Granth 06 Likhat 086: 19 Chet 2014 Bikarmi Girdhara Singh de Greh 21 Parivaran Ikathe Hoye Pind Ballowali Jila Amritsar

੧੯ ਚੇਤ ੨੦੧੪ ਬਿਕ੍ਰਮੀ ਗਿਰਧਾਰਾ ਸਿੰਘ ਦੇ ਗ੍ਰਹਿ ਇੱਕੀ ਪਰਿਵਾਰ ਇਕੱਠੇ ਹੋਏ ਪਿੰਡ ਬਲੋਵਾਲੀ ਜ਼ਿਲਾ ਅੰਮ੍ਰਿਤਸਰ

ਅਕਲ ਕਲਾ ਭਰਪੂਰ, ਆਪ ਅਖਵਾਇਆ। ਨਾਦ ਅਨਾਦੀ ਤੂਰ, ਏਕਾ ਸ਼ਬਦ ਅਲਾਇਆ। ਗੁਰਮੁਖਾਂ ਸਦ ਹਾਜ਼ਰ ਹਜ਼ੂਰ, ਨੇਤਰ ਨੈਣਾਂ ਦਰਸ਼ਨ ਪਾਇਆ। ਆਪੇ ਵਸੇ ਨੇੜੇ ਦੂਰ, ਮਨਮੁਖਾਂ ਦਿਸ ਨਾ ਆਇਆ। ਜਗਤ ਨਾਤਾ ਕੂੜੋ ਕੂੜ, ਥਿਰ ਕੋਈ ਰਹਿਣ ਨਾ ਪਾਇਆ। ਜਿਸ ਜਨ ਬਖ਼ਸ਼ੇ ਆਪਣੀ ਚਰਨ ਧੂੜ, ਦੁਰਮਤ ਮੈਲ ਦਏ ਗਵਾਇਆ। ਆਪ ਮਿਟਾਏ ਦਇਆ ਕਮਾਏ ਮੂਰਖ ਮੂੜ੍ਹ, ਏਕਾ ਗਿਆਨ ਦਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇਆ। ਅਕਲ ਕਲਾ ਭਰਪੂਰ, ਹਰਿ ਨਿਰੰਕਾਰਿਆ। ਜਨ ਭਗਤਾਂ ਦੇਵੇ ਨਾਦ ਸ਼ਬਦ ਸਾਚੀ ਤੂਰ, ਅਨਹਦ ਧੁਨ ਉਪਜਾ ਰਿਹਾ। ਅੰਮ੍ਰਿਤ ਆਤਮ ਬਖ਼ਸ਼ੇ ਭੂਰ, ਸਾਂਤਕ ਸਤਿ ਵਰਤਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾ ਰਿਹਾ। ਹਰਿਜਨ ਸਾਚੇ ਸਾਚਾ ਮੇਲਾ, ਜੁਗ ਜੁਗ ਆਪ ਕਰਾਇਆ। ਆਪੇ ਗੁਰੂ ਆਪੇ ਚੇਲਾ, ਚੇਲਾ ਗੁਰ ਆਪ ਅਖਵਾਇਆ। ਭਗਤ ਜਨਾਂ ਹਰਿ ਸੱਜਣ ਸੁਹੇਲਾ, ਲੋਕਮਾਤੀ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜ਼ਾਤ ਪਾਤੀ ਭੇਖ ਮਿਟਾਇਆ। ਜ਼ਾਤ ਪਾਤ ਪਾਰ ਕਿਨਾਰਾ, ਪ੍ਰਭ ਸਾਚਾ ਅੰਤ ਕਰਾਈਆ। ਕਲਜੁਗ ਤੇਰੀ ਅੰਤਮ ਵਾਰਾ, ਜੀਵ ਜੰਤ ਰਿਹਾ ਜਗਾਈਆ। ਸਤਿਜੁਗ ਸਾਚਾ ਖੋਲ੍ਹ ਦਵਾਰਾ, ਸਾਚਾ ਮਾਰਗ ਲਾਈਆ। ਸੋਹੰ ਸ਼ਬਦ ਜੈ ਜੈ ਕਾਰਾ, ਚਾਰ ਵਰਨਾਂ ਰਿਹਾ ਜਣਾਈਆ। ਇਕ ਇਕੱਲਾ ਏਕੰਕਾਰਾ, ਏਕਾ ਰੂਪ ਸਮਾਈਆ। ਪਰਗਟ ਹੋਇਆ ਵਿਚ ਸੰਸਾਰਾ, ਜੁਗ ਜੁਗ ਬਣਤ ਬਣਾਈਆ। ਕਲਜੁਗ ਚਾਰੋਂ ਕੁੰਟ ਧੁੰਦੂਕਾਰਾ, ਰੈਣ ਅੰਧੇਰੀ ਛਾਈਆ। ਜੂਠ ਝੂਠ ਦਰ ਦਵਾਰਾ, ਘਰ ਘਰ ਬੈਠਾ ਆਸਣ ਲਾਈਆ। ਜੂਠਾ ਝੂਠਾ ਮੀਤ ਮੁਰਾਰਾ, ਸਾਕ ਸੱਜਣ ਮਾਤ ਅਖਵਾਈਆ। ਨਾ ਕੋਈ ਮਿਲਾਏ ਪਾਰਬ੍ਰਹਮ ਪੁਰਖ ਅਪਾਰਾ, ਭਰਮੇ ਭੁੱਲੀ ਸਰਬ ਲੋਕਾਈਆ। ਮਨਮੁਖ ਜੀਵ ਭੌਂਦੇ ਨੌ ਦਵਾਰਾ, ਦਰ ਦਸਵਾਂ ਨਾ ਕੋਈ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰਿਹਾ ਜਗਾਈਆ। ਹਰਿਜਨ ਸਾਚਾ ਸਾਚਾ ਲਾਲ, ਹਰਿ ਸਾਚਾ ਆਪ ਉਠਾਇੰਦਾ। ਲੱਖ ਚੁਰਾਸੀ ਵਿਚੋਂ ਭਾਲ, ਆਪ ਆਪਣੀ ਗੋਦ ਉਠਾਇੰਦਾ। ਜੋਤੀ ਨੂਰ ਇਕ ਅਕਾਲ, ਇਕ ਇਕੱਲਾ ਧਾਮ ਸੁਹਾਇੰਦਾ। ਜਿਸ ਜਨ ਦੇਵੇ ਨਾਮ ਸ਼ਬਦ ਸੱਚਾ ਧਨ ਮਾਲ, ਆਤਮ ਝੋਲੀ ਭਰਾਇੰਦਾ। ਨੇੜ ਨਾ ਆਏ ਕਾਲ ਮਹਾਂਕਾਲ, ਲੱਖ ਚੁਰਾਸੀ ਫੰਦ ਕਟਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲ, ਆਪਣੀ ਧਾਰਾ ਇਕ ਬੰਧਾਇੰਦਾ। ਭਗਤ ਜਨਾਂ ਹੋਏ ਸਦਾ ਰਖਵਾਲ, ਨਿਤ ਨਵਿਤ ਜੋਤ ਪਰਗਟਾਇੰਦਾ। ਕਲਜੁਗ ਮਾਇਆ ਦਏ ਉਛਾਲ, ਮਾਇਆ ਮਮਤਾ ਵਹਿਣ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਸਾਚੇ ਸੰਤ ਦੁਲਾਰ, ਹਰਿ ਸਾਚਾ ਵੇਖ ਵਖਾਈਆ। ਆਪੇ ਖੋਲ੍ਹ ਬੰਦ ਕਿਵਾੜ, ਜੋਤੀ ਨੂਰ ਸਵਾਈਆ। ਨੇੜ ਨਾ ਆਏ ਪੰਚਮ ਧਾੜ, ਦਰ ਦਵਾਰੇ ਰਿਹਾ ਦੁਰਕਾਈਆ। ਇਕ ਵਖਾਏ ਸਾਚਾ ਅਖਾੜ, ਅਨਹਦ ਸਾਚਾ ਰਾਗ ਰਿਹਾ ਅਲਾਈਆ। ਮਾਇਆ ਮਮਤਾ ਬਸਤਰ ਉਤਾਰ, ਸ਼ਬਦ ਗਹਿਣਾ ਤਨ ਪਹਿਨਾਈਆ। ਪੰਚ ਵਿਕਾਰਾ ਆਪ ਚਬਾਏ ਆਪਣੀ ਦਾੜ੍ਹ, ਨੇਤਰ ਨੈਣਾਂ ਦਰਸ ਦਿਖਾਈਆ। ਵਾ ਨਾ ਲੱਗੇ ਤਤੀ ਹਾੜ, ਕਲਜੁਗ ਅਗਨੀ ਆਪ ਬੁਝਾਈਆ। ਧੁਰਦਰਗਾਹੀ ਸਾਚਾ ਲਾੜ, ਹਰਿਜਨ ਸਾਚੇ ਲਏ ਪਰਨਾਈਆ। ਆਪੇ ਹੋਇਆ ਪਿੱਛੇ ਅਗਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਸੰਤ ਜਨਾਂ ਹੋਏ ਆਪ ਸਹਾਈਆ। ਕਲਜੁਗ ਤੇਰੀ ਅੰਤਮ ਚਾਲਾ, ਚਾਰ ਕੁੰਟ ਅੰਧੇਰਾ। ਹਰਿ ਕਾ ਨਾਉਂ ਕਿਸੇ ਨਾ ਭਾਲਾ, ਨਾ ਚੁੱਕਿਆ ਤੇਰਾ ਮੇਰਾ। ਫਲ ਨਾ ਲੱਗਾ ਕਾਇਆ ਡਾਲ੍ਹਾ, ਪੰਜਾਂ ਚੋਰਾਂ ਪਾਇਆ ਘੇਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਸੰਤ ਜਨਾਂ ਹੋਏ ਸਦਾ ਰਖਵਾਲਾ। ਕਲਜੁਗ ਤੇਰੀ ਕਾਲੀ ਰੈਣ, ਚਾਰੋਂ ਕੁੰਟ ਛਾਈਆ। ਜੂਠਾ ਝੂਠਾ ਨਾਤਾ ਮਾਤ ਪਿਤ ਭਾਈ ਭੈਣ, ਸਾਕ ਸੱਜਣ ਸੈਣ ਕੋਈ ਦਿਸ ਨਾ ਆਇਆ। ਲੱਖ ਚੁਰਾਸੀ ਅੰਤਮ ਲਹਿਣਾ ਲੈਣ ਦੇਣ, ਦਰ ਘਰ ਹਿਸਾਬ ਕਰਾਈਆ। ਮਨਮੁਖ ਜੀਵ ਜੂਠੇ ਝੂਠੇ ਵਹਣ ਵਹਿਣ, ਨਾ ਸਕੇ ਕੋਈ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰਿਹਾ ਤਰਾਈਆ। ਕਲਜੁਗ ਅੰਤਮ ਵਹਣ ਵਹਿਣਾ, ਨਾ ਸਕੇ ਕੋਈ ਬਚਾਈਆ। ਗੁਰਮੁਖ ਸਾਚਾ ਵੇਖੇ ਨੈਣਾਂ, ਹਰਿ ਸਾਚਾ ਆਪ ਵਖਾਈਆ। ਸੰਤ ਸੁਹੇਲੇ ਮਾਤ ਰਹਿਣਾ, ਮਨਮੁਖ ਡੁੱਬੇ ਨਾ ਕੋਈ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਧਾਰਾ ਇਕ ਵਹਾਈਆ। ਕਲਜੁਗ ਤਿੱਖੀ ਧਾਰ, ਰਖਾਵੇ ਵਿਚ ਸੰਸਾਰਿਆ। ਨਾ ਕੋਈ ਆਰ ਨਾ ਕੋਈ ਪਾਰ, ਮਨਮੁਖ ਡੁੱਬੇ ਅੱਧ ਵਿਚਕਾਰਆ। ਨੇਤਰ ਨੈਣ ਰੋਣਾ ਜ਼ਾਰੋ ਜ਼ਾਰ, ਰਾਏ ਧਰਮ ਕਰੇ ਖੁਆਰਿਆ। ਨਾ ਕੋਈ ਦੇਵੇ ਮਾਤ ਸਹਾਰ, ਹਰਿ ਕਾ ਨਾਉਂ ਨਾ ਰਸਨ ਉਚਾਰਿਆ। ਜੂਠੇ ਝੂਠੇ ਮੀਤ ਮੁਰਾਰ, ਛੱਡ ਚਲੇ ਨਾ ਕੋਈ ਸਹਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸੋਏ ਮਾਤ ਜਗਾ ਰਿਹਾ। ਕਲਜੁਗ ਤੇਰਾ ਅੰਤਮ ਵੇਲਾ, ਚਾਰ ਕੁੰਟ ਦਏ ਦੁਹਾਈਆ। ਅਚਰਜ ਖੇਲ ਪਾਰਬ੍ਰਹਮ ਆਪੇ ਖੇਲਾ, ਜੋਤੀ ਜਾਮਾ ਭੇਖ ਵਟਾਈਆ। ਭਗਤ ਜਨਾਂ ਹਰਿ ਸੱਜਣ ਸੁਹੇਲਾ, ਸਾਚਾ ਮੀਤ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਰੀਤੀ ਆਪ ਚਲਾਈਆ। ਸਾਚੀ ਰੀਤੀ ਹਰਿ ਸੁਲਤਾਨ, ਏਕਾ ਏਕ ਚਲਾਇੰਦਾ। ਦੋ ਜਹਾਨ ਮਾਰ ਧਿਆਨ, ਆਪਣੀ ਬਣਤ ਜਣਾਇੰਦਾ। ਕਲਜੁਗ ਹੋਏ ਅੰਤ ਵੈਰਾਨ, ਥਿਰ ਰਹਿਣ ਨਾ ਪਾਇੰਦਾ। ਸਤਿਜੁਗ ਤ੍ਰੇਤਾ ਸਚ ਨਿਸ਼ਾਨ, ਹਰਿ ਸਾਚਾ ਮਾਤ ਝੁਲਾਇੰਦਾ। ਆਪੇ ਹੋਇਆ ਨਿਗਾਹਬਾਨ, ਨਿਹਕਲੰਕੀ ਜਾਮਾ ਪਾਇੰਦਾ। ਜਗਤ ਮਿਟਾਏ ਪੰਜ ਸ਼ੈਤਾਨ, ਹਉਮੇ ਹੰਗਤਾ ਰੋਗ ਮਿਟਾਇੰਦਾ। ਏਕਾ ਬਖ਼ਸ਼ੇ ਚਰਨ ਧਿਆਨ, ਧੂੜੀ ਮਸਤਕ ਲਾਇੰਦਾ। ਆਤਮ ਉਪਜੇ ਬ੍ਰਹਮ ਗਿਆਨ, ਜੋਤੀ ਨੂਰ ਦਰਸਾਇੰਦਾ। ਚਾਰ ਵਰਨਾਂ ਦੇਵੇ ਮਾਣ, ਦਰ ਦਰ ਇਕ ਖੁਲ੍ਹਾਇੰਦਾ। ਨਾ ਕੋਈ ਰਾਓ ਰੰਕ ਰਾਜ ਰਾਜਾਨ, ਸ਼ਾਹ ਸੁਲਤਾਨ ਨਾ ਕੋਈ ਅਖਵਾਇੰਦਾ। ਪਰਗਟ ਹੋਏ ਸ੍ਰੀ ਭਗਵਾਨ, ਏਕਾ ਖੰਡਾ ਹੱਥ ਉਠਾਇੰਦਾ। ਜੂਠਾ ਝੂਠਾ ਮੇਟ ਨਿਸ਼ਾਨ, ਬ੍ਰਹਿਮੰਡਾਂ ਖੋਜ ਖੁਜਾਇੰਦਾ। ਰਵ ਸਸ ਚੰਦ ਸੂਰਜ ਸਰਬ ਮਿਟ ਜਾਣ, ਆਕਾਸ਼ ਪਰਕਾਸ਼ ਨਾ ਕੋਈ ਕਰਾਇੰਦਾ। ਬ੍ਰਹਮਾ ਮੰਗੇ ਜੀਆ ਦਾਨ, ਵੇਲਾ ਅੰਤਮ ਆਇੰਦਾ। ਸ਼ਿਵ ਸ਼ੰਕਰ ਕਰੇ ਪ੍ਰਭ ਚਰਨ ਧਿਆਨ, ਆਪਣੀ ਭੁੱਲ ਬਖ਼ਸ਼ਾਇੰਦਾ। ਕਰੋੜ ਤੇਤੀਸਾ ਹੋਏ ਸੁੰਞ ਮਸਾਣ, ਜਗਤ ਜਗਦੀਸਾ ਆਪ ਕਰਾਇੰਦਾ। ਬੀਸਨ ਬੀਸਾ ਹਰਿ ਨਿਰੰਕਾਰ, ਏਕਾ ਏਕ ਅਖਵਾਇੰਦਾ। ਆਪੇ ਵੇਖੇ ਰਾਗ ਛਤੀਸਾ, ਦੰਦ ਬਤੀਸਾ ਕਵਣ ਗਾਇੰਦਾ। ਨਾ ਕੋਈ ਰਾਗ ਰਾਗਨੀ ਹਦੀਸਾ, ਸਚ ਮਾਰਗ ਨਾ ਕੋਈ ਵਿਖਾਇੰਦਾ। ਮਾਇਆ ਰਾਣੀ ਜੂਠਾ ਝੂਠਾ ਪੀਸਣ ਪੀਸਾ, ਕਲਜੁਗ ਕਾਲਾ ਸੰਗ ਰਲਾਇੰਦਾ। ਲੇਖੇ ਲਾਏ ਮੂਸਾ ਈਸਾ, ਸੰਗ ਮੁਹੰਮਦ ਆਪ ਉਠਾਇੰਦਾ। ਲੇਖ ਚੁਕਾਏ ਵਿਚ ਉਨੀਸਾ, ਅੱਲਾ ਰਾਣੀ ਪੜਦਾ ਪਾਇੰਦਾ। ਏਕਾ ਛਤਰ ਝੁੱਲੇ ਪ੍ਰਭ ਸਾਚੇ ਸੀਸਾ, ਪ੍ਰਭ ਸਾਚਾ ਆਪ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਰੂਪ ਵਟਾਇੰਦਾ। ਨਿਰਗੁਣ ਰੂਪ ਅਪਾਰ, ਨਿਝ ਘਰ ਆਸਣ ਲਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਆਪਣੇ ਹੱਥ ਉਠਾਇੰਦਾ। ਨੌ ਖੰਡ ਪ੍ਰਿਥਮੀ ਮਾਰੇ ਮਾਰ, ਸੱਤਾਂ ਦੀਪਾਂ ਵੇਖ ਵਿਖਾਇੰਦਾ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਰਾਓ ਰੰਕਾਂ ਆਪ ਉਠਾਇੰਦਾ। ਜਨ ਭਗਤਾਂ ਹੋਵੇ ਪਹਿਰੇਦਾਰ, ਦਿਵਸ ਰੈਣ ਸੇਵ ਕਮਾਇੰਦਾ। ਆਦਿ ਜੁਗਾਦੀ ਸਾਂਝਾ ਯਾਰ, ਸੇਵਕ ਸੇਵਾ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ,, ਕਲਜੁਗ ਤੇਰੀ ਅੰਤਮ ਵਰ, ਭੇਖਾਧਾਰੀ ਭੇਖ ਵਟਾਇੰਦਾ। ਭੇਖਾਧਾਰੀ ਹਰਿ ਇਕੱਲਾ, ਅਕਲ ਕਲਾ ਭਰਪੂਰਾ। ਆਪੇ ਜਾਣੇ ਸਚ ਮਹੱਲਾ, ਨਿਹਚਲ ਨਗਰੀ ਸਾਚੇ ਖੇੜਾ। ਜੋਤੀ ਸ਼ਬਦੀ ਆਪੇ ਰੱਲਾ, ਆਪ ਆਪਣਾ ਬੰਨ੍ਹਿਆ ਬੇੜਾ। ਸੋਹੰ ਉਠਾਇਆ ਹੱਥ ਵਿਚ ਭੱਲਾ, ਕਲਜੁਗ ਤੇਰਾ ਕਰੇ ਹੱਕ ਨਿਬੇੜਾ। ਦੂਈ ਦਵੈਤੀ ਮੇਟੇ ਸੱਲਾ, ਲੱਖ ਚੁਰਾਸੀ ਚੁੱਕੇ ਝੇੜਾ। ਮੇਲ ਮਿਲਾਏ ਗੋਬਿੰਦ ਡੱਲਾ, ਧਰਤ ਮਾਤ ਤੇਰਾ ਖੁੱਲ੍ਹਾ ਵਿਹੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਅੰਤਮ ਕਰੇ ਹੱਕ ਨਿਬੇੜਾ। ਅੰਤਮ ਨਿਬੇੜਾ ਹੱਥ ਕਰਤਾਰ, ਆਪਣੇ ਹੱਥ ਰਖਾਇਆ। ਵੇਖੇ ਵਿਗਸੇ ਕਰ ਵਿਚਾਰ, ਵਿਚ ਸੰਸਾਰ ਸਮਰਥ ਕਲ ਅਖਵਾਇਆ। ਦੀਪਾਂ ਲੋਆਂ ਪਾਵੇ ਸਾਰ, ਵਰਭੰਡੀ ਖੇਲ ਰਚਾਇਆ। ਬ੍ਰਹਿਮੰਡਾਂ ਖੋਜ ਹਰਿ ਨਿਰੰਕਾਰ, ਭੇਖ ਪਖੰਡਾ ਦਏ ਮਿਟਾਇਆ। ਜੇਰਜ ਅੰਡਾਂ ਵੇਖ ਵਿਚਾਰ, ਲਹਿਣਾ ਦੇਣਾ ਮੂਲ ਚੁਕਾਇਆ। ਮਨਮੁਖ ਸੁੱਤੇ ਦੇ ਕਰ ਕੰਡੀ, ਨਾ ਸੋਏ ਕੋਈ ਹਿਲਾਇਆ। ਜਨ ਭਗਤਾਂ ਮੰਗ ਏਕਾ ਮੰਗੀ, ਪ੍ਰਭ ਚਰਨ ਧੂੜੀ ਮਸਤਕ ਲਾਇਆ। ਅੰਮ੍ਰਿਤ ਆਤਮ ਧਾਰ ਸਾਚੀ ਗੰਗੀ, ਸਰ ਸਰੋਵਰ ਇਕ ਵਖਾਇਆ। ਸੁਰਤ ਸਵਾਣੀ ਹੋਈ ਨੰਗੀ, ਦੁਰਮਤ ਪੜਦਾ ਲਾਹਿਆ। ਮਾਨਸ ਜਨਮ ਨਾ ਹੋਇਆ ਭੰਗੀ, ਜਿਸ ਜਨ ਗੁਰ ਪੂਰੇ ਦਰਸ਼ਨ ਪਾਇਆ। ਕਾਇਆ ਚੋਲੀ ਆਪਣੀ ਰੰਗੀ, ਏਕਾ ਗੂੜ੍ਹਾ ਰੰਗ ਚੜ੍ਹਾਇਆ। ਕੱਟਣਹਾਰਾ ਭੁੱਖ ਨੰਗੀ, ਤ੍ਰਿਸ਼ਨਾ ਭੁੱਖ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਰਿਹਾ ਸਮਝਾਇਆ। ਦੇ ਮਤ ਹਰਿ ਆਪ ਸਮਝਾਏ, ਕਲਜੁਗ ਅੰਤਮ ਆਇਆ। ਜੀਵ ਜੰਤ ਕੋਈ ਰਹਿਣ ਨਾ ਪਾਏ, ਧਰਮ ਰਾਏ ਦਏ ਸਜ਼ਾਇਆ। ਸਾਧ ਸੰਤ ਹੋਏ ਹਲਕਾਏ, ਧੀਰਜ ਯਤ ਗਵਾਇਆ। ਪਾਰਬ੍ਰਹਮ ਬ੍ਰਹਮ ਕੋਈ ਨਾ ਪਾਏ, ਪੜ੍ਹ ਪੜ੍ਹ ਵਾਦ ਵਿਵਾਦ ਵਧਾਇਆ। ਏਕਾ ਨਾਮ ਤਾਮ ਨਾ ਕੋਈ ਖਾਏ, ਰਸਨ ਵਿਕਾਰ ਚਲਾਇਆ। ਅੰਧੇਰੀ ਸ਼ਾਮ ਨਾ ਕੋਈ ਮਿਟਾਏ, ਸਾਚਾ ਚੰਦ ਨਾ ਕੋਈ ਚੜ੍ਹਾਇਆ। ਅੰਮ੍ਰਿਤ ਆਤਮ ਜਾਮ ਨਾ ਕੋਈ ਪਿਆਏ, ਮਦਿਰਾ ਮਾਸ ਮੁਖ ਰਖਾਇਆ। ਸਾਚਾ ਨਾਮ ਪੱਲੇ ਦਾਮ ਨਾ ਕੋਈ ਬੰਧਾਏ, ਜੂਠੀ ਝੂਠੀ ਪੰਡ ਬੰਧਾਇਆ। ਸਤਿਗੁਰ ਪੂਰਾ ਨਾ ਕੋਈ ਮਿਲਾਏ, ਭਰਮੇ ਭਰਮ ਭੁਲਾਇਆ। ਆਵਣ ਜਾਵਣ ਲੱਖ ਚੁਰਾਸੀ ਗੇੜ ਨਾ ਕੋਈ ਕਟਾਏ, ਜਮ ਕਾ ਫਾਸ ਨਾ ਕੋਈ ਤੁੜਾਇਆ। ਬੱਤੀ ਦੰਦ ਹਰਿ ਬਖ਼ਸ਼ਿੰਦ ਨਾ ਕੋਈ ਗਾਏ, ਪਰਮਾਨੰਦ ਕਿਸੇ ਦਿਸ ਨਾ ਆਇਆ। ਜੀਵ ਜੰਤ ਆਤਮ ਅਗਿਆਨ ਅੰਧ, ਜੋਤ ਪਰਕਾਸ਼ ਪੁਰਖ ਅਬਿਨਾਸ਼ ਨਾ ਕੋਈ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦੇ ਮਤ ਰਿਹਾ ਸਮਝਾਇਆ। ਕਲਜੁਗ ਜੀਵ ਉਠ ਜਾਗ, ਚਾਰੋਂ ਕੁੰਟ ਅੰਧੇਰਾ ਛਾਇਆ। ਮਿਲਿਆ ਮੇਲ ਨਾ ਕੰਤ ਸੁਹਾਗ, ਨਾਰੀ ਕੰਤ ਨਾ ਮੇਲ ਮਿਲਾਇਆ। ਦੂਈ ਦਵੈਤੀ ਹਉਮੇ ਲੱਗਾ ਦਾਗ਼, ਦੁਰਮਤ ਮੈਲ ਨਾ ਕੋਈ ਧਵਾਇਆ। ਹੰਸ ਸਰੋਵਰ ਨਾ ਹੋਇਆ ਕਾਗ, ਸਚ ਇਸ਼ਨਾਨ ਨਾ ਕੋਇ ਕਰਾਇਆ। ਆਤਮ ਉਪਜਿਆ ਨਾ ਇਕ ਵੈਰਾਗ, ਏਕ ਦੂਜਾ ਨਾ ਭੇਵ ਚੁਕਾਇਆ। ਚਰਨ ਧੂੜ ਮਿਲਿਆ ਨਾ ਮਜਨ ਮਾਘ, ਅਠ ਸਠ ਤੀਰਥ ਫਿਰੇ ਹਲਕਾਇਆ। ਮਾਇਆ ਡੱਸਣੀ ਡੱਸਿਆ ਨਾਗ, ਆਤਮ ਵਿਖ ਨਾ ਕੋਇ ਗਵਾਇਆ। ਗੁਰਮੁਖ ਵਿਰਲਾ ਪ੍ਰਭ ਚਰਨ ਕਵਲ ਜਾਏ ਲਾਗ, ਹਰਿ ਤ੍ਰਿਸ਼ਨਾ ਭੁੱਖ ਮਿਟਾਇਆ। ਆਪ ਬੁਝਾਏ ਤਨ ਲੱਗੀ ਆਗ, ਅੰਮ੍ਰਿਤ ਆਤਮ ਮੇਘ ਬਰਸਾਇਆ। ਆਪਣੇ ਹੱਥ ਪ੍ਰਭ ਰੱਖੇ ਵਾਗ, ਦੋ ਜਹਾਨਾਂ ਹੋਏ ਸਹਾਇਆ। ਹਰਿਜਨ ਸਾਚੇ ਵਡ ਵਡ ਭਾਗ, ਵਡਭਾਗੀ ਹਰਿਜਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਤੇਰੀ ਅੰਤਮ ਵਰ, ਆਤਮ ਦਰਸੀ ਦਰਸ਼ਨ ਪਾਇਆ। ਆਤਮ ਦਰਸ ਹਰਿ ਭਗਵੰਤ, ਅਗਨੀ ਅੱਗ ਬੁਝਾਈਆ। ਮਿਲਿਆ ਮੇਲ ਸਾਚੇ ਕੰਤ, ਵਿਛੜ ਕਦੇ ਨਾ ਜਾਈਆ। ਏਕਾ ਰੁੱਤ ਵਖਾਏ ਬਸੰਤ, ਫਲ ਫੁਲਵਾੜੀ ਮਾਤ ਲਗਾਈਆ। ਭਰਮੇ ਭੁੱਲੇ ਜੀਵ ਜੰਤ, ਸਾਧਾਂ ਸੰਤਾਂ ਦਿਸ ਨਾ ਆਈਆ। ਕਲਜੁਗ ਮਾਇਆ ਪਾਈ ਬੇਅੰਤ, ਬੈਠੀ ਪੜਦਾ ਪਾਈਆ। ਪ੍ਰਭ ਕਾ ਭੇਵ ਅਗੰਮ ਅਗੰਮਤ, ਅਗੰਮ ਅਗੰਮੜਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਏਕਾ ਡੰਕ ਰਿਹਾ ਵਜਾਈਆ। ਏਕਾ ਡੰਕ ਹਰਿ ਕਰਤਾਰ, ਆਪਣਾ ਆਪ ਵਜਾਇਆ। ਲੱਖ ਚੁਰਾਸੀ ਕਰੇ ਖ਼ਬਰਦਾਰ, ਸੰਮਤ ਚੌਦਾਂ ਵੇਖ ਵਖਾਇਆ। ਮਨਮੁਖ ਜੀਵਾਂ ਮਾਰੇ ਮਾਰ, ਸ਼ਬਦ ਖੰਡਾ ਹੱਥ ਉਠਾਇਆ। ਨੌ ਖੰਡ ਪ੍ਰਿਥਮੀ ਹਾਹਾਕਾਰ, ਸੱਤਾਂ ਦੀਪਾਂ ਰਿਹਾ ਹਿਲਾਇਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਏ ਉਭਾਰ, ਆਪਣੀ ਕਲ ਵਰਤਾਇਆ। ਮਸਤ ਦੀਵਾਨਾ ਸ੍ਰੀ ਭਗਵਾਨਾ, ਜਨ ਭਗਤਾਂ ਬੰਨ੍ਹੇ ਹੱਥੀਂ ਗਾਨਾ, ਧੁਰਦਰਗਾਹੀ ਲੈ ਕੇ ਆਇਆ। ਰਸਨਾ ਚਿਲ੍ਹਾ ਤੀਰ ਕਮਾਨਾ, ਹਰਿ ਸੋਹੰ ਤੀਰ ਚਲਾਇਆ। ਲੱਖ ਚੁਰਾਸੀ ਕਰੇ ਪੁਣ ਛਾਣਾ, ਦਿਸ ਕਿਸੇ ਨਾ ਆਇਆ। ਮਨਮੁਖ ਜੀਵਾਂ ਤੋੜੇ ਮਾਣ ਅਭਿਮਾਨਾ, ਗੜ੍ਹ ਹੰਕਾਰੀ ਉਚਾ ਮੰਦਰ ਦੇਵੇ ਢਾਹਿਆ। ਏਕਾ ਏਕ ਹਰਿ ਨਿਸ਼ਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਆਇਆ। ਕਲਜੁਗ ਅੰਤਮ ਸ਼ਬਦ ਨਿਸ਼ਾਨਾ, ਏਕਾ ਏਕ ਰਖਾਇੰਦਾ। ਨਾ ਕੋਈ ਜਾਣੇ ਰਾਜਾ ਰਾਣਾ, ਸ਼ਾਹ ਸੁਲਤਾਨ ਦਿਸ ਨਾ ਆਇੰਦਾ। ਲੱਖ ਚੁਰਾਸੀ ਵਹਣ ਵਹਿਣਾ, ਜੂਠਾ ਝੂਠਾ ਭੇਖ ਰੁੜ੍ਹਾਇੰਦਾ। ਜੀਵ ਜੰਤ ਚੁਕਾਏ ਲਹਿਣਾ ਦੇਣਾ, ਅੰਤ ਹਿਸਾਬ ਮੁਕਾਇੰਦਾ। ਗੁਰਮੁਖ ਵਿਰਲਾ ਮਾਤ ਰਹਿਣਾ, ਜਿਸ ਜਨ ਆਪਣੀ ਦਇਆ ਕਮਾਇੰਦਾ। ਦਰਸ ਵਿਖਾਏ ਸਾਚੇ ਨੈਣਾ, ਨਿਜ ਘਰ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਸਾਚੇ ਦਰ, ਦਰ ਦਵਾਰੇ ਆਪ ਬਹਾਇੰਦਾ। ਸਤਿਜੁਗ ਤੇਰੀ ਸਾਚੀ ਧਾਰ, ਪ੍ਰਭ ਸਾਚਾ ਮਾਤ ਬੰਧਾਇੰਦਾ। ਲੋਕਮਾਤ ਲੈ ਅਵਤਾਰ, ਚੌਬੀਸਾ ਹਰਿ ਅਖਵਾਇੰਦਾ। ਆਪੇ ਖੇਲੇ ਜਗਤ ਅਪਾਰ, ਜਗਤ ਜਗਦੀਸਾ ਆਪ ਹੋ ਆਇੰਦਾ। ਵਰਤੇ ਵਰਤਾਵੇ ਵਿਚ ਸੰਸਾਰ, ਸਾਚਾ ਸਮਾਂ ਸੁਹਾਇੰਦਾ। ਚਾਰ ਵਰਨਾਂ ਇਕ ਦਵਾਰ, ਹਰਿ ਏਕਾ ਏਕ ਖੁਲ੍ਹਾਇੰਦਾ। ਊਚਾਂ ਨੀਚਾਂ ਕਰ ਪਿਆਰ, ਰਾਓ ਰੰਕਾਂ ਏਕਾ ਧਾਮ ਬਹਾਇੰਦਾ। ਤੀਰਥ ਤੱਟਾਂ ਪਾਰ ਕਿਨਾਰ, ਅਠ ਸਠ ਮੇਟ ਮਿਟਾਇੰਦਾ। ਘਟ ਘਟਾਂ ਹਰਿ ਕਰ ਪਸਾਰ, ਹਰ ਘਟ ਵੇਖ ਵਿਖਾਇੰਦਾ। ਜੋਤ ਸਰੂਪੀ ਹਰਿ ਨਿਰੰਕਾਰ, ਜੋਤੀ ਦੀਪ ਇਕ ਜਗਾਇੰਦਾ। ਸ਼ਬਦ ਧੁਨ ਡੰਕ ਅਪਰ ਅਪਾਰ, ਏਕਾ ਡੰਕ ਵਜਾਇੰਦਾ। ਰਾਗ ਅਨਾਦੀ ਧੁਨ ਇਕ ਸੰਸਾਰ, ਰਸਨਾ ਹਰ ਖੁਲ੍ਹਾਇੰਦਾ। ਭਗਤ ਜਨਾਂ ਹਰਿ ਕਰ ਵਣਜਾਰ, ਏਕਾ ਵਣਜ ਕਰਾਇੰਦਾ। ਨਾਤਾ ਤੁਟੇ ਕੂੜ ਕੁੜਿਆਰ, ਜੂਠਾ ਝੂਠਾ ਸੰਗ ਤੁੜਾਇੰਦਾ। ਮੇਲ ਮਿਲਾਏ ਕੰਤ ਭਤਾਰ, ਨਾਰੀ ਕੰਤ ਆਪ ਸੁਹਾਇੰਦਾ। ਦੋ ਜਹਾਨੀ ਕਰ ਪਿਆਰ, ਪੰਜ ਸ਼ੈਤਾਨੀ ਮੇਟ ਮਿਟਾਇੰਦਾ। ਤੀਰ ਕਾਨੀ ਗੁਣ ਨਿਧਾਨੀ ਜੋਤ ਭਗਵਾਨੀ, ਏਕਾ ਏਕ ਮਿਲਾਇੰਦਾ। ਸੋਹੰ ਸ਼ਬਦ ਸਭ ਦੀ ਬਾਣੀ, ਸੋ ਪੁਰਖ ਨਿਰੰਜਣ ਮਾਤ ਲਿਆਇੰਦਾ। ਸਤਿਜੁਗ ਤੇਰੀ ਸਚ ਨਿਸ਼ਾਨੀ, ਸਾਚਾ ਰਾਹ ਵਖਾਇੰਦਾ। ਪੂਜਾ ਪਾਠ ਨਾ ਕੋਈ ਕਰਾਨੀ, ਚਰਨ ਕਵਲ ਧਿਆਨ ਇਕ ਰਖਾਇੰਦਾ। ਭਰਮੇ ਭੁੱਲੇ ਵਡ ਵਿਦਵਾਨੀ, ਆਤਮ ਧਿਆਨੀ ਭੇਵ ਨਾ ਪਾਇੰਦਾ। ਦਿਸ ਨਾ ਆਏ ਜਗਤ ਗਿਆਨੀ, ਗੋਬਿੰਦ ਕਾਇਆ ਭੇਖ ਵਟਾਇੰਦਾ। ਆਪੇ ਆਪ ਹਰਿ ਬ੍ਰਹਮ ਗਿਆਨੀ, ਏਕਾ ਬ੍ਰਹਮ ਰਖਾਇੰਦਾ। ਨੌ ਖੰਡ ਪ੍ਰਿਥਮੀ ਨਿਗਾਹਬਾਨੀ, ਦਿਵਸ ਰੈਣ ਵੇਖ ਵਖਾਇੰਦਾ। ਤੇਜ ਪਰਕਾਸ਼ ਕੋਟਨ ਭਾਨੀ, ਰਵ ਸਸ ਨਾ ਕੋਈ ਤੇਜ ਵਖਾਇੰਦਾ। ਦੇਵੇ ਦਾਨ ਜੀਆ ਦਾਨੀ, ਜਨ ਭਗਤਾਂ ਝੋਲੀ ਪਾਇੰਦਾ। ਆਤਮ ਸੇਜਾ ਇਕ ਸੁਹਾਨੀ, ਸ਼ਬਦ ਸਿੰਘਾਸਣ ਡੇਰਾ ਲਾਇੰਦਾ। ਅਮਰਾਪਦ ਇਕ ਵਖਾਨੀ, ਦਰ ਘਰ ਸਾਚਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਾਲਾ ਵੇਸਾ ਦਰ ਦਰਵੇਸ਼ਾ ਨੈਣੀ ਵੇਖ ਵਖਾਇੰਦਾ। ਕਾਲਾ ਸੂਸਾ ਤਨ ਸ਼ਿੰਗਾਰ, ਏਕਾ ਏਕ ਕਰਾਇਆ। ਸੰਗ ਮੁਹੰਮਦ ਚਾਰ ਯਾਰ, ਭਰਮੇ ਭਰਮ ਭੁਲਾਇਆ। ਅੱਲਾ ਰਾਣੀ ਹਾਹਾਕਾਰ, ਦਿਵਸ ਰੈਣ ਰਹੀ ਕੁਰਲਾਇਆ। ਹੂ ਹੂ ਨਾਅਰਾ ਆਪਣਾ ਮਾਰ, ਤੂੰ ਤੂੰ ਭੇਵ ਚੁਕਾਇਆ। ਅੰਜੀਲ ਕੁਰਾਨਾਂ ਆਈ ਹਾਰ, ਈਸਾ ਮੂਸਾ ਭੇਵ ਚੁਕਾਇਆ। ਸੰਮਤ ਚੌਦਾਂ ਮਾਰੇ ਮਾਰ, ਚੌਦਾਂ ਤਬਕਾਂ ਰਿਹਾ ਹਿਲਾਇਆ। ਖ਼ੁਦੀ ਖ਼ੁਦਾਈ ਖ਼ਬਰਦਾਰ, ਪਰਵਰਦਿਗਾਰ ਡੇਰਾ ਲਾਇਆ। ਨੂਰ ਅਲਾਹੀ ਵੇਖ ਵਿਚਾਰ, ਐਲੀ ਅੱਲਾ ਨਾਉਂ ਰਖਾਇਆ। ਕਲਜੁਗ ਅੰਤਮ ਪਾਵੇ ਸਾਰ, ਸਚ ਮਹੱਲਾ ਵੇਖ ਵਖਾਇਆ। ਜਲਾਂ ਥਲਾਂ ਦਏ ਹੁਲਾਰ, ਡੂੰਘੀ ਕੰਦਰ ਉਚ ਪਹਾੜ ਦਏ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਦਏ ਸੁਹਾਇਆ। ਕਲਜੁਗ ਕਾਲਾ ਅੰਤਮ ਰੋਏ, ਨੇਤਰ ਨੀਰ ਵਹਾਇਆ। ਸਗਲਾ ਸੰਗ ਨਾ ਦਿਸੇ ਕੋਇ, ਬੈਠੇ ਮੁਖ ਛੁਪਾਇਆ। ਚਾਰ ਯਾਰ ਸੰਗ ਮੁਹੰਮਦ ਅੰਤਮ ਸੰਗ ਨਾ ਹੋਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਦਏ ਸਜ਼ਾਇਆ। ਸੰਮਤ ਚੌਦਾਂ ਜੋਤ ਨਿਰੰਜਣ ਮਾਤ ਬਲੋਏ। ਸੰਮਤ ਚੌਦਾਂ ਦਏ ਹੁਲਾਰਾ, ਸ੍ਰਿਸ਼ਟ ਸਬਾਈ ਆਪ ਉਠਾਇੰਦਾ। ਪਰਗਟ ਹੋ ਨਰ ਅਵਤਾਰਾ, ਨਿਹਕਲੰਕਾ ਡੰਕ ਵਜਾਇੰਦਾ। ਸ਼ਬਦ ਖੰਡਾ ਤੇਜ ਕਟਾਰਾ, ਹਰਿ ਆਪਣੇ ਹੱਥ ਰਖਾਇੰਦਾ। ਲੋਆਂ ਪੁਰੀਆਂ ਪਾਵੇ ਸਾਰਾ, ਬ੍ਰਹਮਾ ਸ਼ਿਵ ਦੇਵਤ ਸੁਰ ਆਪ ਉਠਾਇੰਦਾ। ਕਲਜੁਗ ਤੇਰਾ ਪਾਰ ਕਿਨਾਰਾ, ਡੂੰਘੇ ਵਹਿਣ ਵਹਾਇੰਦਾ। ਸਤਿਜੁਗ ਸਾਚਾ ਲਏ ਅਵਤਾਰਾ, ਪ੍ਰਭ ਚਰਨੀ ਸੀਸ ਝੁਕਾਇੰਦਾ। ਸੋਹੰ ਸ਼ਬਦ ਬਣ ਵਰਤਾਰਾ, ਲੋਕਮਾਤੀ ਆਪ ਵਰਤਾਇੰਦਾ। ਭਗਤ ਜਨਾਂ ਦਰ ਹੋਏ ਭਿਖਾਰਾ, ਦਰ ਦਰ ਫੇਰਾ ਪਾਇੰਦਾ। ਦੇਵੇ ਦਰਸ ਅਗੰਮ ਅਪਾਰਾ, ਅਗੰਮੜਾ ਰੂਪ ਵਟਾਇੰਦਾ। ਜੋਤੀ ਨੂਰ ਕਰ ਉਜਿਆਰਾ, ਅੰਧ ਅੰਧੇਰ ਮਿਟਾਇੰਦਾ। ਏਕਾ ਸ਼ਬਦ ਸੱਚੀ ਧੁਨਕਾਰਾ, ਜੈ ਜੈ ਜੈਕਾਰ ਕਰਾਇੰਦਾ। ਰਿਖ ਮੁਨ  ਨਾ ਪਾਏ ਸਾਰਾ, ਮੁੱਲਾ ਸ਼ੇਖ਼ ਮੁਸਾਇਕ ਕਾਜ਼ੀ ਗੌਸ ਕੁਤਬ ਪੀਰ ਦਸਤਗੀਰ ਸ਼ਾਹ ਹਕੀਰ ਆਪ ਉਠਾਇੰਦਾ। ਮਨਮੁਖ ਜੀਵਾਂ ਲੱਥੇ ਚੀਰ, ਤਨ ਬਸਤਰ ਨਾ ਕੋਈ ਪਹਿਨਾਇੰਦਾ। ਹਉਮੇ ਹੰਗਤਾ ਰਹੀ ਪੀੜ, ਦੂਈ ਦਵੈਤੀ ਦੁੱਖ ਨਾ ਕੋਈ ਮਿਟਾਇੰਦਾ। ਤ੍ਰੈਗੁਣ ਮਾਇਆ ਤੇਰਾ ਅੰਤ ਅਖ਼ੀਰ, ਪੰਜ ਤਤ ਰਹਿਣ ਨਾ ਪਾਇੰਦਾ। ਜਨ ਭਗਤਾਂ ਦੇਵੇ ਆਤਮ ਸੀਰ, ਤ੍ਰਿਸ਼ਨਾ ਭੁੱਖ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ,, ਸੰਮਤ ਚੌਦਾਂ ਤੇਰੀ ਧਾਰ ਕਲਜੁਗ ਪੂਰਬ ਕਰਮ ਵਿਚਾਰ, ਲਹਿਣਾ ਦੇਣ ਚੁਕਾਇੰਦਾ। ਕਲਜੁਗ ਤੇਰਾ ਲਹਿਣਾ ਦੇਣ, ਪ੍ਰਭ ਅੰਤਮ ਅੰਤ ਚੁਕਾਇੰਦਾ। ਮਨਮੁਖ ਜੀਵ ਮਾਤ ਨਾ ਰਹਿਣ, ਰਾਏ ਧਰਮ ਵੇਖ ਵਖਾਇੰਦਾ। ਨਾਤਾ ਤੁੱਟੇ ਭਾਈ ਭੈਣ, ਸਾਕ ਸੱਜਣ ਦਿਸ ਨਾ ਆਇੰਦਾ।  ਸੰਮਤ ਪੰਦਰਾਂ ਵਹਣ ਏਕਾ ਵਹਿਣ, ਲੱਖ ਚੁਰਾਸੀ ਆਪ ਰੁੜ੍ਹਾਇੰਦਾ। ਸੰਮਤ ਸੋਲਾਂ ਖਾਏ ਮੌਤ ਲਾੜੀ ਡੈਣ, ਕੋਈ ਨਾ ਮੁਖ ਛੁਪਾਇੰਦਾ। ਗੁਰਮੁਖ ਵਿਰਲੇ ਸੰਤ ਸੁਹੇਲੇ ਮਾਤ ਰਹਿਣ, ਜਿਸ ਜਨ ਆਪਣੀ ਦਇਆ ਕਮਾਇੰਦਾ। ਸਾਚਾ ਦਰਸ ਨੇਤਰ ਲੋਚਨ ਸਾਚੇ ਨੈਣ, ਆਤਮ ਦਰਸੀ ਦਰਸ ਕਰਾਇੰਦਾ। ਸੋਹੰ ਸੋ ਸਾਰੇ ਗਾਣ, ਚਾਰ ਵਰਨਾਂ ਇਕ ਗਿਆਨ ਜਣਾਇੰਦਾ। ਪ੍ਰਭ ਕਾ ਭਾਣਾ ਸਿਰ ਤੇ ਸਹਿਣ, ਗੁਰ ਪੀਰ ਨਾ ਕੋਈ ਬਚਾਇੰਦਾ। ਜੁਗ ਜੁਗ ਚੁਕਾਏ ਲਹਿਣ ਦੇਣ, ਲੇਖਾ ਆਪਣੇ ਹੱਥ ਰਖਾਇੰਦਾ। ਸਮਰਥ ਪੁਰਖ ਸ਼ਬਦ ਅਕੱਥ, ਲੱਖ ਚੁਰਾਸੀ ਪਾਏ ਨੱਥ, ਆਤਮ ਦੇਵੇ ਮੱਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰਾਇਣ ਰੂਪ ਵਟਾਇੰਦਾ। ਸਮਰਥ ਹੱਥ ਵਡਿਆਈ, ਅਕਲ ਕਲਾ ਭਰਪੂਰਿਆ। ਜੀਵ ਜੰਤ ਸਾਧ ਸੰਤ ਨਾ ਚਲੇ ਕੋਈ ਚਤੁਰਾਈ, ਨਾਤਾ ਦਿਸੇ ਕੂੜੋ ਕੂੜਿਆ। ਰੈਣ ਅੰਧੇਰੀ ਮਸ ਚਾਰੋਂ ਕੁੰਟ ਛਾਈ, ਸਾਚਾ ਚੰਦ ਨਾ ਕੋਈ ਭੂਰਿਆ। ਨਿਹਕਲੰਕ ਪ੍ਰਭ ਜੋਤ ਪਰਗਟਾਈ, ਪਰਗਟ ਹੋਏ ਹਾਜ਼ਰ ਹਜ਼ੂਰਿਆ। ਆਪਣਾ ਸ਼ਬਦ ਡੰਕ ਵਜਾਈ, ਚਾਰੋਂ ਕੁੰਟ ਰਿਹਾ ਸੁਣਾਈ, ਆਪੇ ਵੇਖੇ ਨੇੜੇ ਦੂਰਿਆ। ਸੰਮਤ ਚੌਦਾਂ ਸੁਣੇ ਲੁਕਾਈ, ਪੰਚਮ ਜੇਠ ਮਿਲੇ ਵਧਾਈ, ਬੇਮੁਖ ਸੁੱਤੇ ਮੁਖ ਛੁਪਾਈ, ਨਾ ਕੋਈ ਲੇਖਾ ਮੂੜ੍ਹ ਮੂੜ੍ਹਿਆ। ਜਨ ਭਗਤਾਂ ਮੇਲਾ ਸਹਿਜ ਸੁਭਾਈ, ਦਰਸ ਦਿਖਾਏ ਅਗੰਮ ਅਥਾਹੀ, ਆਪ ਉਠਾਏ ਫੜ ਫੜ ਬਾਹੀਂ, ਚਰਨ ਬਖ਼ਸ਼ੇ ਸਾਚੀ ਧੂੜਿਆ। ਸਦਾ ਸੁਹੇਲਾ ਦੇਵੇ ਠੰਢੀਆਂ ਛਾਈਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਾਇਆ ਚੋਲੀ ਰੰਗਣ ਰੰਗ ਚਾੜ੍ਹੇ ਗੂੜ੍ਹਿਆ। ਕਾਇਆ ਚੋਲੀ ਰੰਗ ਗੂੜ੍ਹਾ, ਜਨ ਭਗਤਾਂ ਝੋਲੀ ਪਾਇੰਦਾ। ਮਨਮੁਖ ਨਾ ਸਮਝੇ ਜੀਵ ਮੂੜ੍ਹਾ, ਮਨਮਤ ਜਗਤ ਭਵਾਇੰਦਾ। ਜੂਠ ਝੂਠ ਹੰੂਝੇ ਕੂੜਾ, ਸਚ ਸੁੱਚ ਨਾ ਕੋਈ ਝੋਲੀ ਪਾਇੰਦਾ। ਮਾਇਆ ਮਮਤਾ ਪਾਏ ਹੱਥ ਚੂੜਾ, ਸਾਚਾ ਸਗਨ ਨਾ ਕੋਈ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਲੱਗੀ ਅਗਨ, ਨਾ ਕੋਈ ਮਾਤ ਬੁਝਾਇੰਦਾ। ਕਲਜੁਗ ਅਗਨੀ ਲੱਗੀ ਅੱਗ, ਚਾਰੋਂ ਕੰਟ ਰਹੀ ਜਲਾਈਆ। ਮਨਮੁਖ ਪਛਾੜੇ ਸ਼ਾਹਰਗ, ਨਾ ਹੋਏ ਕੋਇ ਸਹਾਈਆ। ਏਕਾ ਵਾ ਤਤੀ ਰਹੀ ਵਗ, ਪੰਚਮ ਜੇਠ ਅੰਧੇਰੀ ਰਹੀ ਛਾਈਆ। ਧਰਮ ਰਾਏ ਤੇਰਾ ਸਾਚਾ ਵੱਗ, ਲੱਖ ਚੁਰਾਸੀ ਦਏ ਬਣਾਈਆ। ਲਾੜੀ ਮੌਤ ਬੰਨ੍ਹੇ ਤਗ, ਬੈਠੀ ਖ਼ੁਸ਼ੀ ਮਨਾਈਆ। ਕਰੇ ਖੇਲ ਸੂਰਾ ਸਰਬਗ, ਆਪਣੇ ਹੱਥ ਰੱਖੇ ਵਡਿਆਈਆ। ਮਨਮੁਖ ਜੀਵ ਹੋਏ ਕਗ, ਕਾਇਆ ਕਾਗ ਵਾਂਗ ਕੁਰਲਾਈਆ। ਜਗਤ ਵਿਕਾਰਾ ਅਗਨੀ ਰਹੇ ਦਗ, ਨਾ ਕੋਈ ਤ੍ਰਿਪਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਸ੍ਰਿਸ਼ਟ ਸਬਾਈਆ। ਸ੍ਰਿਸ਼ਟ ਸਬਾਈ ਰਿਹਾ ਵੇਖ, ਅੰਤਮ ਜਾਮਾ ਪਾਇਆ। ਆਪ ਮਿਟਾਵਣਹਾਰਾ ਰੇਖ, ਆਪੇ ਲਏ ਉਪਾਇਆ। ਆਪੇ ਜਾਣੇ ਧਾਰੀ ਕੇਸ, ਆਪੇ ਹੋਏ ਮੂੰਡ ਮੁੰਡਾਇਆ। ਪਰਗਟ ਹੋਇਆ ਜੋਧਾ ਨਰ ਨਰੇਸ਼, ਨਰ ਨਰਾਇਣ ਨਾਉਂ ਰਖਾਇਆ। ਗੇੜ ਕਟਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਕਰੋੜ ਤੇਤੀਸਾ ਰਹਿਣ ਨਾ ਪਾਇਆ। ਏਕਾ ਏਕ ਦਾਨੀ ਦਸ ਦਸਮੇਸ਼, ਗੋਬਿੰਦ ਕਾਇਆ ਰੂਪ ਵਟਾਇਆ। ਸੰਬਲ ਨਗਰੀ ਸਾਚਾ ਵੇਸ, ਸਚ ਸਿੰਘਾਸਣ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਬਿਨਾਸ਼ੀ ਨਾਉਂ ਰਖਾਇਆ। ਪੁਰਖ ਅਬਿਨਾਸ਼ੀ ਹਰ ਰੰਗ ਰਾਤਾ, ਆਪਣੀ ਜੋਤ ਜਗਾਇੰਦਾ। ਪਰਗਟ ਹੋਏ ਪੁਰਖ ਬਿਧਾਤਾ, ਦਿਸ ਕਿਸੇ ਨਾ ਆਇੰਦਾ। ਨਾ ਕੋਈ ਪਿਤਾ ਨਾ ਕੋਈ ਮਾਤਾ, ਨਾ ਕੋਈ ਪੂਤ ਅਖਵਾਇੰਦਾ। ਨਾ ਕੋਈ ਵਰਨ ਨਾ ਕੋਈ ਗੋਤ ਨਾ ਕੋਈ ਜ਼ਾਤਾ ਪਾਤਾ, ਵਰਨ ਅਵਰਨਾ ਆਪ ਅਖਵਾਇੰਦਾ। ਨਾ ਕੋਈ ਦੇਵੇ ਜਗਤ ਦਾਤਾ, ਨਾ ਕੋਈ ਭਿਛਿਆ ਝੋਲੀ ਪਾਇੰਦਾ। ਆਪ ਆਪਣੀ ਪੁੱਛੇ ਵਾਤਾ, ਜੁਗ ਜੁਗ ਭੇਖ ਵਟਾਇੰਦਾ। ਵੇਖ ਵਖਾਣੇ ਨੌ ਖੰਡ ਪ੍ਰਿਥਮੀ ਦੀਪ ਸਾਤਾ, ਸੱਤਾਂ ਦੀਪਾਂ ਵੇਖ ਵਿਖਾਇੰਦਾ। ਮੇਟੇ ਰੈਣ ਅੰਧੇਰੀ ਰਾਤਾ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਜਨ ਭਗਤਾਂ ਪੁੱਛੇ ਅੰਤਮ ਵਾਤਾ, ਸੋਏ ਮਾਤ ਜਗਾਇੰਦਾ। ਚਰਨ ਕਵਲ ਬੰਧਾਏ ਸਾਚਾ ਨਾਤਾ, ਨਾ ਕੋਈ ਤੋੜ ਤੁੜਾਇੰਦਾ। ਦੁਰਮਤ ਮੈਲ ਦਰ ਦਵਾਰੇ ਰਿਹਾ ਕਾਟਾ, ਸਚ ਇਸ਼ਨਾਨ ਆਪ ਕਰਾਇੰਦਾ। ਏਕਾ ਨਾਮ ਦਵਾਏ ਸਾਚਾ ਹਾਟਾ, ਚੌਦਾਂ ਤਬਕਾਂ ਏਕਾ ਹਟ ਵਿਖਾਇੰਦਾ। ਤਨ ਪਹਿਨਾਏ ਸ਼ਬਦ ਪਾਟਾ, ਸਚ ਵਸਤ ਹੱਥ ਰਖਾਇੰਦਾ। ਲਹਿਣਾ ਦੇਣਾ ਚੁਕਾਏ ਆਨ ਬਾਟਾ, ਲੱਖ ਚੁਰਾਸੀ ਪੰਧ ਚੁਕਾਇੰਦਾ। ਇਕ ਵਖਾਏ ਤੀਰਥ ਤਾਟਾ, ਅੱਠ ਸੱਠ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਕਾ ਏਕਾ ਦਾਤਾ, ਜੁਗ ਜੁਗ ਆਪ ਅਖਵਾਇੰਦਾ। ਸਰਬ ਜੀਆਂ ਕਾ ਏਕਾ ਦਾਤਾ, ਏਕਾ ਜੋਤ ਜਗਾਈਆ। ਪਾਰਬ੍ਰਹਮ ਪ੍ਰਭ ਪੁਰਖ ਬਿਧਾਤਾ, ਅਬਿਨਾਸ਼ੀ ਕਰਤਾ ਆਪ ਅਖਵਾਈਆ। ਆਪੇ ਪਿਤਾ ਆਪੇ ਮਾਤਾ, ਪਿਤਾ ਪੂਤ ਆਪ ਅਖਵਾਈਆ। ਲੋਕਮਾਤ ਜੁਗ ਜੁਗ ਪਰਗਟ ਹੋ ਪੁੱਛੇ ਵਾਤਾ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੋਤ ਨਿਰੰਜਣ ਸੇਵਾ ਲਾਈਆ। ਜੋਤ ਨਿਰੰਜਣ ਸੇਵਾਦਾਰ, ਗੁਰਮੁਖਾਂ ਰਹੀ ਜਗਾਈਆ। ਸ਼ਬਦ ਡੰਕ ਅਪਰ ਅਪਾਰ, ਦਿਵਸ ਰੈਣ ਰਹੀ ਵਜਾਈਆ। ਸਾਚਾ ਮੇਲਾ ਸਚ ਦਰਬਾਰ, ਧੁਰਦਰਗਾਹੀ ਰਹੀ ਕਰਾਈਆ। ਜੁਗਾਂ ਜੁਗਾਂ ਦੇ ਵਿਛੜੇ ਯਾਰ, ਕਲਜੁਗ ਅੰਤਮ ਰਿਹਾ ਮਿਲਾਈਆ। ਸਤਿਜੁਗ ਦੁਆਪਰ ਤ੍ਰੇਤਾ ਉਤਰਿਆ ਪਾਰ, ਜੁਗ ਚੌਥੇ ਮਿਲੇ ਵਡਿਆਈਆ। ਨਿਹਕਲੰਕ ਹਰਿ ਲਏ ਅਵਤਾਰ, ਅਚਰਜ ਕਲ ਵਰਤਾਈਆ। ਸ਼ਬਦ ਖੰਡਾ ਤੇਜ ਕਟਾਰ, ਆਪਣੇ ਹੱਥ ਉਠਾਈਆ। ਵਰਤੇ ਵਰਤਾਏ ਵਿਚ ਸੰਸਾਰ, ਸਾਰੰਗ ਧਰ ਭਗਵਾਨ ਬੀਠਲਾ ਆਪ ਅਖਵਾਈਆ। ਦੂਤਾਂ ਦੁਸ਼ਟਾਂ ਮਾਰੇ ਮਾਰ, ਕੌੜਾ ਰੀਠਲਾ ਭੰਨ ਵਖਾਈਆ। ਗੁਰਮੁਖ ਸਾਚੇ ਲਏ ਉਭਾਰ, ਅਨਡਿਠਾ ਸ਼ਬਦ ਜਣਾਈਆ। ਫੜ ਫੜ ਬਾਹੋਂ ਰਿਹਾ ਤਾਰ, ਸਚ ਵਿਚੋਲਾ ਆਪ ਹੋ ਜਾਈਆ। ਸ਼ਬਦ ਵਿਚੋਲਾ ਵਿਚ ਸੰਸਾਰ, ਦੋ ਜਹਾਨਾਂ ਇਕ ਰਖਾਈਆ। ਸੋਹੰ ਢੋਲਾ ਅਪਰ ਅਪਾਰ, ਚਾਰ ਵਰਨਾਂ ਰਿਹਾ ਸੁਣਾਈਆ। ਸਤਿਜੁਗ ਸਾਚੀ ਬੰਨ੍ਹੇ ਧਾਰ, ਸਤਿਜੁਗ ਸਾਚਾ ਮਾਰਗ ਲਾਈਆ। ਏਕਾ ਅੱਖਰ ਜੈ ਜੈਕਾਰ, ਚਾਰੇ ਕੁੰਟ ਰਿਹਾ ਕਰਾਈਆ। ਜਨ ਭਗਤਾਂ ਬਜਰ ਕਪਾਟੀ ਦੇਵੇ ਪਾੜ, ਨਿਰਮਲ ਜੋਤ ਜਗਾਈਆ। ਦਰ ਘਰ ਸਾਚੇ ਦੇਵੇ ਵਾੜ, ਦਸਮ ਦਵਾਰੀ ਕੁੰਡਾ ਲਾਹੀਆ। ਆਤਮ ਸੇਜਾ ਅਪਰ ਅਪਾਰ, ਹਰਿ ਫੂਲਨ ਬਰਖਾ ਲਾਈਆ। ਜੋਤ ਨਿਰੰਜਣ ਕਰ ਸ਼ਿੰਗਾਰ, ਨੇਤਰ ਨਾਮ ਅੰਜਨ ਪਾਈਆ। ਸਤਿ ਪੁਰਖ ਤੇਰੀ ਧਾਰ, ਘਰ ਸਾਚੇ ਰਿਹਾ ਵਹਾਈਆ। ਇਕ ਇਕੱਲਾ ਏਕੰਕਾਰ, ਏਕਾ ਧਾਮ ਸੁਹਾਈਆ। ਸ਼ਬਦ ਮਹੱਲਾ ਅਪਰ ਅਪਾਰ, ਆਪਣਾ ਆਪ ਸੁਹਾਈਆ। ਜਨ ਭਗਤਾਂ ਕਰੇ ਮਾਤ ਪਿਆਰ, ਆਪਣੀ ਭੁਜਾ ਰਿਹਾ ਉਠਾਈਆ। ਦੋ ਜਹਾਨੀ ਪਾਵੇ ਸਾਰ, ਵਿਛੜ ਕਦੇ ਨਾ ਜਾਈਆ। ਤੀਰ ਨਿਸ਼ਾਨੀ ਅਪਰ ਅਪਾਰ, ਏਕਾ ਰਿਹਾ ਚਲਾਈਆ। ਬ੍ਰਹਮ ਗਿਆਨੀ ਗੁਰਮੁਖ ਵਿਚਾਰ, ਜੋ ਜਨ ਚਰਨ ਧਿਆਨ ਲਗਾਈਆ। ਭਰਮੇ ਭੁੱਲੇ ਭਰਮ ਸੰਸਾਰ, ਭਰਮ ਗੜ੍ਹ ਨਾ ਕੋਈ ਤੁੜਾਈਆ। ਜੀਵ ਜੰਤ ਆਤਮ ਅੰਧ ਅੰਧਿਆਰ, ਦੀਪਕ ਸਚ ਨਾ ਕੋਈ ਜਗਾਈਆ। ਜੂਠਾ ਝੂਠਾ ਜਗਤ ਪਿਆਰ, ਨਾਤਾ ਬਿਧਾਤਾ ਨਾ ਕੋਈ ਜੁੜਾਈਆ। ਧਰਮ ਰਾਏ ਅੰਤ ਕਰੇ ਖੁਆਰ, ਸੰਮਤ ਸੋਲਾਂ ਦਏ ਦੁਹਾਈਆ। ਲੱਖ ਚੁਰਾਸੀ ਪਾਸਾ ਹਾਰ, ਮਾਨਸ ਦੇਹੀ ਮਾਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਰੂਪ ਸਮਾਈਆ। ਨਿਰਗੁਣ ਰੂਪ ਸਹਿਜ ਸੁਖ ਮੰਦਰ, ਹਰਿ ਆਪਣਾ ਆਪ ਵਸਾਇਆ। ਆਪੇ ਵਸਿਆ ਡੂੰਘੀ ਕੰਦਰ, ਸਚ ਸਿੰਘਾਸਣ ਆਇਆ। ਬਜਰ ਕਪਾਟੀ ਲਾਇਆ ਜੰਦਰ, ਦਿਸ ਕਿਸੇ ਨਾ ਆਇਆ। ਉਚੇ ਟਿੱਲੇ ਚੜ੍ਹ ਚੜ੍ਹ ਥੱਕੇ ਗੋਰਖ ਮਛੰਦਰ, ਪਾਰਬ੍ਰਹਮ ਕਿਸੇ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿ ਜਨ ਸਾਚੇ ਲਏ ਮਿਲਾਇਆ। ਹਰਿਜਨ ਸਾਚੇ ਤੇਰੀ ਸਾਚੀ ਰੀਤ, ਪ੍ਰਭ ਜੁਗ ਜੁਗ ਮੇਲ ਮਿਲਾਈਆ। ਨਾ ਕੋਈ ਦਿਹੁਰਾ ਗੁਰੂਦਵਾਰਾ ਮੰਦਰ ਮਸੀਤ, ਸ਼ਿਵਦਵਾਲਾ ਨਾ ਕੋਈ ਵਖਾਈਆ। ਦਿਵਸ ਰੈਣ ਸਦ ਵਸਿਆ ਚੀਤ, ਸਚ ਸਿੰਘਾਸਣ ਆਸਣ ਲਾਈਆ। ਅੱਠੇ ਪਹਿਰ ਪਰਖਣਹਾਰਾ ਨੀਤ, ਲਹਿਣਾ ਦੇਣਾ ਰਿਹਾ ਚੁਕਾਈਆ। ਹਰਿਜਨ ਗਾਉਣਾ ਸੁਹਾਗੀ ਗੀਤ, ਗੋਬਿੰਦ ਸਾਚਾ ਮੇਲ ਮਿਲਾਈਆ। ਮਾਨਸ ਦੇਹੀ ਜਾਣਾ ਜੀਤ, ਵੇਲਾ ਗਿਆ ਹੱਥ ਨਾ ਆਈਆ। ਵੇਖਣਹਾਰਾ ਹਸਤ ਕੀਟ, ਊਚਾਂ ਨੀਚਾਂ ਵਿਚ ਸਮਾਈਆ। ਜੂਠਾ ਝੂਠਾ ਜੀਵ ਜੰਤ ਪੀਸਣ ਪੀਸ, ਭੇਵ ਕੋਈ ਨਾ ਪਾਈਆ। ਹਰਿ ਕਾ ਨਾਉਂ ਇਕ ਮੀਠ, ਗੁਰਮੁਖ ਰਸਨਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਦੇ ਮਤ ਰਿਹਾ ਸਮਝਾਈਆ। ਦੇ ਮਤ ਸਮਝਾਵਣ ਆਇਆ, ਦੋ ਜਹਾਨਾਂ ਵਾਲੀ। ਗੁਰਮੁਖ ਸੋਏ ਮਾਤ ਜਗਾਵਣ ਆਇਆ, ਧੁਰਦਰਗਾਹੀ ਵਾਲੀ। ਨਾਮ ਨਿਧਾਨ ਆਤਮ ਝੋਲੀ ਪਾਵਣ ਆਇਆ, ਫਲ ਲਗਾਏ ਕਾਇਆ ਡਾਲੀ। ਆਪ ਆਪਣੇ ਰੰਗ ਰੰਗਾਵਣ ਆਇਆ, ਚਾਹੜੇ ਰੰਗਣ ਰੰਗ ਗੁਲਾਲੀ। ਆਤਮ ਸੇਜਾ ਇਕ ਵਿਛਾਵਣ ਆਇਆ, ਹਰਿ ਦਾਤਾ ਸੱਚਾ ਮਾਲੀ। ਕੰਤ ਭਤਾਰ ਮੇਲ ਮਿਲਾਵਣ ਆਇਆ, ਨਾਰੀ ਕੰਤਾ ਏਕਾ ਸੇਜ ਵਿਛਾ ਲਈ। ਆਪ ਆਪਣਾ ਸੰਗ ਨਿਭਾਵਣ ਆਇਆ, ਜੁਗ ਜੁਗ ਚਲੇ ਅਵੱਲੜੀ ਚਾਲੀ। ਚਿੱਟੇ ਅਸਵ ਸ਼ਬਦ ਘੋੜੇ ਤੰਗ ਕਸਾਵਣ ਆਇਆ, ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਕਰੇ ਚਾਲੀ। ਗੁਰਮੁਖਾਂ ਦਰ ਮੰਗ ਮੰਗਾਵਣ ਆਇਆ, ਆਪੇ ਬਣਿਆ ਦਰ ਸਵਾਲੀ। ਅੰਗ ਸੰਗ ਸੰਗ ਅੰਗ ਆਪ ਅਖਵਾਵਣ ਆਇਆ, ਸੰਤ ਸੁਹੇਲੇ ਮਾਤ ਪਾਲੀ। ਸੋਹੰ ਕੰਗਨ ਤਨ ਪਹਿਨਾਵਣ ਆਇਆ, ਦੀਪਕ ਜਗੇ ਜੋਤ ਦਿਵਾਲੀ। ਲੋਆ ਪੁਰੀਆਂ ਪਾਰ ਲੰਘਾਵਣ ਆਇਆ, ਲੋਕਮਾਤ ਵੇਖ ਵਖਾਲੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੁਗ ਜੁਗ ਚਲੇ ਅਵੱਲੜੀ ਚਾਲੀ। ਚਰਨ ਪ੍ਰੀਤ ਧਿਆਨ, ਹਰਿਜਨ ਰਖਾਇਆ। ਆਪੇ ਦੇਵੇ ਜੀਆ ਦਾਨ, ਆਤਮ ਝੋਲੀ ਪਾਇਆ। ਹਰਿ ਹਰਿ ਸ਼ਬਦ ਜਗਤ ਗਿਆਨ, ਧੁਰ ਮੰਤਰ ਲੇਖ ਲਿਖਾਇਆ। ਆਪ ਬਿਠਾਏ ਵਿਚ ਬਬਾਣ, ਗੁਰਮੁਖ ਸਾਚੇ ਰਿਹਾ ਚੜ੍ਹਾਇਆ। ਦੋ ਜਹਾਨੀ ਦੇਵੇ ਮਾਣ, ਧੁਰਦਰਗਾਹੀ ਮਾਤ ਆਇਆ। ਧਰਮ ਝੁਲਾਏ ਇਕ ਨਿਸ਼ਾਨ, ਸੋਹੰ ਡੰਡਾ ਨਾਲ ਰਲਾਇਆ। ਆਪ ਚੁਕਾਏ ਜਮ ਕੀ ਕਾਨ, ਜਿਸ ਜਨ ਰਸਨਾ ਗਾਇਆ। ਵਡ ਦਾਤਾ ਹਰਿ ਗੁਣ ਨਿਧਾਨ, ਗੋਬਿੰਦ ਰੂਪ ਵਟਾਇਆ। ਸੰਤ ਸੁਹੇਲੇ ਕਰ ਪਛਾਣ, ਆਪ ਆਪਣੇ ਅੰਗ ਲਗਾਇਆ। ਧੁਰਦਰਗਾਹੀ ਇਕ ਫ਼ਰਮਾਣ, ਸਾਚਾ ਰਾਗ ਸੁਣਾਇਆ। ਆਪੇ ਹੋਇਆ ਜਾਣੀ ਜਾਣ, ਦੂਸਰ ਦਿਸ ਕਿਸੇ ਨਾ ਆਇਆ। ਹਰਿਜਨ ਵਖਾਏ ਪਦ ਨਿਰਬਾਨ, ਨਿੱਜ ਘਰ ਵੇਖ ਵਖਾਇਆ। ਸਾਚੀ ਸਈਆ ਮੰਗਲ ਗਾਨ, ਘਰ ਸਾਚਾ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦਇਆ ਕਮਾਇਆ। ਹਰਿਜਨ ਸਾਚੇ ਚਰਨ ਪ੍ਰੀਤੀ ਜੋੜ, ਆਪਣੀ ਦਇਆ ਕਮਾਇੰਦਾ। ਵਰ ਪਾਇਆ ਜਿਹਾ ਲੋੜ, ਵਿਛੜ ਕਦੇ ਨਾ ਜਾਇੰਦਾ। ਅੰਦਰ ਮੰਦਰ ਗਿਆ ਬਹੁੜ, ਆਪ ਆਪਣਾ ਰੰਗ ਰੰਗਾਇੰਦਾ। ਵੇਖੇ ਪਰਖੇ ਮਿੱਠਾ ਕੌੜ, ਰਸ ਏਕਾ ਆਪ ਰਖਾਇੰਦਾ। ਦਰ ਦਰਵਾਜ਼ੇ ਸਾਚਾ ਪੌੜ, ਉਚਾ ਡੰਡਾ ਇਕ ਰਖਾਇੰਦਾ। ਭਗਤ ਸੁਹੇਲਾ ਅੰਤਮ ਬਹੁੜ, ਬ੍ਰਹਿਮੰਡਾਂ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਜੋਗ ਏਕਾ ਏਕ ਵਖਾਇੰਦਾ। ਗੁਰ ਚਰਨ ਧਿਆਨ ਜਗਤ ਜੋਗ, ਨਾ ਕੋਈ ਸਮਾਧ ਲਗਾਈਆ। ਹਰਿ ਗੁਣ ਗਾ ਏਕਾ ਭੋਗ, ਵਿਸਮਾਦੇ ਵਿਸਮਾਦ ਸਮਾਈਆ। ਮਿਲਿਆ ਮੇਲ ਧੁਰ ਸੰਜੋਗ, ਹਰਿ ਸਾਚਾ ਮੇਲ ਮਿਲਾਈਆ। ਦੂਈ ਦਵੈਤੀ ਕਟੇ ਰੋਗ, ਏਕਾ ਏਕ ਜਣਾਈਆ। ਸਾਚਾ ਦਰ ਦਰਸ ਅਮੋਘ, ਆਪ ਆਪਣਾ ਰਿਹਾ ਵਖਾਈਆ। ਵਿਛੜੇ ਮੇਲੇ ਜੀਵ ਜੰਤ ਜੂਠੇ ਝੂਠੇ ਲੋਗ, ਜਗਤ ਲੁਕਾਈ ਰਿਹਾ ਭੁਲਾਈਆ। ਇਕ ਸੁਣਾਇਆ ਸਚ ਸਲੋਕ, ਸੋਹੰ ਢੋਲਾ ਹਰਿ ਰਘੁਰਾਈਆ। ਵੇਲੇ ਅੰਤਮ ਸਾਚੀ ਮੋਖ, ਚਰਨ ਦਾਸੀ ਰਿਹਾ ਕਰਾਈਆ। ਹਰਿ ਹਰਿ ਭਾਣਾ ਕੋਈ ਨਾ ਸਕੇ ਰੋਕ, ਨਾ ਲਿਖਿਆ ਲੇਖ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰਿਹਾ ਤਰਾਈਆ। ਚਰਨ ਪ੍ਰੀਤੀ ਸਾਚਾ ਨਾਤਾ, ਆਪਣਾ ਆਪ ਬੰਧਾਇਆ। ਦਰਸ ਦਿਖਾਏ ਪੁਰਖ ਬਿਧਾਤਾ, ਗੋਬਿੰਦ ਰੂਪ ਵਟਾਇਆ। ਆਪੇ ਪਿਤਾ ਆਪੇ ਮਾਤਾ, ਆਪ ਆਪਣੀ ਗੋਦ ਉਠਾਇਆ। ਗੁਰ ਸੰਗਤ ਬਣਾਈ ਸਚ ਬਰਾਤਾ, ਸਾਚਾ ਸਗਨ ਮਨਾਇਆ। ਧੁਰਦਰਗਾਹੀ ਇਕ ਸੁਗ਼ਾਤਾ, ਹਰਿ ਕਾਇਆ ਡੋਲੀ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰਾ ਇਕ ਸੁਹਾਇਆ। ਕਾਇਆ ਡੋਲੀ ਕਰ ਤਿਆਰ, ਹਰਿ ਚਾੜ੍ਹੇ ਰੰਗ ਗੁਲਾਲਾ। ਹੌਲੀ ਹੌਲੀ ਕਰ ਪਿਆਰ, ਮੇਲ ਮਿਲਾਏ ਗੁਰ ਗੋਪਾਲਾ। ਤੋਲੇ ਤੋਲ ਵਿਚ ਸੰਸਾਰ, ਧੁਰਦਰਗਾਹੀ ਆਪ ਦਲਾਲਾ। ਅਡੁਲ ਅਡੋਲੇ ਨਰ ਨਿਰੰਕਾਰ, ਗੁਰਮੁਖ ਪਛਾਣੇ ਸਾਚਾ ਲਾਲਾ। ਚਰਨ ਪ੍ਰੀਤੀ ਘੋਲ ਘੋਲੇ ਦਰ ਦਵਾਰ, ਦਿਵਸ ਰੈਣ ਚਲੇ ਨਾਲ ਨਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋ ਜਹਾਨਾਂ ਕਰੇ ਸੰਭਾਲਾ। ਚਰਨ ਪ੍ਰੀਤੀ ਸਚ ਟਿਕਾਨਾ, ਏਕਾ ਏਕ ਵਖਾਇਆ। ਹਰਿਜਨ ਹੋਏ ਦਰ ਦਰਬਾਨਾ, ਗੁਰ ਪੂਰੇ ਦਇਆ ਕਮਾਇਆ। ਸ਼ਬਦ ਬਿਠਾਏ ਇਕ ਬਿਬਾਨਾ, ਆਪ ਆਪਣੀ ਸੇਵਾ ਲਾਇਆ। ਆਪੇ ਹੋਏ ਸੁਘੜ ਸਿਆਣਾ, ਸਾਚੀ ਸਿਖਿਆ ਦੇ ਮਤ ਰਿਹਾ ਸਮਝਾਇਆ। ਮਨਮੁਖ ਜੀਵ ਬਾਲ ਅੰਞਾਣਾ, ਭੇਵ ਕੋਈ ਨਾ ਪਾਇਆ। ਪੁਰਖ ਅਗੰਮਾ ਹਰਿ ਭਗਵਾਨਾ, ਗੋਬਿੰਦ ਗੋਬਿੰਦ ਭੇਖ ਵਟਾਇਆ। ਜਨ ਭਗਤਾਂ ਦੇਵੇ ਜੀਆ ਦਾਨਾ, ਸਾਚਾ ਲੇਖਾ ਆਪਣੇ ਹੱਥ ਰਖਾਇਆ। ਧੁਰਦਰਗਾਹੀ ਸਾਚਾ ਮਾਨਾ, ਚਰਨ ਕਵਲ ਕਵਲ ਚਰਨ ਇਕ ਧਿਆਨ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਊ ਗਰੀਬ ਨਿਮਾਣਿਆਂ ਆਪਣੇ ਗਲੇ ਲਗਾਇਆ।

Leave a Reply

This site uses Akismet to reduce spam. Learn how your comment data is processed.