Granth 06 Likhat 064: 5 Chet 2014 Bikarmi Mal Singh de Greh Pind Rajiwal Jila Ferozepur

੫ ਚੇਤ ੨੦੧੪ ਬਿਕ੍ਰਮੀ ਮਲ ਸਿੰਘ ਦੇ ਗ੍ਰਹਿ ਪਿੰਡ ਰੱਜੀਵਾਲ ਜ਼ਿਲਾ ਫਿਰੋਜ਼ਪੁਰ

ਆਪ ਆਪਣੀ ਕਿਰਪਾ ਧਾਰ, ਸਾਚਾ ਸੁਖ ਉਪਜਾਇੰਦਾ। ਰੋਗ ਸੋਗ ਚਿੰਤਾ ਦੁੱਖ ਨਿਵਾਰ, ਆਤਮ ਸੁੱਖ ਉਪਜਾਇੰਦਾ। ਚਰਨ ਕਵਲ ਇਕ ਪਿਆਰ, ਸਾਚਾ ਰਾਹ ਵਖਾਇੰਦਾ। ਗਊ ਗਰੀਬਾਂ ਪਾਵੇ ਸਾਰ, ਗਤ ਮਿਤ ਆਪਣੇ ਹੱਥ ਰਖਾਇੰਦਾ। ਜਗਤ ਸੁਹਾਏ ਦਰ ਦਵਾਰ, ਭਗਤ ਭਗਤੀ ਸੇਵਾ ਲਾਇੰਦਾ। ਆਪੇ ਦੇਵੇ ਨਾਮ ਅਧਾਰ, ਝੋਲੀ ਸ਼ਬਦ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਸਰਨ ਸਰਨ ਚਰਨ ਏਕਾ ਏਕ ਰਖਾਇੰਦਾ।