ਪਹਿਲੀ ਮੱਘਰ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਤੋਂ ਪਟਨਾ ਸਾਹਿਬ ਸ਼ਬਦ ਭੇਜਿਆ ਗਿਆ
ਪ : ਪੁਰਖ ਸੁਲਤਾਨ ਸੁਲਤਾਨ, ਸਤਿ ਸਰੂਪ ਅਖਵਾਇਆ। ਟ : ਟਿੱਲਾ ਉਚ ਮਕਾਨ, ਗੋਬਿੰਦ ਗੜ੍ਹ ਸੁਹਾਇਆ। ਨ : ਨਿਰਗੁਣ ਖੇਲ ਮਹਾਨ, ਨਿਜ ਘਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਟਨਾ ਲੇਖ ਲਿਖਾਇਆ। ਪ : ਪੁਸਤਕ ਪਾਠ, ਪੂਜਾ ਵੇਖ ਵਖਾਈਆ। ਟ : ਟੁੱਟਾ ਸਾਥ, ਨਾ ਕੋਈ ਸੰਗ ਰਖਾਈਆ। ਨ : ਨਿਰਗੁਣ ਖੇਲ ਤ੍ਰੈਲੋਕੀ ਨਾਥ, ਲੋਆਂ ਪੁਰੀਆਂ ਰਿਹਾ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਪਟਨਾ ਵੇਖ ਵਖਾਈਆ। ਪ : ਪਿਤਾ ਇਕ ਪਰਵਾਨ, ਪਰਮ ਪੁਰਖ ਸੁਲਤਾਨ। ਟ : ਟਿੱਕਾ ਮਸਤਕ ਮਹਾਨ ਆਪ ਲਗਾਏ ਸ੍ਰੀ ਭਗਵਾਨ। ਨ : ਨਿਰਗੁਣ ਬੈਠ ਸ਼ਬਦ ਬਿਬਾਣ, ਫਿਰੇ ਫਿਰਾਏ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਟਨਾ ਵੇਖੇ ਜਗਤ ਦੁਕਾਨ। ਪ : ਪ੍ਰਿਤਪਾਲ ਸਰਬ ਸੁਖਦਾਇਆ। ਆਪੇ ਸ਼ਾਹ ਆਪ ਕੰਗਾਲ, ਮੰਗਣਹਾਰ ਆਪ ਅਖਵਾਇਆ। ਆਪੇ ਜੋਤੀ ਨੂਰ ਅਕਾਲ, ਸ਼ਬਦ ਧੁਨ ਆਪ ਉਪਜਾਇਆ। ਆਪੇ ਦੀਨਾਂ ਬੰਧਪ ਦੀਨ ਦਿਆਲ, ਦਇਆ ਨਿਧ ਆਪ ਅਖਵਾਇਆ। ਆਪੇ ਕਾਲ ਹੋਏ ਮਹਾਂਕਾਲ, ਕੂੜ ਪਸਾਰਾ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਹੋਏ ਸਹਾਇਆ। ਪ : ਪੂਰਨ ਜੋਤ ਧਰ, ਨਿਰਮਲ ਨੂਰ ਕਰੇ ਰੁਸ਼ਨਾਈਆ। ਆਸਾ ਮਨਸਾ ਪੂਰ ਹਰਿ, ਹਰਿ ਗੋਬਿੰਦ ਵਿਚ ਸਮਾਈਆ। ਗੋਬਿੰਦ ਹਾਜ਼ਰ ਹਜ਼ੂਰ ਦਰ, ਦਰ ਦਰਵੇਸਾ ਆਪ ਅਖਵਾਈਆ। ਨਾਤਾ ਤੋੜੇ ਕੂੜੋ ਕੂੜ, ਗੜ੍ਹ ਹੰਕਾਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਅਲਖ ਜਗਾਈਆ। ਆਪ ਆਪਣੀ ਅਲਖ ਜਗਾ, ਗੁਰ ਗੋਬਿੰਦ ਉਠਾਇਆ। ਸੰਬਲ ਨਗਰੀ ਡੇਰਾ ਲਾ, ਸਾਚਾ ਧਾਮ ਸੁਹਾਇਆ। ਅੰਮ੍ਰਿਤ ਜਲ ਇਕ ਭਰਾ, ਸਾਚਾ ਤਾਲ ਸੁਹਾਇਆ। ਸ਼ਬਦੀ ਸ਼ਬਦ ਲਿਆ ਉਪਾ, ਸ਼ਬਦੀ ਜੋੜ ਜੁੜਾਇਆ। ਜੋਤੀ ਨੂਰ ਡਗਮਗਾ, ਦਿਵਸ ਰੈਣ ਕਰੇ ਰੁਸ਼ਨਾਈਆ। ਆਪ ਆਪਣਾ ਵੇਖ ਵਖਾ, ਆਪ ਆਪਣਾ ਰੂਪ ਵਟਾਇਆ। ਬਸਤਰ ਸ਼ਸਤਰ ਤਨ ਸਜਾ, ਏਕ ਅਸਤਰ ਰਿਹਾ ਦੌੜਾਇਆ। ਚਿੱਟੇ ਅਸਵ ਆਸਣ ਲਾ, ਸੋਲਾਂ ਕਲੀਆਂ ਵੇਖ ਵਖਾਇਆ। ਨੀਲੇ ਵਾਲਾ ਆਪ ਹੋ ਜਾ, ਜੋਤੀ ਸ਼ਬਦੀ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਬਲ ਨਗਰੀ ਡੇਰਾ ਲਾਇਆ। ਸੰਬਲ ਨਗਰ ਸਚ ਗਰਾਂ, ਗੋਬਿੰਦ ਮਿਲੀ ਵਡਿਆਈਆ। ਗੁਰ ਗੋਬਿੰਦਾ ਬੈਠਾ ਸਾਚੇ ਥਾਂ, ਹਰਿ ਸਾਚਾ ਹੋਏ ਸਹਾਈਆ। ਨਿਰਮਲ ਬਾਤੀ ਇਕ ਜਗਾ, ਚਾਰ ਕੁੰਟ ਕਰੇ ਰੁਸ਼ਨਾਈਆ। ਏਕਾ ਸ਼ਬਦ ਰਿਹਾ ਪੜ੍ਹਾ, ਚਾਰ ਵਰਨਾਂ ਇਕ ਪੜ੍ਹਾਈਆ। ਏਕਾ ਰੰਗ ਰਿਹਾ ਰੰਗਾ, ਰੰਗਣਹਾਰ ਆਪ ਅਖਵਾਈਆ। ਗੁਰਮੁਖ ਸਾਚੇ ਲਏ ਉਪਾ, ਆਪ ਆਪਣੀ ਬੂਝ ਬੁਝਾਈਆ। ਪ : ਪੌੜਾ ਪਹਿਲਾ ਲਾ, ਚੌਥੇ ਘਰ ਬਹਾਈਆ। ਸਾਚਾ ਪਦ ਇਕ ਵਖਾ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਹੰ ਹੰਗਤਾ ਦਏ ਮਿਟਾ, ਹਉਮੇ ਰੋਗ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਵੇਖ ਵਖਾਈਆ। ਗੁਰ ਗੋਬਿੰਦ ਹਰਿ ਬਲਵਾਨ, ਏਕਾ ਏਕ ਰਖਾਇਆ। ਰਸਨਾ ਚਿੱਲਾ ਤੀਰ ਕਮਾਨ, ਸੋਹੰ ਖੰਡਾ ਹੱਥ ਫੜਾਇਆ। ਅਗੰਮ ਅਗੰਮਾ ਵੇਖ ਮਾਰ ਧਿਆਨ, ਨਾੜੀ ਚੰਮਾ ਦਿਸ ਨਾ ਆਇਆ। ਮਰਿਆ ਨਾ ਜੰਮਾ ਵਿਚ ਜਹਾਨ, ਆਵਣ ਜਾਵਣ ਖੇਲ ਰਚਾਇਆ। ਧਰਮ ਝੁਲਾਏ ਇਕ ਨਿਸ਼ਾਨ, ਆਪ ਆਪਣੇ ਹੱਥ ਰਖਾਇਆ। ਉਪਰ ਲਿਖਿਆ ਲੇਖ ਮਹਾਨ, ਨਾ ਕੋਈ ਮੇਟੇ ਮੇਟ ਮਿਟਾਇਆ। ਬ੍ਰਹਮਾ ਵਿਸ਼ਨ ਸ਼ਿਵ ਸਾਰੇ ਰਾਹ ਤਕਾਣ, ਕਲਜੁਗ ਵੇਲਾ ਅੰਤਮ ਆਇਆ। ਗੁਰ ਗੋਬਿੰਦਾ ਨਾ ਕਰੇ ਕੋਈ ਪਛਾਨ, ਪੰਥ ਖਾਲਸਾ ਬੈਠਾ ਮੁਖ ਛੁਪਾਇਆ। ਆਪੇ ਹੋਇਆ ਜਾਣੀ ਜਾਣ, ਜਾਨਣਹਾਰ ਸ੍ਰਿਸ਼ਟ ਸਬਾਇਆ। ਪ : ਪੁਰਖੇ ਗੁਣ ਨਿਧਾਨ, ਪਰਖਣ ਵੇਲਾ ਅੰਤਮ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਧਰਮ ਰਿਹਾ ਸੁਹਾਇਆ। ਸੰਬਲ ਨਗਰ ਸਾਚਾ ਪੌੜਾ, ਪ੍ਰਭ ਆਪਣਾ ਆਪ ਲਗਾਇਆ। ਸੱਸੇ ਉਪਰ ਇਕ ਹੋੜਾ, ਨਿਰਗੁਣ ਸਰਗੁਣ ਮੇਲ ਮਿਲਾਇਆ। ਜੋਤੀ ਸ਼ਬਦੀ ਜੋੜਿਆ ਜੋੜਾ, ਵਿਛੜ ਕਦੇ ਨਾ ਜਾਇਆ । ਹਰਿ ਕਾ ਸ਼ਬਦ ਸਾਚਾ ਘੋੜਾ, ਜੁਗ ਜੁਗ ਰਿਹਾ ਦੁੜਾਇਆ। ਪਰਗਟ ਹੋਇਆ ਪੂਤ ਸਪੂਤਾ ਬ੍ਰਹਿਮਣ ਗੌੜਾ, ਵੇਦ ਵਿਆਸਾ ਗਿਆ ਲਿਖਾਈਆ। ਸੰਬਲ ਨਗਰ ਸਾਢੇ ਤਿੰਨ ਹੱਥ ਲੰਮਾ ਚੌੜਾ, ਪੁਰਖ ਅਬਿਨਾਸ਼ੀ ਆਪ ਬਣਾਇਆ। ਗੁਰ ਗੋਬਿੰਦੇ ਆਤਮ ਅੰਤਰ ਲੱਗੀ ਔੜਾ, ਪਿਆਸ ਆਸ ਇਕ ਰਖਾਇਆ। ਪੁਰਖ ਅਬਿਨਾਸ਼ੀ ਆਇਆ ਦੌੜਾ, ਸਾਚੇ (ਮੰਦਰ) ਡੇਰਾ ਲਾਇਆ। ਲੱਖ ਚੁਰਾਸੀ ਵੇਖੇ ਪਰਖੇ ਜੀਵ ਜੰਤ ਸਾਧ ਸੰਤ ਮਿੱਠਾ ਕੌੜਾ, ਜੂਠ ਝੂਠ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਗੋਬਿੰਦ ਵੇਖ ਵਖਾਇਆ। ਟ : ਟੁੱਟੇ ਮਾਣ ਗੜ੍ਹ ਹੰਕਾਰਿਆ। ਮਨਮੁਖ ਭੁੱਲੇ ਜੀਵ ਨਾਦਾਨ, ਵਿਚ ਸੰਸਾਰਿਆ। ਗੋਬਿੰਦ ਗੁਰ ਨਾ ਕੋਈ ਮਾਤ ਪਛਾਨ, ਮਿਲਿਆ ਮੇਲ ਨਾ ਮੀਤ ਮੁਰਾਰਿਆ। ਵੇਲੇ ਅੰਤ ਸਰਬ ਪਛਤਾਨ, ਛੱਡਣਾ ਮੰਦਰ ਗੁਰੂਦਵਾਰਿਆ। ਪੁਰੀ ਅਨੰਦ ਸਰਬ ਤਜ ਜਾਣ, ਫਤਿਹ ਅਕਾਲ ਨਾ ਕੋਈ ਜੈਕਾਰਿਆ। ਸਰ ਅੰਮ੍ਰਿਤ ਨਾ ਦਿਸੇ ਕੋਈ ਨਿਸ਼ਾਨ, ਖੇਲੇ ਖੇਲ ਹਰਿ ਨਿਰੰਕਾਰਿਆ। ਪਟਨੇ ਵੇਖੇ ਮਾਰ ਧਿਆਨ, ਚੜ੍ਹਿਆ ਚੰਨ ਜਗਤ ਸਤਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਿਖਿਆ ਲੇਖ ਵੇਖ ਵਖਾਰਿਆ। ਨ : ਨਿਰਗੁਣ ਰੂਪ ਹਰਿ ਭਗਵੰਤ, ਜੁਗ ਜੁਗ ਜੋਤ ਜਗਾਇੰਦਾ। ਗੁਰਮੁਖ ਮੇਲਾ ਨਾਰੀ ਕੰਤ, ਸੰਤ ਸਾਜਣ ਮੇਲ ਮਿਲਾਇੰਦਾ। ਮਨਮੁਖਾਂ ਮਾਇਆ ਪਾਏ ਬੇਅੰਤ, ਅੰਤ ਨਾ ਗਣਤ ਗਿਣਾਇੰਦਾ। ਭਰਮ ਭੁਲਾਏ ਜੀਵ ਜੰਤ, ਹਉਮੇ ਰੋਗ ਵਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਵਰ, ਸ਼ਬਦ ਸੰਦੇਸ਼ ਇਕ ਸੁਣਾਇੰਦਾ। ਗੁਰ ਗੋਬਿੰਦਾ ਜੋਤ ਜਗਾ, ਲੋਕਮਾਤ ਕਰੇ ਰੁਸ਼ਨਾਈਆ। ਸੰਬਲ ਨਗਰੀ ਡੇਰਾ ਲਾ, ਆਪਣੀ ਰਚਨ ਰਚਾਈਆ। ਸ਼ਬਦ ਸੁਨੇਹੜਾ ਰਿਹਾ ਸੁਣਾ, ਭੁੱਲ ਰਹੇ ਨਾ ਰਾਈਆ। ਸੰਮਤ ਪੰਦਰਾਂ ਚਰਨ ਦਏ ਟਿਕਾ, ਦਰ ਦਵਾਰੇ ਆਵੇ ਫੇਰਾ ਪਾਈਆ। ਕਲਗੀ ਤੋੜਾ ਸੀਸ ਇਕ ਚਮਕਾ, ਨਾਮ ਦਸਤਾਰ ਇਕ ਚਮਕਾਈਆ। ਬਸਤਰ ਸ਼ਸਤਰ ਇਕ ਸਜਾ, ਸ਼ਬਦ ਖੰਡਾ ਹੱਥ ਉਠਾਈਆ। ਤਨ ਗਾਤਰਾ ਇਕ ਵਖਾ, ਦਰ ਘਰ ਸਾਚਾ ਵੇਖ ਵਖਾਈਆ। ਪਹਿਲੀ ਕੱਤਕ ਕਰਮ ਕਮਾ, ਕਿਰਤੀ ਕਰਮ ਕਮਾਈਆ। ਨਿਹਕਲੰਕਾ ਡੰਕਾ ਸ਼ਬਦ ਵਜਾ, ਕਲਜੁਗ ਸੋਏ ਰਿਹਾ ਉਠਾਈਆ। ਦਵਾਰ ਬੰਕਾ ਦਏ ਸੁਹਾ, ਦਰ ਠਾਂਡਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੋਬਿੰਦ ਮੇਲਾ ਸਹਿਜ ਸੁਭਾਈਆ।