੬ ਚੇਤ ੨੦੧੪ ਬਿਕ੍ਰਮੀ ਸ਼ਾਮ ਸਿੰਘ ਦੇ ਗ੍ਰਹਿ ਪਿੰਡ ਰਾਮੂ ਵਾਲਾ ਜ਼ਿਲਾ ਫਿਰੋਜਪੁਰ
ਘਰ ਮੰਦਰ ਹਰਿ ਭਾਗ ਲਗਾਇਆ, ਸ਼ਬਦ ਵੱਜੇ ਵਧਾਈਆ। ਅੰਦਰੇ ਅੰਦਰ ਮੇਲ ਮਿਲਾਇਆ, ਕਰੀ ਨਾਮ ਕੁੜਮਾਈਆ। ਜਗਤ ਜੰਦਰਾ ਤੋੜ ਵਖਾਇਆ, ਵਡ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਬਖ਼ਸ਼ੇ ਸਚ ਸੱਚੀ ਸਰਨਾਈਆ। ਸਚ ਸਰਨਾਈ ਹਰਿ ਨਿਰੰਕਾਰ, ਏਕਾ ਏਕ ਵਿਖਾਇੰਦਾ। ਲੱਖ ਚੁਰਾਸੀ ਪਾਰ ਕਿਨਾਰ, ਅੰਤਮ ਕਲ ਕਰਾਇੰਦਾ। ਸਾਚਾ ਨਾਮ ਦਏ ਅਧਾਰ, ਦੇ ਮਤ ਆਪ ਸਮਝਾਇੰਦਾ। ਸੋਹੰ ਅੱਖਰ ਵਸਤ ਅਪਾਰ, ਹਰਿਜਨ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਲਾ ਮੇਲ ਮਿਲਾਇੰਦਾ। ਮੇਲਾ ਘਰ ਸਚ ਦਵਾਰੀ, ਆਪਣਾ ਆਪ ਕਰਾਇਆ। ਇਕ ਇਕੱਲਾ ਏਕੰਕਾਰੀ, ਏਕਾ ਰੰਗ ਵਟਾਇਆ। ਕੋਈ ਦਿਸ ਨਾ ਆਏ ਜੀਵ ਗਵਾਰੀ, ਸਹੰਸ ਸਹੰਸਾ ਰਿਹਾ ਅਲਾਇਆ। ਗੋਬਿੰਦ ਖੇਲੇ ਖੇਲ ਖਿਲਾਰੀ, ਖੇਲਣਹਾਰ ਆਪ ਅਖਵਾਇਆ। ਮੇਟਣਹਾਰਾ ਪੰਚ ਹੰਕਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰਿਹਾ ਉਠਾਇਆ। ਉਠ ਜਾਗ ਜਗਤ ਤਿਆਗ, ਕਲਜੁਗ ਅੰਤਮ ਆਇਆ। ਚਰਨ ਲਾਗ ਜਨ ਜਾਣਾ ਜਾਗ, ਪ੍ਰਭ ਸਾਚਾ ਰਿਹਾ ਜਗਾਇਆ। ਹਉਮੇ ਤ੍ਰਿਸ਼ਨਾ ਬੁਝਾਏ ਆਗ, ਅੰਮ੍ਰਿਤ ਜਾਮ ਪਿਆਇਆ। ਹੰਸ ਬਣਾਏ ਫੜ ਫੜ ਕਾਗ, ਦੁਰਮਤ ਮੈਲ ਧਵਾਇਆ। ਸਾਚਾ ਮੇਲਾ ਕੰਤ ਸੁਹਾਗ, ਵਰ ਦਾਤਾ ਆਪ ਹੋ ਆਇਆ। ਆਪੇ ਬੈਠਾ ਆਪੇ ਗਿਆ ਜਾਗ, ਜਗ ਜਗਾਵਣਹਾਰਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਰਿਹਾ ਸਮਝਾਇਆ। ਧੀਰਜ ਯਤ ਸ਼ਬਦ ਗਿਆਨ, ਗੁਰਮੁਖ ਵਿਰਲੇ ਪਾਇਆ। ਆਪੇ ਵੇਖੇ ਮਾਰ ਧਿਆਨ, ਦਿਵਸ ਰੈਣ ਸੇਵ ਕਮਾਇਆ। ਨਾਮ ਬਿਠਾਏ ਇਕ ਬਿਬਾਣ, ਹਰਿ ਸਾਚਾ ਰਿਹਾ ਉਡਾਇਆ। ਗੁਰਮੁਖ ਸਾਚੇ ਚਤੁਰ ਸੁਜਾਨ, ਆਪ ਆਪਣੇ ਰੰਗ ਰੰਗਾਇਆ। ਦੇਵਣਹਾਰਾ ਦੇਵਤ ਦਾਨ, ਜੁਗ ਜੁਗ ਦੇਂਦਾ ਆਇਆ। ਕਲਜੁਗ ਅੰਤਮ ਕਰ ਪਛਾਣ, ਲਹਿਣਾ ਦੇਣਾ ਮੂਲ ਚੁਕਾਇਆ। ਗੁਰ ਗੋਬਿੰਦਾ ਮਿਲਿਆ ਮੇਲ ਸਾਚਾ ਹਾਣ, ਆਪ ਆਪਣਾ ਵਕਤ ਸੁਹਾਇਆ। ਆਪ ਚੁਕਾਏ ਜਮ ਕੀ ਕਾਨ, ਧਰਮ ਰਾਏ ਨੇੜ ਨਾ ਆਇਆ। ਸਤਿਜੁਗ ਢੋਲਾ ਧੁਰ ਫਰਮਾਣ, ਹਰਿਜਨ ਰਿਹਾ ਸੁਣਾਇਆ। ਆਪੇ ਕਵਲਾ ਦਰ ਦਰਬਾਨ, ਦਰ ਦਰਵੇਸ਼ਾ ਰੂਪ ਵਟਾਇਆ। ਸ਼ਬਦ ਸੁਹੇਲਾ ਮਿਹਰਵਾਨ, ਜਨ ਭਗਤਾਂ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੰਗ ਰਿਹਾ ਰੰਗਾਇਆ। ਰੰਗ ਰੰਗਾਏ ਸ਼ਬਦ ਲਲਾਰੀ, ਆਪਣੇ ਹੱਥ ਰਖਾਇੰਦਾ। ਗੁਰਮੁਖ ਸਾਚੇ ਕਰ ਪਿਆਰੀ, ਹਰਿ ਸਾਚਾ ਰਾਹ ਵਖਾਇੰਦਾ। ਕਲਜੁਗ ਅੰਤਮ ਹੋਏ ਭਿਖਾਰੀ, ਦਰ ਭਿਛਿਆ ਕੋਈ ਨਾ ਪਾਇੰਦਾ। ਸਤਿਜੁਗ ਤੇਰੀ ਸਾਚੀ ਯਾਰੀ, ਗੁਰਮੁਖਾਂ ਨਾਲ ਲਗਾਇੰਦਾ। ਆਪੇ ਬੈਠਾ ਅੱਧ ਵਿਚਕਾਰੀ, ਦੋ ਜਹਾਨਾਂ ਜੋੜ ਜੁੜਾਇੰਦਾ। ਸੋਹੰ ਕਰੇ ਤਨ ਸ਼ਿੰਗਾਰੀ, ਸ਼ਸਤਰ ਬਸਤਰ ਤਨ ਸਜਾਇੰਦਾ। ਸੋਲਾਂ ਇਛਿਆ ਪੂਰ ਹਰਿ ਨਿਰੰਕਾਰੀ, ਏਕਾ ਭਿਛਿਆ ਨਾਮ ਪਾਇੰਦਾ। ਦਹਿ ਦਿਸ਼ਾ ਪਾਵੇ ਸਾਰੀ, ਚਾਰੇ ਕੁੰਟਾਂ ਭਰਮ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੇਲਾ ਇਕ ਘਰ, ਘਰ ਸਾਚਾ ਇਕ ਸੁਹਾਇੰਦਾ। ਹਰਿ ਸਾਚਾ ਸ਼ਾਹ ਸੁਲਤਾਨ, ਵਾਲੀ ਦੋ ਜਹਾਨਿਆ। ਜਨ ਭਗਤਾਂ ਮੇਲ ਮਿਲਾਨ, ਆਪਣੇ ਅੰਕ ਸਮਾਨਿਆ। ਖੇਲੇ ਖੇਲ ਮਹਾਨ, ਨਾ ਕੋਈ ਜਾਣੇ ਜੀਵ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਕਰੇ ਆਪ ਪਛਾਨਿਆ। ਹਰਿਜਨ ਸਾਚੇ ਸ਼ਬਦ ਜਣਾਈ, ਘਰ ਸਾਚੇ ਆਪ ਕਰਾਇੰਦਾ। ਪੰਚਾਂ ਚੋਰਾਂ ਕਰੇ ਜੁਦਾਈ, ਪੰਚਮ ਮੇਲ ਮਿਲਾਇੰਦਾ। ਕਾਇਆ ਮੰਦਰ ਕਰ ਕੁੜਮਾਈ, ਆਪਣਾ ਰੰਗ ਰੰਗਾਇੰਦਾ। ਆਪ ਵਜਾਏ ਸ਼ਬਦ ਵਧਾਈ, ਸਾਚਾ ਮੰਗਲ ਗਾਇੰਦਾ। ਤਖ਼ਤ ਤਾਜ ਇਕ ਸੁਹਾਈ, ਸਾਚਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸਾਚਾ ਘਰ ਇਕ ਵਿਖਾਇੰਦਾ। ਏਕਾ ਘਰ ਸਚ ਦਰਬਾਰ, ਹਰਿ ਆਪਣਾ ਆਪ ਰਖਾਇਆ। ਨਾ ਕੋਈ ਦਿਸੇ ਚੋਬਦਾਰ, ਨਾ ਕੋਈ ਪਹਿਰੇਦਾਰ ਰਖਾਇਆ। ਸ਼ਬਦ ਖੰਡਾ ਤੇਜ ਕਟਾਰ, ਜੋਤੀ ਨੂਰ ਰਿਹਾ ਚਮਕਾਇਆ। ਕਿਲ੍ਹਾ ਕੋਟ ਸਚ ਦਵਾਰ, ਆਪਣਾ ਗੜ੍ਹ ਉਪਾਇਆ। ਸ਼ਬਦ ਸਿੰਘਾਸਣ ਅਪਰ ਅਪਾਰ, ਸਾਚੀ ਸੇਜਾ ਰਿਹਾ ਵਛਾਇਆ। ਉਪਰ ਬੈਠ ਸੱਚੀ ਸਰਕਾਰ, ਸ਼ਾਹੋ ਭੂਪ ਅਖਵਾਇਆ। ਸਤਿ ਸਰੂਪ ਹਰਿ ਨਿਰਵੈਰ, ਆਪ ਹੋ ਆਇਆ। ਗੁਰਮੁਖਾਂ ਸਾਚਾ ਸਾਕ ਸੱਜਣ ਸੈਣ, ਤੀਜੇ ਨੈਣ ਦਰਸ ਵਿਖਾਇਆ। ਕਲਜੁਗ ਵਹੇ ਡੂੰਘੇ ਵਹਿਣ, ਨਾ ਕੋਈ ਪਾਰ ਕਰਾਇਆ। ਘਰ ਘਰ ਮੰਦਰ ਅੰਦਰ ਬਹਿ ਬਹਿ ਸਾਰੇ ਗਾਣ, ਦਿਸ ਕਿਸੇ ਨਾ ਆਇਆ। ਆਪੇ ਹੋਇਆ ਜਾਣੀ ਜਾਣ, ਜਾਨਣਹਾਰ ਸ੍ਰਿਸ਼ਟ ਸਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਰੂਪ ਵਖਾਇਆ। ਕਲਜੁਗ ਤੇਰਾ ਕਾਲਾ ਰੰਗ, ਚਾਰੋਂ ਕੁੰਟ ਰਿਹਾ ਵਿਖਾਈਆ। ਲੱਖ ਚੁਰਾਸੀ ਹੋਈ ਨੰਗ, ਪੱਲੂ ਕੋਈ ਨਾ ਪਾਈਆ। ਦਰ ਦਰ ਘਰ ਘਰ ਭਿਛਿਆ ਰਹੇ ਮੰਗ, ਰਾਜ ਰਾਜਾਨਾਂ ਰਿਹਾ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਸਾਚੇ ਸੰਤ ਜਨਾਂ ਏਕਾ ਦੇਵੇ ਨਾਮ ਧਨਾ, ਧੰਨ ਧੰਨਾ ਆਪ ਅਖਵਾਈਆ। ਨਾਮ ਧਨ ਸਚ ਖਜ਼ਾਨਾ, ਪ੍ਰਭ ਆਪਣੇ ਹੱਥ ਰਖਾਇਆ। ਪ੍ਰਭ ਆਪੇ ਹੋਇਆ ਦਾਨੀ ਦਾਨਾ, ਜੁਗ ਜੁਗ ਦੇਂਦਾ ਆਇਆ। ਵੇਖ ਵਖਾਏ ਲੋਕ ਤੀਨਾ, ਘਰ ਚੌਥੇ ਡੇਰਾ ਲਾਇਆ। ਚੌਥਾ ਦਰ ਜਿਉਂ ਜਲ ਮੀਨਾ, ਗੁਰਮੁਖ ਸੁਰਤ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਘਰ ਏਕਾ ਵਰ ਏਕਾ ਹਰਿ ਏਕਾ ਸਰ ਵੇਖਣ ਆਇਆ। ਦਰ ਘਰ ਹਰਿ ਦਾਤਾਰਾ, ਹਰਿ ਆਪੇ ਵੇਖ ਵਖਾਇੰਦਾ। ਚੌਥੇ ਘਰ ਭਰ ਭੰਡਾਰਾ, ਜਨ ਭਗਤਾਂ ਆਪ ਵਰਤਾਇੰਦਾ। ਅੰਤਮ ਕਰੇ ਪਾਰ ਕਿਨਾਰਾ, ਪੰਚਮ ਆਪ ਵਿਖਾਇੰਦਾ। ਛੇਵੇਂ ਛੱਪਰ ਛੰਨ ਨਾ ਕੋਇ ਉਸਾਰਾ, ਨਾ ਕੋਈ ਵੇਖੇ ਨਾ ਕੋਈ ਪੇਖੇ ਨਾ ਕੋਈ ਭੇਵ ਖੁਲ੍ਹਾਇੰਦਾ। ਆਪੇ ਲਿਖਣਹਾਰਾ ਲੇਖੇ ਜੁਗ ਜੁਗ ਲੇਖ ਲਿਖਾਇੰਦਾ। ਕਲਜੁਗ ਤੇਰੀ ਮਿਟੇ ਰੇਖੇ, ਪ੍ਰਭ ਸਾਚਾ ਆਪ ਮਿਟਾਇੰਦਾ। ਆਪੇ ਹੋਇਆ ਧਾਰੀ ਕੇਸੇ, ਗੋਬਿੰਦ ਕਾਇਆ ਰੂਪ ਵਟਾਇੰਦਾ। ਦਰ ਦਵਾਰੇ ਬ੍ਰਹਮਾ ਵਿਸ਼ਨੂੰ ਮਹੇਸ਼ ਗਣੇਸ਼ੇ, ਦੋਏ ਜੋੜ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਕਾਲੀ ਧਾਰ, ਪਰਗਟ ਕਰੇ ਵਿਚ ਸੰਸਾਰ, ਆਪ ਆਪਣੀ ਕਿਰਪਾ ਧਾਰ, ਨਾ ਕੋਈ ਮੇਟ ਮਿਟਾਇੰਦਾ। ਕਲਜੁਗ ਤੇਰੀ ਕਾਲੀ ਧਾਰ, ਅੰਤਮ ਮੇਟ ਮਿਟਾਈਆ। ਨੌ ਖੰਡ ਪ੍ਰਿਥਮੀ ਕਰੇ ਖ਼ਬਰਦਾਰ, ਸੋਹੰ ਡੰਕ ਵਜਾਈਆ। ਸੱਤਾਂ ਦੀਪਾਂ ਲਏ ਹੁਲਾਰ, ਆਪੇ ਆਪ ਰਿਹਾ ਹਿਲਾਈਆ। ਤ੍ਰੈਗੁਣ ਮਾਇਆ ਵੇਖ ਪਸਾਰ, ਬ੍ਰਹਮੇ ਖ਼ੁਸ਼ੀ ਮਨਾਈਆ। ਲੱਖ ਚੁਰਾਸੀ ਭਰਮੇ ਭੁੱਲੀ, ਨਾ ਕੋਈ ਹੋਏ ਸਹਾਈਆ। ਪ੍ਰਭ ਅਬਿਨਾਸ਼ੀ ਖੇਲ ਨਿਆਰ, ਭੇਵ ਕੋਈ ਨਾ ਪਾਈਆ। ਚਿੱਟੇ ਅਸਵ ਹੋ ਅਸਵਾਰ, ਸੋਲਾਂ ਕਲੀਆਂ ਆਸਣ ਲਾਈਆ। ਪਹਿਲਾਂ ਪੌੜਾ ਰਿਹਾ ਉਠਾ, ਪੰਚਮ ਜੇਠੀ ਆਪ ਉਠਾਈਆ। ਨਾ ਕੋਈ ਕਿਸੇ ਦੀਸੇ ਵਡ ਵਡ ਸੱਜਣ ਸ਼ਾਹ, ਸ਼ਾਹ ਸੁਲਤਾਨਾਂ ਰਿਹਾ ਮਿਟਾਈਆ। ਗੁਰਮੁਖਾਂ ਦੇਵੇ ਨਾਮ ਵਸਤ ਬੇਪਰਵਾਹ, ਅਨਡਿਠ ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵਣਹਾਰਾ ਵਰ, ਦਰ ਮੰਦਰ ਇਕ ਸੁਹਾਈਆ। ਦਰ ਦਰਬਾਰਾ ਇਕ ਖੁਲ੍ਹਾਇਆ, ਚਾਰ ਵਰਨ ਦਵਾਰਿਆ। ਰਾਓ ਰੰਕਾਂ ਰਿਹਾ ਸੁਣਾਇਆ, ਊਚਾਂ ਨੀਚਾਂ ਭੇਵ ਨਿਵਾਰਿਆ। ਸ਼ਾਹ ਸੁਲਤਾਨਾਂ ਦਰ ਫਿਰਾਇਆ, ਭੇਖਾਧਾਰੀ ਭੇਖ ਅਪਾਰਿਆ। ਮਸਤੂਆਣਾ ਧਾਮ ਸੁਹਾਇਆ, ਹਰਿ ਖੇਲੇ ਖੇਲ ਨਰ ਹਰਿ ਨਰ ਨਿਰੰਕਾਰਿਆ। ਸੰਮਤ ਸੋਲਾਂ ਪੰਦਰਾਂ ਕੱਤਕ ਰਿਹਾ ਲਿਖਾਇਆ, ਚਰਨ ਛੁਹਾਏ ਸਚ ਘਰ ਬਾਹਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਤੇਰਾ ਸਾਚਾ ਦਰ, ਹਰਿ ਆਪੇ ਪੂਰ ਕਰਾ ਰਿਹਾ। ਲਹਿਣਾ ਮੂਲ ਜਾਏ ਚੁੱਕ, ਦੇਵਣਹਾਰ ਦਾਤਾਰਾ। ਜਨ ਭਗਤਾਂ ਪੈਂਡਾ ਜਾਏ ਮੁੱਕ, ਲੱਖ ਚੁਰਾਸੀ ਪਾਰ ਕਿਨਾਰਾ। ਆਪਣਾ ਭਾਰ ਆਪੇ ਚੁੱਕ, ਪ੍ਰਭ ਦੇਵੇ ਸ਼ਬਦ ਸਹਾਰਾ। ਕਾਇਆ ਬੂਟਾ ਮਨਮੁਖ ਜੀਵਾਂ ਰਿਹਾ ਸੁੱਕ, ਅੰਤਮ ਦੇਵੇ ਜੜ੍ਹ ਉਖਾੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਮਾਰ ਝਾਤ ਇਕ ਕਰਾਏ ਸ਼ਬਦ ਅਖਾੜਾ।