Granth 06 Likhat 087: 20 Chet 2014 Bikarmi Bakhshish Singh de Greh 21 Parivaran da Ikath Hoyea Pind Kadrabad Jila Amritsar

੨੦ ਚੇਤ ੨੦੧੪ ਬਿਕ੍ਰਮੀ ਬਖ਼ਸ਼ੀਸ਼ ਸਿੰਘ ਦੇ ਗ੍ਰਹਿ ਇੱਕੀ ਪਰਿਵਾਰਾਂ ਦਾ ਇਕੱਠ ਹੋਇਆ ਪਿੰਡ ਕਾਦਰਾਬਾਦ ਜ਼ਿਲਾ ਅੰਮ੍ਰਿਤਸਰ

ਹਰਿ ਸਾਜਣ ਜਗਦੀਸ, ਜੋਤ ਜਗਾਇਆ। ਵੇਖੇ ਖੇਲ ਬੀਸ ਬੀਸ, ਬੀਸ ਬੀਸਾ ਆਪ ਅਖਵਾਇਆ। ਕਲਜੁਗ ਮਾਇਆ ਪੀਸਣ ਰਹੀ ਪੀਸ, ਸਚ ਸੁੱਚ ਨਾ ਕੋਈ ਸਮਾਇਆ। ਨਾ ਕੋਈ ਜਾਣੇ ਸਚ ਹਦੀਸ, ਰਸਨਾ ਜਿਹਵਾ ਗੁਣ ਨਾ ਹਰਿ ਹਰਿ ਗਾਇਆ। ਪੜ੍ਹ ਪੜ੍ਹ ਥੱਕੇ ਰਾਗ ਛਤੀਸ, ਨਾਦੀ ਧੁਨ ਨਾ ਕੋਇ ਉਪਜਾਇਆ। ਗਾ ਗਾ ਥੱਕੇ ਦੰਦ ਬਤੀਸ, ਦਾਤਾ ਦਾਨੀ ਦਿਸ ਨਾ ਆਇਆ। ਗਾ ਗਾ ਥੱਕੇ ਜਗਤ ਤੀਸ, ਰਸਨਾ ਜਿਹਵਾ ਜਗਤ ਹਿਲਾਇਆ। ਹਰਿ ਹਰਿ ਖੇਲੇ ਖੇਲ ਦਸ ਦਸ ਬੀਸ, ਦੋ ਜਹਾਨੀ ਬਣਤ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਬੀਸ ਬੀਸਾ ਦਏ ਵਧਾਇਆ। ਬੀਸ ਬੀਸਾ ਹਰਿ ਜਗਦੀਸਾ, ਅਕਲ ਕਲਾ ਵਰਤਾਈਆ। ਮੇਟ ਮਿਟਾਏ ਖੇਲ ਉਨੀਸਾ, ਅਲ੍ਹਾ ਰਾਣੀ ਮੁਖ ਛੁਪਾਈਆ। ਛਤਰ ਝੁਲਾਏ ਪ੍ਰਭ ਸਾਚੇ ਸੀਸਾ, ਬੀਸ ਬੀਸਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜਾਮਾ ਜੋਧਾ ਬਲ ਸੂਰ, ਸਤਿਗੁਰ ਸਾਚਾ ਸਾਖਿਆਤ। ਸ਼ਬਦ ਨਾਦੀ ਸਾਚੀ ਤੂਰ, ਹਰਿਜਨ ਵਖਾਏ ਅੱਠੇ ਪਹਿਰ ਦਿਵਸ ਰੈਣ ਪਰਭਾਤ। ਕਲਜੁਗ ਨਾਤਾ ਤੋੜੇ ਕੂੜ, ਦੇਵੇ ਨਾਮ ਸ਼ਬਦ ਸਾਚੀ ਦਾਤ। ਚਤਰ ਸੁਘੜ ਬਣਾਏ ਮੂਰਖ ਮੂੜ੍ਹ, ਜਿਸ ਜਨ ਬੰਨ੍ਹਾਏ ਚਰਨ ਨਾਤ। ਕਾਇਆ ਚੋਲੀ ਰੰਗ ਚਾੜ੍ਹੇ ਗੂੜ੍ਹ, ਮੇਟ ਮਿਟਾਏ ਅੰਧੇਰੀ ਰਾਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਪੁੱਛੇ ਵਾਤ। ਕਲਜੁਗ ਵੇਲਾ ਅੰਤ ਜੁਦਾਈ। ਚਾਰੋਂ ਕੁੰਟ ਹਾਹਾਕਾਰ, ਗੁਰਮੁਖ ਵਿਰਲੇ ਨਾਮ ਕੁੜਮਾਈ। ਸ਼ਬਦ ਸੇਹਰਾ ਸੀਸ ਬੰਧਾਇਆ, ਸਾਚਾ ਮੰਗਲ ਕਾਇਆ ਮੰਦਰ ਬਹਿ ਬਹਿ ਰਿਹਾ ਗਾਈ। ਸਾਚੇ ਘਰ ਵੱਜੀ ਵਧਾਈ। ਮਿਲ ਸਈਆਂ ਸਾਚੀ ਗਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਬੀਸ ਬੀਸਾ ਹਰਿ ਜਗਦੀਸਾ, ਖੇਲੇ ਖੇਲ ਹਰਿ ਰਘੁਰਾਈ। ਹਰਿ ਰਘੁਰਾਈ ਜਗਤ ਰਘੁਨਾਥ, ਏਕਾ ਏਕ ਅਖਵਾਇਆ। ਸਖਾ ਸੁਹੇਲਾ ਸਗਲਾ ਸਾਥ, ਜੁਗ ਜੁਗ ਰਿਹਾ ਨਿਭਾਇਆ। ਪਰਗਟ ਹੋ ਤ੍ਰੈਲੋਕੀ ਨਾਥ, ਪੁਰੀਆਂ ਲੋਆਂ ਵੇਖ ਵਖਾਇਆ। ਸ਼ਬਦ ਜਣਾਏ ਮਸਤਕ ਮਾਥ, ਲੱਖ ਨਾ ਸਕੇ ਕੋਈ ਰਾਇਆ। ਸ਼ਬਦ ਜਣਾਏ ਅਕੱਥਨਾ ਅਕਾਥ, ਕੱਥ ਨਾ ਸਕੇ ਕੋਈ ਰਾਇਆ। ਸੋਹੰ ਚਲਾਏ ਸਾਚੀ ਗਾਥ, ਸਤਿਜੁਗ ਸਾਚੀ ਬਣਤ ਬਣਾਇਆ। ਧੂੜ ਲਾਏ ਟਿੱਕਾ ਮਸਤਕ ਮਾਥ, ਦੁਰਮਤ ਮੈਲ ਦਏ ਗਵਾਇਆ। ਸਗਲ ਵਸੂਰੇ ਜਾਇਣ ਲਾਥ, ਜਿਸ ਜਨ ਦਰ ਦਵਾਰੇ ਆਏ ਦਰਸ਼ਨ ਪਾਇਆ। ਅੰਤਮ ਲੇਖਾ ਚੁੱਕੇ ਸਾਢੇ ਤਿੰਨ ਤਿੰਨ ਹਾਥ, ਪ੍ਰਭ ਅਬਿਨਾਸ਼ੀ ਆਪ ਆਪਣੀ ਗੋਦ ਉਠਾਇਆ। ਪਾਰਬ੍ਰਹਮ ਪੁਰਖ ਅਬਿਨਾਸ਼ਾ, ਅਕਲ ਕਲਾ ਕਲ ਧਾਰਿਆ। ਜਨ ਭਗਤਾਂ ਦੇਵੇ ਨਾਮ ਧਰਵਾਸਾ, ਜੋਤੀ ਨੂਰ ਕਰ ਉਜਿਆਰਿਆ। ਰਸਨ ਚਲਾਏ ਸ਼ਬਦ ਸਵਾਸ ਸਵਾਸਾ, ਸੋਹੰ ਜੈ ਜੈ ਜੈਕਾਰ ਕਰਾਇਆ। ਸਾਚੇ ਮੰਡਲ ਪਾਵੇ ਰਾਸਾ, ਹਰਿ ਸਾਚੀ ਖੇਲ ਖਿਲਾਇਆ। ਵੇਖ ਵਖਾਣੇ ਪ੍ਰਿਥਮੀ ਆਕਾਸ਼ਾ, ਗਗਨ ਪਤਾਲਾਂ ਫੇਰਾ ਪਾਇਆ। ਜਨ ਭਗਤਾਂ ਲੇਖੇ ਲਾਏ ਹੱਡ ਨਾੜੀ ਮਾਸਾ, ਲਹਿਣਾ ਦੇਣਾ ਮੂਲ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪੇ ਵੇਖੇ ਹਰਿਜਨ ਦਰ, ਦਰ ਦਵਾਰੇ ਫੇਰਾ ਪਾਇਆ। ਧੁਰਦਰਗਾਹੀ ਏਕਾ ਦਰ, ਅੰਮ੍ਰਿਤ ਆਤਮ ਸਾਚਾ ਸਰ, ਸਰ ਸਰੋਵਰ ਇਕ ਵਖਾਇਆ। ਬੰਦ ਕਰਾਏ ਨੌ ਦਰ, ਦਸਮ ਦਵਾਰੀ ਆਪੇ ਚੜ੍ਹ, ਗੁਰਮੁਖ ਸਾਚੇ ਲਏ ਫੜ, ਜੋਤ ਸਰੂਪੀ ਅੰਦਰ ਵੜ, ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਚੋਟੀ ਨਾ ਕੋਈ ਜੜ੍ਹ, ਸਚ ਸਿੰਘਾਸਣ ਪੁਰਖ ਅਬਿਨਾਸ਼ੀ ਏਕਾ ਡੇਰਾ ਲਾਇਆ। ਪੁਰਖ ਅਬਿਨਾਸ਼ੀ ਜੋਤ ਅਗੰਮੀ, ਅਗੰਮੀ ਜੋਤ ਜਗਾਈਆ। ਗਗਨ ਪਾਤਾਲ ਰਹਾਏ ਬਿਨ ਥੰਮੀ, ਏਕਾ ਥੰਮੀ ਨਾਮ ਰਖਾਈਆ। ਨਾ ਮਰੇ ਨਾ ਕਦੇ ਜੰਮੀ, ਆਵਣ ਜਾਵਣ ਖੇਲ ਰਚਾਈਆ। ਨਾ ਹੱਸੇ ਨਾ ਰੋਵੇ ਛਮ ਛੰਮੀ, ਨੇਤਰ ਨੈਣ ਨੀਰ ਨਾ ਕੋਈ ਵਹਾਈਆ। ਖੇਲੇ ਖੇਲ ਪੁਰਖ ਅਗੰਮੀ, ਅਗੰਮੜੀ ਕਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਸਾਚੇ ਨੇਤਰ ਪੇਖਾ, ਹਰਿ ਸਾਚਾ ਰੰਗ ਰੰਗਾਇੰਦਾ। ਅੰਤਮ ਚੁਕਾਏ ਲਹਿਣਾ ਦੇਣਾ ਪਿਛਲਾ ਲੇਖਾ, ਜੁਗ ਜੁਗ ਭੇਖ ਵਟਾਇੰਦਾ। ਆਪੇ ਜਾਣੇ ਧਾਰੀ ਕੇਸਾ, ਗੋਬਿੰਦ ਕਾਇਆ ਵੇਖ ਵਖਾਇੰਦਾ। ਆਪ ਆਪਣਾ ਕਰਿਆ ਵੇਸਾ, ਦਸ ਦਸਮੇਸ਼ਾ ਆਪ ਅਖਵਾਇੰਦਾ। ਕੋਟਨ ਕੋਟ ਸ਼ਿਵ ਸ਼ੰਕਰ ਮਹੇਸ਼ਾ, ਬ੍ਰਹਮਾ ਦੇਵਤ ਸੁਰ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਖੇਲ ਖਿਲਾਇੰਦਾ। ਸਾਚਾ ਖੇਲ ਖਿਲਾਵਣਹਾਰਾ, ਏਕਾ ਏਕੰਕਾਰਾ। ਗੁਰਮੁਖ ਸਾਚੇ ਮੇਲ ਮਿਲਾਵਣਹਾਰਾ, ਦੇਵੇ ਸ਼ਬਦ ਅਧਾਰਾ। ਰਾਗ ਅਨਾਦੀ ਇਕ ਸੁਨਾਵਣਹਾਰਾ, ਸੋਹੰ ਜੈ ਜੈ ਜੈਕਾਰਾ। ਬ੍ਰਹਿਮਾਦੀ ਖੋਜ ਖੁਜਾਵਣਹਾਰਾ, ਘਰ ਚੌਥੇ ਮੇਲ ਮਿਲਾਰਾ। ਚੌਥੇ ਘਰ ਪੁਰਖ ਅਪਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਦੇਵੇ ਸ਼ਬਦ ਸਹਾਰਾ। ਨਾਮ ਸਹਾਰਾ ਦੋ ਜਹਾਨ, ਜਨ ਭਗਤਾਂ ਆਪ ਦਵਾਇੰਦਾ। ਆਪ ਬਿਠਾਏ ਸਚ ਬਿਬਾਣ, ਲੋਆਂ ਪੁਰੀਆਂ ਪਾਰ ਕਰਾਇੰਦਾ। ਆਵਣ ਜਾਵਣ ਚੁੱਕੇ ਕਾਨ, ਲੱਖ ਚੁਰਾਸੀ ਫੰਦ ਕਟਾਇੰਦਾ। ਮਨਮੁਖ ਭੁੱਲੇ ਜੀਵ ਨਾਦਾਨ, ਗੁਣਵੰਤਾ ਦਿਸ ਨਾ ਆਇੰਦਾ। ਮਗਰ ਲੱਗੇ ਪੰਜ ਸ਼ੈਤਾਨ, ਭਰਮੀ ਭਰਮ ਭੁਲਾਇੰਦਾ। ਕੋਈ ਨਾ ਜਾਣੇ ਬ੍ਰਹਮ ਗਿਆਨ, ਆਤਮ ਦੀਪ ਨਾ ਕੋਈ ਜਗਾਇੰਦਾ। ਗੁਰਮੁਖ ਸਾਚੇ ਚਤਰ ਸੁਜਾਨ, ਪ੍ਰਭ ਸਾਚੀ ਸੇਵ ਲਗਾਇੰਦਾ। ਦੇਵੇ ਦਰਸ ਦਰ ਦਵਾਰੇ ਆਨ, ਦਰ ਦਰਵੇਸ਼ਾ ਆਪ ਅਖਵਾਇੰਦਾ। ਆਪੇ ਗੋਪੀ ਆਪੇ ਕਾਹਨ, ਰਾਮ ਰਮਈਆ ਆਪ ਹੋ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਨਈਆ ਆਪੇ ਆਪ ਚਲਾਇੰਦਾ। ਕਲਜੁਗ ਤੇਰੀ ਨਈਆ, ਪ੍ਰਭ ਸਾਚੇ ਆਪ ਚਲਾਈਆ। ਵੇਖ ਵਖਾਏ ਸੰਗ ਮੁਹੰਮਦ ਚਾਰ ਯਰੀਆ, ਕੁਤਬ ਗੌਂਸ ਦਿਸ ਨਾ ਆਈਆ। ਧਰਮ ਰਾਏ ਕੱਢੇ ਵਹੀਆ, ਲੇਖਾ ਹਿਸਾਬ ਮੁਕਾਈਆ। ਪੁਰਖ ਅਬਿਨਾਸ਼ੀ ਸਾਚਾ ਸਈਆ, ਦੋ ਜਹਾਨਾਂ ਹੋਏ ਸਹਾਈਆ। ਲੱਖ ਚੁਰਾਸੀ ਅੰਤ ਨਾ ਰਹੀਆ, ਪ੍ਰਭ ਸਾਚਾ ਮੇਟ ਮਿਟਾਈਆ। ਮਾਇਆ ਵਹਣ ਕਲਜੁਗ ਵਈਆ, ਮਨਮੁਖ ਜੀਵ ਰਹੇ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿ ਆਪਣੀ ਕਲ ਆਪ ਵਰਤਾਈਆ। ਵਰਤੇ ਕਲ ਹਰਿ ਕੁਲਵੰਤਾ, ਅਕਲ ਕਲ ਭਰਪੂਰਾ। ਗੁਰਮੁਖ ਵਿਰਲੇ ਸਾਚੇ ਮਾਤ ਜਗਾਏ, ਦੇਵੇ ਸ਼ਬਦ ਅਨਹਦ ਤੂਰਾ। ਸਤਿ ਸੰਤੋਖ ਗਿਆਨ ਦੇਵੇ, ਨਾਤਾ ਤੋੜੇ ਜੂਠਾ ਝੂਠਾ ਕੂੜਾ। ਚਰਨ ਪ੍ਰੀਤੀ ਇਕ ਧਿਆਨ ਰਖਾਏ, ਕਾਇਆ ਚੋਲੀ ਰੰਗਣ ਗੂੜ੍ਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਿਸ ਜਨ ਬਖ਼ਸ਼ੇ ਚਰਨ ਧੂੜਾ। ਚਰਨ ਧੂੜ ਸਾਚੀ ਖ਼ਾਕ, ਗੁਰਮੁਖ ਵਿਰਲੇ ਮਸਤਕ ਲਾਈਆ। ਆਪੇ ਹੋਇਆ ਪਾਕੀ ਪਾਕ, ਪਤਤ ਪੁਨੀਤ ਰਿਹਾ ਕਰਾਈਆ। ਲੇਖ ਲਿਖਾਏ ਭਵਿਖਤ ਵਾਕ, ਲਿਖਿਆ ਲੇਖ ਨਾ ਕੋਈ ਮਿਟਾਈਆ। ਜਨ ਭਗਤਾਂ ਖੋਲ੍ਹੇ ਆਤਮ ਤਾਕ, ਬਜਰ ਕਪਾਟੀ ਕੁੰਡਾ ਲਾਹੀਆ। ਨਾਮ ਵਖਾਏ ਸਾਚਾ ਹਾਟ, ਚੌਦਾਂ ਲੋਕਾਂ ਵੇਖ ਵਖਾਈਆ। ਦੀਪਕ ਜੋਤੀ ਇਕ ਲਿਲਾਟ, ਪ੍ਰਭ ਆਪਣਾ ਆਪ ਜਗਾਈਆ। ਅੰਮ੍ਰਿਤ ਆਤਮ ਰਸ ਨਿਝਰ ਝਿਰਨਾ ਗੁਰਮੁਖ ਵਿਰਲਾ ਲਏ ਚਾਟ, ਪ੍ਰਭ ਸਾਚਾ ਰਿਹਾ ਵਹਾਈਆ। ਸਤਿਜੁਗ ਤੇਰੀ ਨੇੜੇ ਵਾਟ, ਕਲਜੁਗ ਰੋਵੇ ਦਏ ਦੁਹਾਈਆ। ਮੋਹ ਵਿਕਾਰਾ ਜਗਤ ਹੰਕਾਰਾ ਮਾਰੇ ਠਾਠ, ਸੰਮਤ ਚੌਦਾਂ ਏਕਾ ਲਹਿਰ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਈਆ। ਸੰਮਤ ਚੌਦਾਂ ਤੇਰਾ ਹਾਟ, ਪ੍ਰਭ ਸਾਚੇ ਆਪ ਖੁਲ੍ਹਾਇਆ। ਨਾ ਕੋਈ ਦਿਸੇ ਤੀਰਥ ਤਾਟ, ਅੱਠ ਸੱਠ ਰਹਿਣ ਨਾ ਪਾਇਆ। ਹਰਿਜਨ ਮੇਲਾ ਕਾਇਆ ਮਾਟ, ਸਾਚਾ ਮੰਦਰ ਦਏ ਸੁਹਾਇਆ। ਲੇਖਾ ਚੁੱਕੇ ਆਨ ਬਾਟ, ਗਰਭਵਾਸ ਫੇਰ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਰਖਾਏ ਸਾਚਾ ਵਾਸ ਏਕਾ ਘਰ ਸੁਹਾਇਆ। ਸਾਚਾ ਘਰ ਹਰਿ ਕਰਤਾਰ, ਏਕਾ ਏਕ ਰਖਾਇਆ। ਜਨ ਭਗਤਾਂ ਬਖ਼ਸ਼ੇ ਕਰ ਪਿਆਰ, ਆਪ ਆਪਣਾ ਰਾਹ ਵਖਾਇਆ। ਫੜ ਫੜ ਬਾਹੋਂ ਲਾਏ ਪਾਰ, ਦਿਵਸ ਰੈਣ ਸੇਵ ਕਮਾਇਆ। ਕਲਜੁਗ ਭੁੱਲੇ ਜੀਵ ਗਵਾਰ, ਹਰਿ ਹਰਿ ਭੇਵ ਕਿਸੇ ਨਾ ਪਾਇਆ। ਗੁਰਮੁਖ ਸਾਚੇ ਸੰਤ ਦੁਲਾਰ, ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਆਪ ਆਪਣਾ ਦਰਸ ਦਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੀਸ ਬੀਸਾ ਦਏ ਦੁਹਾਇਆ। ਚੇਤ ਬੀਸ ਦਿਵਸ ਸੁਹੰਜਣਾ, ਪ੍ਰਭ ਸਾਚੇ ਜੋਤ ਜਗਾਈਆ। ਜਨ ਭਗਤਾਂ ਚਰਨ ਧੂੜ ਕਰਾਏ ਸਾਚਾ ਮਜਨਾ, ਸਰ ਸਰੋਵਰ ਇਕ ਵਖਾਈਆ। ਦੋ ਜਹਾਨੀ ਪੜਦਾ ਕੱਜਨਾ, ਪ੍ਰਭ ਹੱਥ ਵਡੀ ਵਡਿਆਈਆ। ਜੋ ਘੜਿਆ ਸੋ ਭੱਜਨਾ, ਭੰਨਣਹਾਰ ਆਪ ਅਖਵਾਈਆ। ਘਰ ਬਾਹਰ ਲੱਖ ਚੁਰਾਸੀ ਅੰਤਮ ਤਜਨਾ, ਥਿਰ ਕੋਇ ਰਹਿਣ ਨਾ ਪਾਈਆ। ਕਾਲ ਨਗਾਰਾ ਏਕਾ ਵੱਜਨਾ, ਚਾਰੋਂ ਕੁੰਟ ਪਏ ਦੁਹਾਈਆ। ਤਖ਼ਤ ਤਾਜ ਰਾਜ ਰਾਜਾਨਾਂ ਅੰਤ ਤੱਜਨਾ, ਦਰ ਦਰ ਭਿਖਿਆ ਰਿਹਾ ਮੰਗਾਈਆ। ਜਨ ਭਗਤਾਂ ਅੰਦਰ ਸਾਚੇ ਮੰਦਰ ਦੂਈ ਦਵੈਤੀ ਹਉਮੇ ਰੋਗ ਕੱਢਣਾ, ਹੰਗਤਾ ਰਹਿਣ ਨਾ ਪਾਈਆ। ਆਪ ਫੜਾਏੇ ਆਪਣਾ ਲੜਨਾ, ਦਿਵਸ ਰੈਣ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਬੀਸ ਬੀਸੇ ਖ਼ੁਸ਼ੀ ਮਨਾਈਆ। ਬੀਸ ਬੀਸਾ ਵੇਖ ਵਿਚਾਰ, ਦਿਵਸ ਰੈਣ ਖ਼ੁਸ਼ੀ ਮਨਾਇੰਦਾ। ਪਰਗਟ ਹੋਏ ਨਰ ਨਿਰੰਕਾਰ ਜਗਤ ਮਲਾਹ ਅਖਵਾਇੰਦਾ। ਸ਼ਬਦ ਹੱਥ ਤੇਜ ਕਟਾਰ, ਮਨਮੁਖ ਪਾਰ ਕਰਾਇੰਦਾ। ਗੋਬਿੰਦ ਕਾਇਆ ਨਾਮ ਅਪਾਰ, ਨਾਮ ਨਾਮਾ ਵਣਜ ਕਰਾਇੰਦਾ। ਭਗਤ ਜਨਾਂ ਹਰਿ ਪੈਜ ਸਵਾਰ, ਆਪਣਾ ਬਿਰਦ ਰਖਾਇੰਦਾ। ਵੇਖ ਵਖਾਏ ਵਾਰੋ ਵਾਰ, ਕਲਜੁਗ ਅੰਤਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਲੱਖ ਚੁਰਾਸੀ ਤੇਰਾ ਕਰਮ ਧਰਮ ਜਰਮ ਆਪਣੇ ਹੱਥ ਰਖਾਇੰਦਾ। ਜਨਮ ਕਰਮ ਪ੍ਰਭ ਹੱਥ, ਜਗਤ ਵਡਿਆਈਆ। ਜਿਸ ਭਾਵੇ ਤਿਸ ਲਏ ਰੱਖ, ਨਾ ਕੋਈ ਮੇਟ ਮਿਟਾਈਆ। ਲੱਖ ਚੁਰਾਸੀ ਲੱਥੇ ਸੱਥ, ਹਰਿ ਸੱਥਰ ਰਿਹਾ ਵਿਛਾਈਆ। ਪੰਚਮ ਜੇਠੀ ਕਰ ਇਕੱਠ, ਸਚ ਵਿਹਾਰਾ ਰਿਹਾ ਬਣਾਈਆ। ਬੁਰਜ ਹੰਕਾਰੀ ਜਾਣਾ ਢੱਠ, ਕਿਲ੍ਹਾ ਕੋਟ ਰਹਿਣ ਨਾ ਪਾਈਆ। ਤ੍ਰੈਗੁਣ ਮਾਇਆ ਅਗਨੀ ਮੱਠ, ਪ੍ਰਭ ਸਾਚਾ ਆਪ ਤਪਾਈਆ। ਆਪੇ ਗੇੜਨਹਾਰਾ ਉਲਟੀ ਲੱਠ, ਕਲਜੁਗ ਅੰਤ ਕਰਾਈਆ। ਲੇਖਾ ਚੁੱਕੇ ਅੱਠ ਸੱਠ, ਗੰਗਾ ਗੋਦਾਵਰੀ ਮੁਖ ਛੁਪਾਈਆ। ਗੁਰ ਦਰ ਮੰਦਰ ਜਾਣੇ ਢੱਠ, ਸ਼ਿਵਦਵਾਲਾ ਮੱਠ ਦਿਸ ਨਾ ਆਈਆ। ਪਾਰਬ੍ਰਹਮ ਚਰਨ ਕਵਲ ਦਵਾਰੇ ਇਕ ਇਕੱਠ, ਏਕਾ ਧਾਮ ਸੁਹਾਈਆ। ਸਤਿਜੁਗ ਤੇਰਾ ਸਾਚਾ ਹੱਠ, ਸਤਿ ਸੰਤੋਖ ਗਿਆਨ ਦਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੀਸ ਬੀਸਾ ਦਏ ਵਰ, ਜਗਤ ਜਗਦੀਸਾ ਖੇਲ ਖਿਲਾਈਆ। ਬੀਸ ਬੀਸਾ ਉਠ ਤਿਆਰ, ਲੋਕਮਾਤ ਲਏ ਅੰਗੜਾਈਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਹਰਿ ਸ਼ਬਦ ਕਰੀ ਕੁੜਮਾਈਆ। ਕੂੜ ਕੁੜਿਆਰਾ ਮੇਟ ਪਸਾਰ, ਕਲਜੁਗ ਖਤੇ ਪਾਈਆ। ਇਕ ਇਕੱਲਾ ਹਰਿ ਨਿਰੰਕਾਰ, ਜੁਗ ਜੁਗ ਲਹਿਣਾ ਦੇਣਾ ਰਿਹਾ ਚੁਕਾਈਆ। ਖੇਲੇ ਖੇਲ ਅਪਰ ਅਪਾਰ, ਆਪਣੇ ਭਾਣੇ ਵਿਚ ਸਮਾਈਆ। ਸਤਿਜੁਗ ਸਾਚੇ ਕਰ ਪਿਆਰ, ਲੋਕਮਾਤ ਜਨਮ ਦਵਾਈਆ। ਏਕਾ ਸ਼ਸਤਰ ਏਕਾ ਬਸਤਰ ਏਕਾ ਖੰਡਾ ਤੇਜ ਕਟਾਰ, ਪ੍ਰਭ ਸਾਚਾ ਹੱਥ ਫੜਾਈਆ। ਪੰਚਮ ਦੁਸ਼ਟ ਦਏ ਸੰਘਾਰ, ਪੰਚਮ ਦਏ ਜਗਾਈਆ। ਪੰਚਮ ਬੈਠਾ ਅਧਵਿਚਕਾਰ, ਸਾਚਾ ਮੇਲ ਮਿਲਾਈਆ। ਪੰਚਮ ਮੀਤਾ ਹਰਿ ਨਿਰੰਕਾਰ, ਏਕਾ ਰਾਗ ਸੁਹਾਗੀ ਗੀਤਾ ਚਾਰ ਵਰਨਾਂ ਰਿਹਾ ਜਣਾਈਆ। ਆਪੇ ਹੋਇਆ ਪਤਤ ਪੁਨੀਤਾ, ਆਪੇ ਦਿਹੁਰਾ ਆਪ ਮਸੀਤਾ, ਗੁਰ ਦਰ ਮੰਦਰ ਆਪ ਅਖਵਾਈਆ। ਹਰਿਜਨ ਵਿਰਲੇ ਤਨ ਮਨ ਜੀਤਾ, ਪ੍ਰਭ ਚਰਨ ਓਟ ਰਖਾਈਆ। ਵੇਖ ਵਖਾਏ ਹਸਤ ਕੀਟਾ, ਊਚਾਂ ਨੀਚਾਂ ਭੇਵ ਨਾ ਰਾਈਆ। ਨਾਮ ਨਿਧਾਨਾ ਦੇਵੇ ਏਕਾ ਮੀਠਾ, ਸੋਹੰ ਅੱਖਰ ਵੱਖਰ ਜਗਤ ਨਿਧਾਨਾ ਆਪ ਰਖਾਈਆ। ਕਲਜੁਗ ਭੰਨੇ ਕੌੜਾ ਰੀਠਾ, ਅੰਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਤ੍ਰੈਗੁਣ ਤੇਰਾ ਲਹਿਣਾ ਦੇਣਾ ਤੇਰੀ ਝੋਲੀ ਪਾਈਆ। ਤ੍ਰੈਗੁਣ ਮਾਇਆ ਤੇਰਾ ਅੰਤ, ਪ੍ਰਭ ਸਾਚੇ ਅੰਤ ਮਿਟਾਵਣਾ। ਬ੍ਰਹਮਾ ਖੋਲ੍ਹੇ ਆਪਣਾ ਹੱਟ, ਪ੍ਰਭ ਅੰਤਮ ਅੰਤ ਕਰਾਵਣਾ। ਗੁਰਮੁਖ ਵਿਰਲਾ ਲਾਹਾ ਲਏ ਖੱਟ, ਜਗਤ ਜੰਜਾਲਾ ਤੋੜ ਤੁੜਾਵਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਆਪ ਸਮਾਵਣਾ। ਚਾਰ ਵਰਨ ਉਪਦੇਸ਼, ਹਰਿ ਸ਼ਬਦ ਜਣਾਈਆ। ਪਰਗਟ ਹੋਏ ਦਸ ਦਸਮੇਸ਼, ਜੋਧਾ ਸੂਰ ਆਪ ਅਖਵਾਈਆ। ਸ਼ਬਦ ਸਿੰਘਾਸਣ ਨਰ ਨਰੇਸ਼, ਪੁਰਖ ਅਬਿਨਾਸ਼ਣ ਡੇਰਾ ਲਾਈਆ। ਬ੍ਰਹਿਮੰਡ ਖੰਡ ਹੋ ਪਰਵੇਸ਼, ਆਪ ਆਪਣੇ ਵਿਚ ਸਮਾਈਆ। ਭੇਵ ਨਾ ਪਾਇਣ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਵੇਦ ਪੁਰਾਨਾਂ ਅੰਜੀਲ ਕੁਰਾਨਾਂ ਖਾਣੀ ਬਾਣੀ ਸਾਰ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਖ ਵਖਾਈਆ। ਜੁਗ ਜੁਗ ਖੇਲੇ ਖੇਲ ਮਹਾਨਾ, ਲੋਕਮਾਤ ਲਏ ਅਵਤਾਰਾ। ਨਾਮ ਲਿਆਏ ਪੰਚ ਪਰਵਾਨਾ, ਵਰਤੇ ਵਰਤਾਵੇ ਵਿਚ ਸੰਸਾਰਾ। ਜਨ ਭਗਤਾਂ ਦੇਵੇ ਨਾਮ ਨਿਧਾਨਾ, ਮੇਟ ਮਿਟਾਏ ਅੰਧ ਅੰਧਿਆਰਾ। ਆਤਮ ਬ੍ਰਹਮ ਇਕ ਗਿਆਨਾ, ਚਰਨ ਕਵਲ ਸਚ ਸਹਾਰਾ। ਸੋਹੰ ਸ਼ਬਦ ਧੁਰ ਫ਼ਰਮਾਨਾ, ਚਾਰ ਵਰਨਾਂ ਕਰੇ ਪਿਆਰਾ। ਜਨ ਭਗਤਾਂ ਬੰਨ੍ਹੇ ਹੱਥੀਂ ਗਾਨਾ, ਕਲਜੁਗ ਤੇਰੀ ਅੰਤਮ ਵਾਰਾ। ਲੱਖ ਚੁਰਾਸੀ ਛੁੱਟੇ ਪੀਣਾ ਖਾਣਾ, ਦਹਿ ਦਿਸ਼ਾ ਹਾਹਾਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਲਏ ਅਤਵਾਰਾ। ਨਿਹਕਲੰਕ ਲਏ ਅਵਤਾਰ, ਧਰਤ ਮਾਤ ਧੀਰ ਧਰਾਈਆ। ਧਰਤ ਮਾਤ ਰੋਵੇ ਜ਼ਾਰੋ ਜ਼ਾਰ, ਗਲ ਪਲੜਾ ਨੇਤ਼ਰ ਨੀਰ ਵਹਾਈਆ। ਪਾਰਬ੍ਰਹਮ ਪ੍ਰਭ ਕਿਰਪਾ ਧਾਰ, ਕਲਜੁਗ ਜੀਵ ਵੱਡ ਗੁਨ੍ਹਾਈਆ। ਚੁੱਕਿਆ ਨਾ ਜਾਏ ਅੰਤਮ ਭਾਰ, ਜੂਠ ਝੂਠ ਬੈਠੀ ਸਿਰ ਉਠਾਈਆ। ਨਾ ਕੋਈ ਕਰੇ ਹੌਲਾ ਭਾਰ, ਸਾਧਾਂ ਸੰਤਾਂ ਆਤਮ ਹਲਕਾਈਆ। ਭਰਮੇ ਭੁੱਲੇ ਨਰ ਨਾਰ, ਜੀਵ ਜੰਤ ਪਤ ਗਵਾਈਆ। ਦੋਏ ਜੋੜ ਕਰੇ ਨਿਮਸਕਾਰ, ਰਤੀ ਰੱਤ ਨਾ ਰਹੀ ਰਾਈਆ।ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਰਿਹਾ ਸਮਝਾਈਆ। ਧਰਤ  ਮਾਤ ਦੇ ਦਿਲਾਸਾ, ਪ੍ਰਭ ਆਪਣਾ ਆਪ ਜਣਾਈਆ। ਆਪੇ ਵੇਖਣ ਆਏ ਮਾਤ ਤਮਾਸ਼ਾ, ਬੀਸ ਚੌਬੀਸਾ ਚਵੀਆਂ ਅਵਤਾਰਿਆ। ਵੇਖ ਵਿਖਾਣੇ ਪ੍ਰਿਥਮੀ ਆਕਾਸ਼ਾ, ਲੱਖ ਚੁਰਾਸੀ ਪਾਵੇ ਸਾਰਿਆ। ਤੋਲ ਤੁਲਾਵੇ ਰੱਤੀ ਤੋਲਾ ਮਾਸਾ, ਸਾਚਾ ਕੰਡਾ ਨਾਮ ਲਗਾ ਰਿਹਾ। ਜੋ ਜਨ ਖਾਏ ਮਦਿਰਾ ਮਾਸਾ, ਹਰਿ ਸਾਚੀ ਵੰਡਾ ਆਪ ਵੰਡਾ ਰਿਹਾ। ਅੰਤਮ ਆਉਣਾ ਹਾਰ ਪਾਸਾ, ਕਲਜੁਗ ਕੰਢਾ ਨੇੜੇ ਆ ਰਿਹਾ। ਨਾ ਕੋਈ ਕਰੇ ਬੰਦ ਖੁਲਾਸਾ, ਭੇਖ ਪਖੰਡਾ ਜਗਤ ਸੁਣਾ ਰਿਹਾ। ਜੋ ਉਪਜੇ ਸੋ ਅੰਤ ਵਿਨਾਸਾ, ਥਿਰ ਕੋਈ ਰਹਿਣ ਨਾ ਪਾ ਰਿਹਾ। ਜਨ ਭਗਤਾਂ ਹਰਿ ਦਾਸਨ ਦਾਸਾ, ਦਰ ਦਵਾਰੇ ਸੇਵ ਕਮਾ ਰਿਹਾ। ਕਾਇਆ ਮੰਡਲ ਸਾਚੀ ਰਾਸਾ, ਗੋਪੀ ਕਾਹਨਾ ਖੇਲ ਖਿਲਾ ਰਿਹਾ। ਨਿਝ ਘਰ ਆਤਮ ਰੱਖੇ ਵਾਸਾ, ਤਨ ਆਤਮ ਰਸ ਵਿਖਾ ਰਿਹਾ। ਜੋਤੀ ਨੂਰ ਕਰ ਪਰਕਾਸ਼ਾ, ਅਗਿਆਨ ਅੰਧੇਰ ਮਿਟਾ ਰਿਹਾ। ਲੇਖੇ ਲਾਏ ਰਸਨ ਸਵਾਸਾ, ਜੋ ਜਨ ਰਸਨਾ ਜਿਹਵਾ ਗਾ ਰਿਹਾ। ਸੰਮਤ ਚੌਦਾਂ ਵੇਖੇ ਮਾਤ ਤਮਾਸਾ, ਪ੍ਰਭ ਆਪਣੀ ਬਣਤ ਬਣਾ ਰਿਹਾ। ਪਰਗਟ ਹੋਏ ਸਰਬ ਗੁਣ ਤਾਸਾ, ਦੂਈ ਦਵੈਤੀ ਪੜਦਾ ਲਾਹ ਰਿਹਾ। ਜਨ ਭਗਤਾਂ ਦੇਵੇ ਚਰਨ ਕਵਲ ਸੱਚਾ ਭਰਵਾਸਾ, ਏਕਾ ਏਕ ਰਾਹ ਵਖਾ ਰਿਹਾ। ਗੁਰ ਪੂਰੇ ਸਦ ਬਲ ਬਲ ਜਾਸਾ, ਹਾਜ਼ਰ ਹਜ਼ੂਰਾ ਦਰਸ ਦਿਖਾ ਰਿਹਾ। ਹਰਿਜਨ ਨਾ ਹੋਏ ਮਾਤ ਨਿਰਾਸਾ, ਜਿਸ ਜਨ ਸੀਸ ਆਪਣਾ ਹੱਥ ਟਿਕਾ ਰਿਹਾ। ਕਦੇ ਨਾ ਆਵੇ ਹਾਰ ਪਾਸਾ, ਪ੍ਰਭ ਸਾਚਾ ਹੋਏ ਸਹਾਰਿਆ। ਮਿਲਿਆ ਮੇਲ ਹਰਿ ਸ਼ਾਹੋ ਸ਼ਾਬਾਸਾ, ਸ਼ਾਹ ਸੁਲਤਾਨਾ ਮੇਲ ਮਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਚ ਨਿਸ਼ਾਨਾ ਇਕ ਝੁਲਾ ਰਿਹਾ। ਸਚ ਨਿਸ਼ਾਨਾ ਸਚ ਰੰਗ, ਪ੍ਰਭ ਸਾਚੇ ਮਾਤ ਰੰਗਾਇਆ। ਨਾਮ ਡੋਰੀ ਇਕ ਪਤੰਗ, ਦੋ ਜਹਾਨਾਂ ਰਿਹਾ ਚੜ੍ਹਾਇਆ। ਆਪ ਲਗਾਇਆ ਆਪਣੇ ਅੰਗ, ਅੰਗੀਕਾਰ ਆਪ ਅਖਵਾਇਆ। ਸਾਢੇ ਤਿੰਨ ਹੱਥ ਸੀਆਂ ਸਚ ਪਲੰਘ, ਪ੍ਰਭ ਸਾਚੇ ਆਸਣ ਲਾਇਆ। ਧਰਤ ਮਾਤ ਮੰਗੇ ਮੰਗ, ਕਲਜੁਗ ਵੇਲਾ ਦਏ ਦੁਹਾਇਆ। ਲੱਖ ਚੁਰਾਸੀ ਹੋਈ ਭੰਗ, ਸ੍ਰਿਸ਼ਟ ਸਬਾਈ ਦਏ ਹਿਲਾਇਆ। ਚਿੱਟੇ ਅਸਵ ਕਸਿਆ ਤੰਗ, ਨੀਲੇ ਵਾਲਾ ਨੀਲੇ ਘੋੜੇ ਚਰਨ ਛੁਹਾਇਆ। ਲੋਆਂ ਪੁਰੀਆਂ ਆਏ ਲੰਘ, ਪਾਰ ਕਿਨਾਰਾ ਇਕ ਵਖਾਇਆ। ਸੋਹੰ ਸ਼ਬਦ ਵਜਾਏ ਮਰਦੰਗ, ਗੁਰਮੁਖ ਸੋਏ ਰਿਹਾ ਜਗਾਇਆ। ਲੱਖ ਚੁਰਾਸੀ ਦਏ ਟੰਗ, ਚਾਰੇ ਕੁੰਟ ਵੇਖ ਵਖਾਇਆ। ਸੰਗੀ ਸਾਥੀ ਆਪ ਅਖਵਾਏ ਕਾਇਆ ਚੋਲੀ ਚਾੜ੍ਹੇ ਰੰਗ, ਨਾਮ ਰੰਗੀਲਾ ਇਕ ਅਖਵਾਇਆ। ਮਾਇਆ ਮਮਤਾ ਡੱਸਣੀ ਨਾ ਮਾਰੇ ਡੰਗ, ਤ੍ਰਿਸ਼ਨਾ ਭੁੱਖ ਮਿਟਾਇਆ। ਕੱਟਣਹਾਰਾ ਭੁੱਖ ਨੰਗ, ਗਊ ਗਰੀਬਾਂ ਗਲੇ ਲਗਾਇਆ। ਜੂਠੀ ਝੂਠੀ ਕਲਜੁਗ ਕਾਇਆ ਭੰਨੇ ਕਾਚੀ ਵੰਗ, ਸਚ ਵਣਜਾਰਾ ਕੋਈ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਡ ਦਾਤਾ ਸੂਰਾ ਸਰਬੰਗ ਆਪ ਅਖਵਾਇਆ। ਸੂਰਬੀਰ ਹਰਿ ਦਾਤਾਰ, ਵਾਲੀ ਦੋ ਜਹਾਨਿਆ। ਪਰਗਟ ਹੋ ਵਿਚ ਸੰਸਾਰ, ਇਕ ਮਾਰੇ ਤੀਰ ਨਿਸ਼ਾਨਿਆ। ਨੌ ਖੰਡ ਪ੍ਰਿਥਮੀ ਵੇਖ ਵਿਚਾਰ, ਖੇਲੇ ਖੇਲ ਗੁਣ ਨਿਧਾਨਿਆ। ਸੱਤਾਂ ਦੀਪਾਂ ਆਈ ਹਾਰ, ਵੇਲਾ ਅੰਤ ਅੰਤ ਕਰਾਨਿਆ। ਵਰਭੰਡ ਖੰਡ ਹੋ ਤਿਆਰ, ਹਰਿ ਸ਼ਬਦ ਖੋਜ ਖੁਜਾਨਿਆ। ਜੇਰਜ ਅੰਡਾਂ ਮਾਰੇ ਮਾਰ, ਉਤਭੁਜ ਸੇਤਜ ਹੋਏ ਵੈਰਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਵਰ, ਦੇਵੇ ਸਰਨ ਚਰਨ ਇਕ ਧਿਆਨਿਆ। ਚਰਨ ਕਵਲ ਇਕ ਧਿਆਨ, ਹਰਿਜਨ ਆਪ ਰਖਾਇਆ। ਦੇਵਣਹਾਰਾ ਨਾਮ ਨਿਧਾਨ, ਆਤਮ ਝੋਲੀ ਰਿਹਾ ਭਰਾਇਆ। ਸੰਮਤ ਚੌਦਾਂ ਸਚ ਨਿਸ਼ਾਨ, ਚੌਦਾਂ ਲੋਕਾਂ ਰਿਹਾ ਵਖਾਇਆ। ਆਪੇ ਵੇਖ ਮੁਗਲ ਪਠਾਨ, ਈਸਾ ਮੂਸਾ ਰਿਹਾ ਹਿਲਾਇਆ। ਚੀਨਾ ਰੂਸਾ ਬਣ ਨਿਧਾਨ, ਕਿਉਂ ਬੈਠਾ ਮੁਖ ਛੁਪਾਇਆ। ਵਾਲੀ ਹਿੰਦ ਬਾਲ ਅੰਞਾਣ, ਪ੍ਰਭ ਸਾਚਾ ਰਿਹਾ ਜਗਾਇਆ। ਲੇਖਾ ਲਿਖਣਹਾਰ ਭਗਵਾਨ, ਜੁਗ ਜੁਗ ਲਿਖਦਾ ਆਇਆ। ਕਲਜੁਗ ਅੰਤਮ ਵੇਖ ਭੂਮਿਕਾ ਅਸਥਾਨ, ਭਾਰਤ ਖੰਡੀ ਡੇਰਾ ਲਾਇਆ। ਜੋਤੀ ਜੋਤ ਜਗੇ ਮਹਾਨ, ਭੇਵ ਕਿਸੇ ਨਾ ਪਾਇਆ। ਪੜ੍ਹ ਪੜ੍ਹ ਥੱਕੇ ਵੇਦ ਪੁਰਾਨ, ਪੰਡਤ ਕਾਸ਼ੀ ਰਹਿਣ ਨਾ ਪਾਇਆ। ਗ੍ਰੰਥੀ ਪੰਥੀ ਬਹਿ ਬਹਿ ਗਾਨ, ਹਰਿ ਮੰਦਰ ਹਰਿ ਜੀ ਦਿਸ ਨਾ ਆਇਆ। ਅੰਜੀਲ ਕੁਰਾਨ ਸਰਬ ਪਛਤਾਨ, ਐਲੀ ਅੱਲਾ ਪੜ੍ਹ ਪ੍ਰਭ ਸਚ ਅਮਾਮ, ਸ਼ਬਦ ਨਾ ਵੇਖ ਵਖਾਇਆ। ਖਾਣੀ ਬਾਣੀ ਹੋਈ ਹੈਰਾਨ, ਵੇਦ ਪੁਰਾਨਾਂ ਆਈ ਹਾਨ, ਅੰਜੀਲ ਕੁਰਾਨ ਅੰਤ ਪਛਤਾਨ, ਕਲਜੁਗ ਕਾਲੀ ਰੈਣ ਦਏ ਦੁਹਾਇਆ। ਜੋਤ ਸਰੂਪ ਹਰਿ ਭਗਵਾਨ, ਸ਼ਾਹੋ ਭੂਪ ਵਾਲੀ ਦੋ ਜਹਾਨ, ਸਤਿ ਸਰੂਪ ਗੁਣ ਨਿਧਾਨ, ਗੁਣਵੰਤਾ ਭੇਵ ਨਾ ਪਾਇਆ। ਸੱਤ ਰੰਗ ਚੜ੍ਹਾਏ ਧਰਮ ਨਿਸ਼ਾਨ, ਨੌ ਖੰਡ ਪ੍ਰਿਥਮੀ ਏਕਾ ਸ਼ਾਨ, ਸੱਤਾਂ ਦੀਪਾਂ ਦੇਵੇ ਮਾਨ, ਚਰਨ ਕਵਲ ਇਕ ਸਰਨਾਇਆ। ਬੀਸ ਬੀਸਾ ਚਤਰ ਸੁਜਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਰੂਪ ਵਟਾਇਆ। ਨਿਰਗੁਣ ਤੇਰੀ ਨਾਮ ਧਾਰ, ਦਿਸ ਕਿਸੇ ਨਾ ਆਈਆ। ਸਾਧ ਸੰਤ ਰਹੇ ਵਿਚਾਰ, ਭੇਵ ਕੋਇ ਨਾ ਪਾਈਆ। ਜੀਵ ਜੰਤ ਹੋਏ ਗਵਾਰ, ਰਸਨਾ ਮੁਖ ਹਲਕਾਈਆ। ਗੁਰਮੁਖ ਸਾਚੇ ਕਰ ਤਿਆਰ, ਪ੍ਰਭ ਆਪਣੀ ਸੇਵ ਲਗਾਈਆ। ਸੰਮਤ ਚੌਦਾਂ ਵੇਖ ਵਿਚਾਰ, ਰੈਣ ਅੰਧੇਰੀ ਰਿਹਾ ਮਿਟਾਈਆ। ਪੂਰਬ ਜਨਮਾਂ ਲਹਿਣਾ ਦੇਣਾ ਕਰਜ਼ ਉਤਾਰ, ਪਿਛਲਾ ਮੂਲ ਚੁਕਾਈਆ। ਸਾਚਾ ਗਹਿਣਾ ਤਨ ਸ਼ਿੰਗਾਰ, ਸੋਹੰ ਤਨ ਪਹਿਨਾਈਆ। ਸੋਲਾਂ ਕਲੀਆਂ ਅਪਰ ਅਪਾਰ, ਸਾਚੀ ਪੁਰੀਆਂ ਨਾਲ ਰਲਾਈਆ। ਵਲੀਆ ਛਲੀਆ ਹਰਿ ਨਿਰੰਕਾਰ, ਵਲ ਛਲ ਆਪ ਕਰਾਈਆ। ਨਿਹਚਲ ਧਾਮ ਅਟੱਲ ਅਟਲੀਆ, ਥਿਰ ਘਰ ਡੇਰਾ ਲਾਈਆ। ਥਿਰ ਘਰ ਡੇਰਾ ਪੁਰਖ ਭਤਾਰ, ਅਗੰਮ ਅਗੰਮੜੇ ਧਾਮ ਸੁਹਾਈਆ। ਹਰਿ ਸੰਤਨ ਮੇਲਾ ਸਚ ਦਵਾਰ, ਆਪ ਆਪਣਾ ਰਿਹਾ ਕਰਾਈਆ। ਪਹਿਲੀ ਚੇਤਰ ਦਿਵਸ ਵਿਚਾਰ, ਥਿਤ ਵਾਰ ਆਪ ਉਪਾਈਆ। ਗੁਰਮੁਖ ਸਾਚੇ ਲਏ ਉਭਾਰ, ਆਪ ਆਪਣੀ ਓਟ ਰਖਾਈਆ। ਲੱਖ ਚੁਰਾਸੀ ਵਿਚੋਂ ਕੱਢੇ ਬਾਹਰ, ਲੋਕਮਾਤ ਸ਼ਬਦ ਜਣਾਈਆ। ਆਪੇ ਗੁਪਤ ਆਪੇ ਜ਼ਾਹਿਰ, ਅੰਦਰ ਮੰਦਰ ਬਾਹਰ ਰਖਾਈਆ। ਭਗਤ ਸੁਹੇਲਾ ਮੀਤ ਮੁਰਾਰ, ਏਕੰਕਾਰ ਆਪ ਅਖਵਾਈਆ। ਅੰਮ੍ਰਿਤ ਆਤਮ ਬਖ਼ਸ਼ੇ ਠੰਢੀ ਠਾਰ, ਨਿਝਰ ਧਾਰ ਆਪ ਚੁਆਈਆ। ਆਪੇ ਖੋਲ੍ਹਣਹਾਰਾ ਬੰਦ ਕਿਵਾੜ, ਅੰਦਰ ਬੈਠਾ ਕੁੰਡਾ ਲਾਈਆ। ਮੇਟ ਮਿਟਾਏ ਪੰਚਮ ਧਾੜ, ਲੋਭ ਮੋਹ ਹੰਕਾਰ ਕਾਮ ਕਰੋਧ ਨੇੜ ਨਾ ਆਈਆ। ਸ਼ਬਦ ਖੰਡਾ ਤੇਜ ਕਟਾਰ, ਆਪਣਾ ਆਪ ਦਿਖਾਈਆ। ਆਪੇ ਹੋਇਆ ਪਹਿਰੇਦਾਰ, ਦਿਵਸ ਰੈਣ ਸੇਵ ਕਮਾਈਆ। ਜਨ ਭਗਤਾਂ ਕਰੇ ਖ਼ਬਰਦਾਰ, ਏਕਾ ਇਕੀ ਰਿਹਾ ਪਾਈਆ। ਸਾਚੀ ਸਿੱਖੀ ਵਿਚ ਸੰਸਾਰ, ਸਤਿਜੁਗ ਤ੍ਰੇਤਾ ਮਾਤ ਉਪਾਈਆ। ਗੁਰ ਗੋਬਿੰਦੇ ਮੰਗੀ ਭਿੱਖੀ, ਪ੍ਰਭ ਆਤਮ ਝੋਲੀ ਪਾਈਆ। ਏਕਾ ਧਾਰ ਰੱਖੀ ਤਿੱਖੀ, ਸਚ ਸੁੱਚ ਸੱਚੀ ਸਰਨਾਈਆ। ਨਾ ਕੋਈ ਜਾਣੇ ਮੁਨੀ ਰਿਖੀ, ਜਪ ਤਪ ਹੱਠ ਸਤਿ ਭੇਵ ਨਾ ਪਾਈਆ। ਆਪਣੀ ਹੱਥੀਂ ਲੇਖ ਰਿਹਾ ਲਿਖੀ, ਦੋ ਜਹਾਨ ਨਾ ਕੋਈ ਮਿਟਾਈਆ। ਨੇਤਰ ਲੋਚਨ ਨੈਣ ਆਪੇ ਪੇਖੀ, ਆਪ ਆਪਣੀ ਬਣਤ ਬਣਾਈਆ। ਆਪ ਉਪਾਏ ਧਾਰੀ ਕੇਸੀ, ਮੂੰਡ ਮੁੰਡਾਏ ਸੰਗ ਰਲਾਈਆ। ਪਰਗਟ ਜੋਧਾ ਸੂਰ ਦਸ ਦਸਮੇਸ਼ੀ, ਕਲਜੁਗ ਦਹਿਸਰ ਮੇਟ ਮਿਟਾਈਆ। ਕਲਜੁਗ ਤੇਰੀ ਅੰਤਮ ਪੇਸ਼ੀ, ਸੰਮਤ ਚੌਦਾਂ ਆਪੇ ਪਾਈਆ। ਪੂਜਾ ਮਿਟਾਏ ਸ਼ਿਵ ਸ਼ੰਕਰ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ੀ, ਕਰੋੜ ਤੇਤੀਸਾ ਨਾ ਕੋਇ ਮਨਾਈਆ। ਆਕਾਲ ਆਕਾਲਾ ਦੀਨ ਦਿਆਲਾ ਗੁਰ ਗੋਪਾਲਾ ਸ਼ਬਦ ਰਖਵਾਲਾ ਚਤਰਭੁਜ ਪ੍ਰਭ ਸਾਚਾ ਰਹਿਸੀ, ਦੂਸਰ ਕੋਈ ਦਿਸ ਨਾ ਆਈਆ। ਜਨ ਭਗਤਾਂ ਫਲ ਲਗਾਏ ਕਾਇਆ ਡਾਲਾ, ਆਪ ਆਪਣੀ ਰੁੱਤ ਸੁਹਾਈਆ। ਨੇੜ ਨਾ ਆਏ ਕਾਲ ਮਹਾਂਕਾਲਾ, ਪ੍ਰਭ ਚਰਨ ਦਵਾਰੇ ਰਿਹਾ ਬਿਠਾਈਆ। ਏਕਾ ਦੱਸੇ ਰਾਹ ਸੁਖਾਲਾ, ਸਤਿਜੁਗ ਸਾਚਾ ਮਾਰਗ ਲਾਈਆ। ਚਾਰ ਵਰਨ ਰਖਾਏ ਇਕ ਸੱਚੀ ਧਰਮਸਾਲਾ, ਚਰਨ ਸਰਨ ਸੱਚੀ ਸਰਨਾਈਆ। ਸੋਹੰ ਸ਼ਬਦ ਗਲ ਪਾਏ ਮਾਲਾ, ਓਅੰ ਸਤਿਜੁਗ ਭੇਵ ਚੁਕਾਈਆ। ਆਪੇ ਜੋਤ ਜਗਾਏ ਜਗਤ ਜਵਾਲਾ, ਆਪੇ ਖਿੱਚ ਵਖਾਈਆ। ਕਲਜੁਗ ਹੋਇਆ ਹਾਲ ਬੇਹਾਲਾ, ਚਾਰੋਂ ਕੁੰਟ ਦਏ ਦੁਹਾਈਆ। ਸਤਿਜੁਗ ਸਾਚਾ ਮਾਰੇ ਛਾਲਾ, ਪ੍ਰਭ ਸਾਚੀ ਰੁੱਤ ਸੁਹਾਈਆ। ਦੋਹਾਂ ਵਿਚੋਲਾ ਸ਼ਬਦ ਦਲਾਲਾ, ਹਰਿ ਸਾਲਸ ਇਕ ਰਖਾਈਆ। ਆਪੇ ਹੋਇਆ ਹਰਿ ਰਖਵਾਲਾ, ਜੁਗ ਜੁਗ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਨਾਮ ਦਏ ਵਰ, ਲੱਖ ਚੁਰਾਸੀ ਲਏ ਪਰਨਾਈਆ। ਲੱਖ ਚੁਰਾਸੀ ਸਾਚੀ ਨਾਰਾ, ਏਕਾ ਕੰਤ ਹੰਢਾਇੰਦਾ। ਪਰਗਟ ਹੋ ਨਰ ਅਵਤਾਰਾ, ਗੁਰਮੁਖ ਸਾਚੇ  ਆਪ ਜਗਾਇੰਦਾ। ਦੇਵੇ ਦਰਸ ਅਗੰਮ ਅਪਾਰਾ, ਲੋਕਮਾਤ ਆਪ ਉਠਾਇੰਦਾ। ਰਸਨ ਕਰਾਏ ਜੈ ਜੈ ਜੈਕਾਰਾ, ਅੱਖਰ ਵੱਖਰ ਸ਼ਬਦ ਜਣਾਇੰਦਾ। ਧਰਨੀ ਧਰਤ ਧਵਲ ਭੰਡਾਰਾ, ਨਾ ਕੋਈ ਖਾਲੀ ਮਾਤ ਕਰਾਇੰਦਾ। ਸ੍ਰਿਸ਼ਟ ਸਬਾਈ ਰਿਹਾ ਮਵਲ, ਦਿਸ ਕਿਸੇ ਨਾ ਆਇੰਦਾ। ਆਪੇ ਰਾਮਾ ਕ੍ਰਿਸ਼ਨਾ ਸਾਵਲ ਸਵਲ, ਮੁਕੰਦ ਮਨੋਹਰ ਲੱਖਮੀ ਨਰਾਇਣ ਆਪ ਅਖਵਾਇੰਦਾ। ਆਪੇ ਪਰਗਟ ਹੋਏ ਉਪਰ ਧਵਲ, ਨਿਹਕਲੰਕਾ ਡੰਕ ਵਜਾਇੰਦਾ। ਜਨ ਭਗਤਾਂ ਉਲਟਾ ਕਰ ਨਾਭ ਕਵਲ, ਅੰਮ੍ਰਿਤ ਧਾਰ ਵਹਾਇੰਦਾ। ਸੁਰਤ ਸਵਾਣੀ ਹੋਈ ਬਵਲ, ਆਪ ਆਪਣਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਸਚ ਗਿਆਨ ਦਵਾਇੰਦਾ। ਸਤਿਜੁਗ ਤੇਰਾ ਸ਼ਬਦ ਗਿਆਨ, ਹਰਿ ਏਕਾ ਏਕ ਰਖਾਇਆ। ਕਾਇਆ ਮੰਦਰ ਸਚ ਮਕਾਨ, ਪ੍ਰਭ ਏਕਾ ਓਟ ਤਕਾਇਆ। ਆਪੇ ਦਾਤਾ ਗੁਣ ਨਿਧਾਨ, ਦੇਵਣਹਾਰ ਆਪ ਅਖਵਾਇਆ। ਆਪੇ ਚਤੁਰ ਸੁਘੜ ਸੁਜਾਨ, ਮੂਰਖ ਮੂੜ੍ਹ ਆਪ ਅਖਵਾਇਆ। ਆਪੇ ਬੈਠ ਵਿਚ ਬਿਬਾਨ, ਬਿਠਾਵਣਹਾਰ ਆਪ ਹੋ ਆਇਆ। ਲੋਆ ਪੁਰੀਆਂ ਮਾਰ ਧਿਆਨ, ਹਰਿਜਨ ਸੋਏ ਰਿਹਾ ਜਗਾਇਆ। ਸੰਮਤ ਚੌਦਾਂ ਏਕਾ ਆਨ, ਏਕਾ ਇੱਕੀ ਰਿਹਾ ਪਾਇਆ। ਲੇਖਾ ਚੁੱਕੇ ਪੀਣ ਖਾਣ, ਲੱਖ ਚੁਰਾਸੀ ਰਿਹਾ ਜਣਾਇਆ। ਅੰਤਮ ਲਹਿਣਾ ਦੇਣਾ ਸਾਢੇ ਤਿੰਨ ਹੱਥ ਸੀਣ, ਸਾਚੀ ਵੰਡਾ ਰਿਹਾ ਵੰਡਾਇਆ। ਵੇਖੇ ਖੇਲ ਰੂਸਾ ਚੀਨ, ਭਾਰਤ ਖੰਡੀ ਡੇਰਾ ਲਾਇਆ। ਦਾਤਾ ਜੋਧਾ ਸੂਰਾ ਵਡ ਪਰਬੀਨ, ਪਾਰਬ੍ਰਹਮ ਅਖਵਾਇਆ। ਲੇਖਾ ਲਿਖੇ ਲੋਕ ਤੀਨ, ਤਿੰਨਾਂ ਲੋਕਾਂ ਲੇਖ ਲਿਖਾਇਆ। ਕਲਜੁਗ ਤੇਰੀ ਭੰਨੇ ਹੰਕਾਰੀ ਬੀਨ, ਸਤਿਜੁਗ ਖੰਡਾ ਹੱਥ ਉਠਾਇਆ। ਨਵ ਖੰਡਾਂ ਸੱਤਾਂ ਦੀਪਾਂ ਸਾਧਾਂ ਸੰਤਾਂ ਲਏ ਛੀਨ, ਦੀਪਕ ਜੋਤ ਨਾ ਕੋਇ ਜਗਾਇਆ। ਗੁਰਮੁਖਾਂ ਕਰੇ ਠਾਂਢਾ ਸੀਨ, ਜਿਸ ਜਨ ਆਪਣਾ ਦਰਸ ਦਿਖਾਇਆ। ਨੇਤਰ ਲੋਚਨ ਵੇਖਣ ਤੀਨ, ਨਿਜ ਆਤਮ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਜ ਘਰ ਬੈਠਾ ਆਸਣ ਲਾਇਆ। ਨਿਜ ਘਰ ਆਤਮ ਹਰਿ ਹਰਿ ਵਸਿਆ, ਗੁਰਮੁਖ ਵਿਰਲੇ ਪਾਇਆ। ਪਾਰਬ੍ਰਹਮ ਰਾਹ ਸਾਚਾ ਦੱਸਿਆ, ਨਰ ਨਾਰੀ ਜੋਤ ਜਗਾਇਆ। ਦਸਮ ਦਵਾਰੀ ਬਹਿ ਬਹਿ ਹੱਸਿਆ, ਆਤਮ ਸੇਜਾ ਆਸਣ ਲਾਇਆ। ਮੇਟ ਮਿਟਾਏ ਰੈਣ ਅੰਧੇਰੀ ਮਸਿਆ, ਸਾਚਾ ਚੰਦ ਆਪ ਚੜ੍ਹਾਇਆ। ਤੀਰ ਨਿਰਾਲਾ ਏਕਾ ਕਸਿਆ, ਦੋ ਜਹਾਨਾਂ ਪਾਰ ਕਰਾਇਆ। ਧੁਰਦਰਗਾਹੀ ਆਇਆ ਨੱਸਿਆ, ਲੋਕਮਾਤ ਫੇਰਾ ਪਾਇਆ। ਲੱਖ ਚੁਰਾਸੀ ਜੂਠੀ ਝੂਠੀ ਫਾਹੀ ਫਸਿਆ, ਨਾ ਕੋਈ ਦੇਵੇ ਫੰਦ ਤੁੜਾਇਆ। ਮਾਇਆ ਨਾਗਨੀ ਡੰਗ ਮਾਰ ਰਹੀ ਡੱਸਿਆ, ਦੂਈ ਦਵੈਤੀ ਵਿਸ ਨਾ  ਕੋਈ ਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਵਰਭੰਡੀ ਵੰਡ ਵੰਡਾਇਆ। ਹਰਿ ਭੰਡੀ ਹਰਿ ਵੰਡ ਵੰਡਾਏ, ਆਪਣੀ ਕਲ ਧਾਰਿਆ। ਇਲਾਬੁਤ ਹਰਿ ਦਏ ਹਿਲਾਏ, ਪੰਚਮ ਜੇਠ ਦਿਵਸ ਵਿਚਾਰਿਆ। ਕੇਤਮਾਲ ਦਏ ਦੁਹਾਏ, ਨਾ ਕੋਈ ਮਾਤ ਸਹਾਰਿਆ। ਕਿੰਪੁਰਖ ਪ੍ਰਭ ਕਿਰਪਾ ਕਰ, ਆਪੇ ਦਏ ਜਗਤ ਹੁਲਾਰਿਆ। ਧਰਤ ਮਾਤ ਤੇਰਾ ਖੁਲ੍ਹਾ ਘਰ, ਕਰੇ ਅੰਤਮ ਵਾਰਿਆ। ਧਰਮ ਰਾਏ ਭੰਡਾਰੇ ਦੇਵੇ ਭਰ, ਲੱਖ ਚੁਰਾਸੀ ਕਰ ਸੰਘਾਰਿਆ। ਆਪ ਖੁਲ੍ਹਾਏ ਅੰਤਮ ਦਰ, ਸੰਮਤ ਚੌਦਾਂ ਵੇਖ ਵਖਾ ਰਿਹਾ। ਆਪਣੀ ਕਰਨੀ ਰਿਹਾ ਕਰ, ਕਰਨਹਾਰ ਵਡ ਸਿਕਦਾਰਿਆ। ਨਾ ਜਨਮੇ ਨਾ ਜਾਏ ਮਰ, ਖੇਲੇ ਖੇਲ ਵਡ ਸੰਸਾਰਿਆ। ਜਨ ਭਗਤਾਂ ਆਤਮ ਲਏ ਵਰ, ਕੰਤ ਭਤਾਰੀ ਆਪ ਅਖਵਾ ਰਿਹਾ। ਇਕ ਨੁਹਾਏ ਸਾਚੇ ਸਰ, ਚਰਨ ਧੂੜੀ ਮਸਤਕ ਲਾ ਰਿਹਾ। ਆਵਣ ਜਾਵਣ ਚੁੱਕੇ ਡਰ, ਲੱਖ ਚੁਰਾਸੀ ਫੰਦ ਕਟਾ ਰਿਹਾ। ਇਕ ਵਖਾਏ ਸਾਚਾ ਘਰ, ਥਿਰ ਘਰ ਨਾਉਂ ਰਖਾ ਰਿਹਾ। ਚਾਰ ਵਰਨ ਉਪਾਏ ਸਾਚਾ ਦਰ, ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕ ਧਾਮ ਬਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਰਾਮ ਰਹੀਮ ਆਪ ਅਖਵਾ ਰਿਹਾ। ਰਾਮ ਰਹੀਮ ਰਹਿਮਾਨਾ, ਅੱਲਾ ਅਲਾਹੀ ਨੂਰਿਆ। ਆਪੇ ਬੰਨ੍ਹੇ ਹੱਥੀਂ ਗਾਨਾ, ਵੇਖ ਵਖਾਏ ਨੇੜੇ ਦੂਰਿਆ। ਰਸਨਾ ਚਿਲ੍ਹਾ ਤੀਰ ਕਮਾਨਾ, ਸੋਹੰ ਆਪ ਚੜ੍ਹਾ ਰਿਹਾ। ਉਠੇ ਜੋਧਾ ਸੂਰ ਬਲੀ ਬਲਵਾਨਾ, ਲੱਖ ਚੁਰਾਸੀ ਸੁੰਞ ਮਸਾਨਾ, ਘਰ ਦਿਸਦਾ ਨਾ ਕੋਈ ਵਸਾ ਰਿਹਾ। ਨਾ ਕੋਈ ਗਾਏ ਸ਼ਬਦ ਤਰਾਨਾ, ਰਾਗ ਤਾਲ ਨਾ ਕੋਈ ਰਖਾ ਰਿਹਾ। ਸੰਮਤ ਚੌਦਾਂ ਹੋਏ ਜਵਾਨਾ, ਬਾਹੂ ਬਲ ਰਖਾ ਰਿਹਾ। ਗੁਰਮੁਖ ਵਿਰਲੇ ਮੇਲ ਸ੍ਰੀ ਭਗਵਾਨਾ, ਜਿਸ ਜਨ ਆਪਣੀ ਦਇਆ ਕਮਾ ਰਿਹਾ। ਆਪੇ ਆਪ ਦੇਵੇ ਸਾਚਾ ਦਾਨਾ, ਦਾਤਾ ਦਾਨੀ ਆਪ ਅਖਵਾ ਰਿਹਾ। ਜਗਤ ਮਿਟੇ ਅੰਤ ਨਿਸ਼ਾਨਾ, ਹਰਿ ਸਾਚਾ ਮੇਟ ਮਿਟਾ ਰਿਹਾ। ਸਤਿਜੁਗ ਸਾਚਾ ਹੋਏ ਪਰਧਾਨਾ, ਧਰਤ ਮਾਤ ਗੋਦ ਬਿਠਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਸ਼ਨੂੰ ਵੰਸੀ ਆਪ ਅਖਵਾ ਰਿਹਾ। ਵਿਸ਼ਨੂੰ ਭਗਵਾਨ ਹੱਥ ਵਡਿਆਈਆ, ਕਲਜੁਗ ਅੰਤਮ ਵਾਰਾ। ਖੇਲੇ ਖੇਲ ਹਰ ਘਟ ਥਾਈਂਆ, ਜੋਤ ਨੂਰ ਕਰ ਉਜਿਆਰਾ। ਹਰਿਜਨ ਉਠਾਏ ਫੜ ਫੜ ਬਾਹੀਂਆ, ਦਰ ਦਰ ਘਰ ਘਰ ਆਪ ਰਖਵਾਰਾ। ਸਦਾ ਸੁਹੇਲਾ ਦੇਵੇ ਠੰਢੀਆਂ ਛਾਈਂਆ, ਏਕਾ ਪੱਲਾ ਨਾਮ ਫੜਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੀਸ ਇਕੀਸ ਜਗਤ ਜਗਦੀਸ, ਹਰਿਜਨ ਮੇਲਾ ਮੇਲ ਮਿਲਾਰਾ, ਗੁਰਮੁਖ ਗੋਬਿੰਦ ਮੇਲ, ਹਰਿ ਹਰਿ ਗੋਬਿੰਦ ਪਾਇਆ। ਮਿਲਿਆ ਮੇਲ ਸੱਜਣ ਸੁਹੇਲ, ਜਗਤ ਚਿੰਦਿਆ ਦਏ ਮਿਟਾਇਆ। ਆਪੇ ਖੇਲਣਹਾਰਾ ਖੇਲ, ਜੁਗ ਜੁਗ ਖੇਲ ਖਿਲਾਇਆ। ਆਪ ਵਸਿਆ ਰੰਗ ਨਵੇਲ, ਆਪੇ ਬੈਠਾ ਹਰ ਘਟ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਧਾਮ ਸੁਹਾਇਆ। ਸਚ ਧਾਮ ਸਚ ਅਸਥਾਨ, ਸਾਚੀ ਬਣਤ ਬਣਾਈਆ। ਆਪੇ ਬੈਠ ਸ੍ਰੀ ਭਗਵਾਨ, ਸਾਧ ਸੰਤ ਮਾਤ ਤਰਾਈਆ। ਜੀ ਆਇਆ ਦੇਵੇ ਜੀਆ ਦਾਨ, ਆਤਮ ਘਰ ਵਧਾਈਆ। ਚਰਨ ਧੂੜ ਸੱਚਾ ਇਸ਼ਨਾਨ, ਸਰ ਸਰੋਵਰ ਇਕ ਵਖਾਈਆ। ਕਾਇਆ ਮੰਦਰ ਅੰਦਰ ਬਹਿ ਬਹਿ ਰਸਨਾ ਗਾਣ, ਗਾਵਤ ਗਾਵਤ ਹਰਿ ਸੁੱਖ ਸਹਿਜ ਸਮਾਈਆ। ਧੁਰਦਰਗਾਹੀ ਦੇਵੇ ਮਾਣ, ਜੋ ਜਨ ਆਏ ਸੀਸ ਝੁਕਾਈਆ। ਸ਼ਬਦ ਬਿਠਾਏ ਸਚ ਬਿਬਾਨ, ਆਵਣ ਜਾਵਣ ਗੇੜ ਕਟਾਈਆ। ਲੱਖ ਚੁਰਾਸੀ ਪੁਣ ਛਾਨ, ਗੁਰਮੁਖ ਸਾਚੇ ਰਿਹਾ ਤਰਾਈਆ। ਆਪੇ ਹੋਇਆ ਜਾਣੀ ਜਾਣ, ਹਰਿਜਨ ਸਾਚੇ ਵੇਖ ਵਖਾਈਆ। ਦੋ ਜਹਾਨੀ ਦੇਵੇ ਮਾਣ, ਸਿਰ ਆਪਣਾ ਹੱਥ ਟਿਕਾਈਆ। ਸੋਹੰ ਸ਼ਬਦ ਧੁਰ ਫ਼ਰਮਾਨ, ਦਰ ਦਰ ਘਰ ਘਰ ਰਿਹਾ ਅਲਖ ਜਗਾਈਆ। ਅੰਮ੍ਰਿਤ ਆਤਮ ਪੀਣ ਖਾਣ, ਤ੍ਰਿਸ਼ਨਾ ਭੁੱਖ ਮਿਟਾਈਆ। ਏਕਾ ਏਕ ਧੁਰ ਦੀ ਬਾਨ, ਪ੍ਰਭ ਸਾਚਾ ਰਿਹਾ ਪਾਈਆ। ਚਾਰ ਵਰਨਾਂ ਇਕ ਗਿਆਨ, ਏਕਾ ਰਾਹ ਵਖਾਈਆ। ਮਿਲੇ ਮੇਲ ਗੁਣ ਨਿਧਾਨ, ਗੁਣਵੰਤਾ ਮੇਲ ਮਿਲਾਈਆ। ਗੁਰਮੁਖ ਸਾਚੇ ਚਤੁਰ ਸੁਘੜ ਸਿਆਨ, ਦਰ ਘਰ ਸਾਚਾ ਬੰਕ ਸੁਹਾਈਆ। ਪਾਇਆ ਪਦ ਇਕ ਨਿਰਬਾਨ, ਨਿਜ ਘਰ ਵੇਖ ਵਖਾਈਆ। ਮੇਟ ਮਿਟਾਏ ਪੰਜ ਸ਼ੈਤਾਨ, ਜਿਸ ਜਨ ਆਪਣੀ ਦਇਆ ਕਮਾਈਆ। ਚਰਨ ਦਵਾਰ ਕਰ ਪਰਵਾਨ, ਪਰਮਾਨੰਦ ਵਿਚ ਸਮਾਈਆ। ਆਤਮ ਸ਼ਬਦੀ ਬ੍ਰਹਮ ਗਿਆਨ, ਪਾਰਬ੍ਰਹਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਬਾਹਰ ਦਵਾਰ ਬੰਕ ਸੁਹਾਈਆ।

Leave a Reply

This site uses Akismet to reduce spam. Learn how your comment data is processed.