Granth 06 Likhat 080: 14 Chetar 2014 Bikarmi Bishan Singh de Greh 21 Parivaran da Ikath Hoyea Pind Nurpur Jila Jalandhar

੧੪ ਚੇਤਰ ੨੦੧੪ ਬਿਕ੍ਰਮੀ ਬਿਸ਼ਨ ਸਿੰਘ ਦੇ ਗ੍ਰਹਿ ਇੱਕੀ ਪਰਿਵਾਰਾਂ ਦਾ ਇਕੱਠ ਹੋਇਆ ਪਿੰਡ ਨੂਰਪੁਰ ਜ਼ਿਲਾ ਜਲੰਧਰ

ਅੰਮ੍ਰਿਤ ਨਾਮ ਭੰਡਾਰ, ਹਰਿ ਰਖਾਇਆ। ਵਰਤੇ ਵਰਤਾਵੇ ਵਿਚ ਸੰਸਾਰ, ਦਿਸ ਕਿਸੇ ਨਾ ਆਇਆ। ਜਨ ਭਗਤਾਂ ਕਰ ਪਿਆਰ, ਅੰਮ੍ਰਿਤ ਆਤਮ ਇਕ ਜਾਮ ਪਿਆਇਆ। ਆਪੇ ਖੋਲ੍ਹੇ ਬੰਦ ਕਿਵਾੜ, ਦੂਈ ਦਵੈਤੀ ਪੜਦਾ ਲਾਹਿਆ। ਜੋਤ ਜਗਾਏ ਬਹੱਤਰ ਨਾੜ, ਅੰਧ ਅਗਿਆਨ ਮਿਟਾਇਆ। ਹਰਿਜਨ ਬਣਾਏ ਸਾਚੇ ਲਾੜ, ਦਰ ਦਵਾਰੇ ਦਏ ਬਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਮ੍ਰਿਤ ਆਤਮ ਇਕ ਵਖਾਇਆ। ਅੰਮ੍ਰਿਤ ਆਤਮ ਨਾਮ ਨਿਧਾਨ, ਗੁਰਮੁਖ ਵਿਰਲੇ ਪਾਇਆ। ਆਪੇ ਦੇਵੇ ਪੀਣ ਖਾਣ, ਆਤਮ ਤ੍ਰਿਸ਼ਨਾ ਭੁੱਖ ਮਿਟਾਇਆ। ਆਵਣ ਜਾਵਣ ਚੁੱਕੇ ਕਾਣ, ਲੱਖ ਚੁਰਾਸੀ ਫੰਦ ਕਟਾਇਆ। ਮਨਮੁਖ ਭੁੱਲੇ ਜੀਵ ਨਾਦਾਨ, ਹਰਿ ਰਸ ਕਿਸੇ ਹੱਥ ਨਾ ਆਇਆ। ਰਸਨਾ ਬਹਿ ਬਹਿ ਸਾਰੇ ਗਾਨ, ਆਤਮ ਬ੍ਰਹਮ ਨਾ ਕੋਇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਰਿਹਾ ਪਿਆਇਆ। ਅੰਮ੍ਰਿਤ ਆਤਮ ਜਾਮ ਨਿਆਰ, ਹਰਿ ਆਪਣੇ ਹੱਥ ਰਖਾਇਆ। ਨਾ ਕੋਈ ਜਾਣੇ ਜੀਵ ਗਵਾਰ, ਰਸਨਾ ਰਸ ਨਾ ਕੋਈ ਵਖਾਇਆ। ਗੁਰਮੁਖ ਵਿਰਲੇ ਪਾਵੇ ਸਾਰ, ਜਿਸ ਜਨ ਆਪਣੀ ਦਇਆ ਕਮਾਇਆ। ਕਾਇਆ ਸੀਤਲ ਠੰਢੀ ਠਾਰ, ਏਕਾ ਏਕ ਰਿਹਾ ਕਰਾਇਆ। ਇਕ ਇਕੱਲਾ ਏਕੰਕਾਰ, ਸਚ ਮਹੱਲਾ ਰਿਹਾ ਵਸਾਇਆ। ਸ਼ਬਦ ਸਰੂਪੀ ਬਣ ਵਰਤਾਰ, ਲੱਖ ਚੁਰਾਸੀ ਰਿਹਾ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵੇਖੇ ਸਚ ਦਰ, ਅੰਮ੍ਰਿਤ ਆਤਮ ਤਾਲ ਸੁਹਾਇਆ। ਅੰਮ੍ਰਿਤ ਆਤਮ ਸਾਚਾ ਤਾਲ, ਹਰਿ ਸਾਚੇ ਆਪੇ ਆਪ ਬੰਨ੍ਹਿਆ। ਸੰਤ ਸੁਹੇਲੇ ਆਪ ਭਾਲ, ਆਪ ਪਿਆਏ ਸਾਚੇ ਤਨਿਆ। ਨੇੜ ਨਾ ਆਏ ਕਾਲ ਮਹਾਂਕਾਲ, ਧਰਮ ਰਾਏ ਨਾ ਦੇਵੇ ਡੰਨਿਆ। ਦੋ ਜਹਾਨਾਂ ਕਰੇ ਪ੍ਰਿਤਪਾਲ, ਅੰਦਰ ਮੰਦਰ ਦਿਵਸ ਰੈਣ ਆਵੇ ਭੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਨੁਹਾਏ ਏਕਾ ਸਰ, ਸਰ ਸਰੋਵਰ ਏਕਾ ਬੰਨ੍ਹਿਆ। ਸਰ ਸਰੋਵਰ ਹਰਿ ਨਿਰੰਕਾਰ, ਏਕਾ ਏਕ ਰਖਾਇਆ। ਗੁਰਮੁਖ ਵਿਰਲਾ ਪਾਵੇ ਸਾਰ, ਨੇਤਰ ਦਏ ਵਖਾਇਆ। ਤੀਜਾ ਨੇਤਰ ਅਪਰ ਅਪਾਰ, ਤੀਜਾ ਲੋਇਣ ਵੇਖ ਵਖਾਇਆ। ਆਪੇ ਖੋਲ੍ਹੇ ਬੰਦ ਕਿਵਾੜ, ਬੰਦ ਕਿਵਾੜਾ ਰਿਹਾ ਕਰਾਇਆ। ਮੇਟ ਮਿਟਾਏ ਪੰਚਮ ਧਾੜ, ਸ਼ਬਦ ਖੰਡਾ ਹੱਥ ਉਠਾਇਆ। ਆਪੇ ਹੋਏ ਪਿੱਛੇ ਅਗਾੜ, ਗੁਰਮੁਖ ਸਾਚੇ ਲਏ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਆਤਮ ਦੇਵੇ ਵਰ, ਆਤਮ ਦਰਸੀ ਦਰਸ ਦਿਖਾਇਆ। ਅੰਮ੍ਰਿਤ ਆਤਮ ਸਚ ਵਸਤ, ਹਰਿ ਆਪਣੇ ਹੱਥ ਟਿਕਾਈਆ। ਨਾ ਕੋਈ ਜਾਣੇ ਕੀਟ ਹਸਤ, ਊਚਾਂ ਨੀਚਾਂ ਰੰਗ ਰੰਗਾਈਆ। ਗੁਰਮੁਖ ਵਿਰਲਾ ਕਰੇ ਪ੍ਰੀਤ, ਚਰਨ ਕਵਲ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਮ੍ਰਿਤ ਆਤਮ ਸਾਚੇ ਦਰ, ਏਕਾ ਧਾਮ ਰਖਾਈਆ। ਏਕਾ ਧਾਮ ਹਰਿ ਨਿਰੰਕਾਰ, ਆਪਣਾ ਆਪ ਸੁਹਾਇਆ। ਜੋਤ ਸਰੂਪੀ ਕਰ ਆਕਾਰ, ਸਚ ਸਿੰਘਾਸਣ ਲਾਇਆ। ਸ਼ਬਦ ਸਿੰਘਾਸਣ ਉਚ ਮੁਨਾਰ, ਆਪੇ ਆਪ ਡਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਅੰਮ੍ਰਿਤ ਜਾਮ ਪਿਆਇਆ। ਅੰਮ੍ਰਿਤ ਜਾਮ ਨਿਝਰ ਰਸ, ਗੁਰਮੁਖ ਵਿਰਲੇ ਪਾਇਆ। ਜਨ ਭਗਤਾਂ ਦੇਵੇ ਹੱਸ ਹੱਸ, ਆਦਿ ਜੁਗਾਦੀ ਜੁਗ ਜੁਗ ਦੇਂਦਾ ਆਇਆ। ਮਾਤਲੋਕ ਵੇਖੇ ਨੱਸ ਨੱਸ, ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਵੇਖ ਵਖਾਇਆ। ਤੀਰ ਨਿਰਾਲਾ ਮਾਰੇ ਕਸ, ਬਜਰ ਕਪਾਟੀ ਪਾਰ ਕਰਾਇਆ। ਏਕਾ ਰਾਹ ਸਾਚਾ ਦੱਸ, ਨੌ ਦਵਾਰੇ ਬਾਹਰ ਕਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਕਿਰਪਾ ਦੇਵੇ ਕਰ, ਏਕਾ ਰਾਹ ਰਿਹਾ ਵਖਾਇਆ। ਨੌ ਦਵਾਰੇ ਪਾਰ ਕਿਨਾਰ, ਜਨ ਭਗਤਾਂ ਆਪ ਕਰਾਇੰਦਾ। ਸ਼ਬਦ ਸਰੂਪੀ ਪਹਿਰੇਦਾਰ, ਦਿਵਸ ਰੈਣ ਸੇਵ ਕਮਾਇੰਦਾ। ਆਪੇ ਹੋਏ ਪਿੱਛੇ ਅਗਾੜ, ਡੂੰਘੀ ਕੰਦਰ ਪਾਰ ਕਰਾਇੰਦਾ। ਮਨਮੁਖ ਜੀਵ ਦੁਸ਼ਟ ਦੁਰਾਚਾਰ, ਏਕਾ ਬਖ਼ਸ਼ੇ ਸ਼ਬਦ ਪਿਆਰ, ਹਉਮੇ ਹੰਗਤਾ ਦੇਵੇ ਸਾੜ, ਅਗਨੀ ਜੋਤੀ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਨਾਮ ਰੰਗਣ ਇਕ ਚੜ੍ਹਾਇੰਦਾ। ਨਾਮ ਰੰਗਣ ਇਕ ਕਰਤਾਰ, ਗੁਰਮੁਖ ਵਿਰਲੇ ਚੜ੍ਹਾਈਆ। ਫੜ ਬਾਂਹੋਂ ਲਾਏ ਪਾਰ, ਸਤਿ ਸਰੂਪੀ ਦਇਆ ਕਮਾਈਆ। ਅੰਦਰ ਮੰਦਰ ਖੇਲ ਅਪਾਰ, ਹਰਿ ਸਾਚਾ ਮੇਲ ਮਿਲਾਈਆ। ਡੂੰਘੀ ਕੰਦਰ ਟੇਢੀ ਧਾਰ, ਆਪੇ ਪਾਰ ਕਰਾਈਆ। ਵੇਖ ਵਿਖਾਏ ਸੁਣੇ ਸੁਣਾਏ ਹਰਿ ਪੁਕਾਰ, ਜਨ ਭਗਤਾਂ ਸੰਗ ਰਲਾਈਆ। ਆਪੇ ਖੋਲ੍ਹੇ ਦਸਮ ਦਵਾਰ, ਆਪਣੀ ਹੱਥੀਂ ਕੁੰਡਾ ਲਾਹੀਆ। ਪੰਚਮ ਗਾਵਣ ਵਾਰੋ ਵਾਰ, ਹਰਿ ਸਾਚੀ ਸੇਵਾ ਲਾਈਆ। ਆਤਮ ਸੇਜਾ ਕਰ ਸ਼ਿੰਗਾਰ, ਬੈਠਾ ਹਰਿ ਰਘੁਰਾਈਆ। ਜੋਤ ਸਰੂਪੀ ਇਕ ਅਧਾਰ, ਏਕਾ ਓਟ ਰਖਾਈਆ। ਜਨ ਭਗਤਾਂ ਵੇਖੇ ਭੁਜਾ ਪਸਾਰ, ਆਪ ਆਪਣੀ ਗੋਦ ਉਠਾਈਆ। ਸ੍ਰਿਸ਼ਟ ਸਬਾਈ ਏਕਾ ਧਾਰ, ਏਕਾ ਰੰਗ ਰੰਗਾਈਆ। ਸਚ ਖਟੋਲਾ ਅਪਰ ਅਪਾਰ, ਪਾਵਾ ਚੂਲ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਬੈਠਾ ਜੋਤ ਜਗਾਈਆ। ਪੁਰਖ ਅਬਿਨਾਸ਼ੀ ਘਰ ਸਾਚੇ ਵਸਿਆ, ਏਕਾ ਜੋਤ ਜਗਾਈਆ। ਜਨ ਭਗਤਾਂ ਰਾਹ ਸਾਚਾ ਦੱਸਿਆ, ਗੁਰ ਸ਼ਬਦ ਕਰੇ ਕੁੜਮਾਈਆ। ਮਨਮੁਖ ਦਰ ਤੋਂ ਜਾਏ ਨੱਸਿਆ, ਚਾਰੋਂ ਕੁੰਟ ਰਿਹਾ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਅੰਮ੍ਰਿਤ ਆਤਮ ਸਰ, ਸਰ ਸਰੋਵਰ ਆਪ ਨੁਹਾਈਆ। ਸਰ ਸਰੋਵਰ ਕਰ ਇਸ਼ਨਾਨ, ਗੁਰਸਿਖ ਪਾਰ ਕਰਾਇਆ। ਆਪੇ ਵੇਖੇ ਮਾਰ ਧਿਆਨ, ਚਾਰੋਂ ਕੁੰਟ ਵੇਖ ਵਿਖਾਇਆ। ਜਿਸ ਜਨ ਦੇਵੇ ਜੀਆ ਦਾਨ, ਦਾਤਾ ਦਾਨੀ ਆਪ ਅਖਵਾਇਆ। ਜੁਗ ਜੁਗ ਦਾਤਾ ਹਰਿ ਮਿਹਰਵਾਨ, ਮਿਹਰਵਾਨ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਕਿਰਪਾ ਕਰ, ਚਰਨ ਧੂੜ ਮਸਤਕ ਲਾਇਆ। ਚਰਨ ਧੂੜ ਮਸਤਕ ਲੇਖ, ਗੁਰਮੁਖ ਵਿਰਲੇ ਪਾਇਆ। ਲੱਖ ਚੁਰਾਸੀ ਰਹੀ ਵੇਖ, ਸਾਧਾਂ ਸੰਤਾਂ ਦਿਸ ਨਾ ਆਇਆ। ਨਾ ਕੋਈ ਜਾਣੇ ਧਾਰੀ ਕੇਸ, ਮੂੰਡ ਮੁੰਡਾਇਆ ਭੇਵ ਨਾ ਪਾਇਆ। ਆਪੇ ਗੋਬਿੰਦ ਦਾਤਾ ਦਸ ਦਸਮੇਸ਼, ਨਾਨਕ ਨਿਰਗੁਣ ਸਮਾਇਆ। ਦਰ ਦਵਾਰੇ ਤੱਕਣ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਦਰ ਦਰਵੇਸ਼ ਸੀਸ ਝੁਕਾਇਆ। ਗੁਰਮੁਖ ਸਾਚੇ ਸੰਤ ਦੁਲਾਰ, ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਅੰਮ੍ਰਿਤ ਆਤਮ ਸਾਚਾ ਜਾਮ ਪਿਆਇਆ। ਗੁਰਮੁਖ ਚਾੜ੍ਹੇ ਸਾਚਾ ਰੰਗ, ਹਰਿ ਕਾਇਆ ਚੋਲੀ ਰੱਤੀਆ। ਏਕਾ ਮੰਗੇ ਨਾਮ ਮੰਗ, ਦਰ ਦਵਾਰ ਹੋਏ ਸਹਾਈਆ। ਮਾਨਸ ਜਨਮ ਨਾ ਹੋਏ ਭੰਗ, ਨਿਰਮਲ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਸਭ ਘਟ ਘਟੀ, ਘਟ ਘਟ ਅੰਤਮ ਆਪ ਸਮਾਈਆ। ਆਦਿ ਪੁਰਖ ਅਬਿਨਾਸ਼ਾ, ਭਗਤ ਜਨਾਂ ਹਰਿ ਰਸਨਾ ਗਾਇਆ। ਦੇਵੇ ਸ਼ਬਦ ਭਰਵਾਸਾ, ਆਦਿ ਜੁਗਾਦੀ ਖੇਲ ਰਚਾਇਆ। ਖੇਲੇ ਖੇਲ ਜਗਤ ਤਮਾਸ਼ਾ, ਨਾ ਮਰੇ ਨਾ ਕਦੇ ਜਾਇਆ। ਆਪੇ ਪਾਏ ਮੰਡਲ ਰਾਸਾ, ਗੁਰਮੁਖ ਸਾਚਾ ਰਿਹਾ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਮਿਲੇ ਮੇਲ ਪ੍ਰਿਥਮੀ ਆਕਾਸ਼ਾ। ਅੰਮ੍ਰਿਤ ਆਤਮ ਰਸਨਾ ਰਸ ਪੀ, ਹਰਿਜਨ ਖ਼ੁਸ਼ੀ ਮਨਾਈਆ। ਨਿਰਮਲ ਹੋਇਆ ਹਰਿਜਨ ਜੀਅ, ਜੀਵ ਜੰਤ ਰਿਹਾ ਤਰਾਈਆ। ਲੇਖਾ ਚੁੱਕੇ ਸਾਢੇ ਤਿੰਨ ਹੱਥ ਸੀਂ, ਧਰਮ ਰਾਏ ਬੈਠਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧੁਰਦਰਗਾਹੀ ਲੈ ਕੇ ਆਈਆ। ਧੁਰਦਰਗਾਹੀ ਏਕਾ ਨਾਮ, ਲੋਕਮਾਤ ਲਿਆਇੰਦਾ। ਜਨ ਭਗਤਾਂ ਦੇਵੇ ਥਾਉਂ ਥਾਈਂ, ਦਹਿ ਦਿਸ਼ਾ ਵੇਖ ਵਖਾਇੰਦਾ। ਖੇਲੇ ਖੇਲ ਬੇਪਰਵਾਹੀ, ਲੇਖਾ ਲੇਖ ਨਾ ਕੋਈ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਕਰਮ ਕਮਾਇੰਦਾ। ਆਪ ਆਪਣੀ ਬੂਝ ਬੁਝਾਏ, ਅਕਲ ਕਲਾ ਕਲ ਧਾਰਿਆ। ਏਕਾ ਦੂਜਾ ਭਉ ਚੁਕਾਏ, ਦੇਵੇ ਦਰਸ ਅਪਾਰਿਆ। ਚੌਥੇ ਦਰ ਮੇਲ ਮਿਲਾਏ, ਚੌਥੇ ਘਰ ਬਹਾ ਰਿਹਾ। ਪੰਚਮ ਮੇਲਾ ਸਹਿਜ ਸੁਭਾਏ, ਧੁਨੀ ਨਾਦ ਵਜਾ ਰਿਹਾ। ਛੇਵੇਂ ਛੱਪਰ ਨਾ ਕੋਈ ਰਖਾਏ, ਹਰਿ ਬੈਠਾ ਪੁਰਖ ਸੁਲਤਾਨਿਆ। ਸੱਤਵੇਂ ਘਰ ਹਰਿ ਰਘੁਰਾਏ, ਜੋਤ ਸਰੂਪੀ ਜੋਤ ਜਗਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਅੰਮ੍ਰਿਤ ਆਤਮ ਜਾਮ ਪਿਆ ਲਿਆ। ਅੰਮ੍ਰਿਤ ਆਤਮ ਜਾਮ, ਗੁਰਮੁਖ ਵਿਰਲੇ ਪਾਇਆ। ਕੋਈ ਨਾ ਲਾਏ ਹਰਿ ਜੀ ਦਾਮ, ਦਿਵਸ ਰੈਣ ਸੇਵ ਕਮਾਇਆ। ਮੇਟ ਮਿਟਾਏ ਤ੍ਰਿਸ਼ਨਾ ਤਾਮ, ਰਸਨਾ ਰਸ ਰਿਹਾ ਗਵਾਇਆ। ਅੰਧ ਅੰਧੇਰੀ ਮਿਟੇ ਸ਼ਾਮ, ਅਗਿਆਨ ਅੰਧੇਰ ਰਹਿਣ ਨਾ ਪਾਇਆ। ਇਕ ਵਰਤਾਏ ਸਾਚਾ ਨਾਮ, ਨਾਉਂ ਨਿਰੰਕਾਰਾ ਆਪ ਰਖਾਇਆ। ਭਗਤ ਜਨਾਂ ਹਰਿ ਸਵਾਰੇ ਕਾਜ, ਜੁਗ ਜੁਗ ਸਾਚਾ ਕਾਜ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਮ੍ਰਿਤ ਆਤਮ ਏਕਾ ਵਰ, ਜਨ ਭਗਤਾਂ ਝੋਲੀ ਪਾਇਆ। ਪਾਇਆ ਵਰ ਪੁਰਖ ਅਬਿਨਾਸ਼ਾ, ਨਾ ਹੋਏ ਮਾਤ ਜੁਦਾਈਆ। ਅੱਠੇ ਪਹਿਰ ਦਾਸੀ ਦਾਸਾ, ਸੇਵਕ ਸੇਵਾ ਰਿਹਾ ਕਮਾਈਆ। ਵੇਖ ਵਖਾਣੇ ਪ੍ਰਿਥਮੀ ਆਕਾਸ਼ਾ, ਪੁਰੀਆਂ ਲੋਆਂ ਪਾਰ ਕਰਾਈਆ। ਸਾਚੇ ਮੰਡਲ ਪਾਵੇ ਰਾਸਾ, ਸੂਰਜ ਚੰਨ ਰਵ ਸਸ ਬੈਠੇ ਸੀਸ ਝੁਕਾਈਆ। ਜਨ ਭਗਤਾਂ ਵਖਾਏ ਆਪਣਾ ਆਪ ਤਮਾਸ਼ਾ, ਕਾਇਆ ਮੰਡਲ ਮੰਡਪ ਇਕ ਵਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਏਕਾ ਵਰ, ਵਰ ਦਾਤਾ ਆਪ ਅਖਵਾਈਆ। ਦੇਵਣਹਾਰ ਹਰਿ ਦਾਤਾਰ, ਏਕਾ ਆਦਿ ਜੁਗਾਦਿਆ। ਭਗਤ ਸੁਹੇਲੇ ਲਏ ਉਭਾਰ, ਖੇਲੇ ਖੇਲ ਵਿਚ ਬ੍ਰਹਿਮਾਦਿਆ। ਸ਼ਬਦ ਕਰਾਏ ਤਨ ਜੈਕਾਰ, ਲੇਖਾ ਚੁੱਕੇ ਨੌ ਦਰਵਾਜ਼ਿਆ। ਸ਼ਬਦ ਸਰੂਪੀ ਪਹਿਰੇਦਾਰ, ਅੱਗੇ ਪਿੱਛੇ ਫਿਰੇ ਭਾਗਿਆ। ਅਨਹਦ ਰਾਗ ਅਨਾਹਦ ਧਾਰ, ਆਪ ਵਜਾਏ ਸਾਚਾ ਵਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਵੇਖ ਘਰ, ਆਪੇ ਚੜ੍ਹੇ ਚਿੱਟੇ ਅਸਵ ਸਾਚੇ ਤਾਜਿਆ। ਚਿੱਟੇ ਅਸਵ ਹਰਿ ਨਿਰੰਕਾਰ, ਏਕਾ ਆਸਣ ਲਾਇੰਦਾ। ਸੋਲਾਂ ਕਲੀਆਂ ਤਨ ਸ਼ਿੰਗਾਰ, ਜੋਤੀ ਨੂਰ ਉਪਾਇੰਦਾ। ਜੋਤੀ ਨੂਰ ਅਪਰ ਅਪਾਰ, ਨੂਰੀ ਬਣਤ ਬਣਾਇੰਦਾ। ਸ਼ਬਦ ਗੁਰ ਸੱਚਾ ਸਰਦਾਰ, ਉਪਰ ਆਸਣ ਲਾਇੰਦਾ। ਨਾਮ ਖੰਡਾ ਤੇਜ ਕਟਾਰ, ਆਪਣੇ ਹੱਥ ਉਠਾਇੰਦਾ। ਸਰਗੁਣ ਨਿਰਗੁਣ ਖੇਲ ਅਪਾਰ, ਦੋਵੇਂ ਧਾਰਾ ਮਾਤ ਚਲਾਇੰਦਾ। ਲੋਕਮਾਤ ਲਏ ਅਵਤਾਰ, ਸ਼ਬਦ ਰੰਗ ਰੰਗੀਲਾ ਭੇਖ ਅਪਣਾ ਆਪ ਵਟਾਇੰਦਾ। ਲੱਖ ਚੁਰਾਸੀ ਪਾਵੇ ਸਾਰ, ਆਪ ਉਪਾਏ ਆਪੇ ਮੇਟ ਮਿਟਾਇੰਦਾ। ਜਨ ਭਗਤਾਂ ਦੇਵੇ ਏਕਾ ਧਾਰ, ਅੰਮ੍ਰਿਤ ਜਿਹਵਾ ਨਾਮ ਪਿਆਇੰਦਾ। ਮਨਮੁਖ ਭੁੱਲੇ ਭਰਮ ਗਵਾਰ, ਭਾਂਡਾ ਭਰਮ ਨਾ ਕੋਈ ਭੰਨਾਇੰਦਾ। ਮਾਇਆ ਰੁੱਲੇ ਭਰਮ ਸੰਸਾਰ, ਤ੍ਰੈਗੁਣ ਮਾਇਆ ਝੋਲੀ ਪਾਇੰਦਾ। ਪੰਜ ਤਤ ਹੋਏ ਤਿਆਰ, ਹਰਿ ਪੰਚਮ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਉਭਾਰ, ਜੋਤੀ ਜੋੜੇ ਮੇਲ ਮਿਲਾਇੰਦਾ। ਸ਼ਬਦ ਘੋੜਾ ਹਰਿ ਸੁਲਤਾਨ, ਏਕਾ ਏਕ ਰਖਾਇਆ। ਆਪੇ ਵੇਖੇ ਮਾਰ ਧਿਆਨ, ਗੁਰਮੁਖ ਸਾਚੇ ਰਿਹਾ ਜਗਾਇਆ। ਪਰਗਟ ਹੋਏ ਵਾਲੀ ਦੋ ਜਹਾਨ, ਦਿਸ ਕਿਸੇ ਨਾ ਆਇਆ। ਧਰਮ ਝੁਲਾਏ ਸਚ ਨਿਸ਼ਾਨ, ਨੌ ਖੰਡ ਪ੍ਰਿਥਮੀ ਰਿਹਾ ਝੁਲਾਇਆ। ਆਪੇ ਗੋਪੀ ਆਪੇ ਕਾਹਨ, ਰਾਮ ਰਮਈਆ ਆਪ ਅਖਵਾਇਆ। ਨਿਰਗੁਣ ਨਾਨਕ ਰਿਹਾ ਵਖਾਣ, ਰਸਨਾ ਜਿਹਵਾ ਸੇਵ ਕਮਾਇਆ। ਗੋਬਿੰਦ ਪਾਇਆ ਗੁਣ ਨਿਧਾਨ, ਦੋਏ ਜੋੜ ਸੀਸ ਝੁਕਾਇਆ। ਪੂਤ ਸਪੂਤਾ ਵਡ ਬਲਵਾਨ, ਲੋਕਮਾਤੀ ਸ਼ਬਦ ਜਣਾਇਆ। ਨਾਮ ਖੰਡਾ ਸਚ ਕਿਰਪਾਨ, ਆਪ ਆਪਣਾ ਰਿਹਾ ਵਖਾਇਆ। ਪੰਚਮ ਮੇਟੇ ਜਗਤ ਨਿਸ਼ਾਨ, ਪੰਚਮ ਮੇਲ ਮਿਲਾਇਆ। ਵੇਖੇ ਖੇਲ ਸ੍ਰੀ ਭਗਵਾਨ, ਪੰਚਮ ਜੋੜ ਜੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਜਗਤ ਵਰ, ਜੀਵਨ ਦਾਤਾ ਆਪ ਅਖਵਾਇਆ। ਜਗਤ ਜੋਗ ਸ਼ਬਦ ਅਭਿਆਸ, ਗੁਰਮੁਖ ਵਿਰਲੇ ਪਾਇਆ। ਨਾ ਕੋਈ ਵੇਖੇ ਪ੍ਰਿਥਮੀ ਆਕਾਸ਼, ਧੁੰਦੂਕਾਰ ਜਗਤ ਕਰਾਇਆ। ਲੇਖੇ ਲਾਏ ਨਾ ਕੋਈ ਸਵਾਸ, ਰਸਨਾ ਜਿਹਵਾ ਹੋਈ ਹਲਕਾਇਆ। ਗੁਰ ਕਾ ਸ਼ਬਦ ਗੁਰਸਿਖ ਵਿਰਲੇ ਪਾਸ, ਲੋਚਨ ਨੈਣ ਪੇਖ ਏਕਾ ਓਟ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਵੇਖ ਵਖਾਇਆ। ਲੱਖ ਚੁਰਾਸੀ ਤੇਰਾ ਅੰਤ ਦਰ ਦਰਵਾਜ਼ਾ, ਕਲਜੁਗ ਅੰਤ ਖੁਲ੍ਹਾਇੰਦਾ। ਜੂਠ ਝੂਠ ਮਾਰੇ ਆਵਾਜ਼ਾ, ਮਾਇਆ ਲੋਭ ਸੰਗ ਰਲਾਇੰਦਾ। ਮਾਇਆ ਰਾਣੀ ਕਸਿਆ ਤਾਜਾ, ਚਾਰੋਂ ਕੁੰਟ ਦੁੜਾਇੰਦਾ। ਤ੍ਰੈਗੁਣ ਤੇਰਾ ਰਚਿਆ ਕਾਜਾ, ਬ੍ਰਹਮਾ ਨੇਤਰ ਨੀਰ ਵਹਾਇੰਦਾ। ਸ਼ਿਵ ਸ਼ੰਕਰ ਉਠ ਉਠ ਮਾਰੇ ਆਵਾਜ਼ਾ, ਵਿਸ਼ਨੂੰ ਬੰਸੀ ਭੇਵ ਨਾ ਪਾਇੰਦਾ। ਸੁਰਪਤ ਰਾਜਾ ਇੰਦ ਤੇਰੀ ਕੋਈ ਨਾ ਰੱਖੇ ਲਾਜਾ, ਕਲਜੁਗ ਵੇਲਾ ਅੰਤਮ ਆਇੰਦਾ। ਲੋਕਮਾਤ ਨਾ ਕੋਈ ਮੱਕਾ ਕਾਅਬਾ ਹਾਜਾ, ਨਾ ਕੋਈ ਹਾਜੀ ਹੱਜ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਇਕ ਦਰ, ਦਰ ਦਵਾਰਾ ਇਕ ਸੁਹਾਇੰਦਾ। ਸਤਿ ਪੁਰਖ ਨਿਰੰਜਣ ਆਦਿ ਜੁਗਾਦਿ, ਏਕਾ ਰੰਗ ਸਮਾਇਆ। ਖੇਲੇ ਖੇਲ ਵਿਚ ਬ੍ਰਹਿਮਾਦ, ਦਿਸ ਕਿਸੇ ਨਾ ਆਇਆ। ਸ਼ਬਦ ਜਣਾਏ ਬੋਧ ਅਗਾਧ, ਅਗਾਧ ਬੋਧ ਆਪ ਅਖਵਾਇਆ। ਤੂਰਤ ਨਾਦ ਵਜਾਏ ਸਾਚਾ ਨਾਦ, ਅਨਹਦ ਸੇਵਾ ਲਾਇਆ। ਸਾਧ ਸੰਤ ਦਿਵਸ ਰੈਣ ਰਸਨਾ ਰਹੇ ਅਰਾਧ, ਆਪੇ ਵੇਖੇ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਦਰ ਏਕਾ ਏਕ ਸੁਹਾਇਆ। ਸਤਿ ਪੁਰਖ ਨਿਰੰਜਣ ਨਰ ਨਿਰੰਕਾਰ, ਏਕਾ ਧਾਮ ਸੁਹਾਇਆ। ਨਾ ਕੋਈ ਦਿਸੇ ਚਾਰ ਦਿਵਾਰ, ਛੱਪਰ ਛੰਨ ਨਾ ਕੋਈ ਛਾਇਆ। ਸ਼ਬਦ ਸੁਰਤ ਨਾ ਕੋਈ ਪਿਆਰ, ਗੁਰ ਪੀਰ ਦਿਸ ਨਾ ਆਇਆ। ਸੰਤ ਕੰਤ ਨਾ ਕੋਈ ਨਾਰੀ ਨਾ ਭਤਾਰ, ਜੀਵ ਜੰਤ ਨਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਸਚ ਮਹੱਲਾ ਬੈਠਾ ਆਸਣ ਲਾਇਆ। ਸ਼ਬਦ ਮਹੱਲਾ ਹਰਿ ਨਿਰੰਕਾਰ, ਏਕਾ ਏਕ ਰਖਾਇਆ। ਕਿਸੇ ਦਿਸ ਨਾ ਆਏ ਜਲ ਥਲਾ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਹੱਥ ਨਾ ਆਇਆ। ਜੋਤੀ ਸ਼ਬਦੀ ਆਪੇ ਰਲਾ, ਆਪ ਆਪਣਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰਾ ਇਕ ਸੁਹਾਇਆ। ਦਰ ਦਰਬਾਰਾ ਹਰਿ ਦਾਤਾਰ, ਏਕਾ ਏਕ ਸੁਹਾਇਆ। ਜੋਤ ਸਰੂਪੀ  ਕਰ ਅਕਾਰ, ਦੀਪਕ ਜੋਤ ਜਗਾਇਆ। ਆਪ ਆਪਣਾ ਕਰ ਪਸਾਰ, ਆਪੇ ਵੇਖ ਵਖਾਇਆ। ਆਪ ਆਪਣੀ ਬੰਨ੍ਹੇ ਧਾਰ, ਆਪੇ ਧੰਦੇ ਲਾਇਆ। ਆਪੇ ਵੇਖੇ ਕਰ ਵਿਚਾਰ, ਆਪੇ ਬੈਠਾ ਮੁਖ ਛੁਪਾਇਆ। ਆਤਮ ਜੋਤੀ ਨੂਰ ਅਪਾਰ, ਸੁਤ ਸ਼ਬਦੀ ਆਪ ਉਪਾਇਆ। ਸਚ ਸ਼ਬਦ ਕਰੇ ਜੈ ਜੈਕਾਰ, ਦੋਏ ਜੋੜ ਸੀਸ ਝੁਕਾਇਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਦੇ ਮਤ ਰਿਹਾ ਸਮਝਾਇਆ। ਬ੍ਰਹਿਮੰਡ ਵੰਡ ਹਰਿ ਗਿਰਧਾਰ, ਏਕਾ ਏਕ ਰਿਹਾ ਕਰਾਇਆ। ਜੇਰਜ ਅੰਡ ਕਰ ਪਸਾਰ, ਉਤਭੁਜ ਸੇਤਜ ਵਿਚ ਸਮਾਇਆ। ਪੰਜ ਤਤ ਸ਼ਬਦ ਅਧਾਰ, ਜੋਤ ਨਿਰੰਜਣ ਸੰਗ ਰਲਾਇਆ। ਆਪੇ ਵਸਿਆ ਸਭ ਤੋਂ ਬਾਹਰ, ਹਰ ਘਟ ਬੈਠਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਨਿਰੰਜਣ ਨਿਰਗੁਣ ਰੂਪ ਸਮਾਇਆ। ਨਿਰਗੁਣ ਰੂਪ ਹਰਿ ਅਗੰਮ, ਅਗੰਮੜੇ ਧਾਮ ਸੁਹਾਇਆ। ਨਾ ਮਰੇ ਨਾ ਪਏ ਜੰਮ, ਨਾ ਕੋਈ ਗੋਦ ਉਠਾਇਆ। ਆਪ ਉਪਾਏ ਆਪ ਆਪਣਾ ਨਾਉਂ ਰਖਾਏ, ਨਰ ਨਿਰੰਕਾਰ ਆਪ ਅਖਵਾਇਆ। ਆਪੇ ਜਾਣੇ ਆਪਣਾ ਕੰਮ, ਲੋਆਂ ਪੁਰੀਆਂ ਬਣਤ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰਾ ਹਰਿ ਨਿਰੰਕਾਰਾ ਏਕਾ ਏਕ ਸੁਹਾਇਆ। ਜੋਤ ਸਰੂਪੀ ਕਰ ਅਕਾਰਾ, ਆਪਣਾ ਰਾਹ ਚਲਾਇੰਦਾ। ਸ਼ਬਦ ਸੁਤ ਵਡ ਬਲਕਾਰਾ, ਜੋਧਾ ਸੂਰ ਅਖਵਾਇੰਦਾ। ਆਪ ਬਣਾਏ ਸਾਚਾ ਲਾੜਾ, ਲੋਕਮਾਤ ਵੇਖ ਵਖਾਇੰਦਾ। ਬ੍ਰਹਮਾ ਬਖ਼ਸ਼ੇ ਚਰਨ ਪਿਆਰਾ, ਕਵਲ ਕਵਲੀ ਮੇਲ ਮਿਲਾਇੰਦਾ। ਨਿਰਗੁਣ ਸਰਗੁਣ ਕਰ ਪਿਆਰਾ, ਸਾਰ ਸ਼ਬਦ ਸਾਰ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰਾ ਮਾਤ ਚਲਾਇੰਦਾ। ਸਾਚੀ ਧਾਰ ਵਿਚ ਸੰਸਾਰ, ਜੁਗ ਜੁਗ ਮੇਲ ਮਿਲਾਈਆ। ਖੇਲੇ ਖੇਲ ਅਪਰ ਅਪਾਰ, ਵਲ ਛਲ ਸ੍ਰਿਸ਼ਟ ਸਬਾਈਆ। ਜਨ ਭਗਤਾਂ ਦਰਸ ਘੜੀ ਘੜੀ ਪਲ ਪਲ, ਰੂਪ ਅਨੂਪਾ ਸਤਿ ਸਰੂਪਾ ਰਿਹਾ ਕਰਾਈਆ। ਆਪੇ ਬਾਵਨ ਰਿਹਾ ਛਲ, ਬਲ ਦਵਾਰੇ ਫੇਰਾ ਪਾਈਆ। ਆਪੇ ਰਾਮ ਰਾਮਾ ਰਿਹਾ ਰਮ, ਰਾਵਣ ਹੰਕਾਰੀ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਵੇਖ ਵਖਾਈਆ। ਰਾਮ ਰਾਵਣ ਦੁਸ਼ਟ ਹੰਕਾਰ, ਅਚਰਜ ਖੇਲ ਵਖਾਈਆ। ਸੀਤਾ ਸੁਰਤੀ ਕਰ ਪਿਆਰ, ਭਗਤ ਸੁਹੇਲੇ ਰਿਹਾ ਪਰਨਾਈਆ। ਅਕਾਲ ਮੂਰਤੀ ਇਕ ਅਕਾਰ, ਆਪਣਾ ਆਪ ਕਰਾਈਆ। ਨਾਦ ਤੂਰਤੀ ਡੰਕ ਅਪਾਰ, ਰਾਓ ਰੰਕਾਂ ਕਰੇ ਖ਼ਬਰਦਾਰ, ਚਾਰੇ ਕੁੰਟਾਂ ਰਿਹਾ ਵਖਾਈਆ। ਲੇਖੇ ਲਾਏ ਸਪੁੱਤਰੀ ਜਨਕ, ਆਪ ਆਪਣੇ ਸੰਗ ਮਿਲਾਈਆ। ਆਪ ਸੁਹਾਏ ਦਵਾਰ ਬੰਕ, ਦਰ ਦਵਾਰੇ ਚਰਨ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤ੍ਰੇਤਾ ਵੇਖ ਵਿਖਾਈਆ। ਸਤਿਜੁਗ ਸਾਚਾ ਸਾਗਰ, ਲਏ ਮਾਤ ਅਵਤਾਰਾ। ਆਪੇ ਵੇਖੇ ਕਾਇਆ ਗਾਗਰ, ਖੇਲੇ ਖੇਲ ਅਪਰ ਅਪਾਰਾ। ਨਿਰਮਲ ਕਰਮ ਕਰੇ ਉਜਾਗਰ, ਲੱਖ ਚੁਰਾਸੀ ਬੰਨ੍ਹੇ ਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤ੍ਰੇਤਾ ਦੁਆਪਰ ਨਿਰਗੁਣ ਖੇਲ ਸਰਗੁਣ ਮੇਲ ਵਡ ਵੱਡਾ ਸੰਸਾਰਾ। ਨਿਰਗੁਣ ਖੇਲ ਹਰਿ ਬ੍ਰਹਿਮੰਡਾ, ਆਪਣਾ ਭੇਖ ਵਟਾਇਆ। ਦਰ ਦਵਾਰ ਜਨ ਭਗਤਾਂ ਮੰਗਾ, ਭੇਖਾਧਾਰੀ ਭੇਸ ਕਰਾਇਆ। ਆਪੇ ਹੋਇਆ ਭੁੱਖਾ ਨੰਗਾ, ਕਾਲ ਨਗਾਰਾ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਮ ਰਾਮਾ ਰੂਪ ਸਮਾਇਆ। ਭੇਖਾਧਾਰੀ ਹਰਿ ਭਗਵਾਨਾ, ਭਗਤ ਦਏ ਵਡਿਆਈਆ। ਹੱਥੀਂ ਬੰਨ੍ਹੇ ਨਾਮ ਗਾਨਾ, ਦੇਵੇ ਨਾਮ ਵਡਿਆਈਆ। ਇਕ ਸੁਣਾਏ ਰਾਗ ਅਨਾਦ ਤਰਾਨਾ, ਆਤਮਕ ਧੁਨ ਰਿਹਾ ਉਪਜਾਈਆ। ਤੋੜੇ ਮਾਣ ਗੜ੍ਹ ਅਭਿਮਾਨਾ, ਸਾਂਤਕ ਸਤਿ ਵਰਤਾਈਆ। ਏਕਾ ਬਖ਼ਸ਼ੇ ਚਰਨ ਧਿਆਨਾ, ਦਿਵਸ ਰੈਣ ਦਰਸ ਦਿਖਾਈਆ। ਏਕਾ ਸ਼ਬਦ ਸੁਣਾਏ ਕਾਨਾ, ਏਕਾ ਨਾਦ ਵਜਾਈਆ। ਮਿਲੇ ਮੇਲ ਪੁਰਖ ਸੁਲਤਾਨਾ, ਆਤਮ ਸੇਜਾ ਰਿਹਾ ਹੰਢਾਈਆ। ਗੋਬਿੰਦ ਮੇਲਾ ਗੁਰਸਿਖ ਚਤਰ ਸੁਜਾਨਾ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਮ ਰਾਮਾ ਰੂਪ ਸਮਾਈਆ। ਰਾਮ ਰਾਮਾ ਹਰਿ ਕਰਤਾਰ, ਖੇਲੇ ਖੇਲ ਸੰਸਾਰਿਆ। ਦੁਆਪਰ ਮੇਲਾ ਅਪਰ ਅਪਾਰ, ਜੋਧਾ ਸੂਰਬੀਰ ਬਲਕਾਰਿਆ। ਕਾਹਨਾ ਕ੍ਰਿਸ਼ਨਾ ਕ੍ਰਿਸ਼ਨ ਮੁਰਾਰ, ਅਰਜਨ ਰਥ ਚਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਰਿਹਾ ਮਥ, ਲਹਿਣਾ ਦੇਣਾ ਮੂਲ ਚੁਕਾ ਰਿਹਾ। ਲੱਖ ਚੁਰਾਸੀ ਆਪੇ ਮਥ, ਆਪੇ ਰਥ ਰਥਵਾਹੀਆ। ਗੁਰਮੁਖ ਸਾਚੇ ਲਏ ਰੱਖ, ਦੇਵੇ ਮਾਤ ਵਡਿਆਈਆ। ਮਹਿੰਮਾ ਜਗਤ ਸਦਾ ਅਕੱਥ, ਕੋਈ ਕਥ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੁਆਪਰ ਤੇਰਾ ਲੇਖ ਚੁਕਾਈਆ। ਦੁਆਪਰ ਲੇਖਾ ਗਿਆ ਚੁੱਕ, ਹੋਣੀ ਮਾਤ ਜੁਦਾਈਆ। ਕਲਜੁਗ ਨੇੜੇ ਗਿਆ ਢੁੱਕ, ਧਰਤਮਾਤ ਗੋਦ ਉਠਾਈਆ। ਅੰਤਮ ਲਹਿਣਾ ਦੇਣਾ ਜਾਏ ਮੁੱਕ, ਸੰਮਤ ਚੌਦਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਰਿਹਾ ਬਣਤ ਬਣਾਈਆ। ਸੰਮਤ ਚੌਦਾਂ ਚੌਦਾਂ ਲੋਕ, ਹਰਿ ਸਾਚਾ ਆਪ ਜਗਾਇੰਦਾ। ਸੋਹੰ ਸ਼ਬਦ ਸਚ ਸਲੋਕ, ਲੋਆਂ ਪੁਰੀਆਂ ਵੇਖ ਵਿਖਾਇੰਦਾ। ਹਰਿ ਕਾ ਭਾਣਾ ਨਾ ਕੋਈ ਸਕੇ ਰੋਕ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ। ਲੱਖ ਚੁਰਾਸੀ ਦੇਵੇ ਝੋਕ, ਸਾਧ ਸੰਤ ਨਾ ਕੋਈ ਬਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਡੰਕ ਰਾਓ ਰੰਕਾਂ ਆਪ ਸੁਣਾਇੰਦਾ। ਏਕਾ ਡੰਕ ਹਰਿ ਕਰਤਾਰ, ਆਪਣਾ ਆਪ ਵਜਾਇਆ। ਸੰਮਤ ਚੌਦਾਂ ਕਰੇ ਖ਼ਬਰਦਾਰ, ਸ੍ਰਿਸ਼ਟ ਸਬਾਈ ਰਿਹਾ ਜਗਾਇਆ। ਜਨ ਭਗਤਾਂ ਮੇਲਾ ਮੀਤ ਮੁਰਾਰ, ਆਪ ਆਪਣਾ ਰਿਹਾ ਕਰਾਇਆ। ਆਪ ਸੁਹਾਏ ਬੰਕ ਦਵਾਰ, ਦਰ ਦਵਾਰ ਆਪ ਸੁਹਾਇਆ। ਗਊ ਗਰੀਬਾਂ ਕਰ ਪਿਆਰ, ਚਰਨ ਪ੍ਰੀਤੀ ਰਿਹਾ ਸਿਖਾਇਆ। ਇਕ ਕਰਾਏ ਜੈ ਜੈ ਜੈਕਾਰ, ਏਕਾ ਸ਼ਬਦ ਚਲਾਇਆ। ਨਾਤਾ ਤੋੜੇ ਭਾਈ ਭੈਣ ਸਾਕ ਸੈਣ ਸਰਬ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਦੁਲਾਰ, ਆਪਣਾ ਲੜ ਫੜਾਇਆ। ਦਇਆ ਸਿੰਘ ਦਇਆ ਪ੍ਰਭ ਧਾਰ, ਲੋਕਮਾਤ ਜਨਮ ਦਵਾਇਆ। ਆਪ ਆਪਣਾ ਕਰੇ ਪਿਆਰ, ਆਪਣੀ ਸੇਵਾ ਲਾਇਆ। ਸ਼ਬਦ ਖੰਡਾ ਤੇਜ ਕਟਾਰ, ਤਨ ਗਾਤਰੇ ਆਪ ਲਟਕਾਇਆ। ਆਪੇ ਹੋਏ ਪਹਿਰੇਦਾਰ, ਵੇਦ ਸ਼ਾਸਤਰ ਭੇਵ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਗਲਾ ਸੰਗ ਰਿਹਾ ਨਿਭਾਇਆ। ਦਇਆ ਸਿੰਘ ਹਰਿ ਦਿਆਲ, ਦਇਆ ਰੂਪ ਸਮਾਇੰਦਾ। ਆਪ ਉਪਾਏ ਸਾਚਾ ਲਾਲ, ਸਿੰਘ ਬਿਸ਼ਨ ਨਾਮ ਰਖਾਇੰਦਾ। ਫਲ ਲੱਗਾ ਕਾਇਆ ਡਾਲ੍ਹ, ਗੋਬਿੰਦ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਚੇਲਾ ਰੂਪ ਵਟਾਇੰਦਾ। ਚੇਲਾ ਗੁਰ ਗੁਰ ਗੋਬਿੰਦ, ਗੋਬਿੰਦ ਰੂਪ ਸਮਾਇਆ। ਲਿਖਿਆ ਲੇਖ ਮਸਤਕ ਚੰਦ, ਲਹਿਣਾ ਦੇਣਾ ਮੂਲ ਚੁਕਾਇਆ। ਸੰਤ ਮਨੀ ਸਿੰਘ ਜੋੜੇ ਜੋੜ, ਵਿਛੜ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰੇ ਦਰਸ਼ਨ ਪਾਇਆ। ਦਇਆ ਸਿੰਘ ਦਇਆਨਿਧ ਧਾਰ, ਆਪਣੀ ਦਇਆ ਕਮਾਈਆ। ਗੁਰ ਸ਼ਬਦ ਮੇਲਾ ਅਪਰ ਅਪਾਰ, ਸੱਜਣ ਸੁਹੇਲਾ ਆਪ ਅਖਵਾਈਆ। ਚੇਲਾ ਗੁਰ ਇਕ ਦਵਾਰ, ਏਕਾ ਰੂਪ ਵਟਾਈਆ। ਸਾਚਾ ਮੇਲਾ ਵਿਚ ਸੰਸਾਰ, ਸਤਿਗੁਰ ਪੂਰਾ ਰਿਹਾ ਮਿਲਾਈਆ। ਸੱਜਣ ਸੁਹੇਲਾ ਮੀਤ ਮੁਰਾਰ, ਸੇਵਕ ਸੇਵਾ ਰਿਹਾ ਕਮਾਈਆ। ਨਾਮ ਧਨ ਅਪਰ ਅਪਾਰ, ਆਤਮ ਝੋਲੀ ਆਪ ਭਰਾਈਆ। ਸਚ ਕਰਾਏ ਵਣਜ ਵਪਾਰ, ਏਕਾ ਵਸਤ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਮੇਲ ਮਿਲਾਈਆ। ਸੰਤ ਮਨੀ ਸਿੰਘ ਦਇਆ ਕਮਾਈ, ਅੰਤਮ ਰਾਹ ਵਖਾਇਆ। ਆਤਮ ਘਰ ਵੱਜੀ ਵਧਾਈ, ਸਤਿਗੁਰ ਪੂਰਾ ਪਾਇਆ। ਸਤਿਗੁਰ ਪੂਰਾ ਸ਼ਬਦ ਕੁੜਮਾਈ, ਸੁਰਤ ਸਵਾਣੀ ਲਏ ਪਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਕਾਜ ਰਚਾਇਆ। ਗੁਰਮੁਖ ਰਚਿਆ ਸਾਚਾ ਕਾਜ, ਮਿਲੇ ਮਾਤ ਵਡਿਆਈਆ। ਆਪੇ ਰੱਖਣਹਾਰਾ ਲਾਜ, ਗੋਬਿੰਦ ਰੂਪ ਵਟਾਈਆ। ਜੋਤੀ ਜੋੜਾ ਸੀਸ ਤਾਜ, ਨੀਲਾ ਘੋੜਾ ਇਕ ਵਖਾਈਆ। ਪਰਗਟ ਹੋਏ ਦੇਸ ਮਾਝ, ਸੰਬਲ ਨਗਰੀ ਧਾਮ ਸੁਹਾਈਆ। ਸਤਿ ਸਰੂਪੀ ਮਾਰੇ ਆਵਾਜ਼, ਦਿਵਸ ਰੈਣ ਰਿਹਾ ਜਗਾਈਆ। ਆਪੇ ਰੱਖਣਹਾਰਾ ਲਾਜ, ਜੁਗ ਜੁਗ ਵਿਛੜੇ ਮੇਲ ਮਿਲਾਈਆ। ਲੱਖ ਚੁਰਾਸੀ ਨਾਰ ਬਾਂਝ, ਪੂਤ ਸਪੂਤਾ ਕੋਈ ਨਾ ਜਾਈਆ। ਗੁਰਮੁਖ ਵਿਰਲੇ ਸਾਚੀ ਸਾਂਝ, ਜਗਤ ਰਹਿ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਤਰ ਨੈਣਾਂ ਦਰਸ ਦਿਖਾਈਆ। ਨੇਤਰ ਨੈਣਾਂ ਦਰਸ ਅਪਾਰ, ਨਿਰਮਲ ਜੋਤ ਜਗਾਈਆ। ਨਾਮ ਗਹਿਣਾ ਤਨ ਸ਼ਿੰਗਾਰ, ਸਾਚਾ ਬਸਤਰ ਪਾਈਆ। ਮਿਲੇ ਮੇਲ ਕੰਤ ਭਤਾਰ, ਨਾਰੀ ਕੰਤ ਰੂਪ ਸਮਾਈਆ। ਆਤਮ ਸੇਜਾ ਕਰ ਪਿਆਰ, ਬੈਠਾ ਆਸਣ ਲਾਈਆ। ਹਉਮੇ ਦੁਖੜਾ ਦਏ ਨਿਵਾਰ, ਉਜਲ ਮੁਖੜਾ ਰਿਹਾ ਕਰਾਈਆ। ਸੁਫਲ ਕੁਖੜਾ ਵਿਚ ਸੰਸਾਰ, ਮਾਤ ਪਿਤ ਪਿਤਾ ਪੂਤ ਆਪੇ ਮੇਲ ਮਿਲਾਈਆ। ਨੇਤਰ ਨੈਣ ਦਰਸ ਭੁਖੜਾ, ਆਤਮ ਤ੍ਰਿਸ਼ਨਾ ਭੁੱਖ ਗਵਾਈਆ। ਮਾਤ ਗਰਭ ਨਾ ਹੋਏ ਉਲਟਾ ਰੁਖੜਾ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਰਿਹਾ ਤਰਾਈਆ। ਗੁਰਮੁਖ ਸਾਚਾ ਸਤਿ ਸਤਿਵਾਦ, ਇਕ ਧਿਆਨ ਲਗਾਇਆ। ਆਤਮ ਵੱਜੇ ਸ਼ਬਦ ਨਾਦ, ਅਨਾਦੀ ਧੁਨ ਉਪਜਾਇਆ। ਹਰਿ ਦਰਸ਼ਨ ਵੇਖੇ ਵਿਚ ਬ੍ਰਹਿਮਾਦ, ਪ੍ਰਭ ਸਾਚਾ ਰਿਹਾ ਵਖਾਇਆ। ਭਗਤ ਸੁਹੇਲਾ ਆਦਿ ਜੁਗਾਦਿ, ਜੁਗ ਜੁਗ ਮੇਲ ਮਿਲਾਇਆ। ਗੁਰ ਗੋਬਿੰਦਾ ਆਪੇ ਲਾਧ, ਗੁਰਮੁਖ ਸਾਚਾ ਰਿਹਾ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਮਨੀ ਸਿੰਘ ਤੇਰਾ ਵਰ, ਅੰਤਮ ਪੂਰ ਕਰਾਇਆ। ਗੁਰ ਪੂਰਾ ਹਾਜ਼ਰ ਹਜ਼ੂਰ, ਦਿਵਸ ਰੈਣ ਪਰਭਾਤ। ਆਪੇ ਵਸੇ ਨੇੜੇ ਦੂਰ, ਆਪੇ ਪਿਤਾ ਮਾਤ। ਜਗਤ ਨਾਤਾ ਤੋੜੇ ਕੂੜੋ ਕੂੜ, ਅੰਮ੍ਰਿਤ ਆਤਮ ਦੇਵੇ ਬੂੰਦ ਸਵਾਂਤ। ਜਿਸ ਜਨ ਬਖ਼ਸ਼ੇ ਚਰਨ ਧੂੜ, ਮੇਟ ਮਿਟਾਏ ਅੰਧੇਰੀ ਰਾਤ। ਮਨਮੁਖ ਭੁੱਲੇ ਮੂਰਖ ਮੂੜ੍ਹ, ਭਰਮ ਭੁਲੇਖਾ ਜ਼ਾਤ ਪਾਤ। ਗੁਰਮੁਖ ਕਾਇਆ ਚੋਲੀ ਰੰਗ ਚਾੜ੍ਹੇ ਗੂੜ੍ਹ, ਦੁਰਮਤ ਮੈਲ ਦੇਵੇ ਕਾਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਾਲ, ਇਕ ਰਖਾਏ ਆਪਣਾ ਹਾਟ। ਗੁਰਮੁਖ ਸਾਚਾ ਲਾਲ, ਹਰਿ ਆਪਣੇ ਹੱਟ ਰਖਾਇਆ। ਮਿਲਿਆ ਮੇਲ ਗੁਰ ਗੋਪਾਲ, ਤਨ ਸਾਚੀ ਬਣਤ ਬਣਾਇਆ। ਸਿੰਘ ਬਿਸ਼ਨ ਪ੍ਰਭ ਆਪੇ ਭਾਲ, ਆਤਮ ਸੇਜਾ ਸਾਚੀ ਖਾਟ, ਸ਼ਬਦ ਸ਼ਬਦ ਮਿਲਾਇਆ। ਫਲ ਲਗਾਏ ਕਾਇਆ ਡਾਲ੍ਹ, ਜੋਤੀ ਨੂਰ ਨੂਰ ਲਟ ਲਟ ਕਰਾਇਆ। ਦੋ ਜਹਾਨਾਂ ਪੁੱਛੇ ਵਾਤ, ਨੇੜਾ ਦੂਰ ਦਿਸ ਨਾ ਆਇਆ। ਗੁਰ ਗੋਬਿੰਦਾ ਪੂਰਾ ਕਰੇ ਘਾਟ, ਕਲਜੁਗ ਅੰਤਮ ਦਏ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵਸਿਆ ਸਾਚੇ ਘਰ, ਘਰ ਸਾਚਾ ਧਾਮ ਸੁਹਾਇਆ। ਚਰਨ ਪ੍ਰੀਤੀ ਸਾਚੀ  ਭੇਟ, ਕਰੇ ਦਰ ਪਰਵਾਨਿਆ। ਆਪੇ ਹੋਏ ਖੇਵਟ ਖੇਟ, ਪਾਰ ਕਰਾਏ ਦੋ ਜਹਾਨਿਆ। ਆਪੇ ਮਾਤ ਪਿਤ ਬੇਟੀ ਬੇਟ, ਗੁਰਸਿਖ ਗੋਬਿੰਦ ਰੂਪ ਸਮਾਨਿਆ। ਸ਼ਬਦ ਦਾਤ ਲਏ ਲੁੱਟ, ਆਪ ਆਪਣੀ ਸੇਵ ਕਮਾਨਿਆ। ਜੂਠੀ ਝੂਠੀ ਦੂਈ ਦਵੈਤੀ ਕਲਜੁਗ ਕਾਲੀ ਧਾਰ ਦਏ ਰੁੜ੍ਹਾ, ਸਤਿਜੁਗ ਸਾਚਾ ਚੰਨ ਚੜ੍ਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਅੰਤਮ ਪਿਆਰ, ਮੇਲ ਮਿਲਾਏ ਸ੍ਰੀ ਭਗਵਾਨਿਆ। ਗੁਰਮੁਖ ਤੇਰੀ ਆਤਮ ਸਿੱਕ, ਦਿਵਸ ਰੈਣ ਰਹੀ ਜਗਾਈਆ। ਕਿਸੇ ਹੱਥ ਨਾ ਆਏ ਮੁਨ ਰਿਖ, ਕੋਟਨ ਕੋਟ ਬੈਠੇ ਧੂਣੀਆਂ ਤਾਈਆ। ਸਾਧ ਸੰਤ ਦਰ ਦਰ ਮੰਗਦੇ ਭਿੱਖ, ਨਾਮ ਵਸਤ ਕੋਇ ਨਾ ਝੋਲੀ ਪਾਈਆ। ਜੀਵ ਜੰਤ ਆਪਣਾ ਲੇਖ ਬਹਿ ਬਹਿ ਰਹੇ ਲਿਖ, ਅੰਤਮ ਲੇਖ ਨਾ ਕੋਈ ਮਿਟਾਈਆ। ਕੋਟਨ ਕੋਟ ਧਾਰੀ ਭੇਖ, ਭੇਖਾਧਾਰੀ ਭੇਖ ਪਖੰਡ ਤਨ ਬੈਠੇ ਖ਼ਾਕ ਰਮਾਈਆ। ਕੋਟਨ ਕੋਟ ਧਾਰੀ ਦਸ ਦਸਮੇਸ਼, ਨੇਤਰ ਨੈਣ ਵੇਖ ਨਾ ਪਾਈਆ। ਕੋਟਨ ਕੋਟ ਪੂਜਣ ਸ਼ਿਵ ਸ਼ੰਕਰ ਗਣੇਸ਼, ਨਾਮ ਤ੍ਰਿਸੂਲ ਕੋਇ ਨਾ ਹੱਥ ਫੜਾਈਆ। ਕੋਟਨ ਕੋਟ ਨਰ ਨਰੇਸ਼, ਰਾਜ ਰਾਜਾਨ ਸ਼ਾਹ ਸੁਲਤਾਨ ਰੋ ਰੋ ਦੇਣ ਦੁਹਾਈਆ। ਕੋਟੀ ਕੋਟ ਮੁੱਲਾ ਸ਼ੇਖ਼ ਮੁਸਾਇਕ, ਪੀਰ ਦਸਤਗੀਰ ਦਿਸ ਨਾ ਆਈਆ। ਕੋਟਨ ਕੋਟ ਉਠਣ ਰਾਤ, ਆਤਮ ਖੁਲ੍ਹਿਆ ਨਾ ਕਿਸੇ ਤਾਕ, ਜੂਠੇ ਝੂਠੇ ਰਹੇ ਕੁਰਲਾਈਆ। ਕੋਟਨ ਕੋਟ ਵਿਚਾਰੇ ਭਵਿਖਤ ਵਾਕ, ਪ੍ਰਭ ਸਾਚਾ ਭੇਵ ਨਾ ਰਾਈਆ। ਲੱਖ ਚੁਰਾਸੀ ਆਪੇ ਵੇਖੇ ਮਾਰ ਝਾਤ, ਅੰਦਰ ਬੈਠਾ ਆਸਣ ਲਾਈਆ। ਗੁਰਮੁਖ ਸੱਜਣ ਸੁਹੇਲੇ ਸਾਚੇ ਸਾਕ, ਆਪ ਆਪਣੇ ਮਾਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਸਾਚਾ ਘਰ, ਦਵਾਰ ਬੰਕਾ ਆਪ ਸੁਹਾਈਆ। ਦਵਾਰ ਬੰਕਾ ਗੁਰ ਗੋਬਿੰਦ, ਏਕਾ ਚਰਨ ਛੁਹੰਦੜਾ। ਜੀਵ ਜੰਤ ਕਰਨ ਨਿੰਦ, ਦਾਤਾ ਦਾਨੀ ਆਪ ਬਖ਼ਸ਼ਿੰਦੜਾ। ਗੁਰਮੁਖ ਉਪਜਾਏ ਸਾਚੀ ਬਿੰਦ, ਆਪ ਆਪਣਾ ਲੜ ਫੜੰਦੜਾ। ਪਰਗਟ ਹੋਏ ਵਿਚ ਹਿੰਦ, ਵਾਲੀ ਹਿੰਦ ਆਪ ਉਠੰਦੜਾ। ਦਾਤਾ ਜੋਧਾ ਸੂਰਾ ਵਡ ਮਰਗਿੰਦ, ਸੂਰਬੀਰ ਆਪ ਅਖਵੰਦੜਾ। ਜਨ ਭਗਤਾਂ ਮੇਟੇ ਸਗਲੀ ਚਿੰਦ, ਨੇਤਰ ਨੈਣਾਂ ਦਰਸ ਦਿਖੰਦੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਧਾਮ ਸੁਹੰਦੜਾ। ਸਾਚਾ ਧਾਮ ਹਰਿ ਸੁਹਾਏ, ਰੈਣ ਭਿੰਨੜੀ ਖ਼ੁਸ਼ੀ ਮਨਾਈਆ। ਗੁਰਮੁਖ ਸਾਚੇ ਸੰਗ ਰਲਾਏ, ਦਰ ਦਰ ਵੱਜੀ ਵਧਾਈਆ। ਬ੍ਰਹਮਾ ਸ਼ਿਵ ਦੇਵਤ ਸੁਰ ਸੁਣਨੇ ਆਏ, ਦਰ ਬੈਠੇ ਸੀਸ ਝੁਕਾਈਆ। ਪਾਰਬ੍ਰਹਮ ਪ੍ਰਭ ਜੋਤ ਜਗਾਏ, ਲੋਆਂ ਪੁਰੀਆਂ ਕਰੇ ਰੁਸ਼ਨਾਈਆ। ਏਕਾ ਸ਼ਬਦ ਡੰਕ ਵਜਾਏ, ਚਾਰੇ ਕੁੰਟਾਂ ਰਿਹਾ ਸੁਣਾਈਆ। ਰਾਓ ਰੰਕ ਆਪ ਉਠਾਏ, ਰਾਜ ਰਾਜਾਨਾਂ ਰਿਹਾ ਹਿਲਾਈਆ। ਦਵਾਰ ਬੰਕਾ ਗੁਰਸਿਖ ਸੁਹਾਏ, ਗੁਰ ਪੂਰਾ ਦਇਆ ਕਮਾਈਆ। ਜਗਤ ਵਡਿਆਈ ਜਿਉਂ ਜਨ ਜਨਕਾ, ਵਾਸੀ ਪੁਰੀ ਘਨਕਾ ਆਪ ਕਰਾਈਆ। ਲਹਿਣਾ ਦੇਣਾ ਮੁਕਾਏ ਜਿਉਂ ਨਾਨਕ ਅੰਗਦਾ, ਆਪ ਆਪਣੇ ਰੰਗ ਰੰਗਾਈਆ। ਕਾਇਆ ਚੋਲੀ ਆਪੇ ਰੰਗਤਾ, ਨਾਮ ਰੰਗਣ ਇਕ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਬ ਲਹਿਣਾ ਰਿਹਾ ਚੁਕਾਇਆ। ਪੂਰਬ ਲਹਿਣਾ ਜਗਤ ਅਧਾਰ, ਪ੍ਰਭ ਆਪਣਾ ਆਪ ਚੁਕਾਇਆ। ਆਪੇ ਬਖ਼ਸ਼ੇ ਚਰਨ ਪਿਆਰ, ਸੇਵਕ ਸੇਵਾ ਲਾਇਆ। ਨੇਤਰ ਨੈਣ ਅੱਖ ਉਘਾੜ, ਲੋਚਨ ਤੀਜਾ ਰਿਹਾ ਖੁਲ੍ਹਾਇਆ। ਦਰ ਦਵਾਰੇ ਸਾਚੇ ਵਾੜ, ਚੌਥੇ ਪਦ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੇ ਕਾਇਆ ਘਰ ਅਨਹਦ ਸੇਵਾ ਲਾਇਆ। ਅਨਹਦ ਸੇਵਾ ਸੇਵ ਕਮਾਏ, ਗੁਰ ਪੂਰੇ ਆਪ ਲਗਾਈਆ। ਗੁਰਮੁਖ ਸੋਏ ਰਿਹਾ ਉਠਾਏ, ਅੰਦਰ ਮੰਦਰ ਆਪ ਜਗਾਈਆ। ਏਕਾ ਸਰ ਏਕਾ ਤਾਲ ਰਿਹਾ ਖੜਕਾਏ, ਧੁਨ ਆਤਮਕ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਿੰਘ ਬਿਸ਼ਨ ਤੇਰਾ ਦਵਾਰ ਬੰਕ ਰਿਹਾ ਸੁਹਾਈਆ।

Leave a Reply

This site uses Akismet to reduce spam. Learn how your comment data is processed.