੀ ਫਲ ਗਿਆ ਪੱਕ, ਜਨਮ ਲਹਿਣਾ ਲੇਖੇ ਲਾਈਆ। ਪਾਰਬ੍ਰਹਮ ਪ੍ਰਭ ਆਪੇ ਤੱਕ, ਦੂਰ ਦੁਰਾਡੇ ਲਏ ਉਠਾਈਆ। ਏਕਾ ਸ਼ਬਦ ਜਣਾਏ ਨਾਅਰਾ ਅਹਿਨਲ ਹੱਕ, ਹé ਹਕੂਕ ਇਕ ਵਖਾਈਆ। ਸਾਧ ਸੰਤ ਜੀਵ ਜੰਤ ਪੜ੍ਹ ਪੜ੍ਹ ਜਗਤ ਵਿਦਿਆ ਗਏ ਥੱਕ, ਗੁਰ ਪੂਰਾ ਦਿਸ ਨਾ ਆਈਆ। ਕਲਜੁਗ ਮਾਇਆ ਨਕੇਲ ਪਾਏ ਨੱਕ, ਚਾਰੋਂ ਕੁੰਟ ਰਿਹਾ ਫਿਰਾਈਆ। ਖਾਲੀ ਦਿਸੇ ਮਦੀਨਾ ਮੱਕ, ਹੂ ਹੂ ਨਾਅਰਾ ਕੋਈ ਨਾ ਲਾਈਆ। ਗੁਰਦਰ ਮਸਜਿਦ ਮੰਦਰ ਦਿਸਣ ਢੱਕ, ਚੋਰ ਯਾਰ ਠੱਗ ਬੈਠੇ ਆਸਣ ਲਾਈਆ। ਚਾਰੋਂ ਕੁੰੰਟ ਅੰਤਮ ਉਡਣੇ ਕੱਖ, ਕਲਜੁਗ ਅਗਨੀ ਰਿਹਾ ਲਗਾਈਆ। ਦਰ ਦਵਾਰੇ ਹੋਏ ਸੱਖ, ਭਰਿਆ ਕੋਇ ਰਹਿਣ ਨਾ ਪਾਈਆ। ਲੱਖ ਚੁਰਾਸੀ ਕੋਇ ਨਾ ਸਕੇ ਰੱਖ, ਰੱਖਣਹਾਰਾ ਆਪ ਭੁਲਾਈਆ। ਕਲਜੁਗ ਅੰਗੀਠਾ ਰਿਹਾ ਭਖ, ਨੌ ਖੰਡ ਪ੍ਰਿਥਮੀ ਧੂਣੀ ਤਾਈਆ। ਸੱਤਾਂ ਦੀਪਾਂ ਹੋ ਪਰਤੱਖ, ਅਗਨੀ ਲੰਬੂ ਲਾਈਆ। ਜੂਠ ਝੂਠ ਪਾਏ ਕੱਖ, ਹੰਕਾਰ ਵਿਕਾਰ ਨਾਲ ਰਲਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਪਾਰਬ੍ਰਹਮ ਪ੍ਰਭ ਲਏ ਰੱਖ, ਜਿਸ ਜਨ ਚਰਨੀ ਓਟ ਰਖਾਈਆ। ਦਰਸ ਵਿਖਾਏ ਹੋ ਪਰਤੱਖ, ਨਿਹਕਲੰਕਾ ਡੰਕ ਵਜਾਈਆ। ਤੀਰ ਨਿਰਾਲਾ ਏਕਾ ਕਸ, ਸੋਹੰ ਰਸਨਾ ਚਿੱਲੇ ਰਿਹਾ ਚੜ੍ਹਾਈਆ। ਭਗਤ ਜਨਾਂ ਦਰ ਹੋਇਆ ਵਸ, ਸੇਵਕ ਸੇਵਾ ਰਿਹਾ ਕਮਾਈਆ। ਕਲਜੁਗ ਰੈਣ ਅੰਧੇਰੀ ਮੱਸ, ਸਾਚਾ ਚੰਦ ਨਾ ਕੋਈ ਚੜ੍ਹਾਈਆ। ਰਵ ਸਸ ਰਹੇ ਨੱਸ, ਦਿਵਸ ਰੈਣ ਪੰਧ ਮੁਕਾਈਆ। ਧਰਮ ਰਾਏ ਰਿਹਾ ਹੱਸ, ਕਲਜੁਗ ਅੰਤਮ ਰੁੱਤ ਸੁਹਾਈਆ। ਲਾੜੀ ਮੌਤ ਰਹੀ ਦੱਸ, ਹੱਥੀਂ ਲਾਲ ਮਹਿੰਦੀ ਲਾਈਆ। ਚਿਤਰ ਗੁਪਤ ਲੇਖਾ ਕਰੇ ਬੱਸ, ਅੰਤ ਹਿਸਾਬ ਵਖਾਈਆ। ਪੁਰਖ ਅਬਿਨਾਸ਼ੀ ਲੱਖ ਚੁਰਾਸੀ ਚਰਨਾਂ ਹੇਠ ਦੇਵੇ ਦੱਬ, ਨਾ ਕੋਈ ਸਕੇ ਬਚਾਈਆ। ਤ੍ਰੈਗੁਣ ਮਾਇਆ ਡੱਸਣੀ ਡੱਸ, ਪੰਜਾਂ ਤਤਾਂ ਡੰਗ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੇ ਸਾਚੇ ਦਰ, ਲਹਿਣਾ ਦੇਣਾ ਰਿਹਾ ਚੁਕਾਈਆ। ਲਹਿਣਾ ਦੇਣਾ ਹਰਿ ਦਾਤਾਰ, ਜਨ ਭਗਤਾਂ ਆਪ ਚੁਕਾਇੰਦਾ। ਪਰਗਟ ਹੋ ਵਿਚ ਸੰਸਾਰ, ਸ਼ਬਦੀ ਸ਼ਬਦ ਮਿਲਾਇੰਦਾ। ਏਕਾ ਬਖ਼ਸ਼ੇ ਚਰਨ ਪਿਆਰ, ਨਾਤਾ ਬਿਧਾਤਾ ਆਪ ਕਰਾਇੰਦਾ। ਨਾਮ ਖੰਡਾ ਤੇਜ ਕਟਾਰ, ਸਾਚਾ ਸ਼ਸਤਰ ਤਨ ਪਹਿਨਾਇੰਦਾ। ਆਪੇ ਰੱਖੇ ਤਿੱਖੀ ਧਾਰ, ਪੰਜਾਂ ਚੋਰਾਂ ਮਾਰ ਮੁਕਾਇੰਦਾ। ਮਨ ਪੰਖੀ ਨਾ ਉਡੇ ਉਡਾਰ, ਸ਼ਬਦ ਡੋਰੀ ਆਪ ਬੰਧਾਇੰਦਾ। ਮਤ ਬੁਧ ਕਰੇ ਨਿਮਸਕਾਰ, ਭੈ ਭਿਆਨਕ ਰੂਪ ਵਖਾਇੰਦਾ। ਭਗਤ ਜਨਾਂ ਕਰੇ ਕਾਰਜ ਸੁਧ, ਕਾਇਆ ਮੰਦਰ ਇਕ ਸੁਹਾਇੰਦਾ। ਸ਼ਬਦ ਘੋੜੇ ਚਿੱਟੇ ਅਸਵ ਕੁੱਦ, ਸ਼ਾਹ ਅਸਵਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਦੇਵੇ ਵਰ, ਏਕਾ ਨਾਮ ਝੋਲੀ ਪਾਇੰਦਾ। ਨਾਮ ਵਰ ਹਰਿ ਨਿਰੰਕਾਰ, ਏਕਾ ਏਕ ਝੋਲੀ ਪਾਇਆ। ਗੁਰਮੁਖਾਂ ਜੁਗ ਜੁਗ ਕਰ ਪਿਆਰ, ਦਰ ਦਰਵੇਸ਼ਾ ਦੇਵਣ ਆਇਆ। ਭਗਵੰਤ ਭਗਤ ਲਏ ਅਧਾਰ, ਭਗਵਨ ਮੇਲ ਮਿਲਾਇਆ। ਆਦਿਨ ਅੰਤਾ ਓਅੰਕਾਰ, ਏਕਾ ਏਕ ਰੂਪ ਸਮਾਇਆ। ਸੋਹੰ ਸ਼ਬਦ ਵਿਚ ਸੰਸਾਰ, ਸਤਿਜੁਗ ਸਾਚਾ ਰਾਹ ਚਲਾਇਆ। ਕਲਜੁਗ ਅੰਤਮ ਆਈ ਹਾਰ, ਬੈਠਾ ਮੁਖ ਛੁਪਾਇਆ। ਸੰਗ ਮੁਹੰਮਦ ਚਾਰ ਯਾਰ, ਨਾ ਕੋਈ ਹੋਏ ਸਹਾਇਆ। ਅੱਲਾ ਰਾਣੀ ਹਾਹਾਕਾਰ, ਨੇਤਰ ਨੀਰ ਰਹੀ ਬਹਾਇਆ। ਵੇਦ ਪੁਰਾਨਾਂ ਪੈਣੀ ਮਾਰ, ਨਾ ਕੋਈ ਸਕੇ ਬਚਾਇਆ। ਖਾਣੀ ਬਾਣੀ ਹੋਏ ਹੈਰਾਨ, ਚਾਰੋਂ ਕੁੰਟ ਰਹੀ ਕੁਰਲਾਇਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਆਪ  ਆਪਣੀ ਬਣਤ ਬਣਾਇਆ। ਧਰਤ ਮਾਤ ਤੇਰੀ ਸੁਣ ਪੁਕਾਰ, ਜੋਤੀ ਜਾਮਾ ਭੇਖ ਵਟਾਇਆ। ਨਾਨਕ ਗੋਬਿੰਦ ਇਕ ਪਿਆਰ, ਏਕਾ ਧਾਰ ਵਿਖਾਇਆ। ਗੋਬਿੰਦ ਮੇਲਾ ਕੰਤ ਭਤਾਰ, ਸਾਚੀ ਸੇਜਾ ਅਪਰ ਅਪਾਰ, ਪੁਰਖ ਅਬਿਨਾਸ਼ੀ ਇਕ ਸੁਹਾਇਆ। ਪੁਰਖ ਅਬਿਨਾਸ਼ੀ ਵਡ ਸਿਕਦਾਰ, ਦੋ ਜਹਾਨਾਂ ਆਪ ਅਖਵਾਇਆ। ਦਰ ਦਰਬਾਨ ਪਾਵੇ ਸਾਰ, ਲੋਕਮਾਤੀ ਫੇਰਾ ਪਾਇਆ। ਲੋਕਮਾਤੀ ਕਰ ਵਿਚਾਰ, ਆਪ ਆਪਣਾ ਰੰਗ ਰੰਗਾਇਆ। ਸੋਹੰ ਖੰਡਾ ਤੇਜ ਕਟਾਰ, ਹਰਿ ਸਾਚੇ ਹੱਥ ਉਠਾਇਆ। ਦੇਵਤ ਸੁਰ ਬ੍ਰਹਮਾ ਸ਼ਿਵ ਕਰੇ ਖ਼ਬਰਦਾਰ, ਲੋਆਂ ਪੁਰੀਆਂ ਦਏ ਹਿਲਾਇਆ। ਨਿਹਕਲੰਕਾ ਲਏ ਅਵਤਾਰ, ਸਾਚਾ ਡੰਕਾ ਇਕ ਵਜਾਇਆ। ਰਾਜ ਰਾਜਾਨ ਸ਼ਾਹ ਸੁਲਤਾਨ ਹੋਣ ਖੁਆਰ, ਦਰ ਦਰ ਮੰਗਣ ਭਿਖਿਆ ਜਾਇਆ। ਮਨਮੁਖ ਰੋਵਣ ਜ਼ਾਰੋ ਜ਼ਾਰ, ਸਾਚੀ ਸਿਖਿਆ ਗਏ ਭੁਲਾਇਆ। ਗੁਰ ਗੋਬਿੰਦੇ ਲਿਖਿਆ ਲੇਖ ਅਪਾਰ, ਕਲ ਸਕੇ ਨਾ ਕੋਈ ਮਿਟਾਇਆ। ਨੇਤਰ ਲੋਚਨ ਨੈਣ ਗੁਰਮੁਖ ਪੇਖਾ, ਆਤਮ ਦਰਸੀ ਦਰਸ ਦਿਖਾਇਆ। ਆਪੇ ਜਾਣੇ ਧਾਰੀ ਕੇਸਾ, ਦਸ ਦਸਮੇਸ਼ਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੇ ਸਾਚੇ ਦਰ, ਦਰ ਦਵਾਰੇ ਫੇਰਾ ਪਾਇਆ। ਦਰ ਦਵਾਰ ਗੁਰਮੁਖ ਤੇਰਾ, ਸਾਚੀ ਸੇਵ ਕਮਾਈਆ। ਭਰਮਾਂ ਢਾਹੇ ਆਪੇ ਡੇਰਾ, ਦੂਈ ਦਵੈਤੀ ਮੇਟ ਮਿਟਾਈਆ। ਇਕ ਕਰਾਏ ਸੰਞ ਸਵੇਰਾ, ਨਿਰਮਲ ਜੋਤ ਜਗਾਈਆ। ਪੰਚਾਂ ਤੋੜੇ ਗੜ੍ਹ ਹੰਕਾਰੀ ਪੰਚਾਂ ਮੇਲ ਮਿਲਾਈਆ। ਸਤਿਗੁਰ ਪੂਰਾ ਸ਼ੇਰ ਦਲੇਰਾ, ਸਿੰਘ ਰੂਪ ਆਪ ਕਰਾਈਆ। ਕਾਇਆ ਮੰਦਰ ਸਚ ਵਸੇਰਾ, ਆਤਮ ਸੇਜਾ ਆਸਣ ਲਾਈਆ। ਆਪੇ ਕਰੇ ਹੱਕ ਨਬੇੜਾ, ਜਨ ਭਗਤਾਂ ਲੇਖ ਚੁਕਾਈਆ। ਭਾਗ ਲੱਗੇ ਸਾਚੇ ਖੇੜਾ, ਧਾਮ ਸਾਚਾ ਇਕ ਸੁਹਾਈਆ। ਇਕ ਵਖਾਏ ਖੁਲ੍ਹਾ ਵਿਹੜਾ, ਚਾਰੋਂ ਕੁੰਟ ਆਪ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੇ ਸਾਚੇ ਦਰ, ਲਹਿਣਾ ਦੇਣਾ ਮੂਲ ਚੁਕਾਈਆ। ਲਹਿਣਾ ਦੇਣਾ ਦੇਵਣਹਾਰ, ਆਦਿ ਪੁਰਖ ਅਬਿਨਾਸ਼ਿਆ। ਜਨ ਭਗਤਾਂ ਦੇਵੇ ਕਿਰਪਾ ਕਰ, ਰਸਨਾ ਸਵਾਸ ਸਵਾਸਿਆ। ਫੜ ਫੜ ਬਾਹੋਂ ਕਰੇ ਪਾਰ, ਵੇਖ ਵਿਖਾਏ ਪ੍ਰਿਥਮੀ ਆਕਾਸ਼ਿਆ। ਆਪੇ ਪੁਰਖ ਆਪੇ ਨਾਰ, ਸਾਚੇ ਮੰਡਲ ਪਾਵੇ ਰਾਸਿਆ। ਸਤਿ ਪੁਰਖ ਨਿਰੰਜਣ ਸਾਚੀ ਧਾਰ, ਸਚ ਆਤਮ ਰੱਖੇ ਵਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੇ ਸਾਚੇ ਦਰ, ਸਾਚਾ ਦੀਪ ਕਰੇ ਪਰਕਾਸ਼ਿਆ। ਦੀਪਕ ਜੋਤੀ ਇਕ ਨਿਰੰਜਣਾ, ਏਕਾ ਜੋਤ ਜਗਾਈਆ। ਚਰਨ ਧੂੜ ਸਾਚਾ ਮਜਨਾ, ਆਪਣਾ ਆਪ ਕਰਾਈਆ। ਮਿਲਿਆ ਮੇਲ ਗੁਰ ਪੂਰੇ ਸੱਜਣਾ, ਵਿਛੜ ਕਦੇ ਨਾ ਜਾਈਆ। ਸਾਚਾ ਹਾਜੀ ਹੱਜ ਕਰਾਏ ਮਜਨਾ, ਚਰਨ ਧੂੜ ਇਕ ਵਿਖਾਈਆ। ਲੋਕਮਾਤ ਆਇਆ ਪੜਦੇ ਕੱਜਣਾ, ਮਾਨਸ ਜਨਮ ਲੇਖੇ ਲਾਈਆ। ਜੂਠੇ ਝੂਠੇ ਤਾਲ ਘਰ ਘਰ ਵੱਜਣਾ, ਤਨ ਨਗਾਰੇ ਚੋਟ ਨਾ ਕੋਈ ਲਗਾਈਆ। ਨਾ ਕੋਈ ਰੱਖੇ ਮਾਤ ਲਜਣਾ, ਕੂੜੋ ਕੂੜ ਸ੍ਰਿਸ਼ਟ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੇ ਸਾਚੇ ਦਰ, ਤੇਰਾ ਮੂਲ ਚੁਕਾਈਆ। ਗੁਰਮੁਖ ਤੇਰਾ ਅੰਤਮ ਰੰਗ, ਹਰਿ ਸਾਚਾ ਵੇਖ ਵਖਾਨਿਆ। ਸ਼ਬਦ ਸਰੂਪੀ ਸਾਚਾ ਸੰਗ, ਆਪ ਆਪਣਾ ਹਰਿ ਨਿਭਾਨਿਆ। ਨਾਮ ਡੋਰੀ ਇਕ ਪਤੰਗ, ਉਡਾਏ ਦੋ ਜਹਾਨਿਆ। ਅੰਮ੍ਰਿਤ ਆਤਮ ਧਾਰਾ ਬਖ਼ਸ਼ੇ ਗੰਗ, ਸਰ ਸਰੋਵਰ ਇਕ ਇਸ਼ਨਾਨਿਆ। ਆਪੇ ਕੱਟਣਹਾਰਾ ਭੁੱਖ ਨੰਗ, ਦੇਵੇ ਮਾਣ ਜਗਤ ਨਿਮਾਣਿਆ। ਆਪ ਲਗਾਏ ਆਪਣੇ ਅੰਗ, ਸ਼ਬਦ ਜਣਾਏ ਧੁਰ ਫ਼ਰਮਾਣਿਆ। ਪੰਚ ਵਿਕਾਰਾ ਦੇਵੇ ਟੰਗ, ਪੰਚਮ ਗਾਏ ਸਾਚਾ ਗਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਵੱਸਿਆ ਘਰ, ਮਿਲਿਆ ਮੇਲ ਸ੍ਰੀ ਭਗਵਾਨਿਆ। ਹਰਿ ਭਗਵੰਤਾ ਹਰਿ ਰੰਗ ਰਾਤਾ, ਦਿਵਸ ਰੈਣ ਪਰਭਾਤ। ਜਨ ਭਗਤਾਂ ਦੇਵੇ ਸਾਚੀ ਦਾਤਾ, ਆਪੇ ਪਿਤਾ ਆਪੇ ਮਾਤ। ਚਰਨ ਪ੍ਰੀਤੀ ਸਾਚਾ ਨਾਤਾ, ਮੇਟ ਮਿਟਾਏ ਅੰਧੇਰੀ ਰਾਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਪੁੱਛੇ ਜ਼ਾਤ ਪਾਤ।

Leave a Reply

This site uses Akismet to reduce spam. Learn how your comment data is processed.