੧੧ ਚੇਤ ੨੦੧੪ ਬਿਕ੍ਰਮੀ ਜਗੀਰ ਸਿੰਘ ਦੇ ਗ੍ਰਹਿ ਇੱਕੀ ਪਰਿਵਾਰਾਂ ਦਾ ਇਕੱਠ ਹੋਇਆ ਪਿੰਡ ਰੰਗੀਲ ਪੁਰ ਜ਼ਿਲਾ ਅੰਬਾਲਾ
ਪਾਰਬ੍ਰਹਮ ਪ੍ਰਭ ਏਕ, ਏਕਾ ਏਕ ਅਖਵਾਇੰਦਾ। ਲੱਖ ਚੁਰਾਸੀ ਟੇਕ, ਚਰਨ ਕਵਲ ਧਰਾਇੰਦਾ। ਭਗਤ ਸੁਹੇਲੇ ਆਪੇ ਵੇਖ, ਆਪਣਾ ਮੇਲ ਮਿਲਾਇੰਦਾ। ਆਪੇ ਲਿਖਣਹਾਰਾ ਲੇਖ, ਲੇਖ ਲਿਖਾਰਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਭੇਖ ਵਟਾਇੰਦਾ। ਪਾਰਬ੍ਰਹਮ ਪ੍ਰਭ ਸਚ ਸੁਲਤਾਨ, ਏਕਾ ਏਕ ਅਖਵਾਇਆ ਪਰਗਟ ਜੋਤ ਸ੍ਰੀ ਭਗਵਾਨ, ਹਰ ਘਟ ਬੈਠਾ ਆਸਣ ਲਾਇਆ। ਭਰਮੇ ਭੁੱਲੇ ਜੀਵ ਨਾਦਾਨ, ਦਿਸ ਕਿਸੇ ਨਾ ਆਇਆ। ਗੁਰਮੁਖ ਸਾਚੇ ਚਤਰ ਸੁਘੜ ਸਿਆਣ, ਪ੍ਰਭ ਆਪਣੀ ਗੋਦ ਉਠਾਇਆ। ਏਕਾ ਦੇਵੇ ਸ਼ਬਦ ਗੁਣ ਨਿਧਾਨ, ਆਤਮ ਬ੍ਰਹਮ ਜਣਾਇਆ। ਦੀਪਕ ਜੋਤੀ ਜਗੇ ਮਹਾਨ, ਅੰਧ ਅੰਧੇਰ ਮਿਟਾਇਆ। ਧਰਮ ਵਖਾਏ ਸਚ ਨਿਸ਼ਾਨ, ਸਾਚੇ ਹੱਥ ਉਠਾਇਆ। ਨੌ ਦਵਾਰੇ ਝੂਠ ਦੁਕਾਨ, ਲੱਖ ਚੁਰਾਸੀ ਰਿਹਾ ਵਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਲਏ ਵਰ, ਆਪ ਆਪਣੀ ਬਣਤ ਬਣਾਇਆ। ਪਾਰਬ੍ਰਹਮ ਹਰਿ ਨਿਰੰਕਾਰ, ਏਕਾ ਗੋਬਿੰਦ ਰਾਇਆ। ਸ਼ਬਦ ਖੰਡਾ ਤੇਜ ਕਟਾਰ, ਆਪਣੇ ਹੱਥ ਉਠਾਇਆ। ਜੁਗ ਜੁਗ ਲਏ ਮਾਤ ਅਵਤਾਰ, ਲੱਖ ਚੁਰਾਸੀ ਦਏ ਸਵਾਇਆ। ਭਗਤ ਜਨਾਂ ਹਰਿ ਕਰ ਪਿਆਰ, ਆਪ ਆਪਣਾ ਮੇਲ ਮਿਲਾਇਆ। ਮਨਮੁਖ ਜੀਵਾਂ ਪਾਰ ਉਤਾਰ, ਦੁਸ਼ਟ ਦੁਰਾਚਾਰ ਮੇਟ ਮਿਟਾਇਆ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਿਨਾਰ, ਕਲਜੁਗ ਅੰਤਮ ਆਇਆ। ਨਾਨਕ ਗੋਬਿੰਦ ਬਣ ਲਿਖਾਰ, ਲਿਖਿਆ ਲੇਖ ਮੁਕਾਇਆ। ਸੰਗ ਮੁਹੰਮਦ ਚਾਰ ਯਾਰ, ਦਿਵਸ ਰੈਣ ਰਹੇ ਧਿਆਇਆ। ਹਰਿ ਭਗਤ ਸਾਚਾ ਮੀਤ ਮੁਰਾਰ, ਏਕਾ ਰਾਹ ਤਕਾਇਆ। ਧਰਤ ਮਾਤ ਕਰੇ ਪੁਕਾਰ, ਰੋ ਰੋ ਨੀਰ ਵਹਾਇਆ। ਗੋਬਿੰਦ ਕਾਇਆ ਘਰ ਅਪਾਰ, ਸੰਬਲ ਨਗਰ ਧਾਮ ਸੁਹਾਇਆ। ਪੂਤ ਸਪੂਤ ਬ੍ਰਹਿਮਣ ਗੌੜ ਉਚ ਮਿਨਾਰ, ਉਚਾ ਟਿੱਲਾ ਪਰਬਤ ਆਸਣ ਲਾਇਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਧਰਤ ਮਾਤ ਤੇਰੀ ਸਾਚੀ ਗੋਦ ਬਹਾਇਆ। ਨਿਹਕਲੰਕ ਨਰਾਇਣ ਨਰ, ਹਰਿ ਜੋਤੀ ਜੋਤ ਜਗਾਈਆ। ਸ਼ਬਦ ਸੁਹੇਲੇ ਲਏ ਵਰ, ਵੇਖੇ ਥਾਉਂ ਥਾਈਂਆ। ਲੱਖ ਚੁਰਾਸੀ ਆਉਣਾ ਡਰ, ਅੰਤਮ ਹੋਣੀ ਮਾਤ ਜੁਦਾਈਆ। ਨਾ ਕੋਈ ਨੁਹਾਏ ਤੀਰਥ ਸਰ, ਗੁਰ ਦਰ ਮੰਦਰ ਮਸਜਿਦ ਨਾ ਫੇਰਾ ਪਾਈਆ। ਆਪਣਾ ਕੀਤਾ ਲੈਣ ਭਰ, ਕਲਜੁਗ ਘੇਰਾ ਰਿਹਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਦੁਲਾਰ, ਆਪ ਆਪਣਾ ਮੇਲ ਮਿਲਾਈਆ। ਮੇਲ ਮਿਲਾਵਾ ਹਰਿ ਨਿਰੰਕਾਰ, ਆਪਣੀ ਕਿਰਪਾ ਧਾਰਿਆ। ਸ਼ਬਦੀ ਜੋਤੀ ਇਕ ਜੈਕਾਰ, ਏਕਾ ਰੂਪ ਸਮਾ ਰਿਹਾ। ਵਰਨਾਂ ਬਰਨਾਂ ਵਸੇ ਬਾਹਰ, ਆਦਿ ਅੰਤ ਨਾ ਕੋਈ ਰਖਾ ਰਿਹਾ। ਅੰਮ੍ਰਿਤ ਆਤਮ ਦੇਵੇ ਠੰਢੀ ਧਾਰ, ਸਾਚਾ ਜਾਮ ਪਿਆ ਰਿਹਾ। ਸੋਹੰ ਕਰੇ ਤਨ ਸ਼ਿੰਗਾਰ, ਸਾਚਾ ਬਸਤਰ ਤਨ ਸਜਾ ਰਿਹਾ। ਸਾਚੇ ਘੋੜੇ ਕਰ ਅਸਵਾਰ, ਚੌਥੇ ਪੌੜੇ ਆਪ ਚੜ੍ਹਾ ਰਿਹਾ। ਨੌ ਦਵਾਰੇ ਪਾਰ ਕਿਨਾਰ, ਦਸਵੇਂ ਬੂਝ ਬੁਝਾ ਰਿਹਾ। ਆਪੇ ਕਰੇ ਬੰਦ ਕਿਵਾੜ, ਆਪਣੀ ਹੱਥੀਂ ਕੁੰਡਾ ਲਾਹ ਰਿਹਾ। ਮੇਲ ਮਿਲਾਏ ਦਸਮ ਦਵਾਰ, ਸ਼ਬਦ ਸਿੰਘਾਸਣ ਇਕ ਵਖਾ ਰਿਹਾ। ਆਤਮ ਸੇਜਾ ਕਰ ਪਿਆਰ, ਗੁਰਮੁਖ ਸਾਚੇ ਵਿਚ ਬਹਾ ਰਿਹਾ। ਅਨਹਦ ਸੇਵਕ ਸੇਵਾਦਾਰ, ਪੰਚਮ ਰਾਗ ਸੁਣਾ ਰਿਹਾ। ਜੋਤੀ ਨੂਰ ਕਰ ਉਜਿਆਰ, ਸਾਧ ਸੰਤ ਜਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਲਏ ਵਰ, ਦਰ ਦਰ ਘਰ ਘਰ ਫੇਰੀ ਪਾ ਰਿਹਾ। ਸੰਤ ਸੁਹੇਲਾ ਸਾਚਾ ਮੀਤਾ, ਹਰਿ ਏਕਾ ਏਕ ਵਖਾਨਿਆ। ਆਪੇ ਵਸਿਆ ਅੰਦਰ ਬਾਹਰ ਆਤਮ ਚੀਤਾ, ਘਟ ਘਟ ਆਪੇ ਜਾਣਿਆ। ਲੱਖ ਚੁਰਾਸੀ ਪਰਖੇ ਨੀਤਾ, ਵੇਖ ਵਖਾਏ ਰਾਜੇ ਰਾਣਿਆ। ਨਾ ਕੋਈ ਹਸਤ ਨਾ ਕੋਈ ਕੀਟਾ, ਗੁਰ ਸ਼ਬਦੀ ਜਨ ਲਾਗਾ ਮੀਠਾ, ਮੇਲ ਮਿਲਾਏ ਆਪਣੇ ਹਾਣੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦੇਵੇ ਵਰ, ਧੁਰ ਦਰਗਾਹੀ ਏਕਾ ਵਾਰਿਆ। ਧੁਰ ਦਰਗਾਹੀ ਏਕਾ ਦਾਤ, ਹਰਿ ਆਪਣੇ ਹੱਥ ਰਖਾਈਆ। ਆਤਮ ਜੋਤੀ ਬ੍ਰਹਮ ਗਿਆਨ, ਜਨ ਭਗਤਾਂ ਭਰੇ ਭੰਡਾਰਿਆ। ਏਕਾ ਨਾਮ ਸ਼ਬਦ ਬਿਬਾਣ, ਲੋਆਂ ਪੁਰੀਆਂ ਪਾਰ ਕਰਾ ਰਿਹਾ। ਮੇਲ ਮਿਲਾਏ ਸ੍ਰੀ ਭਗਵਾਨ, ਦਿਵਸ ਰੈਣ ਸੇਵ ਕਮਾ ਰਿਹਾ। ਭਰਮੇ ਭੁੱਲੇ ਜੀਵ ਨਾਦਾਨ, ਮਾਇਆ ਭਰਮ ਭੁੱਲਾ ਰਿਹਾ। ਸਾਧਨ ਸੰਤਾ ਜੀਆ ਜੰਤਾ ਆਦਿਨ ਅੰਤਾ ਹਰਿ ਭਗਵਾਨ, ਦਿਸ ਕਿਸੇ ਨਾ ਆ ਰਿਹਾ। ਗੁਰਮੁਖ ਮੇਲਾ ਸਾਚੇ ਕੰਤਾ, ਨਾਰ ਸੁਹਾਗਣ ਇਕ ਵਖਾ ਰਿਹਾ। ਕਾਇਆ ਚੋਲੀ ਰੰਗ ਚਾੜ੍ਹੇ ਬਸੰਤਾ, ਉਤਰ ਕਦੇ ਨਾ ਜਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤ ਬਣਾਏ ਤੇਰੀ ਬਣਤ, ਜੁਗ ਜੁਗ ਵਿਛੜੇ ਮੇਲ ਮਿਲਾ ਰਿਹਾ। ਜੁਗ ਜੁਗ ਵਿਛੜੇ ਸਾਚਾ ਮੇਲਾ, ਆਪਣਾ ਆਪ ਕਰਾਇਆ। ਆਪੇ ਗੋਬਿੰਦ ਗੁਰੂ ਗੁਰ ਚੇਲਾ, ਆਪ ਆਪਣੇ ਧਾਮ ਸੁਹਾਇਆ। ਆਪੇ ਹੋਏ ਸੱਜਣ ਸੁਹੇਲਾ, ਰਾਮ ਰਮਈਆ ਆਪ ਅਖਵਾਇਆ। ਆਪੇ ਵਸਿਆ ਸਦ ਨਵੇਲਾ, ਸਦ ਭੇਦ ਅਭੇਦ ਚੁਕਾਇਆ। ਕਲਜੁਗ ਤੇਰਾ ਅੰਤਮ ਵੇਲਾ, ਗੁਰਮੁਖ ਸਾਚੇ ਰਿਹਾ ਤਰਾਇਆ। ਜੋਤ ਨਿਰੰਜਣ ਚਾੜ੍ਹੇ ਤੇਲਾ, ਪ੍ਰਭ ਸਾਚੀ ਸੇਵਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਲਏ ਵਰ, ਸ਼ਬਦ ਸਰੂਪੀ ਬਣ ਮਲਾਹ, ਘਰ ਸਾਚਾ ਇਕ ਵਿਖਾਇਆ। ਸਾਚਾ ਘਰ ਏਕੰਕਾਰਾ, ਏਕਾ ਏਕ ਸੁਹਾਇੰਦਾ। ਗੁਰਮੁਖ ਕੰਚਨ ਬੰਕ ਦਵਾਰਾ, ਹਰਿ ਸਾਚੇ ਧਾਮ ਸੁਹਾਇੰਦਾ। ਸ਼ਬਦ ਸੁਹਾਗੀ ਛੰਤ ਸੁਣੇ ਸੁਣਾਏ ਸੁਣਨੇਹਾਰਾ, ਏਕਾ ਏਕ ਅਲਾਇੰਦਾ। ਸਤਿ ਪੁਰਖ ਨਿਰੰਜਣ ਅਪਰ ਅਪਾਰਾ, ਸਾਚਾ ਮੀਤਾ ਆਪ ਹੋ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਤ ਸੁਹੇਲੇ ਇਕ ਇਕੇਲੇ ਘਰ ਸਾਚੇ ਮੇਲ ਮਿਲਾਇੰਦਾ। ਘਰ ਸਾਚੇ ਪਰਵਾਨ, ਗੁਰ ਪੂਰਾ ਪਾਇਆ। ਮੇਟੇ ਪੰਜ ਸ਼ੈਤਾਨ, ਪੰਚਮ ਮੇਲ ਮਿਲਾਇਆ। ਸਾਚਾ ਮੇਲਾ ਗੁਣ ਨਿਧਾਨ, ਪੰਚਮ ਨਾਦ ਵਜਾਇਆ। ਧੁਰ ਫ਼ਰਮਾਣ, ਸਾਚਾ ਰਾਗ ਅਲਾਇਆ। ਆਪ ਚੁਕਾਏ ਝੂਠੀ ਕਾਨ, ਰਾਏ ਧਰਮ ਨੇੜ ਨਾ ਆਇਆ। ਗੁਰਮੁਖ ਸਾਚਾ ਚਤਰ ਸੁਘੜ ਸਿਆਣ, ਆਤਮ ਬ੍ਰਹਮ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਜਰਮ ਕਰਮ, ਕਰਮ ਜਰਮ ਆਪਣੇ ਹੱਥ ਰਖਾਇਆ। ਗੁਰਸਿਖ ਤੇਰੀ ਧੰਨ ਕਮਾਈ, ਗੁਰ ਪੂਰਾ ਪਾਇਆ। ਆਤਮ ਦਰ ਵੱਜੀ ਵਧਾਈ, ਮੰਗਲਾਚਾਰ ਕਰਾਇਆ। ਪੰਚਮ ਗਾਇਣ ਚਾਈਂ ਚਾਈਂ, ਸਾਚੀ ਸੇਵਾ ਲਾਇਆ। ਆਪੇ ਵੇਖੇ ਥਾਉਂ ਥਾਈਂ, ਹਰਿ ਸਾਚਾ ਥਾਨ ਸੁਹਾਇਆ। ਪਕੜ ਉਠਾਏ ਫੜ ਫੜ ਬਾਹੀਂ, ਜੁਗ ਜੁਗ ਵਿਛੜੇ ਮੇਲ ਮਿਲਾਇਆ। ਹੰਸ ਬਣਾਏ ਫੜ ਫੜ ਕਾਈਂ, ਸੋਹੰ ਸਾਚੀ ਚੋਗ ਚੁਗਾਇਆ। ਇਕ ਜਪਾਏ ਸਾਚਾ ਨਾਈਂ, ਨਰ ਨਿਰੰਕਾਰਾ ਆਪ ਅਖਵਾਇਆ। ਦੂਸਰ ਕੋਈ ਜਾਣੇ ਨਾਹੀਂ, ਅਭੇਵ ਅਭੇਦਾ ਭੇਵ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਜਗਾਇਆ। ਗੁਰਸਿਖ ਤੇਰੀ ਧੰਨ ਕਮਾਈ, ਗੁਰ ਪੂਰਾ ਪਾਇਆ। ਆਤਮ ਦਰ ਵੱਜੀ ਵਧਾਈ, ਮੰਗਲਾਚਾਰ ਕਰਾਇਆ। ਪੰਚਮ ਗਾਇਣ ਚਾਈਂ ਚਾਈਂ, ਸਾਚੀ ਸੇਵਾ ਲਾਇਆ। ਗੁਰ ਸ਼ਬਦ ਹੋਈ ਕੁੜਮਾਈ, ਮਿਲ ਸਈਆਂ ਮੰਗਲ ਗਾਇਆ। ਨੌ ਦਵਾਰੇ ਦੇਣ ਦੁਹਾਈ, ਬੈਠੇ ਮੁਖ ਭਵਾਇਆ। ਪੰਚਮ ਰੋਵਣ ਮਾਰਨ ਧਾਈਂ, ਨੈਣਾਂ ਨੀਰ ਵਹਾਇਆ। ਪੰਚਮ ਮੇਲਾ ਚਾਈਂ ਚਾਈਂ, ਤਾਲ ਤਲਵਾੜਾ ਇਕ ਰਖਾਇਆ। ਦਸਮ ਦਵਾਰੀ ਅਗੰਮ ਅਥਾਹੀ, ਹਰਿ ਬੈਠਾ ਆਸਣ ਲਾਇਆ। ਜਨ ਭਗਤਾਂ ਰਾਗ ਰਿਹਾ ਸੁਣਾਈ, ਦਿਵਸ ਰੈਣ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਮੰਦਰ ਸਾਚੇ ਅੰਦਰ ਬੈਠਾ ਆਸਣ ਲਾਇਆ। ਕਾਇਆ ਮੰਦਰ ਸਚ ਟਿਕਾਣਾ, ਹਰਿ ਬੈਠਾ ਆਸਣ ਲਾਈਆ। ਆਪੇ ਪੁਰਖ ਸ਼ਾਹ ਸੁਲਤਾਨਾ, ਆਪ ਆਪਣਾ ਤਖ਼ਤ ਸਜਾਈਆ। ਹਰਿ ਭਗਵਾਨਾ ਰਾਜ ਰਾਜਾਨਾ, ਸ਼ਾਹੋ ਭੂਪ ਆਪ ਅਖਵਾਈਆ। ਨਾ ਕੋਈ ਸੂਰਜ ਚੰਨ , ਆਪੇ ਬੈਠਾ ਮੰਡਲ ਰਾਸ ਰਚਾਈਆ। ਆਪੇ ਤੀਰ ਆਪ ਨਿਸ਼ਾਨਾ, ਸ਼ਬਦ ਕਟਾਰ ਆਪ ਹੋ ਜਾਈਆ। ਆਪੇ ਨਾਮ ਗੁਣ ਨਿਧਾਨਾ, ਆਪ ਆਪਣਾ ਗਾਈਆ। ਆਪੇ ਦੇਵੇ ਧੁਰ ਫ਼ਰਮਾਣਾ, ਆਪ ਆਪਣੀ ਸੇਵਾ ਲਾਈਆ। ਆਪੇ ਜੋਤੀ ਦੀਪਕ ਇਕ ਮਹਾਨਾ, ਬੈਠਾ ਹਰਿ ਜਗਾਈਆ। ਭੇਵ ਅਭੇਦਾ ਭੇਵ ਜਹਾਨਾ, ਸਚ ਮਹੱਲਾ ਇਕ ਸੁਹਾਈਆ। ਨਾ ਕੋਈ ਜਾਣੇ ਵੇਦ ਪੁਰਾਨਾ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਅੰਜੀਲ ਕੁਰਾਨਾਂ ਨਾ ਮਿਲੇ ਨਿਸ਼ਾਨਾ, ਗਾ ਗਾ ਹੋਈ ਹਲਕਾਈਆ। ਖਾਣੀ ਬਾਣੀ ਹੋਏ ਹੈਰਾਨਾ, ਅਗੰਮ ਅਗੰਮੜਾ ਭੇਵ ਨਾ ਰਾਈਆ। ਗਿਆਨੀ ਧਿਆਨੀ ਪੰਡਤ ਪਾਂਧੇ ਰੋਵਣ ਛੰਮ ਛੰਮ, ਜੋਤ ਨਿਰੰਜਣ ਕਿਸੇ ਦਿਸ ਨਾ ਆਈਆ। ਮਾਇਆਧਾਰੀ ਲੁੱਟਿਆ ਮਾਲ ਧਨ, ਨਾਮ ਧਨ ਨਾ ਕੋਈ ਵਰਤਾਈਆ। ਛੱਤੀ ਰਾਗ ਸੁਣ ਸੁਣ ਥੱਕੇ ਕੰਨ, ਆਤਮ ਨਾਦ ਨਾ ਕੋਈ ਵਜਾਈਆ। ਭਾਂਡਾ ਭਰਮ ਨਾ ਕੋਈ ਦੇਵੇ ਭੰਨ, ਸਾਧ ਸੰਤ ਬੈਠੇ ਧੂਣੀਆਂ ਤਾਈਆ। ਭਰਮ ਭੁਲੇਖਾ ਨਾ ਕੋਈ ਕੱਢੇ ਜਨ, ਗੋਬਿੰਦ ਕਾਇਆ ਨਾ ਮੇਲ ਮਿਲਾਈਆ। ਧਰਮ ਰਾਏ ਨਾ ਮੇਟੇ ਕੋਈ ਡੰਨ, ਨਾ ਕੋਈ ਹੋਏ ਅੰਤ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੇ ਸਾਚੇ ਦਰ, ਬੈਠਾ ਆਸਣ ਲਾਈਆ। ਗੁਰਮੁਖ ਤੇਰੀ ਧੰਨ ਕਮਾਈ, ਪਾਇਆ ਧਨ ਹਰਿ ਨਾਮਾ। ਆਦਿ ਅੰਤ ਨਾ ਹੋਏ ਜੁਦਾਈ, ਮਿਟੇ ਅੰਧੇਰੀ ਸ਼ਾਮਾ। ਸਾਚੇ ਘਰ ਵੱਜੇ ਵਧਾਈ, ਏਕਾ ਰਾਗ ਅਨਾਦੀ ਸੋਹੰ ਸੱਚਾ ਗਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਧੁਰ ਫ਼ਰਮਾਨਾ। ਧੁਰ ਫ਼ਰਮਾਣਾ ਨਾਮ ਨਿਰੰਕਾਰ, ਏਕਾ ਏਕ ਸੁਣਾਇਆ। ਜੁਗ ਜੁਗ ਲਏ ਮਾਤ ਅਵਤਾਰ, ਆਪਣੀ ਬਣਤ ਬਣਾਇਆ। ਸੰਤ ਸੁਹੇਲੇ ਲਏ ਉਭਾਰ, ਸੇਵਕ ਸੇਵਾ ਰਿਹਾ ਕਮਾਇਆ। ਗੁਰ ਚੇਲੇ ਸੋਹੇ ਇਕ ਦਵਾਰ, ਬੰਕ ਦਵਾਰੀ ਆਪ ਅਖਵਾਇਆ। ਕੰਚਨ ਗੜ੍ਹ ਮਹੱਲ ਅਟੱਲ ਉਚ ਮੁਨਾਰ, ਹਰਿ ਇਕ ਰਖਾਇਆ। ਦੀਪਕ ਜੋਤੀ ਕਰ ਉਜਿਆਰ, ਆਕਾਰ ਆਕਾਸ਼ੀ ਕਰਾਇਆ। ਆਪ ਆਪਣੀ ਪਾਏ ਸਾਰ, ਆਪ ਆਪਣੇ ਵਿਚ ਸਮਾਇਆ। ਨਾ ਕੋਈ ਸਾਜਣ ਮੀਤ ਮੁਰਾਰ, ਦੂਸਰ ਕੋਈ ਦਿਸ ਨਾ ਆਇਆ। ਜੁਗ ਜੁਗ ਕਿਰਪਾ ਆਪਣੀ ਧਾਰ, ਲੋਕਮਾਤ ਲਏ ਅਵਤਾਰ, ਲੱਖ ਚੁਰਾਸੀ ਵੇਖਣ ਆਇਆ। ਕਲਜੁਗ ਤੇਰੀ ਵੇਖੇ ਧਾਰ, ਚਾਰੋਂ ਕੁੰਟ ਕੂੜ ਕੁੜਿਆਰ, ਜੀਵਾਂ ਜੰਤਾਂ ਹਾਹਾਕਾਰ, ਸਾਧਾਂ ਸੰਤਾਂ ਸਾਚਾ ਰਾਹ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਰਿਹਾ ਵਰ, ਦਰ ਦਰਵੇਸ਼ ਆਪ ਅਖਵਾਇਆ। ਗੁਰਮੁਖ ਤੇਰੀ ਧੰਨ ਕਮਾਈ, ਚਰਨ ਕਵਲ ਬਲਿਹਾਰਿਆ। ਪ੍ਰਭ ਅਬਿਨਾਸ਼ੀ ਮੇਲ ਮਿਲਾਈ, ਮੇਲ ਮਿਲਾਏ ਵਿਚ ਸੰਸਾਰਿਆ। ਕਾਲ ਮਹਾਂਕਾਲ ਨੇੜ ਨਾ ਆਈ, ਹਰਿ ਸਾਚੇ ਦਰ ਦੁਰਕਾਰਿਆ। ਅੰਤਮ ਵੇਲੇ ਹੋਏ ਸਹਾਈ, ਦਰਸ ਦਿਖਾਏ ਅਗੰਮ ਅਪਾਰਿਆ। ਦਰ ਘਰ ਸਾਚਾ ਧਾਮ ਸੁਹਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਰਾਓ ਰੰਕ ਇਕ ਕਰਾ ਰਿਹਾ। ਗੁਰਮੁਖ ਤੇਰੀ ਵਡ ਵਡਿਆਈ, ਵਡ ਵੱਡਾ ਹਰਿ ਪਾਇਆ। ਜੋਤ ਨਿਰੰਜਣ ਇਕ ਜਗਾਈ, ਅਗਿਆਨ ਅੰਧੇਰਾ ਮਿਟਾਇਆ। ਸਾਚਾ ਗਹਿਣਾ ਤਨ ਪਹਿਨਾਈ, ਘਰ ਸਾਚੇ ਵੇਖਣ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਤੇਰੀ ਅੰਤਮ ਵਾਰ, ਸਾਚਾ ਮਾਰਗ ਰਿਹਾ ਲਾਇਆ। ਗੁਰਮੁਖ ਸਾਚਾ ਸੰਤ ਦੁਲਾਰ, ਹਰਿ ਆਪਣੇ ਅੰਗ ਲਗਾਇਆ। ਆਪ ਆਪਣੀ ਭੁਜਾ ਪਸਾਰ, ਆਪਣੀ ਗੋਦੀ ਰਿਹਾ ਟਿਕਾਇਆ। ਸ਼ਬਦ ਦੁਸ਼ਾਲਾ ਕਰ ਤਿਆਰ, ਏਕਾ ਉਪਰ ਪਾਇਆ। ਉਤਰ ਨਾ ਜਾਏ ਦੂਜੀ ਵਾਰ, ਚੇਤਰ ਚਿਤ ਨਾ ਕੋਈ ਰਖਾਇਆ। ਆਪੇ ਹੋਏ ਪਹਿਰੇਦਾਰ, ਸੇਵਕ ਸੇਵਾ ਰਿਹਾ ਕਮਾਇਆ। ਸ਼ਿਵ ਸ਼ੰਕਰ ਤੀਰ ਕਟਾਰ, ਸੋਹੰ ਖੰਡਾ ਤਨ ਗਾਤਰੇ ਆਪ ਲਟਕਾਇਆ। ਪੰਚਾਂ ਕਰੇ ਖ਼ਬਰਦਾਰ, ਪੰਚਾਂ ਰਿਹਾ ਜਗਾਇਆ। ਪੰਚਮ ਮੇਲਾ ਮੀਤ ਮੁਰਾਰ, ਪੰਚਮ ਮੋਹ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਦਰ, ਦਰ ਦਵਾਰਾ ਇਕ ਸੁਹਾਇਆ। ਦਰ ਦਵਾਰਾ ਅਗੰਮ ਅਥਾਹ, ਹਰਿ ਆਪਣਾ ਆਪ ਰਖਾਇਆ। ਹਰਿ ਬੈਠਾ ਆਪੇ ਬੇਪਰਵਾਹ, ਦਿਸ ਕਿਸੇ ਨਾ ਆਇਆ। ਦੋ ਜਹਾਨੀ ਬਣ ਮਲਾਹ, ਜਨ ਭਗਤਾਂ ਬੇੜਾ ਪਾਰ ਕਰਾਇਆ। ਸੋਹੰ ਸ਼ਬਦ ਦੇਵੇ ਸਚ ਸਲਾਹ, ਸਤਿਜੁਗ ਸਾਚਾ ਰਾਹ ਚਲਾਇਆ। ਆਪੇ ਪਿਤਾ ਆਪੇ ਮਾਂ, ਪੂਤ ਸਪੂਤਾ ਗੋਦ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਤੇਰੇ ਦਰ, ਦਰ ਦਰਵੇਸ਼ਾ ਬਣ ਕੇ ਆਇਆ। ਦਰ ਦਰਵੇਸ਼ਾ ਹਰਿ ਭਿਖਾਰੀ, ਏਕਾ ਮੰਗ ਮੰਗਾਈਆ। ਗੁਰਮੁਖ ਤੇਰੀ ਪਹਿਲੀ ਵਾਰੀ, ਜਗਤ ਕਾਜ ਰਚਾਈਆ। ਸ਼ਬਦ ਸਰੂਪੀ ਖੇਲ ਨਿਆਰੀ, ਸ਼ਬਦੀ ਸ਼ਬਦ ਜਣਾਈਆ। ਆਤਮ ਬ੍ਰਹਮ ਪਾਰਬ੍ਰਹਮ ਰਿਹਾ ਵਿਚਾਰੀ, ਜੀਵ ਜੰਤ ਭੇਵ ਨਾ ਰਾਈਆ। ਪੂਰਬ ਕਰਮਾਂ ਪਾਵੇ ਸਾਰੀ, ਲਹਿਣਾ ਦੇਣਾ ਮੂਲ ਚੁਕਾਈਆ। ਲਹਿਣਾ ਦੇਣਾ ਦਰ ਚੁਕਾਏ ਕਲਜੁਗ ਤੇਰੀ ਅੰਤਮ ਵਾਰੀ, ਭਾਣਾ ਸਹਿਣਾ ਹੁਕਮ ਜਣਾਈਆ। ਭਾਣਾ ਸਹਿਣਾ ਵੱਡ ਸੰਸਾਰੀ, ਹਰਿ ਸਾਚੇ ਰਚਨ ਰਚਾਈਆ। ਆਦਿ ਅੰਤ ਏਕੰਕਾਰੀ, ਏਕਾ ਧਾਰਾ ਰਿਹਾ ਚਲਾਈਆ। ਪੁਰਖ ਪੁਰਖੋਤਮ ਖੇਲ ਨਿਆਰੀ, ਜਨ ਭਗਤਾਂ ਰਿਹਾ ਵਖਾਈਆ। ਸਾਚਾ ਵੇਖ ਇਕ ਲਾੜਾ ਨਾਰੀ, ਨਾਰੀ ਕੰਤ ਆਪ ਹੋ ਜਾਈਆ। ਅੰਮ੍ਰਿਤ ਆਤਮ ਦੇਵੇ ਠੰਢੀ ਧਾਰੀ, ਸੀਤਲ ਸਾਂਤਕ ਸਤਿ ਵਰਤਾਈਆ। ਆਪੇ ਖੋਲ੍ਹੇ ਬੰਦ ਕਿਵਾੜੀ, ਬਜਰ ਕਪਾਟੀ ਤੋੜ ਵਖਾਈਆ। ਇਕ ਵਖਾਏ ਸਚ ਦਵਾਰੀ, ਚੌਦਾਂ ਹੱਟਾਂ ਭੇਵ ਖੁਲ੍ਹਾਈਆ। ਆਪੇ ਹੋਏ ਪਸਰ ਪਸਾਰੀ, ਹਰਿ ਆਪਣੀ ਰਚਨ ਰਚਾਈਆ। ਗੁਰਮੁਖ ਸਾਚੇ ਕਰ ਤਿਆਰਾ ਇਕ ਕਰਾਏ ਵਣਜ ਵਪਾਰੀ, ਏਕਾ ਨਾਮ ਵਸਤ ਝੋਲੀ ਪਾਈਆ। ਸੋਹੰ ਸ਼ਬਦ ਰਸਨਾ ਜੈ ਜੈ ਜੈਕਾਰੀ, ਏਕਾ ਆਪ ਕਰਾਈਆ। ਮਿਲੇ ਮੇਲ ਪੁਰਖ ਭਤਾਰੀ, ਦੇਵੇ ਮਾਣ ਜਗਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸ਼ਬਦੀ ਬਣਤ ਬਣਾਈਆ। ਗੁਰ ਸ਼ਬਦ ਅਭੇਵ, ਭੇਦ ਨਾ ਰਾਇਆ। ਗਾ ਗਾ ਥੱਕੇ ਦੇਵੀ ਦੇਵ, ਕਰੋੜ ਤੇਤੀਸਾ ਸੇਵਾ ਲਾਇਆ। ਸ਼ਿਵ ਸ਼ੰਕਰ ਲਾਏ ਰਸਨਾ ਜਿਹਵ, ਹਰਿ ਸਾਚਾ ਆਪੇ ਮੁਖ ਉਘੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਦੇਵੇ ਵਰ, ਹਰਿ ਸ਼ਬਦੀ ਸ਼ਬਦ ਜਣਾਇਆ। ਸ਼ਬਦ ਭੰਡਾਰ ਅਤੁੱਟ, ਹਰਿ ਰਖਾਇਆ। ਤਨ ਨਗਾਰੇ ਲਾਏ ਚੋਟ, ਗੁਰਮੁਖ ਸੋਏ ਰਿਹਾ ਜਗਾਇਆ। ਹਉਮੇ ਕਾਇਆ ਕੱਢੇ ਖੋਟ, ਦੁਰਮਤ ਮੈਲ ਦਏ ਗਵਾਇਆ। ਮਨਮੁਖ ਜੀਵਾਂ ਮਾਇਆ ਮਮਤਾ ਹਉਮੇ ਹੰਗਤਾ ਅਜੇ ਨਾ ਭਰੀ ਪੋਟ, ਜੂਠ ਝੂਠ ਭੇਖ ਵਟਾਇਆ। ਸਾਧ ਸੰਤ ਅੱਠ ਸੱਠ ਤੀਰਥ ਭੌਂਦੇ ਕੋਟੀ ਕੋਟ, ਪ੍ਰਭ ਬੈਠਾ ਮੁਖ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੇ ਸਾਚੇ ਦਰ, ਦਰ ਦਵਾਰੇ ਫੇਰਾ ਪਾਇਆ। ਸਾਚਾ ਘਰ ਗੁਰਸਿਖ ਸਾਜਨ ਮੀਤ, ਮੁਰਾਰ ਏਕਾ ਏਕ ਸਖਾਇਆ। ਇਕ ਸੁਣਾਏ ਸੁਹਾਗੀ ਗੀਤ, ਸਾਚਾ ਛੰਦ ਅਲਾਇਆ। ਕਾਇਆ ਕਰੇ ਪਤਤ ਪੁਨੀਤ, ਅਚਰਜ ਰੀਤ ਵਖਾਇਆ। ਨਾ ਕੋਈ ਜਾਣੇ ਹਸਤ ਕੀਟ, ਊਚ ਨੀਚ ਏਕਾ ਰੰਗ ਸਮਾਇਆ। ਪਾਰਬ੍ਰਹਮ ਅਬਿਨਾਸ਼ੀ ਬੀਠਲਾ ਬੀਠ, ਆਪ ਆਪਣੇ ਰੰਗ ਰੰਗਾਇਆ। ਦੇਵੇ ਨਾਮ ਸ਼ਬਦ ਅਨਡੀਠ, ਦਿਸ ਕਿਸੇ ਨਾ ਆਇਆ। ਕਲਜੁਗ ਕਾਇਆ ਕੌੜਾ ਰੀਠ, ਆਪੇ ਭੰਨ ਵਖਾਇਆ। ਆਤਮ ਸੇਜਾ ਸੁੱਤਾ ਦੇ ਕਰ ਪੀਠ, ਮਨਮੁਖਾਂ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਮੇਲ ਮਿਲਾਇਆ। ਗੁਰਮੁਖ ਤੇਰੀ ਆਤਮ ਧੰਨ, ਹਰਿ ਸਾਚਾ ਮੇਲ ਮਿਲੰਨਿਆ। ਏਕਾ ਰਾਗ ਸੁਣਾਏ ਕੰਨ, ਭਾਂਡਾ ਭਰਮ ਭਉ ਭੰਨਿਆ। ਚੋਟ ਲਗਾਏ ਸਾਚੇ ਤਨ, ਆਪ ਚੜ੍ਹਾਏ ਸਾਚਾ ਚੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਤੇਰੇ ਦਰ, ਵਰ ਦਾਤਾ ਆਪੇ ਬਣਿਆ। ਆਤਮ ਸ਼ਬਦ ਵੱਜੇ ਵਧਾਈ, ਆਪੇ ਆਪ ਅਲਾਇੰਦਾ। ਜੁਗ ਜੁਗ ਮੇਲਾ ਸਹਿਜ ਸੁਭਾਈ, ਏਕਾ ਏਕ ਵੇਖ ਵਖਾਇੰਦਾ। ਭਗਤ ਵਛਲ ਆਪ ਰਘੁਰਾਈ, ਭਗਤ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਮੇਲੇ ਬਾਲ ਅੰਞਾਣੇ ਆਪਣੀ ਗੋਦ ਉਠਾਇੰਦਾ। ਗੁਰਮੁਖ ਸਾਚਾ ਬਾਲ ਨੀਕਾ, ਨੀਕਾ ਨੀਕ ਅਖਵਾਇਆ। ਭੇਵ ਨਾ ਜਾਣੇ ਹਰਿਜਨ ਜੀਅ ਕਾ, ਜੀਵ ਜੰਤ ਭੇਵ ਨਾ ਰਾਇਆ। ਭੇਵ ਚੁਕਾਏ ਸਾਢੇ ਤਿੰਨ ਹੱਥ ਸੀਂਅ ਕਾ, ਆਵਣ ਜਾਵਣ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚਾ ਮੇਲ ਮਿਲਾਇਆ। ਗੁਰਮੁਖ ਤੇਰੀ ਧੰਨ ਕਮਾਈ, ਸਚ ਨਿਸ਼ਾਨ ਬਣਾਇਆ। ਸ੍ਰਿਸ਼ਟ ਸਬਾਈ ਵੇਖ ਵਖਾਈ, ਹਰਿ ਸਾਚਾ ਵੇਖਣ ਆਇਆ। ਸਾਢੇ ਤਿੰਨ ਹੱਥ ਚਾਰੋਂ ਕੁੰਟ ਰਖਾਈ, ਸੱਤ ਰੰਗ ਆਪ ਰੰਗਾਇਆ। ਲਾਲ ਕੰਚਨ ਸੂਹਾ ਵੇਸ ਹਰਿ ਨਰੇਸ਼, ਆਪਣਾ ਆਪ ਵਟਾਇਆ। ਚਿੱਟੀ ਧਾਰੀ ਦਸ ਦਸਮੇਸ਼, ਦਸਮ ਦਵਾਰੀ ਡੇਰਾ ਲਾਇਆ। ਪੀਲੀ ਧਾਰੀ ਜਗਤ ਵੇਸ, ਲੋਕਮਾਤੀ ਰਾਹ ਤਕਾਇਆ। ਨੀਲਾ ਨੀਲੀ ਧਾਰੀ ਕਰੇ ਪਿਆਰ, ਕਲਜੁਗ ਤੇਰੀ ਅੰਤਮ ਵਾਰ, ਏਕਾ ਰਾਹ ਵਖਾਇਆ। ਕਾਲਾ ਕਲਜੁਗ ਸੂਸਾ ਦੇਵੇ ਪਾੜ, ਅਗਨ ਲਗਾਏ ਬਹੱਤਰ ਨਾੜ, ਨਾ ਕੋਈ ਸਕੇ ਬੁਝਾਇਆ। ਅੱਲਾ ਰਾਣੀ ਤੇਰੀ ਚੁੰਨੀ ਦੇਵੇ ਪਾੜ, ਈਸਾ ਮੂਸਾ ਬੈਠੇ ਮੁਖ ਛੁਪਾਇਆ। ਸੰਗ ਮੁਹੰਮਦ ਚਾਰ ਯਾਰ ਰੋਵਣ ਜ਼ਾਰੋ ਜ਼ਾਰ, ਕੋਇ ਨਾ ਅੰਤ ਸਹਾਇਆ। ਵੇਦ ਪੁਰਾਨ ਅੰਜੀਲ ਕੁਰਾਨ ਕਰਨ ਪੁਕਾਰ, ਕਲਜੁਗ ਕਾਲਾ ਟਿੱਕਾ ਮਸਤਕ ਲਾਇਆ। ਖਾਣੀ ਬਾਣੀ ਗਈ ਹਾਰ, ਕੋਈ ਨਾ ਸੁਣੇ ਅੰਤ ਪੁਕਾਰ, ਮਾਇਆ ਮਮਤਾ ਮੋਹ ਵਧਾਇਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਸ਼ਬਦ ਖੰਡਾ ਤੇਜ ਕਟਾਰ, ਏਕਾ ਹੱਥ ਉਠਾਇਆ। ਲੋਆਂ ਪੁਰੀਆਂ ਕਰੇ ਖ਼ਬਰਦਾਰ ਮਾਰੇ ਮਾਰ, ਆਪ ਆਪਣਾ ਸਮਾਂ ਸੁਹਾਇਆ। ਗੁਰਮੁਖ ਸਾਚੇ ਲਏ ਉਭਾਰ, ਫੜ ਫੜ ਬਾਂਹੋ ਰਿਹਾ ਤਾਰ, ਸੰਮਤ ਚੌਦਾਂ ਸਾਚੀ ਥਿਤ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਰੂਪ ਸਮਾਇਆ। ਨਿਰਗੁਣ ਹਰਿ ਨਿਰੰਜਣਾ, ਏਕਾ ਰੰਗ ਰੰਗਾਇੰਦਾ। ਆਪੇ ਮੀਤ ਮੁਰਾਰ ਸੱਜਣਾ, ਆਪੇ ਸ਼ੱਤਰੂ ਰੂਪ ਵਟਾਇੰਦਾ। ਆਪੇ ਚਰਨ ਧੂੜੀ ਮਜਨਾ, ਆਪੇ ਕਾਲਾ ਟਿੱਕਾ ਮਸਤਕ ਲਾਇੰਦਾ। ਆਪੇ ਹੋਇਆ ਪੜਦਾ ਕੱਜਣਾ, ਆਪੇ ਚੀਰ ਸਬਾਹ ਲੁਹਾਇੰਦਾ। ਆਪੇ ਅੰਮ੍ਰਿਤ ਆਤਮ ਪੀ ਪੀ ਰੱਜਣਾ, ਆਪੇ ਤ੍ਰਿਸ਼ਨਾ ਤ੍ਰਿਪਤ ਮਿਟਾਇੰਦਾ। ਆਪੇ ਰੱਖਣਹਾਰਾ ਲਜਨਾ, ਆਪੇ ਲਜ ਪਤ ਮਾਤ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਾਏ ਲੜ, ਲੱਖ ਚੁਰਾਸੀ ਜੋ ਘੜਿਆ ਸੋ ਭੱਜਣਾ। ਘੜੇ ਭੰਨੇ ਭੰਨਣਹਾਰ, ਅਕਲ ਕਲਾ ਭਰਪੂਰਾ। ਗੁਰਸਿਖ ਸੰਤ ਸੁਹੇਲੇ ਲਏ ਫੜ, ਬਖ਼ਸ਼ੇ ਚਰਨ ਧੂੜਾ। ਗੁਰਮੁਖ ਚੇਲੇ ਸੋਹਣ ਅੱਗੇ ਦਰ, ਗੋਬਿੰਦ ਗੁਰ ਗੁਰੂ ਗੁਰ ਚੇਲੇ ਹਰਿ ਦਾਤਾ ਜੋਧਾ ਸੂਰਾ। ਸੋਹੰ ਸ਼ਬਦ ਪੈਜ ਰਿਹਾ ਸਵਾਰ, ਆਪੇ ਵਸੇ ਨੇੜੇ ਦੂਰਾ। ਮਨਮੁਖ ਜੀਵ ਗਵਾਰ, ਜੂਠਾ ਝੂਠਾ ਰਸ ਰਸਨਾ ਕੂੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਦੇਵੇ ਵਰ, ਏਕਾ ਏਕ ਚਰਨ ਧੂੜਾ। ਚਰਨ ਧੂੜ ਸੱਚਾ ਇਸ਼ਨਾਨਾ, ਏਕਾ ਏਕ ਕਰਾਈਆ। ਸੋਹੰ ਬੈਠੇ ਸ਼ਬਦ ਬਿਬਾਨਾ, ਦੋ ਜਹਾਨਾਂ ਹੋਏ ਸਹਾਈਆ। ਆਤਮ ਉਪਜੇ ਬ੍ਰਹਮ ਗਿਆਨਾ, ਨਿਰਮਲ ਜੋਤ ਰਿਹਾ ਜਗਾਈਆ। ਮੇਟ ਮਿਟਾਏ ਪੰਜ ਸ਼ੈਤਾਨਾ, ਨੇੜ ਰਹਿਣ ਨਾ ਪਾਈਆ। ਪੰਚ ਰਖਾਏ ਵੱਡ ਬਲਵਾਨਾ, ਏਕਾ ਰੂਪ ਵਖਾਈਆ। ਗੁਰਮੁਖ ਸਾਚਾ ਚਤਰ ਸੁਘੜ ਸਿਆਣਾ, ਗੁਰ ਸ਼ਬਦੀ ਜੋੜ ਜੁੜਾਈਆ। ਸੁਰਤ ਸਵਾਣੀ ਮਿਲੇ ਸਾਚਾ ਹਾਣਾ, ਸਾਚਾ ਹਾਣੀ ਹਾਣ ਮਿਲਾਈਆ। ਦਰ ਦਵਾਰ ਕਰ ਪਰਵਾਨਾ, ਪੱਲੂ ਇਕ ਫੜਾਈਆ। ਡੂੰਘੀ ਕੰਦਰ ਪਾਰ ਕਰਾਨਾ, ਔਖੀ ਘਾਟੀ ਆਪ ਚੜ੍ਹਾਈਆ। ਸੋਹੰ ਗਾਏ ਇਕ ਤਰਾਨਾ, ਸਾਚਾ ਨਾਉਂ ਵਖਾਈਆ। ਦਸਮ ਦਵਾਰੀ ਮਹੱਲ ਮਹਾਨਾ, ਵੇਖੇ ਚਾਈਂ ਚਾਈਂਆ। ਏਕਾ ਏਕ ਸ੍ਰੀ ਭਗਵਾਨਾ, ਬੈਠਾ ਰਾਹ ਤਕਾਈਆ। ਚਰਨ ਧੂੜ ਵਿਟਹੋਂ ਕੁਰਬਾਨਾ, ਗੁਰਸਿਖ ਬੈਠਾ ਸੀਸ ਕਟਾਈਆ। ਮਿਲਿਆ ਮੇਲ ਵਾਲੀ ਦੋ ਜਹਾਨਾਂ, ਵਿਛੜ ਕਦੇ ਨਾ ਜਾਈਆ। ਦਸਮ ਦਵਾਰੀ ਪਾਰ ਟਿਕਾਨਾ, ਹਰਿ ਸਾਚਾ ਇਕ ਵਖਾਈਆ। ਚੌਥਾ ਘਰ ਪਦ ਨਿਰਬਾਨਾ, ਆਪੇ ਰਿਹਾ ਉਪਾਈਆ। ਚਾਰ ਦਿਵਾਰੀ ਨਾ ਕੋਈ ਦਿਸੇ ਹਰਿ ਭਗਵਾਨਾ, ਸਚ ਮਕਾਨਾ ਇਕ ਸੁਹਾਈਆ। ਚੌਦਾਂ ਲੋਕ ਨਾ ਕੋਈ ਦੁਕਾਨਾ, ਤ੍ਰੈਲੋਕ ਨਾ ਵੇਖ ਵਿਖਾਈਆ। ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸੁਰਪਤ ਖਾਣੀ ਬਾਣੀ ਨਾ ਕੋਈ ਗਾਈਆ। ਪਾਰਬ੍ਰਹਮ ਇਕ ਸੁਲਤਾਨਾਂ, ਬੈਠਾ ਆਸਣ ਲਾਈਆ। ਸੰਤ ਸੁਹੇਲੇ ਕਰ ਪਰਵਾਨਾ, ਆਪ ਆਪਣੇ ਅੰਗ ਲਗਾਈਆ। ਰਾਗ ਸੁਣਾਏ ਸਚ ਤਰਾਨਾ, ਸੋਹੰ ਨਾਉਂ ਜਪਾਈਆ। ਸੋ ਪੁਰਖ ਨਿਰੰਜਣ ਵਡ ਬਲਵਾਨਾ, ਆਪੇ ਰਿਹਾ ਵਿਚ ਸਮਾਈਆ। ਹਾਹਾ ਹੰਗਤਾ ਨਾ ਕੋਈ ਨਿਸ਼ਾਨਾ ਨਾ ਕੋਈ ਵੇਖ ਵਖਾਈਆ। ਨਾ ਕੋਈ ਮਾਣ ਨਾ ਅਭਿਮਾਨਾ, ਮਤ ਤਤ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਸਾਚੇ ਘਰ, ਆਪ ਬਹਾਏ ਧੁਰਦਰਗਾਹੀਆ। ਧੁਰਦਰਗਾਹੀ ਸਤਿਗੁਰ ਪੂਰਾ, ਏਕਾ ਏਕ ਅਖਵਾਇੰਦਾ। ਜਨ ਭਗਤਾਂ ਦੇਵੇ ਸਾਚੀ ਧੂੜਾ, ਮਸਤਕ ਟਿੱਕਾ ਇਕ ਲਗਾਇੰਦਾ। ਨਾਮ ਤਨ ਸ਼ਿੰਗਾਰ ਕਰਾਏ ਸੋਹੰ ਸਾਚਾ ਚੂੜਾ, ਏਕਾ ਕੰਗਣ ਹੱਥ ਪਹਿਨਾਇੰਦਾ। ਏਕਾ ਚਾੜ੍ਹੇ ਰੰਗ ਗੂੜ੍ਹਾ, ਆਤਮ ਅੰਤਰ ਮੈਲ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸਾਚੇ ਦਰ ਬਹਾਇੰਦਾ। ਸਾਚਾ ਸ਼ਬਦ ਹਰਿ ਬ੍ਰਹਿਮਾਦੀ, ਏਕਾ ਏਕ ਅਖਵਾਇਆ। ਜੀਵ ਜੰਤ ਨਾ ਕੋਈ ਨਿਧਾਨੀ, ਸਾਧ ਸੰਤ ਸਾਚਾ ਮੇਲ ਮਿਲਾਇਆ। ਆਪਣਾ ਰਸ ਰਸਨਾ ਗਾਣ, ਨਾ ਕੋਈ ਦੂਸਰ ਰਿਹਾ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸਿਆ ਸਾਚੇ ਘਰ, ਸੰਤ ਸੁਹੇਲੇ ਲਏ ਮਿਲਾਇਆ। ਸੰਤ ਸੁਹੇਲੇ ਦਰ ਬੁਲਾਏ, ਆਪਣੀ ਕਿਰਪਾ ਧਾਰਿਆ। ਆਪੇ ਵੇਖੇ ਮਾਰ ਧਿਆਨੇ, ਚਾਰੋਂ ਕੁੰਟ ਪਸਰ ਪਸਾਰਿਆ। ਸਤਿ ਪੁਰਖ ਨਿਰੰਜਣ ਪਕੜੇ ਬਾਂਹੇ, ਦਰ ਦਵਾਰਾ ਪਾਰ ਕਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੁਨ ਅਗੰਮ ਨਾ ਕੋਈ ਪਵਣ ਸਵਾਸੀ ਲਏ ਦਮ, ਨਾ ਕੋਈ ਹੱਡ ਮਾਸ ਨਾੜੀ ਚੰਮ, ਰਕਤ ਬੂੰਦ ਨਾ ਕੋਇ ਰਖਾ ਰਿਹਾ। ਨਾ ਕਦੇ ਮਰੇ ਨਾ ਪਏ ਜੰਮ, ਨਾ ਕੋਈ ਸੁਰਤ ਨਾ ਕੋਈ ਨਾਮ, ਨਾ ਕੋਈ ਦੂਜਾ ਸ਼ਬਦ ਪੜ੍ਹਾ ਰਿਹਾ। ਨਾ ਕੋਈ ਖਾਏ ਪੀਏ ਤਮ, ਨਾ ਕੋਈ ਨੇਤਰ ਰੋਏ ਛੰਮ ਛੰਮ, ਜਲ ਧਾਰ ਨਾ ਕੋਈ ਪਿਆ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸਿਆ ਘਰ, ਗੁਰਸਿਖ ਫੜਾਏ ਆਪਣਾ ਲੜ, ਆਪ ਆਪਣਾ ਰਾਹ ਵਖਾ ਰਿਹਾ। ਗੁਰਮੁਖ ਸਾਚੇ ਲੜ, ਹਰਿ ਆਪਣਾ ਆਪ ਫੜਾਇੰਦਾ। ਪੌੜੇ ਪੌੜੇ ਗਿਆ ਚੜ੍ਹ, ਦਰ ਸਾਚਾ ਇਕ ਸੁਹਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਰੰਗ ਅਨੂਪ ਸਮਾਇੰਦਾ। ਨਾ ਕੋਈ ਕਿਲ੍ਹਾ ਨਾ ਕੋਈ ਗੜ੍ਹ, ਬੰਦ ਮਕਾਨ ਦਿਸ ਨਾ ਆਇੰਦਾ। ਅਗਨੀ ਹਵਨ ਨਾ ਜਾਏ ਸੜ, ਨਾ ਕੋਇ ਧਰਤੀ ਖ਼ਾਕ ਦਬਾਇੰਦਾ। ਜਗਤ ਵਿਦਿਆ ਨਾ ਜਾਏ ਪੜ੍ਹ, ਨਾ ਕੋਈ ਅੱਖਰ ਹੋਰ ਪੜ੍ਹਾਇੰਦਾ। ਨਾ ਕੋਈ ਸਕੇ ਨਾਲ ਲੜ, ਸ਼ਸਤਰ ਬਸਤਰ ਨਾ ਕੋਈ ਵਖਾਇੰਦਾ। ਉਚੇ ਮੰਦਰ ਆਪੇ ਚੜ੍ਹ, ਆਪੇ ਕੁੰਡਾ ਲਾਹਿੰਦਾ। ਗੁਰਮੁਖ ਸਾਚੇ ਤੇਰੇ ਦਰ, ਏਕਾ ਆਸਣ ਲਾਇੰਦਾ। ਅਬਿਨਾਸ਼ੀ ਪੁਰਖ ਜਾਮਾ ਧਰ, ਸਾਚੀ ਨਾਰੀ ਕੰਤ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰਾ ਇਕ ਸੁਹਾਇੰਦਾ। ਦਰ ਦਵਾਰ ਹਰਿ ਨਿਰੰਕਾਰ, ਏਕਾ ਏਕ ਸੁਹਾਇਆ। ਗੁਰਮੁਖ ਸਾਚੇ ਕਰ ਪਿਆਰ, ਜੋਤੀ ਜੋਤ ਸਮਾਇਆ। ਪਵਣ ਪਾਣੀ ਨਾ ਕੋਏ ਅਧਾਰ, ਅਗੰਮ ਅਗੰਮੜੇ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਜੋਤ ਸਰੂਪੀ ਏਕਾ ਹਰਿ, ਏਕਾ ਰੰਗ ਰੰਗਾਇਆ। ਏਕਾ ਰੰਗ ਹਰਿ ਰੰਗ ਰਾਤਾ, ਏਕਾ ਕਲ ਵਖਾਈਆ। ਨਾ ਕੋਈ ਪਿਤਾ ਨਾ ਕੋਈ ਮਾਤਾ, ਨਾ ਕੋਈ ਬਾਲ ਗੋਦ ਉਠਾਈਆ। ਨਾ ਕੋਈ ਦੇਵੇ ਦਾਨੀ ਦਾਤਾ, ਨਾ ਕੋਈ ਭਗਤ ਭਿਖਾਰੀ ਦਿਸ ਆਈਆ। ਨਾ ਕੋਈ ਦਿਵਸ ਨਾ ਕੋਈ ਰਾਤਾ, ਸੰਞ ਸਵੇਰ ਨਾ ਕੋਈ ਵਖਾਈਆ। ਨਾ ਕੋਈ ਭੈਣ ਨਾ ਕੋਈ ਭਰਾਤਾ, ਨਾ ਕੋਈ ਜੋੜੇ ਸੰਗੀ ਸਗਲਾ ਨਾਤਾ, ਸਾਜਣ ਨਾ ਕੋਈ ਅਖਵਾਈਆ। ਨਾ ਕੋਈ ਜ਼ਾਤ ਨਾ ਕੋਈ ਪਾਤਾ, ਰਾਓ ਰੰਕ ਰਾਜਾਨ ਕੋਇ ਦਿਸ ਨਾ ਆਈਆ। ਨਾ ਕੋਈ ਦੇਵੇ ਸਾਚੀ ਦਾਤਾ, ਜੋਤੀ ਜੋਤ ਨਾ ਕੋਈ ਉਪਾਈਆ। ਏਕਾ ਏਕ ਪੁਰਖ ਬਿਧਾਤਾ, ਘਰ ਸਾਚੇ ਬੈਠਾ ਆਸਣ ਲਾਈਆ। ਤ੍ਰੈਗੁਣ ਮਾਇਆ ਨਾ ਦਿਸੇ ਨਾਰ ਕਮਜ਼ਾਤਾ, ਦੁਹਾਗਣ ਰੂਪ ਨਾ ਕੋਇ ਵਟਾਈਆ। ਪੰਚਮ ਤਤ ਨਾ ਦਿਸੇ ਜਗਤ ਸੁਗ਼ਾਤਾ, ਨਾ ਕੋਈ ਬਣਤ ਬਣਾਈਆ। ਆਪਣੀ ਪੁੱਛੇ ਆਪੇ ਵਾਤਾ, ਆਪ ਆਪਣਾ ਹੋਏ ਸਹਾਈਆ। ਆਪੇ ਹੋਇਆ ਕਮਲਾਪਾਤਾ, ਆਪੇ ਨਾਰੀ ਸਚ ਹੰਢਾਈਆ। ਨਿਰਮਲ ਜੋਤੀ ਇਕ ਇਕਾਂਤਾ, ਹਰਿ ਏਕਾ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਘਰ ਏਕਾ ਏਕ ਵਖਾਈਆ। ਏਕਾ ਘਰ ਹਰਿ ਇਕੱਲਾ, ਆਪਣਾ ਆਪ ਸੁਹਾਇਆ। ਦੂਜਾ ਦਰ ਸ਼ਬਦ ਮਹੱਲਾ, ਸਾਚੀ ਬਣਤ ਬਣਾਇਆ। ਤੀਜਾ ਦਰ ਨਿਹਚਲ ਧਾਮ ਅਟੱਲਾ, ਸੋ ਪੁਰਖ ਨਿਰੰਜਣ ਰੂਪ ਵਟਾਇਆ। ਚੌਥਾ ਘਰ ਦਸਮ ਦਵਾਰੀ, ਜੋਤ ਉਜਿਆਰੀ ਪਾਵੇ ਸਾਰੀ, ਗੁਰਮੁਖਾਂ ਲਏ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੀਤਾ ਪ੍ਰਭ ਸ਼ਬਦ ਸੁਣਾਏ ਸਾਚੀ ਗੀਤਾ, ਅਨਾਦ ਅਨਾਦਾ ਇਕ ਸੁਣਾਇਆ। ਰਾਗ ਅਨਾਦ ਆਤਮ ਧੁਨ, ਹਰਿ ਸਾਚੇ ਇਕ ਜਣਾਈਆ। ਆਪੇ ਤੋੜੇ ਸੁਨ ਮੁਨ, ਬਜਰ ਕਪਾਟੀ ਰਿਹਾ ਤੁੜਾਈਆ। ਸੰਤ ਸੁਹੇਲੇ ਸਾਜਣ ਚੁਣ, ਗੁਣ ਅਵਗੁਣ ਵੇਖ ਵਖਾਈਆ। ਦੋ ਜਹਾਨਾਂ ਏਕਾ ਧੁਨ, ਏਕਾ ਬਖ਼ਸ਼ੇ ਚਰਨ ਸੱਚੀ ਸਰਨਾਈਆ। ਸ੍ਰਿਸ਼ਟ ਸਬਾਈ ਛਾਣ ਪੁਣ, ਏਕਾ ਇੱਕੀ ਰਿਹਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਘਰ ਸਾਚੇ ਸਾਚੀ ਸਿਖਿਆ ਰਿਹਾ ਸਮਝਾਈਆ। ਸਾਚੀ ਸਿਖਿਆ ਗੁਰ ਵਿਚਾਰ, ਏਕਾ ਧਾਮ ਜਣਾਈਆ। ਆਤਮ ਵਿਦਿਆ ਬ੍ਰਹਮ ਵਿਚਾਰ, ਆਪੇ ਰਿਹਾ ਸਮਝਾਈਆ। ਲੇਖਾ ਲਿਖਿਆ ਧੁਰ ਦਰਬਾਰ, ਅੰਤਮ ਵੇਖਣ ਆਈਆ। ਕਲਜੁਗ ਕੂੜਾ ਕੁੜਿਆਰ, ਚਾਰੋਂ ਕੁੰਟ ਰੈਣ ਅੰਧੇਰੀ ਛਾਈਆ। ਜੀਵ ਜੰਤ ਗਏ ਹਾਰ, ਕਲਜੁਗ ਮਾਇਆ ਦਏ ਦੁਹਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਗੁਰਮੁਖ ਸਾਚੇ ਲਏ ਤਰਾਈਆ। ਦੇਵੇ ਸ਼ਬਦ ਇਕ ਹੁਲਾਰ, ਚਾਰੋਂ ਕੁੰਟ ਰਿਹਾ ਭਵਾਈਆ। ਆਪੇ ਹੋਏ ਪਹਿਰੇਦਾਰ, ਦਿਵਸ ਰੈਣ ਸੇਵ ਕਮਾਈਆ। ਗੁਰਮੁਖ ਸੁੱਤੇ ਪੈਰ ਪਸਾਰ, ਆਵੇ ਜਾਵੇ ਸੁੱਤਿਆਂ ਦਰਸ ਦਿਖਾਈਆ। ਕਲਜੁਗ ਜੀਵਾਂ ਮਾਨਸ ਜਨਮ ਗਿਆ ਹਾਰ, ਨਾ ਕੋਈ ਹੋਏ ਸਹਾਈਆ। ਅੰਤਮ ਵੇਲਾ ਪੈਣੀ ਮਾਰ, ਸੰਮਤ ਚੌਦਾਂ ਲੇਖ ਲਿਖਾਈਆ। ਸੰਮਤ ਪੰਦਰਾਂ ਹਾਹਾਕਾਰ, ਸ੍ਰਿਸ਼ਟ ਸਬਾਈ ਰਿਹਾ ਕਰਾਈਆ। ਸੰਮਤ ਸੋਲਾਂ ਦੁਸ਼ਟ ਦੁਰਾਚਾਰ, ਧਰਤਮਾਤ ਤੇਰੀ ਗੋਦ ਦਏ ਸਵਾਈਆ। ਸੰਮਤ ਸਤਾਰਾਂ ਨਾਰੀ ਨਾਰ, ਖੁਲ੍ਹੜੇ ਕੇਸ ਦੇਣ ਦੁਹਾਈਆ। ਅੱਠ ਅਠਾਰਾਂ ਤੇਰੀ ਧਾਰ, ਜਲ ਰੂਪ ਇਕ ਸਮਾਈਆ। ਇਕ ਉਨੀਸਾ ਓਅੰਕਾਰ, ਈਸਾ ਮੂਸਾ ਦਏ ਮਿਟਾਈਆ। ਬੀਸ ਬੀਸਾ ਹੋਏ ਖ਼ਬਰਦਾਰ, ਜਗਤ ਜਗਦੀਸਾ ਆਪ ਅਖਵਾਈਆ। ਛਤਰ ਸੀਸਾ ਦਿੱਲੀ ਦਰਬਾਰ, ਪੰਚਮ ਮੁਖ ਤਾਜ ਰਿਹਾ ਟਿਕਾਈਆ। ਇਕ ਇਕੀਸਾ ਕਰ ਪਿਆਰ, ਏਕਾ ਇੱਕੀ ਰਿਹਾ ਪਾਈਆ। ਸਾਚੀ ਸਿੱਖੀ ਕਰ ਤਿਆਰ, ਚਾਰ ਵਰਨਾਂ ਬਖ਼ਸ਼ੇ ਸਚ ਸੱਚੀ ਸਰਨਾਈਆ। ਨੌ ਖੰਡ ਪ੍ਰਿਥਮੀ ਏਕਾ ਧਾਰ, ਸੱਤਾਂ ਦੀਪਾਂ ਸ਼ਬਦ ਜਣਾਈਆ। ਸੋਹੰ ਸ਼ਬਦ ਜੈ ਜੈਕਾਰ, ਰਾਜ ਰਾਜਾਨ ਏਕਾ ਰਸਨਾ ਗਾਈਆ। ਬ੍ਰਹਮਾ ਸ਼ਿਵ ਦਰ ਦਵਾਰ, ਦੋਏ ਜੋੜ ਸੀਸ ਝੁਕਾਈਆ। ਕਰੋੜ ਤੇਤੀਸਾ ਵੇਖੇ ਮਾਰ ਧਿਆਨ, ਕਲਜੁਗ ਤੇਰੀ ਅੰਤਮ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਵਿਛੜੇ ਮੇਲ ਮਿਲਾਈਆ। ਗੁਰਮੁਖ ਸਿੱਖ ਗੁਰੂ ਗੁਰ ਚੇਲਾ, ਅੰਤਮ ਮੇਲ ਮਿਲਾਇਆ। ਆਪੇ ਹੋਇਆ ਸੱਜਣ ਸੁਹੇਲਾ, ਆਪ ਆਪਣਾ ਮੂਲ ਚੁਕਾਇਆ। ਪਾਰਬ੍ਰਹਮ ਖੇਲ ਕਲ ਖੇਲਾ, ਖੇਲਣਹਾਰ ਇਕ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੇ ਵਸਿਆ ਘਰ, ਘਰ ਬਾਹਰਾ ਇਕ ਸੁਹਾਇਆ। ਸਤਿਜੁਗ ਬੰਨ੍ਹੇ ਸਾਚੀ ਧਾਰ, ਸਤਿ ਸਤਿ ਵਰਤਾਈਆ। ਗੁਰਸਿਖ ਰਲਾਏ ਨਾਲ ਕਰਤਾਰ, ਸਗਲਾ ਸੰਗ ਨਿਭਾਈਆ। ਏਕਾ ਨਾਉਂ ਨਾਮ ਭੰਡਾਰ, ਆਪੇ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਸੇਵ ਕਮਾਈਆ। ਸਤਿਜੁਗ ਸਾਚਾ ਇਕ ਗਿਆਨ, ਏਕਾ ਏਕ ਜਣਾਈਆ। ਚਾਰ ਵਰਨ ਇਕ ਧਿਆਨ, ਏਕਾ ਪੁਰਖ ਰਘੁਰਾਈਆ। ਰਾਓ ਰੰਕ ਰਾਜ ਰਾਜਾਨ, ਏਕਾ ਧਾਮ ਸੁਹਾਈਆ। ਏਕਾ ਰਾਗ ਸਾਰੇ ਗਾਣ, ਏਕਾ ਨਾਦ ਵਜਾਈਆ। ਏਕਾ ਨਾਮ ਪੀਣ ਖਾਣ, ਏਕਾ ਰੰਗ ਸਮਾਈਆ। ਉਤਮ ਜ਼ਾਤਾ ਵਿਚ ਜਹਾਨ, ਜੋ ਜਨ ਰਸਨਾ ਰਹੇ ਗਾਈਆ। ਮਿਲੇ ਮੇਲ ਸ੍ਰੀ ਭਗਵਾਨ, ਹਰਿ ਸਾਚਾ ਆਪ ਮਿਲਾਈਆ। ਅੰਮ੍ਰਿਤ ਆਤਮ ਦੇਵੇ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਸਚ ਕਟਾਰਾ ਨਾਮ ਕਿਰਪਾਨ, ਆਪਣੀ ਹੱਥੀਂ ਪਹਿਨਾਈਆ। ਪੰਚਮ ਤਤ ਕਰ ਪਛਾਣ, ਤੀਨੋ ਤਤ ਸਮਾਈਆ। ਗੁਰਮਤ ਵਿਚ ਜਹਾਨ, ਪ੍ਰਭ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਵਖਾਏ ਇਕ ਦਰ, ਦਰ ਦਵਾਰਾ ਇਕ ਵਖਾਈਆ। ਸਤਿਜੁਗ ਸਾਚਾ ਸ਼ਬਦ ਮਲਾਹ, ਏਕਾ ਏਕ ਰਖਾਇੰਦਾ। ਦਾਤਾ ਦਾਨੀ ਬੇਪਰਵਾਹ, ਆਪੇ ਝੋਲੀ ਪਾਇੰਦਾ। ਇਕ ਰਖਾਏ ਸਾਚਾ ਨਾਂ, ਸੋਹੰ ਸੋ ਉਪਾਇੰਦਾ। ਜਨ ਭਗਤਾਂ ਫੜੇ ਆਤਮ ਅੰਤਰ ਬਾਂਹ, ਆਪ ਆਪਣਾ ਰਾਹ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿਗੁਰ ਪੂਰਾ ਆਪ ਅਖਵਾਇੰਦਾ। ਸਤਿਗੁਰ ਪੂਰਾ ਦੀਨ ਦਿਆਲ, ਦੀਨਾ ਬੰਧਪ ਤੋੜਿਆ। ਦਰਸ ਦਿਖਾਏ ਇਕ ਅਕਾਲ, ਹਉਮੇ ਹੰਗਤਾ ਰਿਹਾ ਰੋੜ੍ਹਿਆ। ਗੁਰਸਿਖ ਉਠਾਏ ਸਾਚੇ ਲਾਲ, ਕਲਜੁਗ ਅੰਤਮ ਆਪੇ ਬਹੁੜਿਆ। ਫਲ ਲਗਾਏ ਕਾਇਆ ਡਾਲ੍ਹ, ਮਨਮੁਖ ਵੇਖੇ ਮਿੱਠਾ ਕੌੜਿਆ। ਚਰਨ ਪ੍ਰੀਤੀ ਜਨ ਰਹੇ ਘਾਲ, ਇਕ ਚੜ੍ਹਾਏ ਸ਼ਬਦ ਸਾਚੇ ਘੋੜਿਆ। ਆਪੇ ਹੋਏ ਨਾਲ ਨਾਲ, ਕਾਇਆ ਮੰਦਰ ਦਸਮ ਦਵਾਰੀ ਸਾਚੇ ਪੌੜਿਆ। ਸਾਚਾ ਘਰ ਸਾਚਾ ਵਰ ਸਾਚਾ ਸਰ ਸਾਚੀ ਧਰਮਸਾਲ, ਗੁਰਸਿਖ ਵਰ ਪਾਇਆ ਜਿਹਾ ਲੋੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਵਾਗਾਂ ਮੋੜਿਆ। ਆਪੇ ਆਏ ਜਗਤ ਜੋਗ ਕਮਾਏ, ਹਰਿ ਦਾਤਾ ਸਿਰਜਨਹਾਰਿਆ। ਗੁਰ ਗੋਬਿੰਦ ਭੇਖ ਵਟਾਏ, ਸਗਲੀ ਚਿੰਦਾ ਮੇਟ ਮਿਟਾਏ, ਦਰਸ ਦਿਖਾਏ ਅਗੰਮ ਅਪਾਰਿਆ। ਮਨਮੁਖ ਜੀਵ ਜੰਤ ਰੁਲਾਏ, ਸਾਗਰ ਸਿੰਧ ਧਾਰ ਵਹਾਏ, ਨਾ ਕੋਈ ਦਿਸੇ ਪਾਰ ਕਿਨਾਰਿਆ। ਗੁਰਮੁਖ ਸਾਚੇ ਸੁਤ ਉਪਜਾਏ, ਦੇ ਮਤ ਆਪ ਸਮਝਾਏ, ਰਸਨ ਕਰਾਏ ਜੈ ਜੈਕਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਆਪ ਉਠਾ ਰਿਹਾ। ਉਠ ਜਾਗ ਸੰਤ ਦੁਲਾਰ, ਹਰਿ ਸਾਚਾ ਆਪ ਜਗਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਲੋਕਮਾਤ ਫੇਰਾ ਪਾਇੰਦਾ। ਸੋਹੰ ਖੰਡਾ ਤੇਜ ਕਟਾਰ, ਆਪਣੇ ਹੱਥ ਰਖਾਇੰਦਾ। ਜੀਆਂ ਜੰਤਾਂ ਮਾਰੇ ਮਾਰ, ਅੱਗੇ ਹੋ ਨਾ ਕੋਈ ਬਚਾਇੰਦਾ। ਬ੍ਰਹਮਾ ਰੋਵੇ ਜ਼ਾਰੋ ਜ਼ਾਰ, ਅੱਠੇ ਪਹਿਰ ਨੀਰ ਵਹਾਇੰਦਾ। ਸ਼ਿਵ ਸ਼ੰਕਰ ਕਰੇ ਖ਼ਬਰਦਾਰ, ਬਾਸ਼ਕ ਤਸ਼ਕਾ ਨਾਲ ਰਲਾਇੰਦਾ। ਕਰੋੜ ਤੇਤੀਸਾ ਕਰੇ ਪਿਆਰ, ਸੁਰਪਤ ਰਾਜਾ ਇੰਦ ਗਲੇ ਨਾ ਕੋਈ ਲਗਾਇੰਦਾ। ਨੌ ਖੰਡ ਪ੍ਰਿਥਮੀ ਨਾਰ ਵਿਭਚਾਰ, ਕੰਤ ਸੁਹਾਗ ਨਾ ਕੋਈ ਹੰਢਾਇੰਦਾ। ਸੱਤਾਂ ਦੀਪਾਂ ਏਕਾ ਧਾਰ, ਇਕ ਇਕੱਲਾ ਆਪ ਬੰਧਾਇੰਦਾ। ਸਚ ਮਹੱਲਾ ਵਿਚ ਸੰਸਾਰ, ਜਲਾਂ ਥਲਾਂ ਆਪ ਸਮਾਇੰਦਾ। ਗੋਬਿੰਦ ਡੱਲਾ ਇਕ ਪਿਆਰ, ਸਾਚਾ ਧਾਮ ਵੇਖ ਵਖਾਇੰਦਾ। ਜੋਤੀ ਸ਼ਬਦੀ ਆਪੇ ਰੱਲਾ, ਜਨ ਭਗਤਾਂ ਫੜਾਏ ਆਪਣਾ ਪੱਲਾ, ਬੇਮੁਖ ਦਿਸ ਨਾ ਆਇੰਦਾ। ਪੰਚਮ ਘਰ ਕਰਿਆ ਹੱਲਾ, ਦੂਈ ਦਵੈਤੀ ਲੱਗਾ ਸੱਲਾ, ਕਾਮ ਕਰੋਧ ਲੋਭ ਮੋਹ ਹੰਕਾਰ ਜੀਵਾਂ ਜੰਤਾਂ ਮਾਤ ਜਲਾਇੰਦਾ। ਗੁਰਮੁਖ ਸਾਚਾ ਗੁਰ ਸੰਗਤ ਸਾਚੀ ਰੱਲਾ, ਏਕਾ ਵਸਿਆ ਨਿਹਚਲ ਨਾਮ ਅਟੱਲਾ, ਊਚੋ ਊਚ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜਾਮਾ ਹਰਿ ਨਿਰੰਕਾਰ, ਏਕਾ ਏਕ ਅਖਵਾਇਆ। ਸਤਿਜੁਗ ਕਲਜੁਗ ਦੋਹਾਂ ਬੰਨ੍ਹੇ ਧਾਰ, ਨਿਰਗੁਣ ਸਰਗੁਣ ਖੇਲ ਖਿਲਾਇਆ। ਤ੍ਰੈਗੁਣ ਮਾਇਆ ਤੇਰਾ ਪਸਰ ਪਸਾਰ, ਅੰਤਮ ਮੇਟ ਮਿਟਾਇਆ। ਮਤ ਮਨ ਬੁਧ ਗਈ ਹਾਰ, ਸਤਿ ਸੰਤੋਖ ਰਹਿਣ ਨਾ ਪਾਇਆ। ਧੀਰਜ ਯਤ ਹਾਹਾਕਾਰ, ਪੰਚਮ ਬੈਠਾ ਮੁਖ ਛੁਪਾਇਆ। ਅਠ ਸਠ ਕਰੇ ਪੁਕਾਰ, ਤੀਰਥ ਤਟ ਦਏ ਦੁਹਾਇਆ। ਗੁਰ ਦਰ ਮੰਦਰ ਅੰਦਰ ਮਸਜਿਦ ਸ਼ਿਵਦਵਾਲਾ ਮਠ, ਬੇਮੁਖ ਬੈਠੇ ਡੇਰਾ ਲਾਇਆ। ਗੁਰਮੁਖ ਸਾਚੇ ਸੰਤ ਸੁਹੇਲੇ ਪ੍ਰਭ ਚਰਨ ਦਵਾਰੇ ਇਕ ਇਕੱਠ, ਹਰਿ ਸਾਚੇ ਦਰਸ ਦਿਖਾਇਆ। ਕਲਜੁਗ ਗੇੜੇ ਉਲਟੀ ਲੱਠ, ਲੱਖ ਚੁਰਾਸੀ ਰਿਹਾ ਹਿਲਾਇਆ। ਉਚੇ ਮੰਦਰ ਜਾਣੇ ਢੱਠ, ਰਾਜ ਰਾਜਾਨ ਕੋਈ ਦਿਸ ਨਾ ਆਇਆ। ਜੋਤੀ ਅਗਨੀ ਲਾਏ ਮੱਠ, ਏਕਾ ਏਕ ਤਤੀ ਵਾਓ ਵਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਦਵਾਰਾ ਇਕ ਦਰ, ਗੋਬਿੰਦ ਸੰਗ ਰਲਾਇਆ। ਗੋਬਿੰਦ ਸੰਗ ਹਰਿ ਰੰਗ ਰਾਤਾ, ਏਕਾ ਰੰਗ ਰੰਗਾਇੰਦਾ। ਜਨ ਭਗਤਾਂ ਆਤਮ ਧਾਰ ਵਹਾਏ ਗੰਗਾ, ਅੰਮ੍ਰਿਤ ਸਾਚੀ ਧਾਰ ਵਹਾਇੰਦਾ। ਅਨਹਦ ਵਜਾਏ ਸਚ ਮਰਦੰਗਾ, ਏਕਾ ਢੋਲ ਵਜਾਇੰਦਾ। ਦਰ ਦਵਾਰਾ ਏਕਾ ਮੰਗਾ, ਸਾਚੀ ਭਿਛਿਆ ਝੋਲੀ ਪਾਇੰਦਾ। ਸ਼ਬਦ ਘੋੜੇ ਕਸਿਆ ਤੰਗਾ, ਸੋਲਾਂ ਕਲੀਆਂ ਆਸਣ ਲਾਇੰਦਾ। ਚਿੱਟਾ ਅਸਵ ਸਚ ਦਵਾਰਾ ਆਪੇ ਲੰਘਾ, ਪੁਰੀਆਂ ਲੋਆਂ ਰਾਹ ਤਕਾਇੰਦਾ। ਆਪਣੀ ਹੱਥੀਂ ਪਾਏ ਵੰਡਾ, ਜੇਰਜ ਅੰਡਾਂ ਵੇਖ ਵਖਾਇੰਦਾ। ਉਤਭੁਜ ਸੇਤਜ ਹੋਈ ਰੰਡਾ, ਧਰਤੀ ਧਵਲ ਆਕਾਸ਼ ਪਰਕਾਸ਼ ਨਾ ਕੋਈ ਵੇਖ ਵਖਾਇੰਦਾ। ਜੀਵ ਜੰਤ ਆਤਮ ਰੰਡਾ, ਤਤ ਵਿਕਾਰ ਭਰਿਆ ਘਮੰਡਾ, ਝੂਠਾ ਗੜ੍ਹ ਬਣਾਇੰਦਾ। ਪਾਰਬ੍ਰਹਮ ਹੱਥ ਫੜਿਆ ਖੰਡਾ, ਨੌ ਖੰਡ ਪ੍ਰਿਥਮੀ ਪਾਵੇ ਵੰਡਾ, ਸਾਚੀ ਵੰਡ ਵੰਡਾਇੰਦਾ। ਮੇਟ ਮਿਟਾਏ ਭੇਖ ਪਖੰਡਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਸਤਿਜੁਗ ਏਕਾ ਦਰ, ਦੋਹਾਂ ਮੇਲ ਮਿਲਾਇੰਦਾ। ਕਲਜੁਗ ਸਤਿਜੁਗ ਇਕ ਦਵਾਰ, ਬੈਠੇ ਸੀਸ ਝੁਕਾਈਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਜਗਤ ਜਗਦੀਸ਼ ਹੱਥ ਵਡਿਆਈਆ। ਕਲਜੁਗ ਰੋਵੇ ਜ਼ਾਰੋ ਜ਼ਾਰ, ਜੂਠ ਝੂਠ ਰਹੀ ਸ਼ਰਮਾਈਆ। ਸਤਿਜੁਗ ਮੰਗੇ ਭਿੱਖ ਅਪਾਰ, ਸਚ ਵਸਤ ਹਰਿ ਝੋਲੀ ਪਾਈਆ। ਦੋਹਾਂ ਬਣਿਆ ਸਾਂਝਾ ਯਾਰ, ਏਕਾ ਏਕ ਹਰਿ ਰਘੁਰਾਈਆ। ਆਪੇ ਵੇਖੇ ਵਿਚ ਸੰਸਾਰ, ਪਰਦਾ ਓਹਲਾ ਰਹਿਣ ਨਾ ਪਾਈਆ। ਸੰਗ ਮੁਹੰਮਦ ਚਾਰ ਯਾਰ, ਕਲਜੁਗ ਤੇਰਾ ਸੰਗ ਨਿਭਾਈਆ। ਈਸਾ ਮੂਸਾ ਨਾਲ ਤਿਆਰ, ਅੱਲਾ ਰਾਣੀ ਨਾਲ ਪਰਨਾਈਆ। ਹੂ ਹੂ ਨਾਅਰਾ ਰਹੀ ਮਾਰ, ਤੂੰ ਤੂੰ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਸਤਿਜੁਗ ਦੇਵੇ ਵਰ, ਆਪਣੇ ਹੱਥ ਰੱਖੀ ਵਡਿਆਈਆ। ਕਲਜੁਗ ਤੇਰਾ ਸਾਚਾ ਸੰਗ, ਸੰਗ ਮੁਹੰਮਦ ਆਪ ਨਿਭਾਇੰਦਾ। ਏਕ ਰੰਗਾਇਆ ਕਾਲਾ ਰੰਗ, ਕਾਲਾ ਸੂਸਾ ਤਨ ਛੁਹਾਇੰਦਾ। ਚਾਰ ਕੁੰਟ ਭੁੱਖ ਨੰਗ, ਈਸਾ ਮੂਸਾ ਵੇਖ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਉਮਤ ਨਬੀ ਰਸੂਲ ਦੀ ਬਿਸਮਿਲਾ ਆਪ ਕਰਾਇੰਦਾ। ਬਿਸਮਿਲਾ ਨੂਰ ਅਲਾਹੀ, ਏਕਾ ਏਕ ਅਖਵਾਇਆ। ਆਪੇ ਜਾਣੇ ਧੁਰਦਰਗਾਹੀ, ਪਰਵਰਦਿਗਾਰਾ ਆਪ ਅਖਵਾਇਆ। ਏਕਾ ਏਕ ਸਚ ਸੁਲਤਾਨੀ, ਖ਼ੁਦੀ ਖ਼ੁਦਾਈ ਲੈ ਕੇ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਸਤਿਜੁਗ ਲਿਆ ਵਰ, ਦੋਹਾਂ ਲਹਿਣਾ ਦੇਣਾ ਰਿਹਾ ਮੁਕਾਇਆ। ਕਲਜੁਗ ਤੇਰਾ ਅੰਤਮ ਲਹਿਣਾ, ਗਹਿਣਾ ਤਨ ਪਹਿਨਾਇਆ। ਸੰਗ ਮੁਹੰਮਦ ਵੇਖੇ ਨੈਣਾ, ਪ੍ਰਭ ਸਾਚਾ ਦਏ ਵਿਖਾਇਆ। ਮੱਕਾ ਮਦੀਨਾ ਅੰਤਮ ਢਹਿਣਾ, ਹਰਿ ਆਪਣੀ ਬਣਤ ਬਣਾਇਆ। ਅੱਲਾ ਰਾਣੀ ਤੇਰਾ ਕੋਈ ਨਾ ਮੰਨੇ ਕਹਿਣਾ, ਨੇਤਰ ਨੈਣਾ ਝੂਠਾ ਖੇਲ ਰਚਾਇਆ। ਪ੍ਰਭ ਕਾ ਭਾਣਾ ਸਿਰ ਤੇ ਸਹਿਣਾ, ਸੰਮਤ ਚੌਦਾਂ ਵੇਖ ਵਖਾਇਆ। ਲਾੜੀ ਮੌਤ ਖਾਏ ਡੈਣਾ, ਔਲੀਆ ਪੀਰ ਸ਼ੇਖ਼ ਦਸਤਗੀਰ ਸ਼ਾਹ ਹਕੀਰ ਕੋਇ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਪੱਲਾ ਰਿਹਾ ਲਾਹਿਆ, ਕਲਜੁਗ ਤੇਰੀ ਅੰਤਮ ਵਾਰ, ਆਪਣਾ ਮੇਲਾ ਰਿਹਾ ਮਿਲਾਇਆ। ਕਲਜੁਗ ਮੇਲਾ ਆਪ ਕਰਾਏ, ਸੰਗ ਮੁਹੰਮਦੀ ਦੀਨਾ। ਸਾਚਾ ਮਰਦੰਗ ਇਕ ਵਜਾਏ, ਆਪ ਸੁਣਾਏ ਰੂਸਾ ਚੀਨਾ। ਦੂਈ ਦਵੈਤੀ ਵਿਚ ਕੰਧ ਰਖਾਏ, ਚਾਰ ਕੁੰਟ ਵਜਾਏ ਹੰਕਾਰੀ ਬੀਨਾ। ਸੰਮਤ ਚੌਦਾਂ ਤੇਰਾ ਪੰਧ ਮੁਕਾਏ, ਧਰਤ ਮਾਤ ਤੇਰਾ ਠੰਢਾ ਸੀਨਾ। ਸ੍ਰਿਸ਼ਟ ਸਬਾਈ ਅੰਧ ਕਰਾਏ, ਪਾਣੀ ਠੰਢਾ ਕਿਸੇ ਨਾ ਪੀਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਸਤਿਜੁਗ ਏਕਾ ਦਰ, ਵੇਖ ਵਖਾਏ ਲੋਕ ਤੀਨਾ। ਸਤਿਜੁਗ ਸਾਚਾ ਦਰ ਦਰਵੇਸ਼ੇ, ਪ੍ਰਭ ਅੱਗੇ ਕਰੇ ਨਿਮਸਕਾਰਿਆ। ਗਲ ਪਾਏ ਖੁਲ੍ਹੜੇ ਕੇਸੇ, ਰੋਵੇ ਜ਼ਾਰੋ ਜ਼ਾਰਿਆ। ਮੇਲ ਦਸ ਦਸਮੇਸ਼ੇ, ਸੁਣੇ ਮਾਤ ਪੁਕਾਰਿਆ। ਪਵਣ ਪਵਣੀ ਰਲਾ ਬ੍ਰਹਮਾ ਵਿਸ਼ਨੂੰ ਸ਼ਿਵ ਗਣੇਸ਼ੇ, ਮੰਗਣ ਵਾਰੋ ਵਾਰਿਆ। ਏਕਾ ਦਾਤਾ ਮਿਲੇ ਰਿਖੀ ਕੇਸੇ, ਲੋਕਮਾਤ ਆਪ ਉਠਾਏ ਗਵਰਧਨ ਭਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਦੇਵੇ ਸਾਚਾ ਵਰ, ਸਿਰ ਆਪਣਾ ਹੱਥ ਟਿਕਾ ਰਿਹਾ। ਸਤਿਜੁਗ ਤੇਰੀ ਮਤ, ਪ੍ਰਭ ਏਕਾ ਏਕ ਰਖਾਈਆ। ਭਗਤ ਜਨਾਂ ਦੀ ਰੱਖੀ ਪਤ, ਸਾਚਾ ਸੰਗ ਨਿਭਾਈਆ। ਬਹੱਤਰ ਨਾੜ ਨਾ ਉਬਲੇ ਰੱਤ, ਰੱਤੀ ਰੱਤ ਰਹਿਣ ਨਾ ਪਾਈਆ। ਮੇਲ ਮਿਲਾਏ ਕਮਲਾਪਤ, ਪੁਰਖ ਅਬਿਨਾਸ਼ੀ ਰਿਹਾ ਸੁਣਾਈਆ। ਸਤਿ ਸੰਤੋਖ ਧੀਰਜ ਯਤ, ਗੁਰ ਸ਼ਬਦੀ ਬੰਧ ਬੰਧਾਈਆ। ਸੋਹੰ ਚੜ੍ਹਾਉਣਾ ਸਾਚੇ ਰਥ, ਵੰਞ ਮੁਹਾਣਾ ਤੇਰੇ ਹੱਥ ਰਖਾਈਆ। ਰੱਖੇ ਹੱਥ ਸਿਰ ਸਮਰਥ, ਜੁਗ ਜੁਗ ਹੋਏ ਸਹਾਈਆ। ਏਕਾ ਬਖ਼ਸ਼ੇ ਸਾਚੀ ਵੱਥ, ਤੇਰੀ ਝੋਲੀ ਪਾਈਆ। ਪੰਜਾਂ ਚੋਰਾਂ ਪਾਏ ਨੱਥ, ਸੋਹੰ ਸ਼ਬਦ ਕਰੇ ਕੁੜਮਾਈਆ। ਲਹਿਣਾ ਦੇਣਾ ਚੁਕਾਉਣਾ ਸੀਆਂ ਸਾਢੇ ਤਿੰਨ ਤਿੰਨ ਹੱਥ, ਲੱਖ ਚੁਰਾਸੀ ਫੰਦ ਕਟਾਈਆ। ਜਗਤ ਵਿਕਾਰਾ ਦੇਣਾ ਵੱਥ, ਨਾਮ ਮਧਾਣਾ ਇਕ ਰਖਾਈਆ। ਸਗਲ ਵਸੂਰੇ ਜਾਇਣ ਲੱਥ, ਜੋ ਜਨ ਦਰ ਦਵਾਰੇ ਆਏ ਦਰਸ਼ਨ ਪਾਈਆ। ਸ਼ਬਦ ਜਣਾਏ ਅਕਥਨਾ ਅਕੱਥ, ਅਕੱਥ ਕਥ ਰਹੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਦੇਵੇ ਵਰ, ਹਰਿ ਮੇਲਾ ਸਹਿਜ ਸੁਭਾਈਆ। ਸਤਿਜੁਗ ਸਾਚੇ ਦਰ ਸਾਚਾ ਪਾਇਆ, ਆਤਮ ਖ਼ੁਸ਼ੀ ਮਨਾਈਆ। ਏਕਾ ਕਾਇਆ ਰੰਗਣ ਰੰਗ ਚੜ੍ਹਾਇਆ, ਉਤਰ ਕਦੇ ਨਾ ਜਾਈਆ। ਗੁਰਮੁਖ ਦਰ ਦਵਾਰ ਮੰਗਣ ਆਇਆ, ਅੱਗੇ ਆਪਣੀ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਦੇਵੇ ਵਰ, ਗੁਰਮੁਖ ਸਾਚੇ ਸਾਚੇ ਦਰ ਬੈਠਾ ਆਸਣ ਲਾਈਆ। ਸਤਿਜੁਗ ਤੇਰਾ ਸਾਚਾ ਸੰਗ, ਜਨ ਭਗਤਾਂ ਆਪ ਕਰਾਇੰਦਾ। ਨੌ ਦਵਾਰੇ ਪਾਰ ਲੰਘ, ਦਸਵੇਂ ਮੇਲ ਮਿਲਾਇੰਦਾ। ਸ਼ਬਦ ਰੰਗੀਲਾ ਇਕ ਪਲੰਘ, ਆਤਮ ਸੇਜ ਵਛਾਇੰਦਾ। ਚਾਰੋਂ ਕੁੰਟ ਅੰਮ੍ਰਿਤ ਧਾਰਾ ਗੰਗ, ਸਰ ਸਰੋਵਰ ਇਕ ਵਿਖਾਇੰਦਾ। ਏਕਾ ਚਲੇ ਚਾਲ ਬੇਹੰਗ, ਬੇਹੰਗਮ ਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਵਰ, ਘਰ ਸਾਚਾ ਧਾਮ ਸੁਹਾਇੰਦਾ। ਗੁਰਸਿਖ ਵਡਿਆਈਆ। ਹਰਿ ਸੇਵਕ ਸੇਵਾਦਾਰ, ਪਾਰਬ੍ਰਹਮ ਸਰਨਾਈਆ। ਪ੍ਰਭ ਪਾਇਆ ਏਕੰਕਾਰ, ਗੁਰ ਸ਼ਬਦ ਸੱਚੀ ਕੁੜਮਾਈਆ। ਦੋ ਜਹਾਨੀ ਉਤਰੇ ਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਵੈਰ ਰੂਪ ਸਮਾਈਆ। ਨਿਰਵੈਰ ਨਿਰੰਕਾਰ ਨਿਰਗੁਣ ਸਮਾਇਆ। ਜਨ ਭਗਤਾਂ ਉਧਾਰੇ ਕਰ ਕਰ ਮਿਹਰ, ਆਪ ਆਪਣੀ ਦਇਆ ਕਮਾਇਆ। ਨੇੜ ਨਾ ਆਇਣ ਐਰ ਗੈਰ, ਪੰਚਮ ਕਹਿਰ ਰਿਹਾ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਮੇਲ ਕਰ, ਗੁਰ ਸੰਗਤ ਰਿਹਾ ਮਿਲਾਇਆ। ਗੁਰ ਸੰਗਤ ਧੰਨ ਕਮਾਈ, ਗੁਰ ਪੂਰਾ ਪਾਇਆ। ਆਤਮ ਸੁਖ ਮੇਲ ਸਦਾ ਸੁਖਦਾਈ, ਹਉਮੇ ਦੁੱਖ ਗਵਾਇਆ। ਸੁਫਲ ਕਰਾਉਣੀ ਮਾਤ ਕੁੱਖ, ਆਵਣ ਜਾਵਣ ਫੰਦ ਕਟਾਇਆ। ਮਾਤ ਗਰਭ ਨਾ ਉਲਟਾ ਰੁੱਖ, ਧਰਮ ਰਾਏ ਨਾ ਦਏ ਸਜ਼ਾਇਆ। ਆਪ ਉਤਾਰੇ ਤ੍ਰਿਸ਼ਨਾ ਭੁੱਖ, ਜਿਸ ਜਨ ਨੇਤਰ ਲੋਚਨ ਨੈਣ ਦਰਸ਼ਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਉਮੇ ਹੰਗਤਾ ਰਿਹਾ ਰੋਗ ਗਵਾਇਆ। ਹਉਮੇ ਹੰਗਤਾ ਰੋਗ ਕੱਟ, ਪ੍ਰਭ ਸਾਚਾ ਰੰਗ ਚੜ੍ਹਾਇੰਦਾ। ਚਰਨ ਧੂੜ ਨੁਹਾਵੇ ਸਾਚੇ ਤੀਰਥ ਤਟ, ਇਕ ਇਸ਼ਨਾਨ ਕਰਾਇੰਦਾ। ਦੂਈ ਦਵੈਤੀ ਕੱਢੇ ਵਟ, ਭਰਮਾਂ ਗੜ੍ਹ ਤੁੜਾਇੰਦਾ। ਤਨ ਨਗਾਰੇ ਲਾਏ ਸੱਟ, ਸੋਹੰ ਚੋਟ ਲਗਾਇੰਦਾ। ਇਕ ਵਖਾਏ ਸਾਚਾ ਹੱਟ, ਚੌਦਾਂ ਤਬਕਾਂ ਵੇਖ ਵਿਖਾਇੰਦਾ। ਤਨ ਪਹਿਨਾਏ ਨਾਮ ਪੱਟ, ਉਤਰ ਕਦੇ ਨਾ ਜਾਇੰਦਾ। ਜੋਤ ਨਿਰੰਜਣ ਲਟ ਲਟ, ਸਾਚੇ ਸੁਤ ਆਪ ਜਗਾਇੰਦਾ। ਰਸਨਾ ਜਿਹਵਾ ਲਿਆ ਰਟ, ਸੋਹੰ ਸਾਚਾ ਜਾਪ ਜਪਾਇੰਦਾ। ਭਾਗ ਲਗਾਏ ਕਾਇਆ ਮਟ, ਪੰਚਮ ਮੋਹ ਚੁਕਾਇੰਦਾ। ਕਲਜੁਗ ਖੇਲ ਬਾਜ਼ੀਗਰ ਨਟ, ਜੀਵ ਜੰਤ ਭੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਸਾਚਾ ਸੰਤ, ਸਾਚੇ ਧਾਮ ਸੁਹਾਇੰਦਾ। ਗੁਰਮੁਖ ਸਾਜਣ ਸਾਚਾ ਸੰਤ, ਹਰਿ ਸਾਚੇ ਮੇਲ ਮਿਲਾਇਆ। ਮੇਲ ਮਿਲਾਵਾ ਸਾਚੇ ਕੰਤ, ਸਾਚੀ ਸੇਜ ਹੰਢਾਇਆ। ਆਪ ਗਿਣਾਏ ਮਹਿਮਾ ਅਗਣਤ, ਭੇਵ ਕਿਸੇ ਨਾ ਪਾਇਆ। ਰਸਨਾ ਜਿਹਵਾ ਮਣੀਆ ਮੰਤ, ਸਾਚਾ ਸ਼ਬਦ ਲਾਇਆ। ਰੱਖੇ ਪਤ ਪਤ ਪਤਵੰਤ, ਜੁਗ ਜੁਗ ਰੱਖਦਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਸਾਚਾ ਮੀਤ, ਸਰਨ ਸਰਨਾਈ ਇਕ ਰਖਾਇਆ।।