ਪਹਿਲੀ ਵਿਸਾਖ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਸਤਿ ਪੁਰਖ ਦਿਆਲ, ਆਪ ਅਖਵਾਇਆ। ਗੁਰਮੁਖ ਸਾਚੇ ਲਾਲ, ਲੋਕਮਾਤੀ ਲਏ ਉਠਾਇਆ। ਏਕਾ ਦੇਵੇ ਸ਼ਬਦ ਉਛਾਲ, ਸਾਚੀ ਹਾਟੀ ਫਲ ਲਗਾਏ ਸਾਚੇ ਡਾਲ੍ਹ, ਤੀਰਥ ਤਟ ਨਾ ਕੋਇ ਰਖਾਇਆ। ਅੰਮ੍ਰਿਤ ਆਤਮ ਨੁਹਾਏ ਸਾਚੇ ਤਾਲ, ਦਰ ਦਵਾਰਾ ਇਕ ਵਖਾਇਆ। ਦੇਵੇ ਨਾਮ ਸੱਚਾ ਧਨ ਮਾਲ, ਧੁਰਦਰਗਾਹੀ ਲੈ ਕੇ ਆਇਆ। ਆਪੇ ਸ਼ਾਹ ਆਪੇ ਕੰਗਾਲ, ਮਾਲ ਖਜ਼ਾਨਾ ਆਪਣੇ ਹੱਥ ਰਖਾਇਆ। ਜਗਤ ਚਲੇ ਅਵੱਲੜੀ ਚਾਲ, ਭੇਖਾਧਾਰੀ ਭੇਖ ਵਟਾਇਆ। ਦਰ ਭਿਖਾਰੀ ਕਾਲ ਮਹਾਂਕਾਲ, ਦੋਏ ਬੈਠੇ ਸੀਸ ਝੁਕਾਇਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਦੋਏ ਜੋੜ ਕਰਨ ਨਿਮਸਕਾਰ, ਕਲਜੁਗ ਵੇਲਾ ਅੰਤਮ ਆਇਆ। ਪੁਰਖ ਅਬਿਨਾਸ਼ੀ ਪਾਏ ਸਾਰ, ਸੰਮਤ ਚੌਦਾਂ ਕਰ ਵਿਚਾਰ, ਗੁਰ ਗੋਬਿੰਦ ਕਰ ਤਨ ਸ਼ਿੰਗਾਰ, ਏਕਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਡੰਕ ਰਿਹਾ ਵਜਾਇਆ। ਸਤਿਗੁਰ ਪੁਰਖ ਸਤਿ ਸਤਿਵਾਦ, ਸਤਿ ਸਰੂਪ ਸਮਾਇਆ। ਖੇਲੇ ਖੇਲ ਆਦਿ ਜੁਗਾਦਿ, ਜੁਗ ਜੁਗ ਖੇਲ ਖਿਲਾਇਆ। ਵੇਖੇ ਖੇਲ ਵਿਚ ਬ੍ਰਹਿਮਾਦ, ਵੇਖਣਹਾਰਾ ਆਪ ਅਖਵਾਇਆ। ਉਠਾਏ ਜਗਾਏ ਸੰਤ ਸਾਧ, ਸੰਤ ਸੁਹੇਲਾ ਦਇਆ ਕਮਾਇਆ। ਮੇਲ ਮਿਲਾਏ ਮਾਧਵ ਮਾਧ, ਵਿਛੜ ਕਦੇ ਨਾ ਜਾਇਆ। ਜੋ ਜਨ ਰਸਨਾ ਰਹੇ ਅਰਾਧ, ਨੇਤਰ ਨੈਣਾਂ ਦਰਸ ਦਿਖਾਇਆ। ਸ਼ਬਦ ਜਣਾਏ ਬੋਧ ਅਗਾਧ, ਭੇਵ ਅਭੇਦਾ ਭੇਵ ਖੁਲ੍ਹਾਇਆ। ਇਕ ਵਜਾਏ ਸਾਚਾ ਨਾਦ, ਸੋਹੰ ਨਾਉਂ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤੀ ਜੋਤ ਕਮਾਇਆ। ਏਕਾ ਜੋਤੀ ਸਾਚਾ ਜੋਗ, ਸ਼ਬਦੀ ਖਾਕ ਰਮਾਈਆ। ਏਕਾ ਰਸ ਏਕਾ ਭੋਗ, ਇਕ ਸੰਜੋਗ ਕਰਾਈਆ। ਏਕਾ ਦਰਸ ਦਰ ਅਮੋਘ, ਆਪਣਾ ਆਪ ਕਰਾਈਆ। ਏਕਾ ਭੋਗੀ ਭੋਗੇ ਭੋਗ, ਆਤਮ ਤ੍ਰਿਸ਼ਨਾ ਭੁੱਖ ਗਵਾਈਆ। ਏਕਾ ਕੱਟਣਹਾਰਾ ਰੋਗ, ਤ੍ਰਿਸ਼ਨਾ ਰਹਿਣ ਨਾ ਪਾਈਆ। ਇਕ ਚੁਗਾਏ ਸਾਚੀ ਚੋਗ, ਬੱਤੀ ਦੰਦਾਂ ਮੁਖ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਸ਼ਬਦੀ ਬਣਤ ਬਣਾਈਆ। ਜੋਤੀ ਸ਼ਬਦੀ ਸਾਚਾ ਮੇਲ, ਕਰੇ ਕਰਾਏ ਹਰਿ ਭਗਵਾਨਿਆ। ਆਪੇ ਖੇਲਣਹਾਰਾ ਖੇਲ, ਖੇਲੇ ਖੇਲ ਦੋ ਜਹਾਨਿਆ। ਦੋ ਜਹਾਨੀ ਸੱਜਣ ਸੁਹੇਲ, ਦੋ ਜਹਾਨ ਕਰੇ ਪਰਵਾਨਿਆ। ਆਪੇ ਵਸੇ ਰੰਗ ਨਵੇਲ, ਹਰ ਘਟ ਵੇਖੇ ਵੇਖ ਵਿਖਾਨਿਆ। ਆਪੇ ਗੁਰ ਆਪੇ ਚੇਲ, ਆਪੇ ਸ਼ਸਤਰ ਬਸਤਰ ਤਨ ਪਹਿਨਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜੋਤੀ ਸ਼ਬਦੀ ਧੁਰ ਫ਼ਰਮਾਣਿਆ। ਜੋਤੀ ਸ਼ਬਦੀ ਧੁਰ ਫ਼ਰਮਾਨਾ, ਏਕਾ ਏਕ ਸੁਣਾਇੰਦਾ। ਆਪ ਉਠਾਏ ਜੀਵ ਜਹਾਨਾ, ਜੀਵਾਂ ਜੰਤਾਂ ਆਪ ਸਮਝਾਇੰਦਾ। ਵੇਖ ਵਖਾਏ ਰਾਜ ਰਾਜਾਨਾਂ, ਸ਼ਾਹ ਸੁਲਤਾਨਾਂ ਆਪ ਹਿਲਾਇੰਦਾ। ਸਾਧਾਂ ਸੰਤਾਂ ਦੇਵੇ ਨਾਮ ਨਿਧਾਨਾ, ਨਿਰਗੁਣ ਝੋਲੀ ਪਾਇੰਦਾ। ਜੋਤ ਸਰੂਪੀ ਬੰਨੇ੍ਹ ਗਾਨਾ, ਸਤਿ ਸੰਤੋਖੀ ਗੰਢ ਦਵਾਇੰਦਾ। ਸੋਹੰ ਬਖ਼ਸ਼ੇ ਤੀਰ ਕਮਾਨਾ, ਰਸਨਾ ਚਿੱਲੇ ਆਪ ਚੜ੍ਹਾਇੰਦਾ। ਇਕ ਸੁਣਾਏ ਸਾਚਾ ਗਾਣਾ, ਅਨਹਦ ਸਾਚੀ ਸੇਵਾ ਲਾਇੰਦਾ। ਕਾਇਆ ਮੰਦਰ ਸਚ ਮਕਾਨਾ, ਗੁਰ ਪੂਰਾ ਦਰਸ ਦਿਖਾਇੰਦਾ। ਇਕ ਰਖਾਏ ਨਾਮ ਬਿਬਾਣਾ, ਹਰਿਜਨ ਸਾਚੇ ਆਪ ਚੜ੍ਹਾਇੰਦਾ। ਆਪੇ ਬਖ਼ਸ਼ੇ ਪੀਣਾ ਖਾਣਾ, ਧੀਰਜ ਧੀਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੋਤੀ ਸ਼ਬਦੀ ਬਣਤ ਬਣਾਇੰਦਾ। ਜੋਤੀ ਸ਼ਬਦੀ ਜੁੜਿਆ ਜੋੜ, ਹਰਿ ਸਾਚਾ ਆਪ ਜੁੜਾਇੰਦਾ। ਲੱਖ ਚੁਰਾਸੀ ਵੇਖੇ ਪਰਖੇ ਮਿੱਠਾ ਕੌੜ, ਕਲਜੁਗ ਵੇਲਾ ਆਪ ਸੁਹਾਇੰਦਾ। ਧੁਰਦਰਗਾਹੀ ਆਇਆ ਦੌੜ, ਭੇਖਾਧਾਰੀ ਭੇਖ ਵਟਾਇੰਦਾ। ਆਦਿ ਪੁਰਖ ਬ੍ਰਾਹਮਣ ਗੌੜ, ਜੋਤ ਨਿਰੰਜਣ ਪੂਤ ਉਪਜਾਇੰਦਾ। ਸੰਬਲ ਨਗਰ ਸਾਢੇ ਤਿੰਨ ਹੱਥ ਲੰਬਾ ਚੌੜ, ਗੋਬਿੰਦ ਗੜ੍ਹ ਵਸਾਇੰਦਾ। ਏਕਾ ਲਾਇਆ ਹਰਿ ਜੀ ਪੌੜ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੋਤੀ ਸ਼ਬਦੀ ਬਣਤ ਬਣਾਇੰਦਾ। ਜੋਤੀ ਸ਼ਬਦ ਸਚ ਬੇਨੰਤੀ, ਪ੍ਰਭ ਆਪਣੀ ਆਪ ਉਪਾਈਆ। ਜੁਗ ਜੁਗ ਮਹਿਮਾ ਅਗਣਤ ਗਿਣਤੀ, ਕੋਈ ਗਿਣ ਸਕੇ ਨਾ ਰਾਈਆ। ਭਰਮੇ ਭੁੱਲੇ ਜੀਵ ਜੰਤ ਗੋਬਿੰਦ ਕਾਇਆ ਰੰਗ ਬਸੰਤੀ, ਏਕਾ ਹਰਿ ਚੜ੍ਹਾਈਆ। ਜਗੇ ਜੋਤ ਭਗਤ ਭਗਵੰਤੀ, ਭਗਵਨ ਰੂਪ ਵਟਾਈਆ। ਗੁਰਮੁਖਾਂ ਮਿਲੇ ਮੇਲ ਪਤ ਪਤਵੰਤੀ, ਪਤਿਪਰਮੇਸ਼ਵਰ ਆਪ ਅਖਵਾਈਆ। ਮੇਟ ਮਿਟਾਏ ਦੇਵ ਦੰਤੀ, ਭੇਖ ਪਖੰਡਾ ਰਹਿਣ ਨਾ ਪਾਈਆ। ਏਕਾ ਏਕ ਆਕਾਰ ਅਕੰਤੀ, ਸਚ ਸਿੰਘਾਸਣ ਬੈਠਾ ਆਸਣ ਲਾਈਆ। ਜੋਤੀ ਖੇਲ ਅਗੰਮ ਅਗੰਮਤੀ, ਅਗੰਮੜੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੋਤੀ ਸ਼ਬਦੀ ਜੋੜ ਜੁੜਾਈਆ। ਜੋਤੀ ਸ਼ਬਦੀ ਜੁੜਿਆ ਜੋੜਾ, ਹਰਿ ਸਾਚਾ ਆਪ ਜੁੜਾਇੰਦਾ। ਸੋਹੰ ਸ਼ਬਦ ਸਾਚਾ ਘੋੜਾ, ਚਾਰੋਂ ਕੁੰਟ ਆਪ ਦੁੜਾਇੰਦਾ। ਸਾਚਾ ਖੇਲ ਬ੍ਰਾਹਮਣ ਗੌੜਾ, ਪੂਤ ਸਪੂਤਾ ਸੰਗ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਗੜ੍ਹ ਇਕ ਸੁਹਾਇੰਦਾ। ਗੋਬਿੰਦ ਗੜ੍ਹ ਇਕ ਮਹੱਲਾ, ਹਰਿ ਸਾਚੇ ਆਪ ਉਸਾਰਿਆ। ਵੇਖੇ ਖੇਲ ਇਕ ਇਕੱਲਾ, ਜੋਤ ਸਰੂਪੀ ਕਰ ਆਕਾਰਿਆ। ਸ਼ਬਦ ਸੁਨੇਹੜਾ ਏਕਾ ਘੱਲਾ, ਜੁਗ ਜੁਗ ਲਏ ਮਾਤ ਅਵਤਾਰਿਆ। ਆਪੇ ਵੇਖੇ ਜਲ ਥਲਾ, ਜੰਗਲ ਜੂਹ ਉਜਾੜ ਪਹਾੜਿਆ। ਮਿਲੇ ਮੇਲ ਗੋਬਿੰਦ ਡੱਲਾ, ਹਰਿ ਸਾਚਾ ਮੇਲ ਮਿਲਾ ਰਿਹਾ। ਦੂਈ ਦਵੈਤੀ ਮਿਟੇ ਸੱਲਾ, ਸਤਿ ਸਤਿਵਾਦੀ ਸਾਂਤਕ ਸਤਿ ਵਰਤਾ ਰਿਹਾ। ਸੋਹੰ ਫੜਿਆ ਹੱਥ ਵਿਚ ਭੱਲਾ, ਚਾਰ ਵਰਨਾਂ ਮਾਤ ਡਰਾ ਰਿਹਾ। ਏਕੰਕਾਰਾ ਇਕ ਇਕੱਲਾ, ਧਰਤਮਾਤ ਤੇਰਾ ਅਖਾੜਾ ਵੇਖ ਵਖਾ ਰਿਹਾ। ਪੰਚਮ ਬੋਲੇ ਸਾਚਾ ਹੱਲਾ, ਸਾਚਾ ਰਾਹ ਵਖਾ ਰਿਹਾ। ਗੁਰਮੁਖ ਵਿਰਲੇ ਸਚ ਦਵਾਰਾ ਕਲਜੁਗ ਅੰਤਮ ਮੱਲਾ, ਪ੍ਰਭ ਚਰਨ ਧਿਆਨ ਲਗਾ ਰਿਹਾ। ਮਨਮੁਖ ਜੀਵਾਂ ਜੂਠੀ ਝੂਠੀ ਕਾਇਆ ਖੱਲਾ, ਸਚ ਵਸਤ ਨਾ ਕੋਇ ਵਿਚ ਟਿਕਾ ਰਿਹਾ। ਦੀਪਕ ਜੋਤੀ ਨਾ ਕਿਸੇ ਬੱਲਾ, ਅੰਧ ਅੰਧੇਰ ਨਾ ਕੋਇ ਮਿਟਾ ਰਿਹਾ। ਜਨ ਭਗਤਾਂ ਫੜਾਏ ਆਪਣਾ ਪੱਲਾ, ਸੰਞ ਸਵੇਰ ਇਕ ਕਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੋਤੀ ਸ਼ਬਦੀ ਸੰਗ ਨਿਭਾ ਰਿਹਾ। ਜੋਤੀ ਸ਼ਬਦੀ ਸੰਗ ਨਿਭਾਏ, ਸਾਚਾ ਫੜਾਏ ਦਾਮਨ। ਵਰਨ ਗੋਤੀ ਕੋਈ ਰਹਿਣ ਨਾ ਪਾਏ, ਸੋਹੰ ਇਕ ਰਖਾਇਆ ਜਾਮਨ। ਉਪਰ ਚੋਟੀ ਹਰਿ ਡੇਰਾ ਲਾਏ, ਨੇੜ ਨਾ ਆਏ ਕਾਮਨੀ ਕਾਮਨ। ਨਾਮ ਚੌਗਿਰਦੀ ਘੇਰਾ ਪਾਏ, ਮੇਟ ਮਿਟਾਏ ਅੰਧੇਰੀ ਸ਼ਾਮਨ। ਸੰਞ ਸਵੇਰਾ ਇਕ ਵਖਾਏ, ਕਲਜੁਗ ਦੁਸ਼ਟ ਸੰਘਾਰੇ ਰਾਵਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਏਕ ਜਪਾਏ ਨਾਮਨ। ਕਲਜੁਗ ਰਾਵਣ ਦੁਸ਼ਟ ਹੰਕਾਰ, ਲੋਕਮਾਤ ਗੜ੍ਹ ਉਸਾਰਿਆ। ਲੱਖ ਚੁਰਾਸੀ ਸੁਰਤੀ ਰਿਹਾ ਹਰ, ਸੀਤਾ ਸੁਰਤੀ ਛਲ ਛਿਲਾ ਰਿਹਾ। ਰਾਮ ਰਾਮਾ ਵੇਖੇ ਦਰ, ਚਾਰੋਂ ਕੁੰਟ ਵੇਖ ਵਖਾ ਰਿਹਾ। ਹਨਵੰਤਾ ਸੋਹੰ ਹੱਥ ਫੜ, ਆਪ ਆਪਣਾ ਸੰਗ ਬਣਾ ਰਿਹਾ। ਪੰਚਮ ਜੇਠ ਜਾਏ ਚੜ੍ਹ, ਸ਼ਾਹ ਸੁਲਤਾਨ ਆਪੇ ਵੇਖੇ ਅੱਗੇ ਖੜ੍ਹ, ਆਪ ਆਪਣਾ ਰੂਪ ਵਟਾ ਲਿਆ। ਕਲਜੁਗ ਤੇਰੀ ਉਖੇੜੇ ਜੜ੍ਹ, ਰਾਵਣ ਰਾਮਾ ਮੇਟ ਮਿਟਾ ਲਿਆ। ਸੰਤ ਸੁਹੇਲੇ ਲਏ ਫੜ, ਸਚ ਭਬੀਖਣ ਚਰਨ ਲਗਾ ਲਿਆ। ਆਦਿ ਅੰਤ ਜੁਗਾ ਜੁਗੰਤ ਨਾ ਜਨਮੇ ਨਾ ਮਰੇ ਨਾ ਜਾਏ ਸੜ, ਗੋਰ ਮੜ੍ਹੀ ਨਾ ਕਿਸੇ ਛੁਪਾ ਲਿਆ। ਜੁਗਾ ਜੁਗੰਤ ਸਾਧ ਸੰਤ ਜੀਵ ਜੰਤ ਹਰ ਘਟ ਅੰਦਰ ਬੈਠਾ ਵੜ, ਆਪ ਆਪਣੀ ਬਣਤ ਬਣਾ ਲਿਆ। ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਸਕੇ ਮਾਤ ਫੜ, ਨਾ ਕੋਈ ਚੋਟੀ ਨਾ ਕੋਈ ਜੜ੍ਹ, ਪਤ ਡਾਲ ਨਾ ਕੋਈ ਵਖਾ ਲਿਆ। ਆਪੇ ਤੋੜੇ ਹੰਕਾਰੀ ਗੜ੍ਹ, ਸ਼ਬਦ ਸਰੂਪੀ ਖੰਡਾ ਫੜ, ਕਲਜੁਗ ਤੇਰੀ ਅੰਤਮ ਵਰ, ਹਰਿ ਜੋਤੀ ਭੇਖ ਵਟਾ ਲਿਆ। ਕਲਜੁਗ ਕਾਇਆ ਕੰਸ ਹੈ, ਦੂਤ ਦੁਸ਼ਟ ਦੁਰਾਚਾਰ। ਜੂਠ ਝੂਠ ਮਾਇਆ ਮੋਹ ਵਿਕਾਰ ਹੰਕਾਰ ਇਹਦਾ ਬੰਸ ਹੈ, ਲੋਕਮਾਤੀ ਤੇਰਾ ਵਡ ਪਰਿਵਾਰ। ਕੋਟਨ ਕੋਟ ਭਰਮੇ ਭੁੱਲੇ ਸਹੰਸਰ ਸਹੰਸ ਹੈ, ਦਿਵਸ ਰੈਣ ਕਰਨ ਹਾਹਾਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਖੇਲੇ ਖੇਲ ਵਿਚ ਸੰਸਾਰ। ਕਲਜੁਗ ਕੰਸ ਵਡ ਬਲਕਾਰਾ, ਲੋਕਮਾਤ ਹੰਕਾਰਿਆ। ਕਾਹਨਾ ਕ੍ਰਿਸ਼ਨਾ ਰੂਪ ਅਪਾਰਾ, ਹਰਿ ਸਾਚਾ ਭੇਖ ਵਟਾ ਲਿਆ। ਅਰਜਨ ਸੋਹੰ ਇਕ ਪਿਆਰਾ, ਰਥ ਰਥਵਾਹੀ ਆਪ ਅਖਵਾ ਰਿਹਾ। ਜੁਗਾ ਜੁਗੰਤਰ ਖੇਲੇ ਖੇਲ ਅਪਾਰਾ, ਵਾਰੋ ਵਾਰਾ ਵੇਖ ਵਖਾ ਲਿਆ। ਸ਼ਬਦ ਖੰਡਾ ਤੇਜ ਕਟਾਰਾ, ਹਰਿ ਆਪਣੇ ਹੱਥ ਉਠਾ ਲਿਆ। ਨੌ ਖੰਡ ਪ੍ਰਿਥਮੀ ਪਾਵੇ ਸਾਰਾ, ਸੱਤਾਂ ਦੀਪਾਂ ਆਪ ਜਗਾ ਰਿਹਾ। ਬ੍ਰਹਮਾ ਸ਼ਿਵ ਦਏ ਹੁਲਾਰਾ, ਕਰੋੜ ਤੇਤੀਸਾ ਆਪ ਹਿਲਾ ਰਿਹਾ। ਲੱਖ ਚੁਰਾਸੀ ਪਾਰ ਕਿਨਾਰਾ, ਲਹਿਣਾ ਦੇਣਾ ਮੂਲ ਚੁਕਾ ਰਿਹਾ। ਜਨ ਭਗਤਾਂ ਬਖ਼ਸ਼ੇ ਚਰਨ ਪਿਆਰਾ, ਗੁਰ ਗੋਬਿੰਦ ਮੇਲ ਮਿਲਾ ਰਿਹਾ। ਗੋਬਿੰਦ ਮੇਲਾ ਵਿਚ ਸੰਸਾਰਾ, ਸਤਿ ਪੁਰਖ ਨਿਰੰਜਣ ਆਪ ਕਰਾ ਰਿਹਾ। ਭਰਮੇ ਭੁੱਲੇ ਜੀਵ ਗਵਾਰਾ, ਭਰਮ ਗੜ੍ਹ ਨਾ ਕੋਈ ਤੁੜਾ ਰਿਹਾ। ਮਾਇਆ ਮਮਤਾ ਲੋਭ ਮੋਹ ਹੰਕਾਰਾ, ਜੀਵਾਂ ਜੰਤਾਂ ਮੁਖ ਰਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਜੋਤ ਧਰ, ਜੋਤੀ ਜਾਮਾ ਭੇਖ ਵਟਾ ਰਿਹਾ। ਕਲਜੁਗ ਅੰਤਮ ਵਡ ਬਲਵਾਨ, ਚਾਰ ਕੁੰਟ ਹੰਕਾਰਿਆ। ਪੰਚ ਰਲਾਏ ਜਗਤ ਸ਼ੈਤਾਨ, ਜੂਠਾ ਝੂਠਾ ਪੈਰ ਪਸਾਰਿਆ। ਮਾਇਆ ਮਮਤਾ ਖੋਲ੍ਹ ਦੁਕਾਨ, ਹਉਮੇ ਹੰਗਤਾ ਵਣਜ ਕਰਾ ਰਿਹਾ। ਮਦਿਰਾ ਮਾਸ ਪੀਣ ਖਾਣ, ਝੂਠੀ ਰੰਗਣ ਰੰਗ ਰੰਗਾ ਰਿਹਾ। ਗੋਬਿੰਦ ਗੋਬਿੰਦ ਸਾਰੇ ਗਾਨ, ਗੋਬਿੰਦ ਗੁਰ ਦਿਸ ਕਿਸੇ ਨਾ ਰਿਹਾ। ਗਿਆਨੀ ਧਿਆਨੀ ਵਡ ਵਿਦਵਾਨੀ ਸਰਬ ਪਛਤਾਨ, ਗੁਣ ਨਿਧਾਨੀ ਭੇਵ ਨਾ ਪਾ ਰਿਹਾ। ਵੇਦ ਪੁਰਾਨੀ ਹੋਈ ਹੈਰਾਨ, ਪਾਰਬ੍ਰਹਮ ਮੁਖ ਛੁਪਾ ਰਿਹਾ। ਅੰਜੀਲ ਕੁਰਾਨੀ ਆਈ ਹਾਨ, ਅਲ੍ਹਾ ਹੂ ਹੂ ਨਾਅਰਾ ਲਾ ਰਿਹਾ। ਖਾਣੀ ਬਾਣੀ ਜਗਤ ਨਿਧਾਨ, ਹਉਂ ਹਉਂ ਤੂ ਤੂ ਭਰਮ ਭੁਲਾ ਰਿਹਾ। ਪੁਰਖ ਅਬਿਨਾਸ਼ੀ ਚਤਰ ਸੁਜਾਨ, ਹਰਿਜਨ ਪੜਦਾ ਕਲਜੁਗ ਪਾ ਰਿਹਾ। ਜਿਸ ਜਨ ਬਖ਼ਸ਼ੇ ਚਰਨ ਧਿਆਨ, ਏਕਾ ਦੂਜਾ ਭੇਵ ਮਿਟਾ ਲਿਆ। ਆਤਮ ਦੇਵੇ ਬ੍ਰਹਮ ਗਿਆਨ, ਨੇਤਰ ਤੀਜਾ ਆਪ ਖੁਲ੍ਹਾ ਲਿਆ। ਆਤਮ ਦਰਸੀ ਦਰਸ ਸਦ ਪਾਣ, ਦਰ ਘਰ ਸੋਏ ਆਪ ਉਠਾ ਰਿਹਾ। ਏਕਾ ਅੱਖਰ ਸੋਹੰ ਗਾਨ, ਗੋਬਿੰਦ ਗੁਰ ਵਖਾ ਲਿਆ। ਅਮਰਾਪਦ ਸਾਰੇ ਪਾਣ, ਹਰਿ ਸੰਗਤ ਮੇਲ ਮਿਲਾ ਲਿਆ। ਵੱਜੇ ਨਦ ਦੋ ਜਹਾਨ, ਰਾਗ ਰਾਗਨੀ ਸੇਵਾ ਲਾ ਲਿਆ। ਆਪੇ ਲਏ ਸੱਦ ਸ੍ਰੀ ਭਗਵਾਨ, ਜਿਸ ਜਨ ਮਾਨਸ ਜਨਮ ਦਵਾ ਲਿਆ। ਅੰਮ੍ਰਿਤ ਆਤਮ ਪਿਆਏ ਸਾਚੀ ਮਦਿ, ਦਿਵਸ ਰੈਣ ਖੁਮਾਰ ਰਖਾ ਲਿਆ। ਨੌ ਦਵਾਰੇ ਪਾਰ ਲੰਘ, ਹਰਿਜਨ ਸਾਚੇ ਆਪ ਕਰਾ ਲਿਆ। ਵਿਸ਼ਨੂੰ ਵੰਸੀ ਸਾਚੀ ਯਦ, ਸੰਮਤ ਚੌਦਾਂ ਆਪ ਬਣਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਏਕਾ ਅੱਖਰ ਨਾਂ ਪੜ੍ਹਾ ਰਿਹਾ। ਏਕਾ ਏਕ ਹਰਿ ਜਗਦੀਸ਼, ਆਪਣਾ ਆਪ ਜਣਾਇੰਦਾ। ਭੇਵ ਨਾ ਪਾਇਣ ਰਾਗ ਛਤੀਸ਼, ਨਾਰਦ ਸੁਰਸਤੀ ਸੇਵਾ ਲਾ ਰਿਹਾ। ਖੇਲੇ ਖੇਲ ਬੀਸ ਇਕੀਸ, ਦੇਵੀ ਦੇਵਾ ਮੁਖ ਛੁਪਾ ਰਿਹਾ। ਛਤਰ ਝੁਲਾਏ ਸਾਚੇ ਸੀਸ, ਬ੍ਰਹਮਾ ਸ਼ਿਵ ਰਾਹ ਤਕਾ ਰਿਹਾ। ਕਲਜੁਗ ਜੂਠਾ ਝੂਠਾ ਪੀਸਣ ਪੀਸ, ਅੰਤਮ ਆਪਣਾ ਆਪ ਰਖਾ ਰਿਹਾ। ਸਤਿਜੁਗ ਤੇਰੀ ਸਚ ਹਦੀਸ, ਨੌ ਖੰਡ ਪ੍ਰਿਥਮੀ ਆਪ ਬਣਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਗ ਧੁਰ ਸੰਯੋਗ ਹਰਿ ਸਾਚਾ ਮੇਲ ਮਿਲਾ ਰਿਹਾ। ਸਤਿਜੁਗ ਤੇਰਾ ਸਾਚਾ ਜੋਗ, ਹਰਿ ਸਾਚੇ ਆਪ ਵਿਖਾਨਿਆ। ਆਤਮ ਦਰਸ ਸਾਚਾ ਭੋਗ, ਗੁਣਵੰਤਾ ਦੇਵੇ ਗੁਣ ਨਿਧਾਨਿਆ। ਦੂਈ ਦਵੈਤੀ ਕਟੇ ਰੋਗ, ਚਾਰ ਵਰਨ ਕਰੇ ਦਰ ਪਰਵਾਨਿਆ। ਗੁਰਮੁਖ ਵਿਰਲੇ ਮੇਲਾ ਧੁਰ ਸੰਜੋਗ, ਲੇਖਾ ਧੁਰ ਆਪ ਪਛਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਕਾਇਆ ਰੂਪ ਵਟਾਨਿਆ। ਗੋਬਿੰਦ ਕਾਇਆ ਸਾਚੀ ਧਾਰ, ਹਰਿ ਆਪਣੀ ਆਪ ਕਰਾਈਆ। ਸ਼ਬਦ ਸਰੂਪੀ ਕਰ ਜੈਕਾਰ, ਚਾਰ ਕੁੰਟ ਜੈ ਜੈਕਾਰ ਕਰਾਈਆ। ਜਨ ਭਗਤਾਂ ਕਰੇ ਖ਼ਬਰਦਾਰ, ਏਕੰਕਾਰ ਸੇਵ ਕਮਾਈਆ। ਜੋਤ ਨਿਰੰਜਣ ਪਹਿਰੇਦਾਰ, ਅੱਠੇ ਪਹਿਰ ਰਿਹਾ ਜਗਾਈਆ। ਆਪੇ ਹੋਏ ਅੰਦਰ ਬਾਹਰ, ਗੁਪਤ ਜ਼ਾਹਿਰ ਫੇਰਾ ਪਾਈਆ। ਆਪੇ ਮੇਟ ਮਿਟਾਏ ਅੰਧ ਅੰਧਿਆਰ, ਡੂੰਘੀ ਕੰਦਰ ਵੇਖ ਵਖਾਈਆ। ਮੇਲ ਮਿਲਾਏ ਮੀਤ ਮੁਰਾਰ, ਸਾਚਾ ਸੰਗ ਨਿਭਾਈਆ। ਅਨਹਦ ਵਜਾਏ ਸਾਚਾ ਤਾਲ, ਵਾਰੋ ਵਾਰ ਪੰਚਮ ਰਾਗ ਅਲਾਈਆ। ਪੰਚਮ ਮੇਲਾ ਕੰਤ ਭਤਾਰ, ਛੰਦ ਸੁਹਾਗੀ ਏਕਾ ਗਾਈਆ। ਛੰਦ ਸੁਹਾਗੀ ਸੱਚੀ ਧੁਨਕਾਰ, ਕਾਇਆ ਮੰਦਰ ਅੰਦਰ ਆਪ ਉਪਜਾਈਆ। ਆਪੇ ਕਰੇ ਬੰਦ ਕਿਵਾੜ, ਸਚ ਦਵਾਰੇ ਕੁੰਡਾ ਲਾਹੀਆ। ਦਰਸ ਦਿਖਾਏ ਅਗੰਮ ਅਪਾਰ, ਦਸਮ ਦਵਾਰੀ ਧਾਮ ਸੁਹਾਈਆ। ਜੋਤ ਸਰੂਪੀ ਇਕ ਆਕਾਰ, ਅੱਠੇ ਪਹਿਰ ਡਗਮਗਾਈਆ। ਆਤਮ ਸੇਜਾ ਸਚ ਸ਼ਿੰਗਾਰ, ਫੂਲਨ ਬਰਖਾ ਏਕਾ ਲਾਈਆ। ਅੰਮ੍ਰਿਤ ਆਤਮ ਠੰਢੀ ਧਾਰ, ਚਾਰੋਂ ਕੁੰਟ ਰਿਹਾ ਵਹਾਈਆ। ਏਕਾ ਦੂਜਾ ਭੇਵ ਨਿਵਾਰ, ਤੀਜੇ ਲੇਖਾ ਰਿਹਾ ਮੁਕਾਈਆ। ਚੌਥੇ ਘਰ ਪੈਰ ਪਸਾਰ, ਆਪ ਆਪਣਾ ਰੰਗ ਚੜ੍ਹਾਈਆ। ਸਰਗੁਣ ਨਿਰਗੁਣ ਇਕ ਆਕਾਰ, ਏਕਾ ਰੰਗ ਸਮਾਈਆ। ਸੋ ਪੁਰਖ ਨਿਰੰਜਣ ਪਾਵੇ ਸਾਰ, ਹੰ ਹੰਗਤਾ ਮੇਟ ਮਿਟਾਈਆ। ਆਪ ਸੁਹਾਏ ਬੰਕ ਦਵਾਰ, ਬੰਕ ਦਵਾਰੀ ਆਪ ਅਖਵਾਈਆ। ਚੌਥਾ ਘਰ ਸੱਚੀ ਸਰਕਾਰ, ਸੰਤ ਸੁਹੇਲੇ ਰਿਹਾ ਬਹਾਈਆ। ਪੰਚਮ ਮੇਲਾ ਮੀਤ ਮੁਰਾਰ, ਆਪ ਆਪਣਾ ਆਪ ਕਰਾਈਆ। ਛੇਵੇਂ ਸ਼ਬਦੀ ਸਾਚੀ ਧਾਰ, ਅਗੰਮ ਅਗੰਮਾ ਰਿਹਾ ਵਹਾਈਆ। ਸਤਿ ਪੁਰਖ ਨਿਰੰਜਣ ਏਕ ਏਕੰਕਾਰ, ਏਕਾ ਰੂਪ ਵਖਾਈਆ। ਇਕ ਇਕੱਲਾ ਸਿਰਜਣਹਾਰ, ਥਿਰ ਘਰ ਆਸਣ ਲਾਈਆ। ਮਹੱਲ ਅਟੱਲ ਉਚ ਮੁਨਾਰ, ਦਿਸ ਕਿਸੇ ਨਾ ਆਈਆ। ਨਿਰਮਲ ਜੋਤੀ ਕਰ ਆਕਾਰ, ਰੰਗ ਰੰਗੀਲਾ ਆਪ ਰਘੁਰਾਈਆ। ਲਾਲ ਕੰਚਨ ਸੂਹਾ ਚਿੱਟਾ ਪੀਲਾ ਨੀਲਾ ਕਾਲਾ ਤਨ ਛੁਹਾਈਆ। ਸਤਿ ਸਤਿਵਾਦੀ ਏਕਾ ਧਾਰ, ਸਤਿ ਪੁਰਖ ਨਿਰੰਜਣ ਆਪ ਚਲਾਈਆ। ਖੇਲੇ ਖੇਲ ਵਾਰੋ ਵਾਰ, ਵੇਖਣਹਾਰਾ ਵੇਖ ਵਖਾਈਆ। ਦਸਮ ਦਵਾਰੀ ਅਧਵਿਚਕਾਰ, ਹਰਿ ਬੈਠਾ ਜੋਤ ਜਗਾਈਆ। ਗੁਰਮੁਖ ਸਾਚੇ ਲਏ ਉਭਾਰ, ਏਕਾ ਪੱਲਾ ਨਾਮ ਫੜਾਈਆ। ਸ਼ਬਦ ਸਰੂਪੀ ਲਾਏ ਪਾਰ, ਇਕ ਇਕੱਲਾ ਸੇਵ ਕਮਾਈਆ। ਸ਼ਾਹੋ ਭੂਪੀ ਵਡ ਸਿਕਦਾਰ, ਜੁਗ ਜੁਗ ਆਪ ਅਖਵਾਈਆ। ਕਲਜੁਗ ਤੇਰੀ ਅੰਤਮ ਵਾਰ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰ ਗੋਬਿੰਦ ਗੁਰ ਗੋਬਿੰਦ ਸੇਵਾ ਲਾਈਆ। ਸਤਿਗੁਰ ਹੱਥ ਵਡਿਆਈ, ਜੁਗ ਜੁਗ ਦਇਆ ਕਮਾਇੰਦਾ। ਸਤਿਗੁਰ ਹੱਥ ਵਡਿਆਈ, ਜੁਗ ਜੁਗ ਭੇਖ ਵਟਾਇੰਦਾ। ਸਤਿਗੁਰ ਹੱਥ ਵਡਿਆਈ, ਜੁਗ ਜੁਗ ਲੇਖ ਲਿਖਾਇੰਦਾ। ਸਤਿਗੁਰ ਹੱਥ ਵਡਿਆਈ, ਜੁਗ ਜੁਗ ਵੇਖ ਵਖਾਇੰਦਾ। ਸਤਿਗੁਰ ਹੱਥ ਵਡਿਆਈ, ਜੁਗ ਜੁਗ ਮੇਖ ਲਗਾਇੰਦਾ। ਸਤਿਗੁਰ ਹੱਥ ਵਡਿਆਈ, ਨਰ ਨਰੇਸ਼ ਆਪ ਅਖਵਾਇੰਦਾ। ਸਤਿਗੁਰ ਹੱਥ ਵਡਿਆਈ, ਬ੍ਰਹਮਾ ਵਿਸ਼ਨ ਮਹੇਸ਼ ਸੇਵ ਲਗਾਇੰਦਾ। ਸਤਿਗੁਰ ਹੱਥ ਵਡਿਆਈ, ਦਰ ਦਰਵੇਸ਼ ਆਪ ਅਖਵਾਇੰਦਾ। ਸਤਿਗੁਰ ਹੱਥ ਵਡਿਆਈ, ਆਪੇ ਜਾਣੇ ਧਾਰੀ ਕੇਸ, ਮੂੰਡ ਮੁੰਡਾਏ ਵੇਸ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੇੜਾ ਆਪਣੇ ਹੱਥ ਰਖਾਇੰਦਾ। ਕਲਜੁਗ ਬੇੜਾ ਡੂੰਘੀ ਗਾਰ, ਲੱਖ ਚੁਰਾਸੀ ਦਏ ਦੁਹਾਈਆ। ਕੋਈ ਨਾ ਦਿਸੇ ਪਾਰ ਕਿਨਾਰ, ਜੀਵ ਜੰਤ ਰਿਹਾ ਕੁਰਲਾਈਆ। ਮਾਇਆ ਮਮਤਾ ਤਨ ਸ਼ਿੰਗਾਰ, ਸਾਧ ਸੰਤ ਬੈਠੇ ਵੇਸ ਕਰਾਈਆ। ਮਨਮੁਖ ਜੀਵ ਦੁਹਾਗਣ ਨਾਰ, ਸਾਚਾ ਕੰਤ ਨਾ ਕੋਈ ਹੰਢਾਈਆ। ਭਰਮੇ ਭੁੱਲੇ ਭਰਮ ਗਵਾਰ, ਕਾਇਆ ਗੜ੍ਹ ਨਾ ਕੋਈ ਤੁੜਾਈਆ। ਮਾਇਆ ਰੁੱਲੇ ਵਿਚ ਸੰਸਾਰ, ਉਪਰ ਚੜ੍ਹ ਦਰਸ ਕੋਈ ਨਾ ਪਾਈਆ। ਖੇਲੇ ਖੇਲ ਨਾ ਵਿਚ ਸੰਸਾਰ, ਅੰਮ੍ਰਿਤ ਮੇਘ ਨਾ ਤ੍ਰਿਖਾ ਕੋਈ ਬੁਝਾਈਆ। ਏਕਾ ਅਗਨੀ ਤਤੀ ਹਾੜ, ਚਾਰੋਂ ਕੁੰਟ ਰਹੀ ਜਲਾਈਆ। ਮਨਮੁਖ ਕਾਇਆ ਰਹੀ ਸਾੜ, ਪੰਚਾਂ ਦਿਵਸ ਰੈਣ ਲੜਾਈਆ। ਆਪੇ ਘੜਨ ਘਾੜਨਹਾਰ, ਭੰਨਣਹਾਰ ਆਪ ਅਖਵਾਈਆ। ਗੁਰਮੁਖ ਸਾਜਣ ਸਾਚਾ ਲਾੜ, ਕਲਜੁਗ ਅੰਤਮ ਸੋਏ ਰਿਹਾ ਜਗਾਈਆ। ਆਪ ਮਿਟਾਏ ਪੰਚਮ ਧਾੜ, ਪੰਚਮਨਾਮਾ ਸ਼ਸਤਰ ਅਸਤਰ ਗਹਿਣਾ ਤਨ ਪਹਿਨਾਈਆ। ਲੱਖ ਚੁਰਾਸੀ ਚਬਾਏ ਆਪਣੀ ਦਾੜ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਤੇਰੀ ਧਾਰ, ਤ੍ਰੈਗੁਣ ਤਤ ਵਿਚਾਰਨਾ। ਪੁਰਖ ਅਬਿਨਾਸ਼ੀ ਪਾਵੇ ਸਾਰ, ਲੱਖ ਚੁਰਾਸੀ ਮਾਰੇ ਮਾਰਨਾ। ਮਨਮੁਖ ਡੋਬੇ ਅਧਵਿਚਕਾਰ, ਨਾ ਕੋਈ ਦਿਸੇ ਪਾਰ ਕਿਨਾਰਨਾ। ਗੁਰਮੁਖ ਸਾਜਣ ਲਾਏ ਪਾਰ, ਫੜ ਬਾਹੋਂ ਪਾਰ ਉਤਾਰਨਾ। ਆਪੇ ਬੈਠਾ ਅੱਧਵਿਚਕਾਰ, ਸ਼ਬਦ ਮਿਲਾਵਾ ਏਕੰਕਾਰਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਪਾਰ ਉਤਾਰਨਾ। ਹਰਿਜਨ ਸਾਚੇ ਤੇਰਾ ਬੇੜਾ, ਪ੍ਰਭ ਆਪਣੇ ਕੰਧ ਉਠਾਇੰਦਾ। ਆਪੇ ਵੇਖੇ ਕਾਇਆ ਖੇੜਾ, ਦੂਰ ਦੁਰਾਡਾ ਪੰਧ ਮੁਕਾਇੰਦਾ। ਪੰਚਾਂ ਮੇਟਣਹਾਰਾ ਝੇੜਾ, ਏਕਾ ਛੰਦ ਸੁਹਾਗੀ ਸੁਣਾਇੰਦਾ। ਕਾਇਆ ਮੰਦਰ ਅੰਦਰ ਖੁੱਲ੍ਹਾ ਵਿਹੜਾ, ਵਡਭਾਗੀ ਦਰਸ ਦਿਖਾਇੰਦਾ। ਆਪੇ ਬੰਨਣਹਾਰਾ ਬੇੜਾ, ਜੁਗ ਜੁਗ ਬੰਨੇ ਲਾਇੰਦਾ। ਕਲਜੁਗ ਤੇਰਾ ਅੰਤਮ ਗੇੜਾ, ਲੱਖ ਚੁਰਾਸੀ ਵੇਖ ਵਖਾਇੰਦਾ। ਜਨ ਭਗਤਾਂ ਦੇਵੇ ਸ਼ਬਦ ਸੁਨੇਹੜਾ, ਜਮ ਕੀ ਫਾਸੀ ਆਪ ਕਟਾਇੰਦਾ। ਆਪੇ ਵਸੇ ਦੂਰ ਨੇੜਾ, ਨਿਝ ਘਰ ਆਤਮ ਡੇਰਾ ਲਾਇੰਦਾ। ਸਦਾ ਕਰਾਏ ਖੁਲ੍ਹਾ ਵਿਹੜਾ, ਆਪ ਆਪਣੀ ਦਇਆ ਕਮਾਇੰਦਾ। ਕਰੇ ਕਰਾਏ ਹੱਕ ਨਿਬੇੜਾ, ਹਕ ਹਕੀਕਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਲੇਖ ਲਿਖਾਇੰਦਾ। ਜੁਗ ਜੁਗ ਲੇਖਾ ਲਿਖਣਹਾਰਾ, ਏਕਾ ਏਕੰਕਾਰਿਆ। ਹਰਿਜਨ ਸਾਚਾ ਵੇਖਣਹਾਰਾ, ਲੋਆਂ ਪੁਰੀਆਂ ਕਰੇ ਪਸਾਰਿਆ। ਕਲਜੁਗ ਰੇਖ ਮੇਟਣਹਾਰਾ, ਲੋਕਮਾਤ ਲਏ ਅਵਤਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਕਾਇਆ ਪੈਜ ਸਵਾਰਿਆ। ਗੋਬਿੰਦ ਕਾਇਆ ਏਕਾ ਰੰਗ, ਸਾਚਾ ਹਰਿ ਚੜ੍ਹਾਇਆ। ਸ਼ਬਦ ਡੋਰੀ ਨਾਮ ਪਤੰਗ, ਦਹਿ ਦਿਸ਼ਾ ਰਿਹਾ ਉਡਾਇਆ। ਸਦਾ ਸੁਹੇਲਾ ਅੰਗ ਸੰਗ, ਸਗਲਾ ਸੰਗ ਰਿਹਾ ਨਿਭਾਇਆ। ਗੁਰ ਗੋਬਿੰਦੇ ਮੰਗੀ ਮੰਗ, ਪ੍ਰਭ ਅੰਤਮ ਪੂਰ ਕਰਾਇਆ। ਸ਼ਬਦ ਘੋੜੇ ਕਸੇ ਤੰਗ, ਸ਼ਾਹ ਅਸਵਾਰ ਚੜ੍ਹ ਕੇ ਆਇਆ। ਲੋਆਂ ਪੁਰੀਆਂ ਪਾਰ ਲੰਘ, ਵਰਭੰਡੀ ਡੇਰਾ ਲਾਇਆ। ਰਵ ਸਸ ਮੋੜਨ ਅੰਗ, ਅੰਗੀਕਾਰ ਨਾ ਕੋਇ ਰਖਾਇਆ। ਬ੍ਰਹਮਾ ਸ਼ਿਵ ਰਹੇ ਮੰਗ, ਪ੍ਰਭ ਨੇਤਰ ਦਿਸ ਨਾ ਆਇਆ। ਕਰੋੜ ਤੇਤੀਸਾ ਹੋਇਆ ਭੰਗ, ਹਰਿ ਸਾਚਾ ਰਿਹਾ ਮਿਟਾਇਆ। ਨੌ ਖੰਡ ਪ੍ਰਿਥਮੀ ਮਾਰੇ ਡੰਗ, ਬਾਸ਼ਕ ਸੇਜਾ ਸੀਸ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਗਣਪਤ ਗਣੇਸ਼, ਦਰ ਦਰਵੇਸ਼ ਦਿਵਸ ਰੈਣ ਕਰੇ ਪੁਕਾਰਿਆ। ਆਪੇ ਜਾਣੇ ਆਪਣਾ ਵੇਸ, ਮਿਲੇ ਮੇਲ ਦਸ ਦਸਮੇਸ਼, ਗੁਰ ਗੋਬਿੰਦੇ ਕਰ ਪਿਆਰਿਆ। ਨਿਸ਼ਅੱਖਰ ਵੱਖਰ ਧਾਰੀ ਕੇਸ, ਨਿਝ ਘਰ ਰੂਪ ਨਾ ਕਿਸੇ ਵਿਚਾਰਿਆ। ਸ਼ਬਦ ਸਿੰਘਾਸਣ ਨਰ ਨਰੇਸ਼, ਜੋਤੀ ਆਸਣ ਲਾ ਰਿਹਾ। ਆਪੇ ਵੇਖੇ ਪ੍ਰਿਥਮੀ ਆਕਾਸ਼ਨ, ਆਕਾਸ਼ ਆਕਾਸ਼ਾਂ ਵਿਚ ਸਮਾ ਰਿਹਾ। ਪਾਰਬ੍ਰਹਮ ਪੁਰਖ ਅਬਿਨਾਸ਼ਨ, ਅਬਿਨਾਸ਼ੀ ਪੁਰਖ ਅਖਵਾ ਰਿਹਾ। ਜਨ ਭਗਤਾਂ ਦਾਸੀ ਦਾਸਨ, ਸੇਵਕ ਸੇਵਾ ਅੰਤ ਕਮਾ ਰਿਹਾ। ਸਾਚੇ ਮੰਡਲ ਪਾਵੇ ਰਾਸਨ, ਕਾਇਆ ਮੰਡਪ ਇਕ ਸੁਹਾ ਰਿਹਾ। ਪਰਗਟ ਹੋਏ ਘਨਕ ਪੁਰ ਵਾਸਨ, ਹਰਿ ਜੋਤੀ ਨੂਰ ਉਪਾ ਲਿਆ। ਦਾਤਾ ਦਾਨੀ ਸ਼ਾਹੋ ਸ਼ਾਬਾਸ਼ਣ, ਸਾਚੇ ਘੋੜੇ ਤੰਗ ਕਸਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਾਜਣ ਮੀਤ ਵੇਖ ਵਖਾ ਲਿਆ। ਹਰਿਜਨ ਬੇੜਾ ਸਾਚਾ ਬੰਨ੍ਹ, ਜੁਗ ਜੁਗ ਨਈਆ ਆਪ ਚਲਾਈਆ। ਨਾਲ ਰਖਾਇਆ ਨਾਮ ਧਨ, ਚੋਰ ਯਾਰ ਲੁੱਟ ਨਾ ਜਾਈਆ। ਦੋ ਜਹਾਨ ਨਾ ਲੱਗੇ ਸੰਨ੍ਹ ਪ੍ਰਭ ਪੱਲੇ ਗੰਢ ਬੰਧਾਈਆ। ਜਨਣੀ ਜਣਿਆ ਸਾਚਾ ਜਨ, ਗੁਰਮੁਖ ਸਾਚਾ ਨਾਉਂ ਰਖਾਈਆ। ਭਾਗ ਲੱਗਾ ਕਾਇਆ ਤਨ, ਸੁਰਤ ਸ਼ਬਦ ਹੋਈ ਕੁੜਮਾਈਆ। ਪੰਜਾਂ ਚੋਰਾਂ ਦੇਵੇ ਡੰਨ, ਨਾਮ ਖੰਡਾ ਹੱਥ ਉਠਾਈਆ। ਗੜ੍ਹ ਹੰਕਾਰੀ ਦੇਵੇ ਭੰਨ, ਜੇਰਜ ਅੰਡਾਂ ਵੇਖ ਵਖਾਈਆ। ਅੰਤਮ ਬੇੜਾ ਦੇਵੇ ਬੰਨ੍ਹ, ਬੰਨਣਹਾਰ ਆਪ ਅਖਵਾਈਆ। ਗੁਰਮੁਖ ਚੜ੍ਹਾਏ ਸਾਚੇ ਚੰਨ, ਸੀਤਲ ਧਾਰਾ ਇਕ ਵਹਾਈਆ। ਲੱਖ ਚੁਰਾਸੀ ਖਨ ਖਨ, ਚੌਦਾਂ ਚੌਦਾਂ ਰਿਹਾ ਕਰਾਈਆ। ਜੋ ਘੜਿਆ ਸੋ ਦੇਵੇ ਭੰਨ, ਜੁਗ ਜੁਗ ਆਪਣੇ ਹੱਥ ਰੱਖੀ ਵਡਿਆਈਆ। ਆਪੇ ਦੇਵਣਹਾਰਾ ਡੰਨ, ਆਪੇ ਪੈਜ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਏਕਾ ਵਰ, ਏਕਾ ਕੰਤ ਮਿਲਾਈਆ। ਏਕਾ ਕੰਤ ਹਰਿ ਹਰਿ ਪਾਇਆ। ਗੁਰ ਗੋਬਿੰਦੇ ਮਨ ਵਧਾਈਆ। ਸਾਧ ਸੰਤ ਨਾ ਕੋਈ ਮਨਾਇਆ, ਜਗਤ ਚਿੰਦਿਆ ਨੇੜ ਨਾ ਆਈਆ। ਜੀਵ ਜੰਤ ਨਾ ਭਰਮ ਭੁਲਾਇਆ, ਸਾਚੀ ਬਿੰਦਿਆ ਇਕ ਉਪਜਾਈਆ। ਮਹਿੰਮਾ ਅਗਣਤ ਨਾ ਕੋਈ ਗਿਣਾਇਆ, ਦੇਵੀ ਦੇਵ ਨਾ ਕੋਈ ਮਨਾਈਆ। ਆਪ ਆਪਣੀ ਬਣਤ ਬਣਾਇਆ, ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਏਕਾ ਵਰ, ਏਕਾ ਦਰ ਸੁਹਾਈਆ। ਏਕਾ ਵਰ ਕੰਤ ਭਤਾਰਾ, ਪਾਰਬ੍ਰਹਮ ਪ੍ਰਭ ਪਾਇਆ। ਮਿਲਿਆ ਮੇਲ ਦੂਜੀ ਵਾਰਾ, ਹਰਿ ਸਾਚਾ ਮੇਲ ਮਿਲਾਇਆ। ਕਲਜੁਗ ਤੇਰਾ ਅੰਤ ਕਿਨਾਰਾ, ਵੰਞ ਮੁਹਾਣਾ ਇਕ ਰਖਾਇਆ। ਜੀਵ ਜੰਤ ਨਾ ਪਾਵੇ ਸਾਰਾ, ਗੁਣ ਨਿਧਾਨ ਦਇਆ ਕਮਾਇਆ। ਪਰਗਟ ਜੋਤ ਸ੍ਰੀ ਭਗਵਾਨਾ, ਏਕਾ ਤੀਰ ਇਕ ਕਮਾਨਾ, ਇਕ ਰਖਾਏ ਨਾਮ ਨਿਸ਼ਾਨਾ, ਲੱਖ ਚੁਰਾਸੀ ਪਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮਿਲਿਆ ਸਾਚਾ ਵਰ, ਕੰਤ ਸੁਹਾਗੀ ਗੋਬਿੰਦ ਪਾਇਆ। ਪੁਰਖ ਅਗੰਮਾ, ਮਨ ਵੈਰਾਗੀ ਇਕ ਕਰਾਇਆ। ਨਾਤਾ ਤੁੱਟਾ ਹੱਡ ਮਾਸ ਨਾੜੀ ਚੰਮਾ, ਵਡ ਵਡਭਾਗੀ ਦਰਸ਼ਨ ਪਾਇਆ। ਨਾ ਮਰੇ ਨਾ ਕਦੇ ਜੰਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਮਿਲਿਆ ਸਾਚੇ ਘਰ, ਸਾਚਾ ਕੰਤ ਮਿਲਾਇਆ। ਸਾਚਾ ਕੰਤ ਹਰਿ ਭਗਵੰਤ, ਏਕਾ ਏਕ ਅਖਵਾਇੰਦਾ। ਆਪੇ ਦਾਤਾ ਪਤ ਪਤਵੰਤ, ਪਤਵੰਤ ਆਪ ਅਖਵਾਇੰਦਾ। ਆਪ ਉਪਾਏ ਸਾਧ ਸੰਤ, ਆਪੇ ਮੇਟ ਮਿਟਾਇੰਦਾ। ਲੇਖਾ ਜਾਣੇ ਜੀਵ ਜੰਤ, ਜੁਗ ਜੁਗ ਵੇਖ ਵਖਾਇੰਦਾ। ਗੋਬਿੰਦ ਮਿਲਿਆ ਸਾਚਾ ਕੰਤ, ਹਰਿ ਗੋਬਿੰਦ ਰੂਪ ਸਮਾਇੰਦਾ। ਸ਼ਬਦ ਬਣਾਏ ਸਾਚੀ ਬਣਤ, ਜੋਤੀ ਸੇਵ ਕਮਾਇੰਦਾ। ਜੋਤੀ ਸੇਵਾ ਆਦਿ ਅੰਤ, ਸਤਿ ਪੁਰਖ ਨਿਰੰਜਣ ਆਪ ਲਗਾਇੰਦਾ।ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਸਾਚਾ ਮੇਲ ਮਿਲਾਇੰਦਾ। ਗੋਬਿੰਦ ਨਾਰ ਜਗਤ ਸੁਹਾਗੀ, ਘਰ ਸਾਚੇ ਵੱਜੀ ਵਧਾਈਆ। ਮਿਲਿਆ ਮੇਲ ਪੁਰਖ ਅਬਿਨਾਸ਼ੀ, ਨੇਤਰ ਨੈਣਾਂ ਦਰਸ਼ਨ ਪਾਈਆ। ਏਕਾ ਰਾਗ ਸਵਾਸ ਸਵਾਸੀ, ਦਿਵਸ ਰੈਣ ਰਿਹਾ ਗਾਈਆ। ਹਰਿ ਜੀ ਪਾਇਆ ਸ਼ਾਹੋ ਸ਼ਾਬਾਸ਼ੀ, ਸਚ ਸਿੰਘਾਸਣ ਬੈਠਾ ਡੇਰਾ ਲਾਈਆ। ਵਰ ਘਰ ਪਾਇਆ ਸਰਬ ਗੁਣਤਾਸੀ, ਤ੍ਰਿਸ਼ਨਾ ਭੁੱਖ ਮਿਟਾਈਆ। ਲਜ ਪਤ ਰੱਖੇ ਨਿਜ ਘਰ ਵਾਸੀ, ਘਟ ਮੰਦਰ ਅੰਦਰ ਬੈਠਾ ਸੇਜ ਵਿਛਾਈਆ। ਆਪੇ ਕਰੇ ਭੋਗ ਬਿਲਾਸੀ, ਦਿਵਸ ਰੈਣ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਮੇਲਾ ਸਹਿਜ ਸੁਭਾਈਆ। ਗੋਬਿੰਦ ਮੇਲਾ ਸਚ ਦਰਗਾਹ, ਆਪੇ ਆਪ ਕਰਾਇੰਦਾ। ਆਪੇ ਬੈਠਾ ਬੇਪਰਵਾਹ, ਬਿਨ ਥੰਮਾਂ ਗਗਨ ਰਹਾਇੰਦਾ। ਜੁਗ ਜੁਗ ਦੇਵੇ ਸਚ ਸਲਾਹ, ਸਾਚਾ ਸ਼ਬਦ ਉਪਾਇੰਦਾ। ਕਲਜੁਗ ਅੰਤਮ ਪਕੜੇ ਬਾਂਹ, ਗੁਰਮੁਖ ਸੋਏ ਆਪ ਉਠਾਇੰਦਾ। ਸੋਹੰ ਸ਼ਬਦ ਜਪਾਏ ਸਾਚਾ ਨਾਂ, ਸਤਿਜੁਗ ਸਾਚਾ ਰਾਹ ਰਖਾਇੰਦਾ। ਆਪ ਪਿਤਾ ਆਪੇ ਮਾਂ, ਗੁਰਮੁਖ ਸਾਚੇ ਬਾਲ ਅੰਞਾਣੇ ਆਪਣੀ ਗੋਦ ਉਠਾਇੰਦਾ। ਦੋ ਜਹਾਨੀ ਦੇਵੇ ਠੰਢੀ ਛਾਂ, ਸਿਰ ਆਪਣਾ ਹੱਥ ਟਿਕਾਇੰਦਾ। ਫੜ ਫੜ ਹੰਸ ਬਣਾਏ ਕਾਂ, ਸੋਹੰ ਚੋਗ ਮੋਤੀ ਆਪ ਚੁਗਾਇੰਦਾ। ਇਕ ਵਖਾਏ ਸਾਚਾ ਥਾਂ, ਦਰ ਦਵਾਰਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਰਾਮ ਰਾਮ ਗੋਬਿੰਦ ਆਪ ਮਿਲਾਇੰਦਾ।
ਗੁਣ ਨਿਧਾਨ ਹਰਿ ਭਗਵੰਤਾ, ਪਾਰਬ੍ਰਹਮ ਅਬਿਨਾਸ਼ਾ। ਸਾਧਾਂ ਸੰਤਾਂ ਇਕ ਭਰਵਾਸਾ, ਦੇਵਣਹਾਰ ਜੀਆਂ ਜੰਤਾਂ। ਲੱਖ ਚੁਰਾਸੀ ਬਣਾਏ ਬਣਤਾ, ਹਰ ਘਟ ਅੰਦਰ ਕਰੇ ਵਾਸਾ। ਆਤਮ ਸੇਜਾ ਧਾਮ ਸੁਹੰਤਾ, ਜੋਤੀ ਨੂਰ ਕਰੇ ਪਰਕਾਸ਼ਾ। ਧੁਨ ਆਤਮਕ ਨਾਦ ਅਨਾਹਦ ਇਕ ਸੁਣੰਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਵਿਦਿਆ ਕੂੜ ਭਰਵਾਸਾ। ਜਗਤ ਕੂੜ ਜੁਗੋ ਜੁਗ, ਪ੍ਰਭ ਹੱਥ ਰੱਖੀ ਵਡਿਆਈਆ। ਮੁਨ ਰਿਖ ਭੁੱਲੇ ਮੂਲ ਮੂੜ੍ਹ, ਨਰ ਹਰਿ ਭੇਵ ਕੋਈ ਨਾ ਪਾਈਆ। ਗੁਰਮੁਖ ਵਿਰਲੇ ਬਖ਼ਸ਼ੇ ਚਰਨ ਧੂੜ, ਕੌਸਤਕ ਮਣੀਆ ਟਿੱਕਾ ਇਕ ਲਗਾਈਆ। ਕਾਇਆ ਚੋਲੀ ਰੰਗ ਚਾੜ੍ਹੇ ਗੂੜ੍ਹ, ਰਸਨਾ ਰਸ ਏਕਾ ਏਕ ਵਖਾਈਆ। ਚਤਰ ਸੁਘੜ ਬਣਾਏ ਮੂਰਖ ਮੂੜ੍ਹ, ਏਕਾ ਨਾਉਂ ਸੋਹੰ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਖੇ ਥਾਉਂ ਥਾਈਂਆ। ਜੁਗ ਜੁਗ ਖੇਲ ਖਿਲਾਵਣਹਾਰਾ, ਆਦਿ ਪੁਰਖ ਅਗੰਮਾ। ਹਰਿਜਨ ਸੋਏ ਮਾਤ ਉਠਾਵਣਹਾਰਾ, ਆਪੇ ਜਾਣੇ ਆਪਣਾ ਕੰਮਾ। ਏਕਾ ਨਾਦ ਅਨਾਦੀ ਸਾਚਾ ਗਾਵਣਹਾਰਾ, ਨਾ ਮਰੇ ਨਾ ਕਦੇ ਜੰਮਾ। ਸ਼ਬਦ ਬ੍ਰਹਿਮਾਦੀ ਆਦਿ ਜੁਗਾਦੀ ਲੋਆਂ ਪੁਰੀਆਂ ਵਿਚ ਸਮਾਵਣਹਾਰਾ, ਆਪ ਜਪਾਏ ਆਪਣਾ ਨਮਾ। ਲੱਖ ਚੁਰਾਸੀ ਉਪਾਏ ਆਪ ਮਿਟਾਏ ਖੇਲ ਖਿਲਾਏ ਖਿਲਾਵਣਹਾਰਾ, ਨੇਤਰ ਨੀਰ ਨਾ ਵਹਾਏ ਛਮ ਛਮਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚਾ ਇਕ ਚੜ੍ਹਾਏ ਲੋਕਮਾਤ ਚੰਨਾ। ਸਾਚਾ ਚੰਨ ਸ਼ਬਦ ਗੁਰਦੇਵ, ਏਕਾ ਏਕ ਚੜ੍ਹਨਿਆ। ਨੌ ਖੰਡ ਪ੍ਰਿਥਮੀ ਲਾਏ ਸੇਵ, ਸੱਤਾਂ ਦੀਪਾਂ ਬੇੜਾ ਬੰਨ੍ਹਿਆ। ਪਾਰਬ੍ਰਹਮ ਪ੍ਰਭ ਅਲਖ ਅਭੇਵ, ਦੇਵੀ ਦੇਵ ਦੇਵਤ ਸੁਰ ਬ੍ਰਹਮਾ ਸ਼ਿਵ ਦੇਵੇ ਡੰਨਿਆ। ਗੁਰਮੁਖ ਵਿਰਲਾ ਰਸਨਾ ਗਾਏ ਸਾਚੀ ਜਿਹਵ, ਕਾਇਆ ਗੜ੍ਹ ਹੰਕਾਰੀ ਭੰਨਿਆ। ਹਰਿ ਕਾ ਨਾਮਾ ਨਾਮ ਸ਼ਬਦ ਨਿਹਕੇਵ, ਨਿਹਚਲ ਧਾਮ ਟਿਕਾਏ ਬਿਨ ਹਰਿ ਹਰਿ ਥੰਮ੍ਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਸਰੂਪੀ ਸ਼ਬਦੀ ਗੁਰ ਸ਼ਬਦ ਜਨਣੀ ਜਨਿਆ। ਮਾਤ ਪਿਤ ਪਿਤਾ ਪੂਤ ਸੁਤ ਉਪਾ, ਸਗਲ ਸ੍ਰਿਸ਼ਟ ਸਮਾਇਆ। ਜੁਗ ਜੁਗ ਜਾਣੇ ਅਪਣਾ ਵਡ ਪਰਤਾਪਾ, ਆਪ ਆਪਣਾ ਰੂਪ ਵਟਾਇਆ। ਜਾਣੇ ਜਣਾਏ ਆਪਣਾ ਜਾਪਾ, ਆਪ ਆਪਣਾ ਨਾਉਂ ਧਰਾਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਥਾਪਣ ਥਾਪਾ, ਲਹਿਣਾ ਦੇਣਾ ਮੂਲ ਚੁਕਾਇਆ। ਪਰਗਟ ਹੋ ਤ੍ਰਿਲੋਕੀ ਨਾਥਾ, ਹੁਕਮ ਜਣਾਇਆ। ਜਨ ਭਗਤ ਹਰਿ ਸਗਲਾ ਸਾਥਾ, ਸਾਚਾ ਸੰਗ ਹਰਿ ਨਿਭਾਇਆ। ਆਪ ਚੜ੍ਹਾਏ ਸੋਹੰ ਸਾਚੇ ਰਾਥਾ, ਰਥ ਰਥਵਾਹੀ ਆਪ ਅਖਵਾਇਆ। ਆਪੇ ਰਾਮ ਪਿਤਾ ਪੂਤ ਦਸਰਾਥਾ, ਰਾਵਣ ਦੁਸ਼ਟ ਮੇਟ ਮਿਟਾਇਆ। ਕਾਹਨਾ ਕ੍ਰਿਸ਼ਨਾ ਸਰਬ ਕਲਾ ਸਮਰਾਥਾ, ਕੰਸ ਹੰਕਾਰੀ ਦਏ ਮਿਟਾਇਆ। ਕਲਜੁਗ ਅੰਤਮ ਅੰਤ ਚਲਾਏ ਸਾਚੀ ਗਾਥਾ, ਏਕਾ ਖੰਡਾ ਹੱਥ ਉਠਾਇਆ। ਲੱਖ ਚੁਰਾਸੀ ਸੀਆਂ ਸਾਢੇ ਤਿੰਨ ਤਿੰਨ ਹਾਥਾ, ਚਾਰੋਂ ਕੁੰਟਾਂ ਰਿਹਾ ਵੰਡਾਇਆ। ਜਨ ਭਗਤਾਂ ਲਹਿਣਾ ਦੇਣਾ ਦੇਵੇ ਮਸਤਕ ਮਾਥਾ, ਧੁਰ ਕਰਮੀ ਕਰਮ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਸਾਚੀ ਰੁੱਤ ਸੁਹਾਇਆ। ਸੰਮਤ ਚੌਦਾਂ ਸਾਚੀ ਧਾਰ, ਆਪਣੇ ਹੱਥ ਰਖਾਈਆ। ਗੁਰਮੁਖ ਸਾਚੇ ਕਰ ਤਿਆਰ, ਸਾਚੇ ਬੇੜੇ ਰਿਹਾ ਚੜ੍ਹਾਈਆ। ਲੱਖ ਚੁਰਾਸੀ ਆਰ ਪਾਰ, ਧਰਮ ਰਾਏ ਮੁਖ ਛੁਪਾਈਆ। ਬ੍ਰਹਮਾ ਅੱਠੇ ਨੇਤਰ ਰਿਹਾ ਉਘਾੜ, ਲੋਕਮਾਤੀ ਰਾਹ ਤਕਾਈਆ। ਸ਼ਿਵ ਸ਼ੰਕਰ ਮੀਤ ਮੁਰਾਰ, ਬਾਸ਼ਕ ਤਸ਼ਕਾ ਗਲ ਲਟਕਾਈਆ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਕਰ ਪੁਕਾਰ, ਦਿਵਸ ਰੈਣ ਰਿਹਾ ਗਾਈਆ। ਨੌ ਖੰਡ ਪ੍ਰਿਥਮੀ ਲੱਖ ਚੁਰਾਸੀ ਕਲਜੁਗ ਬੇੜਾ ਮੰਝਧਾਰ, ਆਪੇ ਡੋਬੇ ਆਪੇ ਲਏ ਤਰਾਈਆ। ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰ, ਰਾਣੀ ਅੱਲਾ ਮਤਾ ਪਕਾਈਆ। ਚਾਰੋਂ ਕੁੰਟ ਧੂੰਆਂਧਾਰ, ਰੈਣ ਅੰਧੇਰੀ ਛਾਈਆ। ਉਤਰ ਪੂਰਬ ਪੱਛਮ ਦੱਖਣ ਦਿਸ਼ਾ ਵਿਚਾਰ, ਚਾਰੇ ਕੁੰਟਾਂ ਵੇਖ ਵਖਾਈਆ। ਸੁਰ ਨਰ ਮੁਨ ਜਨ ਨਾ ਪਾਇਣ ਸਾਰ, ਸਾਰੰਗ ਧਰ ਬੀਠਲਾ ਏਕਾ ਏਕ ਅਖਵਾਈਆ। ਜੁਗ ਜੁਗ ਲਏ ਮਾਤ ਅਵਤਾਰ, ਪੁਰਖ ਕਰਤਾ ਰੂਪ ਵਟਾਈਆ। ਭਗਤ ਸੁਹੇਲੇ ਲਏ ਉਭਾਰ, ਸ਼ਾਹੋ ਭੂਪ ਮੇਲ ਮਿਲਾਈਆ। ਫੜ ਫੜ ਬਾਹੋਂ ਲਾਏ ਪਾਰ, ਅੰਧ ਕੂਪ ਬੇੜਾ ਪਾਰ ਕਰਾਈਆ। ਨਾ ਕੋਈ ਰੰਗ ਨਾ ਕੋਈ ਰੂਪ, ਰੇਖ ਭੇਖ ਸਾਰ ਨਾ ਰਾਈਆ। ਸਰਬ ਜੀਆਂ ਪ੍ਰਭ ਰਿਹਾ ਵੇਖ, ਦਿਸ ਕਿਸੇ ਨਾ ਆਈਆ। ਲੇਖਾ ਚੁੱਕੇ ਧਾਰੀ ਕੇਸ, ਧੁਰ ਦੀ ਬਾਣ ਹੁਕਮ ਜਣਾਈਆ। ਕਲਜੁਗ ਕਾਲਾ ਨਰ ਨਰੇਸ਼, ਸਭ ਦੀ ਚੋਟੀ ਰਿਹਾ ਮੂੰਨਾਈਆ। ਜੋਧਾ ਸੂਰਾ ਦਸ ਦਸਮੇਸ਼, ਸਾਚੀ ਸੋਟੀ ਸ਼ਬਦ ਹੱਥ ਉਠਾਈਆ। ਆਪੇ ਹੋਏ ਨਰ ਨਰੇਸ਼, ਨਿਝ ਘਰ ਏਕਾ ਵੇਖ ਵਖਾਈਆ। ਸਤਿਜੁਗ ਸਾਚਾ ਕਰੇ ਆਦੇਸ਼, ਚਰਨ ਦਵਾਰੇ ਬੈਠਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖੇ ਲਾਏ ਸ਼ਿਵ ਸ਼ੰਕਰ ਗਣੇਸ਼, ਏਕਾ ਆਦੇਸ਼ ਆਪਣੀ ਆਪ ਸੁਹਾਈਆ।
