੪ ਚੇਤ ੨੦੧੪ ਬਿਕ੍ਰਮੀ ਤਾਰਾ ਸਿੰਘ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ
ਚੌਥੇ ਘਰ ਅੰਦਰ ਵੜ, ਆਪਣਾ ਰੰਗ ਵਖਾਇੰਦਾ। ਗੁਰਮੁਖ ਸਾਚੇ ਆਪੇ ਫੜ, ਆਪਣੇ ਰੰਗ ਰੰਗਾਇੰਦਾ। ਦੋ ਜਹਾਨਾਂ ਲਾਵੇ ਜੜ੍ਹ, ਨਾ ਕੋਈ ਮਾਤ ਉਖੜਾਇੰਦਾ। ਇਕ ਵਖਾਏ ਸਾਚਾ ਗੜ੍ਹ, ਮਹੱਲ ਅਟੱਲ ਰਖਾਇੰਦਾ। ਹਰਿਜਨ ਸਾਚਾ ਜਾਏ ਚੜ੍ਹ, ਪ੍ਰਭ ਸਾਚਾ ਰਾਹ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਦਰ ਬਹਿ ਬਹਿ ਖੇਲ ਖਿਲਾਇੰਦਾ। ਚੌਥਾ ਘਰ ਸਚ ਦਵਾਰ, ਆਪਣਾ ਆਪ ਰਖਾਇਆ। ਏਕਾ ਦੂਜਾ ਭੇਵ ਨਿਵਾਰ, ਏਕਾ ਰੂਪ ਸਮਾਇਆ। ਪਾਰਬ੍ਰਹਮ ਬ੍ਰਹਮ ਨਾ ਰਹੇ ਨਿਆਰ, ਨਿਰਗੁਣ ਨਿਰਗੁਣ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਗੁਣ ਲੇਖਾ ਰਿਹਾ ਚੁਕਾਇਆ। ਚੌਥਾ ਘਰ ਸਚ ਦਵਾਰ, ਸਤਿ ਪੁਰਖ ਆਪ ਬਣਾਇੰਦਾ। ਆਪ ਆਪਣੀ ਕਿਰਪਾ ਧਾਰ, ਗੁਰਮੁਖਾਂ ਵਿਚ ਬਹਾਇੰਦਾ। ਆਪੇ ਹੋਇਆ ਪਹਿਰੇਦਾਰ, ਦਿਵਸ ਰੈਣ ਸੇਵ ਕਮਾਇੰਦਾ। ਸੱਸਾ ਕਿਲਾ ਕਰ ਤਿਆਰ, ਸਤਿਗੁਰ ਪੂਰਾ ਦਇਆ ਕਮਾਇੰਦਾ। ਤਤਾ ਤ੍ਰਿਸ਼ਨਾ ਦਏ ਨਿਵਾਰ, ਆਤਮ ਜਾਮ ਪਿਲਾਇੰਦਾ। ਗੱਗਾ ਗੋਬਿੰਦ ਮੇਲ ਮਿਲਾਰ, ਹਰਿ ਹਰਿ ਰੂਪ ਸਮਾਇੰਦਾ। ਰਾਰਾ ਰਾਮ ਰਹੀਮ ਕਰਤਾਰ, ਲਹਿਣਾ ਦੇਣਾ ਮੂਲ ਚੁਕਾਇੰਦਾ। ਸਤਿਜੁਗ ਸਾਚਾ ਕਰ ਵਰਤਾਰ, ਸਾਚੀ ਬਣਤ ਬਣਾਇੰਦਾ। ਸ਼ਬਦ ਰਖਾਏ ਇਕ ਭੰਡਾਰ, ਚਾਰ ਵਰਨਾਂ ਆਪ ਵਰਤਾਇੰਦਾ। ਨਾ ਕੋਈ ਜਾਣੇ ਨਾਰੀ ਨਾਰ, ਨਰ ਨਰੇਸ਼ਾ ਰੂਪ ਵਟਾਇੰਦਾ। ਆਪਣਾ ਆਪ ਕੀਆ ਸ਼ਿੰਗਾਰ, ਅੱਗ ਭਿਬੂਤੀ ਆਪਣੀ ਨਾਮ ਲਗਾਇੰਦਾ। ਜੋਤ ਨਿਰੰਜਣ ਕਰ ਪਿਆਰ, ਸਾਚੀ ਗੁਫਾ ਵਖਾਇੰਦਾ। ਕਲਜੁਗ ਮੇਟੇ ਅੰਧ ਅੰਧਿਆਰ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਸੰਤ ਸੁਹੇਲੇ ਕਰ ਤਿਆਰ, ਦੇ ਮਤ ਆਪ ਸਮਝਾਇੰਦਾ। ਸਖੀ ਸਖੀਆਂ ਧਰਮ ਦਵਾਰ, ਨਾ ਕੋਈ ਤੋੜੇ ਤੋੜ ਤੁੜਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਪ੍ਰਭ ਅਬਿਨਾਸ਼ੀ ਵਾਗਾਂ ਮੋੜੇ, ਲੋਕਮਾਤੀ ਫੇਰਾ ਪਾਇੰਦਾ। ਸੰਤ ਸੁਹੇਲੇ ਜੁਗ ਜੁਗ ਵਿਛੜੇ ਜੋੜੇ, ਚਰਨ ਕਵਲ ਧਿਆਨ ਲਗਾਇੰਦਾ। ਚਿੱਟੇ ਅਸਵ ਚੜ੍ਹਿਆ ਘੋੜੇ, ਚਾਰੋ ਕੁੰਟ ਫੇਰਾ ਪਾਇੰਦਾ। ਵੇਖੇ ਪਰਖੇ ਮਿੱਠੇ ਕੌੜੇ, ਗਰੀਬ ਨਿਮਾਣੇ ਵੇਖ ਵਖਾਇੰਦਾ। ਭਗਤ ਸੁਹੇਲੇ ਆਤਮ ਬਹੁੜੇ, ਜੁਗ ਜੁਗ ਪੈਜ ਰਖਾਇੰਦਾ। ਆਪ ਚੜ੍ਹਾਏ ਸਾਚੇ ਪੌੜੇ, ਸੋਹੰ ਖੰਡਾ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਚੌਥਾ ਇਕ ਵਸਾਇੰਦਾ। ਚੌਥੇ ਘਰ ਸ਼ਬਦ ਹੁਲਾਰਾ, ਏਕਾ ਏਕ ਰਖਾਇਆ। ਦੇਵਣਹਾਰ ਦਾਤਾਰਾ, ਦਿਵਸ ਰੈਣ ਰਿਹਾ ਝੁਲਾਇਆ। ਗੁਰਮੁਖ ਸਾਚਾ ਮੀਤ ਮੁਰਾਰਾ, ਵਿਚ ਬੈਠਾ ਆਸਣ ਲਾਇਆ। ਉਠ ਉਠ ਵੇਖੇ ਚਾਰ ਦਵਾਰਾ, ਚਾਰੇ ਕੁੰਟਾਂ ਨਿਰਗੁਣ ਨਰ ਹਰਿ ਨਿਰਵੈਰ ਰੂਪ ਦਿਸ ਨਾ ਆਇਆ। ਸਰਗੁਣ ਨਾ ਵਸਿਆ ਥਿਰ ਘਰ, ਮਾਤਲੋਕੀ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਦਰ ਦਵਾਰਾ ਇਕ ਵਖਾਇਆ। ਚੌਥਾ ਘਰ ਸ਼ਬਦ ਬੁਲੰਦ, ਜੋਤੀ ਏਕਾ ਏਕ ਰਖਾਈਆ। ਦਸਮ ਦਵਾਰੀ ਅੱਧ ਵਿਚ ਕੰਧ, ਪ੍ਰਭ ਸਾਚੇ ਆਪ ਟਿਕਾਈਆ। ਆਪ ਆਪਣਾ ਕੀਆ ਕਿਵਾੜ ਬੰਦ, ਕਿਵਾੜ ਬੰਦ ਆਪੇ ਦਏ ਖੁਲ੍ਹਾਈਆ। ਸੋਹੰ ਗਾਏ ਸੁਹਾਗੀ ਛੰਦ, ਘਰ ਚੌਥੇ ਮੇਲ ਮਿਲਾਈਆ। ਭੇਵ ਨਾ ਪਾਇਣ ਬੱਤੀ ਦੰਦ, ਰਸਨਾ ਗੁਣ ਨਾ ਗਾਈਆ। ਸਰਬ ਜੀਆਂ ਆਪੇ ਬਖ਼ਸ਼ੰਦ, ਹਰਿ ਦਾਤਾ ਵਡ ਰਘੁਰਾਈਆ। ਦੂਰ ਦੁਰਾਡਾ ਜਨ ਭਗਤਾਂ ਆਪ ਮੁਕਾਏ ਪੰਧ, ਫੜ ਬਾਹੋਂ ਪਾਰ ਕਰਾਈਆ। ਚਰਨਾਂ ਹੇਠ ਰਖਾਏ ਸੂਰਜ ਚੰਦ, ਮੰਡਲ ਮੰਡਪ ਬੈਠੇ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਸਾਚਾ ਘਰ, ਚੌਥਾ ਨਾਉਂ ਰਖਾਈਆ। ਚੌਥਾ ਘਰ ਸ਼ਬਦ ਅਡੋਲ, ਏਕਾ ਏਕ ਰਖਾਇਆ। ਦਰ ਦਵਾਰਾ ਰਿਹਾ ਖੋਲ੍ਹ, ਸੋਹੰ ਦੇਵੇ ਨਾਮ ਦਲਾਸਿਆ। ਸਾਚੇ ਅੰਦਰ ਰਿਹਾ ਬੋਲ, ਆਪ ਵਜਾਏ ਆਪਣਾ ਤਾਲਿਆ। ਭਗਤ ਸੁਹੇਲਾ ਸਦ ਵਸਿਆ ਕੋਲ, ਫਲ ਲਗਾਏ ਕਾਇਆ ਡਾਲਿਆ। ਕਾਇਆ ਧਰਤੀ ਰਹੀ ਮੌਲ, ਰੁੱਤ ਬਸੰਤੀ ਇਕ ਵਖਾ ਲਿਆ। ਸ੍ਰਿਸ਼ਟ ਸਬਾਈ ਰਹੀ ਅਨਭੋਲ, ਕਲਜੁਗ ਵੇਲਾ ਅੰਤ ਮੁਕਾ ਲਿਆ। ਪ੍ਰਭ ਤੋਲਣ ਆਇਆ ਕਲਜੁਗ ਤੇਰਾ ਤੋਲ, ਸੋਹੰ ਵੱਟਾ ਇਕ ਰਖਾ ਲਿਆ। ਲੱਖ ਚੁਰਾਸੀ ਚਾਰੋਂ ਕੁੰਟ ਲਟਕਾਏ ਅੰਦਰ ਵੜ ਮੁਖ ਨਾ ਕੋਈ ਛੁਪਾ ਲਿਆ। ਸੰਮਤ ਚੌਦਾਂ ਵਜਾਏ ਢੋਲ, ਮਰਦੰਗਾ ਆਪਣਾ ਹੱਥ ਰਖਾ ਲਿਆ। ਪੰਦਰਾਂ ਹੁਲਾਰਾ ਰਸਨਾ ਬੋਲ, ਦੋਵੇਂ ਪਾਸੇ ਆਪ ਹਿਲਾ ਲਿਆ। ਸੰਮਤ ਸੋਲਾਂ ਛਾਛ ਦਏ ਵਿਰੋਲ, ਮਾਣਕ ਮੋਤੀ ਬਾਹਰ ਕਢਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਸਾਚਾ ਘਰ, ਦਰ ਸਾਚਾ ਇਕ ਵਖਾ ਲਿਆ। ਸਾਚਾ ਘਰ ਸ਼ਬਦ ਸੁਹੰਜਣਾ, ਨਿਰਮਲ ਜੋਤ ਜਗਾਈਆ। ਗੁਰ ਚਰਨ ਦਵਾਰੇ ਸਾਚੇ ਮਜਨਾ, ਪੂਜਾ ਪਾਠ ਵਕਤ ਚੁਕਾਈਆ। ਮਿਲਿਆ ਮੇਲ ਦਰਦ ਦੁੱਖ ਭੰਜਨਾ, ਨੇਤਰ ਅੰਜਨ ਏਕਾ ਨਾਉਂ ਪਾਈਆ। ਮੀਤ ਮੁਰਾਰਾ ਸਾਚਾ ਸੱਜਣਾ, ਪਾਰਬ੍ਰਹਮ ਅਖਵਾਈਆ। ਤਾਲ ਤਲਵਾੜਾ ਏਕਾ ਵੱਜਣਾ, ਆਤਮਕ ਧੁਨ ਰਿਹਾ ਉਪਜਾਈਆ। ਗੜ੍ਹ ਹੰਕਾਰੀ ਅੰਤਮ ਭੱਜਣਾ, ਪ੍ਰਭ ਸਾਚਾ ਰਿਹਾ ਭੰਨਾਈਆ। ਪੀ ਅੰਮ੍ਰਿਤ ਆਤਮ ਰੱਜਣਾ, ਆਤਮ ਅੰਮ੍ਰਿਤ ਤਾਲ ਸੁਹਾਈਆ। ਗੁਰ ਪੂਰੇ ਪੜਦਾ ਕੱਜਣਾ, ਮਨਮੁਖ ਭੋਲੇ ਮੁਖ ਲਾਈ ਕਾਲੀ ਛਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵਣਹਾਰਾ ਵਰ, ਦਰ ਦਵਾਰਾ ਬੰਕ ਸੁਹਾਈਆ। ਬੰਕ ਦਵਾਰਾ ਇਕ ਅਨਮੁਲਾ, ਗੁਰਮੁਖ ਵਿਰਲੇ ਪਾਇਆ। ਲੋਕਮਾਤੀ ਪੂਰੇ ਤੋਲ ਤੁਲਾ, ਮਾਇਆ ਮਮਤਾ ਮੋਹ ਚੁਕਾਇਆ। ਆਪੇ ਫਲਿਆ ਆਪੇ ਫੁਲਾ, ਫਲ ਆਪਣਾ ਰਿਹਾ ਖਵਾਇਆ। ਪਾਣੀ ਪਿਆ ਨਾ ਕਾਇਆ ਚੁਲ੍ਹਾ, ਉਲਟੀ ਨਾਭੀ ਕਵਲ ਭਵਾਇਆ। ਅੰਮ੍ਰਿਤ ਆਤਮ ਅਜੇ ਨਾ ਡੁਲ੍ਹਾ, ਹਰਿ ਝਿਰਨਾ ਰਿਹਾ ਝਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰੇ ਦੇਵੇ ਵਰ, ਦਰ ਦਰਬਾਨਾ ਆਪ ਅਖਵਾਇਆ। ਦਰ ਦਰਬਾਨ ਗ਼ਰੀਬ ਨਿਵਾਜਾ, ਦਰ ਸਾਚੇ ਸੇਵ ਕਮਾਇੰਦਾ। ਅੱਠੇ ਪਹਿਰ ਮਾਰੇ ਆਵਾਜਾ, ਦਿਵਸ ਰੈਣ ਜਗਾਇੰਦਾ। ਸ਼ਬਦ ਉਠਾਏ ਘੋੜਾ ਤਾਜਾ, ਗੁਰਮੁਖ ਸਾਚੇ ਆਪ ਚੜ੍ਹਾਇੰਦਾ। ਅਨਹਦ ਵਜਾਏ ਏਕਾ ਵਾਜਾ, ਪੰਚਮ ਸੇਵਾ ਲਾਇੰਦਾ। ਧੁਰਦਰਗਾਹੀ ਆਇਆ ਭਾਜਾ, ਫੜ ਬਾਹੋਂ ਪਾਰ ਕਰਾਇੰਦਾ। ਚਰਨ ਕਵਲ ਵਖਾਏ ਹਾਜੀ ਹਾਜਨ ਹਾਜਾ, ਮੱਕਾ ਕਾਅਬਾ ਇਕ ਕਰਾਇੰਦਾ। ਆਪ ਉਲਟਾਏ ਕਵਲ ਨਾਭਾ, ਅੰਮ੍ਰਿਤ ਆਤਮ ਮੁਖ ਚੁਆਇੰਦਾ। ਜੋਤੀ ਨੂਰ ਨਾ ਝੱਲੇ ਤਾਬਾ, ਆਪ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਵੇਖੇ ਘਰ, ਘਰ ਸਾਚਾ ਇਕ ਸੁਹਾਇੰਦਾ। ਦਰ ਘਰ ਸਾਚਾ ਇਕ ਸੁਹਾਇਆ, ਏਕਾ ਏਕੰਕਾਰਿਆ। ਦੂਸਰ ਕਿਸੇ ਦਿਸ ਨਾ ਆਇਆ, ਭਰਮੇ ਭੁੱਲੇ ਜੀਵ ਗਵਾਰਿਆ। ਭਗਤ ਜਨਾਂ ਹਿੱਸਾ ਸਚ ਵੰਡਾਇਆ, ਆਦਿ ਜੁਗਾਦੀ ਤੇਰੀ ਕਾਰਿਆ। ਆਤਮ ਤ੍ਰਿਸ਼ਨਾ ਭੁੱਖ ਮਿਟਾਇਆ, ਏਕਾ ਭਰਿਆ ਸ਼ਬਦ ਭੰਡਾਰਿਆ। ਦੂਈ ਦਵੈਤੀ ਵਿਸ਼ਨਾ ਆਪੇ ਲਾਹਿਆ, ਦੇਵੇ ਨਾਮ ਖੁਮਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੇ ਸਾਚੇ ਘਰ ਹੋਏ ਮਾਤ ਭਿਖਾਰਿਆ। ਮਾਤ ਭਿਖਾਰੀ ਦਰ ਦਾਤਾਰਾ, ਨਿਰਗੁਣ ਖੇਲ ਖਿਲਾਇੰਦਾ। ਮੰਗੇ ਮੰਗ ਕਰ ਪਿਆਰਾ, ਚਰਨ ਕਵਲ ਪ੍ਰੀਤ ਸਿਖਾਇੰਦਾ। ਮੇਲਾ ਮੇਲ ਨਰ ਨਿਰੰਕਾਰਾ, ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਬੰਕ ਦਵਾਰਾ ਵੇਖ ਵਖਾਇੰਦਾ। ਸੋ ਪੁਰਖ ਨਿਰੰਜਣ ਸਾਚੀ ਧਾਰ, ਆਪਣੀ ਆਪ ਚਲਾਈਆ। ਖੇਲੇ ਖੇਲ ਅਪਰ ਅਪਾਰ, ਖੇਲਣਹਾਰ ਆਪ ਅਖਵਾਈਆ। ਮੇਲੇ ਮੇਲ ਵਿਚ ਸੰਸਾਰ, ਸਾਚੀ ਬਣਤ ਬਣਾਈਆ। ਗੁਰ ਚੇਲੇ ਸੋਹਣ ਇਕ ਦਵਾਰ, ਦਵਾਰ ਬੰਕਾ ਆਪ ਸੁਹਾਈਆ। ਸੱਜਣ ਸੁਹੇਲੇ ਮੀਤ ਮੁਰਾਰ, ਹਰਿ ਸਾਚਾ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਪੁਰਖ ਨਿਰੰਜਣ ਸੇਵਾ ਰਿਹਾ ਕਮਾਈਆ। ਸੋ ਸਤਿਗੁਰ ਸਾਚਾ ਸਾਖਿਆਤ, ਵਾਲੀ ਦੋ ਜਹਾਨਿਆ। ਚਰਨ ਪ੍ਰੀਤ ਬੰਨ੍ਹਾਏ ਸਾਚਾ ਨਾਤ, ਆਪ ਆਪਣੀ ਦਇਆ ਕਮਾਨਿਆ। ਸਖਾ ਸਹਾਈ ਮਾਈ ਬਾਪ, ਪਿਤਾ ਪੂਤ ਆਪ ਹੋ ਜਾਨਿਆ। ਵੇਖੇ ਪਰਖੇ ਜ਼ਾਤ ਪਾਤ, ਊਚਾਂ ਨੀਚਾਂ ਰਾਓ ਰੰਕ ਰਾਜਾਨਿਆ। ਜਨ ਭਗਤਾਂ ਦੇਵੇ ਸਾਚੀ ਦਾਤ, ਏਕਾ ਅੱਖਰ ਧੁਰ ਫ਼ਰਮਾਣਿਆ। ਅੰਤਮ ਵੇਲੇ ਪੁੱਛੇ ਵਾਤ, ਦਰ ਦਵਾਰ ਕਰੇ ਪਰਵਾਨਿਆ। ਕਲਜੁਗ ਰੈਣ ਮਿਟੇ ਅੰਧੇਰੀ ਰਾਤ, ਸਤਿਜੁਗ ਸਾਚਾ ਰਾਹ ਵਿਖਾਨਿਆ। ਹਰਿਜਨ ਮੇਲਾ ਪੁਰਖ ਬਿਧਾਤ, ਘਰ ਸਾਚਾ ਇਕ ਵਿਖਾਨਿਆ। ਪੁਰਖ ਨਿਰੰਜਣ ਆਪੇ ਆਪ, ਆਪ ਆਪਣਾ ਖੇਲ ਖਿਲਾਨਿਆ। ਖੇਲਣਹਾਰਾ ਹਰਿ ਸਮਰਾਥ, ਅਕਲ ਕਲਾ ਵਰਤਾਈਆ। ਸਤਿਜੁਗ ਚਲਾਏ ਆਪਣਾ ਰਾਥ, ਨਈਆ ਨਾਮ ਜਹਾਜ਼ ਬਣਾਈਆ। ਲੱਖ ਚੁਰਾਸੀ ਪਾਏ ਨਾਥ, ਡੋਰੀ ਸ਼ਬਦੀ ਇਕ ਰਖਾਈਆ। ਕਲਜੁਗ ਲਹਿਣਾ ਦੇਣਾ ਮੂਲ ਚੁਕਾਏ ਸਾਢੇ ਤਿੰਨ ਹਾਥ, ਸੀਆਂ ਵੰਡ ਵੰਡਾਈਆ। ਸਰਬ ਕਲਾ ਆਪੇ ਸਮਰਾਥ, ਘੜਨ ਭੰਨਣਹਾਰ ਆਪ ਹੋ ਆਈਆ। ਗੁਰਮੁਖ ਵਿਰਲੇ ਸਗਲ ਵਸੂਰਾ ਸਗਲਾ ਲਾਥ, ਦਰ ਘਰ ਸਾਚੇ ਦਰਸ਼ਨ ਪਾਈਆ। ਚਰਨ ਕਵਲ ਕਵਲ ਚਰਨ ਉਪਰ ਧਵਲ ਜੋ ਜਨ ਢੱਠਾ, ਪਾਰਬ੍ਰਹਮ ਬ੍ਰਹਮ ਮੇਲ ਮਿਲਾਈਆ। ਧੁਰਦਰਗਾਹੀ ਆਇਆ ਨੱਠਾ, ਕਲਜੁਗ ਅੰਤਮ ਵੇਖ ਵਖਾਈਆ। ਸਤਿਜੁਗ ਤੇਰੀ ਕਰੇ ਕਰਾਏ ਚੱਠਾ, ਸੰਮਤ ਚੌਦਾਂ ਪਹਿਲੀ ਚੇਤਰ ਰੁੱਤ ਸੁਹਾਈਆ। ਤ੍ਰੈਗੁਣ ਮਾਇਆ ਤੇਰਾ ਤਤ ਕਰ ਇਕੱਠਾ, ਇੱਕੀ ਜੇਠ ਰਿਹਾ ਜਲਾਈਆ। ਮੇਟ ਮਿਟਾਏ ਤੀਰਥ ਅੱਠ ਸੱਠਾ, ਗੰਗਾ ਗੋਦਾਵਰੀ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਸਤਿ ਸਤਿਵਾਦ, ਸੋ ਸੇਵਾ ਸਾਚੀ ਰਿਹਾ ਕਮਾਈਆ। ਸੋ ਸਾਜਣ ਹਰਿ ਮੀਤ, ਸਤਿਗੁਰ ਅਖਵਾਇੰਦਾ। ਨਾ ਦਿਹੁਰਾ ਨਾ ਮੰਦਰ ਮਸੀਤ, ਗੁਰੂ ਦਰ ਨਾ ਕੋਈ ਬਣਾਇੰਦਾ। ਆਪ ਬਣਾਏ ਆਪਣੀ ਰੀਤ, ਗੀਤ ਸੁਹਾਗ ਸੁਣਾਇੰਦਾ। ਘਟ ਘਟ ਅੰਦਰ ਬੈਠਾ ਪਰਖੇ ਨੀਤ, ਆਪ ਆਪਣਾ ਮੁਖ ਛੁਪਾਇੰਦਾ। ਗੁਰਮੁਖ ਵਿਰਲਾ ਮਾਨਸ ਦੇਹੀ ਰਿਹਾ ਜੀਤ, ਹਰਿ ਸਾਚੇ ਵਿਚ ਸਮਾਇੰਦਾ। ਇਕ ਇਕੇਲਾ ਸਦਾ ਅਤੀਤ, ਹਰ ਘਟ ਆਪ ਹੋ ਆਇੰਦਾ। ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਏਕਾ ਧਾਮ ਸੁਹਾਇੰਦਾ। ਮਨਮੁਖਾਂ ਸੁੱਤਾ ਦੇ ਕਰ ਪੀਠ, ਆਪਣਾ ਮੁਖ ਛੁਪਾਇੰਦਾ। ਜਨ ਭਗਤਾਂ ਦੇਵੇ ਸ਼ਬਦ ਅਨਡੀਠ, ਨੇਤਰ ਨੈਣ ਨਾ ਕੋਈ ਵਖਾਇੰਦਾ। ਕਲਜੁਗ ਜੂਠਾ ਝੂਠਾ ਪੀਸਣ ਰਿਹਾ ਪੀਸ, ਮਾਇਆ ਰਾਣੀ ਚੱਕੀ ਆਪ ਚਲਾਇੰਦਾ। ਪਾਰਬ੍ਰਹਮ ਅਬਿਨਾਸ਼ੀ ਬੀਠਲਾ ਬੀਠ, ਪਾਰਬ੍ਰਹਮ ਤੁੱਠ ਮੁੱਠ ਗੁਰਮੁਖ ਇਕ ਬਣਾਇੰਦਾ। ਮਨਮੁਖਾਂ ਹੱਥ ਫੜਾਏ ਖਾਲੀ ਠੂਠ, ਦਰ ਦਵਾਰੇ ਆਪ ਭਵਾਇੰਦਾ। ਅੰਤਮ ਲਹਿਣਾ ਦੇਣਾ ਮੂਲ ਚੁਕਾਏ ਜੂਠ ਝੂਠ, ਕਲਜੁਗ ਅੰਤ ਹਿਸਾਬ ਮੁਕਾਇੰਦਾ। ਸਤਿਜੁਗ ਸਾਚਾ ਬੈਠਾ ਰੂਠ, ਪ੍ਰਭ ਆਪੇ ਆਪ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਪੁਰਖ ਨਿਰੰਜਣ ਸਾਚੀ ਸੇਵਾ ਆਪ ਕਮਾਇੰਦਾ। ਸੋ ਦਾਤਾ ਮਿਹਰਵਾਨ, ਸਦਾ ਦਿਆਲਿਆ। ਜਨ ਭਗਤਾਂ ਵੇਖੇ ਮਾਰ ਧਿਆਨ, ਜੋਤ ਸਰੂਪੀ ਇਕ ਅਕਾਲਿਆ। ਲੱਖ ਚੁਰਾਸੀ ਆਤਮ ਦੇਵੇ ਜੀਆ ਦਾਨ, ਦੀਪਕ ਜੋਤੀ ਏਕਾ ਬਾਲਿਆ। ਸ਼ਬਦ ਸ਼ਬਦੀ ਬ੍ਰਹਮ ਗਿਆਨ, ਕਾਇਆ ਮੰਦਰ ਅੰਦਰ ਆਪ ਲਗਾਏ ਸਾਚਾ ਤਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਪੁਰਖ ਨਿਰੰਜਣ ਏਕਾ ਵਰ, ਆਪਣਾ ਆਪੇ ਪਾ ਲਿਆ। ਸੋ ਪੁਰਖ ਨਿਰੰਜਣ ਸਾਚਾ ਸੱਜਣ, ਗੁਰਮੁਖ ਵਿਰਲੇ ਪਾਇਆ। ਮਨਮੁਖ ਜੀਵ ਦਰ ਦਵਾਰਿਉਂ ਭੱਜਣ, ਘਰ ਸਾਚਾ ਮੂਲ ਨਾ ਪਾਇਆ। ਗੁਰਮੁਖ ਸਾਚੇ ਸੰਤ ਸੁਹੇਲੇ ਅੰਮ੍ਰਿਤ ਆਤਮ ਪੀ ਪੀ ਰੱਜਣ, ਨਿਜਾਨੰਦ ਨਿਜ ਘਰ ਮਾਤ ਪਾਇਆ। ਤਾਲ ਤਲਵਾੜੇ ਸਾਚੇ ਵੱਜਣ, ਸਚ ਸੇਵਾ ਰਿਹਾ ਲਗਾਇਆ। ਗੜ੍ਹ ਹੰਕਾਰੀ ਕਿਲ੍ਹਾ ਕੋਟ ਤੱਜਣ, ਰਾਹ ਸਾਚਾ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਪੁਰਖ ਨਿਰੰਜਣ ਦੇਵੇ ਵਰ, ਸਤਿ ਸਤਿਵਾਦ ਆਪ ਅਖਵਾਇਆ। ਸੋ ਪੁਰਖ ਨਿਰੰਜਣ ਸਤਿ ਸਤਿਵਾਦ, ਆਦਿ ਅੰਤ ਬੇਅੰਤਿਆ। ਖੇਲੇ ਖੇਲ ਆਦਿ ਜੁਗਾਦਿ, ਪਾਰਬ੍ਰਹਮ ਪ੍ਰਭ ਸਾਚਾ ਕੰਤਿਆ। ਵੇਖ ਵਖਾਏ ਕੋਟਨ ਕੋਟ ਬ੍ਰਹਿਮਾਦ, ਭੇਵ ਨਾ ਪਾਇਣ ਜੀਵ ਜੰਤਿਆ। ਸ਼ਬਦ ਰਖਾਏ ਇਕ ਨਾਦ, ਆਪ ਸੁਣਾਏ ਸਾਧਨ ਸੰਤਿਆ। ਜੁਗ ਜੁਗ ਦੇਵੇ ਨਾਮ ਦਾਦ, ਸਤਿਜੁਗ ਦੁਆਪਰ ਤ੍ਰੇਤਾ ਬਣਾਏ ਬਣੰਤਿਆ। ਪੁਰਖ ਅਬਿਨਾਸ਼ੀ ਮਾਧਵ ਮਾਧ, ਆਪ ਮਿਟਾਏ ਉਤਪਤ ਕਰਾਏ ਆਪੇ ਵੇਖ ਵਿਖੰਤਿਆ। ਕੋਟਨ ਕੋਟ ਰਹੇ ਅਰਾਧ, ਗੁਰਮੁਖ ਵਿਰਲੇ ਤੇਲ ਚੜ੍ਹੰਤਿਆ। ਸਾਚੀ ਨਾਰੀ ਏਕਾ ਮੇਲਾ ਕੰਤ ਸੁਹਾਗ, ਆਤਮ ਸੇਜਾ ਇਕ ਹਢੰਤਿਆ। ਮੋਨੀ ਸੋਨੀ ਬੈਠੇ ਕਰ ਵੈਰਾਗ, ਮਹਿੰਮਾ ਅਗਣਤ ਨਾ ਕੋਈ ਗਣੰਤਿਆ। ਦੀਪਕ ਜੋਤ ਨਾ ਦਿਸੇ ਚਿਰਾਗ, ਅੰਧ ਅੰਧੇਰ ਇਕ ਰਖੰਤਿਆ। ਮਾਇਆ ਡੱਸਣੀ ਕਲਜੁਗ ਜੀਵਾਂ ਡੱਸਿਆ ਨਾਗ, ਹੋਰ ਨਾ ਕੋਈ ਵਿਖੰਤਿਆ। ਜੂਠਾ ਝੂਠਾ ਤਨ ਬੱਧਾ ਤਾਗ, ਰਾਏ ਧਰਮ ਰਾਹ ਵਿਖੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਪੁਰਖ ਨਿਰੰਜਣ ਰਿਹਾ ਵਰ, ਗੁਰਮੁਖ ਸਾਚੇ ਇਕ ਇਕੰਤਿਆ। ਸੋ ਪੁਰਖ ਨਿਰੰਜਣ ਸਾਚਾ ਸੱਸਾ, ਆਪਣਾ ਰੂਪ ਵਟਾਇੰਦਾ। ਹਰਿ ਭਗਤ ਬਣਾਏ ਸਾਚਾ ਬੰਸਾ, ਸਾਚਾ ਰਾਹ ਵਿਖਾਇੰਦਾ। ਕੋਟਨ ਕੋਟ ਗਾਇਣ ਜਿਹਵਾ ਸਹੰਸ ਸਹੰਸਾ, ਸੇਵਕ ਸੇਵਾ ਲੇਖੇ ਲਾਇੰਦਾ। ਕਲਜੁਗ ਜੀਵ ਸੰਘਾਰੇ ਦੁਸ਼ਟ ਜਿਉਂ ਕਾਹਨਾ ਕੰਸਾ, ਏਕਾ ਖੰਡਾ ਨਾਮ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਪੁਰਖ ਨਿਰੰਜਣ ਵਸਿਆ ਘਰ, ਬੰਕ ਦਵਾਰ ਇਕ ਸੁਹਾਇੰਦਾ। ਸੋ ਪੁਰਖ ਨਿਰੰਜਣ ਸ਼ਬਦ ਅਨਾਦੀ, ਏਕਾ ਨਾਦ ਵਜਾਇੰਦਾ। ਜਾਪ ਜਪਾਏ ਬੋਧ ਅਗਾਧੀ, ਅਭੇਵ ਅਭੇਦਾ ਭੇਵ ਕੋਈ ਨਾ ਪਾਇੰਦਾ। ਧੁਰ ਦੀ ਬਾਣ ਜੁਗ ਜੁਗ ਵਾਦੀ, ਸ਼ਬਦ ਨਿਸ਼ਾਨ ਝੁਲਾਇੰਦਾ। ਜਨ ਭਗਤਾਂ ਆਤਮ ਰਿਹਾ ਸਾਧੀ, ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਇਕ ਕਰਾਏ ਸਾਚਾ ਹਾਜੀ, ਕਾਇਆ ਕਾਅਬਾ ਹੱਜ ਕਰਾਇੰਦਾ। ਪੰਚਮ ਢਾਹੇ ਫੜ ਫੜ ਗਾਜੀ, ਸ਼ਬਦ ਖੰਡਾ ਇਕ ਵਖਾਇੰਦਾ। ਚਿੱਟਾ ਅਸਵ ਸਾਚਾ ਤਾਜੀ, ਗੁਰਮੁਖ ਦਰ ਦਵਾਰੇ ਆਪ ਲਿਆਇੰਦਾ। ਸੋ ਦੇਵੇ ਜਨ ਸਾਚੀ ਭਾਜੀ, ਆਤਮ ਭਿਛਿਆ ਝੋਲੀ ਪਾਇੰਦਾ। ਜਗਤ ਵਿਕਾਰਾ ਹੋਇਆ ਪਾਜੀ, ਬੈਠਾ ਮੁਖ ਛੁਪਾਇੰਦਾ। ਗੁਰਮੁਖਾਂ ਰੱਖਣਹਾਰਾ ਲਾਜੀ, ਅੱਗੇ ਪਿੱਛੇ ਸੇਵ ਕਮਾਇੰਦਾ। ਆਪ ਚੜ੍ਹਾਏ ਸਚ ਜਹਾਜ਼ੀ, ਏਕਾ ਨਾਮ ਰਥ ਚਲਾਇੰਦਾ। ਦਿਵਸ ਰੈਣ ਅੰਦਰ ਮੰਦਰ ਕਾਇਆ ਬਹਿ ਬਹਿ ਮਾਰੀ ਆਵਾਜ਼ੀ, ਗੁਰਮੁਖ ਸੋਏ ਆਪ ਉਠਾਇੰਦਾ। ਸਾਚੀ ਸਾਜਨਾ ਰਿਹਾ ਸਾਜੀ, ਬੰਦ ਕਿਵਾੜੀ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਪੁਰਖ ਨਿਰੰਜਣ ਸਾਚਾ ਮੀਤਾ, ਦਸਮ ਦਵਾਰੀ ਧਾਮ ਸੁਹਾਇੰਦਾ। ਸੋ ਮਿਲਿਆ ਹਰਿ ਪਾਇਆ, ਘਰ ਸਾਚੇ ਵੱਜੇ ਵਧਾਈਆ। ਏਕਾ ਮੰਗਲ ਗਾਇਆ, ਮੇਲ ਮਿਲਿਆ ਸਾਚੇ ਮਾਹੀਆ। ਜਗਤ ਜੰਜਾਲਾ ਸੰਗਲ ਕੱਟ ਵਖਾਇਆ, ਧਰਮ ਰਾਏ ਤੋੜੇ ਫਾਹੀਆ। ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਪਾਰ ਕਰਾਇਆ, ਸੁਖਮਨ ਨਾੜੀ ਬੈਠਾ ਸ਼ਰਮਾਈਆ। ਗੁਰ ਪੂਰੇ ਪੱਲੂ ਨਾਮ ਫੜਾਇਆ, ਏਕਾ ਧੁਨ ਰਿਹਾ ਸੁਣਾਇਆ, ਦਰ ਦਵਾਰੇ ਰਿਹਾ ਸੁਹਾਈਆ। ਅੰਦਰ ਬਹਿ ਬਹਿ ਰਾਗ ਅਨਾਦੀ ਰਿਹਾ ਸੁਣਾਇਆ, ਸ਼ਬਦ ਸਿੰਘਾਸਣ ਸੇਜ ਵਿਛਾਈਆ। ਮਿੱਠੀ ਧਾਰਾ ਦਸਮ ਦਵਾਰਾ ਜੋਤ ਸਰੂਪੀ ਕਰ ਆਕਾਰਾ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਜਨ ਭਗਤਾਂ ਕਰੇ ਇਕ ਪਿਆਰਾ, ਸੱਚੀ ਭੁਜਾ ਰਿਹਾ ਉਠਾਈਆ। ਅੰਮ੍ਰਿਤ ਆਤਮ ਮੁਖ ਚੁਆਏ ਠੰਢੀ ਧਾਰਾ, ਸੀਤਲ ਸੀਤ ਕਰਾਈਆ। ਏਕਾ ਦੂਜਾ ਭੇਵ ਨਿਵਾਰਾ, ਏਕਾ ਰੰਗ ਰੰਗਾਈਆ। ਨਾਮ ਪਲੰਘ ਅਪਰ ਅਪਾਰਾ, ਸੋ ਪੁਰਖ ਨਿਰੰਜਣ ਆਪਣਾ ਆਪ ਵਿਖਾਈਆ। ਨਾਰੀ ਕੰਤ ਮੇਲ ਭਤਾਰਾ, ਸਾਚੀ ਸੇਜਾ ਇਕ ਹੰਢਾਈਆ। ਆਪੇ ਨਾਰੀ ਆਪੇ ਨਾਰਾ, ਏਕਾ ਰੂਪ ਹੋ ਜਾਈਆ। ਗੁਰਮੁਖ ਤੇਰਾ ਸਚ ਦਵਾਰਾ, ਸੋ ਪੁਰਖ ਨਿਰੰਜਣ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੱਸਾ ਹੋੜਾ ਉਪਰ ਲਾਈਆ। ਸੱਸਾ ਹੋੜਾ ਇਕ ਇਕੱਲਾ, ਪ੍ਰਭ ਸਾਚਾ ਆਪ ਲਗਾਇੰਦਾ। ਸ਼ਬਦ ਬਣਾਇਆ ਸਚ ਮਹੱਲਾ, ਚਾਰ ਦਿਵਾਰੀ ਨਾ ਕੋਈ ਰਖਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੋਵੇਂ ਰਾਹ ਮੱਲਾ, ਆਰ ਪਾਰ ਕੋਈ ਸੰਗ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੱਸਾ ਸੋ ਆਪੇ ਆਪ ਉਪਾਇੰਦਾ। ਸੋ ਪਾਇਆ ਪ੍ਰਭ ਆਪਣਾ, ਘਰ ਸਾਚੇ ਵੱਜੇ ਵਧਾਈਆ। ਮੇਟ ਮਿਟਾਏ ਤੀਨੋਂ ਤਾਪਨਾ, ਰਸਨਾ ਲੇਖ ਰਹਿਣ ਨਾ ਪਾਈਆ। ਲੇਖਾ ਚੁੱਕੇ ਜਾਪ ਜਪਨਾ, ਜਗਤ ਵਿਦਿਆ ਲੇਖ ਲਿਖਾਈਆ। ਕੋਟਨ ਕੋਟ ਉਤਾਰੇ ਪਾਪਨਾ, ਜਿਸ ਜਨ ਮਿਲਿਆ ਹਰਿ ਰਘੁਰਾਈਆ। ਨਾ ਕੋਈ ਦੇਵੇ ਵਰ ਸਰਾਪਨਾ, ਨਾ ਕੋਈ ਮਸਤਕ ਟਿੱਕਾ ਲਾਈਆ। ਆਪ ਬੁਝਾਏ ਗੁਰਮੁਖਾਂ ਆਪ ਆਪਣਾ, ਦੇਵੇ ਬ੍ਰਹਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੱਸਾ ਹਾਹਾ ਨਾਲ ਮਿਲਾਈਆ। ਹਾਹਾ ਅੱਖਰ ਹਰਿ ਕਰਤਾਰ, ਹਰੀ ਹਰਿ ਸਮਾਇਆ। ਆਪਣੇ ਘਰੋਂ ਕੀਤਾ ਬਾਹਰ, ਦੂਜਾ ਰੂਪ ਵਟਾਇਆ। ਪਾਰਬ੍ਰਹਮ ਸੱਚੀ ਸਰਕਾਰ, ਹਾਰ ਜਿਤ ਰਿਹਾ ਕਰਾਇਆ। ਪਾਰਬ੍ਰਹਮ ਕੋਈ ਨਾ ਪਾਵੇ ਸਾਰ, ਬ੍ਰਹਮ ਬ੍ਰਹਮ ਰੂਪ ਉਪਾਇਆ। ਬ੍ਰਹਮ ਹੋਇਆ ਸੇਵਾਦਾਰ, ਪਾਰਬ੍ਰਹਮ ਤੇਰੀ ਸੇਵਾ ਰਿਹਾ ਕਮਾਇਆ। ਨਾ ਮਰਿਆ ਨਾ ਪਿਆ ਜੰਮ, ਮਾਤਾ ਗੋਦ ਨਾ ਕਿਸੇ ਉਠਾਇਆ। ਹੱਡ ਮਾਸ ਨਾੜੀ ਚੰਮ, ਬੂੰਦ ਰਕਤ ਨਾ ਕੋਇ ਰਖਾਇਆ। ਪਵਣ ਸਵਾਸੀ ਨਾ ਕੋਈ ਦਮ, ਰਸਨਾ ਜਿਹਵਾ ਨਾ ਗਾਣਾ ਗਾਇਆ। ਨੇਤਰ ਨੈਣ ਨਾ ਵਹਾਏ ਛੰਮ ਛੰਮ, ਆਲਸ ਨਿੰਦਰਾ ਵਿਚ ਨਾ ਆਇਆ। ਆਪੇ ਜਾਣੇ ਆਪਣਾ ਕੰਮ, ਆਪ ਆਪਣੀ ਸੇਵਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੱਸਾ ਘਰ ਪਿੱਛੇ ਕਰ, ਹਾਹਾ ਅੱਗੇ ਲਾਇਆ। ਹਾਹਾ ਹਰੀ ਆਪ ਨਿਰੰਕਾਰਾ, ਆਪਣਾ ਰੰਗ ਰੰਗਾਇੰਦਾ। ਲੋਕਮਾਤ ਲਏ ਅਵਤਾਰਾ, ਲੱਖ ਚੁਰਾਸੀ ਜੂਨ ਉਪਾਇੰਦਾ। ਆਪੇ ਵਸਿਆ ਹਰਿ ਹਰਿ ਬਾਹਰਾ, ਆਪੇ ਵਿਚ ਸਮਾਇੰਦਾ। ਨਾਲ ਰਲਾਏ ਪੰਚਮ ਯਾਰਾ, ਪੰਚਾਂ ਤਤਾਂ ਮੇਲ ਮਿਲਾਇੰਦਾ। ਤ੍ਰੈਗੁਣ ਮਾਇਆ ਕਰ ਪਸਾਰਾ, ਤੇਰੀ ਝੋਲੀ ਪਾਇੰਦਾ। ਪਾਰਬ੍ਰਹਮ ਤੇਰਾ ਖੇਲ ਅਪਾਰਾ, ਹਾਹਾ ਦੋਏ ਜੋੜ ਸੀਸ ਝੁਕਾਇੰਦਾ। ਹਾਹਾ ਹਰ ਦਮ ਯਾਦ ਕਰ, ਏਕਾ ਆਸ ਰਖਾਈਆ। ਸ਼ਬਦ ਸਵਾਸ ਕਰ, ਰਸਨਾ ਰਿਹਾ ਧਿਆਈਆ। ਲੋਕਮਾਤ ਜੰਗਲ ਜੂਹ ਉਜਾੜ ਪਹਾੜ, ਪਰਭਾਸ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਹੰ ਤੇਰਾ ਪਹਿਲਾ ਘਰ ਰਿਹਾ ਬਣਾਈਆ।