Granth 06 Likhat 070: 8 Chet 2014 Bikarmi Boorh Singh de Greh Pind Nathewal Jila Ferozepur

੮ ਚੇਤ ੨੦੧੪ ਬਿਕ੍ਰਮੀ ਬੂੜ ਸਿੰਘ ਦੇ ਗ੍ਰਹਿ ਪਿੰਡ ਨਾਥੇਵਾਲ ਜ਼ਿਲਾ ਫਿਰੋਜ਼ਪੁਰ

ਗੁਰਸਿਖ ਵਡਿਆਈ ਧੰਨ ਹੈ, ਧਨ ਪਾਇਆ ਹਰਿ ਹਰਿ ਨਾਮਾ। ਗੁਰਸਿਖ ਵਡਿਆਈ ਧੰਨ ਹੈ, ਲੇਖੇ ਲਾਇਆ ਕਾਇਆ ਚਾਮਾ। ਗੁਰਸਿਖ ਵਡਿਆਈ ਧੰਨ ਹੈ, ਤਨ ਵਜਾਏ ਸ਼ਬਦ ਦਮਾਮਾ। ਗੁਰਸਿਖ ਵਡਿਆਈ ਧੰਨ ਹੈ, ਏਕਾ ਰੱਖੇ ਚਰਨ ਧਿਆਨਾ। ਗੁਰਸਿਖ ਵਡਿਆਈ ਧੰਨ ਹੈ, ਰਸਨਾ ਗਾਏ ਗੁਣ ਨਿਧਾਨਾ। ਗੁਰਸਿਖ ਵਡਿਆਈ ਧੰਨ ਹੈ, ਸੇਵਕ ਸੇਵਾ ਕਰੇ ਸ੍ਰੀ ਭਗਵਾਨਾ। ਗੁਰਸਿਖ ਵਡਿਆਈ ਧੰਨ ਹੈ, ਦੇਵੀ ਦੇਵ ਨਾ ਕੋਈ ਮਨਾਨਾ। ਗੁਰਸਿਖ ਵਡਿਆਈ ਧੰਨ ਹੈ, ਸ਼ਿਵ ਸ਼ੰਕਰ ਨਾ ਸੀਸ ਝੁਕਾਨਾ। ਗੁਰਸਿਖ ਵਡਿਆਈ ਧੰਨ ਹੈ, ਬ੍ਰਹਮੇ ਮੇਲ ਨਾ ਵਿਚ ਜਹਾਨਾ। ਗੁਰਸਿਖ ਵਡਿਆਈ ਧੰਨ ਹੈ, ਏਕਾ ਇਸ਼ਟ ਗੁਰਦੇਵ ਰਖਾਨਾ। ਗੁਰਸਿਖ ਵਡਿਆਈ ਧੰਨ ਹੈ, ਸ੍ਰਿਸ਼ਟ ਸਬਾਈ ਵੇਖ ਵਖਾਨਾ। ਗੁਰਸਿਖ ਵਡਿਆਈ ਧੰਨ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰੇ ਦੇਵੇ ਮਾਣਾ। ਗੁਰਸਿਖ ਵਡਿਆਈ ਧੰਨ ਹੈ, ਆਤਮ ਤਨ ਸ਼ਿੰਗਾਰਿਆ। ਆਪਣਾ ਬੇੜਾ ਆਪੇ ਬੰਨ੍ਹ ਹੈ, ਆਪ ਆਪਣਾ ਭਾਰ ਉਠਾ ਰਿਹਾ। ਭਰਮ ਭੁਲੇਖਾ ਕੱਢੇ ਜਨ ਹੈ, ਜਿਸ ਜਨ ਬਖ਼ਸ਼ੇ ਚਰਨ ਪਿਆਰਿਆ। ਨਿਰਮਲ ਜੋਤ ਜਗਾਏ ਤਨ ਹੈ, ਅਗਿਆਨ ਅੰਧੇਰ ਮਿਟਾ ਰਿਹਾ। ਏਕਾ ਏਕ ਦੇਵੇ ਸੱਚਾ ਮਾਲ ਧਨ ਹੈ, ਠੱਗ ਚੋਰ ਯਾਰ ਨਾ ਕੋਈ ਚੁਰਾ ਰਿਹਾ। ਰਾਗ ਰਾਗਨੀ ਸੁਣਾਏ ਕੰਨ ਹੈ, ਰਸਨਾ ਜਿਹਵਾ ਨਾ ਕੋਈ ਹਿਲਾ ਰਿਹਾ। ਜੋਤ ਨਿਰੰਜਣ ਚਾੜ੍ਹੇ ਚੰਨ ਹੈ, ਏਕਾ ਦੀਪ ਵਖਾ ਰਿਹਾ। ਗਾ ਗਾ ਥੱਕੇ ਗੰਧਰਬ ਗਨ ਹੈ, ਅਰੰਭਾ ਨਾਚ ਕਰਾ ਰਿਹਾ। ਗੁਰਮੁਖ ਵਿਰਲੇ ਆਤਮ ਗਈ ਮੰਨ ਹੈ, ਪ੍ਰਭ ਸਾਚਾ ਆਪ ਮਨਾ ਰਿਹਾ। ਧਰਮ ਰਾਏ ਨਾ ਦੇਵੇ ਡੰਨ ਹੈ, ਲਹਿਣਾ ਦੇਣਾ ਮੂਲ ਚੁਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾ ਰਿਹਾ। ਗੁਰਮੁਖ ਵਡਿਆਈ ਧੰਨ ਹੈ, ਪਾਇਆ ਹਰਿ ਭਗਵੰਤਾ। ਗੁਰਸਿਖ ਵਡਿਆਈ ਧੰਨ ਹੈ, ਸ਼ਬਦ ਜਣਾਏ ਸਾਚੇ ਸੰਤਾਂ। ਗੁਰਮੁਖ ਵਡਿਆਈ ਧੰਨ ਹੈ, ਮੇਲ ਮਿਲਾਏ ਆਦਿਨ ਅੰਤਾ। ਗੁਰਮੁਖ ਵਡਿਆਈ ਧੰਨ ਹੈ, ਪਾਇਆ ਕੰਤ ਸੁਹਾਗੀ ਕੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਬਣਾਏ ਸਾਚੀ ਬਣਤਾ। ਗੁਰਮੁਖ ਵਡਿਆਈ ਧੰਨ ਹੈ, ਗੁਰ ਸਾਚਾ ਪਾਇਆ। ਗੁਰਮੁਖ ਵਡਿਆਈ ਧੰਨ ਹੈ, ਜੀਓ ਪਿੰਡ ਤਨ ਕਾਚਾ ਜੂਠ ਝੂਠ ਰਖਾਈਆ। ਪੰਚ ਦਵਾਰ ਨਾ ਦਰ ਤੇ ਨਾਚਾ, ਏਕਾ ਏਕ ਰਾਹ ਤਕਾਈਆ। ਗੁਰਸਿਖ ਵਡਿਆਈ ਧੰਨ ਹੈ, ਗੁਰ ਕਾ ਸ਼ਬਦ ਹਿਰਦੇ ਵਾਚਾ, ਮਨ ਮਤ ਬੁੱਧ ਨਾ ਵਿਚ ਚਤੁਰਾਈਆ। ਗੁਰਸਿਖ ਵਡਿਆਈ ਧੰਨ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਤਮ ਰਿਹਾ ਪੈਜ ਰਖਾਈਆ। ਗੁਰਸਿਖ ਤੇਰਾ ਧੰਨ ਦਵਾਰਾ, ਵੱਜਦੀ ਰਹੇ ਵਧਾਈਆ। ਸਤਿਜੁਗ ਸਾਚਾ ਖੋਲ੍ਹ ਕਿਵਾੜਾ, ਚਾਰ ਵਰਨ ਰਿਹਾ ਜਗਾਈਆ। ਆਪ ਜਣਾਏ ਸੁਭਾਗੀ ਦਿਹਾੜਾ, ਪ੍ਰਭ ਖ਼ੁਸ਼ੀਆਂ ਨਾਲ ਰਿਹਾ ਮਨਾਈਆ। ਧਰਮ ਰਾਏ ਦਰ ਵੱਜੇ ਤਾੜਾ, ਅਚਰਜ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਸਚ ਦਰ, ਦਰ ਦਵਾਰਾ ਰਿਹਾ ਸੁਹਾਈਆ। ਗੁਰਸਿਖ ਵਡਿਆਈ ਧੰਨ ਹੈ, ਮਿਲਿਆ ਮੇਲ ਹਰਿ ਰਾਏ। ਏਕਾ ਆਤਮ ਗਈ ਮੰਨ ਹੈ, ਪਾਰਬ੍ਰਹਮ ਬ੍ਰਹਮ ਸਰਨਾਏ। ਜਗਤ ਵਿਕਾਰਾ ਕੀਤਾ ਖੰਨ ਖੰਨ ਹੈ, ਏਕਾ ਦੂਜਾ ਭਉ ਚੁਕਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੀਜੇ ਲੋਚਨ ਦਰਸ ਵਿਖਾਏ। ਤੀਜਾ ਲੋਚਨ ਹਰਿ ਨਿਰੰਕਾਰ, ਆਪੇ ਬੰਦ ਕਰਾਈਆ। ਆਪੇ ਹੋਇਆ ਕਿਰਪਾ ਧਾਰ, ਦੂਈ ਦਵੈਤੀ ਗੰਦ ਮਿਟਾਈਆ। ਨਿਰਮਲ ਜੋਤੀ ਕਰ ਆਕਾਰ, ਨੂਰ ਨੁਰਾਨੀ ਦਰਸ ਦਿਖਾਈਆ। ਸ਼ਬਦ ਸਰੂਪੀ ਕਰ ਪਿਆਰ, ਜਨ ਭਗਤਾਂ ਰਿਹਾ ਜਗਾਈਆ। ਸੰਮਤ ਚੌਦਾਂ ਵੇਖ ਵਿਚਾਰ, ਗੋਬਿੰਦ ਗੋਬਿੰਦ ਸੇਵ ਕਮਾਈਆ। ਰੈਣ ਦਿਵਸ ਕਰੇ ਪਿਆਰ, ਉਠ ਉਠ ਆਵੇ ਜਾਵੇ ਕਰ ਕਰ ਧਾਈਆ। ਮਾਨਸ ਜਨਮ ਲਾਏ ਲੇਖੇ, ਹਰਿ ਸਾਚੇ ਵੱਡੀ ਵਡਿਆਈਆ। ਆਪੇ ਹੋਇਆ ਦਸ ਦਸਮੇਸ਼ੇ, ਦਹਿ ਦਿਸ਼ ਵੇਖ ਵਖਾਈਆ। ਜੋਧਾ ਸੂਰ ਨਰ ਨਰੇਸ਼ੇ, ਸ਼ਬਦ ਸਿੰਘਾਸਣ ਬੈਠਾ ਆਸਣ ਲਾਈਆ। ਜੋਤੀ ਜਾਮਾ ਧਰਿਆ ਭੇਸੇ, ਨਿਹਕਲੰਕਾ ਨਾਉਂ ਰਖਾਈਆ। ਬ੍ਰਹਮਾ ਵਿਸ਼ਨੂੰ ਸ਼ਿਵ ਖੜ੍ਹੇ ਦਰ ਦਰਵੇਸ਼ੇ, ਕਲਜੁਗ ਅੰਤਮ ਰੋ ਰੋ ਦਏ ਦੁਹਾਈਆ। ਘਰ ਸਦ ਸਾਚੇ ਸੰਤ ਸੁਹੇਲੇ, ਸਾਚਾ ਮੇਲਾ ਆਪੇ ਮੇਲੇ, ਲੋਆਂ ਪੁਰੀਆਂ ਧਾਮ ਸੁਹਾਈਆ। ਆਪੇ ਲਿਖਣਹਾਰਾ ਰੇਖੇ, ਜੁਗ ਜੁਗ ਆਪ ਮਿਟਾਈਆ। ਆਪ ਆਪਣੇ ਨੇਤਰ ਪੇਖੇ, ਜਗਤ ਨੇਤਰ ਨੈਣ ਦੋਵੇਂ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਰਿਹਾ ਵਰ, ਸੁਰਤੀ ਸ਼ਬਦ ਸਰਨਾਈਆ। ਸੁਰਤੀ ਸ਼ਬਦ ਹਰਿ ਸਰਨਾਏ, ਸਾਚਾ ਕੰਤ ਭਤਾਰਿਆ। ਸਾਚੀ ਥਿਤ ਵਾਰ ਲਿਖਾਏ, ਪਹਿਲੀ ਚੇਤਰ ਦਿਵਸ ਵਿਚਾਰਿਆ। ਏਕਾ ਇੱਕੀ ਰਿਹਾ ਪਾਏ, ਧੁਰਦਰਗਾਹੀ ਸਾਚਾ ਲਾੜਿਆ। ਸਾਚੀ ਸਿੱਖੀ ਰਿਹਾ ਬਣਾਏ, ਨੇੜ ਨਾ ਆਏ ਪੰਚਮ ਧਾੜਿਆ। ਲਿਖੀ ਰੇਖ ਨਾ ਕੋਈ ਮਿਟਾਏ, ਗੁਰ ਗੋਬਿੰਦ ਰਸਨਾ ਜਿਹਵਾ ਆਪ ਚਲਾ ਰਿਹਾ। ਸਗਲ ਚਿੰਤਾ ਅੰਤ ਮਿਟਾਏ, ਸਾਚੀ ਬਿੰਦਾ ਆਪ ਅਖਵਾ ਲਿਆ। ਸਾਗਰ ਸਿੰਧਾ ਧਾਰ ਵਹਾਏ, ਜਲ ਧਾਰਾ ਨੀਰ ਉਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚਾ ਸਾਚੇ ਧਾਮ ਸੁਹਾ ਰਿਹਾ। ਗੁਰਸਿਖ ਵਡਿਆਈ ਧੰਨ ਹੈ, ਏਕਾ ਨਾਉਂ ਜੋਗ। ਸਾਚੀ ਜੋਤ ਧਰੇ ਤਨ ਹੈ, ਰਸਨਾ ਤਜਾਏ ਮਾਇਆ ਭੋਗ। ਰਾਗ ਸੁਣਾਏ ਕੰਨ ਹੈ, ਹੋਇਆ ਧੁਰ ਸੰਜੋਗ। ਗੜ੍ਹ ਹੰਕਾਰੀ ਦੇਵੇ ਭੰਨ ਹੈ, ਆਦਿ ਅੰਤ ਨਾ ਹੋਏ ਵਿਯੋਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਸਾਚਾ ਘਰ, ਦੇਵੇ ਵਡਿਆਈ ਤ੍ਰੈਲੋਕ। ਨਾਥ ਤੈਲੋਕੀ, ਆਪਣੇ ਹੱਥ ਰਖਾਈਆ। ਇਕ ਸੁਣਾਏ ਸ਼ਬਦ ਸਲੋਕੀ, ਸੋਹੰ ਜੈ ਜੈ ਜੈਕਾਰ ਕਰਾਈਆ। ਭਰਮੇ ਭੁੱਲੇ ਕੋਟਨ ਕੋਟੀ, ਗੁਰਮੁਖ ਵਿਰਲੇ ਰਿਹਾ ਉਠਾਈਆ। ਆਪੇ ਚੜ੍ਹਿਆ ਦਸਮ ਦਵਾਰੀ ਉਪਰ ਚੋਟੀ, ਬੈਠਾ ਮੁਖ ਛੁਪਾਈਆ। ਲੱਖ ਚੁਰਾਸੀ ਹੋਈ ਖੋਟੀ, ਅੰਤਮ ਕਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਉਠਾਏ ਸ਼ਬਦ ਸੋਟੀ, ਨੌ ਖੰਡ ਪ੍ਰਿਥਮੀ ਰਿਹਾ ਉਠਾਈਆ। ਸ਼ਬਦ ਸੋਟੀ ਵਡ ਬਲਵਾਨ, ਪ੍ਰਭ ਆਪਣੇ ਹੱਥ ਰਖਾਈਆ। ਚਾਰੋਂ ਕੁੰਟਾਂ ਵੇਖੇ ਮਾਰ ਧਿਆਨ, ਰਾਜ ਰਾਜਾਨਾਂ ਰਿਹਾ ਹਿਲਾਈਆ। ਪੰਚਮ ਮੀਤਾ ਮੇਟ ਮਿਟਾਏ ਪੰਚ ਸ਼ੈਤਾਨ, ਪੰਚਮ ਡੋਰੀ ਰਿਹਾ ਬੰਧਾਈਆ। ਗੁਰਮੁਖ ਸਾਚੇ ਚਤੁਰ ਸੁਜਾਨ, ਆਪ ਆਪਣੇ ਰੰਗ ਰੰਗਾਈਆ। ਦਰ ਦਵਾਰੇ ਦੇਵੇ ਮਾਣ, ਦਰ ਦਰਵੇਸ਼ਾ ਹਰਿ ਅਖਵਾਈਆ। ਆਪੇ ਰੱਖੇ ਏਕਾ ਆਣ, ਦੂਸਰ ਦਰ ਨਾ ਕੋਇ ਸੀਸ ਝੁਕਾਈਆ। ਕਲਜੁਗ ਵਿਦਿਆ ਹੋਈ ਹੈਰਾਨ, ਪਾਰਬ੍ਰਹਮ ਰਿਹਾ ਧੱਕਾ ਲਾਈਆ। ਨਾ ਕੋਈ ਕਰੇ ਜਗਤ ਪਛਾਣ, ਨੌ ਨਿਧਿਆ ਰਹੀ ਕੁਰਲਾਈਆ। ਅਠਾਰਾਂ ਸਿਧਿਆ ਡੁੱਬੀ ਡੂੰਘੇ ਵਹਿਣ, ਨਾ ਕੋਈ ਪਾਰ ਕਰਾਈਆ। ਗੁਰਸਿਖ ਵਿਰਲੇ ਆਤਮ ਵਿਧਿਆ, ਗੁਰ ਸ਼ਬਦ ਤੀਰ ਚਲਾਈਆ। ਸਾਢੇ ਤਿੰਨ ਹੱਥ ਕਾਇਆ ਅਯੁਧਿਆ, ਰਾਮ ਰਾਮਾ ਬੈਠਾ ਜੋਤ ਜਗਾਈਆ। ਕਲਜੁਗ ਰਾਵਣ ਤੇਰੇ ਮਾਰਨ ਦੀ ਕਰ ਕਰ ਵੇਖੇ ਬਿਧਿਆ, ਆਪਣੇ ਹੱਥ ਰੱਖੇ ਚਤੁਰਾਈਆ। ਹਨਵੰਤਾ ਰਾਹ ਤਕਾਵੇ ਸਿਧਿਆ, ਉਚੇ ਪਰਬਤ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਸਾਚਾ ਘਰ, ਦਰ ਬੈਠਾ ਖੇਲ ਖਿਲਾਈਆ। ਕਾਇਆ ਨਗਰ ਸਚ ਦਵਾਰ, ਅਵਧ ਅਯੁਧਿਆ ਰਖਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਮਨ ਮਤ ਬੁੱਧ ਵਿਚ ਟਿਕਾਈਆ। ਏਕਾ ਫੜੇ ਤੀਰ ਕਮਾਨ, ਰਸਨਾ ਚਿੱਲੇ ਰਿਹਾ ਚੜ੍ਹਾਈਆ। ਗੁਰਸਿਖ ਸਾਚੇ ਨੌਜਵਾਨ, ਸੱਸੇ ਕਿਲ੍ਹੇ ਵਿਚ ਬਹਾਈਆ। ਚਾਰੋਂ ਕੁੰਟ ਫਿਰੇ ਭਗਵਾਨ, ਏਕਾ ਰਾਮ ਬਾਂਹ ਉਠਾਈਆ। ਦੋ ਜਹਾਨੀ ਵੇਖੇ ਮਾਰ ਧਿਆਨ, ਹਾਹਾ ਥੱਲੇ ਮੁਖ ਛੁਪਾਈਆ। ਆਪੇ ਮੋੜੇ ਮੋੜ ਮੁੜਾਨ, ਅੰਦਰ ਰਾਹ ਤਕਾਈਆ। ਆਪੇ ਖੋਲ੍ਹੇ ਜਗਤ ਦੁਕਾਨ, ਨੌ ਦਵਾਰੇ ਰਿਹਾ ਵਖਾਈਆ। ਕਲਜੁਗ ਭੁੱਲੇ ਜੀਵ ਨਾਦਾਨ, ਪ੍ਰਭ ਸਾਚੇ ਭੇਵ ਨਾ ਰਾਈਆ। ਸੀਤਾ ਸੁਰਤੀ ਹੋਏ ਹੈਰਾਨ, ਸਾਚਾ ਰਾਮ ਦਿਸ ਨਾ ਆਈਆ। ਖੁਲ੍ਹੇ ਕੇਸ ਤਨ ਵੈਰਾਨ, ਬਨ ਬਿੰਦਰਾ ਦਏ ਦੁਹਾਈਆ। ਪੰਖੀ ਪੰਛੀ ਸੁੰਞ ਮਸਾਣ, ਬੈਠੇ ਰਾਹ ਤਕਾਈਆ। ਰਾਮ ਰਾਮਾ ਮਾਰੇ ਬਾਣ, ਰਾਵਣ ਰਿਹਾ ਕੁਰਲਾਈਆ। ਅੰਤਮ ਵੇਲਾ ਕਲਜੁਗ ਮਿਟੇ ਨਿਸ਼ਾਨ, ਪ੍ਰਭ ਸਾਚੇ ਰਚਨ ਰਚਾਈਆ। ਸੋਹੰ ਚਿੱਲਾ ਇਕ ਕਮਾਨ, ਹਰਿ ਆਪਣੇ ਹੱਥ ਉਠਾਈਆ। ਬੂਰਾ ਕੱਕਾ ਕਰੇ ਪਛਾਣ, ਪੰਚਮ ਜੇਠੀ ਬਣਤ ਬਣਾਈਆ। ਪਕੜ ਉਠਾਏ ਮੁਗਲ ਪਠਾਣ, ਕਲਜੁਗ ਤੇਰਾ ਲਹਿਣਾ ਝੋਲੀ ਪਾਈਆ। ਨਾਲ ਰਲਾਏ ਸ਼ਾਹ ਅਫਗਾਨ, ਈਰਾਨ ਹੋਏ ਜੁਦਾਈਆ। ਕਲਜੁਗ ਤੇਰਾ ਇਕ ਮਕਾਨ, ਫਨਾਹ ਨਾਉਂ ਰਖਾਈਆ। ਆਪ ਬੈਠ ਸ਼ਬਦ ਬਿਬਾਣ, ਪ੍ਰਭ ਸਾਚਾ ਵੇਖਣ ਆਈਆ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਏਕਾ ਆਣ, ਹਰਿ ਸਾਚਾ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਸਾਚਾ ਘਰ, ਦੇਵੇ ਨਾਮ ਵਡ ਵਡਿਆਈਆ। ਕਲਜੁਗ ਤੇਰਾ ਗੜ੍ਹ ਹੰਕਾਰ, ਚਾਰ ਕੁੰਟ ਵਖਾਇਆ। ਰਾਵਣ ਫੜ ਤੇਜ ਕਟਾਰ, ਦਹਿ ਦਿਸ਼ਾ ਵੇਖ ਵਖਾਇਆ। ਗਊ ਗਰੀਬਾਂ ਮਾਰੇ ਮਾਰ, ਦਿਵਸ ਰੈਣ ਰਿਹਾ ਸਤਾਇਆ। ਦਰ ਦਰ ਘਰ ਘਰ ਹੋਏ ਪੁਕਾਰ, ਪੁਰਖ ਅਬਿਨਾਸ਼ੀ ਰਾਹ ਤਕਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਅੰਤਮ ਭੇਖ ਵਟਾਇਆ। ਰਾਓ ਰੰਕਾਂ ਕਰੇ ਖ਼ਬਰਦਾਰ, ਸੋਹੰ ਡੰਕਾ ਰਿਹਾ ਵਜਾਇਆ। ਭਗਤ ਜਨਾਂ ਹਰਿ ਮੀਤ ਮੁਰਾਰ, ਦਵਾਰ ਬੰਕਾ ਇਕ ਸੁਹਾਇਆ। ਗੋਬਿੰਦ ਕਾਇਆ ਖੇਲ ਨਿਆਰ, ਜਨ ਜਨ ਕਾ ਰੂਪ ਸਮਾਇਆ। ਦੇਸ ਦੇਸੰਤਰ ਪਾਵੇ ਸਾਰ, ਦਰ ਦਰਵੇਸ਼ੀ ਭੇਖ ਵਟਾਇਆ। ਅੰਤਰ ਮੰਤਰ ਇਕ ਅਧਾਰ, ਸੋਹੰ ਨਾਉਂ ਜਪਾਇਆ। ਜਗਤ ਬਸੰਤਰ ਕਰ ਉਜਿਆਰ, ਤ੍ਰੈਗੁਣ ਰਿਹਾ ਲਾਇਆ। ਤ੍ਰੈਗੁਣ ਵਸਤ ਹੱਥ ਕਰਤਾਰ, ਆਪਣੇ ਰਿਹਾ ਕਰਾਇਆ। ਕਲਜੁਗ ਤੇਰੀ ਅੰਤਮ ਵਾਰ, ਲਹਿਣਾ ਦੇਣ ਚੁਕਾਇਆ। ਇੱਕੀ ਜੇਠ ਕਰੇ ਵਿਹਾਰ, ਏਕਾ ਲੰਬੂ ਲਾਇਆ। ਵਡ ਵਡ ਸੇਠੀ ਮਾਰੇ ਮਾਰ, ਕੌੜੇ ਰੇਠੀ ਭੰਨ ਵਖਾਇਆ। ਆਪ ਕਰਾਏ ਧੁੰਦੂਕਾਰ, ਜ਼ਿਮੀ ਅਸਮਾਨਾਂ ਰਿਹਾ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸਗਨ ਰਿਹਾ ਮਨਾਇਆ। ਤ੍ਰੈਗੁਣ ਮਾਇਆ ਤੇਰਾ ਅੰਤ, ਪ੍ਰਭ ਅੰਤਮ ਅੰਤ ਕਰਾਈਆ। ਨਾ ਕੋਈ ਦਿਸੇ ਧੀਰਜ ਯਤ, ਸਤਿ ਸੰਤੋਖ ਦਿਸ ਨਾ ਆਈਆ। ਜੂਠੀ ਝੂਠੀ ਕਾਇਆ ਰੱਤ, ਅੰਤ ਰਹਿਣ ਨਾ ਪਾਈਆ। ਸ੍ਰਿਸ਼ਟ ਸਬਾਈ ਲੱਥੀ ਪਤ, ਪਤ ਪਤਵੰਤਾ ਰਿਹਾ ਗਵਾਈਆ। ਆਪ ਤਪਾਏ ਆਪਣੀ ਹੱਥੀਂ ਮੱਠ, ਚਾਰੋਂ ਕੁੰਟ ਲਕਾਰ ਲਗਾਈਆ। ਠੰਢੇ ਠਾਰ ਕਰਾਏ ਅਠ ਸਠ, ਸਚ ਵਸਤ ਰਹਿਣ ਨਾ ਪਾਈਆ। ਗੁਰਦਰ ਮੰਦਰ ਜਾਣ ਢੱਠ, ਰਾਗੀ ਰਾਗ ਨਾ ਕੋਈ ਅਲਾਈਆ। ਗੁਰ ਸੰਗਤ ਮੇਲਾ ਇਕ ਇਕੱਠ, ਏਕਾ ਇੱਕੀ ਰਿਹਾ ਪਾਈਆ। ਆਪੇ ਗੇੜੇ ਉਲਟੀ ਲੱਠ, ਕਲਜੁਗ ਰਿਹਾ ਭਵਾਈਆ। ਸੰਮਤ ਸੋਲਾਂ ਆਉਣਾ ਨੱਠ, ਹਰਿ ਚਰਨ ਸੱਚੀ ਸਰਨਾਈਆ। ਸੰਮਤ ਚੌਦਾਂ ਕਰੇ ਚੱਠ, ਗੁਰ ਸੰਗਤ ਸੰਗ ਰਲਾਈਆ। ਲੇਖ ਚੁਕਾਏ ਤਤ ਅੱਠ, ਤ੍ਰੈਗੁਣ ਮਾਇਆ ਰੂਪ ਚੜ੍ਹਾਈਆ। ਨੌ ਦਵਾਰੇ ਜੂਠੀ ਝੂਠੀ ਗੇੜੇ ਲੱਠ, ਕਾਇਆ ਗਠੜੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਰਿਹਾ ਏਕਾ ਮੱਠ ਤਪਾਈਆ। ਕਲਜੁਗ ਤੇਰਾ ਮੱਠ ਤਪਾਵਣਾ, ਹਰਿ ਸਾਚਾ ਹਵਨ ਕਰਾਇੰਦਾ। ਲੱਖ ਚੁਰਾਸੀ ਭੇਟ ਚੜ੍ਹਾਵਣਾ, ਆਪਣੀ ਸੇਵ ਕਮਾਇੰਦਾ। ਜੂਠਾ ਝੂਠਾ ਕੋਈ ਰਹਿਣ ਨਾ ਪਾਵਣਾ, ਖਾਲੀ ਠੂਠਾ ਆਪ ਕਰਾਇੰਦਾ। ਜਗਤ ਸੁਗੰਧੀ ਦੇਵੇ ਪਵਣਾ, ਪਵਣ ਪਾਣੀ ਸੇਵਾ ਲਾਇੰਦਾ। ਤਖ਼ਤ ਤਾਜ ਨਾ ਮਿਲੇ ਕਿਸੇ ਸੌਵਣਾ, ਜਗਤ ਖਾਟ ਖਟੋਲਾ ਨਾ ਕੋਈ ਵਿਛਾਇੰਦਾ। ਖੇਲੇ ਖੇਲ ਰਾਮ ਰਾਮਾ ਰਾਵਨਾ, ਦੁਸ਼ਟ ਹੰਕਾਰੀ ਮਾਰ ਮੁਕਾਇੰਦਾ। ਨਾਲ ਰਲਾਏ ਦੁਸ਼ਟ ਦਮਨਾ, ਦਾਮਨ ਆਪਣਾ ਆਪ ਫੜਾਇੰਦਾ। ਨੇਤਰ ਨੀਰ ਕਿਸੇ ਹੱਥ ਨਾ ਆਏ ਜਮਨਾ, ਗੰਗਾ ਗੋਦਾਵਰੀ ਵਹਿਣ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖ ਲਿਖਾਇੰਦਾ। ਤ੍ਰੈਗੁਣ ਮਾਇਆ ਤੇਰਾ ਮਠ ਦਵਾਲਾ, ਆਪੇ ਆਪ ਬਣਾਈਆ। ਜੋਤੀ ਜਗੇ ਇਕ ਅਕਾਲਾ, ਦੂਸਰ ਕੋਈ ਰਹਿਣ ਨਾ ਪਾਈਆ। ਦੀਨਾ ਬੰਧਪ ਦੀਨ ਦਿਆਲਾ, ਚਾਰ ਵਰਨ ਕਰੇ ਸਰਨਾਈਆ। ਗੁਰਮੁਖ ਉਠਾਏ ਸਾਚਾ ਲਾਲਾ, ਤਨ ਗਹਿਣਾ ਇਕ ਪਹਿਨਾਈਆ। ਦਿਵਸ ਰੈਣ ਹੋਏ ਰਖਵਾਲਾ, ਨੇਤਰ ਨੈਣਾਂ ਦਰਸ ਦਿਖਾਈਆ। ਸੇਵਕ ਸੇਵਾ ਲਾਏ ਕਾਲ ਮਹਾਕਾਲਾ, ਗੁਰ ਗੋਬਿੰਦ ਸੇਵ ਕਮਾਈਆ। ਜੁਗ ਜੁਗ ਚਲੇ ਅਵੱਲੜੀ ਚਾਲਾ, ਕਲਜੁਗ ਤੇਰੀ ਧਾਰ ਵਹਾਈਆ। ਸਾਚੀ ਇਕ ਵਖਾਏ ਧਰਮਸਾਲਾ, ਹਰਿ ਬੈਠਾ ਆਸਣ ਲਾਈਆ। ਨਾ ਕੋਈ ਸ਼ਾਹ ਨਾ ਕੰਗਾਲਾ, ਪੱਲੇ ਧਨ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੇ ਸਾਚੇ ਦਰ ਬੈਠਾ ਆਸਣ ਲਾਈਆ। ਤ੍ਰੈਗੁਣ ਮਾਇਆ ਤੇਰੀ ਗੱਤ, ਪ੍ਰਭ ਸਾਚਾ ਅੰਤ ਮਿਟਾਇੰਦਾ। ਪੁਰਖ ਪੁਰਖੋਤਮ ਵੇਖੇ ਮਾਰ ਝਾਤ, ਨੇਤਰ ਨੈਣ ਉਠਾਇੰਦਾ। ਜੂਠੀ ਝੂਠੀ ਜਗਤ ਬਰਾਤ, ਲਾੜੀ ਮੌਤ ਨਾਲ ਪਰਨਾਇੰਦਾ। ਕੋਈ ਨਾ ਦਿਸੇ ਅੰਤਮ ਮਾਤ, ਲਹਿਣਾ ਲਹਿਣੇ ਝੋਲੀ ਪਾਇੰਦਾ। ਗੁਰਮੁਖ ਤੇਰੀ ਸਾਚੀ ਦਾਤ, ਪ੍ਰਭ ਤੇਰੇ ਆਤਮ ਘਰ ਟਿਕਾਇੰਦਾ। ਚਰਨ ਕਵਲ ਬੰਧਾਏ ਸਾਚਾ ਨਾਤ, ਵਿਛੜ ਕਦੇ ਨਾ ਜਾਇੰਦਾ। ਏਕਾ ਏਕ ਕਰਾਏ ਜ਼ਾਤ ਪਾਤ, ਊਚ ਨੀਚ ਆਪ ਹੋ ਆਇੰਦਾ। ਅੰਮ੍ਰਿਤ ਆਤਮ ਬਖ਼ਸ਼ੇ ਸਾਂਤਕ ਸਾਂਤ, ਸੀਤਲ ਧਾਰਾ ਆਪ ਵਹਾਇੰਦਾ। ਆਪੇ ਬੈਠਾ ਇਕ ਇਕਾਂਤ, ਆਪ ਆਪਣਾ ਕਰਮ ਕਮਾਇੰਦਾ। ਜੁਗ ਜੁਗ ਪੁੱਛੇ ਆਪੇ ਵਾਤ, ਜਗ ਦਾਤਾ ਆਪ ਹੋ ਆਇੰਦਾ। ਕਲਜੁਗ ਦੁਆਪਰ ਤੁੱਟਾ ਨਾਤ, ਕਲਜੁਗ ਜੋੜ ਜੁੜਾਇੰਦਾ। ਸਤਿਜੁਗ ਤੇਰੀ ਪੁੱਛੇ ਵਾਤ, ਸੰਗ ਮੁਹੰਮਦ ਨਾਲ ਰਲਾਇੰਦਾ। ਦੋਹਾਂ ਸੌਣਾ ਇਕ ਖਾਟ, ਪ੍ਰਭ ਸਾਚਾ ਆਪ ਕਰਾਇੰਦਾ। ਕਾਲਾ ਕਾਇਆ ਚੋਲੀ ਗਈ ਪਾਟ, ਦੂਜਾ ਬਸਤਰ ਨਾ ਕੋਈ ਵਖਾਇੰਦਾ। ਸਾਚਾ ਸ਼ਬਦ ਨਾ ਵਿਕੇ ਕਿਸੇ ਹਾਟ, ਚੌਦਾਂ ਹਾਟ ਖਾਲੀ ਆਪ ਕਰਾਇੰਦਾ। ਨਾ ਕੋਈ ਤੀਰਥ ਨਾ ਕੋਈ ਤਾਟ, ਅਠ ਸਠ ਨਾ ਕੋਈ ਮਾਣ ਰਖਾਇੰਦਾ। ਨਾ ਕੋਈ ਚੜ੍ਹਾਏ ਔਖਾ ਘਾਟ, ਬਜਰ ਕਪਾਟੀ ਨਾ ਕੋਈ ਖੁਲ੍ਹਾਇੰਦਾ। ਸਾਧ ਸੰਤ ਲਾ ਲਾ ਬੈਠੇ ਠਾਠ, ਆਸਣ ਸਿੰਘਾਸਣ ਨਾ ਕੋਈ ਹੰਢਾਇੰਦਾ। ਦੀਪਕ ਜੋਤ ਨਾ ਜਗੇ ਲਿਲਾਟ, ਰਸਨਾ ਪੜ੍ਹ ਪੜ੍ਹ ਜਗਤ ਸੁਣਾਇੰਦਾ। ਦੁਰਮਤ ਮੈਲ ਨਾ ਦੇਵੇ ਕੋਈ ਕਾਟ, ਨੇਤਰ ਨੈਣ ਨਾ ਕੋਈ ਤ੍ਰਿਖਾ ਬੁਝਾਇੰਦਾ। ਦੂਰ ਦੁਰਾਡੀ ਨਾ ਕੋਈ ਜਾਣੇ ਵਾਟ, ਜੀਵ ਜੰਤ ਨਾ ਭੇਵ ਖੁਲ੍ਹਾਇੰਦਾ। ਖੇਲੇ ਖੇਲ ਬਾਜੀਗਰ ਨਾਟ, ਕਲਜੁਗ ਨਾਟਕ ਇਕ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਦੇਵਣਹਾਰਾ ਵਰ, ਆਪ ਆਪਣੀ ਝੋਲੀ ਪਾਇੰਦਾ। ਤ੍ਰੈਗੁਣ ਤੇਰਾ ਅੰਤਮ ਲਹਿਣਾ, ਪ੍ਰਭ ਸਾਚਾ ਆਪ ਚੁਕਾਇੰਦਾ। ਦਰਸ ਦਿਖਾਏ ਸਾਚੇ ਨੈਣਾ, ਸੰਮਤ ਚੌਦਾਂ ਰੁੱਤ ਸੁਹਾਇੰਦਾ। ਲੱਖ ਚੁਰਾਸੀ ਵਹਿਣ ਵਹਿਣਾ, ਏਕਾ ਧੱਕਾ ਲਾਇੰਦਾ। ਗੁਰਮੁਖ ਵਿਰਲੇ ਭਾਣਾ ਸਹਿਣਾ, ਹਰਿ ਸਾਚਾ ਬੇੜਾ ਬੰਨ੍ਹ ਵਖਾਇੰਦਾ। ਦਰ ਦਰ ਘਰ ਘਰ ਖਾਏ ਲਾੜੀ ਮੌਤ ਡੈਣਾ, ਡੌਰੂ ਡੰਕਾ ਏਕਾ ਵਾਹਿੰਦਾ। ਗੁਰ ਪੂਰੇ ਦਾ ਸਾਚਾ ਕਹਿਣਾ, ਗੁਰ ਗੋਬਿੰਦ ਭੇਖ ਵਟਾਇੰਦਾ। ਅੰਤਮ ਵਹਿਣ ਕਲਜੁਗ ਵਹਿਣਾ, ਨਾ ਕੋਈ ਕਿਸੇ ਛੁਡਾਇੰਦਾ। ਜੁਗ ਜੁਗ ਦੇਵਣਹਾਰਾ ਲਹਿਣਾ ਦੇਣਾ, ਦਾਤਾ ਦਾਨੀ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਦਰ ਝੋਲੀ ਪਾਇੰਦਾ। ਤ੍ਰੈਗੁਣ ਤੇਰੀ ਸੁਗ਼ਾਤ, ਪ੍ਰਭ ਲੱਖ ਚੁਰਾਸੀ ਇਕ ਰਖਾਈਆ। ਅੰਤਮ ਨਿਭਾਏ ਤੇਰਾ ਸਾਥ, ਜਗਤ ਡੋਲੀ ਰਿਹਾ ਬਹਾਈਆ। ਪਰਗਟ ਹੋਏ ਤ੍ਰੈਲੋਕੀ ਨਾਥ, ਤੇਰੀ ਗੋਲੀ ਦਏ ਬਣਾਈਆ। ਮਸਤਕ ਟਿੱਕਾ ਕਾਲਾ ਮਾਥ, ਦੋਵੇਂ ਨੈਣ ਰਿਹਾ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰ ਕਰਾਏ ਤੇਰਾ ਵਰ, ਅੰਤ ਹਿਸਾਬ ਮੁਕਾਈਆ। ਤ੍ਰੈਗੁਣ ਮਾਇਆ ਕਰ ਵਿਚਾਰ, ਰੋ ਰੋ ਕਰੇ ਪੁਕਾਰਿਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਦੁੱਖ ਨਾ ਜਾਏ ਸਹਾਰਿਆ। ਚਾਰੋਂ ਕੁੰਟ ਕੂੜ ਕੁੜਿਆਰ, ਧਰਮ ਰਾਏ ਕਰੇ ਪੁਕਾਰਿਆ। ਨਾ ਕੋਈ ਦਿਸੇ ਸਾਚਾ ਯਾਰ, ਅੰਤਮ ਮੁਹੰਮਦ ਆਪਣਾ ਮੁਖ ਛੁਪਾ ਰਿਹਾ। ਖਾਲਸ ਖਾਲਸਾ ਨਾ ਪਾਵੇ ਸਾਰ, ਗੁਰ ਗੋਬਿੰਦ ਨਾ ਵੇਖ ਵਖਾ ਰਿਹਾ। ਜਗਤ ਲਾਲਸਾ ਮਾਰੀ ਮਾਰ, ਤ੍ਰਿਸ਼ਨਾ ਅਗਨ ਵਧਾ ਰਿਹਾ। ਤਾਮਸ ਰੂਪ ਕਰੋਧ ਲੋਭ ਮੋਹ ਹੰਕਾਰ, ਕਾਮ ਕਾਮਨ ਸਮਾ ਰਿਹਾ। ਸਾਂਤਕ ਸਤਿ ਕਰੇ ਸਰਨਾ, ਸਾਚਾ ਡੰਕਾ ਇਕ ਵਜਾ ਰਿਹਾ। ਉਬਲੇ ਰੱਤ ਨਾ ਵਿਚ ਸੰਸਾਰ, ਪੰਚਮ ਤਤ ਆਪ ਸੁਹਾ ਲਿਆ। ਮਤ ਮਨ ਹੱਥ ਕਰਤਾਰ, ਆਪ ਆਪਣੀ ਬਣਤ ਬਣਾ ਰਿਹਾ। ਇਕ ਵਛਾਏ ਸੱਥ ਲੱਖ ਚੁਰਾਸੀ ਤੇਰੇ ਅਧਵਿਚਕਾਰ, ਪ੍ਰਭ ਸਾਚੀ ਸਫਾ ਉਠਾ ਰਿਹਾ। ਗੁਰਮੁਖ ਵਿਰਲੇ ਸੰਤ ਦੁਲਾਰ, ਏਕਾ ਆਪਣਾ ਚਰਨ ਵਖਾ ਰਿਹਾ। ਦਰ ਦਵਾਰੇ ਬਣ ਭਿਖਾਰ, ਹਰਿ ਮੰਗਣ ਮੰਗਤਾ ਆ ਰਿਹਾ। ਆਪੇ ਵੇਖੇ ਦਰ ਦਵਾਰ, ਹਰਿ ਸੰਗਤ ਜੋੜ ਜੁੜਾ ਰਿਹਾ। ਏਕਾ ਇੱਕੀ ਏਕੰਕਾਰ, ਓਅੰਕਾਰ ਆਪੇ ਪਾ ਰਿਹਾ। ਸਾਚੀ ਸਿੱਖੀ ਕਰ ਤਿਆਰ, ਸਤਿਜੁਗ ਤੇਰੀ ਧਾਰ ਬੰਨ੍ਹਾ ਰਿਹਾ। ਮਦਿਰਾ ਮਾਸ ਤਨ ਨਿਵਾਰ, ਮੁਖ ਸਾਚਾ ਸਗਨ ਲਗਾ ਰਿਹਾ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਵੇਦ ਸ਼ਾਸਤਰ ਨਾ ਕੋਈ ਪੜ੍ਹਾ ਰਿਹਾ। ਖਾਣੀ ਬਾਣੀ ਨਾ ਕਰੇ ਵਿਚਾਰ, ਵੇਦ ਪੁਰਾਨੀ ਵਕਤ ਚੁਕਾ ਰਿਹਾ। ਸ਼ਬਦ ਨਿਸ਼ਾਨੀ ਇਕ ਸਰਕਾਰ, ਦੋ ਜਹਾਨੀ ਆਪ ਵਖਾ ਰਿਹਾ। ਸੋਹੰ ਕਾਨੀ ਤੇਜ ਕਟਾਰ, ਪੰਚਾਂ ਦੁਸ਼ਟਾ ਮਾਰ ਮੁਕਾ ਰਿਹਾ। ਪਦ ਨਿਰਬਾਨੀ ਇਕ ਦਰਬਾਰ, ਹਰਿ ਸਿੱਖਾਂ ਆਪ ਜਣਾ ਰਿਹਾ। ਅੰਮ੍ਰਿਤ ਆਤਮ ਠੰਡਾ ਪਾਣੀ, ਸੁਰਤ ਸਵਾਣੀ ਦਰ ਪਿਆ ਰਿਹਾ। ਮਿਲਿਆ ਮੇਲ ਸਾਚੇ ਹਾਣੀ, ਗੋਬਿੰਦ ਗੋਬਿੰਦ ਗੋਬਿੰਦ ਖ਼ੁਸ਼ੀ ਮਨਾ ਰਿਹਾ। ਨਿਹਕਲੰਕਾ ਚੁਕਾਏ ਅੰਤਮ ਕਾਨੀ, ਆਪ ਆਪਣਾ ਸੰਗ ਨਿਭਾ ਰਿਹਾ। ਨੌ ਖੰਡ ਸੱਤ ਦੀਪ ਰਿੜਕੇ ਸ਼ਬਦ ਮਧਾਣੀ, ਏਕਾ ਨੇਤਰਾ ਨਾਉਂ ਰਖਾ ਰਿਹਾ। ਸੱਤ ਸਾਗਰ ਪਾਏ ਠੰਢਾ ਪਾਣੀ, ਗੁਰਮੁਖ ਸਾਚੇ ਮੱਖਣ ਵਿਰੋਲ ਬਾਹਰ ਕਰਾ ਰਿਹਾ। ਲੱਖ ਚੁਰਾਸੀ ਝੂਠੀ ਛਾਛ ਵਿਖਾਣੀ, ਪ੍ਰਭ ਵਹਿੰਦੇ ਵਹਿਣ ਵਹਾ ਰਿਹਾ। ਨਾ ਕੋਈ ਦਿਸੇ ਰਾਜਾ ਰਾਣੀ, ਰਾਜ ਰਾਜਾਨਾਂ ਨਾ ਕੋਈ ਸਦਾ ਰਿਹਾ। ਗੁਰਸਿਖ ਸਾਚਾ ਹਰਿ ਚਰਨ ਬਲਿਹਾਰੀ, ਚਰਨ ਕਵਲ ਵਿਚ ਬਹਾ ਰਿਹਾ। ਹਰਿ ਭਗਤ ਅਧਾਰੀ ਆਪ, ਪ੍ਰਭ ਜਗਤ ਉਪਾਇੰਦਾ। ਹਰਿ ਨਾਮ ਭੰਡਾਰੀ ਆਪ, ਜੁਗ ਜੁਗ ਵਰਤਾਇੰਦਾ। ਹਰਿ ਜੋਤ ਨਿਰੰਕਾਰੀ ਆਪ, ਆਪਣੀ ਜੋਤ ਜਗਾਇੰਦਾ। ਹਰਿ ਗੁਰ ਪੀਰ ਸਾਧ ਸੰਤ ਅਵਤਾਰੀ ਆਪ, ਆਪਣੀ ਬਣਤ ਬਣਾਇੰਦਾ। ਹਰਿ ਸ਼ਬਦ ਅਧਾਰੀ ਆਪ, ਆਪ ਆਪਣਾ ਸ਼ਬਦ ਅਲਾਇੰਦਾ। ਹਰਿ ਮੀਤ ਮੁਰਾਰੀ ਆਪ, ਸੱਜਣ ਆਪ ਅਖਵਾਇੰਦਾ। ਹਰਿ ਸ਼ਬਦ ਕਟਾਰੀ ਆਪ, ਆਪਣੀ ਆਪ ਉਠਾਇੰਦਾ। ਹਰਿ ਸੰਤ ਅਧਾਰੀ ਆਪ, ਬਸਤਰ ਆਪਣਾ ਤਨ ਸਜਾਇੰਦਾ। ਹਰਿ ਨਾਮ ਖੁਮਾਰੀ ਆਪ, ਆਪਣਾ ਜਾਮ ਪਿਆਇੰਦਾ। ਹਰਿ ਸ੍ਰਿਸ਼ਟ ਅਧਾਰੀ ਆਪ, ਬ੍ਰਹਿਮੰਡ ਖੰਡ ਸਜਾਇੰਦਾ। ਹਰਿ ਜੁਗ ਜੁਗ ਅਧਾਰੀ ਆਪ, ਆਪਣਾ ਨਾਉਂ ਰਖਾਇੰਦਾ। ਰੂਪ ਰੰਗ ਰੇਖ ਭੇਖ ਨਿਆਰੀ ਆਪ, ਆਪਣਾ ਲੇਖ ਲਿਖਾਇੰਦਾ। ਆਪ ਆਪਣਾ ਕਰੇ ਵਾਰੀ ਪਰਤਾਪ, ਆਪ ਆਪਣੇ ਵਿਚ ਸਮਾਇੰਦਾ। ਹਰਿ ਆਪੇ ਜਾਣੇ ਆਪਣਾ ਜਾਪ, ਆਪੇ ਆਪ ਅਲਾਇੰਦਾ। ਹਰਿ ਆਪੇ ਪੁੰਨ ਆਪੇ ਪਾਪ, ਆਪੇ ਮੇਟ ਮਿਟਾਇੰਦਾ। ਆਪੇ ਵਰ ਆਪੇ ਸਰਾਫ, ਜਗਤ ਜੁਗਤ ਆਪ ਬਣਾਇੰਦਾ। ਆਪੇ ਮਾਈ ਆਪੇ ਬਾਪ, ਲੱਖ ਚੁਰਾਸੀ ਆਪ ਉਪਾਇੰਦਾ। ਤ੍ਰੈਗੁਣ ਮਾਇਆ ਥਾਪਣ ਥਾਪ, ਆਪਣੀ ਰਚਨ ਰਚਾਇੰਦਾ। ਵੇਦ ਕਿਤੇਬ ਜਾਪਣ ਜਾਪ, ਸੇਵਕ ਸੇਵਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਵ ਅਭੇਦਾ ਦਿਸ ਕਿਸੇ ਨਾ ਆਇੰਦਾ। ਆਪ ਆਪਣੀ ਜੋਤ ਅਧਾਰਾ, ਏਕਾ ਏਕ ਅਖਵਾਇਆ। ਸ਼ਬਦ ਸਰੂਪੀ ਹਰਿ ਜੈਕਾਰਾ, ਜੁਗ ਜੁਗ ਰਿਹਾ ਕਰਾਇਆ। ਕਲਜੁਗ ਤੇਰੀ ਅੰਤਮ ਵਾਰਾ, ਚਾਰ ਵਰਨਾਂ ਰਿਹਾ ਜਗਾਇਆ। ਰਾਮ ਰਮਈਆ ਪਾਰ ਕਿਨਾਰਾ, ਰਾਧਾ ਕ੍ਰਿਸ਼ਨ ਨਾ ਕੋਈ ਧਿਆਇਆ। ਵਾਹ ਵਾਹ ਗੁਰੂ ਗੁਰ ਦਰਬਾਰਾ, ਨਾਮ ਸਤਿ ਹਰਿ ਝੋਲੀ ਪਾਇਆ। ਆਪੇ ਬਣ ਮਾਤ ਵਰਤਾਰਾ, ਸਾਚੀ ਸੇਵਾ ਲਾਇਆ। ਆਪੇ ਜਾਣੇ ਹਰਿ ਭੰਡਾਰਾ, ਘਰ ਆਪਣੇ ਆਪ ਸੁਹਾਇਆ। ਆਪ ਆਪਣੀ ਪਾਵੇ ਸਾਰਾ ਜੁਗ ਜੁਗ ਵੇਖ ਵਖਾਇਆ। ਕਲਜੁਗ ਤੇਰਾ ਲਾਹਿਆ ਭਾਰਾ, ਨਿਹਕਲੰਕ ਲਏ ਅਵਤਾਰਾ, ਸਤਿਜੁਗ ਸਾਚਾ ਖੋਲ੍ਹ ਦਵਾਰਾ, ਹਰਿ ਸਾਚਾ ਸੁਤ ਬਣਾਇਆ। ਸੋਹੰ ਸ਼ਬਦ ਇਕ ਜੈਕਾਰਾ, ਧੁਰਦਰਗਾਹੀ ਲੈ ਕੇ ਆਇਆ। ਬ੍ਰਹਮਾ ਵਿਸ਼ਨ ਸ਼ਿਵ ਮੰਗਣ ਬਣ ਭਿਖਾਰਾ, ਕਰੋੜ ਤੇਤੀਸਾ ਦਰ ਦਵਾਰ ਰਿਹਾ ਫਿਰਾਇਆ। ਜਗਾਏ ਜੋਤ ਇਕ ਨਿਰੰਕਾਰਾ, ਜੋਤ ਨਿਰੰਜਣ ਇਕ ਆਕਾਰ ਰਖਾਇਆ। ਗੁਰਮੁਖ ਸਾਚੇ ਸੋਹਣ ਬੰਕ ਦਵਾਰਾ, ਹਰਿ ਸਾਚਾ ਮੇਲ ਮਿਲਾਇਆ। ਆਦਿ ਅੰਤ ਇਕ ਇਕੱਲਾ ਏਕੰਕਾਰਾ, ਸ਼ਬਦ ਮਹੱਲਾ ਰਿਹਾ ਵਸਾਇਆ। ਨਾ ਕੋਈ ਬਾਂਗ ਹੱਥ ਮਸੱਲਾ, ਸਵਾਂਗੀ ਸਵਾਂਗ ਨਾ ਕੋਈ ਵਰਤਾਇਆ। ਪੰਡਤ ਪਾਂਧਾ ਨਾ ਕੋਈ ਬਹੇ ਇਕੱਲਾ, ਮਸਤਕ ਤਿਲਕ ਨਾ ਕੋਈ ਲਗਾਇਆ। ਪਾਰਬ੍ਰਹਮ ਚਾਰ ਵਰਨਾਂ ਰਲਾ, ਬ੍ਰਹਮ ਅੰਸ ਆਪਣੀ ਆਪ ਉਪਾਇਆ। ਆਪ ਉਠਾਏ ਦਇਆ ਕਮਾਏ ਗੋਬਿੰਦ ਡੱਲਾ, ਸਾਚਾ ਧਾਮ ਸੁਹਾਇਆ। ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਵਲ ਛਲਾ, ਅਛਲ ਅਛੱਲ ਕਰਾਇਆ। ਸ਼ਬਦ ਸਿੰਘਾਸਣ ਜਲ ਥਲਾ, ਜਲ ਧਾਰਾ ਉਪਰ ਵਹਾਇਆ। ਵੇਖੇ ਖੇਲ ਘੜੀ ਘੜੀ ਪਲ ਪਲਾ, ਦੋ ਜਹਾਨਾਂ ਆਵਣ ਜਾਵਣ ਬਣਤ ਬਣਾਇਆ। ਗੁਰਮੁਖਾਂ ਦਰ ਦਵਾਰ ਮੱਲਾ, ਆਤਮ ਬੈਠਾ ਆਸਣ ਲਾਇਆ। ਦੂਈ ਦਵੈਤੀ ਮੇਟੇ ਸਲਾ, ਏਕਾ ਰੰਗਣ ਰੰਗ ਚੜ੍ਹਾਇਆ। ਸੋਹੰ ਫੜੇ ਹੱਥ ਵਿਚ ਭੱਲਾ, ਦੂਤਾਂ ਦੁਸ਼ਟਾਂ ਮੁਕਾਇਆ। ਪੰਚਮ ਜੇਠੀ ਕਰੇ ਪਹਿਲਾ ਹੱਲਾ, ਏਕਾ ਰਾਹ ਤਕਾਇਆ। ਸੀਸ ਗੁੰਦਾਏ ਕਰੇ ਰੰਗਾ, ਸਾਚਾ ਸੀਸ ਲਸ਼ਕਾਇਆ। ਗੁੁਰਸਿਖ ਤੇਰਾ ਧਾਮ ਅਟੱਲਾ, ਪ੍ਰਭ ਸਾਚੇ ਆਪ ਸੁਹਾਇਆ। ਜੋਤੀ ਸ਼ਬਦੀ ਆਪੇ ਰੱਲਾ, ਪਵਣੀ ਪਵਣ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਵੇਖਿਆ ਇਕ ਦਰ, ਦੂਸਰ ਦਰ ਦਿਸ ਨਾ ਆਇਆ। ਗੁਰ ਸੰਗਤ ਤੇਰਾ ਦਰ ਦਰਵਾਜ਼ਾ, ਗੁਰ ਪੂਰਾ ਕਰੇ ਪਿਆਰਿਆ। ਪਰਗਟ ਹੋਏ ਗਰੀਬ ਨਿਵਾਜਾ, ਆਵੇ ਜਾਵੇ ਅੰਦਰ ਬਾਹਰਿਆ। ਚਿੱਟਾ ਅਸਵ ਸਾਚਾ ਤਾਜਾ, ਵਾਗਾਂ ਆਪਣੇ ਹੱਥ ਰਖਾ ਰਿਹਾ। ਕਲਜੁਗ ਅੰਤਮ ਰੱਖੇ ਲਾਜਾ, ਸੇਵਕ ਸੇਵਾ ਆਪ ਕਮਾ ਰਿਹਾ। ਧੁਰਦਰਗਾਹੀ ਆਇਆ ਭਾਜਾ, ਗੋਬਿੰਦ ਸੋਇਆ ਆਪ ਜਗਾ ਰਿਹਾ। ਸ਼ਬਦ ਅਗੰਮਾ ਮਾਰੇ ਆਵਾਜ਼ਾ, ਦਿਸ ਕਿਸੇ ਨਾ ਆ ਰਿਹਾ। ਨਾ ਕੋਈ ਸੁਣਾਏ ਅਨਹਦ ਰਾਗ ਸਾਚਾ ਵਾਜਾ, ਤਾਲ ਹੋਰ ਨਾ ਕੋਈ ਖੜਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰ ਸੰਗਤ ਤੇਰੀ ਸੇਵਾ ਆਪ ਕਮਾ ਰਿਹਾ। ਸਤਿਗੁਰ ਪੂਰਾ ਮਿਹਰਵਾਨ ਹੈ, ਗੁਰਸਿਖਾਂ ਸੇਵ ਕਮਾਏ। ਅੱਠੇ ਪਹਿਰ ਨਿਗਾਹਬਾਨ ਹੈ, ਠੱਗ ਚੋਰ ਨੇੜ ਨਾ ਆਏ। ਆਪੇ ਵੇਖੇ ਮਾਰ ਧਿਆਨ ਹੈ, ਅੰਧ ਘੋਰ ਹੋਏ ਸਹਾਏ। ਪੰਚ ਉਠਾਏ ਤੀਰ ਨਿਸ਼ਾਨ ਹੈ, ਆਪਣੇ ਚਿੱਲੇ ਰਿਹਾ ਚੜ੍ਹਾਏ। ਦਸਮ ਦਵਾਰੀ ਸਚ ਮਕਾਨ ਹੈ, ਬੈਠਾ ਬੰਦ ਕਰਾਏ। ਹਰਿ ਦਾਤਾ ਦਰ ਦਰਬਾਨ ਹੈ, ਗੁਰਸਿਖ ਤੇਰਾ ਰਾਹ ਤਕਾਏ। ਆਪੇ ਕਰੇ ਕਰਾਏ ਜਾਣ ਪਛਾਣ ਹੈ, ਆਪਣੀ ਦਇਆ ਕਮਾਏ। ਦੇਵਣਹਾਰ ਸਰਬ ਜਹਾਨ ਹੈ, ਗੁਰਮੁਖ ਸਾਚੇ ਲਏ ਤਰਾਏ। ਸੇਵਾ ਲਾਏ ਪਵਣ ਮਸਾਣ ਹੈ, ਆਪਣਾ ਰਾਹ ਵਖਾਏ। ਗੁਰ ਪੂਰਾ ਜਗਤ ਨਿਸ਼ਾਨ ਹੈ, ਗੁਰਸਿਖਾਂ ਹੱਥ ਫੜਾਏ। ਗੁਰਮੁਖ ਸਾਚਾ ਬਲੀ ਬਲਵਾਨ ਹੈ, ਦੋ ਜਹਾਨਾਂ ਰਿਹਾ ਝੁਲਾਏ। ਸਾਚਾ ਮੇਲਾ ਸ੍ਰੀ ਭਗਵਾਨ ਹੈ, ਜੋਤੀ ਸ਼ਬਦ ਜਗਾਏ। ਚਰਨ ਧੂੜ ਬਖ਼ਸ਼ੇ ਮਾਣ ਹੈ, ਰਾਏ ਧਰਮ ਨਾ ਦਏ ਸਜ਼ਾਏ। ਅੰਮ੍ਰਿਤ ਆਤਮ ਪੀਣ ਖਾਣ ਹੈ, ਤ੍ਰਿਸ਼ਨਾ ਭੁੱਖ ਮਿਟਾਏ। ਕਾਹਨਾ ਕ੍ਰਿਸ਼ਨਾ ਨਾ ਬਾਲ ਨਾਦਾਨ ਹੈ, ਰਾਮ ਰਮਈਆ ਇਕ ਰਘੁਰਾਏ। ਨਾਨਕ ਗੋਬਿੰਦ ਧੁਰ ਫ਼ਰਮਾਣ ਹੈ, ਲੋਕਮਾਤੀ ਰਿਹਾ ਜਗਾਏ। ਨਿਹਕਲੰਕਾ ਡੰਕਾ ਇਕ ਮਹਾਨ ਹੈ, ਪ੍ਰਭ ਸਾਚਾ ਰਿਹਾ ਵਜਾਏ। ਮੇਟ ਮਿਟਾਏ ਪੰਜ ਸ਼ੈਤਾਨ ਹੈ, ਰਹਿਣ ਕੋਈ ਨਾ ਪਾਏ। ਸਤਿਜੁਗ ਤੇਰਾ ਇਕ ਬਣਾਏ ਵਿਧਾਨ ਹੈ, ਆਪ ਆਪਣੀ ਸੇਵ ਕਮਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਤੇਰੇ ਆਇਆ ਦਰ, ਸੇਵਕ ਸੇਵਾ ਰਿਹਾ ਕਮਾਏ। ਸੇਵਕ ਸੇਵਕ ਸੇਵਾਦਾਰ, ਗੁਰ ਪੂਰਾ ਆਪ ਹੋ ਆਇੰਦਾ। ਗੁਰਮੁਖਾਂ ਕਰੇ ਖ਼ਬਰਦਾਰ, ਫੜ ਬਾਹੋਂ ਆਪ ਉਠਾਇੰਦਾ। ਏਕਾ ਇੱਕੀ ਪਹਿਲੀ ਵਾਰ, ਲੋਕਮਾਤ ਹਰਿ ਆਪੇ ਪਾਇੰਦਾ। ਨਾ ਕੋਈ ਜਾਣੇ ਮੁਨੀ ਰਿਖੀ, ਪੰਡਤ ਪਾਂਧੇ ਭੇਵ ਨਾ ਪਾਇੰਦਾ। ਦਰ ਦਰ ਘਰ ਘਰ ਗੁਰਸਿਖਾਂ ਲੇਖ ਰਿਹਾ ਲਿਖੀ, ਲਿਖਿਆ ਲੇਖ ਨਾ ਕੋਈ ਮਿਟਾਇੰਦਾ। ਆਪੇ ਮੰਗੇ ਚਰਨ ਪ੍ਰੀਤੀ ਸਾਚੀ ਭਿਖੀ, ਅੱਗੇ ਝੋਲੀ ਡਾਹਿੰਦਾ। ਚਰਨ ਧੂੜ ਗੁਰ ਸੰਗਤ ਤੇਰੀ ਪ੍ਰਭ ਸਾਚੇ ਆਪਣੇ ਮਸਤਕ ਲਿਖੀ, ਧੂੰਆਂਧਾਰ ਜਗਤ ਕਰਾਇੰਦਾ। ਨੇਤਰ ਲੋਚਨ ਨੈਣ ਲੈਣ ਵੇਖੀ, ਪ੍ਰਭ ਸਾਚਾ ਆਪ ਵਖਾਇੰਦਾ। ਜੋਤੀ ਜਾਮਾ ਧਰਿਆ ਭੇਸੀ, ਦਸ ਦਸਮੇਸ਼ੀ ਸੰਗ ਰਲਾਇੰਦਾ। ਤਖ਼ਤ ਸੁਲਤਾਨ ਰਾਜ ਰਾਜਾਨ ਹਰਿ ਸ਼ਾਹ ਨਰ ਨਰੇਸ਼ੀ, ਨੂਰ ਨੁਰਾਨੇ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤੀ ਰੂਪ ਸਮਾਇੰਦਾ। ਭਗਵਾਨ ਭਗਵੰਤ ਭਗਤ ਸਮਾਇਆ, ਭੇਵ ਰਹੇ ਨਾ ਰਾਈਆ। ਆਦਿਨ ਅੰਤਾ ਜੁਗਾ ਜੁਗੰਤਾ ਸਾਧਾਂ ਸੰਤਾਂ ਮੇਲ ਮਿਲਾਇਆ, ਧੁਰ ਦੀ ਬਾਣ ਰਖਾਈਆ। ਦੇਵ ਦੰਤਾ ਹੋਏ ਨੰਗ ਮੇਟ ਮਿਟਾਇਆ, ਸ਼ਬਦ ਖੰਡਾ ਇਕ ਉਠਾਈਆ। ਭੁੱਖਾ ਨੰਗਾ ਗਲੇ ਲਗਾਇਆ, ਹੰਕਾਰ ਵਿਕਾਰਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਰਵੇਸ਼ਾ ਨਰ ਨਰੇਸ਼ਾ ਧਾਰੀ ਕੇਸ਼ਾ ਦਸ ਦਸਮੇਸ਼ਾ ਗੁਰਸਿਖਾਂ ਰਿਹਾ ਸੇਵ ਕਮਾਈਆ। ਹਰਿਜਨ ਭਾਗ ਮਥੋਰ, ਹਰਿ ਹਰਿ ਪਾਇਆ। ਸ੍ਰਿਸ਼ਟ ਸਬਾਈ ਅੰਧ ਘੋਰ, ਚਾਰ ਕੁੰਟ ਅੰਧੇਰ ਛਾਇਆ। ਪੰਚਮ ਲੁੱਟੀ ਜਾਇਣ ਚੋਰ, ਸਚ ਧਨ ਰਹਿਣ ਨਾ ਪਾਇਆ। ਕਾਇਆ ਝੂਠੀ ਮੜ੍ਹੀ ਗੋਰ, ਸੁੱਤਾ ਹਰਿ ਰਘੁਰਾਇਆ। ਜਨ ਭਗਤਾਂ ਵੇਖੇ ਦੌੜ ਦੌੜ, ਆਰ ਪਾਰ ਅੱਧ ਵਿਚਕਾਰ ਬੈਠਾ ਆਸਣ ਲਾਇਆ। ਚੜ੍ਹੇ ਚੜ੍ਹਾਏ ਸਾਚੇ ਘੋੜ, ਨਾਮ ਕਟਾਰ ਉਠਾਇਆ। ਲੋਕਮਾਤੀ ਪਏ ਬਹੁੜ, ਆਪਣੀ ਧਾਰ ਵਹਾਇਆ। ਪ੍ਰਭ ਮਿਲਣ ਦੀ ਗਲੀ ਸੌੜ, ਨਾ ਕੋਈ ਸਕੇ ਪੰਧ ਮੁਕਾਇਆ। ਜੀਵ ਜੰਤ ਸਾਧ ਸੰਤ ਵੇਖੇ ਮਿੱਠੇ ਕੌੜ, ਜੂਠੇ ਝੂਠੇ ਭੰਨ ਵਖਾਇਆ। ਜਗਤ ਵਿਕਾਰਾ ਡੁੱਬੇ ਜੌਹੜ, ਦਿਵਸ ਰੈਣ ਦੁੱਖ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸਾਚਾ ਆਪ ਅਖਵਾਇਆ। ਸਤਿਗੁਰ ਹੱਥ ਵਡਿਆਈਆ, ਗੁਰਮੁਖ ਸੇਵਾ ਲਾਏ। ਗੁਰਸਿਖ ਕਮਾਈ ਧੰਨ ਹੈ, ਪ੍ਰਭ ਅਬਿਨਾਸ਼ੀ ਪਾਏ। ਪ੍ਰਭ ਅਬਿਨਾਸ਼ੀ ਦਏ ਸਲਾਹੀਆ, ਏਕਾ ਸ਼ਬਦ ਜਣਾਏ। ਸ਼ਬਦ ਧੁਨ ਉਪਜਾਈਆ, ਸੁਨ ਮੁਨ ਤੁੜਾਏ। ਸੁਨ ਮੁਨ ਰਹਿਣ ਨਾ ਪਾਈਆ, ਸ਼ਬਦ ਹਥੌੜਾ ਲਾਏ। ਸਚ ਸ਼ਬਦ ਉਪਜਾਈਆ, ਲੋਆਂ ਪੁਰੀਆਂ ਰਿਹਾ ਸੁਣਾਏ। ਲੋਆਂ ਪੁਰੀਆਂ ਪਾਰ ਕਰਾਈਆ, ਹਰ ਘਟ ਬੈਠਾ ਆਸਣ ਲਾਏ। ਹਰ ਘਟ ਬੈਠਾ ਆਸਣ ਲਾਈਆ, ਦਿਸ ਕਿਸੇ ਨਾ ਆਏ। ਦਿਸ ਕਿਸੇ ਨਾ ਆਈਆ, ਕੋਟਨ ਕੋਟ ਸਾਧ ਸੰਤ ਫਿਰਨ ਹਲਕਾਏ। ਸਾਧ ਸੰਤ ਭੇਵ ਨਾ ਪਾਈਆ, ਪ੍ਰਭ ਅਬਿਨਾਸ਼ੀ ਅਗੰਮ ਅਥਾਹੇ। ਅਗੰਮ ਅਥਾਹ ਬੇਪਰਵਾਹਿਆ, ਗੁਰ ਪੀਰ ਰਹੇ ਧਿਆਏ। ਗੁਰ ਪੀਰਾਂ ਨਾਉਂ ਧਿਆਇਆ, ਹਰਿ ਸਾਚਾ ਰਿਹਾ ਜਣਾਏ। ਆਪ ਆਪਣੀ ਬਣਤ ਬਣਾਇਆ, ਨਾਨਕ ਸਾਚੀ ਸੇਵਾ ਲਾਏ। ਦਰ ਭਿਖਾਰੀ ਇਕ ਰਖਾਇਆ, ਹਰਿ ਬੈਠਾ ਸਾਚੇ ਥਾਂਏਂ। ਏਕਾ ਅੱਗੇ ਝੋਲੀ ਡਾਹਿਆ, ਦੋਏ ਜੋੜ ਰਹੇ ਸਰਨਾਏ। ਹੌਲੀ ਬੋਲ ਆਖ ਸੁਣਾਇਆ, ਪਾਰਬ੍ਰਹਮ ਹੋਏ ਸਹਾਏ। ਆਪ ਆਪਣਾ ਮੇਲ ਮਿਲਾਇਆ, ਬ੍ਰਹਮ ਪਾਰਬ੍ਰਹਮ ਭੇਵ ਨਾ ਰਾਏ। ਆਪ ਆਪਣਾ ਅੰਗ ਕਟਾਇਆ, ਨਾਨਕ ਰੂਪ ਸਮਾਏ। ਨਾਨਕ ਨਿਰਗੁਣ ਅੰਕ ਲਗਾਇਆ, ਸਰਗੁਣ ਰੂਪ ਵਟਾਏ। ਸਰਗੁਣ ਦੇ ਮਤ ਸਮਝਾਇਆ, ਕਲਜੁਗ ਮਾਰਗ ਇਕ ਚਲਾਏ। ਆਪ ਆਪਣਾ ਤਤ ਰਖਾਇਆ, ਆਪੇ ਦਏ ਵਿਚ ਟਿਕਾਏ। ਸਰਬ ਕਲ ਸਮਰਥ ਆਪ ਅਖਵਾਇਆ, ਨਾਨਕ ਭੇਵ ਨਾ ਪਾਏ। ਸਤਿਗੁਰ ਸਾਚਾ ਨਾਨਕ ਰਿਹਾ ਗਾਇਆ, ਰਸਨਾ ਜਿਹਵਾ ਸੇਵਾ ਲਾਏ। ਪਾਰਬ੍ਰਹਮ ਤੇਰੀ ਸਰਨਾਇਆ, ਦੋਏ ਜੋੜ ਬੈਠਾ ਸੀਸ ਝੁਕਾਏ। ਪੁਰਖ ਅਬਿਨਾਸ਼ੀ ਘਰ ਬੈਠਾ ਰਿਹਾ ਸੁਣਾਇਆ, ਸ਼ਬਦ ਵਿਚੋਲਾ ਇਕ ਰਖਾਏ। ਦੋ ਜਹਾਨੀ ਧਾਰ ਚਲਾਇਆ, ਸਾਚਾ ਢੋਲਾ ਸੋੋਹੰ ਆਪ ਉਪਾਏ। ਨਾਨਕ ਗੋਲਾ ਆਪ ਅਖਵਾਇਆ, ਏਕਾ ਬੋਲਾ ਰਸਨਾ ਗਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਵੇਖ ਆਸਣ ਲਾਇਆ। ਨਾਨਕ ਮੰਗੇ ਸ਼ਬਦ ਨਿਧਾਨ, ਹਰਿ ਸਾਚਾ ਕਰ ਪਰਵਾਨਿਆ। ਇਕ ਵਖਾਏ ਧੁਰ ਫ਼ਰਮਾਣ, ਬੰਨ੍ਹੇ ਸਾਚਾ ਗਾਨਿਆ। ਲੱਖ ਚੁਰਾਸੀ ਕਰ ਪਰਵਾਨ, ਵਡ ਦੇਵੇ ਦਾਤ ਦਾਨੀ ਦਾਨਿਆ। ਨਾਨਕ ਗਾਏ ਜਗਤ ਸੁਣਾਏ, ਨਾ ਕੋਈ ਜਾਣੇ ਜੀਵ ਨਾਦਾਨਿਆ। ਅੰਤਮ ਕਲਜੁਗ ਨਾਨਕ ਗਿਆ ਸਮਝਾਏ, ਨਿਹਕਲੰਕ ਵਜਾਏ ਡੰਕਾ ਰਾਓ ਰੰਕਾ ਮਿਟਾਏ ਪੰਚ ਸ਼ੈਤਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਰੂਪ ਵਟਾਏ। ਨਾਨਕ ਓਟ ਰਖਾਈਆ, ਕਲਜੁਗ ਅੰਤਮ ਵਾਰਿਆ। ਪ੍ਰਭ ਸਾਚਾ ਜੋਤ ਜਗਾਈਆ, ਸ਼ਬਦ ਡੰਕਾ ਅਪਰ ਅਪਾਰਿਆ। ਰਾਓ ਰੰਕਾਂ ਲਏ ਉਠਾਈਆ, ਨਿਹਕਲੰਕ ਲਏ ਅਵਤਾਰਿਆ। ਗੁਰਮੁਖ ਸਾਚੇ ਬਣਾਏ ਭਗਤ ਜਨਕਾ, ਆਪ ਛੁਹਾਏ ਚਰਨ ਸੱਚੀ ਦਾਹੜਿਆ। ਹਉਮੇ ਹੰਗਤਾ ਰੋਗ ਸ਼ੰਕਾ ਮੇਟ ਮਿਟਾਈਆ, ਆਪੇ ਹੋਏ ਪਿੱਛੇ ਅਗਾੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੁਰ ਆਪੇ ਵਰ, ਵਰ ਦਾਤਾ ਆਪ ਹੋ ਜਾਈਆ। ਨਾਨਕ ਰਸਨਾ ਗਾਇੰਦਾ, ਗੋਬਿੰਦ ਓਟ ਰਖਾਈਆ। ਪ੍ਰਭ ਸਾਚਾ ਵੇਖ ਵਖਾਇੰਦਾ, ਕਲਜੁਗ ਤੇਰੀ ਰੁੱਤ ਸੁਹਾਈਆ। ਨਿਹਕਲੰਕਾ ਡੰਕ ਵਜਾਇੰਦਾ, ਚੋਟ ਏਕਾ ਤਨ ਨਗਾਰੇ ਲਾਈਆ। ਗੋਬਿੰਦ ਸਾਚਾ ਨਾਲ ਸਜਾਇੰਦਾ, ਬਸਤਰ ਏਕਾ ਤਨ ਸਜਾਈਆ। ਗਾਤਰਾ ਨਾਮ ਲਟਕਾਇੰਦਾ, ਸੱਸੇ ਕਿਲ੍ਹੇ ਵਿਚ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਤੇਰਾ ਵੇਖੇ ਘਰ, ਕਲਜੁਗ ਲੇਖਾ ਗਿਆ ਲਿਖਾਈਆ। ਨਾਨਕ ਮੰਗੇ ਸਾਚਾ ਦਾਨ, ਦਰ ਕਰੇ ਪੁਕਾਰਿਆ। ਅੰਤਮ ਮੇਲਾ ਵਿਚ ਜਹਾਨ, ਹੋਵੇ ਦਰ ਦਵਾਰਿਆ। ਦੇਵੇ ਵਡਿਆਈ ਵਾਲੀ ਦੋ ਜਹਾਨ, ਸਾਚਾ ਸ਼ਬਦ ਧੁਰ ਫ਼ਰਮਾਣਿਆ। ਅੰਤਮ ਪਰਗਟੇ ਨਿਹਕਲੰਕ ਬਲੀ ਬਲਵਾਨ, ਭੇਵ ਚੁਕਾਏ ਖਾਣੀ ਬਾਣੀਆ। ਨਾਨਕ ਅੱਗੇ ਦਰ ਦਰਬਾਨ, ਪ੍ਰਭ ਸਾਚਾ ਕਰੇ ਪਰਵਾਨਿਆ। ਹੱਥ ਫੜਾਏ ਸੋਹੰ ਸ਼ਬਦ ਨਿਸ਼ਾਨ, ਬੀਸ ਬੀਸਾ ਖੇਲ ਮਹਾਨਿਆ। ਛਤਰ ਝੁਲਾਏ ਇਕ ਜਹਾਨ, ਇਕ ਇਕੀਸਾ ਇਕ ਵਿਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੇ ਭਾਣਿਆ। ਹਰ ਗੁਣ ਹਰਿ ਸਮਾਇਆ, ਭੇਵ ਕਿਸੇ ਨਾ ਆਇੰਦਾ। ਆਪੇ ਛਾਣ ਪੁਣ ਕਰਾਇਆ, ਆਪੇ ਖ਼ਾਕ ਰਲਾਇੰਦਾ। ਮਾਣ ਅਭਿਮਾਨ ਆਪ ਵਧਾਇਆ, ਨਿਮਾਣਿਆ ਮਾਣ ਆਪ ਦਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਖੇਲ ਖਿਲਾਇੰਦਾ। ਸਾਚਾ ਖੇਲ ਹਰਿ ਖਿਲਾਏ, ਬੀਸ ਬੀਸਾ ਰਿਹਾ ਜਗਾਈਆ। ਨਾਨਕ ਸਤਿਗੁਰ ਪ੍ਰਭ ਸਾਚੀ ਸੇਵਾ ਲਾਏ, ਸੋਹੰ ਝੰਡਾ ਹੱਥ ਫੜਾਈਆ। ਨੌ ਖੰਡ ਪ੍ਰਿਥਮੀ ਰਿਹਾ ਫਿਰਾਏ, ਸ਼ਬਦ ਘੋੜੇ ਆਪ ਚੜ੍ਹਾਈਆ। ਆਪ ਆਪਣਾ ਲੜ ਫੜਾਏ, ਜੁਗ ਜੁਗ ਆਪਣਾ ਸੰਗ ਨਿਭਾਈਆ। ਗੁਰ ਗੋਬਿੰਦ ਬੈਠਾ ਸੀਸ ਝੁਕਾਏ, ਪ੍ਰਭ ਤੇਰਾ ਰਾਹ ਤਕਾਈਆ। ਵਡ ਮਰਗਿੰਦਾ ਹਰਿ ਰਘੁਰਾਏ, ਸਗਲੀ ਚਿੰਤ ਮਿਟਾ ਰਿਹਾ। ਲੱਖ ਚੁਰਾਸੀ ਕਰੇ ਨਿੰਦਾ, ਕਲਜੁਗ ਜੀਆਂ ਦਿਸ ਨਾ ਆ ਰਿਹਾ। ਹਰਿਜਨ ਉਪਜਾਏ ਸਾਚੀ ਬਿੰਦਾ, ਪੂਤ ਸਪੂਤਾ ਆਪ ਬਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਧਾਮ ਸੁਹਾ ਲਿਆ। ਬੀਸ ਬੀਸਾ ਵਡ ਬਲਕਾਰੀ, ਆਪਣੀ ਰਚਨ ਰਚਾਵਣੀ। ਨਾਲ ਰਲਾਏ ਨਾਨਕ ਨਿਰਗੁਣ ਹਾਰੀ, ਸਾਚੀ ਸੇਵਾ ਇਕ ਵਖਾਵਣੀ। ਖੇਲੇ ਖੇਲ ਅਗੰਮ ਅਪਾਰੀ, ਚਾਰ ਕੁੰਟ ਏਕਾ ਰਸਨਾ ਜੈ ਜੈ ਜੈਕਾਰ ਕਰਾਵਣੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਪੂਰ ਕਰਾਏ ਭਾਵਨੀ। ਗੋਬਿੰਦ ਤੇਰੀ ਅੰਤਮ ਆਸਾ, ਪ੍ਰਭ ਸਾਚਾ ਪੂਰ ਕਰਾਈਆ। ਦੋ ਜਹਾਨ ਦਿਤਾ ਭਰਵਾਸਾ, ਚਰਨ ਧੂੜ ਸਾਚੀ ਖ਼ਾਕ ਰਮਾਈਆ। ਆਪੇ ਵੇਖਣ ਆਇਆ ਤਮਾਸ਼ਾ, ਨਿਹਕਲੰਕਾ ਜਾਮਾ ਪਾਈਆ। ਵੇਖ ਵਖਾਏ ਪ੍ਰਿਥਮੀ ਆਕਾਸ਼ਾ, ਲੋਆਂ ਪੁਰੀਆਂ ਭੇਵ ਚੁਕਾਈਆ। ਭਗਤ ਜਨਾਂ ਦਰ ਹੋਇਆ ਦਾਸਾ, ਦਰ ਦਰ ਆਵੇ ਜਾਵੇ ਫੇਰਾ ਪਾਈਆ। ਸਾਚੇ ਮੰਡਲ ਏਕਾ ਰਾਸਾ, ਏਕਾ ਸਵਾਂਗ ਵਰਤਾਈਆ। ਪਰਗਟ ਹੋਏ ਸਰਬ ਗੁਣਤਾਸਾ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਨਿਝ ਘਰ ਆਤਮ ਰੱਖੇ ਵਾਸਾ, ਜਨ ਭਗਤਾਂ ਰਿਹਾ ਜਗਾਈਆ। ਸਾਚਾ ਮੇਲਾ ਹਰਿ ਸ਼ਾਹੋ ਸ਼ਾਬਾਸਾ, ਸ਼ਾਹੋ ਭੂਪ ਵਿਛੜ ਨਾ ਜਾਈਆ। ਕਿਸੇ ਹੱਥ ਨਾ ਆਏ ਰੱਤੀ ਤੋਲਾ ਮਾਸਾ, ਨਾਮ ਗਠੜੀ ਪ੍ਰਭ ਬੈਠਾ ਤਨ ਛੁਪਾਈਆ। ਸਾਧ ਸੰਤ ਜੀਵ ਜੰਤ ਗੁਰ ਦਰ ਬਹਿ ਬਹਿ ਕਰਨ ਹਾਸਾ, ਮਹੱਲ ਅਟੱਲ ਨਾ ਡੇਰਾ ਲਾਈਆ। ਅੰਤਮ ਕਲਜੁਗ ਸਰਬ ਵਿਨਾਸਾ, ਸਚ ਤਖ਼ਤ ਨਾ ਕੋਈ ਹੰਢਾਈਆ। ਗੁਰ ਪੂਰੇ ਹਉਂ ਬਲ ਬਲ ਜਾਸਾ, ਜਿਸ ਜਨ ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਤੇਰਾ ਲੇਖ ਲਿਖਾਈਆ। ਨਾਨਕ ਲੇਖਾ ਅਪਰ ਅਪਾਰ, ਹਰਿ ਸਾਚਾ ਆਪ ਲਿਖਾਇੰਦਾ। ਸਤਿਜੁਗ ਤੇਰੀ ਬੰਨ੍ਹੇ ਧਾਰ, ਸਾਚਾ ਮਾਰਗ ਲਾਇੰਦਾ। ਸੇਵ ਕਮਾਏ ਸੇਵਾਦਾਰ, ਪੁਰੀਆਂ ਲੋਆਂ ਸੇਵ ਕਰਾਇੰਦਾ। ਗੋਬਿੰਦ ਸ਼ਬਦ ਇਕ ਜੈਕਾਰ, ਚਾਰ ਵਰਨਾਂ ਆਪ ਜਣਾਇੰਦਾ। ਅੰਧ ਅੰਧੇਰਾ ਮਿਟੇ ਧੂੰਆਂਧਾਰ, ਸਾਚਾ ਚੰਦ ਚੜ੍ਹਾਇੰਦਾ। ਗੁਰਮੁਖਾਂ ਖੋਲ੍ਹੇ ਬੰਦ ਕਿਵਾੜ, ਅੱਠੇ ਪਹਿਰ ਦਰਸ ਦਿਖਾਇੰਦਾ। ਵਾ ਨਾ ਲੱਗੇ ਤਤੀ ਹਾੜ, ਅੰਮ੍ਰਿਤ ਮੇਘ ਬਰਖਾਇੰਦਾ। ਆਕਾਸ਼ ਪਰਕਾਸ਼ ਨਾੜ ਨਾੜ, ਨਾੜੀ ਨਾੜ ਆਪ ਉਪਜਾਇੰਦਾ। ਨੇੜ ਨਾ ਆਏ ਪੰਚਮ ਧਾੜ, ਏਕਾ ਖੰਡਾ ਹੱਥ ਉਠਾਇੰਦਾ। ਤ੍ਰੈਗੁਣ ਮਾਇਆ ਦੇਵੇ ਸਾੜ, ਸਾਚੀ ਵੰਡ ਆਪ ਵੰਡਾਇੰਦਾ। ਧਰਤ ਮਾਤ ਤੇਰਾ ਵੇਖ ਅਖਾੜ, ਬ੍ਰਹਿਮੰਡਾਂ ਖੋਜ ਖੁਜਾਇੰਦਾ। ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਫੋਲ ਫੁਲਾਇੰਦਾ। ਗੁਰਮੁਖ ਬਹਾਏ ਸਾਚੇ ਕਿਲ੍ਹੇ, ਨਾ ਕੋਈ ਤੋੜ ਤੁੜਾਇੰਦਾ। ਆਪੇ ਵੇਖੇ ਚੜ੍ਹ ਕੇ ਘੋੜੇ ਨੀਲੇ, ਨੀਲੀ ਛੱਤੋਂ ਪਾਰ ਕਰਾਇੰਦਾ। ਤਨ ਛੁਹਾਏ ਬਸਤਰ ਪੀਲੇ, ਰੁੱਤ ਬਸੰਤੀ ਇਕ ਕਰਾਇੰਦਾ। ਪ੍ਰਭ ਮਿਲਣ ਦੇ ਅੰਤਮ ਵੇਲੇ, ਦੇ ਮਤ ਸਮਝਾਇੰਦਾ। ਜੋਤੀ ਅਗਨੀ ਲਾਏ ਤੀਲੇ, ਬਚਿਆ ਕੋਈ ਰਹਿਣ ਨਾ ਪਾਇੰਦਾ। ਗੁਰਮੁਖ ਵਿਰਲਾ ਨਾਮ ਨਿਧਾਨ ਅੰਮ੍ਰਿਤ ਪੀ ਲੇ, ਪ੍ਰਭ ਸਾਚਾ ਆਪ ਪਿਆਇੰਦਾ। ਤਨ ਪਾਟਾ ਨਾਮ ਧਾਗਾ, ਸਾਚੀ ਸੂਈ ਸੀ ਲੈ, ਦੂਈ ਦਵੈਤੀ ਪੜਦਾ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਵੇਖੇ ਸਾਚਾ ਘਰ, ਕਵਣ ਆਸਣ ਕਵਣ ਸਿੰਘਾਸਣ ਪੁਰਖ ਅਬਿਨਾਸ਼ਣ ਮੇਲ ਮਿਲਾਇੰਦਾ। ਨਾ ਕੋਈ ਆਸਣ ਧਾਮ ਭੂਮਿਕਾ, ਪੁਰਖ ਅਬਿਨਾਸ਼ੀ ਮੇਲ ਮਿਲਾਇੰਦਾ। ਨਾ ਕੋਈ ਪ੍ਰਿਥਮੀ ਨਾ ਕੋਈ ਆਕਾਸ਼ਨ, ਨਾ ਕੋਈ ਪਵਣ ਨਾ ਸਵਾਸਨ, ਨਾ ਕੋਈ ਸ਼ਬਦ ਨਾ ਜੋਤ ਪਰਕਾਸ਼ਨ, ਹਰਿ ਕਵਣ ਧਾਮ ਸੁਹਾਇੰਦਾ। ਉਠ ਸਿੱਖ ਚੜ੍ਹ ਕਰ ਅਸਵਾਰੀ, ਪ੍ਰਭ ਸਾਚਾ ਆਪ ਕਰਾਇੰਦਾ। ਨੌ ਦਵਾਰੇ ਵੇਖ ਬਾਹਰੀ, ਨਿਰਮਲ ਜੋਤ ਵਖਾਇੰਦਾ। ਸ਼ਬਦ ਧੁਨ ਅਪਰ ਅਪਾਰੀ, ਧਾਰਾ ਗੁਰਸਿਖ ਬਿਲਲਾਇੰਦਾ। ਵਸਾਏ ਮਹੱਲ ਉਚ ਅਟਾਰੀ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਨਾਮ ਰੰਗੀਲੀ ਸੇਜ ਪਿਆਰੀ, ਸਾਚੀ ਆਪ ਸੁਹਾਇੰਦਾ। ਮਿਲ ਸਖੀ ਵਰ ਪਾਇਆ ਕੰਤ ਭਤਾਰੀ, ਘਰ ਸਾਚੇ ਵੇਖਣ ਆਇੰਦਾ। ਸਤਿ ਸਤਿਵਾਦਨ ਸਾਚੀ ਨਾਰੀ, ਮੁਖ ਪੱਲੂ ਆਪੇ ਲਾਹਿੰਦਾ। ਚਰਨ ਪ੍ਰੀਤੀ ਬਖ਼ਸ਼ ਨਿਆਰੀ, ਨਿਰਗੁਣ ਸੇਵਾ ਲਾਇੰਦਾ। ਆਪਣੇ ਤਨ ਆਪ ਸ਼ਿੰਗਾਰੀ, ਸਚ ਸ਼ਿੰਗਾਰ ਕਰਾਇੰਦਾ। ਤਨ ਬਸਤਰ ਗਹਿਣਾ ਇਕ ਅਪਾਰੀ, ਆਪਣਾ ਨਾਮ ਪਹਿਨਾਇੰਦਾ। ਸੰਮਤ ਚੌਦਾਂ ਗੁਰਸਿਖ ਖਾਰਿਉਂ ਰਿਹਾ ਉਤਾਰੀ, ਸਤਿਜੁਗ ਘੋੜੇ ਆਪ ਚੜ੍ਹਾਇੰਦਾ। ਧਰਤ ਮਾਤ ਪਾਣੀ ਰਹੀ ਵਾਰੀ, ਜੋਤੀ ਜੋੜੇ ਮੇਲ ਮਿਲਾਇੰਦਾ। ਸੁਰਤ ਸਵਾਣੀ ਚਰਨ ਪਨਿਹਾਰੀ, ਸੱਸੇ ਹੋੜੇ ਰਾਹ ਤਕਾਇੰਦਾ। ਗੁਰਸਿਖ ਸਦ ਸਦ ਸਦ ਬਲਿਹਾਰੀ, ਨੇਤਰ ਅੱਖ ਪਰਤੱਖ ਆਪ ਖੁਲ੍ਹਾਇੰਦਾ। ਨੇਤਰ ਖੋਲ੍ਹ ਜਲਵਾ ਨੂਰ, ਆਪਣਾ ਆਪ ਦਿਖਾਈਆ। ਸ਼ਬਦ ਬੋਲ ਸਾਚੀ ਤੂਰ, ਸਰਬ ਭਰਪੂਰ ਸਮਾਈਆ। ਆਪੇ ਹੋਇਆ ਹਾਜ਼ਰ ਹਜ਼ੂਰ, ਵੱਡ ਸ਼ਾਹੋ ਬੇਪਰਵਾਹੀਆ। ਨਾਤਾ ਤੋੜੇ ਕੂੜੋ ਕੂੜ, ਛੁੱਟੀ ਜਗਤ ਜੁਦਾਈਆ। ਮਸਤਕ ਲਾਏ ਸਾਚੀ ਧੂੜ, ਸੋਹੰ ਸ਼ਬਦ ਕਰੇ ਕੁੜਮਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਬਜਵਾੜਾ ਲੇਖੇ ਲਾਈਆ। ਸਾਚਾ ਮੇਲਾ ਕੰਤ ਕੰਤੂਹਲ, ਦਿਨ ਦਿਹਾੜਾ ਰਿਹਾ ਮਿਲਾਈਆ। ਰਵੀਦਾਸੇ ਕੱਟਣਹਾਰਾ ਜੂੜ, ਕੁਲਾਹੀਣ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਮਲ ਜੋਤੀ ਇਕ ਵਿਖਾਈਆ। ਨਿਰਮਲ ਜੋਤੀ ਦੀਪਕ ਜਗਾ, ਕਰੇ ਆਪ ਰੁਸ਼ਨਾਈਆ। ਕਾਗ ਹੰਸ ਰਿਹਾ ਬਣਾ, ਵੇਖੇ ਥਾਉਂ ਥਾਈਂਆ। ਜੂਠਾ ਝੁਠਾ ਦਾਗ ਮਿਟਾ, ਫੜ ਫੜ ਤਾਰੇ ਹੱਥੀਂ ਬਾਂਹੀਆ। ਏਕਾ ਸਾਚਾ ਰਾਹ ਵਖਾ, ਸਾਚੀ ਸੇਵਾ ਰਿਹਾ ਕਮਾਈਆ। ਰਾਗ ਅਨਾਦੀ ਦਏ ਸੁਣਾ, ਅੱਖਰ ਵੱਖਰ ਇਕ ਅਲਾਈਆ। ਬ੍ਰਹਿਮਾਦੀ ਬ੍ਰਹਮ ਰਿਹਾ ਸਮਾ, ਪਾਰਬ੍ਰਹਮ ਸਰਨਾਈਆ। ਆਦਿ ਜੁਗਾਦੀ ਖੇਲ ਖਿਲਾ, ਜਨਮ ਮਰਨ ਕਟਾਈਆ। ਬੂੰਦ ਸਵਾਂਤੀ ਅੰਮ੍ਰਿਤ ਆਤਮ ਪਿਲਾ, ਗੁਰ ਚੇਲਾ ਰੂਪ ਸਮਾਈਆ। ਸ੍ਰਿਸ਼ਟ ਸਬਾਈ ਆਪ ਹਿਲਾ, ਗੁਰਮੁਖ ਸਾਚੇ ਰਿਹਾ ਤਰਾਈਆ। ਚੌਦਾਂ ਚੌਦਸ ਲੇਖ ਲਿਖਾ, ਲਹਿਣਾ ਝੋਲੀ ਪਾਈਆ। ਚੇਤਰ ਚਿਤ ਠਗੋਰੀ ਕਰੇ ਨਾ, ਹਰਿ ਸਾਚਾ ਦਏ ਸਜ਼ਾ। ਕਾਇਆ ਕਵਰੀ ਮਰੇ ਨਾ, ਦੇਵੇ ਬਾਹਰ ਕਢਾ। ਅਵਣੀ ਗਵਣੀ ਫਿਰੇ ਨਾ, ਹਰਿ ਬਖ਼ਸ਼ੇ ਸਚ ਸਰਨਾ। ਕਾਮਨੀ ਕਾਮਨ ਹੜ੍ਹੇ ਨਾ, ਨਾਮ ਰਸਨਾ ਦਏ ਚਖਾ। ਡੂੰਘੀ ਕੰਦਰ ਵੜੇ ਨਾ, ਥਿਰ ਘਰ ਆਸਣ ਦੇਵੇ ਲਾ। ਮਾਇਆ ਮਮਤਾ ਸੜੇ ਨਾ, ਦੇਵੇ ਠੰਢੀ ਛਾਂ। ਕਲਜੁਗ ਵਹਿਣ ਹੜ੍ਹੇ ਨਾ, ਸਤਿਗੁਰ ਫੜੇ ਬਾਂਹ। ਅੱਗੇ ਕੋਈ ਅੜੇ ਨਾ, ਸੋਹੰ ਖੰਡਾ ਹੱਥ ਉਠਾ। ਬਿਨ ਗੁਰ ਪੂਰੇ ਨਾ ਭੰਨੇ ਕੋਈ ਘੜੇ ਨਾ, ਘੜਨ ਭੰਨਣਹਾਰ ਆਪ ਅਖਵਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੇਲੇ ਰਿਹਾ ਮਿਲਾ। ਆਦਿ ਪੁਰਖ ਸ਼ਬਦ ਅਨਾਦੀ, ਆਪਣੀ ਬਣਤ ਬਣਾਇੰਦਾ। ਸ਼ਬਦ ਜਣਾਏ ਬੋਧ ਅਗਾਧੀ, ਜੁਗ ਜੁਗ ਲੇਖ ਲਿਖਾਇੰਦਾ। ਭਗਤ ਸੁਹੇਲੇ ਆਪੇ ਲਾਧੀ, ਲੋਕਮਾਤ ਉਪਜਾਇੰਦਾ। ਦਿਵਸ ਰੈਣ ਰਹੇ ਅਰਾਧੀ, ਭਗਵੰਤ ਭੇਵ ਖੁਲ੍ਹਾਇੰਦਾ। ਮੇਲ ਮਿਲਾਏ ਮੋਹਣ ਮਾਧਵ ਮਾਧੀ, ਰੂਪ ਅਨੂਪਾ ਸਤਿ ਸਰੂਪਾ ਸ਼ਾਹੋ ਭੂਪਾ ਆਪਣਾ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਰਿਹਾ ਵਰ, ਦਰ ਦਰ ਘਰ ਘਰ ਵੇਖ ਵਖਾਇੰਦਾ। ਸੰਤ ਸੁਹੇਲਾ ਸਾਚਾ ਮੀਤਾ, ਜੁਗ ਜੁਗ ਸੰਗ ਰਖਾਇਆ। ਆਪੇ ਪਰਖਣਹਾਰਾ ਨੀਤਾ, ਦਿਹੁਰਾ ਮੰਦਰ ਮਸੀਤ ਨਾ ਕੋਈ ਰਖਾਇਆ। ਅੱਠੇ ਪਹਿਰ ਵਸਿਆ ਚੀਤਾ, ਜਿਸ ਜਨ ਚਰਨ ਧਿਆਨ ਰਖਾਇਆ। ਅਰਜਨ ਸੁਣਾਏ ਇਕ ਗੀਤਾ, ਏਕਾ ਨਾਮ ਅਲਾਇਆ। ਨਾਮ ਨਿਧਾਨਾ ਗੁਰਮੁਖ ਵਿਰਲੇ ਪੀਤਾ, ਦੂਈ ਦਵੈਤੀ ਪੜਦਾ ਲਾਹਿਆ। ਇਕ ਕਰਾਏ ਹਸਤ ਕੀਟਾ, ਊਚਾਂ ਨੀਚਾਂ ਵਿਚ ਸਮਾਇਆ। ਜਗਤ ਮਾਇਆ ਜੂਠਾ ਝੂਠਾ ਪੀਸਣ ਪੀਸਾ, ਸਚ ਵਸਤ ਹੱਥ ਨਾ ਆਇਆ। ਲੱਖ ਚੁਰਾਸੀ ਕੌੜਾ ਰੀਠਾ, ਪੰਜ ਤਤ ਹੰਕਾਰ ਭਰਾਇਆ। ਗੁਰਮੁਖ ਵਿਰਲਾ ਆਤਮ ਮੀਠਾ, ਆਤਮ ਰਸ ਰਿਹਾ ਚੁਆਇਆ। ਦੇਵੇ ਸ਼ਬਦ ਦਾਨ ਇਕ ਅਨਡੀਠਾ, ਲਿਖਣ ਪੜ੍ਹਨ ਵਿਚ ਨਾ ਆਇਆ। ਪਾਰਬ੍ਰਹਮ ਪੁਰਖ ਅਬਿਨਾਸ਼ੀ ਬੀਠਲਾ ਬੀਠਾ, ਹਰਿਜਨ ਸਾਚੇ ਰਿਹਾ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਸਾਚੇ ਦਰ, ਦਰ ਦਵਾਰਾ ਖੋਲ੍ਹ ਵਖਾਇਆ। ਦਰ ਦਰਵਾਜ਼ਾ ਆਪੇ ਖੋਲ੍ਹ, ਆਪਣੀ ਕਲ ਵਰਤਾਈਆ। ਸ਼ਬਦ ਸਰੂਪੀ ਅੰਦਰ ਬੋਲ, ਸੁਰਤ ਸਵਾਣੀ ਰਿਹਾ ਜਗਾਈਆ। ਨਾਦ ਵਜਾਏ ਅਨਹਦ ਢੋਲ, ਸਾਚੀ ਸੇਵ ਕਮਾਈਆ। ਇਕ ਇਕੇਲਾ ਸਦਾ ਸੁਹੇਲਾ ਆਤਮ ਸੇਜਾ ਵਸੇ ਕੋਲ, ਮਨਮੁਖ ਭੇਵ ਨਾ ਰਾਈਆ। ਜਨ ਭਗਤਾਂ ਆਤਮ ਅੰਤਰ ਪੜਦਾ ਰਿਹਾ ਖੋਲ੍ਹ, ਆਪਣੀ ਦਇਆ ਕਮਾਈਆ। ਜੋ ਜਨ ਚਰਨ ਪ੍ਰੀਤੀ ਦੇਵੇ ਘੋਲ, ਚਰਨ ਚਰਨੋਧਕ ਸਾਚਾ ਮੁਖ ਚੁਆਈਆ। ਬਜਰ ਕਪਾਟੀ ਪੜਦਾ ਖੋਲ੍ਹ, ਸਾਚੀ ਹਾਟੀ ਇਕ ਵਸਤ ਦਿਖਾਈਆ। ਔਖੀ ਘਾਟੀ ਆਪ ਚੜ੍ਹਾਈਆ। ਨਾ ਕੋਈ ਤੀਰਥ ਤਾਟੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਦੁਲਾਰੇ ਸਰ ਸਰੋਵਰ ਇਕ ਇਸ਼ਨਾਨ ਕਰਾਈਆ। ਤੀਰਥ ਤਟ ਇਕ ਕਿਨਾਰਾ, ਹਰਿ ਏਕਾ ਏਕ ਰਖਾਇਆ। ਏਕਾ ਹੱਟ ਇਕ ਵਣਜਾਰਾ, ਏਕਾ ਸ਼ਬਦ ਟਿਕਾਇਆ। ਭਗਤ ਜਨਾਂ ਹਰਿ ਕਰ ਪਿਆਰਾ, ਜੁਗ ਜੁਗ ਆਪੇ ਦੇਵਣ ਆਇਆ। ਸ਼ਬਦ ਰਖਾਏ ਸਚ ਭੰਡਾਰਾ, ਤੋਟ ਕਦੇ ਨਾ ਆਇਆ। ਦੋ ਜਹਾਨੀ ਪਾਵੇ ਸਾਰਾ, ਸ਼ਬਦ ਨਾਮ ਪੱਲੇ ਗੰਢ ਬੰਧਾਇਆ। ਅੰਦਰ ਬਾਹਰ ਗੁਪਤ ਜਾਹਿਰ, ਨੇਤਰ ਨੈਣ ਦਿਵਸ ਰੈਣ ਦਰਸ ਦਿਖਾਇਆ। ਰਸਨਾ ਕਿਸੇ ਨਾ ਸਕੇ ਕਹਿਣ, ਜਿਸ ਜਨ ਦਰਸ਼ਨ ਪਾਇਆ। ਕਲਜੁਗ ਜੀਵ ਮਾਇਆ ਰੁੱਲੇ ਜੂਠੇ ਝੂਠੇ ਵਹਣ ਵਹਿਣ, ਸਾਗਰ ਸਿੰਧ ਨਾ ਕੋਈ ਪਾਰ ਕਰਾਇਆ। ਅੰਤਮ ਰਾਏ ਧਰਮ ਚੁਕਾਏ ਲਹਿਣ ਦੇਣ, ਚਿਤਰ ਗੁਪਤ ਹਿਸਾਬ ਦਿਖਾਇਆ। ਲਾੜੀ ਮੌਤ ਖਾਏ ਡੈਣ, ਤਨ ਰਹੀ ਸ਼ਿੰਗਾਰ ਕਰਾਇਆ। ਗੁਰਮੁਖ ਵਿਰਲੇ ਪ੍ਰਭ ਚਰਨੀ ਰਹਿਣ, ਅੰਤਮ ਜੋਤੀ ਸ਼ਬਦੀ ਮੇਲ ਮਿਲਾਇਆ। ਏਕਾ ਨਾਮ ਸਾਧ ਸੰਤ ਭਾਈ ਭੈਣ, ਸੱਜਣ ਮੀਤ ਹਰਿ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇਆ। ਜਨ ਹਰਿ ਸਾਚਾ ਦਰ ਪਿਆਰ, ਪ੍ਰਭ ਆਪਣਾ ਆਪ ਕਰਾਇਆ। ਆਪੇ ਬਣੇ ਦਰ ਭਿਖਾਰ, ਦਰ ਦਰਵੇਸ਼ਾ ਹੋ ਕੇ ਆਇਆ। ਸ਼ਬਦ ਦੇਵੇ ਨਾਮ ਭੰਡਾਰ, ਆਤਮ ਬ੍ਰਹਮ ਜਣਾਇਆ। ਪਾਰਬ੍ਰਹਮ ਭੇਵ ਨਿਆਰ, ਆਪਣੇ ਹੱਥ ਰਖਾਇਆ। ਸ਼ਬਦ ਡੰਕਾ ਅਪਰ ਅਪਾਰ, ਕਲਜੁਗ ਅੰਤ ਵਜਾਇਆ। ਕਲਜੁਗ ਅੰਤਮ ਰਿਹਾ ਵਿਚਾਰ, ਰਾਓ ਰੰਕਾਂ ਕਰੇ ਖ਼ਬਰਦਾਰ, ਸ਼ਾਹ ਸੁਲਤਾਨਾਂ ਰਿਹਾ ਹਿਲਾਇਆ। ਸਾਧਾਂ ਸੰਤਾਂ ਪਾਵੇ ਸਾਰ, ਜੀਵਾਂ ਜੰਤਾਂ ਰਿਹਾ ਉਠਾਇਆ। ਕਲਜੁਗ ਤੇਰਾ ਧੁੰਦੂਕਾਰ, ਚਾਰੋਂ ਕੁੰਟ ਅੰਧੇਰਾ ਛਾਇਆ। ਜੂਠਾ ਝੂਠਾ ਕਰ ਪਸਾਰ, ਹਉਮੇ ਹੰਗਤਾ ਰੋਗ ਵਧਾਇਆ। ਕੋਈ ਨਾ ਪਾਵੇ ਪੁਰਖ ਅਪਾਰ, ਮਨ ਮਤੀ ਜਗਤ ਚਲਾਇਆ। ਗੁਰ ਸਤਿਗੁਰ ਵੇਖੇ ਜਗਤ ਕਿਨਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖਣ ਆਇਆ। ਕਲਜੁਗ ਤੇਰਾ ਅੰਤਮ ਭੇਖ, ਹਰਿ ਸਾਚਾ ਵੇਖ ਵਖਾਇੰਦਾ। ਆਪੇ ਲਿਖਣਹਾਰਾ ਲੇਖ, ਆਪੇ ਮੇਟ ਮਿਟਾਇੰਦਾ। ਵੇਖ ਵਖਾਣੇ ਧਾਰੀ ਕੇਸ, ਮੂੰਡ ਮੁੰਡਾਏ ਕੋਈ ਰਹਿਣ ਨਾ ਪਾਇੰਦਾ। ਆਪੇ ਦਾਤਾ ਦਸ ਦਸਮੇਸ਼, ਕਾਹਨਾ ਕ੍ਰਿਸ਼ਨਾ ਰੂਪ ਵਟਾਇੰਦਾ। ਬ੍ਰਹਮਾ ਸ਼ਿਵ ਸ਼ੰਕਰ ਗਣੇਸ਼, ਆਪੇ ਸੇਵਾ ਲਾਇੰਦਾ। ਆਪੇ ਜੋਧਾ ਸੂਰਾ ਨਰ ਨਰੇਸ਼, ਸਚ ਸਿੰਘਾਸਣ ਆਸਣ ਲਾਇੰਦਾ। ਕਲਜੁਗ ਅੰਤਮ ਕਰਿਆ ਵੇਸ, ਨਿਹਕਲੰਕ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਦੇਵੇ ਭਗਤੀ ਵਰ, ਸੋਏ ਮਾਤ ਉਠਾਇੰਦਾ। ਸੋਇਆ ਪੂਤ ਆਪ ਉਠਾਏ, ਆਪਣੀ ਕਲ ਧਾਰਿਆ। ਚਾਰੇ ਕੁੰਟਾਂ ਵੇਖ ਵਖਾਏ, ਦਹਿ ਦਿਸ਼ਾ ਪਾਵੇ ਸਾਰਿਆ। ਸ਼ਬਦ ਨਿਰਾਲਾ ਤੀਰ ਇਕ ਚਲਾਏ, ਚਾਰੋਂ ਕੁੰਟ ਰਹੇ ਖੁਆਰਿਆ। ਜੋਤ ਜਵਾਲਾ ਇਕ ਵਖਾਏ, ਆਪ ਆਪਣਾ ਵੇਸ ਵਟਾ ਲਿਆ। ਆਦਿ ਸ਼ਕਤ ਹਰਿ ਬਣਤ ਬਣਾਏ, ਨਿਰਮਲ ਜੋਤੀ ਇਕ ਜਗਾ ਲਿਆ। ਵਰਨ ਗੋਤ ਕੋਈ ਦਿਸ ਨਾ ਆਏ, ਮਾਤ ਪਿਤ ਨਾ ਕੋਈ ਅਖਵਾ ਲਿਆ। ਸਾਧ ਸੰਤ ਪ੍ਰਭ ਆਪ ਬਣਾਏ, ਗੁਰ ਪੀਰਾ ਬਣਤ ਬਣਾ ਲਿਆ। ਲੋਕਮਾਤ ਹਰਿ ਜਨਮ ਦਵਾਏ, ਆਪ ਆਪਣੀ ਸੇਵਾ ਲਾ ਲਿਆ। ਆਪ ਆਪਣਾ ਦਰਸ ਦਿਖਾਏ, ਭੇਖਾਧਾਰੀ ਭੇਖ ਵਟਾ ਲਿਆ। ਸਤਿਜੁਗ ਦੁਆਪਰ ਤ੍ਰੇਤਾ ਪਾਰ ਕਰਾਏ, ਕਲਜੁਗ ਭੇਖ ਵਟਾ ਲਿਆ। ਕਲਜੁਗ ਵੇਲਾ ਅੰਤਮ ਆਏ, ਚਾਰੋਂ ਕੁੰਟ ਵੇਖ ਵਖਾ ਲਿਆ। ਨਿਹਕਲੰਕਾ ਜਾਮਾ ਪਾਏ, ਸੋਹੰ ਸ਼ਬਦ ਚਲਾ ਲਿਆ। ਦੂਸਰ ਕੋਈ ਰਹਿਣ ਨਾ ਪਾਏ, ਸਤਿਜੁਗ ਤੇਰਾ ਰਾਹ ਤਕਾ ਲਿਆ। ਪੁਰਖ ਅਬਿਨਾਸ਼ੀ ਇਕ ਸਰਨਾਏ, ਚਾਰ ਵਰਨਾਂ ਆਪ ਸਿਖਾ ਲਿਆ। ਧੁਰ ਦਰਗਾਹੀ ਬਣ ਮਿਲਾਏ, ਲੋਆਂ ਪੁਰੀਆਂ ਰਾਹ ਵਿਖਾ ਲਿਆ। ਬ੍ਰਹਮਾ ਸ਼ਿਵ ਦੇਵਤ ਸੁਰ ਰਿਹਾ ਜਣਾਏ, ਏਕਾ ਅੱਖਰ ਆਪ ਪੜ੍ਹਾ ਲਿਆ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਰਾਹੇ ਪਾਏ, ਏਕਾ ਗਿਆਨ ਜਣਾ ਰਿਹਾ। ਜ਼ਾਤ ਪਾਤ ਕੋਈ ਰਹਿਣ ਨਾ ਪਾਏ, ਊਚੋਂ ਨੀਚ ਨੀਚੋਂ ਊਚ ਬਣਾ ਲਿਆ। ਧਰਮ ਨਿਸ਼ਾਨ ਇਕ ਝੁਲਾਏ, ਸੋਹੰ ਅੱਖਰ ਜਗਤ ਵਿਖਾ ਲਿਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਜੀਵ ਅੰਞਾਣਾ ਕੋਈ ਦਿਸ ਨਾ ਆਏ, ਹਰਿ ਸਾਚਾ ਮਾਰਗ ਲਾ ਰਿਹਾ। ਗੁਣਵੰਤਾ ਗੁਣ ਨਿਧਾਨਾ ਹਰਿ ਆਪ ਅਖਵਾਏ, ਗੁਰਮੁਖਾਂ ਸ਼ਬਦ ਜਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਭਗਤੀ ਵਰ, ਆਤਮ ਗਿਆਨ ਜਣਾ ਰਿਹਾ। ਆਤਮ ਬ੍ਰਹਮ ਸ਼ਬਦ ਜਣਾਈ, ਦੇਵੇ ਆਪ ਭਗਵਾਨਿਆ। ਗੁਰ ਸ਼ਬਦ ਕਰੇ ਮਾਤ ਕੁੜਮਾਈ, ਧੁਰਦਰਗਾਹੀ ਇਕ ਨਿਸ਼ਾਨਿਆ। ਸਾਚੇ ਮੰਦਰ ਕਾਇਆ ਅੰਦਰ ਵੱਜੇ ਵਧਾਈ, ਨੇੜ ਨਾ ਆਇਣ ਪੰਜ ਸ਼ੈਤਾਨਿਆ। ਪੰਚਮ ਗਾਇਣ ਚਾਈਂ ਚਾਈਂ, ਅਨਹਦ ਸ਼ਬਦ ਸੁਣਾ ਰਿਹਾ। ਦਸਮ ਦਵਾਰੀ ਕੁੰਡਾ ਲਾਹੀ, ਆਪੇ ਵੇਖੇ ਸ੍ਰੀ ਭਗਵਾਨਿਆ। ਘਰ ਮੰਦਰ ਸਾਚਾ ਧਾਮ ਆਪ ਸੁਹਾਈ, ਦਰ ਘਰ ਕਰੇ ਪਰਵਾਨਿਆ। ਜੋਤੀ ਜੋਤ ਰਿਹਾ ਮਿਲਾਈ, ਸ਼ਬਦੀ ਸ਼ਬਦ ਤਰਾਨਿਆ। ਸੋ ਪੁਰਖ ਨਿਰੰਜਣ ਦਇਆ ਕਮਾਈ, ਹੰ ਹੰਗਤਾ ਮੇਟ ਮਿਟਾਨਿਆ। ਘਰ ਚੌਥਾ ਪਦ ਰਿਹਾ ਵਖਾਈ, ਸੋਹੰ ਸ਼ਬਦ ਬਣਾਨਿਆ। ਸੋ ਸਾਜਣ ਹਰਿ ਰਘੁਰਾਈ, ਹਰ ਘਟ ਵੇਖੇ ਗੁਣ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਸਾਚਾ ਦਰ, ਆਪੇ ਰਿਹਾ ਸੁਹਾਈ। ਸਾਚਾ ਦਰ ਦਰ ਦਰਵਾਜ਼ਾ ਏਕਾ ਏਕ ਬਣਾਈਆ। ਕਿਸੇ ਹੱਥ ਨਾ ਆਵੇ ਨੌ ਦਰਵਾਜਾ, ਭਰਮੇ ਭੁੱਲੀ ਸਰਬ ਲੋਕਾਈਆ। ਜਨ ਭਗਤਾਂ ਦੇਵੇ ਚਿੱਟਾ ਅਸਵ ਸਾਚਾ ਸ਼ਬਦ ਘੋੜਾ ਤਾਜਾ, ਆਪੇ ਉਪਰ ਚੜ੍ਹਾਈਆ। ਦਰਸ ਦਿਖਾਏ ਗਰੀਬ ਨਿਵਾਜਾ, ਸਚ ਸਰੂਪ ਆਪ ਹੋ ਆਈਆ। ਜੁਗ ਜੁਗ ਰੱਖਣਹਾਰਾ ਲਾਜਾ, ਜਨ ਭਗਤਾਂ ਪੈਜ ਰਖਾਈਆ। ਅੰਦਰ ਮੰਦਰ ਬਹਿ ਬਹਿ ਮਾਰੇ ਆਵਾਜ਼ਾ, ਦਿਵਸ ਰੈਣ ਰਿਹਾ ਜਗਾਈਆ। ਸਤਿਜੁਗ ਚਲਾਏ ਸਚ ਜੈਕਾਰਾ, ਸੋਹੰ ਨਾਉਂ ਰਖਾਈਆ। ਆਪ ਰਚਾਇਆ ਆਪਣਾ ਕਾਜਾ, ਬਣ ਕੇ ਆਇਆ ਹਰਿ ਰਥਵਾਹੀਆ। ਲੱਖ ਚੁਰਾਸੀ ਦੇਵੇ ਦਾਜਾ, ਕਲਜੁਗ ਤੇਰੀ ਅੰਤਮ ਵਾਰ, ਏਕਾ ਵਾਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਇਕ ਦਰ, ਏਕਾ ਰਿਹਾ ਕਰਾਈਆ। ਇਕ ਇਕੱਲਾ ਹਰਿ ਨਿਰੰਕਾਰਾ, ਏਕਾ ਰੰਗ ਸਮਾਇਆ। ਸ਼ਬਦ ਰਖਾਏ ਸਾਚੀ ਧਾਰਾ, ਬ੍ਰਹਿਮੰਡਾਂ ਆਪ ਵਹਾਇਆ। ਜੇਰਜ ਅੰਡਾਂ ਪਾਵੇ ਸਾਰਾ, ਉਤਭੁਜ ਸੇਤਜ ਵਿਚ ਸਮਾਇਆ। ਜੁਗ ਜੁਗ ਮਾਤ ਲਏ ਅਵਤਾਰਾ, ਆਪਣਾ ਸ਼ਬਦ ਜਣਾਇਆ। ਆਪੇ ਰਾਮ ਕ੍ਰਿਸ਼ਨ ਮੁਰਾਰਾ, ਆਪੇ ਲੇਖ ਲਿਖਾਇਆ। ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰਾ, ਐੜਾ ਅਥਰਬਣ ਅਲ੍ਹਾ ਰਾਣੀ ਨਾਲ ਵਿਆਹਿਆ। ਨਾਨਕ ਗੋਬਿੰਦ ਸ਼ਬਦ ਧਾਰਾ, ਹਰਿ ਆਪਣੀ ਸੇਵਾ ਲਾਇਆ। ਲਿਖ ਲਿਖ ਥੱਕੇ ਲੇਖ ਲਿਖਾਰਾ, ਵੇਦ ਵਿਆਸਾ ਰਿਹਾ ਅਲਾਇਆ। ਕਲਜੁਗ ਤੇਰੀ ਅੰਤਮ ਵਾਰਾ, ਨਿਹਕਲੰਕ ਜੋਤੀ ਜਾਮਾ ਭੇਖ ਵਟਾਇਆ। ਗੋਬਿੰਦ ਮੇਲਾ ਏਕਾ ਵਾਰਾ, ਹਰਿ ਸਾਚਾ ਮੇਲ ਮਿਲਾਇਆ। ਸ਼ਬਦ ਖੰਡਾ ਤੇਜ ਕਟਾਰਾ, ਸੋਹੰ ਨਾਉਂ ਰਖਾਇਆ। ਸੋ ਪੁਰਖ ਨਿਰੰਜਣ ਪਾਵੇ ਸਾਰਾ, ਆਦਿ ਸ਼ਕਤ ਆਦਿ ਭਵਾਨੀ ਜੋਤ ਬਨਵਾਲੀ ਸਾਚਾ ਸੰਗ ਨਿਭਾਇਆ। ਮਾਰੇ ਤੀਰ ਤਿੱਖੀ ਕਾਨੀ, ਦੋ ਜਹਾਨਾਂ ਪਾਰ ਕਰਾਇਆ। ਪੜ੍ਹ ਪੜ੍ਹ ਸੁਣ ਸੁਣ ਵਡ ਵਿਦਵਾਨੀ, ਗਿਆਨੀ ਧਿਆਨੀ ਦਿਸ ਨਾ ਆਇਆ। ਪੜ੍ਹ ਪੜ੍ਹ ਥੱਕੇ ਅੰਜ਼ੀਲ ਕੁਰਾਨੀ, ਅਹਿਨਲ ਹੱਕ ਨਾ ਕੋਈ ਗਾਇਆ। ਪੰਡਤ ਪਾਂਧੇ ਹੋਏ ਹੈਰਾਨੀ, ਪੂਤ ਸਪੂਤਾ ਬ੍ਰਹਿਮਣ ਗੌੜਾ, ਦਿਸ ਕਿਸੇ ਨਾ ਆਇਆ। ਵਾਚਕ ਵਾਚਨ ਵੇਦ ਪੁਰਾਨੀ, ਉਚਾ ਪੌੜਾ ਨਾ ਕੋਈ ਲੰਮਾ ਚੌੜਾ ਚੜ੍ਹਾਏ ਪਾਰ ਨਾ ਕੋਈ ਕਰਾਇਆ। ਧੁਰਦਰਗਾਹੀ ਆਇਆ ਦੌੜਾ, ਭਗਤ ਜਨਾਂ ਘਰ ਆਪੇ ਬਹੁੜਾ, ਵੇਖੇ ਪਰਖੇ ਮਿੱਠਾ ਕੌੜਾ, ਆਤਮ ਦਰਸੀ ਦਰਸ ਦਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਜਨਾਂ ਹਰਿ ਵਸਿਆ ਘਰ, ਘਰ ਬਾਹਰ ਇਕ ਰਖਾਇਆ। ਏਕਾ ਘਰ ਏਕਾ ਦਰ ਏਕਾ ਵਰ ਏਕਾ ਹਰਿ, ਏਕਾ ਰਾਮ ਅਖਵਾਇੰਦਾ। ਨਾ ਜਨਮੇ ਨਾ ਜਾਏ ਮਰ, ਜੁਗ ਜੁਗ ਭੇਖ ਵਟਾਇੰਦਾ। ਸੰਤ ਸੁਹੇਲੇ ਲਏ ਫੜ, ਆਪ ਆਪਣਾ ਲੜ ਫੜਾਇੰਦਾ। ਕਾਇਆ ਮੰਦਰ ਅੰਦਰ ਜਾਏ ਚੜ੍ਹ, ਦਿਸ ਕਿਸੇ ਨਾ ਆਇੰਦਾ। ਆਪੇ ਤੋੜ ਕਿਲ੍ਹਾ ਹੰਕਾਰੀ ਗੜ੍ਹ, ਸਾਂਤਕ ਸਤਿ ਵਰਤਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਸਾਚੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਸੁਹੇਲਾ ਵਸਿਆ ਇਕ ਘਰ, ਦੂਸਰ ਘਰ ਨਾ ਕੋਈ ਵਿਖਾਇੰਦਾ।

Leave a Reply

This site uses Akismet to reduce spam. Learn how your comment data is processed.