Granth 06 Likhat 085: 18 Chet 2014 Bikarmi Kartar Singh de Greh 21 Parivaran de Ikath Hoyea Pind Bhoomli Jila Gurdaspur

੧੮ ਚੇਤ ੨੦੧੪ ਬਿਕਮੀ ਕਰਤਾਰ ਸਿੰਘ ਦੇ ਗ੍ਰਹਿ ਇੱਕੀ ਪਰਿਵਾਰਾਂ ਦਾ ਇਕੱਠ ਹੋਇਆ ਪਿੰਡ ਭੂਮਲੀ ਜ਼ਿਲਾ ਗੁਰਦਾਸਪੁਰ

ਦੀਨ ਦਿਆਲ ਦਇਆਨਿਧ ਦਾਤਾ, ਦਇਆਵਾਨ ਅਖਵਾਇੰਦਾ। ਜਨ ਭਗਤਾਂ ਦੇਵੇ ਸਾਚੀ ਦਾਤਾ, ਆਤਮ ਬ੍ਰਹਮ ਜਣਾਇੰਦਾ। ਆਪੇ ਹੋਏ ਪਿਤਾ ਮਾਤਾ, ਆਪ ਆਪਣੀ ਗੋਦ ਉਠਾਇੰਦਾ। ਮੇਟ ਮਿਟਾਏ ਅੰਧੇਰੀ ਰਾਤਾ, ਏਕਾ ਜੋਤ ਜਗਾਇੰਦਾ। ਧੁਰਦਰਗਾਹੀ ਸਚ ਸੁਗ਼ਾਤਾ, ਆਪਣਾ ਨਾਮ ਝੋਲੀ ਪਾਇੰਦਾ। ਚਰਨ ਕਵਲ ਬੰਧਾਏ ਸਾਚਾ ਨਾਤਾ, ਨਾ ਕੋਈ ਤੋੜੇ ਤੋੜ ਤੁੜਾਇੰਦਾ। ਪਰਗਟ ਹੋ ਤ੍ਰੈਲੋਕੀ ਨਾਥਾ, ਕਲਜੁਗ ਅੰਤਮ ਵੇਖ ਵਖਾਇੰਦਾ। ਭਗਤ ਜਨਾਂ ਹਰਿ ਸਗਲਾ ਸਾਥਾ, ਜੁਗ ਜੁਗ ਸੰਗ ਨਿਭਾਇੰਦਾ। ਇਕ ਚਲਾਏ ਨਾਮ ਰਾਥਾ, ਰਥ ਰਥਵਾਹੀ ਆਪ ਅਖਵਾਇੰਦਾ। ਸੋਹੰ ਸ਼ਬਦ ਅਕਥਨਾ ਅਕਾਥਾ, ਅਕੱਥ ਕਥਾ ਕਹਾਇੰਦਾ। ਸਗਲ ਵਸੂਰਾ ਹਰਿਜਨ ਲਾਥਾ, ਜੋ ਜਨ ਨੇਤਰ ਦਰਸ਼ਨ ਪਾਇੰਦਾ। ਸਰਬ ਕਲਾ ਆਪੇ ਸਮਰਾਥਾ, ਅਕਲ ਕਲ ਵਰਤਾਇੰਦਾ। ਕਲਜੁਗ ਤੇਰਾ ਲਹਿਣਾ ਦੇਣਾ ਮੂਲ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹਾਥਾ, ਲੱਖ ਚੁਰਾਸੀ ਵੰਡ ਵੰਡਾਇੰਦਾ। ਵੇਖ ਵਖਾਣੇ ਨੌ ਖੰਡ, ਸੱਤਾਂ ਦੀਪਾਂ ਫੇਰਾ ਪਾਇੰਦਾ। ਆਪੇ ਜਾਣੇ ਜੇਰਜ ਅੰਡ, ਉਤਭੁਜ ਸੇਤਜ ਫੋਲ ਫੁਲਾਇੰਦਾ। ਗੁਰਮੁਖਾਂ ਨਾਮ ਰਿਹਾ ਵੰਡ, ਆਤਮ ਝੋਲੀ ਆਪ ਭਰਾਇੰਦਾ। ਮਨਮੁਖਾਂ ਸੁੱਤਾ ਦੇ ਕਰ ਕੰਡ, ਦਿਸ ਕਿਸੇ ਨਾ ਆਇੰਦਾ। ਜੂਠ ਝੂਠ ਬੱਤੀ ਦੰਦ ਪਾਇਣ ਡੰਡ, ਹਰਿ ਕਾ ਨਾਮ ਨਾ ਕੋਈ ਧਿਆਇੰਦਾ। ਪ੍ਰਭ ਖੇਲੇ ਖੇਲ ਵਿਚ ਬ੍ਰਹਿਮੰਡ, ਉਚੇ ਟਿੱਲੇ ਵੇਖ ਵਖਾਇੰਦਾ। ਮੇਟ ਮਿਟਾਏ ਭੇਖ ਪਖੰਡ, ਕਾਲੀ ਰੇਖ ਰਹਿਣ ਨਾ ਪਾਇੰਦਾ। ਕਲਜੁਗ ਜੀਵ ਨਾਰ ਦੁਹਾਗਣ ਰੰਡ, ਸਾਚਾ ਕੰਤ ਨਾ ਕੋਈ ਹੰਢਾਇੰਦਾ। ਮਨਮੁਖ ਜੀਵਾਂ ਆਤਮ ਭਰਿਆ ਹੰਕਾਰ ਵਿਕਾਰ ਘਮੰਡ, ਸੀਤਲ ਸਾਂਤ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕਾਂਤ ਡੇਰਾ ਲਾਇੰਦਾ। ਇਕ ਇਕਾਂਤ ਹਰਿ ਇਕੱਲਾ, ਏਕਾ ਏਕ ਅਖਵਾਇਆ। ਸ਼ਬਦ ਵਖਾਏ ਸਚ ਮਹੱਲਾ, ਆਪਣਾ ਆਸਣ ਲਾਇਆ। ਦੀਪਕ ਜੋਤੀ ਏਕਾ ਬਲਾ, ਅਗਿਆਨ ਅੰਧੇਰ ਰਹਿਣ ਨਾ ਪਾਇਆ। ਆਪੇ ਹੋਇਆ ਅਛਲ ਅਛੱਲਾ, ਵਲ ਛਲਧਾਰੀ ਆਪ ਅਖਵਾਇਆ। ਸ਼ਬਦੀ ਜੋਤੀ ਆਪੇ ਰਲਾ, ਦਿਸ ਕਿਸੇ ਨਾ ਆਇਆ। ਸੋਹੰ ਫੜਿਆ ਹੱਥ ਵਿਚ ਭੱਲਾ, ਲੋਆਂ ਪੁਰੀਆਂ ਵੰਡ ਵੰਡਾਇਆ। ਪੁਰਖ ਨਿਰੰਜਣ ਪਾਏ ਤਰਥਲਾ, ਹੰ ਹੰਗਤਾ ਦਏ ਮਿਟਾਇਆ। ਸਾਚਾ ਮੇਲਾ ਗੋਬਿੰਦ ਡੱਲਾ, ਕਲਜੁਗ ਅੰਤਮ ਦਏ ਮਿਲਾਇਆ। ਪੰਚਮ ਜੇਠੀ ਬੋਲੇ ਹੱਲਾ, ਨੌ ਖੰਡ ਪ੍ਰਿਥਮੀ ਦਏ ਹਿਲਾਇਆ। ਜਨ ਭਗਤਾਂ ਦੂਈ ਦਵੈਤੀ ਮੇਟੇ ਸੱਲਾ, ਏਕਾ ਨਾਮ ਜਪਾਇਆ। ਨਿਜ ਘਰ ਆਤਮ ਸਾਚਾ ਮੱਲਾ, ਸਾਚੀ ਸੇਜਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰਿਹਾ ਤਰਾਇਆ। ਹਰਿ ਚਰਨ ਸਾਚੀ ਏਕਾ ਓਟ, ਪ੍ਰਭ ਚਰਨ ਰਖਾਈਆ। ਗੁਰ ਮਾਰੇ ਸ਼ਬਦ ਚੋਟ, ਬਚਿਆ ਕੋਈ ਰਹਿਣ ਨਾ ਪਾਈਆ। ਮਨਮੁਖ ਆਲ੍ਹਣਿਓ ਡਿੱਗੇ ਬੋਟ, ਨਾ ਸਕੇ ਕੋਈ ਉਠਾਈਆ। ਦਰ ਦਰ ਘਰ ਘਰ ਅੰਦਰ ਮੰਦਰ ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਬੈਠੇ ਕੋਟੀ ਕੋਟ, ਸਾਚਾ ਦਰ ਨਾ ਕੋਈ ਖੁਲ੍ਹਾਈਆ। ਹਰਿ ਕਾ ਤੀਰ ਨਿਰਾਲਾ ਰਿਹਾ ਛੂਟ, ਜਨ ਭਗਤਾਂ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਮਾਤ ਲੁਕਾਈਆ। ਮਾਤਲੋਕ ਹਰਿ ਵੇਖਣ ਆਇਆ, ਜੋਤੀ ਜਾਮਾ ਪਾਇੰਦਾ। ਗੁਰਮੁਖ ਸੋਏ ਆਪ ਜਗਾਵਣ ਆਇਆ, ਭੇਖਾਧਾਰੀ ਭੇਖ ਵਟਾਇੰਦਾ। ਸ਼ਬਦ ਗਹਿਣਾ ਤਨ ਪਹਿਨਾਵਣ ਆਇਆ, ਲਹਿਣਾ ਦੇਣਾ ਲੇਖ ਚੁਕਾਇੰਦਾ। ਨੇਤਰ ਨੈਣਾਂ ਦਰਸ ਦਿਖਾਵਣ ਆਇਆ, ਦਰਸ ਅਮੋਘ ਦਿਖਾਇੰਦਾ। ਭਾਣਾ ਸਹਿਣਾ ਦੇ ਮਤ ਸਮਝਾਵਣ ਆਇਆ, ਗੁਰ ਮਤ ਇਕ ਰਖਾਇੰਦਾ। ਸੋਹੰ ਸ਼ਬਦ ਰਸਨਾ ਕਹਿਣਾ, ਚਾਰ ਵਰਨ ਏਕਾ ਧਾਮ ਬਹਾਇੰਦਾ। ਊਚ ਨੀਚ ਰੰਕ ਰਾਜਾਨ ਸ਼ਾਹ ਸੁਲਤਾਨ ਨਾ ਕੋਈ ਰਹਿਣਾ, ਪ੍ਰਭ ਸਾਚਾ ਹੁਕਮ ਜਣਾਇੰਦਾ। ਜੂਠ ਝੂਠ ਪੰਜ ਤਤ ਵਿਕਾਰੀ ਲੋਕਮਾਤ ਅੰਤਮ ਕਲ ਵਹਿਣਾ, ਪ੍ਰਭ ਸਾਚਾ ਆਪ ਵਹਾਇੰਦਾ। ਕਲਜੁਗ ਲਹਿਣਾ ਦੇਣਾ, ਪਿਛਲਾ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਸੋਏ ਮਾਤ ਉਠਾਇੰਦਾ। ਗੁਰਮੁਖ ਸੋਏ ਆਪ ਜਗਾਏ, ਦਿਵਸ ਰੈਣ ਸੇਵ ਕਮਾਈਆ। ਮਨਮੁਖ ਗੂੜ੍ਹੀ ਨੀਂਦ ਸਵਾਏ, ਤਨ ਵਸਾਇਆ ਇਕ ਵਿਕਾਰਿਆ। ਜੋਤ ਨਿਰੰਜਣ ਨਾ ਕੋਈ ਜਗਾਏ, ਨੌ ਦਵਾਰੇ ਹੋਏ ਖੁਆਰਿਆ। ਗੁਰਮੁਖ ਮੇਲਾ ਸਹਿਜ ਸੁਭਾਏ, ਜਿਸ ਜਨ ਬਖ਼ਸ਼ੇ ਚਰਨ ਪਿਆਰਿਆ। ਡੂੰਘੀ ਕੰਦਰ ਪਾਰ ਕਰਾਏ, ਦੇਵੇ ਨਾਮ ਅਧਾਰਿਆ। ਪੰਚਮ ਨਾਦੀ ਸੇਵ ਕਮਾਏ, ਅਨਹਦ ਧੁਨ ਅਪਰ ਅਪਾਰਿਆ। ਆਤਮ ਸੇਜਾ ਇਕ ਵਖਾਏ, ਜੋਤ ਸਰੂਪੀ ਕਰ ਆਕਾਰਿਆ। ਸਰ ਸਰੋਵਰ ਇਸ਼ਨਾਨ ਇਕ ਕਰਾਏ, ਦੁਰਮਤ ਮੈਲ ਉਤਾਰਿਆ। ਕਾਗੋਂ ਹੰਸ ਆਪ ਬਣਾਏ, ਆਪਣੀ ਕਿਰਪਾ ਧਾਰਿਆ। ਰਾਗ ਨਾਦ ਇਕ ਸੁਣਾਏ, ਆਤਮਕ ਧੁਨ ਕਰੇ ਉਜਿਆਰਿਆ। ਵਿਚ ਬ੍ਰਹਿਮਾਦ ਹਰਿ ਵੇਖ ਵਖਾਏ, ਆਵੇ ਜਾਵੇ ਵਾਰੋ ਵਾਰਿਆ। ਸਾਧ ਸੰਤ ਹਰਿ ਲਏ ਤਰਾਏ, ਦੇਵੇ ਦਰਸ ਅਪਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਖੇਲੇ ਖੇਲ ਅਪਾਰਿਆ। ਕਲਜੁਗ ਖੇਲ ਖਿਲਾਵਣ ਆਇਆ, ਦੋ ਜਹਾਨਾਂ ਵਾਲੀ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਆਪ ਹਿਲਾਵਣ ਆਇਆ, ਚਲੀ ਅਵੱਲੜੀ ਚਾਲੀ। ਜੋਤੀ ਜਾਮਾ ਭੇਖ ਵਟਾਇਆ, ਸ਼ਬਦ ਰਖਾਏ ਮਾਤ ਦਲਾਲੀ। ਲੱਖ ਚੁਰਾਸੀ ਵੇਖ ਵਖਾਇਆ, ਕਲਜੁਗ ਰੈਣ ਅੰਧੇਰੀ ਕਾਲੀ। ਔਲੀਆ ਪੀਰ ਸ਼ੇਖ਼ ਮੁਸਾਇਕ ਰਿਹਾ ਮਿਟਾਇਆ, ਹੱਥ ਉਠਾਏ ਏਕਾ ਭਾਲੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਰਿਹਾ ਡੰਕ ਵਜਾਇਆ। ਵੱਜੇ ਡੰਕ ਹਰਿ ਕਰਤਾਰ, ਲੋਆਂ ਪੁਰੀਆਂ ਕਰੇ ਜਣਾਈਆ। ਬ੍ਰਹਮਾ ਹੋਇਆ ਖ਼ਬਰਦਾਰ, ਲਏ ਇਕ ਅੰਗੜਾਈਆ। ਸ਼ਿਵ ਸ਼ੰਕਰ ਨੇਤਰ ਰਿਹਾ ਉਘਾੜ, ਲੋਕਮਾਤ ਵੇਖੇ ਬੇਪਰਵਾਹੀਆ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਰੋਵੇ ਜ਼ਾਰੋ ਜ਼ਾਰ, ਉਚੀਆਂ ਬਾਹੀਆਂ ਉਠਾਈਆ। ਕਲਜੁਗ ਕਾਲਾ ਕਰੇ ਹਾਹਾਕਾਰ, ਵੇਲਾ ਅੰਤਮ ਆਈਆ। ਸੰਗ ਮੁਹੰਮਦ ਚਾਰ ਯਾਰ, ਬੈਠਣ ਮੁਖ ਛੁਪਾਈਆ। ਅੱਲਾ ਰਾਣੀ ਜੂਠ ਝੂਠ ਪਿਆਰ, ਮੁਖ ਕਾਲੀ ਚੁੰਨੀ ਪਾਈਆ। ਈਸਾ ਮੂਸਾ ਛੁੱਟੇ ਮੀਤ ਮੁਰਾਰ, ਸਾਚਾ ਸੰਗ ਨਾ ਕੋਇ ਨਿਭਾਈਆ। ਪੁਰਖ ਅਬਿਨਾਸ਼ੀ ਜਾਮਾ ਧਾਰ, ਗੋਬਿੰਦ ਕਾਇਆ ਰੂਪ ਵਟਾਈਆ। ਸੋਹੰ ਖੰਡਾ ਤੇਜ ਕਟਾਰ, ਆਪ ਆਪਣੇ ਹੱਥ ਰਖਾਈਆ। ਨਾਮ ਤੋੜਾ ਸੀਸ ਦਸਤਾਰ, ਜੋਤੀ ਜੋੜਾ ਮੇਲ ਮਿਲਾਈਆ। ਸਾਚਾ ਘੋੜਾ ਕਰ ਸ਼ਿੰਗਾਰ, ਸੋਲਾਂ ਕਲੀਆਂ ਆਸਣ ਲਾਈਆ। ਲੋਆਂ ਪੁਰੀਆਂ ਕਰਿਆ ਬਾਹਰ, ਨੀਲੀ ਛੱਤੋਂ ਪਾਰ ਕਰਾਈਆ। ਅਗੰਮ ਅਗੰਮਾ ਮਾਰੇ ਧਾੜ, ਦਿਸ ਕਿਸੇ ਨਾ ਆਈਆ। ਤ੍ਰੈਗੁਣ ਮਾਇਆ ਦੇਵੇ ਸਾੜ, ਏਕਾ ਅਗਨੀ ਲਾਈਆ। ਲੱਗੇ ਅੱਗ ਤਤੀ ਹਾੜ, ਪੰਚਮ ਜੇਠੀ ਰਿਹਾ ਲਗਾਈਆ। ਜਨ ਭਗਤਾਂ ਫਿਰੇ ਪਿੱਛੇ ਅਗਾੜ, ਆਪ ਆਪਣੀ ਦਇਆ ਕਮਾਈਆ। ਮਨਮੁਖ ਚਬਾਏ ਆਪਣੀ ਦਾੜ੍ਹ, ਅੰਤਮ ਵੇਲੇ ਮਾਤ ਖਪਾਈਆ। ਮੰਗੇ ਵਰ ਮੌਤ ਲਾੜ, ਪ੍ਰਭ ਅੱਗੇ ਸੀਸ ਝੁਕਾਈਆ। ਸਾਚਾ ਮੇਲਾ ਸਤਾਰਾਂ ਹਾੜ, ਸਾਚੀ ਸਈਆ ਮੰਗਲ ਗਾਈਆ। ਨੌ ਖੰਡ ਪ੍ਰਿਥਮੀ ਇਕ ਅਖਾੜ, ਹਰਿ ਸਾਚਾ ਰਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਵਰ, ਵਰ ਘਰ ਏਕਾ ਏਕ ਏਕ ਵਖਾਈਆ। ਹਰਿ ਸਾਜਣ ਜਗ ਮੀਤ, ਜੁਗ ਜੁਗ ਅਖਵਾਇਆ। ਹਰਿ ਸਾਜਣ ਜਗ ਮੀਤ, ਹਰਿਜਨ ਸਾਚੇ ਲਏ ਤਰਾਇਆ। ਹਰਿ ਸਾਜਣ ਜਗ ਮੀਤ, ਦੋ ਜਹਾਨਾਂ ਵੇਖ ਵਖਾਇਆ। ਹਰਿ ਸਾਜਣ ਜਗ ਮੀਤ, ਸ਼ਬਦ ਨਿਸ਼ਾਨਾ ਤੀਰ ਚਲਾਇਆ। ਹਰਿ ਸਾਜਣ ਜਗ ਮੀਤ, ਗੁਣ ਨਿਧਾਨਾ ਇਕ ਰਖਾਇਆ। ਹਰਿ ਸਾਜਣ ਜਗ ਮੀਤ, ਜਨ ਭਗਤਾਂ ਦੇਵੇ  ਧੁਰ ਫ਼ਰਮਾਣਾ, ਏਕਾ ਨਾਉਂ ਅਲਾਇਆ। ਹਰਿ ਸਾਜਣ ਜਗ ਮੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇਆ। ਹਰਿ ਸਾਜਣ ਜਗ ਸਜਨਾ, ਏਕਾ ਏਕ ਅਖਵਾਇਆ। ਚਰਨ ਧੂੜ ਕਰਾਏ ਸਾਚਾ ਮਜਨਾ, ਮਸਤਕ ਟਿੱਕਾ ਲਾਇੰਦਾ। ਜੂਠੇ ਝੂਠੇ ਭਾਂਡੇ ਭਰਮ ਭੱਜਣਾ, ਏਕਾ ਰੰਗ ਰੰਗਾਇੰਦਾ। ਕਾਲ ਨਗਾਰਾ ਏਕਾ ਵੱਜਣਾ, ਏਕਾ ਧੁਨ ਉਪਜਾਇੰਦਾ। ਚਰਨ ਦਵਾਰੇ ਗੁਰਮੁਖ ਬਹਿ ਬਹਿ ਸਜਣਾ, ਮਨਮੁਖ ਦਰ ਦੁਰਕਾਇੰਦਾ। ਪੀ ਅੰਮ੍ਰਿਤ ਆਤਮ ਰੱਜਣਾ, ਤ੍ਰਿਸ਼ਨਾ ਭੁੱਖ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਣ ਜੁਗ ਜੁਗ ਇਕ ਅਖਵਾਇੰਦਾ। ਹਰਿ ਸਾਜਣ ਜਗ ਮੀਤ, ਏਕਾ ਏਕੰਕਾਰਿਆ। ਜੁਗ ਜੁਗ ਚਲਾਏ ਆਪਣੀ ਰੀਤ, ਆਪ ਆਪਣਾ ਕਰ ਪਸਾਰਿਆ। ਦੇਵੇ ਨਾਮ ਇਕ ਅਤੀਤ, ਨਿਰਗੁਣ ਖੇਲ ਖਿਲਾ ਰਿਹਾ। ਆਪੇ ਵੇਖੇ ਹਸਤ ਕੀਟ, ਮਿਲੇ ਸ੍ਰੀ ਭਗਵਾਨਿਆ। ਜਿਸ ਜਨ ਬਖ਼ਸ਼ੇ ਚਰਨ ਪ੍ਰੀਤ, ਦੋ ਜਹਾਨੀ ਪਾਰ ਕਰਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚਾ ਮੀਤ ਏਕਾ ਏਕ ਅਖਵਾ ਰਿਹਾ। ਹਰਿਜਨ ਸਾਚਾ ਮੀਤ ਜੋਤ ਨਿਰੰਜਣਾ, ਆਪੇ ਜੋਤ ਜਗਾਈਆ। ਆਦਿ ਅੰਤ ਸਤਿਗੁਰ ਪੂਰੇ ਪੜਦਾ ਕੱਜਣਾ, ਦੂਸਰ ਕੋਈ ਦਿਸ ਨਾ ਆਈਆ। ਅੰਤ ਨਗਾਰਾ ਸਿਰ ਤੇ ਵੱਜਣਾ, ਧਰਮ ਰਾਏ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਜਨ ਸਾਜਨ ਮੇਲ ਮਿਲਾਈਆ। ਹਰਿਜਨ ਸਾਚਾ ਸਾਚਾ ਮੇਲ, ਏਕ ਏਕ ਕਰਾਇਆ। ਆਪੇ ਗੁਰ ਆਪੇ ਚੇਲ, ਗੋਬਿੰਦ ਰੂਪ ਵਟਾਇਆ। ਅਚਰਜ ਖੇਲ ਪਾਰਬ੍ਰਹਮ ਕਲ ਖੇਲ, ਦਿਸ ਕਿਸੇ ਨਾ ਆਇਆ। ਆਪੇ ਵਸੇ ਰੰਗ ਨਵੇਲ, ਏਕਾ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਜਣ ਮੀਤ ਫੜ ਬਾਹੋਂ ਪਾਰ ਕਰਾਇਆ। ਹਰਿ ਸਾਜਣ ਜਗ ਏਕ ਹੈ, ਜੋਤੀ ਜੋਤ ਸਮਾਇਆ। ਆਪੇ ਬਖ਼ਸ਼ੇ ਸਾਚੀ ਟੇਕ ਹੈ, ਵਰਨ ਗੋਤ ਮੇਟ ਮਿਟਾਇਆ। ਹਰਿਜਨ ਕਰੇ ਕਾਇਆ ਬੁੱਧ ਬਿਬੇਕ ਹੈ, ਦੁਰਮਤ ਮੈਲ ਧਵਾਇਆ। ਭਰਮੇ ਭੁੱਲੇ ਕੋਟੀ ਕੋਟ ਹੈ, ਭਰਮ ਗੜ੍ਹ ਨਾ ਕੋਈ ਤੁੜਾਇਆ। ਨਾ ਕੋਈ ਚੜ੍ਹੇ ਉਪਰ ਚੋਟ ਹੈ, ਦਸਮ ਦਵਾਰ ਡੇਰਾ ਕਿਸੇ ਨਾ ਲਾਇਆ। ਹਉਮੇ ਕਾਇਆ ਹੰਗਤਾ ਖੋਟ ਹੈ, ਭਰਮ ਗੜ੍ਹ ਨਾ ਕੋਈ ਤੁੜਾਇਆ। ਮਾਇਆ ਮਮਤਾ ਤ੍ਰਿਸ਼ਨਾ ਨਾ ਭਰੀ ਪੋਟ ਹੈ, ਕਾਮ ਕਰੋਧ ਲੋਭ ਮੋਹ ਫਿਰੇ ਹਲਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਚੇ ਰਿਹਾ ਉਪਾਇਆ। ਹਰਿਜਨ ਸਾਚੇ ਆਪ ਉਪਾ, ਆਪਣੀ ਕਲ ਧਾਰਿਆ। ਲੱਖ ਚੁਰਾਸੀ ਵੇਖ ਵਖਾਏ, ਦਿਵਸ ਰੈਣ ਸੇਵ ਕਮਾ ਰਿਹਾ। ਦਹਿ ਦਿਸ਼ਾ ਚਾਰੋ ਕੁੰਟ ਭਰਿਆ ਪਾਪ, ਡੁੰਘੀ ਕੰਦਰ ਡੇਰਾ ਲਾਇਆ। ਅੰਧ ਅੰਧੇਰ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇਆ। ਹਰਿਜਨ ਤੇਰਾ ਸਾਚਾ ਸੰਗ, ਹਰਿ ਸਾਚਾ ਆਪ ਨਿਭਾਇੰਦਾ। ਚਰਨ ਦਵਾਰੇ ਮੰਗੀ ਮੰਗ, ਏਕਾ ਰੰਗਣ ਰੰਗ ਚੜ੍ਹਾਇੰਦਾ। ਨੌ ਦਵਾਰੇ ਪਾਰ ਲੰਘ, ਘਰ ਸਾਚੇ ਬੂਝ ਬੁਝਾਇੰਦਾ। ਸ਼ਬਦ ਰੰਗੀਲਾ ਇਕ ਪਲੰਘ, ਆਤਮ ਸੇਜ ਵਿਛਾਇੰਦਾ। ਮਾਇਆ ਡੱਸਣੀ ਨਾ ਮਾਰੇ ਡੰਗ, ਪੰਚਮ ਨੱਤ ਤੁੜਾਇੰਦਾ। ਅੰਮ੍ਰਿਤ ਆਤਮ ਧਾਰਾ ਦੇਵੇ ਗੰਗ, ਸਰ ਸਰੋਵਰ ਇਕ ਵਖਾਇੰਦਾ। ਦਰ ਦਵਾਰਾ ਪਾਰ ਲੰਘ, ਹਰਿਜਨ ਸਾਚੇ ਮੇਲ ਮਿਲਾਇੰਦਾ। ਆਪੇ ਵੇਖਣਹਾਰਾ ਦੂਈ ਦਵੈਤੀ ਭੁੱਖ ਨੰਗ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਖੇਵਟ ਖੇਟ ਆਪ ਅਖਵਾਇੰਦਾ। ਖੇਵਟ ਖੇਟਾ ਹਰਿ ਨਿਰੰਕਾਰ, ਏਕਾ ਏਕ ਅਖਵਾਇਆ। ਬੇਟੀ ਬੇਟਾ ਹਰਿ ਭਗਤ ਦੁਲਾਰ, ਹਰਿ ਆਪਣਾ ਆਪ ਬਣਾਇਆ। ਵੇਖ ਵਖਾਣੇ ਜਗਤ ਸੰਸਾਰ, ਭਰਮੇ ਭਰਮ ਭੁਲਾਇਆ। ਲਿਖੀ ਲੇਖ ਨਾ ਹਰਿ ਗਿਰਧਾਰ, ਕਲਜੁਗ ਮੋਹ ਫਸਾਇਆ। ਧਾਰੀ ਕੇਸ ਨਾ ਪਾਇਣ ਸਾਰ, ਮੂੰਡ ਮੁੰਡਾਇਆ ਦਿਸ ਨਾ ਆਇਆ। ਦਸ ਦਸਮੇਸ਼ਾ ਅਪਰ ਅਪਾਰ, ਆਪਣੀ ਜੋਤ ਜਗਾਇਆ। ਸ਼ਬਦ ਸਰੂਪੀ ਇਕ ਅਕਾਰ, ਸ਼ਬਦੀ ਆਪ ਸਮਾਇਆ। ਜੋਤ ਸਰੂਪੀ ਇਕ ਅਧਾਰ, ਜੋਤੀ ਨੂਰ ਸਵਾਇਆ। ਪੰਜ ਤਤ ਕਰ ਪਿਆਰ, ਸਚ ਸਿੰਘਾਸਣ ਆਸਣ ਲਾਇਆ। ਆਪੇ ਗੁਪਤ ਆਪੇ ਜ਼ਾਹਿਰ, ਅੰਦਰ ਬਾਹਰ ਆਪ ਅਖਵਾਇਆ। ਗੁਰਮੁਖ ਫੜ ਫੜ ਜਾਏ ਤਾਰ, ਕਲਜੁਗ ਅੰਤਮ ਵੇਖਣ ਆਇਆ। ਏਕਾ ਦੇਵੇ ਨਾਮ ਅਧਾਰ, ਏਕਾ ਦੋਆ ਭੇਵ ਚੁਕਾਇਆ। ਸੋਹੰ ਅੱਖਰ ਅਪਰ ਅਪਾਰ, ਸੋ ਪੁਰਖ ਨਿਰੰਜਣ ਆਪ ਉਪਾਇਆ। ਚਰਨ ਧੂੜ ਸਾਚਾ ਮਜਨ ਵਿਚ ਸੰਸਾਰ, ਅੱਠ ਸੱਠ ਰਿਹਾ ਮਾਣ ਗਵਾਇਆ। ਅੰਦਰ ਮੰਦਰ ਸੱਚਾ ਗੁਰਦਵਾਰ, ਕਾਇਆ ਇਕ ਵਖਾਇਆ। ਨਾਤਾ ਤੋੜ ਨੌ ਦਵਾਰ, ਘਰ ਦਸਵਾਂ ਦਏ ਦਿਖਾਇਆ। ਆਪ ਆਪਣੀ ਕਿਰਪਾ ਧਾਰ, ਜਨ ਭਗਤਾਂ ਹਿੱਸਾ ਰਿਹਾ ਵੰਡਾਇਆ। ਕਲਜੁਗ ਤੇਰੀ ਵਹਾਈ ਧਾਰ, ਨੌਂਵਾਂ ਖੰਡਾਂ ਅੰਧੇਰਾ ਛਾਇਆ। ਸੱਤਾਂ ਦੀਪਾਂ ਹਾਹਾਕਾਰ, ਨਾ ਕੋਈ ਧੀਰ ਧਰਾਇਆ। ਲੱਖ ਚੁਰਾਸੀ ਰੋਵੇ ਜ਼ਾਰੋ ਜ਼ਾਰ, ਦਿਵਸ ਰੈਣ ਰਹੀ ਕੁਰਲਾਇਆ। ਧਰਤ ਮਾਤ ਕਰੇ ਪੁਕਾਰ, ਪ੍ਰਭ ਅੱਗੇ ਸੀਸ ਝੁਕਾਇਆ। ਖੁਲ੍ਹੇ ਕੇਸ ਦੁਹਾਗਣ ਨਾਰ, ਲਾੜੀ ਮੌਤ ਰਹੀ ਸ਼ਰਮਾਇਆ। ਕੰਤ ਸੁਹਾਗੀ ਵਰਨ ਕਲਜੁਗ ਤੇਰੀ ਅੰਤਮ ਵਾਰ, ਲੱਖ ਚੁਰਾਸੀ ਏਕਾ ਕੰਤ ਬਣਾਇਆ। ਧਰਮ ਰਾਏ ਖੋਲ੍ਹ ਦਵਾਰ, ਲੋਕਮਾਤ ਬੈਠਾ ਰਾਹ ਤਕਾਇਆ। ਪ੍ਰਭ ਅਬਿਨਾਸ਼ੀ ਦੋਏ ਜੋੜ  ਕਰੇ ਨਿਮਸਕਾਰ, ਬੈਠਾ ਸੀਸ ਝੁਕਾਇਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਲਹਿਣਾ ਦੇਣਾ ਦੇਵੇ ਮੂਲ ਚੁਕਾਇਆ। ਜਨ ਭਗਤਾਂ ਕਰੇ ਸਚ ਪਿਆਰ, ਸ਼ਬਦ ਗਹਿਣਾ ਤਨ ਪਹਿਨਾਇਆ। ਏਕਾ ਦੇਵੇ ਦਰਸ ਅਪਾਰ, ਆਤਮ ਤ੍ਰਿਸ਼ਨਾ ਭੁੱਖ ਮਿਟਾਇਆ। ਫੜ ਫੜ ਬਾਹੋਂ ਲਾਏ ਪਾਰ, ਵਿਸ਼ਨੂੰ ਵੰਸੀ ਆਪ ਅਖਵਾਇਆ। ਮਨਮੁਖ ਜੀਵ ਦਏ ਸੰਘਾਰ, ਸ਼ਬਦ ਖੰਡਾ ਹੱਥ ਉਠਾਇਆ। ਸੋਹੰ ਖੰਡਾ ਤੇਜ ਕਟਾਰ, ਦੋ ਜਹਾਨੀ ਰਿਹਾ ਚਲਾਇਆ। ਗੁਰੂ ਗੁਰ ਜੋਧਾ ਸੂਰਬੀਰ ਸੱਚੀ ਸਰਕਾਰ, ਸਾਚੀ ਸੇਵਾ ਰਿਹਾ ਕਮਾਇਆ। ਲੋਆਂ ਪੁਰੀਆਂ ਮਾਰੇ ਮਾਰ, ਬ੍ਰਹਮਾ ਸ਼ਿਵ ਆਪ ਉਠਾਇਆ। ਦੇਵਤ ਸੁਰ ਦਏ ਹੁਲਾਰ, ਥਿਰ ਕੋਇ ਰਹਿਣ ਨਾ ਪਾਇਆ। ਇਕ ਇਕੱਲਾ ਏਕੰਕਾਰ, ਏਕਾ ਰੰਗ ਰੰਗਾਇਆ। ਸ਼ਬਦ ਮਹੱਲਾ ਕਰ ਤਿਆਰ, ਆਪਣੀ ਬਣਤ ਬਣਾਇਆ। ਆਪੇ ਹੋਇਆ ਪਹਿਰੇਦਾਰ, ਸਗਲਾ ਸਾਥ ਨਾ ਕੋਈ ਰਖਾਇਆ। ਨਾ ਕੋਈ ਪੁਰਖ ਨਾ ਕੋਈ ਨਾਰ, ਪਿਤਾ ਪੂਤ ਨਾ ਕੋਈ ਅਖਵਾਇਆ। ਜੋਤੀ ਸ਼ਬਦੀ ਇਕ ਪਿਆਰ, ਆਪ ਆਪਣੀ ਸੇਜਾ ਰਿਹਾ ਹੰਢਾਇਆ। ਲੋਕਮਾਤ ਹਰਿ ਲਏ ਅਵਤਾਰ, ਜੁਗ ਜੁਗ ਖੇਲ ਰਚਾਇਆ। ਸਤਿਜੁਗ ਤ੍ਰੇਤਾ ਵੇਖ ਵਿਚਾਰ, ਦੁਆਪਰ ਪਾਰ ਕਰਾਇਆ। ਕਲਜੁਗ ਤੇਰੀ ਅੰਤਮ ਵਾਰ, ਨਿਹਕਲੰਕ ਲਏ ਅਵਤਾਰ, ਲੱਖ ਚੁਰਾਸੀ ਵੇਖਣ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਮੇਟੇ ਔਲੀਏ ਪੀਰ ਸ਼ੇਖ਼ਾਂ, ਪੀਰ ਦਸਤਗੀਰ ਰਹਿਣ ਨਾ ਪਾਇਆ। ਪੀਰ ਦਸਤਗੀਰ ਵੇਖ ਵਖਾਏ, ਐਲੀ ਅਲ੍ਹਾ ਆਪ ਅਖਵਾਇਆ। ਬਿਸਮਿਲਾ ਰਹਿਣ ਨਾ ਪਾਏ, ਏਕਾ ਤੀਰ ਨਾਮ ਚਲਾਏ, ਹੂ ਹੂ ਨਾਅਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਭਾਣਾ ਆਪਣੇ ਹੱਥ ਰਖਾਇਆ। ਸਾਚਾ ਭਾਣਾ ਹੱਥ ਕਰਤਾਰ, ਆਪਣੇ ਹੱਥ ਰਖਾਇਆ। ਵਰਤੇ ਵਰਤਾਵੇ ਵਿਚ ਸੰਸਾਰ, ਸਰਬ ਕਲ ਸਮਰਥ ਆਪ ਅਖਵਾਇਆ। ਲੱਖ ਚੁਰਾਸੀ ਮਾਰੇ ਮਾਰ, ਜਮ ਕੀ ਫਾਸੀ ਗਲ ਪਵਾਇਆ। ਸੰਤ ਸੁਹੇਲੇ ਲਏ ਉਭਾਰ, ਦਾਸੀ ਦਾਸ ਆਪ ਹੋ ਆਇਆ। ਪੰਡਤ ਕਾਸ਼ੀ ਦਏ ਹੁਲਾਰ, ਵੇਦ ਪੁਰਾਨਾਂ ਰਿਹਾ ਜਗਾਇਆ। ਅੰਜੀਲ ਕੁਰਾਨਾਂ ਆਈ ਹਾਰ, ਹਰਿ ਅੰਤਮ ਵੇਖ ਵਖਾਇਆ। ਖਾਣੀ ਬਾਣੀ ਰਹੀ ਪੁਕਾਰ, ਸਚ ਸੁੱਚ ਕਿਸੇ ਹੱਥ ਨਾ ਆਇਆ। ਕਲਜੁਗ ਕਾਇਆ ਕੀਟ ਕਾਮ ਕਰੋਧ ਲੋਭ ਮੋਹ ਹੰਕਾਰ, ਪੰਚਾਂ ਬੰਧ ਬੰਧਾਇਆ। ਜੂਠ ਝੂਠ ਤਨ ਸ਼ਿੰਗਾਰ, ਮਾਇਆ ਮਮਤਾ ਗਹਿਣਾ ਤਨ ਪਾਇਆ। ਖਾਲੀ ਠੂਠਾ ਜੀਵ ਗਵਾਰ, ਕਾਇਆ ਕਾਸਾ ਸਾਚਾ ਨਾਮ ਕਿਸੇ ਖੈਰ ਨਾ ਪਾਇਆ। ਗਏ ਰੂਠ ਦਰ ਦਰਬਾਰ, ਮਦਿਰਾ ਮਾਸ ਰਸਨ ਲਗਾਇਆ। ਪਾਰਬ੍ਰਹਮ ਲਹਿਣਾ ਦੇਣਾ ਪੂਰਬ ਕਰਮ ਰਿਹਾ ਵਿਚਾਰ, ਚਿਤਰ ਗੁਪਤ ਸੇਵਾ ਲਾਇਆ। ਧਰਮ ਰਾਏ ਵੇਖੇ ਵਾਰੋ ਵਾਰ, ਭੁੱਲਿਆ ਕੋਈ ਰਹਿਣ ਨਾ ਪਾਇਆ। ਕਲਜੁਗ ਤੇਰੀ ਅੰਤਮ ਵਾਰ, ਨਿਹਕਲੰਕ ਲਏ ਅਵਤਾਰ, ਜੋਤੀ ਜਾਮਾ ਭੇਖ ਅਪਾਰ, ਸ਼ਬਦ ਖੰਡਾ ਤੇਜ ਕਟਾਰ, ਲੱਖ ਚੁਰਾਸੀ ਮਾਰੇ ਮਾਰ, ਆਪ ਆਪਣੀ ਦਇਆ ਕਮਾਈਆ। ਪ੍ਰਭ ਅਬਿਨਾਸ਼ੀ ਦਇਆ ਕਮਾਈ, ਲੋਕਮਾਤ ਵੱਜੀ ਵਧਾਈਆ। ਜੋਤੀ ਸ਼ਬਦ ਹੋਈ ਕੁੜਮਾਈ, ਏਕਾ ਰੰਗ ਰੰਗਾਈਆ। ਮਿਲਿਆ ਮੇਲਾ ਸਹਿਜ ਸੁਭਾਈ, ਸਾਚਾ ਧਾਮ ਸੁਹਾਈਆ। ਆਦਿ ਅੰਤ ਨਾ ਹੋਏ ਜੁਦਾਈ, ਵਿਛੜ ਕਦੇ ਨਾ ਜਾਈਆ। ਗੁਰਮੁਖ ਨਾਰੀ ਹਰਿ ਗੋਬਿੰਦ ਪਰਨਾਈ, ਨਾਰੀ ਕੰਤ ਆਪ ਅਖਵਾਈਆ। ਅੰਮ੍ਰਿਤ ਧਾਰਾ ਸਿੰਧ ਵਹਾਈ, ਤੋਟ ਰਹੀ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਕਲ ਵਰਤਾਈਆ। ਆਪਣੀ ਕਲ ਹਰਿ ਵਰਤਾ, ਅਚਰਜ ਖੇਲ ਰਚਾਇਆ। ਲੱਖ ਚੁਰਾਸੀ ਭਰਮ ਭੁਲਾ, ਝੂਠੇ ਧੰਦੇ ਲਾਇਆ। ਮਾਇਆ ਮਮਤਾ ਮੋਹ ਵਧਾ, ਹਉਮੇ ਰੋਗ ਲਗਾਇਆ। ਕਾਮ ਕਰੋਧ ਤਨ ਵਸਾ, ਹਰਿ ਕਾ ਨਾਮ ਭੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦਰ ਤੇਰਾ ਵੇਖਣ ਆਇਆ। ਕਲਜੁਗ ਤੇਰੀ ਚਾਲ ਨਿਰਾਲੀ, ਲੋਕਮਾਤ ਵੇਖ ਵਖਾਈਆ। ਮਨਮੁਖ ਜੀਵ ਦਿਸਣ ਖਾਲੀ, ਸਾਚਾ ਨਾਉਂ ਕਿਸੇ ਪਾਸ ਦਿਸ ਨਾ ਆਈਆ। ਜੂਠੇ ਝੂਠੇ ਸਾਧ ਸੰਤ ਬਣੇ ਮਾਲੀ, ਸਾਚਾ ਫਲ ਨਾ ਕੋਈ ਖਵਾਈਆ। ਕਾਇਆ ਸੁੱਕਦੀ ਜਾਏ ਡਾਲ੍ਹੀ, ਅੰਮ੍ਰਿਤ ਸਿੰਚ ਹਰੀ ਨਾ ਕੋਈ ਕਰਾਈਆ। ਜੋਤ ਨਿਰੰਜਣ ਕਿਸੇ ਨਾ ਭਾਲੀ, ਦੀਪਕ ਦਏ ਜਗਾਈਆ। ਹਰਿ ਕਾ ਸ਼ਬਦ ਮਿਲਿਆ ਸਾਚਾ ਹਾਲੀ, ਆਤਮ ਬੀਜ ਦਏ ਬਿਜਾਈਆ। ਗੁਰ ਪੂਰਾ ਨਾ ਮਿਲਿਆ ਕਰੇ ਰਖਵਾਲੀ, ਪੰਜਾਂ ਚੋਰਾਂ ਦਏ ਦੁਰਕਾਈਆ। ਗੁਰਮੁਖ ਵਿਰਲਾ ਬਣੇ ਦਰ ਸਵਾਲੀ, ਪ੍ਰਭ ਭਿਛਿਆ ਦੇਵੇ ਪਾਈਆ। ਸ਼ਬਦ ਵਜਾਏ ਸਾਚੀ ਤਾਲੀ, ਅਨਹਦ ਰਾਗ ਅਲਾਈਆ। ਦੋ ਜਹਾਨਾਂ ਆਪੇ ਵਾਲੀ, ਡੂੰਘੀ ਕੰਦਰ ਪਾਰ ਕਰਾਈਆ। ਸੋਹੰ ਸ਼ਬਦ ਦੇਵੇ ਮਾਤ ਦਲਾਲੀ, ਜਨ ਭਗਤਾਂ ਰਾਹ ਜਣਾਈਆ। ਸੰਤ ਸੁਹੇਲੇ ਸਾਚੇ ਭਾਲੀ, ਰਿਹਾ ਮੇਲ ਮਿਲਾਈਆ। ਪੂਰਬ ਜਨਮ ਜਨਮਾਂ ਘਾਲ ਘਾਲੀ, ਲਹਿਣਾ ਦੇਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਜਣ ਮੇਲਾ ਸਹਿਜ ਸੁਭਾਈਆ। ਹਰਿਜਨ ਮੇਲਾ ਸਚ ਦਵਾਰ, ਏਕਾ ਏਕ ਕਰਾਇਆ। ਨਾਮ ਖਜਾਨਾ ਭਰ ਭੰਡਾਰ, ਆਤਮ ਝੋਲੀ ਰਿਹਾ ਭਰਾਇਆ। ਦਾਨਾ ਬੀਨਾ ਨਰ ਨਿਰੰਕਾਰ, ਕਾਇਆ ਡੋਲੀ ਰਿਹਾ ਚਲਾਇਆ। ਸ਼ਬਦ ਖੰਡਾ ਤੇਜ ਕਟਾਰ, ਤਨ ਗਾਤਰੇ ਰਿਹਾ ਲਟਕਾਇਆ। ਆਪੇ ਹੋਇਆ ਪਹਿਰੇਦਾਰ, ਸ਼ਸਤਰ ਬਸਤਰ ਇਕ ਵਖਾਇਆ। ਜੋਤੀ ਸ਼ਬਦੀ ਇਕ ਪਿਆਰ, ਏਕਾ ਰੰਗ ਰੰਗਾਇਆ। ਸਤਿ ਪੁਰਖ ਨਿਰੰਜਣ ਸਾਚੀ ਧਾਰ, ਸਾਚੀ ਧਾਰਾ ਰਿਹਾ ਵਹਾਇਆ। ਸਤਮ ਘਰ ਪਾਇਆ ਅਪਾਰ, ਹਰਿ ਛੇਵੇਂ ਚਰਨ ਛੁਹਾਇਆ। ਪੰਚਮ ਖੋਲ੍ਹ ਦਰ ਦਰਬਾਰ, ਰਾਗ ਅਨਾਦੀ ਇਕ ਅਲਾਇਆ। ਚੌਥਾ ਘਰ ਚੌਥਾ ਪਦ, ਸੰਤ ਸੁਹੇਲੇ ਲਏ ਸੱਦ, ਆਪ ਆਪਣਾ ਦਰਸ ਦਿਖਾਇਆ। ਏਕਾ ਜਾਮ ਪਿਆਏ ਅੰਮ੍ਰਿਤ ਮਦਿ, ਉਤਰ ਕਦੇ ਨਾ ਜਾਇਆ। ਦਸਮ ਦਵਾਰੀ ਸਾਚੀ ਹੱਦ, ਅਧਵਿਚਕਾਰ ਰਖਾਇਆ। ਏਕਾ ਸ਼ਬਦ ਨਾਮ ਬ੍ਰਹਿਮਦ, ਬ੍ਰਹਿਮਾਦ ਦਏ ਸੁਹਾਇਆ। ਅੱਖਰ ਵੱਖਰ ਆਦਿ ਜੁਗਾਦਿ, ਨਾ ਕੋਈ ਮੇਟੇ ਮੇਟ ਮਿਟਾਇਆ। ਜੁਗ ਜੁਗ ਸੁਣੇ ਜਗਤ ਫਰਿਆਦ, ਜਨ ਭਗਤਾਂ ਖੇਲ ਰਚਾਇਆ। ਨਿਤ ਨਵਿਤ ਕਰ ਕਰ ਹਿਤ, ਹਰਿਜਨ ਸਾਚੇ ਲਏ ਤਰਾਇਆ। ਧੰਨ ਭਾਗ ਦਿਹਾੜਾ ਮਹੀਨਾ ਚੇਤ, ਅਠਾਰਾਂ ਦਿਵਸ ਦਏ ਸੁਹਾਇਆ। ਹਰਿਜਨ ਤੇਰੀ ਵੇਖੇ ਕਾਇਆ ਖੇਤ, ਸਾਚਾ ਬੀਜ ਬਿਜਾਇਆ। ਮਨਮੁਖ ਜੀਵ ਸਿਰ ਤਤੀ ਰੇਤ, ਕਲਜੁਗ ਰਿਹਾ ਅੰਤਮ ਪਾਇਆ। ਲੱਖ ਚੁਰਾਸੀ ਜੂਠੇ ਝੂਠੇ ਜਿਨ ਪ੍ਰੇਤ, ਗੁਰਮੁਖ ਵਿਰਲਾ ਗੋਬਿੰਦ ਮੇਲ ਮਿਲਾਇਆ। ਸ਼ਬਦ ਗੁਰ ਕਰੇ ਸਾਚਾ ਹੇਤ, ਸੁਰਤ ਸਵਾਣੀ ਲਏ ਪਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਦਰ, ਦਰ ਦਰਵੇਸ਼ਾ ਬਣ ਕੇ ਆਇਆ। ਦਰ ਦਰਵੇਸ਼ਾ ਹਰਿ ਨਿਰੰਕਾਰ, ਜੁਗ ਜੁਗ ਅਲੱਖ ਜਗਾਇੰਦਾ। ਸੰਤ ਸੁਹੇਲੇ ਲਏ ਉਭਾਰ, ਆਪ ਆਪਣੀ ਸੇਵ ਕਮਾਇੰਦਾ। ਨੇਤਰ ਨੈਣ ਦਰਸ ਅਪਾਰ, ਅਗੰਮ ਅਗੰਮਾ ਰੂਪ ਸੁਹਾਇੰਦਾ। ਅਲੱਖ ਅਲਖਣਾ ਕਰ ਪਿਆਰ, ਹੋ ਪਰਤੱਖਣਾ ਵੇਖ ਵਖਾਇੰਦਾ। ਗੁਰਮੁਖ ਵਰੋਲੇ ਸਾਚੇ ਮੱਖਨਾ, ਕਲਜੁਗ ਛਾਛ ਆਪ ਰਖਾਇੰਦਾ। ਗੁਰਮੁਖ ਕੋਇ ਨਾ ਹੋਏ ਸਖਣਾ, ਪ੍ਰਭ ਆਤਮ ਝੋਲੀ ਸ਼ਬਦ ਪਾਇੰਦਾ। ਕਲਜੁਗ ਅੰਤਮ ਉਡਣੇ ਕੱਖਣਾ, ਘਰ ਘਰ ਅਗਨ ਲਗਾਇੰਦਾ। ਹੋ ਸਹਾਈ ਕਿਸੇ ਨਾ ਰੱਖਣਾ, ਮਾਤ ਪਿਤਾ ਪੂਤ ਨਾਤਾ ਅੰਤ ਤੁੜਾਇੰਦਾ। ਚਾਰੋਂ ਕੁੰਟ ਅੰਗਿਆਰ ਏਕਾ ਭਖਣਾ, ਅਗਨੀ ਜੋਤੀ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਤੇਰਾ ਸਗਨ ਮਨਾਇੰਦਾ। ਸੰਮਤ ਚੌਦਾਂ ਤੇਰਾ ਸਗਨ, ਪ੍ਰਭ ਸਾਚੇ ਆਪ ਮਨਾਇਆ। ਗੁਰਮੁਖਾਂ ਕਰੇ ਆਤਮ ਮਗਨ, ਦੇਵੇ ਨਾਮ ਦਾਨ ਸਵਾਇਆ। ਦੀਪਕ ਜੋਤੀ ਸਾਚੇ ਜਗਨ, ਅੰਧ ਅੰਧੇਰ ਮਿਟਾਇਆ। ਮਨਮੁਖ ਜੀਵ ਫਿਰਦੇ ਨਗਨ, ਸ਼ਬਦ ਪੜਦਾ ਨਾ ਕੋਈ ਪਾਇਆ। ਅੰਤਮ ਕਲਜੁਗ ਮਾਇਆ ਦਗਨ, ਤ੍ਰਿਸ਼ਨਾ ਨਾ ਕੋਈ ਬੁਝਾਇਆ। ਝੂਠੇ ਧੰਦੇ ਸਾਰੇ ਲੱਗਨ, ਅੰਧ ਅਗਿਆਨ ਵਖਾਇਆ। ਨਾ ਕੋਈ ਚੜ੍ਹੇ ਸਾਚੇ ਗਗਨ, ਸਚ ਪਰਕਾਸ਼ ਨਾ ਵੇਖ ਵਖਾਇਆ। ਨਾ ਕੋਈ ਰੰਗੇ ਸਾਚੀ ਰੰਗਨ, ਨਾਮ ਮਜੀਠ ਨਾ ਕੋਈ ਚੜ੍ਹਾਇਆ। ਸਤਿਗੁਰ ਪੂਰਾ ਨਾ ਮਾਤ ਮੰਗਣ, ਭੇਖ ਪਖੰਡਾ ਸੀਸ ਝੁਕਾਇਆ। ਅੰਤਮ ਭੰਨੇ ਕਾਚੀ ਵੰਗਨ, ਥਿਰ ਰਹਿਣ ਨਾ ਪਾਇਆ। ਮਾਨਸ ਦੇਹੀ ਹੋਈ ਭੰਗਨ, ਲੱਖ ਚੁਰਸੀ ਗੇੜ ਰਖਾਇਆ। ਜਨ ਭਗਤਾਂ ਹੱਥੀਂ ਬੰਨ੍ਹੇ ਸੋਹੰ ਤੰਦਨ, ਧੁਰਦਰਗਾਹੀ ਲੈ ਕੇ ਆਇਆ। ਆਪ ਰਖਾਏ ਆਪਣੇ ਅੰਗਨ, ਆਪਣੀ ਗੋਦ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਮੇਲ ਮਿਲਾਇਆ। ਹਰਿਜਨ ਸਾਚਾ ਸਚ ਸਪੂਤਾ, ਹਰਿ ਵੇਖੇ ਵੇਖ ਵਖਾਇੰਦਾ। ਵੇਖਣਹਾਰਾ ਚਾਰੇ ਕੂਟਾ, ਦਹਿ ਦਿਸ਼ਾ ਫੋਲ ਫੁਲਾਇੰਦਾ। ਸੋਹੰ ਤੇਰਾ ਸਾਚਾ ਬੂਟਾ, ਫਲ ਫੁਲਵਾੜੀ ਆਪ ਲਗਾਇੰਦਾ। ਸੋਹੰ ਸ਼ਬਦ ਦੇਵੇ ਸਾਚਾ ਹੂਟਾ, ਪਾਰ ਕਿਨਾਰਾ ਇਕ ਵਖਾਇੰਦਾ। ਧਰਮ ਦਵਾਰੇ ਰਾਏ ਧਰਮ ਬੈਠਾ ਰੂਠਾ, ਗੁਰਮੁਖਾਂ ਕੋਲੋਂ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਜਣ ਸਾਚੀ ਨੀਂਹ ਇਕ ਇਕੀਸਾ ਆਪ ਰਖਾਇੰਦਾ। ਹਰਿਜਨ ਸਾਜਣ ਸਾਚੇ ਮੀਤ, ਸੋਹੇ ਬੰਕ ਦਵਾਰਿਆ। ਇਕ ਸੁਣਾਏ ਸੁਹਾਗੀ ਗੀਤ, ਸਾਚਾ ਰਾਗ ਅਲਾ ਰਿਹਾ। ਕਾਇਆ ਕਰੇ ਠੰਢੀ ਸੀਤ, ਸੀਤਲ ਧਾਰਾ ਮੁਖ ਚੁਆ ਰਿਹਾ। ਚਰਨ ਪ੍ਰੀਤੀ ਸਚ ਪ੍ਰੀਤ, ਏਕਾ ਰਾਹ ਵਖਾ ਰਿਹਾ। ਆਪੇ ਪਰਖਣਹਾਰਾ ਨੀਤ, ਨਾ ਕੋਈ ਪੜਦਾ ਪਾ ਰਿਹਾ। ਨਾ ਕੋਈ ਦਿਹੁਰਾ ਨਾ ਕੋਈ ਮਸੀਤ, ਕਾਇਆ ਮੰਦਰ ਅੰਦਰ ਮੇਲ ਮਿਲਾ ਰਿਹਾ। ਬੈਠਾ ਰਹੇ ਇਕ  ਅਤੀਤ, ਜੋਤੀ ਜੋਤ ਜਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾ ਰਿਹਾ। ਹਰਿਜਨ ਮੇਲਾ ਸਾਚੇ ਮੰਦਰ, ਆਪਣਾ ਆਪ ਕਰਾਇਆ। ਭਾਗ ਲਗਾਏ ਡੂੰਘੀ ਕੰਦਰ, ਦੀਪਕ ਜੋਤ ਜਗਾਇਆ। ਆਪੇ ਤੋੜੇ ਬਜਰ ਕਪਾਟੀ ਵੱਜਾ ਜੰਦਰ, ਸੋਹੰ ਖੰਡਾ ਹੱਥ ਉਠਾਇਆ। ਪੰਜ ਚੋਰ ਭੌਂਦੇ ਫਿਰਨ ਬੰਦਰ, ਨੇੜ ਕੋਈ ਨਾ ਆਇਆ। ਆਪ ਬਹਾਏ ਸਾਚੇ ਮੰਦਰ, ਸ਼ਬਦ ਸਿੰਘਾਸਣ ਇਕ ਵਿਛਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਜਣ ਲਏ ਮਿਲਾਇਆ। ਹਰਿ ਸਾਜਨ ਕਰ ਪਿਆਰ, ਮੇਲ ਮਿਲਾਈਆ। ਨਿਰਮਲ ਜੋਤੀ ਕਰ ਉਜਿਆਰ, ਅੰਧ ਅੰਧੇਰ ਮਿਟਾਈਆ। ਸ਼ਬਦ ਧੁਨ ਅਪਰ ਅਪਾਰ, ਪੰਚਮ ਸੇਵਾ ਲਾਈਆ। ਅੰਮ੍ਰਿਤ ਆਤਮ ਸਾਚੀ ਧਾਰ, ਚਾਰੋਂ ਕੁੰਟ ਵਹਾਈਆ। ਸਚ ਸਿੰਘਾਸਣ ਕਰ ਤਿਆਰ, ਪਾਵਾ ਚੂਲ ਨਾ ਕੋਈ ਰਖਾਈਆ। ਉਪਰ ਬੈਠ ਸੱਚੀ ਸਰਕਾਰ, ਗੁਰਮੁਖ ਸਾਚੇ ਵੇਖ ਵਖਾਈਆ। ਸੁਰਤ ਸਵਾਣੀ ਕਰ ਤਿਆਰ, ਆਪਣੇ ਅੰਗ ਲਗਾਈਆ। ਮਿਲਿਆ ਮੇਲ ਸ਼ਬਦ ਸਾਚੇ ਹਾਣੀ, ਸਾਚਾ ਕੰਤ ਰਹੀ ਹੰਢਾਈਆ। ਲੇਖਾ ਚੁਕਿਆ ਖਾਣੀ ਬਾਣੀ, ਜੋਤੀ ਜੋਤ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਲਏ ਵਰ, ਏਕਾ ਧਾਮ ਸੁਹਾਈਆ। ਸਾਚਾ ਧਾਮ ਪੁਰਖ ਅਬਿਨਾਸ਼ੀ, ਏਕਾ ਏਕ ਰਖਾਇਆ। ਆਪ ਆਪਣਾ ਕਰਿਆ ਦਾਸੀ, ਦੂਸਰ ਕੋਈ ਨਾ ਸੰਗ ਰਖਾਇਆ। ਨਾ ਕੋਈ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਪੰਡਤ ਕਾਸ਼ੀ, ਮੁੱਲਾ ਸ਼ੇਖ਼ ਗ੍ਰੰਥੀ ਪੰਥੀ ਕੋਈ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧੁਰ ਧਾਮ ਇਕ ਸੁਹਾਇਆ। ਸਾਚਾ ਧਾਮ ਹਰਿ ਅਵੱਲੜਾ, ਏਕਾ ਏਕ ਸੁਹਾਇਆ। ਆਪੇ ਬੈਠ ਇਕ ਇਕੱਲੜਾ, ਆਪਣਾ ਰੰਗ ਰੰਗਾਇਆ। ਆਪ ਵਸਾਏ ਆਪਣਾ ਸਚ ਮਹੱਲੜਾ, ਸਾਚਾ ਥਾਂ ਸੁਹਾਇਆ। ਆਪ ਫੜਾਇਆ ਆਪਣਾ ਪਲੜਾ, ਆਪ ਆਪਣਾ ਲਏ ਪਰਨਾਇਆ। ਨਾ ਕੋਈ ਪੈਸਾ ਨਾ ਕੋਈ ਦਮੜਾ, ਮਾਇਆ ਮਮਤਾ ਦਿਸ ਨਾ ਆਇਆ। ਨਾ ਕੋਈ ਹੱਡ ਮਾਸ ਨਾ ਦਿਸੇ ਚੰਮੜਾ, ਪੰਜ ਤਤ ਨਾ ਕੋਈ ਵਟਾਇਆ। ਪਾਰਬ੍ਰਹਮ ਪੁਰਖ ਅਬਿਨਾਸ਼ੀ ਅਗੰਮ ਅਗੰਮੜਾ, ਅਗੰਮੜੇ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰ ਇਕ ਸੁਹਾਇਆ। ਬੰਕ ਦਵਾਰੀ ਆਪ ਪ੍ਰਭ, ਏਕਾ ਏਕ ਅਖਵਾਇਆ। ਨਾ ਕੋਈ ਤਪ ਤਾਪ ਜਾਪ ਹੱਠ, ਪੂਜਾ ਪਾਠ ਨਾ ਕੋਈ ਰਖਾਇਆ। ਨਾ ਕੋਈ ਤੀਰਥ ਅਠ ਸਠ, ਗੰਗਾ ਗੋਦਾਵਰੀ ਦਿਸ ਨਾ ਆਇਆ। ਨਾ ਕੋਈ ਸ਼ਿਵਦਵਾਲਾ ਮੱਠ, ਮਸਜਿਦ ਮੰਦਰ ਗੁਰਦਵਾਰ ਮਠ ਦਿਹੁਰਾ ਮਸੀਤ ਨਾ ਕੋਈ ਬਣਾਇਆ। ਨਾ ਕੋਈ ਜਪ ਤਪ ਹੱਠ, ਨਾ ਕੋਈ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਇਆ। ਸਾਚਾ ਘਰ ਇਕ ਸੁਹਾਏ। ਆਦਿ ਪੁਰਖ ਜੋਤ ਨਿਰੰਜਣਾ। ਦੂਸਰ ਕੋਈ ਦਿਸ ਨਾ ਆਏ, ਨਾ ਕੋਈ ਕਰਾਏ ਮਜਨਾ। ਤੀਸਰ ਨਾ ਕੋਈ ਸੰਗ ਨਿਭਾਏ, ਸਾਕ ਸੈਣ ਸਜਨਾ। ਚੌਥੇ ਨਾ ਕੋਈ ਮੇਲ ਮਿਲਾਏ, ਨਾ ਘੜਿਆ ਨਾ ਭੱਜਣਾ। ਪੰਚਮ ਮੀਤਾ ਇਕ ਅਖਵਾਏ, ਧੁਰਦਰਗਾਹੀ ਬੇਪਰਵਾਹੀ ਏਕਾ ਏਕ ਸੱਜਣਾ। ਥਿਰ ਘਰ ਬੈਠਾ ਆਸਣ ਲਾਏ, ਆਪ ਆਪਣੀ ਬਣਤ ਬਣਾਏ, ਨਾ ਘੜਿਆ ਨਾ ਭੱਜਣਾ। ਘੜੇ ਨਾ ਭੱਜੇ ਹਰਿ ਨਿਰੰਕਾਰ, ਨਾ ਕੋਈ ਬਣਤ ਬਣਾਇੰਦਾ। ਨਾ ਚੜ੍ਹੇ ਨਾ ਉਤਰੇ ਪਾਰ, ਮੰਞਧਾਰ ਨਾ ਕੋਈ ਵਹਾਇੰਦਾ। ਲੋਆਂ ਪੁਰੀਆਂ ਨਾ ਕੋਈ ਸੰਸਾਰ, ਵਿਕਾਰ ਹੰਕਾਰ ਨਾ ਕੋਈ ਰਖਾਇੰਦਾ। ਰਾਜ ਰਾਜਾਨ ਸ਼ਾਹ ਸੁਲਤਾਨ ਨਾ ਕੋਈ ਦਰ ਦਰਬਾਰ, ਦੋਏ ਜੋੜ ਨਾ ਸੀਸ ਕੋਈ ਝੁਕਾਇੰਦਾ। ਨਾ ਕੋਈ ਪੀਣ ਨਾ ਕੋਈ ਖਾਣ, ਨਾ ਕੋਈ ਜਾਮ ਪਿਆਇੰਦਾ। ਨਾ ਕੋਈ ਮਾਣ ਨਾ ਅਭਿਮਾਨ, ਨਾ ਕੋਈ ਤਾਣ ਚੁਕਾਇੰਦਾ। ਨਾ ਕੋਈ ਪੁਣ ਨਾ ਕੋਈ ਛਾਨ, ਸਚ ਝੂਠ ਨਾ ਕੋਈ ਜਣਾਇੰਦਾ। ਨਾ ਕੋਈ ਪਵਣ ਨਾ ਕੋਈ ਮਸਾਨ, ਨਾ ਕੋਈ ਰੂਪ ਵਟਾਇੰਦਾ। ਏਕਾ ਜੋਤੀ ਸ੍ਰੀ ਭਗਵਾਨ, ਆਪਣੀ ਜੋਤ ਜਗਾਇੰਦਾ। ਉਪਰ ਬੈਠੇ ਸੱਚੇ ਅਸਥਾਨ, ਆਪਣਾ ਆਸਣ ਲਾਇੰਦਾ। ਧੁਰਦਰਗਾਹੀ ਸਚ ਮਕਾਨ, ਚਾਰ ਦਿਵਾਰ ਕੋਈ ਦਿਸ ਨਾ ਆਇੰਦਾ। ਛੱਪਰ ਛੰਨ ਨਾ ਕੋਈ ਨਿਸ਼ਾਨ, ਨਾ ਕੋਈ ਬਾਡੀ ਬਣਤ ਬਣਾਇੰਦਾ। ਨਾ ਕੋਈ ਦੇਵੇ ਨਾ ਕੋਈ ਮੰਗੇ ਦਾਨ, ਨਾ ਕੋਈ ਝੋਲੀ ਡਾਹਿੰਦਾ। ਨਾ ਕੋਈ ਧੂੜ ਨਾ ਇਸ਼ਨਾਨ, ਨਾ ਮਜਨ ਕੋਈ ਕਰਾਇੰਦਾ। ਜੋਤ ਸਰੂਪੀ ਇਕ ਭਗਵਾਨ, ਘਰ ਆਪਣੇ ਆਪ ਸੁਹਾਇੰਦਾ। ਆਪਣਾ ਘਰ ਆਪ ਸੁਹਾਇਆ, ਪਾਰਬ੍ਰਹਮ ਅਬਿਨਾਸ਼ਾ। ਦਰ ਦਵਾਰ ਦਿਸ ਨਾ ਕਿਸੇ ਆਇਆ, ਭੇਵ ਨਾ ਪਾਵੇ ਪ੍ਰਿਥਮੀ ਆਕਾਸ਼ਾ। ਗੁਰ ਪੀਰ ਸਾਧ ਸੰਤ ਅਵਤਾਰ ਮਾਤ ਉਪਾਇਆ, ਏਕਾ ਦੇਵੇ ਸ਼ਬਦ ਭਰਵਾਸਾ। ਆਪ ਆਪਣਾ ਨੂਰ ਟਿਕਾਇਆ, ਦੇਵੇ ਪਵਣ ਸਵਾਸਾ। ਸ਼ਬਦ ਸੁਨੇਹੜਾ ਰਿਹਾ ਘਲਾਇਆ, ਨਿਜ ਘਰ ਆਤਮ ਕਰਿਆ ਵਾਸਾ। ਨਾਨਕ ਗੋਬਿੰਦ ਸੇਵਾ ਲਾਇਆ, ਪ੍ਰਭ ਦੇਵੇ ਸਚ ਭਰਵਾਸਾ। ਕਲਜੁਗ ਅੰਤਮ ਦਏ ਦੁਹਾਇਆ, ਜੀਵ ਹੰਕਾਰੀ ਮਦਿਰਾ ਮਾਸਾ। ਧਰਤ ਮਾਤ ਰਹੀ ਕੁਰਲਾਇਆ, ਵਿਭਚਾਰੀ ਵੇਖਣ ਮਾਤ ਤਮਾਸ਼ਾ। ਪ੍ਰਭ ਅਬਿਨਾਸ਼ੀ ਦਇਆ ਕਮਾਇਆ, ਧਰਮ ਰਾਏ ਹੁਕਮ ਸੁਣਾਇਆ, ਹੱਥ ਰਖਾ ਜਮ ਕਾ ਫਾਸਾ। ਨਿਹਕਲੰਕ ਜਾਮਾ ਪਾਇਆ, ਸਾਚਾ ਡੰਕ ਰਿਹਾ ਵਜਾਇਆ, ਰਾਓ ਰੰਕ ਰਿਹਾ ਉਠਾਇਆ, ਗੁਰਮੁਖਾਂ ਦੇਵੇ ਚਰਨ ਭਰਵਾਸਾ। ਸੰਮਤ ਚੌਦਾਂ ਰੁੱਤ ਸੁਹਾਇਆ। ਪਾਰਬ੍ਰਹਮ ਅਬਿਨਾਸ਼ੀ ਅਚੁਤ, ਲੋਕਮਾਤ ਡੇਰਾ ਲਾਇਆ। ਵੇਖ ਵਖਾਏ ਚਾਰੇ ਕੁੰਟ, ਦਹਿ ਦਿਸ਼ਾ ਫੇਰਾ ਪਾਇਆ। ਤੀਰ ਨਿਰਾਲਾ ਰਿਹਾ ਛੁੱਟ, ਰਸਨਾ ਚਿਲ੍ਹੇ ਆਪ ਚੜ੍ਹਾਇਆ। ਨੌ ਖੰਡ ਪ੍ਰਿਥਮੀ ਪਾਏ ਫੁੱਟ, ਆਪਣੀ ਬਿਧ ਆਪਣੇ ਹੱਥ ਰਖਾਇਆ। ਸੱਤਾਂ ਦੀਪਾਂ ਪਏ ਲੁੱਟ, ਪੰਜਾਂ ਚੋਰਾਂ ਰਿਹਾ ਕਰਾਇਆ। ਮਨਮੁਖ ਜੀਵਾਂ ਜੜ੍ਹ ਦੇਵੇ ਪੁੱਟ, ਇਕ ਹੁਲਾਰ ਲਗਾਇਆ। ਧਰਮ ਰਾਏ ਦਰ ਦੇਵੇ ਸੁੱਟ, ਲਾੜੀ ਮੌਤ ਨਾਲ ਪਰਨਾਇਆ। ਲਹਿਣਾ ਦੇਣਾ ਚੁੱਕੇ ਜੂਠ ਝੂਠ, ਅੰਤ ਹਿਸਾਬ ਚੁਕਾਇਆ। ਸੰਤ ਸੁਹੇਲੇ ਜੁਗ ਜੁਗ ਵਿਛੜੇ ਗਏ ਰੁੱਠ, ਪ੍ਰਭ ਸਾਚਾ ਮੇਲ ਮਿਲਾਇਆ। ਪੁਰਖ ਅਗੰਮਾ ਗਿਆ ਤੁੱਠ, ਸ਼ਬਦੀ ਜੋੜ ਜੁੜਾਇਆ। ਆਪ ਕਰਾਏ ਏਕਾ ਮੁੱਠ, ਏਕਾ ਇੱਕੀ ਪਾਇਆ। ਲੁਕਿਆ ਰਹਿਣ ਨਾ ਦੇਵੇ ਕੋਈ ਗੁੱਠ, ਸਾਚੀ ਸਿੱਖੀ ਰਿਹਾ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਹੰ ਰੱਖੀ ਧਾਰ ਤਿੱਖੀ, ਵਿਰਲਾ ਪਾਰ ਕਰਾਇਆ। ਸੋਹੰ ਤੇਰੀ ਤਿੱਖੀ ਧਾਰ, ਸੋ ਪੁਰਖ ਨਿਰੰਜਣ ਆਪ ਕਰਾਈਆ। ਭਰਮੇ ਭੁੱਲੇ ਜੀਵ ਗਵਾਰ, ਭਰਮ ਗੜ੍ਹ ਨਾ ਕੋਈ ਤੁੜਾਈਆ। ਮਾਇਆ ਮਮਤਾ ਕਰ ਪਿਆਰ, ਰਸਨ ਕਰੀ ਹਲਕਾਈਆ। ਮਿਲਿਆ ਮੇਲ ਨਾ ਗੋਬਿੰਦ ਮੀਤ ਮੁਰਾਰ, ਰੈਣ ਅੰਧੇਰੀ ਛਾਈਆ। ਲੁੱਟਿਆ ਜਾਏ ਅੰਤਮ ਘਰ ਬਾਹਰ, ਪੰਚਮ ਰਹੇ ਰਾਹ ਤਕਾਈਆ। ਨਾ ਕੋਈ ਕੰਤ ਨਾ ਕੋਈ ਨਾਰ, ਪਿਤਾ ਪੂਤ ਨਾ ਕੋਈ ਅਖਵਾਈਆ। ਭੈਣ ਭਰਾਤਾ ਝੂਠ ਪਿਆਰ, ਕਲਜੁਗ ਦਏ ਦੁਹਾਈਆ। ਧੀ ਜਵਾਈ ਹਾਹਾਕਾਰ, ਆਤਮ ਸੁਖ ਨਾ ਕੋਇ ਉਪਜਾਈਆ। ਕਵਾਰ ਕੰਨਿਆ ਕਰ ਸ਼ਿੰਗਾਰ, ਆਪਣੀ ਪਤ ਗਵਾਈਆ। ਲੱਖ ਚੁਰਾਸੀ ਵਿਭਚਾਰ ਨਾਰ, ਗੁਰਮੁਖ ਵਿਰਲਾ ਕੰਤ ਹੰਢਾਈਆ। ਸ਼ਬਦ ਸੁਹਾਗਣ ਕਰੇ ਪਿਆਰ, ਸਾਚੇ ਕੰਤ ਸੇਵ ਕਮਾਈਆ। ਗੁਰਮੁਖ ਸੋਏ ਜਾਗਣ ਵਿਚ ਸੰਸਾਰ, ਮਨਮੁਖ ਗੂੜ੍ਹੀ ਨੀਂਦ ਸਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਿਰਵੈਰ ਰੂਪ ਸਮਾਈਆ। ਨਿਰਵੈਰ ਨਿਰਗੁਣ ਹਰਿ ਨਿਰੰਕਾਰ, ਨਿਜ ਘਰ ਆਤਮ ਵਸਿਆ। ਸੁਣੇ ਸੁਣਾਏ ਸਚ ਪੁਕਾਰ, ਧੁਰਦਰਗਾਹੀ ਆਏ ਨੱਸਿਆ। ਮਨਮੁਖ ਸੁੱਤੇ ਪੈਰ ਪਸਾਰ, ਆਤਮ ਰੈਣ ਅੰਧੇਰੀ ਮਸਿਆ। ਗੁਰਮੁਖ ਰਸਨਾ ਰਹੇ ਉਚਾਰ, ਗੁਰ ਪੂਰੇ ਮਾਰਗ ਦੱਸਿਆ। ਜੋਤ ਨਿਰੰਜਣ ਕਰ ਉਜਿਆਰ, ਕਰੇ ਪਰਕਾਸ਼ ਕੋਟਨ ਕੋਟ ਰਵ ਸੱਸਿਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਭਗਤ ਜਨਾਂ ਦੇ ਹਿਰਦੇ ਵਸਿਆ। ਦੇਵੇ ਦਰਸ ਅਗੰਮ ਅਪਾਰ, ਦੂਈ ਦਵੈਤੀ ਲਾਹੇ ਵਿਸਿਆ। ਤਨ ਪਹਿਨਾਏ ਸਾਚਾ ਹਾਰ, ਦਿਵਸ ਰੈਣ ਕੋਲ ਬਹਿ ਬਹਿ ਹੱਸਿਆ। ਗੁਰਮੁਖ ਤੇਰਾ ਸਚ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਤੀਰ ਨਿਰਾਲਾ ਏਕਾ ਕੱਸਿਆ। ਤੀਰ ਨਿਰਾਲਾ ਤੇਜ ਕਟਾਰੀ, ਹਰਿ ਏਕਾ ਏਕ ਰਖਾਈਆ। ਏਕਾ ਵੇਖੇ ਵੱਡ ਸੰਸਾਰੀ, ਰਾਜ ਰਾਜਾਨਾਂ ਰਿਹਾ ਜਗਾਈਆ। ਖਾਲੀ ਕਰੇ ਵਡ ਭੰਡਾਰੀ, ਸੇਠ ਸਿਠਾਣੇ ਰਿਹਾ ਮਿਟਾਈਆ। ਗਊ ਗਰੀਬਾਂ ਪਾਵੇ ਸਾਰੀ, ਆਪ ਆਪਣੇ ਗਲੇ ਲਗਾਈਆ। ਦਿਵਸ ਰੈਣ ਬਣੇ ਭਿਖਾਰੀ, ਮੰਗਣ ਦਰ ਇਕ ਬੇਪਰਵਾਹੀਆ। ਪੁਰਖ ਅਬਿਨਾਸ਼ੀ ਪੈਜ ਸਵਾਰੀ, ਹੋਏ ਮਾਤ ਸਹਾਈਆ। ਸੰਮਤ ਚੌਦਾਂ ਕਰ ਤਿਆਰੀ, ਚਾਰੋਂ ਕੁੰਟ ਵੇਖ ਵਖਾਈਆ। ਨੌ ਖੰਡ ਪ੍ਰਿਥਮੀ ਪਾਵੇ ਸਾਰੀ, ਧੀਰਜ ਧੀਰ ਨਾ ਕੋਈ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਖੇਲੇ ਖੇਲ ਖਿਲਾਰੀ, ਆਪਣੀ ਦਇਆ ਕਮਾਈਆ। ਭਿੰਨੀ ਰੈਨੜੀਏ ਤੇਰੀ ਧੰਨ ਕਮਾਈ, ਹਰਿ ਹਰਿ ਮੰਗਲ ਗਾਇਆ। ਭਗਤ ਜਨਾਂ ਦਰ ਵੱਜੀ ਵਧਾਈ, ਸਤਿਗੁਰ ਪੂਰ ਪਾਇਆ। ਗੁਰ ਸ਼ਬਦ ਹੋਈ ਮਾਤ ਕੁੜਮਾਈ, ਸਾਚਾ ਸਗਨ ਮਨਾਇਆ। ਸਖੀਆਂ ਮਿਲ ਮਿਲ ਗਾਇਣ ਚਾਈਂ ਚਾਈਂ, ਆਪ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰਿਹਾ ਜਗਾਇਆ। ਭਿੰਨੀ ਰੈਨੜੀਏ ਤੇਰੀ ਸਾਚੀ ਰੈਣ, ਜਨ ਭਗਤਾਂ ਮਿਲੇ ਵਡਿਆਈਆ। ਦਰਸ ਪੇਖਣ ਲੋਚਨ ਨੈਣ, ਜਗਤ ਤ੍ਰਿਸ਼ਨ ਮਿਟਾਈਆ। ਅੰਤ ਨਾ ਪੈਣ ਡੂੰਘੇ ਵਹਿਣ, ਗੁਰ ਪੂਰਾ ਲਏ ਬਚਾਈਆ। ਆਪੇ ਹੋਇਆ ਸਾਕ ਸੱਜਣ ਸੈਣ, ਮਾਇਆ ਮਮਤਾ ਭਾਈ ਭੈਣ ਆਪ ਅਖਵਾਈਆ। ਜੁਗ ਜੁਗ ਚੁਕਾਏ ਲਹਿਣਾ ਦੇਣ, ਜਗਤ ਵਿਛੜੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਤੇਰਾ ਦਰ ਦਵਾਰਾ ਰਿਹਾ ਸੁਹਾਈਆ। ਭਿੰਨੜੀ ਰੈਣ ਕਰ ਸਲਾਹ, ਸੰਗ ਰਲਾਇਆ ਪੁਰਖ ਅਬਿਨਾਸ਼ੀ ਜਗਤ ਮਲਾਹ, ਲੋਕਮਾਤੀ ਫੇਰਾ ਪਾਇਆ। ਦੋ ਜਹਾਨੀ ਪਕੜੇ ਬਾਂਹ, ਏਕਾ ਪੱਲੂ ਨਾਮ ਫੜਾਇਆ। ਸਦਾ ਸੁਹੇਲਾ ਦੇਵੇ ਠੰਢੀ ਛਾਂ, ਸਿਰ ਆਪਣਾ ਹੱਥ ਉਠਾਇਆ। ਸੋਹੰ ਜਪਾਏ ਸਾਚਾ ਨਾਂ, ਸਤਿਜੁਗ ਸਾਚਾ ਮਾਰਗ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਿੰਨੜੀ ਰੈਣ ਤੇਰਾ ਦਰ ਸੁਹਾਇਆ। ਭਿੰਨੜੀ ਰੈਣ ਧੁਰਦਰਗਾਹ, ਗੁਰਮੁਖਾਂ ਮੇਲ ਮਿਲਾਇਆ। ਆਪ ਕਟਾਏ ਜਮ ਕਾ ਫਾਹ, ਲੱਖ ਚੁਰਾਸੀ ਗੇੜ ਕਟਾਇਆ। ਕਾਚੀ ਮਾਟੀ ਨਾ ਕੋਈ ਵਸਾਹ, ਥਿਰ ਰਹਿਣ ਨਾ ਪਾਇਆ।ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਤੇਰਾ ਸਾਚਾ ਮੇਲ ਮਿਲਾਇਆ। ਹਰਿ ਸੰਗਤ ਹਰਿ ਕਰ ਪਿਆਰ, ਆਪਣੀ ਦਇਆ ਕਮਾਈਆ। ਚਰਨ ਕਵਲ ਇਕ ਪਿਆਰ, ਸਾਚੀ ਰੀਤੀ ਰਿਹਾ ਸਿਖਾਈਆ। ਵਰਨ ਬਰਨ ਭੇਵ ਨਿਵਾਰ, ਊਚ ਨੀਚ ਏਕਾ ਧਾਮ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਜਨ ਹਰਿ ਆਪਣੇ ਰੰਗ ਸਮਾਈਆ। ਸਤਿ ਪੁਰਖ ਨਿਰੰਜਣ ਹਰਿ ਨਿਰੰਕਾਰ, ਏਕਾ ਕਾਰ ਕਮਾਇੰਦਾ। ਸੋਹੰ ਸ਼ਬਦ ਸਚ ਸਿਕਦਾਰ, ਲੋਕਮਾਤ ਬਣਾਇੰਦਾ। ਸਤਿਜੁਗ ਹੋਵੇ ਪਹਿਰੇਦਾਰ, ਸਾਚਾ ਸੰਗ ਨਿਭਾਇੰਦਾ। ਚਾਰ ਵਰਨ ਇਕ ਦਵਾਰ, ਊਚ ਨੀਚ ਏਕਾ ਧਾਮ ਸੁਹਾਇੰਦਾ। ਏਕਾ ਏਕ ਵਖਾਏ ਮੰਦਰ ਮਸਜਿਦ ਗੁਰੂਦਵਾਰ, ਦੂਸਰ ਕੋਇ ਦਿਸ ਨਾ ਆਇੰਦਾ। ਆਪ ਜਾਣੇ ਮੂੰਡ ਮੂੰਡਾਏ ਕੇਸਾਧਾਰ, ਹਰ ਘਟ ਵੇਖ ਵਖਾਇੰਦਾ। ਏਕਾ ਬਖ਼ਸ਼ੇ ਨਾਮ ਅਧਾਰ, ਏਕਾ ਰਾਹ ਚਲਾਇੰਦਾ। ਸਚ ਸੁੱਚ ਕਰ ਵਿਹਾਰ, ਜੂਠ ਝੂਠ ਮੇਟ ਮਿਟਾਇੰਦਾ। ਨਾਮ ਖੰਡਾ ਤੇਜ ਕਟਾਰ, ਲੱਖ ਚੁਰਾਸੀ ਤਨ ਪਹਿਨਾਇੰਦਾ। ਨੌ ਖੰਡ ਪ੍ਰਿਥਮੀ ਇਕ ਪਿਆਰ, ਆਪਣਾ ਆਪ ਕਰਾਇੰਦਾ। ਸੱਤਾਂ ਦੀਪਾਂ ਇਕ ਵਿਹਾਰ, ਹਰਿ ਸ਼ਬਦੀ ਬਣਤ ਬਣਾਇੰਦਾ। ਨਾ ਕੋਈ ਰਾਜ ਰਾਜਾਨ ਸ਼ਾਹ ਸੁਲਤਾਨ, ਵਿਚ ਜਹਾਨ ਦਿਸ ਨਾ ਆਇੰਦਾ। ਏਕਾ ਏਕ ਸ੍ਰੀ ਭਗਵਾਨ, ਆਪਣੀ ਬਣਤ ਬਣਾਇੰਦਾ। ਧਰਮ ਝੁਲਾਏ ਸਚ ਨਿਸ਼ਾਨ, ਲੋਕਮਾਤ ਆਪ ਉਠਾਇੰਦਾ। ਜੀਆਂ ਜੰਤਾਂ ਪਾਏ ਆਨ, ਸਾਧਾਂ ਸੰਤਾਂ ਦੇ ਮਤ ਸਮਝਾਇੰਦਾ। ਏਕਾ ਅੱਖਰ ਸਾਰੇ ਗਾਨ, ਏਕਾ ਦੂਜਾ ਭਉ ਚੁਕਾਇੰਦਾ। ਨਾ ਕੋਈ ਮੜ੍ਹੀ ਨਾ ਕੋਈ ਮਸਾਣ, ਨਾ ਕੋਈ ਗੋਰ ਪੂਜ ਪੁਜਾਇੰਦਾ। ਨਾ ਕੋਈ ਸ਼ਿਵ ਸ਼ੰਕਰ ਬ੍ਰਹਮਾ ਕਰੇ ਧਿਆਨ, ਕਰੋੜ ਤੇਤੀਸ ਨਾ ਕੋਈ ਮਨਾਇੰਦਾ। ਗਣਪਤ ਗਣੇਸ਼ ਨਾ ਵੇਖ ਵਖਾਣ, ਨਾ ਕੋਈ ਸੀਸ ਝੁਕਾਇੰਦਾ। ਨਾ ਕੋਈ ਵੇਦ ਪੁਰਾਨ ਗੀਤਾ ਗਿਆਨ, ਨਾ ਕੋਈ ਸ਼ਾਸਤਰ ਸਿਮਰਤ ਵੇਖ ਨਿਧਾਨ, ਨਾ ਕੋਈ ਓਟ ਰਖਾਇੰਦਾ। ਨਾ ਕੋਈ ਅੰਜੀਲ ਨਾ ਕੁਰਾਨ, ਨਾ ਕੋਈ ਸਪਾਰੇ ਅਲਾਇੰਦਾ। ਨਾ ਮੁਹੰਮਦ ਨਾ ਨਿਸ਼ਾਨ, ਅੱਲਾ ਨਾਅਰਾ ਨਾ ਕੋਈ ਲਾਇੰਦਾ। ਨਾ ਕੋਈ ਖਾਣੀ ਨਾ ਕੋਈ ਬਾਨ, ਨਾ ਕੋਈ ਰਾਗ ਛਤੀਸਾ ਗਾਇੰਦਾ। ਨਾ ਕੋਈ ਗਿਆਨੀ ਧਿਆਨੀ ਵਡ ਵਿਦਵਾਨ, ਜਗਤ ਵਿਦਿਆ ਮਾਣ ਰਖਾਇੰਦਾ। ਨਾ ਕੋਈ ਮਾਣ ਨਾ ਅਭਿਮਾਨ, ਅੰਧ ਅਗਿਆਨ ਰਹਿਣ ਨਾ ਪਾਇੰਦਾ। ਨਾ ਕੋਈ ਠੱਗ ਚੋਰ ਯਾਰ ਜਗਤ ਸ਼ੈਤਾਨ, ਬੇਈਮਾਨ ਦਿਸ ਨਾ ਆਇੰਦਾ। ਨਾ ਕੋਈ ਗੋਪੀ ਨਾ ਕੋਈ ਕਾਹਨ, ਨਾ ਕੋਈ ਮੰਡਲ ਰਾਸ ਰਚਾਇੰਦਾ। ਨਾ ਕੋਈ ਸੀਤਾ ਨਾ ਕੋਈ ਰਾਮ, ਰਾਮ ਰਾਮਾ ਰੂਪ ਸਮਾਇੰਦਾ। ਨਾ ਕੋਈ ਤੀਰ ਨਾ ਕੋਈ ਬਾਣ, ਨਾ ਕੋਈ ਖੰਡਾ ਹੱਥ ਉਠਾਇੰਦਾ। ਨਾ ਕੋਈ ਝੁਲਾਏ ਜਗਤ ਨਿਸ਼ਾਨ, ਨਾ ਕੋਈ ਮੰਦਰ ਅਟੱਲ ਰਖਾਇੰਦਾ। ਨਾ ਕੋਈ ਅੰਮ੍ਰਿਤ ਆਤਮ ਕਰੇ ਪਾਨ, ਨਾ ਕੋਈ ਮਾਰਗ ਲਾਇੰਦਾ। ਨਾ ਕੋਈ ਵਿਦਿਆ ਨਾ ਕੋਈ ਗਿਆਨ, ਨਾ ਧਿਆਨ ਰਖਾਇੰਦਾ। ਨਾ ਕੋਈ ਪੀਣ ਨਾ ਕੋਈ ਖਾਣ, ਮਦਿਰਾ ਮਾਸ ਦਿਸ ਨਾ ਆਇੰਦਾ। ਕਰੇ ਕਰਾਏ ਪੁਣ ਛਾਣ, ਹਰਿ ਜੋਤੀ ਜਾਮਾ ਪਾਇੰਦਾ। ਇਕ ਰਖਾਏ ਨਾਮ ਬਿਬਾਨ, ਲੋਆਂ ਪੁਰੀਆਂ ਆਪ ਉਡਾਇੰਦਾ। ਸੰਤ ਸੁਹੇਲੇ ਵੇਖ ਵਖਾਣ, ਆਪਣੇ ਅੰਗ ਲਗਾਇੰਦਾ। ਆਪੇ ਹੋਇਆ ਜਾਣੀ ਜਾਣ, ਜਾਨਣਹਾਰ ਆਪ ਅਖਵਾਇੰਦਾ। ਗਊ ਗਰੀਬਾਂ ਦੇਵੇ ਮਾਣ, ਆਪੇ ਗਲੇ ਲਗਾਇੰਦਾ। ਰਾਜ ਰਾਜਾਨ ਫਿਰਨ ਹੈਰਾਨ, ਦਰ ਦਰਬਾਨ ਕੋਈ ਦਿਸ ਨਾ ਆਇੰਦਾ। ਮਾਇਆ ਮਮਤਾ ਤੁੱਟੇ ਮਾਣ, ਤੈਗੁਣ ਮਾਇਆ ਖ਼ਾਕ ਰੁਲਾਇੰਦਾ। ਸੋਹੰ ਸ਼ਬਦ ਫੜ ਮਧਾਣ, ਸਾਗਰ ਸਿੰਧ ਰਿੜਕ ਵਿਖਾਇੰਦਾ। ਲੋਆਂ ਪੁਰੀਆਂ ਏਕਾ ਆਣ, ਆਪਣੀ ਆਪ ਰਖਾਇੰਦਾ। ਕਲਜੁਗ ਅੰਤਮ ਲਾਹੁਣ ਆਇਆ ਮੁਕਾਣ, ਸੰਮਤ ਚੌਦਾਂ ਵੰਡ ਵੰਡਾਇੰਦਾ। ਗੁਣਵੰਤਾ ਹਰਿ ਗੁਣ ਨਿਧਾਨ, ਭੇਖ ਪਖੰਡਾ ਮਾਤ ਮਿਟਾਇੰਦਾ। ਦੇਵੇ ਦੰਡਾ ਦੋ ਜਹਾਨ, ਸੋਹੰ ਖੰਡਾ ਹੱਥ ਉਠਾਇੰਦਾ। ਕਲਜੁਗ ਤੇਰਾ ਅੰਤਮ ਕੰਡਾ, ਨੇਤਰ ਖੋਲ੍ਹ ਮਾਰ ਧਿਆਨ, ਨਾ ਕੋਈ ਪਾਰ ਲੰਘਾਇੰਦਾ। ਮਨਮੁਖ ਪੂਜਣ ਕਰੀਰ ਜੰਡਾ, ਦੇਵੀ ਦੇਵ ਮੁਖ ਛੁਪਾਇੰਦਾ। ਖੇਲੇ ਖੇਲ ਵਿਚ ਬ੍ਰਹਿਮੰਡਾ, ਗੁਰ ਪੀਰ ਆਪਣੇ ਪੇਟੇ ਪਾਇੰਦਾ। ਆਦਿ ਅੰਤ ਨਾ ਹੋਇਆ ਕਦੀ ਰੰਡਾ, ਏਕਾ ਏਕ ਸੁਹਾਗੀ ਕੰਤ ਅਖਵਾਇੰਦਾ। ਸੋਹੰ ਫੜ ਚੰਡ ਪਰਚੰਡਾ, ਨੌ ਖੰਡਾਂ ਵੇਖ ਵਖਾਇੰਦਾ। ਮਨਮੁਖ ਜੀਵ ਦੇਵੇ ਦੰਡਾ, ਲੁਕਿਆ ਕੋਈ ਰਹਿਣ ਨਾ ਪਾਇੰਦਾ। ਆਪੇ ਵੇਖੇ ਜੇਰਜ ਅੰਡਾ, ਉਤਭੁਜ ਸੇਤਜ ਫੋਲ ਫੁਲਾਇੰਦਾ। ਜਨ ਭਗਤਾਂ ਕਰਾਏ ਸਾਚੀ ਵੰਡਾ, ਏਕਾ ਇੱਕੀ ਅੰਤਮ ਪਾਇੰਦਾ। ਨਾਮ ਨਿਧਾਨ ਏਕਾ ਵੰਡਾ, ਹਰਿ ਸਾਚਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੀ ਗੋਲੀ ਇਕ ਰਖਾਇੰਦਾ। ਹਰਿਜਨ ਤੇਰਾ ਸ਼ਬਦ ਜੈਕਾਰ, ਚਾਰ ਕੁੰਟ ਸੁਣਾਇਆ। ਦਹਿ ਦਿਸ਼ਾ ਹਰਿ ਵੇਖ ਵਿਚਾਰ, ਭੇਖੀ ਭੇਖ ਵਟਾਇਆ। ਰਾਜ ਰਾਜਾਨ ਇਕ ਦਵਾਰ, ਗਊ ਗਰੀਬਾਂ ਮੇਲ ਮਿਲਾਇਆ। ਆਪੇ ਬੈਠਾ ਅੱਧਵਿਚਕਾਰ, ਜਗਤ ਵਿਚੋਲਾ ਬਣ ਕੇ ਆਇਆ। ਦੋ ਜਹਾਨੀ ਵੇਖ ਵਿਚਾਰ, ਹਰਿਜਨ ਸਾਚੇ ਲਏ ਜਗਾਇਆ। ਸ਼ਬਦ ਕਾਨੀ ਤੀਰ ਕਮਾਨ, ਰਸਨਾ ਚਿਲ੍ਹੇ ਰਿਹਾ ਚੜ੍ਹਾਇਆ। ਮੁਗਲ ਪਠਾਣੀ ਕਰ ਤਿਆਰ, ਸਾਚਾ ਰੰਗ ਰੰਗਾਇਆ। ਵੇਦ ਵਿਦਾਂਤੀ ਕਰਨ ਵਿਚਾਰ, ਵਡ ਵਿਦਵਾਨੀ ਜਗਤ ਵਿਦਿਆ ਮੂਲ ਨਾ ਭਾਇਆ। ਕੋਈ ਨਾ ਦਿਸੇ ਬ੍ਰਹਮ ਗਿਆਨੀ, ਭਾਰਤ ਖੰਡੀ ਵੇਖ ਵਖਾਇਆ। ਨੌ ਖੰਡ ਪ੍ਰਿਥਮੀ ਜਗਤ ਦਿਵਾਲੀ, ਦੀਵਾ ਸਚ ਨਾ ਕਿਸੇ ਜਗਾਇਆ। ਰਸਨਾ ਪੜ੍ਹ ਪੜ੍ਹ ਥੱਕੇ ਬਾਣੀ, ਸਾਚਾ ਬਾਣ ਕਿਸੇ ਨਾ ਲਾਇਆ। ਮਾਇਆ ਰਾਣੀ ਬੈਠੀ ਚਾਦਰ ਤਾਣੀ, ਮਨਮੁਖਾਂ ਬੈਠਾ ਪੜਦਾ ਪਾਇਆ। ਆਪੇ ਵੇਖੇ ਜੇਰਜ ਅੰਡੀ ਖਾਣੀ ਬਾਣੀ, ਹਰਿ ਵੇਖਣਹਾਰ ਅਖਵਾਇਆ। ਕਵਣ ਗੁਰ ਕਵਣ ਚੇਲਾ ਕਵਣ ਸੁਘੜ ਸਿਆਣੀ, ਕਵਣ ਸਾਚਾ ਘਰ ਰਿਹਾ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਰਾਹ ਚਲਾਇਆ। ਸਚ ਰਾਹ ਜਗਤ ਜਗਦੀਸ, ਏਕਾ ਏਕ ਚਲਾਇੰਦਾ। ਮਨਮੁਖ ਜੀਵ ਜਾਏ ਪੀਸ, ਨਾ ਕੋਈ ਮਾਤ ਬਚਾਇੰਦਾ। ਚਾਰ ਵਰਨ ਇਕ ਹਦੀਸ, ਛਤਰ ਝੁਲੇ ਪ੍ਰਭ ਸਾਚੇ ਸੀਸ, ਦੂਸਰ ਕੋਈ ਦਿਸ ਨਾ ਆਇੰਦਾ। ਚਰਨ ਕਵਲ ਸੱਚੀ ਧੂੜ, ਮੂਰਖ ਮੂੜ੍ਹ ਚਤਰ ਸੁਘੜ ਬਣਾਇੰਦਾ। ਕਾਇਆ ਚੋਲੀ ਰੰਗ ਚਾੜ੍ਹੇ ਗੂੜ੍ਹ, ਜੋ ਜਨ ਦਰਸ਼ਨ ਪਾਇੰਦਾ। ਧਰਮ ਰਾਏ ਦਰ ਕਟੇ ਜੂੜ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚੇ ਦਰਸ਼ਨ ਨੈਣ, ਵਡ ਵਡ ਵਡਿਆਈਆ। ਜਪ ਤਪ ਹੱਠ ਸਤਿ ਪ੍ਰਭ ਚਰਨ ਦਵਾਰੇ ਬਹਿਣ ਮੰਗਦੇ ਰਹਿਣ, ਪੂਰੀ ਭਿਛਿਆ ਕਦੇ ਨਾ ਪਾਈਆ। ਅਭਿਆਸ ਸਨਿਆਸ ਵੈਰਾਗ ਤਿਆਗ ਨਾ ਗਿਆ ਜਾਗ, ਕਲਜੁਗ ਗੂੜ੍ਹੀ ਨੀਂਦ ਸਵਾਈਆ। ਦਰ ਦਰ ਘਰ ਘਰ ਮੰਦਰ ਅੰਦਰ ਲੱਗੀ ਆਗ, ਪੰਚਮ ਰਹੇ ਲਗਾਈਆ। ਮਾਇਆ ਰਾਣੀ ਡੱਸੇ ਡੱਸਣੀ ਨਾਗ, ਆਪ ਆਪਣਾ ਸਿਰ ਉਠਾਈਆ। ਕਾਮ ਕਰੋਧ ਹੱਥ ਪਕੜੀ ਵਾਗ, ਚਾਰੋਂ ਕੁੰਟ ਰਿਹਾ ਭਵਾਈਆ। ਦੁਰਮਤ ਮੈਲ ਲੱਗਾ ਦਾਗ਼, ਨਾ ਕੋਈ ਮਾਤ ਧਵਾਈਆ। ਹੰਸ ਬੁੱਧੀ ਹੋਈ ਕਾਗ, ਜਿਹਵਾ ਕਾਗ ਵਾਂਗ ਕੁਰਲਾਈਆ। ਗੁਰ ਚਰਨ ਧੂੜ ਮਿਲਿਆ ਨਾ ਮਜਨ ਮਾਘ, ਅੱਠ ਸੱਠ ਫਿਰਦੇ ਦੇਣ ਦੁਹਾਈਆ। ਸ਼ਬਦ ਨਾ ਬੰਨ੍ਹਿਆ ਕਿਸੇ ਤਾਗ, ਜੂਠਾ ਝੂਠਾ ਸੀਸ ਗੁੰਦਾਈਆ। ਮਿਲਿਆ ਮੇਲ ਨਾ ਕੰਤ ਸੁਹਾਗ, ਆਤਮ ਸੇਜ ਨਾ ਕਿਸੇ ਹੰਢਾਈਆ। ਦਰ ਦਰ ਘਰ ਘਰ ਚਾਰੋਂ ਕੁੰਟ ਰਹੇ ਭਾਗ, ਆਤਮ ਧੀਰ ਨਾ ਕੋਈ ਧਰਾਈਆ। ਗੁਰਮੁਖ ਵਿਰਲੇ ਚਰਨ ਕਵਲ ਪ੍ਰਭ ਗਏ ਲਾਗ, ਪ੍ਰਭ ਆਪਣਾ ਲੜ ਫੜਾਈਆ। ਅੰਤਮ ਕਲਜੁਗ ਗਏ ਜਾਗ, ਹਰਿ ਸਾਚਾ ਆਪ ਜਗਾਈਆ। ਇਕ ਉਪਜਾਏ ਨਾਮ ਵੈਰਾਗ, ਜਗਤ ਚਿੰਤਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰ ਵਰਨਾਂ ਇਕ ਜਣਾਈਆ। ਚਾਰ ਵਰਨਾਂ ਹਰਿ ਉਪਦੇਸ਼, ਏਕਾ ਏਕ ਕਰਾਇਆ। ਨਾ ਕੋਈ ਨਰ ਨਾ ਕੋਈ ਨਰੇਸ਼, ਰਾਜ ਰਾਜਾਨ ਰਹਿਣ ਨਾ ਪਾਇਆ। ਪਾਰਬ੍ਰਹਮ ਗੁਰ ਇਕ ਆਦੇਸ਼, ਲੱਖ ਚੁਰਾਸੀ ਰਿਹਾ ਤਰਾਇਆ। ਨੌ ਖੰਡ ਪ੍ਰਿਥਮੀ ਹੋਏ ਦਰ ਦਰਵੇਸ਼, ਸੱਤਾਂ ਦੀਪਾਂ ਸੀਸ ਝੁਕਾਇਆ। ਪੁਰਖ ਅਬਿਨਾਸ਼ੀ ਤੇਰਾ ਏਕਾ ਵੇਸ, ਅਨੇਕਾ ਰੰਗ ਵਟਾਇਆ। ਸੰਗ ਰਖਾਇਆ ਗੁਰ ਦਸਮੇਸ਼ ਵਿਸ਼ੇਖ, ਮੰਦਰ ਗੁਰੂਦਵਾਰਾ ਨਾ ਕੋਈ ਦਿਖਾਇਆ। ਪਕੜ ਉਠਾਏ ਧਾਰੀ ਕੇਸ, ਦਿਸ ਕਿਸੇ ਨਾ ਆਇਆ। ਆਪ ਸੁਹਾਈ ਬਾਸ਼ਕ ਸੇਜ, ਸਾਗੋਂ ਪਾਂਗ ਹੰਢਾਈਆ। ਕੋਟਨ ਕੋਟ ਬ੍ਰਹਮਾ ਵਿਸ਼ਨ ਮਹੇਸ਼ ਗਨੇਸ਼, ਦਰ ਦਵਾਰੇ ਬੈਠੇ ਸੀਸ ਝੁਕਾਇਆ। ਲਛਮੀ ਦਰ ਘਰ ਸਾਚੇ ਕਰੇ ਵੇਸ, ਨਿਵ ਨਿਵ ਚਰਨੀ ਸੀਸ ਝੁਕਾਇਆ। ਚਰਨ ਝੱਸੇ ਦਰ ਹਮੇਸ਼, ਹਰਿ ਸਾਚੀ ਸੇਵਾ ਲਾਇਆ। ਕਲਜੁਗ ਮਾਇਆ ਤੇਰੀ ਕੋਈ ਨਾ ਚਲੇ ਪੇਸ਼, ਪ੍ਰਭ ਦੇਵੇ ਖ਼ਾਕ ਰੁਲਾਇਆ। ਪੰਜ ਤਤਾਂ ਛੱਡਣਾ ਪੈਣਾ ਕਾਇਆ ਦੇਸ, ਹਰਿ ਸਾਚਾ ਰਿਹਾ ਛੁਡਾਇਆ। ਅੰਤਮ ਰੋਵਣ ਗਲ ਖੁਲ੍ਹੜੇ ਕੇਸ, ਨਾ ਸਕੇ ਕੋਈ ਬਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਮੇਲ ਮਿਲਾਇਆ। ਚਾਰ ਵਰਨ ਸਚ ਸਲਾਹ, ਹਰਿ ਆਪਣੀ ਆਪ ਜਣਾਇੰਦਾ। ਸਤਿਗੁਰ ਪੂਰਾ ਇਕ ਮਲਾਹ, ਭਵਜਲ ਪਾਰ ਕਰਾਇੰਦਾ। ਦੋ ਜਹਾਨਾਂ ਪਕੜੇ ਬਾਂਹ, ਜਮ ਕਾ ਫੰਦ ਕਟਾਇੰਦਾ। ਆਪੇ ਪਿਤਾ ਆਪੇ ਮਾਂ, ਆਪ ਆਪਣੀ ਗੋਦ ਉਠਾਇੰਦਾ। ਹੰਸ ਬਣਾਏ ਫੜ ਫੜ ਕਾਂ, ਦੁਰਮਤ ਮੈਲ ਗਵਾਇੰਦਾ। ਇਕ ਜਪਾਏ ਸਾਚਾ ਨਾਂ, ਸੋਹੰ ਨਾਉਂ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਚਾਰ ਵਰਨ ਏਕਾ ਸਰਨ ਏਕਾ ਧਾਮ ਸੁਹਾਇੰਦਾ। ਚਾਰ ਵਰਨ ਇਕ ਦਵਾਰ, ਹਰਿ ਏਕਾ ਧਾਮ ਸੁਹਾਇਆ। ਜੁਗ ਜੁਗ ਲਏ ਮਾਤ ਅਵਤਾਰ, ਆਪਣੇ ਧੰਦੇ ਸ੍ਰਿਸ਼ਟ ਸਬਾਈ ਰਿਹਾ ਲਗਾਇਆ। ਦੇਵੇ ਵਰ ਸੱਚੀ ਸਰਕਾਰ, ਦੇਵਣਹਾਰ ਆਪ ਅਖਵਾਇਆ। ਗੁਰਮੁਖ ਸਾਚੇ ਲਏ ਉਭਾਰ, ਮੂਰਖ ਮੂੜ੍ਹ ਪਾਪੀ ਗੰਦੇ ਦਏ ਖਪਾਇਆ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਆਤਮ ਅੰਧੇ ਗਿਆਨ ਸ਼ਬਦ ਦਏ ਜਣਾਇਆ। ਆਪੇ ਹੋਏ ਵਡ ਬਖ਼ਸ਼ਿੰਦੇ, ਮਿਹਰਬਾਨ ਆਪ ਅਖਵਾਇਆ। ਮਨਮੁਖ ਜੀਵ ਲਾਏ ਝੂਠੇ ਧੰਦੇ, ਨਿੰਦਕ ਨਿੰਦਿਆ ਰਿਹਾ ਲਗਾਇਆ। ਦੋ ਜਹਾਨੀ ਵੱਜੇ ਜਿੰਦੇ, ਗੁਰ ਚਰਨ ਦਵਾਰਾ ਦਿਸ ਨਾ ਆਇਆ। ਧਰਮ ਰਾਏ ਦੀ ਪਾਏ ਬੰਦੀ, ਬੰਦੀਖਾਨਾ ਇਕ ਰਖਾਇਆ। ਗੁਰ ਸੰਗਤ ਵਿਚ ਰੱਖੀ ਜਿਸ ਵਾਸਨਾ ਗੰਦੀ, ਲੱਖ ਚੁਰਾਸੀ ਵਿਚ ਫਿਰਾਇਆ। ਜੋ ਜਨ ਰਸਨਾ ਗਾਇਣ ਬੱਤੀ ਦੰਦੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੋਏ ਸਹਾਇਆ। ਏਕਾ ਚੜ੍ਹਿਆ ਗੁਰਸਿਖ ਚੰਦ ਨੌ ਚੰਦੀ, ਅੰਧ ਅੰਧੇਰ ਮਿਟਾਇਆ। ਸੋਹੰ ਸ਼ਬਦ ਸੁਹਾਗੀ ਛੰਦੀ, ਕੰਤ ਸੁਹਾਗ ਇਕ ਸੁਣਾਇਆ। ਗੁਰਸਿਖ ਤੇਰੀ ਸੁਰਤ ਗੁਰ ਚਰਨ ਦਵਾਰੇ ਰੋ ਰੋ ਕਹਿੰਦੀ, ਵਿਛੜ ਕਦੇ ਨਾ ਜਾਇਆ। ਬ੍ਰਹਮ ਰੰਗਣ ਲਾਏ ਮਹਿੰਦੀ, ਚਰਨੀ ਸੇਵ ਕਮਾਇਆ। ਪ੍ਰਭ ਦਾ ਭਾਣਾ ਸਿਰ ਤੇ ਸਹਿੰਦੀ, ਲੱਖ ਲੱਖ ਸ਼ੁਕਰ ਮਨਾਇਆ। ਸਾਧ ਸੰਗਤ ਸਾਚੀ ਸਈਆਂ ਉਠ ਉਠ ਕਹਿੰਦੀ, ਵੇਲਾ ਗਿਆ ਹੱਥ ਨਾ ਆਇਆ। ਵੇਖੇ ਖੇਲ ਦਿਸ਼ਾ ਲਹਿੰਦੀ, ਪ੍ਰਭ ਸਾਚੀ ਖੇਲ ਰਚਾਇਆ। ਅੰਜੀਲ ਕੁਰਾਨ ਇਕੱਠੀ ਹੋ ਹੋ ਬਹਿੰਦੀ, ਏਕਾ ਮਤਾ ਪਕਾਇਆ। ਅਮਾਮ ਮੁੱਲਾ ਸ਼ੇਖ਼ ਮੁਸਾਇਕ ਮਸਲੇ ਪੜ੍ਹ ਪੜ੍ਹ ਵੇਖਣ ਅਮਾਮ ਮਹਿੰਦੀ, ਕਿਹੜੀ ਕੂਟੇ ਡੇਰਾ ਲਾਇਆ। ਗੁਰ ਸੰਗਤ ਪ੍ਰਭ ਚਰਨ ਦਵਾਰੇ ਇਕੱਠੀ ਹੋ ਹੋ ਬਹਿੰਦੀ, ਪਹਿਲੀ ਚੇਤਰ ਖ਼ੁਸ਼ੀ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਤੇਰੇ ਅੱਗੇ ਸੀਸ ਝੁਕਾਇਆ।

Leave a Reply

This site uses Akismet to reduce spam. Learn how your comment data is processed.